ਤਾਜਾ ਖ਼ਬਰਾਂ


ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਨਵੀਂ ਦਿੱਲੀ, 15 ਦਸੰਬਰ-ਕਾਂਗਰਸੀ ਆਗੂ ਸਿੰਘਵੀ ਨੇ ਕਿਹਾ ਕਿ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਇਸ ਦਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 15 ਦਸੰਬਰ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ...
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਮੁੰਬਈ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 2 ਮਜ਼ਦੂਰ ਲਾਪਤਾ
. . .  1 day ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਤਿੰਨ ਤਲਾਕ ਸੰਬੰਧੀ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਪੰਜਾਬ / ਜਨਰਲ

ਹਲਕੇ ਦੇ ਸੂਝਵਾਨ ਵੋਟਰ ਕੰਮ ਵੇਖ ਕੇ ਵੋਟਾਂ ਪਾਉਣਗੇ-ਸੁਨੀਲ ਕੁਮਾਰ ਜਾਖੜ

ਡਾ. ਕਾਹਲੋਂ
ਬਟਾਲਾ, 25 ਸਤੰਬਰ-ਲੋਕ ਸਭਾ ਹਲਕਾ ਗੁਰਦਾਸਪੁਰ 'ਚ 11 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਸਿਆਸੀ ਘਮਸਾਣ ਪੂਰੇ ਜ਼ੋਰਾਂ 'ਤੇ ਹੈ ਅਤੇ ਇਸ ਕਿਲ੍ਹੇ ਨੂੰ ਫ਼ਤਿਹ ਕਰਨ ਲਈ ਰਾਜਸੀ ਪਾਰਟੀਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ੀ ਨਾਲ ਜਾਰੀ ਹੈ ਅਤੇ ਇਸ ਚੋਣ ਦੰਗਲ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨਾਲ 'ਅਜੀਤ' ਦੀ ਹੋਈ ਵਿਸ਼ੇਸ਼ ਗੱਲਬਾਤ ਦੇ ਅੰਸ਼ ਪਾਠਕਾਂ ਦੇ ਰੂ-ਬਰੂ ਕਰ ਰਹੇ ਹਾਂ |
ਪ੍ਰਸ਼ਨ:-ਕਾਂਗਰਸ ਪਾਰਟੀ ਨੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਵਜੋਂ ਤੁਹਾਨੂੰ ਮੈਦਾਨ ਵਿਚ ਉਤਾਰਿਆ ਹੈ | ਸਾਡੇ ਵਲੋਂ ਸ਼ੁੱਭਕਾਮਨਾਵਾਂ | ਆਪਣੇ ਰਾਜਨੀਤਕ ਪਿਛੋਕੜ ਬਾਰੇ ਸੰਖੇਪ ਵਿਚ ਸਾਡੇ ਪਾਠਕਾਂ ਨੂੰ ਜਾਣਕਾਰੀ ਦੇਣ ਲਈ ਖੇਚਲ ਕਰੋ?
ਉੱਤਰ:-ਸਭ ਤੋਂ ਪਹਿਲਾਂ ਮੈਂ ਅਦਾਰਾ 'ਅਜੀਤ' ਦਾ ਧੰਨਵਾਦੀ ਹਾਂ, ਜਿਸ ਰਾਹੀਂ ਮੈਨੂੰ ਦੇਸ਼-ਵਿਦੇਸ਼ 'ਚ ਬੈਠੇ ਪੰਜਾਬੀ ਭਰਾਵਾਂ ਤੇ ਪਾਠਕਾਂ ਦੇ ਰੂ-ਬਰੂ ਹੋਣ ਦਾ ਮੌਕਾ ਮਿਲਿਆ ਹੈ | ਸਾਰੇ ਭਲੀ-ਭਾਂਤ ਜਾਣੂੰ ਹਨ ਕਿ ਮੈਨੂੰ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਇਸ ਦੇ ਨਾਲ ਮੈਂ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਰਿਹਾ ਹਾਂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ ਹਾਂ | ਵਿਧਾਨ ਸਭਾ ਹਲਕਾ ਅਬੋਹਰ ਦੇ ਲੋਕਾਂ ਵਲੋਂ ਮੈਨੂੰ 15 ਸਾਲ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਗਿਆ | ਮੈਂ ਪਰਿਵਾਰਕ ਤੌਰ 'ਤੇ 1972 ਤੋਂ ਰਾਜਨੀਤਕ ਖੇਤਰ ਨਾਲ ਜੁੜਿਆ ਹੋਇਆ ਹਾਂ, ਪਰ ਸਿੱਧੇ ਤੌਰ 'ਤੇ ਮੈਂ 2002 ਤੋਂ ਆਪਣਾ ਰਾਜਸੀ ਜੀਵਨ ਸ਼ੁਰੂ ਕੀਤਾ ਹੈ |
ਪ੍ਰਸ਼ਨ:-ਇਹ ਉਪ-ਚੋਣ ਤੁਸੀਂ ਕਿਸ ਉਦੇਸ਼ ਨਾਲ ਲੜ ਰਹੇ ਹੋ? ਕੀ ਇਸ ਨਾਲ ਇਹ ਸੰਕੇਤ ਨਹੀਂ ਮਿਲਦਾ ਕਿ ਤੁਸੀਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਕੇ ਕੇਂਦਰੀ ਰਾਜਨੀਤੀ ਵਿਚ ਵਧੇਰੇ ਸਰਗਰਮ ਹੋਣ ਬਾਰੇ ਸੋਚ ਰਹੇ ਹੋ?
ਉੱਤਰ:-ਇਹ ਤਾਂ ਪਾਰਟੀ ਦਾ ਫ਼ੈਸਲਾ ਹੈ ਅਤੇ ਕਾਂਗਰਸ ਦੀ ਮਜ਼ਬੂਤੀ ਇਸੇ ਗੱਲ 'ਚ ਹੈ ਕਿ ਪਾਰਟੀ ਸਮੇਂ ਅਨੁਸਾਰ ਹਰ ਕਿਸੇ ਨੂੰ ਮੌਕਾ ਦਿੰਦੀ ਹੈ | ਪਾਰਟੀ ਕੋਲ ਕਾਬਲ ਉਮੀਦਵਾਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਈ ਹੈ, ਪਰ ਅੱਜ ਭਾਰਤ ਦੇ ਬਦਲਦੇ ਹਲਾਤ ਨੂੰ ਵੇਖਦਿਆਂ ਹੀ ਸ਼ਾਇਦ ਕਾਂਗਰਸ ਪਾਰਟੀ ਦੇ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਏ 'ਤੇ ਮੈਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ, ਕਿਉਂਕਿ ਪਿਛਲੇ ਸਾਢੇ 3 ਵਰ੍ਹੇ ਦੌਰਾਨ ਜੋ ਕੇਂਦਰ ਸਰਕਾਰ ਨੇ ਸਮਾਜ 'ਚ ਜ਼ਹਿਰ ਘੋਲਿਆ ਹੈ ਅਤੇ ਦੇਸ਼ ਦੀ ਅਰਥਵਿਵਸਥਾ ਦਾ ਬੇੜਾ ਗ਼ਰਕ ਕੀਤਾ ਹੈ |
ਪ੍ਰਸ਼ਨ :- ਹਲਕਾ ਗੁਰਦਾਸਪੁਰ ਦੇ ਕਿਹੜੇ ਭਖਦੇ ਮਸਲੇ ਹਨ, ਜਿਨ੍ਹਾਂ ਨੂੰ ਤੁਸੀਂ ਹੱਲ ਕਰਵਾਉਣ ਲਈ ਯਤਨਸ਼ੀਲ ਹੋਵੋਗੇ?
ਉੱਤਰ:-ਸਰਹੱਦੀ ਖੇਤਰ ਦੇ ਮਸਲੇ ਇੱਕੋ ਜਿਹੇ ਹੀ ਹਨ ਅਤੇ ਹਰੇਕ ਇਲਾਕੇ ਦੀ ਬਣਤਰ ਦੇ ਹਿਸਾਬ ਨਾਲ ਇੱਥੇ ਮਸਲੇ ਹੀ ਮਸਲੇ ਹਨ, ਇੱਥੇ ਕਿਸਾਨੀ ਦਾ ਮਸਲਾ, ਨੌਜਵਾਨਾਂ ਦੇ ਭਵਿੱਖ, ਬੇਰੁਜ਼ਗਾਰੀ ਜਿਹੇ ਕਈ ਅਹਿਮ ਮਸਲੇ ਹਨ ਅਤੇ ਸਰਹੱਦੀ ਜ਼ਿਲਿ੍ਹਆਂ 'ਚ ਬਹੁਤ ਦਿੱਕਤਾਂ ਹਨ, ਜੋ ਪੰਜਾਬ ਦੇ ਮਸਲੇ ਬਣਦੇ ਹਨ, ਇਨ੍ਹਾਂ ਸਾਰੇ ਮੁੱਦਿਆਂ ਨੂੰ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ 'ਚ ਉਠਾਉਣ ਦੀ ਲੋੜ ਹੈ | ਇੱਥੇ ਇਕ ਮੁੱਦਾ ਹੋਵੇ ਤਾਂ ਗੱਲ ਕਰੀਏ, ਇੱਥੇ ਤਾਂ ਮੁੱਦੇ ਹੀ ਮੁੱਦੇ ਹਨ |
ਪ੍ਰਸ਼ਨ :- ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਣਾ ਅਤੇ ਗੁਰਦਾਸਪੁਰ ਲੋਕ ਸਭਾ ਦੇ ਬਹੁਤੇ ਹਲਕਿਆਂ ਵਿਚ ਕਾਂਗਰਸ ਦੇ ਵਿਧਾਇਕਾਂ ਦੇ ਹੋਣ ਨਾਲ ਤੁਹਾਨੂੰ ਚੋਣ ਲਈ ਕਿੰਨਾ ਕੁ ਲਾਭ ਮਿਲੇਗਾ?
ਉੱਤਰ:- ਸੂਬੇ ਅੰਦਰ ਕੈਪਟਨ ਸਰਕਾਰ ਤੇ ਹਲਕੇ 'ਚ ਕਾਂਗਰਸੀ ਵਿਧਾਇਕ ਹੋਣ ਦਾ ਲਾਭ ਜ਼ਰੂਰ ਮਿਲੇਗਾ | ਮੈਂ ਤਾਂ ਕਹਿੰਦਾ ਕਿ ਜਿੱਥੇ ਸਾਡੇ ਵਿਧਾਇਕ ਨਹੀਂ ਬਣੇ, ਉੱਥੋਂ ਦਾ ਵੀ ਹਰ ਇਕ ਵਰਕਰ ਸਾਡੇ ਲਈ ਸਨਮਾਨਯੋਗ ਹੈ | ਇੱਥੇ ਵਿਰੋਧੀ ਧਿਰਾਂ ਵਾਲੇ ਇਹ ਪ੍ਰਚਾਰ ਕਰਦੇ ਹਨ ਕਿ ਜਾਖੜ ਬਾਹਰੋਂ ਆਏ ਨੇ, ਪਰ ਹਲਕੇ ਦੇ ਸੂਝਵਾਨ ਲੋਕਾਂ ਨੇ ਮੇਰਾ ਇਹ ਸਰਟੀਫਿਕੇਟ ਵੇਖ ਕੇ ਵੋਟਾਂ ਨਹੀਂ ਪਾਉਣੀਆਂ, ਬਲਕਿ ਕੰਮ ਵੇਖਣੇ ਹਨ | ਹੁਣ ਤੋਂ 6 ਮਹੀਨੇ ਪਹਿਲਾਂ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਇਆ ਅਤੇ ਅਕਾਲੀ-ਭਾਜਪਾ ਗਠਜੋੜ ਦੀਆਂ ਗ਼ਲਤ ਨੀਤੀਆਂ ਦਾ ਉਨ੍ਹਾਂ ਨੂੰ ਸਬਕ ਦਿੱਤਾ ਹੈ |
ਪ੍ਰਸ਼ਨ :- ਕੀ ਤੁਹਾਨੂੰ ਆਸ ਹੈ ਕਿ ਤੁਹਾਡੇ ਚੋਣ ਮੈਦਾਨ ਵਿਚ ਨਿੱਤਰਨ ਨਾਲ ਗੁਰਦਾਸਪੁਰ ਦੇ ਹਲਕੇ ਵਿਚ ਕਾਂਗਰਸੀ ਧੜੇਬੰਦੀ ਖ਼ਤਮ ਹੋ ਜਾਵੇਗੀ ਤੇ ਤੁਹਾਨੂੰ ਸਭ ਦਾ ਸਮਰਥਨ ਮਿਲੇਗਾ?
ਉੱਤਰ:- ਟਿਕਟ ਮੰਗਣਾ ਧੜੇਬੰਦੀ ਨਹੀਂ ਹੈ, ਇਹ ਹਰ ਕਿਸੇ ਦਾ ਹੱਕ ਹੈ, ਬੜੇ ਕਾਬਲ ਲੋਕ ਹਨ, ਜੋ ਪਾਰਟੀ ਨਾਲ ਜੁੜੇ ਹੋਏ ਹਨ, ਪਰ ਫ਼ੈਸਲਾ ਪਾਰਟੀ ਨੇ ਕਰਨਾ ਹੁੰਦਾ ਹੈ ਅਤੇ ਪਾਰਟੀ ਜਿਸ 'ਤੇ ਮੋਹਰ ਲਾਉਂਦੀ ਹੈ, ਬਾਕੀ ਸਮੁੱਚੀ ਪਾਰਟੀ ਇਕਜੁੱਟ ਹੋ ਕੇ ਉਸ ਨਾਲ ਕੰਮ ਕਰਦੀ ਹੈ, ਅਸੀਂ ਵੀ ਮਿਲ ਕੇ ਕੰਮ ਕਰਾਂਗੇ ਤੇ ਲੋਕਾਂ ਦਾ ਸਹਿਯੋਗ ਲਵਾਂਗੇ | ਬਾਕੀ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਨੂੰ ਦੇਰ-ਸਵੇਰ ਜ਼ਰੂਰ ਮਿਲੇਗਾ |
ਪ੍ਰਸ਼ਨ :-ਕੈਪਟਨ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਤੁਹਾਡੀ ਕੀ ਰਾਏ ਹੈ?
ਉੱਤਰ:-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ 6 ਮਹੀਨੇ ਦੇ ਕਾਰਜਕਾਲ 'ਚ ਹੀ ਕਈ ਅਹਿਮ ਕਾਰਜ ਕੀਤੇ ਹਨ | ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ, ਜਿਸ ਵੱਲ ਵੇਖਦਿਆਂ ਦੂਜੇ ਗਵਾਂਢੀ ਰਾਜਾਂ ਨੇ ਕਿਸਾਨਾਂ ਦੀ ਹਾਲਤ ਵੱਲ ਧਿਆਨ ਦਿੱਤਾ ਹੈ | ਸੂਬੇ ਅੰਦਰ 10 ਸਾਲ ਅਕਾਲੀਆਂ ਦੀ ਸਰਕਾਰ ਰਹੀ, ਜਿਸ ਦੌਰਾਨ ਉਨ੍ਹਾਂ ਵਲੋਂ ਸਾਢੇ 9 ਸਾਲਾਂ 'ਚ ਪੈਨਸ਼ਨਾਂ 250 ਤੋਂ ਵਧਾ ਕੇ 500 ਰੁਪਏ ਕੀਤੀ ਗਈ, ਜਦ ਕਿ ਅਸੀਂ ਸਰਕਾਰ ਬਣਦਿਆਂ ਹੀ 750 ਰੁਪਏ ਕੀਤੀ ਹੈ | ਬਾਕੀ ਅਜੇ ਤਾਂ ਇਹ ਸ਼ੁਰੂਆਤ ਹੈ |
ਪ੍ਰਸ਼ਨ :-ਹਲਕੇ ਦੇ ਅਕਾਲੀ ਆਗੂਆਂ ਵਲੋਂ ਕਾਂਗਰਸ ਸਰਕਾਰ 'ਤੇ ਝੂਠੇ ਮੁਕੱਦਮੇ ਬਣਾਉਣ ਦੇ ਦੋਸ਼ ਲਾਏ ਜਾ ਰਹੇ ਹਨ, ਇਸ ਸਬੰਧੀ ਅਕਾਲੀ ਅਤੇ ਭਾਜਪਾ ਆਗੂਆਂ ਦਾ ਇਕ ਵਫ਼ਦ ਚੋਣ ਕਮਿਸ਼ਨ ਨੂੰ ਵੀ ਮਿਲਿਆ ਹੈ, ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉੱਤਰ:-ਜਿਹੜੇ ਕਹਿੰਦੇ ਨੇ ਕਿ ਜਬਰ ਹੋ ਰਿਹਾ ਹੈ, ਜੇ ਮੇਰੀ ਉਨ੍ਹਾਂ ਨਾਲ ਕੋਈ ਮੁਲਾਕਾਤ ਹੋਵੇ ਤਾਂ ਫਿਰ 'ਕਿਤੇ ਟੱਕਰੇ ਤਾਂ ਹਾਲ ਸੁਣਾਵਾਂ' ਵਾਲੀ ਗੱਲ ਅਨੁਸਾਰ ਉਨ੍ਹਾਂ ਤੋਂ ਪੁੱਛਾਂ ਕਿ ਸੂਬੇ ਅੰਦਰ 10 ਵਰ੍ਹੇ ਆਪਣੀ ਸਰਕਾਰ ਦੌਰਾਨ ਤੁਸੀਂ ਕੀ ਕਰਦੇ ਰਹੇ ਹੋ, ਇਹ ਤਾਂ ਦੂਰੋਂ ਅੱਗ ਲਾ ਕੇ ਭੱਜ ਜਾਂਦੇ ਹਨ | ਇਹ ਲੋਕ ਜੋ ਕੱਲ੍ਹ ਤੱਕ ਜਾਬਰ ਅਖਵਾਉਂਦੇ ਸਨ, ਅੱਜ ਜਬਰ ਕਹਿ ਕੇ ਭੱਜ ਰਹੇ ਹਨ | ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਕੰਮ ਡਰਾ ਰਹੇ ਹਨ ਅਤੇ ਇਨ੍ਹਾਂ ਨੂੰ ਜਵਾਬਦੇਹ ਹੋਣਾ ਪਵੇਗਾ |
ਪ੍ਰਸ਼ਨ :-'ਅਜੀਤ' ਰਾਹੀਂ ਤੁਸੀਂ ਹਲਕੇ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਉੱਤਰ:-ਮੈਨੂੰ ਹਲਕ ਦੇ ਵੋਟਰਾਂ ਦੀ ਸੂਝ-ਬੂਝ 'ਤੇ ਪੂਰਾ ਯਕੀਨ ਹੈ ਕਿ ਉਹ ਬਿਨਾਂ ਗੁੰਮਰਾਹ ਹੋਏ ਚੰਗੇ ਤਰੀਕੇ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ | ਮੈਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੂਰੀ ਸੋਚ-ਸਮਝ ਨਾਲ ਉਸ ਉਮੀਦਵਾਰ ਨੂੰ ਵੋਟ ਪਾਉਣ, ਜੋ ਉਨ੍ਹਾਂ ਇਲਾਕੇ ਦੇ ਮੁੱਦੇ ਵਿਚ ਚੁੱਕ ਸਕੇ |

ਗੁਰਦਾਸਪੁਰ ਜ਼ਿਮਨੀ ਚੋਣ ਬਣੀ ਨੱਕ ਦਾ ਸਵਾਲ

ਡਾ. ਕਾਹਲੋਂ ਬਟਾਲਾ, 25 ਸਤੰਬਰ- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦਾ ਕਿਲ੍ਹਾ ਫਤਹਿ ਕਰਨ ਲਈ ਜਿੱਥੇ ਸਾਰੀਆਂ ਸਿਆਸੀ ਧਿਰਾਂ ਪੱਬਾਂ ਭਾਰ ਹਨ ਅਤੇ ਆਪੋ-ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਵੱਡੇ ਆਗੂ ਬੁਲਾਏ ਜਾ ਰਹੇ ਹਨ, ਉੱਥੇ ਸੱਤਾਧਾਰੀ ...

ਪੂਰੀ ਖ਼ਬਰ »

ਗੁਰਦਾਸਪੁਰ ਉੱਪ ਚੋਣ: 11 ਉਮੀਦਵਾਰ ਚੋਣ ਮੈਦਾਨ 'ਚ

ਗੁਰਦਾਸਪੁਰ, 25 ਸਤੰਬਰ (ਆਰਿਫ਼)- ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਸਨ | ਜਿਸ 'ਚੋਂ ਕਾਗ਼ਜ਼ਾਂ ਦੀ ਕੀਤੀ ...

ਪੂਰੀ ਖ਼ਬਰ »

ਡੇਰਾ ਪ੍ਰਬੰਧਕ ਰਣਜੀਤ ਹੱਤਿਆ ਮਾਮਲੇ 'ਚ ਬਹਿਸ ਜਾਰੀ

ਪੰਚਕੂਲਾ, 25 ਸਤੰਬਰ (ਕਪਿਲ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਡੇਰਾ ਪ੍ਰਬੰਧਕ ਰਣਜੀਤ ਦੀ ਹੱਤਿਆ ਦੇ ਮਾਮਲੇ ਵਿਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ, ਜਿਸ ਦੌਰਾਨ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ...

ਪੂਰੀ ਖ਼ਬਰ »

ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ

ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)- ਲੰਬੀ ਹਲਕੇ ਦੇ ਪਿੰਡ ਘੁਮਿਆਰਾ ਵਿਚ ਸਵਾ ਤਿੰਨ ਏਕੜ ਰਕਬੇ ਦੇ ਮਾਲਕ ਕਿਸਾਨ ਜਸਵੰਤ ਸਿੰਘ ਨੇ ਸਪਰੇਅ ਪੀ ਕੇ ਜ਼ਿੰਦਗੀ ਮੁਕਾ ਲਈ | ਉਸ ਦੇ ਸਿਰ ਬੈਂਕ, ਆੜ੍ਹਤੀਏ ਅਤੇ ਸੁਸਾਇਟੀ ਦਾ ਕਰੀਬ 6.5 ਲੱਖ ਰੁਪਏ ਦਾ ਕਰਜ਼ਾ ...

ਪੂਰੀ ਖ਼ਬਰ »

ਸਹੁਰਿਆਂ ਤੋਂ ਤੰਗ ਵਿਆਹੁਤਾ ਵਲੋਂ ਪੁੱਤਰ ਸਮੇਤ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ

ਤਰਨ ਤਾਰਨ, 25 ਸਤੰਬਰ (ਪ੍ਰਭਾਤ ਮੌਾਗਾ, ਹਰਿੰਦਰ ਸਿੰਘ)- ਨਜ਼ਦੀਕੀ ਪਿੰਡ ਸ਼ਹਾਬਪੁਰ ਵਿਖੇ ਪੈਂਦੀ ਨਹਿਰ ਵਿਚ ਇਕ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਆਪਣੇ ਪੰਜ ਸਾਲਾਂ ਦੇ ਪੁੱਤਰ ਨੂੰ ਲੱਕ ਨਾਲ ਬੰਨ੍ਹ ਕੇ ਛਾਲ ਮਾਰ ਦਿੱਤੀ | ਪੁਲਿਸ ਨੇ ਦੋ ਦਿਨ ਬਾਅਦ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਮੀਟਿੰਗ 16 ਅਕਤੂਬਰ ਨੂੰ

ਚੰਡੀਗੜ੍ਹ, 25 ਸਤੰਬਰ (ਐੱਨ.ਐੱਸ. ਪਰਵਾਨਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ 16 ਅਕਤੂਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਇੱਥੇ ਸਿਵਲ ਸਕੱਤਰੇਤ ਵਿਚ ਬੁਲਾਈ ਹੈ, ਜਿਸ ਦਾ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ | ...

ਪੂਰੀ ਖ਼ਬਰ »

ਟਿਊਬਵੈੱਲਾਂ 'ਤੇ ਮੀਟਰ ਲਾਉਣ ਦੀ ਗੱਲ ਸਿਰਫ ਅਫ਼ਵਾਹ-ਮੁੱਖ ਮੰਤਰੀ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਟਿਊਬਵੈੱਲਾਂ 'ਤੇ ਮੀਟਰ ਲਾਉਣ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ ਹੈ | ਇੱਥੇ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਕੀਤੇ ...

ਪੂਰੀ ਖ਼ਬਰ »

25 ਸਾਲ ਬਾਅਦ ਹੋਵੇਗੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਬੀ.ਡੀ.ਐੱਸ. ਦੇ ਵਿਦਿਆਰਥੀਆਂ ਦੀ ਕਾਨਵੋਕੇਸ਼ਨ

ਅੰਮਿ੍ਤਸਰ 25 ਸਤੰਬਰ (ਹਰਮਿੰਦਰ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਾਡ ਰਿਸਰਚ ਅੰਮਿ੍ਤਸਰ ਵੱਲੋਂ ਅਗਲੇ ਮਹੀਨੇ ਆਪਣੀ ਸਿਲਵਰ ਜੁਬਲੀ ਮਨਾਈ ਜਾਣੀ ਹੈ ਰਹੀ ਹੈ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਅਜੇ ਤੱਕ ਨਹੀਂ ਲਿਖਿਆ ਚੋਣ ਜ਼ਾਬਤੇ ਤੋਂ ਛੋਟ ਦੇਣ ਬਾਰੇ

ਚੰਡੀਗੜ੍ਹ, 25 ਸਤੰਬਰ (ਐੱਨ. ਐੱਸ. ਪਰਵਾਨਾ)- ਸਰਕਾਰੀ ਹਲਕਿਆਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕਰਜ਼ੇ ਥੱਲੇ ਦੱਬੇ ਕਿਸਾਨਾਂ ਨੂੰ ਰਿਲੀਫ਼ ਦੇਣ ਲਈ ਭਾਰਤ ਦੇ ਚੋਣ ਕਮਿਸ਼ਨ ਨੂੰ ਅਜੇ ਤੱਕ 20 ਸਤੰਬਰ ਨੂੰ ਮੰਤਰੀ ਮੰਡਲ ਦੀ ਉਸ ਮੀਟਿੰਗ ਦੇ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਪੰਜਾਬ ਦੇ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਐੱਨ.ਸੀ.ਬੀ. ਦਾ ਸਹਾਇਕ ਡਾਇਰੈਕਟਰ ਦੋਸ਼ੀ ਕਰਾਰ

ਚੰਡੀਗੜ੍ਹ, 25 ਸਤੰਬਰ (ਰਣਜੀਤ/ ਜਾਗੋਵਾਲ)-ਸੀ. ਬੀ. ਆਈ ਵਲੋਂ ਰਿਸ਼ਵਤ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਐੱਨ.ਸੀ.ਬੀ ਦੇ ਸਹਾਇਕ ਡਾਇਰੈਕਟਰ ਸੁਨੀਲ ਕੁਮਾਰ ਸੇਖੜੀ ਨੂੰ ਅੱਜ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਸਬੰਧਤ ਮਾਮਲੇ 'ਚ ਦੋਸ਼ੀ ਕਰਾਰ ਦੇ ਦਿੱਤਾ ਹੈ | ਉਸ ਨੂੰ ...

ਪੂਰੀ ਖ਼ਬਰ »

ਪਾਕਿ ਦੇ ਸੂਬਾ ਸਿੰਧ 'ਚ ਦੋ ਹਿੰਦੂ ਮੁਟਿਆਰਾਂ ਦਾ ਅਣਖ ਖ਼ਾਤਰ ਕਤਲ

ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ 'ਚ ਬੀਤੇ ਤਿੰਨ ਦਿਨਾਂ 'ਚ ਦੋ ਹਿੰਦੂ ਮੁਟਿਆਰਾਂ ਤਾਨੀਆ ਖ਼ਾਸ਼ਖੇਲੀ ਅਤੇ ਰਾਧਾ ਭੀਲ ਦੀ ਅਣਖ ਦੇ ਨਾਂਅ 'ਤੇ ਹੱਤਿਆ ਕੀਤੀ ਗਈ | ਜਿਸ ਸੰਬੰਧੀ ਅੱਜ ਹੈਦਰਾਬਾਦ ਪ੍ਰੈਸ ਕਲੱਬ ਦੇ ਬਾਹਰ ਹਿੰਦੂ ...

ਪੂਰੀ ਖ਼ਬਰ »

'ਆਪ' ਦੇ ਮਾਝਾ ਜ਼ੋਨ ਦੇ ਪ੍ਰਧਾਨ ਕਾਕੀ ਵਲੋਂ ਦਰਜਨਾਂ ਸਾਥੀਆਂ ਸਮੇਤ ਪਾਰਟੀ ਤੋਂ ਅਸਤੀਫ਼ਾ

ਗੁਰਦਾਸਪੁਰ, 25 ਸਤੰਬਰ (ਆਰਿਫ਼)- ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਪਹੁੰਚਿਆ, ਜਦੋਂ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ | ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਵਾਲਿਆਂ ...

ਪੂਰੀ ਖ਼ਬਰ »

'ਸੂਲਰ ਘਰਾਟ ਧਮਾਕਾ ਮਾਮਲਾ'

ਪ੍ਰਦੀਪ ਕੁਮਾਰ ਦੀ ਅਗਾਊਾ ਜ਼ਮਾਨਤ ਦੀ ਅਪੀਲ ਰੱਦ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਸੂਲਰ ਘਰਾਟ ਵਿਖੇ 19 ਸਤੰਬਰ ਦੀ ਰਾਤ ਨੂੰ ਹੋਏ ਪਟਾਕਾ ਧਮਾਕਾ ਕਾਂਡ ਸੰਬੰਧੀ 20 ਸਤੰਬਰ ਨੂੰ ਦਿੜ੍ਹਬਾ ਥਾਣਾ ਵਿਖੇ ਗਾਂਧੀ ਰਾਮ ਅਤੇ ਉਸ ਦੇ ਪੁੱਤਰ ਪ੍ਰਦੀਪ ਕੁਮਾਰ ਖਿਲਾਫ਼ ਦਰਜ ...

ਪੂਰੀ ਖ਼ਬਰ »

ਹਰਸ਼ਵਰਧਨ ਸਮੇਤ 9 ਦੀ ਜੇਲ੍ਹ 'ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ)- ਸੀ.ਬੀ.ਆਈ. ਦੀ ਅਦਾਲਤ ਵੱਲੋਂ ਜਬਰ ਜਨਾਹ ਦੇ ਦੋਸ਼ਾਂ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਸਜ਼ਾ ਤੋਂ ਬਾਅਦ ਲੌਾਗੋਵਾਲ ਤਹਿਸੀਲ ਕੰਪਲੈਕਸ ਵਿਖੇ ਵਾਪਰੀਆਂ ਭੰਨ ਤੋੜ ਦੀਆਂ ਘਟਨਾਵਾਂ ਦੇ ਸੰਬੰਧ 'ਚ ਥਾਣਾ ...

ਪੂਰੀ ਖ਼ਬਰ »

ਰਿਆਨ ਸਕੂਲ ਦੇ ਟਰੱਸਟੀਆਂ ਦੀ ਜ਼ਮਾਨਤ ਦਾ ਮਾਮਲਾ ਦੂਜੀ ਬੈਂਚ ਨੂੰ ਭੇਜਿਆ

ਚੰਡੀਗੜ੍ਹ, 25 ਸਤੰਬਰ (ਸੁਰਜੀਤ ਸਿੰਘ ਸੱਤੀ)- ਰੇਆਨ ਸਕੂਲ ਗੁੜਗਾਓਾ ਦਾ ਪ੍ਰਬੰਧ ਚਲਾ ਰਹੇ ਸੇਂਟ ਜੇਵੀਅਰ ਟਰੱਸਟ ਮੁੰਬਈ ਦੇ ਦੋ ਟਰੱਸਟੀਆਂ ਅਗਸਤੀਨ ਫਰਾਂਸਿਸ ਪਿੰਟੂ ਤੇ ਗਰੇਸ ਪਿੰਟੂ ਅਤੇ ਇੱਕ ਮੈਨੇਜਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਜ਼ਮਾਨਤ ...

ਪੂਰੀ ਖ਼ਬਰ »

ਸ਼ਰਾਬ ਪੀਣ ਤੋਂ ਵਰਜਣ 'ਤੇ ਪਿਤਾ-ਪੁੱਤਰ 'ਚ ਤਕਰਾਰ, ਪਿਤਾ ਦੀ ਮੌਤ

ਬਠਿੰਡਾ, 25 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਪੁੱਤਰ ਨੰੂ ਸ਼ਰਾਬ ਪੀਣ ਤੋਂ ਵਰਜਣ ਕਾਰਨ ਪਿਤਾ ਪੁੱਤਰ 'ਚ ਹੋਈ ਤਕਰਾਰ ਪਿਛੋਂ ਪਹਿਲਾਂ ਪਿਤਾ ਨੇ ਅਤੇ ਬਾਅਦ ਵਿਚ ਨਸ਼ੇ 'ਚ ਧੱੁਤ ਪੁੱਤਰ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ | ਦੋਵਾਂ ਨੰੂ ਤੁਰੰਤ ਹਸਪਤਾਲ ਵਿਖੇ ਲਿਆਂਦਾ ...

ਪੂਰੀ ਖ਼ਬਰ »

ਪੰਚਕੂਲਾ 'ਚ ਬਲੂ ਵੇਲ੍ਹ ਗੇਮ ਕਾਰਨ ਲੜਕੇ ਵਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਪੰਚਕੂਲਾ, 25 ਸਤੰਬਰ (ਕਪਿਲ)- ਬੀਤੀ 23 ਸਤੰਬਰ ਨੂੰ 17 ਸਾਲਾ ਲੜਕੇ ਕਰਨ ਠਾਕੁਰ ਵਲੋਂ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਉਸ ਸਮੇਂ ਤਾਂ ਪੁਲਿਸ ਨੂੰ ਮੌਕੇ ਤੋਂ ਕੁਝ ਨਹੀਂ ਮਿਲਿਆ ਅਤੇ ਨਾ ਹੀ ਉਸ ਦੇ ਫੋਨ ਵਿਚੋਂ ਹੀ ਕੁਝ ਮਿਲਿਆ ਸੀ, ਪਰ ਕੱਲ੍ਹ ਰਾਤ ਮਿ੍ਤਕ ਕਰਨ ...

ਪੂਰੀ ਖ਼ਬਰ »

ਕਾਕੀ ਕਿਸੇ ਵੀ ਸਮੇਂ ਕਰ ਸਕਦੇ ਨੇ ਅਕਾਲੀ ਦਲ 'ਚ ਜਾਣ ਦਾ ਐਲਾਨ

ਜਲੰਧਰ, 25 ਸਤੰਬਰ (ਮੇਜਰ ਸਿੰਘ)-ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਵਾਲੇ ਪਗੜੀ ਸੰਭਾਲ ਜੱਟਾ ਕਿਸਾਨ ਸੰਗਠਨ ਦੇ ਮੁਖੀ ਕੰਵਲਪ੍ਰੀਤ ਸਿੰਘ ਕਾਕੀ ਕਿਸੇ ਵੇਲੇ ਵੀ ਅਕਾਲੀ ਦਲ ਵਿਚ ਜਾਣ ਦਾ ਐਲਾਨ ਕਰ ਸਕਦੇ ਹਨ | ਕਾਕੀ ਇਸ ਵੇਲੇ 'ਆਪ' ਦੇ ਮਾਝਾ ਜ਼ੋਨ ਦੇ ਕਨਵੀਨਰ ਹਨ ਤੇ ...

ਪੂਰੀ ਖ਼ਬਰ »

ਹਨੀਪ੍ਰੀਤ, ਆਦਿੱਤਿਆ ਤੇ ਪਵਨ ਇੰਸਾਂ ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਪੰਚਕੂਲਾ, 25 ਸਤੰਬਰ (ਕਪਿਲ)- ਬੀਤੀ 25 ਅਗਸਤ ਨੂੰ ਪੰਚਕੂਲਾ 'ਚ ਹੋਏ ਦੰਗਿਆਂ ਨੂੰ ਭੜਕਾਉਣ ਦੇ ਦੋਸ਼ 'ਚ ਪੰਚਕੂਲਾ ਜ਼ਿਲ੍ਹਾ ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ, ਡੇਰਾ ਬੁਲਾਰਾ ਆਦਿੱਤਿਆ ਇੰਸਾਂ ਅਤੇ ਪਵਨ ਇੰਸਾਂ ਿਖ਼ਲਾਫ਼ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਐੱਨ.ਸੀ.ਬੀ. ਦਾ ਸਹਾਇਕ ਡਾਇਰੈਕਟਰ ਦੋਸ਼ੀ ਕਰਾਰ

ਚੰਡੀਗੜ੍ਹ, 25 ਸਤੰਬਰ (ਰਣਜੀਤ/ ਜਾਗੋਵਾਲ)-ਸੀ. ਬੀ. ਆਈ ਵਲੋਂ ਰਿਸ਼ਵਤ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਐੱਨ.ਸੀ.ਬੀ ਦੇ ਸਹਾਇਕ ਡਾਇਰੈਕਟਰ ਸੁਨੀਲ ਕੁਮਾਰ ਸੇਖੜੀ ਨੂੰ ਅੱਜ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਸਬੰਧਤ ਮਾਮਲੇ 'ਚ ਦੋਸ਼ੀ ਕਰਾਰ ਦੇ ਦਿੱਤਾ ਹੈ | ਉਸ ਨੂੰ ...

ਪੂਰੀ ਖ਼ਬਰ »

ਸਟੀਲ ਮੰਤਰਾਲਾ ਮੰਡੀ ਗੋਬਿੰਦਗੜ੍ਹ ਵਿਖੇ ਆਟੋ ਸ਼ਰੈਡਿੰਗ ਪਲਾਂਟ ਸਥਾਪਤ ਕਰਵਾਏ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਬਿੰਦਗੜ੍ਹ ਵਿਖੇ ਆਟੋ ਸ਼ਰੈਡਿੰਗ ਪਲਾਂਟ ਸਥਾਪਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਜਿਸ ਦੇ ਵਾਸਤੇ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਜ਼ਰੂਰੀ ਜ਼ਮੀਨ ...

ਪੂਰੀ ਖ਼ਬਰ »

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਵੀ ਹੁਣ ਪੀ.ਸੀ.ਐੱਸ. ਦੇ ਪ੍ਰਸ਼ਨ ਪੱਤਰ ਅੰਗਰੇਜ਼ੀ 'ਚ

ਚੰਡੀਗੜ•, 25 ਸਤੰਬਰ (ਬਿਊਰੋ ਚੀਫ਼)-ਪੰਜਾਬ ਵਿਚਲੀ ਕਾਂਗਰਸ ਸਰਕਾਰ ਦਾ ਅੰਗਰੇਜ਼ੀ ਪ੍ਰਤੀ ਹੇਜ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ | ਪੀ.ਸੀ.ਐੱਸ. ਐਗਜੈਕਟਿਵ ਬਰਾਂਚ ਦੇ 6 ਅਹੁਦਿਆਂ ਲਈ ਜਿਨ•ਾਂ 244 ਸਰਕਾਰੀ ਅਧਿਕਾਰੀਆਂ ਵੱਲੋਂ ਇੱਛਾ ਜ਼ਾਹਿਰ ਕਰਦਿਆਂ ਇਮਤਿਹਾਨ ...

ਪੂਰੀ ਖ਼ਬਰ »

ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਪਿਓ-ਪੁੱਤਰ ਨੇ ਲੜਕੀ ਨੂੰ ਜ਼ਿੰਦਾ ਸਾੜਿਆ

ਜੈਪੁਰ, 25 ਸਤੰਬਰ (ਏਜੰਸੀ)-ਇਕ ਸਿਰ ਫਿਰੇ ਆਸ਼ਕ ਤੇ ਉਸ ਦੇ ਪਿਤਾ ਨੇ 18 ਸਾਲਾ ਲੜਕੀ ਨੂੰ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਤੇ ਫ਼ਿਰ ਉਸ ਨੂੰ ਅੱਗ ਲਗਾ ਦਿੱਤੀ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਇਸਾਰਵਾਲ ਪਿੰਡ 'ਚ ਵਾਪਰੀ | ਉਨ੍ਹਾਂ ...

ਪੂਰੀ ਖ਼ਬਰ »

ਇਰਾਕ 'ਚ 42 ਸੁੰਨੀ ਅੱਤਵਾਦੀ ਫਾਹੇ ਲਾਏ

ਬਗਦਾਦ, 25 ਸਤੰਬਰ (ਏਜੰਸੀ)- ਇਰਾਕ 'ਚ 42 ਸੁੰਨੀ ਅੱਤਵਾਦੀਆਂ ਨੂੰ ਫਾਹੇ ਲਾਇਆ ਗਿਆ ਹੈ, ਜਿਨ੍ਹਾਂ 'ਤੇ ਅੱਤਵਾਦੀ ਕਾਰਵਾਈਆਂ 'ਚ ਸ਼ਾਮਿਲ ਹੋਣ ਅਤੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਧਮਾਕਿਆਂ 'ਚ ਉਡਾ ਦੇਣ ਦੇ ਇਲਜ਼ਾਮ ਸਨ | ਇਰਾਕ ਸਰਕਾਰ ਵੱਲੋਂ ਇਸ ਸਾਲ ਇਤਨੇ ...

ਪੂਰੀ ਖ਼ਬਰ »

ਰੋਹਿੰਗਿਆ ਅੱਤਵਾਦੀਆਂ ਵਲੋਂ ਹਿੰਦੂਆਂ ਦਾ ਕਤਲੇਆਮ ਕਰਨ ਦੀ ਘਟਨਾ ਦੀ ਜਾਂਚ 'ਚ ਜੁਟੀ ਸੈਨਾ

ਯੰਗੂਨ (ਮਿਆਂਮਾਰ), 25 ਸਤੰਬਰ (ਏਜੰਸੀ)- ਮਿਆਂਮਾਰ ਦੀ ਸੈਨਾ ਵਲੋਂ ਇਸ ਦਾਅਵੇ ਤੋਂ ਬਾਅਦ ਕਿ ਰੋਹਿੰਗਿਆ ਮੁਸਲਮਾਨਾਂ ਨੇ ਹਿੰਦੂਆਂ ਦਾ ਕਤਲੇਆਮ ਕੀਤਾ ਹੈ, ਲਾਪਤਾ ਹਿੰਦੂਆਂ ਦੀ ਭਾਲ ਤੇਜ਼ ਹੋ ਗਈ ਹੈ | ਸੈਨਾ ਦਾ ਕਹਿਣਾ ਹੈ ਕਿ ਇਹ ਕਤਲੇਆਮ ਰੋਹਿੰਗਿਆ ਮੁਸਲਿਮ ...

ਪੂਰੀ ਖ਼ਬਰ »

ਦੋਸਤ ਨੂੰ ਗੋਲੀ ਮਾਰ ਕੇ ਸੈਨਿਕ ਵਲੋਂ ਖ਼ੁਦਕੁਸ਼ੀ

ਪਟਨਾ, 25 ਸਤੰਬਰ (ਏਜੰਸੀ)- ਪਟਨਾ ਦੇ ਦਾਨਾਪੁਰ ਦੀ ਮੰਗਲਮ ਕਾਲੋਨੀ 'ਚ ਸੈਨਾ ਦੇ ਜਵਾਨ ਨੇ ਸਾਥੀ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਆਤਮ ਹੱਤਿਆ ਕਰ ਲਈ | ਪੁਲਿਸ ਅਨੁਸਾਰ ਇਹ ਘਟਨਾ ਕੱਲ੍ਹ ਦੀ ਹੈ, ਅੱਜ ਸਵੇਰੇ ਜਦ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਅਰੁਣ ਸਾਧੂ ਦਾ ਦਿਹਾਂਤ

ਮੁੰਬਈ, 25 ਸਤੰਬਰ (ਏਜੰਸੀ)-ਸੀਨੀਅਰ ਪੱਤਰਕਾਰ ਤੇ ਮਰਾਠੀ ਸਾਹਿਤਕਾਰ ਅਰੁਣ ਸਾਧੂ ਦਾ ਲੰਮੀ ਬਿਮਾਰੀ ਦੇ ਬਾਅਦ ਅੱਜ ਦਿਹਾਂਤ ਹੋ ਗਿਆ | ਅਰੁਣ ਸਾਧੂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ 76 ਸਾਲ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਰੁਣਾ ਤੇ ਦੋ ...

ਪੂਰੀ ਖ਼ਬਰ »

ਇਰਾਕੀ ਕੁਰਦਿਸਤਾਨ 'ਚ ਇਤਿਹਾਸਿਕ ਰਾਏਸ਼ੁਮਾਰੀ ਸ਼ੁਰੂ

ਬਗਦਾਦ, 25 ਸਤੰਬਰ (ਏਜੰਸੀ)-ਇਰਾਕੀ ਕੁਰਦਾਂ ਨੇ ਸੋਮਵਾਰ ਨੂੰ ਵਿਵਾਦਗ੍ਰਸਤ ਸੁਤੰਤਰਤਾ ਰਾਏਸ਼ੁਮਾਰੀ ਲਈ ਹੋ ਰਹੇ ਮਤਦਾਨ 'ਚ ਵੋਟਾਂ ਪਾਈਆਂ | ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਬਗਦਾਦ 'ਚ ਸਰਕਾਰ ਅਤੇ ਦੇਸ਼ ਦੇ ਸਭ ਤੋਂ ਵੱਡੇ ਜਾਤੀ ਸਮੂਹ ਦਰਮਿਆਨ ਤਣਾਅ ਵਧਦਾ ਜਾ ਰਿਹਾ ...

ਪੂਰੀ ਖ਼ਬਰ »

ਪਨਾਮਾ ਪੇਪਰ ਮਾਮਲੇ 'ਚ ਪਾਕਿ ਵਿੱਤ ਮੰਤਰੀ ਇਸ਼ਾਕ ਡਾਰ ਅਦਾਲਤ 'ਚ ਪੇਸ਼

ਇਸਲਾਮਾਬਾਦ, 25 ਸਤੰਬਰ (ਏਜੰਸੀ)- ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਅੱਜ ਜਵਾਬਦੇਹੀ ਅਦਾਲਤ 'ਚ ਪਨਾਮਾ ਪੇਪਰਜ਼ ਘੁਟਾਲਾ ਮਾਮਲੇ ਦੇ ਸਬੰਧ 'ਚ ਪੇਸ਼ ਹੋਏ ਅਤੇ ਆਪਣੀ ਜ਼ਮਾਨਤ ਲਈ 10 ਲੱਖ ਰੁਪਏ ਦੀ ਜ਼ਾਮਨੀ ਭਰੀ | ਅਦਾਲਤ 'ਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ) ...

ਪੂਰੀ ਖ਼ਬਰ »

ਝਾਰਖੰਡ 'ਚ ਪਟਾਕਾ ਫੈਕਟਰੀ 'ਚ ਅੱਗ ਕਾਰਨ 10 ਮੌਤਾਂ

ਰਾਂਚੀ, 25 ਸਤੰਬਰ (ਏਜੰਸੀ)-ਝਾਰਖੰਡ 'ਚ ਇਕ ਨਾਜਾਇਜ਼ ਪਟਾਕਾ ਫ਼ੈਕਟਰੀ 'ਚ ਲੱਗੀ ਅੱਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 10 ਹੋਣ ਬਾਰੇ ਖ਼ਬਰ ਹੈ | ਝਾਰਖੰਡ ਸਰਕਾਰ ਨੇ ਪੂਰਬੀ ਸਿੰਹਭੂਮ ਜ਼ਿਲ੍ਹੇ 'ਚ ਸਥਿਤ ਇਸ ਫ਼ੈਕਟਰੀ 'ਚ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵੱਲੋਂ ਆਰਥਿਕ ਸਲਾਹਕਾਰ ਕੌਾਸਲ ਦਾ ਗਠਨ

ਨਵੀਂ ਦਿੱਲੀ, 25 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਮੈਂਬਰੀ ਆਰਥਿਕ ਸਲਾਹਕਾਰ ਕੌਾਸਲ ਦਾ ਗਠਨ ਕੀਤਾ ਹੈ, ਜੋ ਆਰਥਿਕ ਅਤੇ ਹੋਰਨਾਂ ਮੁੱਦਿਆਂ ਦਾ ਵਿਸ਼ਲੇਸ਼ਣ ਕਰੇਗੀ | ਨੀਤੀ ਆਯੋਗ ਦੇ ਮੈਂਬਰ ਬਿਬੇਕ ਦੇਬਰਾਏ ਦੀ ਪ੍ਰਧਾਨਗੀ 'ਚ ਬਣਾਈ ਕੌਾਸਲ ...

ਪੂਰੀ ਖ਼ਬਰ »

ਵਰਲਡ ਕੈਂਸਰ ਕੇਅਰ ਤਿੰਨ ਸਾਲਾਂ 'ਚ ਲਾਵੇਗੀ 1500 ਮੈਗਾ ਕੈਂਪ-ਧਾਲੀਵਾਲ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਮੁਕਤ ਕਰਵਾਉਣ ਲਈ ਕੰਮ ਕਰ ਰਹੀ ਗਲੋਬਲ ਸੰਸਥਾ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਅੱਜ ਉਪ ਦਫ਼ਤਰ ਮੋਗਾ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

25 ਸਾਲ ਬਾਅਦ ਹੋਵੇਗੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਬੀ.ਡੀ.ਐੱਸ. ਦੇ ਵਿਦਿਆਰਥੀਆਂ ਦੀ ਕਾਨਵੋਕੇਸ਼ਨ

ਅੰਮਿ੍ਤਸਰ 25 ਸਤੰਬਰ (ਹਰਮਿੰਦਰ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਾਡ ਰਿਸਰਚ ਅੰਮਿ੍ਤਸਰ ਵੱਲੋਂ ਅਗਲੇ ਮਹੀਨੇ ਆਪਣੀ ਸਿਲਵਰ ਜੁਬਲੀ ਮਨਾਈ ਜਾਣੀ ਹੈ ਰਹੀ ਹੈ | ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਵਾਇਆ ਵਿਦਿਆਰਥਣ ਦਾ ਸਪਾਊਸ ਵੀਜ਼ਾ

ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)- ਸੰਸਥਾ ਕੈਨੇਡੀਅਨ ਅਕੈਡਮੀ ਨੇ ਇਕ ਹੋਰ ਵਿਦਿਆਰਥਣ ਨਵਦੀਪ ਕੌਰ ਪਤਨੀ ਗਗਨਦੀਪ ਸਿੰਘ ਵਾਸੀ ਮੋਗਾ ਦਾ ਸਪਾਊਸ ਵੀਜ਼ਾ 6 ਬੈਂਡ 'ਤੇ ਲਵਾਇਆ | ਵੀਜ਼ਾ ਹੋਲਡਰ ਵਿਦਿਆਰਥਣ ਨੇ ਅਕੈਡਮੀ ਦਾ ਧੰਨਵਾਦ ਕੀਤਾ | ਇਸ ਸਮੇਂ ਸੰਸਥਾ ਦੇ ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਚੁਣੇ ਗਏ ਉਮੀਦਵਾਰ ਹਨ ਸੁਰੇਸ਼ ਖਜੂਰੀਆ-ਭਗਵੰਤ ਮਾਨ

ਬਟਾਲਾ, 25 ਸਤੰਬਰ (ਡਾ. ਕਾਹਲੋਂ)- ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਪ੍ਰਧਾਨ ਸ: ਕੰਵਲਪ੍ਰੀਤ ਸਿੰਘ ਕਾਕੀ ਵਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਾਰਟੀ ਵਲੋਂ ਸ: ਕਾਕੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਕਾਕੀ ...

ਪੂਰੀ ਖ਼ਬਰ »

ਪੰਜਾਬ ਦੇ ਸਾਬਕਾ ਮੰਤਰੀ ਜੱਸੀ ਨੇ ਹਨੀਪ੍ਰੀਤ ਨੂੰ ਭਜਾਇਆ

ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)- ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰੇਮੀ ਤੇ ਰਾਮ ਰਹੀਮ ਦੀ ਨੂੰਹ ਦੇ ਮਮੇਰੇ ਭਰਾ ਭੁਪਿੰਦਰ ਸਿੰਘ ਗੋਰਾ ਦਾ ਦਾਅਵਾ ਹੈ ਕਿ ਹਨੀਪ੍ਰੀਤ ਨੂੰ ਭਜਾਉਣ 'ਚ ਸਭ ਤੋਂ ਅਹਿਮ ਭੂਮਿਕਾ ਪੰਜਾਬ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ...

ਪੂਰੀ ਖ਼ਬਰ »

ਗੁੰਮਸ਼ੁਦਾ ਲੋਕਾਂ ਨੂੰ ਲੈ ਕੇ ਰਾਮ ਰਹੀਮ 'ਤੇ ਇਕ ਹੋਰ ਮੁਸੀਬਤ

ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)-ਗੁਰਮੀਤ ਰਾਮ ਰਹੀਮ ਦੇ ਜੇਲ੍ਹ 'ਚ ਜਾਣ ਦੇ ਬਾਅਦ ਉਸ 'ਤੇ ਨਿੱਤ ਨਵੀਆਂ ਮੁਸੀਬਤਾਂ ਆ ਰਹੀਆਂ ਹਨ | ਗੁਰਮੀਤ ਰਾਮ ਰਹੀਮ 'ਤੇ ਦੋਸ਼ ਲੱਗਾ ਸੀ ਕਿ ਉਹ ਆਪਣਾ ਰਾਜ਼ ਜਾਣਨ ਵਾਲਿਆਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਮੀਨ 'ਚ ...

ਪੂਰੀ ਖ਼ਬਰ »

ਮੀਰਵਾਇਜ਼ ਨੇ ਕੇਂਦਰ ਨੂੰ ਕਸ਼ਮੀਰ 'ਤੇ ਗੱਲਬਾਤ ਲਈ ਵਾਜਪਾਈ ਸਰਕਾਰ ਦਾ ਫਾਰਮੂਲਾ ਅਪਨਾਉਣ ਲਈ ਕਿਹਾ

ਸ੍ਰੀਨਗਰ, 25 ਸਤੰਬਰ (ਏਜੰਸੀ)-ਉਦਾਰਵਾਦੀ ਕਸ਼ਮੀਰੀ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੇਂਦਰ ਦੇ ਨਾਲ ਬਿਨਾਂ ਸ਼ਰਤ ਗੱਲਬਾਤ ਦੇ ਹੱਕ 'ਚ ਹਨ, ਪਰ ਇਹ ਗੱਲਬਾਤ ਜੇਕਰ ਵਾਜਪਾਈ ਸਰਕਾਰ ਦੇ ਫਾਰਮੂਲੇ ਅਨੁਸਾਰ ਹੋਵੇਗੀ ਤਾਂ ਇਸ ਦੀ ...

ਪੂਰੀ ਖ਼ਬਰ »

ਦੇਵੀ ਲਾਲ ਦੀ ਜੈਅੰਤੀ ਮੌਕੇ ਇਨੈਲੋ ਨੇ ਵਜਾਇਆ ਚੋਣਾਂ ਦਾ ਬਿਗਲ

ਚੰਡੀਗੜ੍ਹ/ਭਿਵਾਨੀ, 25 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ 'ਚ ਇਨੈਲੋ ਦੀ ਸਰਕਾਰ ਬਣਨ 'ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਖੇਤੀ ਲਈ ਵਰਤੀ ਜਾਣ ਵਾਲੀ ਬਿਜਲੀ ਦੇ ਬਿੱਲ ਮੁਆਫ਼ ਅਤੇ ਘਰੇਲੂ ਬਿਜਲੀ ਦੇ ਬਿੱਲਾਂ ਨੂੰ ਅੱਧਾ ਕੀਤਾ ਜਾਵੇਗਾ | ਦੇਵੀ ਲਾਲ ਦੇ ...

ਪੂਰੀ ਖ਼ਬਰ »

ਹੁਣ ਕੈਦੀ ਮੁਫ਼ਤ 'ਚ ਖਾਣਗੇ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ

ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)-ਸਾਧਵੀਆਂ ਨਾਲ ਸਰੀਰਕ ਸੋਸ਼ਣ ਦੇ ਦੋਸ਼ 'ਚ ਸੁਨਾਰੀਆ ਜੇਲ੍ਹ 'ਚ 20 ਸਾਲ ਦੀ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਹੁਣ ਜੇਲ੍ਹ 'ਚ ਸਬਜ਼ੀਆਂ ਵੀ ਉਗਾਏਗਾ | ਹੁਣ ਗੁਰਮੀਤ ਰਾਮ ਰਹੀਮ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੈਦੀਆਂ ...

ਪੂਰੀ ਖ਼ਬਰ »

ਜੇ.ਬੀ.ਟੀ.ਟੀਚਰਾਂ ਨੇ ਖੂਨ ਨਾਲ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਨੌਕਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਅੰਦੋਲਨ 'ਤੇ ਬੈਠੇ ਜੇ.ਬੀ.ਟੀ.ਟੀਚਰਾਂ ਨੇ ਖੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਨੌਕਰੀ ਦਿੱਤੇ ਜਾਣ ਦੀ ਗੁਹਾਰ ਕੀਤੀ ਹੈ | ਇਹ ਚਿੱਠੀ ਡੀ.ਸੀ. ਨੂੰ ਸੌਾਪੀ ਗਈ | ...

ਪੂਰੀ ਖ਼ਬਰ »

ਕਾਰ ਚੋਰੀ ਹੋਣ ਦਾ ਮਾਮਲਾ ਦਰਜ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਕਾਰ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਰਣਜੀਤ ਐਵੀਨਿਊ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਮਾਮਲਾ ਸਿਮਰਨਜੀਤ ਕੌਰ ਨਾਮਕ ਔਰਤ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ...

ਪੂਰੀ ਖ਼ਬਰ »

2 ਮੋਬਾਈਲ ਲੁਟੇਰੇ ਗਿ੍ਫ਼ਤਾਰ

ਅੰਮਿ੍ਤਸਰ, 25 ਸਤੰਬਰ (ਗਗਨਦੀਪ ਸ਼ਰਮਾ)- ਪੁਲਿਸ ਕਮਿਸ਼ਨਰ ਐੱਸ. ਐੱਸ. ਸ੍ਰੀਵਾਸਤਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗ਼ਲਤ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਘਨੂੰਪੁਰ ਕਾਲੇ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਇਕ ...

ਪੂਰੀ ਖ਼ਬਰ »

ਲੁਟੇਰਿਆਂ ਪਿਸਤੌਲ ਦੀ ਨੋਕ 'ਤੇ ਘਰ 'ਚੋਂ ਨਕਦੀ, ਗਹਿਣੇ, ਐਕਟਿਵਾ ਤੇ ਹੋਰ ਕੀਮਤੀ ਸਾਮਾਨ ਲੁੱਟਿਆ

ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼ਹਿਰ ਦੀ ਭਗਤ ਨਾਮਦੇਵ ਕਾਲੋਨੀ 'ਚ 4 ਨਕਾਬਪੋਸ਼ ਲੁਟੇਰਿਆਂ ਨੇ ਰਾਤ ਸਮੇਂ ਇਕ ਘਰ 'ਚੋਂ ਪਿਸਤੋਲ ਦੀ ਨੋਕ 'ਤੇ ਨਕਦੀ ਗਹਿਣੇ ਐਕਟਿਵਾ ਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਤੇ ਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰਿਆਂ ਵਾਲੀ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ

ਬਾਬਾ ਬਕਾਲਾ ਸਾਹਿਬ, 25 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਬਾਬਾ ਬਕਾਲਾ ਸਾਹਿਬ ਤੇ ਆਸ-ਪਾਸ ਦਰਜਨ ਤੋਂ ਵੱਧ ਪਿੰਡਾਂ-ਕਸਬਿਆਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ...

ਪੂਰੀ ਖ਼ਬਰ »

ਡੇਰੇ ਦੀ ਤਲਾਸ਼ੀ ਸਬੰਧੀ ਰਿਪੋਰਟ 27 ਨੂੰ ਹਾਈ ਕੋਰਟ 'ਚ ਹੋਵੇਗੀ ਪੇਸ਼

ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ 'ਤੇ ਡੇਰਾ ਸਿਰਸਾ ਦੀ ਕੀਤੀ ਤਲਾਸ਼ੀ ਸਬੰਧੀ ਰਿਪੋਰਟ ਤਿਆਰ ਕਰ ਲਈ ਗਈ ਹੈ | ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ ਇਸ ਰਿਪੋਰਟ ਨੂੰ 27 ਸਤੰਬਰ ਨੂੰ ਹਾਈ ਕੋਰਟ 'ਚ ਪੇਸ਼ ਕਰਨਗੇ | ...

ਪੂਰੀ ਖ਼ਬਰ »

ਵਰਕਰ ਯੂਨੀਅਨ ਨੇ ਐਕਸੀਅਨ ਖਿਲਾਫ਼ ਕੀਤਾ ਮੁਜ਼ਾਹਰਾ

ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਦੀ ਸਿਟੀ ਯੂਨਿਟ ਨੇ ਐਕਸੀਅਨ ਸ਼ਹਿਰੀ ਮੰਡਲ ਖਿਲਾਫ਼ ਮੁਜ਼ਾਹਰਾ ਕਰਦੇ ਹੋਏ ਰਾਜੀਵ ਗਾਂਧੀ ਵਿਧੂਤ ਸਦਨ ਵਿਖੇ ਨਾਅਰੇਬਾਜੀ ਕੀਤੀ | ਪ੍ਰਧਾਨਗੀ ਕਰਦੇ ਹੋਏ ਯੂਨਿਟ ਪ੍ਰਧਾਨ ...

ਪੂਰੀ ਖ਼ਬਰ »

ਆਈ.ਜੀ. ਨੇ ਪੁਲਿਸ ਲਾਈਨ ਅਤੇ ਥਾਣਿਆਂ 'ਚ ਲਗਾਏ ਬੂਟੇ

ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਆਈ.ਜੀ. ਕਰਨਾਲ ਰੇਜ ਸੁਭਾਸ਼ ਯਾਦਵ ਨੇ ਪੁਲਿਸ ਲਾਈਨ ਅਤੇ ਥਾਣਿਆਂ 'ਚ ਬੂਟੇ ਲਗਾਏ | ਉਨ੍ਹਾਂ ਨੇ ਇਸ ਮੁਹਿੰਮ ਤਹਿਤ 5100 ਬੁਟੇ ਲਗਾਉਣ ਦੀ ਸ਼ੁਰੂਆਤ ਪੁਲਿਸ ਲਾਈਨ ਵਿਖੇ ਬੁਟੇ ਲਗਾ ਕੇ ਕੀਤੀ | ਕਰਨਾਲ ਦੇ ਐਸ.ਪੀ. ਜਸ਼ਨਦੀਪ ਸਿੰਘ ...

ਪੂਰੀ ਖ਼ਬਰ »

ਲਿੰਕਡਇੰਨ ਨੇ ਆਈ. ਐਲ. ਐਾਡ ਐਫ. ਐਸ. ਨਾਲ ਕੀਤੀ ਸਾਂਝੇਦਾਰੀ

ਨਵੀਂ ਦਿੱਲੀ, 25 ਸਤੰਬਰ (ਬਲਵਿੰਦਰ ਸਿੰਘ ਸੋਢੀ)- ਇੰਟਰਨੈੱਟ 'ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਫ਼ੈਸ਼ਨਲ ਨੈੱਟਵਰਕ 'ਲਿੰਕਡਇੰਨ' ਨੇ ਭਾਰਤ ਵਿਚ ਬਲੂ-ਕਾਲਰ ਮਜ਼ਦੂਰਾਂ ਅਤੇ ਨੌਕਰੀ ਚਾਹੁੰਣ ਵਾਲਿਆਂ ਵਿਚ ਕੌਸ਼ਲ ਵਿਕਾਸ ਅਤੇ ਰੁਜਗਾਰ ਦੇਣ ਪ੍ਰਤੀ ਮੱਦਦ ਲਈ ਆਈ. ਐਲ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX