ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਨਿਊਜ਼ੀਲੈਂਡ ਨੂੰ ਦੂਸਰਾ ਝਟਕਾ, ਕਪਤਾਨ ਵਿਲੀਅਮਸਨ 6 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਹਾਕੀ 2017 ਫਾਈਨਲ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
. . .  1 day ago
ਨਿਊਜ਼ੀਲੈਂਡ ਨੂੰ ਪਹਿਲਾ ਝਟਕਾ, ਮੁਨਰੋ 28 ਦੌੜਾਂ ਬਣਾ ਕੇ ਆਊਟ
. . .  1 day ago
ਵਡੋਦਰਾ 'ਚ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਜਾਰੀ
. . .  1 day ago
ਏਸ਼ੀਆ ਹਾਕੀ ਕੱਪ ਫਾਈਨਲ : ਭਾਰਤ 2 ਮਲੇਸ਼ੀਆ 1
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਤੀਸਰੇ ਕੁਆਟਰ ਤੱਕ ਭਾਰਤ 2-0 ਨਾਲ ਅੱਗੇ
. . .  1 day ago
ਵਡੋਦਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਹਾਫ਼ ਟਾਈਮ ਤੱਕ ਭਾਰਤ ਮਲੇਸ਼ੀਆ ਤੋਂ 2-0 ਨਾਲ ਅੱਗੇ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਭਾਰਤ ਨੇ ਕੀਤਾ ਦੂਜਾ ਗੋਲ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਪਹਿਲੇ ਕੁਆਟਰ 'ਚ ਭਾਰਤ 1-0 ਨਾਲ ਅੱਗੇ
. . .  1 day ago
ਨਿਊਜ਼ੀਲੈਂਡ ਨੂੰ ਮਿਲਿਆ 281 ਦੌੜਾਂ ਦਾ ਟੀਚਾ
. . .  1 day ago
ਭਾਰਤ ਨੂੰ 7ਵਾਂ ਝਟਕਾ, ਕੋਹਲੀ 121ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਨੂੰ ਪੰਜਵਾਂ ਝਟਕਾ, ਧੋਨੀ 25 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ : ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗਰਨੇਡ ਹਮਲਾ
. . .  1 day ago
2 ਟਰੇਨਾਂ ਦੀ ਟੱਕਰ 'ਚ 4 ਜ਼ਖਮੀ
. . .  1 day ago
ਢਾਕਾ ਪਹੁੰਚੀ ਸੁਸ਼ਮਾ ਸਵਰਾਜ
. . .  1 day ago
ਕਰਾਚੀ ਵਿਚ 8 ਅੱਤਵਾਦੀ ਮੁੱਠਭੇੜ 'ਚ ਢੇਰ
. . .  1 day ago
ਰਾਣੀ ਮੁਖਰਜੀ ਦੇ ਪਿਤਾ ਦਾ ਹੋਇਆ ਦਿਹਾਂਤ
. . .  1 day ago
ਅੱਤਵਾਦੀਆਂ ਨੇ ਔਰਤਾਂ 'ਤੇ ਚਲਾਈਆਂ ਗੋਲੀਆਂ , ਇਕ ਦੀ ਮੌਤ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਮੋਦੀ ਨੇ ਗੁਜਰਾਤ 'ਚ ਰੋ ਰੋ ਫੇਰੀ ਸੇਵਾ ਦਾ ਕੀਤਾ ਉਦਘਾਟਨ
. . .  1 day ago
ਪੁਣੇ 'ਚ ਅਗਵਾ ਪਿਛੋਂ ਦੋ ਸਾਲਾਂ ਬੱਚੀ ਦਾ ਕਤਲ
. . .  1 day ago
ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਦਿੱਲੀ 'ਚ ਦੀਵਾਲੀ ਦੀ ਰਾਤ ਜਵੈਲਰੀ ਇਕਾਈਆਂ ਤੋਂ 12 ਕਰੋੜ ਲੁੱਟੇ
. . .  1 day ago
ਵਿਰਾਟ ਅੱਜ ਖੇਡਣਗੇ ਆਪਣਾ 200ਵਾਂ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਖੇਡ ਜਗਤ

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ

ਯੂਏਫਾ ਚੈਂਪੀਅਨਜ਼ ਲੀਗ ਦੇ ਨਵੇਂ ਸੀਜ਼ਨ ਦਾ ਆਗਾਜ਼

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ, ਯੂਏਫਾ ਚੈਂਪੀਅਨਜ਼ ਲੀਗ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਾਰੇ ਕਲੱਬ ਨਹੀਂ, ਸਗੋਂ ਸਿਰਫ ਚੈਂਪੀਅਨ ਟੀਮਾਂ ਯਾਨੀ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਯੂਰਪੀ ਫੁੱਟਬਾਲ ਜਥੇਬੰਦੀ 'ਯੂਏਫਾ' ਵਲੋਂ ਕਰਵਾਈ ਜਾਂਦੀ ਯੂਏਫਾ ਚੈਂਪੀਅਨਜ਼ ਲੀਗ ਵਿਚ ਹਰ ਸਾਲ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 32 ਟੀਮਾਂ ਖੇਡਦੀਆਂ ਹਨ। ਆਪੋ-ਆਪਣੇ ਦੇਸ਼ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੀ ਯਾਨੀ ਉਸ ਦੇਸ਼ ਦੀ ਚੈਂਪੀਅਨ ਟੀਮ ਨੂੰ ਇਸ ਮੁਕਾਬਲੇ ਵਿਚ ਸਿੱਧਾ ਦਾਖ਼ਲਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਵੱਡੇ ਦੇਸ਼ ਦੀਆਂ 'ਰਨਰ-ਅੱਪ' ਯਾਨੀ ਦੂਜੇ ਅਤੇ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚੋਣਵੀਆਂ ਟੀਮਾਂ ਨੂੰ ਵੀ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ। ਯੂਏਫਾ ਚੈਂਪੀਅਨਜ਼ ਲੀਗ ਦੀ ਇਕ ਹੋਰ ਖਾਸੀਅਤ ਇਹ ਹੈ ਕਿ 2009-10 ਦੇ ਮੁਕਾਬਲਿਆਂ ਤੋਂ ਇਸ ਨੇ ਫੁੱਟਬਾਲ ਵਿਚ ਦੋ ਵਾਧੂ ਰੈਫਰੀ ਉਤਾਰਨ ਦਾ ਇਕ ਨਵਾਂ ਤਜਰਬਾ ਕੀਤਾ ਸੀ, ਜੋ ਉਦੋਂ ਤੋਂ ਲੈ ਕੇ ਹੁਣ ਤੱਕ ਬਾਦਸਤੂਰ ਜਾਰੀ ਹੈ। ਸਪੇਨ ਦੀ ਟੀਮ ਰਿਆਲ ਮੈਡ੍ਰਿਡ ਇਸ ਮੁਕਾਬਲੇ ਦੀ ਮੌਜੂਦਾ ਜੇਤੂ ਟੀਮ ਅਤੇ ਸਭ ਤੋਂ ਸਫ਼ਲ ਟੀਮ ਵੀ ਹੈ। ਐਤਕੀਂ ਦਾ ਫਾਈਨਲ ਮੁਕਾਬਲਾ ਯੂਕ੍ਰੇਨ ਦੇਸ਼ ਦੇ ਕੀਏਵ ਸਟੇਡੀਅਮ ਵਿਖੇ ਹੋਵੇਗਾ। ਇਸ ਫਾਈਨਲ ਵਿਚ ਪਹੁੰਚਣ ਲਈ ਕੁੱਲ 32 ਟੀਮਾਂ ਜ਼ੋਰ ਅਜ਼ਮਾਈ ਕਰਨਗੀਆਂ, ਜਿਨ੍ਹਾਂ ਨੂੰ ਇਕ ਡ੍ਰਾਅ ਰਾਹੀਂ 4-4 ਕਰਕੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ।
ਗੱਲ ਪਿੱਛਿਓਂ ਸ਼ੁਰੂ ਕਰਦੇ ਹਾਂ, ਕਿਉਂਕਿ ਐਤਕੀਂ ਸਭ ਤੋਂ ਅਖੀਰਲਾ ਗਰੁੱਪ ਯਾਨੀ ਗਰੁੱਪ 'ਐਚ', ਸਭ ਤੋਂ ਪੇਚੀਦਾ ਅਤੇ ਮੁਸ਼ਕਿਲ ਗਰੁੱਪ ਬਣਿਆ ਹੈ। ਇਸ ਗਰੁੱਪ ਵਿਚ ਮੌਜੂਦਾ ਜੇਤੂ ਰਿਆਲ ਮੈਡ੍ਰਿਡ, ਜਰਮਨੀ ਦੀ ਤਾਕਤਵਰ ਟੀਮ ਬਰੂਸ਼ੀਆ ਡਾਰਟਮੰਡ, ਇੰਗਲੈਂਡ ਦਾ ਪ੍ਰਤਿਭਾਵਾਨ ਉੱਪ-ਜੇਤੂ ਕਲੱਬ ਟੌਟੇਨਹਮ ਹੌਟਸਪਰ ਅਤੇ ਸਾਈਪ੍ਰਸ ਦਾ ਐਪੋਏਲ ਕਲੱਬ ਸ਼ਾਮਿਲ ਹਨ। ਇਸ ਗਰੁੱਪ ਵਿਚ ਚਾਰਾਂ ਟੀਮਾਂ ਖਾਸਕਰ ਪਹਿਲੀਆਂ ਤਿੰਨਾਂ ਟੀਮਾਂ ਵਿਚਾਲੇ ਫ਼ਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ ਪਰ ਕੋਈ ਦੋ ਹੀ ਅਗਲੇ ਦੌਰ ਵਿਚ ਅੱਪੜਨਗੀਆਂ। ਇਸ ਅਖੀਰੀ ਗਰੁੱਪ ਦੇ ਮੁਕਾਬਲੇ ਸਭ ਤੋਂ ਪਹਿਲਾ ਗਰੁੱਪ ਯਾਨੀ ਗਰੁੱਪ 'ਏ' ਕੁਝ ਹਲਕਾ ਜਾਪਦਾ ਹੈ, ਜਿੱਥੇ ਇੰਗਲੈਂਡ ਦੇ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਡ੍ਰਾਅ ਨਿਕਲਣ ਵਾਲੇ ਦਿਨ ਸਿਤਾਰੇ ਚੰਗੇ ਹੋਣ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਦੇ ਗਰੁੱਪ ਵਿਚ ਬਾਕੀ ਦੀਆਂ ਤਿੰਨੋਂ ਟੀਮਾਂ, ਸੀ.ਐਸ.ਕੇ.ਏ. ਮਾਸਕੋ (ਰੂਸ), ਬੈਨਫੀਕਾ (ਪੁਰਤਗਾਲ) ਅਤੇ ਸਵਿਟਜ਼ਰਲੈਂਡ ਤੋਂ ਬਾਜ਼ਲ ਕਲੱਬ ਉਨ੍ਹਾਂ ਨੂੰ ਬਹੁਤੀ ਪ੍ਰੇਸ਼ਾਨੀ ਨਹੀਂ ਦਿੰਦੀਆਂ ਲੱਗਦੀਆਂ। ਗਰੁੱਪ 'ਬੀ' ਵੀ ਕਾਫੀ ਭਾਰਾ ਗਰੁੱਪ ਬਣਿਆ ਹੈ, ਜਿਸ ਵਿਚ ਇਤਿਹਾਸਕ ਜਰਮਨ ਕਲੱਬ ਬਾਇਰਨ ਮਿਊਨਿਖ ਤੋਂ ਇਲਾਵਾ, ਫ਼ਰਾਂਸ ਦੀ ਤਾਕਤਵਰ ਟੀਮ ਪੀ.ਐੱਸ.ਜੀ., ਬੈਲਜ਼ੀਅਮ ਤੋਂ ਐਂਡਰਲੈਕਟ ਅਤੇ ਸਕਾਟਲੈਂਡ ਤੋਂ ਸੈਲਟਿਕ ਵਰਗੀਆਂ ਸਾਰੀਆਂ ਹੀ ਮਜ਼ਬੂਤ ਟੀਮਾਂ ਸ਼ਾਮਿਲ ਹਨ। ਇਸ ਕਰਕੇ ਇਹ ਗਰੁੱਪ ਵੀ ਖਾਸ ਤੌਰ 'ਤੇ ਵੇਖਣ ਵਾਲਾ ਹੋਵੇਗਾ। ਗਰੁੱਪ 'ਸੀ' ਵਿਚ ਇੰਗਲੈਂਡ ਦੇਸ਼ ਦੀ ਘਰੇਲੂ ਖਿਤਾਬ ਜੇਤੂ ਟੀਮ ਚੈਲਸੀ ਦੇ ਨਾਲ, ਸਪੇਨ ਦੀ ਤੇਜ਼-ਤਰਾਰ ਟੀਮ ਐਟਲੈਟੀਕੋ ਮੈਡ੍ਰਿਡ, ਇਟਲੀ ਦੀ ਟੀਮ ਏ.ਐਸ. ਰੋਮਾ ਅਤੇ ਅਜ਼ਰਬਾਈਜਾਨ ਦੇਸ਼ ਦੀ ਟੀਮ ਕਰਾਬਾਗ ਵੀ ਸ਼ਾਮਿਲ ਹੈ। ਗਰੁੱਪ 'ਡੀ' ਵਿਚ ਸਪੇਨ ਤੋਂ ਤਕਨੀਕੀ ਫੁੱਟਬਾਲ ਖੇਡਣ ਦੀ ਮਾਹਿਰ ਟੀਮ ਬਾਰਸੀਲੋਨਾ ਅਤੇ ਪਿਛਲੇ ਸਾਲ ਦੇ ਉਪ-ਜੇਤੂ ਇਟਲੀ ਦੇ ਜੂਵੈਂਟਸ ਕਲੱਬ ਤੋਂ ਇਲਾਵਾ ਗ੍ਰੀਸ ਦੀ ਓਲੰਪੀਆਕੋਸ ਅਤੇ ਕ੍ਰਿਸਟੀਆਨੋ ਰੋਨਾਲਡੋ ਦੀ ਪਹਿਲੀ ਟੀਮ ਸਪੋਰਟਿੰਗ ਕਲੱਬ ਸ਼ਾਮਿਲ ਹੈ।
ਪਿਛਲੇ ਸੀਜ਼ਨ ਵਿਚ ਆਖਰੀ ਹੱਲਾ ਬੋਲ ਕੇ ਚੈਂਪੀਅਨਜ਼ ਲੀਗ ਵਿਚ ਪਹੁੰਚੀ ਅਤੇ ਦੋ ਸਾਲਾਂ ਦੇ ਵਕਫ਼ੇ ਮਗਰੋਂ ਵਾਪਸੀ ਕਰ ਰਹੇ ਇਤਿਹਾਸਕ ਕਲੱਬ ਲਿਵਰਪੂਲ ਨੂੰ ਗਰੁੱਪ 'ਈ' ਮਿਲਿਆ ਹੈ, ਜੋ ਵੇਖਣ ਵਿਚ ਸੌਖਾ ਲੱਗਦਾ ਹੈ ਪਰ ਅਸਲ ਵਿਚ ਟੇਢਾ ਹੈ, ਜਿਸ ਵਿਚ ਸਪੇਨ ਤੋਂ ਸੇਵੀਆ ਕਲੱਬ, ਰੂਸ ਦੀ ਟੀਮ ਸਪਾਰਟਾਕ ਮਾਸਕੋ ਅਤੇ ਸਲੋਵਨੀਆ ਦੇਸ਼ ਦੀ ਮਾਰੀਬੋਰ ਨਾਂਅ ਦੀ ਨਵੀਂ ਟੀਮ ਵੀ ਸ਼ਾਮਿਲ ਹੈ। ਗਰੁੱਪ 'ਐਫ' ਵਿਚ ਅਮੀਰ ਟੀਮ ਮੈਨਚੈਸਟਰ ਸਿਟੀ ਤੋਂ ਇਲਾਵਾ ਬਾਕੀ ਤਿੰਨੇ ਟੀਮਾਂ, ਇਟਲੀ ਤੋਂ ਨਾਪੋਲੀ, ਯੂਕਰੇਨ ਤੋਂ ਸ਼ਾਖਟਾਰ ਅਤੇ ਹਾਲੈਂਡ ਤੋਂ ਫਾਏਨੂਰਡ ਇਕੋ ਪੱਧਰ ਦੀਆਂ ਟੀਮਾਂ ਹਨ। ਗਰੁੱਪ 'ਜੀ' ਵਿਚ ਪਿਛਲੇ ਸਾਲ ਸਭ ਨੂੰ ਹੈਰਾਨ ਕਰਨ ਵਾਲੀ ਫ਼ਰਾਂਸ ਦੀ ਜੇਤੂ ਟੀਮ ਮੋਨਾਕੋ ਦੇ ਮੁਕਾਬਲੇ ਉਸ ਵਾਂਗ ਹੀ ਹੈਰਾਨ ਕਰਨ ਦੀ ਸਮਰੱਥਾ ਵਾਲੀ ਜਰਮਨ ਟੀਮ ਲੀਪਜ਼ਿਗ ਦੇ ਨਾਲ ਪੁਰਤਗਾਲੀ ਟੀਮ ਐਫ.ਸੀ. ਪੋਰਟੋ ਅਤੇ ਬਸ਼ਿਕਟਾਸ (ਤੁਰਕੀ) ਸ਼ਾਮਿਲ ਹਨ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਉਲੰਪਿਕ ਖੇਡਾਂ-2024 ਪੈਰਿਸ ਤੇ 2028 ਲਾਸ ਏਂਜਲਸ 'ਚ ਹੋਣਗੀਆਂ

13-16 ਸਤੰਬਰ ਨੂੰ ਲੀਮਾ (ਪੀਰੂ) 'ਚ ਹੋਏ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਜਨਰਲ ਸੈਸ਼ਨ ਨੇ ਸਰਬ ਸੰਮਤੀ ਨਾਲ 2024 ਦੀਆਂ ਉਲੰਪਿਕ ਖੇਡਾਂ ਪੈਰਿਸ ਤੇ 2028 ਦੀਆਂ ਉਲੰਪਿਕ ਖੇਡਾਂ ਲਾਸ ਏਂਜਲਸ ਨੂੰ ਅਲਾਟ ਕਰ ਦਿੱਤੀਆਂ ਹਨ। ਉਲੰਪਿਕ ਚਾਰਟਰ ਅਨੁਸਾਰ ਉਲੰਪਿਕ ਖੇਡਾਂ ਦਾ ਮੇਜ਼ਬਾਨ ...

ਪੂਰੀ ਖ਼ਬਰ »

ਏਸ਼ੀਆ ਦਾ ਅੱਵਲ ਨੰਬਰ ਸੁਟਾਵਾ ਬਣਨ ਵੱਲ ਵਧ ਰਿਹਾ ਤੇਜਿੰਦਰਪਾਲ ਸਿੰਘ ਤੂਰ

ਬੀਤੇ ਹਫ਼ਤੇ ਏਸ਼ੀਅਨ ਇੰਡੋਰ ਖੇਡਾਂ 'ਚੋਂ ਤਗਮਾ ਜੇਤੂ ਪੰਜਾਬੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨਾਲ ਮੁਲਾਕਾਤ

ਅਥਲੈਟਿਕਸ ਦੇ ਵਧੇਰੇ ਤਾਕਤ ਮੰਗਦੇ ਈਵੈਂਟਸ 'ਚ ਪੰਜਾਬੀਆਂ ਦਾ ਹਮੇਸ਼ਾ ਹੀ ਦਬਦਬਾ ਰਿਹਾ ਹੈ। ਗੋਲਾ ਸੁੱਟਣ 'ਚ ਪਦਮਸ੍ਰੀ ਬਹਾਦਰ ਸਿੰਘ ਚੌਹਾਨ, ਪ੍ਰਦਮਣ ਸਿੰਘ ਭਗਤਾ ਭਾਈਕਾ ਤੇ ਬਹਾਦਰ ਸਿੰਘ ਪੰਜਾਬ ਪੁਲਿਸ ਹੋਰਾਂ ਦੀ ਕੌਮਾਂਤਰੀ ਮੰਚ 'ਤੇ ਤਿਰੰਗਾ ਲਹਿਰਾਉਣ ਦੀ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਟੀਮ ਤੁਰੀ ਜਿੱਤਾਂ ਦੇ ਰਾਹ 'ਤੇ

ਭਾਰਤੀ ਕ੍ਰਿਕਟ ਟੀਮ ਦੁਆਰਾ ਲਗਾਤਾਰ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਤੋਂ ਹਰ ਇਕ ਕ੍ਰਿਕਟ ਪ੍ਰੇਮੀ ਖੁਸ਼ ਹੈ, ਕਿਉਂਕਿ ਪਹਿਲਾਂ ਵੈਸਟ ਇੰਡੀਜ਼ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾ ਕੇ ਇਕ ਦਿਨਾਂ ਮੈਚਾਂ ਦੀ ਲੜੀ ਜਿੱਤ ਕੇ ਵਾਪਸ ਪਰਤੀ ਤੇ ਫਿਰ ਸ੍ਰੀਲੰਕਾ ਦੇ ਦੌਰੇ 'ਤੇ ...

ਪੂਰੀ ਖ਼ਬਰ »

ਪ੍ਰਕਾਸ਼ ਪਾਦੂਕੋਨ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ

ਖੇਡ ਪ੍ਰੇਮੀਆਂ ਨੇ ਇਹ ਖ਼ਬਰ ਬਹੁਤ ਹੁਲਾਸ ਭਰੇ ਜਜ਼ਬੇ ਨਾਲ ਸੁਣੀ ਕਿ ਪ੍ਰਕਾਸ਼ ਪਾਦੂਕੋਨ ਨੂੰ ਬੈਡਮਿੰਟਨ ਐਸੋਸੀਏਸ਼ਨ ਵਲੋਂ ਉਮਰ ਭਰ ਦੀ ਪ੍ਰਾਪਤੀ ਲਈ ਸਨਮਾਨ ਦਿੱਤਾ ਹੈ। ਪ੍ਰਕਾਸ਼ ਨੂੰ ਇਹ ਇਨਾਮ ਭਾਰਤ ਦੇ ਉਸ ਸਮੇਂ ਬੈਡਮਿੰਟਨ ਦੀ ਦਸ਼ਾ ਸੁਧਾਰਨ ਲਈ ਦਿੱਤਾ ਗਿਆ ਹੈ, ...

ਪੂਰੀ ਖ਼ਬਰ »

ਡਿਸਕਸ ਥਰੋਅ, ਸ਼ਾਟਪੁੱਟ ਅਤੇ ਜੈਵਲਿਨ ਥਰੋਅ ਦਾ ਖਿਡਾਰੀ : ਪਰਦੀਪ

ਪਰਦੀਪ ਇਕੋ ਟਾਈਮ ਡਿਸਕਸ ਥਰੋਅ, ਸ਼ਾਟਪੁੱਟ ਵਿਚ ਖੇਡਣ ਵਾਲਾ ਖਿਡਾਰੀ ਹੈ, ਜਿਸ ਨੇ ਆਪਣੀ ਇਸ ਖੇਡ ਕਲਾ ਵਿਚ ਵੱਡੇ ਮਾਅਰਕੇ ਮਾਰੇ ਹਨ ਅਤੇ ਅੱਜਕਲ੍ਹ ਪਰਦੀਪ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਆਪਣੇ ਕੋਚ ਸੂਬੇ ਸਿੰਘ ਦੀ ਰਹਿਨੁਮਾਈ ਹੇਠ ਸਖ਼ਤ ਮਿਹਨਤ ਅਤੇ ਸਖ਼ਤ ਅਭਿਆਸ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX