ਤਾਜਾ ਖ਼ਬਰਾਂ


ਨਵਾਂਸ਼ਹਿਰ ਦੇ ਕੁੱਲ 89 ਜ਼ੋਨਾਂ 'ਚੋਂ ਕਾਂਗਰਸ 10, ਅਕਾਲੀ ਦਲ 6 ਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤੀ ਚੋਣ
. . .  0 minutes ago
ਜਲੰਧਰ ਪੂਰਬੀ : 10 ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ, 7 'ਤੇ ਕਾਂਗਰਸ ਅਤੇ 3 'ਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ
. . .  2 minutes ago
ਨੂਰਮਹਿਲ : ਕਾਂਗਰਸ ਇਕ 'ਤੇ ਜੇਤੂ, 8 'ਤੇ ਅੱਗੇ, ਅਕਾਲੀ ਦਲ 3 'ਤੇ ਅੱਗੇ
. . .  1 minute ago
ਲੁਧਿਆਣਾ ਜ਼ਿਲ੍ਹੇ 'ਚ ਜ਼ਿਲ੍ਹਾ ਪਰੀਸ਼ਦ ਦੇ 25 ਜ਼ੋਨਾਂ 'ਚ ਕਾਂਗਰਸ ਅੱਗੇ
. . .  3 minutes ago
ਬਲਾਕ ਸੰਮਤੀ ਅਮਲੋਹ ਦਾ ਪਹਿਲਾ ਨਤੀਜਾ : ਕਾਂਗਰਸ ਦੇ ਜਗਨ ਨਾਥ ਪੱਪੂ ਜੇਤੂ
. . .  4 minutes ago
ਜਲੰਧਰ : ਖਾਲਸਾ ਕਾਲਜ ਬਲਾਕ ਸੰਮਤੀ ਦੇ 20 ਨਤੀਜਿਆਂ ਦਾ ਐਲਾਨ, 12 'ਚ ਕਾਂਗਰਸ ਅਤੇ 8 'ਚ ਅਕਾਲੀ ਦਲ ਦੀ ਜਿੱਤ
. . .  4 minutes ago
ਅਜਨਾਲਾ ਦੇ ਜ਼ੋਨ ਵਿਛੋਆ ਤੋਂ ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ 557 ਵੋਟਾਂ ਨਾਲ ਚੋਣ ਜਿੱਤੇ
. . .  4 minutes ago
ਅਜਨਾਲਾ ਦੇ ਜ਼ੋਨ ਕਾਮਲਪੁਰਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਚੋਣ ਜਿੱਤੇ
. . .  8 minutes ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ
. . .  8 minutes ago
ਬਲਾਕ ਸੰਮਤੀ ਰਾਏਕੋਟ ਦੇ ਜ਼ੋਨ ਬੁਰਜ ਹਰੀ ਸਿੰਘ ਤੋਂ ਕਾਂਗਰਸੀ ਉਮੀਦਵਾਰ ਸੋਹਣ ਸਿੰਘ ਜੇਤੂ
. . .  9 minutes ago
ਨਾਭਾ : ਬਲਾਕ ਸੰਮਤੀ ਮੈਹਸ ਅਤੇ ਰਾਜਗੜ੍ਹ ਤੋਂ ਜਿੱਤੀ ਕਾਂਗਰਸ
. . .  9 minutes ago
ਕਪੂਰਥਲਾ ਤੋਂ ਬਲਾਕ ਸੰਮਤੀ ਦੇ 5 ਕਾਂਗਰਸੀ ਉਮੀਦਵਾਰ ਜੇਤੂ
. . .  9 minutes ago
ਜ਼ੋਨ ਘੁਡਾਣੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੁੱਖ ਸਿੰਘ 10 ਵੋਟਾਂ ਨਾਲ ਜਿੱਤੇ
. . .  11 minutes ago
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ 'ਚ ਗਿਆ ਹੈ। ਅਕਾਲੀ ਦਲ ਦਾ ਗੜ੍ਹ ਸਮਝੇ ਜਾਂਦੇ ਖੱਟੜਾ ਜ਼ੋਨ 'ਚੋਂ ਅਕਾਲੀ ਉਮੀਦਵਾਰ ਰੁਪਿੰਦਰ ਕੌਰ ਨੂੰ ਕਾਂਗਰਸੀ ਉਮੀਦਵਾਰ ਬੇਅੰਤ ਕੌਰ ਨੇ 308 ਵੋਟਾਂ ਦੇ...
ਫਗਵਾੜਾ ਬਲਾਕ ਦੇ ਲੱਖਪੁਰ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪਵਨਜੀਤ ਜੇਤੂ
. . .  14 minutes ago
ਬਲਾਕ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਮੋਹਰੀ
. . .  15 minutes ago
ਪੰਚਾਇਤ ਸੰਮਤੀ ਦਾਖਾ ਦੇ ਤਿੰਨ ਹੋਰ ਜ਼ੋਨਾਂ ਤੋਂ ਕਾਂਗਰਸ ਜੇਤੂ
. . .  15 minutes ago
ਫ਼ਰੀਦਕੋਟ : ਬਲਾਕ ਸੰਮਤੀ ਕੋਟਕਪੂਰਾ ਦੇ ਵਾਂਦਰਜਟਾਣਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ 66 ਵੋਟਾਂ ਨਾਲ ਜੇਤੂ
. . .  15 minutes ago
ਢਿਲਵਾਂ ਬਲਾਕ ਸੰਮਤੀ 5 ਜ਼ੋਨਾ ਤੋਂ ਕਾਂਗਰਸ ਜੇਤੂ
. . .  16 minutes ago
ਬਲਾਕ ਸੰਮਤੀ ਟਾਂਡਾ ਦੇ ਜ਼ੋਨ ਝਾਵਾਂ ਚੋ ਕਾਂਗਰਸ ਦੇ ਸੁਖਵਿੰਦਰ ਝਾਵਰ ਨੇ 558 ਵੋਟਾਂ ਨਾਲ ਜੇਤੂ
. . .  17 minutes ago
ਦੋਰਾਹਾ ਬਲਾਕ ਸੰਮਤੀ ਜ਼ੋਨ ਬੇਗੋਵਾਲ ਤੋਂ ਕਾਂਗਰਸ ਦੇ ਉਮੀਦਵਾਰ ਗੁਲਜਾਰ ਸਿੰਘ 636 ਵੋਟਾਂ ਨਾਲ ਜਿੱਤੇ
. . .  19 minutes ago
ਹੁਸ਼ਿਆਰਪੁਰ : ਹਾਜ਼ੀਪੁਰ ਜ਼ਿਲ੍ਹਾ ਪ੍ਰੀਸ਼ਦ ਤੋਂ ਸੁਮਿਤ ਡਡਵਾਲ ਕਾਂਗਰਸ 600 ਵੋਟਾਂ ਤੋਂ ਅੱਗੇ
. . .  21 minutes ago
ਭੂੰਗਾ ਪੰਚਾਇਤ ਸੰਮਤੀ : ਜ਼ੋਨ ਢੋਲਵਾਹਾ ਤੋਂ ਕਾਂਗਰਸ ਅਤੇ ਜਨੌੜੀ ਤੋਂ 'ਭਾਜਪਾ' ਜੇਤੂ
. . .  21 minutes ago
ਤਲਵਾੜਾ ਬਲਾਕ : ਭਾਜਪਾ ਇਕ, ਕਾਂਗਰਸ 3
. . .  22 minutes ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਪੱਖੋਂ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ 289 ਵੋਟਾਂ ਨਾਲ ਜੇਤੂ
. . .  30 minutes ago
ਜ਼ਿਲ੍ਹਾ ਬਰਨਾਲਾ ਦੇ ਜ਼ੋਨ ਰੂੜੇਕੇ ਖ਼ੁਰਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਿੰਦਰਪਾਲ ਕੌਰ 1416 ਵੋਟਾਂ ਨਾਲ ਜੇਤੂ
. . .  30 minutes ago
ਅੰਮ੍ਰਿਤਸਰ : ਪਿੰਡ ਲੇਲੇਵਾਲਾ ਪੰਚਾਇਤ ਸੰਮਤੀ ਤੋਂ ਗਿਆਨ ਕੌਰ ਕਾਂਗਰਸ 1118 ਵੋਟਾਂ ਨਾਲ ਜੇਤੂ
. . .  30 minutes ago
ਮੋਹਾਲੀ ਪੰਚਾਇਤ ਸੰਮਤੀ : ਜ਼ੋਨ 1 ਗੋਬਿੰਦਗੜ੍ਹ, ਜ਼ੋਨ 3 ਖਿਜ਼ਰਾਬਾਦ ਅਤੇ ਜ਼ੋਨ 22 ਸਵਾੜਾ ਤੋਂ ਜਿੱਤੀ ਕਾਂਗਰਸ
. . .  31 minutes ago
ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬਿੰਜਲ ਅਤੇ ਜ਼ੋਨ ਸਰਾਭਾ ਤੋਂ ਕਾਂਗਰਸੀ ਉਮੀਦਵਾਰ ਅੱਗੇ
. . .  31 minutes ago
ਬਲਾਕ ਸੰਮਤੀ ਰਾਏਕੋਟ ਦੇ ਸੱਤਾਂ ਜ਼ੋਨਾਂ 'ਚ ਕਾਂਗਰਸ ਉਮੀਦਵਾਰ ਅੱਗੇ
. . .  32 minutes ago
ਬਲਾਕ ਸੰਮਤੀ ਸੁਲਤਾਨ ਪੁਰ ਲੋਧੀ ਦੇ 6 ਜ਼ੋਨਾਂ ਤੋਂ ਕਾਂਗਰਸ ਜੇਤੂ
. . .  33 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਡਾਲਾ ਤੋਂ ਕਾਂਗਰਸੀ ਉਮੀਦਵਾਰ ਅਕਾਸ਼ਦੀਪ ਸਿੰਘ ਲਾਲੀ ਅੱਗੇ
. . .  36 minutes ago
ਮੋਗਾ ਬਲਾਕ ਸੰਮਤੀ : ਦੌਲੇਵਾਲਾ ਮੇਅਰ ਜ਼ੋਨ ਨੰ.4, ਬੁੱਘੀਪੁਰਾ ਤੇ ਧੱਲਕਲਾਂ ਮੇਅਰਪੱਤੀ ਤੋਂ ਕਾਂਗਰਸ ਅਤੇ ਚੂਹੜਚੱਕ ਜ਼ੋਨ ਤੋਂ 'ਆਪ' ਜੇਤੂ
. . .  37 minutes ago
ਬਠਿੰਡਾ : ਪਿੰਡ ਚੱਕ ਰਾਮ ਸਿੰਘ ਵਾਲਾ 'ਚ 'ਆਪ' ਉਮੀਦਵਾਰ ਬਲਵੰਤ ਸਿੰਘ ਰਹੇ ਜੇਤੂ
. . .  42 minutes ago
ਬੰਗਾ ਦੇ ਜੱਸੋਮਜਾਰਾ ਜ਼ੋਨ ਤੋਂ ਕਾਂਗਰਸ ਦੇ ਗਿਆਨ ਚੰਦ ਜੇਤੂ
. . .  43 minutes ago
ਜਲੰਧਰ ਪੰਚਾਇਤ ਸੰਮਤੀ : 43 ਸੀਟਾਂ 'ਚੋਂ 32 'ਤੇ ਕਾਂਗਰਸ, 6 'ਤੇ ਅਕਾਲੀ ਦਲ ਅਤੇ 5 'ਤੇ ਆਜ਼ਾਦ ਉਮੀਦਵਾਰ ਨੇ ਕੀਤੀ ਜਿੱਤ ਹਾਸਲ
. . .  45 minutes ago
ਘੜੂੰਆਂ ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਕੌਰ 1690 ਵੋਟਾਂ ਲੈ ਕੇ ਜੇਤੂ
. . .  45 minutes ago
ਸਿੱਧਵਾਂ ਬੇਟ ਪੰਚਾਇਤ ਸੰਮਤੀ ਦੇ ਅੱਠ ਜ਼ੋਨਾਂ ਤੇ ਨਤੀਜੇ ਆਏ, ਸੱਤ 'ਤੇ ਕਾਂਗਰਸ ਅਤੇ ਇਕ 'ਤੇ ਅਕਾਲੀ ਉਮੀਦਵਾਰ ਜੇਤੂ
. . .  46 minutes ago
ਚੋਲਟਾ ਖ਼ੁਰਦ ਤੋਂ ਨਿਰਮਲ ਸਿੰਘ ਕਾਂਗਰਸੀ ਉਮੀਦਵਾਰ ਜੇਤੂ
. . .  46 minutes ago
ਜ਼ੋਨ 7 ਘੋਗਾ ਤੋਂ ਚਰਨਜੀਤ ਕੁਮਾਰ 1830 ਵੋਟਾਂ ਨਾਲ ਜੇਤੂ
. . .  47 minutes ago
ਜ਼ੋਨ 6 ਮਾਛੀਪੁਰ ਤੋਂ ਕਾਂਗਰਸ ਉਮੀਦਵਾਰ ਸੁਖਵਿੰਦਰ 1513 ਵੋਟਾਂ ਨਾਲ ਜੇਤੂ
. . .  48 minutes ago
ਜ਼ੋਨ 11 ਝੰਜੇੜੀ ਤੋਂ ਕਾਂਗਰਸ ਉਮੀਦਵਾਰ ਪੰਕਜ ਕੁਮਾਰ ਜੇਤੂ
. . .  49 minutes ago
ਬਠਿੰਡਾ : ਪਿੰਡ ਚੱਠੇਵਾਲਾ ਪੰਚਾਇਤ ਸੰਮਤੀ ਤੋਂ ਕਾਂਗਰਸ ਉਮੀਦਵਾਰ ਬਲਜਿੰਦਰ ਸਿੰਘ ਜਿੱਤੇ
. . .  49 minutes ago
ਬਠਿੰਡਾ : ਪਿੰਡ ਕੁੱਤੀਵਾਲ ਕਲਾਂ ਪੰਚਾਇਤ ਸੰਮਤੀ ਤੋਂ ਕਾਂਗਰਸ ਦੇ ਜਗਸੀਰ ਸਿੰਘ ਜੇਤੂ
. . .  42 minutes ago
ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ 'ਚ ਚਵਿੰਡਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਜੇਤੂ
. . .  51 minutes ago
ਜਿਲ੍ਹਾ ਅੰਮ੍ਰਿਤਸਰ ਵਿਚ ਹੁਣ ਤੱਕ ਬਲਾਕ ਸੰਮਤੀ ਦੇ 6 ਨਤੀਜਿਆਂ ਵਿੱਚ 4 ਕਾਂਗਰਸ ਅਤੇ 2 ਅਕਾਲੀ ਦਲ ਜੇਤੂ ਕਰਾਰ
. . .  53 minutes ago
ਨਾਭਾ : ਬਲਾਕ ਸੰਮਤੀ ਬਿਨਾਹੇੜੀ ਤੋਂ ਕਾਂਗਰਸ 676 ਵੋਟਾਂ ਨਾਲ ਜਿੱਤੀ
. . .  52 minutes ago
ਅਜਨਾਲਾ ਦੇ ਜ਼ੋਨ ਬੱਲੜਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਕਾਰ ਸਿੰਘ 75 ਚੋਣ ਜਿੱਤੇ
. . .  54 minutes ago
ਸਮਾਣਾ ਪੰਚਾਇਤ ਸੰਮਤੀ ਜੋਨ 4 ਦਾਨੀ ਪੁਰ ਤੋਂ ਕਾਂਗਰਸ ਉਮੀਦਵਾਰ ਸੋਨੀ ਸਿੰਘ ਜੇਤੂ
. . .  54 minutes ago
ਬਲਾਕ ਸੰਮਤੀ ਮਲੌਦ ਦੇ ਦੁਧਾਲ ਜ਼ੋਨ ਤੋਂ ਕਾਂਗਰਸ ਜੇਤੂ
. . .  50 minutes ago
ਸੰਗਰੂਰ : ਹੁਣ ਤੱਕ ਆਏ ਛੇ ਬਲਾਕ ਸੰਮਤੀ ਜ਼ੋਨਾਂ 'ਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ
. . .  58 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪਹਿਲਾ ਸਫ਼ਾ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ 56 ਫ਼ੀਸਦੀ ਮਤਦਾਨ

• ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਵੋਟਾਂ ਪਾਉਣ ਦਾ ਕੰਮ • 11 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ • ਨਤੀਜਾ 15 ਨੂੰ
• 2014 ਦੀਆਂ ਵਿਧਾਨ ਸਭਾ ਚੋਣਾਂ 'ਚ ਹੋਇਆ ਸੀ 70 ਫ਼ੀਸਦੀ ਮਤਦਾਨ • ਡੇਰਾ ਬਾਬਾ ਨਾਨਕ 'ਚ ਸਭ ਤੋਂ ਵੱਧ ਅਤੇ ਬਟਾਲਾ 'ਚ ਸਭ ਤੋਂ ਘੱਟ ਮਤਦਾਨ

¸ ਡਾ. ਕਾਹਲੋਂ/ਆਰਿਫ¸
ਗੁਰਦਾਸਪੁਰ, ਬਟਾਲਾ, ਪਠਾਨਕੋਟ, 11 ਅਕਤੂਬਰ-ਲੋਕ ਸਭਾ ਹਲਕਾ ਗੁਰਦਾਸਪੁਰ 'ਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਸਮਾਪਤ ਹੋ ਗਿਆ | ਵੀ.ਵੀ. ਪੈਟ ਮਸ਼ੀਨਾਂ ਰਾਹੀਂ ਪਈਆਂ ਵੋਟਾਂ ਨਾਲ ਲੋਕਾਂ ਨੂੰ ਇਕ ਨਵਾਂ ਤਜਰਬਾ ਹੋਇਆ | ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ ਇਨ੍ਹਾਂ ਵੋਟਾਂ ਵਿਚ ਲੋਕਾਂ ਵਿਚ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ | ਪੇਂਡੂ ਖੇਤਰਾਂ ਵਿਚ ਲੋਕ ਲੰਮੀਆਂ ਕਤਾਰਾਂ 'ਚ ਖੜੇ੍ਹ ਵੇਖੇ ਗਏ ਅਤੇ ਪਿੰਡਾਂ ਵਿਚ ਕੁਝ ਬੂਥਾਂ 'ਤੇ ਵੀ.ਵੀ. ਪੈਟ ਮਸ਼ੀਨਾਂ 'ਚ ਆਈ ਖਰਾਬੀ ਕਾਰਨ ਵੋਟਾਂ ਦਾ ਕੰਮ ਪ੍ਰਭਾਵਿਤ ਹੋਇਆ | ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਸਮੁੱਚਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਪੰਜਾਬ ਦੀ ਸੱਤਾਧਾਰੀ ਪਾਰਟੀ ਭਾਰੂ ਰਹੀ | ਕਈ ਪੰਥਕ ਹਲਕਿਆਂ ਵਿਚ ਵੀ ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੇ ਬੂਥ ਨਹੀਂ ਲੱਗੇ, ਜੋ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੇ | ਸਾਰਾ ਦਿਨ ਮੱਠੇ ਉਤਸ਼ਾਹ 'ਚ ਹੁੰਦੀ ਰਹੀ ਪੋਿਲੰਗ 56 ਫ਼ੀਸਦੀ ਤੱਕ ਹੀ ਸਿਮਟ ਕੇ ਰਹਿ ਗਈ | ਇਸ ਦੇ ਨਾਲ ਹੀ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਕੁੱਲ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਿਤ 15 ਲੱਖ 17 ਹਜ਼ਾਰ 436 ਵੋਟਰਾਂ 'ਚੋਂ ਕੁੱਲ 56 ਫ਼ੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਪਾਰਟੀਆਂ ਦਰਮਿਆਨ ਰਿਹਾ, ਪ੍ਰੰਤੂ ਚੋਣ ਮੈਦਾਨ 'ਚ ਉੱਤਰੇ 11 ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਵੀ ਵੀ.ਵੀ. ਪੈਟ ਮਸ਼ੀਨਾਂ 'ਚ ਬੰਦ ਹੋ ਗਈ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 15 ਅਕਤੂਬਰ ਨੂੰ ਹੋਵੇਗਾ | ਜ਼ਿਕਰਯੋਗ ਹੈ ਕਿ ਮਈ 2014 'ਚ ਹੋਈਆਂ 16ਵੀਂਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਰਿਕਾਰਡ 73 ਫ਼ੀਸਦੀ ਵੋਟਾਂ ਪਈਆਂ ਸਨ, ਜਦ ਕਿ ਲੋਕ ਸਭਾ ਹਲਕਾ ਗੁਰਦਾਸਪੁਰ 'ਚ 69.73 ਫ਼ੀਸਦੀ ਪੋਿਲੰਗ ਹੋਈ ਸੀ ਅਤੇ ਲੋਕਾਂ ਨੇ ਇਸ ਚੋਣ ਵਿਚ ਭਾਰੀ ਉਤਸ਼ਾਹ ਵਿਖਾਇਆ ਸੀ | ਜਦ ਕਿ ਇਸ ਜ਼ਿਮਨੀ ਚੋਣ 'ਚ ਪਿਛਲੀ ਲੋਕ ਸਭਾ ਚੋਣਾਂ ਨਾਲੋਂ ਲਗਭਗ 13.86 ਫ਼ੀਸਦੀ ਵੋਟਾਂ ਘੱਟ ਪਈਆਂ ਹਨ |
ਗੁੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ ਵੋਟ ਫ਼ੀਸਦੀ
ਗੁਰਦਾਸਪੁਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ, ਜਿਨ੍ਹਾਂ ਵਿਚ ਦੀਨਾਨਗਰ 'ਚ 54 ਫ਼ੀਸਦੀ, ਫਤਹਿਗੜ੍ਹ• ਚੂੜੀਆਂ 63 ਫ਼ੀਸਦੀ, ਬਟਾਲਾ 50 ਫ਼ੀਸਦੀ, ਪਠਾਨਕੋਟ 54.7 ਫ਼ੀਸਦੀ, ਗੁਰਦਾਸਪੁਰ 57.1 ਫ਼ੀਸਦੀ, ਕਾਦੀਆਂ 57 ਫ਼ੀਸਦੀ, ਭੋਆ 59.65 ਫ਼ੀਸਦੀ, ਸੁਜਾਨਪੁਰ 'ਚ 55.30 ਫ਼ੀਸਦੀ ਅਤੇ ਡੇਰਾ ਬਾਬਾ ਨਾਨਕ 'ਚ 64.5 ਫ਼ੀਸਦੀ ਵੋਟਾਂ ਪਈਆਂ | ਇਨ੍ਹਾਂ 9 ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪੈਣ ਦੇ ਅਮਲ ਦੌਰਾਨ ਨੀਮ ਫ਼ੌਜੀ ਦਸਤਿਆਂ ਦੀਆਂ 35 ਕੰਪਨੀਆਂ, 7 ਹਜ਼ਾਰ ਪੁਲਿਸ ਮੁਲਾਜ਼ਮ ਅਤੇ 10 ਹਜ਼ਾਰ 382 ਪੋਿਲੰਗ ਅਮਲਾ ਡਿਊਟੀ 'ਤੇ ਸੀ | ਲੋਕ ਸਭਾ ਹਲਕੇ 'ਚ 457 ਸੰਵੇਦਨਸ਼ੀਲ ਤੇ 74 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਸਨ |
ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਮਾਡਲ ਬੂਥ
ਇਸ ਲੋਕ ਸਭਾ ਹਲਕੇ 'ਚ 18 ਤੋਂ 19 ਸਾਲ ਦੇ 85,906 ਵੋਟਰ ਹਨ | ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਚੋਣ ਕਮਿਸ਼ਨ ਵਲੋਂ ਮਾਡਲ ਬੂਥ ਵੀ ਲਗਾਏ ਗਏ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ, ਪ੍ਰੰਤੂ ਇਸ ਦੇ ਬਾਵਜੂਦ ਨੌਜਵਾਨ ਵੋਟਰਾਂ ਵਲੋਂ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਗਿਆ ਅਤੇ ਵੱਖ-ਵੱਖ ਸ਼ਹਿਰੀ ਤੇ ਪੇਂਡੂ ਬੂਥਾਂ 'ਤੇ ਸਿਆਣੀ ਉਮਰ ਦੇ ਵੋਟਰ ਹੀ ਨਜ਼ਰ ਆਏ |
15 ਨੂੰ ਆਵੇਗਾ ਨਤੀਜਾ
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਚੋਣ ਪ੍ਰਕਿਰਿਆ ਅੱਜ ਦੇਰ ਸ਼ਾਮ ਮੁਕੰਮਲ ਹੋਣ ਦੇ ਬਾਅਦ ਵੀ. ਵੀ. ਪੈਟ. ਅਤੇ ਈ.ਵੀ.ਐਮ. ਮਸ਼ੀਨਾਂ ਨੂੰ ਵੱਖ-ਵੱਖ ਥਾਵਾਂ 'ਤੇ ਬਣੇ ਸਟਰਾਂਗ ਰੂਮਾਂ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖ ਦਿੱਤਾ ਗਿਆ ਹੈ | ਜਿੱਥੇ ਜ਼ਿਲ੍ਹਾ ਪੁਲਿਸ ਸਮੇਤ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ | ਗੁਰਦਾਸਪੁਰ ਦੇ 6 ਹਲਕਿਆਂ ਦੇ ਗਿਣਤੀ ਕੇਂਦਰ ਤੇ ਸਟਰਾਂਗ ਰੂਮ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਬਣਾਏ ਗਏ ਹਨ | ਜਿਨ੍ਹਾਂ ਵਿਚ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ, ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ ਤੇ ਫ਼ਤਿਹਗੜ੍ਹ ਚੂੜੀਆਂ ਦੀਆਂ ਵੀ.ਵੀ.ਪੈਟ ਤੇ ਈ.ਵੀ.ਐਮ. ਮਸ਼ੀਨਾਂ ਹਨ | ਜਦੋਂ ਕਿ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਪਠਾਨਕੋਟ, ਸੁਜਾਨਪੁਰ ਅਤੇ ਭੋਆ ਦੀਆਂ ਮਸ਼ੀਨਾਂ ਪਠਾਨਕੋਟ ਵਿਖੇ ਐਸ. ਡੀ. ਕਾਲਜ 'ਚ ਬਣਾਏ ਗਏ ਸਟਰਾਂਗ ਰੂਮਾਂ ਵਿਚ ਰੱਖੀਆਂ ਗਈਆਂ ਹਨ ਅਤੇ ਉਥੇ ਹੀ ਵੋਟਾਂ ਦੀ ਗਿਣਤੀ ਲਈ ਕੇਂਦਰ ਬਣਾਏ ਗਏ ਹਨ | 15 ਅਕਤੂਬਰ ਨੂੰ ਇਨ੍ਹਾਂ ਕੇਂਦਰਾਂ 'ਤੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ |
ਪਾਹੜਾ ਅਤੇ ਬੱਬੇਹਾਲੀ 'ਚ ਪੋਲਿੰਗ ਬੂਥ 'ਤੇ ਝੜਪ
ਪਿੰਡ ਪਾਹੜਾ ਅਤੇ ਬੱਬੇਹਾਲੀ ਵਿਖੇ ਪੋਲਿੰਗ ਬੂਥ 'ਤੇ ਝੜਪ ਹੋਣ ਦੀ ਵੀ ਖ਼ਬਰ ਸਾਹਮਣੇ ਆਈ | ਪਿੰਡ ਪਾਹੜਾ ਵਿਖੇ ਪੋਲਿੰਗ ਬੂਥ 'ਤੇ ਹੋਈ ਝੜਪ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਹਰਬਰਿੰਦਰ ਸਿੰਘ ਹੈਪੀ ਪਾਹੜਾ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਬਲਾਕ ਸੰਮਤੀ ਚੇਅਰਮੈਨ ਹਰਬਰਿੰਦਰ ਸਿੰਘ ਹੈਪੀ ਪਾਹੜਾ ਦੇ ਭਰਾ ਗੁਰਬਿੰਦਰ ਸਿੰਘ
ਨੇ ਦੱਸਿਆ ਕਿ ਅੱਜ ਉਹ ਪੋਲਿੰਗ ਬੂਥ 'ਤੇ ਸਵੇਰੇ 6 ਵਜੇ ਪਹੁੰਚੇ ਹੋਏ ਸਨ ਅਤੇ ਪੋਲਿੰਗ ਏਜੰਟ ਬਣਨ ਲਈ ਫਾਰਮ ਦੀ ਉਡੀਕ ਕਰ ਰਹੇ ਸਨ। 8 ਵਜੇ ਤੋਂ ਪਹਿਲਾਂ ਹੀ ਪਿੰਡ ਦੇ ਕੁਝ ਵਿਅਕਤੀ ਆਏ ਉਨ੍ਹਾਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ 4 ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਦਾ ਕਹਿਣਾ ਹੈ ਕਿ ਜੇਕਰ ਮੌਕੇ 'ਤੇ ਸੀ.ਆਰ.ਪੀ.ਐਫ਼. ਦੇ ਜਵਾਨ ਇਨ੍ਹਾਂ ਨੂੰ ਨਾ ਰੋਕਦੇ ਤਾਂ ਇਹ ਉਨ੍ਹਾਂ ਨੂੰ ਜਾਨੋਂ ਵੀ ਮਾਰ ਸਕਦੇ ਸਨ। ਭਾਜਪਾ ਨੇ ਪਿੰਡ ਪਾਹੜਾ ਦਾ ਬੂਥ ਰੱਦ ਕਰਕੇ ਮੁੜ ਵੋਟਾਂ ਕਰਵਾਉਣ ਦੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ। ਇਸੇ ਤਰ੍ਹਾਂ ਪਿੰਡ ਬੱਬੇਹਾਲੀ ਵਿਖੇ ਕਾਂਗਰਸ ਅਤੇ ਅਕਾਲੀ ਦਲ ਦੇ ਪੋਲਿੰਗ ਏਜੰਟ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਜਿਸ ਦੇ ਦੌਰਾਨ ਹੋਈ ਧੱਕਾ ਮੁੱਕੀ 'ਚ ਇਕ ਏਜੰਟ ਦੀ ਪੱਗ ਵੀ ਲੱਥ ਗਈ। ਮੌਕੇ 'ਤੇ ਤਾਇਨਾਤ ਫੌਜੀ ਜਵਾਨਾਂ ਨੇ ਇਸ ਲੜਾਈ ਨੂੰ ਵਧਣ ਤੋਂ ਰੋਕਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਕਰਵਾਇਆ ਗਿਆ।
ਸਲਾਰੀਆ, ਜਾਖੜ ਤੇ ਖਜੂਰੀਆ ਵਲੋਂ ਬੂਥਾਂ ਦਾ ਦੌਰਾ
ਵੱਖ-ਵੱਖ ਹਲਕਿਆਂ ਅੰਦਰ ਪਈਆਂ ਵੋਟਾਂ ਦਾ ਜਾਇਜ਼ਾ ਲੈਣ ਲਈ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ, ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਵਲੋਂ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਬੂਥਾਂ ਦਾ ਦੌਰਾ ਕੀਤਾ ਗਿਆ।
ਪ੍ਰਤਾਪ ਸਿੰਘ ਬਾਜਵਾ ਤੇ ਫਤਹਿਜੰਗ ਸਿੰਘ ਬਾਜਵਾ ਨੇ ਪਾਈ ਵੋਟ
ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਪੋਲਿੰਗ ਬੂਥ ਨੰਬਰ 150 'ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਆਪਣੀ ਵੋਟ ਪਾਉਣ ਲਈ ਪੁੱਜੇ। ਦੋਵਾਂ ਭਰਾਵਾਂ ਵਲੋਂ ਆਪਣੀ ਵੋਟ ਪਾਉਣ ਉਪਰੰਤ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਦੇ ਵੱਡੇ ਅੰਤਰ ਨਾਲ ਜਿੱਤਣ ਦਾ ਦਾਅਵਾ ਕਰਦਿਆਂ ਕਿਹਾ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਨੀਤੀਆਂ 'ਤੇ ਆਪਣੀ ਵੋਟ ਨਾਲ ਮੋਹਰ ਲਗਾਉਣਗੇ।
ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ ਲਾਈਨ 'ਚ ਲੱਗ ਕੇ ਪਾਈ ਵੋਟ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਵੇਰੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੁੰਦਿਆਂ ਹੀ ਕਾਦੀਆਂ ਦੇ ਬੂਥ ਨੰਬਰ 142 'ਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਉਹ ਸਵੇਰੇ 8:30 ਵਜੇ ਆਪਣੇ ਬੂਥ ਵਿਚ ਪਹੁੰਚ ਕੇ ਕਤਾਰ ਵਿਚ ਲੱਗੇ ਅਤੇ ਆਪਣੀ ਵਾਰੀ ਆਉਣ 'ਤੇ ਉਨ੍ਹਾਂ ਆਪਣੀ ਵੋਟ ਪਾਈ। ਸ੍ਰੀ ਬਾਜਵਾ ਵਲੋਂ ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਮਲੇ ਨੂੰ ਕਿਸੇ ਮੁਸ਼ਕਿਲ ਬਾਰੇ ਪੁੱਛਣ 'ਤੇ ਪ੍ਰਜ਼ਾਈਡਿੰਗ ਅਫ਼ਸਰ ਨੇ ਦੱਸਿਆ ਕਿ ਸਾਰੇ ਪ੍ਰਬੰਧ ਠੀਕ ਹਨ ਅਤੇ ਪੋਲਿੰਗ ਅਮਨ-ਅਮਾਨ ਨਾਲ ਚੱਲ ਰਹੀ ਹੈ। ਤ੍ਰਿਪਤ ਬਾਜਵਾ ਨੇ ਬੂਥ ਦੇ ਬਾਹਰ ਲੱਗੇ ਕਾਂਗਰਸ ਪਾਰਟੀ ਦੇ ਪੋਲਿੰਗ ਕੈਂਪ 'ਤੇ ਜਾ ਕੇ ਵੋਟਾਂ ਪੈਣ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਪਾਰਟੀ ਵਰਕਰਾਂ ਨੂੰ ਹੌਂਸਲਾ ਦਿੱਤਾ।
ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਧਾਰੋਵਾਲੀ 'ਚ ਪਾਈ ਵੋਟ
ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਪਿੰਡ ਧਾਰੋਵਾਲੀ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਸੁਪਤਨੀ ਸਰਦਾਰਨੀ ਜਤਿੰਦਰ ਕੌਰ ਰੰਧਾਵਾ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।
ਉਮੀਦਵਾਰ ਕੁਲਵੰਤ ਸਿੰਘ ਮਝੈਲ, ਸਤਿਨਾਮ ਸਿੰਘ ਬਾਜਵਾ ਤੇ ਰਜਿੰਦਰ ਸਿੰਘ ਵਾਲੀਆ ਨੇ ਵੋਟ ਪਾਈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਹੁਜਨ ਮੁਕਤੀ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ਕੁਲਵੰਤ ਸਿੰਘ ਮਝੈਲ ਨੇ ਆਪਣੇ ਪਿੰਡ ਮੰਜਿਆਂਵਾਲੀ, ਲੋਕ ਯੁਵਾ ਸ਼ਕਤੀ ਪਾਰਟੀ ਦੇ ਉਮੀਦਵਾਰ ਸਤਿਨਾਮ ਸਿੰਘ ਬਾਜਵਾ ਨੇ ਡੇਰਾ ਬਾਬਾ ਨਾਨਕ 'ਚ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਰਜਿੰਦਰ ਸਿੰਘ ਵਾਲੀਆ ਨੇ ਬਟਾਲਾ ਵਿਖੇ ਆਪਣੀ ਵੋਟ ਪਾਈ।
ਬਟਾਲਾ ਸ਼ਹਿਰੀ ਖੇਤਰ 'ਚ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ
ਬਟਾਲਾ ਸ਼ਹਿਰੀ ਖੇਤਰ 'ਚ ਕਰੀਬ 11 ਵਜੇ ਤੱਕ ਵੋਟਰਾਂ 'ਚ ਕੋਈ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ, ਪਰ ਆਸ-ਪਾਸ ਦੇ ਪੇਂਡੂ ਖੇਤਰਾਂ 'ਚ ਲੋਕ ਲੰਬੀਆਂ ਕਤਾਰਾਂ 'ਚ ਖੜ੍ਹੇ ਵੇਖੇ ਗਏ। ਵੋਟਾਂ ਪੈਣ ਦੇ ਇਸ ਕੰਮ ਦੌਰਾਨ ਕਈ ਥਾਈਂ ਵੀ.ਵੀ. ਪੈਟ ਮਸ਼ੀਨਾਂ 'ਚ ਖ਼ਰਾਬੀ ਕਾਰਨ ਵੋਟ ਪਾਉਣ ਦਾ ਕੰਮ ਰੁਕਿਆ ਰਿਹਾ ਤੇ ਫ਼ਿਰ ਖ਼ਰਾਬੀ ਦੂਰ ਹੋਣ 'ਤੇ ਪੋਲਿੰਗ ਚਾਲੂ ਹੋ ਸਕੀ। ਗੁਰੂ ਨਾਨਕ ਨਗਰ ਸਥਿਤ ਗੁਰੂ ਨਾਨਕ ਸਕੂਲ ਦੇ ਪੋਲਿੰਗ ਬੂਥ ਅਤੇ ਆਰ.ਡੀ. ਖੋਸਲਾ ਸਕੂਲ ਸਥਿਤ 60 ਨੰਬਰ ਬੂਥ ਉੱਪਰ ਵੋਟਿੰਗ ਮਸ਼ੀਨਾਂ 'ਚ ਅੜਚਨ ਆਉਣ ਕਾਰਨ ਵੋਟਾਂ ਪੈਣ ਦਾ ਕੰਮ ਕਰੀਬ ਅੱਧਾ ਰੁਕਿਆ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਛੋਟੇਪੁਰ ਤੇ ਜ਼ਫਰਵਾਲ ਨੇ ਵੋਟ ਪਾਈ-ਪਰ ਠੰਢਾ ਰਿਹਾ ਚੋਣ ਮਾਹੌਲ
ਧਾਰੀਵਾਲ, (ਸਵਰਨ ਸਿੰਘ, ਕਾਹਲੋਂ)-'ਆਪਣਾ ਪੰਜਾਬ ਪਾਰਟੀ' ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਸਵੇਰੇ ਆਪਣੇ ਪੁਸ਼ਤੈਨੀ ਪਿੰਡ ਛੋਟੇਪੁਰ ਦੇ ਸਰਕਾਰੀ ਸਕੂਲ ਵਿਖੇ ਬਣੇ ਪੋਲਿੰਗ ਬੂਥ 'ਤੇ ਵੋਟ ਪਾਈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਭਾਰਤ ਦੇ ਲੋਕਤੰਤਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਬਕਾ ਖਾੜਕੂ ਭਾਈ ਵੱਸਣ ਸਿੰਘ ਜ਼ਫਰਵਾਲ ਨੇ ਵੀ ਪਿੰਡ ਜ਼ਫਰਵਾਲ ਵਿਖੇ ਸਥਿਤ ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਬਣੇ ਪੋਲਿੰਗ ਬੂਥ 'ਤੇ ਵੋਟ ਪਾਈ। ਇਸ ਤੋਂ ਇਲਾਵਾ ਕਈ ਪੋਲਿੰਗ ਬੂਥਾਂ 'ਤੇ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੇ ਵੋਟ ਪਾ ਕੇ ਖ਼ੁਸ਼ੀ ਮਹਿਸੂਸ ਕੀਤੀ। ਇਸ ਤੋਂ ਇਲਾਵਾ ਕਈ ਬੂਥਾਂ 'ਤੇ ਬਿਮਾਰ ਅਤੇ ਬਜ਼ੁਰਗ ਆਦਿ ਵੀ ਵੋਟ ਪਾਉਣ ਗਏ, ਪਰ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਆਮ ਲੋਕਾਂ ਅੰਦਰ ਵੋਟਾਂ ਪਾਉਣ ਦਾ ਰੁਝਾਨ ਘੱਟ ਰਿਹਾ।
ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਤੇ ਰਵੀਕਰਨ ਸਿੰਘ ਕਾਹਲੋਂ ਨੇ ਪਰਿਵਾਰ ਸਮੇਤ ਪਾਈ ਵੋਟ
ਫਤਹਿਗੜ੍ਹ ਚੂੜੀਆਂ, (ਬਾਠ, ਫੁੱਲ, ਮਾਨ)- ਅੱਜ ਲੋਕ ਸਭਾ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਨੂੰ ਮੁੱਖ ਰੱਖਦਿਆਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਦੇ ਇੰਚਾਰਜ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਇੰਚਾਰਜ ਸ: ਰਵੀਕਰਨ ਸਿੰਘ ਕਾਹਲੋਂ ਨੇ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਦਾਦੂਜੋਧ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਆਪਣੇ ਜੱਦੀ ਪਿੰਡ ਦਾਦੂਜੋਧ ਵਿਖੇ ਅਕਾਲੀ ਵਰਕਰਾਂ ਨਾਲ ਵੋਟਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਪਾਹੜਾ, ਦੀਨਾਨਗਰ ਤੋਂ ਵਿਧਾਇਕਾ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਅਤੇ ਹਲਕੇ ਨਾਲ ਸਬੰਧਤ ਵੱਖ-ਵੱਖ ਆਗੂਆਂ ਨੇ ਵੀ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ।
ਸਰਹੱਦੀ ਪਿੰਡਾਂ 'ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਦੋਰਾਂਗਲਾ, (ਲਖਵਿੰਦਰ ਸਿੰਘ ਚੱਕਰਾਜਾ)-ਸਰਹੱਦੀ ਪਿੰਡਾਂ ਅੰਦਰ ਅਮਨ ਅਮਾਨ ਨਾਲ ਵੋਟਾਂ ਪਈਆਂ, ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਪ੍ਰਾਪਤ ਨਹੀਂ ਹੋਈ। ਅੱਜ ਸਵੇਰੇ ਕੁਝ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਦੀ ਖ਼ਰਾਬੀ ਕਾਰਨ ਕੁਝ ਸਮਾਂ ਵੋਟਾਂ ਨਾ ਪੈ ਸਕੀਆਂ। ਪਰ ਇਸ ਨੂੰ ਜਲਦੀ ਹੀ ਠੀਕ ਕਰ ਲਿਆ ਗਿਆ ਅਤੇ ਵੋਟਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸਰਹੱਦੀ ਲੋਕਾਂ ਅੰਦਰ ਵੋਟਾਂ ਸਬੰਧੀ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਜਿਸ ਕਾਰਨ ਇਸ ਖੇਤਰ ਅੰਦਰ 50 ਫ਼ੀਸਦੀ ਦੇ ਕਰੀਬ ਵੋਟ ਪੋਲ ਹੋ ਸਕੀ। ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਕਿ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਲਗਾਏ ਬੂਥਾਂ 'ਤੇ ਵੀ ਸਮਰਥਕ ਅਲੱਗ-ਅਲੱਗ ਦੀ ਬਜਾਏ ਇਕੱਠੇ ਬੈਠੇ ਹੀ ਨਜ਼ਰੀ ਆਏ।
ਪਿੰਡ ਗਾਹਲੜੀ 'ਚ ਬਣਾਇਆ ਮਾਡਲ ਬੂਥ ਰਿਹਾ ਖਿੱਚ ਦਾ ਕੇਂਦਰ
ਸਰਹੱਦੀ ਪਿੰਡ ਗਾਹਲੜੀ ਦੇ ਬੂਥ ਨੰਬਰ 27 ਅਤੇ 28 ਨੂੰ ਮਾਡਲ ਬੂਥ ਵਜੋਂ ਵਿਕਸਿਤ ਕੀਤਾ ਗਿਆ। ਇਸ ਮੌਕੇ ਬੂਥ ਨੂੰ ਪੂਰੀ ਤਰ੍ਹਾਂ ਸਵਾਗਤੀ ਗੇਟ ਬਣਾ ਕੇ ਸਜਾਇਆ ਗਿਆ ਅਤੇ ਰਸਤੇ 'ਚ ਮੈਟ ਵੀ ਵਿਛਾਇਆ। ਇਸ ਤੋਂ ਇਲਾਵਾ ਹਰੇਕ ਵੋਟ ਪਾਉਣ ਲਈ ਆਉਣ ਵਾਲੇ ਵਿਅਕਤੀ ਲਈ ਪਾਣੀ ਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਬਲਾਕ ਦੋਰਾਂਗਲਾ 'ਚ ਇੱਕੋ ਇਕ ਬਣਾਇਆ ਇਹ ਮਾਡਲ ਬੂਥ ਖਿੱਚ ਦਾ ਕੇਂਦਰ ਰਿਹਾ।
ਸਰਹੱਦੀ ਪਿੰਡਾਂ 'ਚ ਧੜੇਬੰਦੀ ਦੇਖਣ ਨੂੰ ਨਹੀਂ ਮਿਲੀ
ਸਰਹੱਦੀ ਪਿੰਡਾਂ ਅੰਦਰ ਇਸ ਵਾਰ ਬਹੁਤੀ ਧੜੇਬੰਦੀ ਦੇਖਣ ਨੂੰ ਨਹੀਂ ਮਿਲੀ। ਅੱਜ ਵੱਖ-ਵੱਖ ਪਾਰਟੀਆਂ ਦੇ ਸਮਰਥਕ, ਪਿੰਡਾਂ ਦੇ ਆਗੂ ਵੱਖਰੇ-ਵੱਖਰੇ ਬੂਥ ਲਗਾਉਣ ਦੀ ਬਜਾਏ ਇਕ ਥਾਂ ਇਕੱਠੇ ਬੈਠੇ ਹੀ ਨਜ਼ਰੀ ਆਏ। ਜਿਸ ਦਾ ਕਾਰਨ ਥੋੜੇ ਸਮੇਂ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਨੂੰ ਹੀ ਮੰਨਿਆ ਜਾ ਰਿਹਾ ਹੈ, ਜਿਸ ਲਈ ਲੋਕ ਆਪਸੀ ਫਿੱਕ ਪਾਉਣੀ ਨਹੀਂ ਚਾਹੁੰਦੇ।
ਅਕਾਲੀ-ਭਾਜਪਾ ਦਾ ਇਲਾਕੇ ਅੰਦਰ ਨਾ ਲੱਗਾ ਕੋਈ ਬੂਥ ਤੇ ਨਾ ਬੈਠੇ ਪੋਲਿੰਗ ਏਜੰਟ
ਵਰਸੋਲਾ, (ਵਰਿੰਦਰ ਸਹੋਤਾ)-ਪੋਲਿੰਗ ਬੂਥ ਵਰਸੋਲਾ, ਵਰਿਆਂ ਅਤੇ ਹਯਾਤ ਨਗਰ ਵਿਖੇ ਵੋਟਿੰਗ ਮਸ਼ੀਨਾਂ 'ਚ ਤਕਨੀਕੀ ਨੁਕਸ ਪੈ ਜਾਣ ਕਾਰਨ ਕੁਝ ਦੇਰ ਲਈ ਵੋਟਿੰਗ ਰੁਕ ਗਈ। ਉਪਰੰਤ ਸੈਕਟਰ ਅਫ਼ਸਰ ਬਲਦੇਵ ਸਿੰਘ ਕਾਹਲੋਂ ਨੇ ਮੌਕੇ 'ਤੇ ਪੁੱਜ ਕੇ ਮਸ਼ੀਨਾਂ ਠੀਕ ਕਰਵਾ ਕੇ ਵੋਟਿੰਗ ਸ਼ੁਰੂ ਕਰਵਾਈ। ਪਰ 10 ਵਜੇ ਵਰਸੋਲਾ ਬੂਥ ਦੀ ਮਸ਼ੀਨ ਫਿਰ ਤੋਂ ਖ਼ਰਾਬ ਹੋ ਗਈ ਤੇ ਕਰੀਬ ਪੌਣੇ ਘੰਟੇ ਉਪਰੰਤ ਮਸ਼ੀਨ ਠੀਕ ਹੋਣ 'ਤੇ ਫਿਰ ਪੌਣੇ 11 ਵਜੇ ਵੋਟਿੰਗ ਸ਼ੁਰੂ ਹੋਈ। ਇਲਾਕੇ ਅੰਦਰ ਕਿਤੇ ਵੀ ਅਕਾਲੀ-ਭਾਜਪਾ ਦਾ ਕੋਈ ਬੂਥ ਨਹੀਂ ਲੱਗਾ ਅਤੇ ਨਾ ਹੀ ਅੰਦਰ ਕੋਈ ਪੋਲਿੰਗ ਏਜੰਟ ਬੈਠਾ। ਵੋਟਾਂ ਪਾਉਣ ਲਈ ਲੋਕਾਂ 'ਚ ਉਤਸ਼ਾਹ ਵੀ ਬਹੁਤ ਘੱਟ ਦਿਖਾਈ ਦਿੱਤਾ। ਇਸ ਦੌਰਾਨ ਹਲਕਾ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਨੇ ਵਰਸੋਲਾ, ਚੌੜ, ਸਿੱਧਵਾਂ, ਕੋਟਲੀ ਮੋਹੀਆਂ ਅਤੇ ਕੁਝ ਹੋਰ ਪੋਲਿੰਗ ਬੂਥਾਂ ਦਾ ਦੌਰਾ ਵੀ ਕੀਤਾ। ਇਲਾਕੇ ਅੰਦਰ ਸਿਰਫ਼ ਕਾਂਗਰਸ ਵਰਕਰ ਵੋਟਰਾਂ ਨੂੰ ਘਰਾਂ ਤੋਂ ਲਿਆਉਂਦੇ ਨਜ਼ਰ ਆਏ।
ਹਲਕਾ ਪਠਾਨਕੋਟ 'ਚ ਸ਼ਾਂਤੀਪੂਰਨ ਪਈਆਂ ਵੋਟਾਂ-54 ਫ਼ੀਸਦੀ ਮਤਦਾਨ
ਪਠਾਨਕੋਟ, (ਚੌਹਾਨ/ ਆਸ਼ੀਸ਼ ਸ਼ਰਮਾ/ ਆਰ. ਸਿੰਘ)- ਹਲਕਾ ਪਠਾਨਕੋਟ 'ਚ ਕੁੱਲ 54 ਫ਼ੀਸਦੀ ਵੋਟਾਂ ਪੋਲ ਹੋਈਆਂ। ਚੋਣ ਪ੍ਰਤੀਕਿਰਿਆ ਪੂਰੀ ਸ਼ਾਂਤੀ ਨਾਲ ਸਮਾਪਤ ਹੋਈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਵੇਰੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਰ ਦੁਪਹਿਰ ਬਾਅਦ ਵੋਟਰਾਂ ਦਾ ਉਤਸ਼ਾਹ ਘੱਟ ਹੁੰਦਾ ਗਿਆ। ਇਸ ਤੋਂ ਇਲਾਵਾ ਮੀਰਥਲ, ਨੰਗਲਭੂਰ ਇਲਾਕੇ ਤੇ ਧਾਰ ਬਲਾਕ 'ਚ ਵੀ ਵੋਟਰਾਂ 'ਚ ਘੱਟ ਉਤਸ਼ਾਹ ਰਿਹਾ। ਪਠਾਨਕੋਟ ਦੇ ਕੁਝ ਬੂਥਾਂ 'ਤੇ ਏ.ਵੀ.ਐਮ. ਮਸ਼ੀਨਾਂ ਦੇ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ। ਜਿਸ ਕਾਰਨ ਵੋਟਿੰਗ ਕੁਝ ਦੇਰ ਨਾਲ ਸ਼ੁਰੂ ਹੋਈ। ਪਰ ਸ਼ਾਮ ਨੂੰ ਉਨ੍ਹਾਂ ਪੋਲਿੰਗ ਬੂਥਾਂ 'ਤੇ ਵੋਟਿੰਗ ਦਾ ਸਮਾਂ ਵਧਾ ਦਿੱਤਾ ਗਿਆ ਸੀ। ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਵੋਟਾਂ ਪਾਉਣ ਲਈ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਪੋਲਿੰਗ ਸਟੇਸ਼ਨਾਂ 'ਤੇ ਆਏ। ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਆਪਣੀ ਪਤਨੀ ਤੇ ਸਮਰਥਕਾਂ ਨਾਲ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਪੰਗੋਲੀ ਬੂਥ ਨੰਬਰ-99 'ਤੇ ਆਪਣੀ ਵੋਟ ਪਾਈ। ਜਦੋਂ ਉਹ ਵੋਟ ਪਾ ਰਹੇ ਸਨ ਤਾਂ ਕਾਂਗਰਸ ਦੇ ਪੋਲਿੰਗ ਏਜੰਟ ਦੇ ਨੇੜੇ ਖੜ੍ਹੇ ਹੋਣ 'ਤੇ ਖਜੂਰੀਆ ਨੇ ਇਤਰਾਜ਼ ਕੀਤਾ ਤੇ ਇਸ ਦੀ ਲਿਖਤੀ ਸ਼ਿਕਾਇਤ ਪੋਲਿੰਗ ਅਫ਼ਸਰ ਅਤੇ ਚੋਣ ਕਮਿਸ਼ਨ ਨੂੰ ਕੀਤੀ।
ਸਲਾਰੀਆ ਅਤੇ ਭੋਆ ਦੇ ਵਿਧਾਇਕ ਜੋਗਿੰਦਰਪਾਲ ਆਹਮੋ-ਸਾਹਮਣੇ
ਘਰੋਟਾ/ ਨਰੋਟ ਜੈਮਲ ਸਿੰਘ/ ਨਰੋਟ ਮਹਿਰਾ, (ਸੰਜੀਵ ਗੁਪਤਾ/ਗੁਰਮੀਤ ਸਿੰਘ/ਰਾਜ ਕੁਮਾਰੀ/ਸੁਰੇਸ਼ ਮਹਿਰਾ)- ਘਰੋਟਾ ਬਲਾਕ ਦੇ ਪਿੰਡ ਪਰਮਾਨੰਦ 'ਚ ਸਥਿਤੀ ਉਸ ਵੇਲੇ ਰੌਚਕ ਹੋ ਗਈ ਜਦੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਅਤੇ ਭੋਆ ਹਲਕੇ ਦੇ ਵਿਧਾਇਕ ਜੋਗਿੰਦਰਪਾਲ ਦੋਵੇਂ ਆਹਮੋ ਸਾਹਮਣੇ ਹੋ ਗਏ। ਦੋਵੇਂ ਆਗੂਆਂ ਨੇ ਜਿਥੇ ਇਕ ਦੂਜੇ ਦਾ ਹਾਲ ਚਾਲ ਪੁੱਛਿਆ ਉਥੇ ਦੋਵਾਂ ਨੇ ਮੌਜੂਦਾ ਸਿਆਸੀ ਗਤੀਵਿਧੀਆਂ 'ਤੇ ਵੀ ਗੱਲਬਾਤ ਕੀਤੀ। ਇਸ ਮੌਕੇ ਸਲਾਰੀਆ ਨੇ ਦਾਅਵਾ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਸਥਾਨਕ ਉਮੀਦਵਾਰ ਹੋਣ ਦੇ ਨਾਤੇ ਜੇਤੂ ਬਣਾਉਣਗੇ। ਜਦੋਂ ਕਿ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਚੋਣ ਵਿਚ ਜੇਤੂ ਹੋਣਗੇ।
ਮੁੱਖ ਚੋਣ ਅਫ਼ਸਰ ਪੰਜਾਬ ਨੂੰ ਪ੍ਰਾਪਤ ਹੋਈਆਂ 4 ਸ਼ਿਕਾਇਤਾਂ
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਅੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕਾਰਜ ਨੇਪਰੇ ਚੜ੍ਹ ਗਿਆ। ਅੱਜ 56 ਪ੍ਰਤੀਸ਼ਤ ਵੋਟਿੰਗ ਹੋਈ ਜੋ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਮਗਰਲੀਆਂ ਵੋਟਾਂ ਨਾਲੋਂ ਕਾਫ਼ੀ ਘੱਟ ਸੀ। ਜਿਸ ਤੋਂ ਸਪੱਸ਼ਟ ਹੈ ਕਿ ਵੋਟਰਾਂ ਨੇ ਵੋਟਾਂ ਪਾਉਣ ਲਈ ਕੋਈ ਉਤਸ਼ਾਹ ਨਹੀਂ ਵਿਖਾਇਆ। ਹਾਲਾਂਕਿ ਗੁਰਦਾਸਪੁਰ ਵਿਚ ਅੱਜ ਜਨਤਕ ਛੁੱਟੀ ਐਲਾਨੀ ਗਈ ਸੀ। ਚੋਣ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਵੀ. ਕੇ. ਸਿੰਘ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਤੇ ਰਾਜਨੀਤਕ ਪਾਰਟੀਆਂ ਦੇ ਸਹਿਯੋਗ ਸਦਕਾ ਜ਼ਿਮਨੀ ਚੋਣ ਦਾ ਹੁਣ ਤੱਕ ਦਾ ਅਮਲ ਸ਼ਾਂਤਮਈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਮਿਸ਼ਨ ਨੂੰ ਕੁੱਲ 58 ਸ਼ਿਕਾਇਤਾਂ ਪ੍ਰਾਪਤ ਹੋਈਆ ਸਨ, ਜਿਨ੍ਹਾਂ ਦਾ ਨਾਲ ਦੀ ਨਾਲ ਹੀ ਨਿਪਟਾਰਾ ਕਰ ਦਿੱਤਾ ਗਿਆ ਸੀ ਅਤੇ ਅੱਜ ਵੋਟਾਂ ਵਾਲੇ ਦਿਨ ਕੇਵਲ ਚਾਰ ਸ਼ਿਕਾਇਤਾਂ ਹੀ ਪ੍ਰਾਪਤ ਹੋਈਆ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 65 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਵੱਧ ਵੋਟਿੰਗ ਹੋਈ ਅਤੇ ਜਦਕਿ ਵਿਧਾਨ ਸਭਾ ਹਲਕਾ ਬਟਾਲਾ ਵਿਚ 50 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਘੱਟ ਵੋਟਿੰਗ ਹੋਈ।

ਹਨੀਪ੍ਰੀਤ ਨੇ ਪੰਚਕੂਲਾ ਦੰਗਿਆਂ ਦੀ ਸਾਜਿਸ਼ 'ਚ ਸ਼ਮੂਲੀਅਤ ਕਬੂਲੀ

ਪੰਚਕੂਲਾ, 11 ਅਕਤੂਬਰ (ਕਪਿਲ)-ਆਖ਼ਰਕਾਰ ਪੁਲਿਸ ਵਲੋਂ ਹਨੀਪ੍ਰੀਤ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛਗਿੱਛ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਹਨੀਪ੍ਰੀਤ ਨੇ 25 ਅਗਸਤ ਦੇ ਦੰਗਿਆਂ ਦੀ ਸਾਜਿਸ਼ 'ਚ ਸ਼ਮੂਲੀਅਤ ਕਬੂਲ ਲਈ ਹੈ | ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਤੋਂ ਪੁਲਿਸ ਵਲੋਂ ਲਗਾਤਾਰ ਇਕ ਹਫ਼ਤੇ ਤੋਂ ਕੀਤੀ ਜਾ ਰਹੀ ਪੁੱਛਗਿੱਛ ਤੋਂ ਬਾਅਦ ਚੁੱਪੀ ਤੋੜਦਿਆਂ ਉਸ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੀ ਸਾਜਿਸ਼ 'ਚ ਉਹ ਸ਼ਾਮਿਲ ਸੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਅੱਜ ਹਨੀਪ੍ਰੀਤ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 17 ਅਗਸਤ ਨੂੰ ਦੰਗਿਆਂ ਦੀ ਸਾਜਿਸ਼ ਰਚਣ ਸਬੰਧੀ ਕੀਤੀ ਗਈ ਮੀਟਿੰਗ 'ਚ ਵੀ ਉਹ ਸ਼ਾਮਿਲ ਸੀ | ਇਸ ਤੋਂ ਇਲਾਵਾ ਹਨੀਪ੍ਰੀਤ ਨੂੰ ਇਸ ਗੱਲ ਦੀ ਵੀ ਸਾਰੀ ਜਾਣਕਾਰੀ ਸੀ ਕਿ ਪੰਚਕੂਲਾ ਵਿਖੇ ਦੰਗੇ ਕਰਵਾਉਣ ਲਈ ਕਿਸ-ਕਿਸ ਨੂੰ ਭੇਜਿਆ ਜਾਣਾ ਹੈ | ਪੁਲਿਸ ਹੁਣ 25 ਅਗਸਤ ਨੂੰ ਪੰਚਕੂਲਾ ਵਿਖੇ ਵਾਪਰੇ ਘਟਨਾਕ੍ਰਮ ਦੀ ਸਾਜਿਸ਼ ਦੀ ਗੁੱਥੀ ਸੁਲਝਾਉਣ ਦੇ ਨੇੜੇ ਪਹੁੰਚੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਹਨੀਪ੍ਰੀਤ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋ ਸਕਦੇ ਹਨ |

ਨਾਬਾਲਿਗ ਪਤਨੀ ਨਾਲ ਜਿਣਸੀ ਸਬੰਧਾਂ ਨੂੰ ਮੰਨਿਆ ਜਾਵੇਗਾ ਜਬਰ ਜਨਾਹ-ਸੁਪਰੀਮ ਕੋਰਟ

ਨਵੀਂ ਦਿੱਲੀ, 11 ਅਕਤੂਬਰ (ਜਗਤਾਰ ਸਿੰਘ)-ਨਾਬਾਲਿਗ ਪਤਨੀ ਨਾਲ ਜਿਣਸੀ ਸਬੰਧ ਬਾਰੇ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ | ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਨਾਬਾਲਿਗ ਪਤਨੀ ਦੇ ਨਾਲ ਜਿਣਸੀ ਸਬੰਧ ਨੂੰ ਜਬਰ-ਜਨਾਹ ਮੰਨਿਆ ਜਾਵੇਗਾ | ਅਦਾਲਤ ਦੇ ਫ਼ੈਸਲੇ ਦੇ ਮੁਤਾਬਿਕ ਜੇਕਰ ਨਾਬਾਲਿਗ ਪਤਨੀ 1 ਸਾਲ ਦੇ ਅੰਦਰ ਸ਼ਿਕਾਇਤ ਕਰਦੀ ਹੈ ਤਾਂ ਪਤੀ 'ਤੇ ਜਬਰ-ਜਨਾਹ ਦਾ ਮੁਕੱਦਮਾ ਚੱਲੇਗਾ ਤੇ ਆਈ.ਪੀ.ਸੀ. ਦੀ ਧਾਰਾ 375 (2) ਨੂੰ ਅਸੰਵਿਧਾਨਕ ਮੰਨਿਆ ਜਾਵੇਗਾ | ਹਾਲਾਂਕਿ ਕੇਂਦਰ ਸਰਕਾਰ ਅਦਾਲਤ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹੈ ਕਿਉਂਕਿ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ 'ਚ ਆਖਿਆ ਸੀ ਕਿ ਦੇਸ਼ ਵਿਚ ਬਾਲ-ਵਿਆਹ ਹੁੰਦੇ ਰਹਿੰਦੇ ਹਨ ਅਤੇ ਅਜਿਹੇ ਵਿਚ ਕੇਂਦਰ ਸਰਕਾਰ ਨੇ ਆਈ.ਪੀ.ਸੀ. ਦੀ ਧਾਰਾ 375 ਨੂੰ ਅਪਵਾਦ ਦੇ ਤੌਰ 'ਤੇ ਬਣਾਏ ਰੱਖਣ ਦੀ ਅਪੀਲ ਕੀਤੀ ਸੀ | ਕੇਂਦਰ ਨੇ ਅਦਾਲਤ ਵਿਚ ਆਖਿਆ ਸੀ ਕਿ ਬਾਲ ਵਿਆਹ ਇਕ ਸੱਚਾਈ ਹੈ ਅਤੇ ਅਦਾਲਤ ਨੂੰ ਇਸ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ | ਅਦਾਲਤ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਨੂੰ ਦਰਕਿਨਾਰ ਕਰ ਦਿੱਤਾ ਅਤੇ ਕਾਨੂੰਨ ਬਣਾਉਣ ਦਾ ਫ਼ੈਸਲਾ ਕੀਤਾ | ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਸਾਡੇ ਦੇਸ਼ ਵਿਚ ਸਤੀ ਪ੍ਰਥਾ ਵੀ ਸਦੀਆਂ ਤੋਂ ਚੱਲੀ ਆ ਰਹੀ ਸੀ, ਪਰ ਉਸ ਨੂੰ ਖ਼ਤਮ ਕੀਤਾ ਗਿਆ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਸਦੀਆਂ ਤੋਂ ਚੱਲੀ ਆ ਰਹੀ ਪ੍ਰਥਾ ਠੀਕ ਹੀ ਹੋਵੇ? ਦੱਸਣਯੋਗ ਹੈ ਕਿ ਉਪਰੋਕਤ ਮਾਮਲੇ 'ਚ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ | ਮੰਨਿਆ ਜਾ ਰਿਹਾ ਹੈ ਕਿ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਬਾਲ ਵਿਆਹ 'ਚ ਕੁਝ ਕਮੀ ਆ ਸਕੇਗੀ | ਪਟੀਸ਼ਨਕਰਤਾ ਵਲੋਂ ਕਿਹਾ ਗਿਆ ਸੀ ਕਿ ਬਾਲ-ਵਿਆਹ ਨਾਲ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ | ਹਾਲਾਂਕਿ, ਬਾਲ ਵਿਆਹ ਕਾਨੂੰਨ ਦੇ ਮੁਤਾਬਿਕ ਵਿਆਹ ਲਈ ਔਰਤ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ |

ਕਸ਼ਮੀਰ 'ਚ ਮੁਕਾਬਲੇ ਦੌਰਾਨ ਹਵਾਈ ਫ਼ੌਜ ਦੇ ਦੋ ਕਮਾਂਡੋ ਸ਼ਹੀਦ

ਲਸ਼ਕਰ ਦੇ ਦੋ ਅੱਤਵਾਦੀ ਹਲਾਕ
ਸ੍ਰੀਨਗਰ, 11 ਅਕਤੂਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜਿਨ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦਾ ਇਕ ਸਥਾਨਕ ਅਤੇ ਇਕ ਵਿਦੇਸ਼ੀ ਅੱਤਵਾਦੀ ਹਲਾਕ ਹੋ ਗਏ ਜਦਕਿ ਇਸ ਕਾਰਵਾਈ ਦੌਰਾਨ ਹਵਾਈ ਫ਼ੌਜ ਦੇ ਸਿਖਲਾਈ ਪ੍ਰਾਪਤ ਕਰ ਰਹੇ 2 ਕਮਾਂਡੋ ਸ਼ਹੀਦ ਹੋ ਗਏ | ਅੱਧੀ ਦਰਜਨ ਅੱਤਵਾਦੀ ਮੁਕਾਬਲੇ ਦੌਰਾਨ ਫ਼ਰਾਰ ਹੋਣ 'ਚ ਸਫਲ ਹੋ ਗਏ | ਉੱਤਰੀ ਕਸ਼ਮੀਰ ਦੇ ਡੀ. ਆਈ. ਜੀ. ਬੀ. ਕੇ. ਬਿਰਦੀ ਅਨੁਸਾਰ ਇਕ ਗੁਪਤ ਸੂਚਨਾ ਦੇ ਆਧਾਰ 'ਤੇ 13 ਆਰ. ਆਰ, ਸੀ. ਆਰ. ਪੀ. ਐਫ. ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਨੇ ਹਾਜਿਨ ਦੇ ਰੱਖ- ਏ- ਹਾਜਿਨ (ਪਾਰੀਬਲਕ) ਇਲਾਕੇ 'ਚ ਤੜਕੇ 5 ਵਜੇ ਇਕ ਦਰਜਨ ਦੇ ਕਰੀਬ ਲਸ਼ਕਰ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲਣ ਦੇ ਬਾਅਦ ਤਲਾਸ਼ੀ ਆਪ੍ਰੇਸ਼ਨ ਚਲਾਇਆ | ਸੁਰੱਖਿਆ ਬਲ ਜਦ ਅੱਤਵਾਦੀਆਂ ਦੇ ਟਿਕਾਣੇ ਵੱਲ ਵਧ ਰਹੇ ਸਨ ਤਾਂ ਆਪਣੇ ਆਪ ਨੂੰ ਘੇਰਿਆ ਦੇਖ ਕੇ ਅੱਤਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਤੇ ਰਾਈਫਲ ਗ੍ਰਨੇਡ ਚਲਾ ਦਿੱਤੇ | ਜਿਸ 'ਚ 6 ਦੇ ਕਰੀਬ ਸੁਰੱਖਿਆ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਤੇ ਸੁਰੱਖਿਆ ਬਲਾਂ ਨੇ ਪੁਜ਼ੀਸ਼ਨਾਂ ਸੰਭਾਲ ਕੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ | ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ | ਸੁਰੱਖਿਆ ਬਲਾਂ ਨੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਪੁਹੰਚਿਆ ਜਿਥੇ ਡਾਕਟਰਾਂ ਨੇ 2 ਜਵਾਨਾਂ ਨੂੰ ਮਿ੍ਤਕ ਐਲਾਨ ਦਿੱਤਾ | ਜਿਨ੍ਹਾਂ ਦੀ ਪਛਾਣ ਹਵਾਈ ਫ਼ੌਜ ਨਾਲ ਸਬੰਧਿਤ 2 ਕਮਾਂਡੋ ਸੀ ਪੀ ਐਲ ਨੀਲੇਸ਼ ਕੁਮਾਰ ਅਤੇ ਸਾਰਜੈਂਟ ਮਿਲਿੰਦ ਕਿਸ਼ੋਰ ਵਜੋਂ ਹੋਈ ਹੈ ਉਕਤ ਕਮਾਂਡੋ ਫੌਜ ਨਾਲ ਆਪ੍ਰੇਸ਼ਨ ਬਾਰੇ ਸਿਖਲਾਈ ਪ੍ਰਾਪਤ ਕਰਨ ਰਹੇ ਸਨ | 4 ਹੋਰ ਜ਼ਖ਼ਮੀ ਜਵਾਨਾਂ ਦੀ ਹਾਲਤ ਹਸਪਤਾਲ 'ਚ ਨਾਜ਼ੁਕ ਬਣੀ ਹੋਈ ਹੈ | ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਸਰੂਲਾ ਮੀਰ ਵਾਸੀ ਹਾਜਿਨ ਅਤੇ ਅਬੂ ਮਾਜ਼ ਉਰਫ ਅਲੀ ਬਾਬਾ ਪਾਕਿਸਤਾਨ ਵਜੋਂ ਹੋਈ ਹੈ | ਪੁਲਿਸ ਅਧਿਕਾਰੀ ਅਨੁਸਾਰ ਉਕਤ ਮਾਰੇ ਗਏ ਦੋਵੇਂ ਅੱਤਵਾਦੀ ਲਸ਼ਕਰ ਦੇ ਉਸ ਗਰੁੱਪ ਦਾ ਹਿੱਸਾ ਸਨ ਜਿਨ੍ਹਾਂ ਨੇ ਹਾਜਿਨ ਵਿਖੇ ਬੀ. ਐਸ. ਐਫ. ਦੇ ਜਵਾਨ ਮੁਹੰਮਦ ਰਮਾਜ਼ਨ ਪਰੇ ਦੀ ਹੱਤਿਆ ਕੀਤੀ ਸੀ | ਪਰੇ ਦੀ ਲਸ਼ਕਰ ਅੱਤਵਾਦੀਆਂ ਨੇ 28 ਸਤੰਬਰ ਨੂੰ ਉਸ ਦੇ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਉਸ ਦੇ ਘਰ ਦੇ 4 ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ |
ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਸਥਾਨਕ ਅੱਤਵਾਦੀ ਨੂੰ ਦਫਨਾਇਆ
ਇਸ ਦੌਰਾਨ ਸਥਾਨਕ ਲਸ਼ਕਰ ਅੱਤਵਾਦੀ ਨਸਰੂਲਾ, ਜੋ ਇਸੇ ਸਾਲ ਮਈ ਮਹੀਨੇ 'ਚ ਲਸ਼ਕਰ ਵਿਚ ਸ਼ਾਮਿਲ ਹੋਇਆ ਸੀ, ਦੀ ਹੱਤਿਆ ਦੀ ਖਬਰ ਦੇ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਾਜਿਨ ਕਸਬੇ 'ਚ ਹਿੰਸਕ ਝੜਪਾਂ ਦਾ ਸਿਲਸਿਲਾ ਦਿਨ ਭਰ ਜਾਰੀ ਰਿਹਾ ਤੇ ਮੋਬਾਈਲ ਇੰਟਰਨੈਟ ਸੇਵਾ ਮੁਅੱਤਲ ਰਹੀ | ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ ਜਿਸ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ | ਨਸਰੂਲਾ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਮੀਰ ਮੁਹੱਲੇ ਦੇ ਕਬਰਸਤਾਨ 'ਚ ਦਫਨਾਇਆ ਗਿਆ | ਇਸ ਮੌਕੇ 2 ਅੱਤਵਾਦੀ ਆਪਣੇ ਸਾਥੀ ਨੂੰ ਸਲਾਮੀ ਦੇਣ ਲਈ ਕਬਰਸਤਾਨ ਪਹੁੰਚੇ ਤੇ ਹਵਾ 'ਚ ਕੁਝ ਗੋਲੀਆਂ ਚਲਾਈਆ |
ਹਵਾਈ ਫ਼ੌਜ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ
ਮੁਕਾਬਲੇ 'ਚ ਸ਼ਹੀਦ ਹੋਏ ਹਵਾਈ ਫ਼ੌਜ ਦੇ 2 ਕਮਾਂਡੋਆਂ ਨੂੰ ਸ੍ਰੀਨਗਰ ਦੀ ਬਾਦਾਮੀ ਬਾਗ ਛਾਉਣੀ 'ਚ 15 ਕੋਰ ਦੇ ਕੋਰ ਕਮਾਂਡਰ ਲੈਫ. ਜਰਨਲ ਜੇ. ਐਸ. ਸੰਧੂ ਅਤੇ ਏਅਰ ਕਮਾਂਡੋ ਵੀ. ਐਸ. ਚੌਧਰੀ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਫ਼ੌਜ, ਪੁਲਿਸ ਅਤੇ ਸੀ. ਆਰ. ਪੀ. ਐਫ. ਦੇ ਉੱਚ ਅਧਿਕਾਰੀ ਹਾਜ਼ਰ ਸਨ | ਫ਼ੌਜ ਦੇ ਬੁਲਾਰੇ ਅਨੁਸਾਰ ਸਾਰਜੰਟ ਕੇ. ਮਿਲਿੰਦ ਕਿਸ਼ੋਰ (33) 2002 ਵਿਚ ਹਵਾਈ ਫ਼ੌਜ 'ਚ ਸ਼ਾਮਿਲ ਹੋਇਆ ਸੀ ਤੇ ਮਹਾਰਾਸ਼ਟਰ ਦੇ ਜ਼ਿਲ੍ਹਾ ਨਾਸਿਕ ਦੇ ਸਿਕਰੀ ਕਸਬੇ ਦਾ ਰਹਿਣ ਵਾਲਾ ਸੀ | ਸੀ.ਪੀ.ਐਲ ਨੀਲੇਸ਼ ਕੁਮਾਰ (31) 2005 ਵਿਚ ਹਵਾਈ ਫ਼ੌਜ 'ਚ ਭਰਤੀ ਹੋਇਆ ਸੀ, ਜੋ ਬਿਹਾਰ ਦੇ ਭਾਗਲਪੋਰ ਦੇ ਪਿੰਡ ਓਦੇਨ ਦਾ ਰਹਿਣ ਵਾਲਾ ਸੀ |
ਸ਼ੌਪੀਆ 'ਚ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ 'ਚ 2 ਪੁਲਿਸ ਕਰਮੀ ਗਿ੍ਫ਼ਤਾਰ
ਸ੍ਰੀਨਗਰ, 11 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਸ਼ੌਪੀਆ 'ਚ 2 ਪੁਲਿਸ ਕਰਮੀਆਂ ਅਤੇ ਹਿਜ਼ਬੁਲ ਮੁਜਾਹਦੀਨ ਦੇ ਓਵਰ ਗਰਾਊਾਡ ਵਰਕਰ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਕਾਂਸਟੇਬਲ ਸ਼ਬੀਰ ਅਹਿਮਦ ਮਲਿਕ ਗਾਂਦੇਰਬਲ ਅਤੇ ਕਾਂਸਟੇਬਲ ਨਜ਼ੀਰ ਅਹਿਮਦ, ਜੋ ਸ਼ੌਪੀਆ ਵਿਖੇ ਤਾਇਨਾਤ ਸਨ ਸਮੇਤ ਹਿਜ਼ਬੁਲ ਵਰਕਰ ਆਦਿਲ ਅਹਿਮਦ ਨੂੰ ਗਿ੍ਫ਼ਤਾਰ ਕਰ ਲਿਆ | ਆਦਿਲ ਨੂੰ ਪੁਲਿਸ ਨੇ 9 ਅਕਤੂਬਰ ਨੂੰ ਉਸ ਵੇਲੇ ਸ਼ੌਪੀਆ ਦੇ ਸਰਕਟ ਹਾਊਸ ਕੋਲੋਂ ਗਿ੍ਫ਼ਤਾਰ ਕੀਤਾ ਜਦ ਉਹ ਨਾਕੇ ਤੋਂ ਸ਼ੱਕੀ ਹਾਲਤ 'ਚ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ | ਪੁਲਿਸ ਨੇ ਉਸ ਕੋਲੋਂ ਏ. ਕੇ 47 ਰਾਈਫਲ ਦੇ 40 ਜਿਊਾਦੇ ਰੌਾਦ ਬਰਾਮਦ ਕੀਤੇ | ਪੁੱਛਗਿਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਰੌਾਦ ਉਸ ਨੇ ਆਪਣੇ ਦੋਸਤ ਕਾਂਸਟੇਬਲ ਮਲਿਕ ਦੀ ਮਦਦ ਨਾਲ ਪ੍ਰਾਪਤ ਕੀਤੇ | ਮਲਿਕ ਨੇ ਪੁਲਿਸ ਨੂੰ ਦੱਸਿਆ ਕਿ ਕਾਂਸਟੇਬਲ ਨਜ਼ੀਰ ਅਹਿਮਦ ਨੇ ਇਹ ਰੌਾਦ ਉਸ ਨੂੰ ਅੱਤਵਾਦੀਆਂ ਨੂੰ ਸਪਲਾਈ ਕਰਨ ਲਈ ਕਿਹਾ ਸੀ | ਪੁਲਿਸ ਵਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ |

ਅਨੁਪਮ ਖੇਰ ਐਫ. ਟੀ. ਆਈ. ਆਈ. ਦੇ ਚੇਅਰਮੈਨ ਬਣੇ

ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਫ਼ਿਲਮ ਅਦਾਕਾਰ ਅਨੁਪਮ ਖੇਰ ਨੂੰ ਫ਼ਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਹ ਮੌਜੂਦਾ ਚੇਅਰਮੈਨ ਰਾਜੇਂਦਰ ਚੌਹਾਨ ਦਾ ਸਥਾਨ ਲੈਣਗੇ | ਦੱਸਣਯੋਗ ਹੈ ਕਿ ਰਾਜੇਂਦਰ ਚੌਹਾਨ ਅਹੁਦਾ ਸੰਭਾਲਣ ਤੋਂ ਲੈ ਕੇ ਹੀ ਲਗਾਤਾਰ ਵਿਵਾਦਾਂ 'ਚ ਰਹੇ ਹਨ | ਨੈਸ਼ਨਲ ਸਕੂਲ ਆਫ ਡਰਾਮਾ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਅਨੁਪਮ ਖੇਰ ਹੁਣ ਤੱਕ 500 ਤੋਂ ਵੱਧ ਫ਼ਿਲਮਾਂ ਅਤੇ ਡਰਾਮਿਆਂ 'ਚ ਕੰਮ ਕਰ ਚੁੱਕੇ ਹਨ | 'ਸਾਰਾਂਸ਼', 'ਡੈਡੀ' ਜਿਹੀਆਂ ਉੱਚੇ ਮਿਆਰ ਦੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਅਨੁਪਮ ਖੇਰ ਨੂੰ ਪਦਮਸ੍ਰੀ ਅਤੇ ਪਦਮ ਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ | ਅਨੁਪਮ ਖੇਰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਵੀ ਚੇਅਰਮੈਨ ਰਹਿ ਚੁੱਕੇ ਹਨ | ਭਾਸ਼ਨਾਂ 'ਚ ਅਤੇ ਸੋਸ਼ਲ ਮੀਡੀਆ 'ਤੇ ਭਾਜਪਾਈ ਵਿਚਾਰਧਾਰਾ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਅਨੁਪਮ ਖੇਰ ਪੁਰਸਕਾਰ ਵਾਪਸੀ ਦੇ ਸਮੇਂ ਵੀ ਸਰਕਾਰ ਦੀ ਹਮਾਇਤ 'ਚ ਕੱਢੇ ਗਏ ਮਾਰਚ ਦੀ ਅਗਵਾਈ ਕਰ ਰਹੇ ਸੀ | ਅਨੁਪਮ ਖੇਰ ਦੀ ਪਤਨੀ ਅਤੇ ਚੰਡੀਗੜ੍ਹ ਤੋਂ ਭਾਜਪਾ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਨੁਪਮ ਖੇਰ ਇਸ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਉਣਗੇ |

ਨਪੁੰਸਕ ਬਣਾਉਣ ਦੇ ਮਾਮਲੇ 'ਚ ਸੀ. ਬੀ. ਆਈ. ਵਲੋਂ ਰਾਮ ਰਹੀਮ ਦੇ ਬਿਆਨ ਦਰਜ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸੀ. ਬੀ. ਆਈ. ਨੇ ਅੱਜ 400 ਸਾਧੂਆਂ ਨੂੰ ਜਬਰੀ ਨਪੁੰਸਕ ਬਣਾਉਣ ਦੇ ਕੇਸ ਦੇ ਸਬੰਧ 'ਚ ਰਾਮ ਰਹੀਮ ਦੇ ਬਿਆਨ ਦਰਜ ਕੀਤੇ | ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਅਦਾਲਤ ਦੀ ਵਿਸ਼ੇਸ਼ ਆਗਿਆ ਲੈ ਕੇ ਏਜੰਸੀ ਦੇ ਅਧਿਕਾਰੀਆਂ ਨੇ ਕੱਲ੍ਹ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਰੋਹਤਕ ਜੇਲ੍ਹ 'ਚ ਬਿਆਨ ਦਰਜ ਕੀਤੇ |

ਨਸ਼ਰ ਹੋਣ ਲੱਗੇ ਹਨੀਪ੍ਰੀਤ ਦੇ 38 ਦਿਨਾ ਗੁਪਤਵਾਸ ਦੇ ਰਾਜ਼

• 7 ਦਿਨ ਪਿੰਡ ਜੰਗੀਰਾਣਾ 'ਚ ਇਕਬਾਲ ਸਿੰਘ ਦੀ ਭੂਆ ਦੇ ਘਰ ਸੁਖਦੀਪ ਨਾਲ ਰਹੀ ਹਨੀਪ੍ਰੀਤ
• ਹਰਿਆਣਾ ਪੁਲਿਸ ਨੇ ਦੋਵਾਂ ਨੂੰ ਜੰਗੀਰਾਣਾ ਲਿਆ ਕੇ ਕੀਤੀ ਪੁੱਛਗਿੱਛ
• ਪਹਿਚਾਣ ਜ਼ਾਹਿਰ ਹੋਣ 'ਤੇ ਭਤੀਜ ਨੂੰ ਹ ਸੁਖਦੀਪ ਤੇ ਹਨੀਪ੍ਰੀਤ ਨੂੰ ਵਿਖਾਇਆ ਬਾਹਰ ਦਾ ਰਸਤਾ

ਕੰਵਲਜੀਤ ਸਿੰਘ ਸਿੱਧੂ, ਅੰਮਿ੍ਤਪਾਲ ਸ਼ਰਮਾ
ਬਠਿੰਡਾ/ਸੰਗਤ ਮੰਡੀ, 11 ਅਕਤੂਬਰ -ਪੰਚਕੂਲਾ ਹਿੰਸਾ ਮਾਮਲੇ 'ਚ ਦੇਸ਼ ਧ੍ਰੋਹ ਅਤੇ ਹੋਰ ਸੰਗੀਨ ਧਾਰਾਵਾਂ ਦਾ ਸਾਹਮਣਾ ਕਰ ਰਹੀ ਡੇਰਾ ਸਿਰਸਾ ਦੀ ਰਾਜ਼ਦਾਰ ਤੇ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਉਰਫ਼ ਪਿ੍ਅੰਕਾ ਤਨੇਜਾ ਵਲੋਂ 38 ਦਿਨਾ ਗੁਪਤਵਾਸ ਦੌਰਾਨ ਕੱਟੇ ਗਏ ਦਿਨਾਂ ਅਤੇ ਸੰਪਰਕਾਂ ਦੇ ਰਾਜ਼ ਪੰਚਕੂਲਾ ਪੁਲਿਸ ਅੱਗੇ ਉਗਲਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਹਨੀਪ੍ਰੀਤ ਦੇ ਬਠਿੰਡਾ ਦੇ ਪਿੰਡ ਜੰਗੀਰਾਣਾ ਵਿਖੇ 7 ਦਿਨ ਰਿਹਾਇਸ਼ ਕਰਨ ਦਾ ਖ਼ੁਲਾਸਾ ਹੋਇਆ ਹੈ, ਜਿਸ ਨੇ ਬਠਿੰਡਾ ਪੁਲਿਸ ਦੇ ਥਾਣਾ ਨੰਦਗੜ੍ਹ ਸਮੇਤ ਬਠਿੰਡਾ ਦੀ ਖ਼ੁਫ਼ੀਆ ਪੁਲਿਸ, ਖ਼ੁਫ਼ੀਆ ਏਜੰਸੀਆਂ ਸਮੇਤ ਸਾਰੇ ਖ਼ੁਫ਼ੀਆ ਤੰਤਰ ਦੀਆਂ ਨਾਕਾਮੀਆਂ ਨੂੰ ਜ਼ਾਹਿਰ ਕਰ ਕੇ ਰੱਖ ਦਿੱਤਾ ਹੈ | ਇਸ ਗੱਲ ਦਾ ਖ਼ੁਲਾਸਾ ਪੰਚਕੂਲਾ ਪੁਲਿਸ ਦੀ ਐਸ. ਆਈ. ਟੀ. ਵਲੋਂ ਪਿੰਡ ਜੰਗੀਰਾਣਾ ਵਿਖੇ ਅੱਜ ਤੜਕੇ 5 ਗੱਡੀਆਂ ਦੇ ਕਾਫ਼ਲੇ ਸਮੇਤ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਤੇ ਵਫ਼ਾਦਾਰ ਇਕਬਾਲ ਸਿੰਘ ਦੇ ਖੇਤਾਂ 'ਚ ਰਹਿੰਦੇ ਭੂਆ-ਫੁੱਫੜ ਸ਼ਰਨਜੀਤ ਕੌਰ ਤੇ ਮਹਿੰਦਰ ਸਿੰਘ ਦੇ ਘਰ ਹਨੀਪ੍ਰੀਤ ਅਤੇ ਸੁਖਦੀਪ ਨੂੰ ਪੁੱਛਗਿੱਛ ਲਈ ਲੈ ਕੇ ਪੱੁਜੀ ਪਾਰਟੀ ਦੇ ਆਉਣ ਉਪਰੰਤ ਹੋਇਆ | ਹਰਿਆਣਾ ਪੁਲਿਸ ਦੇ ਡੀ. ਐਸ. ਪੀ. ਮੁਕੇਸ਼ ਕੁਮਾਰ ਜੋ ਐਸ. ਆਈ. ਟੀ. ਦੇ ਮੈਂਬਰ ਵੀ ਹਨ ਦੀ ਅਗਵਾਈ 'ਚ ਮਹਿਲਾ ਪੁਲਿਸ ਸਟਾਫ਼ ਨਾਲ ਐਸ. ਆਈ. ਟੀ. ਦੀ ਟੀਮ ਚੁੱਪ ਚੁਪੀਤੇ ਤੜਕੇ ਹਨੀਪ੍ਰੀਤ ਅਤੇ ਸੁਖਦੀਪ ਨੂੰ ਲੈ ਕੇ ਇੱਥੇ ਪੁੱਜੀ | ਜਿਨ੍ਹਾਂ ਨੇ ਪੁਲਿਸ ਤਫ਼ਤੀਸ਼ ਦੌਰਾਨ ਦੱਸਿਆ ਕਿ ਉਹ ਇਕ ਹਫ਼ਤਾ ਇਸ ਘਰ 'ਚ ਰਹੀਆਂ ਹਨ | ਇਸ ਸਬੰਧੀ ਐਸ.ਆਈ.ਟੀ. ਵਲੋਂ ਇਕਬਾਲ ਸਿੰਘ ਦੀ ਭੂਆ ਸ਼ਰਨਜੀਤ ਕੌਰ ਕੋਲੋਂ ਵੀ ਪੁੱਛਗਿੱਛ ਕੀਤੀ, ਜਿਸ ਨੇ ਇਹ ਸਪੱਸ਼ਟ ਤੌਰ 'ਤੇ ਇੰਕਸ਼ਾਫ਼ ਕੀਤਾ ਕਿ ਉਸ ਦੀ ਨੂੰ ਹ ਬਿਮਾਰ ਹੋਣ ਕਰ ਕੇ ਉਹ ਡੀ.ਐਸ.ਸੀ. ਵਿਖੇ ਇਲਾਜ ਅਧੀਨ ਸੀ, ਇਸ ਦੌਰਾਨ ਉਸ ਦੀ ਭਤੀਜ ਨੂੰ ਹ ਸੁਖਦੀਪ ਪਤਨੀ ਇਕਬਾਲ ਸਿੰਘ, ਇਕ ਲੜਕੀ ਨਾਲ ਉਨ੍ਹਾਂ ਦੇ ਘਰ ਆਈ, ਜੋ ਉਸ ਦੇ ਘਰ ਇਕ ਹਫ਼ਤਾ ਰਹੀਆਂ | ਉਸ ਦੀ ਨੂੰ ਹ ਦੇ ਬਿਮਾਰ ਹੋਣ ਕਰ ਕੇ ਉਹ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦੇ ਸਕੀ | ਜਦੋਂ ਉਸ ਨੂੰ ਇਸ ਦੇ ਹਨੀਪ੍ਰੀਤ ਹੋਣ ਸਬੰਧੀ ਸ਼ੱਕ ਹੋਇਆ ਤਾਂ ਉਸ ਬਾਰੇ ਉਸ ਨੇ ਆਪਣੀ ਭਤੀਜ ਨੂੰ ਹ ਸੁਖਦੀਪ ਨੂੰ ਪੁੱਛਿਆ, ਜਿਸ ਨੇ ਕਿਹਾ ਕਿ ਹਾਂ ਇਹ ਹਨੀਪ੍ਰੀਤ ਹੀ ਹੈ | ਜਿਸ 'ਤੇ ਉਸ ਨੇ ਤੁਰੰਤ ਉਨ੍ਹਾਂ ਨੂੰ ਘਰੋਂ ਨਿਕਲ ਜਾਣ ਲਈ ਕਿਹਾ ਅਤੇ ਉਹ ਉੱਥੋਂ ਚਲੀਆਂ ਗਈਆਂ, ਉਸ ਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਗਈਆਂ | ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਬੱਲੂਆਣਾ ਜੋ ਕਿ ਗੁਰਮੀਤ ਰਾਮ ਰਹੀਮ ਦਾ ਅਤਿ ਵਫ਼ਾਦਾਰ ਡਰਾਈਵਰ ਰਹਿ ਚੁੱਕਾ ਹੈ, ਦੀ ਭੂਆ ਪਿੰਡ ਜੰਗੀਰਾਣਾ ਵਿਖੇ ਮਹਿੰਦਰ ਸਿੰਘ ਨਾਲ ਵਿਆਹੀ ਹੋਈ ਹੈ, ਜੋ ਕਿ ਖੇਤੀਬਾੜੀ ਵਾਲਾ ਪਰਿਵਾਰ ਹੈ, ਜਿਨ੍ਹਾਂ ਦਾ ਘਰ ਖੇਤਾਂ 'ਚ ਹੈ | ਹਨੀਪ੍ਰੀਤ ਦੀ 7 ਦਿਨਾ ਰਿਹਾਇਸ਼ ਸਬੰਧੀ ਪੁਲਿਸ ਟੀਮ ਪਾਸ ਖ਼ੁਲਾਸਾ ਕਰਨ ਵਾਲੀ ਸ਼ਰਨਜੀਤ ਕੌਰ ਨੇ ਭੋਲ਼ੇਪਣ ਅਤੇ ਸਾਫ਼ਗੋਈ ਨਾਲ ਦੱਸਿਆ ਕਿ ਉਸ ਨੂੰ ਉਕਤ ਲੜਕੀ ਦੇ ਹਨੀਪ੍ਰੀਤ ਹੋਣ ਬਾਰੇ ਕੁਝ ਵੀ ਪਤਾ ਨਹੀਂ ਲੱਗਾ, ਜਦੋਂ ਉਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ | ਇਸ ਮੌਕੇ ਭਰੋਸੇਯੋਗ ਸੂਤਰਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਐਸ.ਆਈ.ਟੀ. ਨੇ ਹਨੀਪ੍ਰੀਤ ਤੋਂ ਇੱਥੇ ਬਿਤਾਏ ਸਮੇਂ ਬਾਰੇ ਵਿਸਥਾਰ 'ਚ ਪੁੱਛਗਿੱਛ ਕੀਤੀ, ਪਰ ਹਨੀਪ੍ਰੀਤ ਨੇ ਦਿਨਾਂ ਦੀ ਗਿਣਤੀ ਦੱਸਣ ਦੀ ਬਜਾਏ ਇਹ ਹੀ ਮੰਨਿਆ ਕਿ ਉਹ ਕੁਝ ਸਮਾਂ ਇੱਥੇ ਰਹੀ ਹੈ | ਹਰਿਆਣਾ ਪੁਲਿਸ ਦੀ ਇਹ ਫ਼ੇਰੀ ਮੀਡੀਆ ਤੋਂ ਇੰਨੀ ਗੁਪਤ ਰੱਖੀ ਗਈ ਸੀ ਕਿ ਇਸ ਦੇ ਆਉਣ ਜਾਣ ਬਾਰੇ ਮੁੱਖ ਦਫ਼ਤਰ ਤੋਂ ਵੀ ਕੋਈ ਵੀ ਸੂਚਨਾ ਕਿਸੇ ਨੂੰ ਵੀ ਨਹੀਂ ਸੀ ਦਿੱਤੀ ਗਈ | ਇਸ ਸਬੰਧੀ ਜਾਂਚ ਟੀਮ ਦੇ ਅਧਿਕਾਰੀਆਂ ਨੇ ਭਾਵੇਂ ਇਸ ਸਬੰਧੀ ਜ਼ਿਆਦਾ ਕੁਝ ਨਾ ਦੱਸਿਆ ਪਰ ਉਨ੍ਹਾਂ ਕਿਹਾ ਕਿ ਪਿੰਡ ਜੰਗੀਰਾਣਾ ਉਕਤ ਘਰ 'ਚ ਆਉਣਾ ਜਾਂਚ ਦਾ ਇਕ ਹਿੱਸਾ ਹੈ | ਉੱਧਰ ਥਾਣਾ ਨੰਦਗੜ੍ਹ ਮੁਖੀ ਨੂੰ ਇਸ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਟੀਮ ਉੱਥੋਂ ਆ ਕੇ ਵਾਪਸ ਪਰਤ ਕੇ ਥਾਣੇ 'ਚ ਸੂਚਨਾ ਦਰਜ ਕਰਾਉਣ ਲਈ ਪੁੱਜੀ | ਉੱਧਰ ਇਸ ਸਬੰਧੀ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਦਾ ਕਹਿਣਾ ਸੀ ਕਿ ਇਹ ਬਠਿੰਡਾ ਪੁਲਿਸ ਅਤੇ ਸਮੁੱਚੇ ਖ਼ੁਫ਼ੀਆ ਤੰਤਰ ਦੀ ਨਾਕਾਮੀ ਦੀ ਮੂੰਹ ਬੋਲਦੀ ਉਦਾਹਰਨ ਹੈ, ਜਿਸ ਤੋਂ ਇਹ ਸਹਿਜੇ ਹੀ ਪਤਾ ਲੱਗਦਾ ਹੈ ਕਿ ਪੁਲਿਸ ਮੁਜ਼ਰਮਾਂ ਦਾ ਖੁਰਾ-ਖੋਜ ਲੱਭਣ ਲਈ ਕਿੰਨੀ ਕੁ ਮੁਸਤੈਦ ਹੈ | ਇਸ ਬਾਰੇ ਥਾਣਾ ਨੰਦਗੜ੍ਹ ਦੇ ਮੁਖੀ ਪਿ੍ਤਪਾਲ ਸਿੰਘ ਨੇ ਕਿਹਾ ਕਿ ਪੰਚਕੂਲਾ ਪੁਲਿਸ ਵਲੋਂ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆ ਕੇ ਹੀ ਇੱਥੇ ਆਏ ਸਨ ਪ੍ਰੰਤੂ ਉਹ ਪੰਚਕੂਲਾ ਪੁਲਿਸ ਦੇ ਜਾਣ ਤੋਂ ਬਾਅਦ ਹੀ ਉੱਥੇ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਤਫ਼ਤੀਸ਼ ਹਰਿਆਣਾ ਪੁਲਿਸ ਵਲੋਂ ਹੀ ਕੀਤੀ ਜਾ ਰਹੀ ਹੈ |
ਇਸੇ ਦੌਰਾਨ ਐਸ.ਆਈ.ਟੀ ਦੇ ਮੈਂਬਰ ਡੀ.ਐਸ.ਪੀ. ਮੁਕੇਸ਼ ਕੁਮਾਰ ਨੇ ਕਿਹਾ ਹਨੀਪ੍ਰੀਤ ਤੋਂ ਕੀਤੀ ਗਈ ਹੁਣ ਤੱਕ ਪੁੱਛ-ਗਿੱਛ ਦੌਰਾਨ ਉਸ ਦੀ ਪੰਚਕੂਲਾ ਹਿੰਸਾ ਮਾਮਲੇ 'ਚ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਸਾਹਮਣੇ ਆਏ ਹਨ | ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ | ਜਿਨ੍ਹਾਂ ਬਾਰੇ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਨੀਪ੍ਰੀਤ ਅਤੇ ਸੁਖਦੀਪ ਨੂੰ ਜੰਗੀਰਾਣਾ ਵਿਖੇ ਪੁੱਛਗਿੱਛ ਲਈ ਲਿਆਂਦਾ ਗਿਆ ਸੀ | ਡੀ.ਐਸ.ਪੀ. ਮੁਕੇਸ਼ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁੱਛਗਿੱਛ ਦੌਰਾਨ ਪੰਚਕੂਲਾ ਹਿੰਸਾ ਮਾਮਲੇ ਵਿਚ ਕਈ ਅਹਿਮ ਜਾਣਕਾਰੀਆਂ ਸਬੂਤਾਂ ਸਮੇਤ ਸਾਹਮਣੇ ਆਈਆਂ ਹਨ, ਜੋ ਕਿ ਅਜੇ ਜਾਂਚ ਪੜਤਾਲ ਦਾ ਹਿੱਸਾ ਹਨ | ਇਸ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਪਰਿਵਾਰ ਡੇਰਾ ਪ੍ਰੇਮੀ ਨਹੀਂ ਹੈ |
ਹਨੀਪ੍ਰੀਤ ਨੂੰ ਗੁਰਮੀਤ ਰਾਮ ਰਹੀਮ ਦੇ ਜੱਦੀ ਪਿੰਡ ਗੂਰਸਰ ਮੋਢੀਆ ਲੈ ਕੇ ਪਹੁੰਚੀ ਪੁਲਿਸ
ਅਬੋਹਰ/ਸ੍ਰੀਗੰਗਾਨਗਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ, ਦਵਿੰਦਰਜੀਤ ਸਿੰਘ)-25 ਅਗਸਤ ਨੂੰ ਪੰਚਕੂਲਾ ਵਿਖੇ ਦੰਗੇ ਕਰਵਾਉਣ ਦੇ ਦੋਸ਼ ਹੇਠ ਹਰਿਆਣਾ ਪੁਲਿਸ ਵਲੋਂ ਕਾਬੂ ਕੀਤੀ ਗਈ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ | ਅੱਜ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਰਾਤ ਨੂੰ ਲੈ ਕੇ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਢੀਆ ਪੁੱਜੀ ਤੇ ਇੱਥੇ ਰਾਤ ਤਕ ਪੁੱਛਗਿੱਛ ਜਾਰੀ ਰਹੀ | ਹਨੀਪ੍ਰੀਤ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਉਸ ਦੇ ਇੱਥੇ ਆਉਣ 'ਤੇ ਹਰਿਆਣਾ ਪੁਲਿਸ ਉਸ ਨੂੰ ਭਾਲਣ ਇੱਥੇ ਪੁੱਜੀ ਸੀ, ਪਰ ਉ ਦੋਂ ਹਨੀਪ੍ਰੀਤ ਹੱਥ ਨਹੀਂ ਆਈ ਸੀ | ਅੱਜ ਹਰਿਆਣਾ ਪੁਲਿਸ ਭਾਰੀ ਫੋਰਸ ਸਮੇਤ ਹਨੀਪ੍ਰੀਤ ਨੂੰ ਲੈ ਕੇ ਗੁਰੂਸਰ ਮੋਢੀਆ ਪੁੱਜੀ | ਪੁਲਿਸ ਵਲੋਂ ਇੱਥੇ ਵੀ ਹਨੀਪ੍ਰੀਤ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਹੈ | ਪੁਲਿਸ ਹਨੀਪ੍ਰੀਤ ਨੂੰ ਡੇਰੇ ਵਿਚਲੇ ਗਰਲਜ਼ ਹੋਸਟਲ ਵਿਖੇ ਲੈ ਗਈ ਤੇ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੇ ਪਿੰਡ 'ਚ ਸਥਿਤ ਪੁਰਾਣੇ ਘਰ ਤੇ ਬਾਅਦ 'ਚ ਨਵੇਂ ਕੈਂਚੀਆਂ ਰੋਡ 'ਤੇ ਬਣੇ ਘਰ 'ਚ ਲੈ ਕੇ ਗਈ | ਪੁਲਿਸ ਵਲੋਂ ਇੱਥੇ ਗੁਰਮੀਤ ਰਾਮ ਰਹੀਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਚਾਹੁੰਦੀ ਹੈ ਕਿ ਹਨੀਪ੍ਰੀਤ ਦੀ ਇੱਥੇ ਰਹਿਣ ਮੌਕੇ ਕਿਸ ਨੇ ਮਦਦ ਕੀਤੀ, ਇਸ ਦਾ ਪਤਾ ਲੱਗ ਸਕੇ ਅਤੇ ਇੱਥੇ ਕੋਈ ਰਿਕਾਰਡ ਜਾਂ ਹੋਰ ਸਬੂਤ ਤਾਂ ਨਹੀਂ ਲੁਕੋਏ ਗਏ ਹਨ |

ਆਰੂਸ਼ੀ ਹੱਤਿਆ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਅੱਜ

ਇਲਾਹਬਾਦ, 11 ਅਕਤੂਬਰ (ਪੀ. ਟੀ. ਆਈ.)-ਆਪਣੀ ਬੇਟੀ ਆਰੂਸ਼ੀ ਦੀ ਹੱਤਿਆ ਦੇ ਮਾਮਲੇ 'ਚ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ ਰਾਜੇਸ਼ ਅਤੇ ਨੁਪੂਰ ਤਲਵਾਰ ਵਲੋਂ ਉਮਰ ਕੈਦ ਦੀ ਸਜ਼ਾ ਿਖ਼ਲਾਫ਼ ਦਾਇਰ ਕਰਵਾਈ ਗਈ ਅਰਜ਼ੀ 'ਤੇ ਇਲਾਹਬਾਦ ਹਾਈਕੋਰਟ ਵੀਰਵਾਰ ਨੂੰ ...

ਪੂਰੀ ਖ਼ਬਰ »

21 ਕਿਸਾਨਾਂ ਨੂੰ ਪੇਸ਼ ਕਰੋ ਜਿਨ੍ਹਾਂ ਦੀ ਤੁਸੀਂ ਮਦਦ ਕੀਤੀ-ਐਨ. ਜੀ.ਟੀ. ਵਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼

ਪਰਾਲੀ ਸਾੜਨ ਦਾ ਮਾਮਲਾ ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਕੌਮੀ ਗਰੀਨ ਟਿ੍ਬਿਊਨਲ ਨੇ ਅੱਜ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ 21 ਕਿਸਾਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕਰੇ ਜਿਨ੍ਹਾਂ ਬਾਰੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਵਾ ਪ੍ਰਦੂਸ਼ਣ ...

ਪੂਰੀ ਖ਼ਬਰ »

ਪੈਟਰੋਲ ਪੰਪ ਡੀਲਰਾਂ ਵਲੋਂ ਕੱਲ੍ਹ ਦੀ ਪ੍ਰਸਤਾਵਿਤ ਹੜਤਾਲ ਮੁਲਤਵੀ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸਰਕਾਰੀ ਤੇਲ ਕੰਪਨੀਆਂ ਦੀ ਸਖ਼ਤ ਚਿਤਾਵਨੀ ਦੇ ਬਾਅਦ ਪੈਟਰੋਲ ਪੰਪ ਡੀਲਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਇਕ ਦਿਨ ਦੀ ਹੜਤਾਲ ਨੂੰ ਵਾਪਸ ਲੈ ਲਿਆ ਹੈ | ਤੇਲ ਕੰਪਨੀਆਂ ਨੇ ਹੜਤਾਲ ਨੂੰ ਲੈ ਕੇ ਸਖ਼ਤ ਚਿਤਾਵਨੀ ਦਿੱਤੀ ਸੀ, ਜਿਸ 'ਚ ...

ਪੂਰੀ ਖ਼ਬਰ »

ਮੁਕੁਲ ਰਾਏ ਨੇ ਤਿ੍ਣਮੂਲ ਕਾਂਗਰਸ ਤੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਤਿ੍ਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਤੇ ਸੰਸਦ ਮੈਂਬਰ ਮੁਕੁਲ ਰਾਏ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਨਾਲ ਹੀ ਉਸ ਨੇ ਰਾਜ ਸਭਾ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ | ਦਿੱਲੀ 'ਚ ...

ਪੂਰੀ ਖ਼ਬਰ »

22 ਸਾਲਾ ਰੁਦਰਾਲੀ ਪਾਟਿਲ ਇਕ ਦਿਨ ਲਈ ਬਣੀ ਬਿ੍ਟਿਸ਼ ਹਾਈ ਕਮਿਸ਼ਨਰ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਕਾਨੂੰਨ ਦੀ ਵਿਦਿਆਰਥਣ ਰੁਦਰਾਲੀ ਪਾਟਿਲ (22) ਦਾ ਸੁਪਨਾ ਉਸ ਸਮੇਂ ਪੂਰਾ ਹੋ ਗਿਆ ਜਦੋਂ ਉਸ ਨੂੰ ਭਾਰਤ 'ਚ ਸਥਿਤ ਬਰਤਾਨਵੀ ਹਾਈ ਕਮਿਸ਼ਨ ਵਲੋਂ ਇਕ ਦਿਨ ਲਈ ਬਿ੍ਟਿਸ਼ ਹਾਈ ਕਮਿਸ਼ਨਰ ਬਣਨ ਦੀ ਦਾਵਤ ਦਾ ਫੋਨ ਆਇਆ | 9 ਅਕਤੂਬਰ ਨੂੰ ਇਕ ...

ਪੂਰੀ ਖ਼ਬਰ »

ਪੇਂਡੂ ਇਲਾਕੇ ਆਪਣੀ ਤਾਕਤ ਪਛਾਣਦਿਆਂ ਸ਼ਹਿਰਾਂ ਲਈ ਮੰਡੀਆਂ ਵਜੋਂ ਵਿਕਸਿਤ ਹੋਣ-ਮੋਦੀ

ਪ੍ਰਧਾਨ ਮੰਤਰੀ ਵਲੋਂ 'ਗ੍ਰਾਮ ਸੰਵਾਦ' ਐਪ ਜਾਰੀ ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਸੁਸ਼ਾਸਨ ਰਾਹੀਂ ਪੇਂਡੂ ਵਿਕਾਸ ਲਿਆਉਣ ਨੂੰ ਕੇਂਦਰ ਦੀ ਤਰਜੀਹ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵਿਕਾਸ ਦਾ ਮੂਲ ਮੰਤਰ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

7.5 ਲੱਖ ਕੇਂਦਰੀ ਤੇ ਸੂਬਾ 'ਵਰਸਿਟੀਆਂ ਦੇ ਪ੍ਰੋਫੈਸਰਾਂ ਲਈ 7ਵੇਂ ਪੇਅ ਕਮਿਸ਼ਨ ਦਾ ਤੋਹਫ਼ਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਸਰਕਾਰ ਨੇ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕੇਂਦਰੀ ਤੇ ਸੂਬਾ ਯੂਨੀਵਰਸਿਟੀਆਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਨੂੰ ਮਿਲਣ ਵਾਲੇ ਲਾਭਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ | ਕੇਂਦਰੀ ਮਨੁੱਖੀ ਸ੍ਰੋਤਾਂ ਬਾਰੇ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਫਸੀ ਪੰਜਾਬੀ ਲੜਕੀ ਦੀ ਮਦਦ ਲਈ ਸੁਸ਼ਮਾ ਆਈ ਅੱਗੇ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸੋਸ਼ਲ ਮੀਡੀਆ 'ਚ ਵਾਇਰਲ ਹੋਏ ਇਕ ਵੀਡੀਓ 'ਚ ਸਾਊਦੀ ਅਰਬ ਦੇ ਦਵਾਦਮੀ ਸ਼ਹਿਰ 'ਚ ਫਸੀ ਇਕ ਪੰਜਾਬੀ ਲੜਕੀ ਦੀ ਮਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਹਮਣੇ ਆਈ ਹੈ | ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਟਵੀਟ ਕਰ ਸਾਊਦੀ ਅਰਬ 'ਚ ਭਾਰਤੀ ...

ਪੂਰੀ ਖ਼ਬਰ »

ਜਾਪਾਨ 'ਚ 3 ਲੱਖ ਭਾਰਤੀਆਂ ਨੂੰ ਮਿਲੇਗਾ ਕੰਮ ਕਰਨ ਦਾ ਮੌਕਾ

ਬੁੱਧਵਾਰ ਨੂੰ ਕੈਬਨਿਟ ਨੇ ਦੋ ਅਜਿਹੇ ਫ਼ੈਸਲਿਆਂ 'ਤੇ ਮੋਹਰ ਲਾਈ ਜੋ ਭਾਰਤ ਅਤੇ ਜਾਪਾਨ ਲਈ ਆਉਣ ਵਾਲੇ ਦਿਨਾਂ 'ਚ ਕਾਫ਼ੀ ਫਾਇਦੇ ਦਾ ਸੌਦਾ ਸਾਬਤ ਹੋਵੇਗਾ | ਇਸ ਵਿਚ ਇਕ ਫ਼ੈਸਲਾ 3 ਲੱਖ ਸਿੱਖਿਅਤ ਭਾਰਤੀ ਨੌਜਵਾਨ ਕਾਮਿਆਂ ਨੂੰ ਜਾਪਾਨ 'ਚ ਕੰਮ ਕਰਨ ਦਾ ਮੌਕਾ ਦੇਵੇਗਾ ਜਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX