ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  8 minutes ago
ਪੁਰਾਣਾ ਬੰਬ ਮਿਲਣ ਨਾਲ ਮਚੀ ਹਾਹਾਕਾਰ
. . .  1 day ago
ਪਠਾਨਕੋਟ ,21 ਮਈ [ ਚੌਹਾਨ,ਆਰ ਸਿੰਘ ]-ਪਠਾਨਕੋਟ ਦੇ ਨਾਲ ਲਗਦੇ ਇਲਾਕੇ ਜੰਡ ਵਾਲ ਤੋਂ ਦੇਰ ਸ਼ਾਮ ਇਕ ਪੁਰਾਣਾ ਬੰਬ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਪੁਲਿਸ ਜਾਂਚ ...
ਮਾਊਂਟ ਐਵਰੈਸਟ ਚੋਟੀ 'ਤੇ ਚੜ੍ਹੇ ਉੱਤਰਾਖੰਡ ਪੁਲਿਸ ਦੇ 3 ਜਵਾਨ , ਲਹਿਰਾਇਆ ਤਿਰੰਗਾ
. . .  1 day ago
ਸੀਰੀਆ ਦੀ ਫ਼ੌਜ ਨੇ ਰਾਜਧਾਨੀ ਨੂੰ ਅੱਤਵਾਦੀਆਂ ਤੋਂ ਮੁਕਤ ਕੀਤਾ ਘੋਸ਼ਿਤ
. . .  1 day ago
ਨਵੀਂ ਦਿੱਲੀ, 21 ਮਈ-ਸੀਰੀਆ ਦੀ ਫ਼ੌਜ ਨੇ ਰਾਜਧਾਨੀ ਦਮਿਸ਼ਕ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਕਰੀਬ 7 ਸਾਲਾਂ 'ਚ ਪਹਿਲੀ ਵਾਰ ਅੱਤਵਾਦੀਆਂ ਤੋਂ ਮੁਕਤ...
ਕਰਨਾਟਕ ਭਵਨ ਪਹੁੰਚੇ ਐਚ ਡੀ ਕੁਮਾਰਸਵਾਮੀ
. . .  1 day ago
ਬੈਂਗਲੁਰੂ, 21 ਮਈ- ਕਰਨਾਟਕ ਦੇ ਨਾਮਜ਼ਦ ਮੁੱਖਮੰਤਰੀ ਐਚ.ਡੀ. ਕੁਮਾਰਸਵਾਮੀ ਕਰਨਾਟਕ ਭਵਨ ਪਹੁੰਚੇ ਹਨ । ਉਨ੍ਹਾਂ ਨੇ ਸੀ.ਪੀ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਾਲ ਟੈਲੀਫੋਨ...
ਗੋਲੀਬਾਰੀ ਕਾਰਣ ਪ੍ਰਭਾਵਿਤ ਪਰਿਵਾਰਾਂ ਨਾਲ ਮਹਿਬੂਬਾ ਨੇ ਕੀਤੀ ਮੁਲਾਕਾਤ
. . .  1 day ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਅਰਨੀਆ ਸੈਕਟਰ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਗੋਲੀਬਾਰੀ ਕਾਰਣ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਮੁਲਾਕਾਤ...
ਸਿੱਖਿਆ ਵਿਭਾਗ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਜਲਦ ਹੀ ਪਾਵੇਗਾ ਵੈੱਬਸਾਈਟ 'ਤੇ
. . .  1 day ago
ਪੋਜੇਵਾਲ ਸਰਾਂ, 21 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵਲੋਂ ਈ. ਟੀ. ਟੀ./ਐਚ. ਟੀ./ਸੀ. ਐਚ. ਟੀ./ਬੀ. ਪੀ. ਈ. ਓ. ਦੀਆਂ ਸੀਨੀਆਰਤਾ ਸੂਚੀਆਂ 'ਚ ਸੋਧ ਕਰਕੇ ਵੈਬਸਾਈਟ 'ਤੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਡਾਇਰੈਕਟਰ ਸਿੱਖਿਆ ਵਿਭਾਗ...
15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
. . .  1 day ago
ਸੰਗਰੂਰ, 21ਮਈ(ਦਮਨਜੀਤ ਸਿੰਘ)- ਵਿਜੀਲੈਂਸ ਵਿਭਾਗ ਸੰਗਰੂਰ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਇੱਕ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਡੀ. ਐਸ. ਪੀ.ਵਿਜੀਲੈਂਸ ਸ਼੍ਰੀ ਹੰਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ...
ਵਿਰੋਧੀ ਧਿਰ ਇਕਜੁਟ ਹੋ ਕੇ ਵੀ ਭਾਜਪਾ ਨੂੰ ਨਹੀਂ ਹਰਾ ਸਕਦੀ : ਅਮਿਤ ਸ਼ਾਹ
. . .  1 day ago
ਬੈਂਗਲੁਰੂ, 21 ਮਈ-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ 'ਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਕਰਨਾਟਕ 'ਚ ਜੇ.ਡੀ.ਐਸ. ਅਤੇ ਕਾਂਗਰਸ ਦਾ ਗਠਜੋੜ ਜਨਤਾ ਦੇ ਹੁਕਮ ਖਿਲਾਫ...
ਪੰਚਕੂਲਾ ਅਦਾਲਤ ਨੇ ਆਦਿੱਤਯ ਇੰਸਾ ਨੂੰ ਐਲਾਨਿਆ ਭਗੌੜਾ
. . .  1 day ago
ਪੰਚਕੂਲਾ, 21 ਮਈ- ਆਦਿੱਤਯ ਇੰਸਾ ਕਰੀਬ 9 ਮਹੀਨਿਆਂ ਤੋਂ ਪੁਲਿਸ ਹਿਰਾਸਤ ਤੋਂ ਬਾਹਰ ਹੈ। ਇਸ ਮਾਮਲੇ 'ਚ ਹਾਈਕੋਰਟ ਵੀ ਪੁਲਿਸ ਨੂੰ ਫਟਕਾਰ ਲਗਾ ਚੁੱਕੀ ਹੈ। ਅੱਜ ਪੰਚਕੂਲਾ ਅਦਾਲਤ ਨੇ ਆਦਿੱਤਯ ਇੰਸਾ ਨੂੰ ਭਗੌੜਾ ਐਲਾਨ ਦਿੱਤਾ ਹੈ। ਆਦਿੱਤਯ ਦੇ ਵਿਰੁੱਧ...
ਦੁਨੀਆ ਘੁੰਮ ਕੇ ਗੋਆ ਪਹੁੰਚੀ ਟੀਮ ਤਾਰਿਣੀ
. . .  1 day ago
ਪਣਜੀ, 21 ਮਈ- ਭਾਰਤ ਵਲੋਂ ਨਿਰਮਤ ਕਿਸ਼ਤੀ 'ਆਈ. ਐਨ. ਐਸ. ਵੀ. ਤਾਰਿਣੀ' 'ਤੇ ਸਵਾਰ ਹੋ ਸਮੁੰਦਰਾਂ ਰਾਹੀਂ ਪੂਰੀ ਦੁਨੀਆ ਦਾ ਚੱਕਰ ਕੱਟਣ ਨਿਕਲੀਆਂ ਭਾਰਤੀ ਜਲ ਸੈਨਾ ਦੀਆਂ ਛੇ ਮਹਿਲਾ ਅਫ਼ਸਰਾਂ ਅੱਜ ਗੋਆ ਪਹੁੰਚ ਗਈਆਂ। ਪਣਜੀ 'ਚ ਪਹੁੰਚਣ 'ਤੇ ਰੱਖਿਆ...
ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਮਾਸਕੋ, 21 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੋਚੀ 'ਚ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਲੰਬੇ ਸਮੇਂ ਤੋਂ ਰਹੇ ਮਿੱਤਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਪਤੀ...
ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
. . .  1 day ago
ਬਾਲੇਸ਼ਵਰ, 21 ਮਈ- ਭਾਰਤ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਅਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਨਾਲ ਬਣੀ ਕਰੂਜ਼ ਮਿਜ਼ਾਈਲ ਦਾ ਬ੍ਰਹਮੋਸ ਦਾ ਉੜੀਸਾ ਤੱਟ ਦੇ ਚਾਂਦੀਪੁਰ...
ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਗਏ ਅਰਨੀਆ ਸੈਕਟਰ ਦੇ ਲੋਕ
. . .  1 day ago
ਸ੍ਰੀਨਗਰ, 21 ਮਈ-ਪਾਕਿਸਤਾਨ ਵੱਲੋਂ ਲਗਾਤਾਰ ਜਾਰੀ ਗੋਲੀਬਾਰੀ ਦੇ ਕਾਰਣ ਐਲ.ਓ.ਸੀ. ਦੇ ਨਾਲ ਅਰਨੀਆ ਸੈਕਟਰ ਦੇ ਨਿਵਾਸੀ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਸਥਾਨਕ ਲੋਕਾਂ ਵੱਲੋਂ ਅਰਨੀਆ ਸੈਕਟਰ ਦੇ ਨਿਵਾਸੀਆਂ ਲਈ ਭੋਜਨ ਦਾ ਪ੍ਰਬੰਧ ਕੀਤਾ...
ਪੁਲਵਾਮਾ 'ਚ ਪੁਲਿਸ ਚੌਕੀ 'ਤੇ ਅੱਤਵਾਦੀ ਹਮਲਾ
. . .  1 day ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਅੱਜ ਇੱਕ ਪੁਲਿਸ ਚੌਕੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਅਜੇ ਤੱਕ ਨਹੀਂ ਆ ਰਹੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ...
ਵਿਜੀਲੈਂਸ ਟੀਮ ਵਲੋਂ ਇਮਪਰੂਵਮੈਟ ਟਰੱਸਟ ਪਟਿਆਲਾ ਦੀਆਂ ਵੱਖ-ਵੱਖ ਥਾਂਵਾਂ ਦੀ ਜਾਂਚ
. . .  1 day ago
ਉੱਨਾਵ ਜਬਰ-ਜਨਾਹ ਮਾਮਲਾ : ਸੀ. ਬੀ. ਆਈ. ਨੇ ਅਦਾਲਤ 'ਚ ਪੇਸ਼ ਕੀਤੀ ਸਟੇਟਸ ਰਿਪੋਰਟ
. . .  1 day ago
ਬਵਾਨਾ ਫਾਇਰ ਕਾਂਡ: ਦਿੱਲੀ ਹਾਈ ਕੋਰਟ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ
. . .  1 day ago
ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਜੰਮੂ-ਕਸ਼ਮੀਰ : ਕੌਮਾਂਤਰੀ ਸਰਹੱਦ ਨਾਲ ਲੱਗਦੇ ਸਕੂਲ ਬੰਦ
. . .  1 day ago
30 ਕਰੋੜ ਦੇ ਨਸ਼ੀਲੇ ਪਦਾਰਥ ਸਮੇਤ ਚਾਰ ਕਾਬੂ
. . .  1 day ago
ਜਲੰਧਰ 'ਚ ਚੋਰਾਂ ਨੇ ਲੁੱਟਿਆ ਡੇਰਾ, ਇੱਕ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੇ 4 ਕੋਚਾਂ 'ਚ ਲੱਗੀ ਅੱਗ
. . .  1 day ago
ਨਿਪਾਹ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 3
. . .  1 day ago
ਨਿਪਾਹ ਵਾਇਰਸ : ਕੇਂਦਰੀ ਸਿਹਤ ਮੰਤਰੀ ਨੇ ਉੱਚ-ਪੱਧਰੀ ਟੀਮ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਰੂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਜੰਮੂ-ਕਸ਼ਮੀਰ 'ਚ ਜੰਗਬੰਦੀ ਜਾਰੀ ਰਹੇਗੀ- ਸੀਤਾਰਮਨ
. . .  1 day ago
'ਆਪ' ਨੂੰ ਲੱਗਾ ਇੱਕ ਹੋਰ ਝਟਕਾ, ਰਾਣਾ ਹੰਸਰਾਜ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਵੇਰੀ ਜਲ ਮੁੱਦਾ: ਕੁਮਾਰਸਵਾਮੀ ਨੇ ਰਜਨੀਕਾਂਤ ਨੂੰ ਸੂਬੇ 'ਚ ਆਉਣ ਦਾ ਦਿੱਤਾ ਸੱਦਾ
. . .  1 day ago
ਪਾਕਿਸਤਾਨ ਨੇ ਪੁਲਿਸ ਸਟੇਸ਼ਨ 'ਤੇ ਸੁੱਟੇ ਮੋਰਟਾਰ, ਇੱਕ ਪੁਲਿਸ ਕਰਮਚਾਰੀ ਜ਼ਖ਼ਮੀ
. . .  1 day ago
ਉੱਨਾਵ ਜਬਰ-ਜਨਾਹ ਮਾਮਲਾ : ਸੀ. ਬੀ. ਆਈ. ਨੇ ਭਾਜਪਾ ਵਿਧਾਇਕ 'ਤੇ ਕੱਸਿਆ ਸ਼ਿੰਕਜਾ
. . .  1 day ago
ਕੇਰਲ 'ਚ ਤੇਜ਼ ਬੁਖ਼ਾਰ ਕਾਰਨ 9 ਮੌਤਾਂ
. . .  1 day ago
ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  1 day ago
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਗਰੂਰ

ਕੂੜੇ ਦਾ ਡੰਪ ਬਣਾਏ ਜਾਣ ਦੇ ਵਿਰੋਧ 'ਚ ਕਈ ਸਾਬਕਾ ਪ੍ਰਧਾਨ ਅਤੇ ਸਾਬਕਾ ਐਮ.ਸੀ. ਸ਼ਾਮਿਲ

ਚੀਮਾ ਮੰਡੀ, 11 ਅਕਤੂਬਰ (ਦਲਜੀਤ ਸਿੰਘ ਮੱਕੜ)-ਸਥਾਨਕ ਨਗਰ ਪੰਚਾਇਤ ਵਲੋਂ ਕਸਬੇ ਦਾ ਕੂੜਾ ਕਰਕਟ ਸੁੱਟਣ ਲਈ ਤੋਲਾਵਾਲ ਰੋਡ ਉਤੇ ਬਣਾਏ ਜਾ ਰਹੇ ਕੂੜੇ ਦੇ ਡੰਪ ਦਾ ਕਸਬੇ ਦੇ ਲੋਕਾਂ ਤੋਂ ਇਲਾਵਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਤੇ ਕਈ ਐਮਸੀਜ਼ ਨੇ ਡਟਵਾਂ ਵਿਰੋਧ ਕੀਤਾ ਅਤੇ ਨਗਰ ਪੰਚਾਇਤ ਵਿਰੁੱਧ ਨਾਅਰੇਬਾਜ਼ੀ ਕੀਤੀ | ਵਾਰਡ ਨੰਬਰ 7, 8, 9, 10 ਅਤੇ 11 ਦੇ ਲੋਕਾਂ ਨੇ ਦੱਸਿਆ ਕਿ ਜਿੱਥੇ ਇਹ ਕੂੜੇ ਵਾਲਾ ਡੰਪ ਬਣਾਇਆ ਜਾ ਰਿਹਾ ਹੈ ਉੱਥੇ ਖੇਡ ਸਟੇਡੀਅਮ ਹੈ ਜਿੱਥੇ ਰੋਜ਼ਾਨਾ ਖਿਡਾਰੀ ਗੇਮਾਂ ਲਗਾਉਂਦੇ ਹਨ ਅਤੇ ਵਾਟਰ ਵਰਕਸ ਵੀ ਹੈ ਜਿੱਥੇ ਕਸਬੇ ਦੇ ਕਈ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਜਾਂਦਾ ਹੈ ਜੇਕਰ ਇਹ ਡੰਪ ਇੱਥੇ ਲਗਾਇਆ ਗਿਆ ਤਾਂ ਖਿਡਾਰੀਆਂ ਨੂੰ ਵੀ ਪ੍ਰੇਸ਼ਾਨੀ ਆਵੇਗੀ ਅਤੇ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋਵੇਗਾ ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ | ਇਸ ਨੇੜੇ ਕਈ ਰਿਹਾਇਸ਼ੀ ਇਲਾਕੇ ਵੀ ਪੈਂਦੇ ਹਨ | ਵਿਰੋਧ ਕਰਨ ਵਾਲਿਆਂ ਵਿਚ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਕੌਰ ਸਿੰਘ ਮਾਨ, ਸਤਪਾਲ ਸਿੰਘ, ਮੁਖ਼ਤਿਆਰ ਸਿੰਘ, ਰਾਮ ਸਿੰਘ (ਸਾਰੇ ਸਾਬਕਾ ਐਮ.ਸੀ.), ਗੋਰਾ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਵਲੋਂ ਇਥੇ ਪਹਿਲਾਂ ਵੀ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ ਜਿਸ ਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ ਅਤੇ ਤਕੜਾ ਸੰਘਰਸ਼ ਵੀ ਕੀਤਾ ਜਾਵੇਗਾ |

ਝਪਟਮਾਰ ਔਰਤ ਦਾ ਮੋਬਾਈਲ ਖੋਹ ਕੇ ਫ਼ਰਾਰ ਸੀ. ਸੀ. ਟੀ. ਵੀ. ਕੈਮਰੇ 'ਚ ਹੋਇਆ ਕੈਦ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਧਾਲੀਵਾਲ, ਭੁੱਲਰ)-ਬੀਤੇ ਦਿਨੀਂ ਭੁਪਿੰਦਰ ਸਿੰਘ ਨਾਮ ਦਾ ਇਕ ਵਿਅਕਤੀ ਜੋ ਅਜੀਤ ਨਗਰ ਇੰਦਰਾ ਬਸਤੀ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ ਭੋਗ ਸਮਾਗਮ ਵਿਚ ਆਇਆ ਸੀ ਜਿਸ ਦੀ ਬਾਹਰ ਲੌਕ ਕੀਤੀ ਹੋਈ ਸਕੂਟਰੀ ਨੂੰ ਚੋਰ ਨੇ ਬੇਖ਼ੌਫ ਹੋ ...

ਪੂਰੀ ਖ਼ਬਰ »

ਪੰਜਾਬ ਦੇ ਆਈ.ਈ.ਵੀ. ਵਲੰਟੀਅਰਾਂ ਨੂੰ ਅਪ੍ਰੈਲ ਤੋਂ ਨਹੀਂ ਮਿਲੀਆਂ ਤਨਖ਼ਾਹਾਂ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ)-ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ ਪੰਜਾਬ ਦੇ ਹਜ਼ਾਰਾਂ ਆਈ.ਈ.ਵੀ ਵਲੰਟੀਅਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ...

ਪੂਰੀ ਖ਼ਬਰ »

ਕਤਲ ਦੇ ਦੋਸ਼ਾਂ 'ਚੋਂ ਮਿ੍ਤਕ ਦੇ ਭਰਾ ਸਮੇਤ ਪੰਜ ਬਰੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਇਕ ਕਤਲ ਦੇ ਕੇਸ ਦਾ ਫ਼ੈਸਲਾ ਕਰਦਿਆਂ ਮਿ੍ਤਕ ਦੇ ਭਰਾ ਸਮੇਤ ਪੰਜ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ, ਵਕੀਲ ਗੁਰਤੇਜ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਵਲੋਂ ਪੀ.ਸੀ.ਏ. ਦੇ ਜਨਰਲ ਸਕੱਤਰ ਦੀ ਬਿਆਨਬਾਜ਼ੀ ਦੀ ਜ਼ੋਰਦਾਰ ਨਿੰਦਾ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ)-ਕੈਮਿਸਟ ਐਸੋਸੀਏਸ਼ਨ ਸੰਗਰੂਰ ਨੇ ਬੀਤੀ ਰਾਤ ਕਾਰਜਕਾਰਨੀ ਦੀ ਇਕ ਹੰਗਾਮੀ ਬੈਠਕ ਕਰ ਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਲੋਂ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਿਖ਼ਲਾਫ਼ ਕੀਤੀ ਬਿਆਨਬਾਜ਼ੀ ਦੀ ਜ਼ੋਰਦਾਰ ...

ਪੂਰੀ ਖ਼ਬਰ »

ਪਰਾਲੀ ਦਾ ਮੁੱਦਾ ਪ੍ਰਸ਼ਾਸਨ ਲਈ ਬਣਿਆ ਗਲੇ ਦੀ ਹੱਡੀ

ਸੰਦੌੜ, 11 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਦਿੱਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਭਾਵੇਂ ਕਿ ਪ੍ਰਸ਼ਾਸਨ ਆਪਣੇ ਪੱਧਰ 'ਤੇ ਪੂਰੀ ਤਿਆਰੀ ਵਿਚ ਦਿਖਾਈ ਦੇ ਰਿਹਾ ਹੈ ਪਰ ਆਉਣ ਵਾਲੇ ਕੁਝ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਨੀਲੋਵਾਲ ਵਿਖੇ ਕਿਸਾਨਾਂ ਨੇ ਕਿਸਾਨ ਆਗੂ ਕਾ.ਹਰਦੇਵ ਸਿੰਘ ਬਖਸ਼ੀਵਾਲਾ ਦੀ ਅਗਵਾਈ ਵਿਚ ਨੈਸ਼ਨਲ ਗਰੀਨ ਟਿ੍ਬਿਊਨਲ ਅਤੇ ਪੰਜਾਬ ਸਰਕਾਰ ਦੇ ਪਰਾਲੀ ਨਾਂ ਸਾੜਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ...

ਪੂਰੀ ਖ਼ਬਰ »

ਸੁਨਿਆਰੇ ਦੇ ਗਹਿਣੇ ਅਤੇ ਨਕਦੀ ਲੈ ਕੇ ਕਾਰੀਗਰ ਫ਼ਰਾਰ, ਮੁਕੱਦਮਾ ਦਰਜ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਸ਼ਹਿਰ ਦੇ ਇਕ ਸੁਨਿਆਰੇ ਪਾਸੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਰਫ਼ੂ ਚੱਕਰ ਹੋਏ ਇਕ ਬੰਗਾਲੀ ਕਾਰੀਗਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ...

ਪੂਰੀ ਖ਼ਬਰ »

ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਲਗਾਈ ਰੋਕ ਦਾ ਕੀਤਾ ਵਿਰੋਧ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ)-ਪਿੰਡ ਸੁਲਤਾਨਪੁਰ ਬਧਰਾਵਾਂ ਦੇ ਕਿਸਾਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਲਗਾਈ ਰੋਕ ਦਾ ਵਿਰੋਧ ਕੀਤਾ ਜਾਵੇ | ...

ਪੂਰੀ ਖ਼ਬਰ »

ਡੇਢ ਦਹਾਕੇ ਤੋਂ ਮਾਨਸਿਕ ਰੋਗੀ ਸਾਬਕਾ ਫ਼ੌਜੀ ਨੂੰ ਪ੍ਰਸ਼ਾਸਨ ਵਲੋਂ ਘਰੋਂ ਲਿਆ ਕੇ ਹਸਪਤਾਲ ਕਰਾਇਆ ਦਾਖ਼ਲ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਦੇ ਵਿਖੇ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭਾਰੀ ਗਿਣਤੀ ਵਿਚ ਪਹੰੁਚੇ ਪੁਲਿਸ ਬਲ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕਰੀਬ ਡੇਢ ਦਹਾਕੇ ਤੋਂ ਮਾਨਸਿਕ ਤੌਰ 'ਤੇ ...

ਪੂਰੀ ਖ਼ਬਰ »

ਜੀਰੀ ਦੀ ਖ਼ਰੀਦ ਸਬੰਧੀ ਕੋਈ ਲਾਪਰਵਾਹੀ ਅਤੇ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਦਾਮਨ ਥਿੰਦ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਸੱਗੂ, ਭੁੱਲਰ, ਧਾਲੀਵਾਲ)-ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਅੱਜ ਸਥਾਨਕ ਅਨਾਜ ਮੰਡੀ ਦਾ ਦੌਰਾ ਕਰ ਕੇ ਜੀਰੀ ਦੀ ਖ਼ਰੀਦ ਦਾ ਜਾਇਜ਼ਾ ਲਿਆ ਅਤੇ ਖ਼ਰੀਦ ਪ੍ਰਬੰਧਾਂ 'ਤੇ ਪੂਰੀ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ...

ਪੂਰੀ ਖ਼ਬਰ »

ਚੇਤਨਾ ਪ੍ਰੀਖਿਆ ਦੇ ਜੇਤੂ ਵਿਦਿਆਰਥੀ ਸਨਮਾਨਿਤ

ਲੌਾਗੋਵਾਲ, 11 ਅਕਤੂਬਰ (ਵਿਨੋਦ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕਰਵਾਈ ਗਈ ਪਹਿਲੀ ਸ਼ਹੀਦ ਭਗਤ ਸਿੰਘ ਯਾਦਗਾਰੀ ਚੇਤਨਾ ਪਰਖ ਪ੍ਰੀਖਿਆ ਕੇਂਦਰ ਲੌਾਗੋਵਾਲ ਦੇ ਜੇਤੂ ਵਿਦਿਆਰਥੀਆਾ ਨੂੰ ਸੁਸਾਇਟੀ ਦੇ ਆਗੂਆਾ ਨੇ ਸੰਬੰਧਿਤ ਸਕੂਲਾਾ ਵਿਚ ਜਾ ਕੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਗੰਬੂਜ਼ੀਆ ਮੱਛੀਆਂ ਛੱਡੀਆਂ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ)-ਸਿਵਲ ਸਰਜਨ ਸੰਗਰੂਰ ਡਾ. ਕਿਰਨਜੋਤ ਕੌਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੀ.ਐੱਚ.ਸੀ. ਫ਼ਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦੇ ਟੋਭਿਆਂ ...

ਪੂਰੀ ਖ਼ਬਰ »

ਕੈਂਸਰ ਪੀੜਤਾਂ ਨੂੰ ਸਹਾਇਤਾ ਰਾਸ਼ੀ ਦਿੱਤੀ

ਲੌਾਗੋਵਾਲ, 11 ਅਕਤੂਬਰ (ਵਿਨੋਦ)-ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਮਰੀਜ਼ਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਦੇ ਨਰਸਿੰਗ ਕਾਲਜ ਦੇ ਦਸ ਵਿਦਿਆਰਥੀ ਰੁਜ਼ਗਾਰ ਲਈ ਚੁਣੇ ਗਏ

ਸੰਗਰੂਰ, 11 ਅਕਤੂਬਰ (ਦਮਨ, ਅਮਨ)-ਭਾਈ ਗੁਰਦਾਸ ਇੰਸਟੀਚਿਊਟ ਆਫ਼ ਨਰਸਿੰਗ ਸੰਗਰੂਰ ਵਿਖੇ ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਵਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ | ਕੋਲੰਬੀਆ ਏਸ਼ੀਆ ਪਟਿਆਲਾ ਵਲੋਂ ਭੇਜੀ ਗਈ ਵਿਸ਼ੇਸ਼ ਟੀਮ ਦੀ ਮੁਖੀ ਚੀਫ਼ ਨਰਸਿੰਗ ਸੁਪਰਡੈਂਟ ...

ਪੂਰੀ ਖ਼ਬਰ »

ਆਲਮਾਈਟੀ ਇੰਟਰਨੈਸ਼ਨਲ ਐਨ. ਜੀ. ਓ. ਵਲੋਂ ਸਿਖਿਆਰਥਣਾਂ ਨੂੰ ਸਨਮਾਨਿਤ

ਮਲੇਰਕੋਟਲਾ, 11 ਅਕਤੂਬਰ (ਹਨੀਫ਼ ਥਿੰਦ)-ਪਿਛਲੇ ਕਰੀਬ ਡੇਢ ਦੋ ਦਹਾਕਿਆਂ ਤੋਂ ਸ਼ਹਿਰ ਅਤੇ ਪਿੰਡਾਂ ਵਿਚ ਕੰਮ ਕਰ ਰਹੀ ਸਮਾਜਸੇਵੀ ਆਲਮਾਈਟੀ ਇੰਟਰਨੈਸ਼ਨਲ ਸੰਸਥਾ ਨੇ 25 ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਸਨਮਾਨਿਤ ਕੀਤਾ | ਸੰਸਥਾ ਵਲੋਂ ਸ਼ਹਿਰ ਦੇ ਵਿਚ ਦੋ ...

ਪੂਰੀ ਖ਼ਬਰ »

ਸੂਲਰ ਘਰਾਟ ਵਿਖੇ ਸੀਲ ਕੀਤੇ ਪਟਾਕਾ ਗੋਦਾਮਾਂ ਦੀ ਦੁਬਾਰਾ ਕੀਤੀ ਜਾਂਚ

ਦਿੜ੍ਹਬਾ ਮੰਡੀ, 11 ਅਕਤੂਬਰ (ਪਰਵਿੰਦਰ ਸੋਨੂੰ)-ਪਿਛਲੇ ਮਹੀਨੇ ਕਸਬਾ ਸੂਲਰ ਘਰਾਟ ਵਿਖੇ ਪਟਾਕਿਆਂ ਦੇ ਗੋਦਾਮ ਵਿਚ ਹੋਏ ਜ਼ਬਰਦਸਤ ਧਮਾਕੇ ਦੌਰਾਨ ਭਾਵੇਂ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਸੱਤ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਾਦਸੇ ਦੇ ਪੀੜਤ ਪਰਿਵਾਰਾਂ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਸਾਖਰਤਾ ਸੈਮੀਨਾਰ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਤੇਜ ਪ੍ਰਤਾਪ ਸਿੰਘ ਰੰਧਾਵਾ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐ ੱਮ. -ਸਹਿਤ- ਸਕੱਤਰ, ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਦੇ ਵਿਆਹ ਵਿਚ ਕਲੱਬ ਵਲੋਂ ਮਦਦ

ਮਹਿਲਾਂ ਚੌਕ, 11 ਅਕਤੂਬਰ (ਬੜਿੰਗ)-ਨੇੜਲੇ ਪਿੰਡ ਖਡਿਆਲ ਵਿਖੇ ਸ਼ਹੀਦ ਊਧਮ ਸਿੰਘ ਲੋਕ ਭਲਾਈ ਕਲੱਬ ਵਲੋਂ ਲੋੜਵੰਦ ਗ਼ਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਵਿਚ ਫਰਾਟਾ ਪੱਖੇ ਦੇ ਕੇ ਮਦਦ ਕੀਤੀ ਗਈ | ਬੀਰਬਲ ਸਿੰਘ ਨਿੰਮਾ ਨੇ ਦੱਸਿਆ ਕਿ ਪਿੰਡ ਦੇ ਹੀ ਦਲਿਤ ਪਰਿਵਾਰ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ 'ਚ 11 ਮੈਂਬਰ ਜੇਤੂ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ)-ਦੀ ਨਿਊ ਨੰਗਲਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਪਿੰਡ ਨੰਗਲਾ ਦੀ ਚੋਣ ਅਧਿਕਾਰੀ ਸੰਦੀਪ ਕੌਰ ਤੇ ਸਹਾਇਕ ਚੋਣ ਅਧਿਕਾਰੀ ਰਾਜ ਕੁਮਾਰ ਦੀ ਦੇਖ-ਰੇਖ ਹੇਠ ਵੋਟ ਪਰਚੀ ਰਾਹੀਂ ਹੋਈ | ਇਸ ਚੋਣ ਲਈ 13 ਵਿਅਕਤੀਆਂ ਨੇ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਦਾ ਭੁਲੇਖਾ ਪਾਉਂਦਾ ਸ.ਸ.ਸ.ਸਕੂਲ ਕੌਹਰੀਆਂ

ਕੌਹਰੀਆਂ, 11 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਜਿੱਥੇ ਅੱਜ ਸਾਡੇ ਸਮਾਜ ਵਿਚ ਸਰਕਾਰੀ ਇਮਾਰਤਾਂ ਸਾਂਭ ਸੰਭਾਲ ਖੁਣੋਂ ਖੰਡਰ ਹੁੰਦੀਆਂ ਜਾ ਰਹੀਆਂ ਹਨ | ਉੱਥੇ ਕੁਝ ਸਰਕਾਰੀ ਅਦਾਰਿਆਂ ਦੀ ਕਾਰਜਕੁਸ਼ਲਤਾ ਅਤੇ ਸਾਂਭ ਸੰਭਾਲ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ | ...

ਪੂਰੀ ਖ਼ਬਰ »

ਫੁੱਟਬਾਲ ਮੁਕਾਬਲਿਆਂ 'ਚ ਗੋਲਡਨ ਅਰਥ ਗਲੋਬਲ ਦੇ ਵਿਦਿਆਰਥੀਆਂ ਦੀ ਝੰਡੀ

ਸੰਗਰੂਰ, 11 ਅਕਤੂਬਰ (ਦਮਨ, ਅਮਨ)-ਸੀ.ਬੀ. ਐਸ .ਈ ਵਲੋਂ ਕਰਵਾਏ ਸਟੇਟ ਪੱਧਰ ਫੁੱਟਬਾਲ ਮੁਕਾਬਲਿਆਂ ਵਿਚ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਹਨਾਂ ਮੁਕਾਬਲਿਆਂ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਡੇਰਾ ਸਿਰਸਾ ਪੇ੍ਰਮੀਆਂ ਨੇ ਮੀਤ ਢਨੇਠਾ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਭਵਾਨੀਗੜ੍ਹ, 11 ਅਕਤੂਬਰ (ਜਰਨੈਲ ਸਿੰਘ ਮਾਝੀ)-ਡੇਰਾ ਮੁਖੀ ਨੂੰ ਸਜ਼ਾ ਹੋਣ ਤੋ ਬਾਅਦ ਇਕ ਲੇਖਕ ਅਤੇ ਗੀਤਕਾਰ ਮੀਤ ਢਨੇਠਾ ਨੇ ਸੋਸ਼ਲ ਮੀਡੀਆ 'ਤੇ ਡੇਰਾ ਮੁਖੀ ਿਖ਼ਲਾਫ਼ ਕੁਝ ਗੀਤ ਪਾਏ ਸਨ | ਮੀਤ ਢਨੇਠਾ ਨੇ ਕਿਹਾ ਕਿ ਜਿਸ ਤੋ ਗ਼ੁੱਸੇ ਹੋ ਕੇ ਡੇਰਾ ਪੇ੍ਰਮੀਆਂ ਨੇ ਮੈਨੂੰ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਵਰਤੋਂ 'ਚ ਲਿਆਉਣ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

ਸੰਗਰੂਰ, 11 ਅਕਤੂਬਰ (ਦਮਨ, ਅਮਨ)-ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨੈਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾਵੇ ਤਾਂ ਇਸ ਨਾਲ ਜਿੱਥੇ ਝੋਨੇ ਦੀ ਪਰਾਲੀ ਦਾ ਨਿਪਟਾਰਾ ਆਸਾਨੀ ਨਾਲ ਹੋ ਸਕੇਗਾ ਉੱਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ...

ਪੂਰੀ ਖ਼ਬਰ »

ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਪਰਤੇ ਅਧਿਕਾਰੀ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ)-ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਝੋਨੇ ਦੀ ਕਟਾਈ ਤੋਂ ਬਾਅਦ ਪਿੰਡ ਮੋਜੋਵਾਲ ਦੇ ਇਕ ਕਿਸਾਨ ਲੀਲ੍ਹਾ ਸਿੰਘ ਵਲੋਂ ਜਦੋਂ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਵਧਾਈ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਿਸ ਥਾਣਾ ਸੰਦੌੜ ਦੇ ਮੁਖੀ ਸ. ਪਵਿੱਤਰ ਸਿੰਘ ਨੇ ਪਿੰਡ ਸ਼ੇਰਗੜ੍ਹ ਚੀਮਾ ਅਤੇ ਪਿੰਡ ਕੁਠਾਲਾ ਵਿਖੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਵਲੋਂ ਬਾਬੂ ਕਾਂਸ਼ੀ ਰਾਮ ਦੀ 11ਵੀਂ ਬਰਸੀ ਮਨਾਈ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਦੇ ਬਾਨੀ ਬਾਬੂ ਕਾਂਸੀ ਰਾਮ ਦੇ 11ਵੇਂ ਪ੍ਰੀਨਿਰਵਾਨ ਦਿਵਸ ਮਨਾਉਣ ਸਬੰਧੀ ਸਮਾਗਮ ਕਰਾਇਆ ਗਿਆ, ਜਿਸ ਵਿਚ ਪਾਰਟੀ ਦੇ ਸੂਬਾ ਇੰਚਾਰਜ ਚਮਕੌਰ ਸਿੰਘ ਵੀਰ, ਹਰਪਾਲ ਸਿੰਘ ਭੜ੍ਹੋ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀ ਹੋਏ ਪਿੰਗਲਵਾੜੇ ਦੇ ਮਰੀਜ਼ਾਂ ਨਾਲ ਰੂ-ਬ-ਰੂ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਮਾਨਵਤਾ ਭਲਾਈ ਨਾਲ ਜੋੜਨ ਦੇ ਮੰਤਵ ਨਾਲ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਗਰੂਰ ਵਿਚ ਸਥਿਤ ਭਗਤ ਪੂਰਨ ਸਿੰਘ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ ਸਬੰਧੀ ਸਮਾਗਮ

ਸੂਲਰ ਘਰਾਟ, 11 ਅਕਤੂਬਰ (ਸੁਖਮਿੰਦਰ ਸਿੰਘ ਕੁਲਾਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਲਰ ਘਰਾਟ ਵਿਖੇ ਪਿ੍ੰਸੀਪਲ ਮੈਡਮ ਵਿਜੇ ਰਾਣੀ ਦੀ ਅਗਵਾਈ ਹੇਠ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਵਿਦਿਆਰਥਣਾਂ ...

ਪੂਰੀ ਖ਼ਬਰ »

ਬਾਗ਼ਬਾਨੀ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਨਾਲ ਕਿਸਾਨਾਂ ਦੀ ਵਿੱਤੀ ਹਾਲਤ ਹੋਵੇਗੀ ਮਜ਼ਬੂਤ-ਡਿਪਟੀ ਡਾਇਰੈਕਟਰ, ਬਾਗ਼ਬਾਨੀ

ਸੰਗਰੂਰ, 11 ਅਕਤੂਬਰ (ਦਮਨ, ਅਮਨ)-ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਕਰਨੈਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿਚੋਂ ਕੱਢਣ ਅਤੇ ਖੇਤੀ ਵਿਚ ਵਿਭਿੰਨਤਾ ਲਿਆਉਣ ਵਿਚ ਬਾਗ਼ਬਾਨੀ ਵਿਭਾਗ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਵਿਸ਼ੇਸ਼ ਕਮੇਟੀ ਕਾਰਜਸ਼ੀਲ

ਸੰਗਰੂਰ, 11 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੇ ਇਕ ਨਿਵੇਕਲਾ ਉਪਰਾਲਾ ਕੀਤਾ ਹੈ ਜੋ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ ਜਿਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਆਰਥਿਕ ਤੌਰ 'ਤੇ ਠੀਕ ...

ਪੂਰੀ ਖ਼ਬਰ »

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਦਿੱਤਾ ਮੰਗ ਪੱਤਰ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵਲੋਂ ਦਸੰਬਰ 2016 ਤੋਂ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰੀ ਕਰਵਾਉਣ ਅਤੇ ਪੇਪਰ ਪਾਸ ਕਾਊਾਸਿਲੰਗ ਕਰਵਾ ਚੁੱਕੇ ਉਮੀਦਵਾਰਾਂ ਨੂੰ ਸਰਕਾਰ ਦੇ ਵਾਅਦੇ ਮੁਤਾਬਿਕ ਨਿਯੁਕਤੀ ਪੱਤਰ ...

ਪੂਰੀ ਖ਼ਬਰ »

ਪਰਾਲੀ ਨੰੂ ਅੱਗ ਲਾਉਣ ਦਾ ਫ਼ੈਸਲਾ-ਰਾਜੋਮਾਜਰਾ

ਮੂਲੋਵਾਲ, 11 ਅਕਤੂਬਰ (ਰਤਨ ਭੰਡਾਰੀ)-ਕਿਸਾਨ ਮੁਕਤੀ ਮੋਰਚਾ ਅਤੇ ਰਾਜੋਮਾਜਰਾ ਪਿੰਡ ਦੇ ਕਿਸਾਨਾਂ ਨੇ ਸਰਬਸੰਮਤੀ ਨਾਲ ਇੱਕ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਪਰਾਲੀ ਨੰੂ ਸਾੜਿਆ ਜਾਵੇਗਾ | ਭਾਵੇਂ ਕਿਸਾਨ ਸਮਝਦੇ ਹਨ ਕਿ ਪਰਾਲੀ ਨੰੂ ਅੱਗ ਲਾਉਣ ਨਾਲ ਪ੍ਰਦੂਸ਼ਣ ...

ਪੂਰੀ ਖ਼ਬਰ »

ਪਿੰਡ ਭੱਟੀਆਂ ਖ਼ੁਰਦ ਵਿਖੇ ਨਾਲੀ ਨੂੰ ਬੰਨ੍ਹ ਲਗਾਉਣ ਕਾਰਨ ਛਿੜਿਆ ਵਿਵਾਦ

ਅਮਰਗੜ੍ਹ, 11 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਪਿੰਡ ਭੱਟੀਆਂ ਖ਼ੁਰਦ ਵਿਖੇ ਨਾਲੀ ਦਾ ਪਾਣੀ ਰੋਕਣ ਸਬੰਧੀ ਵਿਵਾਦਿਤ ਪੂਰਨ ਮਸਲਾ ਕਈ ਸਾਲ ਬੀਤਣ ਉਤੇ ਵੀ ਜਿਉਂ ਦਾ ਤਿਉਂ ਬਣਿਆ ਹੈ | ਇਸ ਮਸਲੇ ਦੇ ਗੁੰਝਲਦਾਰ ਹੋਣ ਪਿੱਛੇ ਇਹ ਕਾਰਨ ਹੈ ਕਿ ਇਕ ਘਰ ਦੇ ਅੱਗੋਂ ਦੂਜੇ ਘਰ ਦਾ ...

ਪੂਰੀ ਖ਼ਬਰ »

ਚੂਰਾ ਪੋਸਤ ਦੀ ਤਸਕਰੀ ਦੇ ਦੋਸ਼ਾਂ ਵਿੱਚੋਂ ਬਰੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਸੁਮਿਤ ਘਈ ਦੀ ਅਦਾਲਤ ਨੇ ਚੂਰਾ ਪੋਸਤ ਦੀ ਤਸਕਰੀ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਨੇ ...

ਪੂਰੀ ਖ਼ਬਰ »

ਵੱਡਾ ਗਰੇਵਾਲ ਦਾ ਨਵਾਂ ਗੀਤ 'ਤੂੰਬੀ ਤੇ ਬੰਦੂਕ' ਇਸੇ ਮਹੀਨੇ ਹੋਵੇਗਾ ਜਾਰੀ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੰਜਾਬੀ ਗਾਇਕ ਵੱਡਾ ਗਰੇਵਾਲ ਵਲੋਂ ਗਾਏ ਗਏ ਨਵੇਂ ਪੰਜਾਬੀ ਗੀਤ 'ਤੁੰਬੀ ਤੇ ਬੰਦੂਕ' ਦਾ ਫਿਲਮਾਂਕਣ ਇੰਨ੍ਹੀ ਦਿਨੀਂ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ | ਗੀਤ ਦੇ ਪ੍ਰੋਡਿਊਸਰ ਗਰੇਵਾਲ ਭਰਾਵਾਂ ਦੀ ਜੋੜੀ ...

ਪੂਰੀ ਖ਼ਬਰ »

ਵੱਖ-ਵੱਖ ਥਾਂਈਾ ਮਨਾਇਆ 'ਬੇਟੀ ਬਚਾਓ ਬੇਟੀ ਪੜ੍ਹਾਓ' ਦਿਵਸ

ਸੰਗਰੂਰ, 11 ਅਕਤੂਬਰ (ਧੀਰਜ਼ ਪਸ਼ੌਰੀਆ)-ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਪਿ੍ੰਸੀਪਲ ਜਬਰਾ ਸਿੰਘ ਦੀ ਅਗਵਾਈ ਵਿਚ ਅੰਤਰ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਲੈਕਚਰਾਰ ਸੁਖਦੇਵ ਸ਼ਰਮਾ ਅਤੇ ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ ਨੇ ਕਿਹਾ ਕਿ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਲਗਾਇਆ ਤਿੰਨ ਰੋਜ਼ਾ ਟੂਰ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ)-ਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਲੋਂ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਟੂਰ ਲਗਾਇਆ ਗਿਆ ਜਿਸ ਨੂੰ ਸਕੂਲ ਦੇ ਪ੍ਰਬੰਧਕ ਸੁਦਰਸ਼ਨ ...

ਪੂਰੀ ਖ਼ਬਰ »

ਜ਼ਿਲ੍ਹਾ ਖ਼ਪਤਕਾਰ ਫੋਰਮ ਦਾ ਬੀਮਾ ਕੰਪਨੀ ਨੰੂ ਆਦੇਸ਼

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਫੋਰਮ ਨੇ ਇਕ ਕੇਸ ਦਾ ਨਿਪਟਾਰਾ ਕਰਦਿਆਂ ਬੀਮਾ ਕੰਪਨੀ ਨੰੂ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਦੇ ਇਲਾਜ 'ਤੇ ਆਏ ਖ਼ਰਚੇ ਦੀ ਕਲੇਮ ਰਾਸ਼ੀ ਦਾ ਵਿਆਜ ਸਮੇਤ ਭੁਗਤਾਨ ਕੀਤਾ ਜਾਵੇ | ਕੇਸ ...

ਪੂਰੀ ਖ਼ਬਰ »

45 ਪੇਟੀਆਂ ਸ਼ਰਾਬ ਬਰਾਮਦ

ਧੂਰੀ, 11 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਥਾਣਾ ਸਿਟੀ ਧੂਰੀ ਪੁਲਿਸ ਦੇ ਏ.ਐਸ.ਆਈ. ਸ: ਗੁਰਮੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਕਹੇਰੂ ਰੋਡ ਨੇੜੇ ਓਵਰ ਬਿ੍ਜ ਸ਼ਹਿਰ ਧੂਰੀ ਦੌਰਾਨ ਨਾਕਾਬੰਦੀ ਕਰ 45 ਪੇਟੀਆਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਹਰਿਆਣਾ ਬਰਾਮਦ ਕਰਨ ਵਿਚ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਕਰ ਰਹੀ ਹੋ ਜ਼ਲੀਲ

ਚੀਮਾ ਮੰਡੀ, 11 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ)-ਕੈਪਟਨ ਸਰਕਾਰ ਵਲੋਂ ਝੋਨੇ ਦੀ ਪਰਾਲੀ ਨਾਂ ਸਾੜਨ ਕਿਸਾਨਾਂ ਨੂੰ ਦਿੱਤੇ ਆਦੇਸ਼ ਦੇ ਸਬੰਧ ਵਿਚ ਨੇੜਲੇ ਪਿੰਡ ਦਿਆਲਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕ ਰੈਲੀ ਕੀਤੀ ਗਈ, ਰੈਲੀ ਨੂੰ ...

ਪੂਰੀ ਖ਼ਬਰ »

ਨੰਬਰਦਾਰੀ ਇਕ ਸਨਮਾਨਜਨਕ ਅਹੁਦਾ-ਤੂਰ

ਮੂਣਕ, 11 ਅਕਤੂਬਰ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਪੰਜਾਬ ਨੰਬਰਦਾਰਾ ਯੂਨੀਅਨ ਸਬ-ਡਿਵੀਜ਼ਨ ਮੂਣਕ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਬ ਡਿਵੀਜ਼ਨ ਪ੍ਰਧਾਨ ਟੇਕ ਸਿੰਘ ਮਕੋਰੜ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਕਾਂਗਰਸ ਤੇ ਅਕਾਲੀ ਸਾਂਠ-ਗਾਂਠ ਕਾਰਨ ਪੰਜਾਬ ਬਰਬਾਦੀ ਕੰਢੇ-ਬੈਂਸ

ਅਹਿਮਦਗੜ੍ਹ, 11 ਅਕਤੂਬਰ (ਪੁਰੀ) - ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸ. ਬਲਵਿੰਦਰ ਸਿੰਘ ਬੈਂਸ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਮੌਜੂਦਾ ਕੈਪਟਨ ਸਰਕਾਰ ਹਰ ਫ਼ਰੰਟ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਭਵਾਨੀਗੜ੍ਹ, 11 ਅਕਤੂਬਰ (ਜਰਨੈਲ ਸਿੰਘ ਮਾਝੀ) - ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਅੱਜ ਨੰਬਰਦਾਰ ਯੂਨੀਅਨ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਪੰਜ ਦਿਨਾਂ ਕ੍ਰਿਕਟ ਟੂਰਨਾਮੈਂਟ 'ਚ ਪਿੰਡ ਧੌਲਾ ਦੀ ਝੰਡੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਪਿੰਡ ਬਡਰੁੱਖਾਂ ਵਿਖੇ ਹੋਏ ਪੰਜ ਦਿਨਾਂ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਪਿੰਡ ਧੌਲਾ (ਬਰਨਾਲਾ) ਦੀ ਟੀਮ ਨੇ ਪਿੰਡ ਚੋਂਕੇ (ਬਠਿੰਡਾ) ਦੀ ਟੀਮ ਨੂੰ ਹਰਾ ਕੇ ਜੇਤੂ ਕੱਪ ਜਿੱਤ ਲਿਆ ਹੈ | ਜੇਤੂ ਟੀਮ ਪਿੰਡ ਧੌਲਾ ਨੇ 5 ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵਲੋਂ ਗਿੱਦੜਬਾਹਾ ਪਲਾਂਟ ਦਾ ਦੌਰਾ

ਘਰਾਚੋਂ, 11 ਅਕਤੂਬਰ (ਘੁਮਾਣ)-ਮਾਰਕਫੈੱਡ ਦਫ਼ਤਰ ਬਲਾਕ ਭਵਾਨੀਗੜ੍ਹ ਨੇ ਉਨ੍ਹਾਂ ਦੇ ਏਰੀਆ ਓਪਰੇਸ਼ਨ ਵਿਚ ਪੈਂਦੀਆਂ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੂੰ ਮਾਰਕਫੈੱਡ ਵਲੋਂ ਬਣਾਈ ਜਾਂਦੀ ਪਸ਼ੂ ਖ਼ੁਰਾਕ ਦੇ ਪਲਾਂਟ ਗਿੱਦੜਬਾਹਾ ਵਿਖੇ ਦੌਰਾ ਕਰਵਾਇਆ ਗਿਆ | ਜੋ ...

ਪੂਰੀ ਖ਼ਬਰ »

ਗੁਰਜੀਤ ਸਿੰਘ ਮਗਨਰੇਗਾ ਯੂਨੀਅਨ ਦੇ ਪ੍ਰਧਾਨ ਤੇ ਰਣਵੀਰ ਸਿੰਘ ਮੀਤ ਪ੍ਰਧਾਨ ਬਣੇ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਮਗਨਰੇਗਾ ਗੌਰਮਿੰਟ ਕੰਟਰੈਕਟ ਕਰਮਚਾਰੀ ਯੂਨੀਅਨ ਦੀ ਚੋਣ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਧੀਰ ਸਿੰਘ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਮੌਕੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਨੂੰ ਲੈ ਕੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਸਾਂਝੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਧਾਲੀਵਾਲ, ਭੁੱਲਰ) - ਝੋਨੇ ਦੇ ਸੀਜ਼ਨ ਦੌਰਾਨ ਸੁਨਾਮ ਮੰਡੀ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਆੜ੍ਹਤੀਆ ਐਸੋਸੀਏਸ਼ਨ ਅਤੇ ਰਾਈਸ ਮਿੱਲਰਜ ਐਸੋਸੀਏਸ਼ਨ ਸੁਨਾਮ ਦੀ ਇਕ ਸਾਂਝੀ ਮੀਟਿੰਗ ਮੰਡੀ ਪ੍ਰਧਾਨ ਰਜਿੰਦਰ ਕੁਮਾਰ ਬੱਬਲੀ ...

ਪੂਰੀ ਖ਼ਬਰ »

ਆਦਰਸ਼ ਸਕੂਲ ਦੀਆਂ ਖਿਡਾਰਨਾਂ ਨੇ ਅਥਲੈਟਿਕਸ 'ਚ ਮਾਰੀਆਂ ਮੱਲਾਂ

ਜਖੇਪਲ, 11 ਅਕਤੂਬਰ (ਮੇਜਰ ਸਿੰਘ ਜਖੇਪਲ)-ਸਰਕਾਰੀ ਆਦਰਸ਼ ਸੈਕੰਡਰੀ ਸਕੂਲ ਗੰਢੂਆਂ ਦੀਆਂ ਖਿਡਾਰਨਾਂ ਨੇ ਕਲਸਟਰ ਪੱਧਰੀ ਸੀ.ਬੀ.ਐਸ.ਈ. ਖੇਡਾਂ ਜੋ ਕਿ ਚੀਕਾ (ਹਰਿਆਣਾ) ਵਿਖੇ ਹੋਈਆਂ ਅਥਲੈਟਿਕਸ ਖੇਡਾਂ 'ਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਬਾਜ਼ੀ ਮਾਰੀ | ...

ਪੂਰੀ ਖ਼ਬਰ »

ਖ਼ੁਰਦ ਵਿਖੇ ਅਕਿਲ ਅਖ਼ਤਰ ਨੇ ਵੰਡੇ 130 ਗੈਸ ਕੁਨੈਕਸ਼ਨ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਚੀਮਾ) - ਪਿੰਡ ਖ਼ੁਰਦ ਵਿਖੇ ਕਾਂਗਰਸੀ ਆਗੂ ਅਤੇ ਸਰਪੰਚ ਸੁਖਵਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਸਪੁੱਤਰ ਅਤੇ ਯੂਥ ਕਾਂਗਰਸ ਦੇ ਆਗੂ ਜਨਾਬ ਅਕਿਲ ਅਖ਼ਤਰ ਨੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਧੂਰੀ ਦੀ ਇਕੱਤਰਤਾ

ਧੂਰੀ, 11 ਅਕਤੂਬਰ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਦੀ ਇਕੱਤਰਤਾ ਸ੍ਰੀ ਸੰਜੇ ਲਹਿਰੀ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ | ਰਚਨਾਵਾਂ ਦੇ ਦੌਰ ਵਿਚ ਭੁਪਿੰਦਰ ਸਿੰਘ ਬੋਪਾਰਾਏ ਨੇ ਗ਼ਜ਼ਲ 'ਇਕ ਹੱਥ ਸਿਤਾਰ ਉਸ ਦੇ ਤੇ ਦੂਜੇ ਖ਼ੰਜਰ ਵੀ ਸੀ, ...

ਪੂਰੀ ਖ਼ਬਰ »

ਬਸਪਾ ਵਰਕਰਾਂ ਵਲੋਂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਟ

ਲਹਿਰਾਗਾਗਾ, 11 ਅਕਤੂਬਰ (ਸੂਰਜ ਭਾਨ ਗੋਇਲ) - ਬਹੁਜਨ ਸਮਾਜ ਪਾਰਟੀ ਹਲਕਾ ਲਹਿਰਾ ਵਲੋਂ ਪਿੰਡ ਲਹਿਲ ਖ਼ੁਰਦ ਵਿਖੇ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ 'ਤੇ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ | ਜਿਸ ਦੇ ਮੁੱਖ ਮਹਿਮਾਨ ਡਾ: ਮੱਖਣ ਸਿੰਘ ਜਨਰਲ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 79 ਹਜ਼ਾਰ 595 ਮੀਟਰਕ ਟਨ ਝੋਨੇ ਦੀ ਹੁਣ ਤੱਕ ਹੋਈ ਖ਼ਰੀਦ

ਸੰਗਰੂਰ, 11 ਅਕਤੂਬਰ (ਅਮਨ, ਦਮਨ)-ਜ਼ਿਲ੍ਹੇ ਦੀਆਂ 209 ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦੇ ਚੱਲਦਿਆ ਬੀਤੀ ਸ਼ਾਮ ਤੱਕ ਵੱਖ-ਵੱਖ 88 ਹਜ਼ਾਰ 45 ਮੀਟਰਕ ਟਨ ਝੋਨਾ ਆਇਆ ਜਿਸ ਵਿਚੋਂ ਵੱਖ- ਵੱਖ ਖ਼ਰੀਦ ਏਜੰਸੀਆਂ ਵਲੋਂ 79 ਹਜ਼ਾਰ 595 ਮੀਟਰਕ ਟਨ ਝੋਨਾ ਖ਼ਰੀਦਿਆ ਗਿਆ | ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਜੂਨੀਅਰ ਫੁੱਟਬਾਲ ਟੂਰਨਾਮੈਂਟ ਫ਼ਤਹਿਗੜ੍ਹ ਗੰਢੂਆਂ ਦੀ ਟੀਮ ਨੇ ਜਿੱਤਿਆ

ਧਰਮਗੜ੍ਹ, 11 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਫ਼ਤਹਿਗੜ੍ਹ ਗੰਢੂਆਂ ਵਿਖੇ 'ਇੰਟਰ ਅਕਾਲ ਅਕੈਡਮੀ ਫੁੱਟਬਾਲ ਟੂਰਨਾਮੈਂਟ' ਕਰਵਾਇਆ ਗਿਆ, ਜਿਸ 'ਚ ਉਕਤ ਅਕਾਲ ਅਕੈਡਮੀ ਤੋ ...

ਪੂਰੀ ਖ਼ਬਰ »

ਅਧਿਆਪਕਾਂ ਦੇ ਲੰਬਿਤ ਕੇਸਾਂ ਦੇ ਨਿਪਟਾਰੇ ਲਈ ਸਮਾਂ ਸੀਮਾ ਵਧਾਈ

ਲੌਾਗੋਵਾਲ, 11 ਅਕਤੂਬਰ (ਵਿਨੋਦ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੇ ਵੇਤਨ ਵਾਧਾ (ਏ.ਸੀ.ਪੀ.)­ ਪੁਸ਼ਟੀਕਰਨ ਅਤੇ ਪਰਖ ਕਾਲ ਲੰਬਿਤ ਕੇਸਾਂ ਦੇ ਨਿਪਟਾਰੇ ਲਈ ਨਿਯੁਕਤੀ ਅਧਿਕਾਰੀਆਂ ਦੀਆਂ ਪਾਵਰਾਂ ਸਕੂਲਾਂ ਦੇ ਪਿ੍ੰਸੀਪਲ, ਮੁੱਖ ਅਧਿਆਪਕਾਂ, ਬਲਾਕ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX