ਫ਼ਿਰੋਜ਼ਪੁਰ, 11 ਅਕਤੂਬਰ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਵਿਧਾਨ ਸਭਾ ਹਲਕਾ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੀ ਸਥਾਪਤੀ ਲਈ ਥਾਂ ਦਾ ਨਿਰੀਖਣ ਕਰਨ ਵਾਸਤੇ ਕੇਂਦਰੀ ਟੀਮ ਵਲੋਂ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ | ਪੀ.ਜੀ.ਆਈ. ਸੈਂਟਰ ਦੀ ਸਥਾਪਤੀ ਲਈ ਜਗ੍ਹਾ ਤੇ ਹੋਰ ਲੋੜੀਂਦੇ ਸਾਜੋ-ਸਾਮਾਨ ਸਬੰਧੀ ਪ੍ਰਸ਼ਾਸਨ ਤੇ ਟੀਮ ਦੇ ਮੈਂਬਰਾਂ ਨੇ ਵਿਚਾਰ ਚਰਚਾ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ | ਪੀ. ਜੀ. ਆਈ. ਦੀ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਵਿਚ ਡਾ: ਅਸ਼ੋਕ ਗੁਪਤਾ, ਡਾ: ਸੰਜੇ ਜੈਨ, ਪੀ.ਐੱਸ. ਸੈਣੀ ਕਾਰਜਕਾਰੀ ਇੰਜੀਨੀਅਰ, ਐੱਨ.ਕੇ. ਮਲਿਕ ਤੇ ਸਿਵਾਂਕ ਆਰਕੀਟੈਕਟ ਆਦਿ ਸ਼ਾਮਿਲ ਸਨ ਵਲੋਂ ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਬਾਗ਼ਬਾਨੀ ਵਿਭਾਗ ਦੀ ਥਾਂ ਦਾ ਨਿਰੀਖਣ ਕੀਤਾ ਗਿਆ, ਜਿੱਥੇ ਕਿ ਪੀ. ਜੀ. ਆਈ. ਸੈਟੇਲਾਈਟ ਸੈਂਟਰ ਸਥਾਪਿਤ ਕੀਤਾ ਜਾਣਾ ਹੈ | ਕੇਂਦਰੀ ਟੀਮ ਵਲੋਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਜ਼ਮੀਨ ਦੀ ਅਲਾਟਮੈਂਟ, ਬਿਜਲੀ ਸਪਲਾਈ, ਪਾਣੀ ਦੀ ਸਪਲਾਈ, ਸੀਵਰੇਜ ਸਮੇਤ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਚਰਚਾ ਕੀਤਾ ਗਈ | ਉਨ੍ਹਾਂ ਕਿਹਾ ਕਿ ਇਹ ਟੀਮ ਜਲਦੀ ਹੀ ਆਪਣੀ ਰਿਪੋਰਟ ਡਾਇਰੈਕਟਰ ਪੀ. ਜੀ. ਆਈ. ਨੂੰ ਭੇਜੇਗੀ, ਜਿਸ ਉਪਰੰਤ ਸੈਂਟਰ ਦੀ ਉਸਾਰੀ ਲਈ ਕਾਰਵਾਈ ਸ਼ੁਰੂ ਹੋਵੇਗੀ | ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀ.ਜੀ.ਆਈ. ਦੀ ਟੀਮ ਨੂੰ ਸੈਂਟਰ ਲਈ ਜ਼ਮੀਨ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਤੇ ਸੈਂਟਰ ਲਈ ਜਿੰਨੀ ਵੀ ਜ਼ਮੀਨ ਦੀ ਜ਼ਰੂਰਤ ਹੋਈ, ਉਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਪਲਬਧ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੀਮ ਨੂੰ ਸੈਂਟਰ ਦੀ ਸਥਾਪਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ | ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਫ਼ਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਂਟਰ ਸਥਾਪਿਤ ਹੋਵੇ, ਜਿਸ ਵਿਚ ਜ਼ਿਲ੍ਹੇ ਦੇ ਲੋਕਾਂ ਤੋਂ ਇਲਾਵਾ ਗੁਆਂਢੀ ਜ਼ਿਲਿ੍ਹਆਂ ਦੇ ਲੋਕਾਂ ਨੂੰ ਵੀ ਇਲਾਜ ਸਬੰਧੀ ਵਧੀਆ ਸਹੂਲਤ ਮਿਲੇ | ਉਨ੍ਹਾਂ ਕਿਹਾ ਕਿ ਇਸ ਚੰਗੇ ਕੰਮ ਲਈ ਬਾਗ਼ਬਾਨੀ ਵਿਭਾਗ ਦੀ ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ ਤੇ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਜ਼ਮੀਨ ਦੇ ਸਿਹਤ ਵਿਭਾਗ ਨੂੰ ਤਬਾਦਲੇ ਤੇ ਹੋਰ ਕਾਰਵਾਈਆਂ ਵੀ ਮੁਕੰਮਲ ਹੋ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਵਿਚ ਫ਼ਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਫ਼ਿਰੋਜ਼ਪੁਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜਿਵੇਂ ਉਨ੍ਹਾਂ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਕੇਂਦਰ ਤੋਂ ਮਨਜ਼ੂਰੀ ਦਿਵਾਈ ਹੈ, ਉਸੇ ਤਰ੍ਹਾਂ ਉਸਾਰੀ ਵੀ ਜਲਦੀ ਸ਼ੁਰੂ ਕਰਵਾਉਣਗੇ | ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਹੀ ਬਾਅਦ ਵਿਚ ਮੈਡੀਕਲ ਕਾਲਜ ਤੇ ਨਰਸਿੰਗ ਕਾਲਜ ਵੀ ਖੋਲਿ੍ਹਆ ਜਾਵੇਗਾ, ਜਿਸ ਨਾਲ ਇੱਥੋਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਸਬੰਧੀ ਫ਼ਾਇਦਾ ਹੋਵੇਗਾ | ਇਸ ਮੌਕੇ ਹਰਜੀਤ ਸਿੰਘ ਸੰਧੂ ਐੱਸ.ਡੀ.ਐੱਮ. ਫ਼ਿਰੋਜ਼ਪੁਰ, ਨਮਨ ਮਟਕਨ ਸਹਾਇਕ ਕਮਿਸ਼ਨਰ (ਜਨ.), ਹਰਜਿੰਦਰ ਸਿੰਘ ਬਿੱਟੂ ਸਾਂਘਾ, ਹਰਿੰਦਰ ਸਿੰਘ ਖੋਸਾ, ਅਜੇ ਜੋਸ਼ੀ, ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਮਨਚੰਦਾ, ਮਨਜੀਤ ਸਿੰਘ ਤਹਿਸੀਲਦਾਰ, ਏ.ਪੀ.ਐੱਸ. ਢਿੱਲੋਂ ਕਾਰਜਕਾਰੀ ਇੰਜ. ਪਾਵਰਕਾਮ, ਮਨਜੀਤ ਸਿੰਘ ਐਕਸੀਅਨ ਲੋਕ ਨਿਰਮਾਣ, ਨਵਦੀਪ ਸਿੰਘ ਐਕਸੀਅਨ ਹੈਲਥ ਸਿਸਟਮ ਕਾਰਪੋਰੇਸ਼ਨ, ਸਤਪਾਲ ਸਿੰਘ ਗਰੇਵਾਲ ਐੱਸ.ਡੀ.ਓ., ਨਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ |
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਅਗਲੇ ਵਰ੍ਹੇ 23 ਫਰਵਰੀ ਨੂੰ ਦਿੱਲੀ ਵਿਖੇ ਆਰ-ਪਾਰ ਦੀ ਲੜਾਈ ਆਰੰਭ ਕੀਤੀ ਜਾਵੇਗੀ, ਜਿਸ ਲਈ ਭਾਰਤੀ ਕਿਸਾਨ ਯੂਨੀਅਨ ...
ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਦੀਵਾਲੀ ਮੌਕੇ ਲੋਕ ਚਾਅ-ਚਾਅ 'ਚ ਜਿੱਥੇ ਪਟਾਕਿਆਂ 'ਤੇ ਪੈਸੇ ਦੀ ਬਰਬਾਦੀ ਕਰਦੇ ਹਨ ਉੱਥੇ ਪਟਾਕਿਆਂ ਕਾਰਨ ਪ੍ਰਦੂਸ਼ਣ ਵੀ ਅੰਤਾਂ ਦਾ ਫੈਲਦਾ ਹੈ | ਪਰ ਕਈ ਸੰਸਥਾਵਾਂ ਤੇ ਲੋਕ ਹਨ ਜੋ ਹਰੀ ਦੀਵਾਲੀ ਮਨਾਉਣ ਨੂੰ ਤਰਜ਼ੀਹ ...
ਮੱਲਾਂਵਾਲਾ, 11 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਸੁਧਾਰਾ ਦੇ ਨੇੜੇ ਅੱਜ ਸਵੇਰੇ ਤਿਕੋਣੀ ਟੱਕਰ ਵਿਚ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿਲੀ ਸੂਚਨਾ ਅਨੁਸਾਰ ਮਖੂ ਸਾਈਡ ਤੋਂ ਆ ਰਹੀ ...
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਅੰਦਰ ਡੇਂਗੂ ਤੇ ਚਿਕਨਗੁਣੀਆਂ ਤੋਂ ਬਚਾਓ ਲਈ ਨਗਰ ਕੌਾਸਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਿਹਤ ਵਿਭਾਗ ਤੇ ਨਗਰ ਕੌਾਸਲ ਦੀ ਸਾਂਝੀ ਟੀਮ ਗਠਿਤ ਕੀਤੀ ...
ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਵਿਚ ਬੱਚਿਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਇਨ੍ਹਾਂ ਨੂੰ ਦਬਾਅ ਲਿਆ ਜਾਂਦਾ ਹੈ | ਇਹ ਮਸਲਾ ਸਮਾਜਿਕ ਸੰਸਥਾ ਵੱਲੋਂ ਪਿੰਡਾਂ 'ਚ ਬੱਚਿਆਂ ਤੋਂ ਕੀਤੇ ਸਰਵੇ ਤੋਂ ...
ਫ਼ਿਰੋਜ਼ਪੁਰ, 11 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੈਂਟ ਨੇ ਬਸਤੀ ਟੈਂਕਾਂ ਵਾਲੀ ਤੋਂ ਜੂਏ ਦੀ ਰਕਮ ਸਮੇਤ ਇਕ ਜਣੇ ਨੂੰ ਕਾਬੂ ਕੀਤਾ ਹੈ | ਹੌਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਵੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗਲੀ ...
ਫ਼ਿਰੋਜ਼ਪੁਰ, 11 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਮਹੀਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਮੱੁਦਈ ਕੁਲਵਿੰਦਰ ਸਿੰਘ ਪੱੁਤਰ ਗੁਰਚਰਨ ਸਿੰਘ ਵਾਸੀ ...
ਸ੍ਰੀਗੰਗਾਨਗਰ, 11 ਅਕਤੂਬਰ (ਦਵਿੰਦਰਜੀਤ ਸਿੰਘ)- ਜ਼ਿਲ੍ਹਾ ਕੁਲੈਕਟਰ ਗਿਆਨਾ ਰਾਮ ਨੇ ਕਿਹਾ ਕਿ ਗੰਗਾਨਗਰ, ਨਗਰ ਪ੍ਰੀਸ਼ਦ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਾਸਲਰਾਂ ਆਪਣੇ-ਆਪਣੇ ਖੇਤਰ 'ਚ ਵਿਸ਼ੇਸ਼ ਤੌਰ 'ਤੇ ਸਫ਼ਾਈ ਕਰਵਾਉਣ | ਇਸੇ ਤਰ੍ਹਾਂ ਸਰਕਾਰ ਵਲੋਂ ...
ਫ਼ਾਜ਼ਿਲਕਾ 11 ਅਕਤੂਬਰ (ਦਵਿੰਦਰ ਪਾਲ ਸਿੰਘ)- ਰਿਵਾਜ, ਸੋਚ ਤੇ ਆਦਤ ਬਦਲਣ ਲਈ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ | ਇਹ ਵਿਚਾਰ ਫ਼ਿਰੋਜ਼ਪੁਰ ਮੰਡਲ ਕਮਿਸ਼ਨਰ ਸ੍ਰੀ ਸੁਮੇਰ ਗੁੱਜਰ ਨੇ ਵੱਖ-ਵੱਖ ਸਕੀਮਾਂ ਬਾਰੇ ਅਧਿਕਾਰੀਆਂ ਨਾਲ ਜ਼ਿਲ੍ਹਾ ...
ਮਖੂ, 11 ਅਕਤੂਬਰ (ਵਰਿੰਦਰ ਮਨਚੰਦਾ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਮੈਂ ਮਖੂ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਹਰ ਹਾਲਾਤ ਵਿਚ ਪੂਰਾ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਪਾਰਟੀ ਦੇ ਮੱੁਖ ਬੁਲਾਰੇ ਤੇ ...
ਗੁਰੂਹਰਸਹਾਏ, 11 ਅਕਤੂਬਰ (ਹਰਚਰਨ ਸਿੰਘ ਸੰਧੂ)- ਹਲਕਾ ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮ-ਪਤਨੀ ਮੈਡਮ ਟੀਨਾ ਸੋਢੀ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਦਿਵਾਲੀ ਮੇਲਾ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਕਰਵਾਇਆ ਗਿਆ | ਵਿਧਾਇਕ ...
ਜਲਾਲਾਬਾਦ, 11 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਸਾਮਾਨ ਬਾਹਰ ਰੱਖ ਕੇ, ਤਰਪਾਲਾਂ ਲਗਾ ਕੇ ਅਤੇ ਦੁਕਾਨ ਅੱਗੇ ਰੇਹੜੀਆਂ ਲਗਵਾ ਕੇ ਸਰਕਾਰੀ ਥਾਂ 'ਤੇ ਕਬਜ਼ੇ ਨਾਲ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਕਾਰਨ ...
ਫ਼ਿਰੋਜ਼ਪੁਰ, 11 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਰਿਹਾਇਸ਼ੀ ਪਲਾਟ ਦੇਣ ਬਦਲੇ ਲਏ ਲੱਖਾਂ ਰੁਪਏ ਹੜੱਪ ਜਾਣ ਦੇ ਦੋਸ਼ਾਂ ਹੇਠ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਨੇ ਇੰਫਰਾ ਨੇਚਰ ਹਾਈਟਸ ਲਿਮਟਿਡ ਨਾਮ ਦੀ ਕੰਪਨੀ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ...
ਜ਼ੀਰਾ, 11 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਰਾਸ਼ਟਰੀ ਬਾਲੜੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਵਲੋਂ ਚਲਾਈ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੜਕੀਆਂ ਨੂੰ ...
ਸੀਤੋ ਗੁੰਨੋ, 11 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਨੇੜਲੇ ਪਿੰਡ ਦੁਤਾਰਾਂਵਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਰਮਸਾ ਅਧੀਨ ਲੜਕੀਆਂ ਦੀ ਆਤਮ ਸੁਰੱਖਿਆ ਟਰੇਨਿੰਗ ਉਤਸ਼ਾਹਪੂਰਨ ਚੱਲ ਰਹੀ ਹੈ | ਜਿਸ ਨੂੰ ਮਲਕੀਤ ਸਿੰਘ ਹਿੰਦੀ ਮਾਸਟਰ ਤੇ ਮਨਿੰਦਰ ਕੌਰ ਪੂਰਾ ...
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਹਰਦਾਸਾ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਡੈਲੀਗੇਟ ਮੈਂਬਰ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਕਿਸਾਨ ਆਗੂ ਮੇਲਾ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ...
ਮੰਡੀ ਅਰਨੀ ਵਾਲਾ, 11 ਅਕਤੂਬਰ (ਨਿਸ਼ਾਨ ਸਿੰਘ ਸੰਧੂ)- ਝੋਨੇ ਦੀ ਖ਼ਰੀਦ ਵਿਚ ਪੂਰੀ ਤੇਜ਼ੀ ਆ ਚੁੱਕੀ ਹੈ | ਮਾਰਕੀਟ ਕਮੇਟੀ ਅਰਨੀ ਵਾਲਾ ਅਧੀਨ ਆਉਂਦੇ ਵੱਖ-ਵੱਖ ਖ਼ਰੀਦ ਕੇਂਦਰਾਂ 'ਤੇ ਝੋਨੇ ਦੀ ਸਰਕਾਰੀ ਏਜੰਸੀਆਂ ਵਲੋਂ ਤੇਜ਼ੀ ਦੇ ਨਾਲ ਖ਼ਰੀਦ ਕੀਤੀ ਜਾ ਰਹੀ ਹੈ | ...
ਜ਼ੀਰਾ, 11 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ (ਜ਼ੀਰਾ) ਵਿਖੇ ਮੰਚ ਲੋਕ ਅੰਮਿ੍ਤਸਰ ਵਲੋਂ 18ਵਾਂ ਗੁਰਦਿਆਲ ਸਿੰਘ ਫੁੱਲ ਯਾਦਗਾਰੀ ਭਾਸ਼ਣ ਤੇ ਲੋਕ ਗੀਤ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਰਾਕੇਸ਼ ਸ਼ਰਮਾ ਤੇ ਪੰਡਤ ...
ਤਲਵੰਡੀ ਭਾਈ, 11 ਅਕਤੂਬਰ (ਗਿੱਲ,ਬਜਾਜ)- ਸਥਾਨਿਕ ਸ਼ਿਵ ਵਾੜੀ ਕ੍ਰਿਕਟ ਕਲੱਬ ਵਲੋਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੱਕ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ 8 ਟੀਮਾਂ ਨੇ ਭਾਗ ਲਿਆ | ਕਿ੍ਕਟ ਮੁਕਾਬਲਿਆਂ ...
ਫ਼ਿਰੋਜ਼ਪੁਰ, 11 ਅਕਤੂਬਰ (ਤਪਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਦਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਜ਼ਿਲ੍ਹਾ ਪਸਾਰ ਮਾਹਿਰ ...
ਜ਼ੀਰਾ, 11 ਅਕਤੂਬਰ (ਜਗਤਾਰ ਸਿੰਘ ਮਨੇਸ)- ਪੰਜਾਬ ਸਰਕਾਰ ਵਲੋਂ ਕੀਤੇ ਮੁਲਾਜ਼ਮਾਂ ਨਾਲ ਵਾਅਦੇ ਵਫ਼ਾ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਮੁਲਾਜ਼ਮਾਂ ਵਲੋਂ ਮੰਗਾਂ ਪ੍ਰਵਾਨ ਕਰਵਾਉਣ ਲਈ ਸੰਘਰਸ਼ ਦੀ ਰੂਪ ਰੇਖਾ ਤੇ ਜ਼ਿਲ੍ਹਾ ਬਾਡੀ ਦੀ ਚੋਣ ਲਈ ਵਿਚਾਰ ਵਟਾਂਦਰਾ ਕੀਤਾ ...
ਜ਼ੀਰਾ, 11 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਗ੍ਰੰਥੀ ਸਭਾ ਜ਼ੀਰਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮੱਲੋ ਕੇ ਰੋਡ ਜ਼ੀਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ...
ਜ਼ੀਰਾ, 11 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਸੜਕ ਹਾਦਸਿਆਂ ਤੋਂ ਬਚਣ ਤੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸੜਕਾਂ 'ਤੇ ਰਾਤ ਸਮੇਂ ਚੱਲਦੇ ਟਰੈਕਟਰ-ਟਰਾਲੀਆਂ 'ਤੇ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ...
ਫ਼ਿਰੋਜ਼ਪੁਰ, 11 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਖੇਡ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ 17 ਸਾਲਾਂ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ | ਇਹ ਖੇਡ ਮੇਲਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ...
ਫ਼ਿਰੋਜ਼ਪੁਰ, 11 ਅਕਤੂਬਰ (ਮਲਕੀਅਤ ਸਿੰਘ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਮੈਕਰੋਗਲੋਬਲ ਦੀਆਂ ਥੋੜ੍ਹੇ ਸਮੇਂ 'ਚ ਹੀ ਵਿਲੱਖਣ ਪ੍ਰਾਪਤੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਕਰੋਗਲੋਬਲ ਫ਼ਿਰੋਜ਼ਪੁਰ ਦੇ ਡਾਇਰੈਕਟਰ ਨਵਜੋਤ ਕੌਰ ਸਿੱਧੂ ਤੇ ਅਮਨਦੀਪ ...
ਫ਼ਿਰੋਜ਼ਪੁਰ, 11 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਵਲੋਂ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਸਬੰਧੀ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਿਸ ਥਾਣਾ ਸਦਰ ਨੇ ਰੇਤ ਦੇ ਕਾਲੇ ਕਾਰੋਬਾਰ 'ਚ ...
ਫ਼ਿਰੋਜ਼ਪੁਰ, 11 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਸ਼ਹਿਰ ਦੇ ਭਾਰਤ ਨਗਰ ਅੰਦਰ ਦੋ ਪਰਿਵਾਰਾਂ 'ਚ ਘਰ ਦੀ ਛੱਤ 'ਤੇ ਕੂੜਾ ਸੁੱਟਣ ਨੂੰ ਲੈ ਕੇ ਹੋਇਆ ਤਕਰਾਰ ਖ਼ੂਨ ਦਾ ਰੂਪ ਉਦੋਂ ਧਾਰ ਗਿਆ, ਜਦੋਂ ਹਮਲਾਵਰਾਂ ਨੇ ਵਿਕਰਮ ਮੋਂਗਾ ਦੇ ਘਰ 'ਚ ਦਾਖ਼ਲ ਹੋ ਕੇ ...
ਫ਼ਿਰੋਜ਼ਪੁਰ, 11 ਅਕਤੂਬਰ (ਤਪਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ 2 ਅਕਤੂਬਰ ਤੋਂ ਸਵੱਛ ਭਾਰਤ ਮਿਸ਼ਨ ਸਕੀਮ ਸ਼ੁਰੂ ਕੀਤੀ ਸੀ, ਜਿਸ ਦਾ ਮੁੱਖ ਉਦੇਸ਼ ਮਹਾਤਮਾ ਗਾਂਧੀ ਦੀ 150 ਵੀਂ ਜਨਮ ਸ਼ਤਾਬਦੀ, ਜੋ ਕਿ 2019 ਵਿਚ ਮਨਾਈ ਜਾਣੀ ਹੈ ਤੇ ਸਾਰੇ ਭਾਰਤ ਨੂੰ ਓ.ਡੀ.ਐੱਫ਼. ਕਰਨਾ ਤੇ ...
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਉੱਤਰੀ ਰੇਲਵੇ ਫ਼ਿਰੋਜ਼ਪੁਰ ਡਵੀਜ਼ਨ ਹੇਠ ਫ਼ਿਰੋਜਪੁਰ ਸੈਕਸ਼ਨ ਵਿਚਕਾਰ ਪਿੰਡ ਬਾਹਮਣੀ ਵਾਲਾ ਦੇ ਨੇੜੇ 8 ਅਕਤੂਬਰ ਨੂੰ ਹੋਏ ਰੇਲ ਹਾਦਸੇ ਦੌਰਾਨ ਰੇਲ ਚਾਲਕ ਵਿਕਾਸ ਕੇ. ਪੀ. ਦੀ ਮੌਤ 'ਤੇ ਨਾਰਦਰਨ ਰੇਲਵੇ ਪਸੰਜਰ ...
ਫ਼ਿਰੋਜ਼ਪੁਰ, 11 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਗੁਰੂਹਰਸਹਾਏ ਵਲੋਂ ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਹੌਲਦਾਰ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਅਰਾਈਆਂ ਵਾਲਾ ਵਿਖੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 20 ...
ਗੁਰੂਹਰਸਹਾਏ 11 ਅਕਤੂਬਰ (ਹਰਚਰਨ ਸਿੰਘ ਸੰਧੂ)- ਪਿੰਡ ਸੈਦੇ ਕੇ ਮੋਹਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਪਿੰਡ ਦੀ ਮੇਲਾ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਕਾਬਲ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ...
ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਬੇਸ਼ਕ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਯਤਨ ਕਰ ਰਿਹਾ ਹੈ, ਪਰ ਜਿਵੇਂ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹੱਲ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਸ ਤਰ੍ਹਾਂ ਤਾਂ ਗੋਂਗਲੂਆਂ ਤੋਂ ਸਿਰਫ਼ ਮਿੱਟੀ ਝਾੜਨ ...
ਸੀਤੋ ਗੁੰਨੋ, 11 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਨੇੜਲੇ ਪਿੰਡ ਹਿੰਮਤਪੁਰਾ ਵਿਖੇ ਅੱਜ ਪਿੰਡ ਦੀ ਪੰਚਾਇਤ ਤੇ ਬਾਲ ਸੁਰੱਖਿਆ ਸੰਮਤੀ ਵਲੋਂ ਪਿੰਡ ਵਿਚ ਗ੍ਰਾਮ ਸਭਾ ਕਰਵਾਈ ਗਈ | ਇਸ ਸਮੇਂ ਪਿੰਡ ਵਿਚ ਲੱਗੀਆਂ ਸੁਝਾਅ ਪੇਟੀਆਂ ਨੂੰ ਬਾਲ ਸੁਰੱਖਿਆ ਟੀਮ ਵਲੋਂ ...
ਸ੍ਰੀਗੰਗਾਨਗਰ, 11 ਅਕਤੂਬਰ (ਦਵਿੰਦਰਜੀਤ ਸਿੰਘ)- ਗ਼ਜ਼ਲ ਦੇ ਬਾਦਸ਼ਾਹ ਪਦਮ ਵਿਭੂਸ਼ਨ ਜਗਜੀਤ ਸਿੰਘ ਦੀ ਬਰਸੀ ਰਾਸ਼ਟਰੀ ਬਾਲ ਮੰਦਰ ਤੇ ਰਾਜਸਥਾਨ ਸੰਗੀਤ ਨਾਟਕ ਅਕੈਡਮੀ ਜੋਧਪੁਰ ਵਲੋਂ ਨੋਜਰੀ ਪਬਲਿਕ ਸਕੂਲ ਦੇ ਆਡੀਟੋਰੀਅਮ 'ਚ ਬੀਤੀ ਰਾਤ ਸੰਗੀਤਮਈ ਪ੍ਰੋਗਰਾਮ ...
ਮੱਲਾਂਵਾਲਾ, 11 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਸੁਧਾਰਾ ਦੇ ਨੇੜੇ ਅੱਜ ਸਵੇਰੇ ਤਿਕੋਣੀ ਟੱਕਰ ਵਿਚ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿਲੀ ਸੂਚਨਾ ਅਨੁਸਾਰ ਮਖੂ ਸਾਈਡ ਤੋਂ ਆ ਰਹੀ ...
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਥਾਣਾ ਘੱਲ ਖ਼ੁਰਦ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 70 ਕਿੱਲੋ ਲਾਹਣ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸਤਨਾਮ ਸਿੰਘ ਵਲੋਂ ਮਾੜੇ ਅਨਸਰਾਂ 'ਤੇ ਤਿੱਖੀ ਨਜ਼ਰ ...
ਮਖੂ, 11 ਅਕਤੂਬਰ (ਮੁਖਤਿਆਰ ਸਿੰਘ ਧੰਜੂ)- ਪਿੰਡ ਲਾਲੂ ਵਾਲਾ ਨਿਵਾਸੀ ਸ਼ਿੰਦਰ ਸਿੰਘ ਨੇ ਹਲਫ਼ੀਆ ਬਿਆਨ ਤੇ ਹੋਰ ਕਾਗ਼ਜ਼ ਪੱਤਰਾਂ ਰਾਹੀਂ ਐੱਸ.ਐੱਸ.ਪੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਤਾਇਨਾਤ ਲੀਗਲ ਡੀ. ਏ. 'ਤੇ ਆਪਣੇ ਅਸਰ ਰਸੂਖ਼ ਦਾ ਲਾਹਾ ਲੈ ਕੇ ਉਸ ਦੀ ਜ਼ਮੀਨ ਹੜੱਪਣ ...
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁੱਜਰ ਨੇ ਅੱਜ ਫ਼ਾਜ਼ਿਲਕਾ ਜ਼ਿਲੇ੍ਹ ਦਾ ਦੌਰਾ ਕਰਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ...
ਮੰਡੀ ਲਾਧੂਕਾ, 11 ਅਕਤੂਬਰ(ਰਾਕੇਸ਼ ਛਾਬੜਾ)- ਪਿੰਡ ਲਾਲ ਸਿੰਘ ਝੁੱਗੇ ਦੇ ਨੌਜਵਾਨ ਗੁਰਬਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਪਿੰਡ ਦੇ ਹੀ ਇਕ ਵਿਅਕਤੀ 'ਤੇ ਉਸ ਦੀ ਪਤਨੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਲਗਾਉਂਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ...
ਜ਼ੀਰਾ, 11 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਦੀ ਫ਼ਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਸੁਸਾਇਟੀ ਦੇ ਬੋਰਡ ਆਫ਼ ਡਾਇਰੈਕਟਰ ਮਹਿੰਦਰਜੀਤ ਸਿੰਘ ਵਲੋਂ ਬਹਿਕ ਗੁੱਜਰਾਂ ਖ਼ਰੀਦ ਕੇਂਦਰ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੁਲਬੀਰ ਸਿੰਘ ਜ਼ੀਰਾ ...
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਬ੍ਰਹਮ ਕੁਮਾਰੀ ਆਸ਼ਰਮ ਤਲਵੰਡੀ ਭਾਈ ਵਲੋਂ ਸਨਾਤਨ ਧਰਮਸ਼ਾਲਾ ਵਿਖੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਕੱਤਰ ਹੋਈ ਸੰਗਤ ਨੂੰ ਪ੍ਰਵਚਨ ਸੁਣਾਉਂਦਿਆਂ ਬ੍ਰਹਮ ...
ਅਬੋਹਰ, 11 ਅਕਤੂਬਰ (ਕੁਲਦੀਪ ਸਿੰਘ ਸੰਧੂ)- ਪਿੰਡ ਇਸਲਾਮ ਵਾਲਾ ਦੇ ਇਕ ਦਲਿਤ ਮਜ਼ਦੂਰ ਦੀ ਪਤਨੀ ਨੇ ਆਪਣੇ ਪਤੀ ਦੀ ਭਾਲ ਲਈ ਪੁਲਿਸ ਪ੍ਰਸ਼ਾਸਨ ਦੇ ਉ ੱਚ-ਅਧਿਕਾਰੀਆਂ ਨੰੂ ਗੁਹਾਰ ਲਗਾਈ ਹੈ | ਦਲਿਤ ਮਜ਼ਦੂਰ ਹਰਬੰਸ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੀ ...
ਜਲਾਲਾਬਾਦ, 11 ਅਕਤੂਬਰ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈ ਕੇ ਫ਼ਸਲ ਤੋਲਣ ਵਾਲੇ ਕੰਡਿਆਂ ਦੀ ਜਾਂਚ ਕੀਤੀ ਗਈ | ...
ਮੱਲਾਂਵਾਲਾ, 11 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮਖੂ ਦੀ ਚੋਣ ਮੱਲਾਂਵਾਲਾ ਵਿਖੇ ਹੋਈ, ਜਿਸ ਵਿਚ ਕੌਮੀ ਚੇਅਰਮੈਨ ਤੇਜਿੰਦਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ...
ਗੁਰੂਹਰਸਹਾਏ, 11 ਅਕਤੂਬਰ (ਪਿ੍ਥਵੀ ਰਾਜ ਕੰਬੋਜ)- ਸਥਾਨਕ ਸੀ.ਐੱਚ.ਸੀ. ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਕਰਨਵੀਰ ਕੌਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬੇਟਾ ਤੇ ਬੇਟੀ ਇਕ ਸਾਮਾਨ ਹਨ | ਅਸੀਂ ਆਪਣੀਆਂ ...
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ, ਐੱਸ. ਕੇ. ਅਗਰਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਫ਼ਿਰੋਜਪੁਰ, ਲਛਮਣ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX