ਮਾਨਸਾ, 11 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਹੀ ਅੱਗ ਲਗਾ ਕੇ ਨਸ਼ਟ ਕਰਨ ਦੇ ਮਾਮਲੇ 'ਚ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਕਿਸਾਨ ਲਾਮਬੰਦ ਹੋ ਗਏ ਹਨ | ਕਿਸਾਨ ਆਗੂਆਂ ਵਲੋਂ ਪਿੰਡਾਂ 'ਚ ਇਕੱਤਰਤਾਵਾਂ ਕਰਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਮੁਤਾਬਿਕ ਪਰਾਲੀ ਨਾ ਸਾੜਨ ਸਬੰਧੀ ਸਹੂਲਤਾਂ ਪ੍ਰਧਾਨ ਨਹੀਂ ਕਰ ਰਹੀ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਪਵੇਗੀ | ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਸਬੰਧੀ ਮਤੇ ਪਾਏ ਜਾ ਰਹੇ ਹਨ ਕਿ ਪਿੰਡਾਂ 'ਚ ਇਕੋ ਦਿਨ ਸਾਂਝੇ ਰੂਪ 'ਚ ਪਰਾਲੀ ਨੂੰ ਅੱਗ ਲਾਈ ਜਾਵੇਗੀ | ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਿਖ਼ਲਾਫ਼ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ | ਉੱਧਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਇਕ ਨੀਤੀ ਤੇ ਦਬਾਅ ਅਧੀਨ ਪੰਚਾਇਤਾਂ ਤੋਂ ਇਹ ਮਤੇ ਪਵਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਪਿੰਡਾਂ 'ਚ ਪਰਾਲੀ ਨੂੰ ਸਾੜਿਆ ਨਹੀਂ ਜਾਵੇਗਾ | ਉਂਝ ਪੂਰੀ ਸਥਿਤੀ ਨੂੰ ਭਾਂਪਿਆ ਜਾਵੇ ਤਾਂ ਅਗਲੇ ਦਿਨਾਂ 'ਚ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਦਾ ਇਸ ਮੁੱਦੇ 'ਤੇ ਟਕਰਾਅ ਹੋਣਾ ਸੁਭਾਵਿਕ ਹੈ |
ਪਰਾਲੀ ਨਾ ਸਾੜਨ ਦੇ ਇਵਜ਼ 'ਚ 300 ਰੁਪਏ ਬੋਨਸ ਦੀ ਮੰਗ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੋਈ | ਇਸ ਮੌਕੇ ਕਿਸਾਨੀ
ਮਸਲਿਆਂ 'ਤੇ ਵਿਚਾਰ ਕੀਤੀ ਗਈ। ਬੁਲਾਰਿਆਂ ਨੇ ਪ੍ਰਸ਼ਾਸਨ ਨੇ ਸਰਕਾਰ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ, ਕਿਉਂਕਿ ਪਰਾਲੀ ਸਾੜਨ ਤੋਂ ਬਿਨਾਂ ਕਿਸਾਨਾਂ ਕੋਲ ਕੋਈ ਚਾਰਾ ਨਹੀਂ ਹੈ। ਉਨ੍ਹਾਂ ਜੇਕਰ ਸਰਕਾਰ ਵਲੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਾਂ ਝੋਨੇ 'ਤੇ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨਹੀਂ ਸਾੜਨਗੇ। ਜਥੇਬੰਦੀ ਨੇ ਐਲਾਨ ਵੀ ਕੀਤਾ ਕਿ ਪਰਾਲੀ ਸਾੜਨ ਦੇ ਮਾਮਲੇ 'ਚ ਸਰਕਾਰ ਤੇ ਪ੍ਰਸ਼ਾਸਨ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਨਰਮੇ ਦੀ ਖ਼ਰੀਦ 'ਚ ਆੜ੍ਹਤੀਏ ਤੇ ਖ਼ਰੀਦ ਏਜੰਸੀਆਂ ਮਿਲ ਕੇ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਭਾਰਤੀ ਕਪਾਹ ਨਿਗਮ ਨੂੰ ਖ਼ਰੀਦ ਕੇਂਦਰਾਂ 'ਚ ਭੇਜਿਆ ਜਾਵੇ। ਇਸ ਮੌਕੇ ਜ਼ਿਲ੍ਹਾ ਸਕੱਤਰ ਜਨ ਲਾਭ ਸਿੰਘ ਬਰਨਾਲਾ, ਗੁਰਚਰਨ ਸਿੰਘ ਰੱਲਾ, ਦਰਸ਼ਨ ਸਿੰਘ ਜਟਾਣਾ, ਜਸਕਰਨ ਸਿੰਘ ਸੇਰਖਾਂ, ਬਲਵੰਤ ਸਿੰਘ ਦਲੀਏਵਾਲੀ, ਗੁਰਦਾਸ ਸਿੰਘ ਮਾਖਾ, ਜਸਵੰਤ ਸਿੰਘ ਹੀਰਕੇ, ਗੁਰਮੇਲ ਸਿੰਘ ਫੱਤਾ, ਪ੍ਰੇਮ ਖੋਖਰ, ਬਲਵਿੰਦਰ ਸਿੰਘ, ਤੋਤਾ ਸਿੰਘ ਹੀਰਕੇ ਆਦਿ ਸਨ।
ਪੰਜਾਬ ਕਿਸਾਨ ਯੂਨੀਅਨ ਦੀ ਪਰਾਲੀ ਦੇ ਮਾਮਲੇ 'ਚ ਇਕੱਤਰਤਾ ਅੱਜ
ਪਰਾਲੀ ਸਾੜਨ ਦੇ ਮੁੱਦੇ 'ਤੇ ਪੰਜਾਬ ਕਿਸਾਨ ਯੂਨੀਅਨ ਵਲੋਂ 12 ਅਕਤੂਬਰ ਨੂੰ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਮੀਟਿੰਗ ਸੱਦੀ ਹੈ, ਜਿਸ ਵਿਚ ਇਸ ਮਸਲੇ 'ਤੇ ਖੁੱਲ੍ਹੀਆਂ ਵਿਚਾਰਾਂ ਕਰ ਕੇ ਫ਼ੈਸਲਾ ਲਿਆ ਜਾਵੇਗਾ। ਮੀਟਿੰਗ ਦੀ ਤਿਆਰੀ ਵਜੋਂ ਜਥੇਬੰਦੀ ਵਲੋਂ ਹੀਰੇਵਾਲਾ, ਦਲੀਏਵਾਲੀ, ਦੂਲੋਵਾਲ, ਡੇਲੂਆਣਾ, ਨੰਗਲ ਕਲਾਂ, ਗੇਹਲੇ, ਮੂਸਾ, ਮਾਨਬੀਬੜੀਆਂ, ਸੱਦਾ ਸਿੰਘ ਵਾਲਾ ਤੇ ਖੋਖਰ ਆਦਿ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ। ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸਾਧੂ ਸਿੰਘ ਬੁਰਜ ਢਿੱਲਵਾਂ ਤੇ ਬਲਾਕ ਭੀਖੀ ਦੇ ਪ੍ਰਧਾਨ ਬੀਰਬਲ ਸਿੰਘ ਰੱਲਾ ਨੇ ਕਿਹਾ ਕਿ ਸਰਕਾਰ ਸਿਰਫ਼ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੀਆਂ ਪਰਾਲੀ ਨਾ ਸਾੜਨ ਦੀਆਂ ਸ਼ਰਤਾਂ ਨੂੰ ਲਾਗੂ ਕਰ ਰਹੀ ਹੈ ਪ੍ਰੰਤੂ ਜੋ ਫ਼ੈਸਲੇ ਟ੍ਰਿਬਿਊਨਲ ਨੇ ਕਿਸਾਨਾਂ ਦੇ ਪੱਖ ਵਿਚ ਸਰਕਾਰ ਨੂੰ ਲਾਗੂ ਕਰਨ ਲਈ ਆਖੇ ਹਨ, ਨੂੰ ਲਾਗੂ ਕਰਨ ਤੋਂ ਮੁਨਕਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ 'ਤੇ ਪਰਚੇ ਦਰਜ ਕਰਨ ਤੇ ਜੁਰਮਾਨੇ ਲਾਉਣ ਦੀ ਥਾਂ ਉਨ੍ਹਾਂ ਨੂੰ ਪਰਾਲੀ ਦੇ ਮਸਲੇ ਦਾ ਠੋਸ ਹੱਲ ਕਰਨ ਕੱਢਣ ਦੇ ਉਪਰਾਲੇ ਕਰੇ। ਇਸ ਮੌਕੇ ਮੇਜਰ ਨੰਗਲ ਕਲਾਂ, ਕੇਵਲ ਸਿੰਘ ਹੀਰੇਵਾਲਾ, ਮੋਦਨ ਸਿੰਘ ਦੂਲੋਵਾਲ, ਭੂਰਾ ਸਿੰਘ, ਮੱਖਣ ਮਾਨਸਾ, ਰੂਪ ਸਿੰਘ ਦਲੀਏਵਾਲੀ, ਰਾਮ ਸਿੰਘ ਗੇਹਲੇ, ਗੁਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਕਾਕਾ ਸਿੰਘ ਮਾਨਬੀਬੜੀਆਂ, ਗੁਰਮੇਲ ਸਿੰਘ, ਜਗਸੀਰ ਸਿੰਘ, ਬਾਵਾ ਸਿੰਘ ਆਦਿ ਹਾਜ਼ਰ ਸਨ।
ਝੋਨੇ ਦੀ ਪਰਾਲੀ ਸਾੜਨ ਦੇ ਹੱਕ 'ਚ ਕਿਸਾਨ ਲਾਮਬੰਦੀ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ-ਸੰਘਰਸ਼ਸ਼ੀਲ ਕਿਸਾਨ ਜਥੇਬੰਦੀ ਵਲੋਂ ਝੋਨੇ ਦੀ ਪਰਾਲੀ ਸਾੜਨ ਦੇ ਹੱਕ 'ਚ ਕਿਸਾਨਾਂ ਦੀ ਲਾਮਬੰਦੀ ਜਾਰੀ ਹੈ। ਗੁਰਨੇ ਕਲਾਂ ਵਿਖੇ ਭਾਰਤੀ ਕਿਸਾਨ ਏਕਤਾ ((ਡਕੌਂਦਾ) ਵਲੋਂ ਕਿਸਾਨਾਂ ਦਾ ਇਕੱਠ ਕੀਤਾ ਗਿਆ। ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਕੱਤਰਤਾ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਪਰਾਲੀ ਦੇ ਨਿਪਟਾਰੇ ਲਈ ਕਿਸੇ ਵੀ ਤਰ੍ਹਾਂ ਦਾ ਯੋਗ ਪ੍ਰਬੰਧ ਕਰਨ ਦੀ ਬਜਾਏ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਹੁਕਮ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਨ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਦੇ ਪੇਜ ਨੰਬਰ 18 ਦੇ ਫ਼ੈਸਲੇ ਦੇ ਨੁਕਤਾ ਨੰਬਰ 14, ਉੱਪ ਨੁਕਤਾ (ਐਚ) ਅਨੁਸਾਰ ਰਾਜ ਸਰਕਾਰ ਕਿਸਾਨਾਂ ਨੂੰ ਮਸ਼ੀਨਰੀ, ਯੰਤਰ-ਵਿਧੀ ਤੇ ਹੋਰ ਸੰਦ ਜਾਂ ਇਨ੍ਹਾਂ ਦੀ ਲਾਗਤ ਮੁਹੱਈਆ ਕਰਾਏਗੀ ਤਾਂ ਜੋ ਫ਼ਸਲ ਦੀ ਰਹਿੰਦ-ਖੂੰਹਦ ਨੂੰ ਹਟਾਇਆ ਜਾਂ ਇਕੱਠਾ ਕੀਤਾ ਜਾ ਸਕੇ ਅਤੇ ਹਰ ਜ਼ਿਲ੍ਹੇ ਵਿਚ ਨਿਰਧਾਰਿਤ ਕੀਤੇ ਉਚਿਤ ਥਾਂ ਉੱਪਰ ਇਸ ਦਾ ਭੰਡਾਰਨ ਕੀਤਾ ਜਾ ਸਕੇ। ਇਸ ਨਿਯਮ ਅਨੁਸਾਰ ਕਿਹਾ ਗਿਆ ਹੈ ਕਿ ਦੋ ਏਕੜ ਤੋਂ ਘੱਟ ਮਾਲਕੀ ਵਾਲੇ ਛੋਟੇ ਕਿਸਾਨਾਂ ਨੂੰ ਇਹ ਮਸ਼ੀਨਰੀ ਜਾਂ ਔਜ਼ਾਰ ਬਿਲਕੁਲ ਮੁਫ਼ਤ ਦਿੱਤੇ ਜਾਣਗੇ, 2 ਏਕੜ ਤੋਂ ਵੱਧ ਤੇ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਲਈ ਅਜਿਹੀਆਂ ਮਸ਼ੀਨਾਂ ਦੀ ਲਾਗਤ 5000 ਰੁਪਏ ਤੱਕ ਹੋਵੇਗੀ। 5 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਲਈ ਅਜਿਹੀਆਂ ਮਸ਼ੀਨਾਂ ਦੀ ਲਾਗਤ 15000 ਰੁਪਏ ਤੱਕ ਹੋਵੇਗੀ। ਅੱਜ ਦੇ ਇਕੱਠ ਦੌਰਾਨ ਸਮੂਹ ਨਗਰ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਪਰਾਲੀ ਸਬੰਧੀ ਯੋਗ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਪ੍ਰਤੀ ਏਕੜ 6000 ਰੁਪਏ ਮੁਆਵਜ਼ਾ ਦਿੱਤਾ ਜਾਵੇ । ਅਜਿਹਾ ਨਾ ਕਰਨ ਦੀ ਸੂਰਤ ਚ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਇਕਾਈ ਪ੍ਰਧਾਨ ਦਰਸ਼ਨ ਸਿੰਘ ਮਾਨ, ਇਕਾਈ ਖ਼ਜ਼ਾਨਚੀ ਜਰਨੈਲ ਸਿੰਘ, ਜਨਰਲ ਸਕੱਤਰ ਬਲਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ, ਜਸਵੀਰ ਸਿੰਘ, ਮਿੱਠੂ ਸਿੰਘ, ਜਗਦੇਵ ਸਿੰਘ , ਅਮਰੀਕ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ ਮਾਘੀ, ਮੀਤ ਪ੍ਰਧਾਨ ਮਹਿੰਦਰ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ। ਇਸੇ ਤਰਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਕਿਸਾਨਾਂ ਦਾ ਇਕੱਠ ਕੀਤਾ ਗਿਆ। ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੇ ਸਰਕਾਰ ਦਰਿਆਵਾਂ, ਨਹਿਰਾਂ ਆਦਿ 'ਚ ਪੈ ਰਹੇ ਫ਼ੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਨਹੀਂ ਰੋਕ ਰਹੀ ਪਰ ਕਿਸਾਨਾਂ ਤੇ ਮੁਕੱਦਮੇ ਦਰਜ ਕਰਨ ਦੇ ਡਰਾਵੇ ਦਿੱਤੇ ਜਾ ਰਹੇ ਹਨ। ਬਲਾਕ ਆਗੂ ਜਰਨੈਲ ਸਿੰਘ ਟਾਹਲੀਆਂ, ਅਜਮੇਰ ਸਿੰਘ, ਬਲਦੇਵ ਸਿੰਘ, ਬਾਬੂ ਸਿੰਘ, ਚਮਕੌਰ ਸਿੰਘ, ਹਰਦੀਪ ਸਿੰਘ, ਆਤਮਾ ਸਿੰਘ ਆਦਿ ਮੌਜੂਦ ਸਨ।
ਪਰਾਲੀ ਦੇ ਹੱਲ ਲਈ ਸਰਕਾਰ ਗਰੀਨ ਟ੍ਰਿਬਿਊਨਲ ਦੀ ਰਿਪੋਰਟ ਲਾਗੂ ਕਰੇ-ਹੀਰਕੇ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ-ਕਿਸਾਨਾਂ ਨੂੰ ਝੋਨੇ ਦੀ ਪਰਾਲ਼ੀ ਸਾੜਨ ਤੋਂ ਰੋਕਣ ਲਈ ਸਰਕਾਰ ਗਰੀਨ ਟ੍ਰਿਬਿਊਨਲ ਦੀ ਰਿਪੋਰਟ ਨੂੰ ਲਾਗੂ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਪਿੰਡ ਬਰਨ ਤੇ ਕਰੀਪੁਰ ਡੁੰਮ੍ਹ ਵਿਖੇ ਕਿਸਾਨਾਂ ਨਾਲ ਇਕੱਤਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਚਮੁੱਚ ਹੀ ਪਰਾਲੀ ਦਾ ਕੋਈ ਠੋਸ ਹੱਲ ਕੱਢਣਾ ਚਾਹੁੰਦੀ ਹੈ ਤਾਂ ਛੋਟੇ ਕਿਸਾਨਾਂ ਨੂੰ ਪਰਾਲ਼ੀ ਸੰਭਾਲਣ ਵਾਲੇ ਸੰਦ ਮੁਫ਼ਤ ਵਿਚ ਦਿੱਤੇ ਜਾਣ ਵੱਡੇ ਕਿਸਾਨਾਂ ਨੂੰ ਅੱਧੇ ਮੁੱਲ 'ਤੇ ਅਤੇ ਨਾਲ ਨਾਲ 5 ਹਜ਼ਾਰ ਰੁ. ਪ੍ਰਤੀ ਏਕੜ ਪਰਾਲੀ ਨੂੰ ਨਾ ਸਾੜਨ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਿਸਾਨਾਂ ਨੇ ਪਿੰਡ ਦੀ ਸੱਥ ਵਿਚ ਪਰਾਲੀ ਨੂੰ ਅੱਗ ਲਗਾ ਕੇ ਆਪਣੇ ਪਰਾਲੀ ਸਾੜਨ ਦੇ ਦਾਅਵੇ ਨੂੰ ਪੁਖ਼ਤਾ ਕੀਤਾ। ਇਸ ਮੌਕੇ ਸ਼ੁਭਕਰਨ ਸਿੰਘ, ਗੁਰਵੀਰ ਸਿੰਘ, ਮਿੱਠੂ ਸਿੰਘ, ਕੁਲਦੀਪ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ-ਭੈਣੀਬਾਘਾ
ਪਿੰਡ ਤਾਮਕੋਟ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਫੈਲਾਉਣਾ ਕਿਸਾਨਾਂ ਦੀ ਮਜਬੂਰੀ ਹੈ ਸ਼ੌਕ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਤੰਗ ਕੀਤਾ ਤਾਂ ਜਥੇਬੰਦੀ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਪਿੰਡ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਗੁਰਵਿੰਦਰ ਸਿੰਘ ਪ੍ਰਧਾਨ, ਸੁਖਜੀਤ ਸਿੰਘ ਜਨਰਲ ਸਕੱਤਰ, ਮੋਦਨ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਖਜਾਨਚੀ, ਕਰਮਜੀਤ ਸਿੰਘ ਪ੍ਰੈੱਸ ਸਕੱਤਰ, ਗੁਰਜੰਟ ਸਿੰਘ, ਹਰਚਰਨ ਸਿੰਘ, ਕਰਮਜੀਤ ਸਿੰਘ, ਜੀਤੀ ਸਿੰਘ ਕਮੇਟੀ ਮੈਂਬਰ ਲਏ ਗਏ।
185 ਪੰਚਾਇਤਾਂ ਨੇ ਅੱਗ ਨਾ ਲਾਉਣ ਦੇ ਮਤੇ ਪਾਏ-ਡੀ.ਸੀ.
ਮਾਨਸਾ-ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਤੇ ਕਿਸਾਨਾਂ ਤੋਂ ਮਿਲੇ ਭਰਵੇਂ ਸਹਿਯੋਗ ਨਾਲ ਜ਼ਿਲ੍ਹੇ ਦੀਆਂ 185 ਪਿੰਡਾਂ ਦੀਆਂ ਪੰਚਾਇਤਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਮਤੇ ਪਾਏ ਹਨ | ਉਨ੍ਹਾਂ ਦੱਸਿਆ ਕਿ ਮਤਿਆਂ ਰਾਹੀਂ ਪੰਚਾਇਤਾਂ ਵਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਦਾ ਸਤਿਕਾਰ ਕਰ ਕੇ ਹੋਏ ਪਿੰਡ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ | ਡਿਪਟੀ ਕਮਿਸ਼ਨਰ ਅਨੁਸਾਰ ਪਰਾਲੀ ਨੂੰ ਅੱਗ ਨਾ ਲਾਉਣ ਤੇ ਪ੍ਰਦੂਸ਼ਿਤ ਵਾਤਾਵਰਨ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਬੰਧਿਤ ਵਿਭਾਗਾਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ | ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |
ਸਰਦੂਲਗੜ੍ਹ, 11 ਅਕਤੂਬਰ (ਜੀ. ਐੱਮ.ਅਰੋੜਾ)-ਸਥਾਨਕ ਸ਼ਹਿਰ ਦੇ ਨਜ਼ਦੀਕ ਸਿਰਸਾ ਮਾਨਸਾ ਰੋਡ 'ਤੇ ਬਣੇ ਘੱਗਰ ਦੇ ਪੁਲ ਤੇ ਕਿਸਾਨਾਂ ਨੇ ਨਹਿਰੀ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਘੱਗਰ ਦਾ ਪੁਲ ਜਾਮ ਕਰਕੇ ਧਰਨਾ ਲਗਾ ਦਿੱਤਾ | ਸੰਬੋਧਨ ਕਰਦਿਆਂ ਭਾਰਤੀ ਕਿਸਾਨ ...
ਹੀਰੋਂ ਖੁਰਦ, 11 ਅਕਤੂਬਰ (ਪ. ਪ.)- ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਪੱਤਰ ਜਾਰੀ ਕਰਦਿਆਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ) ਤੇ ਸਕੂਲ ਮੁਖੀਆਂ ਨੂੰ ਵੈੱਬਸਾਈਟ ਰਾਹੀਂ ਕਿਹਾ ਕਿ ਹੈ ਕਿ ਸੂਬੇ ਦੇ ਸਮੂਹ ਸਕੂਲਾਂ ਵਿੱਚ ...
ਮਾਨਸਾ, 11 ਅਕਤੂਬਰ (ਵਿ. ਪ੍ਰਤੀ.)- ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ 'ਬੇਟੀ ਬਚਾਓ, ਬੇਟੀ ਪੜਾਓ' ਤਹਿਤ ਜਾਗਰੂਕਤਾ ਸਮਾਗਮ ਕੀਤਾ ਗਿਆ | ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਰੈਲੀਆਂ ਵੀ ਕੱਢੀਆਂ ਗਈਆਂ | ਇਸ ਮੌਕੇ ਬੁਲਾਰਿਆਂ ਨੇ ਬੱਚੀਆਂ ਦੀ ਜਨਮ ਦਰ ਵਧਾਉਣ ਤੇ ...
ਹੀਰੋਂ ਖੁਰਦ, 11 ਅਕਤੂਬਰ (ਪ. ਪ.)-ਈ.ਜੀ.ਐਸ./ਏ.ਆਈ.ਈ./ ਐਸ.ਟੀ.ਆਰ. ਅਧਿਆਪਕ ਯੂਨੀਅਨ ਦੇ ਸੂਬਾ ਆਗੂ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਪ੍ਰੀ-ਨਰਸਰੀ ਜਮਾਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਰੂਲ ਤੇ ਰੈਗੂਲੇਸ਼ਨ ਦੇ ਸਬੰਧ ਵਿਚ ਅਤੇ ...
ਭੀਖੀ, 11 ਅਕਤੂਬਰ (ਬਲਦੇਵ ਸਿੰਘ ਸਿੱਧੂ)- ਸਥਾਨਕ ਰਾਮਗੜ੍ਹ ਬਸਤੀ ਵਾਰਡ ਨੰਬਰ 7 ਤੇ 8 ਵਿਖੇ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਹੈ | ਪਿਛਲੇ 3-4 ਦਿਨਾਂ ਤੋਂ ਇਸ ਬਸਤੀ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ | ਬਸਪਾ ਦੇ ਜ਼ਿਲ੍ਹਾ ...
ਹੀਰੋਂ ਖੁਰਦ, 11 ਅਕਤੂਬਰ (ਚਹਿਲ)-ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਸਕੂਲ ਮੁਖੀ ਰਜਨੀ ਬਾਤਿਸ਼ ਵਲੋਂ ਪੌਦੇ ਲਾਏ ਗਏ ਅਤੇ ਆਮ ਲੋਕਾਂ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ...
ਬੋਹਾ, 11 ਅਕਤੂਬਰ (ਪ. ਪ.)-ਲਾਲਾ ਕੁੰਦਨ ਲਾਲ ਯਾਦਗਾਰੀ ਸਿਖਲਾਈ ਕੇਂਦਰ ਸੈਂਟਰ 'ਚ ਨੌਕਰੀ ਮੇਲਾ ਲਗਾਇਆ ਗਿਆ | ਡਾ. ਆਈ.ਟੀ. ਗਰੁੱਪ ਮੋਹਾਲੀ ਨੇ ਵਿੱਦਿਆਰਥੀਆਂ ਦੀ ਚੋਣ ਕੀਤੀ ਜੋ ਇਸ ਸਿਖਲਾਈ ਸੈਂਟਰ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਗਏ ਸਨ | ਸੈਂਟਰ ਦੇ ਡਾਇਰੈਕਟਰ ਲਵੀ ...
ਬੁਢਲਾਡਾ, 11 ਅਕਤੂਬਰ (ਬਰ੍ਹੇ)- ਥਾਣਾ ਸਦਰ ਬੁਢਲਾਡਾ ਦੇ ਸਾਂਝ ਕੇਂਦਰ ਅਧੀਨ ਆਉਂਦੇ ਪਿੰਡਾ ਦੇ ਪਤਵੰਤਿਆਂ ਨਾਲ ਸਾਂਝ ਕੇਂਦਰ ਦੀ ਇੰਚਾਰਜ ਮਹਿਲਾ ਥਾਣੇਦਾਰ ਸਵਰਨ ਕੌਰ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਵੱਧ ਰਹੀ ਨਸ਼ਾ ਖੋਰੀ ਨੂੰ ਰੋਕਣ, ਦੀਵਾਲੀ ਦੇ ਤਿਉਹਾਰ ਤੇ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਖੇਤੀਬਾੜੀ ਸਭਾਵਾਂ ਦੇ ਮੈਂਬਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਖਪਤ ਕਰਨ ਲਈ ਅੱਗ ਨਾ ਲਗਾਉਣ ਸਗੋਂ ਬਦਲਵੇਂ ਢੰਗਾਂ ਨੂੰ ਅਪਣਾ ਕੇ ਸ਼ੁੱਧ ਵਾਤਾਵਰਨ ਦੀ ਸੰਭਾਲ ਲਈ ਸਹਿਯੋਗ ਦੇਣ | ਇਹ ਪ੍ਰਗਟਾਵਾ ਜਤਿੰਦਰਪਾਲ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਖੇਤੀਬਾੜੀ ਸਭਾਵਾਂ ਦੇ ਮੈਂਬਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਖਪਤ ਕਰਨ ਲਈ ਅੱਗ ਨਾ ਲਗਾਉਣ ਸਗੋਂ ਬਦਲਵੇਂ ਢੰਗਾਂ ਨੂੰ ਅਪਣਾ ਕੇ ਸ਼ੁੱਧ ਵਾਤਾਵਰਨ ਦੀ ਸੰਭਾਲ ਲਈ ਸਹਿਯੋਗ ਦੇਣ | ਇਹ ਪ੍ਰਗਟਾਵਾ ਜਤਿੰਦਰਪਾਲ ...
ਝੁਨੀਰ, 11 ਅਕਤੂਬਰ (ਸੁਰਜੀਤ ਵਸ਼ਿਸ਼ਟ)-ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਇਕਾਈ ਝੁਨੀਰ ਅਤੇ ਸਰਦੂਲਗੜ੍ਹ ਵਲੋਂ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਬਾ ਵਿਖੇ ਕੇਂਦਰ ਸਰਕਾਰ ਦੀ ਜੀ.ਐੱਸ.ਟੀ. ਨੀਤੀ ਦੇ ਵਿਰੋਧ ਵਿਚ ਰੋਸ ਰੈਲੀ ...
ਸਰਦੂਲਗੜ੍ਹ/ਬੁਢਲਾਡਾ, 11 ਅਕਤੂਬਰ (ਪ. ਪ.)- ਜ਼ਿਲ੍ਹੇ ਦੇ ਅਪਰ ਪ੍ਰਾਇਮਰੀ ਅੰਗਰੇਜ਼ੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਸਰਕਾਰੀ ਸੈਕੰਡਰੀ ਸਰਦੂਲਗੜ੍ਹ (ਲੜਕੇ) ਤੇ ਡਾਈਟ ਬੁਢਲਾਡਾ ਵਿਖੇ ਲਾਏ ਜਾ ਰਹੇ ਹਨ | ਦੋਵੇਂ ਕੈਂਪਾਂ ਦੇ ਪਹਿਲੇ ਹਫ਼ਤੇ ਦੇ ਫੇਜ਼ ਇਕ ...
ਬੁਢਲਾਡਾ, 11 ਅਕਤੂਬਰ (ਨਿ. ਪ. ਪ.)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਤੇ ਸਟਾਫ਼ ਵਲੋਂ ਪਿੰ੍ਰਸੀਪਲ ਰਾਜਵੀਰ ਕੌਰ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਚੇਤਨਾ ਰੈਲੀ ਕੱਢੀ ਗਈ | ਸਕੂਲੀ ਬੱਚਿਆਂ ਵਲੋਂ ...
ਸਰਦੂਲਗੜ੍ਹ, 11 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਬਾਰ ਐਸੋਸੀਏਸ਼ਨ ਦੇ ਵਕੀਲ ਭੁਪਿੰਦਰ ਸਿੰਘ ਸਰਾਂ ਨੂੰ ਬਾਰ ਕੌਾਸਲ ਪੰਜਾਬ ਹਰਿਆਣਾ ਹਾਈਕੋਰਟ ਦਾ ਕੋਆਪਿਟ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਸਰਦੂਲਗੜ੍ਹ ਦੇ ਸਮੂਹ ਵਕੀਲ ਭਾਈਚਾਰੇ ਅੰਦਰ ਖ਼ੁਸ਼ੀ ਦੀ ...
ਹੀਰੋਂ ਖੁਰਦ, 11 ਅਕਤੂਬਰ (ਗੁਰਵਿੰਦਰ ਸਿੰਘ ਚਹਿਲ)- ਦੀਵਾਲੀ ਦੀ ਚਮਕ-ਦਮਕ ਤੇ ਜਿੱਥੇ ਬਿਜਲਈ ਉਪਕਰਨਾਂ ਦਾ ਦਬਦਬਾ ਬਣ ਗਿਆ ਹੈ ਉੱਥੇ ਪਿੰਡਾਂ 'ਚ ਰਹਿੰਦੇ ਪਰਜਾਪਤਾਂ (ਘੁਮਿਆਰਾਂ) ਨੇ ਮਿੱਟੀ ਦੇ ਬਰਤਨ ਬਣਾਉਣ ਦੇ ਕਾਰੋਬਾਰ 'ਚ ਵੀ ਤੇਜ਼ੀ ਲਿਆ ਰੱਖੀ ਹੈ | ਪਿੰਡ ਕਣਕਵਾਲ ...
ਹੀਰੋਂ ਖੁਰਦ, 11 ਅਕਤੂਬਰ (ਚਹਿਲ)- ਸਹਿਕਾਰੀ ਖੇਤੀਬਾੜੀ ਬੈਂਕ ਬੱਛੋਆਣਾ ਦੁ ਕਰਮਚਾਰੀਆਂ ਵੱਲੋਂ ਸਥਾਨਕ ਪਿੰਡ ਦੀ ਸਹਿਕਾਰੀ ਸਭਾ ਵਿਖੇ ਕਿਸਾਨਾਂ ਦੇ ਬੱਚਤ ਖਾਤੇ ਖੋਲ੍ਹੇ | ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀ ਮੇਜਰ ਸਿੰਘ ਤੇ ਸਭਾ ਦੇ ਸਕੱਤਰ ਜਗਸੀਰ ਸਿੰਘ ਨੇ ...
ਗੋਨਿਆਣਾ, 11 ਅਕਤੂਬਰ (ਬਰਾੜ ਆਰ. ਸਿੰਘ)- ਝਪਟ ਮਾਰ ਲੁਟੇਰਿਆਂ ਨੇ ਇਸ ਖੇਤਰ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ | ਇਸ ਦੇ ਚੱਲਦਿਆਂ ਹੀ ਬੀਤੇ ਕੱਲ੍ਹ ਫਿਰ ਮੋਟਰ ਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਦਿਨ ਦਿਹਾੜੇ ਹੀ ਔਰਤ ਦੇ ਕੰਨਾਂ ਚੋਂ ਝਪਟ ਮਾਰ ਕੇ ਵਾਲੀਆਂ ...
ਲਹਿਰਾ ਮੁਹੱਬਤ, 11 ਅਕਤੂਬਰ (ਭੀਮ ਸੈਨ ਹਦਵਾਰੀਆ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਡੀ. ਸੀ. ਦਫ਼ਤਰ ਬਠਿੰਡਾ ਅੱਗੇ 13 ਅਕਤੂਬਰ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਦੀ ਤਿਆਰੀ ਸਬੰਧੀ ਜੀ. ਐਚ. ਟੀ. ਪੀ. ਕੰਟਰੈਕਟਰ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ...
ਬਠਿੰਡਾ, 11 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਭਾਸ਼ਾ ਵਿਭਾਗ ਪੰਜਾਬ ਵਲੋਂ 30 ਅਕਤੂਬਰ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਵਰ ਹਾਊਸ ਰੋਡ ਬਠਿੰਡਾ ਵਿਖੇ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ...
ਬੋਹਾ, 11 ਅਕਤੂਬਰ (ਤਾਂਗੜੀ)-ਵਿਸ਼ਵ ਡਾਕ ਦਿਵਸ ਮੌਕੇ ਨੂਰ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਸਟਾਫ਼ ਦੀ ਅਗਵਾਈ 'ਚ ਡਾਕ ਘਰ ਬੋਹਾ ਦਾ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ | ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਦੱਸਿਆ ਕਿ ਕਿਸ ਤਰ੍ਹਾਂ ਪੁਰਾਣੇ ...
ਬਰੇਟਾ, 11 ਅਕਤੂਬਰ (ਰਵਿੰਦਰ ਕੌਰ ਮੰਡੇਰ)-ਪੰਜਾਬ ਸਰਕਾਰ ਵਲੋਂ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਮੁਫ਼ਤ ਸਿੱਖਿਆ ਤੇ ਬਾਰ੍ਹਵੀਂ ਤੱਕ ਲਾਜ਼ਮੀ ਸਿੱਖਿਆ ਦਾ ਉੱਦਮ ਕੀਤਾ ਹੋਇਆ ਹੈ ਪਰ ਇਹ ਸਿੱਖਿਆ ਨੀਤੀਆਂ ਲੋੜਵੰਦਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਦਮ ਤੋੜ ਜਾਂਦੀਆਂ ...
ਝੁਨੀਰ, 11 ਅਕਤੂਬਰ (ਨਿ. ਪ. ਪ.)-ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਪੌਦੇ ਲਾਏ ਗਏ | ਸ਼ੁਰੂਆਤ ਸਥਾਨਕ ਗੁਰੂ ਘਰ ਫੱਤਾ ਮਾਲੋਕਾ ਵਿਖੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਪੌਦਾ ਲਗਾ ਕੇ ...
ਬਰੇਟਾ, 11 ਅਕਤੂਬਰ Ð(ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਡਕਾੌਦਾ) ਵਲੋਂ ਜ਼ਮੀਨੀ ਵਿਵਾਦ ਵਿੱਚ ਗੋਲ਼ੀ ਦਾ ਸ਼ਿਕਾਰ ਹੋਏ ਕਿਸਾਨ ਆਗੂ ਪਿ੍ਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਸੱਤਵੀਂ ਬਰਸੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਗਈ | ਸ਼ਰਧਾ ਦੇ ਫੁੱਲ ਭੇਟ ਕਰਦਿਆਂ ...
ਬੁਢਲਾਡਾ, 11 ਅਕਤੂਬਰ (ਪ. ਪ.)- ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਡੀਪੂ ਬੁਢਲਾਡਾ ਦੀ ਸਾਲਾਨਾ ਚੋਣ ਖੇਤਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਸੁਰਜੀਤ ਰਾਮ ਚੀਮਾ ਚੇਅਰਮੈਨ, ਪਿ੍ਥਵੀ ਰਾਜ ਵਾਤਿਸ਼ ਪ੍ਰਧਾਨ, ਗਿਆਨ ਚੰਦ ਗੁਪਤਾ ਜਰਨਲ ਸਕੱਤਰ, ਗੁਰਚਰਨ ਸਿੰਘ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਇੱਥੇ ਕਰਵਾਏ ਜਾ ਰਹੇ ਆਲ ਇੰਡੀਆ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਦਿਨ ਫਸਵੇਂ ਮੁਕਾਬਲੇ ਹੋਏ | ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪ੍ਰੇਮ ...
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)-ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵਲੋਂ ਤਹਿਸੀਲ ਕਮੇਟੀ ਦੀ ਮੀਟਿੰਗ ਪਾਰਟੀ ਦੇ ਤਹਿਸੀਲ ਸਕੱਤਰ ਛੱਜੂ ਸਿੰਘ ਦਿਆਲਪੁਰਾ ਅਤੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਹੋਈ | ਸਤਪਾਲ ਸਿੰਘ ਬੁਢਲਾਡਾ ਨੇ ...
ਹੀਰੋਂ ਖੁਰਦ, 11 ਅਕਤੂਬਰ (ਪ. ਪ.)- ਨਜ਼ਦੀਕੀ ਪਿੰਡ ਗੁੜੱਦੀ ਵਿਖੇ ਇੱਕ ਪਰਿਵਾਰ ਵੱਲੋਂ ਗੁਰਸਿੱਖ ਲੜਕੀ ਦਾ ਵਿਆਹ ਸਾਦੇ ਢੰਗ ਨਾਲ ਤੇ ਗੁਰ ਮਰਿਯਾਦਾ ਅਨੁਸਾਰ ਕੀਤਾ | ਕਲੱਬ ਪ੍ਰਧਾਨ ਤੇ ਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਜਗਰੂਪ ਸਿੰਘ ਦੀ ਲੜਕੀ ਵੀਰਪਾਲ ...
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮਾਨਸਾ ਜ਼ੋਨ ਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਧੂਮ-ਧਾਮ ਨਾਲ ਸ਼ੁਰੂ ਹੋ ਗਿਆ | ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ...
ਝੁਨੀਰ, 11 ਅਕਤੂਬਰ (ਸੰਧੂ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ | ਦਸਤਾਰਾਂ ਦੀ ਸੇਵਾ ਸੁਰਿੰਦਰ ਸਿੰਘ ਖ਼ਾਲਸਾ ਯੂ. ਕੇ., ਗੁਰਮੇਲ ਸਿੰਘ ਧਾਮੀ ਯੂ.ਕੇ., ਤਰਨਦੀਪ ਸਿੰਘ, ਰਣਜੀਤ ਸਿੰਘ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਦਸਤਾਰਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX