ਤਾਜਾ ਖ਼ਬਰਾਂ


ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  8 minutes ago
ਲਖਨਊ, 19 ਅਕਤੂਬਰ - ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਗੁਜਰਾਤ ਦੇ ਸੂਰਤ ਤੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ੁੱਕਰਵਾਰ ਨੂੰ ਲਖਨਊ ਵਿਚ ਕਮਲੇਸ਼ ਤਿਵਾਰੀ ਦੀ ਬੇਰਹਿਮੀ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ...
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  53 minutes ago
ਨਵੀਂ ਦਿੱਲੀ, 19 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਵਿਚ ਸਿਰਸਾ ਤੇ ਰੇਵਾੜੀ ਵਿਖੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਆਪਣੀ ਪਾਰਟੀ ਭਾਜਪਾ ਲਈ ਚੋਣ ਰੈਲੀਆਂ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  1 minute ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  1 day ago
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  1 day ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  1 day ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  1 day ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  1 day ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  1 day ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  1 day ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  1 day ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  1 day ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  1 day ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  1 day ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  1 day ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  1 day ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  1 day ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  1 day ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  1 day ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  1 day ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 1 hour ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 1 hour ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 1 hour ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 1 hour ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  26 minutes ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  27 minutes ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਪਹਿਲਾ ਸਫ਼ਾ

ਆਰੂਸ਼ੀ ਹੱਤਿਆ ਕਾਂਡ

ਇਲਾਹਾਬਾਦ ਹਾਈ ਕੋਰਟ ਵਲੋਂ ਤਲਵਾੜ ਜੋੜਾ ਬਰੀ

• ਸੀ. ਬੀ. ਆਈ. ਅਦਾਲਤ ਵਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਰੱਦ • ਅੱਜ ਹੋ ਸਕਦੇ ਹਨ ਰਿਹਾਅ
ਇਲਾਹਾਬਾਦ, 12 ਅਕਤੂਬਰ (ਏਜੰਸੀਆਂ)-ਨੋਇਡਾ ਦੇ ਬਹੁਚਰਚਿਤ ਆਰੂਸ਼ੀ-ਹੇਮਰਾਜ ਹੱਤਿਆ ਮਾਮਲੇ 'ਚ 9 ਸਾਲ ਬਾਅਦ ਇਲਾਹਾਬਾਦ ਹਾਈ ਕੋਰਟ ਨੇ ਅੱਜ ਆਪਣਾ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਨੂੰ ਬਰੀ ਕਰ ਦਿੱਤਾ ਹੈ | ਹਾਈ ਕੋਰਟ ਨੇ ਦੋਵਾਂ ਨੂੰ ਸੀ. ਬੀ. ਆਈ. ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ | ਆਰੂਸ਼ੀ-ਹੇਮਰਾਜ ਹੱਤਿਆ ਮਾਮਲੇ 'ਚ ਜਸਟਿਸ ਬੀ. ਕੇ. ਨਰਾਇਣ ਅਤੇ ਜਸਟਿਸ ਅਰਵਿੰਦ ਕੁਮਾਰ ਮਿਸ਼ਰਾ ਦੇ ਬੈਂਚ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਦੋਵਾਂ ਨੂੰ ਦੋਸ਼ੀ ਨਹੀਂ ਮੰਨਿਆ | ਅਦਾਲਤ ਨੇ ਕਿਹਾ ਕਿ ਮਾਤਾ-ਪਿਤਾ ਨੇ ਆਰੂਸ਼ੀ ਦੀ ਹੱਤਿਆ ਨਹੀਂ ਕੀਤੀ ਹੈ | ਤਲਵਾੜ ਜੋੜਾ ਫਿਲਹਾਲ ਡਾਸਨਾ ਜੇਲ੍ਹ 'ਚ ਬੰਦ ਹੈ, ਜਿੱਥੋਂ ਉਨ੍ਹਾਂ ਨੂੰ ਕੱਲ੍ਹ ਰਿਹਾਅ ਕੀਤਾ ਜਾਵੇਗਾ | ਬੈਂਚ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੀ. ਬੀ. ਆਈ. ਦੀ ਜਾਂਚ 'ਚ ਕਈ ਖਾਮੀਆਂ ਹਨ | ਇਸ ਲਈ ਸ਼ੱਕ ਦਾ ਲਾਭ ਦਿੰਦੇ ਹੋਏ ਤਲਵਾੜ ਜੋੜੇ ਨੂੰ ਬਰੀ ਕੀਤਾ ਜਾਂਦਾ ਹੈ | ਤਲਵਾੜ ਜੋੜੇ ਦੇ ਵਕੀਲ ਰੇਬੇਕਾ ਜਾਨ ਨੇ ਕਿਹਾ ਕਿ ਅਦਾਲਤ ਨੇ ਸਾਡੀ ਦਲੀਲ ਨੂੰ ਮੰਨਿਆ ਅਤੇ ਅਸੀਂ ਸਾਬਤ ਕਰ ਦਿੱਤਾ ਕਿ ਸੀ. ਬੀ. ਆਈ. ਵਲੋਂ ਪੇਸ਼ ਕੀਤੇ ਸਬੂਤ ਗਲਤ ਸਨ | ਫ਼ੈਸਲੇ ਦੇ ਬਾਅਦ ਸੀ. ਬੀ. ਆਈ. ਨੇ ਪਹਿਲੀ ਪ੍ਰਤੀਕਿਰਿਆ 'ਚ ਕਿਹਾ ਕਿ ਉਹ ਆਰੂਸ਼ੀ ਮਾਮਲੇ 'ਚ ਹਾਈ ਕੋਰਟ ਦੇ ਫ਼ੈਸਲੇ ਦਾ ਅਧਿਐਨ ਕਰੇਗੀ ਅਤੇ ਭਵਿੱਖ ਦਾ ਕਦਮ ਤੈਅ ਕਰੇਗੀ | ਇਸ ਮਾਮਲੇ 'ਚ ਦੋਸ਼ੀ ਡਾ. ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਨੇ ਸੀ. ਬੀ. ਆਈ. ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਿਖ਼ਲਾਫ਼ ਇਲਾਹਾਬਾਦ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ | ਜ਼ਿਕਰਯੋਗ ਹੈ ਕਿ ਰਾਜੇਸ਼ ਤਲਵਾੜ ਦੀ ਬੇਟੀ ਆਰੂਸ਼ੀ ਦੀ ਹੱਤਿਆ 15 ਅਤੇ 16 ਮਈ, 2008 ਦੀ ਰਾਤ ਨੂੰ ਨੋਇਡਾ ਦੇ ਸੈਕਟਰ 25 ਸਥਿਤ ਘਰ 'ਚ ਹੀ ਕਰ ਦਿੱਤੀ ਗਈ ਸੀ | ਘਰ ਦੀ ਛੱਤ 'ਤੇ ਉਨ੍ਹਾਂ ਦੇ ਘਰੇਲੂ ਨੌਕਰ ਹੇਮਰਾਜ ਦੀ ਲਾਸ਼ ਵੀ ਮਿਲੀ ਸੀ | ਇਸ ਹੱਤਿਆ ਕਾਂਡ 'ਚ ਨੋਇਡਾ ਪੁਲਿਸ ਨੇ 23 ਮਈ ਨੂੰ ਰਾਜੇਸ਼ ਤਲਵਾੜ ਨੂੰ ਬੇਟੀ ਆਰੂਸ਼ੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਸੀ | ਇਸ ਮਾਮਲੇ ਦੀ ਜਾਂਚ 1 ਜੂਨ ਨੂੰ ਸੀ. ਬੀ. ਆਈ. ਨੂੰ ਸੌਾਪੀ ਗਈ ਸੀ | ਸੀ. ਬੀ. ਆਈ. ਦੀ ਜਾਂਚ ਦੇ ਆਧਾਰ 'ਤੇ ਗਾਜ਼ੀਆਬਾਦ ਦੀ ਸੀ. ਬੀ. ਆਈ. ਅਦਾਲਤ ਨੇ 26 ਨਵੰਬਰ, 2013 ਨੂੰ ਹੱਤਿਆ ਅਤੇ ਸਬੂਤ ਨਸ਼ਟ ਕਰਨ ਦਾ ਦੋਸ਼ੀ ਮੰਨਦੇ ਹੋਏ ਤਲਵਾੜ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ | ਉੱਤਰ ਪ੍ਰਦੇਸ਼ ਦੀ ਤੱਤਕਾਲੀਨ ਮੁੱਖ ਮੰਤਰੀ ਮਾਇਆਵਤੀ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਹਵਾਲੇ ਕੀਤੀ ਸੀ |
ਸ਼ੱਕ ਸਬੂਤਾਂ ਦਾ ਸਥਾਨ ਨਹੀਂ ਲੈ ਸਕਦਾ, ਹਾਈ ਕੋਰਟ ਦੇ ਫ਼ੈਸਲੇ ਦੀਆਂ ਮੁੱਖ ਗੱਲਾਂ

 • * ਇਲਾਹਾਬਾਦ ਹਾਈ ਕੋਰਟ ਨੇ ਆਪਣੇ ਫ਼ੈਸਲੇ 'ਚ ਸਾਫ਼ ਮੰਨਿਆ ਹੈ ਕਿ ਇਸ ਮਾਮਲੇ 'ਚ ਸੀ. ਬੀ. ਆਈ. ਦੀ ਜਾਂਚ 'ਚ ਕਾਫ਼ੀ ਖਾਮੀਆਂ ਸਨ | ਅਦਾਲਤ ਨੇ ਕਿਹਾ ਕਿ ਪ੍ਰਾਪਤ ਸਬੂਤਾਂ ਦੇ ਆਧਾਰ 'ਤੇ ਤਲਵਾੜ ਜੋੜੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ |
 • * ਤਲਵਾੜ ਜੋੜੇ ਨੇ ਆਪਣੀ ਬੇਟੀ ਆਰੂਸ਼ੀ ਦੀ ਹੱਤਿਆ ਨਹੀਂ ਕੀਤੀ |
 • * ਤਲਵਾੜ ਜੋੜੇ ਨੂੰ ਕੇਵਲ ਸ਼ੱਕ ਦੇ ਆਧਾਰ 'ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ |
 • * ਰਾਜੇਸ਼ ਤਲਵਾੜ ਤੇ ਨੁਪੁਰ ਤਲਵਾੜ ਨੂੰ ਸ਼ੱਕ ਦਾ ਲਾਭ ਮਿਲਣਾ ਚਾਹੀਦਾ ਹੈ |
 • * ਸ਼ੱਕ ਸਬੂਤ ਦਾ ਸਥਾਨ ਨਹੀਂ ਲੈ ਸਕਦਾ |
 • * ਸੀ. ਬੀ. ਆਈ. ਇਹ ਸਾਬਿਤ ਕਰਨ 'ਚ ਅਸਫਲ ਰਹੀ ਕਿ ਸ਼ੱਕ ਦੇ ਆਧਾਰ 'ਤੇ ਤਲਵਾੜ ਜੋੜਾ ਦੋਸ਼ੀ ਹੈ |
 • ਫ਼ਿਰ ਸਾਹਮਣੇ ਆਇਆ 9 ਸਾਲ ਪੁਰਾਣਾ ਸਵਾਲ, ਆਰੂਸ਼ੀ-ਹੇਮਰਾਜ ਨੂੰ ਕਿਸ ਨੇ ਮਾਰਿਆ?

ਹਾਈਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਤਲਵਾੜ ਜੋੜੇ ਨੇ ਆਰੂਸ਼ੀ ਨੂੰ ਨਹੀਂ ਮਾਰਿਆ | ਅਦਾਲਤ ਦੇ ਫ਼ੈਸਲੇ ਨੇ ਤਲਵਾੜ ਜੋੜੇ ਨੂੰ ਰਾਹਤ ਤਾਂ ਦੇ ਦਿੱਤੀ ਪਰ 9 ਸਾਲ ਪੁਰਾਣਾ ਸਵਾਲ ਮੁੜ ਆਹਮਣੇ ਆ ਗਿਆ ਕਿ ਆਖਰ ਆਰੂਸ਼ੀ ਤੇ ਹੇਮਰਾਜ ਦੀ ਹੱਤਿਆ ਕਿਸ ਨੇ ਕੀਤੀ ਹੈ? ਕੌਣ ਹਨ ਦੋਵਾਂ ਦੇ ਕਾਤਲ ? ਇਸ ਦਾ ਜਵਾਬ ਮਿਲਣਾ ਅਜੇ ਵੀ ਬਾਕੀ ਹੈ |
ਤਲਵਾੜ ਜੋੜੇ ਨੂੰ ਰੋਜ਼ਾਨਾ ਜੇਲ੍ਹ 'ਚ ਮਿਲਦੇ ਹਨ 40 ਰੁਪਏ
ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਤਲਵਾੜ ਜੋੜਾ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ 'ਚ ਬੰਦ ਹੈ | ਰਾਜੇਸ਼ ਤਲਵਾੜ ਜੇਲ੍ਹ ਦੀ ਮੈਡੀਕਲ ਟੀਮ ਦਾ ਹਿੱਸਾ ਹੈ ਅਤੇ ਉਸ ਦੀ ਪਤਨੀ ਨੁਪੁਰ ਤਲਵਾੜ ਕੈਦੀਆਂ ਨੂੰ ਪੜ੍ਹਾਉਂਦੀ ਹੈ | ਰਾਜੇਸ਼ ਤਲਵਾੜ ਦੰਦਾਂ ਦੇ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਹਨ ਅਤੇ ਜੇਲ੍ਹ 'ਚ ਰੋਜ਼ਾਨਾ ਉਸ ਨੂੰ ਇਸ ਲਈ 40 ਰੁਪਏ ਮਿਲਦੇ ਹਨ | ਇਸੇ ਤਰ੍ਹਾਂ ਨੁਪੁਰ ਤਲਵਾੜ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਹੈ ਅਤੇ ਉਸ ਵੀ ਰੋਜ਼ਾਨਾ 40 ਰੁਪਏ ਇਸ ਕੰਮ ਲਈ ਮਿਲਦੇ ਹਨ | ਦੋਵਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੀਆਂ ਸੇਵਾਵਾਂ ਦੇਣੀਆਂ ਪੈਂਦੀਆਂ ਹਨ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ |
ਆਰੂਸ਼ੀ ਹੱਤਿਆ ਮਾਮਲੇ 'ਤੇ ਬਣੀਆਂ ਸੀ ਫ਼ਿਲਮਾਂ
ਆਰੂਸ਼ੀ-ਹੇਮਰਾਜ ਹੱਤਿਆ ਮਾਮਲੇ 'ਤੇ ਫਿਲਮਾਂ ਵੀ ਬਣ ਚੁੱਕੀਆਂ ਹਨ | ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ 'ਚੋਂ ਇਕ ਫ਼ਿਲਮ ਖਿਲਾਫ਼ ਤਲਵਾੜ ਜੋੜੇ ਨੇ ਕੇਸ ਵੀ ਕੀਤਾ ਸੀ | ਇਕ ਫ਼ਿਲਮ 'ਤਲਵਾਰ' ਨਾਂਅ ਨਾਲ ਅਕਤੂਬਰ 2015 ਵਿਚ ਰਿਲੀਜ਼ ਹੋਈ ਸੀ ਅਤੇ ਦੂਸਰੀ ਫ਼ਿਲਮ 'ਰਹੱਸ' ਜਨਵਰੀ 2015 ਵਿਚ ਰਿਲੀਜ਼ ਹੋਈ ਸੀ | ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਤਲਵਾੜ ਜੋੜੇ ਨੇ ਫ਼ਿਲਮ ਖਿਲਾਫ਼ ਮਾਮਲਾ ਵੀ ਦਰਜ ਕਰਵਾਇਆ ਸੀ |
ਅਸੀਂ ਬਹੁਤ ਔਖੇ ਸਮੇਂ 'ਚੋਂ ਲੰਘੇ, ਹੁਣ ਰਾਹਤ ਮਿਲੀ-ਤਲਵਾੜ ਪਰਿਵਾਰ
ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਨੂੰ ਬਰੀ ਕੀਤੇ ਜਾਣ 'ਤੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਨੁਪੁਰ ਤਲਵਾੜ ਦੇ ਪਿਤਾ ਨੇ ਕਿਹਾ ਕਿ 9 ਸਾਲਾਂ ਦੌਰਾਨ ਅਸੀਂ ਬਹੁਤ ਔਖੇ ਸਮੇਂ 'ਚੋਂ ਲੰਘੇ ਹਾਂ, ਅਸੀਂ ਜਜ਼ਬਾਤੀ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ | ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਾਨੂੰ ਰਾਹਤ ਮਿਲੀ ਹੈ | ਹਵਾਈ ਫ਼ੌਜ ਦੇ ਸਾਬਕਾ ਗਰੁੱਪ ਕੈਪਟਨ ਬੀ. ਜੀ. ਚਿਤਨਿਸ ਨੇ ਕਿਹਾ ਕਿ ਆਪਣੀ ਬੇਟੀ ਨੁਪੁਰ ਤੇ ਉਸ ਦੇ ਪਤੀ ਰਾਜੇਸ਼ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਦੇਖ ਕੇ ਬਹੁਤ ਤਕਲੀਫ਼ ਹੁੰਦੀ ਸੀ | ਆਰੂਸ਼ੀ ਦੀ ਚਾਚੀ ਵੰਦਨਾ ਤਲਵਾੜ ਨੇ ਕਿਹਾ ਕਿ ਕਰੀਬ ਇਕ ਦਹਾਕੇ ਤੱਕ ਪੂਰੇ ਪਰਿਵਾਰ ਨੇ ਬਹੁਤ ਪ੍ਰੇਸ਼ਾਨੀ ਅਤੇ ਤਕਲੀਫ਼ ਝੱਲੀ ਹੈ | ਸਾਰੇ ਪਰਿਵਾਰ ਲਈ ਇਹ ਸਮਾਂ ਬਹੁਤ ਔਖਾ ਸੀ | ਇਸ ਮੌਕੇ ਉਨ੍ਹਾਂ ਨਿਆਂ ਪ੍ਰਣਾਲੀ ਅਤੇ ਆਪਣੇ ਉਨ੍ਹਾਂ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੰਮਾ ਸਮਾਂ ਉਨ੍ਹਾਂ ਦਾ ਸਾਥ ਦਿੱਤਾ |
ਬਰੀ ਹੋਣ ਦੀ ਖ਼ਬਰ ਸੁਣ ਤਲਵਾੜ ਜੋੜੇ ਨੇ ਕਿਹਾ, ਸਾਨੂੰ ਇਨਸਾਫ਼ ਮਿਲ ਗਿਆ
ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੀ ਜਾਣਕਾਰੀ ਮਿਲਣ ਪਿੱਛੋਂ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ 'ਚ ਬੰਦ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਦੀਆਂ ਅੱਖਾਂ 'ਚ ਅੱਥਰੂ ਆ ਗਏ ਅਤੇ ਉਹ ਖੁਸ਼ ਹੋ ਗਏ | ਜੇਲ੍ਹ ਅਧਿਕਾਰੀ ਡੀ. ਆਰ. ਮੌਰਿਆ ਨੇ ਦੱਸਿਆ ਕਿ ਜਦੋਂ ਤਲਵਾੜ ਜੋੜੇ ਨੂੰ ਇਹ ਦੱਸਿਆ ਗਿਆ ਕਿ ਹਾਈ ਕੋਰਟ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਹੈ ਤਾਂ ਇਹ ਖਬਰ ਸੁਣ ਕੇ ਦੋਵੇਂ ਖੁਸ਼ ਹੋ ਗਏ | ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ਼ ਮਿਲ ਗਿਆ ਹੈ |
ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਪ੍ਰਗਟਾਈ ਖੁਸ਼ੀ
ਹਾਈ ਕੋਰਟ ਦਾ ਫ਼ੈਸਲਾ ਆਉਣ ਦੇ ਬਾਅਦ ਫ਼ਿਲਮ 'ਤਲਵਾਰ' ਦੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਖੁਸ਼ੀ ਪ੍ਰਗਟ ਕਰਦਿਆ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ ਕਿ ਨਿਆਂ 'ਚ ਦੇਰੀ ਦਾ ਮਤਲਬ ਨਿਆਂ ਦੀ ਮਨਾਹੀ ਨਹੀਂ ਹੈ | ਤਲਵਾੜ ਜੋੜੇ ਨੂੰ ਬਰੀ ਕੀਤੇ ਜਾਣ ਦੀ ਖਬਰ ਸੁਣ ਕੇ ਖੁਸ਼ ਹਾਂ ਅਤੇ ਕਾਫੀ ਰਾਹਤ ਮਹਿਸੂਸ ਕਰ ਰਿਹਾ ਹਾਂ | ਉਨ੍ਹਾਂ ਦੇ ਇਲਾਵਾ 'ਤਲਵਾਰ' ਫ਼ਿਲਮ ਦੇ ਅਦਾਕਾਰ ਕਬੀਰ ਬੇਦੀ ਨੇ ਕਿਹਾ ਕਿ ਆਖ਼ਰ ਨਿਆਂ ਦੀ ਜਿੱਤ ਹੋਈ ਅਤੇ ਬੁਰੇ ਸੁਪਨੇ ਦਾ ਅੰਤ ਹੋਇਆ |
ਆਰੂਸ਼ੀ ਹੱਤਿਆ ਕਾਂਡ 'ਚ ਹੁਣ ਤੱਕ ਕੀ ਹੋਇਆ

 • 16 ਮਈ, 2008-ਆਰੂਸ਼ੀ ਤਲਵਾੜ ਆਪਣੇ ਕਮਰੇ 'ਚ ਮਿ੍ਤਕ ਮਿਲੀ | ਨੌਕਰ ਹੇਮਰਾਜ 'ਤੇ ਹੱਤਿਆ ਦਾ ਸ਼ੱਕ |
 • 17 ਮਈ -ਹੇਮਰਾਜ ਦੀ ਲਾਸ਼ ਘਰ ਦੀ ਛੱਤ 'ਤੇ ਮਿਲੀ |
 • 19 ਮਈ- ਤਲਵਾੜ ਪਰਿਵਾਰ ਦੇ ਸਾਬਕਾ ਨੌਕਰ ਵਿਸ਼ਨੂ ਸ਼ਰਮਾ 'ਤੇ ਹੱਤਿਆ ਦਾ ਸ਼ੱਕ |
 • 23 ਮਈ-ਆਰੂਸ਼ੀ ਦੇ ਪਿਤਾ ਰਾਜੇਸ਼ ਤਲਵਾੜ ਨੂੰ ਮੁੱਖ ਦੋਸ਼ੀ ਵਜੋਂ ਗਿ੍ਫ਼ਤਾਰ ਕੀਤਾ |
 • 1 ਜੂਨ-ਸੀ. ਬੀ. ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ |
 • 13 ਜੂਨ-ਸੀ. ਬੀ. ਆਈ. ਨੇ ਤਲਵਾੜ ਪਰਿਵਾਰ ਦੇ ਨੌਕਰ ਕ੍ਰਿਸ਼ਨਾ ਨੂੰ ਗਿ੍ਫ਼ਤਾਰ ਕੀਤਾ |
 • 26 ਜੂਨ-ਸੀ. ਬੀ. ਆਈ. ਨੇ ਮਾਮਲੇ ਨੂੰ ਅੰਨ੍ਹਾ ਕਤਲ ਕੇਸ ਐਲਾਨਿਆ | ਗਾਜ਼ੀਆਬਾਦ ਦੀ ਵਿਸ਼ੇਸ਼ ਮੈਜਿਸਟ੍ਰੇਟ ਅਦਾਲਤ ਵਲੋਂ ਰਾਜੇਸ਼ ਤਲਵਾੜ ਨੂੰ ਜ਼ਮਾਨਤ ਦੇਣ ਤੋਂ ਇਨਕਾਰ |
 • 12 ਜੁਲਾਈ-ਰਾਜੇਸ਼ ਤਲਵਾੜ ਨੂੰ ਜ਼ਮਾਨਤ ਮਿਲੀ |
 • 29 ਦਸੰਬਰ-ਸੀ. ਬੀ. ਆਈ. ਨੇ ਆਪਣੀ ਰਿਪੋਰਟ ਸੌਾਪੀ | ਨੌਕਰਾਂ ਨੂੰ ਕਲੀਨ ਚਿੱਟ ਦਿੱਤੀ ਪਰ ਆਰੂਸ਼ੀ ਦੇ ਮਾਤਾ-ਪਿਤਾ 'ਤੇ ਹੱਤਿਆ ਦਾ ਸ਼ੱਕ |
 • 9 ਫ਼ਰਵਰੀ, 2011-ਅਦਾਲਤ ਨੇ ਸੀ. ਬੀ. ਆਈ. ਦੀ ਰਿਪੋਰਟ ਦੇ ਆਧਾਰ 'ਤੇ ਆਰੂਸ਼ੀ ਦੇ ਮਾਤਾ-ਪਿਤਾ ਖਿਲਾਫ਼ ਹੱਤਿਆ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣ ਲਈ ਕਿਹਾ |
 • 21 ਫ਼ਰਵਰੀ-ਤਲਵਾਰ ਜੋੜੇ ਨੇ ਹਾਈ ਕੋਰਟ 'ਚ ਅਪੀਲ ਕੀਤੀ |
 • 18 ਮਾਰਚ-ਇਲਾਹਾਬਾਦ ਹਾਈ ਕੋਰਟ ਨੇ ਪਟੀਸ਼ਨ ਖਾਰਜ ਕੀਤੀ |
 • ਨਵੰਬਰ, 2013-ਗਾਜ਼ੀਆਬਾਦ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰਾਜੇਸ਼ ਅਤੇ ਨੁਪੁਰ ਤਲਵਾੜ ਨੂੰ ਦੋਹਰੇ ਕਤਲ ਕਾਂਡ 'ਚ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ |
 • 7 ਸਤੰਬਰ, 2017-ਇਲਾਹਾਬਾਦ ਹਾਈ ਕੋਰਟ ਨੇ ਤਲਵਾੜ ਜੋੜੇ ਿਖ਼ਲਾਫ਼ ਫ਼ੈਸਲਾ ਰਾਖਵਾਂ ਰੱਖਿਆ ਅਤੇ ਫ਼ੈਸਲੇ ਲਈ 12 ਅਕਤੂਬਰ ਦੀ ਤਾਰੀਕ ਨਿਸ਼ਚਿਤ ਕੀਤੀ |
 • 12 ਅਕਤੂਬਰ, 2017-ਇਲਾਹਾਬਾਦ ਹਾਈ ਕੋਰਟ ਨੇ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਨੂੰ ਬਰੀ ਕੀਤਾ |

ਹਿਮਾਚਲ 'ਚ 9 ਨਵੰਬਰ ਨੂੰ ਹੋਣਗੀਆਂ ਚੋਣਾਂ-ਨਤੀਜੇ 18 ਦਸੰਬਰ ਨੂੰ

• ਗੁਜਰਾਤ ਚੋਣਾਂ ਦਾ ਐਲਾਨ ਫਿਲਹਾਲ ਟਲਿਆ
ਨਵੀਂ ਦਿੱਲੀ, 12 ਅਕਤੂਬਰ (ਉਪਮਾ ਡਾਗਾ ਪਾਰਥ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਇਕ ਹੀ ਪੜਾਅ 'ਚ 9 ਨਵੰਬਰ ਨੂੰ ਹੋਣਗੀਆਂ, ਜਿਸ ਦੇ ਨਤੀਜੇ 18 ਦਸੰਬਰ ਨੂੰ ਐਲਾਨੇ ਜਾਣਗੇ | ਇਹ ਜਾਣਕਾਰੀ ਅੱਜ ਦਿੱਲੀ ਦੇ ਚੋਣ ਕਮਿਸ਼ਨ ਭਵਨ ਵਿਖੇ ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਨੇ ਦਿੱਤੀ | ਹਿਮਾਚਲ ਵਿਧਾਨ ਸਭਾ ਦੀ ਮਿਆਦ 7 ਜਨਵਰੀ ਨੂੰ ਖ਼ਤਮ ਹੋ ਰਹੀ ਹੈ | ਹਿਮਾਚਲ ਪ੍ਰਦੇਸ਼ ਪਹਿਲਾ ਅਜਿਹਾ ਰਾਜ ਹੋਵੇਗਾ ਜਿਸ ਦੇ ਸਾਰੇ 68 ਹਲਕਿਆਂ 'ਚ ਵੀ. ਵੀ. ਪੈਟ ਮਸ਼ੀਨਾਂ ਰਾਹੀਂ ਵੋਟਿੰਗ ਕੀਤੀ ਜਾਵੇਗੀ | ਇਸ ਤੋਂ ਪਹਿਲਾਂ 11 ਅਕਤੂਬਰ ਨੂੰ ਪੰਜਾਬ 'ਚ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਹੋਈ ਵੋਟਿੰਗ 'ਚ ਵੀ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਹੋਈ ਸੀ | ਵੀ. ਵੀ. ਪੈਟ ਰਾਹੀਂ ਵੋਟਿੰਗ ਕਰਨ ਤੋਂ ਬਾਅਦ 7 ਸੈਕਿੰਡ 'ਚ ਉਸ ਪਾਰਟੀ ਦੇ ਚੋਣ ਨਿਸ਼ਾਨ ਵਾਲੀ ਪਰਚੀ ਵੋਟਰ ਨੂੰ ਮਿਲੇਗੀ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਵੋਟਰ ਵਲੋਂ ਪਾਈ ਗਈ ਵੋਟ ਉਸ ਉਮੀਦਵਾਰ ਨੂੰ ਹੀ ਜਾ ਰਹੀ ਹੈ ਜਿਸ ਨੂੰ ਉਸ ਨੇ ਵੋਟ ਪਾਈ ਹੈ | ਜ਼ਿਕਰਯੋਗ ਹੈ ਕਿ ਮਾਰਚ 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਈ. ਵੀ. ਐਮ. ਦੀ ਗੜਬੜੀ ਦਾ ਦੋਸ਼ ਕਈ ਪਾਰਟੀਆਂ ਵਲੋਂ ਲਾਇਆ ਗਿਆ ਸੀ, ਜਿਨ੍ਹਾਂ 'ਚੋਂ ਸਭ ਤੋਂ ਤਿੱਖੇ ਸੁਰ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਸੀ | ਉਸ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਭਵਿੱਖ 'ਚ ਹੋਣ ਵਾਲੀਆਂ ਸਾਰੀਆਂ ਚੋਣਾਂ ਵੀ. ਵੀ. ਪੈਟ ਮਸ਼ੀਨ ਰਾਹੀਂ ਕਰਨ ਦਾ ਐਲਾਨ ਕੀਤਾ ਸੀ |
68 ਸੀਟਾਂ ਲਈ 7521 ਪੋਿਲੰਗ ਬੂਥ
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ 7521 ਪੋਿਲੰਗ ਬੂਥ ਬਣਾਏ ਜਾਣਗੇ | ਮੁੱਖ ਚੋਣ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪਾਹਜ ਵੋਟਰਾਂ ਨੂੰ ਧਿਆਨ 'ਚ ਰੱਖਦਿਆਂ ਬੂਥ ਹੇਠਲੀ ਮੰਜ਼ਿਲ 'ਤੇ ਬਣਾਏ ਗਏ ਹਨ | ਪਾਰਦਰਸ਼ਤਾ ਦੇ ਮੱਦੇਨਜ਼ਰ ਵੀਡੀਓਗ੍ਰਾਫੀ 'ਤੇ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ | ਵੋਟਿੰਗ, ਨਾਮਜ਼ਦਗੀ ਅਤੇ ਚੋਣ ਰੈਲੀਆਂ ਵੀਡੀਓਗ੍ਰਾਫੀ ਤੋਂ ਇਲਾਵਾ ਕਾੳਾੂਟਿੰਗ ਹਾਲ 'ਚ ਵੀ ਵੀਡੀਓਗਾਫੀ ਕੀਤੀ ਜਾਵੇਗੀ |
28 ਲੱਖ ਹੋਵੇਗੀ ਉਮੀਦਵਾਰ ਦੀ ਖਰਚਾ ਹੱਦ
ਉਮੀਦਵਾਰ ਦੇ ਚੋਣ ਖਰਚੇ ਦੀ ਹੱਦ 28 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਹੈ | ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ 30 ਦਿਨ ਦੇ ਅੰਦਰ ਉਮੀਦਵਾਰ ਨੂੰ ਚੋਣ ਖਰਚੇ ਦਾ ਹਲਫ਼ਨਾਮਾ ਦੇਣਾ ਹੋਵੇਗਾ |
ਅਹਿਮ ਤਾਰੀਖ਼ਾਂ
ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਉਥੇ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ | 9 ਨਵੰਬਰ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 16 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ | ਉਮੀਦਵਾਰਾਂ ਵਲੋਂ ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ 23 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ ਜਦਕਿ ਦਸਤਾਵੇਜ਼ਾਂ ਦੀ ਪੜਤਾਲ 24 ਅਕਤੂਬਰ ਨੂੰ ਕੀਤੀ ਜਾਵੇਗੀ | ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ 26 ਅਕਤੂਬਰ ਹੈ | 9 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ |
ਨਹੀਂ ਐਲਾਨਿਆਂ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ
ਸਵੇਰ ਤੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨੇ ਜਾਣ ਦੀਆਂ ਖ਼ਬਰਾਂ ਦੇ ਬਾਵਜੂਦ ਪ੍ਰੈੱਸ ਕਾਨਫਰੰਸ 'ਚ ਮੁੱਖ ਚੋਣ ਕਮਿਸ਼ਨਰ ਨੇ ਸਿਰਫ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ | ਜੋਤੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕੁਝ 'ਨਾਮੁਕੰਮਲ' ਤਿਆਰੀਆਂ ਦਾ ਹਵਾਲਾ ਦਿੰਦਿਆਂ ਫਿਲਹਾਲ ਉਥੋਂ ਲਈ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ | ਦੱਸਣਯੋਗ ਹੈ ਕਿ ਇਸੇ ਹਫ਼ਤੇ ਚੋਣ ਕਮਿਸ਼ਨ ਦੀ ਟੀਮ ਜਿਸ 'ਚ ਮੁੱਖ ਚੋਣ ਕਮਿਸ਼ਨਰ ਤੋਂ ਇਲਾਵਾ ਦੋ ਚੋਣ ਕਮਿਸ਼ਨਰ ਵੀ ਸ਼ਾਮਿਲ ਸੀ, ਗੁਜਰਾਤ ਦੇ ਦੋ ਦਿਨਾ ਦੌਰੇ ਤੋਂ ਪਰਤੀ ਹੈ, ਜਿਥੇ ਉਨ੍ਹਾਂ ਚੋਣਾਂ ਲਈ ਹਾਲਾਤ ਦਾ ਜਾਇਜ਼ਾ ਲਿਆ |
ਮੁੱਖ ਚੋਣ ਕਮਿਸ਼ਨਰ ਨੇ ਕੁਝ ਦਿਨਾ 'ਚ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰੋਗਰਾਮ ਐਲਾਨਣ ਦਾ ਭਰੋਸਾ ਦਿਵਾਉਂਦਿਆਂ ਸਿਰਫ ਇਹ ਹੀ ਕਿਹਾ ਕਿ ਗੁਜਰਾਤ 'ਚ ਵੋਟਿੰਗ 18 ਦਸੰਬਰ ਤੋਂ ਪਹਿਲਾਂ ਹੋਵੇਗੀ | ਸੂਬਾ ਵਿਧਾਨ ਸਭਾ ਦੀ ਮਿਆਦ 22 ਜਨਵਰੀ ਨੂੰ ਖ਼ਤਮ ਹੋ ਰਹੀ ਹੈ |
ਚੋਣ ਅਧਿਕਾਰੀਆਂ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਤਕਰੀਬਨ ਸਵਾ ਮਹੀਨੇ ਦੇ ਇਸ ਚੋਣ ਪ੍ਰੋਗਰਾਮ ਦਾ ਕਾਰਨ ਉਥੋਂ ਦਾ ਮੌਸਮ ਹੈ | ਨਵੰਬਰ ਦੇ ਦੂਜੇ ਹਫ਼ਤੇ ਤੋਂ ਉਥੇ ਬਰਫ਼ਬਾਰੀ ਦੀ ਸੰਭਾਵਨਾ ਕਾਰਨ ਮੌਸਮ ਕਾਫੀ ਠੰਢਾ ਹੋ ਜਾਂਦਾ ਹੈ |
ਫਿਲਹਾਲ ਹਿਮਾਚਲ ਪ੍ਰਦੇਸ਼ 'ਚ ਵੀਰਭੱਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਹੈ, ਜਿਸ 'ਚ ਕਾਂਗਰਸ ਕੋਲ 36, ਭਾਜਪਾ ਕੋਲ 27 ਅਤੇ 5 ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਹਨ |

ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਤੇ ਸ਼ੋ੍ਰਮਣੀ ਕਮੇਟੀ ਦੀ ਟਾਸਕ ਫ਼ੋਰਸ ਦਰਮਿਆਨ ਤਿੱਖੀ ਝੜਪ

• ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਇਕੱਤਰਤਾ ਕਰਕੇ ਮਾਸਟਰ ਜੌਹਰ ਸਿੰਘ ਨੂੰ ਲਾਈ ਧਾਰਮਿਕ ਸਜ਼ਾ • ਬੀਬੀ ਜਗੀਰ ਕੌਰ ਨੂੰ ਕੀਤਾ ਤਲਬ
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਤਿੰਨ ਤਖ਼ਤ ਸਾਹਿਬਾਨ ਦੇ ਮੁਤਵਾਜ਼ੀ ਜਥੇਦਾਰਾਂ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਕਰਨ ਦੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਦੇ ਟਾਸਕ ਫੋਰਸ ਕਰਮੀਆਂ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਦਰਮਿਆਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਬਾਹਰ ਹੋਈ ਹੱਥੋਪਾਈ ਤੇ ਟਕਰਾਅ ਕਾਰਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਗੁ: ਛੋਟਾ ਘੱਲੂਘਾਰਾ ਮਾਮਲੇ ਵਿਚ ਜਥੇਦਾਰਾਂ ਕੋਲ ਪੇਸ਼ ਹੋਣ ਆਏ ਮਾਸਟਰ ਜੌਹਰ ਸਿੰਘ ਤੇ ਜਥੇਦਾਰ ਹਮਾਇਤੀਆਂ ਨੂੰ ਟਾਸਕ ਫੋਰਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣ ਤੋਂ ਰੋਕਿਆ ਗਿਆ |
ਇਸੇ ਟਕਰਾਅ ਵਾਲੇ ਮਾਹੌਲ ਦੇ ਚਲਦਿਆਂ ਮੁਤਵਾਜ਼ੀ ਜਥੇਦਾਰਾਂ, ਜਿਨ੍ਹਾਂ ਵਿਚ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਭਾਈ ਸੂਬਾ ਸਿੰਘ ਤੇ ਭਾਈ ਮੇਜਰ ਸਿੰਘ ਸ਼ਾਮਿਲ ਸਨ, ਵਲੋਂ ਮਾਸਟਰ ਜੌਹਰ ਸਿੰਘ ਨੂੰ ਗੁ: ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਜਿਥੇ ਧਾਰਮਿਕ ਤਨਖ਼ਾਹ ਲਾਈ ਗਈ, ਉਥੇ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਮੌਜੂਦਾ ਮੈਂਬਰ ਤੇ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਆਪਣੀ ਪੁੱਤਰੀ ਅਤੇ ਉਸ ਦੇ ਪੇਟ ਵਿਚਲੇ ਬੱਚੇ ਨੂੰ ਕਥਿਤ ਤੌਰ 'ਤੇ ਮਾਰਨ ਦਾ ਦੋਸ਼ੀ ਕਰਾਰ ਦਿੰਦਿਆਂ 7 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ |
ਅੱਜ ਬਾਅਦ ਦੁਪਹਿਰ ਮੁਤਵਾਜ਼ੀ ਜਥੇਦਾਰਾਂ ਵਲੋਂ ਪਹਿਲਾਂ ਵਾਂਗ ਹੀ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੁਝ ਸਮਾਂ ਇਕੱਤਰਤਾ ਕੀਤੀ ਗਈ | ਜਦੋਂ ਮਾਸਟਰ ਜੌਹਰ ਸਿੰਘ ਜਥੇਦਾਰਾਂ ਸਾਹਮਣੇ ਪੇਸ਼ ਹੋਣ ਲਈ ਬੈਠੇ ਸਨ ਤਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਟਾਸਕ ਫੋਰਸ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਉਥੇ ਬੈਠਣ ਤੋਂ ਮਨ੍ਹਾਂ ਕਰ ਦਿੱਤਾ | ਬਾਅਦ ਵਿਚ ਜਥੇਦਾਰਾਂ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਮਾਈ ਸੇਵਾਂ ਬਾਜ਼ਾਰ ਵਾਲੇ ਗੇਟ ਵਾਲੇ ਪਾਸਿਓਾ ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲੈ ਕੇ ਜਾਣ ਦੀ ਜਬਰੀ ਕੋਸ਼ਿਸ਼ ਕੀਤੀ ਤਾਂ ਉਥੇ ਖੜੇ੍ਹ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਰੋਕਣ 'ਤੇ ਗੱਲ ਹੱਥੋਪਾਈ ਤੱਕ ਅੱਪੜ ਗਈ | ਇਸ ਮੌਕੇ ਟਕਰਾਅ ਦੌਰਾਨ ਦੋਵਾਂ ਧਿਰਾਂ ਦੇ ਪੰਜ ਦੇ ਕਰੀਬ ਵਿਅਕਤੀਆਂ ਦੇ ਕਿਰਪਾਨ ਦੀ ਖੋਹਾ ਖੁਹਾਈ ਦੌਰਾਨ ਹੱਥਾਂ ਤੇ ਬਾਹਵਾਂ 'ਤੇ ਕੱਟ ਜਾਣ ਕਾਰਨ ਖ਼ੂਨ ਵਹਿ ਤੁਰਿਆ ਤੇ ਕਈਆਂ ਦੇ ਕੱਪੜੇ ਪਾਟ ਗਏ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਤੇ ਸਿਵਲ ਵਰਦੀ ਵਿਚ ਤਾਇਨਾਤ ਪੁਲਿਸ ਕਰਮੀਆਂ ਵਲੋਂ ਬੜੀ ਮੁਸ਼ਕਿਲ ਨਾਲ ਮਾਮਲੇ ਨੂੰ ਸ਼ਾਂਤ ਕੀਤਾ ਗਿਆ | ਜਦੋਂ ਮੁਤਵਾਜ਼ੀ ਜਥੇਦਾਰ ਆਪਣਾ ਹੁਕਮਨਾਮਾ ਸੁਣਾਉਣ ਲਈ ਆਮ ਵਾਂਗ ਘੰਟਾ ਘਰ ਡਿਉਢੀ ਦੇ ਬਾਹਰ ਪਲਾਜ਼ਾ ਵਿਖੇ ਪੁੱਜੇ ਤਾਂ ਇਕ ਵਾਰ ਮਾਹੌਲ ਫਿਰ ਤਣਾਅਪੂਰਨ ਬਣ ਗਿਆ ਤੇ ਜਥੇਦਾਰਾਂ ਦੇ ਹਮਾਇਤੀਆਂ ਵਲੋਂ ਕਿਰਪਾਨਾਂ ਤੇ ਟਾਸਕ ਫੋਰਸ ਕਰਮੀਆਂ ਵਲੋਂ ਬਰਛੇ ਇਕ ਦੂਜੇ ਵੱਲ ਸੂਤ ਲਏ ਗਏ, ਪਰ ਇਥੇ ਵੀ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਗਿਆ |
ਮਾਸਟਰ ਜੌਹਰ ਸਿੰਘ ਨੂੰ ਧਾਰਮਿਕ ਤਨਖ਼ਾਹ
ਮੁਤਵਾਜ਼ੀ ਜਥੇਦਾਰਾਂ ਵਲੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਟਰੱਸਟ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਦੀ ਪ੍ਰਧਾਨਗੀ ਵਿਚ ਚੱਲ ਰਹੇ ਪ੍ਰਬੰਧ ਦੌਰਾਨ ਕੁਝ ਗੁਰਮਤਿ ਵਿਰੋਧੀ ਬੇਨਿਯਮੀਆਂ ਪਾਏ ਜਾਣ 'ਤੇ ਉਨ੍ਹਾਂ ਨੂੰ ਗੁਰਦੁਆਰਾ ਟਰੱਸਟ ਦੀ ਪ੍ਰਧਾਨਗੀ ਤੋਂ ਲਾਂਭੇ ਕਰਦਿਆਂ ਉਨ੍ਹਾਂ ਨੂੰ ਸੱਤ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਇਕ ਘੰਟਾ ਕੀਰਤਨ ਸੁਣਨ, ਇਕ ਘੰਟਾ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਵਿਚ ਜੂਠੇ ਭਾਂਡੇ ਮਾਂਜਣ ਦੀ ਧਾਰਮਿਕ ਸੇਵਾ ਸੁਣਾਈ ਗਈ | ਉਪਰੰਤ ਗੁ: ਛੋਟਾ ਘੱਲੂਘਾਰਾ ਵਿਖੇ ਇਕ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾ ਕੇ ਸੁਣਨ ਉਪਰੰਤ 5100 ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਦਿੱਤਾ ਗਿਆ |
ਸ਼ੋ੍ਰਮਣੀ ਕਮੇਟੀ ਦੀ ਨਿੰਦਾ
ਅੱਜ ਵਾਪਰੀ ਘਟਨਾ ਲਈ ਮੁਤਵਾਜ਼ੀ ਜਥੇਦਾਰਾਂ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ ਦੋਸ਼ੀ ਠਹਿਰਾਇਆ ਹੈ |
ਮਰਯਾਦਾ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ : ਸ਼ੋ੍ਰਮਣੀ ਕਮੇਟੀ
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਡਾ: ਰੂਪ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਿਕ ਤੇ ਪਵਿੱਤਰ ਅਸਥਾਨ ਹੈ ਤੇ ਇਥੇ ਦਾ ਰੂਹਾਨੀਅਤ ਵਾਲਾ ਵਾਤਾਵਰਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਉਨ੍ਹਾਂ ਦੱਸਿਆ ਕਿ ਬਿਨਾਂ ਵਜ੍ਹਾ ਕੀਤੇ ਗਏ ਹਮਲੇ ਵਿਚ ਸ਼ੋ੍ਰਮਣੀ ਕਮੇਟੀ ਦੇ ਇਕ ਵਧੀਕ ਸਕੱਤਰ ਬਿਜੈ ਸਿੰਘ ਤੇ ਟਾਸਕ ਫੋਰਸ ਦੇ ਅਧਿਕਾਰੀ ਅਮਰੀਕ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ | ਦੂਜੇ ਪਾਸੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਤੇ ਭਾਈ ਗੁਪਾਲਾ ਨੇ ਦੋਸ਼ ਲਾਇਆ ਕਿ ਟਾਸਕ ਫੋਰਸ ਵਲੋਂ ਉਨ੍ਹਾਂ 'ਤੇ ਹਮਲਾ ਕਰਕੇ ਜਿਥੇ ਜ਼ਖ਼ਮੀ ਕੀਤਾ ਗਿਆ, ਉਥੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ |
ਸ਼ਰਧਾਲੂਆਂ 'ਚ ਸਹਿਮ
ਜਦੋਂ ਘੰਟਾ ਘਰ ਡਿਉਢੀ ਦੇ ਬਾਹਰ ਇਹ ਟਕਰਾਅ ਚੱਲ ਰਿਹਾ ਸੀ ਤਾਂ ਦੂਰੋਂ-ਨੇੜਿਓਾ ਦਰਸ਼ਨਾਂ ਲਈ ਪੁੱਜੇ ਸ਼ਰਧਾਲੂ ਇਹ ਸਭ ਦੇਖ ਕੇ ਸਹਿਮ ਗਏ | ਕੁੱਝ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਵਿੱਤਰ ਅਸਥਾਨ 'ਤੇ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਗ਼ੈਰ ਸਿੱਖਾਂ ਦੇ ਮਨਾਂ 'ਤੇ ਸਿੱਖਾਂ ਤੇ ਸਿੱਖ ਧਰਮ ਅਸਥਾਨਾਂ ਪ੍ਰਤੀ ਮਾੜਾ ਅਸਰ ਪੈਂਦਾ ਹੈ | ਇਥੇ ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਵਲੋਂ ਗੁ: ਛੋਟਾ ਘੱਲੂਘਾਰਾ ਮਾਮਲੇ ਬਾਰੇ 13 ਅਕਤੂਬਰ ਨੂੰ ਇਕੱਤਰਤਾ ਕੀਤੀ ਜਾ ਰਹੀ ਹੈ, ਪਰ ਮੁਤਵਾਜ਼ੀ ਜਥੇਦਾਰਾਂ ਵਲੋਂ ਹਰ ਵਾਰ ਵਾਂਗ ਇਕ ਦਿਨ ਪਹਿਲਾਂ ਹੀ ਆਪਣੀ ਇਕੱਤਰਤਾ ਬੁਲਾ ਕੇ ਆਪਣਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ |
ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਘਾਣ ਕਰਨ ਵਾਲਿਆਂ ਨੂੰ ਮੈਂ ਜਥੇਦਾਰ ਨਹੀਂ ਮੰਨਦੀ-ਬੀਬੀ ਜਗੀਰ ਕੌਰ
ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ | ਉਨ੍ਹਾਂ ਕਿਹਾ ਕਿ ਇਹ ਖੁਦ ਅਖੌਤੀ ਜਥੇਦਾਰ ਬਣ ਕੇ ਸ੍ਰੀ ਅਕਾਲ ਤਖ਼ਤ ਦੀ ਪਵਿੱਤਰ ਮਰਯਾਦਾ ਦਾ ਘਾਣ ਕਰ ਰਹੇ ਹਨ ਤੇ ਸਿੱਖ ਕੌਮ ਨੂੰ ਗੁਮਰਾਹ ਕਰਦਿਆਂ ਗੁਰਮਤਿ ਦੀਆਂ ਧੱਜੀਆਂ ਉਡਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਅੱਗੇ ਪੇਸ਼ ਹੋਣ ਦਾ ਸਵਾਲ ਹੀ ਨਹੀਂ, ਬਲਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਨਗੇ ਕਿ ਇਨ੍ਹਾਂ ਮੁਤਵਾਜ਼ੀ ਜਥੇਦਾਰਾਂ ਨੂੰ ਇਸ ਪਾਵਨ ਅਸਥਾਨ ਦੀ ਮਰਯਾਦਾ ਦਾ ਘਾਣ ਕਰਨ ਤੇ ਸਿੱਖ ਕੌਮ ਵਿਚ ਦੁਬਿਧਾ ਪੈਦਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਣਾ ਚਾਹੀਦਾ ਹੈ | ਅੱਜ ਵਾਪਰੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਇਨ੍ਹਾਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ |

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ, ਫ਼ੌਜ ਦੇ ਕੁਲੀ ਦੀ ਮੌਤ

ਸ੍ਰੀਨਗਰ, 12 ਅਕਤੂਬਰ (ਮਨਜੀਤ ਸਿੰਘ)-ਪਾਕਿ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਮੋਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਫ਼ੌਜ ਦੇ ਇਕ ਕੁਲੀ ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ | ਫ਼ੌਜੀ ਬੁਲਾਰੇ ਅਨੁਸਾਰ ਪਾਕਿ ਫ਼ੌਜ ਨੇ ਪੁਣਛ ਸੈਕਟਰ ਦੇ ਕਿ੍ਸ਼ਨਾ ਘਾਟੀ ਸੈਕਟਰ 'ਚ ਸਵੇਰੇ 10.30 ਵਜੇ ਦੀ ਕਰੀਬ ਹਲਕੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਕੇ ਭਾਰੀ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫ਼ੌਜ ਨੇ ਢੁੱਕਵਾਂ ਜਵਾਬ ਦਿੱਤਾ | ਇਸ ਗੋਲੀਬਾਰੀ 'ਚ ਇਕ ਜਵਾਨ ਜਿਸ ਦੀ ਪਛਾਣ ਸਿਪਾਹੀ ਟੀ. ਕੇ. ਰੈਡੀ (21) ਵਜੋਂ ਹੋਈ ਹੈ, ਸ਼ਹੀਦ ਹੋ ਗਿਆ ਅਤੇ ਫ਼ੌਜ ਦਾ ਇਕ ਕੁਲੀ ਮੁਹੰਮਦ ਜ਼ਹੀਰ (22) ਮਾਰਿਆ ਗਿਆ | ਫ਼ੌਜੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੋਲੀਬਾਰੀ ਵਿਚ ਇਕ ਫ਼ੌਜੀ ਕੁਲੀ ਸਮੇਤ 6 ਮੁਲਾਜ਼ਮ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰੈਡੀ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਓਬੁਲਾਪੁਰਮ ਪਿੰਡ ਨਾਲ ਸਬੰਧ ਰੱਖਦਾ ਸੀ ਜਦੋਂ ਕਿ ਜ਼ਹੀਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕਲਾਲੀ ਪਿੰਡ ਨਾਲ ਸਬੰਧਿਤ ਸੀ | ਖ਼ਬਰ ਲਿਖੇ ਜਾਣ ਤੱਕ ਦੋ-ਪਾਸੜ ਗੋਲੀਬਾਰੀ ਰੁਕ-ਰੁਕ ਕੇ ਜਾਰੀ ਸੀ |
ਪੁਲਵਾਮਾ 'ਚ ਬਿਊਟੀ ਪਾਰਲਰ 'ਤੇ ਗ੍ਰਨੇਡ ਹਮਲਾ 2 ਲੜਕੀਆਂ ਜ਼ਖ਼ਮੀ

ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਕਸਬੇ 'ਚ ਸ਼ੱਕੀ ਅੱਤਵਾਦੀਆਂ ਵਲੋਂ ਇਕ ਬਿਊਟੀ ਪਾਰਲਰ 'ਤੇ ਕੀਤੇ ਗ੍ਰਨੇਡ ਹਮਲੇ 'ਚ 2 ਲੜਕੀਆਂ ਜ਼ਖ਼ਮੀ ਹੋ ਗਈਆਂ | ਸੂਤਰਾਂ ਅਨੁਸਾਰ 3 ਵਜੇ ਦੇ ਕਰੀਬ ਅੱਤਵਾਦੀਆਂ ਨੇ ਪੁਲਵਾਮਾ ਦੇ ਰਾਜਪੋਰਾ ਚੌਕ 'ਚ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਥਿਤ ਬਿਊਟੀ ਪਾਰਲਰ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ, ਜਿਸ 'ਚ ਬਿਊਟੀ ਪਾਰਲਰ ਮਾਲਕ ਸੂਬੀਨਾ ਸਮੇਤ 2 ਲੜਕੀਆਂ ਮਾਮੂਲੀ ਤੌਰ 'ਤੇ ਜ਼ਖ਼ਮੀ ਹੋ ਗਈਆਂ |
ਅਨੰਤਨਾਗ 'ਚ ਲੁਟੇਰਿਆਂ ਨੇ ਬੈਂਕ ਲੁੱਟਿਆ

ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਬਿਜਬਹਾੜਾ ਦੇ ਮਰਹਾਮਾ ਇਲਾਕੇ 'ਚ ਨਕਾਬਪੋਸ਼ ਹਥਿਆਰਬੰਦ ਲੁਟੇਰੇ ਬੈਂਕ ਲੁੱਟ ਕੇ ਫ਼ਰਾਰ ਹੋ ਗਏ |
ਫ਼ੌਜੀ ਦੀ ਭੇਦਭਰੀ ਹਾਲਤ 'ਚ ਗੋਲੀ ਲੱਗਣ ਕਾਰਨ ਮੌਤ

ਜੰਮੂ-ਕਸ਼ਮੀਰ ਦੇ ਨਗਰੌਟਾ ਇਲਾਕੇ 'ਚ ਇਕ ਫ਼ੌਜੀ ਦੀ ਭੇਦਭਰੀ ਹਾਲਤ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ | ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ |

ਹਨੀਪ੍ਰੀਤ ਦਾ ਮੋਬਾਈਲ ਤੇ ਲੈਪਟਾਪ ਵਿਪਾਸਨਾ ਕੋਲ-ਪੁਲਿਸ ਦਾ ਦਾਅਵਾ

ਪੰਚਕੂਲਾ ਪੁਲਿਸ ਸਾਹਮਣੇ ਅੱਜ ਪੇਸ਼ ਹੋਵੇਗੀ ਵਿਪਾਸਨਾ
ਪੰਚਕੂਲਾ, 12 ਅਕਤੂਬਰ (ਕਪਿਲ)-ਸਿਰਸਾ ਡੇਰਾ ਮੁਖੀ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੇ ਪੁਲਿਸ ਦੀ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਦਾ ਲੈਪਟਾਪ ਸਿਰਸਾ ਡੇਰੇ 'ਚ ਸੀ | ਇਸ ਸਬੰਧੀ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਸ ਨੂੰ ਕਿਹਾ ਗਿਆ ਕਿ ਡੇਰੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਕੋਈ ਲੈਪਟਾਪ ਨਹੀਂ ਮਿਲਿਆ ਤਾਂ ਹਨੀਪ੍ਰੀਤ ਨੇ ਕਿਹਾ ਕਿ ਜੇਕਰ ਲੈਪਟਾਪ ਉਸ ਦੇ ਕਮਰੇ 'ਚ ਨਹੀਂ ਸੀ ਤਾਂ ਉਹ ਡੇਰਾ ਚੇਅਰਪਰਸਨ ਵਿਪਾਸਨਾ ਦੇ ਕੋਲ ਹੋ ਸਕਦਾ ਹੈ | ਹਨੀਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣਾ ਮੋਬਾਇਲ ਫ਼ੋਨ 27 ਅਗਸਤ ਨੂੰ ਵਿਪਾਸਨਾ ਨੂੰ ਦੇ ਦਿੱਤਾ ਸੀ | ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਸਿਰਸਾ ਡੇਰੇ 'ਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੀ ਟੀਮ ਨੂੰ ਲੈਪਟਾਪ ਅਤੇ ਮੋਬਾਇਲ ਨਹੀਂ ਮਿਲੇ ਸਨ | 13 ਅਕਤੂਬਰ ਨੂੰ ਵਿਪਾਸਨਾ ਨੂੰ ਪੰਚਕੂਲਾ ਪੁਲਿਸ ਵਲੋਂ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਕੀਤੇ ਗਏ ਹਨ ਅਤੇ ਵਿਪਾਸਨਾ ਦੇ ਪੰਚਕੂਲਾ ਪਹੁੰਚਣ 'ਤੇ ਉਸ ਤੋਂ ਹਨੀਪ੍ਰੀਤ ਦੇ ਲੈਪਟਾਪ ਅਤੇ ਮੋਬਾਇਲ ਬਾਰੇ ਵੀ ਪੁੱਛਿਆ ਜਾ ਸਕਦਾ ਹੈ | ਵਿਪਾਸਨਾ ਨੂੰ ਕੱਲ੍ਹ ਸਵੇਰੇ 10 ਵਜੇ ਪੰਚਕੂਲਾ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ | ਜ਼ਿਕਰਯੋਗ ਹੈ ਕਿ 9 ਦਿਨਾਂ ਤੋਂ ਪੁਲਿਸ ਰਿਮਾਂਡ 'ਤੇ ਚੱਲ ਰਹੀ ਹਨੀਪ੍ਰੀਤ ਤੋਂ ਪੁਲਿਸ ਵਲੋਂ ਲਗਾਤਾਰ ਜਾਣਕਾਰੀ ਜੁਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਹਾਲੇ ਤੱਕ ਪੁਲਿਸ ਉਸ ਤੋਂ ਦੋ-ਤਿੰਨ ਗੱਲਾਂ ਹੀ ਉੱਗਲਵਾ ਸਕੀ ਹੈ |

ਲੰਗਾਹ ਮਾਮਲੇ 'ਚ ਸਿਪਾਹੀਆ ਗੁੱਜਰ ਦੀਆਂ ਵੱਧ ਰਹੀਆਂ ਨੇ ਮੁਸ਼ਕਿਲਾਂ

• 2008 'ਚ ਅਗਵਾ ਕਰਕੇ ਮਾਰੇ ਬੱਚੇ ਦੇ ਮਾਪਿਆਂ ਐਸ.ਐਸ.ਪੀ. ਨੂੰ ਲਗਾਈ ਇਨਸਾਫ਼ ਦੀ ਗੁਹਾਰ
• ਕਿਹਾ, ਅਕਾਲੀ-ਭਾਜਪਾ ਸਰਕਾਰ ਸਮੇਂ ਨਹੀਂ ਸੀ ਹੋਈ ਬਹੁਤੀ ਸੁਣਵਾਈ

ਜਲੰਧਰ, 12 ਅਕਤੂਬਰ (ਅਜੀਤ ਬਿਊਰੋ)-ਬੀਤੇ ਦਿਨੀਂ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਗਿ੍ਫ਼ਤਾਰੀ 'ਤੇ ਰੋਕ ਲੱਗਣ ਦੇ ਬਾਵਜੂਦ ਧਾਰੀਵਾਲ ਸ਼ਹਿਰ ਦੇ ਨਹਿਰ ਕਿਨਾਰੇ ਰਹਿੰਦੇ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ | ਸਾਲ 2008 'ਚ ਇਕ ਬੱਚੇ ਦੇ ਅਗਵਾ ਹੋਣ ਤੇ ਫਿਰ ਮਾਰੇ ਜਾਣ ਦੇ ਮਾਮਲੇ ਸਬੰਧੀ ਧਾਰੀਵਾਲ ਵਾਸੀ ਵਿਜੇ ਕੁਮਾਰ ਪੁੱਤਰ ਦਰਸ਼ਨ ਕੁਮਾਰ ਨੇ ਐਸ. ਐਸ. ਪੀ. ਗੁਰਦਾਸਪੁਰ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਾਈ ਹੈ | ਧਾਰੀਵਾਲ ਦੇ ਵਾਰਡ ਨੰ: 4 ਮੁਹੱਲਾ ਗੋਪਾਲ ਨਗਰ ਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਮੁਨੀਸ਼ ਵਰਮਾ ਨੂੰ 2008 'ਚ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਪੁੱਤਰ ਜਮਾਲਦੀਨ ਵਾਸੀ ਅੱਪਰਬਾਰੀ ਦੁਆਬ ਕਿਨਾਰੇ (ਨੇੜੇ ਸੈਂਟਲਮੈਂਟ ਧਾਰੀਵਾਲ) ਨੇ ਅਗਵਾ ਕਰਕੇ ਉਸ ਦੀ ਬਲੀ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਸਿਪਾਹੀਆ ਗੁੱਜਰ ਨੇ ਮੇਰੇ ਪੁੱਤਰ ਮੁਨੀਸ਼ ਵਰਮਾ ਦੀ ਬਲੀ ਦੇ ਕੇ ਉਸ ਦੀ ਲਾਸ਼ ਨੂੰ ਧਾਰੀਵਾਲ ਨਹਿਰ 'ਚ ਸੁੱਟ ਦਿੱਤਾ ਸੀ | ਉਸ ਸਮੇਂ ਅਕਾਲੀ-ਭਾਜਪਾ ਸਰਕਾਰ 'ਚ ਸਿਪਾਹੀਆ ਗੁੱਜਰ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋਈ ਸੀ, ਜਿਸ ਕਰਕੇ ਹੁਣ ਉਨ੍ਹਾਂ ਮੁਨੀਸ਼ ਵਰਮਾ ਹੱਤਿਆ ਕਾਂਡ ਨੂੰ ਮੁੜ ਖੋਲ੍ਹ •ਕੇ ਜਾਂਚ ਕਰਨ ਦੀ ਮੰਗ ਕਰਦਿਆਂ ਐਸ. ਐਸ. ਪੀ. ਗੁਰਦਾਸਪੁਰ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ | ਜ਼ਿਕਰਯੋਗ ਹੈ ਕਿ ਬੱਚੇ ਦੇ ਮਾਪਿਆਂ ਅਨੁਸਾਰ ਉਸ ਸਮੇਂ ਮੁਨੀਸ਼ ਦੀ ਉਮਰ ਸਾਢੇ 7 ਸਾਲ ਸੀ ਅਤੇ ਉਹ ਘਰ ਦੇ ਬਾਹਰ ਬਣੀ ਪਾਰਕ 'ਚ ਸਾਈਕਲ ਚਲਾਉਂਦਿਆਂ ਗੁੰਮ ਹੋ ਗਿਆ ਸੀ | ਜਦੋਂ ਉਸ ਦੀ ਸ਼ਾਮ ਤੱਕ ਭਾਲ ਕੀਤੀ ਗਈ ਤਾਂ ਉਹ ਨਹੀਂ ਮਿਲਿਆ ਪਰ ਉਸ ਦਾ ਸਾਈਕਲ ਮਿਲ ਗਿਆ | ਇਸ ਸਬੰਧੀ ਜਦੋਂ ਪੁਲਿਸ ਥਾਣਾ ਧਾਰੀਵਾਲ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ | ਬੱਚੇ ਦੇ ਮਾਪਿਆਂ ਅਨੁਸਾਰ ਉਸ ਦਿਨ ਵੀਰਵਾਰ ਸੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਗੋਤਾਖੋਰਾਂ ਰਾਹੀਂ ਧਾਰੀਵਾਲ ਨਹਿਰ 'ਚ ਵੀ ਉਸ ਦੀ ਭਾਲ ਕੀਤੀ ਗਈ ਪਰ ਬੱਚਾ ਨਾ ਮਿਲਿਆ | ਅਗਲੇ ਦਿਨ ਸਨਿਚਰਵਾਰ ਕਰੀਬ ਸਾਢੇ 4 ਵਜੇ ਲੋਕਾਂ 'ਚ ਇਹ ਚਰਚਾ ਛਿੜੀ ਕਿ ਬੱਚਾ ਨਹਿਰ 'ਚ ਰੁੜ੍ਹਦਾ ਜਾ ਰਿਹਾ ਹੈ, ਜਦੋਂ ਉਸ ਦੇ ਮਾਪਿਆਂ ਨੇ ਲੋਕਾਂ ਦੀ ਮਦਦ ਨਾਲ ਬੱਚਾ ਬਾਹਰ ਕੱਢਿਆ ਤਾਂ ਉਨ੍ਹਾਂ ਅਨੁਸਾਰ ਉਸ ਦੇ ਸਾਰੇ ਕੱਪੜੇ ਵੀ ਗਿੱਲੇ ਨਹੀਂ ਸਨ ਅਤੇ ਉਸ ਦਾ ਸਰੀਰ ਵੀ ਗਰਮ ਸੀ | ਭਾਵੇਂ ਕਿ ਪੋਸਟਮਾਰਟਮ 'ਚ ਉਸ ਦੀ ਮੌਤ 72 ਘੰਟੇ ਪਹਿਲਾਂ ਹੋਣ ਬਾਰੇ ਕਿਹਾ ਗਿਆ ਸੀ ਪਰ ਮਾਪਿਆਂ ਅਨੁਸਾਰ ਬੱਚੇ ਦਾ ਸਰੀਰ ਉਦੋਂ ਗਰਮ ਸੀ ਅਤੇ ਉਸ ਦੇ ਸਰੀਰ ਉੱਪਰ ਕਰੰਟ ਵਗੈਰਾ ਲਾਏ ਜਾਣ ਦੇ ਨਿਸ਼ਾਨ ਸਨ | ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਨਹਿਰ ਕਿਨਾਰੇ ਗੁੱਜਰ ਭਾਈਚਾਰੇ ਦੇ ਲੋਕਾਂ ਦੇ ਡੇਰੇ ਸਨ ਅਤੇ ਉਸ 'ਚ ਸਿਪਾਹੀਆ ਗੁੱਜਰ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ, ਜਿਸ ਨੂੰ ਰਾਜਨੀਤਕ ਸਰਪ੍ਰਸਤੀ ਪ੍ਰਾਪਤ ਸੀ | ਬੱਚੇ ਦੇ ਪਿਤਾ ਵਿਜੇ ਵਰਮਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਲੜਕੇ ਨੂੰ ਨਹਿਰ 'ਚੋਂ ਕੱਢਿਆ ਗਿਆ ਤਾਂ ਬੱਚੇ ਦੇ ਸਰੀਰ ਦੇ ਸਾਰੇ ਅੰਗਾਂ 'ਤੇ ਉਸ ਨੂੰ ਕੋਹ-ਕੋਹ ਕੇ ਮਾਰਨ ਦੇ ਨਿਸ਼ਾਨ ਸਨ | ਉਨ੍ਹਾਂ ਦੱਸਿਆ ਕਿ ਉਸ ਸਮੇਂ ਸਾਰਾ ਸ਼ਹਿਰ ਬੱਚੇ ਦੀ ਲਾਸ਼ ਦੇਖ ਕੇ ਭੁੱਬਾਂ ਮਾਰ ਰੋਇਆ ਸੀ ਅਤੇ ਕਈ ਦਿਨ ਸ਼ਹਿਰ ਬੰਦ ਰਿਹਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਗੁੱਜਰ ਸਿਪਾਹੀਆ ਵਿਗੜਿਆ ਹੋਇਆ ਰਾਜਨੀਤਕ ਸ਼ਹਿ ਪ੍ਰਾਪਤ ਤਾਂਤਰਿਕ ਵਿਅਕਤੀ ਹੈ, ਜੋ ਸ਼ਾਹੀ ਠਾਠ ਨਾਲ ਰਹਿੰਦਾ ਹੈ ਅਤੇ ਪੂਰੇ ਧਾਰੀਵਾਲ 'ਚ ਉਸ ਦੀ ਦਹਿਸ਼ਤ ਹੈ | ਇਹ ਵੀ ਦੱਸਣਯੋਗ ਹੈ ਕਿ ਉਸ ਸਮੇਂ ਗੁਰਦਾਸਪੁਰ ਦੇ ਐਸ. ਐਸ. ਪੀ. ਲੋਕ ਨਾਥ ਆਂਗਰਾ ਸਨ ਅਤੇ ਉਨ੍ਹਾਂ ਵਲੋਂ ਕਰੀਬ ਡੇਢ ਮਹੀਨਾ ਬਾਅਦ ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਅਤੇ ਪਰਿਵਾਰਕ ਮੈਂਬਰਾਂ ਮੁਤਾਬਿਕ ਹੌਲੀ-ਹੌਲੀ ਇਹ ਕੇਸ ਠੰਢੇ ਬਸਤੇ 'ਚ ਪੈ ਗਿਆ | ਇਸ ਸਬੰਧੀ ਜਦੋਂ ਸਿਪਾਹੀਆ ਗੁੱਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੋਬਾਈਲ ਬੰਦ ਸੀ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਦਾ ਸੁੱਚਾ ਸਿੰਘ ਲੰਗਾਹ ਮਾਮਲਾ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਹੀ ਗੁੱਜਰ ਸਿਪਾਹੀਆ ਰੂਪੋਸ਼ ਹੈ | ਇਸ ਸਬੰਧੀ ਡੀ. ਐੱਸ. ਪੀ. ਆਰ 1 ਮਨਜੀਤ ਸਿੰਘ ਨੇ ਕਿਹਾ ਕਿ ਉਹ ਲੋਕ ਸਭਾ ਜ਼ਿਮਨੀ ਚੋਣ 'ਚ ਰੁੱਝੇ ਹੋਏ ਸੀ ਪਰ ਹੁਣ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ |
ਕੌਣ ਹੈ ਮੁਹੰਮਦ ਰਫੀ ਉਰਫ਼ ਗੁੱਜਰ ਸਿਪਾਹੀਆ

ਧਾਰੀਵਾਲ ਨਹਿਰ ਕਿਨਾਰੇ ਰਹਿਣ ਵਾਲਾ ਮੁਹੰਮਦ ਰਫੀ ਉਰਫ ਗੁੱਜਰ ਸਿਪਾਹੀਆ ਆਮ ਗੁੱਜਰਾਂ ਵਾਂਗ ਹੀ ਕਰੀਬ ਡੇਢ ਦਹਾਕਾ ਪਹਿਲਾਂ ਇੱਥੇ ਆ ਕੇ ਰਹਿਣ ਲੱਗਾ ਸੀ ਅਤੇ ਹੌਲੀ-ਹੌਲੀ ਇਹ ਸੁੱਚਾ ਸਿੰਘ ਲੰਗਾਹ ਦੇ ਸੰਪਰਕ 'ਚ ਆ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਬਹੁਤ ਸਾਰੀ ਜਾਇਦਾਦ ਗੁੱਜਰ ਸਿਪਾਹੀਆ ਅਤੇ ਉਸ ਦੇ ਪਰਿਵਾਰ ਦੇ ਨਾਂਅ 'ਤੇ ਹੈ | ਇਹ ਵੀ ਕਿਹਾ ਜਾਂਦਾ ਹੈ ਕਿ ਲੰਗਾਹ ਦੇ ਢੇਰ ਸਾਰੇ ਰਾਜ ਸਿਪਾਹੀਆ ਦੇ ਢਿੱਡ 'ਚ ਹਨ | ਪਿਛਲੇ ਦਿਨੀਂ ਹੋਏ ਲੰਗਾਹ ਕਾਂਡ 'ਚ ਲੱਗੇ ਦੋਸ਼ਾਂ ਵਿਚ ਗੁੱਜਰ ਸਿਪਾਹੀਆ ਦਾ ਨਾਂਅ ਵੀ ਸ਼ਾਮਿਲ ਸੀ ਪ੍ਰੰਤੂ ਉਸ ਵਲੋਂ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ 'ਤੇ ਅਦਾਲਤ ਵਲੋਂ ਪਹਿਲਾਂ 10 ਅਕਤੂਬਰ ਤੇ ਹੁਣ 23 ਅਕਤੂਬਰ ਤੱਕ ਉਸ ਦੀ ਗਿ੍ਫ਼ਤਾਰੀ 'ਤੇ ਰੋਕ ਲਾਈ ਗਈ ਹੈ |

ਪਟਾਕਿਆਂ ਨੂੰ ਲੈ ਕੇ ਹਾਈ ਕੋਰਟ ਸਖ਼ਤ

ਚੰਡੀਗੜ੍ਹ, 12 ਅਕਤੂਬਰ (ਸੁਰਜੀਤ ਸਿੰਘ ਸੱਤੀ)-ਸੁਪਰੀਮ ਕੋਰਟ ਵਲੋਂ ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਉਪਰੰਤ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ 'ਚ ਪਟਾਕਿਆਂ ਦੀ ਵਿਕਰੀ ਬਾਰੇ ਸਖ਼ਤੀ ਵਰਤਦਿਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਸ਼ੁੱਕਰਵਾਰ ਤੱਕ ਜਵਾਬ ਦੇਣ ਦੀ ਹਦਾਇਤ ਕੀਤੀ ਹੈ | ਹਾਈਕੋਰਟ ਨੇ ਪੁੱਛਿਆ ਹੈ ਕਿ ਪਟਾਕਿਆਂ ਬਾਰੇ ਕਿਹੋ ਜਿਹੇ ਲਾਇਸੰਸ ਦਿੱਤੇ ਜਾਂਦੇ ਹਨ,
ਸਥਾਈ ਜਾਂ ਆਰਜ਼ੀ? ਮਾਮਲੇ ਵਿਚ ਮਦਦ ਲਈ ਹਾਈ ਕੋਰਟ ਨੇ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਤੇ ਇਕ ਹੋਰ ਵਕੀਲ ਨੂੰ ਐਮੀਕਸ ਕਿਊਰੀ ਵੀ ਥਾਪਿਆ ਹੈ | ਹਵਾ ਵਿਚਲੇ ਪ੍ਰਦੂਸ਼ਣ 'ਤੇ ਪੂਰੇ ਅਧਿਐਨ ਦੇ ਹਵਾਲੇ ਨਾਲ ਹਾਈ ਕੋਰਟ ਦੇ ਜਸਟਿਸ ਏ. ਕੇ. ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਡਿਵੀਜ਼ਨ ਬੈਂਚ ਨੇ ਕਿਹਾ ਹੈ ਕਿ ਇਸ ਵੇਲੇ ਹਵਾ ਵਿਚ ਪ੍ਰਦੂਸ਼ਣ ਵਧਿਆ ਹੋਇਆ ਹੈ ਤੇ ਪਟਾਕਿਆਂ ਨਾਲ ਹਵਾ ਵਿਚ ਪ੍ਰਦੂਸ਼ਣ ਕਾਰਨ ਰਾਤ ਦੇ 10 ਵਜੇ ਤੋਂ ਬਾਅਦ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਬੈਂਚ ਨੇ ਕਿਹਾ ਕਿ ਇਹ ਪ੍ਰਦੂਸ਼ਣ ਲੋਕਾਂ ਦੀ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ, ਖ਼ਾਸ ਕਰਕੇ ਸਾਹ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੈ | ਬੈਂਚ ਨੇ ਕਿਹਾ ਕਿ ਸਕੂਲੀ ਬੱਚੇ ਪਟਾਕਿਆਂ ਦੀ ਵਰਤੋਂ ਵਿਰੁੱਧ ਜਾਗਰੂਕਤਾ ਰੈਲੀਆਂ ਕੱਢਦੇ ਥੱਕ ਜਾਂਦੇ ਹਨ ਤੇ ਇਸ ਦੇ ਬਾਵਜੂਦ ਦੀਵਾਲੀ ਦੇ ਦਿਨਾਂ ਵਿਚ ਹਸਪਤਾਲਾਂ ਵਿਚ ਸੜੇ ਹੋਏ ਜਾਂ ਸਾਹ ਦੀ ਬਿਮਾਰੀ ਤੋਂ ਪੀੜਤਾਂ ਦੇ ਕੇਸ ਪੁੱਜਦੇ ਹਨ |

ਕੇਜਰੀਵਾਲ ਦੀ ਕਾਰ ਦਿੱਲੀ ਸਕੱਤਰੇਤ 'ਚੋਂ ਚੋਰੀ

ਨਵੀਂ ਦਿੱਲੀ, 12 ਅਕਤੂਬਰ (ਏਜੰੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਚੋਰੀ ਹੋ ਗਈ ਹੈ | ਖ਼ਬਰਾਂ ਦੀ ਏਜੰਸੀ ਮੁਤਾਬਿਕ ਅੱਜ ਦਿੱਲੀ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਕੇਜਰੀਵਾਲ ਦੀ ਵੈਗਨਾਰ ਕਾਰ ਚੋਰੀ ਹੋ ਗਈ | ਚੋਰੀ ਹੋਈ ਨੀਲੇ ਰੰਗ ਦੀ ...

ਪੂਰੀ ਖ਼ਬਰ »

ਭੁੱਖ ਸਬੰਧੀ ਵਿਸ਼ਵ ਸੂਚੀ ਵਿਚ ਭਾਰਤ ਦਾ 100ਵਾਂ ਸਥਾਨ

ਉੱਤਰੀ ਕੋਰੀਆ ਤੇ ਬੰਗਲਾਦੇਸ਼ ਤੋਂ ਵੀ ਪਛੜਿਆ ਨਵੀਂ ਦਿੱਲੀ, 12 ਅਕਤੂਬਰ (ਪੀ. ਟੀ. ਆਈ.)-ਭਾਰਤ ਵਿਚ ਭੁੱਖਮਰੀ ਗੰਭੀਰ ਸਮੱਸਿਆ ਹੈ ਅਤੇ ਭੁੱਖ ਸਬੰਧੀ ਵਿਸ਼ਵ ਸੂਚੀ ਵਿਚ ਇਸ ਦਾ 119 ਵਿੱਚੋਂ 100ਵਾਂ ਸਥਾਨ ਹੈ | ਇਸ ਸੂਚੀ ਵਿਚ ਭਾਰਤ ਉੱਤਰੀ ਕੋਰੀਆ, ਇਰਾਕ ਅਤੇ ਬੰਗਲਾਦੇਸ਼ ...

ਪੂਰੀ ਖ਼ਬਰ »

ਰਾਜਪਾਲ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਦਾ ਅਹਿਮ ਜ਼ਰੀਆ-ਕੋਵਿੰਦ

ਨਵੀਂ ਦਿੱਲੀ, 12 ਅਕਤੂਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਹਿਯੋਗੀ ਸੰਘਵਾਦ ਢਾਂਚੇ 'ਚ ਰਾਜਪਾਲਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਉਹ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਦਾ ਇਕ ਅਹਿਮ ਜ਼ਰੀਆ ਹਨ | ਸ੍ਰੀ ਕੋਵਿੰਦ ਅੱਜ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX