ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਜ਼ਿਲ੍ਹਾ ਹੁਸ਼ਿਆਰਪੁਰ ਦਾ ਸ਼ਹਿਰ ਮੁਕੇਰੀਆਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ੇ ਹੋਣ ਕਰਕੇ ਹਮੇਸ਼ਾ ਚਰਚਾ 'ਚ ਰਿਹਾ ਹੈ | ਲੋਕਾਂ ਵਲੋਂ ਇਸ ਸਮੱਸਿਆ ਸਬੰਧੀ ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪਰ ਪਤਾ ਨਹੀਂ ਕਿ ਇੱਥੋਂ ਨਗਰ ਕੌਾਸਲ ਅਤੇ ਪ੍ਰਸ਼ਾਸਨ ਦੀ ਕਿ ਮਜਬੂਰੀ ਹੈ ਕਿ ਨਾਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਿਖ਼ਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਰੀਆਂ ਸ਼ਹਿਰ ਦੀਆਂ ਸੜਕਾਂ ਤੋਂ ਇਲਾਵਾ ਬਾਜ਼ਾਰਾਂ ਵਿਚ ਵੀ ਨਾਜਾਇਜ਼ ਕਬਜ਼ੇ ਕੁਝ ਦੁਕਾਨਦਾਰਾਂ ਵੱਲੋਂ ਧੜੱਲੇ ਨਾਲ ਕੀਤੇ ਹੋਏ ਹਨ | ਜਿਨ੍ਹਾਂ ਵਿਚ ਸਭ ਤੋਂ ਵਧ ਸਬਜ਼ੀ ਮੰਡੀ ਤੇ ਫਰੂਟ ਦਾ ਕੰਮ ਕਰਨ ਵਾਲੇ ਰੇਹੜੀ ਫੜੀ ਤੇ ਦੁਕਾਨਦਾਰਾ ਵਲੋਂ ਨਾਜਾਇਜ਼ ਕਬਜ਼ੇ ਕਰਕੇ ਆਪਣੀਆਂ ਦੁਕਾਨਾਂ ਸੜਕ 'ਤੇ ਹੀ ਧੜੱਲੇ ਨਾਲ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਹਮੇਸ਼ਾ ਇੱਥੇ ਜਾਮ ਲੱਗਾ ਰਹਿੰਦਾ ਹੈ | ਲੋਕਾਂ ਨੇ ਦੱਸਿਆ ਕਿ ਜਦੋਂ ਸਵੇਰੇ ਸਬਜ਼ੀ ਮੰਡੀ ਦਾ ਸਮਾਂ ਹੁੰਦਾ ਹੈ ਤਾਂ ਉਸ ਵੇਲੇ ਮੁਕੇਰੀਆਂ ਤਲਵਾੜਾ ਰੋਡ ਤੋਂ ਲੋਕਾਂ ਦਾ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ | ਸਕੂਲਾਂ ਦੀਆਂ ਬੱਸਾਂ ਲੰਬਾ ਸਮਾਂ ਇੱਥੇ ਹੀ ਜਾਮ ਵਿਚ ਫਸਣ ਕਾਰਨ ਸਕੂਲ ਜਾਣ ਵਾਲੇ ਬੱਚੇ ਵੀ ਸਕੂਲ ਦੇਰ ਨਾਲ ਪਹੁੰਚਦੇ ਹਨ | ਇਸੇ ਤਰ੍ਹਾਂ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਿਵਲ ਹਸਪਤਾਲ ਮੁਕੇਰੀਆਂ ਦੇ ਬਾਹਰ ਵੀ ਸਬਜ਼ੀ ਅਤੇ ਫਰੂਟ ਦੇ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ | ਜਿਸ ਕਾਰਨ ਕਈ ਵਾਰ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਜਿਸ ਵਲੋ ਪ੍ਰਸ਼ਾਸਨ ਦਾ ਪਤਾ ਨਹੀਂ ਕਿਉਂ ਧਿਆਨ ਨਹੀਂ ਜਾ ਰਿਹਾ ਅਤੇ ਲੋਕਾਂ ਦਾ ਇੱਥੋਂ ਪੈਦਲ ਲੰਘਣਾ ਮੁਸ਼ਕਿਲ ਹੋਇਆ | ਲੋਕ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਹੈ ਕਿ ਮੁਕੇਰੀਆਂ ਸ਼ਹਿਰ ਦੀਆਂ ਸੜਕਾਂ 'ਤੇ ਸਬਜ਼ੀ ਫਰੂਟ ਦੀਆਂ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾ ਿਖ਼ਲਾਫ਼ ਸਖ਼ਤ ਕਾਰਵਾਈ ਕਰਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ |
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ਹਿਰ ਦੀ ਇਕ ਨਾਮੀ ਅਕੈਡਮੀ ਦੀ ਔਰਤ ਪ੍ਰਬੰਧਕ ਨੂੰ ਦੁਬਈ 'ਚ ਹੋਟਲ ਦਵਾਉਣ ਦੇ ਨਾਂਅ 'ਤੇ ਅਤੇ ਵਿਦਿਆਰਥੀਆਂ ਦੀਆਂ ਫ਼ੀਸਾਂ ਦੀ ਰਾਸ਼ੀ ਨੂੰ ਮਿਲਾ ਕੇ 55.75 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ...
ਕੋਟਫਤੂਹੀ, 12 ਅਕਤੂਬਰ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਣੀਵਾਲ 'ਚ ਅੱਜ ਦਿਨ-ਦਿਹਾੜੇ ਇਕ ਘਰ 'ਚੋਂ ਅਣਪਛਾਤੇ ਚੋਰਾਂ ਵਲੋਂ ਨਕਦੀ ਚੋਰੀ ਕਰ ਲੈਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬੀਬੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਲਗਪਗ 11 ਕੁ ਵਜੇ ਪਿੰਡ 'ਚ ਕਿਸੇ ਦੇ ਘਰ ਅੰਤਿਮ ...
ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਅਧਿਆਪਕ ਦਲ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਦਲ ਦੇ ਸੂਬਾ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਤੋਂ ਮੰਗ ਕੀਤੀ ਗਈ ਕਿ ...
ਮਿਆਣੀ, 12 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਕਮਾਲਪੁਰ ਵਿਚ ਦਾਖ਼ਲ ਹੁੰਦਿਆਂ ਮੁੱਖ ਫ਼ਿਰਨੀ 'ਤੇ ਲੱਗੇ ਟਰਾਂਸਫ਼ਾਰਮਰ ਦੇ ਦੋਵੇਂ ਖੰਭੇ ਕਰੀਬ ਤਿੰਨ ਸਾਲਾਂ ਤੋਂ ਟੁੱਟੇ ਹੋਏ ਹਨ ਤੇ ਵਿਭਾਗ ਦੀ ਲਾਪਰਵਾਹੀ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹੈ ...
ਦਸੂਹਾ, 12 ਅਕਤੂਬਰ (ਭੁੱਲਰ)-ਦਸੂਹਾ ਦੇ ਮੁਹੱਲਾ ਕੈਂਥਾ ਦੇ ਨੌਜਵਾਨ ਨਵਦੀਪ ਸਿੰਘ (26) ਦੀ ਬਹਰੀਨ ਵਿਚ ਮੌਤ ਹੋ ਗਈ ਜਦ ਕਿ 15 ਦਿਨ ਪਰਿਵਾਰ ਦੀਆਂ ਕੋਸ਼ਿਸ਼ਾਂ 'ਤੇ ਜੱਦੋ-ਜਹਿਦ ਬਾਅਦ ਉਸ ਦੀ ਲਾਸ਼ ਦਸੂਹਾ ਪੁੱਜੀ | ਨਵਦੀਪ ਸਿੰਘ ਦੀ ਲਾਸ਼ ਘਰ ਪਹੁੰਚਦਿਆਂ ਹੀ ਇਲਾਕੇ ਵਿਚ ...
ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਸਰਿਆਣਾ ਥਾਣਾ ਹਾਜੀਪੁਰ ਨੇ ਦੱਸਿਆ ਕਿ ਉਹ ਮਿਤੀ 7 ਅਕਤੂਬਰ ਨੂੰ ਆਪਣੇ ਮੋਟਰਸਾਈਕਲ ਨੰਬਰ.ਪੀ. ਬੀ. 07.ਏ.ਜੀ. 1975 'ਤੇ ਸਵਾਰ ਹੋ ਕੇ ...
ਬੁੱਲ੍ਹੋਵਾਲ, 12 ਅਕਤੂਬਰ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਸੜਕ ਹਾਦਸੇ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ 'ਤੇ ਬੱਸ ਡਰਾਈਵਰ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਮਲਕੀਤ ਸਿੰਘ ਪੁੱਤਰ ਰਾਜ ਕੁਮਾਰ ...
ਹੁਸ਼ਿਆਰਪੁਰ/ਹਰਿਆਣਾ, 12 ਅਕਤੂਬਰ (ਬਲਜਿੰਦਰਪਾਲ ਸਿੰਘ/ਖੱਖ, ਹਰਪ੍ਰੀਤ ਕੌਰ)- ਹੱਤਿਆ ਕਰਨ ਲਈ 35 ਲੱਖ ਰੁਪਏ ਦੀ ਸੁਪਾਰੀ ਲੈ ਕੇ ਇਲਾਕੇ 'ਚ ਰੇਕੀ ਕਰ ਰਹੇ ਗੈਂਗਸਟਰ ਰਾਜੀਵ ਰਾਜਾ ਗਰੋਹ ਦੇ 8 ਮੈਂਬਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ ਭਾਰੀ ...
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਇੱਥੇ ਸੀ.ਪੀ.ਆਈ. (ਐੱਮ). ਤਹਿਸੀਲ ਗੜ੍ਹਸ਼ੰਕਰ ਦੇ ਆਗੂਆਂ ਵਲੋਂ ਡਾ. ਭਾਗ ਸਿੰਘ ਹਾਲ ਵਿਚ ਮੀਟਿੰਗ ਕਰਨ ਉਪਰੰਤ ਬੰਗਾ ਚੌਕ ਤੱਕ ਰੋਸ ਮਾਰਚ ਕਰਕੇ ਆਰ.ਐੱਸ.ਐੱਸ. ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਕਾਮਰੇਡ ਦਰਸ਼ਨ ਸਿੰਘ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਹੀ ਦੇਸ਼ ਦੀ ਸੁਰੱਖਿਆ ਹੈ | ਉਨ੍ਹਾਂ ਇਹ ਵਿਚਾਰ ਅੱਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਸ਼ਿਸ਼ੂ ਸੁਰੱਖਿਆ ਘਰ (ਪੰਘੂੜਾ) ਦਾ ...
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਗੜ੍ਹਸ਼ੰਕਰ ਦੇ ਵਫ਼ਦ ਨੇ ਜਥੇਬੰਦੀ ਸੂਬਾ ਪ੍ਰਧਾਨ ਹਰਪਾਲ ਕੌਰ ਸਤਨੌਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਮਜੀ ਦਾਸ ਚੌਹਾਨ ਦੀ ਅਗਵਾਈ ...
ਦਸੂਹਾ, 12 ਅਕਤੂਬਰ (ਭੁੱਲਰ)-ਕਿਡਜ਼ ਹੋਮ ਪਲੇਅ ਵੇਅ ਸਕੂਲ ਵਿਖੇ ਪਿ੍. ਮੈਡਮ ਸੁਨੀਤਾ ਰਲਹਣ ਦੀ ਅਗਵਾਈ ਹੇਠ ਨੰਨੇ ਮੁੰਨੇ ਬੱਚਿਆਂ ਵਿਚਕਾਰ ਸੁੰਦਰ ਡਰੈੱਸ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਸ੍ਰੀ ਰਾਮ, ਲਕਸ਼ਮਣ, ਸੀਤਾ ਮਾਤਾਮ ਹਨੂਮਾਨ, ਭਰਤ, ਰਾਜਾ ਜਨਕ, ਰਾਜਾ ਦਸ਼ਰਥ ...
ਟਾਂਡਾ ਉੜਮੁੜ, 12 ਅਕਤੂਬਰ (ਗੁਰਾਇਆ)-ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਈਾਸ (ਨਿਸ਼ਾ) ਦੇ ਸੱਦੇ 'ਤੇ ਦੇਸ਼ ਭਰ ਵਿਚ ਪ੍ਰਾਈਵੇਟ ਸਕੂਲਾਂ ਵਿਚ ਮਨਾਏ ਜਾ ਰਹੇ ਕਾਲਾ ਦਿਵਸ ਸਬੰਧੀ ਅੱਜ ਟਾਂਡਾ ਉੜਮੁੜ ਤੇ ਇਸ ਦੇ ਨਾਲ ਲੱਗਦੇ ਪ੍ਰਾਈਵੇਟ ਸਕੂਲਾਂ ਵਲੋਂ ਆਪਣੀਆਂ ਮੰਗਾਂ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-63ਵੀਂ ਪੰਜਾਬ ਰਾਜ ਸਟੇਟ ਖੇਡਾਂ, ਜੋ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਈਆਂ ਦੌਰਾਨ ਵੇਟ ਲਿਫ਼ਟਿੰਗ ਮੁਕਾਬਲੇ 'ਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ ਨੇ 65 ...
ਸੈਲਾ ਖੁਰਦ, 12 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਤਹਿਤ ਕਸਬਾ ਸੈਲਾ ਖੁਰਦ ਅਨਾਜ ਮੰਡੀ ਵਿਖੇ ਮੰਡੀ ਇੰਚਾਰਜ ਜਸਪ੍ਰੀਤ ਸਿੰਘ ਨੇ ਆਪਣੇ ਸਟਾਫ਼ ਸਮੇਤ ਹੁਕਮਾਂ ਦੀ ਪਾਲਣਾ ਕਰਦਿਆਂ ਮੰਡੀ ਦੇ ਮੁੱਖ ਗੇਟ ਬੰਦ ਕਰਕੇ ...
ਦਸੂਹਾ, 12 ਅਕਤੂਬਰ (ਭੁੱਲਰ)-ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਜੈ ਦੇਵ ਰਿਸ਼ੀ ਅਤੇ ਐਮ. ਐੱਸ. ਜੋਤੀ ਨੇ ਮੰਗਾਂ ...
ਮਾਹਿਲਪੁਰ, 12 ਅਕਤੂਬਰ (ਦੀਪਕ ਅਗਨੀਹੋਤਰੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ 'ਚ ਅੱਜ ਵਿਸ਼ਵ ਡਾਕ ਦਿਵਸ ਮਨਾਇਆ ਗਿਆ | ਪਿ੍ੰਸੀਪਲ ਸੁਖਜਿੰਦਰ ਕੌਰ ਦੇ ਨਿਰਦੇਸ਼ ਤੇ ਅਧਿਆਪਕਾ ਅਮਨਦੀਪ ਕੌਰ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਡਾਕਘਰ ਮਾਹਿਲਪੁਰ ਦਾ ਦੌਰਾ ...
ਚੱਬੇਵਾਲ, 12 ਅਕਤੂਬਰ (ਸਖ਼ੀਆ)-ਸਰਕਾਰੀ ਹਸਪਤਾਲ ਚੱਬੇਵਾਲ ਵਿਖੇ ਐੱਸ.ਐਮ.ਓ. ਡਾ: ਸੰਦੀਪ ਖਰਬੰਦਾ ਸਰਜੀਕਲ ਮਾਹਿਰ ਦੀ ਅਗਵਾਈ ਹੇਠ 'ਵਿਸ਼ਵ ਦਿ੍ਸ਼ਟੀ ਦਿਵਸ' ਸਬੰਧੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ: ਖਰਬੰਦਾ ਅਤੇ ਆਰ. ਆਰ. ਭਾਟੀਆ ...
ਅੱਡਾ ਸਰਾਂ, 12 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਬੀ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾ ਵਿਖੇ ਸਮਾਗਮ ਦੌਰਾਨ ਖੇਡਾਂ 'ਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਰਜਿੰਦਰ ਸਿੰਘ ਬੀਰਮਪੁਰ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ 'ਚੋਂ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਪੰਜਾਬ ਦਾ ਪਹਿਲਾ 'ਬਾਲਿਕਾ ਮੰਚ' ਸਥਾਪਿਤ ਹੋ ਗਿਆ ਹੈ ਅਤੇ ਇਹ ਮੰਚ ਜਿੱਥੇ ਘਰੇਲੂ ਹਿੰਸਾ ਨੂੰ ਠੱਲ੍ਹ ਪਾਉਣ 'ਚ ਕਾਮਯਾਬ ਹੋਵੇਗਾ, ਉੱਥੇ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਦੋਸ਼ 'ਚ ਇਕ ਨੌਜਵਾਨ ਅਤੇ ਸਾਜ਼ਿਸ਼ 'ਚ ਸ਼ਾਮਿਲ ਉਸ ਦੇ ਪਰਿਵਾਰਕ ਮੈਂਬਰਾਂ ਿਖ਼ਲਾਫ਼ ਥਾਣਾ ਮੇਹਟੀਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ...
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ, ਜਦਕਿ ਇਕ ਕਥਿਤ ਦੋਸ਼ੀ ਫ਼ਰਾਰ ਹੋ ਗਿਆ | ਪੁਲਿਸ ਅਧਿਕਾਰੀ ਮੋਹਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ...
ਬੁੱਲ੍ਹੋਵਾਲ, 12 ਅਕਤੂਬਰ (ਰਵਿੰਦਰਪਾਲ ਸਿੰਘ ਲੁਗਾਣਾ)-ਪੀ.ਡੀ.ਅਗਰਵਾਲ ਟੋਲ ਰੋਡ ਲਾਚੋਵਾਲ ਦੇ ਕਰਮਚਾਰੀਆਂ ਵਲੋਂ ਟੋਲ ਰੋਡ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਅਤੇ ਸੁਰਜੀਤ ਸਿੰਘ ਦੀ ਅਗਵਾਈ 'ਚ ਮੈਨੇਜਰ ਟੋਲ ਰੋਡ ਨੂੰ ਮੁਲਾਜ਼ਮਾਂ ਨਾਲ ਹੋ ਰਹੀਆਂ ਵਧੀਆਂ ਸਬੰਧੀ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਇਕ ਹੁਕਮ ਰਾਹੀਂ ਡਾ: ਅਵਨੀਸ਼ ਸੂਦ ਸੀਨੀਅਰ ਮੈਡੀਕਲ ਅਫ਼ਸਰ ਨੂੰ ਸਰਕਾਰੀ ਸੇਵਾ ਤੋਂ ਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਿਸ ਅਨੁਸਾਰ ਡਾ: ਅਵਨੀਸ਼ ਸੂਦ ਦਾ ਦੂਸਰੇ ...
ਗੜ੍ਹਸ਼ੰਕਰ, 12 ਅਕਤੂਬਰ (ਸੁਮੇਸ਼ ਬਾਲੀ)-ਪਿੰਡ ਬੜੇਸਰੋਂ ਵਿਖੇ ਪਿੰਡ ਦੀ ਪੰਚਾਇਤ ਵਲੋਂ ਬਾਲੜੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ 'ਚ ਸੀ.ਡੀ.ਪੀ.ਓ. ਪਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ 'ਚ ਚਾਰ ਲੜਕੀਆਂ ਤੋਂ ਕੇਕ ਵੀ ਕਟਵਾਇਆ ...
ਖੁੱਡਾ, 12 ਅਕਤੂਬਰ (ਸਰਬਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿ੍ੰਸੀਪਲ ਦਲਬੀਰ ਕੌਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ...
ਹਾਜੀਪੁਰ, 12 ਅਕਤੂਬਰ (ਪੁਨੀਤ ਭਾਰਦਵਾਜ)-ਅੱਜ ਬਲਾਕ ਹਾਜੀਪੁਰ ਦੇ ਪਿੰਡ ਹੰਦਵਾਲ 'ਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਕਰੈਸ਼ਰਾਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਵਲੋਂ ਇਲਾਕੇ ਵਿਚ ਚੱਲ ਰਹੇ ਸਟੋਨ ਕਰੈਸ਼ਰਾਂ ਵਲੋਂ ਪਿੰਡ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਅਧਿਕਾਰੀਆਂ ਅਤੇ ਐਨ.ਜੀ.ਓਜ਼ ਨਾਲ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਗੱਲ ਕਹੀ ਗਈ, ਉੱਥੇ ...
ਗੜ੍ਹਦੀਵਾਲਾ, 12 ਅਕਤੂਬਰ (ਚੱਗਰ)-ਕਾਰਜ ਸਾਧਕ ਅਫ਼ਸਰ ਗੜ੍ਹਦੀਵਾਲਾ ਰਣਧੀਰ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਉਪ-ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਤੋਂ ਬਿਨਾ ਸ਼ਹਿਰ ਵਿਚ ਪਟਾਕਿਆਂ ਦੀ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਮਾਜ ਭਲਾਈ ਕੰਮਾਂ ਨੂੰ ਸਮਰਪਿਤ ਸਵੈ-ਸੇਵੀ ਸੰਸਥਾ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿਵਲ ਹਸਪਤਾਲ ਦੇ ਬਗੀਚੇ ਨੂੰ ਅੱਜ ਗੋਦ ਲੈ ਲਿਆ ਗਿਆ | ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ...
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਗੁੱਤ ਕੱਟ ਹੋਣ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਅਜਿਹੀ ਹੀ ਇਕ ਘਟਨਾ ਪਿੰਡ ਜਨੌੜੀ ਦੇ ਮੁਹੱਲਾ ਰਾਮ ਨਗਰ ਵਿਖੇ ਵਾਪਰੀ | ਜਿਸ 'ਚ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਪ੍ਰਤੀਤ ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਦੇ ਨੌਜਵਾਨ ਲੜਕੇ ਦੀ ਅੱਖ ਦੇ ਆਪ੍ਰੇਸ਼ਨ ਲਈ 10 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬਹਾਦਰ ਸਿੰਘ ਸਿੱਧੂ ਨੇ ...
(ਸਫਾ 7 ਦੀ ਬਾਕੀ) ਪ੍ਰਵਾਸੀ ਭਾਰਤੀ ਜੰਗ ਵਾਸੀ ਕੈਨੇਡਾ, ਜੋਤੀ ਅਤੇ ਪਿ੍ੰਸ ਵਾਸੀਆਨ ਖੁਰਦਾਂ ਨਾਲ ਡੀਲ ਹੋਈ ਹੈ ਅਤੇ ਉਕਤ ਵਿਅਕਤੀਆਂ ਨੇ ਆਪਣੇ ਵਿਰੋਧੀ ਗਰੁੱਪ ਦੇ ਇਕ ਵਿਅਕਤੀ ਦੀ ਹੱਤਿਆ ਲਈ 35 ਲੱਖ ਰੁਪਏ ਦੇਣੇ ਮੰਨੇ ਹਨ | ਜਿਸ 'ਚੋਂ ਪਹਿਲੀ ਕਿਸ਼ਤ 10 ਲੱਖ ਰੁਪਏ ਦੀ ਲੈ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ 14 ਅਕਤੂਬਰ ਨੂੰ ਰੋਸ਼ਨ ਗਰਾਊਾਡ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ 27ਵੇਂ ਅੰਤਰਰਾਸ਼ਟਰੀ ...
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਅੱਜ ਦਿਨ-ਦਿਹਾੜੇ ਪਿੰਡ ਕੋਠੇ ਮੁਕੱਦਮਾ ਵਿਖੇ ਇਕ ਘਰ 'ਚ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਪੁੱਤਰ ਰੇਸ਼ਮ ਲਾਲ ਵਾਸੀ ਕੋਠੇ ਮੁਕੱਦਮ ਨੇ ਦੱਸਿਆ ਕਿ ਉਹ ਕਰੀਬ 10:30 ਵਜੇ ...
ਦਸੂਹਾ, 12 ਅਕਤੂਬਰ (ਭੁੱਲਰ)-ਸਿਵਲ ਹਸਪਤਾਲ ਦਸੂਹਾ ਵਿਖੇ ਐੱਸ. ਐਮ. ਓ. ਡਾ. ਆਰ. ਕੇ. ਬੱਗਾ ਦੀ ਅਗਵਾਈ ਹੇਠ ਵਿਸ਼ਵ ਦਿ੍ਸ਼ਟੀ 'ਤੇ ਡਾ. ਸਤਵਿੰਦਰ ਸਿੰਘ ਵਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਡਾ. ਗੁਲਵਿੰਦਰ ਸਿੰਘ, ਨਮਰਤਾ ਪੁਰੀ, ਡਾ. ਦੀਦਾਰ ਸਿੰਘ, ਡਾ. ਰਣਜੀਤ ...
ਦਸੂਹਾ, 12 ਅਕਤੂਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਲਾ ਦੇ ਵਿਦਿਆਰਥੀਆਂ ਨੇ ਸਕੂਲ ਜ਼ੋਨਲ ਪੱਧਰ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰ. ਤਰਸੇਮ ਕੁਮਾਰ, ਲੈਕ. ਸੁਰਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਸਟਾਈਲ ਕਬੱਡੀ ਅੰਡਰ 19 ਲੜਕੇ ...
ਨਸਰਾਲਾ, 12 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਆਸ਼ੀਰਵਾਦ ਨਾਲ, ਜਥੇਦਾਰ ਬਾਬਾ ਜੋਗਾ ਸਿੰਘ ਰਾਮੂ ਥਿਆੜੇ ਵਾਲਿਆਂ ਦੇ ਯਤਨਾਂ ਸਦਕਾ ਸਮੂਹ ਇਲਾਕਾ ਤੇ ਨਗਰ ਨਿਵਾਸੀ ਪਿੰਡ ਰਾਮੂ ਥਿਆੜੇ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਈਸ਼ਰ ...
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਇਕ ਜਜ਼ਬਾ ਵੈੱਲਫੇਅਰ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਪਿੰਡ ਅੱਜੋਵਾਲ ਦੇ ਮੁਹੱਲਾ ਪ੍ਰੀਤ ਨਗਰ 'ਚ ਲੋੜਵੰਦ ਪਰਿਵਾਰਾਂ ਨੂੰ ਕੱਪੜੇ ਤਕਸੀਮ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ...
ਦਸੂਹਾ, 12 ਅਕਤੂਬਰ (ਭੁੱਲਰ)-ਪਰਜਾਪਤੀ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਵਲੋਂ ਅਧਿਆਤਮਕ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੋਨੀਪਤ ਸੇਵਾ ਕੇਂਦਰ ਦੀ ਮੁੱਖ ਸੰਚਾਲਕਾ ਬ੍ਰਹਮਾ ਕੁਮਾਰੀ ਅਨੀਤਾ ਭੈਣ ਨੇ ਅਧਿਆਤਮਿਕਤਾ ਦੇ ਅਰਥਾਂ ਸਬੰਧੀ ਭਰਪੂਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX