ਤਾਜਾ ਖ਼ਬਰਾਂ


ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  about 1 hour ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਖੇ ਅੱਤਵਾਦੀਆਂ ਨੇ ਕੱਲ੍ਹ ਸਾਬਕਾ ਸਰਪੰਚ ਰਮਜਾਨ ਸ਼ੇਖ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਜ ਅੱਤਵਾਦੀਆਂ ਨੇ ਮ੍ਰਿਤਕ ਸਾਬਕਾ ਸਰਪੰਚ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ...
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  about 1 hour ago
ਆਗਰਾ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਤਾਜ ਮਹਿਲ ਵਿਵਾਦ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਤਾਜ ਮਹਿਲ ਕਿਸ ਨੇ ਬਣਾਇਆ ਇਹ ਮੁੱਦਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਜ਼ਦੂਰਾਂ...
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  about 1 hour ago
ਲਖਨਊ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮਨਾਇਕ ਨੇ ਕਿਹਾ ਕਿ ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨ ਨੂੰ ਵਿਵਾਦਾਂ 'ਚ...
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  about 1 hour ago
ਲੁਧਿਆਣਾ, 17 ਅਕਤੂਬਰ (ਪਰਮਿੰਦਰ ਅਹੂਜਾ) - ਲੁਧਿਆਣਾ 'ਚ 5 ਅਣਪਛਾਤੇ ਲੁਟੇਰਿਆਂ ਨੇ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਰੁਪਏ ਤੇ 7.38 ਲੱਖ ਦੇ ਚੈੱਕ ਲੁੱਟ ਲਏ ਹਨ। ਇਹ ਲੁੱਟ ਲੁਧਿਆਣਾ ਦੇ ਮਾਡਲ ਟਾਊਨ...
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  about 2 hours ago
ਲਖਨਊ, 17 ਅਕਤੂਬਰ-ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨਾ ਚਾਹੀਦਾ ਹੈ ਕਿਉਂਕਿ ਅਯੁੱਧਿਆ ਹਿੰਦੂ ਵਿਰਾਸਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਫ਼ਿਰਕੂ ਸਦਭਾਵਨਾ...
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਤੇ ਇਲੈੱਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਸਿਆਸੀ ਦਲਾਂ ਦੀ 2004-05 ਤੋਂ 2015-16 ਵਿਚਕਾਰ ਇਕੱਠੀ ਹੋਈ ਜਾਇਦਾਦ ਦਾ ਬਿਉਰਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅੰਕੜਾ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  about 3 hours ago
ਕਾਬੁਲ, 17 ਅਕਤੂਬਰ - ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ 'ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈੱਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਤੇ ਗੰਨਮੈਨਾਂ ਵੱਲੋਂ ਕੀਤੇ ਹਮਲੇ ਵਿਚ...
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  about 3 hours ago
ਚੰਡੀਗੜ੍ਹ, 17 ਅਕਤੂਬਰ - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵਧੇਰੇ ਕੀਮਤ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੇ ਇਹ ਸੋਨੇ ਦੇ ਬਿਸਕੁੱਟ ਆਪਣੇ ਬੂਟਾਂ 'ਚ ਛੁਪਾਅ ਰੱਖੇ...
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  about 3 hours ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  about 4 hours ago
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  about 4 hours ago
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  about 5 hours ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  about 5 hours ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  about 6 hours ago
ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੇ ਆਯੁਰਵੇਦ ਸੰਸਥਾ ਦਾ ਕੀਤਾ ਉਦਘਾਟਨ
. . .  about 6 hours ago
ਪਾਕਿ ਸ਼ਹਿਰੀ ਬੀ.ਐਸ.ਐਫ. ਵਲੋਂ ਗ੍ਰਿਫਤਾਰ
. . .  about 7 hours ago
ਡੇਰਾ ਸਿਰਸਾ ਦਾ ਸੀ.ਏ. ਕਾਬੂ
. . .  about 7 hours ago
ਈ.ਡੀ. ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਪਹੁੰਚੀਆਂ
. . .  about 8 hours ago
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੂਹ ਨਾਲ ਮਨਾਈ ਦੀਵਾਲੀ
. . .  about 8 hours ago
ਸ੍ਰੀਲੰਕਾ ਨੇ ਨੇਵੀ ਨੇ 8 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
. . .  about 9 hours ago
ਲੁਧਿਆਣਾ 'ਚ ਆਰ.ਐਸ.ਐਸ. ਆਗੂ ਦਾ ਗੋਲੀਆਂ ਮਾਰ ਕੇ ਕਤਲ
. . .  about 9 hours ago
ਪੀ.ਐਮ.ਓ. 'ਚ ਲੱਗੀ ਅੱਗ
. . .  about 10 hours ago
ਮੋਦੀ ਨੇ ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਸ਼ੋਪੀਆ 'ਚ ਅੱਤਵਾਦੀਆਂ ਨੇ ਸਰਪੰਚ ਦੀ ਕੀਤੀ ਹੱਤਿਆ , ਇਕ ਅੱਤਵਾਦੀ ਵੀ ਮਰਿਆ
. . .  1 day ago
ਜੰਮੂ-ਕਸ਼ਮੀਰ 'ਚ ਮਿੰਨੀ ਬੱਸ ਪਲਟੀ ,22 ਜ਼ਖ਼ਮੀ
. . .  1 day ago
ਤਲਵਾੜ ਜੋੜਾ ਜੇਲ੍ਹ 'ਚ ਸੇਵਾਵਾਂ ਦੇਣ ਨੂੰ ਤਿਆਰ
. . .  about 1 hour ago
ਕਿਸਾਨਾਂ ਨਾਲ ਮੀਟਿੰਗ ਮਗਰੋਂ ਕੈਪਟਨ ਦਾ ਵੱਡਾ ਐਲਾਨ
. . .  9 minutes ago
ਆਈ.ਜੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਨਿਆਇਕ ਹਿਰਾਸਤ 28 ਅਕਤੂਬਰ ਤੱਕ ਵਧੀ
. . .  7 minutes ago
ਯੂ.ਪੀ : ਫਾਟਕ ਡਿੱਗਣ ਕਾਰਨ 3 ਬੱਚਿਆ ਦੀ ਮੌਤ
. . .  41 minutes ago
ਯੂ.ਪੀ : ਤਲਾਬ 'ਚ ਡੁੱਬਣ ਨਾਲ 3 ਬੱਚਿਆ ਦੀ ਮੌਤ
. . .  43 minutes ago
ਪੁਰਤਗਾਲ ਤੇ ਸਪੇਨ ਦੇ ਜੰਗਲਾ 'ਚ ਅੱਗ ਕਾਰਨ 30 ਮੌਤਾਂ
. . .  about 1 hour ago
ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ - ਮੋਦੀ
. . .  about 1 hour ago
ਤਲਵਾੜਾ ਜੋੜਾ ਜੇਲ੍ਹ ਤੋਂ ਹੋਇਆ ਰਿਹਾਅ
. . .  about 1 hour ago
ਭਾਜਪਾ ਗੁਜਰਾਤ 'ਚ 150 ਤੋਂ ਵੱਧ ਸੀਟਾਂ ਜਿੱਤੇਗੀ
. . .  1 day ago
ਦਿੱਲੀ 'ਚ ਡੇਂਗੂ ਕਾਰਨ 2 ਹੋਰ ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਜਗਰਾਓਂ

ਪਿੰਡ ਮੱਲ੍ਹਾ ਨੇੜੇ ਲੱੁਟ-ਖੋਹ ਦੀ ਵਾਰਦਾਤ 'ਚ ਸਾਬਕਾ ਅਕਾਲੀ ਸਰਪੰਚ ਸਮੇਤ ਤਿੰਨ ਕਾਬੂ, ਇਕ ਫ਼ਰਾਰ

ਜਗਰਾਉਂ, 12 ਅਕਤੂਬਰ (ਅਜੀਤ ਸਿੰਘ ਅਖਾੜਾ)-ਬੀਤੇ ਦਿਨੀ ਨੇੜਲੇ ਪਿੰਡ ਮੱਲ੍ਹਾ ਦੇ ਡੱਲਾ ਰੋਡ 'ਤੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਕੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ | ਇਸ ਸਬੰਧੀ ਜਾਣਕਾਰੀ ਅਨੁਸਾਰ ਅਮੋਦ ਕੁਮਾਰ ਪੱੁਤਰ ਪਾਲ ਸਿੰਘ ਬਾਬੂ ਰਾਮ ਵਾਸੀ ਯੂ.ਪੀ ਹਾਲ ਵਾਸੀ ਜਗਰਾਉਂ ਜੋ ਕਿ ਐਸ.ਵੀ.ਸੀ.ਐਲ ਕੰਪਨੀ 'ਚ ਕੰਮ ਕਰਦਾ ਹੈ ਤੇ ਪਿੰਡਾਂ 'ਚੋਂ ਕਿਸ਼ਤਾਂ ਇਕੱਠੀਆਂ ਕਰਕੇ ਵਾਪਿਸ ਜਗਰਾਉਂ ਨੂੰ ਆ ਰਿਹਾ ਸੀ | ਸਵੇਰੇ 11.30 ਵਜੇ ਦੋ ਪਲਸਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਪਿੰਡ ਮੱਲ੍ਹਾ ਤੋਂ ਡੱਲਾ ਰੋਡ 'ਤੇ ਅਮੋਦ ਕੁਮਾਰ ਨੂੰ ਰੁਕਣ ਲਈ ਕਿਹਾ ਤਾਂ ਉਸ ਦੇ ਨਾ ਰੁਕਣ 'ਤੇ ਨੌਜਵਾਨਾਂ ਨੇ ਡੰਡਾ ਮਾਰ ਕੇ ਅਮੋਦ ਕੁਮਾਰ ਨੂੰ ਥੱਲੇ ਸੱੁਟ ਦਿੱਤਾ ਤੇ ਫਿਰ ਪਿਸਤੌਲ ਦੀ ਨੋਕ 'ਤੇ ਉਸ ਦੀ ਕਿੱਟ ਜਿਸ 'ਚ 37128 ਰੁਪਏ ਸਨ, ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਅਮੋਦ ਕੁਮਾਰ ਦੇ ਬਿਆਨਾਂ 'ਤੇ ਪੁਲਿਸ ਥਾਣਾ ਹਠੂਰ 'ਚ ਇੰਸਪੈਕਟਰ ਰਜੇਸ਼ ਕੁਮਾਰ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ | ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਪਾ ਤੇ ਦਲਵਿੰਦਰ ਸਿੰਘ ਉਰਫ ਅਰਸ਼ੀ ਵਾਸੀ ਡੱਲਾ ਨੇ ਉਕਤ ਅਮੋਦ ਕੁਮਾਰ ਤੋਂ ਲੱੁਟ-ਖੋਹ ਕੀਤੀ ਹੈ, ਕਿਉਂਕਿ ਪਿੰਡ ਮੱਲ੍ਹੇ ਦੇ ਮਨਦੀਪ ਸਿੰਘ ਉਰਫ ਮਿੰਟੂ ਪੱੁਤਰ ਗੁਰਨਾਮ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਘਟਨਾ ਵਾਲੇ ਦਿਨ ਸਮੇਂ ਉਹ ਜਗਰਾਉਂ ਤੋਂ ਪਿੰਡ ਮੱਲ੍ਹੇ ਵੱਲ ਨੂੰ ਵਾਪਸ ਆਪਣੇ ਚਾਚੇ ਦੇ ਲੜਕੇ ਨਾਲ ਆ ਰਿਹਾ ਸੀ ਤਾਂ ਉਸ ਨੇ ਘਟਨਾ ਸਥਾਨ 'ਤੇ ਖੜ੍ਹੇ ਗੁਰਪ੍ਰੀਤ ਸਿੰਘ ਉਰਫ ਗੋਪਾ ਵਾਸੀ ਮੱਲ੍ਹਾ ਨੂੰ ਪੱੁਛਿਆ ਕੀ ਗੱਲ ਹੋਈ ਤਾਂ ਉਸ ਨੇ ਅੱਗੋਂ ਦੱਸਿਆ ਕਿ ਇਹ ਆਪਣੇ ਪਿੰਡ ਦੀਆਂ ਕੁੜੀਆਂ ਨਾਲ ਛੇੜਖਾਨੀ ਕਰਦਾ ਹੈ ਤੇ ਗੁਰਪ੍ਰੀਤ ਸਿੰਘ ਗੋਪਾ ਨੇ ਮਨਦੀਪ ਸਿੰਘ ਮਿੰਟੂ ਨੂੰ ਉਨ੍ਹਾਂ ਬਾਰੇ ਕਿਸੇ ਨੂੰ ਨਾ ਦੱਸਣ ਦੀ ਗੱਲ ਆਖੀ | ਐਸ.ਐਸ.ਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਫੋਨ ਡਿਟੇਲਾਂ ਤੇ ਲੋਕੇਸ਼ਨਾਂ ਕਢਵਾਈਆਂ ਗਈਆਂ ਤਾਂ ਉਸ 'ਚ ਗੁਰਪ੍ਰੀਤ ਸਿੰਘ ਉਰਫ ਗੋਪਾ ਪੱੁਤਰ ਗੁਰਮੀਤ ਸਿੰਘ ਵਾਸੀ ਮੱਲ੍ਹਾ, ਦਲਵਿੰਦਰ ਸਿੰਘ ਉਰਫ ਅਰਸ਼ੀ ਪੱੁਤਰ ਜ਼ੋਰਾ ਸਿੰਘ ਵਾਸੀ ਪਿੰਡ ਡੱਲਾ, ਰਣਜੀਤ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਚੱਕ ਭਾਈਕਾ ਸਮੇਤ ਪਿੰਡ ਮੱਲ੍ਹਾ ਦੇ ਸਾਬਕਾ ਅਕਾਲੀ ਸਰਪੰਚ ਅਵਤਾਰ ਸਿੰਘ ਉਰਫ ਤਾਰਾ ਪੱੁਤਰ ਗੁਰਮੇਲ ਸਿੰਘ ਨੂੰ ਕਾਬੂ ਕੀਤਾ ਗਿਆ, ਜਦੋਂਕਿ ਇਕ ਗੁਰਮੀਤ ਸਿੰਘ ਵਾਸੀ ਦੇਹੜਕਾ ਫ਼ਰਾਰ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਪਾਸੋਂ 30 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਸਰਪੰਚ ਅਵਤਾਰ ਸਿੰਘ ਮੱਲ੍ਹਾ ਪਾਸੋਂ 32 ਬੋਰ ਦਾ ਰਿਵਾਲਵਰ, 4 ਡੰਮੀ ਕਾਰਤੂਸ, 2 ਜਿੰਦਾ ਕਾਰਤੂਸ, 1 ਬੰਦੂਕ 315 ਬੋਰ, 5 ਬੰਦੂਕ ਦੇ ਕਾਰਤੂਸ, ਖਾਲੀ ਅਸ਼ਟਾਮ ਪੇਪਰ, ਖਾਲੀ ਚੈੰਕ ਤੇ ਇਕ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਵਿਅਕਤੀਆਂ ਦੇ ਮੋਬਾਈਲ ਫੋਨ ਵੀ ਬਰਾਮਦ ਕਰਨੇ ਅਜੇ ਬਾਕੀ ਹਨ | ਉਕਤ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਅਗਲੀ ਪੱੁਛਗਿੱਛ ਜਾਰੀ ਹੈ | ਇਸ ਮੌਕੇ ਐਸ.ਪੀ (ਡੀ) ਗੁਰਦੀਪ ਸਿੰਘ, ਡੀ.ਐਸ.ਪੀ (ਐਚ) ਸਰਬਜੀਤ ਸਿੰਘ, ਐਚ.ਐਚ.ਓ ਥਾਣਾ ਹਠੂਰ ਇੰਸਪੈਕਟਰ ਰਜੇਸ਼ ਕੁਮਾਰ ਆਦਿ ਹਾਜ਼ਰ ਸਨ |
ਵਾਰਦਾਤ 'ਚ ਕੀ ਭੂਮਿਕਾ ਸੀ ਅਕਾਲੀ ਸਰਪੰਚ ਦੀ-ਇਸ ਵਾਰਦਾਤ 'ਚ ਪਿੰਡ ਮੱਲ੍ਹਾ ਦੇ ਸਾਬਕਾ ਅਕਾਲੀ ਸਰਪੰਚ ਅਵਤਾਰ ਸਿੰਘ ਦੀ ਸ਼ਮੂਲੀਅਤ ਬਾਰੇ ਪੱੁਛਿਆ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸਾਬਕਾ ਸਰਪੰਚ ਨੇ ਲੱੁਟ-ਖੋਹ ਦੀ ਵਾਰਦਾਤ ਦੀ ਸਾਰੀ ਸਾਜਿਸ਼ ਰਚੀ ਸੀ | ਅਮੋਦ ਕੁਮਾਰ ਕਿਸ਼ਤਾਂ ਲੈ ਕੇ ਕਿਸ ਗਲੀ 'ਚੋਂ ਹੁੰਦਾ ਹੋਇਆ, ਕਿੱਥੇ ਜਾਏਗਾ ਤੇ ਉਸ ਦਾ ਚਿਹਰਾ ਕਿਸ ਤਰ੍ਹਾਂ ਦਾ ਹੋਵੇਗਾ ਆਦਿ ਹੋਰ ਕਈ ਗੱਲਾਂ ਆਪਣੇ ਸਾਥੀਆਂ ਨੂੰ ਦੱਸੀਆ ਸੀ | ਜਿਸ ਤੋਂ ਬਾਅਦ ਸਾਬਕਾ ਸਰਪੰਚ ਅਵਤਾਰ ਸਿੰਘ ਦੇ ਸਾਥੀਆਂ ਨੇ ਘਟਨਾ ਨੂੰ ਅੰਜਾਮ ਦੇਣਾ ਸੀ |

ਨਗਰ ਕੌਾਸਲ ਵਿਖੇ ਵਿਜੀਲੈਂਸ ਨੇ ਮਾਰਿਆ ਛਾਪਾ, ਪੰਜ ਵਰਿ੍ਹਆਂ ਦਾ ਮੰਗਿਆ ਰਿਕਾਰਡ

ਜਗਰਾਉਂ, 12 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਾਸਲ ਜਗਰਾਉਂ 'ਚ ਘਪਲੇ ਤੇ ਬੇਨਿਯਮੀਆਂ ਕਰਨ ਵਾਲਿਆਂ ਦੇ ਮਾੜੇ ਦਿਨ ਸ਼ੁਰੂ ਹੋਣ ਵਾਲੇ ਹਨ | ਅਥਾਹ ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਛਾਪਾ ਮਾਰ ਕੇ ਕਮੇਟੀ ਤੋਂ ਪੰਜ ਸਾਲ ਦਾ ਰਿਕਾਰਡ ਤਲਬ ਕਰਦਿਆਂ ...

ਪੂਰੀ ਖ਼ਬਰ »

ਧੋਖਾਧੜੀ ਦੇ ਦੋਸ਼ 'ਚ ਫਾਇਨਾਂਸਰ ਤੇ ਸਾਬਕਾ ਅਕਾਲੀ ਸਰਪੰਚ ਸਮੇਤ ਦੋ ਹੋਰ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 12 ਅਕਤੂਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਵਲੋਂ ਸ਼ਹਿਰ ਦੇ ਇਕ ਫਾਇਨਾਂਸਰ ਅਤੇ ਪਿੰਡ ਮੱਲ੍ਹਾ ਦੇ ਸਾਬਕਾ ਅਕਾਲੀ ਸਰਪੰਚ ਸਮੇਤ ਦੋ ਹੋਰ ਵਿਅਕਤੀਆਂ ਿਖ਼ਲਾਫ਼ ਲੱਖਾਂ ਰੁਪਏ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਦੁੁਕਾਨ ਸਾਹਮਣਿਓਾ ਮੋਟਰਸਾਈਕਲ ਚੋਰੀ

ਜਗਰਾਉਂ, 12 ਅਕਤੂਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਵਿਖੇ ਪੁਰਾਣ ੀ ਦਾਣਾ ਮੰਡੀ 'ਚ ਇਕ ਆੜ੍ਹਤ ਦੀ ਦੁਕਾਨ ਦੇ ਸਾਹਮਣੇ ਤੋਂ ਇਕ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਚੇਤਨ ਖੰਨਾ ਪੱੁਤਰ ਅਸ਼ੋਕ ਕੁਮਾਰ ਵਾਸੀ ਜਗਰਾਉਂ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਚੋਰਾਂ ਵਲੋਂ ਬੜੂੰਦੀ 'ਚ 8 ਮੋਟਰਾਂ ਤੋਂ ਤਾਰਾਂ ਚੋਰੀ

ਲੋਹਟਬੱਦੀ, 12 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਚੋਰਾਂ ਨੇ ਦੇਰ ਰਾਤ ਪਿੰਡ ਬੜੂੰਦੀ ਵਿਖੇ ਆਂਡਲੂ ਵਾਲੀ ਸੜਕ ਨਜ਼ਦੀਕ ਇਕੋ ਸਮੇਂ 8 ਮੋਟਰਾਂ ਦੀਆਂ ਬਿਜਲੀ ਸਪਲਾਈ ਵਾਲੀਆਂ ਕੇਬਲ ਤਾਰਾਂ ਚੋਰੀ ਕਰ ਲਈਆਂ ਹਨ | ਕਿਸਾਨ ਆਗੂ ਭਜਨ ਸਿੰਘ ਪੰਚ ਨੇ ਦੱਸਿਆ ਕਿ ਚੋਰਾਂ ਨੇ ...

ਪੂਰੀ ਖ਼ਬਰ »

ਸਜ਼ਾ ਸੁਣਨ ਤੋਂ ਬਾਅਦ ਭੱਜਿਆ ਮੁਲਜ਼ਮ, ਪੁਲਿਸ ਨੇ ਪਿੱਛਾ ਕਰਕੇ ਮੌਕੇ 'ਤੇ ਕੀਤਾ ਕਾਬੂ

ਜਗਰਾਉਂ, 12 ਅਕਤੂਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਥਾਣਾ ਸਿਟੀ 'ਚ ਤਿੰਨ ਸਾਲ ਪਹਿਲਾਂ ਦਰਜ ਮਾਮਲੇ 'ਚ ਲੁਧਿਆਣਾ ਦੀ ਅਦਾਲਤ 'ਚ ਪੇਸ਼ ਹੋਇਆ ਇਕ ਦੋਸ਼ੀ ਸਜ਼ਾ ਸੁਣਨ ਤੋਂ ਬਾਅਦ ਅਦਾਲਤ ਤੋਂ ਬਾਹਰ ਆਉਂਦਿਆਂ ਹੀ ਭੱਜ ਗਿਆ ਸੀ, ਜਿਸ ਨੂੰ ਹਾਜ਼ਰ ਪੁਲਿਸ ...

ਪੂਰੀ ਖ਼ਬਰ »

ਹੈੱਡ ਟੀਚਰ ਬਚਿੱਤਰ ਸਿੰਘ ਚੱਕ ਨੂੰ ਸਦਮਾ, ਪਿਤਾ ਦੀ ਮੌਤ

ਹੰਬੜਾਂ, 12 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਪੰਜਾਬ ਸਕੂਲ ਸਿੱਖਿਆ ਬੋਰਡ 'ਚ ਤਾਇਨਾਤ ਜਥੇਬੰਧਕ ਮੁਲਾਜ਼ਮ ਆਗੂ ਬਚਿੱਤਰ ਸਿੰਘ ਹੈੱਡ ਟੀਚਰ ਤੇ ਸਾਬਕਾ ਸੈਨਿਕ ਅਧਿਕਾਰੀ ਪਿਆਰਾ ਸਿੰਘ ਤੇ ਹਰਨੇਕ ਸਿੰਘ ਵਾਸੀ ਪਿੰਡ ਚੱਕ ਕਲਾਂ ਨੂੰ ਉਸ ਮੌਕੇ ਗਹਿਰਾ ਸਦਮਾ ਪੁੱਜਾ ...

ਪੂਰੀ ਖ਼ਬਰ »

ਪਿੰਡ ਪੰਡੋਰੀ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓਾ' ਤਹਿਤ ਜਾਗਰੂਕਤਾ ਰੈਲੀ

ਚੌਾਕੀਮਾਨ, 12 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਜਗਰਾਉਂ ਵਲੋਂ ਮੈਡਮ ਗੁਰਵਿੰਦਰ ਕੌਰ ਪੱਬੀਆਂ ਦੀ ਅਗਵਾਈ ਹੇਠ 'ਬੇਟੀ ਬਚਾਉ ਬੇਟੀ ਪੜ੍ਹਾਉਂ' ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ...

ਪੂਰੀ ਖ਼ਬਰ »

ਮਨਸੂਰਾਂ ਸਕੂਲ ਦੀ ਨਾਟਕ ਟੀਮ ਨੇ ਸਰਸ ਮੇਲੇ 'ਚ ਪੇਸ਼ਕਾਰੀ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ

ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਸਰਸ ਮੇਲੇ 2017 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਨਸੂਰਾਂ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਇੰਦਰਜੀਤ ਕੌਰ ਕੰਗ ਦੀ ਅਗਵਾਈ 'ਚ 'ਵਿਸ਼ਵ ਸ਼ਾਂਤੀ' ...

ਪੂਰੀ ਖ਼ਬਰ »

ਰੂਪਾਪੱਤੀ ਵਿਖੇ 7 ਪਿੰਡਾਂ ਦੇ ਕਿਸਾਨਾਂ ਵਲੋਂ ਲੱਖੋਵਾਲ ਦੀ ਅਗਵਾਈ 'ਚ ਪਰਾਲੀ ਸਾੜਨ ਦਾ ਐਲਾਨ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਰੂਪਾਪੱਤੀ ਵਿਖੇ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਵਲੋਂ ਝੋਨੇ ਦੀ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਬੀ.ਕੇ.ਯੂ. (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਹਾਂਸ ਨੇ ਸੰਬੋਧਨ ...

ਪੂਰੀ ਖ਼ਬਰ »

ਸਾਬਕਾ ਮੰਤਰੀ ਦਾਖਾ ਨੇ ਹਾਦਸੇ ਦੇ ਸ਼ਿਕਾਰ ਪਰਿਵਾਰ ਨੂੰ 2 ਲੱਖ ਦੇ ਚੈੱਕ ਵੰਡੇ

ਹਠੂਰ, 12 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਕਰੰਟ ਲੱਗਣ ਨਾਲ ਹਾਦਸੇ ਦਾ ਸ਼ਿਕਾਰ ਹੋਏ ਖੇਤ ਮਜ਼ਦੂਰ ਮੂਲ ਚੰਦ ਵਾਸੀ ਉਤਰ ਪ੍ਰਦੇਸ਼ ਦੇ ਪਰਿਵਾਰ ਨੂੰ ਰਾਹਤ ਦੇਣ ਲਈ ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ ਨੇ ਮਾਰਕੀਟ ਕਮੇਟੀ ਹਠੂਰ ਵੱਲੋਂ 2 ਲੱਖ ਦੇ ਚੈਕ ਵੰਡੇ | ਇਸ ...

ਪੂਰੀ ਖ਼ਬਰ »

ਭੈਣੀ, ਇਯਾਲੀ, ਦਾਖਾ, ਮੱਲ੍ਹਾ, ਹੰਬੜਾਂ, ਆਲੀਵਾਲ, ਗਾਲਿਬ ਆਦਿ ਆਗੂ ਪਹੁੰਚੇ
ਮਾਤਾ ਮਹਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਹੰਬੜਾਂ, 12 ਅਕਤੂਬਰ (ਜਗਦੀਸ਼ ਸਿੰਘ ਗਿੱਲ)-ਕਸਬਾ ਸਿੱਧਵਾਂ ਬੇਟ ਤੋਂ 'ਅਜੀਤ' ਦੇ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ, ਰਿਟਾ. ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਡਾ. ਹਰਜਿੰਦਰ ਸਿੰਘ ਤੇ ਮਾ. ਪੂਰਨ ਸਿੰਘ ਦੀ ਮਾਤਾ ਮਹਿੰਦਰ ਕੌਰ (90) ਪਤਨੀ ਗੁਰਬਚਨ ਸਿੰਘ ਜੋ ਬੀਤੇ ਦਿਨੀ ...

ਪੂਰੀ ਖ਼ਬਰ »

ਮਾਤਾ ਮਹਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਹੰਬੜਾਂ, 12 ਅਕਤੂਬਰ (ਜਗਦੀਸ਼ ਸਿੰਘ ਗਿੱਲ)-ਕਸਬਾ ਸਿੱਧਵਾਂ ਬੇਟ ਤੋਂ 'ਅਜੀਤ' ਦੇ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ, ਰਿਟਾ. ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਡਾ. ਹਰਜਿੰਦਰ ਸਿੰਘ ਤੇ ਮਾ. ਪੂਰਨ ਸਿੰਘ ਦੀ ਮਾਤਾ ਮਹਿੰਦਰ ਕੌਰ (90) ਪਤਨੀ ਗੁਰਬਚਨ ਸਿੰਘ ਜੋ ਬੀਤੇ ਦਿਨੀ ...

ਪੂਰੀ ਖ਼ਬਰ »

ਪਿੰਡ ਪੋਨਾ ਤੋਂ ਬਰਸਾਲ ਨੂੰ ਜਾਂਦੇ ਰਸਤੇ ਵਿਚਕਾਰ ਪੈਂਦੇ ਸੂਏ ਦੇ ਪੁਲ ਦਾ ਇਕ ਪਾਸਾ ਥੱਲੇ ਨੂੰ ਧੱਸਿਆ

ਚੌਾਕੀਮਾਨ, 12 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਤੋਂ ਬਰਸਾਲ ਨੂੰ ਜਾਂਦੇ ਰਸਤੇ ਵਿਚਕਾਰ ਪੈਂਦੇ ਸੂਏ ਦੇ ਪੁਲ ਦਾ ਇਕ ਪਾਸਾ ਥੱਲੇ ਨੂੰ ਧਸ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਸਿੰਘ, ਹਰਬੰਸ ਸਿੰਘ, ਨਰਿੰਦਰ ਸਿੰਘ ਫੌਜੀ ਤੇ ਸ਼ਿਵ ਕੁਮਾਰ ਪੋਨਾ ਨੇ ...

ਪੂਰੀ ਖ਼ਬਰ »

ਰਾਮ ਕਿਸ਼ਨ ਕੁਸ਼ਤੀ ਅਕੈਡਮੀ ਦੇ ਪਹਿਲਵਾਨ ਹਰਮਨਜੀਤ ਦੀ ਚੜ੍ਹਤ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਟੇਟ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਲਈ ਪ੍ਰਧਾਨ ਆਈ.ਪੀ.ਐੱਸ ਕਰਤਾਰ ਸਿੰਘ ਦੀ ਅਗਵਾਈ ਹੇਠ ਗੁਲਜ਼ਾਰ ਕੁਸ਼ਤੀ ਅਖਾੜਾ ਜ਼ੀਰਕਪੁਰ ਵਿਖੇ 49ਵੀਂ-2017 ਗਰੀਕੋ-ਰੋਮਨ ਸਟੇਟ ਚੈਂਪੀਅਨਸ਼ਿਪ ਸਮੇਂ ...

ਪੂਰੀ ਖ਼ਬਰ »

ਜ਼ੋਨਲ ਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਮੋਹਰੀ

ਸਿੱਧਵਾਂ ਬੇਟ, 12 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਨੇ ਸਿੱਖਿਆ, ਸੱਭਿਆਚਾਰ ਤੇ ਧਾਰਮਿਕ ਮੁਕਾਬਲਿਆਂ 'ਚ ਮੋਹਰੀ ਭੂਮਿਕਾ ਨਿਭਾਉਣ ਉਪਰੰਤ ਐਥਲੈਟਿਕ ਮੀਟ ਵਿਚ ਵੀ ਜੋਨਲ ਅਤੇ ਜ਼ਿਲ੍ਹੇ ਵਿਚੋਂ ਵਧੀਆ ਪੁਜੀਸ਼ਨਾਂ ...

ਪੂਰੀ ਖ਼ਬਰ »

ਦਾਖਾ ਪੁਲਿਸ ਵਲੋਂ ਡੋਡਿਆਂ ਸਮੇਤ ਇਕ ਕਾਬੂ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਸੁਰਜੀਤ ਸਿੰਘ ਦੁਆਰਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ 'ਤੇ ਕਰੜੀ ਨਜ਼ਰ ਲਈ ਸਖ਼ਤ ਆਦੇਸ਼ ਉੱਪਰ ਅਮਲ ਕਰਦਿਆਂ ਦਾਖਾ ਪੁਲਿਸ ਵਲੋਂ ਤਿਉਹਾਰਾਂ ਦੇ ਦਿਨਾਂ 'ਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਠੱਕਰਵਾਲ ਦੇ ਵਿਦਿਆਰਥੀਆਂ ਦਾ ਸਨਮਾਨ

ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਪ੍ਰਾਇਮਰੀ ਸਕੂਲ ਠੱਕਰਵਾਲ ਦੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ | ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਟੀਮ ਦੇ ਇੰਚਾਰਜ ...

ਪੂਰੀ ਖ਼ਬਰ »

ਸਕੂਲ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਹਫਤਾ ਮਨਾਇਆ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਬਾਜ਼ਪੁਰਾ ਵਿਖੇ ਪਿ੍ੰਸੀਪਲ ਸੰਤੋਖ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਸਕੂਲ 'ਚ ''ਬੇਟੀ ਬਚਾਓ, ਬੇਟੀ ਪੜ੍ਹਾਓ'' ਹਫ਼ਤਾ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਸਿੱਧਵਾਂ ਕਲਾਂ ਵਿਖੇ 'ਬੇਟੀ ਬਚਾਓ,ਬੇਟੀ ਪੜ੍ਹਾਓ ਮੁਹਿੰਮ ਤਹਿਤ ਮੁਕਾਬਲੇ ਕਰਵਾਏ

ਚੌਾਕੀਮਾਨ, 12 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸਿੱਧਵਾਂ ਬੇਟ ਮੈਡਮ ਰਾਜਵੰਤ ਕੌਰ ਦੀ ਅਗਵਾਈ ਹੇਠ ਪਿੰਡ ਸਿੱਧਵਾਂ ਕਲਾਂ ਵਿਖੇ ਅੱਜ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਡਰਾਇੰਗ ਤੇ ਪੇਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਜ਼ੋਨਲ ਐਥਲੈਟਿਕਸ ਮੀਟ 'ਚੋਂ ਦਸਮੇਸ਼ ਸਕੂਲ ਮਾਣੂੰਕੇ ਨੇ 18 ਮੈਡਲ ਜਿੱਤੇ

ਹਠੂਰ, 12 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਰਾਏਕੋਟ ਜੋਨਲ ਦੀ ਕਰਵਾਈ ਐਥਲੈਟਿਕਸ ਮੀਟ 'ਚ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਸਮੇਂ ਕਦੇ ਵੀ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਨਹੀਂ ਪਿਆ-ਭੈਣੀ

ਜਗਰਾਉਂ, 12 ਅਕਤੂਬਰ (ਜੋਗਿੰਦਰ ਸਿੰਘ)-ਕੈਪਟਨ ਸਰਕਾਰ ਸਮੇਂ ਕਦੇ ਵੀ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਨੂੰ ਲੈ ਕੇ ਮੰਡੀਆਂ 'ਚ ਰੁਲਣਾ ਨਹੀਂ ਪਿਆ ਤੇ ਇਸ ਵਾਰ ਵੀ ਮੰਡੀਆਂ 'ਚ ਝੋਨਾ ਲੈ ਕੇ ਆਉਂਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣੇ ਨਹੀਂ ਕਰਨਾ ...

ਪੂਰੀ ਖ਼ਬਰ »

ਸਕੂਲ ਦੇ ਤਾਲੇ ਭੰਨ੍ਹ ਕੇ ਐਲ. ਸੀ. ਡੀ ਤੇ ਭਾਂਡੇ ਚੋਰੀ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਰ ਸਾਹਿਬ ਲਿੱਤਰ ਵਿਖੇ ਬੀਤੀ ਰਾਤ ਚੋਰਾਂ ਵਲੋਂ 2 ਵੱਖ-ਵੱਖ ਕਮਰਿਆਂ ਦੇ ਤਾਲੇ ਭੰਨ ਕੇ ਐਲ.ਸੀ.ਡੀ ਤੇ ਭਾਂਡੇ ਚੋਰੀ ਕੀਤੇ ਗਏ | ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਨੂੰ ਦਿੱਤੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮੱਲਾਂ ਮਾਰੀਆਂ

ਹੰਬੜਾਂ, 12 ਅਕਤੂਬਰ (ਪ. ਪ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜੋਨਲ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਵੱਡੀਆਂ ਮੱਲਾਂ ਮਾਰੀਆਂ ਗਈਆਂ | ਹੰਬੜਾਂ ਸਕੂਲ ਦੇ ਇਨ੍ਹਾਂ ਜੇਤੂ ਖਿਡਾਰੀਆਂ ਨੂੰ ...

ਪੂਰੀ ਖ਼ਬਰ »

ਝੋਨੇ ਦੀ ਖਰੀਦ ਸਬੰਧੀ ਡੀ. ਸੀ. ਵਲੋਂ ਜਗਰਾਉਂ ਤੇ ਸਿੱਧਵਾਂ ਬੇਟ ਮੰਡੀਆਂ ਦਾ ਦੌਰਾ

ਜਗਰਾਉਂ, 12 ਅਕਤੂਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਵੱਲੋਂ ਜਗਰਾਉਂ ਤੇ ਸਿੱਧਵਾਂ ਬੇਟ ਦੀ ਨਵੀਂ ਦਾਣਾ ਮੰਡੀ ਦਾ ਦੌਰਾ ਕੀਤਾ ...

ਪੂਰੀ ਖ਼ਬਰ »

ਨਾਨਕਸਰ ਪ੍ਰਤੀ ਅਫ਼ਵਾਹ ਫੈਲਾਉਣ ਵਾਲੇ ਬਾਜ਼ ਆਉਣ

ਜਗਰਾਉਂ, 12 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਵਲੋਂ ਬਰਸੀ ਸਮਾਗਮ ਮੌਕੇ ਪਾਠ ਕਰਨ ਵਾਲੇ ਪਾਠੀਆਂ ਨੂੰ ਪਾਠਾਂ ਦੀ ਭੇਟਾ ਨਾ ਦੇਣ ਦੀ ਜੋ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਪੂਰੀ ਤਰ੍ਹਾਂ ਭਾਈ ਧਰਮਿੰਦਰ ਸਿੰਘ ਨਾਨਕਸਰ ਵਾਲਿਆਂ ਨੇ ...

ਪੂਰੀ ਖ਼ਬਰ »

ਬਿੰਜਲ ਗੁਰਮਤਿ ਮੁਕਾਬਲਿਆਂ 'ਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਜੇਤੂ ਬਣਿਆ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਿੰਜਲ ਵੱਲੋਂ ਸਕੂਲਾਂ ਦੇ ਬੱਚਿਆਂ ਦੇ ਸ਼ਬਦ ਗਾਇਨ ਤੇ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਸਿੰਘ ਸਭਾ ਪਿੰਡ ਬਿੰਜਲ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ(ਨ) ਪਬਲਿਕ ਸਕੂਲ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਸ਼ਹਿਰ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਡੇਂਗੂ ਦੇ ਕਹਿਰ ਦਾ ਖ਼ਦਸ਼ਾ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਿਊਾਸਪਲ ਕੌਾਸਲ ਮੰਡੀ ਮੁੱਲਾਂਪੁਰ-ਦਾਖਾ ਦੀ ਹਦੂਦ ਅੰਦਰ ਜਲ ਸਪਲਾਈ ਤੇ ਸੀਵਰੇਜ਼ ਬੋਰਡ ਵੱਲੋਂ ਸ਼ਹਿਰੀਆਂ ਨੂੰ ਦਿੱਤਾ ਜਾਣ ਵਾਲਾ ਸ਼ੁੱਧ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਬੁਰੀ ਤਰ੍ਹਾਂ ਦਮ ਤੋੜ ...

ਪੂਰੀ ਖ਼ਬਰ »

ਕੈਨੇਡਾ ਅੰਦਰ ਸੁਹਿਰਦ ਲੋਕਾਂ ਦੀ ਕਦਰ-ਜਤੀ ਸਿੱਧੂ

ਜਗਰਾਉਂ, 12 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਤਿੰਦਰਮੋਹਣ ਸਿੰਘ ਜਤੀ ਸਿੱਧੂ ਨੇ ਅੱਜ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਮੱਥਾ ਟੇਕਿਆ ਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨਾਲ ਵਿਚਾਰ ਸਾਂਝੇ ਕੀਤੇ | ਇਸ ...

ਪੂਰੀ ਖ਼ਬਰ »

ਡੀ. ਸੀ ਅਗਰਵਾਲ ਵੱਲੋਂ ਦਾਣਾ ਮੰਡੀ ਮੁੱਲਾਂਪੁਰ 'ਚ ਝੋਨੇ ਲਈ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਾਉਣੀ ਦੀ ਫ਼ਸਲ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਾਣਾ ਮੰਡੀ ਮੁੱਲਾਂਪੁਰ ਵਿਖੇ ਉਚੇਚਾ ਪਹੁੰਚੇ ਜ਼ਿਲ੍ਹਾ ਕੁਲੈਕਟਰ (ਡੀ.ਸੀ) ਪ੍ਰਦੀਪ ਅਗਰਵਾਲ ਵੱਲੋਂ ਪਹਿਲਾਂ ਵੱਖੋ-ਵੱਖ ਦੁਕਾਨਾਂ ਉੱਪਰ ...

ਪੂਰੀ ਖ਼ਬਰ »

ਸੀਟੂ ਵਰਕਰਾਂ ਨੇ ਕੇਂਦਰ ਸਰਕਾਰ ਤੇ ਆਰ.ਐਸ.ਐਸ ਦਾ ਪੁਤਲਾ ਫੂਕਿਆ

ਰਾਏਕੋਟ, 12 ਅਕਤੂਬਰ (ਸੁਸ਼ੀਲ)-ਕੇਰਲਾ ਸਮੇਤ ਦੇਸ਼ ਦੇ ਦੂਜੇ ਹਿੱਸਿਆਂ 'ਚ ਭਾਜਪਾ ਤੇ ਆਰ.ਐਸ.ਐਸ ਦੇ ਗੁੰਡਿਆਂ ਵੱਲੋਂ ਨਿੱਤ ਦਿਨ ਖੱਬੇ-ਪੱਖੀ ਆਗੂਆਂ ਤੇ ਵਰਕਰਾਂ ਦੇ ਕਤਲੇਆਮ ਵਿਰੁਧ ਸੀਟੂ ਵੱਲੋਂ ਅੱਜ ਲਾਗਲੇ ਪਿੰਡ ਜੌਹਲਾਂ 'ਚ ਪੁਤਲਾ ਫੂਕ ਕੇ ਤਿੱਖਾ ਰੋਸ ਪ੍ਰਗਟ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ 2 ਕਾਬੂ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਤਲਵੰਡੀ ਰਾਏ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਲੋਹਟਬੱਦੀ, 12 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਬੀਤੀ ਰਾਤ ਲੋਹਟਬੱਦੀ ਨਜ਼ਦੀਕੀ ਪਿੰਡ ਬ੍ਰਹਮਪੁਰ ਵਿਖੇ ਸੜਕ ਹਾਦਸੇ 'ਚ ਇਕਲੌਤੇ ਪੁੱਤਰ ਦੀ ਮੌਤ ਹੋਣ ਦੀ ਦੱੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਬ੍ਰਹਮਪੁਰ ਨਾਲ ਸਬੰਧਿਤ ਮਨਪ੍ਰੀਤ ਸਿੰਘ ਪੁੱਤਰ ਜਸਪਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋਣ 'ਤੇ ਟਰੈਕਟਰ-ਟਰਾਲੀ ਦੇ ਮਾਲਕ ਿਖ਼ਲਾਫ਼ ਮਾਮਲਾ ਦਰਜ

ਹੰਬੜਾਂ, 12 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਬੁੱਧਵਾਰ ਸ਼ਾਮ ਨੂੰ ਕਸਬਾ ਹੰਬੜਾਂ ਤੇ ਪਿੰਡ ਵਲੀਪੁਰ ਕਲਾਂ ਦੇ ਵਿਚਕਾਰ ਹੋਏ ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਟੱਕਰ ਹੋਣ 'ਤੇ ਇਕ 24 ਸਾਲਾ ਨੌਜਵਾਨ ਜਸਵੀਰ ਸਿੰਘ ਉਰਫ਼ ਕਾਲਾ ਦੀ ਮੌਤ ਹੋ ਗਈ ਤੇ ਪੰਚਾਇਤ ਮੈਬਰ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਸਿਹਤ ਵਿਭਾਗ ਵਲੋਂ ਹੋਟਲ-ਬੇਕਰੀਆਂ 'ਤੇ ਛਾਪੇਮਾਰੀ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਤਿਉਹਾਰਾਂ ਦੇ ਦਿਨਾਂ 'ਚ ਮਿਲਾਵਟੀ ਵਸਤਾਂ ਦੁੱਧ, ਪਨੀਰ, ਖੋਇਆ, ਖੁੱਲ੍ਹਾ ਭੁਜੀਆ, ਬਿਸਕੁਟ ਲੋਕਾਂ ਨੂੰ ਪਰੋਸ ਕੇ ਦਿੱਤੇ ਜਾ ਰਹੇ ਹਨ | ਮਠਿਆਈ ਦੇ ਨਾਲ ਦਾਲਾਂ, ਮਸਾਲਿਆਂ ਤੇ ਫਲਾਂ 'ਚ ਵੀ ਮਿਲਾਵਟ ਵੱਡੀ ਪੱਧਰ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਫ਼ਸਰ ਜਗਰਾਉਂ ਦੇ ਦਫ਼ਤਰ 'ਚ ਲੱਖਾਂ ਰੁਪਏ ਦਾ ਘਪਲਾ ਬੇਨਕਾਬ

ਜਗਰਾਉਂ, 12 ਅਕਤੂਬਰ (ਜੋਗਿੰਦਰ ਸਿੰਘ)-ਬਲਾਕ ਸਿੱਖਿਆ ਅਫ਼ਸਰ ਜਗਰਾਉਂ ਦੇ ਦਫ਼ਤਰ 'ਚ ਲੱਖਾਂ ਰੁਪਏ ਦਾ ਇਕ ਘਪਲਾ ਬੇਨਕਾਬ ਹੋਇਆ | ਇਸ ਮਾਮਲੇ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਉੱਚ ਪੱਧਰੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ | ਈ.ਜੀ.ਐਸ. ਅਧਿਆਪਕਾ ਜਸਪਾਲ ਕੌਰ ...

ਪੂਰੀ ਖ਼ਬਰ »

ਜਬਰ ਜਨਾਹ ਦੀ ਵੀਡੀਓ ਬਣਾਉਣ ਉਪਰੰਤ ਔਰਤ ਨੂੰ ਗੰਡਾਸੇ ਦੇ ਵਾਰ ਕਰ ਕੇ ਕੀਤਾ ਜ਼ਖ਼ਮੀ

ਗੁਰੂਸਰ ਸੁਧਾਰ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੀ ਵਸਨੀਕ ਸ਼ਬੀਨਾ ਬੇਗਮ ਪਤਨੀ ਮੁਹੰਮਸ ਸਾਇਦ ਨਾਲ ਜਬਰ ਜਨਾਹ ਕਰਨ, ਵੀਡੀਉ ਬਨਾਉਣ ਉਪਰੰਤ ਉਸ ਨੂੰ ਗੰਡਾਸੇ ਦੇ ਕਈ ਵਾਰਾਂ ਨਾਲ ਗੰਭੀਰ ਜ਼ਖ਼ਮੀ ਕਰਨ ਤੇ ਉਸ ਦੇ ਗਹਿਣੇ ਉਤਾਰ ਕੇ ਫ਼ਰਾਰ ਹੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX