ਤਾਜਾ ਖ਼ਬਰਾਂ


ਦਿੱਲੀ 'ਚ ਡੀਜ਼ਲ ਜੈੱਨਰੇਟਰਾਂ 'ਤੇ ਰੋਕ
. . .  0 minutes ago
ਨਵੀਂ ਦਿੱਲੀ, 17 ਅਕਤੂਬਰ - 'ਇਨਵਾਇਰਨਮੈਂਟ ਪ੍ਰਦੂਸ਼ਣ ਪ੍ਰੀਵੈਨਸ਼ਨ ਐਂਡ ਕੰਟਰੋਲ ਅਥਾਰਿਟੀ' ਨੇ ਦਿੱਲੀ ਵਿਖੇ ਡੀਜ਼ਲ ਜੈੱਨਰੇਟਰਾਂ 'ਤੇ ਰੋਕ ਲਗਾ ਦਿੱਤੀ ਹੈ। ਅਥਾਰਿਟੀ ਦਾ ਕਹਿਣਾ ਹੈ ਕਿ ਦਿੱਲੀ ਵਿਖੇ ਹਵਾ 'ਰੈੱਡ ਜੋਨ' 'ਚ ਪਹੁੰਚ ਚੁੱਕੀ ਹੈ। ਇਹ...
ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  about 1 hour ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਖੇ ਅੱਤਵਾਦੀਆਂ ਨੇ ਕੱਲ੍ਹ ਸਾਬਕਾ ਸਰਪੰਚ ਰਮਜਾਨ ਸ਼ੇਖ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਜ ਅੱਤਵਾਦੀਆਂ ਨੇ ਮ੍ਰਿਤਕ ਸਾਬਕਾ ਸਰਪੰਚ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ...
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  about 1 hour ago
ਆਗਰਾ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਤਾਜ ਮਹਿਲ ਵਿਵਾਦ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਤਾਜ ਮਹਿਲ ਕਿਸ ਨੇ ਬਣਾਇਆ ਇਹ ਮੁੱਦਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਜ਼ਦੂਰਾਂ...
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  about 1 hour ago
ਲਖਨਊ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮਨਾਇਕ ਨੇ ਕਿਹਾ ਕਿ ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨ ਨੂੰ ਵਿਵਾਦਾਂ 'ਚ...
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  about 1 hour ago
ਲੁਧਿਆਣਾ, 17 ਅਕਤੂਬਰ (ਪਰਮਿੰਦਰ ਅਹੂਜਾ) - ਲੁਧਿਆਣਾ 'ਚ 5 ਅਣਪਛਾਤੇ ਲੁਟੇਰਿਆਂ ਨੇ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਰੁਪਏ ਤੇ 7.38 ਲੱਖ ਦੇ ਚੈੱਕ ਲੁੱਟ ਲਏ ਹਨ। ਇਹ ਲੁੱਟ ਲੁਧਿਆਣਾ ਦੇ ਮਾਡਲ ਟਾਊਨ...
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  about 2 hours ago
ਲਖਨਊ, 17 ਅਕਤੂਬਰ-ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨਾ ਚਾਹੀਦਾ ਹੈ ਕਿਉਂਕਿ ਅਯੁੱਧਿਆ ਹਿੰਦੂ ਵਿਰਾਸਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਫ਼ਿਰਕੂ ਸਦਭਾਵਨਾ...
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਤੇ ਇਲੈੱਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਸਿਆਸੀ ਦਲਾਂ ਦੀ 2004-05 ਤੋਂ 2015-16 ਵਿਚਕਾਰ ਇਕੱਠੀ ਹੋਈ ਜਾਇਦਾਦ ਦਾ ਬਿਉਰਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅੰਕੜਾ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  about 3 hours ago
ਕਾਬੁਲ, 17 ਅਕਤੂਬਰ - ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ 'ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈੱਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਤੇ ਗੰਨਮੈਨਾਂ ਵੱਲੋਂ ਕੀਤੇ ਹਮਲੇ ਵਿਚ...
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  about 3 hours ago
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  about 3 hours ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  about 4 hours ago
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  about 4 hours ago
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  about 5 hours ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  about 5 hours ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  about 6 hours ago
ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੇ ਆਯੁਰਵੇਦ ਸੰਸਥਾ ਦਾ ਕੀਤਾ ਉਦਘਾਟਨ
. . .  about 6 hours ago
ਪਾਕਿ ਸ਼ਹਿਰੀ ਬੀ.ਐਸ.ਐਫ. ਵਲੋਂ ਗ੍ਰਿਫਤਾਰ
. . .  about 7 hours ago
ਡੇਰਾ ਸਿਰਸਾ ਦਾ ਸੀ.ਏ. ਕਾਬੂ
. . .  about 7 hours ago
ਈ.ਡੀ. ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਪਹੁੰਚੀਆਂ
. . .  about 8 hours ago
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੂਹ ਨਾਲ ਮਨਾਈ ਦੀਵਾਲੀ
. . .  about 8 hours ago
ਸ੍ਰੀਲੰਕਾ ਨੇ ਨੇਵੀ ਨੇ 8 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
. . .  about 9 hours ago
ਲੁਧਿਆਣਾ 'ਚ ਆਰ.ਐਸ.ਐਸ. ਆਗੂ ਦਾ ਗੋਲੀਆਂ ਮਾਰ ਕੇ ਕਤਲ
. . .  about 9 hours ago
ਪੀ.ਐਮ.ਓ. 'ਚ ਲੱਗੀ ਅੱਗ
. . .  about 10 hours ago
ਮੋਦੀ ਨੇ ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਸ਼ੋਪੀਆ 'ਚ ਅੱਤਵਾਦੀਆਂ ਨੇ ਸਰਪੰਚ ਦੀ ਕੀਤੀ ਹੱਤਿਆ , ਇਕ ਅੱਤਵਾਦੀ ਵੀ ਮਰਿਆ
. . .  1 day ago
ਜੰਮੂ-ਕਸ਼ਮੀਰ 'ਚ ਮਿੰਨੀ ਬੱਸ ਪਲਟੀ ,22 ਜ਼ਖ਼ਮੀ
. . .  1 day ago
ਤਲਵਾੜ ਜੋੜਾ ਜੇਲ੍ਹ 'ਚ ਸੇਵਾਵਾਂ ਦੇਣ ਨੂੰ ਤਿਆਰ
. . .  about 1 hour ago
ਕਿਸਾਨਾਂ ਨਾਲ ਮੀਟਿੰਗ ਮਗਰੋਂ ਕੈਪਟਨ ਦਾ ਵੱਡਾ ਐਲਾਨ
. . .  9 minutes ago
ਆਈ.ਜੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਨਿਆਇਕ ਹਿਰਾਸਤ 28 ਅਕਤੂਬਰ ਤੱਕ ਵਧੀ
. . .  7 minutes ago
ਯੂ.ਪੀ : ਫਾਟਕ ਡਿੱਗਣ ਕਾਰਨ 3 ਬੱਚਿਆ ਦੀ ਮੌਤ
. . .  41 minutes ago
ਯੂ.ਪੀ : ਤਲਾਬ 'ਚ ਡੁੱਬਣ ਨਾਲ 3 ਬੱਚਿਆ ਦੀ ਮੌਤ
. . .  43 minutes ago
ਪੁਰਤਗਾਲ ਤੇ ਸਪੇਨ ਦੇ ਜੰਗਲਾ 'ਚ ਅੱਗ ਕਾਰਨ 30 ਮੌਤਾਂ
. . .  about 1 hour ago
ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ - ਮੋਦੀ
. . .  about 1 hour ago
ਤਲਵਾੜਾ ਜੋੜਾ ਜੇਲ੍ਹ ਤੋਂ ਹੋਇਆ ਰਿਹਾਅ
. . .  about 1 hour ago
ਭਾਜਪਾ ਗੁਜਰਾਤ 'ਚ 150 ਤੋਂ ਵੱਧ ਸੀਟਾਂ ਜਿੱਤੇਗੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਤਰਨਤਾਰਨ

ਮੰਡ ਖੇਤਰ ਦੇ ਪਿੰਡਾਂ ਮੁੰਡਾਪਿੰਡ, ਗੁੱਜਰਪੁਰਾ ਤੇ ਘੜਕਾ ਦੇ ਖੇਤਾਂ 'ਚ ਅਜੇ ਤੱਕ ਖੜ੍ਹਾ ਹੈ ਹੜ੍ਹ ਦਾ ਪਾਣੀ

ਫਤਿਆਬਾਦ, 12 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਮੰਡ ਖ਼ੇਤਰ ਦੇ ਪਿੰਡਾਂ ਮੁੰਡਾਪਿੰਡ, ਗੁੱਜਰਪੁਰਾ ਤੇ ਘੜਕਾ ਦੇ ਕਿਸਾਨਾਂ ਜਿਨ੍ਹਾਂ ਵਿਚ ਬਾਬਾ ਨੰਦ ਸਿੰਘ ਮੁੰਡਾਪਿੰਡ, ਇੰਸਪੈਕਟਰ ਮੱਖਣ ਸਿੰਘ ਪੰਚ, ਸਤਨਾਮ ਸਿੰਘ, ਸੁਖਦੇਵ ਸਿੰਘ ਚੰਨੀ, ਬਲਦੇਵ ਸਿੰਘ ਸਰਸਾ, ਗੁਰਪਾਲ ਸਿੰਘ, ਗੁਰਦੀਪ ਸਿੰਘ ਪੰਚ, ਗੁਰਦਿਆਲ ਸਿੰਘ ਮਿਆਣੀ, ਗਿਆਨੀ ਬਲਦੇਵ ਸਿੰਘ, ਅੰਗਰੇਜ ਸਿੰਘ, ਮੇਜਰ ਸਿੰਘ, ਬਿੰਦਰ ਸੰਗਤਪੁਰੀਆ ਅਤੇ ਨਿਰਮਲ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 67 ਦਿਨ ਹੋ ਗਏ, ਪਰ ਸਰਕਾਰ ਵਲੋਂ ਮੰਡ ਖ਼ੇਤਰ ਦੇ ਕਿਸਾਨਾਂ ਦੀ ਅਜੇ ਤੱਕ ਸਾਰ ਨਹੀਂ ਲਈ ਗਈ | ਡਿਪਟੀ ਕਮਿਸ਼ਨਰ ਤਰਨ ਤਾਰਨ ਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ 2 ਮਹੀਨੇ ਪਹਿਲਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜੇ ਤੋਂ ਇਲਾਵਾ ਹਰ ਸਾਲ ਪਾਣੀ ਦੀ ਪੈਂਦੀ ਮਾਰ ਤੋਂ ਤੁਹਾਡਾ ਕੋਈ ਪੱਕਾ ਹੱਲ ਕੱਢਿਆ ਜਾਵੇਗਾ, ਪਰ ਅੱਜ ਦੇ ਦਿਨ ਤੱਕ ਮੰਡ ਦੇ ਲੋਕ ਹਾਲਤਾਂ ਦੇ ਮਾਰੇ ਦਿਨ ਕੱਟੀ ਕਰ ਰਹੇ ਹਨ | ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਦੇ ਪਾਣੀ ਦਾ ਰੁਖ ਜੋ ਕਿ ਪਹਿਲਾਂ ਸਿੱਧਾ ਹੁੰਦਾ ਸੀ, ਉਹ ਮੁੰਡਾਪਿੰਡ ਦੇ ਮੰਡ ਖ਼ੇਤਰ ਦੇ ਸਾਹਮਣੇ ਤੋਂ ਪਾੜ ਪਾ ਕੇ ਸਿੱਧੀ ਮਾਰ ਪਿੰਡ ਮੁੰਡਾਪਿੰਡ ਦੀ ਜ਼ਮੀਨ ਵਿਚੋਂ ਲੰਘਦੇ ਹੋਏ ਗੁੱਜਰਪੁਰਾ ਤੇ ਘੜਕੇ ਦੀ ਜ਼ਮੀਨ ਨੂੰ ਮਾਰ ਰਿਹਾ ਹੈ, ਜਿਸ ਦੇ ਆਰਜੀ ਹੱਲ ਲਈ ਤਿੰਨਾਂ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਕੋਲੋਂ ਉਗਰਾਹੀ ਕਰਕੇ ਕਰੀਬ 500 ਮੀਟਰ ਲੰਘੇ ਪਾੜ ਨੂੰ ਬੰਦ ਕਰਨ ਲਈ ਅੱਜ ਤੱਕ ਦੋ ਤੋਂ ਢਾਈ ਲੱਖ ਰੁਪਏ ਖ਼ਰਚ ਕੀਤੇ ਹਨ ਤੇ ਕੁਝ ਰਾਹਤ ਮਿਲੀ ਹੈ, ਪਰ ਜਿਨ੍ਹਾਂ ਚਿਰ ਪਾੜ ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਓਨਾ ਚਿਰ ਇਨ੍ਹਾਂ ਤਿੰਨਾਂ ਪਿੰਡਾਂ ਦੀ ਜ਼ਮੀਨ ਵਿਚੋਂ ਪਾਣੀ ਖ਼ਤਮ ਨਹੀਂ ਹੋ ਸਕਦਾ, ਜਿਸ ਕਰਕੇ ਕਿਸਾਨਾਂ ਨੂੰ ਕਣਕ, ਮੂੰਗੀ, ਚਾਰਾ ਜਾਂ ਹੋਰ ਫ਼ਸਲਾਂ ਬੀਜਣ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ | ਬਾਬਾ ਨੰਦ ਸਿੰਘ, ਮੱਖਣ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸਾਨੂੰ ਇਕ ਮਹੀਨਾ ਪਹਿਲਾਂ ਜਦੋਂ ਅਸੀਂ ਆਰਜੀ ਤੌਰ 'ਤੇ ਇਸ ਪਾੜ 'ਚੋਂ ਪਾਣੀ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਵਿਸ਼ਵਾਸ ਦੁਆਇਆ ਸੀ ਕਿ ਤੁਹਾਨੂੰ ਮੈਂ ਇਕ ਲੱਖ ਖ਼ਾਲ੍ਹੀ ਤੋੜਾ ਭੇਜਾਂਗਾ, ਜੋ ਮਿੱਟੀ ਤੇ ਰੇਤਾ ਨਾਲ ਭਰ ਕੇ ਇਸ ਪਾੜ ਵਿਚ ਭਰ ਕੇ ਪਾਣੀ ਬੰਦ ਕੀਤਾ ਜਾ ਸਕਦਾ ਹੈ, ਪਰ ਅਜੇ ਤੱਕ ਸਾਡੇ ਵਲੋਂ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਵੀ ਸਾਨੂੰ ਇਕ ਵੀ ਤੋੜਾ ਨਹੀਂ ਦਿੱਤਾ ਗਿਆ | ਉਪਰੋਕਤ ਕਿਸਾਨਾਂ ਨੇ ਕਿਹਾ ਕਿ ਸਾਡਾ ਸਾਰਾ ਦਾਰੋਮਦਾਰ ਮੰਡ ਖ਼ੇਤਰ ਦੀ ਜ਼ਮੀਨ 'ਤੇ ਹੈ | ਅਸੀਂ ਕਣਕ, ਮੂੰਗੀ, ਪਸ਼ੂਆਂ ਦਾ ਚਾਰਾ ਤੇ ਕੋਈ ਹੋਰ ਫ਼ਸਲ ਬੀਜਣ ਤੋਂ ਅਸਮਰੱਥ ਹਾਂ, ਕਿਉਂਕਿ ਸਾਡੀਆਂ ਜ਼ਮੀਨਾਂ ਵਿਚ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਖੜ੍ਹਾ ਹੈ ਜਦੋਂਕਿ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਕਣਕ ਤੇ ਮੂੰਗੀ ਬੀਜਣ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ | ਉਪਰੋਕਤ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਸਾਡੀ ਮਦਦ ਕਰੇ ਤਾਂ ਕਿ ਅਸੀਂ ਇਸ ਪਾੜ 'ਚੋਂ ਆਉਂਦੇ ਪਾਣੀ ਨੂੰ ਬੰਦ ਕਰਕੇ ਆਪਣੀਆਂ ਜ਼ਮੀਨਾਂ 'ਚ ਪੈਂਦੇ ਪਾਣੀ ਤੋਂ ਨਿਜ਼ਾਤ ਪਾ ਸਕੀਏ ਤੇ ਆਉਣ ਵਾਲੇ ਦਿਨਾਂ ਵਿਚ ਜ਼ਮੀਨਾਂ ਵਤਰ ਆਉਣ 'ਤੇ ਕਣਕ, ਮੂੰਗੀ ਤੇ ਚਾਰੇ ਦੀ ਬਿਜਾਈ ਕਰ ਸਕੀਏ, ਨਹੀਂ ਤਾਂ ਕਰਜ਼ੇ ਹੇਠ ਦੱਬੇ ਹੋਏ ਕਿਸਾਨਾਂ ਕੋਲ ਖ਼ੁਦਕੁਸ਼ੀਆਂ ਤੋਂ ਇਲਾਵਾ ਕੋਈ ਰਸਤਾ ਨਹੀਂ |

ਪਰਾਲੀ ਜਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਨਮਾਨਿਤ- ਡੀ. ਸੀ.

ਤਰਨ ਤਾਰਨ, 12 ਅਕਤੂਬਰ (ਪ੍ਰਭਾਤ ਮੌਾਗਾ, ਲਾਲੀ ਕੈਰੋਂ)- ਜ਼ਿਲ੍ਹਾ ਤਰਨ ਤਾਰਨ ਵਿਚ ਝੋਨੇ ਦੀ ਪਰਾਲੀ ਜਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ ...

ਪੂਰੀ ਖ਼ਬਰ »

ਸਹੁਰੇ ਵਲੋਂ ਪੈਟਰੋਲ ਪਾ ਕੇ ਸਾੜੀ ਨੂੰਹ ਦੀ ਹਸਪਤਾਲ 'ਚ ਮੌਤ

ਹਰੀਕੇ ਪੱਤਣ, 12 ਅਕਤੂਬਰ (ਸੰਜੀਵ ਕੁੰਦਰਾ)- ਬੀਤੇ ਕੱਲ੍ਹ ਕਸਬਾ ਹਰੀਕੇ ਨਜ਼ਦੀਕ ਪੈਂਦੇ ਪਿੰਡ ਬੁਰਜ ਪੂਹਲਾ ਵਿਖੇ ਸਹੁਰੇ ਨੇ ਆਪਣੀ ਨੂੰਹ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ ਤੇ ਬੁਰੀ ਤਰ੍ਹਾਂ ਝੁਲਸੀ ਨੂੰਹ ਨੂੰ ਅੰਮਿ੍ਤਸਰ ਵਿਖੇ ਹਸਪਤਾਲ ਵਿਚ ਦਾਖ਼ਲ ...

ਪੂਰੀ ਖ਼ਬਰ »

ਕਾਂਗਰਸ ਸੋੋਸ਼ਲ ਮੀਡੀਆ ਸੈੱਲ ਪੰਜਾਬ ਦੀਆਂ ਸਾਰੀਆਂ ਇਕਾਈਆਂ ਭੰਗ-ਢੀਂਗਰਾ

ਤਰਨ ਤਾਰਨ, 12 ਅਕਤੂਬਰ (ਪ੍ਰਭਾਤ ਮੌਾਗਾ)- ਕਾਂਗਰਸ ਸੋਸ਼ਲ ਮੀਡੀਆ ਸੈੱਲ ਪੰਜਾਬ ਦੇ ਚੇਅਰਮੈਨ ਡਾ: ਹਰਜੋਤ ਕਮਲ ਵਿਧਾਇਕ ਹਲਕਾ ਮੋਗਾ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਗਲੇ ਹੁਕਮਾਂ ਤੱਕ ਕਾਂਗਰਸ ਸੋਸ਼ਲ ਮੀਡੀਆ ਸੈੱਲ ਪੰਜਾਬ ਦੀਆਂ ਸਾਰੀਆਂ ਇਕਾਈਆਂ ਅਤੇ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ-ਅਧਿਕਾਰੀ

ਤਰਨ ਤਾਰਨ/ਨੌਸ਼ਹਿਰਾ ਪੰਨੂੰਆ, 12 ਅਕਤੂਬਰ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)- ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਜ਼ਿਲ੍ਹਾ ਤਰਨ ਤਾਰਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੇ ...

ਪੂਰੀ ਖ਼ਬਰ »

ਲੋਕਾਂ ਲਈ ਮੁਸੀਬਤ ਬਣੇ ਆਵਾਰਾ ਬਾਂਦਰ ਨੂੰ ਵਿਭਾਗ ਨੇ ਕੀਤਾ ਕਾਬੂ

ਹਰੀਕੇ ਪੱਤਣ, 12 ਅਕਤੂਬਰ (ਸੰਜੀਵ ਕੁੰਦਰਾ)- ਪਿਛਲੇ ਕਈ ਦਿਨਾਂ ਤੋਂ ਲੋਕਾਂ ਲਈ ਮੁਸੀਬਤ ਬਣੇ ਆਵਾਰਾ ਬਾਂਦਰ ਨੂੰ ਜੰਗਲੀ-ਜੀਵ ਤੇ ਵਣ ਵਿਭਾਗ ਨੇ ਕਾਬੂ ਕਰਕੇ ਲੋਕਾਂ ਨੂੰ ਰਾਹਤ ਦਿਵਾਈ | ਜ਼ਿਕਰਯੋਗ ਹੈ ਕਿ ਇਹ ਆਵਾਰਾ ਬਾਂਦਰ ਪਿਛਲੇ ਕਈ ਦਿਨਾਂ ਤੋਂ ਹਰੀਕੇ ਵਾਸੀਆਂ ਲਈ ...

ਪੂਰੀ ਖ਼ਬਰ »

ਅਧਿਆਪਕ ਬਲਜਿੰਦਰ ਸਿੰਘ ਨੇ ਜਨਮ ਦਿਨ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਸ਼ਾਹਬਾਜ਼ਪੁਰ, 12 ਅਕਤੂਬਰ (ਪ੍ਰਦੀਪ ਬੇਗੇਪੁਰ)- ਸਰਕਾਰੀ ਐਲੀਮੈਂਟਰੀ ਸਕੂਲ ਗੁਲਾਲੀਪੁਰ ਦੇ ਅਧਿਆਪਕ ਬਲਜਿੰਦਰ ਸਿੰਘ ਨੇ ਆਪਣਾ ਜਨਮ ਦਿਨ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਜਿਵੇਂ ਕਾਪੀਆਂ, ਪੈਨਸਲਾਂ, ਰਬੜਾਂ ਆਦਿ ਵੰਡ ਕੇ ਮਨਾਇਆ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੀ ਵਾਲੀਬਾਲ ਟੀਮ ਜੇਤੂ ਰਹੀ

ਅੰਮਿ੍ਤਸਰ, 12 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਗਈ ਮਰਦਾਂ ਦੀ ਅੰਤਰ ਕਾਲਜ ਵਾਲੀਬਾਲ ਮੁਕਾਬਲੇ ਸਮਾਪਤ ਹੋ ਗਏ | 'ਵਰਸਿਟੀ ਦੇ ਕੋਚ ਜਗਦੀਪ ਸਿੰਘ ਨੇ ਦੱਸਿਆ ਕਿ ਏ ਡਵੀਜ਼ਨ ਖੇਤਰ 'ਚ ਖ਼ਾਲਸਾ ਕਾਲਜ ...

ਪੂਰੀ ਖ਼ਬਰ »

ਟਿਊਬਵੈੱਲ 'ਤੇ ਮੀਟਰ ਲਗਾਉਣ ਗਈ ਪਾਵਰਕਾਮ ਦੀ ਟੀਮ ਨੂੰ ਕਿਸਾਨ ਸੰਘਰਸ਼ ਕਮੇਟੀ ਨੇ ਬੇਰੰਗ ਮੋੜਿਆ

ਪੱਟੀ, 12 ਅਕਤੂਬਰ (ਅਵਤਾਰ ਸਿੰਘ ਖਹਿਰਾ)- ਸਬ ਡਵੀਜ਼ਨ ਪੱਟੀ ਦੇ ਪਿੰਡ ਮਾਣਕਪੁਰਾ ਵਿਖੇ ਕਿਸਾਨ ਦੀ ਮੋਟਰ 'ਤੇ ਮੀਟਰ ਲਗਾਉਣ ਆਈ ਪਾਵਰਕਾਮ ਦੀ ਟੀਮ ਦਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕੀਤਾ ਜਿਸ 'ਤੇ ਟੀਮ ਨੂੰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਪਿੰਡ ਪੱਧਰ 'ਤੇ ਪਹੁੰਚਾਇਆ ਜਾਵੇਗਾ- ਡਿਪਟੀ ਕਮਿਸ਼ਨਰ

ਤਰਨਤਾਰਨ, 12 ਅਕਤੂਬਰ (ਪ੍ਰਭਾਤ ਮੌਾਗਾ)- ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹੇ ਦੇ ਯੋਗ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਪਿੰਡ ਪੱਧਰ 'ਤੇ ਪਹੁੰਚਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਨਹਿਰ 'ਤੇ ਪੁਲ ਬਣਾਉਣ ਸਬੰਧੀ ਤਹਿਸੀਲਦਾਰ ਵਲੋਂ ਪਿੰਡ ਵਾਂ ਤਾਰਾ ਸਿੰਘ ਦਾ ਦੌਰਾ

ਖਾਲੜਾ, 12 ਅਕਤੂਬਰ (ਜੱਜਪਾਲ ਸਿੰਘ ਜੱਜ)- ਅੱਪਰਬਾਰੀ ਦੁਆਬ ਨਹਿਰ 'ਤੇ ਪੁੱਲ ਨਾ ਹੋਣ ਕਾਰਨ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਜਾਣ ਲਈ ਆ ਰਹੀ ਵੱਡੀ ਮੁਸ਼ਕਿਲ ਨੂੰ ਸੇਵਾ ਮੁਕਤ ਥਾਣੇਦਾਰ ਹਰੀ ਸਿੰਘ ਵਲੋਂ ਹਲਕਾ ਵਿਧਾਇਕ ਸੁਖਪਾਲ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਹਰੀਕੇ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਹਰੀਕੇ ਪੱਤਣ, 12 ਅਕਤੂਬਰ (ਸੰਜੀਵ ਕੁੰਦਰਾ)- ਸਥਾਨਕ ਕਸਬੇ ਦੇ ਦਸ਼ਮੇਸ਼ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਨੇ ਸ਼ਬਦ ਗਾਇਨ ਕੀਤੇ ਤੇ ਕਵੀਸ਼ਰੀ ਵਾਰਾਂ ਦਾ ਗਾਇਨ ਕਰਕੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਸਕੂਲ ਦੇ ਵਿਦਿਆਰਥੀ ਅੱਵਲ ਰਹੇ

ਤਰਨ ਤਾਰਨ, 12 ਅਕਤੂਬਰ (ਲਾਲੀ ਕੈਰੋਂ)- ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੰਮਿ੍ਤਸਰ, ਤਰਨ ਤਾਰਨ, ...

ਪੂਰੀ ਖ਼ਬਰ »

'ਆਪ' ਵਲੋਂ ਐੱਸ. ਡੀ. ਐੱਮ. ਦਫ਼ਤਰ ਖਡੂਰ ਸਾਹਿਬ ਸਾਹਮਣੇ ਧਰਨਾ 23 ਨੂੰ

ਤਰਨ ਤਾਰਨ, 12 ਅਕਤੂਬਰ (ਪ੍ਰਭਾਤ ਮੌਾਗਾ)- ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਸਵਿੰਦਰ ਸਿੰਘ ਚੱਬਾ ਵਿਰੁੱਧ ਪਿਛਲੇ ਦਿਨੀਂ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਹੋਏ ਧਾਰਾ 307 ਅਧੀਨ ਕੇਸ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਖਡੂਰ ਸਾਹਿਬ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਸਕੂਲ ਡੇਹਰਾ ਸਾਹਿਬ ਦੇ ਖਿਡਾਰੀਆਂ ਨੇ 17 ਤਗਮੇ ਜਿੱਤੇ

ਫਤਿਆਬਾਦ, 12 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- 63ਵੀਆਂ ਜ਼ੋਨਲ ਅਥਲੈਟਿਕਸ ਖੇਡਾਂ ਵਿਚੋਂ ਬਲਾਕ ਨੌਸ਼ਹਿਰਾ ਅਧੀਨ ਆਉਂਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੇ ਅੰਡਰ 14 ਖਿਡਾਰੀਆਂ ਨੇ ਜ਼ੋਨ ਵਿਚੋਂ ਸਰਬੋਤਮ ਰਹਿ ਕੇ ਵੱਡੀਆਂ ਮੱਲਾਂ ਮਾਰੀਆਂ ਤੇ ਸਕੂਲ ...

ਪੂਰੀ ਖ਼ਬਰ »

ਕੱਲ੍ਹ ਗੁਰਦੁਆਰਾ ਛਾਪੜੀ ਸਾਹਿਬ ਦੇ ਗੁੰਬਦ ਦਾ ਲੈਂਟਰ ਪਾਇਆ ਜਾਵੇਗਾ- ਬਾਬਾ ਸਰਦਾਰਾ ਸਿੰਘ

ਫਤਿਆਬਾਦ, 12 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਛਾਪੜੀ ਸਾਹਿਬ ਦੀ ਨਵ-ਨਿਰਮਾਣ ਅਧੀਨ ਇਮਾਰਤ ਜਿਸ ਦੀ ਕਾਰ ਸੇਵਾ ਬਾਬਾ ਸਰਦਾਰਾ ਸਿੰਘ ਕਾਰ ਸੇਵਾ ਛਾਪੜੀ ਸਾਹਿਬ ਵਾਲੇ ਕਰਵਾ ਰਹੇ ਹਨ, ਦੀ ਪੰਜਵੀਂ ਮੰਜਿਲ 'ਤੇ ਬਣੇ ...

ਪੂਰੀ ਖ਼ਬਰ »

ਸਕੂਲ ਮੈਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ

ਪੱਟੀ, 12 ਅਕਤੂਬਰ (ਅਵਤਾਰ ਸਿੰਘ ਖਹਿਰਾ)- ਸਰਕਾਰੀ ਸੈਕੰਡਰੀ ਸਕੂਲ ਲੜਕੇ ਪੱਟੀ ਵਿਖੇ ਚੇਅਰਮੈਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਮੈਨੇਜ਼ਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਹੋਈ ਜਿਸ ਵਿਚ ਸਕੂਲ ਦੇ ਪਿ੍ੰ: ਗੁਰਬਚਨ ਸਿੰਘ ਲਾਲੀ ਨੇ ਸਕੂਲ ਦੀਆਂ ਦਰਪੇਸ਼ ...

ਪੂਰੀ ਖ਼ਬਰ »

ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ- ਡਾ: ਪਲਵੀ

ਪੱਟੀ, 12 ਅਕਤੂਬਰ (ਅਵਤਾਰ ਸਿੰਘ ਖਹਿਰਾ)- ਦੀ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ ਪੱਟੀ ਵਿਖੇ ਚੱਲ ਰਹੇ ਯੋਗਾ ਕੈਂਪ ਦੌਰਾਨ ਪਤੰਜਲੀ ਤੋਂ ਪ੍ਰਮਾਣਿਤ ਡਾ: ਪਲਵੀ ਨਾਗਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਪਤੰਜਲੀ ਯੋਗ ਸੰਮਤੀ ਦੇ ਅਹੁਦੇਦਾਰਾਂ ਪਰਵਿੰਦਰ ਸਿੰਘ ...

ਪੂਰੀ ਖ਼ਬਰ »

ਅੰਮਿ੍ਤ ਪਾਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਪੱਟੀ, 12 ਅਕਤੂਬਰ (ਅਵਤਾਰ ਸਿੰਘ ਖਹਿਰਾ)- ਬਾਬਾ ਬਸਤਾ ਸਿੰਘ ਪਬਲਿਕ ਹਾਈ ਸਕੂਲ ਦਮਦਮਾ ਸਾਹਿਬ ਕੈਰੋਂ ਦੇ 35 ਵਿਦਿਆਰਥੀਆਂ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਭਿੱਖੀਵਿੰਡ ਵਿਖੇ ਅੰਮਿ੍ਤ ਪਾਨ ਕਰਵਾਇਆ ਗਿਆ | ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿਚ ਬਾਬਾ ਸੁਰਜੀਤ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਗਿੱਲ ਦੀ ਲੋਕਪਿ੍ਯਤਾ ਦੇਖ ਕੇ ਵਿਰੋਧੀ ਝੂਠੀ ਬਿਆਨਬਾਜ਼ੀ 'ਤੇ ਉਤਰੇ- ਬਿੱਲਾ, ਬਿੱਟੂ, ਬੁਰਜ

ਹਰੀਕੇ ਪੱਤਣ, 12 ਅਕਤੂਬਰ (ਸੰਜੀਵ ਕੁੰਦਰਾ)- ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਕਰਵਾਇਆ ਜਾ ਰਿਹਾ ਵਿਕਾਸ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਸਾਫ਼-ਸੁਥਰੀ ਸ਼ਖ਼ਸੀਅਤ ਦੇ ਮਾਲਕ ਵਿਧਾਇਕ ਗਿੱਲ ਿਖ਼ਲਾਫ਼ ਵਿਰੋਧੀਆਂ ਵਲੋਂ ਝੂਠੀ ...

ਪੂਰੀ ਖ਼ਬਰ »

ਹੋਲੀ ਏਾਜਲ ਕਾਨਵੈਂਟ ਸਕੂਲ ਬਾਠ ਦੇ 2 ਖਿਡਾਰੀ ਸੂਬਾ ਪੱਧਰੀ ਖੇਡਾਂ ਲਈ ਚੁਣੇ ਗਏ

ਤਰਨ ਤਾਰਨ, 12 ਅਕਤੂਬਰ (ਪ੍ਰਭਾਤ ਮੌਾਗਾ)- ਜ਼ਿਲ੍ਹਾ ਪੱਧਰੀ 63ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਹੋਲੀ ਏਾਜਲ ਕਾਨਵੈਂਟ ਸਕੂਲ ਬਾਠ ਦੇ ਦੋ ਖਿਡਾਰੀਆਂ ਨੂੰ ਸੂਬਾ ਪੱਧਰੀ ਹੋਣ ਵਾਲੀਆਂ ਸਕੂਲ ਖੇਡਾਂ ਲਈ ਚੁਣਿਆ ਗਿਆ ਹੈ | ਪਿ੍ੰਸੀਪਲ ਰਵਿੰਦਰ ਕੌਰ ਬਾਠ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੈਨੇਜਰ ਸ੍ਰੀ ਦਰਬਾਰ ਸਾਹਿਬ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਗੁਲਾਲੀਪੁਰ ਸਕੂਲ ਨੂੰ ਕਿਤਾਬਾਂ ਭੇਟ

ਤਰਨ ਤਾਰਨ, 12 ਅਕਤੂਬਰ (ਲਾਲੀ ਕੈਰੋਂ)- ਸਮਾਜ ਨੂੰ ਗੁਰਮਤਿ ਨਾਲ ਜੋੜਨ ਅਤੇ ਵਾਤਾਵਰਨ ਨੂੰ ਸਾਫ਼ ਸੁੱਥਰਾ ਰੱਖਣ ਦੇ ਬਾਵਜੂਦ ਨਾਲ ਗਿਆਨ ਭਰਪੂਰ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਬਲਵਿੰਦਰ ਸਿੰਘ ਉਬੋਕੇ, ਰੇਸ਼ਮ ਸਿੰਘ ਕਲਰਕ, ਮੰਗਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX