ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ/ਸੁਖਵਿੰਦਰ ਸਿੰਘ ਸੁੱਖਾ)-ਸਥਾਨਕ 100 ਫੁੱਟੀ ਰੋਡ 'ਤੇ ਇਕ ਨਿੱਜੀ ਕੰਪਨੀ ਵਲੋਂ ਸਿਆਸੀ ਸਰਪ੍ਰਸਤੀ ਹੇਠ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲਗਾਏ ਜਾ ਰਹੇ ਫਨ ਫੂਡ ਫੈਸਟੀਵਲ ਸਬੰਧੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੰੂਹ ਖੋਲ੍ਹਣ ਲਈ ਤਿਆਰ ਨਹੀਂ | ਮੇਲੇ ਦੀ ਪ੍ਰਬੰਧਕ ਕੰਪਨੀ ਨੇ 13 ਤੋਂ 16 ਅਕਤੂਬਰ ਤੱਕ 4 ਦਿਨ ਲੱਗਣ ਵਾਲੇ ਇਸ ਮੇਲੇ ਤੋਂ 2 ਦਿਨ ਪਹਿਲਾਂ ਹੀ 100 ਫੁੱਟੀ ਰੋਡ ਦਾ ਇਕ ਪਾਸਾ ਰੋਕ ਲਿਆ ਹੈ ਅਤੇ ਇਸ 'ਤੇ ਥਾਂ-ਥਾਂ ਖੱਡੇ ਪੁੱਟ ਕੇ ਟੈਂਟ ਦੇ ਪੋਲ ਲਗਾਏ ਗਏ ਹਨ | 100 ਫੁੱਟੀ ਰੋਡ, ਜਿਸ ਉਪਰੋਂ ਅੱਧੀ ਦਰਜ਼ਨ ਤੋਂ ਵੱਧ ਸਕੂਲਾਂ ਦੀਆਂ ਵਿਦਿਆਰਥੀਆਂ ਵਾਲੀਆਂ ਵੈਨਾਂ ਅਤੇ ਬੱਚਿਆਂ ਨੂੰ ਛੱਡਣ ਲਈ ਉਨ੍ਹਾਂ ਦੇ ਮਾਪੇ ਲੰਘਦੇ ਹਨ ਦਾ ਇਕ ਪਾਸਾ ਗੈਰ ਕਾਨੂੰਨੀ ਤੌਰ 'ਤੇ ਰੋਕੇ ਜਾਣ ਅਤੇ ਬੈਰੀਗੇਡਿੰਗ ਕੀਤੇ ਜਾਣ ਕਾਰਨ ਇਨ੍ਹਾਂ ਸਕੂਲਾਂ 'ਚ ਪੜਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਹਾਦਸੇ ਨੂੰ ਸੱਦਾ ਦੇਣ ਵਾਲੀ ਸਥਿਤੀ ਬਣਾ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਸਾਰੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਲੱਗ ਰਹੇ ਇਸ ਮੇਲੇ ਦਾ ਉਦਘਾਟਨ ਖੁਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 13 ਅਕਤੂਬਰ ਨੂੰ ਕਰਨ ਜਾ ਰਹੇ ਹਨ | ਸੂਤਰਾਂ ਮੁਤਾਬਿਕ ਇਹ ਮੇਲਾ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਦੇ ਇੱਕ ਨਜ਼ਦੀਕੀ ਵਿਅਕਤੀ ਦੀ ਕੰਪਨੀ ਵਲੋਂ ਲਗਾਇਆ ਜਾ ਰਿਹਾ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਇਹ ਮੇਲਾ ਪ੍ਰਸ਼ਾਸਨ ਵਲੋਂ ਨਹੀਂ ਲਗਾਇਆ ਜਾ ਰਿਹਾ ਪਰ ਸੱਤਾਧਾਰੀ ਪਾਰਟੀ ਦੇ ਨਜ਼ਦੀਕੀ ਵਲੋਂ ਲਗਾਏ ਜਾ ਰਹੇ ਮੇਲੇ ਵਿਚ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਮਦਦ ਕਰ ਰਿਹਾ ਹੈ | ਮੇਲੇ ਸਬੰਧੀ ਪ੍ਰਸ਼ਾਸਨ ਵਲੋਂ ਟੈ੍ਰਫਿਕ ਪੁਲਿਸ ਨਾਲ ਵੀ ਮੀਟਿੰਗ ਕੀਤੀ ਗਈ ਹੈ ਅਤੇ ਮੇਲੇ ਦੀਆਂ ਤਿਆਰੀਆਂ ਸਬੰਧੀ ਬਕਾਇਦਾ ਤਹਿਸੀਲਦਾਰ ਬਠਿੰਡਾ ਦੀ ਡਿਊਟੀ ਲਗਾਈ ਗਈ ਹੈ | ਇਸ ਮੇਲੇ ਵਿਚ ਬਿਜਲੀ ਕਿਥੋਂ ਆ ਰਹੀ ਹੈ, ਇਸ ਬਾਰੇ ਵੀ ਪਤਾ ਨਹੀਂ ਲੱਗ ਸਕਿਆ | ਸੜਕ ਰੋਕੇ ਜਾਣ ਅਤੇ ਮੇਲੇ ਸਬੰਧੀ ਮਨਜੂਰੀ ਬਾਰੇ ਪੁੱਛੇ ਜਾਣ 'ਤੇ ਸ਼ਿਆਮ ਅਗਰਵਾਲ ਕਮਿਸ਼ਨਰ ਨਗਰ ਨਿਗਮ ਬਠਿੰਡਾ ਦਾ ਕਹਿਣਾ ਹੈ ਕਿ ਇਸ ਮੇਲੇ ਲਈ ਕਿਸੇ ਮਨਜੂਰੀ ਦੀ ਜ਼ਰੂਰਤ ਨਹੀਂ, ਜਿੱਥੋਂ ਤੱਕ ਸੜਕ ਰੋਕੇ ਜਾਣ ਦਾ ਸਵਾਲ ਹੈ ਇਸ ਬਾਰੇ ਟੈ੍ਰਫਿਕ ਪੁਲਿਸ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ | ਉੱਧਰ ਡੀ. ਐੱਸ. ਪੀ. ਟੈ੍ਰਫਿਕ ਨੇ ਆਖਿਆ ਕਿ ਉਨ੍ਹਾਂ ਨੇ ਟੈ੍ਰਫਿਕ ਸਬੰਧੀ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ, ਸੜਕ ਰੋਕੇ ਜਾਣ ਦੀ ਮਨਜ਼ੂਰੀ ਸਬੰਧੀ ਜਾਣਕਾਰੀ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਹੀ ਦੇ ਸਕਦੇ ਹਨ |
ਗੋਨਿਆਣਾ, 12 ਅਕਤੂਬਰ (ਲਛਮਣ ਦਾਸ ਗਰਗ/ਮਨਦੀਪ ਸਿੰਘ ਮੱਕੜ)- ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਅੱਜ ਗੋਨਿਆਣਾ ਮੰਡੀ ਵਿਖੇ ਅਚਾਨਕ ਮੁੱਖ ਝੋਨਾ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ਕੁਝ ਪ੍ਰਾਈਵੇਟ ਸ਼ੈਲਰਾਂ ਵਾਲਿਆਂ ਦੀਆਂ ਭਰੀਆਂ ਹੋਈਆਂ ...
ਬਠਿੰਡਾ, 12 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)- ਸਿਵਲ ਹਸਪਤਾਲ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਲਈ ਲਿਆਂਦਾ ਗਿਆ ਕੈਦੀ ਅੰਮਿ੍ਤਪਾਲ ਸਿੰਘ ਵਾਸੀ ਰਾਏਖਾਨਾ ਜੋ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤਹਿਤ ਬੰਦ ਸੀ, ਇਲਾਜ ...
ਲਹਿਰਾ ਮੁਹੱਬਤ ,12 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਸਹਿਯੋਗ ਨਾਲ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਇਕੱਠੇ ਹੋ ਕੇ ਸਾੜਨ ਦਾ ਪ੍ਰਣ ਲਿਆ ਸੀ | ਇਸ ਮਤੇ ਅਨੁਸਾਰ ਕਿਸਾਨਾਂ ਨੇ ਜੱਥੇਬੰਦੀ ਡਕੌਦਾ ਦੇ ਆਗੂ ਗੁਰਦੀਪ ਸਿੰਘ ...
ਗੋਨਿਆਣਾ, 12 ਅਕਤੂਬਰ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)-ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਕੋਲੋਂ ਕੁਝ ਚੋਰਾਂ ਨੇ ਇਕ ਘਰ ਅੰਦਰ ਦਾਖ਼ਲ ਹੋ ਕੇ 8-9 ਤੋਲੇ ਸੋਨੇ, ਚਾਂਦੀ ਦੇ ਗਹਿਣੇ ਅਤੇ 5 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ | ਜਾਣਕਾਰੀ ...
ਮੌੜ ਮੰਡੀ, 12 ਅਕਤੂਬਰ (ਲਖਵਿੰਦਰ ਸਿੰਘ ਮੌੜ)-ਪੇਂਡੂ ਸਾਬਕਾ ਫੌਜੀ ਭਲਾਈ ਸੰਸਥਾ ਮੌੜ ਖ਼ੁਰਦ ਨੇ ਅਪਣੀ 11ਵੀਂ ਵਰ੍ਹੇਗੰਢ ਪਿੰਡ ਭਾਈ ਬਖਤੌਰ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਮਨਾਈ | ਇਸ ਵਿਚ ਸੂਬੇ ਭਰ ਦੇ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ...
ਲਹਿਰਾ ਮੁਹੱਬਤ, 12 ਅਕਤੂਬਰ (ਭੀਮ ਸੈਨ ਹਦਵਾਰੀਆ, ਸੁਖਪਾਲ ਸਿੰਘ ਸੁੱਖੀ)-ਪਰਾਲੀ ਨੂੰ ਸਾੜਨ ਦੇ ਮੁੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਹੇਠ ਪਿੰਡ ਲਹਿਰਾ ...
ਮੌੜ ਮੰਡੀ, 12 ਅਕਤੂਬਰ (ਲਖਵਿੰਦਰ ਸਿੰਘ ਮੌੜ)-ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਚ ਪ੍ਰੋਗਰੈਸਿਵ ਮਨੁੱਖੀ ਅਧਿਕਾਰ ਸੰਗਠਨ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਪੰਜਾਬ ਦੇ ਇੰਚਾਰਜ ਅਮਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸੀ. ਪੀ. ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਅੱਜ ਇਥੇ ਦੱਸਿਆ ਕਿ ਸੀ. ਪੀ. ਆਈ. ਵਲੋਂ 27 ਨਵੰਬਰ 2017 ਨੂੰ ਲੁਧਿਆਣਾ ਵਿਖੇ, ਜਥੇਬੰਦ ਕੀਤੀ ਜਾ ਰਹੀ ਵਿਸ਼ਾਲ ਰਾਜਸੀ ਰੈਲੀ ਦੀਆਂ ਤਿਆਰੀਆਂ ਦੀ ਗਤੀ ਨੂੰ ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 11 ਅਕਤੂਬਰ 2017 ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ 'ਤੇ ਜਦੋਂ ਸੰਸਾਰ ਭਰ ਵਿਚ ਬੇਟੀ ਬਚਾਓ ਬਾਰੇ ਵਿਚਾਰ ਕਰਦਾ ਹੁੰਦਾ ਹੈ ਉਸ ਸਮੇਂ ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-'ਬੇਟੀ ਬਚਾਓ ਬੇਟੀ ਪੜਾਓ' ਸਕੀਮ ਇਕ ਜਾਗਰੂਕਤਾ ਅਭਿਆਨ ਹੈ ਅਤੇ ਇਸ ਸਕੀਮ ਦਾ ਉਦੇਸ਼ ਔਰਤਾਂ ਦਾ ਸ਼ਸਕਤੀਕਰਨ, ਵਿੱਦਿਆ ਦਾ ਪ੍ਰਸਾਰ ਅਤੇ ਸਮਾਜਿਕ ਪੱਧਰ ਤੇ ਲਿੰਗ ਆਧਾਰਿਤ ਵਿਤਕਰੇ ਨੂੰ ਠੱਲ੍ਹ ਪਾਉਣਾ ਹੈ | ਇਹ ਜਾਣਕਾਰੀ ...
ਰਾਮਾਂ ਮੰਡੀ, 12 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਰਿਫ਼ਾਇਨਰੀ ਰੋਡ 'ਤੇ ਸਥਿਤ ਦ ਮਿਲੇਨੀਅਮ ਸਕੂਲ ਐੱਚ. ਐੱਮ. ਈ. ਐੱਲ. ਟਾਊਨਸ਼ਿਪ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਕੂੂਲ ਦੇ ਵਿਦਿਆਰਥੀਆਂ ਨੇ ਇਕ ਜਾਗਰੂਕਤਾ ਰੈਲੀ ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸੀ. ਪੀ. ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਅੱਜ ਇਥੇ ਦੱਸਿਆ ਕਿ ਸੀ. ਪੀ. ਆਈ. ਵਲੋਂ 27 ਨਵੰਬਰ 2017 ਨੂੰ ਲੁਧਿਆਣਾ ਵਿਖੇ, ਜਥੇਬੰਦ ਕੀਤੀ ਜਾ ਰਹੀ ਵਿਸ਼ਾਲ ਰਾਜਸੀ ਰੈਲੀ ਦੀਆਂ ਤਿਆਰੀਆਂ ਦੀ ਗਤੀ ਨੂੰ ...
ਰਾਮਾਂ ਮੰਡੀ, 12 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਅਨਾਜ ਮੰਡੀ 'ਚ ਨਰਮਾ ਵਪਾਰੀਆਂ ਵਲੋਂ ਨਰਮਾ ਵੇਚਣ ਆਏ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ | ਰਾਮਾਂ ਮੰਡੀ ਵਿਚ ਨਰਮਾ ਵੇਚਣ ਆਏ ਕਿਸਾਨਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ...
ਲਹਿਰਾ ਮੁਹੱਬਤ ,12 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਸਹਿਯੋਗ ਨਾਲ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਇਕੱਠੇ ਹੋ ਕੇ ਸਾੜਨ ਦਾ ਪ੍ਰਣ ਲਿਆ ਸੀ | ਇਸ ਮਤੇ ਅਨੁਸਾਰ ਕਿਸਾਨਾਂ ਨੇ ਜੱਥੇਬੰਦੀ ਡਕੌਦਾ ਦੇ ਆਗੂ ਗੁਰਦੀਪ ਸਿੰਘ ...
ਕਾਲਾਂਵਾਲੀ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪ੍ਰਸ਼ਾਸਨ ਦੇ ਨਿਦੇਰਸ਼ ਅਨੁਸਾਰ ਨਾਪਤੋਲ ਵਿਭਾਗ ਨੇ ਅੱਜ ਮੰਡੀ ਦੇ ਕਈ ਧਰਮ ਕੰਡਿਆਂ ਦੀ ਜਾਂਚ ਕੀਤੀ | ਜਾਂਚ ਦੌਰਾਨ ਇੱਕ ਕੰਡੇ ਵਿੱਚ ਬੇਨਿਯਮੀਆਂ ਪਾਈਆਂ ਜਾਣ 'ਤੇ ਉਸ ਨੰੂ ਅਗਲੇ ਆਦੇਸ਼ਾਂ ਤੱਕ ਸੀਲ ਕੀਤਾ ਗਿਆ | ...
ਤਲਵੰਡੀ ਸਾਬੋ, 12 ਅਕਤੂਬਰ (ਰਣਜੀਤ ਸਿੰਘ ਰਾਜੂ)-ਅੱਜ ਐੱਸ. ਡੀ. ਐੱਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਸਿੰਘ ਵਲੋਂ ਜਾਰੀ ਹੁਕਮਾਂ ਵਿਚ ਪ੍ਰਸ਼ਾਸਨ ਨੇ ਇਸ ਵਾਰ ਪਟਾਕੇ ਵੇਚਣ ਲਈ ਸ਼ਹਿਰ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਾਡ ਵਿਚ ਜਗ੍ਹਾ ਨਿਰਧਾਰਿਤ ਕਰ ...
ਤਲਵੰਡੀ ਸਾਬੋ, 12 ਅਕਤੂਬਰ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ਤੋਂ 72 ਬੋਤਲਾਂ ਹਰਿਆਣਾ ਦੀ ਨਜਾਇਜ਼ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...
ਮੌੜ ਮੰਡੀ, 12 ਅਕਤੂਬਰ (ਲਖਵਿੰਦਰ ਸਿੰਘ ਮੌੜ)- ਪਿਛਲੇ ਦਿਨੀਂ ਅਮਰਯੋਤੀ ਰਾਈਸ ਮਿੱਲ ਮੌੜ ਦੇ ਚੌਕੀਦਾਰ ਬੂਟਾ ਖ਼ਾਨ ਦੇ ਕਾਤਲ ਅਜੇ ਤੱਕ ਨਹੀਂ ਫੜੇ ਗਏ ਜਿਸ ਦੇ ਚਲਦਿਆਂ ਸੰਘਰਸ਼ ਕਮੇਟੀ ਦੇ ਨਾਲ-ਨਾਲ ਮਿ੍ਤਕ ਬੂਟਾ ਖ਼ਾਨ ਦੀ ਮਾਤਾ ਬੀਬੀ ਘੁੱਕੋ ਕੌਰ ਵੀ ਪੁੱਤ ਦੇ ...
ਬਾਲਿਆਂਵਾਲੀ, 12 ਅਕਤੂਬਰ (ਕੁਲਦੀਪ ਮਤਵਾਲਾ)- ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਬਿਜਲੀ ਮੀਟਰ ਲਗਵਾਉਣ ਲਈ ਨਾਇਬ ਤਹਿਸੀਲਦਾਰ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰਨ 'ਤੇ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਵਸੀਕਾ ਨਵੀਸ ਸਮੇਤ 3 ਜਣਿਆਂ 'ਤੇ ਮਾਮਲਾ ਦਰਜ ਕਰਨ ਦੀ ਖ਼ਬਰ ...
ਗੋਨਿਆਣਾ, 12 ਅਕਤੂਬਰ (ਬਰਾੜ ਆਰ. ਸਿੰਘ)- ਸ਼ਹਿਰਾਂ ਵਿਚ ਹਾਦਸਿਆਂ ਦਾ ਕਾਰਨ ਅਤੇ ਪਿੰਡਾਂ ਵਿਚ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਬਣਦੇ ਇਨ੍ਹਾਂ ਪਸ਼ੂਆਂ ਦਾ ਹੁਣ ਤੱਕ ਨਾ ਹੀ ਤਾਂ ਕਿਸੇ ਸੰਸਥਾ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕਿਤੇ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾ ...
ਭਾਈਰੂਪਾ, 12 ਅਕਤੂਬਰ (ਵਰਿੰਦਰ ਲੱਕੀ)-63ਵੀਆਂ ਜ਼ਿਲ੍ਹਾ ਸਕੂਲ ਅਥਲੈਟਿਕਸ ਮੀਟ ਵਿਚ ਭਾਈਰੂਪਾ ਖੇਡ ਸਟੇਡੀਅਮ ਦੇ ਉੱਭਰਦੇ ਸਪੀਡ ਸਟਾਰਾਂ ਨੇ ਇਕ ਵਾਰ ਫਿਰ ਜਿੱਤ ਦੇ ਝੰਡੇ ਗੱਡਦੇ ਹੋਏ ਕਸਬੇ ਦਾ ਨਾਮ ਰੌਸ਼ਨ ਕੀਤਾ ਹੈ | ਅਥਲੈਟਿਕਸ ਕੋਚ ਹਰਨੇਕ ਸਿੰਘ ਭਾਈਰੂਪਾ ਨੇ ...
ਚਾਉਕੇ, 12 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ਼ ਬਹਾਦਰ ਗਰੁੱਪ ਆਫ਼ ਇੰਸਟੀਚਿਊਟਸ ਬੱਲੋ੍ਹ ਵਿਖੇ ਸੰਸਥਾ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਸਹਿਯੋਗ ਨਾਲ ਡਾ. ਹਰਜੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਬਾਲੜੀ ਦਿਵਸ ਨੂੰ ਸਮਰਪਿਤ ਸਮਾਗਮ ...
ਭਾਈਰੂਪਾ, 12 ਅਕਤੂਬਰ-(ਵਰਿੰਦਰ ਲੱਕੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਵਿਖੇ ਸਕੂਲ ਦੇ ਪਿ੍ੰਸੀਪਲ ਜੁਗਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਸਕੂਲ ਦੇ ਈਕੋ ਕਲੱਬ ਵਲੋਂ 'ਜੰਗਲੀ ਜੀਵ ਰੱਖਿਆ ਹਫ਼ਤਾ' ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ...
ਰਾਮਾਂ ਮੰਡੀ, 12 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ਤੇ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਲਈ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਦੀ ਰਹਿਨੁਮਾਈ ਹੇਠ ਤੇ ਗੁਰੂ ਗੋਬਿੰਦ ਸਿੰਘ ...
ਰਾਮਾਂ ਮੰਡੀ, 12 ਅਕਤੂਬਰ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)-ਨੇੜਲੇ ਪਿੰਡ ਰਾਮਾਂ ਦੀ ਸਮਾਜਸੇਵੀ ਸੰਸਥਾ ਜੈ ਬਾਬਾ ਸਰਬੰਗੀ ਸਪੋਰਟਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਇਲਾਕੇ ਦੇ ਬੱਚਿਆਂ ਨੂੰ ਦੇਸ਼ ਸੇਵਾ ਨਾਲ ਜੋੜਨ ਲਈ ਆਰਮੀ ਦੇ ਸੇਵਾਮੁਕਤ ਹੌਲਦਾਰ ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿਚ ਮੱਲ੍ਹਾਂ ਮਾਰ ਰਹੇ ਹਨ | ਇਕ ਵਾਰ ਫਿਰ ਐਮ.ਐਸ.ਸੀ. ...
ਭਾਗੀਵਾਂਦਰ, 12 ਅਕਤੂਬਰ (ਮਹਿੰਦਰ ਸਿੰਘ ਰੂਪ)- ਸਰਕਾਰੀ ਸੀਨੀਅਰ. ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਕੂਲ ਪਿ੍ੰਸੀਪਲ ਮੈਡਮ ਨੀਲਮ ਗੁਪਤਾ ਦੀ ਅਗਵਾਈ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਸਕੂਲ ਪਿ੍ੰਸੀਪਲ ...
ਭਗਤਾ ਭਾਈਕਾ, 12 ਅਕਤੂਬਰ (ਸੁਖਪਾਲ ਸਿੰਘ ਸੋਨੀ)- 63ਵੀਆਂ ਪੰਜਾਬ ਸਕੂਲ ਖੇਡਾਂ ਵਿਚ ਫੁੱਟਬਾਲ ਅੰਡਰ-17 (ਲੜਕਿਆਂ) ਦੇ ਮੁਕਾਬਲੇ ਸਰਕਾਰੀ ਸਕੂਲ ਭਗਤਾ ਭਾਈਕਾ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਆਕਸਫੋਰਡ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜ਼ਿਲ੍ਹਾ ...
ਚਾਉਕੇ, 12 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸਹਿ-ਵਿੱਦਿਅਕ ਸੰਸਥਾ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ 63 ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ...
ਮਹਿਮਾ ਸਰਜਾ, 12 ਅਕਤੂਬਰ (ਬਲਦੇਵ ਸੰਧੂ)- ਪਿੰਡ ਮਹਿਮਾ ਸਵਾਈ ਦੇ ਆੜ੍ਹਤੀਏ ਨਿਰਭੈ ਸਿੰਘ ਔਲਖ ਅਤੇ ਕੁਲਦੀਪ ਸਿੰਘ ਔਲਖ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਮੁਖ਼ਤਿਆਰ ਸਿੰਘ ਔਲਖ ਦਾ ਦਿਹਾਂਤ ਹੋ ਗਿਆ | ਮਿ੍ਤਕ ਮੁਖ਼ਤਿਆਰ ਸਿੰਘ ਔਲਖ 81 ...
ਬਠਿੰਡਾ, 12 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬੀ ਫ਼ਿਲਮ 'ਡੰਗਰ ਡਾਕਟਰ ਜੈਲੀ' 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ | ਇਸ ਦੀ ਪ੍ਰਮੋਸ਼ਨ ਲਈ ਟੀਮ ਬਠਿੰਡਾ ਵਿਖੇ ਪੁੱਜੀ | ਫ਼ਿਲਮ ਦੇ ਅਦਾਕਾਰ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਇਹ ਪੰਜਾਬੀ ਪਹਿਲੀ ਫ਼ਿਲਮ ਹੈ ਜਿਸ ...
ਰਾਮਾਂ ਮੰਡੀ, 12 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਰਿਫ਼ਾਇਨਰੀ ਚੌਾਕੀ ਪੁਲਿਸ ਨੇ 2 ਮੋਟਰ ਸਾਈਕਲ ਸਵਾਰਾਂ ਨੂੰ ਹਰਿਆਣਾ ਦੀ ਦੇਸੀ ਸ਼ਰਾਬ ਸਮੇਤ ਕਾਬੂ ਕਰ ਲਿਆ | ਹੌਲਦਾਰ ਮੱਖਣ ਸਿੰਘ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਪਿੰਡ ਤਰਖਾਣਵਾਲਾ ਨਜ਼ਦੀਕ ...
ਤਲਵੰਡੀ ਸਾਬੋ, 12 ਅਕਤੂਬਰ (ਅ.ਬ.)-ਗੋਡਿਆਂ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ਾਂ ਨੂੰ ਹੁਣ ਅਪ੍ਰੇਸ਼ਨ ਕਰਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX