ਤਾਜਾ ਖ਼ਬਰਾਂ


ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  10 minutes ago
ਨਵੀਂ ਦਿੱਲੀ, ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ 11 ਵਜੇ ਦਿੱਲੀ ਵਿਖੇ ਹੋਵੇਗੀ।
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 1 hour ago
ਜੈਫਰਸਨ ਸਿਟੀ, 21 ਜੁਲਾਈ - ਮੱਧ ਪੱਛਮੀ ਅਮਰੀਕਾ ਦੇ ਸੂਬੇ ਮਿਸੌਰੀ ਦੇ ਬਰਾਂਸਨ ਸ਼ਹਿਰ ਨੇੜੇ ਟੇਬਲ ਰਾਕ ਝੀਲ ਵਿਚ ਕਿਸ਼ਤੀ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 31 ਲੋਕ ਸਵਾਰ ਸਨ। ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਦੀਆਂ ਆਉਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ...
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 1 hour ago
ਲਖਨਊ, 21 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੈਲੀ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 1 hour ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਪ੍ਰੋ:ਐਸ.ਐਸ. ਮਰਵਾਹਾ ਨੂੰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਦੀ ਥਾਂ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ...
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਫਰਾਂਸ ਨੇ ਲੋਕ ਸਭਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਫਰਾਂਸ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਨੂੰ ਰਾਹੁਲ ਗਾਂਧੀ ਦੇ ਬਿਆਨ ਦੀ ਜਾਣਕਾਰੀ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਜਲੰਧਰ, 20 ਜੁਲਾਈ- ਜਲੰਧਰ ਰੇਂਜ ਦੀ ਸਪੈਸ਼ਲ ਟਾਸਕ ਫੋਰਸ ਨੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨੀਰਜ ਨਾਮੀ ਉਕਤ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਉਹ ਲੁਧਿਆਣਾ 'ਚ ਕੱਲ੍ਹ...
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 20 ਜੁਲਾਈ- ਭਾਰਤੀ ਕ੍ਰਿਕਟ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਅੱਜ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਸ਼ੁਰੂਆਤ...
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 20 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੇਭਰੋਸਗੀ ਮਤੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਭਾਜਪਾ ਕੋਲ ਸਪੱਸ਼ਟ ਬਹੁਮਤ ਹੈ। ਉਨ੍ਹਾਂ ਵਿਰੋਧੀ ਧਿਰ 'ਤੇ ਕਈ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਭਾਜਪਾ ਹਰ ਥਾਂ ਆਪਣੇ ਪੈਰ ਜਮਾ ਰਹੀ ਹੈ ਅਤੇ...
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 20 ਜੁਲਾਈ- ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਚੇਅਰਮੈਨ ਬਲਬੀਰ ਸਿੰਘ ਸਿੱਧੂ ਕਿਰਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ 'ਚ ਇਹ ਫ਼ੈਸਲਾ ਲਿਆ...
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  1 day ago
ਨਵਾਂਸ਼ਹਿਰ, 20 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਚੰਡੀਗੜ੍ਹ ਚੌਕ ਤੋਂ ਐਸ. ਐਸ. ਪੀ. ਦਫ਼ਤਰ ਵੱਲ ਜਾ ਰਹੀ ਇੱਕ ਬਿਨਾਂ ਨੰਬਰੀ ਗੱਡੀ ਨੂੰ ਰੋਕਣ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਕਾਰ ਨੂੰ ਕਬਜ਼ੇ 'ਚ ਲੈ ਕੇ ਐਸ. ਪੀ. ਦੀਪਕ ਹਿਲੋਰੀ ਵਲੋਂ ਚਾਲਕ ਤੋਂ ਥਾਣਾ ਸਿਟੀ...
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  1 day ago
ਚੰਡੀਗੜ੍ਹ, 20 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ 'ਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸੂਬਿਆਂ...
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
. . .  1 day ago
ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
. . .  1 day ago
ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਕੀਤੇ ਗਏ ਪੂਰੇ- ਮੁਲਾਇਮ ਯਾਦਵ
. . .  1 day ago
ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਭਾਜਪਾ ਲਿਆਏਗੀ ਵਿਸ਼ੇਸ਼ ਅਧਿਕਾਰ ਮਤਾ
. . .  1 day ago
ਨਵੇਂ ਵਾਹਨਾਂ ਦੀ ਰਜਿਸਟਰੇਸ਼ਨ 'ਚ ਥਰਡ ਪਾਰਟੀ ਇੰਸੋਰੈਂਸ ਲਾਜ਼ਮੀ
. . .  1 day ago
ਮੋਦੀ ਨੂੰ ਜੱਫੀ ਪਾਉਣ 'ਤੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ 'ਤੇ ਕੀਤਾ ਸ਼ਬਦੀ ਹਮਲਾ
. . .  1 day ago
ਦੋਸ਼ਾਂ ਦੀ ਝੜੀ ਲਾਉਣ ਮਗਰੋਂ ਅਚਾਨਕ ਗਲੇ ਮਿਲ ਕੇ ਰਾਹੁਲ ਨੇ ਮੋਦੀ ਨੂੰ ਕੀਤਾ ਹੈਰਾਨ
. . .  1 day ago
ਬੇਭਰੋਸਗੀ ਮਤੇ 'ਤੇ ਸ਼ਾਮੀਂ 6.30 ਵਜੇ ਭਾਸ਼ਣ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨੌਜਵਾਨ ਵੱਲੋਂ ਪਤਨੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਪ੍ਰਧਾਨ ਮੰਤਰੀ ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ- ਰਾਹੁਲ ਗਾਂਧੀ
. . .  1 day ago
ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 1.45 ਵਜੇ ਤੱਕ ਮੁਲਤਵੀ
. . .  1 day ago
ਬੇਭਰੋਸਗੀ ਮਤੇ ਦਾ ਜਵਾਬ ਸਾਲ 2019 'ਚ ਜਨਤਾ ਦੇਵੇਗੀ- ਭਾਜਪਾ
. . .  1 day ago
ਜੇਲ੍ਹ 'ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 70 ਕੈਦੀ ਬੀਮਾਰ
. . .  1 day ago
ਬੇਭਰੋਸਗੀ ਮਤੇ ਦੇ ਪੱਖ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਬੋਲਣਾ ਸ਼ੁਰੂ ਕੀਤਾ
. . .  1 day ago
ਵੇਈਂ 'ਚ ਰੁੜ੍ਹੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਟੀ. ਡੀ. ਪੀ. ਦੇ ਸੰਸਦ ਮੈਂਬਰ ਵਲੋਂ ਮੋਦੀ ਵਿਰੁੱਧ 'ਇਤਰਾਜ਼ਯੋਗ' ਸ਼ਬਦ ਬੋਲਣ 'ਤੇ ਲੋਕ ਸਭਾ 'ਚ ਹੰਗਾਮਾ
. . .  1 day ago
ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿੰਘ ਨੇ ਲੋਕ ਸਭਾ 'ਚ ਬੇਭਰੋਸਗੀ ਮਤੇ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ
. . .  1 day ago
ਬੇਭਰੋਸਗੀ ਮਤਾ ਬਹੁਮਤ ਅਤੇ ਨੈਤਿਕਤਾ ਵਿਚਾਲੇ ਧਰਮਯੁੱਧ- ਟੀ. ਡੀ. ਪੀ.
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਨਾਰੀ ਸੰਸਾਰ

ਆਪਣੇ ਘਰ-ਸੰਸਾਰ ਨੂੰ ਸਜਾਵਟੀ ਮੋਮਬੱਤੀਆਂ ਨਾਲ ਰੌਸ਼ਨ ਕਰੋ

ਸਜਾਵਟੀ ਮੋਮਬੱਤੀਆਂ ਬਣਾਉਣਾ ਇਕ ਕਲਾ ਹੈ। ਇਹ ਕਲਾ ਸੁਆਣੀ ਲਈ ਪੈਸੇ ਕਮਾਉਣ ਦਾ ਸਾਧਨ ਬਣ ਸਕਦੀ ਹੈ। ਔਰਤਾਂ ਖਾਸ ਤੌਰ 'ਤੇ ਪੇਂਡੂ ਔਰਤਾਂ ਘਰੇਲੂ ਪੱਧਰ 'ਤੇ ਸਜਾਵਟੀ ਮੋਮਬੱਤੀਆਂ ਬਣਾ ਕੇ ਅਤੇ ਉਨ੍ਹਾਂ ਨੂੰ ਵੇਚ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਹੋਰ ਵਧੀਆ ਢੰਗ ਨਾਲ ਕਰ ਸਕਦੀਆਂ ਹਨ।
ਸਧਾਰਨ ਮੋਮਬੱਤੀਆਂ : ਇਨ੍ਹਾਂ ਨੂੰ ਘਰ ਵਿਚ ਹੀ ਬੜਾ ਸੌਖਾ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਬਣਾਉਣ ਲਈ ਹੇਠ ਲਿਖਿਆ ਸਾਮਾਨ ਲੋੜੀਂਦਾ ਹੈ : ਮੋਮ, ਸਾਧਾਰਨ ਸਾਂਚਾ, ਧਾਗਾ, ਬਰਤਨ, ਤੇਲ।
ਬਣਾਉਣ ਦੀ ਵਿਧੀ : * ਧਾਗੇ ਨੂੰ ਸਾਂਚੇ ਦੇ ਵਿਚਕਾਰ ਇਸ ਤਰ੍ਹਾਂ ਬੰਨ੍ਹੋ ਕਿ ਸਾਂਚੇ ਦੇ ਉੱਪਰਲੇ ਅਤੇ ਹੇਠਲੇ ਸਿਰੇ ਵਿਚੋਂ ਧਾਗਾ ਬਾਹਰ ਆ ਜਾਵੇ। ਫਿਰ ਹੇਠਲੇ ਸਿਰੇ 'ਤੇ ਇਕ ਗੰਢ ਬੰਨ੍ਹ ਦਿਓ।
* ਸਾਂਚੇ ਵਿਚ ਚੰਗੀ ਤਰ੍ਹਾਂ ਤੇਲ ਮਲ ਦਿਓ, ਤਾਂ ਜੋ ਮੋਮ ਸਾਂਚੇ ਦੇ ਨਾਲ ਨਾ ਚਿੰਬੜੇ।
* ਸਾਂਚੇ ਦੇ ਸਾਰੇ ਨਟਾਂ ਨੂੰ ਚੰਗੀ ਤਰ੍ਹਾਂ ਕੱਸ ਦਿਓ, ਤਾਂ ਜੋ ਸਾਂਚਾ ਬੰਦ ਹੋ ਜਾਵੇ।
* ਮੋਮ ਨੂੰ ਬਰਤਨ ਵਿਚ ਪਾ ਕੇ ਘੱਟ ਸੇਕ 'ਤੇ ਗਰਮ ਕਰੋ।
* ਜਦੋਂ ਮੋਮ ਪਿਘਲ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਸਾਂਚੇ ਵਿਚ ਭਰ ਦਿਓ।
* ਸਾਂਚੇ ਨੂੰ ਠੰਢਾ ਹੋਣ ਤੱਕ ਰੱਖੋ ਅਤੇ ਧਾਗਾ ਵੀ ਕੱਟ ਦਿਓ।
* ਜਦੋਂ ਮੋਮ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਸਾਂਚੇ ਦੇ ਸਾਰੇ ਨਟ ਢਿੱਲੇ ਕਰ ਦਿਓ ਅਤੇ ਵਾਧੂ ਮੋਮ (ਜੋ ਕਿ ਸਾਂਚੇ ਦੇ ਬਾਹਰ ਵੀ ਆ ਜਾਂਦੀ ਹੈ) ਨੂੰ ਚਾਕੂ ਨਾਲ ਖੁਰਚ ਦਿਓ।
* ਮੋਮਬੱਤੀ ਨੂੰ ਸਾਂਚੇ ਵਿਚੋਂ ਧਿਆਨ ਨਾਲ ਕੱਢੋ ਅਤੇ ਪੂਰੀ ਤਰ੍ਹਾਂ ਸੁੱਕਣ ਤੱਕ ਸਿੱਧਾ ਹੀ ਰੱਖੋ।
* ਹੁਣ ਇਨ੍ਹਾਂ ਮੋਮਬੱਤੀਆਂ ਨੂੰ ਵੇਚਣ ਲਈ ਪੈਕ ਕਰ ਦਿਓ।
ਸਜਾਵਟੀ ਮੋਮਬੱਤੀਆਂ : ਦਿਵਾਲੀ ਵਾਲੇ ਦਿਨਾਂ ਵਿਚ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਸਜਾਵਟੀ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਨੂੰ ਵੀ ਸਾਧਾਰਨ ਮੋਮਬੱਤੀਆਂ ਵਾਂਗ ਬਣਾਇਆ ਜਾ ਸਕਦਾ ਹੈ, ਬਸ ਫਰਕ ਸਿਰਫ ਏਨਾ ਹੈ ਕਿ ਇਨ੍ਹਾਂ ਨੂੰ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ ਸਾਂਚੇ ਅਲੱਗ-ਅਲੱਗ ਡਿਜ਼ਾਈਨਾਂ ਦੇ ਹੁੰਦੇ ਹਨ।
ਜੈਲੀ ਵਾਲੀਆਂ ਮੋਮਬੱਤੀਆਂ : ਘਰ ਬਣਾਈਆਂ ਜੈਲੀ ਵਾਲੀਆਂ ਮੋਮਬੱਤੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਦਿਵਾਲੀ ਵੇਲੇ ਇਹ ਇਕ ਚੰਗਾ ਉਪਹਾਰ ਵੀ ਬਣ ਸਕਦੀਆਂ ਹਨ। ਇਨ੍ਹਾਂ ਨੂੰ ਬਣਾਉਣ ਲਈ ਹੇਠ ਲਿਖਿਆ ਸਾਮਾਨ ਲੋੜੀਂਦਾ ਹੈ : ਜੈਲੀ ਵਾਲੀ ਮੋਮ, ਕੱਚ ਦਾ ਜਾਰ ਜਾਂ ਗਲਾਸ, ਧਾਗਾ, ਬਰਤਨ, ਰੰਗਿਆ ਹੋਇਆ ਬੁਰਾਦਾ, ਸਜਾਵਟ ਲਈ ਸਿੱਪੀਆਂ, ਪੱਥਰ ਤੇ ਰੰਗੀ ਹੋਈ ਰੇਤ ਆਦਿ।
* ਜੈਲੀ ਵਾਲੀ ਮੋਮ ਨੂੰ ਬਰਤਨ ਵਿਚ ਪਾ ਕੇ ਘੱਟ ਸੇਕ 'ਤੇ ਗਰਮ ਕਰੋ।
* ਕੱਚ ਦੇ ਜਾਰ ਜਾਂ ਗਲਾਸ ਵਿਚ ਧਾਗਾ ਵੀ ਰੱਖ ਸਕਦੇ ਹੋ, ਨਹੀਂ ਤਾਂ ਇਹ ਮੋਮਬੱਤੀਆਂ ਬਿਨਾਂ ਧਾਗੇ ਤੋਂ ਵੀ ਬਣਾਈਆਂ ਜਾ ਸਕਦੀਆਂ ਹਨ।
* ਇਸ ਵਿਚ ਪਿਘਲੀ ਹੋਈ ਜੈਲੀ ਪਾ ਦਿਓ।
* ਇਸ ਵਿਚ ਸਿੱਪੀਆਂ, ਪੱਥਰ ਆਦਿ ਵੀ ਸਜਾਵਟ ਲਈ ਪਾ ਸਕਦੇ ਹੋ।
* ਮੋਮਬੱਤੀਆਂ ਨੂੰ ਹੋਰ ਜ਼ਿਆਦਾ ਸਜਾਵਟੀ ਬਣਾਉਣ ਲਈ ਪਹਿਲਾਂ ਗਲਾਸ ਵਿਚ ਰੰਗਿਆ ਹੋਇਆ ਬੁਰਾਦਾ ਜਾਂ ਰੇਤ ਪਾ ਕੇ ਉਸ ਉੱਪਰ ਜੈਲੀ ਪਾ ਸਕਦੇ ਹੋ।
ਇਸ ਤਰ੍ਹਾਂ ਸੁਆਣੀ ਘਰ ਬੈਠੇ ਹੀ ਵੱਖ-ਵੱਖ ਤਰ੍ਹਾਂ ਦੀਆਂ ਮੋਮਬੱਤੀਆਂ ਬਣਾ ਕੇ ਬਿਨਾਂ ਵਾਧੂ ਖਰਚੇ ਤੋਂ ਦਿਵਾਲੀ ਵੇਲੇ ਆਪਣੇ ਘਰ ਸੰਸਾਰ ਨੂੰ ਰੌਸ਼ਨ ਕਰ ਸਕਦੀ ਹੈ ਅਤੇ ਇਸ ਨੂੰ ਆਪਣੀ ਆਮਦਨ ਵਧਾਉਣ ਦਾ ਸਾਧਨ ਵੀ ਬਣਾ ਸਕਦੀ ਹੈ।
-ਡਾ: ਮਨਦੀਪ ਸ਼ਰਮਾ,
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)।


-ਡਾ: ਵਿਪਨ ਕੁਮਾਰ ਰਾਮਪਾਲ,
ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ।

ਕੀ ਤੁਹਾਡੇ ਤੋਹਫ਼ਿਆਂ ਵਿਚੋਂ ਝਲਕਦੀ ਹੈ ਰਿਸ਼ਤਿਆਂ ਦੀ ਮਹਿਕ?

1. ਜਦੋਂ ਗੁਆਂਢੀ ਨੂੰ ਤੋਹਫ਼ਾ ਦੇਣਾ ਹੁੰਦਾ ਹੈ ਤਾਂ ਤੁਸੀਂ ਅਕਸਰ- (ਕ) ਘਰ ਵਿਚ ਰੱਖੇ ਪੁਰਾਣੇ ਤੋਹਫ਼ੇ ਦੇ ਦਿੰਦੇ ਹੋ। (ਖ) ਤੁਹਾਡੇ ਕੋਲ ਆਏ ਕਿਸੇ ਤੋਹਫ਼ੇ ਨੂੰ ਹੀ ਅੱਗੇ ਦੇ ਦਿੰਦੇ ਹੋ। (ਗ) ਉਨ੍ਹਾਂ ਲਈ ਵਿਸ਼ੇਸ਼ ਤੋਹਫ਼ਾ ਖਰੀਦਦੇ ਹੋ। 2. ਦਿਵਾਲੀ ਦੇ ਮੌਕੇ 'ਤੇ ਤੁਹਾਨੂੰ ...

ਪੂਰੀ ਖ਼ਬਰ »

ਜੈਲੀ ਫਿਰਨੀ

ਸਮੱਗਰੀ : ਰੈਕਸ ਜੈਲੀ-ਇਕ ਪੈਕਟ, ਦੁੱਧ-ਇਕ ਲਿਟਰ, ਮਿਲਕ ਮੈਡ-1 ਟਿੰਨ, ਜੈਮ ਜਾਂ ਸਟਾਬਰੀ ਕਰਸ਼-2 ਚਮਚ, ਚੌਲਾਂ ਦਾ ਪਾਊਡਰ-3 ਚਮਚ, ਇਲਾਇਚੀ ਪਾਊਡਰ-ਅੱਧਾ ਚਮਚ। ਵਿਧੀ : ਸਭ ਤੋਂ ਪਹਿਲਾਂ ਦੋ ਕੱਪ ਪਾਣੀ ਨੂੰ ਗਰਮ ਕਰੋ। ਫਿਰ ਉਸ ਵਿਚ ਰੈਕਸ ਜੈਲੀ ਨੂੰ ਮਿਕਸ ਕਰੋ। ਫਿਰ ਕਿਸੇ ...

ਪੂਰੀ ਖ਼ਬਰ »

ਜੇਕਰ ਸਿੱਕਰੀ ਹੈ ਤਾਂ ਵਾਲਾਂ ਦੀ ਦੇਖਭਾਲ ਬਹੁਤ ਸਾਵਧਾਨੀ ਨਾਲ ਕਰੋ

ਅਸਲ ਵਿਚ ਸਿੱਕਰੀ ਦੀ ਸਥਿਤੀ ਉਸ ਸਮੇਂ ਜ਼ਿਆਦਾ ਬਦਤਰ ਹੋ ਜਾਂਦੀ ਹੈ ਜਦੋਂ ਸਿਰ ਵਿਚ ਯੀਸਟ ਦੀ ਗਿਣਤੀ ਵਧਣ ਲਗਦੀ ਹੈ। ਜ਼ਿਕਰਯੋਗ ਹੈ ਕਿ ਨਮੀ ਅਤੇ ਗਰਮੀ ਵਧਣ ਕਾਰਨ ਸਿਰ ਵਿਚ ਪਸੀਨੇ ਦੀ ਵਜ੍ਹਾ ਨਾਲ ਯੀਸਟ ਜ਼ਿਆਦਾ ਵਧ ਸਕਦਾ ਹੈ। ਭਾਵੇਂ ਸਿੱਕਰੀ ਸੰਕ੍ਰਾਮਕ ਰੋਗ ਜਾਂ ...

ਪੂਰੀ ਖ਼ਬਰ »

ਕੁਝ ਗ਼ਲਤ ਫਹਿਮੀਆਂ ਵਾਲਾਂ ਬਾਰੇ

ਬਹੁਤ ਸਾਰੇ ਭਰਮ ਸਾਡੇ ਦਿਲੋ-ਦਿਮਾਗ ਵਿਚ ਚਲਦੇ ਰਹਿੰਦੇ ਹਨ। ਵਾਲਾਂ ਨੂੰ ਇੰਜ ਕਰਨ ਨਾਲ ਇਹ ਹੋਵੇਗਾ, ਉਂਜ ਕਰਨ ਨਾਲ ਉਹ ਹੋਵੇਗਾ, ਦਿਮਾਗ ਵਿਚ ਹਲਚਲ ਮਚਾਉਂਦੇ ਰਹਿੰਦੇ ਹਨ ਅਜਿਹੇ ਕੁਝ ਭਰਮ। ਆਓ! ਜਾਣੀਏ ਮਾਹਿਰਾਂ ਦੀ ਰਾਇ। ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ ਵਾਲ, ...

ਪੂਰੀ ਖ਼ਬਰ »

ਕੁਝ ਪਲ ਇਸ ਤਰ੍ਹਾਂ ਵੀ ਬਿਤਾਓ ਨਾਲ-ਨਾਲ

* ਦਫ਼ਤਰ ਵਿਚ ਤੁਹਾਨੂੰ ਜਦੋਂ ਵੀ ਸਮਾਂ ਮਿਲੇ, ਪਤਨੀ ਨਾਲ ਫੋਨ 'ਤੇ ਗੱਲ ਕਰੋ। ਜੇਕਰ ਫ੍ਰੀ ਮੂਡ ਵਿਚ ਹੋ ਤਾਂ ਰੋਮਾਂਟਿਕ ਗੱਲਾਂ ਕਰੋ, ਸੀਰੀਅਸ ਹੋ ਤਾਂ ਘਰ-ਪਰਿਵਾਰ ਜਾਂ ਬੱਚਿਆਂ ਦੀਆਂ ਗੱਲਾਂ ਕਰੋ। ਪਤਨੀ ਦੀਆਂ ਸਮੱਸਿਆਵਾਂ ਦੇ ਬਾਰੇ ਵਿਚ ਪੁੱਛੋ। ਅਜਿਹੇ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX