ਤਾਜਾ ਖ਼ਬਰਾਂ


ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  8 minutes ago
ਨਵੀਂ ਦਿੱਲੀ, 18 ਦਸੰਬਰ- ਹਿਮਾਚਲ ਵਿਧਾਨ ਸਭਾ 'ਚ ਹੋਈ ਜਿੱਤ ਬਾਰੇ ਬੋਲਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਹਿਮਾਚਲ ਦੇ ਲੋਕਾਂ ਨੇ ਮੋਦੀ ਜੀ ਨਾਲ ਆਪਣੇ ਰਿਸ਼ਤੇ ਨੂੰ ਤਾਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵੀ ਭਾਜਪਾ ਦੇ...
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  14 minutes ago
ਨਵੀਂ ਦਿੱਲੀ, 18 ਦਸੰਬਰ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਮੋਦੀ ਜੀ ਦੀ ਵਿਕਾਸ ਯਾਤਰਾ 'ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1990 ਤੋਂ ਗੁਜਰਾਤ 'ਚ ਭਾਜਪਾ ਕਦੀ ਨਹੀਂ...
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  24 minutes ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  45 minutes ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  55 minutes ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 1 hour ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 1 hour ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 1 hour ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 1 hour ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 1 hour ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਭਾਜਪਾ ਨੇ 88 ਜਿੱਤੀਆਂ, 13 'ਤੇ ਅੱਗੇ - ਕਾਂਗਰਸ ਨੇ 62 ਸੀਟਾਂ ਜਿੱਤੀਆਂ ,17 'ਤੇ ਅੱਗੇ
. . .  about 2 hours ago
ਨਿਤੀਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਸਬੰਧੀ ਸੰਤ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲਾ ਸਾਹਿਬ ਪਟਨਾ ਵਿਖੇ ਲਗਾਏ ਗਏ ਵਿਸ਼ਾਲ ਲੰਗਰਾਂ ਦੀ ਕੀਤੀ ਸ਼ੁਰੂਆਤ
. . .  about 2 hours ago
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ ਤੋਂ ਭਾਜਪਾ ਦੇ ਕਿਸ਼ਨ ਕਪੂਰ ਜਿੱਤੇ
. . .  about 2 hours ago
ਹਿਮਾਚਲ ਪ੍ਰਦੇਸ਼ ਦੀ ਦੂਨ ਸੀਟ ਤੋਂ ਭਾਜਪਾ ਦੇ ਸਿੱਖ ਉਮੀਦਵਾਰ ਜੇਤੂ
. . .  about 2 hours ago
ਬੇਅਦਬੀ ਸੰਬੰਧੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਪਹੁੰਚੇ ਪਿੰਡ ਕਕਰਾਲਾ
. . .  about 2 hours ago
ਪਟਿਆਲਾ ਦੇ ਵਾਰਡ ਨੰਬਰ 37 ਦੇ ਬੂਥ ਨੰਬਰ 3 ਦੀ ਮੁੜ ਚੋਣ 19 ਨੂੰ
. . .  about 3 hours ago
ਹਿਮਾਚਲ ਪ੍ਰਦੇਸ਼ : ਪ੍ਰੇਮ ਕੁਮਾਰ ਧੂਮਲ ਪਿੱਛੇ
. . .  about 3 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਰੁਝਾਨਾਂ 'ਚ ਮਿਲ ਰਹੀ ਜਿੱਤ 'ਤੇ ਸਮਰਥਕਾਂ ਵੱਲੋਂ ਦਿੱਲੀ 'ਚ ਜਸ਼ਨ
. . .  about 3 hours ago
ਹਿਮਾਚਲ ਪ੍ਰਦੇਸ਼ : ਧਰਮਪੁਰ 'ਚ ਭਾਜਪਾ ਦੇ ਮਹਿੰਦਰ ਸਿੰਘ ਨੂੰ 8915 ਵੋਟਾਂ ਦੀ ਬੜ੍ਹਤ
. . .  about 3 hours ago
ਗੁਜਰਾਤ : ਭਾਜਪਾ 108, ਕਾਂਗਰਸ 72 ਸੀਟਾਂ 'ਤੇ ਅੱਗੇ
. . .  about 3 hours ago
ਭਾਜਪਾ ਗੁਜਰਾਤ ਤੇ ਹਿਮਾਚਲ 'ਚ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ - ਰਾਜਨਾਥ
. . .  about 4 hours ago
ਹਿਮਾਚਲ ਪ੍ਰਦੇਸ਼ : ਪੰਜਵੇਂ ਰਾਊਂਡ ਤੱਕ ਊਨਾ ਦੀਆਂ ਪੰਜ ਵਿਧਾਨ ਸਭਾ ਸੀਟਾਂ 'ਚ ਭਾਜਪਾ ਤਿੰਨ ਤੇ ਕਾਂਗਰਸ ਦੋ 'ਤੇ ਅੱਗੇ
. . .  about 4 hours ago
ਹਿਮਾਚਲ ਪ੍ਰਦੇਸ਼ ਚੋਣ ਨਤੀਜੇ : ਠਿਯੋਗ ਤੋਂ ਸੀ.ਪੀ.ਆਈ. (ਐਮ), ਆਨੀ ਤੋਂ ਭਾਜਪਾ, ਕਸੂੰਪਟੀ ਤੋਂ ਕਾਂਗਰਸ, ਬਲਹ ਤੋਂ ਭਾਜਪਾ ਨੂੰ ਮਿਲੀ ਜਿੱਤ
. . .  about 4 hours ago
ਗੁਜਰਾਤ : ਭਾਜਪਾ 105 ਤੇ ਕਾਂਗਰਸ 74 ਸੀਟਾਂ 'ਤੇ ਅੱਗੇ
. . .  about 4 hours ago
ਹਿਮਾਚਲ ਪ੍ਰਦੇਸ਼ : ਭਾਜਪਾ 45, ਕਾਂਗਰਸ 19 'ਤੇ ਅੱਗੇ
. . .  about 4 hours ago
ਗੁਜਰਾਤ ਚੋਣਾਂ : ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਹਾਸਲ ਕੀਤੀ
. . .  about 5 hours ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  about 5 hours ago
ਗੁਜਰਾਤ : ਭਾਜਪਾ 101 ਤੇ ਕਾਂਗਰਸ 79 ਸੀਟਾਂ 'ਤੇ ਅੱਗੇ
. . .  about 5 hours ago
ਗੁਜਰਾਤ ਤੇ ਹਿਮਾਚਲ ਚੋਣਾਂ 'ਚ ਮਿਲ ਰਹੀ ਜਿੱਤ ਤੋਂ ਉਤਸ਼ਾਹੀ ਮੋਦੀ ਸੰਸਦ ਪੁੱਜਣ 'ਤੇ ਜੇਤੂ ਨਿਸ਼ਾਨ ਦਿਖਾਉਂਦੇ ਹੋਏ
. . .  about 5 hours ago
ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੇ ਘਰ ਲੱਗੀ ਅੱਗ
. . .  about 5 hours ago
ਹਿਮਾਚਲ ਪ੍ਰਦੇਸ਼ : ਭਾਜਪਾ 42, ਕਾਂਗਰਸ 23 'ਤੇ ਅੱਗੇ
. . .  about 5 hours ago
ਗੁਜਰਾਤ : ਕਾਂਗਰਸ ਦੇ ਪੱਖ 'ਚ ਪਹਿਲਾ ਨਤੀਜਾ, ਇਮਰਾਨ ਨੇ ਜਿੱਤੀ ਜਮਾਲਪੁਰ ਖੜੀਆ ਸੀਟ
. . .  about 5 hours ago
ਪਾਕਿ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਵਾਲਾ ਅਧਿਕਾਰੀ ਮੁਅੱਤਲ
. . .  about 5 hours ago
ਮੁੰਬਈ : ਭਿਆਨਕ ਅੱਗ ਲੱਗਣ ਕਾਰਨ 12 ਮੌਤਾਂ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਸੰਪਾਦਕੀ

ਸ਼੍ਰੋਮਣੀ ਕਮੇਟੀ ਦਾ ਗ਼ਲਤ ਫ਼ੈਸਲਾ

ਪਿਛਲੇ ਦਿਨੀਂ ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਵਲੋਂ ਗੁਰਮੀਤ ਰਾਮ ਰਹੀਮ ਸਬੰਧੀ ਇਕ ਲੇਖ ਲਿਖਿਆ ਗਿਆ ਸੀ। ਉਨ੍ਹਾਂ ਵਲੋਂ ਇਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕੀਤਾ ਗਿਆ ਅਤੇ ਉਸ ਸਮੇਂ ਦੀ ਸਿਆਸਤ ਨਾਲ ਉਨ੍ਹਾਂ ਦਾ ਸਬੰਧ ਜੋੜਨ ਦਾ ਯਤਨ ਵੀ ਕੀਤਾ ਗਿਆ ਅਤੇ ਇਕ ਤਰ੍ਹਾਂ ਨਾਲ ਸਿਧਾਂਤਕ ਤੌਰ 'ਤੇ ਉਨ੍ਹਾਂ ਦੇ ਅਮਲਾਂ ਅਤੇ ਵਿਚਾਰਾਂ ਨਾਲ ਮਤਭੇਦ ਪ੍ਰਗਟਾਏ ਗਏ। ਇਕ ਵੱਡੇ ਅਤੇ ਪ੍ਰੋੜ੍ਹ ਪੱਤਰਕਾਰ ਦੇ ਆਪਣੇ ਵਿਚਾਰ ਹੁੰਦੇ ਹਨ, ਉਨ੍ਹਾਂ ਨਾਲ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਈ ਜਾ ਸਕਦੀ ਹੈ, ਜੇਕਰ ਕਿਸੇ ਦੀ ਸਿਧਾਂਤਕ ਵਿਚਾਰਧਾਰਾ ਵੱਖਰੀ ਹੋਵੇ ਤਾਂ ਉਨ੍ਹਾਂ ਵਲੋਂ ਅਜਿਹੇ ਲੇਖ ਜਾਂ ਬਿਆਨ ਦੀ ਆਲੋਚਨਾ ਵੀ ਕੀਤੀ ਜਾ ਸਕਦੀ ਹੈ। ਕੁਝ ਅਖ਼ਬਾਰਾਂ ਵਿਚ ਇਸ ਲੇਖ ਦੇ ਛਪਣ ਤੋਂ ਬਾਅਦ ਅਜਿਹਾ ਪ੍ਰਤੀਕਰਮ ਪ੍ਰਗਟ ਵੀ ਕੀਤਾ ਗਿਆ ਅਤੇ ਕੁਝ ਲੋਕਾਂ ਤੇ ਸੰਸਥਾਵਾਂ ਵਲੋਂ ਇਕ ਤਰ੍ਹਾਂ ਨਾਲ ਉਨ੍ਹਾਂ ਪ੍ਰਤੀ ਧਮਕੀ ਭਰਿਆ ਲਹਿਜ਼ਾ ਵੀ ਅਪਣਾਇਆ ਗਿਆ।
ਫਿਰ ਵੀ ਅਸਹਿਮਤੀ ਪ੍ਰਗਟ ਕਰਨ ਵਾਲਿਆਂ ਦੇ ਅਜਿਹੇ ਪ੍ਰਤੀਕਰਮ ਨੂੰ ਅਸੀਂ ਗ਼ੈਰ-ਵਾਜਬ ਨਹੀਂ ਸਮਝਦੇ, ਪਰ ਇਸ ਲੇਖ ਨੂੰ ਲੈ ਕੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਗਟ ਕੀਤਾ ਗਿਆ ਹੈ ਅਤੇ ਜਿਸ ਤਰ੍ਹਾਂ ਦਾ ਸਟੈਂਡ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਨੇ ਲਿਆ ਹੈ, ਉਹ ਨਾ ਤਾਂ ਵਾਜਬ ਹੈ ਅਤੇ ਨਾ ਹੀ ਇਕ ਮਹਾਨ ਸੰਸਥਾ ਤੋਂ ਅਜਿਹੇ ਪ੍ਰਤੀਕਰਮ ਦੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਕਮੇਟੀ ਦੇ ਪ੍ਰਧਾਨ ਸ: ਕਿਰਪਾਲ ਸਿੰਘ ਬਡੂੰਗਰ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ੍ਰੀ ਕੁਲਦੀਪ ਨਈਅਰ ਦੇ ਲੇਖ 'ਤੇ ਇਤਰਾਜ਼ ਹੈ ਤਾਂ ਉਹ ਸ੍ਰੀ ਕੁਲਦੀਪ ਨਈਅਰ ਨੂੰ ਆਪਣਾ ਇਹ ਇਤਰਾਜ਼ ਜਾਂ ਰੋਸ ਪਹੁੰਚਾ ਸਕਦੇ ਸਨ। ਜੇਕਰ ਪੰਜਾਬ ਵਿਚ 80ਵਿਆਂ ਅਤੇ 90ਵਿਆਂ ਦੇ ਦਹਾਕਿਆਂ ਦੌਰਾਨ ਵਾਪਰੇ ਘਟਨਾਕ੍ਰਮ ਦੀ ਗੱਲ ਕੀਤੀ ਜਾਵੇ ਤਾਂ ਇਸ ਸੰਦਰਭ ਵਿਚ ਕਿਸੇ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਦੌਰਾਨ ਬਹੁਤ ਕੁਝ ਦੁਖਦਾਈ ਅਤੇ ਗ਼ਲਤ ਕਰਮ ਪ੍ਰਤੀਕਰਮ ਦੀ ਲੜੀ ਵਿਚ ਵਾਪਰਦਾ ਰਿਹਾ ਹੈ। ਸ੍ਰੀਮਤੀ ਇੰਦਰਾ ਗਾਂਧੀ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਿਸੇ ਵੀ ਸੂਰਤ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਹਮੇਸ਼ਾ ਇਸ ਕਾਰਵਾਈ ਦੇ ਵੱਡੇ ਵਿਰੋਧੀ ਰਹੇ ਹਾਂ। ਪਰ ਇਸ ਦੇ ਪਿਛੋਕੜ ਨੂੰ ਵੇਖਦਿਆਂ ਜੋ ਕੁਝ, ਜਿੰਨਾ ਕੁਝ ਅਤੇ ਜਿਸ ਤਰ੍ਹਾਂ ਦਾ ਘਟਨਾਚੱਕਰ ਵਾਪਰਦਾ ਰਿਹਾ ਹੈ, ਉਸ ਲਈ ਕਿਸੇ ਵੀ ਇਕ ਧਿਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਅਤੇ ਇਤਿਹਾਸ ਦੇ ਇਸ ਕਟਹਿਰੇ ਵਿਚ ਸਾਰੀਆਂ ਹੀ ਧਿਰਾਂ ਖੜ੍ਹੀਆਂ ਹਨ, ਪਰ ਅਸੀਂ ਇਹ ਜ਼ਰੂਰ ਸਮਝਦੇ ਹਾਂ ਕਿ ਵਾਪਰੇ ਇਸ ਦੁਖਾਂਤ ਨੇ ਜਿੱਥੇ ਸਿੱਖ ਭਾਈਚਾਰੇ ਦਾ ਵੱਡਾ ਨੁਕਸਾਨ ਕੀਤਾ ਹੈ, ਉਥੇ ਸਿੱਖੀ ਸਿਧਾਂਤਾਂ ਦਾ ਵੀ ਵੱਡਾ ਘਾਣ ਹੋਇਆ ਹੈ। ਪਿਛੋਕੜ ਵਿਚ ਇਸ ਸਮੁੱਚੇ ਵਰਤਾਰੇ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਵਲੋਂ ਬੇਲੋੜਾ ਪ੍ਰਤੀਕਰਮ ਪ੍ਰਗਟ ਕਰਨਾ ਸ਼ੋਭਾ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇਕ ਚੁਣੀ ਹੋਈ ਸੰਸਥਾ ਹੈ, ਜਿਸ ਦਾ ਕੰਮ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨਾ, ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ, ਸਮੁੱਚੇ ਸਮਾਜ ਨੂੰ ਗਿਆਨ ਦੀ ਰੌਸ਼ਨੀ ਦੇਣ ਦਾ ਯਤਨ ਕਰਨਾ ਅਤੇ ਉਸ ਨੂੰ ਸੁਚੱਜੀਆਂ ਕਦਰਾਂ-ਕੀਮਤਾਂ ਦੇ ਰਸਤੇ 'ਤੇ ਤੋਰਨਾ ਤਾਂ ਹੋ ਸਕਦਾ ਹੈ ਪਰ ਅਜਿਹੇ ਵਿਵਾਦਾਂ ਨੂੰ ਤੂਲ ਦੇਣਾ ਕਤਈ ਉਸ ਦਾ ਕੰਮ ਨਹੀਂ ਹੋ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਕ ਸੁਲਝੇ ਹੋਏ ਵਿਅਕਤੀ ਹਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਚੰਗਾ ਗਿਆਨ ਹੈ। ਉਹ ਸਿੱਖ ਕਦਰਾਂ-ਕੀਮਤਾਂ ਲਈ ਹਮੇਸ਼ਾ ਵਚਨਬੱਧ ਰਹੇ ਹਨ। ਇਸ ਲਈ ਉਨ੍ਹਾਂ ਦੀ ਅਗਵਾਈ ਵਿਚ ਕੰਮ ਕਰ ਰਹੀ ਇਸ ਸੰਸਥਾ ਵਲੋਂ ਅਜਿਹਾ ਪ੍ਰਤੀਕਰਮ ਪ੍ਰਗਟਾਉਣ ਦੀ ਆਸ ਨਹੀਂ ਕੀਤੀ ਜਾ ਸਕਦੀ। ਸਾਡਾ ਸ੍ਰੀ ਕੁਲਦੀਪ ਨਈਅਰ ਦੇ ਲੇਖ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਅਸੀਂ ਇਸ ਨੂੰ ਸਹੀ ਵੀ ਨਹੀਂ ਠਹਿਰਾਉਣਾ ਚਾਹੁੰਦੇ ਪਰ ਜਿਥੋਂ ਤੱਕ ਇਸ ਪ੍ਰੋੜ੍ਹ ਅਤੇ ਪ੍ਰਮੁੱਖ ਪੱਤਰਕਾਰ ਦਾ ਸਬੰਧ ਹੈ, ਇਸ ਨੇ ਹਮੇਸ਼ਾ ਪੰਜਾਬੀਅਤ ਅਤੇ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਹੈ। ਜਦੋਂ ਵੀ ਪੰਜਾਬ ਅਤੇ ਸਿੱਖ ਸਮਾਜ ਨੂੰ ਕੋਈ ਚੁਣੌਤੀ ਮਿਲੀ ਹੈ ਤਾਂ ਸ੍ਰੀ ਨਈਅਰ ਨੇ ਡਟ ਕੇ ਸਿੱਖ ਸਮਾਜ ਦਾ ਸਾਥ ਦਿੱਤਾ ਹੈ। ਸ੍ਰੀ ਨਈਅਰ ਨੇ ਪੰਜਾਬੀ ਸੂਬੇ ਦੇ ਸੰਘਰਸ਼ ਵਿਚ ਵੀ ਹਮੇਸ਼ਾ ਬੇਹੱਦ ਸਾਕਾਰਾਤਮਿਕ ਰੋਲ ਅਦਾ ਕੀਤਾ ਅਤੇ ਸਿੱਖ ਪੰਥ ਦੇ ਮਾਮਲਿਆਂ ਨੂੰ ਹਮੇਸ਼ਾ ਦਿੱਲੀ ਦੇ ਸੱਤਾਧਾਰੀ ਹਲਕਿਆਂ ਵਿਚ ਦ੍ਰਿੜ੍ਹਤਾ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਇੰਦਰਾ ਗਾਂਧੀ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੀ ਵੀ ਡਟ ਕੇ ਵਿਰੋਧਤਾ ਕੀਤੀ ਸੀ ਅਤੇ ਇਸ ਸਬੰਧੀ ਇਕ ਪੁਸਤਕ ਵੀ ਲਿਖੀ ਸੀ। 1984 ਵਿਚ ਜਦੋਂ ਸਿੱਖਾਂ ਨੂੰ ਦੇਸ਼ ਦੀ ਰਾਜਧਾਨੀ ਅਤੇ ਹੋਰ ਥਾਵਾਂ 'ਤੇ ਕੋਹ-ਕੋਹ ਕੇ ਮਾਰਿਆ ਗਿਆ ਸੀ ਤਾਂ ਸ੍ਰੀ ਨਈਅਰ ਅਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੇ ਇਸ ਲਈ ਹਾਅ ਦਾ ਨਾਅਰਾ ਹੀ ਨਹੀਂ ਸੀ ਮਾਰਿਆ, ਸਗੋਂ ਮੈਦਾਨ ਵਿਚ ਨਿੱਤਰ ਕੇ ਕਾਂਗਰਸ ਵਲੋਂ ਕਰਵਾਏ ਗਏ ਇਸ ਭਿਆਨਕ ਕਾਰੇ ਨੂੰ ਨੰਗਾ ਕੀਤਾ ਅਤੇ ਡਟ ਕੇ ਇਸ ਦੀ ਆਲੋਚਨਾ ਕੀਤੀ। ਉਸ ਸਮੇਂ ਬਹੁਤ ਸਾਰੇ ਸਿੱਖ ਤੇ ਗ਼ੈਰ-ਸਿੱਖ ਬੁੱਧੀਜੀਵੀਆਂ ਵਲੋਂ ਸਿੱਖ ਕਤਲੇਆਮ ਦੀ ਜਾਂਚ ਲਈ ਸਿਟੀਜ਼ਨਜ਼ ਫਾਰ ਜਸਟਿਸ ਕਮੇਟੀ, ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਆਦਿ ਜਥੇਬੰਦੀਆਂ ਬਣਾਈਆਂ ਗਈਆਂ ਸਨ। ਇਨ੍ਹਾਂ ਜਥੇਬੰਦੀਆਂ ਵਿਚ ਸ੍ਰੀ ਕੁਲਦੀਪ ਨਈਅਰ ਅਤੇ ਰਾਜਿੰਦਰ ਸੱਚਰ ਦਾ ਰੋਲ ਬੇਹੱਦ ਅਹਿਮ ਰਿਹਾ ਸੀ। ਉਕਤ ਜਥੇਬੰਦੀਆਂ ਨੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਸਬੰਧੀ ਬੜੀ ਮਿਹਨਤ ਤੇ ਲਗਨ ਨਾਲ ਸਾਰੇ ਤੱਥ ਇਕੱਠੇ ਕਰਕੇ 'ਦੋਸ਼ੀ ਕੌਣ ਹਨ?' ਅਤੇ ਕਈ ਹੋਰ ਰਿਪੋਰਟਾਂ ਛਾਪੀਆਂ ਸਨ। ਇਨ੍ਹਾਂ ਵਿਚ ਕਤਲੇਆਮ ਕਰਵਾਉਣ ਵਾਲੇ ਬਹੁਤੇ ਕਾਂਗਰਸੀ ਆਗੂਆਂ ਦੇ ਨਾਂਅ ਨਸ਼ਰ ਕੀਤੇ ਗਏ ਸਨ। ਇਨ੍ਹਾਂ ਰਿਪੋਰਟਾਂ ਦਾ ਬਾਅਦ ਵਿਚ ਲਗਾਤਾਰ ਬਣਾਏ ਗਏ ਕਮਿਸ਼ਨਾਂ ਅਤੇ ਅਦਾਲਤਾਂ ਵਿਚ ਵੀ ਹਵਾਲਾ ਦਿੱਤਾ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਨੂੰ ਇਨਸਾਫ਼ ਦਿਵਾਉਣ ਅਤੇ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਬਾਰੇ ਦੇਸ਼ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸ੍ਰੀ ਨਈਅਰ ਦੇ ਯਤਨਾਂ ਨਾਲ ਸ੍ਰੀ ਇੰਦਰ ਕੁਮਾਰ ਗੁਜਰਾਲ, ਸ੍ਰੀ ਰਾਜਿੰਦਰ ਸੱਚਰ, ਜਨਰਲ ਜਗਜੀਤ ਸਿੰਘ ਅਰੋੜਾ, ਏਅਰ ਮਾਰਸ਼ਲ ਅਰਜਨ ਸਿੰਘ, ਜਸਟਿਸ ਨਰੂਲਾ ਅਤੇ ਅਨੇਕਾਂ ਹੋਰ ਸਿੱਖ ਤੇ ਗ਼ੈਰ-ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਪੰਜਾਬ ਗਰੁੱਪ ਕਾਇਮ ਕੀਤਾ ਗਿਆ ਸੀ, ਜਿਸ ਨੇ ਲਗਾਤਾਰ ਪੰਜਾਬ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਆਵਾਜ਼ ਉਠਾਈ। ਉਸ ਸਮੇਂ ਦਿੱਲੀ ਵਿਚ ਪੰਜਾਬ ਗਰੁੱਪ ਦਾ ਇਕ ਵਿਸ਼ੇਸ਼ ਪ੍ਰਭਾਵ ਸੀ। ਦੇਸ਼ ਦੀ ਵੰਡ ਸਮੇਂ ਮਾਰੇ ਗਏ ਲੱਖਾਂ ਪੰਜਾਬੀਆਂ ਦਾ ਦਰਦ ਵੀ ਕੁਲਦੀਪ ਨਈਅਰ ਦੇ ਸੀਨੇ ਵਿਚ ਹਮੇਸ਼ਾ ਬਣਿਆ ਰਿਹਾ ਹੈ। ਇਸੇ ਕਰਕੇ ਉਹ ਇਸ ਖਿੱਤੇ ਵਿਚ ਹਮੇਸ਼ਾ ਅਮਨ ਤੇ ਸਦਭਾਵਨਾ ਲਈ ਯਤਨਸ਼ੀਲ ਰਹੇ ਹਨ।
ਆਪਣੀ ਜ਼ਿੰਦਗੀ ਦੇ ਵੱਡੇ ਹਿੱਸੇ ਨੂੰ ਸਿੱਖ ਸਮਾਜ ਅਤੇ ਪੰਜਾਬੀਅਤ ਲਈ ਪ੍ਰਤੀਬੱਧ ਬਣਾਈ ਰੱਖਣ ਵਾਲੇ ਇਸ ਜਗਤ ਪ੍ਰਸਿੱਧ ਪੱਤਰਕਾਰ ਨਾਲ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦਾ ਅਜਿਹਾ ਵਤੀਰਾ ਸ਼ੋਭਾ ਨਹੀਂ ਦਿੰਦਾ। ਸ੍ਰੀ ਨਈਅਰ ਨੂੰ ਆਪਣੀ ਜ਼ਿੰਦਗੀ ਵਿਚ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਲਿਖਤਾਂ ਅਤੇ ਹਮੇਸ਼ਾ ਹੀ ਉਨ੍ਹਾਂ ਵਲੋਂ ਕਾਇਮ ਰੱਖੀ ਗਈ ਚੰਗੀ ਸਰਗਰਮੀ ਲਈ ਦਿੱਤੇ ਗਏ ਹਨ। ਚਾਹੇ ਉਨ੍ਹਾਂ ਨੇ ਕਦੇ ਵੀ ਅਜਿਹੇ ਸਨਮਾਨਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ। ਜੇਕਰ ਸ਼੍ਰੋਮਣੀ ਕਮੇਟੀ ਨੇ ਕਿਸੇ ਸਮੇਂ ਉਨ੍ਹਾਂ ਨੂੰ ਅਜਿਹਾ ਮਾਣ-ਸਨਮਾਨ ਦਿੱਤਾ ਹੈ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਘਾਲ ਕਮਾਈ ਕਰਕੇ ਦਿੱਤਾ ਗਿਆ ਹੈ। ਇਸ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਸ਼੍ਰੋਮਣੀ ਕਮੇਟੀ ਨੇ ਆਪਣੀ ਪ੍ਰਤੀਬੱਧਤਾ ਅਤੇ ਕੱਦ ਬੁੱਤ ਨੂੰ ਘਟਾਇਆ ਹੈ। ਕਿਉਂਕਿ ਕੁਲਦੀਪ ਨਈਅਰ ਆਪਣੇ ਚੰਗੇ ਕਰਮਾਂ ਅਤੇ ਵਧੀਆ ਲਿਖਤਾਂ ਲਈ ਹਮੇਸ਼ਾ ਹੀ ਯਾਦ ਰੱਖਣ ਵਾਲੇ ਪੱਤਰਕਾਰਾਂ ਦੀ ਸੂਚੀ ਵਿਚ ਬਣੇ ਰਹਿਣਗੇ।

-ਬਰਜਿੰਦਰ ਸਿੰਘ ਹਮਦਰਦ

ਆਰਥਿਕ ਮੰਦੀ ਤੇ ਜੈ ਸ਼ਾਹ ਦੇ ਮਸਲੇ ਤੋਂ ਪ੍ਰੇਸ਼ਾਨ ਹੈ ਸੰਘ

ਇਸ ਵੇਲੇ ਦੇਸ਼ ਅਤੇ ਪੰਜਾਬ ਦੀ ਰਾਜਨੀਤੀ 'ਤੇ ਰਾਜਨੀਤਕ ਘਟਨਾਵਾਂ ਤੇ ਸਵਾਲਾਂ ਨਾਲੋਂ ਜ਼ਿਆਦਾ ਆਰਥਿਕ ਸਵਾਲ ਛਾਏ ਹੋਏ ਹਨ। ਅਸਲ ਵਿਚ ਰਾਜਨੀਤਕ ਨੇਤਾਵਾਂ ਤੇ ਪਾਰਟੀਆਂ ਨੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਭਰਮਾ ਕੇ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਸਿਰਫ ਚੋਣਾਂ ਜਿੱਤਣ ...

ਪੂਰੀ ਖ਼ਬਰ »

ਸੜਕੀ ਦੁਰਘਟਨਾਵਾਂ ਪ੍ਰਤੀ ਗੰਭੀਰ ਹੋਣ ਦੀ ਲੋੜ

ਭਾਰਤ ਸਰਕਾਰ ਵਲੋਂ ਹਾਲ ਹੀ ਵਿਚ ਜਾਰੀ ਰਿਪੋਰਟ ਅਨੁਸਾਰ 2016 ਵਿਚ 1317 ਦੇ ਲਗਪਗ ਸੜਕੀ ਦੁਰਘਟਨਾਵਾਂ ਰੋਜ਼ਾਨਾ ਹੋਈਆਂ ਸਨ। ਇਹ ਔਸਤ 55 ਪ੍ਰਤੀ ਘੰਟਾ ਬਣਦੀ ਹੈ। ਇਨ੍ਹਾਂ ਘਟਨਾਵਾਂ ਵਿਚ 150785 ਵਿਅਕਤੀ ਮੌਤ ਦੇ ਮੂੰਹ ਗਏ ਤੇ 494624 ਵਿਅਕਤੀ ਫੱਟੜ ਹੋਏ। ਇੰਜ ਹਰ ਘੰਟੇ 17 ...

ਪੂਰੀ ਖ਼ਬਰ »

ਜੀ.ਐਸ.ਟੀ. ਕਰ ਪ੍ਰਣਾਲੀ ਵਿਚ ਨਜ਼ਰਅੰਦਾਜ਼ ਹਨ ਪੰਚਾਇਤਾਂ

ਦੇਸ਼ ਭਰ ਵਿਚ 2,40,930 ਪਿੰਡ ਪੰਚਾਇਤਾਂ ਹਨ। ਇਨ੍ਹਾਂ ਪੰਚਾਇਤਾਂ ਵਿਚ 31 ਲੱਖ ਚੁਣੇ ਹੋਏ ਸਰਪੰਚ ਅਤੇ ਪੰਚ ਹਨ। ਦੇਸ਼ ਦੀ 73ਵੀਂ ਸੰਵਿਧਾਨਕ ਸੋਧ ਅਨੁਸਾਰ ਬਣੇ ਕਾਨੂੰਨ ਤਹਿਤ ਇਨ੍ਹਾਂ ਪੰਚਾਇਤਾਂ ਨੂੰ ਸਥਾਨਕ ਸਰਕਾਰਾਂ ਦਾ ਦਰਜਾ ਦਿੱਤਾ ਗਿਆ ਹੈ। ਇਹ ਕਾਨੂੰਨ ਪੰਚਾਇਤਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX