ਤਾਜਾ ਖ਼ਬਰਾਂ


ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਰਾਜਪੁਰਾ , 17 ਦਸੰਬਰ (ਰਣਜੀਤ ਸਿੰਘ ) ਇੱਥੋਂ ਦੀ ਮਿਰਚ ਮੰਡੀ ਨੇੜੇ ਇਕ ਪਟਾਕਿਆਂ ਦੇ ਭਰੇ ਟੈਂਪੂ ਵਿਚ ਬਹੁਤ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ ਟੈਂਪੂ ਦੇ ਪਰਖਚੇ ਉੱਡ ਗਏ ।ਇਸ ਕਾਰਨ ਮੌਕੇ 'ਤੇ ਕਈ ਲੋਕਾਂ ਦੇ ਮਾਰੇ ਜਾਣ ...
ਪਟਿਆਲਾ 'ਚ 60 ਵਾਰਡਾਂ 'ਚੋਂ 59 'ਤੇ ਕਾਂਗਰਸੀ ਉਮੀਦਵਾਰ ਜੇਤੂ , ਵਾਰਡ 37 ਦੇ ਇਕ ਬੂਥ 'ਤੇ ਮੁੜ ਹੋਵੇਗੀ ਚੋਣ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦਾ ਨਤੀਜਾ , ਕਾਂਗਰਸ 63, ਅਕਾਲੀ ਦਲ 7 ,ਭਾਜਪਾ 7 ਅਤੇ ਆਜ਼ਾਦ ਉਮੀਦਵਾਰ 8 ਜੇਤੂ
. . .  1 day ago
ਪਟਿਆਲਾ 'ਚ 60 'ਚੋਂ 58 'ਤੇ ਕਾਂਗਰਸ ਕਾਬਜ਼, 2 ਦੇ ਨਤੀਜੇ ਬਾਕੀ
. . .  1 day ago
3 ਨਗਰ ਨਿਗਮਾਂ ਤੇ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਜਿੱਤ - ਕੈਪਟਨ
. . .  1 day ago
ਚੰਡੀਗੜ੍ਹ, 17 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ 3 ਨਗਰ ਨਿਗਮਾਂ ਤੇ 32 'ਚੋਂ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਸ਼ਾਨਦਾਰ...
ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਦੇ 52, ਅਕਾਲੀ ਦਲ ਦੇ 6, ਭਾਜਪਾ ਦੇ 6 ਤੇ 6 ਹੋਰ ਉਮੀਦਵਾਰ ਜੇਤੂ
. . .  1 day ago
ਤੀਸਰੇ ਇੱਕ ਦਿਨਾਂ ਮੈਚ 'ਚ ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼
. . .  1 day ago
ਕਾਂਗਰਸ ਪ੍ਰਧਾਨ ਬਣਨ 'ਤੇ ਰਾਹੁਲ ਨੇ ਚੱਖ਼ੀ ਪਹਿਲੀ ਜਿੱਤ- ਸਿੱਧੂ
. . .  1 day ago
ਅੰਮ੍ਰਿਤਸਰ, 17 ਦਸੰਬਰ- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ ਤੇ ਨਗਰ ਪੰਚਾਇਤ ਦੇ ਚੋਣ ਨਤੀਜਿਆਂ 'ਚ ਮਿਲੀ ਵੱਡੀ ਜਿੱਤ 'ਤੇ ਬਲਦਿਆਂ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਨੇ...
ਚੋਣ ਨਤੀਜਿਆਂ ਤੋਂ ਬਹੁਤ ਖ਼ੁਸ਼ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 78 ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਸੋਨੀ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 73 ਤੋਂ ਕਾਂਗਰਸ ਦੀ ਤਲਵਿੰਦਰ ਕੌਰ ਜੇਤੂ
. . .  1 day ago
ਚੋਣ ਕਮਿਸ਼ਨ ਦੀ ਭੂਮਿਕਾ ਬਾਰੇ ਹਾਈ ਕੋਰਟ ਨੂੰ ਦੱਸਾਂਗੇ- ਸੁਖਬੀਰ
. . .  1 day ago
ਸੁਖਬੀਰ ਬਾਦਲ ਨੇ ਉਠਾਏ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਸਵਾਲ
. . .  1 day ago
ਜਲੰਧਰ ਨਗਰ ਨਿਗਮ ਚੋਣ ਨਤੀਜੇ
. . .  1 day ago
ਅੰਮ੍ਰਿਤਸਰ ਨਗਰ ਨਿਗਮ ਚੋਣਾ 'ਚ 36 'ਤੇ ਕਾਂਗਰਸ, 4 'ਤੇ ਅਕਾਲੀ ਦਲ, 4 'ਤੇ ਭਾਜਪਾ ਤੇ 4 ਹੋਰ ਉਮੀਦਵਾਰ ਜੇਤੂ
. . .  1 day ago
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚੋਣਾਂ 'ਚ 11 ਦੀਆਂ 11 ਸੀਟਾਂ 'ਤੇ ਕਾਂਗਰਸ ਦੀ ਹੂੰਝਾਂਫੇਰ ਜਿੱਤ
. . .  1 day ago
ਘਨੌਰ ਨਗਰ ਪੰਚਾਇਤ 'ਚ ਕਾਂਗਰਸ 10 ਸੀਟਾਂ ਨਾਲ ਬਹੁਮਤ 'ਚ
. . .  1 day ago
ਨਗਰ ਪੰਚਾਇਤ ਮਾਹਿਲਪੁਰ 'ਤੇ ਕਾਂਗਰਸ ਪਾਰਟੀ ਦੀ ਜਿੱਤ
. . .  1 day ago
ਕਾਂਗਰਸ ਦੀ ਪਟਿਆਲਾ 'ਚ ਹੂੰਝਾ ਫੇਰ ਜਿੱਤ
. . .  1 day ago
ਜਲੰਧਰ ਦੇ ਵਾਰਡ ਨੰ 5 ਤੋਂ ਅਕਾਲੀ ਉਮੀਦਵਾਰ ਕੁਲਦੀਪ ਲੁਬਾਣਾ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 32 ਤੋਂ ਭਾਜਪਾ ਉਮੀਦਵਾਰ ਰਾਜੇਸ਼ ਮਦਾਨ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 8 ਤੋਂ ਭਾਜਪਾ ਉਮੀਦਵਾਰ ਅਮਨ ਐਰੀ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 22 ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 21 ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਹੁੰਦਲ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 20 ਤੋਂ ਕਾਂਗਰਸੀ ਉਮੀਦਵਾਰ ਨਵਦੀਪ ਸਿੰਘ ਹੁੰਦਲ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 19 ਤੋਂ ਆਜਾਦ ਉਮੀਦਵਾਰ ਅਨੀਤਾ ਕੁਮਾਰੀ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਚੋਣਾਂ: ਹੁਣ ਤੱਕ 28 ਨਤੀਜਿਆਂ 'ਚੋਂ 20 ਕਾਂਗਰਸ, 6 ਅਕਾਲੀ ਭਾਜਪਾ, 2 ਅਜ਼ਾਦ ਉਮੀਦਵਾਰ ਜੇਤੂ
. . .  1 day ago
ਜਲੰਧਰ ਨਗਰ ਨਿਗਮ ਚੋਣ ਨਤੀਜੇ, 73'ਚ 60 'ਤੇ ਕਾਂਗਰਸ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 13 ਤੋਂ ਕਾਂਗਰਸ ਦੀ ਪ੍ਰਿਅੰਕਾ ਸ਼ਰਮਾ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 12 ਤੋਂ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 64 ਤੋਂ ਕਾਂਗਰਸੀ ਅਸ਼ਵਨੀ ਜੇਤੂ
. . .  1 day ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ. 32 ਤੋਂ ਕਾਂਗਰਸ ਦੇ ਸੁੱਚਾ ਸਿੰਘ ਜਿੱਤੇ
. . .  1 day ago
ਨਗਰ ਕੌਂਸਲ ਬਲਾਚੌਰ ਤੋਂ ਕਾਂਗਰਸ ਦੇ 7, ਅਕਾਲੀ-ਬਸਪਾ (ਸਾਂਝੇ ਮੋਰਚੇ) ਦੇ 5 ਤੇ 3 ਆਜ਼ਾਦ ਉਮੀਦਵਾਰ ਜੇਤੂ
. . .  1 day ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ. 39 ਸੁਰਿੰਦਰ ਕੌਰ ਕਾਂਗਰਸ ਦੀ ਜੇਤੂ
. . .  1 day ago
ਨਗਰ ਨਿਗਮ ਚੋਣ ਜਲੰਧਰ ਦੇ ਵਾਰਡ ਨੰ.60 ਅਵਤਾਰ ਸਿੰਘ ਕਾਂਗਰਸ ਦੇ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਮਾਨਸਾ

ਪਰਾਲੀ ਨਾ ਸਾੜਨ ਦੇ ਵਿਰੋਧ 'ਚ ਜਥੇਬੰਦੀਆਂ ਵਲੋਂ ਕਿਸਾਨਾਂ ਦੀ ਲਾਮਬੱਧੀ ਜਾਰੀ

ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਦਿੱਤੇ ਜਾ ਰਹੇ ਆਦੇਸ਼ ਅਤੇ ਸਖ਼ਤ ਕਾਰਵਾਈ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਿਖ਼ਲਾਫ਼ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਦੀ ਲਾਮਬੱਧੀ ਜਾਰੀ ਹੈ | ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਪਿੰਡਾਂ ਰੈਲੀਆਂ ਤੇ ਇਕੱਤਰਤਾਵਾਂ ਕਰ ਕੇ ਅਹਿਦ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਪ੍ਰਤੀ ਏਕੜ 5 ਹਜ਼ਾਰ ਮੁਆਵਜ਼ਾ ਜਾਂ ਪ੍ਰਤੀ ਕੁਇੰਟਲ 300 ਰੁਪਏ ਬੋਨਸ ਨਹੀਂ ਅਦਾ ਕੀਤੇ ਜਾਂਦੇ ਤਾਂ ਕਿਸਾਨ ਇਕੱਠੇ ਹੋ ਕੇ ਪਰਾਲੀ ਨੂੰ ਅੱਗ ਲਗਾਉਣਗੇ | ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹ; ਪੱਧਰੀ ਇਕੱਤਰਤਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਮਾਨਸਾ ਵਿਖੇ ਹੋਈ | ਸਕੱਤਰ ਜਨਰਲ ਹਰਦੇਵ ਸਿੰਘ ਕੋਟ ਧਰਮੂ ਨੇ ਦੱਸਿਆ ਕਿ ਜੀਰੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਕੁਲਦੀਪ ਸਿੰਘ ਚੱਕ ਭਾਈਕੇ, ਨਾਜਰ ਸਿੰਘ, ਜਗਜੀਤ ਸਿੰਘ ਖਿਆਲਾ, ਸਾਧੂ ਸਿੰਘ ਕੋਟਲੀ ਕਲਾਂ, ਗੁਰਜੰਟ ਸਿੰਘ ਅਤੇ ਅਜਾਇਬ ਸਿੰਘ ਰੱਲਾ, ਲਾਲ ਸਿੰਘ ਅਤੇ ਗੁਰਨਾਮ ਸਿੰਘ ਭੀਖੀ, ਹਰਦਿਆਲ ਸਿੰਘ ਬਰਨਾਲਾ, ਬਾਬੂ ਸਿੰਘ ਧਿੰਗੜ, ਸ਼ਿੰਗਾਰਾ ਸਿੰਘ ਦੋਦੜਾ, ਮਹਿੰਦਰ ਸਿੰਘ ਗੁੜੱਦੀ, ਹਰਨੇਕ ਸਿੰਘ ਫਰਵਾਹੀ, ਸੁਰਜਨ ਸਿੰਘ ਖੋਖਰ ਕਲਾਂ ਆਦਿ ਹਾਜ਼ਰ ਸਨ |
ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਨ ਦਾ ਫ਼ੈਸਲਾ
ਪੰਜਾਬ ਕਿਸਾਨ ਯੂਨੀਅਨ ਬਲਾਕ ਮਾਨਸਾ ਦੀ ਮੀਟਿੰਗ ਸਾਧੂ ਸਿੰਘ ਬੁਰਜ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਖਦੇ ਕਿਸਾਨੀ ਮਸਲਿਆਂ 'ਤੇ ਚਰਚਾ ਕਰਨ ਦੇ ਨਾਲ ਹੀ 19 ਨਵੰਬਰ ਦੇ ਦਿੱਲੀ ਧਰਨੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਆਗੂ ਸਾਧੂ ਸਿੰਘ ਬੁਰਜ ਢਿੱਲਵਾਂ ਨੇ ਐਲਾਨ ਕੀਤਾ ਕਿ ਜੇ ਲੋਕ ਇਕੱਠੇ ਹੋਕੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਣਗੇ ਤਾਂ ਜਥੇਬੰਦੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ | ਮੱਖਣ ਸਿੰਘ ਮਾਨ, ਹਰਜਿੰਦਰ ਸਿੰਘ ਮਾਨਸ਼ਾਹੀਆ, ਬੀਰੀ ਮਾਨ, ਮੱਖਣ ਸਿੰਘ ਖੋਖਰ, ਗੁਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਧੀਰਾ ਡੇਲੂਆਣਾ, ਗੁਰਦੇਵ ਸਿੰਘ ਦਲੀਏਵਾਲੀ ਆਦਿ ਹਾਜ਼ਰ ਸਨ |
ਮੁਫ਼ਤ ਕੇਸ ਲੜਨ ਦਾ ਫ਼ੈਸਲਾ
ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਕਿਸਾਨਾਂ 'ਤੇ ਪਰਾਲੀ ਦੇ ਸਬੰਧ ਵਿਚ ਜੋ ਵੀ ਪਰਚਾ ਦਰਜ ਹੋਇਆ, ਉਨ੍ਹਾਂ ਕੇਸਾਂ ਨੂੰ ਐਡਵੋਕੇਟ ਬਲਕਰਨ ਸਿੰਘ ਬੱਲੀ ਤੇ ਐਡਵੋਕੇਟ ਬਲਵੀਰ ਕੌਰ ਵੱਲੋਂ ਮੁਫ਼ਤ ਲੜਿਆ ਜਾਵੇਗਾ |
ਝੋਨੇ ਦੀ ਪਰਾਲੀ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਮੀਟਿੰਗ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਪੰਜਾਬ ਕਿਸਾਨ ਯੂਨੀਅਨ ਦੀ ਇੱਥੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨਾ ਕੋਈ ਸ਼ੌਕ ਨਹੀਂ ਬਲਕਿ ਮਜਬੂਰੀ ਹੈ | ਸੁਰਜੀਤ ਸਿੰਘ ਕੋਟ ਧਰਮੂ, ਅਮਰੀਕ ਸਿੰਘ ਕੋਟ ਧਰਮੂ, ਜਸਵੀਰ ਕੌਰ, ਗੁਰਬਖ਼ਸ਼ ਸਿੰਘ ਨੰਦਗੜ੍ਹ, ਹਾਕਮ ਸਿੰਘ ਝੁਨੀਰ, ਜਗਸੀਰ ਸਿੰਘ ਘੁਰਕਣੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਰਣਜੀਤਗੜ੍ਹ ਬਾਂਦਰਾਂ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲ਼ੀ ਸਾੜਨ ਦਾ ਫੈਸਲਾ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ- ਪਿੰਡ ਰਣਜੀਤਗੜ੍ਹ ਬਾਂਦਰਾਂ ਵਿਖੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ'ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਨ ਦਾ ਫ਼ੈਸਲਾ ਕੀਤਾ | ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਰੋਕਣਾ ਚਾਹੁੰਦੀ ਹੈ ਤਾਂ ਇਸ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ | ਦੁੱਲਾ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਰਘਵੀਰ ਸਿੰਘ, ਸੁਖਦੇਵ ਸਿੰਘ, ਮੱਖਣ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |
ਪਿੰਡਾਂ 'ਚ ਇਕੱਤਰਤਾਵਾਂ ਕੀਤੀਆਂ
ਭੀਖੀ ਤੋਂ ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ ਅਨੁਸਾਰ- ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ 'ਤੇ ਲਗਾਈ ਇੱਕਤਰਫ਼ਾ ਪਾਬੰਦੀ ਦੇ ਿਖ਼ਲਾਫ਼ ਸੁਖਦੇਵ ਸਿੰਘ ਅਤਲਾ ਕਲਾਂ, ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਦੀ ਅਗਵਾਈ ਹੇਠ ਅਤਲਾ ਖ਼ੁਰਦ, ਮੱਤੀ ਮੌਜੋ, ਅਲੀਸ਼ੇਰ ਕਲਾਂ ਅਤੇ ਅਲੀਸ਼ੇਰ ਖ਼ੁਰਦ ਵਿਖੇ ਕਿਸਾਨਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਕਿਸਾਨ ਸਮੂਹਿਕ ਰੂਪ 'ਚ ਇਕੱਠੇ ਹੋ ਕੇ ਪਰਾਲੀ ਨੂੰ ਅੱਗ ਲਗਾਉਣਗੇ | ਛੱਜੂ ਰਾਮ ਰਿਸ਼ੀ, ਬੱਲਮ ਸਿੰਘ ਮੱਤੀ, ਮੱਘਰ ਸਿੰਘ ਅਤਲਾ ਆਦਿ ਹਾਜ਼ਰ ਸਨ |
ਇਸੇ ਤਰ੍ਹਾਂ ਪਿੰਡ ਬੀਰ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ 'ਚ ਕਿਸਾਨਾਂ ਦੀ ਭਰਵੀਂ ਇਕੱਤਰਤਾ ਹੋਈ | ਜ਼ਿਲ੍ਹਾ ਆਗੂ ਗੁਰਚਰਨ ਸਿੰਘ ਭੀਖੀ, ਜਗਜੀਤ ਸਿੰਘ ਢੈਪਈ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਕਰ ਕੇ ਪ੍ਰਦੂਸ਼ਣ ਫੈਲਾਉਣ ਲਈ ਕੇਵਲ ਕਿਸਾਨ ਨੂੰ ਜ਼ੰੁਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦੋਂ ਕਿ ਹੋਰ ਉਦਯੋਗ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੇ ਹਨ,ਪਰ ਸਰਕਾਰ ਉਨ੍ਹਾਂ ਤੇ ਕੋਈ ਉਚਿੱਤ ਕਾਰਵਾਈ ਨਹੀਂ ਕਰਦੀ | ਜੁਗਰਾਜ ਸਿੰਘ ਹੀਰੋ, ਲੀਲਾ ਸਿੰਘ ਹੀਰੋ, ਸ਼ੇਰਾ ਸਿੰਘ ਹੋਡਲਾ, ਚਾਨਣ ਸਿੰਘ ਹੋਡਲਾ, ਬਲਦੇਵ ਸਿੰਘ ਹੋਡਲਾ, ਨੈਬ ਸਿੰਘ, ਅਮਰੀਕ ਸਿੰਘ, ਭੁਪਿੰਦਰ ਸਿੰਘ ਬੀਰ ਖੁਰਦ ਹਾਜ਼ਰ ਸਨ |
ਇਸੇ ਦੌਰਾਨ ਢਿੱਲੋਂ ਪੱਤੀ ਭੀਖੀ ਦੀ ਧਰਮਸ਼ਾਲਾ ਨਜ਼ਦੀਕ ਕੁਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਰਾਲੀ ਨੂੰ ਸਾੜਨ ਦੇ ਮਾਮਲੇ ਤੇ ਭਰਵੀਂ ਰੈਲੀ ਕੀਤੀ ਗਈ | ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਹਾਲ ਸਿੰਘ ਅਤੇ ਭਾਕਿਯੂ ਉਗਰਾਹਾਂ ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਤੇ ਸਿਰਫ਼ ਤੇ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਗੁਆਂਢੀ ਸੂਬੇ ਬੇਖ਼ੌਫ਼ ਪਰਾਲੀ ਨੂੰ ਅੱਗ ਲਾ ਰਹੇ ਹਨ ਤੇ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਉਨ੍ਹਾਂ ਕਿਹਾ ਕਿ ਕਿਸਾਨ ਕੋਲ ਅੱਗ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ | ਕਾ. ਰੂਪ ਸਿੰਘ ਢਿੱਲੋਂ, ਮੰਗਤ ਰਾਮ, ਕੇਵਲ ਸਿੰਘ, ਤੇਜਾ ਸਿੰਘ ਸਿੰਘ, ਬਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਜਨ ਸਿੰਘ, ਜੁਗਿੰਦਰ ਸਿੰਘ, ਸਾਧੂ ਸਿੰਘ ਅਲੀਸ਼ੇਰ, ਮੱਖਣ ਸਿੰਘ, ਭਾਗ ਸਿੰਘ ਆਦਿ ਹਾਜ਼ਰ ਸਨ |
ਦਰਜ ਪਰਚਾ ਰੱਦ ਕਰਨ ਦੀ ਮੰਗ
ਪੰਜਾਬ ਕਿਸਾਨ ਯੂਨੀਅਨ ਬਲਾਕ ਭੀਖੀ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਬਲਾਕ ਪ੍ਰਧਾਨ ਕਰਨੈਲ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਉਂ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਲੈ ਕੇ ਜੋ ਵੀ ਫ਼ੈਸਲਾ ਲੈਣਗੇ, ਜਥੇਬੰਦੀ ਉਸ ਫ਼ੈਸਲੇ ਤੇ ਕਿਸਾਨਾਂ ਦੀ ਹਮਾਇਤ ਕਰੇਗੀ | ਪਿੰਡ ਸਮਾਉਂ ਦੇ ਮਜ਼ਦੂਰ ਭੋਲਾ ਸਿੰਘ ਉੱਪਰ ਹਾੜੀ ਵੇਲੇ ਨਾੜ ਨੂੰ ਅੱਗ ਲਾਉਣ ਦਾ ਪਰਚਾ ਰੱਦ ਕਰਵਾਉਣ ਲਈ ਤਹਿਸੀਲਦਾਰ ਦਫ਼ਤਰ ਭੀਖੀ ਦਾ ਘਿਰਾਓ ਕੀਤਾ ਗਿਆ | ਤਹਿਸੀਲਦਾਰ ਅਮਰਜੀਤ ਸਿੰਘ ਵੱਲੋਂ ਵਿਸ਼ਵਾਸ ਦਿਵਾਉਣ ਅਤੇ ਧਰਨਾ ਚੁੱਕਿਆ ਗਿਆ | ਬਲਵੀਰ ਸਿੰਘ ਬੀਰਾ, ਕਰਮਜੀਤ ਸਿੰਘ ਕਰਮਾ, ਬਲਦੇਵ ਸਿੰਘ ਸਮਾਉਂ, ਬਿੰਦਰ ਬੋਘਕਾ, ਬਲੌਰ ਸਿੰਘ ਖੀਵਾ ਤੇ ਲਿਬਰੇਸ਼ਨ ਆਗੂ ਗੁਰਜੰਟ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ- ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਜੀਤ ਸਿੰਘ ਫ਼ੌਜੀ ਦੀ ਅਗਵਾਈ ਹੇਠ ਹੋਈ | ਜੁਗਰਾਜ ਸਿੰਘ ਰੰਘੜਿਆਲ ਨੇ ਦੱਸਿਆ ਕਿ ਕਿਸਾਨ ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਪਰਾਲੀ ਨੂੰ ਅੱਗ ਲਾਉਣ ਜਾ ਨਾਂ ਲਾਉਣ ਸਬੰਧੀ ਪਿੰਡ ਪੱਧਰ ਤੇ ਹੀ ਫ਼ੈਸਲਾ ਕਰਨ ਅਤੇ ਜੇਕਰ ਪ੍ਰਸ਼ਾਸਨ ਕਿਸਾਨਾਂ ਨਾਲ ਵਧੀਕੀ ਕਰਦਾ ਹੈ ਤਾਂ ਯੂਨੀਅਨ ਕਿਸਾਨਾਂ ਦਾ ਸਾਥ ਦੇਵੇਗੀ | ਇਸ ਮੌਕੇ ਐਡਵੋਕੇਟ ਬਲਕਰਨ ਸਿੰਘ ਬੱਲੀ, ਸਵਰਨ ਸਿੰਘ ਬੋੜਾਵਾਲ, ਬਾਬੂ ਸਿੰਘ ਬਰ੍ਹੇ, ਮੁਖ਼ਤਿਆਰ ਸਿੰਘ ਕੁਲੈਹਰੀ, ਕਰਤਾਰ ਸਿੰਘ ਬਰ੍ਹੇ, ਕੇਵਲ ਸਿੰਘ ਬੱਛੋਆਣਾ, ਦਰਸ਼ਨ ਸਿੰਘ, ਸਾਉਣ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ ਆਦਿ ਮੌਜੂਦ ਸਨ |
ਪਿੰਡ ਬਰ੍ਹੇ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਸਾੜੀ
ਪਿੰਡ ਬਰ੍ਹੇ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਡਕਾੌਦਾ ਦੀ ਅਗਵਾਈ 'ਚ ਕਿਸਾਨਾਂ ਨੇ ਕੀਤੇ ਫ਼ੈਸਲੇ ਤਹਿਤ ਖੇਤਾਂ ਚ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ | ਵਰਕਰਾਂ ਨੇ ਸਹੁੰ ਖਾਧੀ ਕਿ ਜੇਕਰ ਸਰਕਾਰ ਵੱਲੋਂ ਕਿਸੇ ਕਿਸਾਨ ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਮੁੱਚੇ ਕਿਸਾਨ ਉਸ ਦਾ ਵਿਰੋਧ ਕਰਨਗੇ | ਕਿਸਾਨ ਆਗੂ ਮਹਿੰਦਰ ਸਿੰਘ ਦਿਆਲਪੁਰਾ, ਭੂਰਾ ਸਿੰਘ, ਮੇਘਰਾਜ ਪੰਡਤ, ਏਕਤਾ ਡਕੌਾਦਾ ਗਰੁੱਪ ਦੇ ਬਲਾਕ ਸਕੱਤਰ ਗੁਰਤੇਜ ਸਿੰਘ ਬਰ੍ਹੇ, ਪਿੰਡ ਇਕਾਈ ਪ੍ਰਧਾਨ ਸਤਪਾਲ ਸਿੰਘ, ਧਰਮ ਸਿੰਘ, ਬੋਹੜ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ ਨੂੰ ਕੀਤੇ ਜੁਰਮਾਨਿਆਂ ਿਖ਼ਲਾਫ਼ ਰੋਸ ਪ੍ਰਦਰਸ਼ਨ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ-ਪਿੰਡ ਰੱਲਾ ਦੀ ਅਨਾਜ ਮੰਡੀ 'ਚ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਬੀਰਬਲ ਸਿੰਘ ਰੱਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਮੋਗਾ ਦੇ ਹਾੜੀ ਸੀਜ਼ਨ ਦੌਰਾਨ ਕਣਕ ਦਾ ਨਾੜ ਸਾੜਨ ਵਾਲੇ ਕਿਸਾਨਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਂਕੜੇ ਕਿਸਾਨਾਂ ਨੂੰ 15 ਹਜ਼ਾਰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਨੂੰ ਤੁਰੰਤ ਵਾਪਸ ਲਿਆ ਜਾਵੇ | ਇਸ ਮੌਕੇ ਚਮਕੌਰ ਸਿੰਘ ਰੱਲਾ, ਨਾਜਰ ਸਿੰਘ, ਗੁਰਜੀਤ ਸਿੰਘ, ਬਲੌਰ ਸਿੰਘ ਰੱਲਾ ਆਦਿ ਵੀ ਹਾਜ਼ਰ ਸਨ |
ਭਰਵੀਂ ਰੈਲੀ ਕੀਤੀਆਂ
ਭਾਕਿਯੂ ਏਕਤਾ ਡਕੌਾਦਾ ਵੱਲੋਂ ਬਲਾਕ ਭੀਖੀ ਦੇ ਪ੍ਰਧਾਨ ਰਾਜ ਸਿੰਘ ਅਕਲੀਆ ਦੀ ਅਗਵਾਈ ਹੇਠ ਪਿੰਡ ਰੱਲਾ ਵਿਖੇ ਝੋਨੇ ਦੀ ਪਰਾਲੀ ਦੇ ਮਸਲੇ ਦੇ ਸਬੰਧ ਵਿਚ ਭਰਵੀਂ ਰੈਲੀ ਕੀਤੀ ਗਈ | ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ, ਬਲਾਕ ਖ਼ਜ਼ਾਨਚੀ ਕੇਵਲ ਸਿੰਘ ਮਾਖਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਰਮੇ ਦਾ ਰੇਟ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਉਕਤ ਮੰਗਾਂ ਵੱਲ ਤਵੱਜੋ ਨਾ ਦਿੱਤੀ ਤਾਂ ਉਹ ਅਗਲੇ ਦਿਨਾਂ 'ਚ ਤਿੱਖਾ ਸੰਘਰਸ਼ ਵਿੱਢਣਗੇ | ਇਸ ਮੌਕੇ ਦਰਸ਼ਨ ਸਿੰਘ ਰੱਲਾ, ਮਿੱਠੂ ਸਿੰਘ ਮਾਖਾ, ਉਜਾਗਰ ਸਿੰਘ ਰੱਲਾ, ਬਚਿੱਤਰ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ |

ਰੁਜ਼ਗਾਰ ਮੇਲੇ ਦੌਰਾਨ ਚੁਣੇ 240 ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਾਪੇ ਨਿਯੁਕਤੀ ਪੱਤਰ

ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਿਛਲੇ ਦਿਨੀਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਲਗਾਏ ਰੁਜ਼ਗਾਰ ਮੇਲੇ ਦੌਰਾਨ ਚੁਣੇ 240 ਬੇਰੁਜ਼ਗਾਰ ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਵੱਲੋਂ ਨਿਯੁਕਤੀ ਪੱਤਰਾਂ ਦੀ ਵੰਡ ...

ਪੂਰੀ ਖ਼ਬਰ »

ਡੀ. ਡੀ. ਪੰਜਾਬੀ ਦੇ ਪ੍ਰੋਗਰਾਮ ਪ੍ਰਮੋਟਰ 'ਤੇ ਸ਼ਰਾਬੀ ਨੇ ਚਾੜਿ੍ਹਆ ਟਰੈਕਟਰ

ਬੋਹਾ, 12 ਅਕਤੂਬਰ (ਸਲੋਚਨਾ ਤਾਂਗੜੀ)- ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਦੇਖਨਾ ਹੈ ਕਿਸਮੇਂ ਕਿਤਨਾ ਹੈ ਦਮ' ਦੇ ਪ੍ਰਮੋਟਰ ਰਮਨਦੀਪ ਜੋ ਇਸ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਪੋ੍ਰਗਰਾਮ ਦੀ ਪ੍ਰਮੋਸ਼ਨ ਅਤੇ ਪ੍ਰਚਾਰ ਲਈ ਕਲਾਕਾਰ ਬੱਚਿਆਂ ਨੂੰ ਜੋੜਨ ਹਿਤ ਆਏ ਹੋਏ ...

ਪੂਰੀ ਖ਼ਬਰ »

ਵਲੰਟੀਅਰ ਅਧਿਆਪਕਾਂ ਨੂੰ ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਹੀਰੋਂ ਖ਼ੁਰਦ, 12 ਅਕਤੂਬਰ (ਪ. ਪ.)- ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਕੰਮ ਕਰਨ ਵਾਲੇ ਈ.ਜੀ. ਐਸ./ਏ. ਆਈ. ਈ./ਐਸ. ਟੀ.ਆਰ ਵਲੰਟੀਅਰ ਅਧਿਆਪਕਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ | ਅਧਿਆਪਕ ਸ਼ੰਕਰ ਦਾਸ, ਮਹਿੰਦਰਪਾਲ ਕੌਰ, ਹਰਮੇਲ ਕੌਰ, ਕਮਲਜੀਤ ਕੌਰ, ਹਰਮੀਤ ...

ਪੂਰੀ ਖ਼ਬਰ »

3 ਰੋਜ਼ਾ ਸਾਹਿਤਕ ਦਰਸ਼ਨ ਤੇ ਪੁਸਤਕ ਮੇਲੇ 'ਚ ਪਾਠਕਾਂ ਨੇ ਉਤਸ਼ਾਹ ਨਾਲ ਫੇਰੀ ਪਾਈ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀ. ਸੈ. ਵਿੱਦਿਆ ਮੰਦਰ ਵਿਖੇ ਤਿੰਨ ਰੋਜ਼ਾ ਸਾਹਿਤਕ ਦਰਸ਼ਨ ਅਤੇ ਪੁਸਤਕ ਮੇਲੇ 'ਚ ਪਾਠਕਾਂ ਨੇ ਉਤਸ਼ਾਹ ਨਾਲ ਫੇਰੀ ਪਾਈ | ਅੱਜ ਅਖੀਰਲੇ ਦਿਨ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ...

ਪੂਰੀ ਖ਼ਬਰ »

ਵਿਧਾਇਕ ਮਾਨਸ਼ਾਹੀਆ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਡੀ. ਸੀ. ਨਾਲ ਚਰਚਾ ਕੀਤੀ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ ਸਥਾਨਕ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਨਾਲ ਚਰਚਾ ਕੀਤੀ | ਉਨ੍ਹਾਂ ਅਧਿਕਾਰੀ ਦੇ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਨੂੰ ਲੈ ਕੇ ਥਾਣਾ ਬੋਹਾ ਅੱਗੇ ਧਰਨਾ

ਬੋਹਾ, 12 ਅਕਤੂਬਰ (ਸਲੋਚਨਾ ਤਾਂਗੜੀ)- ਨਜ਼ਦੀਕੀ ਪਿੰਡ ਉੱਡਤ ਸੈਦੇਵਾਲਾ ਸਥਿਤ ਨਾਲੀ ਦੇ ਝਗੜੇ ਤੋਂ ਬਾਅਦ ਕਿਸਾਨ ਪਰਿਵਾਰ ਵਲੋਂ ਦਲਿਤ ਮਜ਼ਦੂਰ ਔਰਤ ਦੀ ਕੁੱਟਮਾਰ ਨੂੰ ਲੈ ਕੇ ਪਹਿਲਾਂ ਪਿੰਡ ਪੱਧਰ 'ਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਧਰਨਾ ਮਾਰਨ ਮਗਰੋਂ ਐਲਾਨੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪ੍ਰੀਖਿਆ 'ਚੋਂ ਅੱਵਲ ਰਹੇ ਵਿਦਿਆਰਥੀ ਦਾ ਸਨਮਾਨ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੀ ਲਈ ਗਈ ਚੇਤਨਾ ਪਰਖ ਪ੍ਰੀਖਿਆ ਦੇ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇੱਥੇ ਕਰਵਾਈ ਗਈ ਪ੍ਰੀਖਿਆ ...

ਪੂਰੀ ਖ਼ਬਰ »

ਦੂਜੇ ਦਿਨ ਕਲਾਕਾਰਾਂ ਨੇ ਨਾਟਕਾਂ ਰਾਹੀਂ ਗੰਧਲੇ ਰਾਜਨੀਤਿਕ ਵਰਤਾਰੇ 'ਤੇ ਕੀਤਾ ਕਟਾਕਸ਼

ਬੁਢਲਾਡਾ, 12 ਅਕਤੂਬਰ (ਸਵਰਨ ਸਿੰਘ ਰਾਹੀ)- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਜ਼ੋਨ ਦੇ ਤਿੰਨ ਦਿਨਾ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਨਾਟਕ ਤੇ ਮਮਿਕਰੀ ਦੀ ਪੇਸ਼ਕਾਰੀ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ ...

ਪੂਰੀ ਖ਼ਬਰ »

ਅੱਜ ਬਿਜਲੀ ਸਪਲਾਈ ਰਹੇਗੀ ਬੰਦ

ਸੰਗਤ ਮੰਡੀ, 12 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਸਬ ਡਿਵੀਜ਼ਨ ਸੰਗਤ ਅਧੀਨ ਪੈਂਦੇ ਬਿਜਲੀ ਘਰਾਂ ਮਹਿਤਾ ਅਤੇ ਪੱਕਾ ਕਲਾਂ ਦੀ ਬਿਜਲੀ ਸਪਲਾਈ 13 ਅਕਤੂਬਰ ਨੂੰ ਚਾਰ ਘੰਟਿਆਂ ਲਈ ਬੰਦ ਰਹੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਸੰਗਤ ਇੰਜੀਨੀਅਰ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸੜਕਾਂ ਉੱਪਰ ਜਨਰੇਟਰ ਚਲਾਉਣ ਦੀ ਸਖ਼ਤ ਮਨਾਹੀ

ਮਾਨਸਾ, 12 ਅਕਤੂਬਰ (ਸ. ਰਿ.)- ਜ਼ਿਲ੍ਹਾ ਮੈਜਿਸਟੇ੍ਰਟ ਧਰਮਪਾਲ ਗੁਪਤਾ ਨੇ ਮਿਊਾਸਪਲ ਕਮੇਟੀ ਦੀਆਂ ਸੜਕਾਂ ਉੱਪਰ ਜਨਰੇਟਰ ਚਲਾਉਣ ਦੀ ਸਖ਼ਤ ਮਨਾਹੀ ਦਾ ਹੁਕਮ ਜਾਰੀ ਕੀਤਾ ਹੈ | ਹੁਕਮ ਵਿਚ ਉਨ੍ਹਾਂ ਕਿਹਾ ਕਿ ਜਨਰੇਟਰ ਘਰ ਦੀ ਚਾਰ ਦੀਵਾਰੀ ਵਿਚ ਰੱਖੇ ਜਾਣ ਅਤੇ ਧੂੰਏਾ ...

ਪੂਰੀ ਖ਼ਬਰ »

'ਦ ਰੈਨੇਸਾਂ ਸਕੂਲ ਵਿਖੇ ਟਾਟਾ ਮੋਟਰਜ਼ ਨੇ ਵਰਕਸ਼ਾਪ ਲਗਾਈ ਗਈ

ਮਾਨਸਾ, 12 ਅਕਤੂਬਰ (ਵਿ. ਪ੍ਰਤੀ.)- ਸਥਾਨਕ 'ਦ ਰੈਨੇਸਾਂ ਸਕੂਲ ਵਿਖੇ ਟਾਟਾ ਮੋਟਰਜ਼ ਚੰਡੀਗੜ੍ਹ ਵੱਲੋਂ ਸੇਫ਼ ਸਕੂਲ ਵਾਹਨ ਤਹਿਤ ਵਰਕਸ਼ਾਪ ਲਗਾਈ ਗਈ | ਕੰਪਨੀ ਅਧਿਕਾਰੀ ਵਨੀਤ ਗਰੋਵਰ ਤੇ ਮੈਡਮ ਮਮਤਾ ਨੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਬੱਚਿਆਂ ਪ੍ਰਤੀ ਵਰਤਾਓ ਬਾਰੇ ...

ਪੂਰੀ ਖ਼ਬਰ »

ਬੁਢਲਾਡਾ ਦਾ 2000 ਏਕੜ ਰਕਬਾ ਬੰਜਰ ਹੋਣ ਕਿਨਾਰੇ

ਬੁਢਲਾਡਾ, 12 ਅਕਤੂਬਰ (ਦਰਸ਼ਨ ਸਿੰਘ ਬਰ੍ਹੇ)- ਇਸ ਖੇਤਰ ਅੰਦਰ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰ ਕੇ ਇੱਥੋਂ ਦੀ ਕਿਸਾਨੀ ਨਹਿਰੀ ਪਾਣੀ ਤੇ ਨਿਰਭਰ ਹੈ ਪ੍ਰੰਤੂ ਇੱਥੋਂ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਸੀਬ ਹੀ ਨਹੀਂ ਹੋ ਰਿਹਾ | ਬੁਢਲਾਡਾ ਬਰਾਂਚ ਦੀ ...

ਪੂਰੀ ਖ਼ਬਰ »

ਬਰਨਾਲਾ ਨੇ ਮਾਨਸਾ, ਦਿੱਲੀ ਨੇ ਜਾਖਲ ਅਤੇ ਹੁਸ਼ਿਆਰਪੁਰ ਨੇ ਮੋਹਾਲੀ ਨੂੰ ਹਰਾਇਆ

ਮਾਨਸਾ 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਥਾਨਕ ਖ਼ਾਲਸਾ ਸਕੂਲ ਦੇ ਗਰਾਊਾਡ ਕਰਵਾਏ ਜਾ ਰਹੇ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਆਲ ਇੰਡੀਆ ਕਿ੍ਕਟ ਟੂਰਨਾਮੈਂਟ ਦੇ ਚੌਥੇ ਦਿਨ ਮੁਕਾਬਲੇ ਰੌਚਕ ਤੇ ਫਸਵੇਂ ਰਹੇ | ਅੱਜ ...

ਪੂਰੀ ਖ਼ਬਰ »

ਸੂਬਾ ਪੱਧਰੀ ਰੋਸ ਧਰਨਾ 26 ਨੂੰ

ਮਾਨਸਾ, 12 ਅਕਤੂਬਰ (ਸ. ਰਿ.)- ਪਾਵਰਕਾਮ ਅਤੇ ਟਰਾਂਸਕੋ ਕੰਟਰੈਕਟ ਵਰਕਰ ਯੂਨੀਅਨ ਸਬ ਡਵੀਜ਼ਨ ਮਾਨਸਾ ਦੀ ਮੀਟਿੰਗ ਹੋਈ | ਇਸ ਮੌਕੇ ਕੰਟਰੈਕਟ 'ਤੇ ਕੰਮ ਕਰਦੇ ਮੀਟਰ ਰੀਡਰ, ਬਿੱਲ ਵੰਡਕ, ਖ਼ਜ਼ਾਨਚੀ ਅਤੇ ਕੰਪਿਊਟਰ ਅਪਰੇਟਰ ਦੀਆਂ ਸੇਵਾਵਾਂ ਪੱਕੀਆਂ ਨਾ ਕਰਨ ਵਜੋਂ ਉਨ੍ਹਾਂ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ-ਡਾ: ਅਨਿਲ ਕੁਮਾਰ

ਤਲਵੰਡੀ ਸਾਬੋ, 12 ਅਕਤੂਬਰ (ਅ.ਬ.)-ਗੋਡਿਆਂ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ਾਂ ਨੂੰ ਹੁਣ ਅਪ੍ਰੇਸ਼ਨ ਕਰਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਆਂਗਣਵੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਪਟਿਆਲਾ 'ਚ ਪੱਕਾ ਧਰਨਾ 23 ਤੋਂ

ਮਾਨਸਾ, 12 ਅਕਤੂਬਰ (ਸ. ਰਿ.)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ ਮੋਤੀ ਮਹਿਲ ਪਟਿਆਲਾ ਅੱਗੇ ਪੱਕਾ ਧਰਨਾ 23 ਅਕਤੂਬਰ ਤੋਂ ਲਗਾਇਆ ਜਾਵੇਗਾ | ਇਹ ਪ੍ਰਗਟਾਵਾ ਜਥੇਬੰਦੀ ਦੀ ਇਕੱਤਰਤਾ 'ਚ ਜ਼ਿਲ੍ਹਾ ਸਕੱਤਰ ਚਰਨਜੀਤ ਕੌਰ ਨੇ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਗਮ ਕਰਵਾਏ

ਮਾਨਸਾ, 12 ਅਕਤੂਬਰ (ਧਾਲੀਵਾਲ)- ਸਰਕਾਰੀ ਹਾਈ ਸਕੂਲ ਮਾਖਾ ਦੇ ਮੁਖੀ ਬਲਜਿੰਦਰ ਸਿੰਘ ਦੀ ਅਗਵਾਈ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਦੀਆਂ ਸਾਂਝੀਆ ਥਾਵਾਂ 'ਤੇ ਬੂਟੇ ਲਗਾਏ ਗਏ | ਸਮਾਜ ਦੀ ਤਰੱਕੀ ਵਿੱਚ ਕੁੜੀਆਂ ਦੇ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ

ਮਾਨਸਾ, 12 ਅਕਤੂਬਰ (ਵਿ. ਪ੍ਰਤੀ.)- ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਖਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਨੀਆਂ ਮੰਗਾਂ ਨੂੰ ਤੁਰੰਤ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਇਕੱਤਰਤਾ

ਸਰਦੂਲਗੜ੍ਹ, 12 ਅਕਤੂਬਰ (ਪ. ਪ.)- ਸਥਾਨਕ ਸ਼ਹਿਰ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਅਗਵਾਈ'ਚ ਹੋਈ | ਇਸ ਦੌਰਾਨ ਨੰਬਰਦਾਰਾਂ ਲਟਕਦੀਆਂ ਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »

ਸਰ ਜੈਫਰੀ ਇੰਸਟੀਚਿਊਟ ਦੇ 2 ਵਿਦਿਆਰਥੀਆਂ ਨੇ ਆਈਲੈਟਸ ਟੈਸਟ 'ਚ ਬਾਜ਼ੀ ਮਾਰੀ

ਮਾਨਸਾ, 12 ਅਕਤੂਬਰ (ਧਾਲੀਵਾਲ)- ਸਥਾਨਕ ਸਰ ਜੈਫਰੀ ਇੰਸਟੀਚਿਊਟ ਦੇ 2 ਹੋਰ ਵਿਦਿਆਰਥੀਆਂ ਨੇ ਆਈਲੈਟਸ ਟੈੱਸਟ 'ਚ ਬਾਜ਼ੀ ਮਾਰੀ ਹੈ | ਸੰਸਥਾ ਦੇ ਚੇਅਰਮੈਨ ਲਖਵਿੰਦਰ ਸਿੰਘ ਮੂਸਾ ਨੇ ਦੱਸਿਆ ਕਿ ਮੋਨਾ ਵਾਲੀਆ ਨੇ ਓਵਰਆਲ 7 ਅਤੇ ਨਵਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਹੈਰੋਇਨ, ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਹੈਰੋਇਨ, ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ ਕਰ ਕੇ ਵੱਖ-ਵੱਖ ਵਿਅਕਤੀਆਂ ਿਖ਼ਲਾਫ਼ ਮੁਕੱਦਮੇ ਦਰਜ ਕੀਤੇ ਹਨ | ਥਾਣਾ ਸ਼ਹਿਰ ਪੁਲਿਸ-1 ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਤਰੱਕੀਆਂ ਦੇ ਮਾਮਲੇ 'ਚ ਬੇਇਨਸਾਫ਼ੀ ਸਹਿਣ ਨਹੀਂ ਕਰੇਗੀ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਨੇ ਅਹਿਦ ਕੀਤਾ ਹੈ ਕਿ ਜਥੇਬੰਦੀ ਹੱਕੀ ਮੰਗਾਂ ਲਈ ਤਿੱਖਾ ਸੰਘਰਸ਼ ਕਰੇਗੀ | ਉਨ੍ਹਾਂ ਸਪਸ਼ਟ ਕਿਹਾ ਕਿ ਵੱਖ ਵੱਖ ਵਿਭਾਗਾਂ 'ਚ ਤਰੱਕੀਆਂ ਸਮੇਂ ਕੀਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਸਾਮਾਨ ਚੋਰੀ

ਬਰੇਟਾ, 12 ਅਕਤੂਬਰ (ਰਵਿੰਦਰ ਕੌਰ ਮੰਡੇਰ)- ਪਿੰਡ ਸ਼ੇਖੂਪੁਰ ਖੁਡਾਲ ਦੇ ਖੇਤਾਂ ਵਿਚੋਂ ਇੱਕੋ ਰਾਤ ਵਿਚ 3 ਟਰਾਂਸਫ਼ਾਰਮਰਾਂ ਵਿਚੋਂ ਕੀਮਤੀ ਸਮਾਨ ਚੋਰੀ ਹੋਣ ਦੀ ਸਮਾਚਾਰ ਮਿਲਿਆ ਹੈ ਅਤੇ ਇਕ ਹੋਰ ਟਰਾਂਸਫ਼ਾਰਮਰ ਵੀ ਜੋ ਖੋਲਿ੍ਹਆ ਸੀ 'ਚ ਵਿਚ ਐਲੂਮੀਨੀਅਮ ਪਾਇਆ ਹੋਣ ...

ਪੂਰੀ ਖ਼ਬਰ »

ਮੀਰਪੁਰ ਖ਼ੁਰਦ ਵਿਖੇ ਮਗਨਰੇਗਾ ਕੰਮ ਦੀ ਸ਼ੁਰੂਆਤ

ਸਰਦੂਲਗੜ੍ਹ, 12 ਅਕਤੂਬਰ (ਪ. ਪ.)- ਮੀਰਪੁਰ ਖ਼ੁਰਦ ਵਿਖੇ ਮਗਨਰੇਗਾ ਦੇ ਕੰਮ ਦੀ ਮੁੜ ਤੋਂ ਸ਼ੁਰੂਆਤ ਹੋਈ | ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮੇਲ ਸਿੰਘ ਨੇ ਮੌਕੇ 'ਤੇ ਜਾ ਕੇ ਕੰਮ ਦਾ ਜਾਇਜ਼ਾ ਲਿਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਦਿੱਤੇ ਜਾਂਦੇ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਸਮਾਗਮ ਕਰਵਾਇਆ

ਬੁਢਲਾਡਾ, 12 ਅਕਤੂਬਰ (ਸਵਰਨ ਸਿੰਘ ਰਾਹੀ)- 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਸਥਾਨਕ ਸਬਡਵੀਜ਼ਨਲ ਸਿਵਲ ਪ੍ਰਸ਼ਾਸਨ ਵੱਲੋਂ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਧੀਆਂ ਰੱਬ ਦੀ ਦਿੱਤੀ ਅਨਮੋਲ ਦਾਤ ਹਨ, ਜਿਸ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਭੀਖੀ 'ਚ ਰੋਸ ਪ੍ਰਦਰਸ਼ਨ

ਭੀਖੀ, 12 ਅਕਤੂਬਰ (ਬਲਦੇਵ ਸਿੰਘ ਸਿੱਧੂ)- ਸੂਬਾ ਕਮੇਟੀ ਦੇ ਸੱਦੇ ਤੇ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਭੀਖੀ ਵੱਲੋਂ ਜੀ. ਐਸ. ਟੀ. ਅਤੇ ਕਾਲੇ ਕਾਨੰੂਨਾਂ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX