ਤਾਜਾ ਖ਼ਬਰਾਂ


ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  11 minutes ago
ਨਵੀਂ ਦਿੱਲੀ, 12 ਦਸੰਬਰ- ਬੀਤੇ ਦਿਨ ਉਰਜਿਤ ਪਟੇਲ ਵਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਨੇ ਸਾਬਕਾ ਅਧਿਕਾਰੀ ਸ਼ਕਤੀਕਾਂਤਾ ਦਾਸ ਨੂੰ 3 ਸਾਲ ਦੀ ਮਿਆਦ ਲਈ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਸੀ...
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  22 minutes ago
ਸੰਗਰੂਰ, 12 ਦਸੰਬਰ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਮਹਿਲਾ ਬੁਲਾਰੇ ਨਰਿੰਦਰ ਕੌਰ ਭਰਾਜ ਅਤੇ ਲੀਗਲ ਸੈੱਲ ਦੇ ਆਗੂ ਤਪਿੰਦਰ ਸੋਹੀ ਨੇ ਦੱਸਿਆ ਕਿ ਅੱਜ ਵਰਕਰਾਂ ਵਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  38 minutes ago
ਪੈਰਿਸ, 12 ਦਸੰਬਰ- ਫਰਾਂਸ ਦੇ ਸਟ੍ਰਾਸਬਰਗ 'ਚ ਬੀਤੀ ਰਾਤ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਨੇ ਸਿਟੀ ਸੈਂਟਰ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ 'ਤੇ ਰਾਤੀਂ ਅੱਠ ਵਜੇ...
ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.
. . .  55 minutes ago
ਨਵੀਂ ਦਿੱਲੀ, 12 ਦਸੰਬਰ- ਸੂਤਰਾਂ ਮੁਤਾਬਕ ਟੀ. ਆਰ. ਐੱਸ. ਦੇ ਪ੍ਰਧਾਨ ਕੇ. ਸੀ. ਰਾਓ. ਕੱਲ੍ਹ ਭਾਵ ਕਿ ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਦੱਸ ਦਈਏ ਕਿ ਟੀ. ਆਰ. ਐੱਸ. ਨੇ ਸੂਬੇ 'ਚ 88 ਸੀਟਾਂ ਜਿੱਤੀਆਂ...
ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ
. . .  about 1 hour ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਕਾਂਗਰਸ ਬਹੁਮਤ ਦਾ ਅੰਕੜਾ ਛੂਹ ਨਹੀਂ ਸਕੀ ਹੈ ਅਤੇ ਪਾਰਟੀ ਦੋ ਸੀਟਾਂ ਤੋਂ ਦੂਰ ਰਹਿ ਗਈ। ਕਾਂਗਰਸ ਨੂੰ ਸੂਬੇ 'ਚ 114 ਸੀਟਾਂ, ਭਾਜਪਾ ਨੂੰ 109 ਸੀਟਾਂ ਅਤੇ ਬਸਪਾ ਨੂੰ 2 ਸੀਟਾਂ...
ਅੱਜ ਦਾ ਵਿਚਾਰ
. . .  about 1 hour ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  1 day ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  1 day ago
ਨਵੀਂ ਦਿੱਲੀ ,11 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੈ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਨਤਾ ਦਾ ਧੰਨਵਾਦ ...
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  1 day ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ ,11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ ਦੇਣ ...
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  1 day ago
ਨਵੀਂ ਦਿੱਲੀ, ੧੧ ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਾਜਪਾ ਤੋਂ ਖ਼ੁਸ਼ ਨਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਹਨ। ਉਨ੍ਹਾਂ ਕਿਹਾ ...
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  1 day ago
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  1 day ago
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  1 day ago
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  1 day ago
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  1 day ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  1 day ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  1 day ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  1 day ago
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  1 day ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  1 day ago
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  1 day ago
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਬੜ੍ਹਤ, ਰਾਜਸਥਾਨ ਤੇ ਛਤੀਸਗੜ੍ਹ 'ਚ ਪਾਰਟੀ ਨੂੰ ਬਹੁਮਤ
. . .  1 day ago
ਰਿਸ਼ਵਤ ਲੈਂਦਿਆਂ ਗੁਰੂਹਰਸਹਾਏ ਦਾ ਕਾਨੂੰਗੋ ਵਿਜੀਲੈਂਸ ਵੱਲੋਂ ਕਾਬੂ
. . .  1 day ago
ਕਾਂਗਰਸ ਦੇ ਜਿੱਤੇ ਵਿਧਾਇਕ ਭਲਕੇ ਕਰਨਗੇ ਬੈਠਕ
. . .  1 day ago
ਰਾਜਸਥਾਨ ਦੇ ਸੰਘਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਦੀਪ ਸ਼ਾਹਪੀਣੀਂ ਜਿੱਤੇ
. . .  1 day ago
ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  1 day ago
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  1 day ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  1 day ago
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  1 day ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  1 day ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  1 day ago
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  1 day ago
ਰਾਜਸਥਾਨ 'ਚ ਕਾਂਗਰਸ 100 ਸੀਟਾਂ ਅਤੇ ਭਾਜਪਾ 73 ਸੀਟਾਂ 'ਤੇ ਅੱਗੇ
. . .  1 day ago
ਨਾਭਾ ਜੇਲ੍ਹ 'ਚ ਭੇਦਭਰੀ ਹਾਲਤ 'ਚ ਮ੍ਰਿਤਕ ਹੋਏ ਸੁਖਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ
. . .  1 day ago
ਪੰਜਾਬੀ ਯੂਨੀਵਰਸਿਟੀ 'ਚ ਧਰਨੇ 'ਤੇ ਬੈਠੀ ਗਰਭਵਤੀ ਪੀ.ਐੱਚ. ਡੀ.ਸਕਾਲਰ, ਗਾਈਡ 'ਤੇ ਲਾਇਆ ਦੋਸ਼
. . .  1 day ago
ਚੋਣ ਨਤੀਜੇ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੁੱਜੇ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  1 day ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਦੀਵਾਲੀ ਵਿਸ਼ੇਸ਼ ਅੰਕ

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਦੀਵਾਲੀ ਦਾ ਤਿਉਹਾਰ ਹਰ ਵਰਗ ਵਲੋਂ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਪਰ ਸਿੱਖ ਕੌਮ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਦੇ ਰੂਪ ਵਿਚ ਮਨਾਉਂਦੀ ਹੈ। ਇਸ ਦਿਨ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ, ਕਿਉਂਕਿ ਸਿੱਖ ਧਰਮ ਅੰਦਰ ਇਸ ਦਿਨ ਦਾ ਆਪਣਾ ਖਾਸ ਮਹੱਤਵ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖਾਂ ਵਿਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ, ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਪਧਾਰੇ ਸਨ। ਇਸ ਲਈ ਖੁਸ਼ੀ ਵਿਚ ਰੌਸ਼ਨੀ ਕੀਤੀ ਗਈ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ 'ਤੇ ਸੁਸ਼ੋਭਿਤ ਹੋਏ ਤਾਂ ਉਨ੍ਹਾਂ ਨੇ ਦੋ ਕਿਰਪਾਨਾਂ ਧਾਰਨ ਕਰਕੇ ਜ਼ੁਲਮ ਖਿਲਾਫ ਡਟਣ ਦਾ ਐਲਾਨ ਕਰ ਦਿੱਤਾ। ਗੁਰੂ ਜੀ ਨੇ ਜਿਥੇ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਉਥੇ ਹੀ ਗੁਰੂ-ਘਰ ਆਉਣ ਵਾਲੀਆਂ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਵਧੀਆ ਕਿਸਮ ਦੇ ਸ਼ਸਤਰ ਭੇਟਾ ਦੇ ਰੂਪ ਵਿਚ ਲਿਆਉਣ ਲਈ ਕਿਹਾ। ਛੇਵੇਂ ਪਾਤਸ਼ਾਹ ਜੀ ਨੇ ਆਪਣੀ ਫੌਜ ਤਿਆਰ ਕੀਤੀ ਅਤੇ ਤਖ਼ਤ 'ਤੇ ਬੈਠ ਕੇ ਲੁਕਾਈ ਦੇ ਫੈਸਲੇ ਕਰਨ ਲੱਗੇ। ਗੁਰੂ ਸਾਹਿਬ ਦੀ ਸੋਭਾ ਨੂੰ ਢਾਡੀ ਭਾਈ ਅਬਦੁੱਲਾ ਅਤੇ ਭਾਈ ਨਥਮਲ ਨੇ ਆਪਣੀ ਵਾਰ ਵਿਚ ਬਿਆਨ ਕੀਤਾ ਹੈ :
ਦੋ ਤਲਵਾਰੀ ਬਧੀਆਂ
ਇਕ ਮੀਰੀ ਦੀ ਇਕ ਪੀਰ ਦੀ।
ਇੱਕ ਅਜਮਤ ਦੀ ਇਕ ਰਾਜ ਦੀ
ਇੱਕ ਰਾਖੀ ਕਰੇ ਵਜੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ
ਦਰਵਾਜਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ
ਮਾਰ ਦੁਸ਼ਟਾਂ ਕਰੇ ਤਗੀਰ ਦੀ।
ਪਗ ਤੇਰੀ ਕੀ ਜਹਾਂਗੀਰ ਦੀ।
ਸਮੇਂ ਦੀ ਹਕੂਮਤ ਨੂੰ ਇਹ ਸਭ ਪ੍ਰਵਾਨ ਨਹੀਂ ਸੀ। ਗੁਰੂ ਸਾਹਿਬ ਦੇ ਇਸ ਸ਼ਾਹੀ ਠਾਠ ਨੂੰ ਵੇਖ ਕੇ ਅਤੇ ਗੁਰੂ ਸਾਹਿਬ ਦੀ ਵਧਦੀ ਸੈਨਿਕ ਸ਼ਕਤੀ ਤੋਂ ਬਾਦਸ਼ਾਹ ਜਹਾਂਗੀਰ ਘਬਰਾ ਗਿਆ। ਇਸੇ ਦੇ ਮੱਦੇਨਜ਼ਰ ਹੀ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਥੇ ਹਕੂਮਤ ਦੀਆਂ ਨੀਤੀਆਂ ਨੂੰ ਨਾ ਮੰਨਣ ਵਾਲੇ ਰਾਜੇ ਵੀ ਕੈਦ ਕੀਤੇ ਹੋਏ ਸਨ। ਗੁਰੂ ਜੀ ਦੀ ਗ੍ਰਿਫ਼ਤਾਰੀ ਤੋਂ ਪਿੱਛੋਂ ਸਿੱਖ ਸੰਗਤਾਂ ਨੇ ਭਾਰੀ ਜਥੇ ਲੈ ਕੇ ਗਵਾਲੀਅਰ ਦੇ ਕਿਲ੍ਹੇ ਵੱਲ ਚਾਲੇ ਪਾ ਦਿੱਤੇ, ਜਿਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰ ਦੇਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਉਦੋਂ ਤੱਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ, ਜਦੋਂ ਤੱਕ ਉਨ੍ਹਾਂ ਦੇ ਨਾਲ ਕੈਦੀ 52 ਰਾਜੇ ਵੀ ਛੱਡ ਨਹੀਂ ਦਿੱਤੇ ਜਾਂਦੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੀ ਕੈਦ 'ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀ ਛੋੜ ਸਤਿਗੁਰੂ ਬਣੇ। ਜਦ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਦੀਵਾਲੀ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਇਸ ਦਿਹਾੜੇ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਇਆ ਜਾਣ ਲੱਗ ਪਿਆ।
ਦੀਵਾਲੀ (ਬੰਦੀ ਛੋੜ ਦਿਵਸ) ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ। ਅਠਾਰ੍ਹਵੀਂ ਸਦੀ ਵਿਚ ਸਰਬੱਤ ਖਾਲਸਾ ਦੇ ਰੂਪ ਵਿਚ ਸਿੱਖ ਵੈਸਾਖੀ ਅਤੇ ਬੰਦੀ ਛੋੜ ਦਿਵਸ 'ਤੇ ਅੰਮ੍ਰਿਤਸਰ ਦੀ ਧਰਤੀ 'ਤੇ ਇਕੱਤਰ ਹੋਣ ਲੱਗੇ। ਇਸ ਮੌਕੇ ਪਿਛਲੇ ਸਮੇਂ ਦਾ ਲੇਖਾ-ਜੋਖਾ ਕੀਤਾ ਜਾਂਦਾ ਅਤੇ ਅਗਲੇ ਸਮੇਂ ਲਈ ਵਿਉਂਤਾਂ ਬਣਾਈਆਂ ਜਾਦੀਆਂ। ਸਮੇਂ ਦੀ ਮੁਗ਼ਲ ਸਰਕਾਰ ਨੇ 'ਬੰਦੀ ਛੋੜ ਦਿਵਸ' ਮਨਾਉਣ 'ਤੇ ਪਾਬੰਦੀ ਲਾ ਦਿੱਤੀ। ਸਿੱਖਾਂ ਦੇ ਇਕੱਠੇ ਹੋਣ 'ਤੇ ਨਜ਼ਰ ਰੱਖੀ ਜਾਣ ਲੱਗ ਪਈ।
ਸੰਮਤ 1794 ਦੀ ਦੀਵਾਲੀ ਦਾ ਤਿਉਹਾਰ ਨੇੜੇ ਆ ਗਿਆ। ਇਸ ਸਮੇਂ ਭਾਈ ਮਨੀ ਸਿੰਘ ਦੀ ਉਮਰ 70 ਸਾਲ ਦੇ ਕਰੀਬ ਹੋ ਗਈ ਸੀ। ਪਰ ਉਹ 'ਗੁਰਮੁਖਿ ਬੁਢੇ ਕਦੇ ਨਾਹੀ' ਦੇ ਗੁਰਵਾਕ ਅਨੁਸਾਰ ਸੁਚੇਤ ਅਤੇ ਪੰਥਕ ਸੇਵਾ ਵਿਚ ਪੂਰੀ ਤਰ੍ਹਾਂ ਸਰਗਰਮ ਸਨ। ਭਾਈ ਮਨੀ ਸਿੰਘ ਭਾਈ ਸੁਬੇਗ ਸਿੰਘ ਤੇ ਭਾਈ ਸੂਰਤ ਸਿੰਘ ਨੂੰ ਨਾਲ ਲੈ ਕੇ ਸੂਬੇਦਾਰ ਲਾਹੌਰ ਜ਼ਕਰੀਆ ਖਾਨ ਨੂੰ ਮਿਲੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਉਪਰੰਤ ਸ੍ਰੀ ਅੰਮ੍ਰਿਤਸਰ ਵਾਪਸੀ ਦੀ ਯਾਦ ਨੂੰ ਦੀਵਾਲੀ ਮੌਕੇ ਜੋੜ-ਮੇਲੇ ਦੇ ਰੂਪ ਵਿਚ ਮਨਾਉਣ ਦੀ ਆਗਿਆ ਮੰਗੀ। ਸੂਬੇਦਾਰ ਨੇ ਭਾਈ ਸਾਹਿਬ ਨੂੰ 10 ਹਜ਼ਾਰ ਰੁਪਏ ਜਜ਼ੀਆ (ਟੈਕਸ) ਦੇਣ ਦੀ ਸੂਰਤ ਉੱਤੇ ਆਗਿਆ ਦੇ ਦਿੱਤੀ। ਇਹ ਰਕਮ ਜੋੜ-ਮੇਲੇ ਦੀ ਸਮਾਪਤੀ ਉਪਰੰਤ ਤਾਰਨੀ ਸੀ। ਭਾਈ ਸਾਹਿਬ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਜੋੜ-ਮੇਲੇ ਵਿਚ ਸ਼ਾਮਿਲ ਹੋਣ ਲਈ ਸੁਨੇਹੇ ਘੱਲ ਦਿੱਤੇ। ਉਧਰ ਲਾਹੌਰ ਦਰਬਾਰ ਨੇ ਫੈਸਲਾ ਕਰ ਲਿਆ ਕਿ ਦੂਰ-ਦੁਰਾਡੇ ਤੋਂ ਇਕੱਠੇ ਹੋਏ ਸਿੰਘਾਂ ਨੂੰ ਇਕ ਥਾਂ ਮਾਰ-ਮੁਕਾਉਣ ਲਈ ਇਸ ਤੋਂ ਵਧੀਆ ਹੋਰ ਮੌਕਾ ਨਹੀਂ ਮਿਲੇਗਾ। ਜ਼ਕਰੀਆ ਖਾਨ ਨੇ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਭਾਰੀ ਫੌਜ ਸ੍ਰੀ ਅੰਮ੍ਰਿਤਸਰ ਤੋਂ ਪੱਛਮ ਵੱਲ ਥੋੜ੍ਹੀ ਦੂਰ ਰਾਮ ਤੀਰਥ ਦੇ ਅਸਥਾਨ ਉੱਤੇ ਇਕੱਠੀ ਕਰ ਲਈ ਅਤੇ ਉਹ ਦੀਵਾਲੀ ਦੀ ਉਡੀਕ ਕਰਨ ਲੱਗੇ, ਪਰ ਇਸ ਸਾਜਿਸ਼ ਦਾ ਭਾਈ ਮਨੀ ਸਿੰਘ ਜੀ ਨੂੰ ਸਮੇਂ ਸਿਰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਫ਼ੌਰੀ ਤੌਰ 'ਤੇ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਮਨ੍ਹਾ ਕਰ ਦਿੱਤਾ।
ਲਿਹਾਜ਼ਾ ਦੀਵਾਲੀ ਉੱਤੇ ਸਿੱਖ ਸੰਗਤਾਂ ਬਹੁਤ ਘੱਟ ਗਿਣਤੀ ਵਿਚ ਆਈਆਂ ਅਤੇ ਲਖਪਤ ਰਾਏ ਨਿਰਾਸ਼ ਹੋ ਕੇ ਵਾਪਸ ਪਰਤ ਗਿਆ। ਲਾਹੌਰ ਦਰਬਾਰ, ਜੋ ਭਾਈ ਸਾਹਿਬ ਦੇ ਪੈਂਤੜੇ ਤੋਂ ਬਹੁਤ ਕ੍ਰੋਧਵਾਨ ਸੀ, ਨੇ 10 ਹਜ਼ਾਰ ਰੁਪਏ ਜਜ਼ੀਏ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਮੇਲਾ ਭਰਿਆ ਨਹੀਂ, ਚੜ੍ਹਤ ਆਈ ਨਹੀਂ, ਇਸ ਲਈ ਜਜ਼ੀਆ ਦੇਣ ਤੋਂ ਅਸਮਰੱਥ ਹਨ। ਲਾਹੌਰ ਦਾ ਸੂਬੇਦਾਰ ਤਾਂ ਪਹਿਲਾਂ ਹੀ ਬਹੁਤ ਖ਼ਫ਼ਾ ਸੀ। ਉਸ ਨੇ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਇਸ ਉਪਰੰਤ ਲਾਹੌਰ ਦੀ ਫੌਜ ਭਾਈ ਮਨੀ ਸਿੰਘ ਅਤੇ ਹੋਰ ਕਈ ਨਾਮਵਰ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਸੂਬੇਦਾਰ ਦੇ ਪੇਸ਼ ਕੀਤਾ ਗਿਆ, ਜਿਸ ਨੇ ਭਾਈ ਸਾਹਿਬ ਦੀ ਜਾਨ ਬਖਸ਼ੀ ਲਈ ਬਾਕੀ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਾਉਣ ਦੀ ਸ਼ਰਤ ਰੱਖ ਦਿੱਤੀ। ਭਾਈ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ ਸੀ 'ਸਿਰ ਜਾਇ ਤਾਂ ਜਾਇ ਮੇਰਾ ਸਿੱਖੀ ਸਿਦਕ ਨਾ ਜਾਇ।' ਭਾਈ ਸਾਹਿਬ ਨੇ ਇੰਜ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਾਜ਼ੀਆਂ ਦੇ ਫ਼ਰਜ਼ੀ ਅਤੇ ਮੁਸਤਫ਼ੀ ਫ਼ਤਵਿਆਂ ਦੀ ਆੜ ਹੇਠ ਭਾਈ ਮਨੀ ਸਿੰਘ ਸਮੇਤ ਹੋਰ ਸਿੰਘਾਂ ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ, ਤਸ਼ੱਦਦ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ।
ਆਖ਼ਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਅਸੀਂ ਦੇਖਦੇ ਹਾਂ ਕਿ ਜਿਥੇ ਦੀਵਾਲੀ ਦਾ ਸਬੰਧ ਛੇਵੇਂ ਪਾਤਸ਼ਾਹ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਈ ਨਾਲ ਜੁੜਦਾ ਹੈ, ਉਥੇ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਗਾਥਾ ਨਾਲ ਵੀ ਸਬੰਧ ਰੱਖਦਾ ਹੈ। ਬੰਦੀ ਛੋੜ ਦਿਵਸ ਸਾਨੂੰ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਦਾ ਸੁਨੇਹਾ ਦਿੰਦਾ ਹੈ। ਜਿਥੇ ਛੇਵੇਂ ਪਾਤਸ਼ਾਹ ਜੀ ਨੇ ਮਨੁੱਖੀ ਆਜ਼ਾਦੀ ਦਾ ਝੰਡਾ ਬੁਲੰਦ ਕਰ ਕੇ ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਮੁਕਤੀ ਦਿਵਾਈ, ਉਥੇ ਹੀ ਭਾਈ ਮਨੀ ਸਿੰਘ ਜੀ ਨੇ ਵੀ ਸ਼ਹਾਦਤ ਤਾਂ ਪ੍ਰਵਾਨ ਕਰ ਲਈ ਪਰ ਹਕੂਮਤ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ। ਅੱਜ ਲੋੜ ਇਸ ਗੱਲ ਦੀ ਹੈ ਕਿ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਗ਼ਲਤ ਅਲਾਮਤਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹ ਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਨੁਸਾਰੀ ਜੀਵਨ ਦੇ ਧਾਰਨੀ ਬਣੀਏ। ਇਹੀ ਬੰਦੀ ਛੋੜ ਦਿਵਸ ਦਾ ਸੁਨੇਹਾ ਹੈ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।

ਆਲਮੀ ਸਦਭਾਵਨਾ ਦਾ ਤਿਉਹਾਰ ਹੈ ਦੀਵਾਲੀ

ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਉਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ 'ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ...

ਪੂਰੀ ਖ਼ਬਰ »

ਦੀਵਾਲੀ

ਤੁਸੀਂ ਸਵਾਲ ਕਰ ਸਕਦੇ ਹੋ, ਤੁਹਾਨੂੰ ਇਹ ਹੱਕ ਹੈ- ਪਰ ਦੀਵਾਲੀ ਦੀਵਿਆਂ ਨਾਲ ਹੀ ਤਾਂ ਨਹੀਂ ਹੁੰਦੀ ਮਨ ਦੀ ਰੌਸ਼ਨੀ ਵੀ ਜਗਮਗਾਉਣੀ ਚਾਹੀਦੀ ਹੈ ਅੱਗ ਅਤੇ ਦੀਵਿਆਂ ਦੀ ਲੋਅ ਵਿਚ ਬੜਾ ਅੰਤਰ ਹੁੰਦਾ ਏ ਮੱਸਿਆ ਦੀ ਰਾਤ ਨੂੰ ਦੀਵਿਆਂ ਨਾਲ ਪੁੰਨਿਆ ਕਰਨਾ ਚਾਨਣ ਤਾਂ ...

ਪੂਰੀ ਖ਼ਬਰ »

ਆਓ, ਵਿੱਦਿਆ ਅਤੇ ਸਵੱਛਤਾ ਦੇ ਦੀਪ ਜਗਾਈਏ

ਦੀਵਾਲੀ ਦਾ ਤਿਉਹਾਰ ਭਾਰਤ ਵਿਚ ਸਭ ਤੋਂ ਵੱਧ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਵੇਂ ਇਸ ਨੂੰ ਧਾਰਮਿਕ ਰੰਗਤ ਵਿਚ ਵੀ ਰੰਗਿਆ ਜਾਂਦਾ ਹੈ ਪਰ ਇਹ ਸਰਬ ਸਾਂਝਾ ਤਿਉਹਾਰ ਹੈ। ਬਰਸਾਤ ਦਾ ਮੌਸਮ ਖਤਮ ਹੋਣ ਪਿੱਛੋਂ ਗਰਮੀ ਦਾ ਜ਼ੋਰ ਘਟ ਜਾਂਦਾ ਹੈ। ਮੌਸਮ ਸੁਹਾਵਣਾ ਹੋਣ ਲੱਗ ...

ਪੂਰੀ ਖ਼ਬਰ »

ਗਿਆਨ ਦੇ ਦੀਵੇ ਬਾਲੀਏ

ਤਿਉਹਾਰ ਤੇ ਮੇਲੇ ਕਿਸੇ ਦੇਸ਼ ਦੀ ਸੰਸਕ੍ਰਿਤੀ ਦੀ ਧਰੋਹਰ ਹੁੰਦੇ ਹਨ। ਇਹ ਉਥੇ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ਸਮਾਜਿਕ ਸਬੰਧਾਂ ਤੇ ਰਹੁ-ਰੀਤਾਂ ਦਾ ਸ਼ੀਸ਼ਾ ਹੁੰਦੇ ਹਨ। ਵਿਸ਼ਾਲ ਭਾਰਤ ਦੀ ਇਹ ਵਿਲੱਖਣਤਾ ਹੈ ਕਿ ਵੱਖ-ਵੱਖ ਸੱਭਿਆਚਾਰਾਂ, ਬੋਲੀਆਂ, ਧਰਮਾਂ, ਵਿਸ਼ਵਾਸਾਂ, ...

ਪੂਰੀ ਖ਼ਬਰ »

ਸ੍ਰਿਸ਼ਟੀ ਰਚੇਤਾ : ਮਹਾਂਰਿਸ਼ੀ ਵਿਸ਼ਵਕਰਮਾ

ਅੱਜ ਸਵਾਲ ਉਠ ਰਿਹਾ ਕਿ ਸੰਸਾਰ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ। ਇਤਿਹਾਸ ਦੇ ਵੱਖ-ਵੱਖ ਖੋਜੀ ਆਪਣੀ ਖੋਜ ਦੇ ਆਧਾਰ 'ਤੇ ਲਿਖ ਜ਼ਰੂਰ ਰਹੇ ਹਨ ਪਰ ਤਸੱਲੀਬਖਸ਼ ਉਤਰ ਨਾ ਹੋਣ ਕਾਰਨ ਇਹ ਤਾਣੀ ਸੁਲਝਣ ਦੀ ਬਜਾਏ ਹੋਰ ਉਲਝਦੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ...

ਪੂਰੀ ਖ਼ਬਰ »

ਐਤਕਾਂ ਹੋਰ ਤਰ੍ਹਾਂ ਮਨਾਈਏ ਦੀਵਾਲੀ

ਜਗਮਗ ਕਰਦੇ ਦੀਵੇ, ਅਸਮਾਨ 'ਤੇ ਪਸਰਿਆ ਮੱਸਿਆ ਦਾ ਹਨੇਰਾ ਅਤੇ ਉਸ ਨੂੰ ਵੰਗਾਰਦਾ ਧਰਤੀ ਦਾ ਪ੍ਰਕਾਸ਼, ਖੁਸ਼ੀਆਂ-ਖੇੜਿਆਂ ਨਾਲ ਮਿੱਠਤ ਭਰਪੂਰ ਸ਼ੁੱਭ ਕਾਮਨਾਵਾਂ ਵੰਡਦਾ ਸਮਾਜ, ਪਟਾਕਿਆਂ ਸਹਿਤ ਫੁੱਟਦੀਆਂ ਬਾਲਾਂ ਦੀਆਂ ਕਿਲਕਾਰੀਆਂ, ਕੰਨਾਂ ਦੇ ਪੜਦਿਆਂ 'ਤੇ ਵਾਰ ਕਰਦੇ ...

ਪੂਰੀ ਖ਼ਬਰ »

'ਪ੍ਰਦੂਸ਼ਣ ਅਤੇ ਸ਼ੋਰ ਰਹਿਤ' ਦੀਵਾਲੀ ਸਮੇਂ ਦੀ ਲੋੜ

ਸਾਡੀ ਬਹੁ-ਰੰਗੀ ਅਤੇ ਬਹੁ-ਭਾਂਤੀ ਵਿਰਾਸਤ ਵਿਚੋਂ ਸਾਡੇ ਬਜ਼ੁਰਗਾਂ ਨੇ ਕਮਾਲ ਦੇ ਅਮੀਰ ਗੁਣ ਛਾਂਟ ਕੇ ਸੱਭਿਆਚਾਰ ਦੇ ਰੂਪ ਵਿਚ ਸਾਨੂੰ ਦਿੱਤੇ ਹਨ, ਜਿਨ੍ਹਾਂ ਵਿਚੋਂ ਹਰ ਰੁੱਤ ਦੇ ਤਿਉਹਾਰ ਸਾਨੂੰ ਹਰ ਸਾਲ ਹੋਰ ਅਮੀਰੀ ਪ੍ਰਦਾਨ ਕਰਨ ਦੇ ਨਾਲ-ਨਾਲ ਸਾਨੂੰ ਚੰਗੀ ਜੀਵਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX