ਤਾਜਾ ਖ਼ਬਰਾਂ


ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  13 minutes ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  26 minutes ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  45 minutes ago
ਇਸਲਾਮਾਬਾਦ, 20 ਮਈ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਅੱਜ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ...
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  about 1 hour ago
ਸ੍ਰੀਨਗਰ, 20 ਮਈ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਐਤਵਾਰ ਰਾਤੀਂ ਸ਼ੱਕੀ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ ਪੀ. ਡੀ. ਪੀ. ਵਰਕਰ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਪੀ. ਡੀ. ਪੀ. ਦੇ 65...
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  about 1 hour ago
ਇਸਲਾਮਾਬਾਦ, 20 ਮਈ- ਪਾਕਿਸਤਾਨੀ ਕ੍ਰਿਕਟ ਟੀਮ ਦੇ ਬੱਲੇਬਾਜ਼ ਆਸਿਫ਼ ਅਲੀ ਦੀ ਦੋ ਸਾਲਾ ਧੀ ਨੂਰ ਫਾਤਿਮਾ ਦੀ ਕੈਂਸਰ ਕਾਰਨ ਮੌਤ ਹੋ ਗਈ। ਪਾਕਿਸਤਾਨ ਸੁਪਰ ਲੀਗ ਕਲੱਬ ਇਸਲਾਮਾਬਾਦ ਯੂਨਾਈਟਿਡ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨੂਰ ਦਾ...
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  about 2 hours ago
ਲੁਧਿਆਣਾ, 20 ਮਈ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਭਾਰਤ ਨਗਰ ਚੌਕ 'ਤੇ ਅੱਜ ਇੱਕ ਚੱਲਦੇ ਆਟੋ 'ਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਆਟੋ ਗੈਸ ਵਾਲਾ ਸੀ, ਜਿਸ...
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਮਈ- ਜਲ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ...
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  about 2 hours ago
ਮੁੰਬਈ, 20 ਮਈ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਕੋਪੋਰੀ ਪਿੰਡ ਦੇ ਜੰਗਲੀ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਨਕਸਲੀ ਇੱਥੋਂ ਭੱਜਣ...
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  about 2 hours ago
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)- ਲੰਘੇ ਤਲਵੰਡੀ ਸਾਬੋ ਦੇ ਇੱਕ ਬੂਥ ਦੇ ਕੋਲ ਗੋਲੀਬਾਰੀ ਦੇ ਮਾਮਲੇ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਜਟਾਣਾ ਅਤੇ ਉਨ੍ਹਾਂ ਦੇ ਇੱਕ ਦਰਜਨ ਸਾਥੀਆਂ 'ਤੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ...
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  about 2 hours ago
ਜੈਪੁਰ, 20 ਮਈ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਖਾਜੂਵਾਲਾ 'ਚ ਬੀ. ਐੱਸ. ਐੱਫ. ਨੇ ਅੱਜ ਸਵੇਰੇ ਪੰਜ ਸ਼ੱਕੀਆਂ ਨੂੰ ਫੜਿਆ ਹੈ। ਪੁਲਿਸ ਮੁਤਾਬਕ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਨ੍ਹਾਂ ਨੂੰ ਖਾਜੂਵਾਲਾ 'ਚ ਘੁੰਮਦਿਆਂ ਫੜਿਆ। ਇਹ...
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  about 3 hours ago
ਨਵੀਂ ਦਿੱਲੀ, 20 ਮਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ 21 ਅਤੇ 22 ਮਈ ਨੂੰ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ 'ਚ ਹਿੱਸਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਅੱਤਵਾਦ...
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  about 3 hours ago
ਜੈਪੁਰ, 20 ਮਈ- ਰਾਜਸਥਾਨ ਦੇ ਬਹੁਚਰਚਿਤ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਅਤੇ ਦੁਸ਼ਯੰਤ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੂਬਾ ਸਰਕਾਰ ਦੀ ਅਪੀਲ...
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  about 4 hours ago
ਨਵੀਂ ਦਿੱਲੀ, 20 ਮਈ- ਫੌਜ ਦੀ ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਜ ਕਿਹਾ ਹੈ ਕਿ ਬਾਲਾਕੋਟ 'ਚ ਅੱਤਵਾਦੀਆਂ ਦੇ ਅੱਡਿਆਂ 'ਤੇ ਹਵਾਈ ਹਮਲਾ ਭਾਰਤੀ ਹਵਾਈ ਫੌਜ ਦੀ ਇੱਕ ਵੱਡੀ ਪ੍ਰਾਪਤੀ ਸੀ, ਜਿਸ 'ਚ...
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 4 hours ago
ਪਟਿਆਲਾ, 20 ਮਈ (ਅਮਨਦੀਪ ਸਿੰਘ)- ਪਟਿਆਲਾ ਦੇ ਆਦਰਸ਼ ਨਗਰ 'ਚ ਇੱਕ ਪਤੀ ਨੇ ਗਲਾ ਵੱਢ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਵਲੋਂ ਨਬਜ਼ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਪਤੀ ਦੀ ਪਹਿਚਾਣ 52 ਸਾਲਾ ਸੁਰੇਸ਼...
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  about 4 hours ago
ਰਾਜਾਸਾਂਸੀ, 20 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਲੰਘੇ ਦਿਨ ਪੰਜਾਬ 'ਚ ਸੱਤਵੇਂ ਅਤੇ ਆਖ਼ਰੀ ਗੇੜ ਦੇ ਤਹਿਤ ਪਈਆਂ ਵੋਟਾਂ ਦੇ ਖ਼ਤਮ ਹੁੰਦਿਆਂ ਹੀ ਅੱਜ ਤੜਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ...
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  about 4 hours ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  about 5 hours ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  about 5 hours ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  about 5 hours ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 6 hours ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  about 6 hours ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  about 6 hours ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 7 hours ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  about 8 hours ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  about 8 hours ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  about 8 hours ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  1 day ago
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਖੇਮਕਰਨ ਹੱਲਕੇ' ਚ ਵੋਟਾਂ ਪਾਉਣ ਦਾ,ਅਮਨ ਅਮਾਨ ਨਾਲ ਸਮਾਪਤ ਹੋ ਗਿਆ,ਪੋਲਿੰਗ ਕਰੀਬ 61% ਰਹੀ
. . .  1 day ago
ਠੱਠੀ ਭਾਈ : ਬਾਘਾ ਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ 2064 ਚੋਂ 1430 ਵੋਟਾਂ ਪੋਲ ਹੋਈਆਂ
. . .  1 day ago
ਗੜ੍ਹਸ਼ੰਕਰ ਹਲਕੇ 'ਚ 63.09 ਫ਼ੀਸਦੀ ਪੋਲਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549

ਪਹਿਲਾ ਸਫ਼ਾ

ਪੰਜਾਬ 'ਚ ਦੀਵਾਲੀ ਮੌਕੇ ਪਿਛਲੇ ਸਾਲ ਦੇ 70 ਦੇ ਮੁਕਾਬਲੇ ਇਸ ਵਾਰ ਹਵਾ ਪ੍ਰਦੂਸ਼ਣ 24 ਫ਼ੀਸਦੀ ਰਿਹਾ

ਲੁਧਿਆਣਾ 'ਚ 416 ਤੇ ਅੰਮਿ੍ਤਸਰ 'ਚ 333 ਏਅਰ ਕੁਆਲਿਟੀ ਇੰਡੈਕਸ ਮਾਪਿਆ
ਪੁਨੀਤ ਬਾਵਾ, ਸ਼ਿਵ ਸ਼ਰਮਾ
ਲੁਧਿਆਣਾ/ਜਲੰਧਰ, 20 ਅਕਤੂਬਰ -ਪੰਜਾਬ ਅੰਦਰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪਟਾਕੇ ਵੇਚਣ ਤੇ ਲਗਾਈ ਪਾਬੰਦੀ ਤੇ ਚਲਾਉਣ ਲਈ ਸਮਾਂ ਨਿਸ਼ਚਿਤ ਕਰਨ ਦੇ ਬਾਵਜੂਦ ਹਵਾ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਿਹਾ | ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਹਵਾ ਪ੍ਰਦੂਸ਼ਣ ਦੇ ਕਰਵਾਏ ਗਏ ਸਰਵੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ 2017 ਦੀਵਾਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਦੀਵਾਲੀ ਵਾਲੇ ਆਮ ਦਿਨਾਂ ਨਾਲੋਂ 24 ਫ਼ੀਸਦੀ ਜ਼ਿਆਦਾ ਹੋਇਆ ਹੈ | ਜਦਕਿ ਪਿਛਲੇ ਸਾਲ ਦੀਵਾਲੀ ਨੂੰ ਇਹ 70 ਫ਼ੀਸਦੀ ਤੱਕ ਵੱਧ ਹੋਇਆ ਸੀ | ਪੰਜਾਬ ਵਿਚ ਦੀਵਾਲੀ 2016 ਦੇ ਦਿਨਾਂ ਵਿਚ ਹਵਾ ਪ੍ਰਦੂਸ਼ਣ ਏਅਰ ਕੁਆਲਿਟੀ ਇੰਨਡੈਕਸ (ਏ. ਕਿਊ .ਆਈ.)130 ਤੋਂ ਵੱਧ ਕੇ 228 ਤੱਕ ਚਲਾ ਗਿਆ ਸੀ, ਪਰ ਇਸ ਸਾਲ ਹਵਾ ਪ੍ਰਦੂਸ਼ਣ ਦੀਵਾਲੀ ਦੇ ਦਿਨਾਂ ਵਿਚ 265 ਤੋਂ ਵੱਧ ਕੇ ਦੀਵਾਲੀ ਵਾਲੇ ਦਿਨ 328 ਹੋ ਗਿਆ | ਜੋ ਪਿਛਲੇ ਸਾਲ ਨਾਲੋਂ 24 ਫ਼ੀਸਦੀ ਜ਼ਿਆਦਾ ਹੈ | ਜੇਕਰ ਸ਼ਹਿਰਾਂ ਦਾ ਹਵਾ ਪ੍ਰਦੂਸ਼ਣ ਦੇਖਿਆ ਜਾਵੇ, ਤਾਂ ਮੰਡੀ ਗੋਬਿੰਦਗੜ੍ਹ 'ਚ ਪਿਛਲੇ ਸਾਲ 163 ਫ਼ੀਸਦੀ ਦੀ ਬਜਾਏ 17 ਫ਼ੀਸਦੀ ਵੱਧ, ਲੁਧਿਆਣਾ 'ਚ ਪਿਛਲੇ ਸਾਲ 50 ਫ਼ੀਸਦੀ ਦੀ ਬਜਾਏ ਸਿਰਫ਼ 24 ਫ਼ੀਸਦੀ ਵੱਧ, ਅੰਮਿ੍ਤਸਰ 'ਚ ਪਿਛਲੇ ਸਾਲ 63 ਫ਼ੀਸਦੀ ਦੀ ਬਜਾਏ 45 ਫ਼ੀਸਦੀ ਹਵਾ ਪ੍ਰਦੂਸ਼ਣ ਵਿਚ ਵੱਧ ਹੋਇਆ | ਕਲ੍ਹ ਸ਼ਾਮ 4 ਵਜੇ ਲੁਧਿਆਣਾ 'ਚ ਹਵਾ
ਪ੍ਰਦੂਸ਼ਣ 307, ਅੰਮਿ੍ਤਸਰ 'ਚ ਹਵਾ ਪ੍ਰਦੂਸ਼ਣ 213 ਤੇ ਮੰਡੀ ਗੋਬਿੰਦਗੜ੍ਹ 'ਚ ਹਵਾ ਪ੍ਰਦੂਸ਼ਣ 284 ਮਾਪਿਆ ਗਿਆ | ਜਦਕਿ ਅੱਜ ਸਵੇਰੇ 8 ਵਜੇ ਲੁਧਿਆਣਾ 'ਚ ਏਅਰ ਕੁਆਲਿਟੀ ਇੰਨਡੈਕਸ (ਏ. ਕਿਊ. ਆਈ.) 416 ਤੇ ਅੰਮਿ੍ਤਸਰ ਵਿਚ 333 ਰਿਹਾ | ਉਪਰੋਕਤ ਸਾਰੇ ਸ਼ਹਿਰਾਂ ਨਾਲੋਂ ਜਲੰਧਰ ਦੀ ਸਥਿਤੀ ਬਿਹਤਰ ਰਹੀ ਜਿੱਥੇ ਪ੍ਰਦੂਸ਼ਣ ਦੀ ਮਾਤਰਾ ਕਾਫ਼ੀ ਘੱਟ 179 ਦਰਜ ਕੀਤੀ ਗਈ ਹੈ |
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਦੀਵਾਲੀ ਤੋਂ ਪਹਿਲਾਂ ਵਾਲੇ ਦਿਨਾਂ ਵਿਚ ਹਰ ਰੋਜ਼ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਵਾਪਰਦੀਆਂ 400 ਘਟਨਾਵਾਂ ਦੇ ਮੁਕਾਬਲੇ ਦੀਵਾਲੀ ਵਾਲੇ ਦਿਨ 3 ਗੁਣਾ ਜ਼ਿਆਦਾ 1188 ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ | ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਭਰ ਵਿਚ ਦੀਵਾਲੀ ਵਾਲੇ ਦਿਨ 19 ਅਕਤੂਬਰ ਨੂੰ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਚਲਾਉਣ ਤੇ ਵੇਚਣ ਦਾ ਹੁਕਮ ਜਾਰੀ ਕੀਤਾ ਗਿਆ ਸੀ | ਪਰ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਲੋਕਾਂ ਨੇ ਹੁਕਮ ਨੂੰ ਟਿੱਚ ਜਾਣਦੇ ਹੋਏ ਅੱਧੀ ਰਾਤ ਤੱਕ ਪਟਾਕੇ ਚਲਾਏ | ਭਾਵੇਂ ਰਾਤ 9-30 ਵਜੇ ਪਿੱਛੋਂ ਪਟਾਕੇ ਚਲਾਉਣ ਤੋਂ ਰੋਕਣ ਲਈ ਪੀ. ਸੀ.ਆਰ. ਟੀਮਾਂ ਲਗਾਈਆਂ ਗਈਆਂ ਸਨ ਪਰ ਪੁਲਿਸ ਮੁਲਾਜ਼ਮ ਮਾਮਲਾ ਤਿਉਹਾਰ ਨਾਲ ਜੁੜਿਆ ਹੋਣ ਕਰਕੇ ਕੋਈ ਕਾਰਵਾਈ ਕਰਨ ਤੋਂ ਬਚਦੇ ਰਹੇ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀ ਇੰਜੀਨੀਅਰ ਸੰਦੀਪ ਬਹਿਲ ਨੇ ਕਿਹਾ ਕਿ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਮੁਹਿੰਮ ਵਿਚ ਕਾਫ਼ੀ ਲੋਕ ਜੁੜੇ ਸਨ ਤੇ ਪ੍ਰਦੂਸ਼ਣ ਫੈਲਾ ਰਹੇ ਪਟਾਕਿਆਂ ਨੂੰ ਚਲਾਉਣ ਦਾ ਕੰਮ ਆਉਂਦੇ ਸਾਲਾਂ ਵਿਚ ਹੋਰ ਵੀ ਘੱਟ ਜਾਏਗਾ ਤੇ ਇਸ ਲਈ ਨਿਰੰਤਰ ਯਤਨ ਜਾਰੀ ਰਹਿਣਗੇ |
ਦੀਵਾਲੀ ਮੌਕੇ ਪ੍ਰਦੂਸ਼ਣ 24 ਫੀਸਦੀ ਵਧਿਆ-ਪੰਨੂੰ
ਜਦੋਂ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਵਾਲੇ ਦਿਨਾ ਵਿਚ ਹਵਾ ਵਿਚ ਪ੍ਰਦੂਸ਼ਣ ਦੇ ਕਣ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਸਨ ਪਰ ਜੇਕਰ ਦੀਵਾਲੀ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ 70 ਫ਼ੀਸਦੀ ਵਧੇਰੇ ਪ੍ਰਦੂਸ਼ਣ ਦੇ ਮੁਕਾਬਲੇ ਇਸ ਦੀਵਾਲੀ ਨੂੰ ਸਿਰਫ 24 ਫ਼ੀਸਦੀ ਹਵਾ 'ਚ ਪ੍ਰਦੂਸ਼ਣ ਵਧਿਆ |

ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਸਰਕਾਰ ਆਮਦਨ ਗਹਿਣੇ ਕਰੇਗੀ

ਮੇਜਰ ਸਿੰਘ
ਜਲੰਧਰ, 20 ਅਕਤੂਬਰ-ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਜਦ ਕਿਧਰੋਂ ਵੀ ਧੇਲਾ ਨਹੀਂ ਮਿਲਿਆ ਤਾਂ ਉਸ ਨੇ ਅਕਾਲੀ ਸਰਕਾਰ ਦੇ ਕਦਮ ਚਿੰਨ੍ਹਾਂ ਉੱਪਰ ਚਲਦਿਆਂ ਮੰਡੀ ਬੋਰਡ ਦੀ ਆਮਦਨ ਹੀ ਗਹਿਣੇ ਧਰਨ ਦਾ ਫ਼ੈਸਲਾ ਕਰ ਲਿਆ ਹੈ ਤੇ ਇਸ ਮਕਸਦ ਲਈ ਪੇਂਡੂ ਵਿਕਾਸ ਫੰਡ ਕਾਨੂੰਨ 1987 ਅਤੇ ਖੇਤੀ ਉਤਪਾਦਨ ਮੰਡੀ ਕਾਨੂੰਨ 1961 'ਚ ਸੋਧ ਕਰਨ ਦਾ ਫੈਸਲਾ ਲਿਆ ਹੈ | ਪੰਜਾਬ ਸਰਕਾਰ ਨੇ ਸਾਢੇ 10 ਲੱਖ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਨੋਟੀਫਿਕੇਸ਼ਨ ਮੁਤਾਬਿਕ ਢਾਈ ਏਕੜ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਤੇ ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ | ਕੇਂਦਰ ਸਰਕਾਰ ਕੋਲੋਂ ਰਾਜ ਦੇ ਹੱਦ ਕਰਜ਼ੇ 'ਚ ਵਾਧਾ ਕਰਵਾਉਣ 'ਚ ਅਸਫ਼ਲ ਰਹਿਣ ਬਾਅਦ ਸਰਕਾਰ ਨੇ ਮੰਡੀ ਬੋਰਡ ਦੀ ਆਮਦਨ ਹੀ ਗਹਿਣੇ ਧਰਨ ਦਾ ਅੱਕ ਚੱਬਿਆ ਹੈ | ਮੰਡੀ ਬੋਰਡ ਦੀ ਹਰ ਛਿਮਾਹੀ 3600 ਕਰੋੜ ਰੁਪਏ ਦੇ ਕਰੀਬ ਫ਼ਸਲਾਂ ਦੀ ਖਰੀਦ ਤੋਂ ਆਮਦਨ ਹੁੰਦੀ ਹੈ | ਇਸ ਵੇਲੇ ਮੰਡੀ ਫੀਸ ਅਤੇ ਪੇਂਡੂ ਵਿਕਾਸ ਫੰਡ 2 ਫ਼ੀਸਦੀ ਸੀ, ਪਰ ਪੰਜਾਬ ਸਰਕਾਰ ਨੇ ਫ਼ੈਸਲਾ ਕਰ ਕੇ ਇਕ ਫੀਸਦੀ ਵਾਲਾ ਕਰਕੇ 3.3 ਫ਼ੀਸਦੀ ਕਰ ਦਿੱਤਾ ਹੈ ਤੇ ਇਹ ਫੀਸ ਖਰੀਦਦਾਰ ਵਲੋਂ ਦਿੱਤੀ ਜਾਂਦੀ ਹੈ | ਵਰਨਣਯੋਗ ਹੈ ਕਿ ਝੋਨੇ ਤੇ ਕਣਕ ਦੀ ਵੱਡੇ ਪੱਧਰ 'ਤੇ ਖਰੀਦਦਾਰ ਕੇਂਦਰ ਸਰਕਾਰ ਹੈ ਤੇ ਕੇਂਦਰ ਸਰਕਾਰ ਇਕਤਰਫ਼ਾ ਤੌਰ 'ਤੇ ਫੀਸ 'ਚ ਵਾਧੇ ਿਖ਼ਲਾਫ਼ ਸਖ਼ਤ ਇਤਰਾਜ਼ ਵੀ ਉਠਾ ਚੁੱਕੀ ਹੈ | ਰਾਜ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਿੱਥੀ ਉਧਾਰ ਹੱਦ 'ਚ ਵਾਧਾ ਕਰਨ ਲਈ ਤਿਆਰ ਨਹੀਂ ਹੈ, ਇਸ ਕਰਕੇ ਮੰਡੀ ਬੋਰਡ ਦੀ ਆਮਦਨ ਗਹਿਣੇ ਧਰਨ ਵਰਗਾ ਕਦਮ ਚੁੱਕਣਾ ਪੈ ਰਿਹਾ ਹੈ | ਕੇਂਦਰ ਵਲੋਂ ਮਿੱਥੀ ਕਰਜ਼ਾ ਹੱਦ ਪੰਜਾਬ ਸਰਕਾਰ ਪਹਿਲਾਂ ਹੀ ਪੂਰੀ ਕਰ ਚੁੱਕੀ ਹੈ | ਮੰਡੀ ਬੋਰਡ 152 ਮਾਰਕੀਟ ਕਮੇਟੀਆਂ ਰਾਹੀਂ ਇਹ ਫੀਸ ਉਗਰਾਉਂਦਾ ਹੈ |
ਮਾਹਿਰਾਂ ਵਲੋਂ ਫ਼ੈਸਲੇ ਦੀ ਆਲੋਚਨਾ

ਪੰਜਾਬ ਸਰਕਾਰ ਵਲੋਂ ਜ਼ਮੀਨਾਂ ਗਹਿਣੇ ਧਰਨ ਤੋਂ ਬਾਅਦ ਹੁਣ ਆਮਦਨ ਗਹਿਣੇ ਧਰਨ ਦੀ ਪਾਈ ਜਾ ਰਹੀ ਰੀਤ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਜ਼ਾਰਤ ਵਲੋਂ ਉਕਤ ਦੋਵਾਂ ਕਾਨੂੰਨਾਂ ਵਿਚ ਕੀਤੀ ਜਾ ਰਹੀ ਸੋਧ ਬੇਹੱਦ ਘਾਤਕ ਹੈ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬੜੀ ਸੋਚ-ਵਿਚਾਰ ਬਾਅਦ ਇਸ ਕਰਕੇ ਬਣਾਏ ਗਏ ਹਨ ਤਾਂ ਕਿ ਕਿਸਾਨਾਂ ਦੀ ਫਸਲ ਤੋਂ ਹੋਣ ਵਾਲੀ ਆਮਦਨ ਨੂੰ ਸਿਰਫ ਕਿਸਾਨਾਂ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੀ ਉਸਾਰੀ ਉੱਪਰ ਹੀ ਵਰਤਿਆ ਜਾ ਸਕੇ | ਭਾਵ ਪੇਂਡੂ ਸੰਪਰਕ ਸੜਕਾਂ, ਦਾਣਾ ਮੰਡੀਆਂ 'ਚ ਕਿਸਾਨਾਂ ਦੇ ਬੈਠਣ, ਪੀਣ ਵਾਲੇ ਪਾਣੀ, ਸਫਾਈ ਆਦਿ ਤੋਂ ਇਲਾਵਾ ਫੜ੍ਹ ਆਦਿ ਬਣਾਉਣ ਉੱਪਰ ਹੀ ਵਰਤਿਆ ਜਾ ਸਕੇ | ਪਰ ਹੁਣ ਸਰਕਾਰ ਨਵੀਂ ਸੋਧ ਰਾਹੀਂ ਪੈਸੇ ਦੀ ਵਰਤੋਂ ਬਾਰੇ ਕਾਨੂੰਨੀ ਬੰਦਿਸ਼ ਹੀ ਖਤਮ ਕਰਨ ਜਾ ਰਹੀ ਹੈ | ਪਹਿਲੀ ਗੱਲ ਤਾਂ ਅੱਗੇ ਤੋਂ ਮੰਡੀ ਬੋਰਡ ਦੀ ਆਮਦਨ ਲਏ ਗਏ ਕਰਜ਼ੇ ਦੀ ਕਿਸ਼ਤ ਵਿਚ ਹੀ ਚਲੀ ਜਾਇਆ ਕਰੇਗੀ | ਇੰਝ 5-7 ਸਾਲ ਲਈ ਕਿਸਾਨਾਂ ਦੀ ਸਹੂਲਤ ਵਾਲੇ ਬੁਨਿਆਦੀ ਢਾਂਚੇ ਉੱਪਰ ਤਾਂ ਲੀਕ ਫਿਰ ਹੀ ਗਈ | ਉਸ ਤੋਂ ਬਾਅਦ ਵੀ ਕਾਨੂੰਨ 'ਚ ਸੋਧ ਕਿਸਾਨਾਂ ਲਈ ਹੀ ਮਾਰੂ ਸਿੱਧ ਹੋਵੇਗੀ |

ਪੰਜਾਬ ਦੇ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ੈਸਲਾ

ਹਰਦੀਪ ਸਿੰਘ ਢੀਂਡਸਾ
ਨੂਰਪੁਰ ਬੇਦੀ, 20 ਅਕਤੂਬਰ-ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਕਾਰਨ ਸਿੱਖਿਆ ਵਿਭਾਗ ਨੇ ਸੂਬੇ ਦੇ 20 ਤੋਂ ਘੱਟ ਗਿਣਤੀ ਵਾਲੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਰਲੇਵਾਂ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਨੰਬਰ ਮੀਮੋ ਨੰਬਰ 16/6-15 ਬਪ੍ਰ (7) ਅਨੁਸਾਰ ਸੂਬੇ ਦੇ ਸਭ ਤੋਂ ਵੱਧ ਹੁਸ਼ਿਆਰਪੁਰ ਜ਼ਿਲ੍ਹੇ ਦੇ 140 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਲਾਗਲੇ ਸਕੂਲਾਂ ਵਿਚ ਰਲੇਵਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ 133, ਰੂਪਨਗਰ ਜ਼ਿਲ੍ਹੇ ਦੇ 71, ਜਲੰਧਰ ਜ਼ਿਲੇ੍ਹ ਦੇ 54, ਪਠਾਨਕੋਟ ਜ਼ਿਲੇ੍ਹ ਦੇ 52, ਪਟਿਆਲਾ ਦੇ 50, ਕਪੂਰਥਲਾ ਤੇ ਫ਼ਤਿਹਗੜ੍ਹ ਦੇ 41, ਲੁਧਿਆਣਾ ਦੇ 39, ਸ਼ਹੀਦ ਭਗਤ ਸਿੰਘ ਨਗਰ ਦੇ 34, ਅੰਮਿ੍ਤਸਰ ਤੇ ਮੁਹਾਲੀ ਦੇ 30-30, ਸੰਗਰੂਰ ਦੇ 23, ਫ਼ਿਰੋਜ਼ਪੁਰ ਦੇ 22, ਤਰਨਤਾਰਨ ਜ਼ਿਲ੍ਹੇ ਦੇ 9, ਫ਼ਾਜ਼ਿਲਕਾ ਦੇ 8, ਮੋਗਾ ਦੇ 7, ਫ਼ਰੀਦਕੋਟ ਦੇ 5, ਮਾਨਸਾ ਦੇ 4, ਬਠਿੰਡਾ ਤੇ ਬਰਨਾਲਾ ਦੇ 3-3 ਅਤੇ ਮੁਕਤਸਰ ਦੇ 1 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਜਾਣਾ ਹੈ | ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਬਹੁਤ ਘੱਟ ਹੈ | ਜਾਣਕਾਰੀ ਅਨੁਸਾਰ ਰੋਪੜ ਜ਼ਿਲ੍ਹੇ ਵਿਚ ਵਿਦਿਆਰਥੀ-ਅਧਿਆਪਕ ਅਨੁਪਾਤ 18 ਹੈ ਜਦਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੀ ਵਿਦਿਆਰਥੀ ਅਧਿਆਪਕ ਅਨੁਪਾਤ 35 ਹੈ | ਅਨੇਕਾਂ ਸਰਕਾਰੀ ਸਕੂਲਾਂ ਵਿਚ 20 ਤੋਂ ਘੱਟ ਵਿਦਿਆਰਥੀ ਹਨ ਤੇ ਕਈ ਸਕੂਲਾਂ ਵਿਚ ਦੋ-ਦੋ ਅਧਿਆਪਕ ਤਾਇਨਾਤ ਕੀਤੇ ਗਏ ਹਨ, ਜਿਸ ਕਰ ਕੇ ਸਿੱਖਿਆ ਵਿਭਾਗ ਨੂੰ ਇਨ੍ਹਾਂ ਸਕੂਲਾਂ ਨੂੰ ਚਾਲੂ ਰੱਖਣ ਲਈ ਵਾਧੂ ਖ਼ਰਚ ਕਰਨਾ ਪੈ ਰਿਹਾ ਸੀ |
ਕੀ ਕਹਿਣਾ ਹੈ ਯੂਨੀਅਨ ਆਗੂਆਂ ਦਾ

ਇਸ ਸਬੰਧੀ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਹਰਜੀਤ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਭਟਨਾਗਰ ਤੇ ਅਜਮੇਰ ਸਿੰਘ ਖੇੜੀ ਨੇ ਕਿਹਾ ਕਿ ਪੰਜਾਬ 'ਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਬੰਦ ਹੋਣਾ ਸਰਕਾਰ ਦੀ ਨਾਲਾਇਕੀ ਕਾਰਨ ਹੈ ਕਿਉਂਕਿ ਸਰਕਾਰਾਂ ਨੇ ਸਮੇਂ-ਸਮੇਂ ਸਿਰ ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਕਦੀ ਪੂਰਾ ਨਹੀਂ ਕੀਤਾ, ਜਿਸ ਕਾਰਨ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਹਟਾ ਲਿਆ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦਾ ਪਾਠਕ੍ਰਮ ਮਿਆਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜਿਸ ਰਾਜ ਵਿਚ ਹੁਣ ਤੱਕ ਸਰਕਾਰ ਬੱਚਿਆਂ ਨੂੰ ਕਿਤਾਬਾਂ ਉਪਲਬਧ ਨਹੀਂ ਕਰਵਾ ਸਕੀ ਉਸ ਰਾਜ ਵਿਚ ਸਰਕਾਰੀ ਸਿੱਖਿਆ 'ਤੇ ਮਾਪਿਆਂ ਦਾ ਵਿਸ਼ਵਾਸ ਕਿਵੇਂ ਬਰਕਰਾਰ ਰਹਿ ਸਕਦਾ ਹੈ |

ਆਰ. ਐਸ. ਐਸ. ਆਗੂ ਹੱਤਿਆ ਮਾਮਲੇ ਦੀ ਜਾਂਚ ਐਨ. ਆਈ. ਏ. ਹਵਾਲੇ

ਲੁਧਿਆਣਾ, 20 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਗਨਦੀਪ ਕਾਲੋਨੀ ਵਿਚ ਪਿਛਲੇ ਦਿਨੀਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਆਰ. ਐਸ. ਐਸ. ਆਗੂ ਸ੍ਰੀ ਰਵਿੰਦਰ ਗੁਸਾਈਾ ਦੀ ਕੀਤੀ ਹੱਤਿਆ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਕਰੇਗੀ | ਜਾਣਕਾਰੀ ਅਨੁਸਾਰ ਆਰ. ਐਸ. ਐਸ. ਦੇ ਸੀਨੀਅਰ ਆਗੂ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਹ ਮੰਗ ਕੀਤੀ ਸੀ ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ | ਮੁੱਖ ਮੰਤਰੀ ਵਲੋਂ ਮਿ੍ਤਕ
ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ | ਇਸ ਦੌਰਾਨ ਪੁਲਿਸ ਵਲੋਂ ਹੱਤਿਆ ਸਮੇਂ ਵਰਤਿਆ ਗਿਆ ਮੋਟਰਸਾਈਕਲ ਚੋਰੀ ਦਾ ਨਿਕਲਿਆ ਹਾਲਾਂਕਿ ਮੋਟਰਸਾਈਕਲ ਦੀ ਬਰਾਮਦਗੀ ਹੋਣ 'ਤੇ ਪੁਲਿਸ ਹੱਤਿਆਰਿਆਂ ਬਾਰੇ ਜਾਣਕਾਰੀ ਮਿਲਣ ਸਬੰਧੀ ਆਸਵੰਦ ਸੀ ਪਰ ਦੇਰ ਸ਼ਾਮ ਜਦੋਂ ਮੋਟਰਸਾਈਕਲ ਦਾ ਅਸਲ ਮਾਲਕ ਪੁਲਿਸ ਕੋਲ ਪੇਸ਼ ਹੋਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ 10 ਅਕਤੂਬਰ ਨੂੰ ਢੋਲੇਵਾਲ ਪੁਲ ਨੇੜਿਓਾ ਚੋਰੀ ਹੋਇਆ ਸੀ | ਇਸ ਸਬੰਧੀ ਉਸ ਨੇ ਚੌਕੀ ਮਿਲਰਗੰਜ ਵਿਚ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਵਲੋਂ ਰਿਪੋਰਟ ਦਰਜ ਨਹੀਂ ਕੀਤੀ ਗਈ | ਪੁਲਿਸ ਕਮਿਸ਼ਨਰ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਚੌਕੀ ਮਿਲਰਗੰਜ ਵਿਚ ਤਾਇਨਾਤ ਦੋ ਮੁਲਾਜ਼ਮਾਂ ਮੁਨਸ਼ੀ ਦੀਪ ਚੰਦ ਅਤੇ ਬਲਰਾਜ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ | ਪੁਲਿਸ ਉਸ ਥਾਂ ਦੇ ਨੇੜੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਜਿੱਥੋਂ ਕਿ ਇਹ ਮੋਟਰਸਾਈਕਲ ਚੋਰੀ ਹੋਇਆ | ਮੋਟਰਸਾਈਕਲ ਦੀ ਰਜਿਸਟਰੇਸ਼ਨ ਕ੍ਰਿਸ਼ਨਾ ਵਾਸੀ ਫੁਲਾਂਵਾਲ ਦੇ ਨਾਂਅ 'ਤੇ ਦਰਜ ਹੈ, ਪਰ ਇਹ ਮੋਟਰਸਾਈਕਲ ਉਸ ਦਾ ਲੜਕਾ ਰੋਹਿਤਪਾਲ ਚਲਾ ਰਿਹਾ ਸੀ, ਜੋ ਕਿ 10 ਅਕਤੂਬਰ ਨੂੰ ਢੋਲੇਵਾਲ ਗਿਆ ਸੀ, ਜਿੱਥੋਂ ਇਹ ਮੋਟਰਸਾਈਕਲ ਚੋਰੀ ਹੋ ਗਿਆ |

ਹਿਮਾਚਲ 'ਚ ਕਾਂਗਰਸ ਤੇ ਭਾਜਪਾ ਦੋਵਾਂ ਨੇ ਸਿੱਖਾਂ ਤੇ ਮੁਸਲਮਾਨਾਂ ਨੂੰ ਠੁਕਰਾਇਆ

ਐਨ.ਐਸ. ਪਰਵਾਨਾ
ਚੰਡੀਗੜ੍ਹ, 20 ਅਕਤੂਬਰ-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 9 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ 2 ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਦੇਸ਼ ਦੀਆਂ 2 ਘੱਟ ਗਿਣਤੀਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇਸ ਵਾਰ ਬਿਲਕੁਲ ਅੱਖੋਂ ਓਹਲੇ ਕਰ ਦਿੱਤਾ ਹੈ, ਹਾਲਾਂਕਿ ਅਤੀਤ ਵਿਚ ਪਾਊਾਟਾ ਸਾਹਿਬ ਤੇ ਨਾਲਾਗੜ੍ਹ ਹਲਕਿਆਂ 'ਚੋਂ ਦੋਵੇਂ ਪਾਰਟੀਆਂ ਦੇ ਸਿੱਖ ਉਮੀਦਵਾਰ ਚੋਣ ਜਿੱਤਦੇ ਰਹੇ ਹਨ | ਪਾਉਂਟਾ ਸਾਹਿਬ ਤੋਂ ਕਾਂਗਰਸ ਤੇ ਨਾਲਾਗੜ੍ਹ ਤੋਂ ਭਾਜਪਾ ਦੇ ਸਿੱਖ ਉਮੀਦਵਾਰ ਜੇਤੂ ਰਹੇ ਹਨ | ਭਾਜਪਾ ਨੇ ਸਾਰੇ ਦੇ ਸਾਰੇ 68 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਕਿਸੇ ਵੀ ਸਿੱਖ ਉਮੀਦਵਾਰ ਦਾ ਨਾਂਅ ਸ਼ਾਮਿਲ ਨਹੀਂ | ਕਾਂਗਰਸ ਨੇ ਅਜੇ 59 ਉਮੀਦਵਾਰ ਹੀ ਐਲਾਨੇ ਹਨ | ਬਾਕੀ ਰਹਿ ਗਏ 9 ਹਲਕੇ ਜਿਨ੍ਹਾਂ ਵਿਚ ਸਿੱਖਾਂ ਦੀ ਆਬਾਦੀ ਨਾ ਮਾਤਰ ਹੈ, ਸ਼ਾਇਦ ਹੀ ਕੋਈ ਘੱਟ ਗਿਣਤੀ ਉਮੀਦਵਾਰ ਮਿਲੇ | ਇਹ ਪਹਿਲਾ ਮੌਕਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਘੱਟ ਗਿਣਤੀਆਂ ਵਾਲੇ ਪਾਸੇ
ਤੋਂ ਮੂੰਹ ਮੋੜ ਲਿਆ | ਜਿੱਥੋਂ ਤੱਕ ਮਾਇਆਵਤੀ ਦੀ ਪ੍ਰਧਾਨਗੀ ਵਾਲੀ ਬਹੁਜਨ ਸਮਾਜ ਪਾਰਟੀ ਦਾ ਸਬੰਧ ਹੈ, ਉਸ ਨੇ ਵੀ ਹੁਣ ਤੱਕ ਐਲਾਨੇ 3 ਦਰਜਨ ਉਮੀਦਵਾਰਾਂ ਵਿਚ ਕੋਈ ਮੁਸਲਿਮ ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ ਦਾ ਨਾਂਅ ਸ਼ਾਮਿਲ ਨਹੀਂ ਕੀਤਾ | ਬਸਪਾ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਵਿਜੈ ਨਾਇਰ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸੰਕੇਤ ਦਿੱਤਾ ਕਿ ਬਸਪਾ ਸ਼ਾਇਦ ਹਮੀਰਪੁਰ ਤੋਂ ਕਿਸੇ ਸਿੱਖ ਨੂੰ ਆਪਣੇ ਟਿਕਟ 'ਤੇ ਖੜ੍ਹਾ ਕਰੇ, ਜਿਸ ਦਾ ਫ਼ੈਸਲਾ ਕਿਸੇ ਵੀ ਸਮੇਂ ਸੰਭਵ ਹੈ | ਉਨ੍ਹਾਂ ਕਿਹਾ ਕਿ ਮਾਇਆਵਤੀ 5 ਨਵੰਬਰ ਨੂੰ ਕਾਂਗੜਾ ਵਿਚ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰੇਗੀ |

ਅਫ਼ਗਾਨਿਸਤਾਨ ਦੀਆਂ ਦੋ ਮਸਜਿਦਾਂ 'ਚ ਆਤਮਘਾਤੀ ਹਮਲੇ-63 ਮੌਤਾਂ

ਕਾਬੁਲ, 20 ਅਕਤੂਬਰ (ਏਜੰਸੀ)-ਅਫ਼ਗਾਨਿਸਤਾਨ 'ਚ ਅੱਜ ਦੋ ਵੱਖ-ਵੱਖ ਮਸਜਿਦਾਂ 'ਚ ਹੋਏ ਆਤਮਘਾਤੀ ਹਮਲਿਆਂ 'ਚ 63 ਲੋਕ ਮਾਰੇ ਗਏ | ਅਫ਼ਗਾਨਿਸਤਾਨ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਮੇਜਰ ਜਨਰਲ ਅਲੀ ਮਸਤ ਮੋਮਾਂਦ ਨੇ ਦੱਸਿਆ ਕਿ ਪਹਿਲਾ ਧਮਾਕਾ ਕਾਬੁਲ ਦੀ ਇਮਾਮ-ਜ਼ਮਨ ਮਸਜਿਦ ਨੇੜੇ ਉਸ ਸਮੇਂ ਹੋਇਆ ਜਦੋਂ ਪੈਦਲ ਆਏ ਇਕ ਹਮਲਾਵਰ ਨੇ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ | ਇਸ ਹਮਲੇ ਵਿਚ 30 ਵਿਅਕਤੀ ਮਾਰੇ ਗਏ ਜਦਕਿ 45 ਹੋਰ ਜ਼ਖ਼ਮੀ ਹੋ ਗਏ | ਇਸ ਹਮਲੇ ਦੀ ਅਜੇ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਹੁਣ ਤੱਕ ਸ਼ੀਆ ਮਸਜਿਦਾਂ 'ਚ ਹੋਏ ਹਮਲੇ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਹਨ | ਆਈ. ਐਸ. ਇਸਲਾਮ ਦੀ ਸੁੰਨੀ ਸ਼ਾਖਾ ਨਾਲ ਸਬੰਧਿਤ ਹਨ | ਇਕ ਹੋਰ ਹੋਏ ਹਮਲੇ 'ਚ ਘੋਰ ਸੂਬੇ 'ਚ ਸੁੰਨੀ ਮਸਜਿਦ 'ਚ ਹੋਏ ਆਤਮਘਾਤੀ ਹਮਲੇ 'ਚ 33 ਲੋਕਾਂ ਦੀ ਮੌਤ ਹੋ ਗਈ | ਆਤਮਘਾਤੀ ਹਮਲਾਵਰ ਨੇ ਮਸਜਿਦ 'ਚ ਖ਼ੁਦ ਨੂੰ ਉਡਾ ਲਿਆ | ਜ਼ਿਲ੍ਹਾ ਗਵਰਨਰ ਮੁਹਸੇਨ ਦਾਨਿਸ਼ਯਾਰ ਨੇ ਦੱਸਿਆ ਕਿ ਇਸ ਸੀਨੀਅਰ ਪੁਲਿਸ ਕਮਾਂਡਰ ਵੀ ਹਮਲੇ 'ਚ ਮਾਰੇ ਗਏ ਲੋਕਾਂ 'ਚ ਸ਼ਾਮਿਲ ਹੈ, ਸਮਝਿਆ ਜਾ ਰਿਹਾ ਹੈ ਕਿ ਡੋਲੇਨਾ ਜ਼ਿਲ੍ਹੇ 'ਚ ਹੋਇਆ ਇਹ ਹਮਲਾ ਉਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ | ਵਰਨਣਯੋਗ ਹੈ ਕਿ ਪਿਛਲੇ ਹਫ਼ਤੇ ਜਾਰੀ ਹੋਏ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਅਫ਼ਗਾਨਿਸਤਾਨ 'ਚ ਸ਼ੀਆ ਮੁਸਲਮਾਨ ਭਾਈਚਾਰੇ 'ਤੇ ਇਸ ਸਾਲ ਵੱਡੀ ਗਿਣਤੀ 'ਚ ਹਮਲੇ ਹੋਏ ਹਨ | ਉਨ੍ਹਾਂ 'ਤੇ ਮਸਜਿਦਾਂ ਅਤੇ ਵੱਖ-ਵੱਖ ਸਮਾਗਮਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ ਇਸ ਸਾਲ ਘਟ ਤੋਂ ਘਟ 84 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 194 ਹੋਰ ਜ਼ਖ਼ਮੀ ਹੋਏ ਹਨ |

ਤਾਜ ਮਹੱਲ ਇਕ ਸੁੰਦਰ ਕਬਰਸਤਾਨ- ਅਨਿਲ ਵਿੱਜ

ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਹਰਿਆਣਾ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਅਨਿਲ ਵਿੱਜ ਨੇ ਤਾਜ ਮਹੱਲ ਨੂੰ ਕਬਰਸਤਾਨ ਦੱਸਿਆ ਹੈ | ਉਨ੍ਹਾਂ ਕਿਹਾ ਕਿ ਤਾਜ ਮਹੱਲ ਇਕ ਸੁੰਦਰ ਕਬਰਸਤਾਨ ਹੈ | ਇਹੀ ਕਾਰਨ ਹੈ ਇਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ | ਇਸ ਦੀ ਫ਼ੋਟੋ, ਮਾਡਲ ਨੂੰ ਲੋਕ ਆਪਣੇ
ਘਰਾਂ 'ਚ ਨਹੀਂ ਰੱਖਦੇ | ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਭਾਰਤੀ ਸੰਸਕ੍ਰਿਤੀ 'ਤੇ ਧੱਬਾ ਦੱਸਿਆ ਸੀ | ਤਾਜਮਹੱਲ ਵਿਵਾਦ ਖ਼ਤਮ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਵਿਵਾਦ 'ਤੇ ਬਾਲੀਵੁੱਡ ਅਭਿਨੇਤਾ ਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਨੇ ਵੀ ਬਿਆਨ ਦਿੱਤਾ | ਉਨ੍ਹਾਂ ਨੇ ਤਾਜਮਹੱਲ ਵਿਵਾਦ ਨੂੰ ਬੇਵਕੂਫ਼ੀ ਵਾਲਾ ਦੱਸਿਆ ਹੈ | ਪਰੇਸ਼ ਰਾਵਲ ਇਸ ਵਿਵਾਦ ਤੋਂ ਕਾਫ਼ੀ ਨਾਰਾਜ਼ ਹਨ ਤੇ ਇਸ ਲਈ ਉਨ੍ਹਾਂ ਨੇ ਇਸ ਪੂਰੇ ਵਿਵਾਦ ਨੂੰ ਬੇਕਾਰ ਕਰਾਰ ਦਿੱਤਾ |

ਨਵਾਜ਼ ਸ਼ਰੀਫ ਖਿਲਾਫ਼ ਭਿ੍ਸ਼ਟਾਚਾਰ ਦੇ ਤੀਸਰੇ ਮਾਮਲੇ 'ਚ ਦੋਸ਼ ਆਇਦ

ਇਸਲਾਮਾਬਾਦ, 20 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਅਹੁਦੇ ਤੋਂ ਹਟਾਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ਼ ਵਿਦੇਸ਼ ਵਿਚ ਨਿਵੇਸ਼ ਅਤੇ ਦੂਸਰੀਆਂ ਵਿਦੇਸ਼ੀ ਕੰਪਨੀਆਂ ਨਾਲ ਸਬੰਧਤ ਭਿ੍ਸ਼ਟਾਚਾਰ ਦੇ ਤੀਸਰੇ ਮਾਮਲੇ ਵਿਚ ਭਿ੍ਸ਼ਟਾਚਾਰ ਵਿਰੋਧੀ ਅਦਾਲਤ ਨੇ ਅੱਜ ...

ਪੂਰੀ ਖ਼ਬਰ »

ਵੀਰਭੱਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਕੁਨਿਹਾਰ, 20 ਅਕਤੂਬਰ (ਦੀਪਕ ਚੌਧਰੀ)-ਮੱੁਖ ਮੰਤਰੀ ਵੀਰਭੱਦਰ ਸਿੰਘ ਨੇ 9 ਨਵੰਬਰ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਆਰਕੀ ਵਿਧਾਨ ਸਭਾ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ | ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ...

ਪੂਰੀ ਖ਼ਬਰ »

ਸਾਲਿਸਟਰ ਜਨਰਲ ਰਣਜੀਤ ਕੁਮਾਰ ਵਲੋਂ ਅਸਤੀਫ਼ਾ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਸਾਲਿਸਟਰ ਜਨਰਲ ਰਣਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਣਜੀਤ ਕੁਮਾਰ ਨੇ ਆਪਣੇ ਅਸਤੀਫ਼ੇ 'ਚ 'ਨਿੱਜੀ ਕਾਰਨਾਂ' ਦਾ ਹੀ ਹਵਾਲਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਹੁਦੇ ਕਾਰਨ ਉਹ ...

ਪੂਰੀ ਖ਼ਬਰ »

ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਸੰਭਵ

ਚੰਡੀਗੜ੍ਹ, 20 ਅਕਤੂਬਰ (ਐਨ. ਐਸ. ਪਰਵਾਨਾ)-ਪੰਜਾਬ ਤੇ ਹਰਿਆਣਾ ਜੋ ਦੋਵੇਂ ਹੀ ਖੇਤੀ ਪ੍ਰਧਾਨ ਰਾਜ ਹਨ, ਨਾਲ ਸਬੰਧਤ ਸੀਨੀਅਰ ਸਰਕਾਰੀ ਅਧਿਕਾਰੀ ਤੇ ਮੰਤਰੀ ਇਹ ਉਮੀਦ ਲਾਈ ਬੈਠੇ ਹਨ ਕਿ ਅਗਲੇ ਕੁਝ ਹੀ ਦਿਨਾਂ ਵਿਚ ਕੇਂਦਰ ਸਰਕਾਰ ਕਣਕ ਦੇ ਅਗਲੇ ਮੌਸਮ ਲਈ ਘੱਟੋ ਘੱਟ ਸਮਰਥਨ ...

ਪੂਰੀ ਖ਼ਬਰ »

ਕਿਸਾਨ ਕਰਜ਼ਾ ਮੁਆਫ਼ੀ ਲਈ ਗਜ਼ਟ ਨੋਟੀਫ਼ਿਕੇਸ਼ਨ ਸੋਮਵਾਰ ਤੱਕ ਸੰਭਵ

ਖੇਤੀ ਵਿਭਾਗ ਵਲੋਂ ਪ੍ਰਵਾਨਗੀ ਹਰਕਵਲਜੀਤ ਸਿੰਘ ਚੰਡੀਗੜ੍ਹ, 20 ਅਕਤੂਬਰ-ਪੰਜਾਬ ਸਰਕਾਰ ਵਲੋਂ ਰਾਜ ਵਿਚ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ 2 ਲੱਖ ਤੱਕ ਦੀ ਕਰਜ਼ਾ ਮੁਆਫ਼ੀ ਸਕੀਮ ਸੋਮਵਾਰ 23 ਅਕਤੂਬਰ ਤੱਕ ਨੋਟੀਫਾਈ ਹੋਣਾ ਸੰਭਵ ਹੋਵੇਗਾ | ਹਾਲਾਂਕਿ ਵਿਭਾਗ ਵਲੋਂ ...

ਪੂਰੀ ਖ਼ਬਰ »

ਯਮਨ 'ਚ ਅਲਕਾਇਦਾ ਦੇ ਪੰਜ ਅੱਤਵਾਦੀ ਹਲਾਕ

ਯਮਨ, 20 ਅਕਤੂਬਰ (ਏਜੰਸੀ)-ਯਮਨ 'ਚ ਸਥਿਤ ਅਲਬਾਇਦਾ ਸੂਬੇ 'ਚ ਅਮਰੀਕੀ ਡਰੋਨ ਹਮਲੇ 'ਚ ਅਲਕਾਇਦਾ ਦੇ ਪੰਜ ਅੱਤਵਾਦੀ ਮਾਰੇ ਗਏ ਹਨ | ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਡਰੋਨ ਨੇ ਅੱਤਵਾਦੀਆਂ ਦੇ ਵਾਹਨ 'ਤੇ ਹਮਲੇ ਕੀਤੇ ਹਨ | ਪਾਇਲਟ ਰਹਿਤ ਜਹਾਜ਼ ਨੇ ਅਲਕਾਇਦਾ ...

ਪੂਰੀ ਖ਼ਬਰ »

ਤਰਾਲ 'ਚ ਵਿਧਾਇਕ ਦੇ ਘਰ 'ਤੇ ਗ੍ਰਨੇਡ ਨਾਲ ਹਮਲਾ

ਸ੍ਰੀਨਗਰ, 20 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਨੇ ਵਿਧਾਇਕ ਦੇ ਘਰ 'ਤੇ ਸ਼ੁੱਕਰਵਾਰ ਨੂੰ ਗ੍ਰਨੇਡ ਨਾਲ ਹਮਲਾ ਕੀਤਾ, ਜਿਸ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਪੁਲਿਸ ਅਨੁਸਾਰ ਹਲਕਾ ਤਰਾਲ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਮੰਦਿਰ 'ਚ ਕੀਤੀ ਪੂਜਾ

ਕਮਲ ਸ਼ਰਮਾ ਕੇਦਾਰਨਾਥ, 20 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ੍ਰੀ ਕੇਦਾਰਨਾਥ ਧਾਮ 'ਚ ਸ੍ਰੀ ਕੇਦਾਰਪੁਰੀ ਦੇ ਪੁਨਰ ਨਿਰਮਾਣ ਨਾਲ ਸਬੰਧਿਤ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ 'ਤੇ ਰਾਜਪਾਲ ਡਾ. ਕ੍ਰਿਸ਼ਨ ਕਾਂਤ ਪਾਲ ਤੇ ਮੁੱਖ ...

ਪੂਰੀ ਖ਼ਬਰ »

ਐਮ. ਪੀ. ਵਰਿੰਦਰ ਸ਼ਰਮਾ ਵਲੋਂ ਬਰਤਾਨਵੀ ਸਰਕਾਰ ਤੋਂ ਜਲਿ੍ਹਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗਣ ਦੀ ਮੰਗ

ਸੰਸਦ 'ਚ 'ਅਰਲੀ ਡੇਅ ਮੋਸ਼ਨ ਰਾਹੀਂ ਮਤਾ ਨੰਬਰ 413' ਲਿਆਂਦਾ ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਮ. ਪੀ. ਵਰਿੰਦਰ ਸ਼ਰਮਾਂ ਨੇ 13 ਅਪ੍ਰੈਲ 1919 ਦੇ ਵਿਸਾਖੀ ਵਾਲੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਦੇ ਜਲਿ•ਆਂਵਾਲਾ ਬਾਗ ਵਿੱਚ ਹੋਈ ਖੂਨੀ ਕਾਂਡ ਲਈ ਬਰਤਾਨੀਆਂ ਦੀ ...

ਪੂਰੀ ਖ਼ਬਰ »

ਭਾਰਤ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ

• ਪਾਬੰਦੀ ਦੇ ਬਾਵਜੂਦ ਦਿੱਲੀ 'ਚ ਜੰਮ ਕੇ ਹੋਈ ਆਤਿਸ਼ਬਾਜ਼ੀ • 2015 'ਚ ਹੋਈਆਂ 25 ਲੱਖ ਮੌਤਾਂ-ਸਰਵੇਖਣ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 20 ਅਕਤੂਬਰ-ਐਨ. ਸੀ. ਆਰ. 'ਚ ਵੱਧਦੇ ਪ੍ਰਦੂਸ਼ਣ ਦੀ ਵਜ੍ਹਾ ਕਾਰਨ ਸੁਪਰੀਮ ਕੋਰਟ ਦੁਆਰਾ ਦੀਵਾਲੀ 'ਤੇ ਪਟਾਕਿਆਂ ਦੀ ਵਿਕਰੀ 'ਤੇ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਨੇ ਨਹੀਂ ਦਿੱਤਾ ਆਧਾਰ ਨੂੰ ਬੈਂਕ ਖਾਤਿਆਂ ਨਾਲ ਜੋੜਨ ਦਾ ਆਦੇਸ਼

ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਦੇ ਵੀ ਆਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਜੋੜਨ ਨੂੰ ਜ਼ਰੂਰੀ ਬਣਾਏ ਜਾਣ ਸਬੰਧੀ ਕੋਈ ਵੀ ਆਦੇਸ਼ ਨਹੀਂ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ...

ਪੂਰੀ ਖ਼ਬਰ »

ਚੰਬਾ ਨੂੰ ਪਠਾਨਕੋਟ ਨਾਲ ਜੋੜਨ ਵਾਲਾ 15 ਸਾਲ ਪੁਰਾਣਾ ਪੁਲ ਡਿੱਗਾ-6 ਜ਼ਖ਼ਮੀ

ਸ਼ਿਮਲਾ, 20 ਅਕਤੂਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਚੰਬਾ ਕਸਬੇ ਨੂੰ ਪੰਜਾਬ ਦੇ ਪਠਾਨਕੋਟ ਨਾਲ ਜੋੜਨ ਵਾਲਾ ਕੰਕਰੀਟ ਨਾਲ ਬਣਿਆ ਮਹੱਤਵਪੂਰਨ ਪੁਲ ਡਿੱਗ ਗਿਆ, ਜਿਸ ਨਾਲ ਘੱਟੋ-ਘੱਟ ਛੇ ਲੋਕ ਜ਼ਖ਼ਮੀ ਹੋ ਗਏ | ਚੰਬਾ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਵਿਚਾਲੇ ਬਣਿਆ ਇਹ ...

ਪੂਰੀ ਖ਼ਬਰ »

ਖਾਲਿਦਾ ਜ਼ਿਆ ਵਲੋਂ ਆਤਮ ਸਮਰਪਣ-ਜ਼ਮਾਨਤ ਮਿਲੀ

ਢਾਕਾ, 20 ਅਕਤੂਬਰ (ਪੀ. ਟੀ. ਆਈ.)-ਪ੍ਰੇਸ਼ਾਨੀ 'ਚ ਘਿਰੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਨੇ ਰਿਸ਼ਵਤ ਤੇ ਮਾਣਹਾਨੀ ਮਾਮਲੇ ਵਿਚ ਇਕ ਸਥਾਨਕ ਅਦਾਲਤ ਸਾਹਮਣੇ ਆਤਮ -ਸਮਰਪਣ ਕਰ ਦਿੱਤਾ ਜਿਸ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ | ਇਕ ਹਫ਼ਤਾ ...

ਪੂਰੀ ਖ਼ਬਰ »

ਭਾਰਤ-ਰੂਸ ਦੀਆਂ ਤਿੰਨੇ ਸੈਨਾਵਾਂ ਵਲੋਂ ਪਹਿਲਾ ਸਾਂਝਾ ਜੰਗੀ ਅਭਿਆਸ ਸ਼ੁਰੂ

ਨਵੀਂ ਦਿੱਲੀ, 20 ਅਕੂਤਬਰ (ਪੀ. ਟੀ. ਆਈ.)-ਭਾਰਤ ਅਤੇ ਰੂਸ ਨੇ ਆਪਣੀ ਸੈਨਿਕ ਕਾਰਵਾਈ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਤਿੰਨੇ ਸੈਨਾਵਾਂ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੀ ਸ਼ਮੂਲੀਅਤ ਨਾਲ ਪਹਿਲਾ ਜੰਗੀ ਅਭਿਆਸ ਸ਼ੁਰੂ ਕੀਤਾ ਹੈ | 10 ਦਿਨਾ ਜੰਗੀ ਅਭਿਆਸ ਵਿਚ ਭਾਰਤੀ ...

ਪੂਰੀ ਖ਼ਬਰ »

ਆਗਰਾ-ਲਖਨਊ ਐਕਸਪ੍ਰੈੱਸ-ਵੇਅ 'ਤੇ ਉਤਾਰੇ ਜਾਣਗੇ ਲੜਾਕੂ ਜਹਾਜ਼

ਲਖਨਊ, 20 ਅਕਤੂਬਰ (ਏਜੰਸੀ)-ਦੇਸ਼ ਦੀਆਂ ਬੇਹਤਰੀਨ ਸੜਕਾਂ 'ਚ ਸ਼ੁਮਾਰ ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਆਉਣ ਵਾਲੇ 24 ਅਕਤੂਬਰ ਨੂੰ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਉਤਾਰਨ ਦੇ ਮੱਦੇਨਜ਼ਰ ਅੱਜ ਤੋਂ ਇਸ 'ਤੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਗਈ ਹੈ | ਹਵਾਈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਗੁਰੇਜ਼ ਸੈਕਟਰ 'ਚ ਫ਼ੌਜੀ ਜਵਾਨਾਂ ਨਾਲ ਮਨਾਈ ਦੀਵਾਲੀ

ਸ੍ਰੀਨਗਰ, 20 ਅਕਤੂਬਰ (ਮਨਜੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੀ ਕੰਟਰੋਲ ਰੇਖਾ 'ਤੇ ਗੁਰੇਜ਼ ਸੈਕਟਰ 'ਚ ਤਾਇਨਾਤ ਬੀ. ਐਸ. ਐਫ ਅਤੇ ਫ਼ੌਜੀ ਜਵਾਨਾਂ ਨਾਲ ਦੀਵਾਲੀ ਮਨਾਈ | ਸੂਬਾ ਸਰਕਾਰ ਅਤੇ ਫ਼ੌਜ ਨੂੰ ਇਸ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX