ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  36 minutes ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  about 3 hours ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  about 3 hours ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 3 hours ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 13 ਨਵੰਬਰ - ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਵਾਲਮਾਰਟ ਦੀ ਕੰਪਨੀ ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ...
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  about 4 hours ago
ਚੇਨਈ, 13 ਨਵੰਬਰ - ਸੀ.ਪੀ.ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਚੇਨਈ ਵਿਖੇ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਕੀਤੀ। ਇਸ ਮੌਕੇ 'ਤੇ ਰਾਜ ਸਭਾ ਮੈਂਬਰ...
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  about 5 hours ago
ਨਵੀਂ ਦਿੱਲੀ, 13 ਨਵੰਬਰ - ਏਅਰ ਇੰਡੀਆ ਨੇ ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਸ ਤੋਂ ਪਹਿਲਾ ਬੀਤੇ ਦਿਨ...
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  about 5 hours ago
ਜ਼ੀਰਕਪੁਰ, 13ਨਵੰਬਰ (ਹੈਪੀ ਪੰਡਵਾਲਾ) - ਇੱਥੋਂ ਦੀ ਜ਼ੀਰਕਪਰ-ਪੰਚਕੂਲਾ ਸੜਕ 'ਤੇ ਬੀਤੀ ਰਾਤ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ ਬੁਲਟ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ...
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 5 hours ago
ਸ਼ਿਮਲਾ, 13 ਨਵੰਬਰ - ਹਿਮਾਚਲ ਪ੍ਰਦੇਸ਼ ਦੀ ਸੋਲਾਂਗ ਘਾਟੀ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਦਾ ਸੈਲਾਨੀ ਭਰਪੂਰ ਮਜ਼ਾ ਲੈ ਰਹੇ...
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  about 6 hours ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  about 6 hours ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  about 6 hours ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  about 7 hours ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  about 7 hours ago
ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਪ੍ਰਧਾਨ- ਦੇਖੋ ਤਸਵੀਰਾਂ
. . .  about 7 hours ago
ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਪਿੰਡ ਵਾਸੀਆ ਨੇ ਲਗਾਏ ਇਸ਼ਤਿਹਾਰ
. . .  about 7 hours ago
ਮਿੰਨੀ ਬੱਸ ਪਲਟਣ ਕਾਰਨ ਨੌਜਵਾਨ ਦੀ ਮੌਤ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਸਟੇਜ ਤੋਂ ਖੋਹਿਆ ਮਾਈਕ
. . .  about 8 hours ago
ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਹੱਤਿਆ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਅੰਤ੍ਰਿਗ ਕਮੇਟੀ ਲਈ ਨਾਮ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਣੇ, ਜੂਨੀਅਰ ਪ੍ਰਧਾਨ ਬਿਕਰ ਸਿੰਘ ਚਾਨੋ, ਜਨਰਲ ਸੱਕਤਰ ਗੁਰਬਚਨ ਸਿੰਘ ਸਿੰਘ ਕਰਮੂਵਾਲ ਬਣੇ
. . .  about 9 hours ago
ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਚੁਣੇ ਗਏ ਪ੍ਰਧਾਨ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਚੋਣ ਤੋਂ ਪਹਿਲਾ ਮੂਲ ਮੰਤਰ ਦਾ ਹੋਇਆ ਪਾਠ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਪ੍ਰਧਾਨ ਲੌਂਗੋਵਾਲ ਨੇ ਸ਼ੋਕ ਮਤੇ ਕੀਤੇ ਪੇਸ਼
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼
. . .  about 9 hours ago
ਅਰਦਾਸ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ
. . .  about 9 hours ago
ਹਿਮਾਚਲ 'ਚ ਬੇਕਾਬੂ ਹੋਈ ਬੱਸ, 18 ਜ਼ਖਮੀ, ਵਧੇਰੇ ਸਕੂਲੀ ਬੱਚੇ
. . .  about 9 hours ago
ਲੜਕੀ ਨੂੰ ਪਾਉਣ ਲਈ ਵਿਅਕਤੀ ਨੇ ਦੀਵਾਲੀ ਦੀ ਰਾਤ ਉਲੂ ਦੀ ਦਿੱਤੀ ਬਲੀ
. . .  about 9 hours ago
ਦਿੱਲੀ ਐਨ.ਸੀ.ਆਰ. 'ਚ ਸ਼ੁਰੂ ਹੋਈ ਬਾਰਿਸ਼, ਪ੍ਰਦੂਸ਼ਨ ਹੋਵੇਗਾ ਘੱਟ
. . .  about 10 hours ago
ਚਾਵਲ ਮਿਲ 'ਚ ਲੱਗੀ ਅੱਗ ਨਾਲ ਭਾਰੀ ਨੁਕਸਾਨ
. . .  about 10 hours ago
ਅਸੀਂ ਮੁਕੇਸ਼ ਅੰਬਾਨੀ ਨੂੰ ਖੁਦ ਚੁਣਿਆ - ਰਾਹੁਲ ਦੇ ਦੋਸ਼ਾਂ 'ਤੇ ਦਸਾਲਟ ਦੇ ਸੀ.ਈ.ਓ. ਦਾ ਬਿਆਨ
. . .  about 11 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 1 ਵਜੇ ਹੋਵੇਗਾ ਸ਼ੁਰੂ, 43ਵੇਂ ਪ੍ਰਧਾਨ ਦੀ ਹੋਵੇਗੀ ਚੋਣ
. . .  about 11 hours ago
ਅਧਿਆਪਕ ਅੱਜ ਭੱਠਲ ਤੇ ਸੁਲਤਾਨਾ ਦੀਆਂ ਕੋਠੀਆਂ ਦਾ ਕਰਨਗੇ ਘਿਰਾਓ
. . .  about 11 hours ago
ਸੁਪਰਹੀਰੋ ਕਿਰਦਾਰਾਂ ਨੂੰ ਗੜ੍ਹਣ ਵਾਲੇ ਸਟੇਨ ਲੀ ਦਾ ਹੋਇਆ ਦਿਹਾਂਤ
. . .  about 11 hours ago
ਛੱਤੀਸਗੜ੍ਹ ਤੋਂ ਦੋ ਸ਼ੱਕੀ ਨਕਸਲੀ ਗ੍ਰਿਫ਼ਤਾਰ
. . .  about 12 hours ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਗਿਰਾਵਟ
. . .  about 12 hours ago
ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਜ਼ਖਮੀ
. . .  about 12 hours ago
ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 13 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  about 1 hour ago
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਮੌਕੇ ਕਿਸੇ ਦੀ ਦੀਵਾਲੀ ਅਤੇ ਕਿਸੇ ਦਾ ਦਿਵਾਲਾ

ਬਟਾਲਾ, 20 ਅਕਤੂਬਰ (ਕਾਹਲੋਂ)- ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰੂ ਘਰਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਨਤਮਸਤਕ ਹੋ ਕੇ ਦੀਪਮਾਲਾ ਕੀਤੀ | ਬਟਾਲਾ ਤੇ ਆਸ-ਪਾਸ ਦੇ ਖੇਤਰਾਂ 'ਚ ਸੰਗਤਾਂ ਨੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਦਾ ਗੁਣਗਾਨ ਕੀਤਾ |
ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਭਾਵੇਂ ਕਿ ਜੀ.ਐੱਸ.ਟੀ. ਕਾਰਨ ਕੁਝ ਮੰਦਾ ਰਿਹਾ, ਪਰ ਫਿਰ ਵੀ ਇਸ ਮੌਕੇ ਕਿਸੇ ਦੀ ਦੀਵਾਲੀ ਅਤੇ ਕਿਸੇ ਦਾ ਦੀਵਾਲਾ ਬਣਿਆ | ਭਾਵੇਂ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਟਾਕੇ ਵੇਚਣ ਅਤੇ ਚਲਾਉਣ ਲਈ ਸਮਾਂ, ਸਥਾਨ ਨਿਰਧਾਰਤ ਕੀਤੇ ਗਏ ਸਨ, ਪਰ ਲੋਕਾਂ ਨੇ ਇਨ੍ਹਾਂ ਹੁਕਮਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਪ੍ਰਸ਼ਾਸਨ ਇਸ ਸਬੰਧੀ ਕਾਬੂ ਪਾਉਣ 'ਚ ਬੇਵੱਸ਼ ਨਜ਼ਰ ਆਇਆ | ਭਾਵੇਂ ਕਿ ਪੁਲਿਸ ਵਲੋਂ ਦੁਕਾਨਦਾਰਾਂ ਤੋਂ ਪਟਾਕੇ ਵੇਚਣ ਸਬੰਧੀ ਲਾਇੰਸਸਾਂ ਦੀ ਪੁੱਛਗਿੱਛ ਕੀਤੀ ਗਈ ਸੀ, ਪਰ ਇਸ ਦਾ ਅਸਰ ਉਲਟਾ ਹੀ ਨਜ਼ਰ ਆਇਆ, ਕਿਉਂਕਿ ਕਈ ਥਾਂਈ ਦੁਕਾਨਦਾਰਾਂ ਨੇ ਲਾਇੰਸਸਾਂ ਤੇ ਜੀ.ਐੱਸ.ਟੀ. ਦਾ ਬਹਾਨਾ ਬਣਾ ਕੇ ਪਟਾਕੇ ਕਾਲਾਬਾਜ਼ਾਰੀ ਕਰਕੇ ਬੇਹੱਦ ਮਹਿੰਗੇ ਭਾਅ ਵੇਚੇ, ਜਿਨ੍ਹਾਂ ਨੂੰ ਨੌਜਵਾਨ ਪੀੜ੍ਹੀ ਨੇ ਖਰੀਦਿਆ ਵੀ ਅਤੇ ਇਸ ਤਰ੍ਹਾਂ ਦੁਕਾਨਾਂ ਵਾਲਿਆਂ ਦੀ ਦੀਵਾਲੀ ਤੇ ਲੋਕਾਂ ਦਾ ਦੀਵਾਲਾ ਨਿਕਲਿਆ | ਜਿੱਥੇ ਪਟਾਕਿਆਂ ਦੇ ਖੜਾਕ ਤੇ ਪ੍ਰਦੂਸ਼ਣ ਨੇ ਹਰੀ ਦੀਵਾਲੀ ਮਨਾਉਣ ਦੇ ਸੂਝਵਾਨ ਲੋਕਾਂ ਵਲੋਂ ਦਿੱਤੇ ਜਾ ਰਹੇ ਸੁਝਾਅ ਤੇ ਅਪੀਲਾਂ ਨੂੰ ਧੂੰਏ 'ਚ ਹੀ ਉਡਾ ਦਿੱਤਾ, ਉੱਥੇ ਅੱਤ ਦੀ ਮਹਿੰਗਾਈ 'ਚ ਪਟਾਕਿਆਂ ਦੇ ਨਾਲ-ਨਾਲ ਮਾਪਿਆਂ ਦਾ ਪੈਸਾ ਵੀ ਫੀਤਾ-ਫੀਤਾ ਕਰਕੇ ਉਡਾਇਆ | ਇਸ ਸਬੰਧੀ ਇਕ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਪਟਾਕਿਆਂ ਉੱਪਰ 28 ਫ਼ੀਸਦੀ ਜੀ.ਐੱਸ.ਟੀ. ਲੱਗਣ ਕਾਰਨ ਉਨ੍ਹਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ ਅਤੇ ਇਹ ਫੈਸਲਾ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਲੈ ਡੁੱਬਾ ਹੈ | ਬਟਾਲਾ ਇੰਡਸਟਰੀ 'ਚ ਮੰਦੀ ਦਾ ਪ੍ਰਭਾਵ ਵੀ ਦੀਵਾਲੀ 'ਤੇ ਸਾਫ ਨਜ਼ਰ ਆਇਆ ਹੈ |
ਜੇਕਰ ਇਸ ਤਿਉਹਾਰ ਮੌਕੇ ਮਠਿਆਈਆਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਇਸ ਸਬੰਧੀ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਨਾਲੋਂ ਮਠਿਆਈਆਂ ਦੀ ਵਿਕਰੀ ਘੱਟ ਹੋ ਰਹੀ ਹੈ, ਕਿਉਂਕਿ ਲੋਕਾਂ 'ਚ ਹੁਣ ਇਹ ਗੱਲ ਆਮ ਹੋ ਰਹੀ ਹੈ ਕਿ ਨਕਲੀ ਖੋਏ ਦੀ ਵਰਤੋਂ ਹੁੰਦੀ ਹੈ, ਜਿਸ ਕਾਰਨ ਲੋਕ ਡਰਾਈ ਫਰੂਟ ਨੂੰ ਤਰਜੀਹ ਦੇ ਰਹੇ ਹਨ | ਦੂਜੇ ਪਾਸੇ ਕੁਝ ਲੋਕਾਂ ਨੇ ਕਿਹਾ ਕਿ ਮਠਿਆਈਆਂ ਦੀ ਕੀਮਤ ਅਸਮਾਨੀ ਚੜ੍ਹੀ ਹੋਈ ਹੈ ਅਤੇ ਦੁਕਾਨਦਾਰ 300-400 ਰੁਪਏ ਕਿੱਲੋ ਵਾਲੀ ਮਠਿਆਈ ਨਾਲ 15-20 ਰੁਪਏ ਦਾ 200-250 ਗਰਾਮ ਦਾ ਗੱਤੇ ਦਾ ਡੱਬਾ ਨਾਲ ਤੋਲ ਕੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ | ਤਿਉਹਾਰਾਂ ਦੀ ਆਮਦ ਮੌਕੇ ਭੀੜ-ਭੜੱਕੇ 'ਚ ਤਾਂ ਲੋਕਾਂ ਨੂੰ ਕਰੀਬ 300 ਗਰਾਮ ਘੱਟ ਸਮਾਨ ਦੇ ਕੇ ਵੀ ਕਈ ਥਾਈਾ ਚੂਨਾ ਲਗਾਇਆ ਜਾਂਦਾ ਹੈ | ਜੇਕਰ ਫਲਾਂ ਦੀ ਗੱਲ ਕਰੀਏ ਤਾਂ ਜਿੱਥੇ ਦੁਕਾਨਾਂ ਜਾਂ ਰੇਹੜੀਆਂ ਵਾਲਿਆਂ ਨੇ ਕਿਹਾ ਕਿ ਇਸ ਵਾਰ ਫਲ ਮਹਿੰਗੇ ਹੋਣ ਕਾਰਨ ਇਨ੍ਹਾਂ ਦੀ ਵਿਕਰੀ ਘੱਟ ਰਹੀ ਹੈ | ਇੱਥੇ ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਕੁਝ ਰੇਹੜੀਆਂ ਵਾਲੇ ਪਹਿਲਾਂ ਜਿੱਥੇ ਖਰਾਬ ਫਲਾਂ ਵਾਲਾ ਭਰਿਆ ਲਿਫਾਫਾ ਧੋਖੇ ਨਾਲ ਗਾਹਕ ਨੂੰ ਦੇ ਦਿੰਦੇ ਸਨ, ਹੁਣ ਉਨ੍ਹਾਂ ਵਲੋਂ ਤੱਕੜੀ-ਕੰਢੇ ਦੇ ਤੋਲ ਨਾਲ ਵੀ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ |
ਕਲਾਨੌਰ 'ਚ ਨਹੀਂ ਵਿਖਾਈ ਦਿੱਤਾ 'ਜੀ.ਐੱਸ.ਟੀ.' ਦਾ ਅਸਰ
ਕਲਾਨੌਰ, (ਪੁਰੇਵਾਲ)-ਦੀਵਾਲੀ ਦੇ ਤਿਉਹਾਰ ਦੌਰਾਨ ਸਰਹੱਦੀ ਕਸਬਾ ਅਤੇ ਪਿੰਡਾਂ 'ਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ 'ਜੀ.ਐੱਸ.ਟੀ.' ਦਾ ਕੋਈ ਬਹੁਤਾ ਅਸਰ ਨਹੀਂ ਵਿਖਾਈ ਦਿੱਤਾ | ਕਲਾਨੌਰ, ਜੋ ਇਸ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਲਈ ਖਰੀਦੋ ਫਿਰੋਖਤ ਦਾ ਕੇਂਦਰ ਹੈ, 'ਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗ੍ਰਾਹਕਾਂ ਦੀ ਸਾਰਾ ਦਿਨ ਵੱਡੀ ਭੀੜ ਲੱਗੀ ਰਹੀ ਅਤੇ ਲੋਕਾਂ ਵਲੋਂ ਖਰੀਦਦਾਰੀ ਕਰਨ ਲਈ ਪੂਰੀ ਚਹਿਲ-ਪਹਿਲ ਵਿਖਾਈ ਦਿੱਤੀ | ਇਸ ਮੌਕੇ 'ਤੇ ਦੁਕਾਨਦਾਰਾਂ ਤੇ ਖਰੀਦਦਾਰਾਂ ਨੇ ਗੱਲਬਾਤ ਦੌਰਾਨ 'ਜੀ.ਐੱਸ.ਟੀ.' ਦਾ ਕੋਈ ਅਸਰ ਨਾ ਹੋਣ ਦੀ ਵੀ ਗੱਲ ਆਖੀ ਅਤੇ ਲੋਕਾਂ ਵਲੋਂ ਖ਼ੁਸ਼ੀ 'ਚ ਦਿਲ ਖੋਲ੍ਹ ਕੇ ਖਰੀਦਦਾਰੀ ਨੂੰ ਤਰਜੀਹ ਦਿੱਤੀ ਗਈ | ਦੀਵਾਲੀ ਦੌਰਾਨ ਲੋਕਾਂ ਵਲੋਂ ਵਾਹਨਾਂ ਤੋਂ ਇਲਾਵਾ ਬਿਜਲਈ ਸਮਾਨ ਅਤੇ ਬਰਤਨਾਂ ਦੀ ਖਰੀਦਦਾਰੀ ਕੀਤੀ ਗਈ |
'ਗਰੀਨ ਦੀਵਾਲੀ' ਦੇ ਯਤਨ ਬੇਅਸਰ
ਕਲਾਨੌਰ, (ਪੁਰੇਵਾਲ, ਕਾਹਲੋਂ)-ਪੂਰੇ ਦੇਸ਼ ਸਮੇਤ ਸੂਬਾ ਪੰਜਾਬ 'ਚ ਮਨਾਏ ਗਈ ਦੀਵਾਲੀ ਦੇ ਤਿਉਹਾਰ ਦੌਰਾਨ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ 'ਗਰੀਨ ਦੀਵਾਲੀ' ਮਨਾਉਣ ਦੇ ਕੀਤੇ ਗਏ ਸਾਰੇ ਯਤਨ ਆਤਿਸ਼ਬਾਜ਼ੀ ਦੇ ਧੂੰਏ 'ਚ ਉੱਡਦੇ ਵਿਖਾਈ ਦਿੱਤੇ | ਸਰਹੱਦੀ ਕਸਬਾ ਅਤੇ ਨਾਲ ਲੱਗਦੇ ਪਿੰਡਾਂ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਲਗਾਈ ਗਈ ਅਤਿਸ਼ਬਾਜ਼ੀ ਲੋਕ ਖਰੀਦ ਕੇ ਲੈ ਗਏ ਅਤੇ ਲੋਕਾਂ ਵਲੋਂ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਦੇਰ ਰਾਤ ਤੱਕ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਗਈ | ਭਾਵੇਂ ਪੁਲਿਸ ਵਲੋਂ ਵੱਡੇ ਸ਼ਹਿਰਾਂ 'ਚ ਇਸ ਦੀ ਰੋਕਥਾਮ ਲਈ ਯਤਨ ਕੀਤੇ ਗਏ, ਜਦਕਿ ਪੇਂਡੂ ਖੇਤਰਾਂ 'ਚ ਮਾਣਯੋਗ ਕੋਰਟ ਦੇ ਹੁਕਮਾਂ ਦੀ ਦੇਰ ਰਾਤ ਤੱਕ ਉਲੰਘਣਾ ਵੇਖੀ ਗਈ | ਜ਼ਿਕਰਯੋਗ ਹੈ ਕਿ ਭਾਵੇਂ ਦੇਸ਼ 'ਚ ਚਾਈਨਾਂ ਦੇ ਸਮਾਨ ਦੀ ਵਰਤੋਂ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਵਲੋਂ ਰੋਕਣ ਦੇ ਉਪਰਾਲੇ ਕੀਤੇ ਗਏ, ਜਦਕਿ ਉਹ ਵੀ ਬੇਅਸਰ ਵਿਖਾਈ ਦਿੱਤੇ ਅਤੇ ਲੋਕਾਂ ਵਲੋਂ ਚਾਈਨਾ ਦੇ ਪਟਾਖੇ, ਸਜਾਵਟੀ ਸਮਾਨ ਅਤੇ ਖਿਡੌਣੇ ਆਦਿ ਦੀ ਖਰੀਦਦਾਰੀ 'ਚ ਵੀ ਰੁਚੀ ਵਿਖਾਈ ਦਿੱਤੀ |
ਸਰਕਾਰੀ ਹੁਕਮਾਂ ਨੂੰ ਲਾਗੂ ਕਰਾਉਣ 'ਚ ਪ੍ਰਸਾਸਨ ਰਿਹਾ ਅਸਫ਼ਲ
ਕਾਦੀਆਂ, (ਕੁਲਵਿੰਦਰ ਸਿੰਘ)-ਦੀਵਾਲੀ ਦੇ ਤਿਉਹਾਰ 'ਤੇ ਇਸ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਨਿਰਧਾਰਿਤ ਸਮੇਂ ਦੇ ਬਾਵਜੂਦ ਪ੍ਰਸ਼ਾਸਨ ਲੋਕਾਂ ਨੂੰ ਇਸ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਤੋਂ ਨਹੀਂ ਰੋਕ ਸਕਿਆ | ਦੇਰ ਰਾਤ ਤੱਕ ਆਤਿਸ਼ਬਾਜ਼ੀ ਚਲਾਉਣ ਦੀ ਆਵਾਜ਼ ਕਸਬਾ ਕਾਦੀਆਂ ਅੰਦਰ ਵੀ ਸੁਣਾਈ ਦਿੰਦੀ ਰਹੀ | 'ਗਰੀਨ ਦੀਵਾਲੀ' ਮਨਾਉਣ ਸਬੰਧੀ ਕਈ ਸਮਾਜ-ਸੇਵੀ ਤੇ ਵਿੱਦਿਅਕ ਸੰਸਥਾਵਾਂ ਵਲੋਂ ਦਿੱਤਾ ਸੁਨੇਹਾ ਬੇਅਸਰ ਹੋ ਰਿਹਾ | ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਅੰਦਰ 'ਪੁਲਿਸ ਪ੍ਰਸ਼ਾਸਨ ਦੀ ਨੱਕ' ਥੱਲੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਸ਼ਰੇਆਮ ਸਟਾਲ ਸਜਾ ਕੇ ਰੱਖੇ, ਪਰ ਨਗਰ ਕੌਾਸਲ ਵਲੋਂ ਨਿਰਧਾਰਿਤ ਜਗ੍ਹਾ 'ਤੇ ਕੋਈ ਨਹੀਂ ਪਹੰੁਚਿਆ |
ਕਸਬਾ ਕਾਦੀਆਂ ਦੇ ਗੁਰਦੁਆਰਿਆਂ ਤੇ ਮੰਦਿਰਾਂ ਸਮੇਤ ਧਾਰਮਿਕ ਥਾਵਾਂ 'ਤੇ ਦੀਪਮਾਲਾ ਕੀਤੀ ਗਈ ਸੀ | ਰੰਗਦਾਰ ਲਾਈਟਾਂ ਸਮੇਤ ਪਰੰਪਰਾਗਤ ਢੰਗ ਨਾਲ ਲੋਕਾਂ ਵਲੋਂ ਦੀਵੇ-ਮੋਮਬੱਤੀਆਂ ਜਗਾ ਕੇ ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ | ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਕਾਦੀਆਂ ਵਿਖੇ 'ਬੰਦੀ ਛੋੜ ਦਿਵਸ' ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕੀਤਾ ਗਿਆ | ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਦੇ ਜਥੇ ਸਮੇਤ ਵੱਖ-ਵੱਖ ਜਥਿਆਂ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਣ ਪੁੱਜੀਆਂ ਹੋਈਆਂ ਸਨ | ਇਲਾਕੇ ਦੇ ਬਾਕੀ ਗੁਰਦੁਆਰਿਆਂ ਅੰਦਰ ਵੀ ਸੰਗਤਾਂ ਦੀ ਭਾਰੀ ਰੌਣਕ ਸੀ | ਆਤਿਸ਼ਬਾਜ਼ੀ ਛੱਡ ਕੇ ਪਵਿੱਤਰ ਦਿਹਾੜੇ ਦੀ ਖੁਸ਼ੀ ਮਨਾਈ ਗਈ |
ਹਾਈਕੋਰਟ ਦੇ ਆਦੇਸ਼ ਨੂੰ ਨਹੀਂ ਲਿਆ ਗੰਭੀਰਤਾ ਨਾਲ
ਪੰਜਗਰਾਈਆਂ, (ਬਲਵਿੰਦਰ ਸਿੰਘ)-ਬੇਸ਼ੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਆਤਿਸ਼ਬਾਜ਼ੀ ਚਲਾਉਣ ਲਈ 6:30 ਤੋਂ 9:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਨੇ ਹਾਈਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕੋੲਾੀ ਠੋਸ ਉਪਰਾਲਾ ਨਹੀਂ ਕੀਤਾ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀਆਂ ਅਪੀਲਾਂ ਦਾ ਵੀ ਪੰਜਾਬ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਹੋਇਆ | ਜਾਗਰੂਕਤਾ ਦੀ ਘਾਟ ਹੋਣ ਕਰਕੇ ਲੋਕ ਸੁੱਤੇ ਹੀ ਕਾਨੂੰਨ ਤੋੜੀ ਜਾ ਰਹੇ ਹਨ ਤੇ ਕਾਨੂੰਨ ਦੇ ਰਖਵਾਲੇ ਨਵੀਂ-ਨਵੀਂ ਬਣੀ ਸਰਕਾਰ ਨਾਲ ਵੀ ਟਕਰਾਅ ਦੇ ਮੂੜ ਵਿਚ ਨਹੀਂ ਹਨ |
ਦੇਰ ਰਾਤ ਤੱਕ ਚਲਦੀ ਰਹੀ ਆਤਿਸ਼ਬਾਜ਼ੀ
ਫਤਹਿਗੜ੍ਹ ਚੂੜੀਆਂ, (ਫੁੱਲ, ਬਾਠ)- ਸਰਕਾਰੀ ਹੁਕਮਾਂ ਅਨੁਸਾਰ ਨਿਰਧਾਰਤ ਸਮੇਂ ਤੱਕ ਪਟਾਕੇ ਚਲਾਉਣ ਲਈ ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਨੂੰ ਫਤਹਿਗੜ੍ਹ ਚੂੜੀਆਂ ਦੇ ਲੋਕਾਂ ਵਲੋਂ ਟਿੱਚ ਜਾਣਦੇ ਹੋਏ ਦੇਰ ਰਾਤ ਤੱਕ ਆਤਿਸ਼ਬਾਜ਼ੀ ਚਲਾਈ ਗਈ ਅਤੇ ਇਸ ਮੌਕੇ ਕਿਸੇ ਵੀ ਸਰਕਾਰੀ ਅਤੇ ਪੁਲਿਸ ਅਧਿਕਾਰੀ ਵਲੋਂ ਪਟਾਕਿਆਂ ਨੂੰ ਲੈ ਕੇ ਕੋਈ ਰੋਕ-ਟੋਕ ਨਹੀਂ ਸੀ ਲਗਾਈ ਗਈ | ਇਸ ਤੋਂ ਇਲਾਵਾ ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ 'ਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਧੂਮ-ਧਾਮ ਨਾਲ ਮਨਾਈ ਗਈ | ਵੱਖ-ਵੱਖ ਗੁਰਦੁਆਰਾ ਸਾਹਿਬ ਸੰਗਤਾਂ ਵਲੋਂ ਗੁਰਬਾਣੀ ਦੇ ਕੀਰਤਨ ਕੀਤੇ ਗਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ |
ਕਸਬਾ ਕਾਹਨੂੰਵਾਨ 'ਚ ਦੀਵਾਲੀ ਤਿਉਹਾਰ ਮਨਾਇਆ
ਕਾਹਨੂੰਵਾਨ, (ਹਰਜਿੰਦਰ ਸਿੰਘ ਜੱਜ)- ਕਸਬਾ ਕਾਹਨੂੰਵਾਨ ਅਤੇ ਇਸ ਦੇ ਆਸ-ਪਾਸ ਪਿੰਡਾਂ ਵਿਚ ਲੋਕਾਂ ਵਲੋਂ ਦੀਵਾਲੀ ਦੇ ਸ਼ੁਭ ਤਿਉਹਾਰ ਨੂੰ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ | ਇਸ ਖ਼ੁਸ਼ੀ ਵਿਚ ਲੋਕਾਂ ਵਲੋਂ ਇਕ-ਦੂਸਰੇ ਨੂੰ ਮਠਿਆਈ ਵੰਡ ਕੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱੱਤੀਆਂ ਗਈਆਂ | ਇਸ ਸਬੰਧੀ ਹਰੇਕ ਪਿੰਡਾਂ ਵਿਚ ਸਥਿਤ ਗੁਰਦੁਆਰਿਆਂ ਅਤੇ ਮੰਦਿਰਾਂ ਵਿਚ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ ਅਤੇ ਮੇਨ ਬਾਜ਼ਾਰ ਕਾਹਨੂੰਵਾਨ ਵਿਖੇ ਲੋਕਾਂ ਵਲੋਂ ਸ਼ੁਭ ਸ਼ਗਨਾਂ ਲਈ ਬਰਤਨ, ਮਠਿਆਈ ਤੋਂ ਇਲਾਵਾ ਆਪੋ-ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਫੋਟੋਆਂ ਦੇ ਕੈਲੰਡਰ ਵੀ ਵੱਡੀ ਮਾਤਰਾ ਵਿਚ ਖ਼ਰੀਦੇ ਗਏ | ਕਸਬਾ ਕਾਹਨੂੰਵਾਨ ਦੇ ਸਮੂਹ ਗੁਰਦੁਆਰਿਆਂ ਅਤੇ ਨਾਗ ਮੰਡੀ ਮੰਦਿਰ ਤੋਂ ਇਲਾਵਾ ਬਾਬਾ ਬਾਲਕ ਨਾਥ, ਸ਼ਿਵਾਲਾ ਮੰਦਿਰ, ਗੁਫ਼ਾ ਮੰਦਿਰ, ਮਾਤਾ ਸ਼ੀਤਲਾ ਮੰਦਿਰ, ਕਾਲੀ ਮਾਤਾ ਮੰਦਿਰ ਤੇ ਠਾਕੁਰ ਦੁਆਰਾ ਮੰਦਿਰ ਵਿਖੇ ਦੀਵਾਲੀ ਸਬੰਧੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਵਲੋਂ ਦੀਪਮਾਲਾ ਕਰਨ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ |
<br/>

 

ਸੰਤ ਬਾਬਾ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ

ਹਰਚੋਵਾਲ, 20 ਅਕਤੂਬਰ (ਰਣਜੋਧ ਸਿੰਘ ਭਾਮ)- ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਪਿੰਡ ਭਾਮ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਦਿਨਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ: ਸ਼ਿਵ ...

ਪੂਰੀ ਖ਼ਬਰ »

ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਹੋਵੇਗਾ-ਲਾਡੀ

ਅੱਚਲ ਸਾਹਿਬ, 20 ਅਕਤੂਬਰ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡਾਂ 'ਚ ਵਿਕਾਸ ਕਾਰਜਾਂ 'ਚ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਡਾਕਟਰ ਸੁੱਖ ਨੱਤ ...

ਪੂਰੀ ਖ਼ਬਰ »

ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਲੀਵਾਲ, 20 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਐਮ.ਡੀ. ਚਰਨਜੀਤ ਸਿੰਘ ਅਤੇ ਮੈਡਮ ਦਵਿੰਦਰ ਕੌਰ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ...

ਪੂਰੀ ਖ਼ਬਰ »

ਗੁਰਦੁਆਰਾ ਤੇਜਾ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਕਾਲਾ ਅਫਗਾਨਾ, 20 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਪਿੰਡ ਤੇਜਾ ਕਲਾਂ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਦੇ ਸਮੂਹ ਮੁਲਾਜ਼ਮਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਅਤੇ ...

ਪੂਰੀ ਖ਼ਬਰ »

ਨਿਊ ਲਿਟਲ ਸਕਾਲਰ ਅਕੈਡਮੀ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

ਅੱਚਲ ਸਾਹਿਬ, 20 ਅਕਤੂਬਰ (ਗੁਰਚਰਨ ਸਿੰਘ)- ਨਿਊ ਲਿਟਲ ਸਕਾਲਰ ਅਕੈਡਮੀ ਰੰਗੜ ਨੰਗਲ ਨਜ਼ਦੀਕ ਚੌਕ ਮਹਿਤਾ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ, ਜਿਸ ਵਿਚ ਅਕੈਡਮੀ ਦੇ ਬੱਚਿਆਂ ਦੇ ਦੀਵਾ, ਪੇਂਟਿੰਗ, ਰੰਗੋਲੀ ਅਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਪਰਾਲੀ ਗਾਲਣ ਲਈ ਕਿਸਾਨਾਂ ਨੂੰ ਮਿਲੇ ਯੋਗ ਮੁਆਵਜ਼ਾ-ਕਿਸਾਨ ਆਗੂ

ਅਲੀਵਾਲ, 20 ਅਕਤੂਬਰ (ਹਰਪਿੰਦਰਪਾਲ ਸਿੰਘ ਸੰਧੂ)- ਪਰਾਲੀ ਨੂੰ ਅੱਗ ਨਾ ਲਾਉਣ ਦੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮੁੱਦੇ 'ਤੇ ਕਿਸਾਨਾਂ ਉੱਪਰ ਪਰਚੇ ਦਰਜ ਕਰਨ ਦੀ ਕਾਰਵਾਈ ਨੂੰ ਮੂਲੋਂ ਰੱਦ ਕਰਦਿਆਂ ਨਜ਼ਦੀਕੀ ਪਿੰਡ ਦਾਬਾਂਵਾਲ ਕਲਾਂ ...

ਪੂਰੀ ਖ਼ਬਰ »

ਸੱਭਿਆਚਾਰਕ ਮੁਕਾਬਲਿਆਂ 'ਚ ਸ਼ੇਖ਼ਪੁਰ ਸਕੂਲ ਦੀ ਝੰਡੀ

ਬਟਾਲਾ, 20 ਅਕਤੂਬਰ (ਕਾਹਲੋਂ)- ਜ਼ਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀਮਤੀ ਰਕੇਸ਼ ਬਾਲਾ, ਸਹਾਇਕ ਅਫ਼ਸਰ (ਖੇਡਾਂ) ਸ੍ਰੀਮਤੀ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਖੁੱਲ੍ਹੇ ਲਾਂਘੇ ਲਈ ਸਰਹੱਦ 'ਤੇ 201ਵੀਂ ਅਰਦਾਸ

ਡੇਰਾ ਬਾਬਾ ਨਾਨਕ, 20 ਅਕਤੂਬਰ (ਹੀਰਾ ਸਿੰਘ ਮਾਂਗਟ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨਾਂ ਪਾਸਪੋਰਟ ਅਤੇ ਬਿਨਾਂ ਵਿਜਾ ...

ਪੂਰੀ ਖ਼ਬਰ »

ਸ਼ਾਹਬਾਦ 'ਚ ਸਾਲਾਨਾ ਜਾਗਰਣ ਕਰਵਾਇਆ

ਅੱਚਲ ਸਾਹਿਬ, 20 ਅਕਤੂਬਰ (ਗੁਰਚਰਨ ਸਿੰਘ)- ਨਜ਼ਦੀਕੀ ਪਿੰਡ ਸ਼ਾਹਬਾਦ ਦੀ ਸੰਗਤ ਵਲੋਂ ਪਿੰਡ ਦੀ ਧਰਮਸ਼ਾਲਾ 'ਚ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਬਟਾਲੇ ਤੋਂ ਪਹੁੰਚੀ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਗੁਣਗਾਣ ਕੀਤਾ | ਇਸ ਮੌਕੇ ਸੰਗਤਾਂ ਦੇ ਦਰਸ਼ਨ ਕਰਨ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਅਤੇ ਡਾ: ਅਬਰੋਲ ਦੇ ਪਿਤਾ ਕਾਮਰੇਡ ਰਾਜ ਕੁਮਾਰ ਨਹੀਂ ਰਹੇ

ਗੁਰਦਾਸਪੁਰ, 20 ਅਕਤੂਬਰ (ਆਰਿਫ਼)- ਹਲਕਾ ਧਾਰੀਵਾਲ ਤੋਂ ਸੀ.ਪੀ.ਆਈ. ਪਾਰਟੀ ਵਲੋਂ 2 ਵਾਰ ਚੋਣ ਲੜ ਕੇ ਵਿਧਾਇਕ ਬਣੇ ਕਾਮਰੇਡ ਰਾਜ ਕੁਮਾਰ (90) ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ | ਜ਼ਿਕਰਯੋਗ ਹੈ ਕਿ ਕਾਮਰੇਡ ਰਾਜ ਕੁਮਾਰ ਅਬਰੋਲ ਮੈਡੀਕਲ ਸੈਂਟਰ ਦੇ ਡਾਇਰੈਕਟਰ ਡਾ: ...

ਪੂਰੀ ਖ਼ਬਰ »

ਜਗਮੀਤ ਸਿੰਘ ਕੈਨੇਡਾ ਸਿੱਖ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਬਣਿਆ-ਸਿੱਖ ਬੁੱਧੀਜੀਵੀ

ਬਟਾਲਾ, 20 ਅਕਤੂਬਰ (ਕਾਹਲੋਂ)- ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਆਗੂ ਬਣ ਕੇ ਸਿੱਖੀ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਉਣ ਵਾਲੇ ਨੌਜਵਾਨ ਸ: ਜਗਜੀਤ ਸਿੰਘ ਨੇ ਭਾਰਤ ਤੇ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਦਾ ਮਾਣ ਹਾਸਲ ਕੀਤਾ ਹੈ | ...

ਪੂਰੀ ਖ਼ਬਰ »

ਗਣਿਤ ਵਿਸ਼ੇ ਦੀ ਤਿੰਨ ਰੋਜ਼ਾ ਸਿਖਲਾਈ ਸਮਾਪਤ

ਗੁਰਦਾਸਪੁਰ, 20 ਅਕਤੂਬਰ (ਆਰਿਫ਼)- ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਕੋਆਰਡੀਨੇਟਰ ਨਿਰਮਲ ਕੌਰ ਦੀ ਅਗਵਾਈ ਹੇਠ ਅੱਪਰ ਪ੍ਰਾਇਮਰੀ ਦੇ 'ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਗਣਿਤ ਵਿਸ਼ੇ ਦੀ ਤਿੰਨ ਰੋਜ਼ਾ ...

ਪੂਰੀ ਖ਼ਬਰ »

ਹਕੀਮ ਰਜਿੰਦਰ ਪਾਲ ਨਮਿਤ ਸਰਧਾਂਜਲੀ ਸਮਾਗਮ

ਧਾਰੀਵਾਲ, 20 ਅਕਤੂਬਰ (ਸਵਰਨ ਸਿੰਘ)- ਸਥਾਨਕ ਮੋਨੀ ਮੰਦਿਰ ਵਿਖੇ ਹਕੀਮ ਰਜਿੰਦਰ ਪਾਲ ਨਮਿੱਤ ਸ਼ਰਧਾਂਜ਼ਲੀ ਹੋਇਆ, ਜਿਸ ਵਿਚ ਪੰਡਿਤ ਕਾਲਾ ਨੇ ਰੀਤੀ-ਰਿਵਾਜਾਂ ਅਨੁਸਾਰ ਰਸਮ ਪੱਗੜੀ ਦੀ ਰਸਮ ਨੂੰ ਪੂਰਾ ਕੀਤਾ | ਇਸ ਮੌਕੇ 'ਤੇ ਵਿਜੇ ਸ਼ਰਮਾ ਰਾਸ਼ਟਰੀ ਸਵੈ ਸੇਵਕ ਸੰਘ ...

ਪੂਰੀ ਖ਼ਬਰ »

ਪਾਬੰਦੀ ਦੇ ਨਾਂਅ ਹੇਠ ਦੁਕਾਨਦਾਰਾਂ ਮਹਿੰਗੇ ਭਾਅ ਪਟਾਕੇ ਵੇਚ ਕੇ ਲੋਕਾਂ ਦੀ ਕੀਤੀ ਖੂਬ ਲੁੱਟ

ਗੁਰਦਾਸਪੁਰ, 20 ਅਕਤੂਬਰ (ਆਰਿਫ਼)- ਪੰਜਾਬ ਐਾਡ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਅੰਦਰ ਪਟਾਕਿਆਂ ਦੀ ਵਿੱਕਰੀ ਅਤੇ ਸਟੋਰ ਕਰਨ 'ਤੇ ਲਗਾਏ ਗਏ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਵੀ ਦੀਵਾਲੀ ਵਾਲੇ ਦਿਨ ਸ਼ਹਿਰ ਅੰਦਰ ਅਤੇ ਆਸ-ਪਾਸ ਕਸਬਿਆਂ ਅੰਦਰ ਧੜੱਲੇ ਨਾਲ ਪਟਾਕਿਆਂ ...

ਪੂਰੀ ਖ਼ਬਰ »

ਭਾਜਪਾ-ਅਕਾਲੀ ਦਲ ਤੇ 'ਆਪ' ਨੂੰ ਨਕਾਰ ਕੇ ਲੋਕਾਂ ਨੇ ਜਾਖੜ ਨੂੰ ਸ਼ਾਨਦਾਰ ਜਿੱਤ ਦਿਵਾਈ- ਮੈਨੇਜਰ ਰਣਜੋਧ ਸਿੰਘ

ਬਟਾਲਾ, 20 ਅਕਤੂਬਰ (ਕਾਹਲੋਂ)- ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਲੋਕਾਂ ਨੇ ਜ਼ਿਮਨੀ ਚੋਣ 'ਚ ਭਾਜਪਾ, ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਨੂੰ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ...

ਪੂਰੀ ਖ਼ਬਰ »

ਜਾਖੜ ਦੀ ਜਿੱਤ ਨੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਦਾ ਦਿੱਤਾ ਜਵਾਬ- ਕਾਂਗਰਸੀ ਆਗੂ

ਨਿੱਕੇ ਘੁੰਮਣ, 20 ਅਕਤੂਬਰ (ਗੁਰਵਿੰਦਰ ਸਿੰਘ ਰੰਧਾਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਹੋਈ ਵੱਡੀ ਜਿੱਤ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਵਿਰੋਧੀ ਫੈਸਲਿਆਂ ਦਾ ਲੋਕ ਸਭਾ ਹਲਕਾ ...

ਪੂਰੀ ਖ਼ਬਰ »

-ਮਾਮਲਾ ਗਵਾਹੀ ਦੇਣ ਤੋਂ ਰੋਕਣ ਦਾ- ਨੌਜਵਾਨਾਂ ਨੇ ਦੁਕਾਨਦਾਰਾਂ ਦੀ ਮਾਰਕੁਟਾਈ ਕਰਕੇ ਦੁਕਾਨ ਦੀ ਕੀਤੀ ਭੰਨਤੋੜ

ਧਿਆਨਪੁਰ, 20 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਕਸਬਾ ਧਿਆਨਪੁਰ 'ਚ ਅੱਜ ਚਿੱਟੇ ਦਿਨ ਨੇੜਲੇ ਪਿੰਡ ਦੇ 7-8 ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਜਿੱਥੇ ਦੁਕਾਨਦਾਰ ਦੀ ਮਾਰਕੁਟਾਈ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਉੱਥੇ ਦੁਕਾਨ ਦੀ ਭੰਨਤੋੜ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਪੀਣ ਵਾਲੇ ਪਾਣੀ ਦੀ ਥਾਂ 'ਤੇ ਸਫ਼ਾਈ ਦੀ ਘਾਟ

ਗੁਰਦਾਸਪੁਰ, 20 ਅਕਤੂਬਰ (ਬਲਦੇਵ ਸਿੰਘ ਬੰਦੇਸ਼ਾ)- ਸਥਾਨਕ ਸਿਵਲ ਹਸਪਤਾਲ ਵਿਖੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਲਈ ਕੂਲਰ ਤੇ ਟੂਟੀਆਂ ਲਗਾਈਆਂ ਗਈਆਂ ਹਨ | ਪਰ ਸਫ਼ਾਈ ਦੀ ਸੁਵਿਧਾ ਨਾ ਹੋਣ ਕਾਰਨ ਏਥੇ ਏਨੀ ਬਦਬੂ ਆਉਂਦੀ ਹੈ ਕਿ ਇਕ ਆਮ ਆਦਮੀ ਲਈ ਇੱਥੋਂ ਪਾਣੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਵਰਸੋਲਾ ਸਮੇਤ ਵੱਖ-ਵੱਖ ਮੰਡੀਆਂ ਦਾ ਦੌਰਾ

ਵਰਸੋਲਾ, 20 ਅਕਤੂਬਰ (ਵਰਿੰਦਰ ਸਹੋਤਾ)- ਖੇਤੀਬਾੜੀ ਵਿਭਾਗ ਦੀ ਮੰਡੀਕਰਨ ਸ਼ਾਖਾ ਗੁਰਦਾਸਪੁਰ ਵਲੋਂ ਡਾ: ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫ਼ਸਰ ਦੀ ਅਗਵਾਈ ਹੇਠ ਕਾਲਾ ਨੰਗਲ, ਆਲੀਨੰਗਲ ਅਤੇ ਵਰਸੋਲਾ ਸਥਿਤ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੰਡੀਆਂ 'ਚ ...

ਪੂਰੀ ਖ਼ਬਰ »

ਹੁਣ ਵਿਦਿਆਰਥੀ ਆਸਟ੍ਰੇਲੀਆ 'ਚ ਆਸਾਨੀ ਨਾਲ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹਨ-ਗੈਵੀ ਕਲੇਰ

ਗੁਰਦਾਸਪੁਰ, 20 ਅਕਤੂਬਰ (ਆਰਿਫ਼)- ਟੀਮ ਗਲੋਬਲ ਦੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਸੰਸਦ ਵਲੋਂ ਸਿਟੀਜ਼ਨਸ਼ਿਪ ਸਬੰਧੀ ਪੇਸ਼ ਕੀਤਾ ਬਿੱਲ ਰੱਦ ਕਰ ਦਿੱਤਾ ਹੈ | ਜਿਸ ਦਾ ਲਾਭ ਭਾਰਤ ਦੇ ਵਿਦਿਆਰਥੀਆਂ ਨੰੂ ਹੋਵੇਗਾ ਕਿਉਂਕਿ ਇਸ ਬਿੱਲ ਵਿਚ ...

ਪੂਰੀ ਖ਼ਬਰ »

ਦੋ ਦਿਨ ਪਹਿਲਾਂ ਨੌਜਵਾਨ ਦੀ ਕੀਤੀ ਮਾਰਕੁੱਟ ਦੇ ਬਾਅਦ ਹੋਈ ਮੌਤ

ਦੀਨਾਨਗਰ, 20 ਅਕਤੂਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਪਿੰਡ ਅਵਾਂਖਾ ਦੇ ਇਕ ਨੌਜਵਾਨ ਦੀ ਦੋ ਦਿਨ ਪਹਿਲਾਂ ਹੋਏ ਝਗੜੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਬੀਤੀ ਰਾਤ ਮੌਤ ਹੋ ਜਾਣ ਦੇ ਬਾਅਦ ਅੱਜ ਮਿ੍ਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਥਾਣੇ ਦੇ ਬਾਹਰ ਸਵੇਰੇ ...

ਪੂਰੀ ਖ਼ਬਰ »

-ਮਾਮਲਾ ਪੁਲਿਸ ਵਲੋਂ ਦੁਕਾਨਾਂ ਦੇ ਬਾਹਰ ਲਗਾਏ ਪਟਾਕੇ ਚੁੱਕਣ ਦਾ- ਦੁਕਾਨਦਾਰਾਂ ਨੇ ਡਡਵਾਂ ਚੌਾਕ 'ਚ ਜਾਮ ਲਗਾਇਆ

ਧਾਰੀਵਾਲ, 20 ਅਕਤੂਬਰ (ਸਵਰਨ ਸਿੰਘ)- ਸਥਾਨਕ ਸ਼ਹਿਰ ਦੇ ਡਡਵਾਂ ਰੋਡ 'ਤੇ ਦੀਵਾਲੀ ਵਾਲੇ ਦਿਨ ਉਸ ਵੇਲੇ ਸਥਿਤੀ ਤਣਾਅ ਵਾਲੀ ਬਣ ਗਈ, ਜਦੋਂ ਥਾਣਾ ਧਾਰੀਵਾਲ ਦੀ ਪੁਲਿਸ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਹੋਏ ਪਟਾਕਿਆਂ ਨੂੰ ਚੁੱਕਣ ਲਈ ਕਿਹਾ, ...

ਪੂਰੀ ਖ਼ਬਰ »

ਪਟਾਕੇ ਚੱਲਣ ਨਾਲ 2 ਜ਼ਖ਼ਮੀ

ਬਟਾਲਾ, 20 ਅਕਤੂਬਰ (ਹਰਦੇਵ ਸਿੰਘ ਸੰਧੂ)- ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਚਲਾਈ ਜਾ ਰਹੀ ਆਤਿਸ਼ਬਾਜ਼ੀ ਕਾਰਨ ਇਕ ਬੱਚੇ ਸਮੇਤ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਇਕ ...

ਪੂਰੀ ਖ਼ਬਰ »

ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਆਤਿਸ਼ਬਾਜ਼ੀ ਚਲਾਈ

ਅਲੀਵਾਲ, 20 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਪਿਛਲੇ ਕਈ ਦਿਨਾਂ ਤੋਂ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਰੋਕਣ ਲਈ ਗੱਲ ਸਿਰਫ਼ ਸਰਕਾਰੀ ਹੁਕਮਾਂ ਤੀਕ ਹੀ ਸੀਮਿਤ ਰਹੀ | ਇਸ ਸਬੰਧੀ ਨਾ ਤਾਂ ਕੋਈ ਸਮਾਜ ਸੇਵੀ ਜਾਂ ਵਾਤਾਵਰਨ ਪ੍ਰੇਮੀਆਂ ...

ਪੂਰੀ ਖ਼ਬਰ »

ਜ਼ਿਮਨੀ ਚੋਣ ਦੌਰਾਨ ਹਾਕਮ ਧਿਰ ਨੇ ਲੋਕਤੰਤਰ ਦੀਆਂ ਖੁੱਲ੍ਹ ਕੇ ਉਡਾਈਆਂ ਧੱਜੀਆਂ- ਬੱਬੇਹਾਲੀ

ਗੁਰਦਾਸਪੁਰ, 20 ਅਕਤੂਬਰ (ਕੇ.ਪੀ. ਸਿੰਘ)- ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਹਾਕਮ ਧਿਰ ਵਲੋਂ ਲੋਕਤੰਤਰ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਗਈਆਂ ਅਤੇ ਵੋਟਾਂ 'ਚ ਜਿੱਤ ਹਾਸਲ ਕਰਨ ਲਈ ਵੋਟਰਾਂ ਨੂੰ ਡਰਾਉਣ-ਧਮਕਾਉਣ ਤੋਂ ਇਲਾਵਾ ਹੋਰ ਵੀ ਬਹੁਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬੱਚੀ ਦੀ ਮੌਤ, 2 ਜ਼ਖ਼ਮੀ

ਬਟਾਲਾ, 20 ਅਕਤੂਬਰ (ਕਾਹਲੋਂ)-ਅੱਜ ਦੇਰ ਸ਼ਾਮ ਬਟਾਲਾ ਦੇ ਜਲੰਧਰ ਰੋਡ 'ਤੇ ਇਕ ਘੜੁੱਕੇ ਦੀ ਰਿਕਸ਼ੇ ਨੂੰ ਟੱਕਰ ਵੱਜਣ ਕਾਰਨ ਇਕ ਡੇਢ ਮਹੀਨੇ ਦੇ ਬੱਚੇ ਦੀ ਮੌਤ ਹੋਣ ਅਤੇ ਉਸ ਦੇ ਪਿਤਾ ਤੇ ਦਾਦੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ...

ਪੂਰੀ ਖ਼ਬਰ »

ਪੰਡਿਤ ਮੋਹਨ ਲਾਲ ਕਾਲਜ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਫਤਹਿਗੜ੍ਹ ਚੂੜੀਆਂ, 20 ਅਕਤੂਬਰ (ਧਰਮਿੰਦਰ ਸਿੰਘ ਬਾਠ)- ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਗਰਲਜ਼ ਫਤਹਿਗੜ੍ਹ ਚੂੜੀਆਂ 'ਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਉਤਸ਼ਾਹ ਨਾਲ ਮਨਾਇਆ ਗਿਆ | ਕਾਲਜ ਵਲੋਂ ਪੰਡਿਤ ਮੋਹਨ ਲਾਲ ਦੀ ਜਨਮ ਭੂਮੀ ਦੇ ਪ੍ਰਾਇਮਰੀ ਸਕੂਲ ਦੇ ...

ਪੂਰੀ ਖ਼ਬਰ »

ਹਸਤ ਕਲਾ ਦੇ ਰਿਚੇਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

ਬਟਾਲਾ, 20 ਅਕਤੂਬਰ (ਹਰਦੇਵ ਸਿੰਘ ਸੰਧੂ)- ਹਸਤ ਸਿਲਪਾ ਕਲਾ ਦੇ ਰਿਚੇਤਾ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਜਨਮ ਦਿਹਾੜਾ ਬਟਾਲਾ ਦੇ ਸਮੂਹ ਕਿਰਤੀਆਂ ਅਤੇ ਸ਼ਹਿਰ ਵਾਸੀਆ ਵਲੋਂ ਸਥਾਨਕ ਕਾਹਨੂੰਵਾਨ ਰੋਡ 'ਤੇ ਵਿਸ਼ਵਕਰਮਾ ਰੋਡ ਵਿਖੇ ਬਾਬਾ ਵਿਸ਼ਵਕਰਮਾ ਪਬਲਿਕ ਹਾਲ 'ਚ ...

ਪੂਰੀ ਖ਼ਬਰ »

ਬਾਬਾ ਮੰਗਲ ਦਾਸ ਮੈਮੋਰੀਅਲ ਸਕੂਲ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਜੌੜਾ ਛੱਤਰਾਂ, 20 ਅਕਤੂਬਰ (ਪਰਮਜੀਤ ਸਿੰਘ ਘੁੰਮਣ)- ਕਸਬਾ ਜੌੜਾ ਛੱਤਰਾਂ ਵਿਖੇ ਬਾਬਾ ਮੰਗਲ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰ੍ਰਸੀਪਲ ਰਣਜੀਤ ਸ਼ਰਮਾ ਦੀ ਅਗਵਾਈ ਹੇਠ ਚਾਰਟ ਮੇਕਿੰਗ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚੋਂ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਤੋਂ ਮਹਾਨ ਕੀਰਤਨ ਗੁਰਦੁਆਰਾ ਤਪ ਅਸਥਾਨ ਵਿਖੇ 24 ਨੂੰ ਪਹੁੰਚੇਗਾ- ਡਾ. ਗੁਰਦੇਵ ਸਿੰਘ

ਨਿੱਕੇ ਘੁੰਮਣ, 20 ਅਕਤੂਬਰ (ਗੁਰਵਿੰਦਰ ਸਿੰਘ ਰੰਧਾਵਾ)- ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਪਵਿੱਤਰ ਯਾਦ 'ਚ ਕਰਵਾਏ ਜਾ ਰਹੇ 29ਵੇਂ ਮਹਾਨ ਗੁਰਮਤਿ ਸਮਾਗਮ ਮੌਕੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਮਹਾਨ ਨਗਰ ਕੀਰਤਨ ਗੁਰਦੁਆਰਾ ...

ਪੂਰੀ ਖ਼ਬਰ »

ਪਿਛਲੀ ਸਰਕਾਰ ਜੇ ਫ਼ਸਲਾਂ ਦੇ ਸਹੀ ਮੁੱਲ ਦਿੰਦੀ ਤਾਂ ਅੱਜ ਕਿਸਾਨ ਖ਼ੁਦਕਸ਼ੀਆਂ ਨਾ ਕਰਦਾ- ਸਰਪੰਚ ਮੋਕਲ

ਸ੍ਰੀ ਹਰਗੋਬਿੰਦਪੁਰ, 20 ਅਕਤੂਬਰ (ਘੁੰਮਣ)- ਕਾਂਗਰਸ ਮੌਜੂਦਾ ਸਰਕਾਰ ਦੀ ਤਰ੍ਹਾਂ ਜੇਕਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਆਪਣੇ 10 ਸਾਲ ਦੇ ਰਾਜ ਵਿਚ ਕਿਸਾਨਾਂ ਦੀਆਂ ਫ਼ਸਲਾਂ ਦੇ ਸਹੀ ਮੁੱਲ ਦਿੰਦੀ ਤਾਂ ਅੱਜ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੁੰਦਾ | ਮੁੱਖ ...

ਪੂਰੀ ਖ਼ਬਰ »

ਹਸਤ ਸ਼ਿਲਪ ਕਾਲਜ 'ਚ ਦੀਵਾਲੀ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ

ਬਟਾਲਾ, 20 ਅਕਤੂਬਰ (ਕਾਹਲੋਂ)- ਹਸ਼ਤ ਸਿਲਪ ਡਿਗਰੀ ਕਾਲਜ ਅਤੇ ਆਈ.ਟੀ.ਆਈ. ਬਟਾਲਾ ਵਿਖੇ ਦੀਵਾਲੀ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਲ੍ਹਾਂ ਵਿਚ 150 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਮੈਡਮ ਰਜਨੀਤ ਕੌਰ (ਡਰਾਇੰਗ ਟੀਚਰ) ਸਰਕਾਰੀ ਸੀਨੀ: ਸੈਕ: ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ

ਬਟਾਲਾ, 20 ਅਕਤੂਬਰ (ਕਾਹਲੋਂ)- ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਗਏ | ਜਿਸ 'ਚ ਬੀਬੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ 'ਚ ਪੰਜਵਾਂ ਕੀਰਤਨ ਦਰਬਾਰ ਸੰਪੰਨ

ਫਤਹਿਗੜ੍ਹ ਚੂੜੀਆਂ, 20 ਅਕਤੂਬਰ (ਜੇ.ਐਸ. ਮਾਨ)-ਪਿੰਡ ਹਰਦੋਰਵਾਲ ਕਲਾਂ ਵਿਖੇ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਨੂੰ ਸਮਰਪਿਤ ਪੰਜਵਾਂ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸਿੱਖ ਪੰਥ ਦੇ ਕੀਰਤਨੀਏ ਅਤੇ ਕਥਾਵਾਚਕਾਂ ਨੇ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਪਾਵਰ ਕਾਮ ਨੇ ਮਨਾਈ ਭਗਵਾਨ ਵਿਸ਼ਵਕਰਮਾ ਜੈਅੰਤੀ

ਪਠਾਨਕੋਟ, 20 ਅਕਤੂਬਰ (ਸੰਧੂ)- ਭਗਵਾਨ ਵਿਸ਼ਵਕਰਮਾ ਜੈਯੰਤੀ ਦੇ ਸਬੰਧ ਵਿਚ ਪਾਵਰ ਕਾਮ ਵਿਭਾਗ ਵਲੋਂ ਸਹਾਇਕ ਐਕਸੀਅਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਸਮਾਗਮ ਵਿਚ ਡਿਪਟੀ ਚੀਫ਼ ਇੰਜੀ: ਜੇ.ਐਸ. ਪਠਾਨੀਆ ਮੁੱਖ ਮਹਿਮਾਨ ਅਤੇ ਸੇਵਾ ਮੁਕਤ ਚੀਫ਼ ...

ਪੂਰੀ ਖ਼ਬਰ »

ਮਜ਼ਦੂਰਾਂ ਨੇ ਮਨਾਇਆ ਵਿਸ਼ਵਕਰਮਾ ਦਿਵਸ

ਪਠਾਨਕੋਟ, 20 ਅਕਤੂਬਰ (ਚੌਹਾਨ)- ਇਮਾਰਤ ਉਸਾਰੀ ਨਾਲ ਸਬੰਧਿਤ ਕੰਮ ਕਰਦੇ 40 ਕਿਸਮਾਂ ਦੇ ਹੁਨਰਮੰਦ ਕਾਰੀਗਰਾਂ ਅਤੇ ਇਨ੍ਹਾਂ ਦੇ ਨਾਲ ਲੱਗਦੇ ਹੈਲਪਰਾਂ ਨੇ ਇਕੱਠੇ ਹੋ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਬੈਨਰ ਹੇਠ ਗਰੀਨ ਫੀਲਡ ਕਾਲੋਨੀ ...

ਪੂਰੀ ਖ਼ਬਰ »

ਸਾਈਕਲ ਸ਼ੋਅ ਰੂਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਪਠਾਨਕੋਟ, 20 ਅਕਤੂਬਰ (ਸੰਧੂ)- ਪਠਾਨਕੋਟ ਦੇ ਢਾਂਗੂ ਰੋਡ ਸਥਿਤ ਮਾਡਲ ਟਾਊਨ ਸਥਿਤ ਸਾਈਕਲ ਸ਼ੋਅ ਰੂਮ ਵਿਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਦੁਕਾਨ ਦੇ ਮਾਲਕ ਰਜਨੀਸ਼ ਮਹਾਜਨ ਨੇ ਦੱਸਿਆ ਕਿ ਬੀਤੀ ਰਾਤ ਲਗਪਗ 12 ਵਜੇ ...

ਪੂਰੀ ਖ਼ਬਰ »

ਰਾਸ਼ਟਰੀ ਮਾਰਗ 'ਤੇ ਉਲਟੀ ਦਿਸ਼ਾ ਵੱਲ ਚੱਲਦੇ ਵਾਹਨਾਂ ਤੋਂ ਲੋਕ ਪ੍ਰੇਸ਼ਾਨ

ਮਾਧੋਪੁਰ, 20 ਅਕਤੂਬਰ (ਨਰੇਸ਼ ਮਹਿਰਾ)- ਪੰਜਾਬ 'ਚ ਨਵੀਂ ਬਣੀ ਕਾਂਗਰਸ ਦੀ ਸਰਕਾਰ ਨੇ ਜਿੱਥੇ ਸ਼ੁਰੂ 'ਚ ਨਾਜਾਇਜ਼ ਮਾਈਨਿੰਗ 'ਤੇ ਰੋਕ ਲਾ ਕੇ ਲੋਕਾਂ ਦੇ ਦਿਲ ਜਿੱਤੇ ਸਨ, ਉੱਥੇ ਹੀ ਓਵਰਲੋਡਿੰਗ 'ਤੇ ਵੀ ਰੋਕ ਲਾ ਦਿੱਤੀ ਸੀ | ਪਰ ਸਰਕਾਰ ਦੇ ਹੁਕਮਾਂ ਦੀ ਜਾਂ ਤਾਂ ਪੁਲਿਸ ...

ਪੂਰੀ ਖ਼ਬਰ »

ਦੋ ਸਾਧੂਆਂ ਦੇ ਆਪਸੀ ਝਗੜੇ 'ਚ ਇਕ ਦੀ ਮੌਤ

ਮਾਧੋਪੁਰ/ ਸੁਜਾਨਪੁਰ, 20 ਅਕਤੂਬਰ (ਨਰੇਸ਼ ਮਹਿਰਾ/ਜਗਦੀਪ ਸਿੰਘ)- ਬੀਤੀ ਰਾਤ ਡਿਫੈਂਸ ਰੋਡ 'ਤੇ ਪੁਲ ਨੰਬਰ ਇਕ ਨਜ਼ਦੀਕ ਪੀਰ ਬਾਬੇ ਦੀ ਦਰਗਾਹ 'ਤੇ ਰਹਿੰਦੇ ਦੋ ਸਾਧੂਆਂ ਦਾ ਆਪਸ 'ਚ ਝਗੜਾ ਹੋ ਗਿਆ | ਜਿਨ੍ਹਾਂ ਵਿਚੋਂ ਇਕ ਸਾਧੂ ਦੀ ਮੌਤ ਹੋ ਗਈ | ਸੁਜਾਨਪੁਰ ਥਾਣੇ ਦੇ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਦੀ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ

ਪਠਾਨਕੋਟ, 20 ਅਕਤੂਬਰ (ਆਰ. ਸਿੰਘ)- ਖੇਤੀਬਾੜੀ ਵਿਭਾਗ ਪੰਜਾਬ ਵਲੋਂ ਪੰਜਾਬ ਵਿਚ ਕਾਸ਼ਤ ਲਈ ਸਾਲ-2016 ਦੌਰਾਨ ਜਾਰੀ ਕੀਤੀ ਪੀ.ਆਰ. 126 ਕਿਸਮ ਦੀ ਵਿੱਕਰੀ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਦਫ਼ਤਰ ...

ਪੂਰੀ ਖ਼ਬਰ »

ਕਿਸਾਨ ਅਤੇ ਬੇਰੁਜ਼ਗਾਰ ਨੌਜਵਾਨ ਕੇਂਦਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ- ਬੂਆ ਸਿੰਘ

ਪਠਾਨਕੋਟ, 20 ਅਕਤੂਬਰ (ਆਰ. ਸਿੰਘ)- ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਕੇਂਦਰੀ ਸਰਕਾਰ ਬਣੀ ਹੈ | ਉਦੋਂ ਤੋਂ ਹੀ ਦੇਸ਼ ਵਿਚ ਫਿਰਕੂ ਫਸਾਦ ਜਾਤੀਵਾਦ ਦੀਆਂ ਘਟਨਾਵਾਂ ਦਲਿਤਾਂ ਉਪਰ ਘੋਰ ਅੱਤਿਆਚਾਰ, ਬੇਰੁਜ਼ਗਾਰੀ, ਮਹਿੰਗਾਈ, ਦੇਸ਼ ਦੀਆਂ ਸਰਹੱਦਾਂ ਉਪਰ ਗੁਆਂਢੀ ਦੇਸ਼ ...

ਪੂਰੀ ਖ਼ਬਰ »

ਵਿਸ਼ਵਕਰਮਾ ਜੈਅੰਤੀ ਸਬੰਧੀ ਸਾਲਾਨਾ ਭੰਡਾਰਾ ਅਤੇ ਜਾਗਰਣ ਕਰਵਾਇਆ

ਪਠਾਨਕੋਟ, 20 ਅਕਤੂਬਰ (ਸੰਧੂ)- ਸ਼ਾਹੀ ਦਰਬਾਰ ਬਾਬਾ ਕਾਲੀ ਵੀਰ ਵਿਸ਼ਵਕਰਮਾ ਨਗਰ ਸਥਿਤ ਦਰਗਾਹ ਵਿਖੇ ਸੇਵਾਦਾਰ ਬਲਕਾਰ ਸ਼ਾਹ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਜੈਯੰਤੀ ਦੇ ਸਬੰਧ ਵਿਚ ਸਾਲਾਨਾ ਭੰਡਾਰਾ ਅਤੇ ਜਾਗਰਨ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਕਾਰਪੋਰੇਟਰ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਬਜ਼ੁਰਗ ਆਸ਼ਰਮ 'ਚ ਬਜ਼ੁਰਗਾਂ ਨਾਲ ਮਨਾਈ ਦੀਵਾਲੀ

ਪਠਾਨਕੋਟ, 20 ਅਕਤੂਬਰ (ਸੰਧੂ)- ਰੋਟਰੀ ਕਲੱਬ ਵਲੋਂ ਪ੍ਰਧਾਨ ਮੋਹਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਸ੍ਰੀ ਰਾਮ ਵਿੱਦਿਆ ਮੰਦਿਰ ਸਕੂਲ ਵਿਖੇ ਸਥਿਤ ਬਜ਼ੁਰਗ ਆਸ਼ਰਮ ਵਿਚ ਜਾ ਕੇ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸਮਾਗਮ ਵਿਚ ਕਲੱਬ ਦੇ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX