ਤਾਜਾ ਖ਼ਬਰਾਂ


ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭਾਰਤ ਬੰਦ, ਪਟਨਾ 'ਚ ਕਈ ਥਾਈਂ ਪ੍ਰਦਰਸ਼ਨ
. . .  9 minutes ago
ਪਟਨਾ, 23 ਫਰਵਰੀ- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭੀਮ ਆਰਮੀ ਚੀਫ਼ ਚੰਦਰਸ਼ੇਖਰ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਨੂੰ ਲੈ ਕੇ ਬਿਹਾਰ ਦੀ ਰਾਜਧਾਨੀ ਪਟਨਾ...
ਟਰੱਕ ਤੇ ਟੈਂਪੂ ਟਰੈਵਲ ਦੀ ਟੱਕਰ 'ਚ 11 ਮੌਤਾਂ
. . .  54 minutes ago
ਅਹਿਮਦਾਬਾਦ, 23 ਫਰਵਰੀ - ਗੁਜਰਾਤ ਦੇ ਵਡੌਦਰਾ 'ਚ ਪੈਂਦੇ ਰਾਨੂ-ਮਾਹੂਵਡ ਰੋਡ 'ਤੇ ਇੱਕ ਟਰੱਕ ਅਤੇ ਟੈਂਪੂ ਟਰੈਵਲ ਦੀ ਟੱਕਰ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ...
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਾ ਕੁੱਲ 62ਵਾਂ ਅਤੇ ਇਸ ਸਾਲ ਦਾ ਇਹ ਦੂਸਰਾ ਰੇਡਿਓ...
ਜਾਫਰਾਬਾਦ ਮੈਟਰੋ ਸਟੇਸ਼ਨ ਦੇ ਗੇਟ ਕੀਤੇ ਗਏ ਬੰਦ
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਦਾਖਲਾ ਤੇ ਨਿਕਾਸੀ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਸਟੇਸ਼ਨ...
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਦੂਰੀ ਪਾਰੀ 'ਚ ਭਾਰਤ 58/1, ਅਜੇ ਵੀ 125 ਦੌੜਾਂ ਪਿੱਛੇ
. . .  about 1 hour ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
. . .  about 1 hour ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
ਵਾਲਮੀਕ ਭਾਈਚਾਰੇ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ
. . .  about 2 hours ago
ਵੇਰਕਾ 23 ਫਰਵਰੀ (ਪਰਮਜੀਤ ਸਿੰਘ ਬੱਗਾ) - ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ ਅਤੇ ਐਨ.ਪੀ.ਆਰ ਦੇ ਵਿਰੋਧ ਵਿਚ ਅੱਜ ਸਵੇਰੇ ਵਾਲਮੀਕ ਭਾਈਚਾਰੇ ਅਤੇ ਐੱਸ.ਸੀ ਤੇ ਓ.ਬੀ.ਸੀ ਨਾਲ ਸਬੰਧਿਤ ਸਮੂਹ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਕੇਸਾਂ ਦੀ ਪੁਸ਼ਟੀ
. . .  about 2 hours ago
ਸਿਓਲ, 23 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 556 ਹੋ ਚੁੱਕੀ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  1 day ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  1 day ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  1 day ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  1 day ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  1 day ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  1 day ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  1 day ago
ਧਾਰਾ 370 ਦੇ ਬੇਅਸਰ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਹਨ ਜੰਮੂ-ਕਸ਼ਮੀਰ ਦੇ ਵਾਸੀ- ਨੱਡਾ
. . .  1 day ago
ਤਰਨਤਾਰਨ : ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਹੋਏ ਬੱਚੇ ਨੇ ਤੋੜਿਆ ਦਮ
. . .  1 day ago
ਸੁਨੰਦਾ ਪੁਸ਼ਕਰ ਮਾਮਲਾ : ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  1 day ago
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  1 day ago
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  1 day ago
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  1 day ago
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  about 1 hour ago
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  about 1 hour ago
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549

ਰੂਪਨਗਰ

ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ ਸ਼ਰਧਾ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹਾ ਰੂਪਨਗਰ 'ਚ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਮਨਾਇਆ ਗਿਆ | ਸਿੱਖ ਸੰਗਤਾਂ ਨੇ ਗੁਰੂ ਘਰਾਂ 'ਚ ਦੀਵੇ ਬਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਉਪਰੰਤ ਘਰਾਂ ਵਿਚ ਦੀਪਮਾਲਾ ਅਤੇ ਰੌਸ਼ਨੀਆਂ ਜਗਾਈਆਂ ਗਈਆਂ | ਇਸ ਵਾਰ ਦੀਵਾਲੀ ਦੇ ਤਿਉਹਾਰ 'ਤੇ ਬਾਜ਼ਾਰਾਂ 'ਚ ਬੇਰੌਣਕੀ ਸਪੱਸ਼ਟ ਝਲਕ ਰਹੀ ਸੀ | ਲੋਕਾਂ 'ਚ ਮਠਿਆਈਆਂ, ਸੁੱਕੇ ਮੇਵੇ ਅਤੇ ਹੋਰ ਤੋਹਫ਼ੇ ਆਦਿ ਖ਼ਰੀਦਣ 'ਚ ਵੀ ਰੁਚੀ ਪਹਿਲਾਂ ਨਾਲੋਂ ਘੱਟ ਨਜ਼ਰ ਆਈ | ਲੋਕਾਂ ਨੇ ਘਰਾਂ 'ਚ ਦੀਵਾਲੀ ਮਨਾਈ ਅਤੇ ਘਰ 'ਚ ਪਕਵਾਨ ਤਿਆਰ ਕਰਨ ਨੂੰ ਵਧੇਰੇ ਤਰਜੀਹ ਦਿੱਤੀ | ਕਰਿਆਨਾ ਵਪਾਰੀ ਰਾਜੇਸ਼ਵਰ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨ ਖੁੱਲ੍ਹੀ ਨੂੰ 35 ਸਾਲ ਹੋ ਗਏ ਹਨ ਪਰ ਜਿੰਨੀ ਇਹ ਦੀਵਾਲੀ ਫਿੱਕੀ ਰਹੀ ਉੱਨੀ ਅੱਜ ਤੱਕ ਕੋਈ ਦੀਵਾਲੀ ਨਹੀਂ ਰਹੀ | ਉਨ੍ਹਾਂ ਦੱਸਿਆ ਕਿ ਪਿਛਲੀ ਦੀਵਾਲੀ ਨੂੰ ਉਨ੍ਹਾਂ ਦੀ 8 ਲੱਖ ਦੀ ਸੇਲ ਸੀ ਜੋ ਇਸ ਵਾਰ ਡੇਢ ਲੱਖ ਦਾ ਅੰਕੜਾ ਵੀ ਪਾਰ ਨਾ ਕਰ ਸਕੀ ਭਾਵ ਕਰਿਆਨਾ ਕਾਰੋਬਾਰ 80 ਫ਼ੀਸਦੀ ਦੇ ਕਰੀਬ ਘਾਟੇ 'ਚ ਰਿਹਾ | ਇਸੀ ਤਰ੍ਹਾਂ ਹਲਵਾਈਆਂ ਨੇ ਵੀ ਵਧੇਰੇ ਸਾਮਾਨ ਤਿਆਰ ਕਰਨ ਦਾ ਜੋਖ਼ਮ ਨਹੀਂ ਲਿਆ | ਮਿਲਾਵਟਖ਼ੋਰੀ ਅਤੇ ਮਹਿੰਗਾਈ ਕਾਰਨ ਲੋਕਾਂ ਦਾ ਰੁਝਾਨ ਮਠਿਆਈਆਂ ਆਦਿ ਤੋਂ ਘੱਟ ਹੁੰਦਾ ਜਾ ਰਿਹਾ ਹੈ ਜੋ ਇਸ ਵਾਰ ਸਾਫ਼ ਝਲਕਿਆ | ਇਸੀ ਤਰ੍ਹਾਂ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਦੇ ਕਾਰੋਬਾਰੀਆਂ ਲਈ ਵੀ ਦੀਵਾਲੀ ਮੱਠੀ ਰਹੀ | ਵਪਾਰੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਅਸਰ ਵੀ ਕਾਰੋਬਾਰਾਂ 'ਤੇ ਸਾਫ਼ ਝਲਕ ਰਿਹਾ ਸੀ | ਲੋਕਾਂ ਕੋਲ ਪੈਸੇ ਨਾ ਹੋਣ ਕਾਰਨ ਨਕਦ ਖ਼ਰੀਦੋ-ਫਰੋਖ਼ਤ 'ਚ ਵਧੇਰੇ ਗਿਰਾਵਟ ਆਈ ਹੈ |
ਪਟਾਕੇ ਚਲਾਉਣ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ:
ਦੇਸ਼ ਦੀਆਂ ਸਰਵਉੱਚ ਅਦਾਲਤਾਂ ਵਲੋਂ ਪ੍ਰਦੂਸ਼ਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਵਾਰ ਸਰਕਾਰ ਨੇ ਸ਼ਾਮ 6 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਇਨ੍ਹਾਂ ਹੁਕਮਾਂ ਦੀਆਂ ਕਈ ਥਾਵਾਂ 'ਤੇ ਸ਼ਰੇਆਮ ਧੱਝੀਆਂ ਉੱਡੀਆਂ | ਕਈ ਥਾਵਾਂ 'ਤੇ ਲੋਕ 10-11 ਵਜੇ ਤੋਂ ਬਾਅਦ ਵੀ ਪਟਾਕੇ ਚਲਾ ਰਹੇ ਸਨ | ਹਾਲਾਂਕਿ ਵਾਤਾਵਰਨ ਪ੍ਰੇਮੀ ਅਤੇ ਸੁਹਿਰਦ ਲੋਕਾਂ ਨੇ ਪਟਾਕੇ ਨਾ ਚਲਾਉਣ ਦਾ ਅਮਲ ਪੁਗਾਇਆ ਪਰ ਕਈਆਂ ਨੇ ਅਦਾਲਤੀ ਹੁਕਮਾਂ ਨੂੰ ਧਾਰਮਿਕ ਕੱਟੜਤਾ ਮੁਤਾਬਿਕ ਇਸ ਦਾ ਈਰਖਾ ਮੁਤਾਬਿਕ ਮਤਲਬ ਕੱਢ ਕੇ ਪਟਾਕੇ ਚਲਾਏ ਜਿਨ੍ਹਾਂ ਦਾ ਤਰਕ ਸੀ ਕਿ ਸਿਰਫ਼ ਦੀਵਾਲੀ 'ਤੇ ਪਟਾਕੇ ਹੀ ਬੰਦ ਨਹੀਂ ਹੋਣੇ ਚਾਹੀਦੇ ਜੋ ਸਦੀਆਂ ਤੋਂ ਚਲਦੇ ਆ ਰਹੇ ਹਨ ਬਲਕਿ ਜੇ ਪਟਾਕੇ ਬੰਦ ਕਰਨੇ ਹਨ ਤਾਂ ਇਨ੍ਹਾਂ ਦੀਆਂ ਫ਼ੈਕਟਰੀਆਂ ਬੰਦ ਹੋਣ ਅਤੇ ਨਵੇਂ ਸਾਲ, ਗੁਰਪੁਰਬ, ਕ੍ਰਿਸਮਸ ਆਦਿ 'ਤੇ ਵੀ ਪਟਾਕੇ ਚਲਾਉਣ ਦੀ ਪਾਬੰਦੀ ਹੋਵੇ | ਕਈ ਹਿੰਦੂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਬਕਰੀਦ 'ਤੇ ਲੱਖਾਂ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ ਉਦੋਂ ਵੀ ਲੱਖਾਂ ਗੈਲਨ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਖ਼ੂਨ ਤੇ ਮਾਸ ਦੀ ਗੰਧ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ ਇਹ ਵਰਤਾਰਾ ਵੀ ਬੰਦ ਹੋਣਾ ਚਾਹੀਦਾ ਹੈ | ਦੂਜੇ ਪਾਸੇ ਕਿਸਾਨ ਆਗੂਆਂ ਰੁਪਿੰਦਰ ਸਿੰਘ ਰੂਪਾ ਆਦਿ ਨੇ ਕਿਹਾ ਕਿ ਕਿਸਾਨਾਂ 'ਤੇ ਪਰਾਲੀ ਫੂਕਣ ਉਪਰੰਤ ਨਾਜਾਇਜ਼ ਪਰਚੇ ਦਰਜੇ ਕੀਤੇ ਜਾ ਰਹੇ ਹਨ ਪਰ ਦੁਸਹਿਰੇ 'ਤੇ ਰਾਵਣ ਫੂਕਣ ਲਈ ਸ਼ਰੇਆਮ ਪਰਾਲੀ ਨਾਲ ਅੱਗਾਂ ਲਾਈਆਂ ਗਈਆਂ ਅਤੇ ਹੁਣ ਸ਼ਰੇਆਮ ਜਾਣਬੁੱਝ ਕੇ ਪਟਾਕੇ ਚਲਾਉਣ ਵਾਲਿਆਂ 'ਤੇ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਦੋਗਲੇ ਕਿਰਦਾਰ ਨਹੀਂ ਨਿਭਾਉਣੇ ਚਾਹੀਦੇ |
ਵਾਤਾਵਰਨ ਪ੍ਰੇਮੀਆਂ ਨੇ ਵੰਡੇ ਬੂਟੇ, ਪ੍ਰਦੂਸ਼ਣ ਮੁਕਤ ਦੀਵਾਲੀ ਦਾ ਲਿਆ ਅਹਿਦ
ਦੀਵਾਲੀ ਮੌਕੇ ਵਾਤਾਵਰਨ ਪ੍ਰੇਮੀਆਂ ਨੇ ਵਣ ਵਿਭਾਗ ਨਾਲ ਮਿਲ ਕੇ ਰੂਪਨਗਰ ਦੇ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਵਿਚ ਲੋਕਾਂ ਨੂੰ ਬੂਟੇ ਵੰਡੇ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ | ਇਸ ਮੌਕੇ ਵਣ ਰੇਂਜ ਅਫ਼ਸਰ ਕਾਠਗੜ੍ਹ ਹਰਸ਼ਰਨ ਸਿੰਘ ਨੇ ਵਾਤਾਵਰਨ ਪ੍ਰੇਮੀਆਂ ਨਾਲ ਮਿਲ ਕੇ ਸ਼ਹਿਰ ਵਿਚ ਸੈਂਕੜੇ ਪੈਂਫ਼ਲਿਟ ਵੰਡੇ ਅਤੇ ਥਾਂ-ਥਾਂ ਬੈਨਰ ਲਗਾ ਕੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਹਰਿਆਲੀ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ |
ਸੈਨਿਕ ਇੰਸਟੀਚਿਊਟ 'ਚ ਮਨਾਈ ਦੀਵਾਲੀ
ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਇੰਸਟੀਚਿਊਟ ਵਿਖੇ ਰੰਗੋਲੀ ਮੇਕਿੰਗ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕਵਿਤਾ, ਲੋਕ ਗੀਤ, ਗਰੁੱਪ ਡਾਂਸ ਆਦਿ ਵਿਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਵਾਹਵਾਹੀ ਲੁੱਟੀ | ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ-ਕਮ-ਪਿ੍ੰਸੀਪਲ ਸੈਨਿਕ ਇੰਸਟੀਚਿਊਟ ਰੂਪਨਗਰ ਨੇ ਸ਼ਿਰਕਤ ਕੀਤੀ | ਉਨ੍ਹਾਂ ਵਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਪ੍ਰਦੁਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਪ੍ਰੋ. ਅਨਿਲ ਕੁਮਾਰ (ਇੰਚਾਰਜ ਕੰਪਿਊਟਰ ਵਿਭਾਗ), ਆਫ਼ਿਸ ਸੁਪਰਡੈਂਟ ਹਰਦੇਵ ਸਿੰਘ, ਪ੍ਰੋ. ਤੇਜਿੰਦਰ ਕੌਰ, ਪ੍ਰੋ. ਰੁਪਿੰਦਰ ਸੈਣੀ, ਪ੍ਰੋ. ਅਮਨਪ੍ਰੀਤ ਕੌਰ, ਰਾਜਕਿਰਨ ਸਮੇਤ ਸਮੂਹ ਸਟਾਫ਼ ਮੌਜੂਦ ਸਨ |
ਸਮਾਜ ਸੇਵੀਆਂ ਨੇ ਲੋੜਵੰਦ ਬੱਚਿਆਂ ਨੂੰ ਵੰਡੀਆਂ ਕਾਪੀਆਂ ਤੇ ਮਠਿਆਈ
ਰੂਪਨਗਰ ਦੀ ਵਾਰਡ ਨੰਬਰ 12 ਦੇ ਦਸਮੇਸ਼ ਨਗਰ 'ਚ ਮਿੰਟੂ ਸ਼ਰਾਫ਼ ਅਤੇ ਹੋਰਾਂ ਨੇ ਅਨਾਥ ਆਸ਼ਰਮ ਦੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ, ਮਠਿਆਈਆਂ, ਕੱਪੜੇ ਅਤੇ ਪਟਾਕੇ ਵੰਡ ਕੇ ਦੀਵਾਲੀ ਮਨਾਈ | ਉਨ੍ਹਾਂ ਦੀਵਾਲੀ ਅਤੇ ਵਿਸ਼ਵਕਰਮਾ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ |
ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਡੀ. ਸੀ. ਐਮ. ਵਰਕਰਾਂ ਵਲੋਂ ਮਨਾਈ ਗਈ ਕਾਲੀ ਦੀਵਾਲੀ:
ਡੀ. ਸੀ. ਐਮ. ਫ਼ੈਕਟਰੀ ਦੇ ਵਰਕਰਾਂ ਵਲੋਂ ਇਸ ਵਾਰ ਵੀ ਕਾਲੀ ਦੀਵਾਲੀ ਮਨਾਈ ਗਈ¢ ਆਸਰੋਂ ਯੂਨੀਅਨ ਦਫ਼ਤਰ ਨੇੜੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਵਿੰਦਰ ਰਾਣਾ ਨੇ ਕਿਹਾ ਕਿ ਕੰਪਨੀ ਮੈਨੇਜਮੈਂਟ ਹਰ ਵਾਰ ਫ਼ੈਕਟਰੀ ਨੂੰ ਘਾਟੇ ਵਿਚ ਦੱਸ ਕੇ ਕਿਰਤੀਆਂ ਦਾ ਲਗਾਤਾਰ ਸ਼ੋਸ਼ਣ ਕਰ ਰਹੀ ਹੈ¢ ਜਦੋਂ ਕਿ ਫ਼ੈਕਟਰੀ ਅੰਦਰ ਹਾਲਾਤ ਬਿਲਕੁਲ ਉਲਟ ਹਨ, ਕਾਸਟਿੰਗ ਦੀ ਡਿਮਾਂਡ ਏਨੀ ਜ਼ਿਆਦਾ ਹੈ ਕਿ ਬਾਹਰ ਦੇ ਗਾਹਕਾਾ ਦਾ ਮਾਲ ਪੂਰਾ ਨਹੀਂ ਹੋ ਰਿਹਾ¢ ਠੇਕੇਦਾਰਾਂ ਦੇ ਵਰਕਰਾਂ ਕੋਲੋਂ ਤਿੰਨ-ਤਿੰਨ ਸਿਫਟਾਂ 'ਚ ਕੰਮ ਲਿਆ ਜਾ ਰਿਹਾ ਹੈ, ਇਨ੍ਹਾਂ ਵਰਕਰਾਂ ਦੀਆਂ ਮਹੀਨੇ ਦੀਆਂ 50 ਤੋਂ 60 ਤੱਕ ਦਿਹਾੜੀਆਂ ਹੋ ਜਾਂਦੀਆਂ ਹਨ | ਜੇਕਰ ਕੰਪਨੀ ਘਾਟੇ ਵਿਚ ਹੈ ਤਾਂ ਫਿਰ ਲਗਾਤਾਰ ਸਟਾਫ਼ ਅਤੇ ਠੇਕੇਦਾਰਾਂ ਦੇ ਵਰਕਰਾਂ ਦੀ ਗਿਣਤੀ ਕਿਉਂ ਵਧ ਰਹੀ ਹੈ¢ ਉਨ੍ਹਾਂ ਦੋਸ਼ ਲਾਇਆ ਕਿ ਲਗਪਗ ਦੋ ਸਾਲ ਹੋ ਚੁੱਕੇ ਹਨ, ਲੇਬਰ ਵਿਭਾਗ ਅਤੇ ਜ਼ਿਲ੍ਹਾ ਨਵਾਂਸ਼ਹਿਰ ਪ੍ਰਸ਼ਾਸਨ ਕੋਲ ਮੈਨੇਜਮੈਂਟ ਦੀਆਂ ਚੋਰ ਮੋਰੀਆਂ ਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਕਰਦਿਆਂ ਨੂੰ, ਪਰ ਪ੍ਰਸ਼ਾਸਨ ਜਥੇਬੰਦੀ ਦੇ ਆਗੂਆਂ ਦੀ ਮੈਨੇਜਮੈਂਟ ਨਾਲ ਗੱਲਬਾਤ ਕਰਵਾਉਣ ਅਤੇ ਕਿਰਤੀਆਾ ਦੇ ਕਾਨੂੰਨ ਮੁਤਾਬਿਕ ਬਣਦੇ ਹੱਕ ਦੁਆਉਣ 'ਚ ਨਾਕਾਮ ਹੋਇਆ ਹੈ¢ ਉਨ੍ਹਾਂ ਕਿਹਾ ਕਿ 1965 ਦੇ ਬੋਨਸ ਐਕਟ ਦੀ ਮੈਨੇਜਮੈਂਟ ਜੋ ਰੋਣਾ ਰੋ ਰਹੀ ਹੈ, ਉਹ ਤਾਂ ਜੋ ਫ਼ੈਕਟਰੀਆਾ ਦੀਵਾਲੀਆ ਹੋ ਜਾਂਦੀਆਂ ਹਨ, ਬੰਦ ਹੋ ਜਾਣ ਦੇ ਕਿਨਾਰੇ ਹੋਣ ਜਾਂ ਅਸਲ ਵਿਚ ਹੀ ਘਾਟੇ ਵਿਚ ਰਹੀਆਂ ਹੋਣ ਉਨ੍ਹਾਂ 'ਤੇ ਲਾਗੂ ਹੁੰਦਾ ਹੈ, ਪਰ ਡੀ. ਸੀ. ਐਮ. ਕੰਪਨੀ ਹਜ਼ਾਰਾਂ ਰੁਪਏ ਤੋਂ ਆਪਣਾ ਬਿਜ਼ਨਸ ਸ਼ੁਰੂ ਕਰਕੇ ਅੱਜ ਕਿਰਤੀਆਂ ਦੀ ਬਦੌਲਤ ਕਰੋੜਾਂ ਰੁਪਏ ਤੱਕ ਪਹੁੰਚ ਗਈ ਹੈ¢ ਫ਼ੈਕਟਰੀ ਵਰਕਰਾਂ ਅਤੇ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਕਿਰਤ ਕਾਨੂੰਨਾਂ ਦੀ ਲਗਾਤਾਰ ਹੋ ਰਹੀ ਉਲੰਘਣਾ ਸਬੰਧੀ ਲੇਬਰ ਵਿਭਾਗ, ਪੁਲਿਸ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਕੋਈ ਵੀ ਵਰਕਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀ ਹੁੰਦੀ, ਪਰ ਜਦੋਂ ਮੈਨੇਜਮੈਂਟ ਬਿਨਾਂ ਵਜ੍ਹਾ ਝੂਠੀਆਂ ਸ਼ਿਕਾਇਤਾਂ ਪ੍ਰਸ਼ਾਸਨ ਕੋਲ ਦਿੰਦੀ ਹੈ ਤਾਂ ਪੁਲਿਸ ਝੱਟ ਫ਼ੈਕਟਰੀ ਅੰਦਰ ਵਰਕਰਾਂ 'ਤੇ ਦਹਿਸ਼ਤ ਪਾਉਣ ਲਈ ਪਹੁੰਚ ਜਾਂਦੀ ਹੈ¢ ਅੱਜ ਫ਼ੈਕਟਰੀ ਅੰਦਰ ਕਿਰਤੀਆਂ ਵਿਚ ਆਏ ਦਿਨ ਆਪਣੇ ਹੱਕ ਨਾ ਮਿਲਣ ਕਰਕੇ ਰੋਸ ਵਧਦਾ ਜਾ ਰਿਹਾ ਹੈ ਜਿਸ ਦੇ ਸਿੱਟੇ ਡੀ. ਸੀ. ਐਮ. ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੁਗਤਣੇ ਪੈਣਗੇ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ¢ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਰਿਸੂ ਕੁਮਾਰ, ਗੁਰਚਰਨ ਸਿੰਘ, ਮਨਜੀਤ ਚੀਮਾ, ਰਾਜ ਬਹਾਦਰ ਅਤੇ ਰਾਜੇਸ਼ ਚੋਪੜਾ ਨੇ ਵੀ ਸੰਬੋਧਨ ਕੀਤਾ¢
ਦੀਵਾਲੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਨੰਗਲ (ਗੁਰਪ੍ਰੀਤ ਗਰੇਵਾਲ)-ਦੀਵਾਲੀ ਦਾ ਪਵਿੱਤਰ ਤਿਉਹਾਰ ਨੰਗਲ ਅਤੇ ਇਸ ਦੇ ਆਸੇ-ਪਾਸੇ ਦੇ ੇਇਲਾਕਿਆਂ 'ਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਵੱਡੀ ਗਿਣਤੀ 'ਚ ਲੋਕਾਂ ਨੇ ਇਤਿਹਾਸਕ ਗੁਰਦੁਆਰਾ ਘਾਟ ਸਾਹਿਬ, ਗੁਰਦੁਆਰਾ ਬਿਭੌਰ ਸਾਹਿਬ, ਗੁਰਦੁਆਰਾ ਸਿੰਘ ਸਭਾ, ਸ਼ਿਵ ਮੰਦਰ, ਲਕਸ਼ਮੀ ਨਰਾਇਣ ਮੰਦਰ, ਗੀਤਾ ਮੰਦਰ, ਜਾਲਫ਼ਾ ਮਾਤਾ ਮੰਦਰ ਆਦਿ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ | ਮੇਨ ਮਾਰਕੀਟ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ, ਸੈਕਟਰ 2 ਮਾਰਕੀਟ 'ਚ ਲੋਕਾਂ ਦੀ ਭਾਰੀ ਭੀੜ ਦੇਖੀ ਗਈ ਅਤੇ ਲੋਕਾਂ ਨੇ ਖ਼ੂਬ ਖ਼ਰੀਦਦਾਰੀ ਕੀਤੀ | ਹਲਵਾਈਆਂ ਦੀਆਂ ਦੁਕਾਨਾਂ 'ਤੇ ਸਭ ਤੋਂ ਵੱਧ ਭੀੜ ਸੀ | ਸਿਹਤ ਬਾਰੇ ਜਾਗਰੂਕ ਲੋਕਾਂ ਨੇ ਫ਼ਲ ਅਤੇ ਸੁੱਕੇ ਮੇਵੇ ਖ਼ਰੀਦਣ ਨੂੰ ਤਰਜੀਹ ਦਿੱਤੀ | ਸਰਕਾਰੀ ਅਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਪ੍ਰਚਾਰ ਦੇ ਬਾਵਜੂਦ ਪਟਾਕੇ ਖ਼ਰੀਦਣ ਵਾਲਿਆਂ ਦੀ ਗਿਣਤੀ ਘਟੀ ਨਹੀਂ | ਸਮੇਂ ਨੇ ਦੀਵਾਲੀ ਦਾ ਰੰਗ ਰੂਪ ਵੀ ਬਦਲ ਦਿੱਤਾ ਹੈ | ਬਾਜ਼ਾਰ 'ਚ ਮਿੱਟੀ ਦੇ ਦੀਵੇ ਸਨ ਜ਼ਰੂਰ ਪਰ ਸਰਦਾਰੀ ਤਾਂ ਬਿਜਲੀ ਵਾਲੀਆਂ ਸਜਾਵਟੀ ਲੜੀਆਂ ਦੀ ਹੋ ਗਈ ਹੈ |
ਮੋਰਿੰਡਾ ਇਲਾਕੇ 'ਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ:
ਮੋਰਿੰਡਾ (ਤਰਲੋਚਨ ਸਿੰਘ ਕੰਗ)-ਮੋਰਿੰਡਾ ਇਲਾਕੇ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਹਿੰਦੂ-ਸਿੱਖਾਂ ਦੇ ਇਸ ਸਾਂਝੇ ਤਿਉਹਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਗੁਰਦੁਆਰਿਆਂ ਅਤੇ ਮੰਦਰਾਂ ਵਿਚ ਮੱਥਾ ਟੇਕਿਆ | ਲੋਕਾਂ ਨੇ ਇਕ-ਦੂਜੇ ਨੂੰ ਤੋਹਫ਼ੇ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ | ਜ਼ਿਆਦਾਤਰ ਲੋਕਾਂ ਨੇ ਮੁਬਾਈਲਾਂ ਅਤੇ ਫ਼ੋਨਾਂ ਰਾਹੀਂ ਆਪਣੇ ਦੋਸਤਾਂ ਮਿੱਤਰਾਂ, ਸਕੇ ਸਬੰਧੀਆਂ ਨੂੰ ਵਧਾਈਆਂ ਦਿੱਤੀਆਂ | ਮੋਰਿੰਡਾ ਵਿਚ ਭਾਵੇਂ ਡਿਪਟੀ ਕਮਿਸ਼ਨਰ ਰੂਪਨਗਰ ਦੀਆਂ ਸਖ਼ਤ ਹਦਾਇਤਾਂ ਸਨ ਕਿ ਦੋ ਪ੍ਰਮਾਣਿਤ ਦੁਕਾਨਾਂ ਵਾਲੇ ਹੀ ਪਟਾਕੇ ਵੇਚ ਸਕਣਗੇ ਪ੍ਰੰਤੂ ਘੱਟੋ-ਘੱਟ ਮੋਰਿੰਡਾ ਵਿਚ 50 ਤੋਂ ਵੀ ਜ਼ਿਆਦਾ ਦੁਕਾਨਾਂ ਵਾਲਿਆਂ ਨੇ ਪਟਾਕਿਆਂ ਦੀ ਵਿਕਰੀ ਕੀਤੀ | ਪਟਾਕੇ ਵੇਚਣ ਦਾ ਸਥਾਨ ਰਾਮਲੀਲ੍ਹਾ ਮੈਦਾਨ ਤੈਅ ਹੋਇਆ ਸੀ ਪ੍ਰੰਤੂ ਰਾਮਲੀਲ੍ਹਾ ਮੈਦਾਨ ਵਿਚ ਸਿਰਫ਼ ਦਿਖਾਉਣ ਲਈ ਪਟਾਕੇ ਰੱਖੇ ਹੋਏ ਸਨ ਅਸਲ ਵਿਕਰੀ ਮੋਰਿੰਡਾ ਦੇ ਬਾਜ਼ਾਰਾਂ ਵਿਚ ਹੋਈ | ਪਟਾਕੇ ਚਲਾਉਣ ਦੀ ਮਨਜ਼ੂਰੀ ਮਾਣਯੋਗ ਅਦਾਲਤ ਵਲੋਂ ਰਾਤੀਂ 9.30 ਵਜੇ ਤੱਕ ਸੀ | ਪ੍ਰੰਤੂ ਲੋਕੀਂ 12 ਵਜੇ ਤੋਂ ਬਾਅਦ ਤੱਕ ਵੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਟਾਕੇ ਵਜਾਉਂਦੇ ਰਹੇ | ਕੁਲ ਮਿਲਾ ਕੇ ਮਗਰਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਟਾਕੇ ਘੱਟ ਲੋਕਾਂ ਵਲੋਂ ਚਲਾਏ ਗਏ |
ਬੰਦੀ ਛੋੜ ਦਿਵਸ ਦੇ ਸਬੰਧ 'ਚ ਗੁਰਮਤਿ ਸਮਾਗਮ:
ਘਨੌਲੀ (ਜਸਵੀਰ ਸਿੰਘ ਸੈਣੀ)-ਬੰਦੀ ਛੋੜ ਦਿਵਸ ਦੇ ਸਬੰਧ ਵਿਚ ਭਾਈ ਘਨੱਈਆ ਸੇਵਾ ਸੁਸਾਇਟੀ ਘਨੌਲੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧ ਵਿਚ ਮਹਿੰਦਰ ਸਿੰਘ ਨੇ ਦੱਸਿਆ ਕਿ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਕੀਰਤਨੀਏ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕਰਦਿਆਂ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ |
ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਕਰਵਾਇਆ ਸਮਾਗਮ:
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ, ਹਜ਼ੂਰੀ ਰਾਗੀ ਭਾਈ ਦਲਜੀਤ ਸਿੰਘ ਨਾਦ, ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਤੋਂ ਇਲਾਵਾ ਗਿਆਨੀ ਗੁਰਦੇਵ ਸਿੰਘ ਕੋਮਲ ਸੰਧੂਆਂ ਵਾਲਿਆਂ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਅਤੇ ਮੈਨੇਜਰ ਭਾਈ ਨੱਥਾ ਸਿੰਘ ਨੇ ਸੰਗਤਾਂ ਨੂੰ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂਆਂ ਵਲੋਂ ਦਰਸਾਏ ਮਾਰਗਾਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਜਥੇ: ਗੁਰਮੀਤ ਸਿੰਘ ਮਕੜੌਨਾ, ਜਥੇਦਾਰ ਰਾਜਿੰਦਰ ਸਿੰਘ ਮੁੰਡੀਆਂ, ਚੇਅਰਮੈਨ ਗੁਰਦੀਪ ਸਿੰਘ ਮਹਿਤੋਤ, ਲਖਵੀਰ ਸਿੰਘ ਲੱਖੀ ਹਾਫਿਜ਼ਾਬਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ |
ਸ੍ਰੀ ਚਮਕੌਰ ਸਾਹਿਬ ਵਿਖੇ ਦੀਵਾਲੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ:
ਮਠਿਆਈਆਂ ਦੀ ਹੋਈ ਖ਼ੂਬ ਵਿਕਰੀ, ਸਿਹਤ ਵਿਭਾਗ ਵਲੋਂ ਕੀਤੀਆਂ ਅੱਖਾਂ ਬੰਦ, ਵੱਡੀਆਂ ਵਸਤਾਂ ਰਹੀਆਂ ਠੰਢੀਆਂ, ਧਾਰਮਿਕ ਅਸਥਾਨਾਂ 'ਚ ਰਹੀ ਖ਼ੂਬ ਰੌਣਕ
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਸਬੰਧੀ ਸ਼ਹਿਰ ਦੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿਚ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋਣ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ | ਸ਼ਹਿਰ ਦੇ ਸਮੂਹ ਧਾਰਮਿਕ ਅਸਥਾਨਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ | ਸ਼ਹਿਰ ਅੰਦਰ ਲੱਗੀਆਂ ਰੰਗ ਬਰੰਗੀਆਂ ਮਠਿਆਈਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ, ਜਿੱਥੋਂ ਮਠਿਆਈ ਖਾਣ ਦੇ ਸ਼ੌਕੀਨਾਂ ਨੇ ਰੱਜ ਕੇ ਮਠਿਆਈ ਖ਼ਰੀਦੀ ਤੇ ਸਮੂਹ ਮਠਿਆਈ ਦੀਆਂ ਦੁਕਾਨਾਂ ਸ਼ਾਮ ਤੱਕ ਖ਼ਾਲੀ ਹੋ ਚੁੱਕੀਆਂ ਸਨ ਪ੍ਰੰਤੂ ਇਸ ਪੂਰੀ ਵਿੱਕਰੀ ਦੌਰਾਨ ਸਿਹਤ ਵਿਭਾਗ ਨੇ ਪੂਰੀ ਤਰ੍ਹਾਂ ਵਿੱਕਰੀ ਨੂੰ ਅਣਗੌਲੇ ਰੱਖਿਆ | ਜਦੋਂ ਕਿ ਦੋ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਛਾਪੇਮਾਰ ਕੇ ਕੁੱਝ ਹਲਵਾਈ ਦੀਆਂ ਦੁਕਾਨਾਂ ਦੀ ਜਾਂਚ ਵੀ ਕੀਤੀ ਸੀ | ਉਸ ਤੋਂ ਬਾਅਦ ਇੰਜ ਲੱਗ ਰਿਹਾ ਸੀ ਜਿਵੇਂ ਸਿਹਤ ਵਿਭਾਗ ਵਲੋਂ ਅੱਖਾਂ ਹੀ ਬੰਦ ਕਰ ਲਈਆਂ ਹੋਣ | ਸ਼ਹਿਰ ਅੰਦਰ ਆਤਿਸ਼ਬਾਜ਼ੀ ਵੇਚਣ ਲਈ ਜਾਰੀ ਹੋਏ ਸਿਰਫ਼ ਤਿੰਨ ਲਾਇਸੰਸਾਂ ਕਾਰਨ ਦੋ ਮਹੀਨੇ ਪਹਿਲਾਂ ਹੀ ਆਤਿਸ਼ਬਾਜ਼ੀ ਸਟਾਕ ਕਰਕੇ ਬੈਠੇ ਦੁਕਾਨਦਾਰਾਂ ਨੂੰ ਬਹੁਤ ਹੀ ਮਾਯੂਸ ਹੋਣਾ ਪਿਆ ਕਿਉਂਕਿ ਅਦਾਲਤ ਦੀ ਹਦਾਇਤਾਂ ਤੇ ਪ੍ਰਸ਼ਾਸਨ ਪੂਰਾ ਚੌਕਸ ਰਿਹਾ | ਇੱਥੇ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਦੇ 57 ਦੁਕਾਨਦਾਰਾਂ ਨੇ 520 ਰੁਪਏ ਫ਼ੀਸ ਜਮਾਂ ਕਰਵਾ ਕੇ ਲਾਇਸੰਸ ਲਈ ਬਿਨੈ ਪੱਤਰ ਦਿੱਤੇ ਸਨ | ਉਨ੍ਹਾਂ ਵਿਚੋਂ ਸਿਰਫ਼ 3 ਦੁਕਾਨਦਾਰਾਂ ਨੂੰ ਹੀ ਲਾਇਸੰਸ ਜਾਰੀ ਹੋਏ ਹਨ ਜਦਕਿ ਸ਼ਹਿਰ ਅੰਦਰ ਬਾਹਰਲੇ ਸ਼ਹਿਰਾਂ ਤੋਂ ਲਿਆਂਦੀ ਆਤਿਸ਼ਬਾਜ਼ੀ ਦੇਰ ਰਾਤ ਤੱਕ ਚੱਲਦੀ ਰਹੀ ਤੇ ਵਾਤਾਵਰਨ ਦੂਸ਼ਿਤ ਹੁੰਦਾ ਰਿਹਾ | ਇਸ ਦੇ ਨਾਲ ਹੀ ਵੱਡੀਆਂ ਇਲੈੱਕਟ੍ਰਾਨਿਕ ਵਸਤਾਂ ਦਾ ਬਾਜ਼ਾਰ ਵੀ ਠੰਢਾ ਵੇਖਣ ਨੂੰ ਮਿਲਿਆ ਜਿਸ ਦਾ ਕਾਰਨ ਝੋਨੇ ਦੀ ਚੱਲ ਵਢਾਈ ਅਤੇ ਜੀ. ਐਸ. ਟੀ. ਨੂੰ ਵੀ ਮੰਨਿਆਂ ਜਾ ਰਿਹਾ ਹੈ |
ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਗਈ ਦੀਵਾਲੀ
ਸ੍ਰੀ ਅਨੰਦਪੁਰ ਸਾਹਿਬ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾ ਪੰਥ ਦੀ ਜਨਮ ਭੂਮੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਮਨਾਇਆ ਗਿਆ | ਤੜਕਸਾਰ ਤੋਂ ਹੀ ਗੁਰੂ ਘਰਾਂ ਅਤੇ ਮੰਦਰਾਂ ਵਿਚ ਰੌਣਕਾਂ ਸਾਫ਼ ਦੇਖਣ ਨੂੰ ਮਿਲੀਆਂ, ਮੱਥਾ ਟੇਕਣ ਲਈ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ਼, ਗੁਰਦੁਆਰਾ ਅਜੀਤਗੜ੍ਹ ਸਾਹਿਬ ਹਰੀਆਂ ਵੇਲਾਂ ਤੋਂ ਇਲਾਵਾ ਰੋਡੀਵਾਲਾ ਸ਼ਿਵਾਲਾ, ਸ਼ਿਵ ਮੰਦਰ ਚੋਈ ਬਾਜ਼ਾਰ, ਭੱਟ ਸੰਕੀਰਤਨ ਮੰਡਲ ਬੜੀ ਸਰਕਾਰ, ਸ਼ਿਵ ਮੰਦਰ ਨਿੱਕੂਵਾਲ ਸਮੇਤ ਇਲਾਕੇ ਦੇ ਸਮੂਹ ਧਾਰਮਿਕ ਸਥਾਨਾਂ 'ਤੇ ਲੋਕਾਂ ਵਲੋਂ ਮੱਥਾ ਟੇਕਿਆ ਗਿਆ ਤੇ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਗਈਆਂ | ਦੂਜੇ ਪਾਸੇ ਉੱਚ ਅਦਾਲਤ ਦੀ ਪ੍ਰਦੂਸ਼ਣ ਮੁਕਤ ਦੀਵਾਲੀ ਕਾਰਨ ਦੇ ਫ਼ੈਸਲੇ ਤੋਂ ਬਾਅਦ ਵਪਾਰੀਆਂ ਦੇ ਚਿਹਰੇ ਮੁਰਝਾਏ ਰਹੇ ਅਤੇ ਪਟਾਕਾ ਕਾਰੋਬਾਰੀਆਂ ਨੂੰ ਬਹੁਤ ਹੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਮੰਗ ਸੀ ਕਿ ਮਾਣਯੋਗ ਅਦਾਲਤ ਦਾ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਪ੍ਰੰਤੂ ਇਸ ਫ਼ੈਸਲੇ ਨੂੰ ਪਹਿਲਾ ਲਾਗੂ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਇਸ ਫ਼ੈਸਲੇ ਨਾਲ ਛੋਟੇ ਦੁਕਾਨਦਾਰਾਂ ਨੂੰ ਲੱਖਾਂ ਦਾ ਘਾਟਾ ਪਿਆ ਹੈ |
ਨਗਰ ਕੌਾਸਲ ਪ੍ਰਧਾਨ ਵਾਲੀਆ ਨੇ ਸਫ਼ਾਈ ਸੇਵਕਾਂ ਨਾਲ ਮਨਾਈ ਦੀਵਾਲੀ:
Ðਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਗਰ ਕੌਾਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਵਲੋਂ ਆਪਣੇ ਸਫ਼ਾਈ ਸੇਵਕਾਂ ਨਾਲ ਮਨਾਇਆ ਗਿਆ | ਉਨ੍ਹਾਂ ਇਸ ਤਿਉਹਾਰ ਵਾਲੇ ਦਿਨ 80 ਸਫ਼ਾਈ ਸੇਵਕਾਂ ਨੂੰ ਮਠਿਆਈ ਅਤੇ ਹੋਰ ਸਮਾਨ ਵੰਡਿਆ ਗਿਆ | ਪ੍ਰਧਾਨ ਵਾਲੀਆ ਨੇ ਕਿਹਾ ਕਿ ਸਫ਼ਾਈ ਸੇਵਕ ਵੀ ਸਾਡੇ ਸਮਾਜ ਦਾ ਮੁੱਖ ਅੰਗ ਹਨ ਅਤੇ ਇਨ੍ਹਾਂ ਸਫ਼ਾਈ ਸੇਵਕਾਂ ਨਾਲ ਉਨ੍ਹਾਂ ਵਲੋਂ ਬੀਤੇ 3 ਸਾਲਾ ਤੋਂ ਦੀਵਾਲੀ ਮਨਾਈ ਜਾਂਦੀ ਹੈ ਤਾਂ ਜੋ ਇਹ ਵਰਗ ਵੀ ਸਮਾਜ ਦੇ ਹੋਰ ਖੁਸ਼ੀ ਖੇੜਿਆਂ ਵਿਚ ਸ਼ਾਮਿਲ ਹੋਵੇ | ਇਸ ਮੌਕੇ ਸੰਜੇ ਮਹਿਤਾ, ਕਮਲਜੀਤ ਸਿੰਘ ਵੀ ਹਾਜ਼ਰ ਸਨ |

ਧਾਰਮਿਕ ਸਮਾਗਮਾਂ 'ਚ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ 8ਬਾਬਾ ਵਿਸ਼ਵਕਰਮਾ ਨੂੰ ਦੁਨੀਆ 'ਚ ਯਾਦ ਕੀਤਾ ਜਾਂਦਾ ਹੈ: ਰਾਣਾ ਕੇ. ਪੀ.

ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਹਸਤ ਕਲਾ ਤੇ ਸ਼ਿਲਪ ਕਲਾ ਦੇ ਬਾਨੀ ਅਤੇ ਤਕਨੀਕੀ ਨਿਰਮਾਣ ਦੇ ਰਚਣਹਾਰ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਦਿਹਾੜਾ ਅੱਜ ਜ਼ਿਲ੍ਹੇ ਭਰ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਵੱਖ-ਵੱਖ ਵਿਸ਼ਵਕਰਮਾ ਭਵਨਾਂ ...

ਪੂਰੀ ਖ਼ਬਰ »

2500 ਨਸ਼ੀਲੀਆਂ ਗੋਲੀਆਂ ਸਹਿਤ ਔਰਤ ਗਿ੍ਫ਼ਤਾਰ

ਨੂਰਪੁਰ ਬੇਦੀ, 20 ਅਕਤੂਬਰ (ਰਾਜੇਸ਼ ਚੌਧਰੀ…- ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਵਲੋਂ ਜ਼ਿਲੇ੍ਹ 'ਚ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਆਰੰਭੀ ਮੁਹਿੰਮ ਤਹਿਤ ਸਥਾਨਕ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਹਿਤ ਇਕ ਔਰਤ ਨੂੰ ਕਾਬੂ ਕਰਨ 'ਚ ਸਫਲਤਾ ...

ਪੂਰੀ ਖ਼ਬਰ »

ਬੱਚੇ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਗੰਭੀਰ ਜ਼ਖ਼ਮੀ

ਸ੍ਰੀ ਚਮਕੌਰ ਸਾਹਿਬ, 20 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਰਣਜੀਤਗੜ੍ਹ ਕਲੋਨੀ ਵਿਚ ਅੱਜ ਸਵੇਰੇ ਗਲੀ ਵਿਚ ਖੇਡ ਰਿਹਾ ਇਕ ਬੱਚਾ ਮੋਟਰਸਾਈਕਲ ਨਾਲ ਟਕਰਾ ਕੇ ਸਖ਼ਤ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਗਲੀ ਵਿਚੋਂ ਲੰਘ ਰਹੇ ਮੋਟਰਸਾਈਕਲ ਨਾਲ 4 ਵਰਿ੍ਹਆਂ ਦਾ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਹਮਲਾ ਕਰਕੇ ਕੀਤਾ ਜ਼ਖ਼ਮੀ

ਰੂਪਨਗਰ, 20 ਅਕਤੂਬਰ (ਪੱਤਰ ਪ੍ਰੇਰਕ)-ਪਿੰਡ ਗੋਸਲਾ ਵਿਖੇ ਇਕ ਮੋਟਰਸਾਈਕਲ ਸਵਾਰ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਨ ਉਪਰੰਤ ਫ਼ਰਾਰ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪਿੰਡ ਚੱਕਲਾਂ ਨੇੜੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਸੁਪਰਵਾਈਜ਼ਰ ਕੁਲਜਿੰਦਰ ...

ਪੂਰੀ ਖ਼ਬਰ »

ਸ਼ਰਾਰਤੀਆਂ ਨੇ ਬਜ਼ੁਰਗਾਂ ਦੀ ਸੰਸਥਾ ਵਲੋਂ ਲਗਾਏ ਬੂਟੇ ਜੜ੍ਹੋਂ ਪੁੱਟੇ

ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਸ਼ਰਾਰਤੀ ਅਨਸਰਾਂ ਅਤੇ ਵਾਤਾਵਰਨ ਦੋਖੀਆਂ ਨੇ ਬਜ਼ੁਰਗਾਂ ਵਲੋਂ ਗਠਿਤ ਕੀਤੀ ਸੰਸਥਾ ਸ਼ੁੱਧ ਆਹਾਰ ਜਾਗਿ੍ਤੀ ਮੰਚ ਵਲੋਂ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਦੀ ਪਾਰਕਿੰਗ ਨੇੜੇ ਲਗਾਏ ਸਜਾਵਟੀ ਅਤੇ ਛਾਂਦਾਰ ਬੂਟੇ ਜੜ੍ਹੋਂ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਰੂਪਨਗਰ, 20 ਅਕਤੂਬਰ (ਮਨਜਿੰਦਰ ਸਿੰਘ ਚੱਕਲ)-ਦੀਵਾਲੀ ਵਾਲੇ ਦਿਨ ਰੂਪਨਗਰ-ਨੰਗਲ ਮਾਰਗ 'ਤੇ ਥਾਣਾ ਸਦਰ ਅਤੇ ਸ਼ਿਵ ਮੰਦਰ ਨਜ਼ਦੀਕ ਮਾਰੂਤੀ ਵੈਨ ਅਤੇ ਸਾਈਕਲ ਵਿਚ ਟੱਕਰ ਨਾਲ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ...

ਪੂਰੀ ਖ਼ਬਰ »

ਤਰਕਸ਼ੀਲ ਆਗੂਆਂ ਚੌਕਾਂ 'ਚ ਕੀਤੇ ਟੂਣੇ ਚੁੱਕ ਕੇ ਲੋਕਾਂ ਨੂੰ ਕੀਤਾ ਜਾਗਰੂਕ

ਨੰਗਲ, 20 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਨੰਗਲ ਵਲੋਂ ਅੰਧਵਿਸ਼ਵਾਸੀ ਲੋਕਾਂ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਕੀਤੇ ਗਏ ਟੂਣਿਆਂ ਨੂੰ ਚੁੱਕ ਕੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਜਾਗਰੂਕ ਕੀਤਾ ਗਿਆ | ਅੱਜ ਤੜਕਸਾਰ ...

ਪੂਰੀ ਖ਼ਬਰ »

ਮੈਡਮ ਕੈਲਾਸ਼ ਠਾਕੁਰ ਨੂੰ ਮਿਲੇਗਾ ਸਿਸਟਰ ਹਰਪਾਲ ਯਾਦਗਾਰੀ ਪੁਰਸਕਾਰ

ਨੰਗਲ, 20 ਅਕਤੂਬਰ (ਪ੍ਰੋ: ਅਵਤਾਰ ਸਿੰਘ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੀ ਇਕ ਵਿਸ਼ੇਸ਼ ਇਕੱਤਰਤਾ ਡਾ: ਅਸ਼ੋਕ ਸ਼ਰਮਾ ਅਤੇ ਸਾਹਿਤਕਾਰ ਬਲਬੀਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਕਹਾਣੀਕਾਰਾ/ਸਮਾਜ ਸੇਵਿਕਾ ...

ਪੂਰੀ ਖ਼ਬਰ »

ਬਲਾਚੌਰ ਦਾ ਬਾਬਾ ਬਲਰਾਜ ਮੇਲਾ ਖ਼ੂਬ ਭਰਿਆ

ਬਲਾਚੌਰ, 20 ਅਕਤੂਬਰ (ਗੁਰਦੇਵ ਸਿੰਘ ਗਹੂੰਣ)-ਬਾਬਾ ਬਲਰਾਜ ਮੇਲੇ ਦੇ ਨਾਂਅ ਨਾਲ ਮਸ਼ਹੂਰ ਪੰਜਾਬ ਦੇ ਪ੍ਰਸਿੱਧ ਮੇਲਿਆਂ 'ਚ ਸ਼ੁਮਾਰ ਬਲਾਚੌਰ ਦੇ ਮੇਲੇ ਵਿਚ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਏ | ਬਾ ਬਲਰਾਜ ਮੰਦਰ, ਬਾਬਾ ਵਿਸ਼ਵਕਰਮਾ ਮੰਦਰ ਅਤੇ ਬਾਬਾ ਨੀਲ ਦੇ ਮੰਦਰ ...

ਪੂਰੀ ਖ਼ਬਰ »

'ਸ਼ਬਦ ਗੁਰੂ' ਆਜ਼ਾਦ ਤੇ 'ਸ਼ਖ਼ਸੀ ਪੂਜਾ' ਗੁਲਾਮ ਮਾਨਸਿਕਤਾ ਪੈਦਾ ਕਰਦੀ ਹੈ-ਪਿ੍ੰ: ਸੁਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਇਤਿਹਾਸ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ ਨੇ ਦੇਹ ਸਰੂਪ ਵਿਚ ਹੁੰਦੇ ਹੋਏ ਵੀ ਸਿੱਖਾਂ ਨੂੰ ਸ਼ਬਦ ਗੁਰੂ ਦੀ ਮਹੱਤਤਾ ਹੀ ਦਿ੍ੜ ਕਰਵਾਈ | ਕਿਉਂਕਿ 'ਸ਼ਬਦ ਗੁਰੂ' ਸੰਪੂਰਨ ਮਨੁੱਖ ਦੀ ਅਤੇ 'ਸ਼ਖ਼ਸੀ ...

ਪੂਰੀ ਖ਼ਬਰ »

ਹਰੀਪੁਰ ਫੂਲੜੇ ਵਿਖੇ ਦੁੱਧ ਉਤਪਾਦਕ ਸਭਾ ਨੇ ਬੋਨਸ ਵੰਡਿਆ

ਨੂਰਪੁਰ ਬੇਦੀ, 20 ਅਕਤੂਬਰ (ਵਿੰਦਰਪਾਲ ਝਾਂਡੀਆਂ)-ਪਿੰਡ ਹਰੀਪੁਰ ਫੂਲੜੇ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮਿਲਕ ਪਲਾਂਟ ਵਲੋਂ ਪ੍ਰਾਪਤ ਹੋਇਆ ਕੀਮਤ ਅੰਤਰ ਤੇ ਸਭਾ ਦਾ ਸ਼ੁੱਧ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਰੂਪ 'ਚ ਖੇਤਰੀ ਅਫ਼ਸਰ ...

ਪੂਰੀ ਖ਼ਬਰ »

ਭਾਜਪਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸ਼ਾਨਦਾਰ ਢੰਗ ਨਾਲ ਜਿੱਤੇਗੀ-ਡਾ: ਚੀਮਾ

ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਭਾਰਤੀ ਜਨਤਾ ਪਾਰਟੀ ਆ ਰਹੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸ਼ਾਨਦਾਰ ਢੰਗ ਨਾਲ ਜੇਤੂ ਰਹੇਗੀ ਅਤੇ ਇਨ੍ਹ•ਾਂ ਚੋਣਾਂ 'ਚ ਦੇਸ਼ ਵਿਰੋਧੀ ਜਮਾਤ ਕਾਂਗਰਸ ਦਾ ਸਫ਼ਾਇਆ ਯਕੀਨੀ ਹੈ | ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਸੰਘਣੇ ਬਾਜ਼ਾਰ ਵਿਚ ਲੱਗੇ ਆਤਿਸ਼ਬਾਜ਼ੀ ਦੇ ਸਟਾਲ

ਮੋਰਿੰਡਾ, 20 ਅਕਤੂਬਰ (ਪਿ੍ਤਪਾਲ ਸਿੰਘ)-ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੀਵਾਲੀ ਦੇ ਤਿਉਹਾਰ ਦੇ ਚੱਲਦਿਆਂ ਆਤਿਸ਼ਬਾਜ਼ੀ ਚਲਾਉਣ ਤੇ ਵਿੱਕਰੀ ਲਈ ਵਿਸ਼ੇਸ਼ ਸਮਾਂ ਤੇ ਸਥਾਨ ਨਿਰਧਾਰਿਤ ਕੀਤੇ ਸਨ ...

ਪੂਰੀ ਖ਼ਬਰ »

ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਿਸਾਨ ਦਾ ਡੇਢ ਏਕੜ ਗੰਨਾ ਸੜਿਆ

ਮੋਰਿੰਡਾ, 20 ਅਕਤੂਬਰ (ਕੰਗ)-ਪਿੰਡ ਹਿੰਮਤਪੁਰ ਦੇ ਕਿਸਾਨ ਕਾਕਾ ਸਿੰਘ ਪੁੱਤਰ ਕੌਰ ਸਿੰਘ ਦੇ ਗੰਨੇ ਨੂੰ ਬਿਜਲੀ ਦੀਆਂ ਤਾਰਾਂ ਜੁੜਨ ਨਾਲ ਹੋਏ ਸਪਾਰਕ ਕਾਰਨ ਅੱਗ ਲੱਗ ਗਈ ਜਿਸ ਵਿਚ ਉਸ ਦੇ ਤਿੰਨ ਏਕੜ ਗੰਨੇ 'ਚੋਂ ਡੇਢ ਏਕੜ ਗੰਨਾ ਸੜ੍ਹ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੌਜਵਾਨ ਨੂੰ ਗੋਲੀ ਚਲਾ ਕੇ ਕੀਤਾ ਜ਼ਖ਼ਮੀ

ਸ੍ਰੀ ਚਮਕੌਰ ਸਾਹਿਬ/ਮੋਰਿੰਡਾ, 20 ਅਕਤੂਬਰ (ਨਾਰੰਗ, ਕੰਗ, ਪਿ੍ਤਪਾਲ)-ਨੇੜਲੇ ਪਿੰਡ ਮਕੜੋਨਾ ਕਲਾਂ ਵਿਖੇ ਰਾਤ ਨੂੰ ਘਰ ਦੇ ਬਾਹਰ ਖੜ੍ਹੇ ਇਕ ਨੌਜਵਾਨ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਅਨੁਸਾਰ ਉਕਤ ਨੌਜਵਾਨ ...

ਪੂਰੀ ਖ਼ਬਰ »

20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਨੂਰਪੁਰ ਬੇਦੀ, 20 ਅਕਤੂਬਰ (ਰਾਜੇਸ਼ ਚੌਧਰੀ…)-ਸਥਾਨਕ ਪੁਲਿਸ ਨੇ ਨੂਰਪੁਰ ਬੇਦੀ-ਬੁੰਗਾ ਸਾਹਿਬ ਮੁੱਖ ਮਾਰਗ 'ਤੇ ਪੈਂਦੇ ਬਾਈਪਾਸ ਆਜ਼ਮਪੁਰ ਦੇ ਨਜ਼ਦੀਕ ਇਕ ਮਾਰੂਤੀ ਕਾਰ ਵਿਚੋਂ 20 ਪੇਟੀਆਂ ਸੰਤਰਾ ਨੰਬਰ ਵਨ ਸ਼ਰਾਬ ਦੀਆਂ ਬਰਾਮਦ ਕੀਤੀਆਂ | ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

25 ਏਕੜ ਦੀ ਪਰਾਲੀ ਨੂੰ ਲੱਗੀ ਅੱਗ

ਰੂਪਨਗਰ, 20 ਅਕਤੂਬਰ (ਮਨਜਿੰਦਰ ਸਿੰਘ ਚੱਕਲ)-ਪਿੰਡ ਸੁਰਤਾਪੁਰ ਵਿਖੇ 25 ਏਕੜ ਦੀ ਪਰਾਲੀ ਦੇ ਕੱੁਪਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਉਕਤ ਪਿੰਡ ਵਿਚ ਗੁੱਜਰਾਂ ਵਲੋਂ ਵੱਖ-ਵੱਖ ਖੇਤਾਂ ਵਿਚੋਂ 25 ਏਕੜ ਦੀ ਪਰਾਲੀ ਇਕੱਠੀ ਕੀਤੀ ਸੀ ਅਤੇ ਉਸ ਦੇ ਕੁੱਪ ਬਣਾਏ ...

ਪੂਰੀ ਖ਼ਬਰ »

ਦੀਵਾਲੀ ਵਾਲੇ ਦਿਨ ਕੋਠੇ ਤੋਂ ਡਿੱਗਣ ਕਾਰਨ 7 ਸਾਲਾ ਬੱਚੇ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਦੀਵਾਲੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ 7 ਸਾਲਾ ਬੱਚੇ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਉਨ੍ਹਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਭਗਵਾਨ ਸ੍ਰੀ ਰਾਮ ਚੰਦਰ ਦੇ ਰਾਜ ਤਿਲਕ ਦਿਹਾੜੇ ਦੇ ਸਬੰਧ 'ਚ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 20 ਅਕਤੂਬਰ (ਜਸਵੀਰ ਸਿੰਘ ਸੈਣੀ)-ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਦਿਹਾੜੇ ਮੌਕੇ ਦਸਮੇਸ਼ ਨਗਰ ਘਨੌਲੀ ਦੇ ਵਸਨੀਕਾਂ ਦੁਆਰਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਭਗਵਾਨ ਸ੍ਰੀ ...

ਪੂਰੀ ਖ਼ਬਰ »

ਰੋਡੀਵਾਲਾ ਸ਼ਿਵਾਲਾ ਵਿਚ ਕੀਤੀ ਗਈ ਗਵਰਧਨ ਪੂਜਾ

ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਪੁਰਾਤਨ ਮੰਦਿਰ ਰੋਡੀਵਾਲਾ ਸ਼ਿਵਾਲਾ ਵਿਚ ਗਵਰਧਨ ਪੂਜਾ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਵਿਚ ਗਵਰਧਨ ਮਹਾਰਾਜ ਨੂੰ 56 ਕਿਸਮ ਦੇ ਭੋਗ ਲਗਾਏ ਗਏ ਅਤੇ ਮੰਦਿਰ ਵਿਚ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 71 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਲੱਗਣਗੇ ਤਾਲੇ

ਨੂਰਪੁਰ ਬੇਦੀ 20 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ 20 ਤੋਂ ਘੱਟ ਗਿਣਤੀ ਵਾਲੇ 71 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਤਾਲੇ ਲੱਗਣ ਦੀ ਨੋਬਤ ਆ ਗਈ ਹੈ | ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਸਤੰਬਰ 2017 ...

ਪੂਰੀ ਖ਼ਬਰ »

ਡਾਂਸ ਤੇ ਚਿੱਤਰਕਲਾ ਮੁਕਾਬਲੇ 'ਚ ਪਹਿਲਾ ਸਥਾਨ

ਨੰਗਲ, 20 ਅਕਤੂਬਰ (ਗੁਰਪ੍ਰੀਤ ਗਰੇਵਾਲ)-ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਹੋਏ ਕਲਾ ਉਤਸਵ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀਆਂ ਵਿਦਿਆਰਥਣਾਂ ਨੇ ਡਾਂਸ ਅਤੇ ਚਿੱਤਰਕਲਾ ਮੁਕਾਬਲੇ 'ਚ ...

ਪੂਰੀ ਖ਼ਬਰ »

ਦੁੱਧ ਉਤਪਾਦਕ ਸਭਾ ਦਾ ਖੇਤਰੀ ਅਫ਼ਸਰ ਭੱਟੋਂ ਨੇ ਮੁਨਾਫ਼ਾ ਵੰਡਿਆ

ਨੂਰਪੁਰ ਬੇਦੀ, 20 ਅਕਤੂਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਟਿੱਬਾ ਟੱਪਰੀਆਂ ਵਿਖੇ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਖੇਤਰੀ ਅਫ਼ਸਰ ਸ਼ਿਵ ਨਾਥ ਸਿੰਘ ਭੱਟੋਂ ਸ਼ਾਮਿਲ ਹੋਏ ਤੇ ਸਭਾ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX