ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸਥਾਨਕ ਹਰਿੰਦਰਾ ਨਗਰ ਸਾਹਮਣੇ ਹੋਟਲ ਟਰੰਪ ਪਲਾਜ਼ਾ ਨਾਲ ਪਈ ਨਗਰ ਕੌਾਸਲ ਦੀ ਕਰੋੜਾਂ ਰੁਪਏ ਦੀ ਬੇਆਬਾਦ ਪਈ ਜਾਇਦਾਦ 'ਤੇ ਕੁਝ ਕਾਂਗਰਸੀ ਆਗੂਆਂ ਵਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ | ਕਬਜ਼ਾਕਾਰਾਂ ਵਲੋਂ ਇਸ ਘਟਨਾ ਨੂੰ ਦੀਵਾਲੀ ਵਾਲੇ ਦਿਨ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਨਗਰ ਕੌਾਸਲ ਵਲੋਂ ਸਮੇਂ ਸਿਰ ਕਾਰਵਾਈ ਕਰਦੇ ਹੋਏ ਇਸ ਨਾਜਾਇਜ਼ ਕਬਜ਼ੇ ਨੂੰ ਅਸਫ਼ਲ ਕਰ ਦਿੱਤਾ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਟਰੈਕਟਰ ਅਤੇ ਟਰਾਲੀਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਅਜੇ ਤਕ ਕਿਸੇ ਵਿਅਕਤੀ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਜਾਣਕਾਰੀ ਅਨੁਸਾਰ ਫ਼ਰੀਦਕੋਟ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚ ਕੋਟਕਪੂਰਾ ਰੋਡ 'ਤੇ ਹੋਟਲ ਟਰੰਪ ਪਲਾਜ਼ਾ ਨਜ਼ਦੀਕ ਨਗਰ ਕੌਾਸਲ ਦੀ ਲਗਪਗ ਦੋ ਹਜ਼ਾਰ ਗਜ਼ ਦਾ ਪਲਾਟ ਤੇ ਖੰਡਰ ਨੁਮਾ ਪੁਰਾਣੀ ਇਮਾਰਤ ਬਣੀ ਹੋਈ ਹੈ ਜੋ ਕਈ ਸਾਲਾਂ ਤੋਂ ਖ਼ਾਲੀ ਪਈ ਹੈ | ਦੀਵਾਲੀ ਵਾਲੇ ਦਿਨ ਮੌਕੇ ਦਾ ਫ਼ਾਇਦਾ ਚੁੱਕ ਕੇ ਇਸ ਪਲਾਟ 'ਤੇ ਬਣੀ ਇਮਾਰਤ ਨੂੰ ਕੁਝ ਰਸੂਖ਼ ਵਾਲੇ ਵਿਅਕਤੀਆਂ ਵਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਢਾਹ ਦਿੱਤਾ ਅਤੇ ਇਸ ਦੀਆਂ ਇੱਟਾਂ ਵੀ ਖ਼ੁਰਦ-ਬੁਰਦ ਕਰ ਦਿੱਤੀਆਂ | ਨਗਰ ਕੌਾਸਲ ਨੂੰ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਥਾਣਾ ਸਿਟੀ ਵਿਚ ਇਸ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਇੱਟਾਂ ਅਤੇ ਮਲਬਾ ਚੁੱਕ ਰਹੇ ਟਰੈਕਟਰ ਟਰਾਲੀਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਨਗਰ ਕੌਾਸਲ ਦੀ ਪ੍ਰਧਾਨ ਓਮਾ ਗਰੋਵਰ ਨੇ ਕਿਹਾ ਕਿ ਇਸ ਮਾਮਲੇ ਵਿਚ ਅੱਧੀ ਦਰਜਨ ਵਿਅਕਤੀਆਂ ਨੂੰ ਨਗਰ ਕੌਾਸਲ ਐਕਟ 1911 ਤਹਿਤ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ 'ਚ ਸਪਸ਼ਟੀਕਰਨ ਨਹੀਂ ਆਇਆ ਤਾਂ ਨਗਰ ਕੌਾਸਲ ਇਸ ਮਾਮਲੇ ਵਿਚ ਆਪਣੇ ਕਾਨੂੰਨੀ ਰਾਹ ਅਖ਼ਤਿਆਰ ਕਰੇਗੀ | ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੋਸ਼ ਲਾਇਆ ਕਿ ਸਥਾਨਕ ਕਾਂਗਰਸੀ ਆਗੂਆਂ ਵਲੋਂ ਨਗਰ ਕੌਾਸਲ ਦੀ ਕਰੋੜਾਂ ਰੁਪਏ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਭੂ-ਮਾਫ਼ੀਆ ਦੇ ਸਹਿਯੋਗ ਨਾਲ ਨਗਰ ਕੌਾਸਲ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ ਨਗਰ ਕੌਾਸਲ ਦੇ ਸਾਰੇ ਕੌਾਸਲਰ ਅਤੇ ਅਹੁਦੇਦਾਰ ਝਗੜੇ ਵਾਲੇ ਪਲਾਟ 'ਤੇ ਇਕੱਤਰ ਹੋਣਗੇ | ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਕਿਹਾ ਕਿ ਨਗਰ ਕੌਾਸਲ ਵਲੋਂ ਲਿਖਤੀ ਸ਼ਿਕਾਇਤ ਮਿਲੀ ਹੈ ਕਿ ਕੋਟਕਪੂਰਾ ਰੋਡ 'ਤੇ ਪ੍ਰਾਪਰਟੀ ਨੰਬਰ 177 ਅਤੇ 177/1 ਨੂੰ ਢਾਹ ਕੇ ਉਸ ਦਾ ਮਲਵਾ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਮੌਕੇ 'ਤੇ ਜਾ ਕੇ ਕੁਝ ਸਾਮਾਨ ਜਬਤ ਕੀਤਾ ਗਿਆ ਹੈ ਅਤੇ ਸਿਟੀ ਪੁਲਿਸ, ਫ਼ਰੀਦਕੋਟ ਵਲੋਂ ਪੜਤਾਲ ਕੀਤੀ ਜਾ ਰਹੀ ਹੈ |
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਦੀਵਾਲੀ ਦੀ ਰਾਤ ਨੂੰ ਸਥਾਨਕ ਲਾਈਨੋਂ ਪਾਰ ਚੈਨਾ ਰੋਡ 'ਤੇ ਸਥਿਤ ਕਬਾੜ ਦੇ ਸਟੋਰ ਵਿਚ ਅਚਾਨਕ ਅੱਗ ਲੱਗਣ ਨਾਲ ਕਰੀਬ 60 ਹਜ਼ਾਰ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਲੱਗਿਆ ਹੈ | ਫ਼ਕੀਰ ਚੰਦ ਕਬਾੜੀਆ ਨੇ ਦੱਸਿਆ ਹੈ ਕਿ ਉਸ ਦੇ ...
ਕੋਟਕਪੂਰਾ, 20 ਅਕਤੂਬਰ (ਮੇਘਰਾਜ)-ਬੀਤੀ ਰਾਤ ਫ਼ੈਕਟਰੀ ਰੋਡ ਕੋਟਕਪੂਰਾ 'ਤੇ ਸਥਿਤ ਵਿਨੀਤ ਇੰਟਰ ਪ੍ਰਾਈਜ਼ ਬਾਰਦਾਣੇ ਦੀ ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਇਸ ਸਬੰਧੀ ਦੁਕਾਨ ਮਾਲਕ ਵਿਨੀਤ ਮਿੱਤਲ ...
ਬਰਗਾੜੀ, 20 ਅਕਤੂਬਰ (ਲਖਵਿੰਦਰ ਸ਼ਰਮਾ)-ਪਰਾਲੀ ਦੇ ਮੁੱਦੇ ਨੂੰ ਲੈ ਕੇ ਕਸਬਾ ਬਰਗਾੜੀ ਦੇ ਕਿਸਾਨਾਂ ਦੀ ਬੈਠਕ ਕਿਸਾਨ ਆਗੂ ਨਿਰਮਲ ਸਿੰਘ, ਕਾਮਰੇਡ ਸੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਵਿਚ ਪਰਾਲੀ ਸਾੜਨ ਜਾਂ ਨਾ ਸਾੜਨ ਬਾਰੇ ਲੰਬੀ ਵਿਚਾਰ ਚਰਚਾ ਕੀਤੀ ਗਈ | ...
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਬਲਬੀਰ ਬਸਤੀ ਗਲੀ ਨੰਬਰ ਤਿੰਨ ਅਤੇ ਚਾਰ ਵਿਚਕਾਰ ਸੰਘਣੀ ਰਿਹਾਇਸ਼ੀ ਇਲਾਕੇ 'ਚ ਸਥਿਤ ਇਕ ਕਬਾੜ ਦੀ ਦੁਕਾਨ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਦੁਕਾਨ ਵਿਚ ਪਿਆ ਵੱਡੀ ਮਾਤਰਾ 'ਚ ਪਿਆ ਕਬਾੜ ਦਾ ਸਾਮਾਨ ਸੜ ...
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸੰਗਤ ਵਲੋਂ ਬੰਦੀ ਛੋੜ ਦਿਵਸ ਨੂੰ ਭਗਤੀ ਤੇ ਸ਼ਰਧਾ ਦੀ ਭਾਵਨਾ ਨਾਲ ਮਨਾਇਆ ਗਿਆ | ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਬਾਠ ਅਤੇ ਗੁਰਦੁਆਰਾ ਸਾਹਿਬ ਦੇ ...
ਕੋਟਕਪੂਰਾ, 20 ਅਕਤੂਬਰ (ਮੋਹਰ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਅਧੀਨ ਆਉਂਦੇ ਪਿੰਡ ਚਹਿਲ ਦੇ ਵਸਨੀਕ ਇਕ ਨੌਜਵਾਨ ਵਲੋਂ ਕੁਝ ਮਹੀਨੇ ਪਹਿਲਾਂ ਖ਼ੁਦਕੁਸ਼ੀ ਕੀਤੇ ਜਾਣ ਦੀ ਕਹਾਣੀ ਰਚ ਦਿੱਤੀ ਸੀ | ਪੁਲਿਸ ਵਲੋਂ ਪਰਿਵਾਰ ਦੇ ਬਿਆਨ 'ਤੇ ਖ਼ੁਦਕੁਸ਼ੀ ਕਰਨ ਲਈ ...
ਦੀਵਾਲੀ ਮੌਕੇ ਵੱਖ-ਵੱਖ ਕਲਾ ਦੇ ਮੁਕਾਬਲੇ ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਹਰੀ ਦੀਵਾਲੀ ਮਨਾਈ ਗਈ | ਕਾਲਜ ਦੇ ਈ.ਟੀ.ਟੀ. ਅਤੇ ਬੀ.ਐ ੱਡ. ਵਿਦਿਆਰਥੀਆਂ ਨੇ ਵਾਤਾਵਰਨ ਸਾਫ਼-ਸੁਥਰਾ ਰੱਖਣ ਲਈ ...
ਬਰਗਾੜੀ, 20 ਅਕਤੂਬਰ (ਲਖਵਿੰਦਰ ਸ਼ਰਮਾ)-ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਸਮੂਹ ਰਾਮਗੜ੍ਹੀਆ ਭਾਈਚਾਰੇ ਦੀ ਅਗਵਾਈ ਹੇਠ ਵਿਸ਼ਵਕਰਮਾ ਦਿਹਾੜਾ ਮਨਾਇਆ ਗਿਆ | ਭੋਗ ਉਪਰੰਤ ਸੰਤ ਮੋਹਨ ਦਾਸ ਜੀ ਨੇ ਕਥਾ ਪ੍ਰਵਚਨ ਕੀਤੇ | ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਭਨਾਂ ...
ਫ਼ਰੀਦਕੋਟ, 20 ਅਕਤੂਬਰ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਅਤੇ ਪੇਂਟਰ ਯੂਨੀਅਨ ਦੇ ਪ੍ਰਧਾਨ ਉਜਾਗਰ ਪਾਲ ਦੀ ਅਗਵਾਈ ਹੇਠ ਸਥਾਨਕ ਭਾਈ ਘਨੱਈਆ ਚੌਕ ਦੇ ਨਜ਼ਦੀਕ ਬਾਬਾ ਵਿਸ਼ਵਕਰਮਾ ਦਾ ਪਵਿੱਤਰ ਦਿਹਾੜਾ ਬੜੀ ...
ਫ਼ਰੀਦਕੋਟ, 20 ਅਕਤੂਬਰ (ਸਤੀਸ਼ ਬਾਗ਼ੀ)-ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟੇ ਭੇਟ ਕੀਤੇ | ਡਿਪਟੀ ਕਮਿਸ਼ਨਰ ...
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ (ਰਜਿ:) ਫ਼ਰੀਦਕੋਟ ਵਲੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਪਿੰ੍ਰ: ਕਿ੍ਸ਼ਨ ਸਿੰਘ ਦੀ ਪੁਸਤਕ 'ਪਾਠ ਪਾਠਕ ਤੇ ਪ੍ਰਤੀਕਰਮ' ਤੇ ਗੋਸ਼ਟੀ ਕਰਵਾਈ ਗਈ | ਸਮਾਗਮ ਪ੍ਰਸਿੱਧ ਪੱਤਰਕਾਰ ...
ਪੰਜਗਰਾਈਾ ਕਲਾਂ, 20 ਅਕਤੂਬਰ (ਕੁਲਦੀਪ ਸਿੰਘ ਗੋਂਦਾਰਾ)-ਪੰਜਗਰਾਈਾ ਕਲਾਂ ਤੋਂ 'ਅਜੀਤ' ਦੇ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਦੇ ਪਿਤਾ ਸਰੈਣ ਸਿੰਘ ਬਰਾੜ ਨਮਿਤ ਪਾਠ ਦੇ ਭੋਗ ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ 'ਚ ਪਾਏ ਗਏ | ਮੈਂਬਰ ਲੋਕ ਸਭਾ ਹਲਕਾ ਫ਼ਰੀਦਕੋਟ ...
ਕੋਟਕਪੂਰਾ, 20 ਅਕਤੂਬਰ (ਮੋਹਰ ਗਿੱਲ)-ਸਥਾਨਕ ਮੋਗਾ ਸੜਕ 'ਤੇ ਸਥਿਤ ਵਿਸ਼ਵਕਰਮਾ ਧਰਮਸ਼ਾਲਾ 'ਚ ਬਾਬਾ ਵਿਸ਼ਵਕਰਮਾ ਸਭਾ ਵਲੋਂ ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਭੋਗ ਉਪਰੰਤ ਰਾਗੀ ਜਥੇ ਨੇ ਨਿਰੋਲ ...
ਜੈਤੋ, 20 ਅਕਤੂਬਰ (ਭੋਲਾ ਸ਼ਰਮਾ)-ਯੂਥ ਅਕਾਲੀ ਦਲ ਦਿਹਾਤੀ ਜੈਤੋ ਦੇ ਪ੍ਰਧਾਨ ਤੇ ਪੰਚਾਇਤ ਯੂਨੀਅਨ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਹੁਰਾ ਬੂਟਾ ਸਿੰਘ ਮਾਨ (65) ਵਾਸੀ ਪਿੰਡ ...
ਕੋਟਕਪੂਰਾ, 20 ਅਕਤੂਬਰ (ਮੋਹਰ ਗਿੱਲ)-ਕੋਟਕਪੂਰਾ ਤੋਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਮੇਘਰਾਜ ਦੇ ਵੱਡੇ ਭਰਾ ਰਾਮ ਜੀ ਦਾਸ ਨਮਿਤ ਭੋਗ ਅਤੇ ਸ਼ਰਧਾਂਜਲੀ ਸਮਾਰੋਹ 22 ਅਕਤੂਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਡੇਰਾ ਦਰਿਆ ਗਿਰੀ, ਨੇੜੇ ਬੱਸ ਅੱਡਾ ਕੋਟਕਪੂਰਾ ਵਿਖੇ ਹੋ ...
ਬਾਜਾਖਾਨਾ, 20 ਅਕਤੂਬਰ (ਜੀਵਨ ਗਰਗ)-ਸਿਵਲ ਸਰਜਨ ਫ਼ਰੀਦਕੋਟ ਡਾ: ਰਜਿੰਦਰ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮੁਰਾਰੀ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਗੋਬਿੰਦਗੜ੍ਹ (ਫ਼ਤਿਹਗੜ੍ਹ) ਵਿਖੇ ਗਰਭਵਤੀ ਔਰਤਾਂ ਨੂੰ ਅਨੀਮੀਏ ਤੋਂ ਬਚਾਅ ਬਾਰੇ ਜਾਗਰੂਕ ...
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਰਜਿ: ਜਲਾਲ ਬਰਾਂਚ ਜੈਤੋ ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਮਾਨਵ ਕਲਿਆਣ ਸੰਮਤੀ ਅਤੇ ਉ ੱਦਮ ਕਲੱਬ ਜੈਤੋ ...
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਦੀਵਾਲੀ ਦੀ ਰਾਤ ਨਿਸ਼ਚਿਤ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ...
ਕੋਟਕਪੂਰਾ, 20 ਅਕਤੂਬਰ (ਮੇਘਰਾਜ)-ਥਾਣਾ ਸਿਟੀ ਕੋਟਕਪੂਰਾ ਵਿਖੇ ਸਿਹਤ ਵਿਭਾਗ ਟੀਮ ਦੇ ਕਰਮਚਾਰੀਆਂ ਨਾਲ ਖਿੱਚਾਧੂਹੀ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਤਹਿਤ 6 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ 18 ਅਕਤੂਬਰ ਨੂੰ ...
ਮੰਡੀ ਬਰੀਵਾਲਾ, 20 ਅਕਤੂਬਰ (ਨਿਰਭੋਲ ਸਿੰਘ)-ਭਾਵੇਂ ਬਾਜ਼ਾਰਾਂ ਵਿਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਚੀਨ ਦਾ ਮਾਲ ਵੱਡੀ ਤਾਦਾਦ ਵਿਚ ਬਾਜ਼ਾਰ ਵਿਚ ਆਇਆ ਹੋਇਆ ਸੀ, ਪਰ ਇਸ ਦੇ ਬਾਵਜੂਦ ਲੋਕਾਂ ਨੇ ਹੱਥੀਂ ਤਿਆਰ ਕੀਤਾ ਗਿਆ ਮਾਲ ਘਰੂੰਡੀਆਂ, ਮਿਸ਼ਾਲਾਂ ਅਤੇ ਦੀਵੇ ...
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-'ਰਾਮਗੜ੍ਹੀਆ ਸਮਾਜ ਸੁਧਾਰ ਕਮੇਟੀ' ਜੈਤੋ ਤੇ ਇਲਾਕੇ ਦੇ ਕਿਰਤੀਆਂ ਵਲੋਂ ਸਾਂਝੇ ਤੌਰ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਬੜੇ ਉਤਸ਼ਾਹ ਨਾਲ ਸਥਾਨਕ ਬਾਬਾ ਵਿਸ਼ਵਕਰਮਾ ਧਰਮਸ਼ਾਲਾ/ਮੰਦਿਰ (ਕੋਟਕਪੂਰਾ ...
ਮਲੋਟ, 20 ਅਕਤੂਬਰ (ਰਣਜੀਤ ਸਿੰਘ ਪਾਟਿਲ)-ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜ਼ਿਲ੍ਹਾ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਡਾ: ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਓਰੈਕਲ ਇੰਟਰਨੈਸ਼ਨਲ ਗਰਲਜ਼ ਸਕੂਲ ਜੰਡਵਾਲਾ ਵਿਖੇ ਦੀਵਾਲੀ ...
ਗਿੱਦੜਬਾਹਾ, 20 ਅਕਤੂਬਰ (ਬਲਦੇਵ ਸਿੰਘ ਘੱਟੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਅਤੇ ਸਹਾਇਕ ਸਿੱਖਿਆ ਅਫ਼ਸਰ ਦਲਜੀਤ ਸਿੰਘ ਵੜਿੰਗ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ ਕਰਵਾਈਆਂ ਸਰਦ ਰੁੱਤ ਦੀਆਂ ਖੇਡਾਂ ਵਿਚ ਸਰਕਾਰੀ ਸੀਨੀਅਰ ...
ਮਲੋਟ, 20 ਅਕਤੂਬਰ (ਗੁਰਮੀਤ ਸਿੰਘ ਮੱਕੜ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਸ਼ਹਿਰ ਵਾਸੀਆਂ ਨੇ ਆਪਣੇ-ਆਪਣੇ ਘਰਾਂ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਅਤੇ ਦੀਪ ਜਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਹੀ ਸ਼ਹਿਰ ਦੇ ਨੌਜਵਾਨਾਂ ਵਲੋਂ ਐਡਵੋਕੇਟ ...
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ਿਵ ਧਾਮ ਵੈੱਲਫੇਅਰ ਸੁਸਾਇਟੀ ਵਲੋਂ ਸ਼ਿਵ ਧਾਮ ਦੇ ਨਵੀਨੀਕਰਨ ਕੰਮ ਦੇ ਚਲਦਿਆਂ ਬਣਾਈਆਂ ਜਾ ਰਹੀਆਂ 10 ਓਪਨ ਗੈੱਸ ਵਾਲੀ ਅੰਗੀਠੀਆਂ ਦੀ ਛੱਤ ਦੇ ਕੰਮ ਦਾ ਲੈਂਟਰ ਪਾਇਆ ਗਿਆ | ਇਸ ਦੀ ਸ਼ੁਰੂਆਤ ਸ੍ਰੀ ਕਲਿਆਣ ...
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਿਸਤਰੀ ਮਜ਼ਦੂਰ ਯੂਨੀਅਨ ਏਕਤਾ ਨਗਰ ਸੁਧਾਰ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ਗੌਰਮਿੰਟ ਟੀਚਰ ਯੂਨੀਅਨ ਵਲੋਂ ਬੂਟਾ ਸਿੰਘ ਅਤੇ ਪ੍ਰਗਟ ਸਿੰਘ ਜੰਬਰ ਦੀ ਅਗਵਾਈ 'ਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਸਕੂਲ ...
ਮੰਡੀ ਲੱਖੇਵਾਲੀ, 20 ਅਕਤੂਬਰ (ਰੁਪਿੰਦਰ ਸਿੰਘ ਸੇਖੋਂ)-ਬੰਦੀ ਛੋੜ ਦਿਵਸ ਜੋ ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ, ਇਸ ਖੇਤਰ 'ਚ ਅਮਨ-ਅਮਾਨ ਅਤੇ ਖ਼ੁਸ਼ੀਆਂ ਨਾਲ ਲੰਘ ਗਿਆ | ਜਿਥੇ ਪਿੰਡਾਂ ਅੰਦਰ ਪੁਲਿਸ ਪ੍ਰਸ਼ਾਸਨ ਨੇ ਪਟਾਕਿਆਂ ਦੇ ਸਟਾਲ ਨਹੀਂ ਲੱਗਣ ...
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਐ ੱਸ.ਐ ੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਏ. ਐ ੱਸ. ਆਈ. ਪਰਮਜੀਤ ਸਿੰਘ ਫ਼ਰੀਦਕੋਟ ਸੀ. ਆਈ. ਏ. ਸਟਾਫ਼ ਜੈਤੋ ...
ਗੋਲੇਵਾਲਾ, 20 ਅਕਤੂਬਰ (ਅਮਰਜੀਤ ਬਰਾੜ)-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਦੀਵਾਲੀ ਦਾ ਤਿਉਹਾਰ ਹਰ ਪੱਖ ਤੋਂ ਬੇਰੌਣਕੀ ਅਤੇ ਫਿੱਕਾ ਰਿਹਾ | ਫ਼ਰੀਦਕੋਟ ਅਤੇ ਇਸ ਨਾਲ ਲਗਦੇ ਪਿੰਡਾਂ 'ਚ ਪਟਾਕੇ ਅਤੇ ਮਠਿਆਈਆਂ ਦੀਆਂ ਦੁਕਾਨਾਂ 'ਤੇ ਪਹਿਲੇ ਵਾਲੀ ਭੀੜ ਵੇਖਣ ਨੂੰ ...
ਸ੍ਰੀ ਮੁਕਤਸਰ ਸਾਹਿਬ/ਰੁਪਾਣਾ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਜਗਜੀਤ ਸਿੰਘ)-ਦੀਵਾਲੀ ਵਾਲੇ ਦਿਨ ਦੋ ਪਰਿਵਾਰਾਂ 'ਤੇ ਉਸ ਸਮੇਂ ਕਹਿਰ ਟੁੱਟਿਆ, ਜਦੋਂ ਮੋਟਰਸਾਈਕਲ ਚਾਲਕ ਅਤੇ ਉਸ ਦੇ ਮਗਰ ਬੈਠੀ ਔਰਤ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋ ਗਏ | ਪ੍ਰਾਪਤ ਜਾਣਕਾਰੀ ...
ਸਾਦਿਕ, 20 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਅਤੇ ਸਕੱਤਰ ਜਨਰਲ ਸ਼ਮਸ਼ੇਰ ਸਿੰਘ ਬਰਾੜ ਨੇ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਵਲੋਂ ਝੋਨੇ ਦੀ ਤੁਲਾਈ ਅਤੇ ਵਿਕਰੀ 'ਤੇ ਨਜ਼ਰ ਰੱਖਣ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX