ਤਾਜਾ ਖ਼ਬਰਾਂ


ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  27 minutes ago
ਸੁਕਮਾ, 19 ਨਵੰਬਰ - ਬੀਤੇ ਦਿਨ ਛੱਤੀਸਗੜ੍ਹ ਦੇ ਸੁਕਮਾ 'ਚ ਆਈ.ਈ.ਡੀ. ਧਮਾਕਾ ਹੋਣ ਕਾਰਨ ਗੰਭੀਰ ਜ਼ਖਮੀ ਹੋਏ ਸੀ.ਆਰ.ਪੀ.ਐਫ. ਜਵਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਸ਼ਹੀਦ ਹੋ...
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  47 minutes ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  about 1 hour ago
ਨਵੀਂ ਦਿੱਲੀ, 19 ਨਵੰਬਰ - ਭਾਰਤ ਖਿਲਾਫ ਇਕ ਮਾਰਫ (ਤੋੜ ਮਰੋੜ ਕੇ) ਫ਼ੋਟੋ ਪੋਸਟ ਕਰਨਾ ਪਾਕਿਸਤਾਨ ਨੂੰ ਮਹਿੰਗਾ ਪਿਆ। ਮਾਈਕ੍ਰੋ ਬਲਾਲਿੰਗ ਵੈੱਬਸਾਈਟ ਟਵੀਟਰ ਨੇ ਪਾਕਿਸਤਾਨ ਡਿਫੈਂਸ ਦੇ ਅਧਿਕਾਰਕ ਅਕਾਊਂਟ ਨੂੰ ਗਲਤ ਫ਼ੋਟੋ ਪੋਸਟ ਕਰਨ 'ਤੇ ਸਸਪੈਂਡ ਕਰ ਦਿੱਤਾ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  about 2 hours ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 2 hours ago
ਨਿਊਯਾਰਕ, 19 ਨਵੰਬਰ - ਅਮਰੀਕੀ ਰਣਨੀਤੀ ਕਮਾਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਵੀ ਉਤਰਧਿਕਾਰੀ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਉਹ ਆਦੇਸ਼ ਗੈਰਕਾਨੂੰਨੀ ਪਾਏ...
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  1 minute ago
ਨਸਰਾਲਾ, 19 ਨਵੰਬਰ (ਸਤਵੰਤ ਸਿੰਘ ਥਿਆੜਾ) - ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਠਾਕੁਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸਾਹਰੀ ਦੀ ਅੱਜ ਸਵੇਰੇ 8.30 ਵਜੇ ਦੇ ਕਰੀਬ ਆਪਣੀ ਰਫ਼ਲ ਨਾਲ ਗੋਲੀ ਚੱਲਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਜ ਜਨਮ ਦਿਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 3 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 4 hours ago
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 4 hours ago
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 5 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਿਆ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ
. . .  1 day ago
ਭਾਜਪਾ ਨੇ ਗੁਜਰਾਤ ਵਿਧਾਨ ਸਭਾ ਲਈ 36 ਉਮੀਦਵਾਰਾਂ ਦੀ ਦੂਸਰੀ ਸੂਚੀ ਕੀਤੀ ਜਾਰੀ
. . .  1 day ago
ਵਸੂੰਦਰਾ ਰਾਜੇ ਨੇ 'ਪਦਮਾਵਤੀ' ਰਿਲੀਜ਼ ਨਾ ਕਰਨ ਲਈ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ
. . .  1 day ago
ਮਿਸ ਇੰਡੀਆ ਮਨੂਸ਼ੀ ਛਿਲਰ ਬਣੀ ਮਿਸ ਵਰਲਡ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਅਗਵਾ
. . .  1 day ago
ਬਾਂਦੀਪੁਰਾ 'ਚ 6ਵਾਂ ਅੱਤਵਾਦੀ ਵੀ ਢੇਰ
. . .  1 day ago
ਜੰਮੂ-ਕਸ਼ਮੀਰ : ਬਾਂਦੀਪੁਰਾ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾਉਣ ਦੇ ਹੁਕਮ
. . .  1 day ago
ਲੜਕੇ ਤੋਂ ਤੰਗ ਆ ਕੇ 20 ਸਾਲਾ ਲੜਕੀ ਨੇ ਕਾਲਜ ਦੇ ਬਾਹਰ ਹੀ ਆਪਣੀ ਨੱਸ ਵੱਢੀ
. . .  1 day ago
ਭਾਰਤ-ਪਾਕਿ ਵਿਚਕਾਰ ਹੋਈ ਡੀ.ਜੀ.ਐੱਮ.ਓ ਪੱਧਰ ਦੀ ਗੱਲਬਾਤ
. . .  1 day ago
ਸੋਨੀਆ ਗਾਂਧੀ ਨੇ ਸੋਮਵਾਰ ਨੂੰ ਬੁਲਾਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
. . .  1 day ago
ਬਾਂਦੀਪੁਰਾ ਮੁੱਠਭੇੜ 'ਚ ਇੱਕ ਜਵਾਨ ਸ਼ਹੀਦ
. . .  1 day ago
ਜਲੰਧਰ ਦੇ ਸਾਰੇ ਸਕੂਲ ਸਵੇਰੇ 9 ਵਜੇ ਤੋਂ ਲੱਗਿਆ ਕਰਨਗੇ - ਡੀ.ਸੀ
. . .  1 day ago
ਸਾਉਦੀ ਅਰਬ 'ਚ ਫਸੀ ਰੀਨਾ ਦੀ ਹੋਈ ਘਰ ਵਾਪਸੀ
. . .  1 day ago
ਮੁੱਠਭੇੜ 'ਚ 5 ਅੱਤਵਾਦੀ ਢੇਰ
. . .  1 day ago
ਕੋਲਕਾਤਾ ਟੈਸਟ : ਤੀਸਰੇ ਦਿਨ ਸ੍ਰੀਲੰਕਾ ਪਹਿਲੀ ਪਾਰੀ 'ਚ 165/4
. . .  1 day ago
ਸਾਬਕਾ ਰਾਜ ਸਭਾ ਮੈਂਬਰ ਮਹਿੰਦਰ ਸਿੰਘ ਕਲਿਆਣ ਦਾ ਦਿਹਾਂਤ
. . .  1 day ago
ਅਬੂ ਸਲੇਮ ਮਾਮਲੇ ਦੀ ਸੁਣਵਾਈ 21 ਨਵੰਬਰ ਤੱਕ ਮੁਲਤਵੀ
. . .  1 day ago
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ
. . .  1 day ago
ਰਾਜਸਥਾਨ ਦੇ ਜੋਧਪੁਰ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਪੁੱਤਰ ਵੱਲੋਂ ਕਹੀ ਮਾਰ ਕੇ ਪਿਓ ਦਾ ਕਤਲ
. . .  1 day ago
ਮੋਗਾ ਅਦਾਲਤ ਨੇ ਹੈਰੋਇਨ ਤਸਕਰ ਨੂੰ ਕੀਤੀ 15 ਸਾਲ ਕੈਦ
. . .  1 day ago
ਟਰੇਨ ਨਾਲ ਕੱਟ ਕੇ ਤਿੰਨ ਔਰਤਾਂ ਦੀ ਮੌਤ
. . .  1 day ago
ਇਵਾਂਕਾ ਟਰੰਪ ਭਾਰਤ 'ਚ ਅਮਰੀਕੀ ਵਪਾਰਕ ਦਲ ਦੀ ਕਰੇਗੀ ਅਗਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ
  •     Confirm Target Language  

ਸੰਪਾਦਕੀ

ਪ੍ਰਦੂਸ਼ਣ ਨੂੰ ਰੋਕਣ ਦੀ ਚੁਣੌਤੀ

ਖ਼ੁਸ਼ੀਆਂ ਦੀ ਪ੍ਰਤੀਕ ਦੀਵਾਲੀ ਦਾ ਤਿਉਹਾਰ ਲੰਘ ਗਿਆ ਹੈ। ਪਰ ਇਸ ਵਾਰ ਵਿਸ਼ੇਸ਼ ਰੂਪ ਵਿਚ ਇਸ ਦੇ ਕਈ ਪੱਖਾਂ 'ਤੇ ਚਰਚਾ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਵਾਰ ਇਸ ਤਿਉਹਾਰ ਤੋਂ ਪਹਿਲਾਂ ਲੰਮੇ ਸਮੇਂ ਤੱਕ ਇਹ ਬਹਿਸ ਹੁੰਦੀ ਰਹੀ ਸੀ ਕਿ ਇਸ ਨੂੰ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ। ਸੂਝਵਾਨ ਲੋਕ ਇਸ ਨੂੰ 'ਗਰੀਨ ਦੀਵਾਲੀ' ਦਾ ਨਾਂਅ ਦੇ ਰਹੇ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਇਸ ਤਿਉਹਾਰ 'ਤੇ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਚਲਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ ਸਨ ਤਾਂ ਜੋ ਪਹਿਲਾਂ ਹੀ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਨੂੰ ਹੋਰ ਗੰਦਲਾ ਨਾ ਕੀਤਾ ਜਾਏ।
ਇਸ ਸਬੰਧੀ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਜਿਥੇ ਪਟਾਕੇ ਚਲਾਉਣ ਲਈ ਰਾਤ ਨੂੰ ਕੁਝ ਘੰਟਿਆਂ ਦਾ ਸਮਾਂ ਨਿਸਚਿਤ ਕੀਤਾ ਸੀ, ਉਥੇ ਸਰਕਾਰ ਵਲੋਂ ਅਜਿਹਾ ਸਾਮਾਨ ਵੇਚਣ ਵਾਲਿਆਂ ਦੇ ਲਾਇਸੰਸ ਸੀਮਤ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਸਨ। ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਬੇਹੱਦ ਪ੍ਰਦੂਸ਼ਿਤ ਸ਼ਹਿਰ ਮੰਨਿਆ ਜਾਂਦਾ ਹੈ। ਉਥੇ ਵੀ ਸਰਬਉੱਚ ਅਦਾਲਤ ਵਲੋਂ ਪਟਾਕੇ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਚਾਹੇ ਇਸ ਕਾਰੋਬਾਰ ਨਾਲ ਸਬੰਧਿਤ ਵਪਾਰੀਆਂ ਨੇ ਇਹ ਅਪੀਲ ਕੀਤੀ ਸੀ ਕਿ ਸਰਬਉੱਚ ਅਦਾਲਤ ਵਲੋਂ ਇਹ ਫ਼ੈਸਲਾ ਦੇਰੀ ਨਾਲ ਲਿਆ ਗਿਆ ਹੈ। ਕਿਉਂਕਿ ਉਨ੍ਹਾਂ ਨੇ ਪਟਾਕੇ ਅਤੇ ਹੋਰ ਸਬੰਧਿਤ ਸਾਮਾਨ ਦੇ ਭੰਡਾਰ ਕਾਫ਼ੀ ਸਮਾਂ ਪਹਿਲਾਂ ਹੀ ਜਮ੍ਹਾਂ ਕਰ ਲਏ ਸਨ। ਇਸ ਨਾਲ ਉਨ੍ਹਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋਵੇਗਾ। ਪਰ ਸਰਬਉੱਚ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਭਾਵੇਂ ਅਦਾਲਤ ਵਲੋਂ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਜ਼ਰੂਰ ਲਗਾਈ ਸੀ ਪਰ ਇਨ੍ਹਾਂ ਨੂੰ ਚਲਾਉਣ 'ਤੇ ਰੋਕ ਨਹੀਂ ਸੀ ਲਗਾਈ। ਇਸ ਲਈ ਦਿੱਲੀ ਵਿਚ ਵੀ ਪਟਾਕਿਆਂ ਦਾ ਚਲਣ ਜਾਰੀ ਰਿਹਾ। ਦੀਵਾਲੀ ਦੀ ਰਾਤ ਤੋਂ ਬਾਅਦ ਭਾਵੇਂ ਦਿੱਲੀ ਦੇ ਪ੍ਰਦੂਸ਼ਣ ਕੰਟਰੋਲ ਕਰਨ ਸਬੰਧੀ ਅਧਿਕਾਰੀਆਂ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਪਿਛਲੇ ਤਿੰਨਾਂ ਸਾਲਾਂ ਤੋਂ ਇਸ ਵਾਰ ਹਵਾ ਵਿਚ ਗੰਦਲਾਪਨ ਘੱਟ ਨੋਟ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਖ਼ਤਰਨਾਕ ਪੱਧਰ ਤੱਕ ਹਵਾ ਦਾ ਪ੍ਰਦੂਸ਼ਣ ਵਧਿਆ ਹੈ। ਦੇਰ ਰਾਤ ਤੱਕ ਪਟਾਕੇ ਅਤੇ ਆਤਿਸ਼ਬਾਜ਼ੀ ਹੁੰਦੀ ਰਹੀ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਗੰਧਲੀ ਹਵਾ ਤੋਂ ਬਚਣ ਲਈ ਵਧੇਰੇ ਸਮਾਂ ਘਰਾਂ ਵਿਚ ਹੀ ਰਹਿਣ ਦੀ ਅਪੀਲ ਵੀ ਕੀਤੀ ਗਈ ਸੀ।
ਪੰਜਾਬ ਅਤੇ ਹਰਿਆਣਾ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਵੀ ਕਈ ਥਾਵਾਂ 'ਤੇ ਲੋਕਾਂ ਨੇ ਦੇਰ ਰਾਤ ਤੱਕ ਪਟਾਕੇ ਵਜਾ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਏ, ਚਾਹੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਲੋਂ ਕੁਝ ਦਿਨ ਪਹਿਲਾਂ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪੰਜਾਬ ਵਿਚ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਚਲਣ ਨੂੰ ਘਟਾਉਣ ਦੀ ਪੂਰੀ ਵਾਹ ਲਾਈ ਸੀ ਅਤੇ ਗਰੀਨ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ। ਪਰ ਇਸ ਦਾ ਅਸਰ ਸ਼ਹਿਰਾਂ ਅਤੇ ਪਿੰਡਾਂ ਤੱਕ ਬਹੁਤਾ ਨਾ ਹੋਇਆ। ਦੇਰ ਰਾਤ ਤੱਕ ਗੰਧਲਾ ਧੂੰਆਂ ਹਵਾ ਵਿਚ ਫੈਲਦਾ ਰਿਹਾ, ਚਾਹੇ ਇਸ ਲਈ ਸੁਰੱਖਿਆ ਬਲਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਸਨ ਪਰ ਉਨ੍ਹਾਂ ਵਲੋਂ ਵੀ ਇਸ ਸਬੰਧੀ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ ਗਈ। ਪਰ ਇਸ ਸਭ ਕੁਝ ਦੇ ਬਾਵਜੂਦ ਇਹ ਜ਼ਰੂਰ ਮਹਿਸੂਸ ਕੀਤਾ ਗਿਆ ਕਿ ਵਾਤਾਵਰਨ ਪ੍ਰਦੂਸ਼ਣ ਸਬੰਧੀ ਲੋਕ-ਮਨਾਂ ਵਿਚ ਚੇਤਨਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਭਾਵੇਂ ਕਿ ਇਸ ਸਬੰਧੀ ਅਦਾਲਤਾਂ ਦੇ ਫ਼ੈਸਲੇ ਵੀ ਕਾਫੀ ਦੇਰ ਨਾਲ ਆਏ ਅਤੇ ਪ੍ਰਸ਼ਾਸਨ ਵੀ ਲੋਕਾਂ ਨੂੰ ਅਪੀਲਾਂ ਕਰਨ ਤੱਕ ਹੀ ਸੀਮਤ ਰਹੇ ਪਰ ਇਸ ਸਬੰਧੀ ਹਰ ਪੱਧਰ 'ਤੇ ਚਰਚਾ ਜ਼ਰੂਰ ਛਿੜ ਪਈ ਹੈ।
ਇਸ ਮਸਲੇ ਦੇ ਹੱਲ ਲਈ ਅਗਲੇ ਸਮੇਂ ਵਿਚ ਕੋਈ ਠੋਸ ਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਉਸ ਪ੍ਰਤੀ ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਵੀ ਕੀਤਾ ਜਾਣਾ ਚਾਹੀਦਾ ਹੈ। ਪ੍ਰਸ਼ਾਸਨਾਂ ਨੂੰ ਵੀ ਇਸ ਬਾਰੇ ਪ੍ਰਭਾਵਸ਼ਾਲੀ ਕਦਮ ਉਠਾਉਣੇ ਚਾਹੀਦੇ ਹਨ। ਬਿਨਾਂ ਸ਼ੱਕ ਜੇਕਰ ਹੁਣ ਨਿੱਤ ਦਿਨ ਅਨੇਕਾਂ-ਅਨੇਕ ਕਾਰਨਾਂ ਕਰਕੇ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਆਉਂਦੇ ਸਮੇਂ ਵਿਚ ਲੋਕਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਜਾਏਗਾ। ਇਸ ਦਾ ਸਿੱਧਾ ਸਬੰਧ ਆਮ ਵਿਅਕਤੀ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਜੇਕਰ ਆਤਿਸ਼ਬਾਜ਼ੀ ਅਤੇ ਪਟਾਕਿਆਂ ਸਬੰਧੀ ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਏ ਤਾਂ ਇਕੱਲੇ ਮਹਾਂਨਗਰ ਮੁੰਬਈ ਵਿਚ 6500 ਕਰੋੜ ਦੇ ਪਟਾਕੇ, ਦਿੱਲੀ ਵਿਚ 3500 ਕਰੋੜ ਦੇ ਅਤੇ ਪੰਜਾਬ ਵਿਚ 475 ਕਰੋੜ ਦੇ ਪਟਾਕੇ ਅਤੇ ਹੋਰ ਸਾਮਾਨ ਵਿਕਿਆ ਸੀ। ਬਿਨਾਂ ਸ਼ੱਕ ਇਸ ਨੂੰ ਪੈਸੇ ਦੀ ਬਰਬਾਦੀ ਵੀ ਕਿਹਾ ਜਾ ਸਕਦਾ ਹੈ। ਆਉਂਦੇ ਸਮੇਂ ਵਿਚ ਪ੍ਰਦੂਸ਼ਣ ਸਬੰਧੀ ਸਖ਼ਤ ਨਿਯਮ ਬਣਾ ਕੇ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਦੇਸ਼ ਦੀ ਇਸ ਧਰਤੀ ਨੂੰ ਰਹਿਣ ਯੋਗ ਬਣਾ ਕੇ ਰੱਖਿਆ ਜਾ ਸਕਦਾ ਹੈ। ਫਿਰ ਵੀ ਜਿਨ੍ਹਾਂ ਲੋਕਾਂ ਨੇ ਇਸ ਵਾਰ ਪਟਾਕੇ ਨਾ ਚਲਾ ਕੇ ਜਾਂ ਘੱਟ ਚਲਾ ਕੇ ਪ੍ਰਦੂਸ਼ਣ ਘਟਾਉਣ ਵਿਚ ਹਿੱਸਾ ਪਾਇਆ ਹੈ, ਉਨ੍ਹਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ।

-ਬਰਜਿੰਦਰ ਸਿੰਘ ਹਮਦਰਦ

ਬਾਲਾਂ ਦਾ ਸ਼ੋਸ਼ਣ ਰੋਕਣਾ ਹੈ ਤਾਂ ਸੋਚ ਬਦਲਣੀ ਪਵੇਗੀ

ਅਕਸਰ ਕਹਿੰਦੇ ਸੁਣਦੇ ਹਾਂ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਬਾਲ ਅਧਿਕਾਰਾਂ ਨੂੰ ਲੈ ਕੇ ਚਰਚਾ ਵੀ ਹੁੰਦੀ ਰਹਿੰਦੀ ਹੈ, ਸਰਕਾਰੀ ਅਤੇ ਗ਼ੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਇਸ ਲਈ ਕੰਮ ਕਰਦੀਆਂ ਵੀ ਵਿਖਾਈ ਦਿੰਦੀਆਂ ਹਨ, ਇੱਥੋਂ ਤੱਕ ਕਿ ਬਾਲ ਸ਼ੋਸ਼ਣ ਵਿਰੁੱਧ ਅੰਦੋਲਨ ਵੀ ...

ਪੂਰੀ ਖ਼ਬਰ »

ਧੁੰਦਨੁਮਾ ਧੂੰਆਂ ਕਰ ਰਿਹਾ ਹੈ ਹਵਾ ਨੂੰ ਪਲੀਤ

ਇਕ ਸ਼ਿਕਾਇਤਕਰਤਾ ਨੇ ਕੌਮੀ ਗਰੀਨ ਟ੍ਰਿਬਿਊਨਲ ਕੋਲ ਦਿੱਲੀ ਵਿਚ ਝੋਨੇ ਦੀ ਕਟਾਈ ਤੋਂ ਬਾਅਦ ਧੂੰਆਂ ਰੂਪੀ ਫੈਲਦੀ ਧੁੰਦ ਲਈ ਜ਼ਿੰਮੇਵਾਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੁਆਰਾ ਸਾੜੀ ਜਾਂਦੀ ਪਰਾਲੀ ਨੂੰ ਦਰਸਾਇਆ ਸੀ। ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX