ਤਾਜਾ ਖ਼ਬਰਾਂ


ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਖੇਤਾਂ 'ਚੋਂ ਮਿਲੀ ਲਾਸ਼
. . .  about 1 hour ago
ਰੋਹਤਕ ,18 ਜਨਵਰੀ - ਰੋਹਤਕ ਜ਼ਿਲ੍ਹੇ ਦੇ ਇਕ ਖੇਤ 'ਚੋਂ ਹਰਿਆਣਵੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ , ਜੋ ਪਿਛਲੇ 4 ਦਿਨਾਂ ਤੋਂ ਗੁੰਮ ਸੀ ।
ਮੋਬਾਈਲ ਫਟਣ ਨਾਲ ਨੌਜਵਾਨ ਦੀ ਲੱਤ ਝੁਲਸੀ
. . .  about 1 hour ago
ਜਲੰਧਰ , 18 ਜਨਵਰੀ - ਗੁਰੂ ਅਮਰਦਾਸ ਨਗਰ ਕਾਲੀਆ ਕਾਲੋਨੀ 'ਚ ਨੌਜਵਾਨ ਪਰਵੀਨ ਦੀ ਜੇਬ 'ਚ ਮੋਬਾਈਲ ਫੱਟ ਗਿਆ ਜਿਸ ਨਾਲ ਉਸ ਦੀ ਲੱਤ ਬੁਰੀ ਝੁਲਸ ਗਈ।
ਪੰਚਾਇਤ ਵਿਭਾਗ ਵੱਲੋਂ ਅਕਾਲੀ ਦਲ ਨਾਲ ਸਬੰਧਿਤ ਇਕ ਸਰਪੰਚ ਅਤੇ 6 ਪੰਚਾਂ ਨੂੰ ਕੀਤਾ ਮੁਅੱਤਲ
. . .  about 1 hour ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬਾਲਦ ਕਲਾਂ ਦੇ ਸਰਪੰਚ ਬੂਟਾ ਸਿੰਘ ਨੂੰ ਅਤੇ ਪਿੰਡ ਕਾਕੜਾ ਦੇ 6 ਪੰਚ ਸੁਖਪ੍ਰੀਤ ਕੌਰ, ਜਸਵੀਰ ਕੌਰ,...
ਹਾਈ ਕਮਾਂਡ ਅਤੇ ਕੈਪਟਨ ਦਾ ਫੈਸਲਾ ਮਨਜ਼ੂਰ - ਰਾਣਾ ਗੁਰਜੀਤ ਸਿੰਘ
. . .  about 1 hour ago
ਚੰਡੀਗੜ੍ਹ ,18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈ ਕਮਾਂਡ ਵਲੋਂ ਮੇਰਾ ਅਸਤੀਫ਼ਾ ਪ੍ਰਵਾਨ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਹ ਮੈਨੂੰ ਮਨਜ਼ੂਰ ਹੈ । ਮੈਂ ਜਨਮ ਤੋਂ ਹੀ ਕਾਂਗਰਸੀ ਰਿਹਾ ਹਾਂ ਅਤੇ ਇੱਕ ਕਾਂਗਰਸੀ ਵਜੋਂ ਹੀ ਮਰਾਂਗਾ...
ਭਗਤ ਸਿੰਘ ਨੂੰ ਦਿੱਤਾ ਜਾਵੇ ਨਿਸ਼ਾਨ-ਏ-ਹੈਦਰ ਐਵਾਰਡ-ਪਾਕਿ ਸੰਗਠਨ
. . .  about 2 hours ago
ਲਾਹੌਰ, 18 ਜਨਵਰੀ- ਲਾਹੌਰ ਦੇ ਭਗਤ ਸਿੰਘ ਮੈਮੋਰੀਅਲ ਨਾਂਅ ਦੇ ਇੱਕ ਸੰਗਠਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਸਭ ਤੋਂ ਮਹਾਨ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ...
29 ਵਸਤਾਂ ਤੋਂ ਹਟਾਇਆ ਜੀ.ਐੱਸ.ਟੀ., 49 'ਤੇ ਘਟਾਇਆ
. . .  about 2 hours ago
ਨਵੀਂ ਦਿੱਲੀ, 18 ਜਨਵਰੀ- ਜੀ.ਐੱਸ.ਟੀ.ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਨੇ ਕਿਹਾ ਕਿ 29 ਵਸਤਾਂ ਤੋਂ ਜੀ.ਐੱਸ.ਟੀ.ਹਟਾ ਦਿੱਤਾ ਗਿਆ ਹੈ ਜਦਕਿ 49 ਵਸਤਾਂ 'ਤੇ ਜੀ.ਐੱਸ...
ਕਾਰ ਪਲਟਣ ਕਾਰਨ ਮਾਂ-ਪੁੱਤ ਦੀ ਮੌਤ, ਭੈਣ-ਭਰਾ ਜ਼ਖ਼ਮੀ
. . .  about 2 hours ago
ਕਪੂਰਥਲਾ, 18 ਜਨਵਰੀ (ਹੈਪੀ)- ਇੱਥੋਂ ਨੇੜੇ ਸੁਲਤਾਨਪੁਰ ਲੋਧੀ- ਕਪੂਰਥਲਾ ਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਖੇਤਾਂ 'ਚ ਡਿਗ ਗਈ। ਇਸ ਹਾਦਸੇ 'ਚ ਕਾਰ ਚਾਲਕ ਮਹਾਂਵੀਰ ਸਿੰਘ ਦੀ ਪਤਨੀ ਤੇ ਇੱਕ ਬੇਟੇ ਦੀ ਮੌਤ ਹੋ ਗਈ ਜਦਕਿ ਇੱਕ...
ਰਿਸ਼ਵਤ ਲੈਂਦਾ ਪਟਵਾਰੀ ਚੌਕਸੀ ਵਿਭਾਗ ਨੇ ਦਬੋਚਿਆ
. . .  about 3 hours ago
ਸੰਗਰੂਰ,18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੁਲਿਸ ਦੇ ਚੌਕਸੀ ਵਿਭਾਗ ਵੱਲੋਂ 3 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਚੌਕਸੀ ਵਿਭਾਗ ਦੇ ਇੰਸਪੈਕਟਰ ਹੇਮੰਤ ਕੁਮਾਰ ਨੇ...
17 ਸਾਲਾ ਕਰਨਬੀਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਬਹਾਦਰੀ ਅਵਾਰਡ
. . .  about 3 hours ago
ਗੈਂਗਸਟਰ ਹਰਸਿਮਰਨਦੀਪ ਸਿਮਾ ਦਾ 5 ਦਿਨਾਂ ਪੁਲਿਸ ਰਿਮਾਂਡ
. . .  about 4 hours ago
ਚੰਡੀਗੜ੍ਹ ਛੇੜਛਾੜ ਮਾਮਲੇ 'ਚ ਦੂਸਰੇ ਦੋਸ਼ੀ ਦੀ ਜ਼ਮਾਨਤ ਖ਼ਾਰਜ
. . .  about 4 hours ago
ਕਰਨੀ ਸੈਨਾ ਨੇ ਬਿਹਾਰ 'ਚ ਸਿਨੇਮਾ ਘਰ ਦੀ ਕੀਤੀ ਭੰਨਤੋੜ
. . .  about 4 hours ago
ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨ ਨੂੰ ਸੰਮਨ
. . .  about 4 hours ago
ਨੇਤਨਯਾਹੂ ਨੇ ਮੁੰਬਈ 'ਚ 26/11 ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਲੁਧਿਆਣਾ ਐਮ.ਸੀ. ਚੋਣਾਂ ਮਗਰੋਂ ਮੰਤਰੀ ਮੰਡਲ 'ਚ ਹੋਵੇਗਾ ਵਾਧਾ - ਕੈਪਟਨ
. . .  about 5 hours ago
ਸਰਵ ਭਾਰਤੀ ਸਿਵਲ ਸੇਵਾਵਾਂ ਕ੍ਰਿਕਟ ਟੂਰਨਾਮੈਂਟ ਵਿਜੇਵਾੜਾ ਵਿਖੇ 27 ਜਨਵਰੀ ਤੋਂ
. . .  about 5 hours ago
ਅਮਰੀਕੀ ਸਿੱਖ ਨਿਊਜਰਸੀ ਦਾ ਅਟਾਰਨੀ ਜਨਰਲ ਨਿਯੁਕਤ
. . .  about 6 hours ago
ਕਜ਼ਾਖ਼ਸਤਾਨ 'ਚ ਬੱਸ ਨੂੰ ਲੱਗੀ ਅੱਗ, 52 ਮੌਤਾਂ
. . .  about 6 hours ago
ਹਾਈਕੋਰਟ ਦੇ ਆਦੇਸ਼ਾਂ ਮਗਰੋਂ ਮੋਗਾ ਮੇਨ ਬਾਜ਼ਾਰ ਵਿਚੋਂ ਅਣਅਧਿਕਾਰਤ ਖੋਖਿਆਂ ਨੂੰ ਹਟਾਇਆ
. . .  about 7 hours ago
ਵਿਦਿਆਰਥਣ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, ਪ੍ਰਿੰਸੀਪਲ ਗ੍ਰਿਫ਼ਤਾਰ
. . .  about 7 hours ago
ਅੱਤਵਾਦ ਫੰਡਿੰਗ ਮਾਮਲਾ : ਦੋਸ਼ ਪੱਤਰ 'ਚ ਹਾਫਿਜ ਤੇ ਸਲਾਹੁਦੀਨ ਮੁੱਖ ਦੋਸ਼ੀ
. . .  about 7 hours ago
ਰਾਣਾ ਗੁਰਜੀਤ ਦਾ ਅਸਤੀਫ਼ਾ ਕੀਤਾ ਗਿਆ ਪ੍ਰਵਾਨ
. . .  about 8 hours ago
ਚੋਣ ਕਮਿਸ਼ਨ ਨੇ ਤਿੰਨ ਰਾਜਾਂ ਦੀਆਂ ਚੋਣ ਤਰੀਕਾਂ ਐਲਾਨੀਆਂ
. . .  about 8 hours ago
ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 8 hours ago
ਸੁਪਰੀਮ ਕੋਰਟ ਨੇ ਪਦਮਾਵਤ 'ਤੇ ਲਗੀ ਪਾਬੰਦੀ ਹਟਾਈ
. . .  about 9 hours ago
ਵਿਰਾਟ ਕੋਹਲੀ 2017 ਦੇ ਬਣੇ ਸਰਬੋਤਮ ਆਈ.ਸੀ.ਸੀ. ਕ੍ਰਿਕਟਰ
. . .  about 9 hours ago
ਭਾਰਤ ਨੇ ਅਗਨੀ-5 ਮਿਸਾਈਲ ਦਾ ਕੀਤਾ ਪ੍ਰੀਖਣ
. . .  about 9 hours ago
ਭਵਾਨੀਗੜ੍ਹ ਵਿਖੇ ਖੜੀਆਂ ਸਵਾਰੀਆਂ 'ਤੇ ਬੱਸ ਚੜ੍ਹੀ
. . .  about 9 hours ago
ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 10 hours ago
ਅਮਰੀਕੀ ਇਮਦਾਦ ਤੋਂ ਬਗੈਰ ਅਫ਼ਗ਼ਾਨ ਫ਼ੌਜ 6 ਮਹੀਨਿਆਂ 'ਚ ਢੇਰੀ ਹੋ ਜਾਵੇਗੀ - ਗਨੀ
. . .  about 10 hours ago
ਭੋਜਨ ਖਾਣ ਤੋਂ ਬਾਅਦ 30 ਬੱਚੇ ਪਏ ਬਿਮਾਰ
. . .  about 10 hours ago
ਸ਼ੇਅਰ ਬਾਜਾਰ 'ਚ ਤੇਜ਼ੀ
. . .  about 11 hours ago
ਤਿੰਨ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸੰਭਵ
. . .  about 11 hours ago
ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ, ਇਕ ਜਵਾਨ ਸਮੇਤ ਤਿੰਨ ਸ਼ਹਿਰੀ ਜ਼ਖਮੀ
. . .  about 12 hours ago
25 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ
  •     Confirm Target Language  

ਮਾਨਸਾ

ਮਾਨਸਾ ਜ਼ਿਲ੍ਹੇ 'ਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਮਾਨਸਾ, 20 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਭਾਵੇਂ ਅਦਾਲਤੀ ਹੁਕਮਾਂ 'ਤੇ ਪ੍ਰਸ਼ਾਸਨ ਦੇ ਨਾਲ ਹੀ ਸਮਾਜਿਕ ਜਥੇਬੰਦੀਆਂ ਨੇ ਲੋਕਾਂ ਨੂੰ ਗ੍ਰੀਨ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਸੁਨੇਹੇ ਦਿੱਤੇ ਸਨ ਪਰ ਲੋਕਾਂ ਨੇ ਅਦਾਲਤੀ ਹੁਕਮਾਂ, ਪ੍ਰਸ਼ਾਸਨਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੀਆਂ ਅਪੀਲਾਂ ਪਟਾਕਿਆਂ ਦੇ ਧੰੂਏਾ ਵਿਚ ਰੋਲ ਦਿੱਤੀਆਂ | ਉੱਧਰ ਸ਼ਹਿਰਾਂ ਤੇ ਪਿੰਡਾਂ ਦੇ ਗੁਰੂ ਘਰਾਂ 'ਤੇ ਦੀਪ ਮਾਲਾਵਾਂ ਸਜਾਈਆਂ ਗਈਆਂ ਸਨ ਅਤੇ ਸਵੇਰ ਸਮੇਂ ਰਾਗੀ ਤੇ ਕਥਾਵਾਚਕਾਂ ਨੇ ਸੰਗਤ ਨੂੰ ਬੰਦੀਛੋੜ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਸ਼ਾਮ ਸਮੇਂ ਘਰਾਂ ਦੇ ਬਨੇਰਿਆਂ 'ਤੇ ਖ਼ੁਸ਼ੀ ਦੇ ਦੀਵੇ ਲਗਾਉਣ ਦੀ ਅਪੀਲ ਵੀ ਕੀਤੀ | ਇਸ ਵਾਰ ਇਹ ਜ਼ਰੂਰ ਵੇਖਿਆ ਗਿਆ ਕਿ ਲੋਕਾਂ ਨੇ ਚੀਨੀ ਲੜੀਆਂ ਦੇ ਬਜਾਏ ਮਿੱਟੀ ਦੇ ਬਣੇ ਦੀਵਿਆਂ 'ਚ ਸਰੋਂ੍ਹ ਦਾ ਤੇਲ ਭਰਕੇ ਲਗਾਏ ਗਏ, ਜਿਸ ਕਾਰਨ ਪ੍ਰਦੂਸ਼ਣ ਨੂੰ ਕੁਝ ਠੱਲ੍ਹ ਪਈ | ਦਿਨ ਵੇਲੇ ਮਿਠਾਈਆਂ ਆਦਿ ਵੀ ਖ਼ਰੀਦੀਆਂ ਗਈਆਂ ਅਤੇ ਬਹੁਤੇ ਲੋਕਾਂ ਨੇ ਸੁੱਕੇ ਮੇਵੇ ਆਦਿ ਖ਼ਰੀਦਣ ਨੂੰ ਤਰਜੀਹ ਦਿੱਤੀ | ਨਿਰਧਾਰਿਤ ਥਾਵਾਂ 'ਤੇ ਪਟਾਕੇ ਵੇਚਣ ਦੀ ਥਾਂ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਹੀ ਛੋਟੇ ਪਟਾਕਿਆਂ ਦੀਆਂ ਸਟਾਲਾਂ ਲਗਾਈਆਂ ਸਨ ਅਤੇ ਉਹ ਦੁਕਾਨਾਂ ਅੰਦਰ ਲੁਕੋ ਕੇ ਵੱਡੇ ਬੰਬ ਵੇਚ ਰਹੇ ਸਨ | ਦੇਰ ਰਾਤ ਤੱਕ ਪਟਾਕਿਆਂ ਦੀ ਠਾਹ-ਠੂਹ ਹੁੰਦੀ ਰਹੀ, ਇੱਥੋਂ ਤੱਕ ਅੱਜ ਸਵੇਰੇ ਵੀ ਬਚੇ ਖੁਚੇ ਪਟਾਕੇ ਚੱਲਦੇ ਰਹੇ |
ਬੂਟੇ ਲਗਾ ਕੇ ਮਨਾਇਆ ਬੰਦੀਛੋੜ ਦਿਵਸ
ਪਿੰਡ ਟਾਂਡੀਆਂ ਵਿਖੇ ਨੌਜਵਾਨਾਂ ਬੰਦੀਛੋੜ ਦਿਵਸ ਬੂਟੇ ਲਗਾ ਕੇ ਮਨਾਇਆ | ਅਕਾਲੀ ਦਲ 1920 ਦੇ ਯੂਥ ਵਿੰਗ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਵੱਖ ਵੱਖ ਥਾਵਾਂ 'ਤੇ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਹਰੀ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਆ ਗਿਆ | ਸਿੱਧੂ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਵਿਚ 1200 ਤੋਂ ਵੱਧ ਬੂਟੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਲਗਾ ਗਏ ਹਨ | ਇਸ ਮੌਕੇ ਮਲਕੀਤ ਸਿੰਘ, ਕੁਲਵੰਤ ਸਿੰਘ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਸਤਪਾਲ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਸਾਦੇ ਢੰਗ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਦੇ ਢੰਗ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਬੁਲਾਰਿਆਂ ਨੇ ਵਾਤਾਵਰਨ ਦੀ ਸ਼ੁੱਧਤਾ ਕਾਇਮ ਰੱਖਣ ਲਈ ਅਪੀਲ ਕੀਤੀ | ਇਸ ਮੌਕੇ ਸਕੂਲ ਨਾਲ ਸਬੰਧਿਤ ਡਰਾਈਵਰਾਂ, ਕਲੀਨਰਾਂ ਤੇ ਹੋਰ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ | ਸਕੂਲ ਸਭਾ ਦੇ ਸਕੱਤਰ ਸਾਬਕਾ ਸਰਪੰਚ ਕਸ਼ਮੀਰ ਸਿੰਘ ਚਹਿਲ ਨੇ ਦੀਵਾਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | | ਪਿ੍ੰਸੀਪਲ ਮੋਨਿਕਾ ਗੁਪਤਾ, ਪ੍ਰਧਾਨ ਕੁਲਦੀਪ ਸਿੰਘ ਚਹਿਲ ਆਦਿ ਹਾਜ਼ਰ ਸਨ |
ਤਿਉਹਾਰ ਨੂੰ ਮਿਲਿਆ ਮੱਠਾ ਹੁੰਗਾਰਾ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਕਸਬਾ ਭੀਖੀ ਅਤੇ ਆਸ ਪਾਸ ਦੇ ਪਿੰਡਾਂ 'ਚ ਐਤਕੀਂ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ 'ਚ ਉਤਸ਼ਾਹ ਮੱਠਾ ਰਿਹਾ | ਇਸ ਵਾਰ ਪਟਾਕੇ ਵੀ ਬਹੁਤ ਘੱਟ ਚੱਲੇ | ਲੋਕਾਂ ਨੇ ਮਿਠਾਈਆਂ ਵੀ ਖ਼ਰੀਦੀਆਂ ਅਤੇ ਸੁੱਕੇ ਮੇਵੇ ਅਤੇ ਫ਼ਰੂਟਾਂ ਨੂੰ ਵੱਧ ਤਰਜੀਹ ਦਿੱਤੀ | ਪਟਾਕੇ ਵੇਚਣ ਲਈ ਕੀਤੀ ਗਈ ਨਿਸ਼ਚਿਤ ਥਾਂ 'ਤੇ ਕਿਸੇ ਨੀ ਵੀ ਪਟਾਕੇ ਨਹੀਂ ਵੇਚੇ ਬਾਜ਼ਾਰ 'ਚ ਸ਼ਰੇਆਮ ਆਪਣੀਆਂ ਦੁਕਾਨਾਂ ਅੱਗੇ ਪਟਾਕੇ ਵੇਚੇ ਗਏ |
ਦੀਵਾਲੀ ਧੂਮ ਧਾਮ ਨਾਲ ਮਨਾਈ ਗਈ
ਬਰੇਟਾ ਤੋਂÐ ਜੀਵਨ ਸ਼ਰਮਾ ਅਨੁਸਾਰ- ਇਲਾਕੇ 'ਚ ਦੀਵਾਲ਼ੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਲੋਕਾਂ ਵੱਲੋਂ ਮਾਤਾ ਲੱਛਮੀ ਦੀ ਪੂਜਾ ਕੀਤੀ ਗਈ | ਮਹਿੰਗਾਈ ਦੀ ਮਾਰ ਕਾਰਨ ਬਾਜ਼ਾਰ ਅੰਦਰ ਪਿਛਲੀ ਵਾਰ ਨਾਲੋਂ ਘੱਟ ਹੀ ਭੀੜ ਵੇਖਣ ਨੂੰ ਮਿਲੀ | ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਲੋਕਾਂ ਨੇ ਪਟਾਕਿਆਂ ਤੋਂ ਦੂਰੀ ਬਣਾਈ ਰੱਖੀ ਅਤੇ ਘੱਟ ਲੋਕਾਂ ਵੱਲੋਂ ਹੀ ਪਟਾਕੇ ਚਲਾਏ ਗਏ | ਮਠਿਆਈਆਂ ਦੀ ਖ਼ਰੀਦ ਵੀ ਬਹੁਤ ਘੱਟ ਸੀ | ਖ਼ਰੀਦਦਾਰਾਂ ਵੱਲੋਂ ਜ਼ਿਆਦਾ ਤਰ ਸੁੱਕੇ ਮੇਵਿਆਂ ਜਾਂ ਫਿਰ ਫਲਾਂ ਵੱਲ ਹੀ ਧਿਆਨ ਦਿੱਤਾ ਗਿਆ | ਇਸ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਉੱਪਰ ਆਮ ਨਾਲੋਂ ਜ਼ਿਆਦਾ ਭੀੜ ਵੇਖਣ ਨੂੰ ਮਿਲੀ |
ਦੀਵਾਲੀ ਦਾ ਤਿਉਹਾਰ ਮਨਾਇਆ
ਹੀਰੋਂ ਖ਼ੁਰਦ ਤੋਂ ਗੁਰਵਿੰਦਰ ਸਿੰਘ ਚਹਿਲ ਅਨੁਸਾਰ- ਵਿੱਦਿਅਕ ਸੰਸਥਾ ਐਨ. ਪੀ. ਐਸ. ਬੱਛੋਆਣਾ ਵਿਖੇ ਦੀਵਾਲੀ ਦਾ ਤਿਉਹਾਰ ਸਾਦੇ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਪ੍ਰਬੰਧਕ ਜਸਵੀਰ ਸਿੰਘ ਤੇ ਮਨਦੀਪ ਵਰਧਨ ਗੌੜ ਨੇ ਕਿਹਾ ਕਿ ਤਿਉਹਾਰ ਸਾਂਝੀਵਾਲਤਾ ਦੇ ਪ੍ਰਤੀਕ ਹੁੰਦੇ ਹਨ | ਪ੍ਰਬੰਧਕ ਤੇਜਿੰਦਰਪਾਲ ਤੇ ਹਰੀ ਗੋਪਾਲ ਵੀ ਮੌਜੂਦ ਸਨ |
ਦੀਵਾਲੀ ਮੌਕੇ ਕਿਤਾਬਾਂ ਦੀ ਸਟਾਲ ਲਾਈ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਅਤੇ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਦੀਵਾਲੀ ਮੌਕੇ ਵਿਗਿਆਨਕ ਅਤੇ ਅਗਾਂਹ ਵਧੂ ਸਾਹਿਤਕ ਕਿਤਾਬਾਂ ਦੀ ਸਟਾਲ ਲਗਾਈ ਗਈ | ਇਕਾਈ ਮੁਖੀ ਭੁਪਿੰਦਰ ਫ਼ੌਜੀ ਨੇ ਕਿਹਾ ਕਿ ਹਰ ਸਾਲ ਸੁਸਾਇਟੀ ਵੱਲੋਂ ਦੀਵਾਲੀ ਦੇ ਤਿਉਹਾਰ ਸਮੇਂ ਕਿਤਾਬਾਂ ਦੀ ਸਟਾਲ ਲਾਉਣ ਦੇ ਨਾਲ-ਨਾਲ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਹੋਕਾ ਦਿੱਤਾ ਜਾਂਦਾ ਹੈ | ਇਸ ਵਾਰ ਇਸ ਸਟਾਲ ਤੇ ਵੱਡਿਆਂ ਤੋਂ ਇਲਾਵਾ ਬੱਚਿਆਂ ਨੇ ਵੀ ਬਾਲ ਸਾਹਿਤ ਦੀਆਂ ਕਿਤਾਬਾਂ ਖ਼ਰੀਦਣ'ਚ ਦਿਲਚਸਪੀ ਦਿਖਾਈ | ਸੁਸਾਇਟੀ ਮੈਂਬਰਾਂ ਨੇ ਛਾਂਦਾਰ ਤੇ ਫਲ਼ਦਾਰ ਬੂਟੇ ਲਾਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ | ਕਰਨ ਭੀਖੀ, ਭੁਪਿੰਦਰ ਫ਼ੌਜੀ, ਪਰਮਜੀਤ ਕੌਰ, ਨੀਤਿਕਾ ਰਾਣੀ, ਸੰਜੀਤ ਕੌਰ, ਜੁਗਰਾਜ ਸਿੰਘ, ਹਰਭਜਨ ਸਿੰਘ ਬਾਬੇਕਾ ਆਦਿ ਹਾਜ਼ਰ ਸਨ |
ਦੀਵਾਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ
ਪੌਸ਼ ਇੰਟਰਨੈਸ਼ਨਲ ਸਕੂਲ ਭੀਖੀ 'ਚ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ | ਸਮਾਰੋਹ ਦਾ ਆਗਾਜ਼ ਸੰਸਥਾ ਦੇ ਡਾਇਰੈਕਟਰ ਸੰਜੀਵ ਮਨਚੰਦਾ ਨੇ ਦੀਪ ਜਲਾ ਕੇ ਕੀਤਾ ਤੇ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ | ਵਾਇਸ ਪਿ੍ੰਸੀਪਲ ਮਨਦੀਪ ਸ਼ਰਮਾ ਨੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਬੜੇ ਹੀ ਸਰਲ ਤਰੀਕੇ ਨਾਲ ਚਾਨਣਾ ਪਾਇਆ |
ਐਡਵੋਕੇਟ ਓਮਕਾਰ ਸਿੰਘ ਮਿੱਤਲ, ਨਵਜੋਤ ਜਿੰਦਲ, ਮੈਡਮ ਵਨੀਸ਼ਾ, ਮਨੋਜ ਬਾਲਾ, ਰੇਨੂੰ ਅਰੋੜਾ, ਪ੍ਰਵੀਨ ਕੁਮਾਰੀ, ਬਲਜਿੰਦਰ ਕੌਰ, ਰਾਜਵਿੰਦਰ ਕੌਰ, ਸੁਰੇਸ਼ ਕੁਮਾਰ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |
ਦੀਵਾਲੀ ਮੌਕੇ ਪ੍ਰੋਗਰਾਮ ਕਰਵਾਇਆ
ਸਥਾਨਕ ਮਧੇੇਵਾਲਾ ਕੰਪਿਊਟਰ ਸੈਂਟਰ'ਚ ਦੀਵਾਲੀ ਮੌਕੇ ਪ੍ਰੋਗਰਾਮ ਸਮਾਗਮ ਕੀਤਾ ਗਿਆ | ਸੈਂਟਰ ਦੇ ਐਮ. ਡੀ . ਓਮ ਪ੍ਰਕਾਸ਼ ਜਿੰਦਲ ਅਤੇ ਇੰਚਾਰਜ ਨਵਜੋਤ ਜਿੰਦਲ ਅਤੇ ਸਟਾਫ਼ ਦੁਆਰਾ ਦੀਪ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਵਿਦਿਆਰਥੀਆਂ ਵੱਲੋਂ ਸੈਂਟਰ ਕੰਪਲੈਕਸ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆਂ ਗਿਆ | ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਅਮਨਦੀਪ ਕੌਰ, ਰਜਨੀ ਬਾਲਾ, ਕੁਲਦੀਪ ਕੌਰ, ਚਰਨਜੀਤ ਕੋਰ ਰਣਜੀਤ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡੀਆਂ
ਬੋਹਾ ਤੋਂ ਸਲੋਚਨਾ ਤਾਂਗੜੀ ਅਨੁਸਾਰ- ਬੋਹਾ ਵਿਖੇ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀ ਜਗ੍ਹਾ ਦੇ ਬਾਵਜੂਦ ਥਾਂ-ਥਾਂ 'ਤੇ ਪਟਾਕਿਆਂ ਦੀਆਂ ਸਟਾਲਾਂ ਲਗਾ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ | ਇਲਾਕੇ ਵਿਚ ਪਟਾਕੇ ਘੱਟ ਹੀ ਚੱਲਣ ਕਾਰਨ ਪ੍ਰਦੂਸ਼ਣ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ | ਲੋਕਾਂ ਵੱਲੋਂ ਦੁਕਾਨਾਂ ਤੋਂ ਮਿਠਾਈ ਵੀ ਨਾ ਮਾਤਰ ਖ਼ਰੀਦੀ | ਇਲਾਕੇ 'ਚ ਇਹ ਚਰਚਾ ਰਹੀ ਕਿ ਕੁਝ ਵੱਡੇ ਦੁਕਾਨਦਾਰਾਂ ਨੇ ਗੁਆਂਢੀ ਰਾਜ ਹਰਿਆਣਾ ਤੋਂ ਘਟੀਆਂ ਕਿਸਮ ਦੀ ਮਿਠਾਈ ਖ਼ਰੀਦੀ ਹੋਈ ਹੈ | ਸਿਹਤ ਵਿਭਾਗ ਨੇ ਭਾਵੇਂ ਕਿਤੋਂ ਕੋਈ ਨਮੂਨਾ ਨਹੀਂ ਲਿਆ |

ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਕਿਰਤੀਆਂ ਦੇ ਦੇਵਤੇ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਵਿਸ਼ਵਕਰਮਾ ਭਵਨ ਕਮੇਟੀ ਵੱਲੋਂ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਪ੍ਰਕਾਸ਼ ਦਿਹਾੜਾ ਮਨਾਉਣ ਮੌਕੇ ਸ੍ਰੀ ...

ਪੂਰੀ ਖ਼ਬਰ »

ਮੋਟਰਸਾਈਕਲ ਫਿਸਲਣ ਕਾਰਨ ਨੌਜਵਾਨ ਦੀ ਮੌਤ

ਮਾਨਸਾ, 20 ਅਕਤੂਬਰ (ਧਾਲੀਵਾਲ)- ਲੰਘੀ ਦੀਵਾਲੀ ਦੀ ਰਾਤ ਸਥਾਨਕ ਬੱਸ ਸਟੈਂਡ ਨੇੜੇ ਲਾਭ ਸਿੰਘ ਵਾਲੀ ਗਲ਼ੀ ਦੇ ਇਕ ਘਰ 'ਚ ਉਦੋਂ ਹਨੇਰਾ ਛਾਂ ਗਿਆ ਜਦੋਂ ਮੋਟਰਸਾਈਕਲ ਫਿਸਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਮਨਜੀਤ ਉਰਫ਼ ਲਵਲੀ (26) ਦੋ ਭੈਣਾਂ ਦਾ ਇਕਲੌਤਾ ਭਰਾ ਸੀ | ...

ਪੂਰੀ ਖ਼ਬਰ »

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨਾਲ ਖਿਲਵਾੜ ਸਹਿਣ ਨਹੀਂ ਕੀਤਾ ਜਾਵੇਗਾ- ਹੀਰੋਂ

ਮਾਨਸਾ, 20 ਅਕਤੂਬਰ (ਵਿ. ਪ੍ਰਤੀ.)- ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਜ਼ਿਲ੍ਹਾ ਇਕਾਈ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਨਾਲ ਅਤੇ ਸਿੱਖ ਪੰਥ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਸਹਿਣ ਨਹੀਂ ਕੀਤਾ ਜਾਵੇਗਾ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸਮੈਕ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਥਾਣਾ ਸ਼ਹਿਰੀ-1 ਮਾਨਸਾ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਔਰਤ ਸਮੇਤ 2 ਵਿਅਕਤੀਆਂ ਨੂੰ ਨਸ਼ੀਲੀਆਂ ਵਸਤੂਆਂ ਸਮੇਤ ਕਾਬੂ ਕਰ ਕੇ ਕਾਰਵਾਈ ਕੀਤੀ ਹੈ | ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਤੇ ਪੁਲਿਸ ਪਾਰਟੀ ਨੇ ਗਸ਼ਤ ...

ਪੂਰੀ ਖ਼ਬਰ »

ਯੂਥ ਲੀਡਰਸ਼ਿਪ ਕੈਂਪ ਨੌਜਵਾਨਾਂ 'ਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ-ਮਾਨ

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਯੁਵਕ ਸੇਵਾਵਾਂ ਵਿਭਾਗ ਵੱਲੋਂ ਡਾਇਰੈਕਟਰ ਅੰਮਿ੍ਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ ਖੇਤਰ ਵਿੱਚ ਲਗਾਏ ਜਾ ਰਹੇ ਯੂਥ ਲੀਡਰਸ਼ਿਪ ਕੈਂਪ ਵੱਖ-ਵੱਖ ਗਤੀਵਿਧੀਆਂ ਬਾਲ ਜੋੜ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ 'ਚੋਂ ਫਫੜੇ ਭਾਈਕੇ ਸਕੂਲ ਜੇਤੂ

ਬੁਢਲਾਡਾ, 20 ਅਕਤੂਬਰ (ਸਵਰਨ ਸਿੰਘ ਰਾਹੀ)- ਸਥਾਨਕ ਡੀ.ਏ.ਵੀ ਮਾਡਲ ਸਕੂਲ ਵਿਖੇ ਕਰਵਾਏ ਗਏ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੀ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ 'ਚ ਜ਼ਿਲੇ੍ਹ ਭਰ ਦੇ ਸਕੂਲਾਂ ਦੇ 92 ਨਿਸ਼ਾਨਚੀਆਂ ਨੇ ਭਾਗ ਲਿਆ | ਖੇਡ ਪ੍ਰਦਰਸ਼ਨ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਤਲਵੰਡੀ ਸਾਬੋ, 20 ਅਕਤੂਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਸਥਾਨਕ ਵਿਸ਼ਵਕਰਮਾ ਭਵਨ ਵਿਖੇ ਮਿਸਤਰੀ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ...

ਪੂਰੀ ਖ਼ਬਰ »

ਦੀਵਾਲੀ ਮੌਕੇ ਤਰਕਸ਼ੀਲਾਂ ਨੇ ਸਟਾਲ ਲਾ ਕੇ ਪਾਠਕਾਂ ਨੂੰ ਵੰਡੀ ਪੁਸਤਕ ਰੌਸ਼ਨੀ

ਕਾਲਾਂਵਾਲੀ, 20 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜਿੱਥੇ ਦੀਵਾਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਵੇਖਣ ਨੂੰ ਮਿਲੀਆਂ ਉੱਥੇ ਹੀ ਤਰਕਸ਼ੀਲ ਸੁਸਾਇਟੀ ਇਕਾਈ ਕਾਲਾਂਵਾਲੀ ਵੱਲੋਂ ਲੋਕ ਸੋਚ ਨੂੰ ਵਿਗਿਆਨਕ ਬਣਾਉਣ ਹਿਤ ਬਾਜ਼ਾਰ ਵਿਚ ਪੁਸਤਕ ਪ੍ਰਦਰਸ਼ਨੀ ...

ਪੂਰੀ ਖ਼ਬਰ »

ਮੁਖ਼ਤਿਆਰ ਸਿੰਘ ਔਲਖ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਮਹਿਮਾ ਸਰਜਾ, 20 ਅਕਤੂਬਰ (ਬਲਦੇਵ ਸੰਧੂ)-ਪਿਛਲੇ ਦਿਨੀਂ ਮੁਖ਼ਤਿਆਰ ਸਿੰਘ ਔਲਖ ਮਹਿਮਾ ਸਵਾਈ ਦਾ ਦਿਹਾਂਤ ਹੋ ਗਿਆ ਸੀ, ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਪਾਏ ਗਏ | ਇਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੱਤੀ ਦੇ ਖਿਡਾਰੀਆਂ ਦੀ ਪੰਜਾਬ ਲਈ ਚੋਣ

ਭੀਖੀ, 20 ਅਕਤੂਬਰ (ਸਿੱਧੂ)- ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋਏ ਥਰੋਬਾਲ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ ਸਕੂਲ ਮੱਤੀ ਦੇ ਖਿਡਾਰੀਆਂ ਨੇ ਅੰਡਰ 19 'ਚ ਕੁੜੀਆਂ ਅਤੇ ਅੰਡਰ 17 'ਚ ਮੁੰਡਿਆਂ ਨੇ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਸਾਬਕਾ ਮੰਤਰੀ ਦੀ ਯਾਦ ਵਿਚ ਬਣਾਏ ਜਾ ਰਹੇ ਚੌਾਕ 'ਚ ਲਗਾਇਆ ਡਾ: ਅੰਬੇਡਕਰ ਦਾ ਬੁੱਤ

ਬੁਢਲਾਡਾ, 20 ਅਕਤੂਬਰ (ਦਰਸ਼ਨ ਸਿੰਘ ਬਰ੍ਹੇ)- ਸ਼ਹਿਰ ਅੰਦਰ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦਲਿਤ ਭਾਈਚਾਰੇ ਵਲੋਂ ਸਾਬਕਾ ਮੰਤਰੀ ਸਵ: ਹਿਤ ਅਭਿਲਾਸ਼ੀ ਦੀ ਯਾਦ ਵਿਚ ਉਸਾਰੇ ਜਾ ਰਹੇ ਚੌਾਕ 'ਚ ਡਾ: ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਿਤ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਗਣਿਤ ਵਿਸ਼ੇ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦਿੱਤੀ

ਬੁਢਲਾਡਾ, 20 ਅਕਤੂਬਰ (ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਦੂਸਰੇ ਪੜਾਅ ਅਧੀਨ 6ਵੀਂ ਤੋਂ 8ਵੀਂ ਤੱਕ ਦੀਆਂ ਕਲਾਸਾਂ ਨੂੰ ਗਣਿਤ ਪੜ੍ਹਾ ਰਹੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਲਗਾਈ ਗਈ ਸਿਖਲਾਈ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਪ੍ਰੋਗਰਾਮ ਕਰਵਾਇਆ

ਝੁਨੀਰ, 20 ਅਕਤੂਬਰ (ਨਿ. ਪ. ਪ.)- ਪਿੰਡ ਜੌੜਕੀਆਂ ਦੇ ਆਂਗਣਵਾੜੀ ਸੈਂਟਰ ਵਿਖੇ ਬੇਟੀ ਬਚਾਓ ਬੇਟੀ ਪੜਾਓ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੇ ਅਧੀਨ ਪਿੰਡ ਦੇ ਸਰਪੰਚ ਉੱਗਰ ਸਿੰਘ, ਕਮੇਟੀ ਮੈਂਬਰ ਆਂਗਣਵਾੜੀ ਹੈਲਪਰ ਤੇ ਬੱਚਿਆਂ ਦੀਆਂ ਮਾਤਾਵਾਂ ਨੇ ਭਾਗ ਲਿਆ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਇੰਟਰਨੈੱਟ ਸਹੂਲਤ ਦੇਣਾ ਸਮੇਂ ਦੀ ਮੁੱਖ ਮੰਗ

ਹੀਰੋਂ ਖ਼ੁਰਦ, 20 ਅਕਤੂਬਰ (ਗੁਰਵਿੰਦਰ ਸਿੰਘ ਚਹਿਲ)- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਕਲੱਸਟਰ ਦੇ ਸਰਕਾਰੀ ਸੈਕੰਡਰੀ ਸਕੂਲਾਂ ਵਿਚਲੇ ਪੁਰਾਣੇ ਕੰਪਿਊਟਰ ਮੁਰੰਮਤ ਕਰਵਾ ਕੇ ਦਿੱਤੇ ਹਨ ਜੋ ਕਿ ਬਹੁਤ ਵਧੀਆ ਉੱਦਮ ਹੈ ਪਰ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ

ਝੁਨੀਰ, 20 ਅਕਤੂਬਰ (ਪ. ਪ.)- ਇਲਾਕੇ ਦੇ ਪਿੰਡ ਭੰਮੇ ਖ਼ੁਰਦ ਦੇ ਸ਼ਮਸ਼ਾਨ ਘਾਟ ਦੀ ਸਫ਼ਾਈ ਪਿੰਡ ਦੇ ਪਤਵੰਤਿਆਂ ਅਤੇ ਸਮਾਜ ਸੇਵੀਆਂ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ, ਕਿਸਾਨ ਆਗੂ ਕਸ਼ਮੀਰ ਸਿੰਘ, ਸਰਬਜੀਤ ਸਿੰਘ ਆਦਿ ਆਗੂਆਂ ਨੇ ਦੱਸਿਆ ...

ਪੂਰੀ ਖ਼ਬਰ »

ਅੰਗਰੇਜ਼ੀ ਅਧਿਆਪਕਾਂ ਦੇ ਦੂਜੇ ਗੇੜ ਦੀ ਸਿਖਲਾਈ ਸਮਾਪਤ

ਬੁਢਲਾਡਾ, 20 ਅਕਤੂਬਰ (ਬਰ੍ਹੇ )- 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਮੁਹਿੰਮ' ਤਹਿਤ ਜ਼ਿਲੇ੍ਹ ਦੇ ਅਪਰ ਪ੍ਰਾਇਮਰੀ ਅੰਗਰੇਜ਼ੀ ਅਧਿਆਪਕਾਂ ਦੀ 3 ਰੋਜ਼ਾ ਸਿਖਲਾਈ ਦੇ ਦੂਜੇ ਗੇੜ ਦੇ ਸੈਮੀਨਾਰ ਡਾਇਟ ਬੁਢਲਾਡਾ ਵਿਖੇ ਲਗਾਏ ਗਏ | ਜ਼ਿਲ੍ਹਾ ਸਲਾਹਕਾਰ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਕੁਸ਼ਤੀ ਮੁਕਾਬਲਿਆਂ 'ਚੋਂ ਸਮਰ ਫ਼ੀਲਡ ਸਕੂਲ ਦੀ ਚੜ੍ਹਤ ਰਹੀ

ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਇੱਥੇ ਵੱਖ ਵੱਖ ਸਕੂਲਾਂ ਦੇ ਖੇਡ ਮੈਦਾਨਾਂ 'ਚ ਚੱਲ ਰਹੇ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਸਮਾਪਤ ਹੋ ਗਏ ਹਨ | ਖੋ-ਖੋ ਅੰਡਰ-14 ਸਾਲ ਲੜਕੀਆਂ ਦੇ ਮੁਕਾਬਲਿਆਂ 'ਚ ਬੋਹਾ, ਝੁਨੀਰ ਤੇ ਮਾਨਸਾ ਜ਼ੋਨ, 17 ਸਾਲ 'ਚ ਝੁਨੀਰ, ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦਾ ਹੋਇਆ ਸਾਲਾਨਾ ਇਜਲਾਸ

ਬੋਹਾ, 20 ਅਕਤੂਬਰ (ਤਾਂਗੜੀ)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦਾ ਸਾਲਾਨਾ ਇਜਲਾਸ ਇੱਥੇ ਪੰਜਾਬ ਮਹਾਂਵੀਰ ਧਰਮਸ਼ਾਲਾ ਵਿਖੇ ਹੋਇਆ | ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਅਸਲ ਮੁੱਦਿਆਂ ਤੋਂ ਲਾਂਭੇ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਝੁਨੀਰ, 20 ਅਕਤੂਬਰ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਫੱਤਾ ਮਾਲੋਕਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸ਼ਰਮਾ ਸਰਦੂਲਗੜ੍ਹ ਨੇ ਲਿਆ ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨਾਂ ...

ਪੂਰੀ ਖ਼ਬਰ »

ਬਿਜਲੀ ਸਪਲਾਈ 8 ਘੰਟੇ ਨਿਰਵਿਘਨ ਦੇਣ ਦੀ ਮੰਗ

ਮਾਨਸਾ, 20 ਅਕਤੂਬਰ (ਸ. ਰਿ.)- ਪੰਜਾਬ ਕਿਸਾਨ ਯੂਨੀਅਨ ਦੇ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਦਿੱਤੀ ਜਾਂਦੀ ਬਿਜਲੀ ਘਟਾ ਕੇ 4 ਘੰਟੇ ਕਰਨ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ...

ਪੂਰੀ ਖ਼ਬਰ »

ਦੀਵਾਲੀ ਦਾ ਤਿਉਹਾਰ ਮਨਾਇਆ

ਜੋਗਾ, 20 ਅਕਤੂਬਰ (ਅਕਲੀਆ)- ਖੇਤਰ ਦੇ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ | ਪਿੰਡਾਂ ਵਿਚ ਜਿੱਥੇ ਲੋਕਾਂ ਨੇ ਘਰਾਂ ਵਿਚ ਮੱਠੀਆਂ, ਬਿਸਕੁਟ ਅਤੇ ਖੋਆ ਵਰਗੇ ਘਰੇਲੂ ਪਕਵਾਨ ਤਿਆਰ ਕੀਤੇ ਉੱਥੇ ਹੀ ਦੁਕਾਨਦਾਰਾਂ ਵਿਚ ਪਹਿਲਾਂ ਦੇ ਮੁਕਾਬਲੇ ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX