ਤਾਜਾ ਖ਼ਬਰਾਂ


ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  34 minutes ago
ਸੁਕਮਾ, 19 ਨਵੰਬਰ - ਬੀਤੇ ਦਿਨ ਛੱਤੀਸਗੜ੍ਹ ਦੇ ਸੁਕਮਾ 'ਚ ਆਈ.ਈ.ਡੀ. ਧਮਾਕਾ ਹੋਣ ਕਾਰਨ ਗੰਭੀਰ ਜ਼ਖਮੀ ਹੋਏ ਸੀ.ਆਰ.ਪੀ.ਐਫ. ਜਵਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਸ਼ਹੀਦ ਹੋ...
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  54 minutes ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  about 1 hour ago
ਨਵੀਂ ਦਿੱਲੀ, 19 ਨਵੰਬਰ - ਭਾਰਤ ਖਿਲਾਫ ਇਕ ਮਾਰਫ (ਤੋੜ ਮਰੋੜ ਕੇ) ਫ਼ੋਟੋ ਪੋਸਟ ਕਰਨਾ ਪਾਕਿਸਤਾਨ ਨੂੰ ਮਹਿੰਗਾ ਪਿਆ। ਮਾਈਕ੍ਰੋ ਬਲਾਲਿੰਗ ਵੈੱਬਸਾਈਟ ਟਵੀਟਰ ਨੇ ਪਾਕਿਸਤਾਨ ਡਿਫੈਂਸ ਦੇ ਅਧਿਕਾਰਕ ਅਕਾਊਂਟ ਨੂੰ ਗਲਤ ਫ਼ੋਟੋ ਪੋਸਟ ਕਰਨ 'ਤੇ ਸਸਪੈਂਡ ਕਰ ਦਿੱਤਾ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  about 2 hours ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 2 hours ago
ਨਿਊਯਾਰਕ, 19 ਨਵੰਬਰ - ਅਮਰੀਕੀ ਰਣਨੀਤੀ ਕਮਾਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਵੀ ਉਤਰਧਿਕਾਰੀ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਉਹ ਆਦੇਸ਼ ਗੈਰਕਾਨੂੰਨੀ ਪਾਏ...
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 3 hours ago
ਨਸਰਾਲਾ, 19 ਨਵੰਬਰ (ਸਤਵੰਤ ਸਿੰਘ ਥਿਆੜਾ) - ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਠਾਕੁਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸਾਹਰੀ ਦੀ ਅੱਜ ਸਵੇਰੇ 8.30 ਵਜੇ ਦੇ ਕਰੀਬ ਆਪਣੀ ਰਫ਼ਲ ਨਾਲ ਗੋਲੀ ਚੱਲਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਜ ਜਨਮ ਦਿਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 3 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 4 hours ago
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 5 hours ago
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 5 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਿਆ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ
. . .  1 day ago
ਭਾਜਪਾ ਨੇ ਗੁਜਰਾਤ ਵਿਧਾਨ ਸਭਾ ਲਈ 36 ਉਮੀਦਵਾਰਾਂ ਦੀ ਦੂਸਰੀ ਸੂਚੀ ਕੀਤੀ ਜਾਰੀ
. . .  1 day ago
ਵਸੂੰਦਰਾ ਰਾਜੇ ਨੇ 'ਪਦਮਾਵਤੀ' ਰਿਲੀਜ਼ ਨਾ ਕਰਨ ਲਈ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ
. . .  1 day ago
ਮਿਸ ਇੰਡੀਆ ਮਨੂਸ਼ੀ ਛਿਲਰ ਬਣੀ ਮਿਸ ਵਰਲਡ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਅਗਵਾ
. . .  1 day ago
ਬਾਂਦੀਪੁਰਾ 'ਚ 6ਵਾਂ ਅੱਤਵਾਦੀ ਵੀ ਢੇਰ
. . .  1 day ago
ਜੰਮੂ-ਕਸ਼ਮੀਰ : ਬਾਂਦੀਪੁਰਾ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾਉਣ ਦੇ ਹੁਕਮ
. . .  1 day ago
ਲੜਕੇ ਤੋਂ ਤੰਗ ਆ ਕੇ 20 ਸਾਲਾ ਲੜਕੀ ਨੇ ਕਾਲਜ ਦੇ ਬਾਹਰ ਹੀ ਆਪਣੀ ਨੱਸ ਵੱਢੀ
. . .  1 day ago
ਭਾਰਤ-ਪਾਕਿ ਵਿਚਕਾਰ ਹੋਈ ਡੀ.ਜੀ.ਐੱਮ.ਓ ਪੱਧਰ ਦੀ ਗੱਲਬਾਤ
. . .  1 day ago
ਸੋਨੀਆ ਗਾਂਧੀ ਨੇ ਸੋਮਵਾਰ ਨੂੰ ਬੁਲਾਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
. . .  1 day ago
ਬਾਂਦੀਪੁਰਾ ਮੁੱਠਭੇੜ 'ਚ ਇੱਕ ਜਵਾਨ ਸ਼ਹੀਦ
. . .  1 day ago
ਜਲੰਧਰ ਦੇ ਸਾਰੇ ਸਕੂਲ ਸਵੇਰੇ 9 ਵਜੇ ਤੋਂ ਲੱਗਿਆ ਕਰਨਗੇ - ਡੀ.ਸੀ
. . .  1 day ago
ਸਾਉਦੀ ਅਰਬ 'ਚ ਫਸੀ ਰੀਨਾ ਦੀ ਹੋਈ ਘਰ ਵਾਪਸੀ
. . .  1 day ago
ਮੁੱਠਭੇੜ 'ਚ 5 ਅੱਤਵਾਦੀ ਢੇਰ
. . .  1 day ago
ਕੋਲਕਾਤਾ ਟੈਸਟ : ਤੀਸਰੇ ਦਿਨ ਸ੍ਰੀਲੰਕਾ ਪਹਿਲੀ ਪਾਰੀ 'ਚ 165/4
. . .  1 day ago
ਸਾਬਕਾ ਰਾਜ ਸਭਾ ਮੈਂਬਰ ਮਹਿੰਦਰ ਸਿੰਘ ਕਲਿਆਣ ਦਾ ਦਿਹਾਂਤ
. . .  1 day ago
ਅਬੂ ਸਲੇਮ ਮਾਮਲੇ ਦੀ ਸੁਣਵਾਈ 21 ਨਵੰਬਰ ਤੱਕ ਮੁਲਤਵੀ
. . .  1 day ago
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ
. . .  1 day ago
ਰਾਜਸਥਾਨ ਦੇ ਜੋਧਪੁਰ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਪੁੱਤਰ ਵੱਲੋਂ ਕਹੀ ਮਾਰ ਕੇ ਪਿਓ ਦਾ ਕਤਲ
. . .  1 day ago
ਮੋਗਾ ਅਦਾਲਤ ਨੇ ਹੈਰੋਇਨ ਤਸਕਰ ਨੂੰ ਕੀਤੀ 15 ਸਾਲ ਕੈਦ
. . .  1 day ago
ਟਰੇਨ ਨਾਲ ਕੱਟ ਕੇ ਤਿੰਨ ਔਰਤਾਂ ਦੀ ਮੌਤ
. . .  1 day ago
ਇਵਾਂਕਾ ਟਰੰਪ ਭਾਰਤ 'ਚ ਅਮਰੀਕੀ ਵਪਾਰਕ ਦਲ ਦੀ ਕਰੇਗੀ ਅਗਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਪੰਜਾਬ / ਜਨਰਲ

ਪੰਜਾਬ ਭਾਜਪਾ ਨੇ ਆਪਣੀ ਗੁਰਦਾਸਪੁਰ ਹਾਰ ਦਾ ਠੀਕਰਾ ਸਰਕਾਰੀ ਮਸ਼ੀਨਰੀ ਸਿਰ ਭੰਨਿਆ

ਚੰਡੀਗੜ੍ਹ, 22 ਅਕਤੂਬਰ (ਗੁਰਸੇਵਕ ਸਿੰਘ ਸੋਹਲ)- ਪੰਜਾਬ ਭਾਜਪਾ ਨੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਹੋਈ ਆਪਣੀ ਹਾਰ ਨੂੰ ਲੈ ਕੇ ਅੱਜ ਸਮੀਖਿਆ ਬੈਠਕ ਕੀਤੀ ਅਤੇ ਇਸ ਹਾਰ ਲਈ ਸਰਕਾਰੀ ਮਸ਼ੀਨਰੀ ਨੂੰ ਜ਼ਿੰਮੇਵਾਰ ਠਹਿਰਾਇਆ | ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਉਹ ਸਾਰੇ ਕੋਰ ਗਰੁੱਪ ਮੈਂਬਰ, ਸੂਬਾ ਅਹੁਦੇਦਾਰ ਅਤੇ ਸਾਬਕਾ ਮੰਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ 'ਚ ਆਉਂਦੀ 9 ਵਿਧਾਨ ਸਭਾਵਾਂ ਦੀ ਜ਼ਿੰਮੇਵਾਰੀ ਸੌਾਪੀ ਗਈ ਸੀ | ਬੈਠਕ 'ਚ ਇਹ ਨਤੀਜਾ ਕੱਢਿਆ ਗਿਆ ਕਿ ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਾਰਨ ਕਾਂਗਰਸ ਨੇ ਇਹ ਚੋਣ ਜਿੱਤੀ ਹੈ | ਹਾਲਾਂਕਿ, ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਵਿਚ ਸਾਬਕਾ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨਾਲ ਸੰਬੰਧਤ ਮਾਮਲੇ ਅਤੇ ਅਕਾਲੀ ਦਲ ਦਾ ਵੋਟ ਬੈਂਕ ਉਨ੍ਹਾਂ ਦੇ ਹੱਕ ਵਿਚ ਨਾ ਭੁਗਤਣ ਬਾਰੇ ਵੀ ਤਲਖ਼ ਸੁਰਾਂ ਉੱਠੀਆਂ, ਪ੍ਰੰਤੂ ਬੈਠਕ ਵਿਚ ਸ਼ਾਮਿਲ ਸੀਨੀਅਰ ਆਗੂਆਂ 'ਚੋਂ ਕੋਈ ਵੀ ਇਸ ਬਾਰੇ ਅਧਿਕਾਰਤ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ | ਇਸ ਬੈਠਕ ਵਿਚ ਸ਼ਾਮਿਲ ਮਾਝੇ ਨਾਲ ਸੰਬੰਧਿਤ ਇਕ ਭਾਜਪਾ ਨੇਤਾ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਸਮੀਖਿਆ ਬੈਠਕ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੱਦੀ ਗਈ ਸੀ ਅਤੇ ਹਾਰ ਦਾ ਕਾਰਨ ਕੇਵਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੀ ਨਹੀਂ ਸੀ, ਬਲਕਿ ਹੋਰ ਕਾਰਨ ਵੀ ਸਨ, ਜਿਨ੍ਹਾਂ ਵਿਚ ਲੰਗਾਹ ਮਾਮਲਾ ਵੀ ਸ਼ਾਮਿਲ ਸੀ | ਬੈਠਕ ਮਗਰੋਂ ਸਾਂਪਲਾ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਸੀ ਅਤੇ ਉਸੇ ਦੀ ਉਦਾਹਰਨ ਪ੍ਰਤੱਖ ਰੂਪ 'ਚ ਇਸ ਚੋਣ ਵਿਚ ਨਜ਼ਰ ਆਈ | ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਚਾਹੇ ਉਹ ਪ੍ਰਸ਼ਾਸਨਿਕ ਹੋਵੇ ਜਾਂ ਫਿਰ ਪੁਲਿਸ, ਦੋਵੇਂ ਹੀ ਕਾਂਗਰਸ ਦੀ ਸੇਵਾ ਵਿਚ ਜੁਟੇ ਰਹੇ | ਅਜਿਹਾ ਲੱਗਦਾ ਸੀ ਕਿ ਕਾਂਗਰਸ ਚੋਣ ਨਹੀਂ ਲੜ ਰਹੀ, ਬਲਕਿ ਸਰਕਾਰੀ ਤੰਤਰ ਚੋਣ ਲੜ ਰਿਹਾ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਲੱਗਪਗ 68 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਭੇਜੀਆਂ ਸਨ | ਚੋਣ ਦਾ ਐਲਾਨ ਹੰੁਦਿਆਂ ਹੀ ਅਸੀਂ ਸਪੱਸ਼ਟ ਕਿਹਾ ਸੀ ਕਿ ਗੁਰਦਾਸਪੁਰ ਜ਼ਿਮਨੀ ਚੋਣ ਕਾਂਗਰਸ ਸਰਕਾਰ ਬਨਾਮ ਭਾਜਪਾ-ਅਕਾਲੀ ਚੋਣ ਰਹੇਗੀ ਨਾ ਕਿ ਕਾਂਗਰਸ ਬਨਾਮ ਅਕਾਲੀ-ਭਾਜਪਾ | ਅੰਤ 'ਚ ਸਾਡੀ ਗੱਲ ਠੀਕ ਹੀ ਨਿਕਲੀ | ਸਾਂਪਲਾ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਗੁਰਦਾਸਪੁਰ 'ਚ ਅਬੋਹਰ ਤੋਂ ਆ ਕੇ ਜਾਖੜ ਿਖ਼ਲਾਫ਼ ਚੋਣ ਮੁਹਿੰਮ ਚਲਾਉਣ ਦਾ ਬਦਲਾ ਲੈਂਦਿਆਂ ਅਬੋਹਰ ਮਿਉਂਸਪਲ ਕਮੇਟੀ ਦੇ ਪ੍ਰਧਾਨ ਪਰਮਿਲ ਕਲਿਆਣੀ ਨੂੰ ਲੋਕਲ ਬਾਡੀ ਸਕੱਤਰ ਨੇ ਆਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ 17 ਅਕਤੂਬਰ ਨੂੰ ਅਹੁਦੇ ਤੋਂ ਹਟਾ ਦਿੱਤਾ | ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਰਾਜਪੁਰਾ ਮਿਉਂਸਪਲ ਕਮੇਟੀ ਦੇ ਪ੍ਰਧਾਨ ਪ੍ਰਵੀਨ ਛਾਬੜਾ ਅਤੇ ਉਸ ਦੇ ਪਰਿਵਾਰ 'ਤੇ ਸਰਕਾਰੀ ਮਸ਼ੀਨਰੀ ਰਾਹੀਂ ਦਬਾਅ ਪਾ ਕੇ ਅਸਤੀਫ਼ਾ ਲੈ ਲਿਆ ਗਿਆ | ਇਹ ਸਭ ਕਾਂਗਰਸ ਦੇ ਤਾਨਾਸ਼ਾਹੀ ਰਵੱਈਏ ਦੀ ਪੁਸ਼ਟੀ ਹੈ | ਬੈਠਕ 'ਚ ਹਿੱਸਾ ਲੈਣ ਵਾਲਿਆਂ ਵਿਚ ਸੀਨੀਅਰ ਭਾਜਪਾ ਨੇਤਾ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਅਨਿਲ ਜੋਸ਼ੀ, ਡਾ. ਬਲਦੇਵ ਚਾਵਲਾ, ਮਨਜੀਤ ਸਿੰਘ ਰਾਏ, ਜੀਵਨ ਗੁਪਤਾ, ਕੇਵਲ ਕੁਮਾਰ, ਰਾਕੇਸ਼ ਰਾਠੌੜ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਸਕੱਤਰ ਵਿਨੀਤ ਜੋਸ਼ੀ, ਅਨਿਲ ਸੱਚਰ, ਵਿਜੈ ਪੁਰੀ, ਰੇਨੂੰ ਥਾਪਰ ਤੇ ਕੈਸ਼ੀਅਰ ਗੁਰਦੇਵ ਦੇਬੀ ਆਦਿ ਸ਼ਾਮਿਲ ਸਨ |

ਡੇਰਾ ਬਾਬਾ ਨਾਨਕ 'ਚ ਕਰਜ਼ਾਈ ਕਿਸਾਨ ਵਲੋਂ ਖੁਦਕੁਸ਼ੀ

ਡੇਰਾ ਬਾਬਾ ਨਾਨਕ, 22 ਅਕਤੂਬਰ (ਹੀਰਾ ਸਿੰਘ ਮਾਂਗਟ, ਸ਼ਰਮਾ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਜੋੜੀਆਂ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਸੇਵਾ ਸਿੰਘ ਪੁੱਤਰ ਤਰਸਾ ਸਿੰਘ ...

ਪੂਰੀ ਖ਼ਬਰ »

25 ਹਜ਼ਾਰ ਤੋਂ ਵੱਧ ਪੀ.ਟੀ.ਆਈ., ਡੀ.ਪੀ.ਈ. ਅਤੇ ਡਰਾਇੰਗ ਮਾਸਟਰ ਬੇਰੁਜ਼ਗਾਰ

ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ 10 ਸਾਲਾਂ ਤੱਕ ਪੀ.ਟੀ.ਆਈ. ਅਤੇ ਡੀ.ਪੀ.ਈ. ਅਤੇ ਡਰਾਇੰਗ ਮਾਸਟਰਾਂ ਨੂੰ ਰੋਲੀ ਰੱਖਿਆ, ਪਿਛਲੇ 10 ਸਾਲਾਂ ਵਿਚ ਇਕ ਵੀ ਭਰਤੀ ਨਾ ਹੋਣ ਕਾਰਨ ਇਨ੍ਹਾਂ ਤਿੰਨਾਂ ਵਰਗਾਂ ਦੇ 25 ਹਜ਼ਾਰ ...

ਪੂਰੀ ਖ਼ਬਰ »

ਹਾਕਮਾਂ ਤੇ ਅਧਿਕਾਰੀਆਂ ਦਾ ਅੰਗਰੇਜ਼ੀ ਪ੍ਰਤੀ ਮੋਹ ਸੂਬੇ ਅੰਦਰ ਪੰਜਾਬੀ ਲਾਗੂ ਕਰਨ 'ਚ ਅੜਿੱਕਾ ਬਣਿਆ

ਲੁਧਿਆਣਾ, 22 ਅਕਤੂਬਰ (ਪੁਨੀਤ ਬਾਵਾ)- ਪੰਜਾਬ ਦੇ ਹਾਕਮਾਂ ਤੇ ਅਧਿਕਾਰੀਆਂ ਦਾ ਅੰਗਰੇਜ਼ੀ ਨਾਲ ਮੋਹ ਸੂਬੇ ਅੰਦਰ ਪੰਜਾਬੀ ਲਾਗੂ ਕਰਨ ਦੇ ਰਾਹ 'ਚ ਵੱਡਾ ਅੜਿੱਕਾ ਬਣਿਆ ਹੋਇਆ ਹੈ | ਜਿਸ ਕਰਕੇ ਆਪਣੇ ਹੀ ਸੂਬੇ ਵਿਚ ਪੰਜਾਬੀ ਨਾਲ ਮਤਰੇਈਆਂ ਵਾਲਾ ਸਲੂਕ ਹੋ ਰਿਹਾ ਹੈ ਅਤੇ ...

ਪੂਰੀ ਖ਼ਬਰ »

ਝੋਨੇ ਦੀ ਭਰੀ ਟਰਾਲੀ ਤੇ ਟਰੈਕਟਰ ਸਮੇਤ ਦਰਿਆ 'ਚ ਡੁੱਬਾ ਬੇੜਾ

ਫ਼ਿਰੋਜ਼ਪੁਰ, 22 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸਤਲੁਜ ਦਰਿਆ ਦੇ ਉਸ ਪਾਰ ਟਾਪੂ ਨੁਮਾ ਖੇਤਰ ਕਾਲੂ ਵਾਲਾ ਨਿਹਾਲਾ ਕਿਲਚਾ ਦੇ ਰਕਬੇ 'ਚੋਂ ਝੋਨੇ ਦੀ ਫ਼ਸਲ ਕੱਟ ਕੇ ਟਰੈਕਟਰ ਟਰਾਲੀ ਰਾਹੀਂ ਬੇੜੇ 'ਤੇ ਸਵਾਰ ਹੋ ਦਰਿਆ ਪਾਰ ਕਰਨ ਸਮੇਂ ਬੇੜਾ ਪਾਣੀ ਦੇ ਤੇਜ਼ ਵਹਾਅ 'ਚ ...

ਪੂਰੀ ਖ਼ਬਰ »

ਸਿੰਜਾਈ ਵਿਭਾਗ ਦੇ ਘਪਲਿਆਂ ਸਬੰਧੀ ਵਿਜੀਲੈਂਸ ਦੀ ਮੱਠੀ ਚਾਲ ਚਰਚਿਆਂ 'ਚ

ਚੰਡੀਗੜ੍ਹ, 22 ਅਕਤੂਬਰ (ਬਿਊਰੋ ਚੀਫ਼)- ਮਗਰਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੰਜਾਈ ਵਿਭਾਗ ਵਿਚ ਕੋਈ 2000 ਕਰੋੜ ਦੇ ਕੰਮਾਂ ਵਿਚ ਹੋਈਆਂ ਵੱਡੇ ਪੱਧਰ 'ਤੇ ਬੇਨਿਯਮੀਆਂ ਅਤੇ ਸਰਕਾਰੀ ਫ਼ੰਡਾਂ ਦੀ ਲੁੱਟ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ

ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਇਕ ਵਿਚਾਰ ਅਧੀਨ ਕੈਦੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਗਿਆਨ ਚੰਦ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 50 ਸਾਲ ਦੇ ਕਰੀਬ ਸੀ | ਪੁਲਿਸ ...

ਪੂਰੀ ਖ਼ਬਰ »

ਮਲੇਰੀਏ ਕਾਰਨ ਸੀ.ਆਰ.ਪੀ.ਐੱਫ. ਦੇ ਜਵਾਨ ਦੀ ਮੌਤ

ਰਾਏਪੁਰ, 22 ਅਕਤੂਬਰ (ਏਜੰਸੀ)-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਸੀ.ਆਰ.ਪੀ.ਐੱਫ. ਦੀ ਕੋਬਰਾ ਯੂਨਿਟ ਦੇ ਇਕ ਜਵਾਨ ਦੀ ਮਲੇਰੀਆ ਬੁਖਾਰ ਕਾਰਨ ਮੌਤ ਹੋ ਗਈ ਹੈ | ਪੁਲਿਸ ਅਧਿਕਾਰੀ ਜਤਿੰਦਰ ਸ਼ੁਕਲਾ ਨੇ ਦੱਸਿਆ ਕਿ ਕੋਬਰਾ (ਕਮਾਂਡੋ ਬਟਾਲੀਅਨ ਆਫ਼ ਰਿਜੋਲਟ ਐਕਸ਼ਨ) ਦੀ 206 ...

ਪੂਰੀ ਖ਼ਬਰ »

ਰਸਮ ਉਠਾਲੇ 'ਤੇ ਵਿਸ਼ੇਸ਼-ਕਾਮਰੇਡ ਰਾਜ ਕੁਮਾਰ

ਗੁਰਦਾਸਪੁਰ, 22 ਅਕਤੂਬਰ (ਆਰਿਫ਼)- ਕਾਮਰੇਡ ਰਾਜ ਕੁਮਾਰ ਦਾ ਜਨਮ ਸੰਨ 1928 ਨੰੂ ਪਾਕਿਸਤਾਨ ਦੇ ਜ਼ਿਲ੍ਹੇ ਸਿਆਲਕੋਟ ਦੇ ਪਿੰਡ ਸੰਖਤਾਰਾ ਵਿਖੇ ਮਾਤਾ ਸੁਹਾਗਵਤੀ ਦੀ ਕੁੱਖੋਂ ਪਿਤਾ ਖ਼ੈਰਾਤੀ ਲਾਲ ਦੇ ਘਰ ਹੋਇਆ | ਰਾਜ ਕੁਮਾਰ ਨੇ ਗ੍ਰੈਜੂਏਸ਼ਨ ਸਰਕਾਰੀ ਕਾਲਜ ਲਾਹੌਰ ਤੋਂ ...

ਪੂਰੀ ਖ਼ਬਰ »

ਸੈਲਾਨੀਆਂ ਤੇ ਯਾਤਰੂਆਂ ਨੂੰ ਖਿੱਚ ਰਿਹੈ ਸ੍ਰੀ ਹਰਿਮੰਦਰ ਸਾਹਿਬ 'ਚ ਬਹੁਮੁੱਲੀ ਕਾਰੀਗਰੀ ਦਾ ਕੀਤਾ ਕੰਮ

ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)- ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੱਚਖੰਡ ਦੀ ਭਵਨ ਕਲਾ ਦੁਨੀਆਂ ਭਰ ਦੀਆਂ ਹੋਰਨਾਂ ਭਵਨ ਕਲਾਵਾਂ ਤੋਂ ਭਿੰਨ, ਅਨੂਪਮ ਤੇ ਵਿਲੱਖਣ ਹੈ ਅਤੇ ਇਸ ਦੇ ਅੰਦਰ-ਬਾਹਰ ਕੀਤਾ ਗਿਆ ਚਿੱਤਰਕਲਾ ਦਾ ਨਿਰਮਾਣ ਦੇਸ਼-ਵਿਦੇਸ਼ ਤੋਂ ਆਉਣ ...

ਪੂਰੀ ਖ਼ਬਰ »

ਬੱਚਾ ਗੋਦ ਲੈਣ ਦੇ ਇੱਛੁਕ ਐਨ.ਆਰ.ਆਈ., ਵਿਦੇਸ਼ੀ ਬਿਨੈਕਾਰਾਂ ਲਈ ਬਣਾਉਣ ਦੀ ਯੋਜਨਾ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਬੱਚਾ ਗੋਦ ਲੈਣ ਦੀ ਮਨਜੂਰੀ ਦੇਣ ਵਾਲੀ ਕੇਂਦਰੀ ਸੰਸਥਾ ਸੀ.ਏ.ਆਰ.ਏ. ਇਕ ਇਸ ਤਰ੍ਹਾਂ ਦਾ ਪੋਰਟਲ ਵਿਕਸਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ, ਜੋ ਭਾਰਤ ਤੋਂ ਬਾਹਰ ਰਹਿ ਰਹੇ ਚਾਹਵਾਨ ਮਾਪਿਆਂ ਵਲੋਂ ਦਿੱਤੀਆਂ ਅਰਜ਼ੀਆਂ ਦੀ ਸਥਿਤੀ ...

ਪੂਰੀ ਖ਼ਬਰ »

ਕੌਮੀ ਜਾਂਚ ਏਜੰਸੀ ਅਗਲੇ ਹਫ਼ਤੇ ਸ਼ੁਰੂ ਕਰੇਗੀ ਗੁਸਾਈਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ-ਡੀ. ਜੀ. ਪੀ.

ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਰ.ਐੱਸ.ਐੱਸ. ਆਗੂ ਰਵਿੰਦਰ ਗੁਸਾਈਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਅਗਲੇ ਹਫ਼ਤੇ ਸ਼ੁਰੂ ਕਰ ਦੇਵੇਗੀ | ਅਰੋੜਾ ਅੱਜ ਸਵ. ਗੁਸਾਈਾ ...

ਪੂਰੀ ਖ਼ਬਰ »

ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਯਾਦ 'ਚ ਜੋੜ ਮੇਲਾ ਮਨਾਇਆ

ਖੇਮਕਰਨ, 22 ਅਕਤੂਬਰ (ਰਾਕੇਸ਼ ਬਿੱਲਾ)- ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਿੰਡ ਭੂਰਾ ਕੋਹਨਾ ਵਿਚ ਗੁਰਦੁਆਰਾ ਖ਼ਾਲਸਾ ਦਰਬਾਰ ਵਿਖੇ ਮਨਾਇਆ ਗਿਆ | ਮੇਲੇ ਦੇ ਪਹਿਲੇ ਦਿਨ ...

ਪੂਰੀ ਖ਼ਬਰ »

ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੇ ਬਰਸੀ ਸਮਾਗਮ ਮੌਕੇ ਵੱਡੀ ਗਿਣਤੀ 'ਚ ਪੁੱਜੀ ਸੰਗਤ

ਜਗਰਾਉਂ, 22 ਅਕਤੂਬਰ (ਜੋਗਿੰਦਰ ਸਿੰਘ)- ਸੰਪਰਦਾਇ ਲੋਪੋਂ ਦੇ ਬਾਨੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ 39ਵੀਂ ਬਰਸੀ ਸਬੰਧੀ ਸੰਪਰਦਾਇ ਦੇ ਮੁੱਖ ਅਸਥਾਨ ਲੋਪੋਂ ਆਸਰਮ ਵਿਖੇ ਚੱਲ ਰਹੇ 9 ਰੋਜ਼ਾ ਸਮਾਗਮ ਸੰਪੂਰਨ ਹੋ ਗਏ | ਅੱਜ ਅਖੀਰਲੇ ਦਿਨ ਸਮਾਗਮ 'ਚ ਦੇਸ਼ ਤੋਂ ...

ਪੂਰੀ ਖ਼ਬਰ »

ਰਾਸ਼ਟਰੀ ਸਿੱਖ ਸੰਗਤ ਵਲੋਂ ਕਰਵਾਏ ਜਾ ਰਹੇ ਸਮਾਗਮ ਬਾਰੇ ਸਿੱਖ ਹਲਕਿਆਂ 'ਚ ਚਰਚਾ

ਅੰਮਿ੍ਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਅਗਵਾਈ 'ਚ ਕਾਰਜਸ਼ੀਲ ਰਾਸ਼ਟਰੀ ਸਿੱਖ ਸੰਗਤ ਵਲੋਂ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਅਕਤੂਬਰ ਨੂੰ ਦਿੱਲੀ ਵਿਖੇ ...

ਪੂਰੀ ਖ਼ਬਰ »

ਸੂਬਾ ਪੱਧਰੀ ਮੀਟਿੰਗ 'ਚ ਸੈਣੀਆਂ ਨੂੰ ਪੱਛੜੀਆਂ ਸ਼੍ਰੇਣੀਆਂ ਕਰਾਰ ਦੇਣ ਦਾ ਵਿਰੋਧ

ਲੁਧਿਆਣਾ, 22 ਅਕਤੂਬਰ (ਪੁਨੀਤ ਬਾਵਾ)- ਯਦੂਵੰਸ਼ੀ ਸੂਰ ਸੈਣੀ ਕਸ਼ਤਰੀਆ ਮਹਾਂ ਸਭਾ ਦੀ ਸੂਬਾ ਪੱਧਰੀ ਮੀਟਿੰਗ ਧਰਮਸ਼ਾਲਾ ਮਾਈ ਨੰਦ ਕੌਰ ਘੁਮਾਰ ਮੰਡੀ ਵਿਖੇ ਹੋਈ, ਜਿਸ ਵਿਚ ਪੰਜਾਬ ਭਰ ਤੋਂ ਆਏ ਸੈਣੀ ਭਾਈਚਾਰੇ ਦੇ ਆਗੂਆਂ ਨੇ ਸੈਣੀਆਂ ਨੂੰ ਪੱਛੜੀਆਂ ਸ਼੍ਰੇਣੀਆਂ ...

ਪੂਰੀ ਖ਼ਬਰ »

ਝਾਰਖੰਡ 'ਚ ਭੱੁਖ ਨਾਲ ਇਕ ਹੋਰ ਮੌਤ

ਝਾਰਖੰਡ, 22 ਅਕਤੂਬਰ (ਏਜੰਸੀ)-ਝਾਰਖੰਡ 'ਚ ਕਥਿਤ ਤੌਰ 'ਤੇ ਭੱੁਖ ਨਾਲ ਇਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਸਿਮਡੇਗਾ ਦੀ 11 ਸਾਲਾ ਬੱਚੀ ਸੰਤੋਸ਼ ਕੁਮਾਰੀ ਦੀ ਭੱੁਖ ਨਾਲ ਹੋਈ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਸ਼ਨੀਵਾਰ ਨੂੰ ਧਨਬਾਦ ਦੇ ਝਰੀਆ 'ਚ ...

ਪੂਰੀ ਖ਼ਬਰ »

ਪੱਤਰਕਾਰ ਪਰਮਜੀਤ ਸਿੰਘ ਮਾਨ ਦਾ ਦਿਹਾਂਤ

ਮਹਿਤਪੁਰ, 22 ਅਕਤੂਬਰ (ਰੰਧਾਵਾ)- ਮਹਿਤਪੁਰ ਤੋਂ ਅਜੀਤ ਦੇ ਪ੍ਰਤੀਨਿਧ ਪਰਮਜੀਤ ਸਿੰਘ ਮਾਨ ਦਾ ਅੱਜ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਉਹ 50 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਭਰਾ ਦੇ ਕੈਨੇਡਾ ਤੋਂ ਪੁੱਜਣ ਉਪਰੰਤ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਸਮਾਗਮ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)- ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਲਾਨਾ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮੌਕੇ ਸਿੱਖ ਯਾਤਰੀ ਜਥੇ ਨੂੰ ਪਾਕਿ ਜਾਣ ਲਈ ਕੇਂਦਰ ਤੋਂ ਹਰੀ ਝੰਡੀ ਮਿਲਣ ਦੀ ਸੰਭਾਵਨਾ

ਅੰਮਿ੍ਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)- ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਾਂਦੇ ਯਾਤਰੂਆਂ ਦੇ 2 ਜਥਿਆਂ ਨੂੰ ਬੀਤੇ ਸਮੇਂ 'ਚ ਵੀਜ਼ੇ ਅਤੇ ਪ੍ਰਵਾਨਗੀ ਨਾ ਮਿਲਣ ਤੋਂ ਬਾਅਦ ਇਸ ਵਾਰ ਸ੍ਰੀ ਗੁਰੂ ...

ਪੂਰੀ ਖ਼ਬਰ »

ਪੰਜਾਬ 'ਚ ਵੀ ਪੈਟਰੋਲ ਤੇ ਡੀਜ਼ਲ 'ਤੇ ਵੈਟ ਘਟਾਈ ਜਾਵੇ

ਚੰਡੀਗੜ੍ਹ, 22 ਅਕਤੂਬਰ (ਐਨ.ਐਸ. ਪਰਵਾਨਾ)- ਪੰਜਾਬ ਵਿਧਾਨ ਸਭਾ ਦੇ 'ਆਪ' ਤੇ ਲੋਕ ਇਨਸਾਫ਼ ਪਾਰਟੀ ਨਾਲ ਸਬੰਧਤ 3 ਮੈਂਬਰ ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ ਤੇ ਮਨਜੀਤ ਸਿੰਘ ਬਿਲਾਸਪੁਰ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਲਾਇਆ ਜਾਵੇਗਾ ਖ਼ੂਨਦਾਨ ਕੈਂਪ

ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)- ਸਿੱਖ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਚ 2 ਨਵੰਬਰ ਤੋਂ 4 ਨਵੰਬਰ ਤੱਕ ਖ਼ੂਨਦਾਨ ਕੈਂਪ ਲਾਇਆ ਜਾਵੇਗਾ | ਲਾਹੌਰ ਤੋਂ ...

ਪੂਰੀ ਖ਼ਬਰ »

ਪਰਾਲੀ ਸਾੜ ਕੇ ਕਿਸਾਨ ਆਪਣੇ ਪਰਿਵਾਰ ਸਮੇਤ ਹੋਰਨਾਂ ਦੀ ਸਿਹਤ ਨਾਲ ਨਾ ਖੇਡਣ-ਕਾਹਨ ਸਿੰਘ ਪੰਨੰੂ

ਪਟਿਆਲਾ, 22 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਪਰਾਲੀ ਸਾੜਨ ਕਾਰਨ ਪੰਜਾਬ ਅੰਦਰਲਾ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾਂ ਵਧਣ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਵੀ ਸਮੁੱਚੀ ਪੇਂਡੂ ਵਸੋਂ ਅਤੇ ਕਿਸਾਨਾਂ 'ਤੇ ਪੈ ਰਿਹਾ ਹੈ | ...

ਪੂਰੀ ਖ਼ਬਰ »

ਹਰਜੀਤ ਮਸੀਹ ਨੇ ਫਿਰ ਦੁਹਰਾਇਆ, ਇਰਾਕ 'ਚ ਲਾਪਤਾ ਭਾਰਤੀ ਮਾਰੇ ਜਾ ਚੁੱਕੇ ਹਨ

ਗੁਰਦਾਸਪੁਰ, 22 ਅਕਤੂਬਰ (ਪੀ.ਟੀ.ਆਈ.)- 2014 'ਚ ਇਰਾਕ 'ਚ ਅਗਵਾਕਾਰਾਂ ਦੇ ਚੰਗੁਲ 'ਚੋਂ ਨਿਕਲਣ 'ਚ ਕਾਮਯਾਬ ਰਹੇ ਹਰਜੀਤ ਮਸੀਹ ਨੇ ਅੱਜ ਇਕ ਵਾਰ ਫਿਰ ਦਾਅਵਾ ਕੀਤਾ ਕਿ ਉਸ ਦੇ ਸਾਰੇ ਸਾਥੀ ਆਈ. ਐਸ. ਆਈ. ਐਸ. ਦੇ ਅੱਤਵਾਦੀਆਂ ਵੱਲੋਂ ਮਾਰ ਦਿੱਤੇ ਗਏ ਸਨ | ਇਥੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਜੀ. ਐੱਸ. ਟੀ. ਦੇ ਰਿਫੰਡ ਲੈਣ ਲਈ ਵੀ ਕਾਰੋਬਾਰੀਆਂ ਦੇ ਨਿਕਲਣ ਲੱਗੇ ਪਸੀਨੇ

ਜਲੰਧਰ, 22 ਅਕਤੂਬਰ (ਸ਼ਿਵ ਸ਼ਰਮਾ)- ਵਸਤੂ ਅਤੇ ਸੇਵਾ ਕਰ ਲਾਗੂ ਹੋਣ ਨਾਲ ਕੇਂਦਰ ਸਰਕਾਰ ਨੂੰ ਪਹਿਲੇ ਤਿੰਨ ਮਹੀਨੇ ਵਿਚ ਚਾਹੇ ਰਿਕਾਰਡ ਤੋੜ 93,000 ਕਰੋੜ ਦਾ ਮਾਲੀਆ ਆ ਗਿਆ ਹੈ ਪਰ ਦੂਜੇ ਪਾਸੇ ਕਾਰੋਬਾਰੀਆਂ ਦੀ ਅਸਲ ਪੂੰਜੀ ਵੀ ਸਰਕਾਰ ਵੱਲ ਪਈ ਰਹਿਣ ਕਰਕੇ ਉਨ੍ਹਾਂ ਲਈ ...

ਪੂਰੀ ਖ਼ਬਰ »

ਲਾਲੀ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਾਲੀਆ ਜਨਰਲ ਸਕੱਤਰ ਬਣੇ

ਜਲੰਧਰ, 22 ਅਕਤੂਬਰ (ਸ਼ਿਵ)- ਭੱਠਾ ਮਾਲਕ ਐਸੋਸੀਏਸ਼ਨ ਪੰਜਾਬ ਦੀ ਹੋਈ ਚੋਣ ਵਿਚ ਸੁਖਵਿੰਦਰ ਸਿੰਘ ਲਾਲੀ ਨੂੰ ਪ੍ਰਧਾਨ ਅਤੇ ਇੰਦਰਪਾਲ ਸਿੰਘ ਵਾਲੀਆ ਲੁਧਿਆਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ | ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ. ਸਮੇਤ ਹੋਰ ਵਿਧਾਇਕ ...

ਪੂਰੀ ਖ਼ਬਰ »

ਇੰਗਲੈਂਡ ਦੇ ਸ਼ਹਿਰ ਵਾਰਵਿਕਸ਼ਾਇਰ 'ਚ ਬੰਦੂਕ ਦੀ ਨੋਕ 'ਤੇ ਦੋ ਲੋਕਾਂ ਨੂੰ ਬਣਾਇਆ ਬੰਧਕ

ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਵਾਰਵਿਕਸ਼ਾਇਰ ਵਿਚ ਇਕ ਵਿਅਕਤੀ ਵਲੋਂ ਦੋ ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾਏ ਜਾਣ ਦੀ ਖ਼ਬਰ ਮਿਲੀ ਹੈ | ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਹਥਿਆਰਬੰਦ ਪੁਲਿਸ ਮੌਕੇ 'ਤੇ ਪਹੁੰਚ ...

ਪੂਰੀ ਖ਼ਬਰ »

ਨੈਸ਼ਨਲ ਹੇਰਾਲਡ ਮਾਮਲੇ 'ਚ ਕੇਂਦਰੀ ਸੂਚਨਾ ਕਮਿਸ਼ਨ ਵਲੋਂ ਈ.ਡੀ.ਦੇ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 22 ਅਕਤੂੂੂੂੂਬਰ (ਏਜੰਸੀ)- ਕੇਂਦਰੀ ਸੂਚਨਾ ਕਮਿਸ਼ਨ ਨੇ ਇਨਫੋਰਸਮੈਂਟ ਡਾਇਰਕਟੋਰੇਟ (ਈ.ਡੀ) ਦੇ ਇਕ ਅਧਿਕਾਰੀ ਨੂੰ ਆਰ.ਟੀ.ਆਈ. ਤਹਿਤ ਨੈਸ਼ਨਲ ਹੇਰਾਲਡ ਅਖ਼ਬਾਰ ਮਾਮਲੇ ਬਾਰੇ ਮੰਗੀ ਗਈ ਜਾਣਕਾਰੀ ਨਾ ਦੇਣ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਇਕ ...

ਪੂਰੀ ਖ਼ਬਰ »

ਚੀਨ ਨੇ ਆਪਣੇ ਰਾਜਦੂਤ ਨੂੰ ਜਾਨ ਦਾ ਖ਼ਤਰਾ ਦੱਸਦਿਆਂ ਪਾਕਿਸਤਾਨ ਤੋਂ ਵਧੇਰੇ ਸੁਰੱਖਿਆ ਮੰਗੀ

ਇਸਲਾਮਾਬਾਦ, 22 ਅਕਤੂਬਰ (ਏਜੰਸੀ)- ਚੀਨ ਨੇ ਇਕ ਕੱਟੜਪੰਥੀ ਸੰਗਠਨ ਤੋਂ ਖ਼ਤਰੇ ਨੂੰ ਵੇਖਦਿਆਂ ਆਪਣੇ ਰਾਜਦੂਤ ਯਾਓ ਜਿੰਗ ਲਈ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਹੈ | ਮੀਡੀਆ ਰਿਪੋਰਟਾਂ ਮੁਤਾਬਿਕ 19 ਅਕਤੂਬਰ ਨੂੰ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਬਾਰੇ ਅਕਾਲੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ-ਕੈਪਟਨ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 9500 ਕਰੋੜ ਰੁਪਏ ਦੀ ਖੇਤੀ ਕਰਜ਼ਾ ਮੁਆਫ਼ੀ ਸਕੀਮ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਖ਼ਤ ਆਲੋਚਨਾ ਕੀਤੀ | ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ...

ਪੂਰੀ ਖ਼ਬਰ »

ਜਾਪਾਨ 'ਚ ਸ਼ਿੰਜ਼ੋ ਅਬੇ ਦੀ ਸ਼ਾਨਦਾਰ ਜਿੱਤ ਵੱਲ ਪੇਸ਼ਕਦਮੀ

ਟੋਕੀਓ, 22 ਅਕਤੂਬਰ (ਏ. ਐਫ. ਪੀ.)-ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦੀ ਅੱਜ ਹੋਈਆਂ ਸੰਸਦੀ ਚੋਣਾਂ ਵਿਚ ਸ਼ਾਨਦਾਰ ਜਿੱਤ ਵਲ ਪੇਸ਼ਕਦਮੀ ਜਾਰੀ ਹੈ | ਇਸ ਜਿੱਤ ਨਾਲ ਉਨ੍ਹਾਂ ਦਾ ਪਹਿਲਾਂ ਉੱਤਰੀ ਕੋਰੀਆ ਪ੍ਰਤੀ ਸਖਤ ਸਟੈਂਡ ਹੋਰ ਜ਼ਿਆਦਾ ਸਖਤ ਹੋ ਜਾਵੇਗਾ ਅਤੇ ...

ਪੂਰੀ ਖ਼ਬਰ »

ਦਿੱਲੀ 'ਚ ਭਾਜਪਾ ਤੋਂ ਦੂਰ ਹੋਣ ਦੀ ਕਵਾਇਦ ਸ਼ੁਰੂ ਕਰ ਸਕਦੈ ਸ਼੍ਰੋਮਣੀ ਅਕਾਲੀ ਦਲ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)- ਭਾਜਪਾ-ਅਕਾਲੀ ਦਲ ਦੇ ਰਿਸ਼ਤਿਆਂ 'ਚ ਵੱਧ ਰਹੀ ਤਲਖ਼ੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਚ ਭਾਜਪਾ ਤੋਂ ਦੂਰੀ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ | ਬੇਸ਼ੱਕ ਭਾਜਪਾ-ਆਰ.ਐੱਸ.ਐੱਸ. ਦੇ 25 ਅਕਤੂਬਰ ...

ਪੂਰੀ ਖ਼ਬਰ »

ਰਾਕੇਸ਼ ਅਸਥਾਨਾ ਸੀ.ਬੀ.ਆਈ. ਦੇ ਵਿਸ਼ੇਸ਼ ਡਾਇਰੈਕਟਰ ਨਿਯੁਕਤ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਸਰਕਾਰ ਵਲੋਂ ਸੀਨੀਅਰ ਆਈ.ਪੀ.ਐਸ. ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਦਾ ਵਿਸ਼ੇਸ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਅਸਥਾਨਾ ਗੁਜਰਾਤ ਕੇਡਰ ਦੇ ਅਧਿਕਾਰੀ ਹਨ ਤੇ ਉਨ੍ਹਾਂ ਨੇ ...

ਪੂਰੀ ਖ਼ਬਰ »

ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਭਲਕੇ ਉਤਰਨਗੇ 16 ਜਹਾਜ਼

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਪਹਿਲੀ ਵਾਰ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਤੇ ਢੋਆ-ਢੁਆਈ ਵਾਲੇ ਜਹਾਜ਼ਾਂ ਸਮੇਤ 16 ਜਹਾਜ਼ ਉਤਰਨਗੇ ਅਤੇ ਉਡਾਣ ਭਰਨਗੇ | ਭਾਰਤੀ ਹਵਾਈ ਸੈਨਾ ਲੜਾਈ, ਮਨੁੱਖੀ ਸਹਾਇਤਾ ਜਾਂ ਬਚਾਅ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਦੀ ਚੁੱਪੀ ਸਰੀਰਕ ਸਬੰਧਾਂ ਦੀ ਸਹਿਮਤੀ ਦਾ ਸਬੂਤ ਨਹੀਂ-ਹਾਈਕੋਰਟ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਦਿੱਲੀ ਹਾਈਕੋਰਟ ਨੇ ਇਕ ਗਰਭਵਤੀ ਔਰਤ ਦਾ ਜਬਰ ਜਨਾਹ ਕਰਨ ਲਈ ਇਕ ਵਿਅਕਤੀ ਨੂੰ ਮਿਲੀ 10 ਸਾਲ ਜੇਲ੍ਹ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਕਿਹਾ ਕਿ ਪੀੜਤਾ ਦੀ ਚੁੱਪੀ ਨੂੰ ਸਰੀਰਕ ਸਬੰਧ ਬਣਾਉਣ ਲਈ ਸਹਿਮਤੀ ਦੇਣ ਦੇ ਸਬੂਤ ਦੇ ਤੌਰ 'ਤੇ ...

ਪੂਰੀ ਖ਼ਬਰ »

ਸ਼ਰੀਫ ਭਰਾਵਾਂ ਨੇ ਮੈਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ-ਜ਼ਰਦਾਰੀ

ਲਾਹੌਰ, 22 ਅਕਤੂਬਰ (ਏਜੰਸੀ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ | ਪਨਾਮਾ ਪੇਪਰ ਮਾਮਲੇ 'ਚ ਫਸੇ ...

ਪੂਰੀ ਖ਼ਬਰ »

ਜੀ.ਐਸ.ਟੀ. ਦਰਾਂ 'ਚ ਬਦਲਾਅ ਦੀ ਜ਼ਰੂਰਤ-ਹਸਮੁਖ ਅਧੀਆ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਦੇਸ਼ ਦੇ ਵੱਡੇ ਆਰਥਿਕ ਸੁਧਾਰ ਜੀ.ਐਸ.ਟੀ. ਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ ਹੁਣ ਟੈਕਸ ਦਰਾਂ 'ਚ ਬਦਲਾਅ ਦੀ ਜ਼ਰੂਰਤ ਹੈ | ਇਸ ਸਬੰਧੀ ਮਾਲੀਆ ਸਕੱਤਰ ਹਸਮੁਖ ਅਧੀਆ ਨੇ ਕਿਹਾ ਕਿ ਟੈਕਸ ਦਰਾਂ 'ਚ ਬਦਲਾਅ ਕਰਕੇ ਹੀ ਛੋਟੇ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX