ਤਾਜਾ ਖ਼ਬਰਾਂ


ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  7 minutes ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੇ ਵਾਰਡ ਨੰ. 48 'ਚ ਪੈਂਦੇ ਧੱਕਾ ਕਲੋਨੀ ਇਲਾਕੇ 'ਚ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਕੀਤੇ ਹਮਲੇ 'ਚ ਕਈ ਲੋਕਾਂ...
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  44 minutes ago
ਕੁੱਲੂ, 23 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਪੈਂਦੇ ਦਗੇਨੀ ਪਿੰਡ ਵਿਖੇ 11 ਘਰਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ...
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  52 minutes ago
ਹੁਸ਼ਿਆਰਪੁਰ, 23 ਫਰਵਰੀ - ਹੁਸ਼ਿਆਰਪੁਰ ਮਾਹਿਲਪੁਰ ਅੱਡਾ ਚੌਂਕ ਵਿਖੇ ਅੱਜ ਦੁਪਹਿਰ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 10 ਦੇ ਕਰੀਬ ਬੱਚੇ ਤੇ ਅਧਿਆਪਕ ਜ਼ਖਮੀ ਹੋ ਗਏ। ਜ਼ਖਮੀਆਂ...
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਆਈ.ਐਨ.ਐਕਸ ਮੀਡੀਆ ਮਨੀ ਲਾਡ੍ਰਿੰਗ ਦੇ ਮਾਮਲੇ 'ਚ ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ...
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  about 1 hour ago
ਫ਼ਤਿਹਗੜ੍ਹ ਸਾਹਿਬ, 23 ਫਰਵਰੀ (ਅਰੁਣ ਅਹੂਜਾ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਜੇਲ੍ਹਾਂ ਵਿਚ ਨਜ਼ਰਬੰਦ ਕੈਦੀਆਂ ਨੂੰ ਗੁਰੂ ਲੜ ਜੋੜ ਕੇ ਉਨ੍ਹਾਂ ਦੀ ਜੀਵਨ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਪੰਜਾਬ ਦੀਆਂ ਜੇਲ੍ਹਾਂ ਵਿਚ ਧਰਮ ਪ੍ਰਚਾਰ ਲਹਿਰ...
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 1 hour ago
ਬਠਿੰਡਾ, 23 ਫਰਵਰੀ (ਕਮਲਜੀਤ) - ਵਿਜੀਲੈਂਸ ਬਿਉਰੋ ਬਠਿੰਡਾ ਨੇ ਤਲਵੰਡੀ ਸਾਬੋ ਦੇ ਐੱਸ.ਐੱਚ.ਓ ਅਤੇ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ...
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  about 1 hour ago
ਰਾਏਪੁਰ, 23 ਫਰਵਰੀ - ਛੱਤੀਸਗੜ੍ਹ ਦੇ ਧਮਧਾਰੀ ਤੋਂ ਪੁਲਿਸ ਤੇ ਸੀ.ਆਰ.ਪੀ.ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਭਾਰੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ, 4 ਨਕਸਲੀ...
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਦਿੱਲੀ ਦੇ ਮੁੱਖ ਸਕੱਤਰ ਨਾਲ ਬਦਸਲੂਕੀ ਦੇ ਮਾਮਲੇ 'ਚ ਆਪ ਵਿਧਾਇਕ ਅਮਾਨਤਉੱਲ੍ਹਾ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਜ਼ਮਾਨਤ ਅਰਜ਼ੀ ਤੀਸ...
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  about 2 hours ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  about 2 hours ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  about 3 hours ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  about 3 hours ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  about 4 hours ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  about 4 hours ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  about 5 hours ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  about 5 hours ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  about 5 hours ago
ਮੋਦੀ ਤੇ ਟਰੂਡੋ ਦੀ ਹੋਈ ਮੁਲਾਕਾਤ
. . .  about 6 hours ago
ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਬੰਧਨ 'ਚ ਬੱਝੇ
. . .  about 6 hours ago
ਅੱਜ ਸ਼ਾਮ ਰਾਹੁਲ ਨਾਲ ਮੁਲਾਕਾਤ ਕਰਨਗੇ ਟਰੂਡੋ
. . .  about 6 hours ago
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਅਨਾਜ ਮੰਡੀ ਕੀਤਾ ਨਜ਼ਰਬੰਦ
. . .  about 6 hours ago
ਟਰੂਡੋ ਤੇ ਸੁਸ਼ਮਾ ਵਿਚਕਾਰ ਮੁਲਾਕਾਤ
. . .  about 7 hours ago
ਟਰੂਡੋ ਪਰਿਵਾਰ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਅੱਤਵਾਦ 'ਤੇ ਪਾਕਿਸਤਾਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਟਰੰਪ
. . .  about 7 hours ago
ਪਾਕਿਸਤਾਨ ਨੇ ਕਾਰਨਾਹ ਸੈਕਟਰ 'ਚ ਕੀਤੀ ਗੋਲੀਬਾਰੀ
. . .  about 7 hours ago
ਮੋਦੀ ਨੇ ਟਰੂਡੋ ਦਾ ਕੀਤਾ ਸ਼ਾਨਦਾਰ ਸਵਾਗਤ
. . .  about 8 hours ago
ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ
. . .  about 8 hours ago
ਸਕੂਲ ਬਾਹਰ ਵਿਦਿਆਰਥੀ ਦੀ ਬੇਰਹਿਮੀ ਨਾਲ ਹੱਤਿਆ
. . .  about 8 hours ago
ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਮਾਮਲੇ 'ਚ ਐਨ.ਆਈ.ਏ. ਵਲੋਂ ਕੇਸ ਦਰਜ
. . .  about 9 hours ago
ਅੱਜ ਦਾ ਵਿਚਾਰ
. . .  1 minute ago
ਪਾਕਿਸਤਾਨ ਵੱਲੋਂ ਕੁਪਵਾੜਾ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  1 day ago
ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  1 day ago
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  1 day ago
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  1 day ago
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਹਰਿਆਣਾ ਹਿਮਾਚਲ

ਦਾਦੂਪੁਰ-ਨਲਵੀ ਪਰਿਯੋਜਨਾ ਨੂੰ ਰੱਦ ਕਰਨਾ ਗ਼ੈਰ ਕਾਨੂੰਨੀ ਅਤੇ ਕਿਸਾਨ ਵਿਰੋਧੀ-ਸੁਰਜੇਵਾਲਾ

ਕੁਰੂਕਸ਼ੇਤਰ/ਸ਼ਾਹਾਬਾਦ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਦਾਦੂਪੁਰ-ਨਲਵੀ ਪਰਿਯੋਜਨਾ ਨੂੰ ਸੂਬਾਈ ਮੰਤਰੀ ਮੰਡਲ ਵੱਲੋਂ ਰੱਦ ਕੀਤਾ ਜਾਣਾ ਕਿਸਾਨ ਵਿਰੋਧੀ ਹੋਣ ਦੇ ਨਾਲ-ਨਾਲ ਗ਼ੈਰ ਕਾਨੂੰਨੀ ਅਤੇ ਸੰਵਿਧਾਨ ਦੇ ਿਖ਼ਲਾਫ਼ ਹੈ ਤੇ ਕਾਂਗਰਸ ਇਸ ਜਨਵਿਰੋਧੀ ਅਤੇ ਗ਼ੈਰ ਕਾਨੂੰਨੀ ਕਦਮ ਦਾ ਹਰ ਪੱਧਰ 'ਤੇ ਵਿਰੋਧ ਕਰੇਗੀ | ਇਹ ਐਲਾਨ ਭਾਰਤੀ ਕੌਮੀ ਕਾਂਗਰਸ ਮੀਡੀਆ ਪ੍ਰਭਾਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਸਾਬਕਾ ਵਿਧਾਇਕ ਅਨਿਲ ਧੰਤੌੜੀ ਵਲੋਂ ਕੀਤੇ ਵਿਸ਼ਾਲ ਧਰਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ ਸੀ | ਦਾਦੂਪੁਰ-ਨਲਵੀ ਨਹਿਰ ਬਚਾਉਣ ਲਈ ਜਾਰੀ ਨਿਆਂ-ਯੁੱਧ ਤਹਿਤ ਭੁੱਖ ਹੜਤਾਲ ਅਤੇ ਧਰਨਾ ਅੱਜ 21ਵੇਂ ਦਿਨ 'ਚ ਦਾਖ਼ਲ ਹੋ ਗਿਆ | ਧਰਨਾ ਪ੍ਰਦਰਸ਼ਨ 'ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਅਤੇ ਹਰਪਾਲ ਸਿੰਘ ਤੋਂ ਇਲਾਵਾ ਉੱਤਰੀ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲੈ ਦੇ ਸੂਬਾਈ ਸਰਕਾਰ ਵਲੋਂ ਦਾਦੂਪੁਰ-ਨਲਵੀ ਨਹਿਰ ਪਰਿਯੋਜਨਾ ਨੂੰ ਰੱਦ ਕਰਨ 'ਤੇ ਸਖ਼ਤ ਵਿਰੋਧ ਜਤਾਇਆ | ਸਾਬਕਾ ਵਿਧਾਇਕ ਅਨਿਲ ਧੰਤੌੜੀ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਨਿਕੰਮੀ, ਨਕਾਰਾ, ਸੰਵੇਦਨਹੀਨ ਅਤੇ ਕਿਸਾਨ ਵਿਰੋਧੀ ਹੈ | ਸੱਤਾ ਦਾ ਅਹਿੰਕਾਰ ਭਾਜਪਾ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਉਨ੍ਹਾਂ ਕਿਹਾ ਕਿ ਛੇਤੀ ਹੀ ਕਾਂਗਰਸ ਅਤੇ ਭਾਕਿਯੂ ਦਾ ਇਕ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਮੰਗ ਕਰੇਗਾ ਕਿ ਸੈਕਸ਼ਨ 101 ਦਾ ਜੋ ਸੋਧ ਹਰਿਆਣਾ ਦੀ ਵਿਧਾਨ ਸਭਾ ਅਤੇ ਮੰਤਰੀਮੰਡਲ ਨੇ ਕੀਤਾ ਹੈ, ਉਸ ਨੂੰ ਨਾਮਨਜ਼ੂਰ ਕਰ ਦਿੱਤਾ ਜਾਵੇ, ਕਿਉਂਕਿ ਇਹ ਗ਼ੈਰ ਕਾਨੂੰਨੀ ਅਤੇ ਅਸੰਵਿਧਾਨਿਕ ਹੈ | ਸੁਰਜੇਵਾਲਾ ਦੀ ਅਗਵਾਈ 'ਚ ਹੋਏ ਇਸ ਵਿਰੋਧੀ ਪ੍ਰਦਰਸ਼ਨ 'ਚ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕ ਅਤੇ ਆਗੂਆਂ ਨੇ ਵੀ ਹਿੱਸਾ ਲਿਆ | ਸੁਰਜੇਵਾਲਾ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ | ਕਿਸਾਨਾਂ ਨੂੰ ਦਾਦੂਪੁਰ-ਨਲਵੀ ਨਹਿਰ ਪਰਿਯੋਜਨਾ ਦਾ ਪੂਰਾ ਮੁਆਵਜਾ ਦੇਣ ਦੀ ਬਜਾਏ ਗ਼ੈਰ ਕਾਨੂੰਨੀ ਢੰਗ ਨਾਲ ਇਸ ਪਰਿਯੋਜਨਾ ਨੂੰ ਰੱਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਹਕਾਂ ਦੀ ਲੜਾਈ ਨੂੰ ਅਦਾਲਤ ਤੋਂ ਇਲਾਵਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਮਜ਼ਬੂਤੀ ਨਾਲ ਲੜੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਜਨਵਿਰੋਧੀ ਫੈਸਲੇ ਨਾਲ ਅੰਬਾਲਾ, ਯਮੁਲਾਨਗਰ ਅਤੇ ਕੁਰੂਕਸ਼ੇਤਰ ਜ਼ਿਲਿ੍ਹਆਂ ਦੇ 225 ਪਿੰਡਾਂ ਦੀ ਕਰੀਬ ਇਕ ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੇ ਸੰਸਾਧਨਾਂ ਤੋਂ ਵਾਂਝਾ ਹੋਣਾ ਪਵੇਗਾ | ਜਿਸ ਨਾਲ ਭਾਜਪਾ ਦੀ ਕਿਸਾਨ ਵਿਰੋਧੀ ਸੋਚ ਦਾ ਪਤਾ ਚਲਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਫੈਸਲੇ ਨਾਲ ਇਕ ਵਾਰ ਫਿਰ ਸਾਬਕ ਹੋ ਗਿਆ ਹੈ ਕਿ ਉਸ ਨੂੰ ਗਰੀਬਾਂ ਅਤੇ ਕਿਸਾਨਾਂ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ ਹੈ | ਸੁਰਜੇਵਾਲਾ ਨੇ ਯਾਦ ਦਿਲਵਾਇਆ ਕਿ ਦਾਦੂਪੁਰ-ਨਲਵੀ ਸਿੰਚਾਈ ਯੋਜਨਾ 1985 'ਚ ਤਤਾਕਾਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ | ਅਕਤੂਬਰ 2005 'ਚ ਕਾਂਗਰਸ ਨੇ ਹੀ ਇਕ ਵਾਰ ਫਿਰ ਤੋਂ ਇਸ ਯੋਜਨਾ ਦਾ ਨਵਾਂ ਗੇੜ ਚਾਲੂ ਕੀਤਾ ਅਤੇ ਕਿਸਾਨਾਂ ਨੂੰ ਸਿੰਚਾਈ ਮੁਹੱਈਆ ਕਰਵਾਉਣ ਲਈ ਸ਼ਾਹਾਬਾਦ ਫੀਡਰ, ਸ਼ਾਹਾਬਾਦ ਡਿਸਟ੍ਰੀਬਿਊਟਰੀ ਅਤੇ ਨਲਵੀ ਡਿਸਟ੍ਰੀਬਿਊਟਰੀ ਲਈ 1019 ਏਕੜ ਜ਼ਮੀਨ ਨੂੰ ਅਕੂਵਾਇਅਰ ਕੀਤਾ ਗਿਆ | ਜ਼ਮੀਨ ਅਕੂਵਾਇਅਰ ਲਈ ਸੂਬਾਈ ਸਰਕਾਰ ਵੱਲੋਂ ਹੁਣ ਤੱਕ ਕਰੀਬ 200 ਕਰੋੜ ਰੁਪਏ ਭੁਗਤਾਨ ਕੀਤੇ ਜਾ ਚੁੱਕੇ ਹਨ | ਇਸ ਤੋਂ ਇਲਾਵਾ ਸਿੰਚਾਈ ਵਿਭਾਗ ਵੱਲੋਂ ਇਨ੍ਹਾਂ ਨਹਿਰਾਂ ਨੂੰ ਬਣਾਉਣ 'ਚ 111 ਕਰੁੜ 17 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ | ਕਰੀਬ 300 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕਰਨ ਤੋਂ ਬਾਅਦ ਉੱਤਰੀ ਹਰਿਆਣਾ ਲਈ ਬੇਹਦ ਜਰੂਰੀ ਇਸ ਪਰਿਯੋਜਨਾ ਨੂੰ ਰੱਦ ਕਰਕੇ ਖੱਟਰ ਸਰਕਾਰ ਨੇ ਉੱਤਰੀ ਹਰਿਆਣਾ ਦੇ ਲੱਖਾਂ ਕਿਸਾਨ ਪਰਿਵਾਰਾਂ ਦੇ ਹਿਤਾਂ 'ਤੇ ਕੁਠਾਰਾਘਾਤ ਕੀਤਾ ਹੈ | ਸੁਰਜੇਵਾਲਾ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਫ਼ਸਲਾਂ ਦੀ ਪੂਰੀ ਕੀਮਤ ਦਿੱਤੀ ਜਾਵੇਗੀ ਅਤੇ ਉਨ੍ਹਾਂ ਕਰਜ ਦੇ ਚੱਕਰਵਿਊ ਤੋਂ ਬਾਹਰ ਕੱਢਣ ਲਈ ਕਰਜਾਮੁਆਫੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰਾਂ ਨੇ ਕਿਸਾਨ ਦੀ ਫ਼ਸਲ ਦੀ ਲਾਗਤ ਜਮ੍ਹਾਂ 50 ਫ਼ੀਸਦੀ ਮੁਨਾਫਾ ਦੇਣ ਦਾ ਵਾਅਦਾ ਕਰਕੇ ਸੱਤਾ ਹਥਿਆਈ ਅਤੇ ਸਿੰਘਾਸਨ 'ਤੇ ਬੈਠਦੇ ਹੀ ਸਭ ਤੋਂ ਪਹਿਲਾਂ ਕਿਸਾਨ-ਮਜ਼ਦੂਰ ਦੇ ਹਕਾਂ 'ਤੇ ਕੁਠਾਰਾਘਾਰ ਕੀਤਾ | ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦ ਕਰਨਾਲ-ਕੁਰੂਕਸ਼ੇਤਰ-ਸ਼ਾਹਾਬਾਦ-ਅੰਬਾਲਾ ਦਾ ਕਿਸਾਨ ਆਲੂ ਅਤੇ ਟਮਾਟਰ ਦੀਆਂ ਫ਼ਸਲਾਂ 2 ਰੁਪਏ ਕਿਲੋਂ ਤੋਂ ਵੀ ਘੱਟ ਦੀ ਬਿਕਾਵਲੀ ਦੇ ਵਿਰੋਧ 'ਚ ਸੜਕਾਂ 'ਤੇ ਉਤਰਿਆ ਤਾਂ ਖੱਟਰ ਸਰਕਾਰ ਨੇ ਉਨ੍ਹਾਂ 'ਤੇ ਡਾਂਗਾਂ ਚਲਾਈਆਂ | ਇਹ ਹੀ ਹਾਲ ਪਾਪੁਲਰ ਅਤੇ ਸਫੇਦੇ ਦੀ ਲਕੜੀ ਦਾ ਹੋਇਆ, ਜਿਸ ਦੀ ਕੀਮਤ 1200-1400 ਰੁਪਏ ਪ੍ਰਤੀ ਕੁਇੰਟਲ ਤੋਂ ਡਿਗ ਕੇ 600-800 ਰੁਪਏ ਪ੍ਰਤੀ ਕੁਇੰਟਲ ਤੱਕ ਆ ਗਏ ਅਤੇ ਕਿਸਾਨ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ |

ਪਾਰਟੀ 'ਚ ਧੋਖੇਬਾਜ਼ਾਂ ਲਈ ਕੋਈ ਥਾਂ ਨਹੀਂ, ਕੋਈ ਵੀ ਸਿਫਾਰਿਸ਼ ਨਾ ਕਰੇ-ਚੌਟਾਲਾ

ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਅੱਜ ਇਨੈਲੋ ਦੇ ਹਲਕਾ ਪ੍ਰਧਾਨ ਭਰਪੂਰ ਸਿੰਘ ਗੁਦਰਾਣਾ ਦੀ ਦੁਕਾਨ 'ਤੇ ਪਾਰਟੀ ਵਰਕਰਾਂ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ...

ਪੂਰੀ ਖ਼ਬਰ »

ਵਿਆਹੁਤਾ ਸ਼ੱਕੀ ਹਾਲਾਤ 'ਚ ਘਰ ਤੋਂ ਲਾਪਤਾ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਬੇਗੂ ਰੋਡ ਵਿਖੇ ਪ੍ਰੀਤ ਨਗਰ 'ਚ ਰਹਿੰਦੀ ਇਕ ਵਿਆਹੁਤਾ ਭੇਦਭਰੀ ਹਲਾਤ ਵਿਚ ਘਰੋਂ ਲਾ ਪਤਾ ਹੋ ਗਈ | ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਪ੍ਰੀਤ ਨਗਰ ਵਾਸੀ ਮਹਿਲਾ ਦੇ ਪਤੀ ...

ਪੂਰੀ ਖ਼ਬਰ »

ਟਿਕਟ ਨਾ ਲੈਣ 'ਤੇ ਬੱਸ 'ਚੋਂ ਉਤਾਰਨ ਕਾਰਨ ਰੋਡਵੇਜ ਕੰਡਕਟਰ ਦੀ ਕੀਤੀ ਮਾਰਕੁੱੱਟ

ਡੱਬਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਟਿਕਟ ਨਾ ਲੈਣ 'ਤੇ ਮੁਸਾਫ਼ਰ ਨੌਜਵਾਨ ਨੂੰ ਬੱਸ ਵਿਚੋਂ ਉਤਾਰਨ ਦੇ ਨਤੀਜੇ ਵਜੋਂ ਪੰਜਾਬ ਰੋਡਵੇਜ਼ ਦੇ ਕੰਡਕਟਰ ਬਚਿੱਤਰ ਸਿੰਘ ਦੀ ਕੁੱਟਮਾਰ ਕਰਨ ਤੇ ਜਖ਼ਮੀ ਹਾਲਤ 'ਚ ਹਸਪਤਾਲ ਪਹੁੰਚ ਗਿਆ | ਪੰਜਾਬ ਰੋਡਵੇਜ਼ ਦੇ ਸ੍ਰੀ ...

ਪੂਰੀ ਖ਼ਬਰ »

ਪੈਰੋਲ 'ਤੇ ਆਇਆ ਕੈਦੀ ਗਿ੍ਫ਼ਤਾਰ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਜੇਲ੍ਹ 'ਚ ਬੰਦੀ ਨੂੰ ਨਸ਼ੀਲਾ ਪਦਾਰਥ ਪੁਚਾਉਣ ਦੇ ਯਤਨ 'ਚ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਐਸ.ਪੀ. ਅਭਿਸ਼ੇਕ ਗਰਗ ਨੇ ਦੱਸਿਆ ਕਿ ਦੋਸ਼ੀ ਰਣਜੀਤ ਸਿੰਘ ਵਾਸੀ ਭਿਵਾਨੀ ਖੇੜਾ ਨੂੰ ਕਾਬੂ ਕਰ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ ਵਿਚ 2 ਵਿਅਕਤੀ ਜ਼ਖ਼ਮੀ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਰਾਣੀਆਂ ਰੋਡ 'ਤੇ 2 ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੀ ਟੱਕਰ ਵਿਚ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਹਸਪਤਾਲ ਵਿਚ ਜੇਰੇ ਇਲਾਜ਼ ਖੈਰੇਕਾਂ ਵਾਸੀ ਮੋਹਿਤ ...

ਪੂਰੀ ਖ਼ਬਰ »

ਮਿੰਨੀ ਚਿੜੀਆ ਘਰ ਦੇ ਪਖਾਨਿਆਂ ਦੀ ਹਾਲਤ ਮਾੜੀ

ਕੁਰੂਕਸ਼ੇਤਰ, 22 ਅਕਤੂਬਰ (ਸਟਾਫ ਰਿਪੋਰਟਰ)-ਸੂਬਾਈ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਮਿੰਨੀ ਚਿੜੀਆ ਘਰ ਦਾ ਵਿਸਥਾਰ ਕੀਤਾ ਸੀ | ਚਿੜੀਆਘਰ ਵੇਖਣ ਲਈ ਆਉਣ ਵਾਲੇ ਟੂਰਿਸਟਾਂ ਲਈ ਕੰਪਲੈਕਸ 'ਚ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਗਈ ਸੀ ਪਰ ਹੁਣ ਹਾਲਤ ਇਹ ਹੈ ਕਿ ...

ਪੂਰੀ ਖ਼ਬਰ »

ਖੂਨਦਾਨ ਕੈਂਪ 'ਚ 435 ਲੋਕਾਂ ਨੇ ਦਾਨ ਕੀਤਾ ਖੂਨ

ਕੁਰੂਕਸ਼ੇਤਰ/ਸ਼ਾਹਾਬਾਦ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੜਕ ਹਾਦਸਾ ਪੀੜਤਾਂ ਨੂੰ ਹਰ ਸੰਭਵ ਮਦਦ ਪੁਚਾਉਣ ਵਾਲੀ ਹੈਲਪਰਸ ਸ਼ਾਹਾਬਾਦ ਵਲੋਂ ਆਯੋਜਿਤ ਖੂਨਦਾਨ ਕੈਂਪ 'ਚ 435 ਲੋਕਾਂ ਨੇ ਖੂਨਦਾਨ ਕੀਤਾ | ਰਾਜ ਮੰਤਰੀ ਕ੍ਰਿਸ਼ਨ ਬੇਦੀ ਅਤੇ ਆਦੇਸ਼ ਗਰੁੱਪ ਆਫ ...

ਪੂਰੀ ਖ਼ਬਰ »

ਖੇਤੀ ਸੰਦਾਂ 'ਤੇ ਗ੍ਰਾਂਟ ਲੈਣ ਲਈ ਕਿਸਾਨ 25 ਤੱਕ ਬਿਨੈ ਜਮ੍ਹਾਂ ਕਰਵਾਉਣ

ਕੈਥਲ, 22 ਅਕਤੂਬਰ (ਅਜੀਤ ਬਿਊਰੋ)-ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਦੇ ਨਾੜ ਨੂੰ ਸਾੜਨ ਤੋਂ ਬਚਾਉਣ ਲਈ ਬਲਾਕ ਪੱਧਰ 'ਤੇ ਕਸਟਮ ਹਾਇਰਿੰਗ ਬੈਂਕਾਂ ਦੀ ਸਥਾਪਨਾ ਕੀਤੀ ਜਾਣੀ ਹੈ, ਜਿਸ 'ਚ ਫ਼ਸਲ ਦੇ ਨਾੜ ਪ੍ਰਬੰਧਨ ਲਈ ਖੇਤੀ ਸੰਦ ਰੱਖਣ 'ਤੇ 40 ਫ਼ੀਸਦੀ ਦੀ ਦਰ ਨਾਲ ਰਜਿਸਟਰਡ ...

ਪੂਰੀ ਖ਼ਬਰ »

ਰਾਜ ਕਰੇਗਾ ਖ਼ਾਲਸਾ ਗੁਰਦੁਆਰਾ ਸਾਹਿਬ 'ਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ

ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਪਿੰਡ ਡਾਚਰ ਵਿਖੇ ਰਾਜ ਕਰੇਗਾ ਖ਼ਾਲਸਾ ਗੁਰਦੁਆਰਾ ਸਾਹਿਬ 'ਚ 51 ਰੋਜ਼ਾ ਲੜੀਵਾਰ ਸ੍ਰੀ ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ | ਇਸ ਮੌਕੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਉੱਘੇ ਰਾਗੀ, ਢਾਡੀ ਜਥਿਆਂ ਅਤੇ ...

ਪੂਰੀ ਖ਼ਬਰ »

ਜ਼ੋਰ ਜ਼ਬਰਦਸਤੀ ਬੰਦ ਨਾ ਕੀਤੀ ਤਾਂ ਕਿਸਾਨ ਸੜਕਾਂ 'ਤੇ ਉੱਤਰਨਗੇ -ਭਾਟੀ

ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਾਲ 'ਚ 364 ਦਿਨ ਪ੍ਰਦੂਸ਼ਨ ਫੈਲਾਉਣ ਵਾਲੇ ਲੋਕ ਕਿਸਾਨਾਂ ਵਲੋਂ ਸਾਲ 'ਚ ਇਕ ਦਿਨ ਪਰਾਲੀ ਸਾੜਨ ਉੱਤੇ ਰੌਲਾ ਪਾਉਂਦੇ ਹੋਏ ਪ੍ਰਦੂਸ਼ਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ | ਇਹ ਗੱਲ ਰਾਸ਼ਟਰੀ ਕਿਸਾਨ ਸੰਗਠਨ ਦੇ ...

ਪੂਰੀ ਖ਼ਬਰ »

ਨਵਜਨਮੀ ਬੱਚੀ ਨੂੰ ਪੋਲੀਥੀਨ 'ਚ ਬੰਦ ਕਰਕੇ ਸੁੱਟਿਆ

ਘਰੌਾਡਾ, 22 ਅਕਤੂਬਰ (ਅਜੀਤ ਬਿਊਰੋ)-ਭਾਵੇਂ ਹੀ ਕੇਂਦਰ ਅਤੇ ਸੂਬਾਈ ਸਰਕਾਰ ਨੇ ਕਰੋੜਾਂ ਰੁਪਏ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ 'ਤੇ ਖ਼ਰਚ ਕਰ ਦਿੱਤੇ ਹੋਣ ਪਰ ਨਾ ਤਾਂ ਲੋਕਾਂ ਦੀ ਮਾਨਸਿਕਤਾ 'ਚ ਕੋਈ ਬਦਲਾਅ ਆਇਆ ਹੈ ਅਤੇ ਨਾ ਹੀ ਇਸ ਬੁਰਾਈ 'ਤੇ ਲਗਾਮ ਲੱਗੀ ਹੈ | ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

ਪਿਹੋਵਾ, 22 ਅਕਤੂਬਰ (ਅਜੀਤ ਬਿਊਰੋ)-ਗੁਰਦੁਆਰਾ ਬਾਉਲੀ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਪਿੰਡ ਨਾਨਕਪੁਰਾ ਵਿਚ ਸ਼ਿੰਗਾਰਾ ਸਿੰਘ ਦੇ ਨਿਵਾਸ 'ਤੇ ਪਹੁੰਚੀ | ਪਰਿਵਾਰ ਵਲੋਂ ਪ੍ਰਭਾਤ ਫੇਰੀ ਵਿਚ ਪੁੱਜੀ ਸੰਗਤ ਦਾ ...

ਪੂਰੀ ਖ਼ਬਰ »

ਕਰੰਸੀ ਬਦਲਣ ਦੇ ਬਹਾਨੇ ਲੁੱਟ ਦੇ ਮਾਮਲੇ 'ਚ ਫਰਾਰ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਨੋਟਬੰਦੀ ਦੌਰਾਨ ਪੁਰਾਣੀ ਕਰੰਸੀ ਬਦਲਣ ਦਾ ਬਹਾਨਾ ਬਣਾ ਕੇ 3.12 ਲੱਖ ਰੁਪਏ ਦੀ ਨਕਦੀ ਅਤੇ ਕਾਰ ਲੁੱਟਣ ਵਾਲੇ ਫਰਾਰ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕਰੀਬ ਇਕ ਸਾਲ ...

ਪੂਰੀ ਖ਼ਬਰ »

ਜੇ.ਸੀ.ਆਈ. 'ਚ ਸਾਲ 2018 ਲਈ ਪ੍ਰਧਾਨ ਚੁਣੇ ਗਏ ਗਣੇਸ਼ ਖੋਸਲਾ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜੇ.ਸੀ.ਆਈ. ਸੰਸਥਾ ਵਲੋਂ ਗਣੇਸ਼ ਖੋਲਸਾ ਨੂੰ ਸਰਬ ਸੰਮਤੀ ਨਾਲ ਸਾਲ 2018 ਲਈ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਤੋਂ ਇਲਾਵਾ ਦੀਪਕ ਚੋਪੜਾ ਨੂੰ ਸਾਲ 2018 ਲਈ ਸੰਸਥਾ ਦਾ ਸਕੱਤਰ ਅਤੇ ਵਿਕਾਸ ਗੋਇਲ ਨੂੰ ...

ਪੂਰੀ ਖ਼ਬਰ »

ਗਊਸ਼ਾਲਾ ਪ੍ਰਬੰਧਕ ਕਮੇਟੀ ਦੀ ਚੋਣ

ਨਰਾਇਣਗੜ੍ਹ, 22 ਅਕਤੂਬਰ (ਪੀ. ਸਿੰਘ)-ਪਿੰਡ ਰੱਜਪੁਰਾ ਵਿਖੇ ਗਊਸ਼ਾਲਾ ਵਿਚ ਇਕ ਬੈਠਕ ਸੰਸਥਾਪਕ ਬ੍ਰਹਮਗਿਰੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬ ਸਹਿਮਤੀ ਨਾਲ ਮਤਾ ਪਾਸ ਕਰਕੇ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਇਸ ਵਿਚ ਸੰਸਥਾਪਕ ਬ੍ਰਹਮਗਿਰੀ ਨੂੰ ...

ਪੂਰੀ ਖ਼ਬਰ »

ਰਾਜ ਸਭਾ ਮੈਂਬਰ ਨੇ ਕੀਤਾ ਟੋਪਰਾ ਵਿਖੇ ਸਮਾਰਟ ਅਸ਼ੋਕ ਮਿਊਜ਼ੀਅਮ ਦਾ ਦੌਰਾ

ਰਾਦੌਰ, 22 ਅਕਤੂਬਰ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਨੇ ਪਿੰਡ ਟੋਪਰਾ ਵਿਖੇ ਸਮ੍ਰਾਟ ਅਸ਼ੋਕ ਮਿਊਜੀਅਮ ਦਾ ਦੌਰਾ ਕੀਤਾ | ਇਸ ਦੌਰਾਨ ਰਾਜ ਸਭਾ ਮੈਂਬਰ ਨੇ ਮਿਊਜ਼ੀਅਮ 'ਚ ਲੱਗੇ ਸਮ੍ਰਾਟ ਅਸ਼ੋਕ ਦੇ ਸਮੇਂ ਦੇ ਸਤੂਪ ਦੀਆਂ ਤਸਵੀਰਾਂ ਨੂੰ ਵੇਖਿਆ ਅਤੇ ...

ਪੂਰੀ ਖ਼ਬਰ »

ਪਾਈਪ ਲਾਈਨ ਵਿਛਾਉਣ ਲਈ ਪੁੱਟੀਆਂ ਗਈਆਂ ਗਲੀਆਂ ਦੀ ਹਾਲਤ ਖ਼ਰਾਬ, ਲੋਕ ਪ੍ਰੇਸ਼ਾਨ

ਸਰਸਵਤੀ ਨਗਰ, 22 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਦੀ ਗਣੇਸ਼ ਵਿਹਾਰ ਕਾਲੋਨੀ 'ਚ ਪੀਣ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਪਰ ਲੋਕਾਂ ਨੂੰ ਇਸ ਵਿਕਾਸ ਕੰਮ ਨਾਲ ਪ੍ਰੇਸ਼ਾਨੀ ਆ ਰਿਹਾ ਹੈ | ਕਾਲੋਨੀ ਵਾਸੀ ਸਮਾਜਸੇਵੀ ...

ਪੂਰੀ ਖ਼ਬਰ »

ਮੰਡੀਆਂ 'ਚ ਝੋਨਾ ਸਰਕਾਰੀ ਮੁੱਲ ਤੋਂ ਜ਼ਿਆਦਾ ਮੁੱਲ 'ਤੇ ਵਿਕ ਰਿਹਾ ਹੈ -ਬਖ਼ਸ਼ੀਸ਼ ਸਿੰਘ ਵਿਰਕ

ਨਿਸਿੰਗ, 22 ਅਕਤੂਬਰ (ਅਜੀਤ ਬਿਊਰੋ)-ਸਾਬਕਾ ਸੀ.ਪੀ.ਐਸ. ਅਤੇ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਦੋਵਾਂ 'ਚ ਕਿਸੇ ਤਰ੍ਹਾਂ ਦਾ ਖੋਟ ਨਹੀਂ ਹੈ ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ | ਜਿਸ ਨਾਲ ਕਿਸਾਨ ਕਾਫੀ ਖ਼ੁਸ਼ ਹਨ ਤੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੰਡੀ ਸਿੱਖਿਆ ਸਮੱਗਰੀ

ਫਤਿਹਾਬਾਦ, 22 ਅਕਤੂਬਰ (ਅਜੀਤ ਬਿਊਰੋ)-ਦੇਵ ਚੈਰੀਟੇਬਲ ਟਰੱਸਟ ਨੇ ਅਸ਼ੋਕ ਨਗਰ ਦੇ ਸਲਮ ਏਰੀਆ 'ਚ ਬੱਚਿਆਂ ਨੂੰ ਕਾਪੀਆਂ, ਪੈਨ ਆਦਿ ਦੀ ਵੰਡ ਕੀਤੀ | ਇਸ ਮੌਕੇ 'ਤੇ ਟਰੱਸਟ ਦੇ ਪ੍ਰਧਾਨ ਅਨਿਲ ਗੋਇਲ ਨੇ ਬੱਚਿਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਅਤੇ ਲੋਕਾਂ ਨੂੰ ...

ਪੂਰੀ ਖ਼ਬਰ »

ਖੁਰਾਕ ਸਪਲਾਈ ਮੰਤਰੀ ਨੇ ਦਾਣਾ ਮੰਡੀਆਂ ਦਾ ਕੀਤਾ ਦੌਰਾ

ਯਮੁਨਾਨਗਰ, 22 ਅਕਤੂਬਰ (ਜੀ.ਐਸ. ਨਿਮਰ)-ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਕਰਨਦੇਵ ਕੰਬੋਜ ਨੇ ਜ਼ਿਲ੍ਹਾ ਯਮੁਨਾਨਗਰ ਦੇ ਰਾਦੌਰ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਦਾਣਾ ਮੰਡੀ ਦਾ ਅਚਾਨਕ ਨਿਰੀਖਣ ਕਰ ਝੋਨੇ ਦੇ ਖ਼ਰੀਦ ਕੰਮਾਂ ਦਾ ਜਾਇਜ਼ਾ ...

ਪੂਰੀ ਖ਼ਬਰ »

ਪੈਰਾਕੀਟ ਪੁੱਜਣ 'ਤੇ ਕੁਮਾਰੀ ਸੈਲਜਾ ਦਾ ਵਰਕਰਾਂ ਨੇ ਕੀਤਾ ਜ਼ੋਰਦਾਰ ਸਵਾਗਤ- ਸੈਲਜਾ ਨੇ ਵਰਕਰਾਂ 'ਚ ਭਰਿਆ ਜੋਸ਼

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਰਾਜ ਸਭਾ ਸਾਂਸਦ ਕੁਮਾਰੀ ਸੈਲਜਾ ਨੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਜੀ-ਜਾਨ ਨਾਲ ਜੁੱਟ ਜਾਣ, ਭਾਜਪਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਅਤੇ ਜਨਤਾ ਵਿਰੋਧੀ ਫੈਸਲਿਆਂ ਨੂੰ ...

ਪੂਰੀ ਖ਼ਬਰ »

ਵਿਧਾਇਕ ਨੇ ਕੀਤੀ ਖੇਡ ਮਹਾਂਕੁੰਭ ਤਹਿਤ ਸੂਬਾਈ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਸ਼ਰੂਆਤ

ਬਹਾਦੁਰਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਗੋਲਡਨ ਜੁਬਲੀ ਸਾਲ ਦੇ ਸਬੰਧ 'ਚ ਖੇਡ ਮਹਾਂਕੁੰਭ ਤਹਿਤ ਆਯੋਜਿਤ ਸੂਬਾਈ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਰੰਗਾਰੰਗ ਸੱਭਿਆਚਾਰਕ ਵਿਧਾ ਨਾਲ ਸ਼ੁਰੂਆਤ ਬਹਾਦੁਰਗੜ੍ਹ ਵਿਖੇ ਸ਼ਾਈਨਿੰਗ ਸਟਾਫ ਅਕਾਦਮੀ ਐਚ.ਐਲ. ...

ਪੂਰੀ ਖ਼ਬਰ »

ਸਕੂਲ ਅੱਪਗ੍ਰੇਡ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਨੇ ਦਿੱਤਾ ਧਰਨਾ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਨਕੌੜਾ ਦੇ ਸਰਕਾਰੀ ਮਿਡਲ ਸਕੂਲ ਨੂੰ ਅਪਗ੍ਰੇਡ ਕਰਨ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਸਕੂਲ ਦੇ ਵਿਦਿਆਰਥੀਆ ਨੇ ਨੌਜਵਾਨ ਭਾਰਤ ਸਭਾ ਦੇ ਬੈਨਰ ਹੇਠ ਸਕੂਲ ਦੇ ਮੇਨ ਗੇਟ ਦੇ ...

ਪੂਰੀ ਖ਼ਬਰ »

102 ਹਸਤੀਆਂ ਨੂੰ ਸਨਮਾਨਿਤ ਕਰਨ ਲਈ ਮੰਗੇ ਬਿਨੈ

ਨਰਵਾਨਾ, 22 ਅਕਤੂਬਰ (ਅਜੀਤ ਬਿਊਰੋ)-ਸਿੱਖਿਆ, ਸਮਾਜ ਸੇਵਾ, ਖੇਡ, ਪ੍ਰਸ਼ਾਸਨਿਕ ਸੁਧਾਰ ਸਮੇਤ ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 102 ਹਸਤੀਆਂ ਨੂੰ ਰਾਹ ਗਰੁੱਪ ਹਰ ਸਾਲ ਸਨਮਾਨਿਤ ਕਰਦਾ ਹੈ | ਇਸੇ ਕੜੀ 'ਚ ਸਾਲ 2017-18 ਲਈ ਰਾਹ ਗਰੁੱਪ ਫਾਉਂਡੇਸ਼ਨ ਵਲੋਂ ...

ਪੂਰੀ ਖ਼ਬਰ »

ਜੀ. ਐਮ. ਵਲੋਂ ਮੰਗਾਂ ਦੀ ਅਣਦੇਖੀ ਦੇ ਵਿਰੋਧ 'ਚ ਰੋਡਵੇਜ਼ ਕਰਮਚਾਰੀਆਂ ਨੇ ਬੈਠਕ ਕਰੇ ਕੇ ਜਤਾਇਆ ਰੋਸ

ਕੈਥਲ, 22 ਅਕਤੂਬਰ (ਅਜੀਤ ਬਿਊਰੋ)-ਸਰਬ ਕਰਮਚਾਰੀ ਸੰਘ ਹਰਿਆਣਾ ਨਾਲ ਸਬੰਧਤ ਹਰਿਆਣਾ ਰੋਡਵੇਜ ਵਰਕਰਸ ਯੂਨੀਅਨ ਰਜਿ. ਨੰਬਰ 1 ਡੀਪੂ ਕਮੇਟੀ ਕੈਥਲ ਵਲੋਂ ਅੱਜ ਜੀ.ਐਮ. ਵਲੋਂ ਜਾਇਜ਼ ਮੰਗਾਂ ਦੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਿਖ਼ਲਾਫ਼ ਬੱਸ ਅੱਡੇ ਵਿਖੇ ਆਪਣੇ ਦਫ਼ਤਰ 'ਚ ...

ਪੂਰੀ ਖ਼ਬਰ »

ਹਰਿਆਣਾ ਗੋਲਡਨ ਜੁਬਲੀ ਸਵਾਲ-ਜਵਾਬ ਮੁਕਾਬਲਾ ਕਰਵਾਇਆ

ਕੈਥਲ, 22 ਅਕਤੂਬਰ (ਅਜੀਤ ਬਿਊਰੋ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਘਨ 'ਚ ਕਲਸਟਰ ਲੇਵਲ 'ਤੇ ਹਰਿਆਣਾ ਗੋਲਡਨ ਜੁਬਲੀ ਸਵਾਲ-ਜਵਾਬ ਮੁਕਾਬਲਾ ਕਰਵਾਇਆ ਗਿਆ ਇਸ 'ਚ 9 ਤੋਂ 12 ਉਮਰ ਵਰਗ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਢਾਖੇੜਾ (ਕੈਥਲ) ਨੇ ਪਹਿਲਾ ਅਤੇ 6 ਤੋਂ 8 ਉਮਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX