ਤਾਜਾ ਖ਼ਬਰਾਂ


ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  4 minutes ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  14 minutes ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  26 minutes ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  45 minutes ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਟਾਂਡਾ ,21 ਨਵੰਬਰ [ ਦੀਪਕ ਬਹਿਲ ]- ਪਿੰਡ ਖੁੱਡਾ 'ਚ ਪਿਤਾ ਪੁੱਤਰ ਦੀ ਸ਼ੱਕੀ ਹਾਲਤ 'ਚ ਮੌਤ ਦੀ ਖ਼ਬਰ ਹੈ। ਇਕ ਲਾਸ਼ ਪੱਖੇ ਲਟਕਦੀ ਅਤੇ ਦੂਜੀ ਲਾਸ਼ ਮੰਜੇ ਤੋਂ ਮਿਲੀ ਹੈ ।
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫ਼ੇਜ਼3 ਬੀ 1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ 'ਚ ਅੱਜ ਸੀਰਤ ਨੂੰ ਅਦਾਲਤ 'ਚ ਪੇਸ਼ ਨਾ ਕਰਨ ਤੇ ਪੁਲਿਸ ਦੀ ਖਿਚਾਈ ਕਰਦਿਆਂ...
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  1 day ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਅੰਮ੍ਰਿਤਸਰ

ਸੰਘਣੀ ਧੁੰਦ ਕਾਰਨ ਸਕੂਲ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ

ਰਾਜਾਸਾਂਸੀ, 13 ਨਵੰਬਰ (ਹੇਰ, ਖੀਵਾ)¸ ਅੱਜ ਪਈ ਸੰਘਣੀ ਧੁੰਦ ਕਾਰਣ ਅੰਮਿ੍ਤਸਰ ਹਵਾਈ ਅੱਡਾ ਮਾਰਗ 'ਤੇ ਸਥਿਤ ਆਈ. ਵੀ. ਵਾਈ. ਹਸਪਤਾਲ ਦੇ ਐਨ ਸਾਹਮਣੇ ਇਕ ਖ਼ਰਾਬ ਟਰੱਕ ਦੇ ਪਿੱਛੇ ਖੜ੍ਹੇ, ਰੇਤ ਨਾਲ ਲੱਦੇ ਹੋਏੇ ਇੱਕ ਹੋਰ ਟਰੱਕ 'ਚ ਸਕੂਲ ਵੈਨ ਟਕਰਾਈ, ਜਿਸ ਦੇ ਸਿੱਟੇ ਵਜੋਂ ਦੋ ਵਿਦਿਆਰਥਣਾਂ ਤੋੋਂ ਇਲਾਵਾ ਸਕੂਲ ਵੈਨ ਦੇ ਡਰਾਇਵਰ ਤੇ ਉਸ ਦੇ ਸਹਾਇਕ ਨੂੰ ਗੰਭੀਰ ਸੱਟਾਂ ਲੱਗੀਆਂ | ਜਾਣਕਾਰੀ ਅਨੁਸਾਰ ਅੰਮਿ੍ਤਸਰ ਦੇ ਹੋਲੀ ਹਾਰਟ ਸਕੂਲ ਦੀ ਇਕ ਸਕੂਲ ਵੈਨ ਨੰ : ਪੀ. ਬੀ. 08, ਏ. ਪੀ. 5978 ਜਿਸ ਨੂੰ ਡਰਾਇਵਰ ਜਸਬੀਰ ਸਿੰਘ ਚਲਾ ਰਿਹਾ ਸੀ ਤੇ ਨਾਲ ਸਹਾਇਕ ਗੁਰਵੰਤ ਸਿੰਘ ਮੌਜੂਦ ਸੀ | ਇਹ ਸਕੂਲ ਵੈਨ ਅਜਨਾਲਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਤੋਂ ਉਕਤ ਸਕੂਲ 'ਚ ਪੜ੍ਹਦੇ 38 ਵਿਦਿਆਰਥੀਆਂ ਨੂੰ ਲੈ ਕੇ ਅੰਮਿ੍ਤਸਰ ਜਾ ਰਹੀ ਸੀ, ਹਵਾਈ ਅੱਡਾ ਮਾਰਗ 'ਤੇ ਆਈ. ਵੀ. ਵਾਈ. ਹਸਪਤਾਲ ਦੇ ਨੇੜੇ ਰੇਤ ਨਾਲ ਭਰੇ ਇੱਕ ਟਰੱਕ ਦੇ ਪੈਂਚਰ ਹੋ ਜਾਣ ਕਾਰਣ ਡਰਾਇਵਰ ਵਲੋਂ ਟਰੱਕ ਨੂੰ ਸੜਕ ਵਿਚਕਾਰ ਹੀ ਰੋਕੇ ਜਾਣ 'ਤੇ ਪਿੱਛੋਂ ਆ ਰਹੇ ਰੇਤਾਂ ਨਾਲ ਲੱਦੇ ਦੂਸਰੇ ਟਰੱਕ ਦੇ ਡਰਾਇਵਰ ਵਲੋਂ ਵੀ ਉਕਤ ਪਹਿਲੇ ਟਰੱਕ ਦੇ ਪਿੱਛੇ ਬਿਨ੍ਹਾਂ ਸਿਗਨਲ ਦੂਸਰੇ ਟਰੱਕ ਨੂੰ ਰੋਕ ਦਿੱਤਾ, ਜਦ ਕਿ ਸੰਘਣੀ ਧੁੰਦ ਹੋਣ ਕਾਰਣ ਪਿੱਛੋਂ ਆ ਰਹੀ ਉਕਤ ਸਕੂਲ ਵੈਨ ਸੜਕ 'ਤੇ ਖੜ੍ਹੇ ਦੂਸਰੇ ਟਰੱਕ ਵਿੱਚ ਜਾ ਟਕਰਾਈ, ਜਿਸ ਕਾਰਨ ਹਾਦਸਾ ਵਾਪਰ ਗਿਆ | ਹਾਦਸੇ ਦੌਰਾਨ ਟਰੱਕ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ | ਇਸ 'ਚ ਸਵਾਰ ਦੋ ਵਿਦਿਆਰਥਣਾਂ ਤੋਂ ਇਲਾਵਾ ਇਸ ਵੈਨ ਦੇ ਡਰਾਇਵਰ ਤੇ ਸਹਾਇਕ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਬਾਕੀ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ | ਉਕਤ ਵਿਦਿਆਥਣਾਂ ਨੂੰ ਨੇੜਲੇ ਆਈ. ਵੀ. ਵਾਈ. ਹਸਪਤਾਲ ਪਹੁੰਚਾਇਆ ਗਿਆ ਤੇ ਡਰਾਇਵਰ ਤੇ ਸਹਾਇਕ ਨੂੰ ਉਨ੍ਹਾਂ ਦੇ ਸਾਥੀ ਡਰਾਇਵਰਾਂ ਵਲੋਂ ਅਜਨਾਲਾ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ | ਮੌਕੇ 'ਤੇ ਪੁੱਜੇ ਸਕੂਲ ਸਟਾਫ਼ ਦੇ ਮੈਂਬਰ ਮੈਡਮ ਭਾਵਨਾ ਵਲੋਂ ਡਰਾਇਵਰਾਂ ਦੇ ਇੰਚਾਰਜ਼ ਸਮੇਤ ਮੌਕੇ 'ਤੇ ਪੁੱਜ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਗਿਆ ਪਰ ਪੁਲਿਸ ਥਾਣਾ ਹਵਾਈ ਅੱਡਾ ਵਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਹਾਦਸੇ ਸਬੰਧੀ ਜਦ ਥਾਣਾ ਮੁੱਖੀ ਇੰਸ: ਪਰਮਦੀਪ ਕੌਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਵਾਂ ਧਿਰਾਂ ਵਲੋਂ ਸਮਝੌਤਾ ਕਰ ਲਿਆ ਹੈ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ |

10 ਲੱਖ ਦੀ ਬਾਸਮਤੀ ਸਮੇਤ ਟਰੱਕ ਅਗਵਾ

ਰਈਆ, 13 ਨਵੰਬਰ (ਸੁੱਚਾ ਸਿੰਘ ਘੁੰਮਣ)- 10 ਲੱਖ ਰੁਪਏ ਦੀ ਬਾਸਮਤੀ ਨਾਲ ਲੱਦਿਆ ਟਰੱਕ ਜੋ ਰਈਆ ਮੰਡੀ ਤੋਂ ਫਿਰੋਜ਼ਪੁਰ ਜਾ ਰਿਹਾ ਸੀ, ਨੂੰ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਟਰੱਕ ਡਰਾਈਵਰ ਸਮੇਤ ਅਗਵਾ ਕਰ ਲਏ ਜਾਣ ਦੀ ਇਤਲਾਹ ਮਿਲੀ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਔਜਲਾ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਦੂਜੀ ਵਾਰ ਕੀਤੀ ਅਚਨਚੇਤੀ ਚੈਕਿੰਗ

ਅੰਮਿ੍ਤਸਰ, 13 ਨਵੰਬਰ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਹਸਪਤਾਲ ਰੱਬ ਆਸਰੇ ਹੈ, ਕਿਸੇ ਵੇਲੇ ਉਤਰੀ ਭਾਰਤ ਦੇ ਪ੍ਰਸਿੱਧ ਹਸਪਤਾਲ 'ਚ ਅੱਜ ਦੂਜੀ ਵਾਰ ਲੋਕ ਸਭਾ ਮੈਂਬਰ ਵਲੋਂ ਕੀਤੀ ਅਚਨਚੇਤੀ ਚੈਕਿੰਗ ਮੁੜ ਨਿਰਾਸ਼ਾਜਨਕ ਰਹੀ | ਅੱਜ ਦੀ ਚੈਕਿੰਗ ਦਾ ਆਲਮ ਇਹ ਸੀ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 1 ਗਿ੍ਫਤਾਰ

ਟਾਂਗਰਾ, 13 ਨਵੰਬਰ (ਹਰਜਿੰਦਰ ਸਿੰਘ ਕਲੇਰ)- ਪੁਲਿਸ ਜ਼ਿਲ੍ਹਾ ਦਿਹਾਤੀ ਮੁੱਖੀ ਦੇ ਦਿਸ਼ਾ-ਨਿਰਦੇਸਾਂ 'ਤੇ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਟਾਂਗਰਾ ਪੁਲਿਸ ਵਲੋਂ ਨਾਕੇ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰ ਲਿਆ | ...

ਪੂਰੀ ਖ਼ਬਰ »

1 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਰਾਜਾਸਾਂਸੀ, 13 ਨਵੰਬਰ (ਹੇਰ, ਖੀਵਾ)- ਪੁਲਿਸ ਥਾਣਾ ਰਾਜਾਸਾਂਸੀ ਵਲੋਂ ਵੱਖ-ਵੱਖ ਨਾਕਿਆਂ ਦੌਰਾਨ ਦੋ ਵੱਖ-ਵੱਖ ਵਿਅਕਤੀਆਂ ਨੂੰ ਇਕ ਹਜਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਮੁੱਖੀ ਸਬ ਇੰਸ: ਸ੍ਰੀ ਪ੍ਰੇਮ ਪਾਲ ਨੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਚਮਿਆਰੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਕਾਬੂ

ਅਜਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਦਿਨੀਂ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਹੋਈ ਇਕ ਵਿਅਤਕੀ ਦੀ ਹੋਈ ਮੌਤ ਦੇ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਕਾਬੂ ਕਰ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਧਰਨਾ 15 ਨੰੂ

ਮਜੀਠਾ, 13 ਨਵੰਬਰ (ਮਨਿੰਦਰ ਸਿੰਘ ਸੋਖੀ)- ਪੰਜਾਬ ਰਾਜ ਬਿਜਲੀ ਬੋਰਡ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੀ ਇਕ ਇਕੱਤਰਤਾ ਉਪ ਮੰਡਲ ਦਫਤਰ ਮਜੀਠਾ ਵਿਖੇ ਪ੍ਰਧਾਨ ਜੋਗਿੰਦਰਪਾਲ ਲੁੱਧੜ੍ਹ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਥੇਬੰਦੀ ਦੇ ਆਗੂਆਂ ਵਲੋਂ 15 ਨਵੰਬਰ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ, ਕਿਸਾਨਾਂ ਵਲੋਂ ਅੱਜ ਸੂਬੇ ਭਰ ਦੇ ਡੀ. ਸੀ. ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ-ਪੰਨੂੰ

ਬੰਡਾਲਾ, 13 ਨਵੰਬਰ (ਅਮਰਪਾਲ ਸਿੰਘ ਬੱਬੂ)- ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤ ਕਿਸਾਨ ਜਥੇਬੰਦੀਆਂ ਵਲੋਂ ਕਰਜ਼ਾ-ਮੁਕਤੀ ਅੰਦੋਲਨ ਨੂੰ ਤੇਜ਼ ਕਰਨ ਦਾ ਫ਼ੈਸਲਾ ਲੈਂਦਿਆਂ ਅੱਜ 14 ...

ਪੂਰੀ ਖ਼ਬਰ »

ਟੈਕਸ ਚੋਰੀ ਕਰਨ ਵਾਲੇ ਆਮਦਨ ਕਰ ਵਿਭਾਗ ਦੇ ਰਾਡਾਰ 'ਤੇ

ਅੰਮਿ੍ਤਸਰ, 13 ਨਵੰਬਰ (ਸੁਰਿੰਦਰ ਕੋਛੜ)- ਨੋਟਬੰਦੀ ਦਾ ਇਕ ਵਰ੍ਹਾ ਪੂਰਾ ਹੁੰਦਿਆਂ ਹੀ ਸਰਕਾਰ ਨੇ ਟੈਕਸ ਚੋਰੀ ਕਰਨ ਵਾਲੇ ਕਾਰੋਬਾਰੀਆਂ ਦੇ ਆਂਕੜੇ ਇਕੱਠੇ ਕਰਨ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ | ਆਮਦਨ ਕਰ ਵਿਭਾਗ ਵਲੋਂ ਨੋਟਬੰਦੀ ਤੋਂ ਪਹਿਲਾਂ ਅਤੇ ਬਾਅਦ ...

ਪੂਰੀ ਖ਼ਬਰ »

ਵਿਪਨ ਸ਼ਰਮਾ ਨੂੰ ਬਦਨਾਮ ਕਰਨ ਦੇ ਵਿਰੋਧ 'ਚ ਸਮਰਥਕਾਂ ਵਲੋਂ ਰੋਸ ਪ੍ਰਦਰਸ਼ਨ

ਵੇਰਕਾ, 13 ਨਵੰਬਰ (ਪਰਮਜੀਤ ਸਿੰਘ ਬੱਗਾ)- ਬੀਤੀ 30 ਅਕਤੂਬਰ ਨੂੰ ਗੋਲੀਆ ਮਾਰਕੇ ਮਾਰੇ ਗਏ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਫੇਸਬੁੱਕ ਰਾਹੀਂ ਬਦਨਾਮ ਕੀਤੇ ਜਾਣ ਦੇ ਵਿਰੋਧ 'ਚ ਅੱਜ ਸੈਂਕੜੇ ਹਿੰਦੂ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ 'ਚ ਦਸ ਸਾਲ ਕੈਦ

ਅੰਮਿ੍ਤਸਰ, 13 ਨਵੰਬਰ (ਰੇਸ਼ਮ ਸਿੰਘ)- ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਜਬਰ ਜਿਨਾਹ ਕੀਤੇ ਜਾਣ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਇਕ ਵਿਅਕਤੀ ਨੂੰ ਅੱਜ ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ: ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਦਸ ਸਾਲ ਕੈਦ ਤੇ 21 ਹਜ਼ਾਰ ਰੁਪਏ ...

ਪੂਰੀ ਖ਼ਬਰ »

ਡੀ. ਐਸ. ਪੀ. ਦਫ਼ਤਰ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਦਾ ਘਿਰਾਓ 15 ਨਵੰਬਰ ਨੂੰ

ਬਾਬਾ ਬਕਾਲਾ ਸਾਹਿਬ, 13 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਤਹਿਸੀਲ ਆਗੂ ਕਾਮਰੇਡ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਵੱਦ ...

ਪੂਰੀ ਖ਼ਬਰ »

ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਕਾਰਨ ਹੁੰਦਾ ਖੰਘ-ਜੁਕਾਮ-ਡਾ: ਅਰੋੜਾ

ਅੰਮਿ੍ਤਸਰ, 13 ਨਵੰਬਰ (ਰੇਸ਼ਮ ਸਿੰਘ)- ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਆਯੁਰਵੈਦਿਕ ਦੇ ਐਮ. ਡੀ. ਡਾ: ਪਰਮੇਸ਼ਵਰ ਅਰੋੜਾ ਨੇ ਕਿਹਾ ਕਿ ਠੰਡ ਦੇ ਮੌਸਮ 'ਚ ਰੋਗਾਂ ਨਾਲ ਲੜਨ ਦੀ ਅੰਦਰੂਨੀ ਸਰੀਰਕ ਦੀ ਸ਼ਕਤੀ ਘਾਟ ਕਾਰਨ ਹੀ ਖੰਘ ਤੇ ਜੁਕਾਮ ਆਦਿ ਬਿਮਾਰੀਆਂ ਸਰੀਰ ਨੂੰ ...

ਪੂਰੀ ਖ਼ਬਰ »

ਜਲਿ੍ਹਆਂ ਵਾਲਾ ਬਾਗ਼ ਦੀ ਸ਼ਤਾਬਦੀ ਮਨਾਉਣ ਸਬੰਧੀ ਰਾਜ ਸਭਾ ਮੈਂਬਰ ਮਲਿਕ ਵਲੋਂ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨਾਲ ਮੁਲਾਕਾਤ

ਅੰਮਿ੍ਤਸਰ, 13 ਨਵੰਬਰ (ਹਰਮਿੰਦਰ ਸਿੰਘ)- ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਇਤਿਹਾਸਕ ਜ਼ਲਿ੍ਹਆਂ ਵਾਲਾ ਬਾਗ਼ ਦੇ ਮਾਮਲੇ ਸਬੰਧੀ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਡਾ: ਮਹੇਸ਼ ਸ਼ਰਮਾ ਨਾਲ ਮੁਲਾਕਾਤ ਕੀਤੀ | ਇਸ ਸਬੰਧ ਵਿਚ ਜਾਣਕਾਰੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜ਼ੋਨ ਪੱਧਰੀ ਰੋਸ ਕਨਵੈਨਸ਼ਨ 16 ਨੂੰ -ਕਲੇਰ

ਅਜਨਾਲਾ, 13 ਨਵੰਬਰ (ਐਸ. ਪ੍ਰਸ਼ੋਤਮ)- ਇਥੇ ਬੀ. ਐਡ. ਅਧਿਆਪਕ ਫ਼ਰੰਟ ਜ਼ਿਲ੍ਹਾ ਅੰਮਿ੍ਤਸਰ ਦੇ ਜਨਰਲ ਸਕੱਤਰ ਸ: ਅਮਰਜੀਤ ਸਿੰਘ ਕਲੇਰ, ਤਹਿਸੀਲ ਪ੍ਰਧਾਨ ਤਰਸੇਮ ਲਾਲ, ਬਲਾਕ ਅਜਨਾਲਾ ਪ੍ਰਧਾਨ ਜਰਨੈਲ ਸਿੰਘ ਅਜਨਾਲਾ, ਬਲਾਕ ਅਜਨਾਲਾ-1 ਪ੍ਰਧਾਨ ਸ: ਸਰਬਜੀਤ ਸਿੰਘ ਵਿਛੋਆ, ਦੀ ...

ਪੂਰੀ ਖ਼ਬਰ »

ਲਾਸ਼ ਨੂੰ ਦਫਨਾਉਣ ਤੋਂ ਰੋਕਣ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਟਕਰਾਅ

ਹਰਸਾ ਛੀਨਾ, 13 ਨਵੰਬਰ (ਕੜਿਆਲ)- ਪਿੰਡ ਭਲਾ ਪਿੰਡ ਵਿਖੇ ਹਾਲਾਤ ਉਸ ਵੇਲੇ ਤਣਾਅ ਪੂਰਨ ਹੋ ਗਏ, ਜਦ ਇਸਾਈ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਦੀ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਦਫਨਾਉਣ ਤੋਂ ਦੂਸਰੇ ਭਾਈਚਾਰੇ ਵਲੋਂ ਰੋਕਿਆ ਗਿਆ | ਇਸ ਸਬੰਧੀ ਮੌਕੇ ਤੋਂ ...

ਪੂਰੀ ਖ਼ਬਰ »

ਨਿੱਜੀ ਰੰਜਿਸ਼ਨ ਹਸਪਤਾਲ 'ਚ ਔਰਤ 'ਤੇ ਹਮਲਾ ਕਰਕੇ ਕੁੱਟਮਾਰ ਕੀਤੀ

ਵੇਰਕਾ, 13 ਨਵੰਬਰ (ਪਰਮਜੀਤ ਸਿੰਘ ਬੱਗਾ)- ਰੰਜਿਸ਼ ਦੇ ਚਲਦਿਆਂ ਪਿੰਡ ਲਹਿਰਕਾਂ ਵਿਖੇ ਹੋਏ ਝਗੜੇ ਸਬੰਧੀ ਬੀਤੀ ਸ਼ਾਮ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਪਰਿਵਾਰਕ ਮੈਂਬਰਾਂ ਦਾ ਪਤਾ ਲੈਣ ਆਈ ਔਰਤ 'ਤੇ ਵਿਰੋਧੀ ਧਿਰ ਵਲੋਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ | ...

ਪੂਰੀ ਖ਼ਬਰ »

ਰਿਵਾਲਵਰ ਦੀ ਨੋਕ 'ਤੇ ਲੁਟੇਰਿਆਂ ਨੇ ਸ਼ਰਾਬ ਦਾ ਠੇਕਾ ਲੁੱਟਿਆ

ਵੇਰਕਾ, 13 ਨਵੰਬਰ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਵੇਰਕਾ ਖੇਤਰ 'ਚ ਅੱਜ ਸਵੇਰੇ ਸੰਘਣੀ ਧੁੰਦ ਦਾ ਫ਼ਾਇਦਾ ਚੁੱਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਰਿਵਾਲਵਰ ਦੀ ਨੋਕ 'ਤੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਬੰਦੀ ਬਣਾਕੇ ਨਕਦੀ ਤੇ ਕੀਮਤੀ ਸ਼ਰਾਬ ਲੁੱਟਕੇ ਫ਼ਰਾਰ ...

ਪੂਰੀ ਖ਼ਬਰ »

ਸੂਰੀ ਨੂੰ ਅਜੇ ਹੋਰ ਸਮਾਂ ਰਹਿਣਾ ਪਵੇਗਾ ਜੇਲ੍ਹ 'ਚ, ਪੁਲਿਸ ਨੇ ਹੋਰ ਧਾਰਾ ਲਗਾਈਆਂ

ਅੰਮਿ੍ਤਸਰ, 13 ਨਵੰਬਰ (ਰੇਸ਼ਮ ਸਿੰਘ)- ਅੰਮਿ੍ਤਸਰ ਦੇ ਹਿੰਦੂ ਨੇਤਾ ਦੇ ਕਤਲ ਨੂੰ ਖਾੜਕੂਆਂ ਵਲੋਂ ਕੀਤਾ ਕਤਲ ਦੱਸ ਕੇ ਫਿਰਕੂ ਜਹਿਰ ਘੋਲਣ ਵਾਲੇ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਜਮਾਨਤ 'ਤੇ ਬਾਹਰ ਆਉਣ ਦੀਆਂ ਆਸਾਂ 'ਤੇ ਉਸ ਵੇਲੇ ਪਾਣੀ ਫਿਰ ਗਿਆ, ਜਦੋਂ ਕਿ ਪੁਲਿਸ ...

ਪੂਰੀ ਖ਼ਬਰ »

ਸੰਘਣੀ ਧੁੰਦ ਨੇ ਰੇਲਵੇ ਓਵਰ ਬਿ੍ਜ਼ ਦੇ ਨਿਰਮਾਣ ਦੀ ਰਫ਼ਤਾਰ ਕੀਤੀ ਹੌਲੀ

ਅੰਮਿ੍ਤਸਰ, 13 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਬੀ. ਆਰ. ਟੀ. ਐਸ. ਪ੍ਰੋਜੈਕਟ ਤਹਿਤ ਭੰਡਾਰੀ ਪੁਲ ਕੋਲ ਉਸਾਰੇ ਜਾ ਰਹੇ ਨਵੇਂ ਰੇਲਵੇ ਓਵਰ ਬਿ੍ਜ਼ (ਆਰ. ਓ. ਬੀ.) ਦੇ ਨਿਰਮਾਣ ਦੇ ਕੰਮ ਦੀ ਰਫਤਾਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਹੌਲੀ ਕਰ ਦਿੱਤੀ ਹੈ | ਇਹੀ ...

ਪੂਰੀ ਖ਼ਬਰ »

ਕੀਰਤਨ ਦਰਬਾਰ ਕਰਵਾਇਆ

ਛੇਹਰਟਾ, 13 ਨਵੰਬਰ (ਵਡਾਲੀ)- ਗੁਰਦੁਆਰਾ ਗੁਰੂ ਨਾਨਕ ਨਾਮ ਲੇਵਾ ਸ੍ਰੀ ਅਖੰਡ ਪਾਠ ਸਭਾ ਨਿਊ ਰਣਜੀਤਪੁਰਾ ਛੇਹਰਟਾ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਮਾਨ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ...

ਪੂਰੀ ਖ਼ਬਰ »

ਵਿਅਕਤੀ ਨੇ ਭੰਡਾਰੀ ਪੁਲ ਤੋਂ ਰੇਲਵੇ ਟਰੈਕ 'ਤੇ ਲਗਾਈ ਛਲਾਂਗ, ਜਾਨ ਬਚੀ

ਅੰਮਿ੍ਤਸਰ, 13 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਮਾਨਸਿਕ ਰੂਪ 'ਚ ਪ੍ਰੇਸ਼ਾਨ ਨਿਪਾਲੀ ਮੂਲ ਦੇ ਇਕ ਵਿਅਕਤੀ ਨੇ ਸੋਮਵਾਰ ਸਵੇਰੇ ਭੰਡਾਰੀ ਪੁੱਲ ਵਾਲੇ ਪਾਸਿਓਾ ਰੇਲਵੇ ਟਰੈਕ 'ਤੇ ਛਲਾਂਗ ਲਗਾ ਦਿੱਤੀ | ਛਲਾਂਗ ਲਗਾਉਣ ਵਾਲੇ ਵਿਅਕਤੀ ਦੀ ਜਾਨ ਤਾਂ ਬਚ ਗਈ ਪਰ ਉਸਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਰਾਸ਼ਟਰੀ ਸਿੱਖਿਆ ਦਿਵਸ

ਚਵਿੰਡਾ ਦੇਵੀ, 13 ਨਵੰਬਰ (ਸਤਪਾਲ ਸਿੰਘ ਢੱਡੇ)- ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਆਜ਼ਾਦ ਭਾਰਤ ਦੇ ਪ੍ਰਥਮ ਸਿੱਖਿਆ ਮੰਤਰੀ ਮੋਲਾਨਾ ਅਬਦੁਲ ਕਲਾਮ ਆਜ਼ਾਦ ਦੇ ਜੈਯੰਤੀ ਮੌਕੇ ਐਨ. ਐਸ. ਐਸ.ਵਿਭਾਗ ਵਲੋਂ 'ਰਾਸ਼ਟਰੀ ਸਿੱਖਿਆ ਦਿਵਸ' ਮਨਾਇਆ ਗਿਆ | ਇਸ ਮੌਕੇ ਵਲੰਟੀਅਰਾਂ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਧੁੰਦ ਦਾ ਕਹਿਰ ਜਾਰੀ, ਮਾਪਿਆਂ ਵਲੋਂ ਸਕੂਲ ਸਮਾਂ ਤਬਦੀਲ ਕਰਨ ਦੀ ਮੰਗ

ਅੰਮਿ੍ਤਸਰ, 13 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨਾਂ ਤੋਂ ਪੈ ਰਹੀ ਸੰਘਣੀ ਤੇ ਧੁਆਂਖੀ ਧੁੰਦ ਕਾਰਨ ਜਿਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਸੜਕ ਦੁਰਘਟਨਾਵਾਂ 'ਚ ਵੀ ਚੋਖਾ ਵਾਧਾ ਹੋਇਆ ਹੈ | ਭਾਵੇਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲਾਂ ਦਾ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 13 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਕੈਂਪ

ਰਾਜਾਸਾਂਸੀ, 13 ਨਵੰਬਰ (ਹਰਦੀਪ ਸਿੰਘ ਖੀਵਾ)- ਸਥਾਨਕ ਕਸਬਾ ਦੇ ਨੇੜਲੇ ਪਿੰਡ ਕੁੱਕੜਾਂ ਵਾਲਾ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਸਿਵਲ ਕਲੌਨੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ, ਚੇਅਰਮੈਨ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਸੈਨਿਕ ਦੇ ਘਰ 'ਚ ਚੋਰੀ ਹੋਣ ਦਾ ਮਾਮਲਾ ਦਰਜ

ਅੰਮਿ੍ਤਸਰ, 13 ਨਵੰਬਰ (ਗਗਨਦੀਪ ਸ਼ਰਮਾ)- ਆਰਮੀ ਸੈਨਿਕ ਦੇ ਘਰ 'ਚ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਛਾਓਣੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੀੜ੍ਹਤ ਰਾਜ ਕੁਮਾਰ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਰਮੀ 'ਚ ਹੈਡ ਕਾਂਸਟੇਬਲ ਨੌਕਰੀ ...

ਪੂਰੀ ਖ਼ਬਰ »

ਸਾਮਾਨ ਵੇਚਦੀ ਬੱਚੀ ਤੋਂ ਪੈਸੇ ਲੈਣ ਦੀ ਘਟਨਾ ਨਾਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦਾ ਕੋਈ ਸਬੰਧ ਨਹੀਂ-ਡਾ: ਰੂਪ ਸਿੰਘ

ਮਾਮਲਾ ਸੋਸ਼ਲ ਮੀਡੀਆ 'ਤੇ ਸਾਮਾਨ ਵੇਚਦੀ ਬੱਚੀ ਤੋਂ ਪੈਸੇ ਲੈਣ ਦੀ ਵਾਇਰਲ ਹੋਈ ਵੀਡੀਓ ਦਾ ਅੰਮਿ੍ਤਸਰ, 13 ਨਵੰਬਰ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮਾਨ ਵੇਚਦੀ ਇਕ ...

ਪੂਰੀ ਖ਼ਬਰ »

ਬਾਬਾ ਗੋਬਿੰਦ ਪਬਲਿਕ ਸਕੂਲ ਸਠਿਆਲਾ ਦਾ ਇਨਾਮ ਵੰਡ ਸਮਾਗਮ

ਸਠਿਆਲਾ, 13 ਨਵੰਬਰ (ਜਗੀਰ ਸਿੰਘ ਸਫਰੀ)- ਬਾਬਾ ਗੋਬਿੰਦ ਐਾਡ ਜੀ. ਐਸ. ਬੱਲ ਸੈਕੰਡਰੀ ਪਬਲਿਕ ਸਕੂਲ ਸਠਿਆਲਾ ਦਾ ਇਨਾਮ ਵੰਡ ਸਮਾਗਮ ਸਾ: ਮੇਜਰ ਜਰਨਲ ਗੁਰਪਾਲ ਸਿੰੰਘ ਬੱਲ ਦੀ ਅਗਵਾਈ ਵਿਚ ਕਰਵਾਇਆ ਗਿਆ | ਸਮਾਗਮ ਦੌਰਾਨ ਪਿ੍ੰਸੀਪਲ ਬਲਜੀਤ ਕੌਰ ਨੇ ਸਕੂਲ ਦੀ ਸਾਲਾਨਾ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਵਲੋਂ ਔਰਤ ਦਾ ਕਤਲ

ਮੱਤੇਵਾਲ, 13 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਝਾਰਖੰਡ ਤੋਂ ਰੋਜੀ ਰੋਟੀ ਖਾਤਰ ਪੰਜਾਬ ਆਏ ਖੇਤ ਮਜ਼ਦੂਰਾਂ ਦੇ ਇਕ ਗਰੁਪ ਦੇ ਮੈਂਬਰ ਵਲੋਂ ਬੀਤੇ ਦਿਨ ਪਿੰਡ ਉਦੋਕੇ ਖੁਰਦ ਵਿਚ ਆਪਣੇ ਹੀ ਗਰੁਪ ਦੀ ਆਗੂ ਔਰਤ ਦਾ ਦਰਦਨਾਕ ਤਰੀਕੇ ਨਾਲ ਕਤਲ ਕਰਨ ਅਤੇ ਆਪਣੇ ਦੋ ਹੋਰ ...

ਪੂਰੀ ਖ਼ਬਰ »

ਨਗਰ ਨਿਗਮ ਦੀਆਂ ਆਗਾਮੀ ਚੋਣਾ ਸਬੰਧੀ ਸੋਧੀ ਹੋਈ ਸੂਚੀ ਜਾਰੀ

ਅੰਮਿ੍ਤਸਰ, 13 ਨਵੰਬਰ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਦੀਆਂ ਚੋਣਾ ਦਸੰਬਰ ਮਹੀਨੇ ਵਿਚ ਕਰਵਾਉਣ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਨਾਲ ਸਿਆਸੀ ਹਲਕਿਆਂ ਵਿਚ ਤੇਜ਼ੀ ਆ ਗਈ ਹੈ | ਨਗਰ ਨਿਗਮ ਹੋਣ 65 ਤੋਂ ਵਧ ਕੇ 85 ਵਾਰਡਾਂ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਧਰਮ ਪ੍ਰਚਾਰ ਕਮੇਟੀ ਵਲੋਂ ਅੱਜ ਤੇ ਭਲਕੇ ਹੋਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ

ਅੰਮਿ੍ਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)- ਪੰਜਾਬ 'ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 14 ਅਤੇ 15 ਨਵੰਬਰ ਨੂੰ ਸਕੂਲਾਂ-ਕਾਲਜਾਂ 'ਚ ਹੋਣ ਵਾਲੀ ਸਲਾਨਾ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਨਿਗਮ ਮੁਲਾਜ਼ਮਾਂ ਦਿੱਤਾ ਧਰਨਾ

ਅੰਮਿ੍ਤਸਰ, 13 ਨਵੰਬਰ (ਹਰਮਿੰਦਰ ਸਿੰਘ)- ਸਾਂਝੀ ਸੰਘਰਸ਼ ਕਮੇਟੀ ਵਲੋਂ ਨਿਗਮ ਪ੍ਰਸ਼ਾਸਨ ਨੂੰ ਸੌਾਪੇ 72 ਘੰਟਿਆਂ ਦੇ ਨੋਟਿਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅੱਜ ਨਿਗਮ ਦੇ ਮੁਲਾਜਮਾਂ ਵਲੋਂ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਹੜਤਾਲ ਕੀਤੀ ਅਤੇ ਨਿਗਮ ਪ੍ਰਸ਼ਾਸਨ ...

ਪੂਰੀ ਖ਼ਬਰ »

ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਕੱਥੂਨੰਗਲ, 13 ਨਵੰਬਰ (ਡਾ: ਦਲਵਿੰਦਰ ਸਿੰਘ ਰੰਧਾਵਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਦੂਸਰਾ ਸਮਾਗਮ ਗੁਰਮਤਿ ਜੀਵਨ ਜਾਂਚ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਗੁਰ ਗਿਆਨ ਅੰਜਨੁ ਸਾਹਿਬ ਵਿਖੇ ਕਰਵਾਇਆ ਗਿਆ | ਭੋਗ ਉਪਰੰਤ ...

ਪੂਰੀ ਖ਼ਬਰ »

ਦਸਮੇਸ਼ ਨਗਰ 'ਚ ਡਾ: ਵੇਰਕਾ ਦਾ ਸਨਮਾਨ

ਨਵਾਂ ਪਿੰਡ, 13 ਨਵੰਬਰ (ਜਸਪਾਲ ਸਿੰਘ)-ਦਸਮੇਸ਼ ਨਗਰ ਵਿਖੇ ਹਾਲ ਹੀ 'ਚ ਸਮਾਪਤ ਹੋਈਆਂ ਸਕੂਲ ਖੇਡਾਂ ਅਤੇ ਧਾਰਮਿਕ ਸਮਾਗਮਾਂ ਮੌਕੇ ਖੇਡ ਪ੍ਰਮੋਟਰ ਅਤੇ ਮੇਲਾ ਪ੍ਰਬੰਧਕ ਸੁੱਖਪਾਲ ਸਿੰਘ ਸੋਹੀ ਦੀ ਅਗਵਾਈ 'ਚ ਪ੍ਰਬੰਧਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਜੀ. ਐਸ. ਟੀ. 28 ਤੋਂ 18 ਫ਼ੀਸਦੀ ਕੀਤੇ ਜਾਣ ਦੇ ਫ਼ੈਸਲੇ ਦਾ ਕੀਤਾ ਸਵਾਗਤ

ਅੰਮਿ੍ਤਸਰ, 13 ਨਵੰਬਰ (ਸੁਰਿੰਦਰ ਕੋਛੜ)- ਫ਼ੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੀ ਹੰਗਾਮੀ ਬੈਠਕ ਅੱਜ ਸ਼ਾਮ ਪ੍ਰਧਾਨ ਸ: ਦਰਸ਼ਨ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਚੇਅਰਮੈਨ ਕਮਲ ਡਾਲਮੀਆ, ਜਨਰਲ ਸਕੱਤਰ ਰਜਿੰਦਰ ਸਿੰਘ ਮਰਵਾਹਾ ਅਤੇ ਵਪਾਰ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟ 'ਚ ਕਿਸਾਨ ਜਾਗਰੂਕਤਾ ਸੈਮੀਨਾਰ ਕਰਵਾਇਆ

ਜੇਠੂਵਾਲ, 13 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ 'ਚ ਖੇਤੀਬਾੜੀ ਵਿਭਾਗ ਦੇ ਡੀਨ ਐਗਰੀਕਲਚਰ ਡਾ: ਜੇ. ਐਸ. ਬੱਲ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਜਿਸ 'ਚ ...

ਪੂਰੀ ਖ਼ਬਰ »

ਲਵਡੇਲ ਸੀਨੀਅਰ ਸਕੂਲ ਵਿਖੇ ਸਾਲਾਨਾ ਸਮਾਗਮ

ਅੰਮਿ੍ਤਸਰ, 13 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਲਵਡੇਲ ਸੀਨੀਅਰ ਸਕੂਲ ਲੁਹਾਰਕਾ ਰੋਡ ਵਿਖੇ ਬਿ੍ਗੇਡੀਅਰ ਜੀ. ਐਸ. ਸੰਧੂ ਦੀ ਅਗਵਾਈ ਹੇਠ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਦੌਰਾਨ 'ਏਕਤਾ 'ਚ ਅਨੇਕਤਾ' ...

ਪੂਰੀ ਖ਼ਬਰ »

ਮਾਨਾਂਵਾਲਾ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਓਠੀਆਂ, 13 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਪਿੰਡ ਮਾਨਾਂਵਾਲਾ ਵਿਖੇ ਅਗਾਂਹ ਵਧੂ ਕਿਸਾਨ ਗੁਰਵਿੰਦਰ ਸਿੰਘ ਕਲੇਰ ਵਲੋਂ ਅਮੂਲ ਦੁੱਧ ਕੰਪਨੀ ਵਲੋਂ ਖੋਲ੍ਹੀ ਗਈ ਡੇਅਰੀ ਦੀ ਸਹੀ ਕਾਰਜੁਗਾਰੀ ਨੂੰ ਦੇਖਦਿਆਂ ਅਮੂਲ ਕੰਪਨੀ ਦੇ ਸਹਾਇਕ ਮੈਨੇਜਰ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX