ਜੈਤੋ, 13 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਮੁਕਤਸਰ ਰੋਡ 'ਤੇ ਨਵਾਂ ਸੀਵਰੇਜ ਪਾਉਣ ਦਾ ਕੰਮ ਠੱਪ ਹੋਣ ਕਰਕੇ ਜਿਥੇ ਦੁਕਾਨਦਾਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉੱਥੇ ਹੀ ਰਾਤ-ਬਰਾਤੇ ਉਕਤ ਰਸਤੇ ਲੰਘਣ ਵਾਲਿਆਂ ਲਈ ਵੱਡੀ ਮੁਸੀਬਤ ਬਣੇ ਸਕਦਾ ਹੈ ਪੁੱਟਿਆ ਹੋਇਆ ਟੋਇਆ | ਕਿਉਂਕਿ ਕੜਾਕੇ ਦੀ ਠੰਢ ਤੇ ਧੰੁਦ ਕਾਰਨ ਕਿਸੇ ਵਕਤ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ 'ਚੋਂ ਉਦੋਂ ਉੱਠੇਗਾ! ਲੋਕਾਂ ਅਤੇ ਪਿੰਡ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਉਹ ਆਪਣੇ-ਕੰਮ ਧੰਦੇ ਖੇਤੀਬਾੜੀ ਵਿਕਾਸ ਬੈਂਕ ਜੈਤੋ ਵਿਚ ਕਰਵਾਉਣ ਲਈ ਆਉਂਦੇ ਹਨ | ਪ੍ਰੰਤੂ ਰਾਹ ਨਾ ਮਾਤਰ ਹੋਣ ਕਰਕੇ ਲੰਘਣ ਸਮੇਂ ਵੱਡੀ ਦਿੱਕਤ ਪੇਸ਼ ਆਉਂਦੀ ਹੈ ਅਤੇ ਬਜ਼ੁਰਗ ਵਿਅਕਤੀ ਤਾਂ ਪਿੱਛੇ ਹੀ ਮੁੜ ਜਾਂਦਾ ਹੈ | ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਉਕਤ ਸਥਿਤੀ ਤੋਂ ਜਾਣੂੰ ਕਰਵਾਉਣ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਲੋਕਾਂ ਦਾ ਦੋਸ਼ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਕੰਮ ਬੰਦ ਹੋਣ ਸਬੰਧੀ ਜਦ ਪੁੱਛਿਆਂ ਜਾਂਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ | ਪ੍ਰੰਤੂ ਕੋਈ ਵੀ ਅਧਿਕਾਰੀ ਮੌਕਾ ਵੇਖਣ ਨਹੀਂ ਪਹੁੰਚਦਾ | ਇੱਥੇ ਦੱਸਣਾ ਜ਼ਰੂਰੀ ਹੈ ਕਿ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ 9 ਅਕਤੂਬਰ ਨੂੰ ਧਰਨਾ ਵੀ ਲਗਾਇਆ ਗਿਆ ਸੀ ਅਤੇ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਚੁੱਕ ਲਿਆ ਸੀ ਕਿ ਸੀਵਰੇਜ ਪਾਉਣ ਦਾ ਕੰਮ ਬੰਦ ਨਹੀਂ ਹੋਵੇਗਾ ਪ੍ਰੰਤੂ 5-6 ਦਿਨਾਂ ਬਾਅਦ ਉਕਤ ਕੰਮ ਠੇਕੇਦਾਰ ਵੱਲੋਂ ਬੰਦ ਕਰਕੇ ਚੱਲਦਾ ਬਣਿਆ | ਇਹ ਕੰਮ ਬੰਦ ਹੋਣ ਕਰਕੇ ਲੰਘਣ ਵਾਲੇ ਰਾਹਗਿਰੀਆਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਵਾਰ ਤਾਂ ਸਥਿਤੀ ਗੰਭੀਰ ਬਣ ਜਾਂਦੀ ਹੈ ਲੰਘਣ ਵਾਲਾ ਵਿਅਕਤੀ ਵਿਚ ਡਿੱਗਦਾ-ਡਿੱਗਦਾ ਮਸਾ ਬਚਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ ਉਪਰੰਤ ਹੀ ਅੱਖਾਂ ਝੱਟ ਖੁੱਲ੍ਹ ਜਾਣਗੀਆਂ | ਇਸ ਮੌਕੇ ਮਹਿੰਦਰ ਪਾਲ ਅਰੋੜਾ, ਗੁਰਮੀਤ ਪਾਲ ਸ਼ਰਮਾ, ਗਗਨ ਅਰੋੜਾ, ਸ਼ਮਿੰਦਰ ਅਰੋੜਾ ਅਤੇ ਬਾਬੂ ਰਾਮ ਮਾਂਡੀਆ ਆਦਿ ਸਮੂਹ ਦੁਕਾਨਦਾਰ ਮੌਜੂਦ ਸਨ |
ਸ੍ਰੀ ਮੁਕਤਸਰ ਸਾਹਿਬ, 13 ਨਵੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕੋਆਪੇ੍ਰਟਿਵ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ 15 ਨਵੰਬਰ (ਬੁੱਧਵਾਰ) ਨੂੰ ਸਵੇਰੇ 11 ਵਜੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ ਮੁਕਤ ਜੇ.ਆਰ. ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਜੌੜੀਆਂ ਨਹਿਰਾਂ ਫ਼ਰੀਦਕੋਟ ਕੋਟਕਪੂਰਾ ਰੋਡ 'ਤੇ ਨਵੇਂ ਬਣੇ ਜਿੰਮ ਅਤੇ ਸੈਰਗਾਹ ਜਿਸ ਦਾ ਉਦਘਾਟਨ ਬਿਜਲੀ ਤੇ ਸਿੰਚਾਈ ਮੰਤਰੀ ਸ: ਰਾਣਾ ਗੁਰਜੀਤ ਸਿੰਘ 15 ਨਵੰਬਰ ਨੂੰ ਦੁਪਹਿਰ 2 ਵਜੇ ਕਰਨਗੇ | ਇਹ ਜਾਣਕਾਰੀ ...
ਕੋਟਕਪੂਰਾ, 13 ਨਵੰਬਰ (ਮੋਹਰ ਗਿੱਲ)-ਘਰੇਲੂ ਪ੍ਰੇਸ਼ਾਨੀ 'ਤੇ ਚੱਲਦਿਆਂ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ | ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਸ ਸਬੰਧ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸਦੀ ਪੁਸ਼ਟੀ ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਖ਼ਰਾਬ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟੇ੍ਰਟ ਰਾਜੀਵ ਪਰਾਸ਼ਰ ਆਈ.ਏ.ਐੱਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਿਤੀ 14 ਅਤੇ 15 ਨਵੰਬਰ 2017 ਨੂੰ ਜ਼ਿਲ੍ਹਾ ...
ਬਾਜਾਖਾਨਾ, 13 ਨਵੰਬਰ (ਜਗਦੀਪ ਸਿੰਘ ਗਿੱਲ)-ਸਥਾਨਕ ਸੀ.ਐੱਚ.ਸੀ. ਬਾਜਾਖਾਨਾ ਵਿਖੇ ਡਿਪਟੀ ਮੈਡੀਕਲ ਸੁਪਰਡੈਂਟ ਫ਼ਰੀਦਕੋਟ ਡਾ: ਜੁਗਰਾਜ ਸਿੰਘ ਨੇ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨੇ ਓ.ਪੀ.ਡੀ., ਐਮਰਜੈਂਸੀ ਵਾਰਡ, ਡਿਸਪੈਂਸਰੀ, ਲੈਬਾਰਟਰੀਆਂ ਅਤੇ ਵੱਖ-ਵੱਖ ਵਾਰਡਾਂ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਹਲਕਾ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਆਈ.ਪੀ.ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਹਿਰੂ ...
ਕੋਟਕਪੂਰਾ, 13 ਨਵੰਬਰ (ਮੋਹਰ ਗਿੱਲ)-ਸ਼ਹਿਰੀ ਥਾਣਾ ਕੋਟਕਪੂਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਥਿਤ ਚੋਰੀ ਦੇ ਮੋਬਾਈਲ ਫੋਨਾਂ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੁਖਵਿੰਦਰ ਸਿੰਘ ਆਧਾਰਿਤ ਪੁਲਿਸ ...
ਫ਼ਰੀਦਕੋਟ, 13 ਨਵੰਬਰ (ਸਤੀਸ਼ ਬਾਗ਼ੀ)-ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜੂਨੀਅਰ ਅਤੇ ਸੀਨੀਅਰ ਗਰੁੱਪ ਦਾ 'ਭਾਰਤ ਕੋ ਜਾਣੋ' ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਦਸਮੇਸ਼ ਪਬਲਿਕ ਸਕੂਲ, ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਐੱਸ.ਬੀ.ਆਰ.ਐੱਸ. ਘੁੱਦੂਵਾਲਾ, ...
ਫਰੀਦਕੋਟ, 13 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)- ਮਿਲਕ ਯੂਨੀਅਨ ਫ਼ਰੀਦਕੋਟ ਦੇ ਦਫਤਰ ਅੱਗੇ ਮੁਲਾਜ਼ਮ ਜਥੇਬੰਦੀ ਮਿਲਕ ਯੂਨੀਅਨ ਫ਼ਰੀਦਕੋਟ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮੁੱਖ ਰੱਖਦਿਆਂ ਸੰਕੇਤਕ ਗੇਟ ਰੈਲੀ ਕੋਨਫੈਡਰੇਸ਼ਨ ਦੇ ਸੱਦੇ 'ਤੇ ਜੁਗਰਾਜ ਸਿੰਘ ਦੀ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿਚ ਝੀਂਗਾ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ਮੱਛੀ ਪਾਲਣ ਵਿਕਾਸ ਏਜੰਸੀ ਦੇ ਵਾਈਸ ਚੇਅਰਮੈਨ ਕਮ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਲਈਆਂ ਗਈਆਂ ਸਨ | ਜੇਕਰ ਕਿਸੇ ਵਿਦਿਆਰਥੀ ਜਿਸ ਨੇ ਆਨਲਾਈਨ ...
ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਕੈਨੇਡਾ ਜੋ ਕਿ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਲਈ ਵੱਖ-ਵੱਖ ਸਮਾਜ ਸੇਵੀ ਕਾਰਜ ਕਰ ਰਹੀ, ਉੱਥੇ ਹੁਣ ਸੰਸਥਾ ਵਲੋਂ ਪੰਜਾਬ ਵਿਚ ਵੀ ਆਪਣਾ ਕਾਰਜ ਸ਼ੁਰੂ ਕੀਤਾ ਹੈ, ਜਿਸ ...
ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)- ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਦੇ ਸੁਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਿਚ ਸੂਬਾ ਸਰਕਾਰ ...
ਨਿਹਾਲ ਸਿੰਘ ਵਾਲਾ, 13 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)- ਹਲਕੇ ਦੇ ਸਰਕਾਰੀ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਪਿੰਡ ਪੱਤੋ ਹੀਰਾ ਸਿੰਘ ਵਿਖੇ ਐੱਮ. ਪੀ. ਕੋਟੇ ਵਿਚੋਂ ਦਿੱਤੀ ਗਈ ਗ੍ਰਾਂਟ ਨਾਲ ਬਣਾਏ ਗਏ ਕਮਰਿਆਂ ਦਾ ...
ਬਾਘਾ ਪੁਰਾਣਾ, 13 ਨਵੰਬਰ (ਬਲਰਾਜ ਸਿੰਗਲਾ)- ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ 'ਤੇ ਸਥਿਤ ਮਿੱਤਲ ਬੂਟ ਹਾਊਸ ਦੀ ਦੁਕਾਨ 'ਚੋਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ...
ਮੋਗਾ, 13 ਨਵੰਬਰ (ਸ਼ਿੰਦਰ ਸਿੰਘ ਭੁਪਾਲ)- ਥਾਣਾ ਬੱਧਨੀ ਕਲਾਂ ਅਤੇ ਥਾਣਾ ਮਹਿਣਾ ਦੀਆਂ ਵੱਖ-ਵੱਖ ਦੋ ਪੁਲਿਸ ਪਾਰਟੀਆਂ ਵੱਲੋਂ ਗਸ਼ਤ ਕਰਨ ਸਮੇਂ 300 ਗ੍ਰਾਮ ਨਸ਼ੀਲਾ ਪਾਊਡਰ ਅਤੇ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ...
ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)- ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਦੇ ਸੁਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਿਚ ਸੂਬਾ ਸਰਕਾਰ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪਿ੍ੰਸੀਪਲ ਹੁਸ਼ਿਆਰ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ 'ਕੌਮੀ ਸਿੱਖਿਆ ਦਿਵਸ' ਮਨਾਇਆ ਗਿਆ | ਕੌਮੀ ਸਿੱਖਿਆ ਦਿਵਸ ਮਨਾਉਂਦੇ ਪ੍ਰੋ. (ਡਾ.) ਪਰਮਿੰਦਰ ਸਿੰਘ ਯੂਥ ਕੋਆਰਡੀਨੇਟਰ ...
ਜੈਤੋ, 13 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਗੰੁਮਟੀ ਖ਼ੁਰਦ (ਸੇਵੇਵਾਲਾ) ਦੇ ਗੁਰਦੁਆਰਾ ਬੀਬਾ ਨਿਹਾਲ ਕੌਰ ਵਿਚ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 9 ਦਿਨ ਤੱਕ ਚਲੇ ਧਾਰਮਿਕ ਸਮਾਗਮ ਵਿਚ ਲੜੀਵਾਰ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੇ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਤੋਂ ਬਾਅਦ ਹੁਣ ਤੱਕ 1018.23 ਕਰੋੜ ਰੁਪਏ ਦੀ ਅਦਾਇਗੀ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ...
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-63ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ (ਕੁਸ਼ਤੀਆਂ) ਜੋ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈਆ | ਇਨ੍ਹਾਂ ਖੇਡਾਂ ਵਿਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਦਨੇਸ਼ਵਰ ਸਿੰਘ ਨੇ ਅੰਡਰ-17 ਉਮਰ ਵਰਗ ਦੇ 76 ...
ਫ਼ਰੀਦਕੋਟ, 13 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਬਲਾਕ ਫ਼ਰੀਦਕੋਟ ਦੀ ਮੀਟਿੰਗ ਚਰਨਜੀਤ ਸਿੰਘ ਸੁੱਖਣ ਵਾਲਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਖੇ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬੋਹੜ ...
ਜੈਤੋ, 13 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਸੁਰਘੂਰੀ ਦੇ ਨੰਬਰਦਾਰ ਬਲਤੇਜ ਸਿੰਘ ਗਿੱਲ ਦੀ ਧਰਮ-ਪਤਨੀ ਅਤੇ ਹਰਪ੍ਰੀਤ ਸਿੰਘ ਗਿੱਲ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਪ੍ਰਕਾਸ਼ ਕੌਰ ਗਿੱਲ (65) ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ | ਉਨ੍ਹਾਂ ਦੀ ਆਤਮਿਕ ਸ਼ਾਂਤੀ ...
ਮੋਗਾ, 13 ਨਵੰਬਰ (ਜਸਪਾਲ ਸਿੰਘ ਬੱਬੀ)- ਐੱਸ. ਡੀ. ਪਬਲਿਕ ਸਕੂਲ ਮੋਗਾ ਵਿਖੇ ਪਿਆਰਾ ਸਿੰਘ ਦਾਤਾ ਮੈਮੋਰੀਅਲ ਐਵਾਰਡ ਕਮੇਟੀ ਦਿੱਲੀ ਦੇ ਪ੍ਰਬੰਧਕਾਂ ਰਾਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵੱਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ...
ਬੱਧਨੀ ਕਲਾਂ, 13 ਨਵੰਬਰ (ਸੰਜੀਵ ਕੋਛੜ)- ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਕੋਸ਼ਿਸ਼ ਵਜੋਂ ਪਿੰਡ ਬੁਰਜ ਦੁੱਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੇਵਾ-ਮੁਕਤ ਅਧਿਆਪਕਾ ਪਲਵਿੰਦਰ ਕੌਰ ਧਰਮਪਤਨੀ ਗੁਰਮੁੱਖ ...
ਹਠੂਰ, 13 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਸੰਤ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ ਯਾਦ 'ਚ 93ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਦੇਹੜਕਾ ਵਿਖੇ 28 ਨਵੰਬਰ ਤੋਂ 4 ਦਸੰਬਰ ਤੱਕ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ...
ਅਹਿਦਮਗੜ੍ਹ, 13 ਨਵੰਬਰ (ਰਵਿੰਦਰ ਪੁਰੀ, ਸੋਢੀ)- ਅਹਿਮਦਗੜ੍ਹ ਧੂਲਕੋਟ ਰੋਡ 'ਤੇ ਅੱਜ ਸਵੇਰੇ ਮੋਟਰਸਾਈਕਲ ਤੇ ਇਕ ਕਾਲਜ ਦੀ ਬੱਸ ਵਿਚਕਾਰ ਹੋਈ ਭਿਆਨਕ ਟਕਰ 'ਚ ਦੋਨੋਂ ਮੋਟਰਸਾਈਕਲ ਸਵਾਰਾਂ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਮਾਜਰੀ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX