ਤਾਜਾ ਖ਼ਬਰਾਂ


ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  35 minutes ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  59 minutes ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  about 3 hours ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  about 3 hours ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  about 3 hours ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  about 3 hours ago
ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਦੌਰਾਨ ਅਧਿਆਪਕਾਂ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਸਬੰਧੀ ਮੁੜ ਤੋਂ ਹਦਾਇਤ ਜਾਰੀ ਕੀਤੀ ਗਈ ਹੈ। ਵਿਭਾਗ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  about 4 hours ago
ਨਵੀਂ ਦਿੱਲੀ, 20 ਜਨਵਰੀ- ਫ਼ੌਜੀ ਜਵਾਨਾਂ ਦੀਆਂ ਪਤਨੀਆਂ ਵੱਲੋਂ ਸ਼ੁਰੂ ਕੀਤੇ ਸੰਗਠਨ ਨੇ ਸੈਨਾ ਜਲ ਦੀ ਸ਼ੁਰੂਆਤ ਕੀਤੀ ਹੈ। ਇਸ ਜਲ ਦੀ ਬੋਤਲ 6 ਰੁਪਏ 'ਚ ਮਿਲੇਗੀ ਤੇ ਇਸ ਤੋਂ ਹੋਣ ਵਾਲੀ ਕਮਾਈ ਫ਼ੌਜੀਆਂ ਤੇ ਸ਼ਹੀਦਾਂ ਦੀਆਂ ਪਤਨੀਆਂ ਦੀ ਭਲਾਈ...
ਗੁਜਰਾਤ ਦੇ ਮਹਿਸਾਨਾ ਵਿਖੇ ਸਰਕਾਰ ਦੀਆਂ 2 ਬੱਸਾਂ ਨੂੰ ਲਗਾਈ ਅੱਗ
. . .  about 4 hours ago
ਓ.ਐਨ.ਜੀ.ਸੀ.ਨੇ 36,915 ਕਰੋੜ 'ਚ ਖ਼ਰੀਦੇ ਐੱਚ.ਪੀ.ਸੀ.ਐਲ.ਦੇ ਸ਼ੇਅਰ
. . .  about 4 hours ago
ਕਰਨੀ ਸੈਨਾ ਦਾ ਦਾਅਵਾ, ਭੰਸਾਲੀ ਨੇ ਪਦਮਾਵਤ ਦੇਖਣ ਲਈ ਦਿੱਤਾ ਸੱਦਾ
. . .  about 5 hours ago
ਪਾਕਿ ਗੋਲੀਬਾਰੀ ਕਾਰਨ ਪੁਣਛ 'ਚ 120 ਸਕੂਲ ਬੰਦ
. . .  about 5 hours ago
ਮਣੀਪੁਰ 'ਚ ਆਇਆ 4.2 ਤੀਬਰਤਾ ਵਾਲਾ ਭੁਚਾਲ
. . .  about 5 hours ago
ਮਹਾਂਬੋਧੀ ਮੰਦਰ ਪਹੁੰਚੀ ਐਨ.ਆਈ.ਏ. ਟੀਮ
. . .  about 6 hours ago
80 ਸਾਲ ਦੀ ਔਰਤ ਨਾਲ ਜਬਰ ਜਨਾਹ
. . .  about 6 hours ago
ਗੱਡੀ ਦੀਆਂ ਸੀਟਾਂ ਨਾ ਹੋਣ ਖ਼ਰਾਬ, ਪੁਲਿਸ ਨੇ ਨੌਜਵਾਨਾਂ ਨੂੰ ਸੜਕ 'ਤੇ ਮਰਨ ਲਈ ਛੱਡਿਆ
. . .  about 7 hours ago
ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 7 hours ago
ਐਲ.ਓ.ਸੀ. 'ਤੇ ਜੰਗੀ ਮਾਹੌਲ, ਲੋਕਾਂ ਵਲੋਂ ਹਿਜਰਤ
. . .  about 8 hours ago
ਕਮਰਾ ਨਾ ਦਿੱਤੇ ਜਾਣ ਤੋਂ ਗ਼ੁੱਸੇ 'ਚ ਆਏ ਵਿਅਕਤੀ ਨੇ ਹੋਟਲ ਨੂੰ ਲਾਈ ਅੱਗ, ਪੰਜ ਮੌਤਾਂ
. . .  about 8 hours ago
ਪਾਕਿ ਗੋਲੀਬਾਰੀ 'ਚ ਸਿਪਾਹੀ ਮਨਦੀਪ ਸਿੰਘ ਸ਼ਹੀਦ
. . .  about 9 hours ago
ਛਤਰਪਤੀ ਹੱਤਿਆ ਮਾਮਲਾ : ਅਗਲੀ ਸੁਣਵਾਈ 17 ਫਰਵਰੀ ਨੂੰ
. . .  about 9 hours ago
ਵਿਦਿਆਰਥੀ ਨੇ ਪ੍ਰਿੰਸੀਪਲ 'ਤੇ ਚਲਾਈਆਂ ਗੋਲੀਆਂ
. . .  about 6 hours ago
ਪਾਕਿਸਤਾਨੀ ਗੋਲੀਬਾਰੀ 'ਚ ਇਕ ਦੀ ਮੌਤ
. . .  about 10 hours ago
ਮਕਾਨ ਦੀ ਵੰਡ ਨੂੰ ਲੈ ਕੇ ਝਗੜੇ 'ਚ ਵਿਅਕਤੀ ਦਾ ਕਤਲ , ਇਕ ਜ਼ਖਮੀ
. . .  about 10 hours ago
ਅਮਰੀਕਾ 'ਚ ਸਰਕਾਰ ਦਾ ਕੰਮ ਹੋਇਆ ਠੱਪ
. . .  about 10 hours ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਨਗਰ ਪਾਲਿਕਾ ਚੋਣ 'ਚ ਮਿਲੀ ਜਿੱਤ
. . .  1 minute ago
ਪਾਕਿ ਗੋਲੀਬਾਰੀ 'ਚ 4 ਜ਼ਖਮੀ
. . .  about 11 hours ago
ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  about 11 hours ago
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  about 12 hours ago
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 13 hours ago
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 13 hours ago
ਅਸਮ 'ਚ ਭੁਚਾਲ
. . .  about 13 hours ago
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 13 hours ago
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  15 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਨਗਰ ਕੌਾਸਲ ਫ਼ਾਜ਼ਿਲਕਾ ਦੇ ਪ੍ਰਧਾਨ ਵਲੋਂ ਵਿਧਾਇਕ 'ਤੇ ਵਿਕਾਸ ਕਾਰਜਾਂ 'ਚ ਅੜਿੱਕਾ ਪਾਉਣ ਦੇ ਦੋਸ਼

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਜਦੋਂ ਦੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਹੈ, ਉਸ ਵੇਲੇ ਤੋਂ ਹੀ ਸ਼ਹਿਰ ਅੰਦਰ ਵਿਕਾਸ ਕੰਮਾਂ 'ਤੇ ਬਰੇਕ ਲੱਗ ਗਈ ਹੈ | ਵਿਕਾਸ ਦੇ ਕੰਮ ਤਾਂ ਕੀ ਕਰਵਾਉਣੇ ਉਲਟਾ ਚੱਲ ਰਹੇ ਕੰਮਾਂ 'ਤੇ ਵੀ ਅੜਿੱਕਾ ਪਾ ਕੇ ਬੰਦ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਾਜ਼ਿਲਕਾ ਨਗਰ ਕੌਾਸਲ ਦਫ਼ਤਰ ਵਿਖੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਵਿਚ ਪ੍ਰਧਾਨ ਰਾਕੇਸ਼ ਧੂੜੀਆ ਨੇ ਕੀਤਾ | ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਹਾਜ਼ਰ ਸਨ | ਸ੍ਰੀ ਧੂੜੀਆ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਕਮੇਟੀ ਵਲੋਂ ਜੋ ਸਫ਼ਾਈ ਦੇ ਟੈਂਡਰ ਲਗਾਏ ਗਏ ਸਨ, ਉਨ੍ਹਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਹੈ ਜਦੋਂ ਇਸ ਸਬੰਧੀ ਨਗਰ ਕੌਾਸਲ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਡੇ ਦੇ ਸਿਆਸੀ ਦਬਾਅ ਹੈ | ਡੇਂਗੂ ਦੀ ਬਿਮਾਰੀ ਨਾਲ ਨਜਿੱਠਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਲਈ ਬਕਾਇਦਾ ਟੈਂਡਰ ਖੋਲ੍ਹੇ ਗਏ ਸਨ ਅਤੇ ਵਰਕ ਆਰਡਰ ਵੀ ਹੋ ਗਿਆ ਸੀ ਪਰ ਅੱਜ ਤੱਕ ਮਸ਼ੀਨਾਂ ਨਹੀ ਖ਼ਰੀਦੀਆਂ ਗਈਆਂ | ਉਨ੍ਹਾਂ ਦੱਸਿਆ ਕਿ ਫ਼ਿਰ ਵੀ ਅਸੀਂ ਹਸਪਤਾਲ ਤੋਂ ਮਸ਼ੀਨਾਂ ਉਧਾਰੀਆਂ ਮੰਗ ਕੇ ਸ਼ਹਿਰ ਅੰਦਰ ਮੱਛਰ ਮਾਰਨ ਲਈ ਛਿੜਕਾਅ ਕੀਤਾ ਹੈ | ਸ੍ਰੀ ਧੂੜੀਆ ਨੇ ਕਿਹਾ ਕਿ ਸਟਰੀਟ ਲਾਈਟਾਂ ਸਬੰਧੀ ਵੀ ਟੈਂਡਰ ਗਲਤ ਖੋਲੇ ਗਏ ਅਤੇ ਇਸ ਤੋਂ ਬਾਅਦ ਜਦੋਂ ਦੁਬਾਰਾ ਟੈਂਡਰ ਖੋਲ੍ਹੇ ਗਏ ਤਾਂ ਉਨ੍ਹਾਂ ਦਾ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਪਰ ਅੱਜ ਤੱਕ ਲਾਈਟਾਂ ਠੀਕ ਕਰਨ ਵਾਸਤੇ ਗੱਡੀਆਂ ਦੀ ਖਰੀਦ ਨਹੀਂ ਕੀਤੀ ਗਈ | ਸ੍ਰੀ ਧੂੜੀਆ ਨੇ ਕਿਹਾ ਕਿ ਸੰਜੀਵ ਸਿਨੇਮਾ ਤੋਂ ਕੈਂਟ ਰੋਡ, ਨਾਲ ਲਗਦੀਆਂ ਗਲੀਆਂ ਵਿਚ ਸੀਵਰੇਜ ਪਾਉਣ ਲਈ 11 ਕਰੋੜ ਰੁਪਏ ਮਨਜੂਰ ਕੀਤੇ ਗਏ ਸਨ, ਜਿਸ ਦਾ ਸੀਵਰੇਜ ਬੋਰਡ ਵੱਲੋਂ ਕੰਮ ਕਰਕੇ ਸੜਕ ਪੱਕੀ ਕਰਵਾਉਣੀ ਸੀ, ਪਰ ਸੀਵਰੇਜ ਬੋਰਡ ਵੱਲੋਂ ਸੀਵਰੇਜ ਤਾਂ ਪਾ ਦਿੱਤਾ ਗਿਆ | ਪਰ ਸਰਕਾਰ ਬਣਨ ਤੋਂ ਬਾਅਦ ਸੀਵਰੇਜ ਬੋਰਡ ਦੇ ਖਾਤੇ ਵਿਚ ਪਈ 7 ਕਰੋੜ ਦੀ ਰਾਸ਼ੀ ਨੂੰ ਪੰਜਾਬ ਸਰਕਾਰ ਨੇ ਵਾਪਸ ਮੰਗਵਾ ਲਿਆ | ਸ੍ਰੀ ਧੂੜੀਆ ਨੇ ਕਿਹਾ ਕਿ ਫ਼ਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਨਾਲ ਜੋ ਚਾਰ-ਪੰਜ ਕਾਂਗਰਸ ਦੇ ਆਗੂ ਹਨ, ਜੋ ਨਗਰ ਕੌਾਸਲ ਵਿਚ ਆ ਕੇ ਮੁਲਾਜ਼ਮਾਂ ਨੂੰ ਦਬਾਅ ਪਾ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਨਗਰ ਕਾਂਗਰਸ ਨੇ ਹਮੇਸ਼ਾ ਹੀ ਵਿਕਾਸ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ, ਉਨ੍ਹਾਂ ਕਿਹਾ ਕਿ ਵਿਨਾਸ਼ ਦਾ ਦੂਜਾ ਨਾਂਅ ਹੀ ਕਾਂਗਰਸ ਹੈ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਅੰਦਰ ਮੈਂ ਲੋਕਾਂ ਦੀ ਸਹੂਲਤ ਲਈ ਵੱਡੇ ਵੱਡੇ ਪ੍ਰੋਜੈਕਟ ਅੰਡਰ ਬਿ੍ਜ, ਨਵਾਂ ਬੱਸ ਅੱਡਾ, ਕੈਂਸਰ ਹਸਪਤਾਲ ਆਦਿ ਲਿਆਂਦੇ ਹਨ, ਜਿਨ੍ਹਾਂ ਨੂੰ ਵੀ ਰੋਕਣ ਲਈ ਕਾਂਗਰਸ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਕਾਰਜਾਂ ਨੂੰ ਰੁਕਣ ਨਹੀ ਦੇਵੇਗੀ, ਚਾਹੇ ਇਸ ਲਈ ਵੰਡਾ ਸੰਘਰਸ਼ ਕਿਉਂ ਨਾ ਕਰਨਾ ਪਵੇ | ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ 'ਤੇ ਵੀ ਫ਼ਾਜ਼ਿਲਕਾ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਹੁਣ ਵੀ ਸਰਕਾਰ ਵਲੋਂ ਬੋਰਡ ਦਾ ਬੁੱਕ ਡਿਪੂ ਫ਼ਾਜ਼ਿਲਕਾ ਵਿਖੇ ਭੇਜਣ ਸਬੰਧੀ ਦਿੱਤੇ ਹੁਕਮਾਂ ਨੂੰ ਰੱਦ ਕਰਵਾ ਕੇ ਵਾਪਸ ਅਬੋਹਰ ਵਿਖੇ ਸਥਾਪਿਤ ਕਰ ਲਿਆ ਗਿਆ ਹੈ | ਨਗਰ ਕੌਾਸਲ ਪ੍ਰਧਾਨ ਰਾਕੇਸ਼ ਧੂੜੀਆ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰ ਕਾਲੜਾ 'ਤੇ ਵੀ ਕੌਾਸਲ ਕੰਮਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਅਤੇ ਅਧਿਕਾਰੀਆਂ 'ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਹਨ | ਜਦੋਂ ਇਸ ਸਬੰਧੀ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕਾਲੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੌਾਸਲ ਪ੍ਰਧਾਨ ਦੂਜਿਆਂ 'ਤੇ ਦੋਸ਼ ਮੜ੍ਹ ਰਹੇ ਹਨ | ਇਸ ਮੌਕੇ ਸੁਬੋਧ ਵਰਮਾ, ਮਨੋਜ ਤਿ੍ਪਾਠੀ, ਜਗਦੀਸ਼ ਸੇਤੀਆ, ਡਾ: ਰਮੇਸ਼ ਵਰਮਾ, ਦੇਵ ਰਾਜ ਮੌਾਗਾ, ਅਨਿਲ ਕੁਮਾਰ ਸੇਠੀ ਸਾਬਕਾ ਪ੍ਰਧਾਨ, ਅਸ਼ੋਕ ਜੈਰਥ ਸਾਬਕਾ ਚੇਅਰਮੈਨ, ਨਰਿੰਦਰ ਪ੍ਰਣਾਮੀ, ਵੀਨਾ ਵਰਮਾ, ਤਾਰਾ ਚੰਦ ਸੋਲੰਕੀ, ਰਵਿੰਦਰ ਭਠੇਜਾ, ਸੰਦੀਪ ਕੁਮਾਰ, ਅਰੁਣ ਵਧਵਾ, ਬਲਜੀਤ ਸਹੋਤਾ ਆਦਿ ਹਾਜ਼ਰ ਸਨ |

ਮਸਲਿਆਂ ਦੇ ਹੱਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰੀ ਜਥੇਬੰਦੀ ਵਲੋਂ ਅਧਿਕਾਰੀਆਂ ਨੂੰ ਚਿਤਾਵਨੀ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)- ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਘਰ ਬਾਹਰੋਂ ਮਹਿੰਦਰਾ ਪਿਕਅਪ ਗੱਡੀ ਚੋਰੀ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)- ਦਰਮਿਆਨੀ ਰਾਤ ਨੂੰ ਚੋਰ ਘਰ ਮੂਹਰੇ ਖੜੀ ਮਹਿੰਦਰਾ ਪਿਕ ਅੱਪ ਗੱਡੀ ਲੈ ਕੇ ਫ਼ਰਾਰ ਹੋ ਗਏ | ਪੁਲਿਸ ਅਨੁਸਾਰ ਪੀੜਤ ਰਾਹੁਲ ਪੁੱਤਰ ਸ਼ਸ਼ੀ ਭੂਸ਼ਨ ਵਾਸੀ ਫ਼ਿਰੋਜ਼ਪੁਰ ਛਾਉਣੀ ਨੇ ਕੈਂਟ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਬਾਰ ਐਸੋਸੀਏਸ਼ਨ ਅਤੇ ਬੈਂਚ ਦਰਮਿਆਨ ਮਾਮਲਾ ਸੁਲਝਿਆ

ਫ਼ਿਰੋਜ਼ਪੁਰ, 13 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੇ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦਰਮਿਆਨ ਕੁਝ ਦਿਨ ਪਹਿਲਾਂ ਉਤਪੰਨ ਹੋਏ ਵਿਵਾਦ ਦੀ ਅੱਜ ਸਮਾਪਤੀ ਹੋ ਗਈ ਹੈ ਅਤੇ ਬਾਰ ਵਲੋਂ ਵਕੀਲਾਂ ਉੱਪਰ ਅਦਾਲਤ ਵਿਚ ...

ਪੂਰੀ ਖ਼ਬਰ »

ਸ਼ਹਿਰਾਂ ਅੰਦਰ ਪਾਣੀ ਸਪਲਾਈ ਅਤੇ ਸੀਵਰੇਜ ਦੇ ਬਿੱਲਾਂ 'ਤੇ ਲੱਗਾ ਜੁਰਮਾਨਾ ਮੁਆਫ਼

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਲੰਬੇ ਅਰਸੇ ਤੋਂ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਖੰੂਜੇ ਸ਼ਹਿਰ ਵਾਸੀਆਂ ਨੂੰ ਡਿਫਾਲਟਰ ਹੋਣ ਕਾਰਨ ਲੱਗੇ ਜੁਰਮਾਨੇ ਅਤੇ ਵਿਆਜ ਮੁਆਫ਼ ਕਰਨ ਦਾ ਪੰਜਾਬ ਸਰਕਾਰ ਐਲਾਨ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ ਬਾਬਾ ਦੀਪ ਸਿੰਘ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਹਾਕਮ ਸਿੰਘ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦੀ ਰਕਮ ਨਾ ਮਿਲਣ ਕਾਰਨ ਖਾਣਾ ਬੰਦ ਰੱਖਿਆ ਜਾਵੇਗਾ

ਫ਼ਿਰੋਜ਼ਪੁਰ, 13 ਨਵੰਬਰ (ਪਰਮਿੰਦਰ ਸਿੰਘ)- ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਮਿਡ-ਡੇ-ਮੀਲ ਬਣਾਉਣ ਦੀ ਰਾਸ਼ੀ ਸਕੂਲਾਂ ਨੂੰ ਨਾ ਮਿਲਣ ਕਾਰਨ 6 ਨਵੰਬਰ ਤੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਮਿਡ-ਡੇ-ਮੀਲ ਸਕੂਲਾਂ ਵਿਚ ਖਾਣਾ ਬਣਾਉਣਾ ਬੰਦ ਹੈ | ਭਾਵੇਂ ਸਰਕਾਰ ਵਲੋਂ 20 ...

ਪੂਰੀ ਖ਼ਬਰ »

ਅਕਾਲੀ ਵਰਕਰਾਂ 'ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚੇ ਸਹਿਣ ਨਹੀਂ ਕੀਤੇ ਜਾਣਗੇ-ਜਿੰਦੂ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਮਮਦੋਟ ਕਸਬੇ ਅੰਦਰ ਅਕਾਲੀ ਕੌਾਸਲਰਾਂ 'ਤੇ ਦਰਜ ਕੀਤੇ ਗਏ ਕਾਤਲਾਨਾ ਹਮਲੇ ਵਾਲੇ ਪੁਲਿਸ ਮੁਕੱਦਮੇ ਨੂੰ ਸਰਾਸਰ ਝੂਠਾ ਤੇ ਨਿਰਆਧਾਰ ਕਰਾਰ ਦਿੰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਅਕਾਲੀ ਵਰਕਰਾਂ ...

ਪੂਰੀ ਖ਼ਬਰ »

ਐੱਮ. ਸੀ. ਕਾਲੋਨੀ ਵੈਲਫੇਅਰ ਸੁਸਾਇਟੀ ਦਾ ਗਠਨ, ਸੇਖੋਂ ਪ੍ਰਧਾਨ ਬਣੇ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਐੱਮ. ਸੀ. ਕਾਲੋਨੀ ਦੇ ਨਿਵਾਸੀਆਂ ਦੀ ਇਕ ਬੈਠਕ ਹੋਈ | ਜਿਸ ਵਿਚ 22 ਮੈਂਬਰਾਂ ਨੇ ਭਾਗ ਲਿਆ ਅਤੇ ਕਾਲੋਨੀ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਐੱਮ. ਸੀ. ਕਾਲੋਨੀ ਵੈਲਫੇਅਰ ਸੁਸਾਇਟੀ ਦਾ ਗਠਨ ...

ਪੂਰੀ ਖ਼ਬਰ »

ਸਰਬਜੀਤ ਸਿੰਘ ਧਾਲੀਵਾਲ ਨੂੰ ਸਦਮਾ, ਸਹੁਰੇ ਦੀ ਮੌਤ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- 'ਅਜੀਤ' ਦੇ ਕਸਬਾ ਫ਼ਿਰੋਜ਼ਸ਼ਾਹ ਤੋਂ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਹੁਰਾ ਸ: ਗੁਰਦੀਪ ਸਿੰਘ ਚਹਿਲ ਸਾਬਕਾ ਡਾਇਰੈਕਟਰ ਮਿਲਕਫੈੱਡ ਸਪੁੱਤਰ ਟਕਸਾਲੀ ਅਕਾਲੀ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦੀ ਮੀਟਿੰਗ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)- ਸਾਬਕਾ ਸੈਨਿਕਾਂ ਦੀ ਮੀਟਿੰਗ ਪ੍ਰਧਾਨ ਗੁਰਬਖ਼ਸ਼ ਸਿੰਘ ਵਰਨਾਲਾ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਹੋਈ | ਆਗੂਆਂ ਨੇ ਦੱਸਿਆ ਕਿ ਫ਼ੌਜੀ ਦੀ ਲੜਕੀ ਦੇ ਵਿਆਹ 'ਤੇ ਸਰਕਾਰ ...

ਪੂਰੀ ਖ਼ਬਰ »

ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਨੇ ਕਰਵਾਏ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)-ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਵਲੋਂ ਪ੍ਰਧਾਨ ਹਰਵਿੰਦਰ ਘਈ ਦੀ ਅਗਵਾਈ ਹੇਠ ਲੋੜਵੰਦ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ | ਗਰੈਂਡ ਹੋਟਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਕੀਤੇ ਗਏ ...

ਪੂਰੀ ਖ਼ਬਰ »

ਮੋਹ ਦਾ ਤਿਆਗ ਕਰਨ ਵਾਲਾ ਹੀ ਭਗਵਾਨ ਨੂੰ ਪ੍ਰਾਪਤ ਕਰਦਾ ਹੈ-ਸਵਾਮੀ ਆਤਮਾ ਨੰਦ

ਜ਼ੀਰਾ, 13 ਨਵੰਬਰ (ਮਨਜੀਤ ਸਿੰਘ ਢਿੱਲੋਂ)- ਸ੍ਰੀ ਸ੍ਰੀ 1008 ਸਿੱਧ ਬਾਬਾ ਸਵਾਮੀ ਸਵਤੈੈ ਪ੍ਰਕਾਸ਼ ਪੁਰੀ ਦੀ ਯਾਦ ਨੂੰ ਸਮਰਪਿਤ 63ਵੀਂ ਬਰਸੀ ਮਨਾਉਂਦਿਆਂ ਸ਼ਿਵ ਸ਼ਕਤੀ ਯੋਗ ਮਿਸ਼ਨ ਜ਼ੀਰਾ ਵਲੋਂ ਸਥਾਨਕ ਸ਼ਿਵਾਲਾ ਮੰਦਿਰ ਜ਼ੀਰਾ ਵਿਖੇ ਕਰਵਾਏ ਜਾ ਰਹੇ 7 ਦਿਨਾ ਸਮਾਗਮ ਦੇ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਅਤੇ ਖੇਤਾਂ 'ਚ ਪਈ ਪਰਾਲੀ ਨੇ ਕਿਸਾਨਾਂ ਨੂੰ ਲਾਇਆ ਧੁੜਕੂ

ਤਲਵੰਡੀ ਭਾਈ, 13 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਕਾਰਨ ਪਸਰੀ ਧੁੰਦ ਅਤੇ ਮੀਂਹ ਵਾਂਗ ਵਰ੍ਹ ਰਹੀ ਤਰੇਲ ਧੁੰਦ ਨੇ ਕਿਸਾਨਾਂ ਨੂੰ ਧੁੜਕੂ ਲਾ ਰੱਖਿਆ ਹੈ ਜਦਕਿ ਸਰਕਾਰੀ ਹੁਕਮਾਂ ਨੂੰ ਮੰਨ ਕੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਾਰੇ ਕੇ ਵਿਖੇ ਮਾਸ ਕਾਊਾਸਿਲੰਗ ਸਬੰਧੀ ਸਮਾਗਮ ਕਰਵਾਇਆ

ਫ਼ਿਰੋਜ਼ਪੁਰ, 13 ਨਵੰਬਰ (ਪਰਮਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਅਤੇ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਦੀ ਹਦਾਇਤਾਂ 'ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਮਾਸ ਕਾਊਾਸਿਲੰਗ ਪੋ੍ਰਗਰਾਮ ਤਹਿਤ ਇਕ ਸਾਦਾ ਸਮਾਗਮ ਕਰਵਾਇਆ ਗਿਆ, ...

ਪੂਰੀ ਖ਼ਬਰ »

ਖਿਡਾਰੀ ਤੇਜਵੀਰ ਸਿੰਘ ਗਿੱਲ ਨੇ ਜਿੱਤਿਆ ਤਾਈਕਵਾਂਡੋ ਵਿਚ ਸੋਨ ਤਗਮਾ

ਫ਼ਿਰੋਜ਼ਪੁਰ, 13 ਨਵੰਬਰ (ਪਰਮਿੰਦਰ ਸਿੰਘ)- 1 ਨਵੰਬਰ ਤੋਂ 4 ਨਵੰਬਰ ਤੱਕ ਗੁਹਾਟੀ ਵਿਖੇ ਹੋਈ 48ਵੀਂ ਕੇ. ਵੀ. ਐੱਸ. ਕੌਮੀ ਸਪੋਰਟਸ ਮੀਟ ਦੌਰਾਨ ਤਾਈਕਵਾਂਡੋ 'ਚ ਫ਼ਿਰੋਜ਼ਪੁਰ ਦੀ ਕੇਂਦਰੀ ਵਿਦਿਆਲਾ-2 ਦੇ 9ਵੀਂ ਜਮਾਤ ਦੇ ਵਿਦਿਆਰਥੀ ਤੇਜਵੀਰ ਸਿੰਘ ਗਿੱਲ ਨੇ ਚੰਗੀ ਖੇਡ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਮਨਾਏਗਾ 14 ਤੋਂ 21 ਤੱਕ ਬਾਲ ਮਜ਼ਦੂਰੀ ਖ਼ਾਤਮਾ ਹਫ਼ਤਾ-ਵਿਨੀਤ ਕੁਮਾਰ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਬੱਚਿਆਂ ਪਾਸੋਂ ਕਰਵਾਈ ਜਾਂਦੀ ਮਜ਼ਦੂਰੀ ਨੰੂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਖ਼ਾਤਮਾ ਹਫ਼ਤਾ 14 ਤੋਂ 21 ਨਵੰਬਰ 2017 ਤੱਕ ਮਨਾਇਆ ...

ਪੂਰੀ ਖ਼ਬਰ »

ਬਿਜਲੀ ਸਪਲਾਈ ਨੂੰ ਲੈ ਕੇ ਪਾਵਰਕਾਮ ਐਕਸੀਅਨ ਦਾ ਕਿਸਾਨਾਂ ਵਲੋਂ ਘਿਰਾਓ

ਜ਼ੀਰਾ, 13 ਨਵੰਬਰ (ਜਗਤਾਰ ਸਿੰਘ ਮਨੇਸ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ ਮੱਲੋਕੇ ਦੀ ਅਗਵਾਈ ਹੇਠ ਬਿਜਲੀ ਸਪਲਾਈ ਨੂੰ ਲੈ ਕੇ ਪਾਵਰਕਾਮ ਐਕਸੀਅਨ ਸਬ ਡਵੀਜ਼ਨ ਜ਼ੀਰਾ ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ ਅਤੇ ...

ਪੂਰੀ ਖ਼ਬਰ »

20ਵੀਂ ਪੰਜਾਬ ਸਟੇਟ ਸਬ ਜੂਨੀਅਰ ਵੂਸ਼ੂ ਵਿਚੋਂ ਫ਼ਿਰੋਜ਼ਪੁਰ ਦੇ ਨੰਨ੍ਹੇ-ਮੰੁਨੇ ਖਿਡਾਰੀਆਂ ਮਾਰੀਆਂ ਮੱਲਾਂ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਬਠਿੰਡਾ ਵਿਖੇ ਹੋਈ 20ਵੀਂ ਪੰਜਾਬ ਸਟੇਟ ਸਬ ਜੂਨੀਅਰ ਵੂਸ਼ੂ ਚੈਂਪੀਅਨਸ਼ਿਪ 2017 ਵਿਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ | ਐਸੋਸੀਏਸ਼ਨ ਦੇ ਚੇਅਰਮੈਨ ਸੁਨੀਲ ਕੁਮਾਰ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਠੱਠਾ ਸਾਹਿਬ ਵਿਖੇ ਗੁਰਮਤਿ ਸਮਾਗਮ 17 ਨੂੰ

ਜ਼ੀਰਾ, 13 ਨਵੰਬਰ (ਜਗਤਾਰ ਸਿੰਘ ਮਨੇਸ)- ਗੁਰਦੁਆਰਾ ਪਾਤਸ਼ਾਹੀ ਛੇਵੀਂ ਠੱਠਾ ਸਾਹਿਬ ਪ੍ਰਬੰਧਕ ਕਮੇਟੀ ਪ੍ਰਧਾਨ ਤੇਗਾ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ, ਮੈਨੇਜਰ ਭਾਈ ਬੂਟਾ ਸਿੰਘ, ਕਲਰਕ ਸ਼ਾਮ ਸਿੰਘ, ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ, ਹਰਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਲੋਂ ਅਨੋਖ ਸਿੰਘ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਫ਼ਿਰੋਜ਼ਪੁਰ, 13 ਨਵੰਬਰ (ਤਪਿੰਦਰ ਸਿੰਘ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਫੈਡਰੇਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਵਾਂ ਪ੍ਰਧਾਨ ਅਨੋਖ ਸਿੰਘ ਰੋਡੇ ਵਾਲਾ ਨੂੰ ਨਿਯੁਕਤ ਕੀਤਾ ਹੈ | ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ...

ਪੂਰੀ ਖ਼ਬਰ »

ਕਚਹਿਰੀ 'ਚ ਵਕੀਲਾਂ ਦੇ ਚੈਂਬਰਾਂ ਵਿਚ ਚੋਰੀਆਂ ਦਾ ਸਿਲਸਿਲਾ ਜਾਰੀ

ਫ਼ਿਰੋਜ਼ਪੁਰ, 13 ਨਵੰਬਰ (ਰਾਕੇਸ਼ ਚਾਵਾਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਚਹਿਰੀ 'ਚ ਅਣਪਛਾਤੇ ਚੋਰਾਂ ਵਲੋਂ ਵਕੀਲਾਂ ਦੇ ਚੈਂਬਰਾਂ 'ਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ, ਜਿਸ ਨੂੰ ਲੈ ਕੇ ਵਕੀਲਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬਾਰ ਦੇ ਵਕੀਲਾਂ ਨੇ ...

ਪੂਰੀ ਖ਼ਬਰ »

ਕਾਂਗਰਸ ਨੇ ਗੁਰਭੇਜ ਸਿੰਘ ਟਿੱਬੀ ਨੂੰ ਲਗਾਇਆ ਗੁਜਰਾਤ ਚੋਣਾਂ 'ਚ ਰਾਜਕੋਟ (ਪੱਛਮੀ) ਹਲਕੇ ਦਾ ਕੋਆਰਡੀਨੇਟਰ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਗੁਜਰਾਤ ਵਿਧਾਨ ਸਭਾ ਚੋਣਾਂ ਹਰ ਹਾਲਤ 'ਚ ਜਿੱਤਣ ਲਈ ਕਾਂਗਰਸ ਵਲੋਂ ਸਮੁੱਚੇ ਦੇਸ਼ ਭਰ ਵਿਚੋਂ ਮਿਹਨਤੀ ਅਤੇ ਕਾਬਲ 400 ਦੇ ਕਰੀਬ ਆਗੂਆਂ ਨੂੰ ਗੁਜਰਾਤ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਕੋਆਰਡੀਨੇਟਰ ਲਗਾਇਆ ਗਿਆ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ

ਗੁਰੂਹਰਸਹਾਏ, 13 ਨਵੰਬਰ (ਹਰਚਰਨ ਸਿੰਘ ਸੰਧੂ)-ਸਥਾਨਕ ਸ਼ਹਿਰ ਦੇ ਮਾਤਾ ਸਾਹਿਬ ਕੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਕਰਵਾਇਆ ਵਿਰਾਸਤੀ ਮੇਲਾ 'ਝਲਕ ਪੰਜਾਬ ਦੀ' ਵੱਖਰੀ ਛਾਪ ਛੱਡ ਗਿਆ | ਪੰਜਾਬ ਅਤੇ ਪੰਜਾਬੀ ਸੱਭਿਆਚਾਰ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਦਸਤਾਵੇਜ਼ ਅਪਲੋਡ ਕਰਨ ਦੇ ਸਮੇਂ ਵਿਚ ਵਾਧਾ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਅਪਲਾਈ ਕਰਨ ਦੀ ਮਿਤੀ ਵਿਚ 17 ਨਵੰਬਰ ਤੱਕ ਵਾਧਾ ਕੀਤਾ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾਵਾਂ 17 ਨਵੰਬਰ ਤੱਕ ਭੇਜ ਸਕਦੀਆਂ ਹਨ ਅਰਜ਼ੀਆਂ- ਜ਼ਿਲ੍ਹਾ ਭਲਾਈ ਅਫ਼ਸਰ
ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਦਸਤਾਵੇਜ਼ ਅਪਲੋਡ ਕਰਨ ਦੇ ਸਮੇਂ ਵਿਚ ਵਾਧਾ

ਫ਼ਿਰੋਜ਼ਪੁਰ, 13 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਅਪਲਾਈ ਕਰਨ ਦੀ ਮਿਤੀ ਵਿਚ 17 ਨਵੰਬਰ ਤੱਕ ਵਾਧਾ ਕੀਤਾ ...

ਪੂਰੀ ਖ਼ਬਰ »

ਪਿਛਲੇ ਸਾਲ ਦੇ ਮੁਕਾਬਲੇ ਅਬੋਹਰ ਮੰਡੀ 'ਚ ਝੋਨਾ ਜ਼ਿਆਦਾ ਆਇਆ-ਨਰਮੇ ਦੀ ਆਮਦ ਜਾਰੀ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿਛਲੇ ਸਾਲ ਦੇ ਮੁਕਾਬਲੇ ਅਬੋਹਰ ਮੰਡੀ ਵਿਚ ਝੋਨੇ ਦੀ ਆਮਦ ਐਤਕੀਂ ਜ਼ਿਆਦਾ ਹੋਈ ਹੈ ਜਦੋਂ ਕਿ ਹਾਲੇ ਵੀ ਝੋਨਾ ਆ ਰਿਹਾ ਹੈ | ਨਰਮੇ ਦੀ ਆਮਦ ਜਾਰੀ ਹੈ ਪਰ ਹੁਣ ਰੋਜ਼ਾਨਾ ਆਮਦ ਕਣਕ ਦੀ ਬਿਜਾਈ ਕਰਕੇ ਘੱਟ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਭਾਈ ਮਹਾਂ ਸਿੰਘ ਖ਼ਾਲਸਾ ਪਬਲਿਕ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ

ਜਲਾਲਾਬਾਦ, 13 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਅੱਜ ਸਥਾਨਕ ਭਾਈ ਮਹਾਂ ਸਿੰਘ ਖ਼ਾਲਸਾ ਪਬਲਿਕ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੈਡਮਿੰਟਨ, ਸ਼ਾਟ ਪੁੱਟ, ਰੱਸਾ ਖਿੱਚਣਾ,100,200 ਅਤੇ 400 ਮੀਟਰ ਦੌੜਾਂ, 400 ਮੀਟਰ ਰਿਲੇਅ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ...

ਪੂਰੀ ਖ਼ਬਰ »

ਵੈਟਰਨਰੀ ਡਾਕਟਰਾਂ ਨੇ ਮੰਗ ਪੱਤਰ ਦਿੱਤਾ

ਸ੍ਰੀਗੰਗਾਨਗਰ, 13 ਨਵੰਬਰ (ਦਵਿੰਦਰਜੀਤ ਸਿੰਘ)-ਰਾਜਸਥਾਨ ਵੈਟਰਨਰੀ ਐਸੋਸੀਏਸ਼ਨ ਨਾਲ ਸਬੰਧਤ ਗੰਗਾਨਗਰ ਦੇ ਵੈਟਰਨਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਆਪਣਾ ਮੰਗ ਪੱਤਰ ਵਧੀਕ ਜ਼ਿਲ੍ਹਾ ਕੁਲੈਕਟਰ (ਵਿਜੀਲੈਂਸ) ਨੂੰ ਦਿੱਤਾ | ਮੰਗ ...

ਪੂਰੀ ਖ਼ਬਰ »

ਲੜਾਈ 'ਚ ਵਿਅਕਤੀ ਜ਼ਖ਼ਮੀ

ਜਲਾਲਾਬਾਦ, 13 ਨਵੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਵੈਰੋਂ ਕੇ ਦੀ ਮੰਡੀ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋ ਗਿਆ | ਲੜਾਈ ਵਿੱਚ ਜ਼ਖਮੀ ਹੋਇਆ ਵਿਅਕਤੀ ਰਮੇਸ਼ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਢਾਬ ਕੜਿਆਲ ਸਿਵਲ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਨੋਬਲ ਨੂੰ ਉੱਚਾ ਕਰਨ ਲਈ ਦੋਸਤੀ ਹਫ਼ਤਾ ਮਨਾਇਆ

ਫਾਜ਼ਿਲਕਾ, 13 ਨਵੰਬਰ (ਅਮਰਜੀਤ ਸ਼ਰਮਾ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਸ੍ਰੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਸਲੱਮ ਏਰੀਆ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਸਰਕਾਰੀ ਸਕੂਲ ਨੰਬਰ 1 ਵਿੱਚ ਪੜ੍ਹ ਰਹੇ ਦੇ ਦਿਵਿਯਾਂਗ ਬੱਚਿਆਂ ...

ਪੂਰੀ ਖ਼ਬਰ »

ਮੰਡੀ ਲਾਧੂਕਾ ਅਤੇ ਆਸ-ਪਾਸ ਦੀਆਂ ਮੰਡੀਆਂ 'ਚ ਸ਼ੈਲਰ ਮਾਲਕਾਂ ਦੇ ਕੀਤੇ ਪੂਲ ਕਾਰਨ ਕਿਸਾਨ ਨਿਰਾਸ਼

ਮੰਡੀ ਲਾਧੂਕਾ,13 ਨਵੰਬਰ (ਮਨਪ੍ਰੀਤ ਸਿੰਘ ਸੈਣੀ)- ਮੰਡੀ ਲਾਧੂਕਾ ਅਤੇ ਆਸ ਪਾਸ ਦੇ ਇਲਾਕੇ ਦੇ ਸ਼ੈਲਰ ਮਾਲਕਾਂ ਵੱਲੋਂ ਪੂਲ ਕਰਕੇ ਬਾਸਮਤੀ ਝੋਨੇ ਦਾ ਕਿਸਾਨਾ ਨੂੰ ਪੂਰਾ ਰੇਟ ਨਾ ਦਿੱਤੇ ਜਾਣ ਕਾਰਨ ਕਿਸਾਨਾ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਪਿੰਡ ਕਿੜਿਆਵਾਲੀ ...

ਪੂਰੀ ਖ਼ਬਰ »

ਭੁੰਗ ਵਾਲਾ ਟਰੈਕਟਰ-ਟਰਾਲੀ ਦੇ ਸੜਕ ਤੋਂ ਹੇਠਾਂ ਉਤਰਨ ਨਾਲ ਵਾਪਰਿਆ ਹਾਦਸਾ

ਜਲਾਲਾਬਾਦ, 13 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਚੱਕ ਅਰਾਈਆਂਵਾਲਾ ਵਿਖੇ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਬੀਤੀ ਰਾਤ ਓਵਰਲੋਡ ਭੁੰਗ ਨਾਲ ਭਰੀ ਟਰੈਕਟਰ-ਟਰਾਲੀ ਜਲਾਲਾਬਾਦ ਵਾਲੀ ਸਾਈਡ ਤੋਂ ਜਾ ਰਹੀ ਸੀ ਅਤੇ ਸੰਘਣੀ ਧੁੰਦ ਦੇ ਕਾਰਨ ਬੇਕਾਬੂ ਹੋ ਕੇ ...

ਪੂਰੀ ਖ਼ਬਰ »

ਮਾਨਵ ਸੇਵਾ ਸੰਮਤੀ ਵਲੋਂ ਸੀਤੋ ਗੁੰਨੋ ਹਸਪਤਾਲ ਵਿਖੇ ਸਫ਼ਾਈ

ਸੀਤੋ ਗੁੰਨੋ, 13 ਨਵੰਬਰ (ਬਲਜਿੰਦਰ ਸਿੰਘ ਭਿੰਦਾ)-ਮਾਨਵ ਸੇਵਾ ਸੰਮਤੀ ਅਬੋਹਰ ਦੇ ਸੇਵਾਦਾਰ ਵਲੋਂ ਸੀਤੋ ਗੁੰਨੋ ਕਮਿਊਨਿਟੀ ਹੈਲਥ ਸੈਂਟਰ ਵਿਖੇ ਸਫ਼ਾਈ ਅਭਿਆਨ ਜ਼ੋਰਾਂ-ਸ਼ੋਰਾਂ ਨਾਲ ਚਾਲੂ ਕਰਵਾਇਆ ਗਿਆ | ਇਸ ਸਫ਼ਾਈ ਅਭਿਆਨ ਵਿਚ ਹਸਪਤਾਲ ਦੇ ਗੇਟ ਤੋਂ ਲੈ ਕੇ ਸਾਰੇ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਨਾਟਕ 'ਕਥਾ ਏ ਪਾਣੀ' ਦਾ ਸਫ਼ਲ ਮੰਚਨ

ਫ਼ਾਜ਼ਿਲਕਾ, 13 ਨਵੰਬਰ(ਦਵਿੰਦਰ ਪਾਲ ਸਿੰਘ)-ਜਿਸ ਤਰ੍ਹਾਂ ਇਨਸਾਨ ਧਰਤੀ 'ਤੇ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ | ਉਸ ਦੇ ਚੱਲਦਿਆਂ ਆਉਣ ਵਾਲੇ ਸਮੇਂ ਵਿਚ ਧਰਤੀ 'ਤੇ ਪੀਣ ਯੋਗ ਪਾਣੀ ਖ਼ਤਮ ਹੋ ਜਾਵੇਗਾ | ਜਿਸ ਨਾਲ ਇਨਸਾਨ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ | ਪਾਣੀ ਦੇ ...

ਪੂਰੀ ਖ਼ਬਰ »

ਓਵਰਟੇਕ ਕਰਦੇ ਸਮੇਂ ਟਰੱਕ ਨਾਲ ਟਕਰਾਈ ਕਾਰ

ਜਲਾਲਾਬਾਦ, 13 ਨਵੰਬਰ (ਕਰਨ ਚੁਚਰਾ)-ਸਥਾਨਕ ਸ਼ਹੀਦ ਊਧਮ ਸਿੰਘ ਚੌਾਕ ਨੇੜੇ ਅੱਜ ਦੁਪਹਿਰ ਕਰੀਬ 1 ਵਜੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੀ ਸਾਈਡ ਟਕਰਾ ਗਈ | ਇਸ ਘਟਨਾ ਦੌਰਾਨ ਕਾਰ ਨੁਕਸਾਨੀ ਗਈ ਜਦਕਿ ਚਾਲਕ ਬਚ ਗਿਆ | ਜਾਣਕਾਰੀ ਅਨੁਸਾਰ ਝੋਨੇ ਨਾਲ ਭਰਿਆ ਟਰੱਕ ...

ਪੂਰੀ ਖ਼ਬਰ »

ਦੋ ਦਿਨਾ ਯੋਗ ਕੈਂਪ ਅੱਜ ਤੋਂ

ਜਲਾਲਾਬਾਦ, 13 ਨਵੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਕਮਰੇ ਵਾਲਾ ਸੜਕ 'ਤੇ ਸਥਿਤ ਦਿਵਿਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 14 ਅਤੇ 15 ਨਵੰਬਰ ਨੂੰ ਵਿਲੱਖਣ ਯੋਗ ਸ਼ਿਵਿਰ ਲਗਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ 'ਤੇ ਅਜੀਤ ਦਫ਼ਤਰ ਪੁੱਜੇ ਦਿਵਿਯ ...

ਪੂਰੀ ਖ਼ਬਰ »

7 ਦਿਨਾਂ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਖ਼ਤਮ

ਸ੍ਰੀਗੰਗਾਨਗਰ, 13 ਨਵੰਬਰ (ਦਵਿੰਦਰਜੀਤ ਸਿੰਘ)-ਰਾਜਸਥਾਨ 'ਚ ਪਿਛਲੇ ਸੱਤ ਦਿਨਾ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਖ਼ਤਮ ਹੋ ਗਈ | ਰਾਜ 'ਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਨਾਲ ਮਰੀਜ਼ਾਂ ਨੇ ਚੈਨ ਦਾ ਸਾਹ ਲਿਆ ਹੈ | ਐਤਵਾਰ ਰਾਤ ਕਰੀਬ 11 ਵਜੇ ਸਰਕਾਰ ਅਤੇ ...

ਪੂਰੀ ਖ਼ਬਰ »

ਜਾਗਰੂਕਤਾ ਰੈਲੀ ਕੱਢੀ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਆਬਾਦੀ ਵੱਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਵਿਚ ਬੱਚਿਆਂ ਦੇ ਦਾਖ਼ਲੇ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਨੂੰ ਸੀ. ਐੱਮ. ਟੀ. ਸ੍ਰੀ ਰਵੀ ਕਾਂਤ ਨੇ ਹਰੀ ਝੰਡੀ ਦੇ ਕੇ ਰਵਾਨਾ ...

ਪੂਰੀ ਖ਼ਬਰ »

ਸਰਕਾਰੀ ਮਾਡਲ ਹਾਈ ਸਕੂਲ ਵਿਖੇ ਸਾਇੰਸ ਮੇਲਾ ਲਗਾਇਆ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਵਿਖੇ 39 ਕ੍ਰਿਆਵਾਂ ਦਾ ਸਾਇੰਸ ਮੇਲਾ ਲਗਾਇਆ ਗਿਆ | ਸਰਕਾਰੀ ਮਾਡਲ ਹਾਈ ਸਕੂਲ ਦੇ 6ਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਸਕੂਲ ਦੇ ਮੁਖੀ ਸੁਰਿੰਦਰ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੀ ਚੋਣ ਹੋਈ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦਾ ਅੱਜ ਚੋਣ ਇਜਲਾਸ ਕੀਤੀ ਗਿਆ | ਜਿਸ ਵਿਚ ਸਰਵ ਸੰਮਤੀ ਨਾਲ ਕਮੇਟੀ ਆਗੂ ਚੁਣੇ ਗਏ | ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਟੀਚਰ ਕਲੱਬ ਦੇ ਮੀਟਿੰਗ ...

ਪੂਰੀ ਖ਼ਬਰ »

ਕੁਨੈਕਟਿੰਗ ਟੂ ਸਰਵ ਮੁਹਿੰਮ ਤਹਿਤ ਜੇਲ੍ਹ 'ਚ ਸੈਮੀਨਾਰ

ਫਾਜ਼ਿਲਕਾ 13 ਨਵੰਬਰ(ਦਵਿੰਦਰ ਪਾਲ ਸਿੰਘ)-ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਨਵੀਂ ਦਿੱਲੀ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ੍ਰੀ ਐੱਸ. ਕੇ.ਅਗਰਵਾਲ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX