ਤਾਜਾ ਖ਼ਬਰਾਂ


ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  4 minutes ago
ਦੀਨਾਨਗਰ, 18 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੋਸਾਇਟੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਸਾਂਝੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ...
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  20 minutes ago
ਨਵੀਂ ਦਿੱਲੀ, 18 ਫਰਵਰੀ- ਬੀ. ਸੀ. ਸੀ. ਆਈ. ਨੇ ਅੱਜ ਆਈ. ਪੀ. ਐੱਲ. 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ...
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  32 minutes ago
ਅਹਿਮਦਾਬਾਦ, 18 ਫਰਵਰੀ- ਗੁਜਰਾਤ ਦੇ ਅਹਿਮਦਾਬਾਦ ਤੋਂ ਬੈਂਗਲੁਰੂ ਜਾਣ ਵਾਲੇ 'ਗੋਏਅਰ' ਦੇ ਇੱਕ ਜਹਾਜ਼ ਦੇ ਸੱਜੇ ਇੰਜਣ 'ਚ ਪੰਛੀ ਨਾਲ ਟਕਰਾਉਣ ਦੇ ਕਾਰਨ ਅੱਗ ਲੱਗ ਗਈ। ਹਾਦਸੇ ਤੋਂ ਬਾਅਦ...
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  50 minutes ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਮੁਲਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਹੜਤਾਲ 'ਤੇ ਗਏ ਨਿਗਮ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ...
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  1 minute ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਪਟਿਆਲਾ ਦੇ ਦੁੱਧਨ ਸਾਧਾਂ ਵਿਖੇ ਸਿਹਤ ਮੇਲੇ ਦੌਰਾਨ ਅੱਜ ਸਿਹਤ ਮੰਤਰੀ ਵਲੋਂ ਇੱਥੋਂ ਦੇ ਹਸਪਤਾਲ ਦੌਰਾ ਕੀਤਾ ਗਿਆ, ਜਿਸ ਦੌਰਾਨ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ...
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  about 1 hour ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੀ ਅਦਾਲਤ ਨੇ ਜਾਮੀਆ-ਨਿਊ-ਫਰੈਂਡਜ਼ ਕਾਲੋਨੀ ਹਿੰਸਾ ਮਾਮਲੇ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ...
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  about 1 hour ago
ਜੰਡਿਆਲਾ ਮੰਜਕੀ, 18 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਚਾਨੀਆਂ 'ਚ ਅੱਜ ਸਵੇਰੇ ਖੇਤਾਂ 'ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਅੱਧਾ ਦਰਜਨ ਬੱਚਿਆਂ ਦੇ ਜ਼ਖਮੀ ਹੋਣ ਦੀ...
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  about 1 hour ago
ਜਲੰਧਰ, 18 ਫਰਵਰੀ (ਜਸਪਾਲ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਅਗਵਾਈ ਹੇਠ ਹੋਈ ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਜਿੱਥੇ ਸਥਾਨਕ ਮੁੱਦੇ ਛਾਏ...
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  about 2 hours ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ, ਰਾਜੇਸ਼ ਸੰਧੂ)- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਪੁਰਾਤਨ ਸ਼ਹਿਰ ਦੇ ਅੰਦਰੋਂ ਤੰਬਾਕੂ, ਮੀਟ, ਸ਼ਰਾਬ ਦੀਆਂ ਦੁਕਾਨਾਂ ਤੇ ਖੋਖਿਆਂ ਨੂੰ ਹਟਾਉਣ ਦੀ ਮੰਗ ਨੂੰ...
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  about 2 hours ago
ਪਟਨਾ, 18 ਫਰਵਰੀ- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਜੰਮ ਕੇ ਹਮਲਾ ਬੋਲਿਆ। ਪਟਨਾ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਸ਼ਾਂਤ ਨੇ ਕਿਹਾ ਕਿ ਮੈਨੂੰ ਸਾਲ 2014 ਵਾਲੇ...
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  about 2 hours ago
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ...
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  about 3 hours ago
ਨਵੀਂ ਦਿੱਲੀ, 18 ਫਰਵਰੀ- ਸੁਪਰੀਮ ਕੋਰਟ 'ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਅੱਜ ਟਲ ਗਈ ਹੈ। ਚੀਫ਼ ਜਸਟਿਸ ਐੱਸ. ਏ. ਬੋਬਡੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ...
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  about 3 hours ago
ਸੰਗਰੂਰ, 18 ਫਰਵਰੀ (ਧੀਰਜ ਪਸ਼ੋਰੀਆ)- ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਦੇ ਰਾਜ ਮੰਤਰੀ ਰਾਓਸਾਹੇਬ ਪਟੇਲ ਦਾਨਵੀ ਅੱਜ ਸੰਗਰੂਰ ਆਉਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਇਹ...
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  about 3 hours ago
ਲਖਨਊ, 18 ਫਰਵਰੀ- ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਸਾਲ 2020-21 ਲਈ ਸੂਬੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਰਾਜੇਸ਼ ਅਗਰਵਾਲ ਅਤੇ...
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  about 3 hours ago
ਫਗਵਾੜਾ, 18 ਫਰਵਰੀ (ਹਰੀਪਾਲ ਸਿੰਘ)- ਜਨਰਲ ਸਮਾਜ ਨਾਲ ਸੰਬੰਧਿਤ ਚਾਰ ਵਿਅਕਤੀਆਂ ਦੀ ਜੇਲ੍ਹ 'ਚੋਂ ਰਿਹਾਈ ਦੀ ਮੰਗ ਨੂੰ ਲੈ ਕੇ ਫਗਵਾੜਾ ਦੇ ਗਾਂਧੀ ਚੌਕ 'ਚ ਰੋਸ ਧਰਨਾ ਦਿੱਤਾ ਜਾ...
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  about 4 hours ago
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  about 4 hours ago
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  about 4 hours ago
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 5 hours ago
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 5 hours ago
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 5 hours ago
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  about 6 hours ago
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  about 6 hours ago
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 6 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  1 day ago
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 day ago
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  1 day ago
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  1 day ago
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 day ago
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  1 day ago
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  1 day ago
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  1 day ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 day ago
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549

ਖੰਨਾ / ਸਮਰਾਲਾ

ਖੰਨਾ ਪੁਲਿਸ ਵਲੋਂ 5 ਕਰੋੜ ਰੁਪਏ ਦੀ ਹੈਰੋਇਨ ਨਾਲ ਜਲੰਧਰ ਦਾ ਇਕ ਨੌਜਵਾਨ ਕਾਬੂ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਨੇ ਅੰਤਰਰਾਸ਼ਟਰੀ ਮਾਰਕੀਟ 'ਚ 5 ਕਰੋੜ ਰੁਪਏ ਦੀ ਕੀਮਤ ਦੀ ਮੰਨੀ ਜਾਂਦੀ ਇਕ ਕਿੱਲੋ ਹੈਰੋਇਨ, ਇਕ ਜਲੰਧਰ ਵਾਸੀ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਅੱਜ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਆਈ. ਜੀ. ਜਲੰਧਰ ਰੇਂਜ ਅਰਪਿਤ ਸ਼ੁਕਲਾ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਦਰਿਆਵਾਾ ਤੇ ਨਹਿਰਾਂ ਦੇ ਪੁਲਾਾ ਉੱਪਰ 24 ਘੰਟੇ ਲਈ ਲਾਏ ਹਾਈਟੈੱਕ ਨਾਕਿਆਂ ਕਾਰਨ ਹੀ ਇਹ ਸਫਲਤਾ ਪ੍ਰਾਪਤ ਹੋਈ ਹੈ | ਸ: ਮਾਹਲ ਨੇ ਦੱਸਿਆ ਕਿ ਦੋਰਾਹਾ ਨਹਿਰ ਦੇ ਪੁਲ 'ਤੇ ਅੱੈਸ. ਪੀ. ਜਾਂਚ ਰਵਿੰਦਰਪਾਲ ਸਿੰਘ ਅਤੇ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਦੀਆਂ ਹਦਾਇਤਾਂ ਤੇ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਦੋਰਾਹਾ, ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਸ਼ਾਮ 5:15 ਦੇ ਕਰੀਬ ਜਦੋਂ ਦੋਰਾਹਾ ਪੁਲ 'ਤੇ ਜਾਂਚ ਕਰ ਰਹੀ ਸੀ ਤਾਂ ਖੰਨਾ ਵਾਲੇ ਪਾਸਿਉਂ ਆਈ ਇਕ ਪ੍ਰਾਈਵੇਟ ਬੱਸ ਵਿਚੋਂ ਇਕ ਨੌਜਵਾਨ ਉੱਤਰਿਆ ਜਿਸ ਕੋਲ ਕਾਲੇ ਰੰਗ ਦਾ ਇਕ ਬੈਗ ਸੀ | ਪੁਲਿਸ ਨੂੰ ਵੇਖਦਿਆਂ ਹੀ ਉਸ ਵਿਅਕਤੀ ਦੀ ਘਬਰਾਹਟ ਤੋਂ ਸ਼ੱਕ ਪੈਣ ਤੇ ਖੰਨਾ ਪੁਲਿਸ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ ਜਿਸ ਵਿਚੋਂ ਗੁਲਾਬੀ ਰੰਗ ਦੇ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਰੱਖੀ ਹੋਈ ਇਕ ਕਿੱਲੋ ਹੈਰੋਇਨ ਬਰਾਮਦ ਹੋਈ | ਇਸ ਵਿਅਕਤੀ ਦੀ ਪਹਿਚਾਣ ਸੰਜੇ ਕੁਮਾਰ ਪੁੱਤਰ ਰਾਮਧਨ ਵਾਸੀ ਪਾਰਕ ਐਵੇਨਿਊ ਬੈਕ, ਜਲੰਧਰ ਵਜੋਂ ਹੋਈ | ਖੰਨਾ ਪੁਲਿਸ ਨੇ ਐੱਨ. ਡੀ. ਪੀ. ਐੱਸ.ਐਕਟ ਦੀਆਂ ਧਾਰਾਵਾਂ 21-61-85 ਅਧੀਨ ਕੇਰ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਅੱੈਸ. ਐੱਸ. ਪੀ. ਮਾਹਲ ਨੇ ਕਿਹਾ ਕਿ ਸੰਜੇ ਕੁਮਾਰ ਪਾਸੋਂ ਡੂੰਘਾਈ ਨਾਲ ਪੁੱਛ ਪੜਤਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ¢ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਉਹ ਵਿਅਕਤੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਤੇ ਇੱਥੇ ਕਿਸ ਨੂੰ ਦੇਣੀ ਸੀ |

ਪੱਤਰਕਾਰ ਨਾਲ ਦੁਰਵਿਵਹਾਰ ਦਾ ਮਾਮਲਾ ਐੱਸ. ਐੱਸ. ਪੀ. ਤੇ ਐੱਸ. ਡੀ. ਐੱਮ. ਕੋਲ ਪੁੱਜਾ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਜੀ. ਟੀ. ਰੋਡ ਸੜਕ ਤੱਕ ਪਹੁੰਚੀ ਮੰਜਾ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਕ ਪ੍ਰੈੱਸ ਫ਼ੋਟੋਗਰਾਫ਼ਰ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਐੱਸ. ਡੀ. ਐੱਮ. ਅਤੇ ਐੱਸ. ਐੱਸ. ਪੀ. ਦੇ ਦਰਬਾਰ ਤੱਕ ਪਹੁੰਚ ਗਿਆ | ਭਾਵੇਂ ਅੱਜ ਸਵੇਰੇ ਨਗਰ ...

ਪੂਰੀ ਖ਼ਬਰ »

ਪਟਵਾਰੀਆਂ ਦੇ ਨਿੱਜੀ ਸਹਾਇਕਾਂ ਵਲੋਂ ਕੰਮ ਕਰਦੇ ਰਹਿਣ ਦੀ ਇਜਾਜ਼ਤ ਦੀ ਮੰਗ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਪਟਵਾਰੀਆਂ ਦੇ ਸਹਾਇਕਾਂ ਵਜੋਂ ਤਹਿਸੀਲ ਖੰਨਾ 'ਚ ਅਲੱਗ-ਅਲੱਗ ਪਟਵਾਰੀਆਂ ਨਾਲ ਕੰਮ ਕਰਦੇ ਸਹਾਇਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਨੋਟਿਸ ਕਿ ਬਤੌਰ ਸਹਾਇਕ ਪਟਵਾਰੀ ਕੰਮ ਕਰਦੇ ਵਿਅਕਤੀਆਂ ਨੂੰ ਪਟਵਾਰ ਖ਼ਾਨਿਆਂ ...

ਪੂਰੀ ਖ਼ਬਰ »

ਪੰਜਾਬ 'ਚ ਮਹਿਕਮਾ ਜੰਗਲਾਤ ਦੀਆਂ ਕਬਜ਼ੇ ਵਾਲੀਆਂ ਜ਼ਮੀਨਾਂ ਛਡਵਾਉਣ ਦੀਆਂ ਤਿਆਰੀਆਂ ਸ਼ੁਰੂ

ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਇਥੋਂ ਕੁਝ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਅੰਦਰ ਤੇ ਬਾਹਰ ਮਹਿਕਮਾ ਜੰਗਲਾਤ ਦੇ ਨਾਂਅ 'ਤੇ ਬੋਲਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪ੍ਰਸ਼ਾਸਨ ਵਲੋਂ ਲਈਆਂ ਜਾ ਰਹੀਆਂ ਕੰਨਸ਼ੋਆਂ ਨੇ ਕਾਬਜ਼ਕਾਰਾਂ ਦੇ ਸਾਹ ...

ਪੂਰੀ ਖ਼ਬਰ »

ਜਦੋਂ ਕੁੱਟ ਦੇ ਸ਼ਿਕਾਰ ਹੋਏ ਵਿਦਿਆਰਥੀ ਦੀ ਸਾਰ ਲੈਣ ਲਈ ਹਸਪਤਾਲ ਕੋਈ ਵੀ ਨਾ ਪੁੱਜਾ

ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਲੀਲਾਂ ਪੱਛਮੀ ਦੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਗੰਗਾ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਜ਼ੇਰੇ ਇਲਾਜ ਆਪਣੇ ਪੁੱਤਰ ਬੁੱਧ ਸਿੰਘ ਦੇ ਖ਼ੂਨ ਨਾਲ ਲੱਥਪੱਥ ਹੋਏ ...

ਪੂਰੀ ਖ਼ਬਰ »

479 'ਚੋਂ 478 ਵਿਦਿਆਰਥੀਆਂ ਨੇ ਦਸਵੀਂ ਹਿਸਾਬ ਵਿਸ਼ੇ ਦੀ ਕੰਪਾਰਟਮੈਂਟ ਦੇ ਦਿੱਤੇ ਇਮਤਿਹਾਨ, 1 ਰਿਹਾ ਗ਼ੈਰ-ਹਾਜ਼ਰ

ਸਮਰਾਲਾ, 13 ਨਵੰਬਰ ( ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਹਿਸਾਬ ਵਿਸ਼ੇ ਵਿਚੋਂ ਆਈ ਕੰਪਾਰਟਮੈਂਟ ਦੇ ਇਮਤਿਹਾਨ 'ਚ ਸਮਰਾਲਾ ਤਹਿਸੀਲ ਦੇ ਕਰੀਬ 479 ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ, ਜਿਸ ਵਿਚੋਂ 478 ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਹਾੜੇ ਨੂੰ ਮੌਕੇ 'ਆਪ' ਵਲੋਂ ਜਗਰਾਉਂ 'ਚ ਸਮਾਗਮ

ਜਗਰਾਉਂ, 13 ਨਵੰਬਰ (ਜੋਗਿੰਦਰ ਸਿੰਘ)- ਆਜ਼ਾਦੀ ਦਿਵਸ ਮੌਕੇ ਸ਼ਹੀਦ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ 'ਚ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਅਣਗੌਲਿਆਂ ਕਰਨ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਵਾਲੀ 'ਆਪ' ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ...

ਪੂਰੀ ਖ਼ਬਰ »

ਚੋਰਾਂ ਨੇ ਬੂਟਾਂ ਦੀ ਦੁਕਾਨ 'ਚੋਂ ਨਕਦੀ 'ਤੇ ਕੀਤਾ ਹੱਥ ਸਾਫ਼

ਸਮਰਾਲਾ, 13 ਨਵੰਬਰ ( ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)- ਬੀਤੀ ਰਾਤ ਚੋਰਾਂ ਨੇ ਖੰਨਾ ਰੋਡ 'ਤੇ ਸਥਿਤ ਰੀਗਲ ਸ਼ੂਜ ਨਾਂਅ ਦੀ ਦੁਕਾਨ ਦੇ ਪਿਛਲੇ ਪਾਸੇ ਪਏ ਖ਼ਾਲੀ ਪਲਾਟ ਵਿਚੋਂ ਕੰਧ ਨੂੰ ਪਾੜ ਲਗਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਦੁਕਾਨ ਦੇ ਮਾਲਕ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ

ਜਗਰਾਉਂ/ਲੋਹਟਬੱਦੀ/ ਖੰਨਾ, 13 ਨਵੰਬਰ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ, ਹਰਜਿੰਦਰ ਸਿੰਘ ਲਾਲ)- ਬੇਮੌਸਮੀ ਧੁੰਦ ਦੇ ਜ਼ਿਆਦਾ ਵਧਣ ਨਾਲ ਆਮ ਜਨ ਜੀਵਨ 'ਤੇ ਪੈ ਰਹੇ ਅਸਰ ਤੇ ਬੱਚਿਆਂ ਨੂੰ ਸਕੂਲ ਜਾਣ ਵਿਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦਿਆਂ ...

ਪੂਰੀ ਖ਼ਬਰ »

ਧੁੰਦ ਕਾਰਨ ਵਾਪਰੇ ਹਾਦਸੇ 'ਚ 2 ਨੌਜਵਾਨਾਂ ਦੀ ਮੌਤ

ਅਹਿਦਮਗੜ੍ਹ, 13 ਨਵੰਬਰ (ਰਵਿੰਦਰ ਪੁਰੀ, ਸੋਢੀ)- ਅਹਿਮਦਗੜ੍ਹ ਧੂਲਕੋਟ ਰੋਡ 'ਤੇ ਅੱਜ ਸਵੇਰੇ ਮੋਟਰਸਾਈਕਲ ਤੇ ਇਕ ਕਾਲਜ ਦੀ ਬੱਸ ਵਿਚਕਾਰ ਹੋਈ ਭਿਆਨਕ ਟਕਰ 'ਚ ਦੋਨੋਂ ਮੋਟਰਸਾਈਕਲ ਸਵਾਰਾਂ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਮਾਜਰੀ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਗੰਭੀਰ ਜ਼ਖ਼ਮੀ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਮੰਜੀ ਸਾਹਿਬ ਕੋਟਾਂ ਨਜ਼ਦੀਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਸਪੁੱਤਰ ਸਤਪਾਲ ਸਿੰਘ ਵਾਸੀ ਭੌਰਲਾ ਦੇ ਗੰਭੀਰ ਸੱਟਾਂ ਵੱਜੀਆਂ ਤੇ ...

ਪੂਰੀ ਖ਼ਬਰ »

ਰੇਹੜੀ ਵਾਲੇ ਤੋਂ ਲੁਟੇਰਿਆਂ ਨੇ ਕੁੱਟਮਾਰ ਕਰਕੇ ਨਕਦੀ ਤੇ ਮੋਬਾਈਲ ਖੋਹਿਆ

ਦੋਰਾਹਾ, 13 ਨਵੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਦੇ ਅੜੈਚਾਂ ਰੋਡ 'ਤੇ ਅਣਪਛਾਤੇ ਲੁਟੇਰੇ ਗ਼ਰੀਬ ਰੇਹੜੀ ਵਾਲੇ ਤੋਂ ਚਾਕੂ ਦੀ ਨੋਕ 'ਤੇ ਨਕਦੀ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਜੁਨ ਸ਼ਾਹ ਨੇ ਦੱਸਿਆ ਕਿ ਉਹ ਪਿੰਡਾਂ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾੜਾ ਸਾਹਿਬ, 13 ਨਵੰਬਰ (ਸਰਬਜੀਤ ਸਿੰਘ ਬੋਪਾਰਾਏ)- ਇਥੋਂ ਨੇੜਲੇ ਪਿੰਡ ਘਣਗਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਪਿ੍ਤਪਾਲ ਸਿੰਘ ਮਲੇਸ਼ੀਆ (ਪ੍ਰਧਾਨ ਇੰਟਰਨੈਸ਼ਨਲ ਸਾਂਈ ਮੀਆਂ ਮੀਰ ਫਾਊਾਡੇਸ਼ਨ-ਰਜ਼ਿ:) ਵਾਲਿਆਂ ਦੀ ...

ਪੂਰੀ ਖ਼ਬਰ »

ਸੰਤ ਸਿਆੜ੍ਹ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾੜਾ ਸਾਹਿਬ, 13 ਨਵੰਬਰ (ਸਰਬਜੀਤ ਸਿੰਘ ਬੋਪਾਰਾਏ)- ਪਿੰਡ ਸਿਆੜ੍ਹ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਸੰਤ ਬਾਬਾ ਮਾਨ ਸਿੰਘ ਸਿਆੜ੍ਹ ਵਾਲਿਆਂ ਦੀ ਤੀਸਰੀ ਬਰਸੀਂ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਚੰਦ ਸਿੰਘ ਦੀ ...

ਪੂਰੀ ਖ਼ਬਰ »

ਗਤਕਾ ਮੁਕਾਬਲਿਆਂ 'ਚ ਗਤਕਾ ਅਖਾੜਾ ਹਠੂਰ ਜੇਤੂ

ਡੇਹਲੋਂ, 13 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਮੀਰੀ ਪੀਰੀ ਗੱਤਕਾ ਅਖਾੜਾ (ਰਜਿ) ਤੇ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਹਲੋਂ ਵਲੋਂ 'ਆਓ ਧੀਆਾ ਨੰੂ ਸਵੈ ਰੱਖਿਅਕ ਬਣਾਈਏ' ਦੇ ਮੰਤਵ ਹੇਠ ਗੱਤਕਾ ਮੁਕਾਬਲੇ ਕਰਵਾਏ ਗਏ,ਜਿਸ ਦੌਰਾਨ ਵੱਡੀ ਗਿਣਤੀ 'ਚ ਗੱਤਕਾ ...

ਪੂਰੀ ਖ਼ਬਰ »

ਪਿੰਡ ਭੱਠਲ ਦੀ ਪੰਚਾਇਤ ਨੇ ਸਿਲਾਈ ਮਸ਼ੀਨਾਂ ਵੰਡੀਆਂ

ਦੋਰਾਹਾ, 13 ਨਵੰਬਰ (ਜਸਵੀਰ ਝੱਜ)- ਪਿੰਡ ਭੱਠਲ ਦੀ ਪੰਚਾਇਤ ਨੇ ਛੇ ਮਹੀਨੇ ਦਾ ਸਿਖਲਾਈ ਕਿੱਤਾ ਕੋਰਸ ਪੂਰਾ ਹੋਣ ਉਪਰੰਤ 30 ਸਿਲਾਈ ਮਸ਼ੀਨਾਂ ਵੰਡੀਆਂ | ਜਿਸ ਬਾਰੇ ਸਰਪੰਚ ਪਰਵਿੰਦਰ ਸਿੰਘ ਨੇ ਦੱਸਿਆ ਕਿ 'ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ' ਅਧੀਨ 'ਪੇਂਡੂ ਵਿਕਾਸ ਏਜੰਸੀ' ...

ਪੂਰੀ ਖ਼ਬਰ »

ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਇਲਾਕੇ ਦੇ ਤਿੰਨ ਖਿਡਾਰੀਆਂ ਨੇ ਵਿਖਾਏ ਜੌਹਰ

ਸਮਰਾਲਾ, 13 ਨਵੰਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)- ਚੰਡੀਗੜ੍ਹ ਵਿਖੇ ਕਰਵਾਈ ਗਈ 38ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਭਰ ਦੇ ਕਰੀਬ 350 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਇਸ ਵਿਚ ਸਮਰਾਲਾ ਇਲਾਕੇ ਦੇ ਤਿੰਨ ਖਿਡਾਰੀਆਂ ਨੇ ਇਸ ...

ਪੂਰੀ ਖ਼ਬਰ »

ਮਾਲਵਾ ਕਾਲਜ ਦੀ ਭੰਗੜਾ ਟੀਮ ਦੀ ਸ਼ਾਨਦਾਰ ਕਾਰਗੁਜ਼ਾਰੀ

ਸਮਰਾਲਾ, 13 ਨਵੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਮਾਲਵਾ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਪੋ੍ਰ. ਪਰਮਜੀਤ ਕੌਰ ਸੋਬਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲਵਾ ਕਾਲਜ ਦੇ ਵਿਦਿਆਰਥੀਆਂ ਦੀ ਭੰਗੜਾ ਟੀਮ ਨੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ...

ਪੂਰੀ ਖ਼ਬਰ »

ਸੰਤ ਢੱਕੀ ਵਾਲਿਆਂ ਦਾ ਪਿੰਡ ਮਕਸੂਦੜਾ 'ਚ ਵਿਸ਼ੇਸ਼ ਸਨਮਾਨ

ਮਲੌਦ, 13 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸੰਤ ਦਰਸ਼ਨ ਸਿੰਘ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਾਲਿਆਂ ਨੇ ਪਿੰਡ ਮਕਸੂਦੜਾ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅੱਜ ਸਿੱਖੀ ਦੇ ...

ਪੂਰੀ ਖ਼ਬਰ »

ਐੱਨ. ਸੀ. ਸੀ. ਯੂਨਿਟ ਵਲੋਂ ਖ਼ੂਨਦਾਨ ਦੀ ਮਹੱਤਤਾ 'ਤੇ ਭਾਸ਼ਣ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਏ. ਐੱਸ. ਕਾਲਜ ਫ਼ਾਰ ਵਿਮੈਨ ਖੰਨਾ ਵਿਚ 4 ਪੀ.ਬੀ. ਗਰਲਜ਼ ਬਟਾਲੀਅਨ ਐੱਨ. ਸੀ. ਸੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਨ. ਸੀ. ਸੀ. ਯੂਨਿਟ ਵਲੋਂ ਖ਼ੂਨਦਾਨ ਦੇ ਮਹੱਤਵ 'ਤੇ ਭਾਸ਼ਣ ਕਰਵਾਇਆ ਗਿਆ¢ ਇਸ ਮੌਕੇ ਖੁਸ਼ਪਾਲ ਚੰਦ ...

ਪੂਰੀ ਖ਼ਬਰ »

ਕੰਨਿਆ ਸਕੂਲ 'ਚ ਵਿਗਿਆਨ ਮੇਲਾ ਕਰਵਾਇਆ

ਮਾਛੀਵਾੜਾ ਸਾਹਿਬ, 13 ਨਵੰਬਰ (ਸੁਖਵੰਤ ਸਿੰਘ ਗਿੱਲ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੜ੍ਹੋ ਪੰਜਾਬ ਮੁਹਿੰਮ ਤਹਿਤ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿਖੇ ਪ੍ਰਭਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਵਿਗਿਆਨ ਕਿਰਿਆਤਮਿਕ ਮੇਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਵਿਦਿਆਰਥਣ ਨੇ ਖ਼ੂਨਦਾਨ ਕਰਕੇ ਔਰਤ ਦੀ ਜਾਨ ਬਚਾਈ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਨਿਸ਼ਕਾਮ ਫ਼ਰੀ ਬਲੱਡ ਸੇਵਾ ਸੁਸਾਇਟੀ ਖੰਨਾ ਦੇ ਜਨਰਲ ਸਕੱਤਰ ਸਤੀਸ਼ ਸ਼ਰਮਾ ਤੇ ਭਾਰਤ ਭੂਸ਼ਨ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਖੰਨਾ ਵਿਚ ਇਕ ਜ਼ਰੂਰਤਮੰਦ ਮਹਿਲਾ ਮਰੀਜ਼ ਜਿਸ ਦਾ ਅਪਰੇਸ਼ਨ ਹੋਣਾ ਸੀ ਅਤੇ ਖ਼ੂਨ ਦੀ ਕਮੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ਪੁਰ 'ਚ ਵਰਦੀਆਂ ਵੰਡੀਆਂ

ਸਮਰਾਲਾ, 13 ਨਵੰਬਰ ( ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਭਾਈ ਦਇਆ ਸਿੰਘ ਗੁਰਮਤਿ ਵਿਦਿਆਲਾ ਤੇ ਸਿਮਰਨ ਅਭਿਆਸ ਕੇਂਦਰ ਲੋਪੋਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ਪੁਰ ਦੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਲਈ ਵਰਦੀਆਂ ਤੇ ਬੂਟ ਵੰਡੇ ਗਏ | ਇਸ ...

ਪੂਰੀ ਖ਼ਬਰ »

ਕੇਂਦਰ ਦੇ ਘਾਤਕ ਫ਼ੈਸਲੇ ਦੇਸ਼ ਲਈ ਆਰਥਿਕ ਬਰਬਾਦੀ ਲਿਆਏ- ਕਮਲਜੀਤ ਬਰਾੜ

ਡੇਹਲੋਂ, 13 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਕੇਂਦਰ ਸਰਕਾਰ ਨੇ ਪਹਿਲਾ ਗ਼ੈਰ ਯੋਜਨਾਬੰਦ ਤਰੀਕੇ ਨਾਲ ਨੋਟਬੰਦੀ ਕਰਕੇ ਦੇਸ਼ ਦੇ ਲੋਕਾਾ ਨੂੰ ਤੰਗ ਕੀਤਾ ਅਤੇ ਬਿਨਾ ਸੋਚੇ ਸਮਝੇ ਅਤੇ ਜੀ.ਐੱਸ.ਟੀ ਲਗਾ ਕੇ ਦੇਸ਼ ਨੂੰ ਆਰਥਿਕ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ ਹੈ ...

ਪੂਰੀ ਖ਼ਬਰ »

ਸੀ. ਐੱਚ. ਸੀ. ਪਾਇਲ ਵਲੋਂ ਸਿਹਤ ਜਾਗਰੂਕਤਾ ਕੈਂਪ

ਪਾਇਲ, 13 ਨਵੰਬਰ (ਰਜਿੰਦਰ ਸਿੰਘ, ਗੁਰਦੀਪ ਸਿੰਘ ਨਿਜ਼ਾਮਪੁਰ)- ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਪਾਇਲ ਦੀ ਅਗਵਾਈ 'ਚ ਅੱਜ ਬੱਸ ਸਟੈਂਡ ਪਾਇਲ ਵਿਖੇ ਵੱਖ-ਵੱਖ ਬਿਮਾਰੀਆਂ ਸਬੰਧੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਪ੍ਰਦੀਪ ਕੁਮਾਰ ਬਣੇ ਸਰਕਾਰੀ ਕੰਨਿਆ ਸਕੂਲ ਦੇ ਪਿ੍ੰਸੀਪਲ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਨਵੇਂ ਪਿ੍ੰਸੀਪਲ ਪ੍ਰਦੀਪ ਕੁਮਾਰ ਦਾ ਸਕੂਲ ਪੁੱਜਣ 'ਤੇ ਅਧਿਆਪਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪ੍ਰਦੀਪ ਕੁਮਾਰ ਇਸੇ ਹੀ ਸਕੂਲ 'ਚ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ | ...

ਪੂਰੀ ਖ਼ਬਰ »

ਬਾਬਾ ਫ਼ਰੀਦ ਨਿਸ਼ਕਾਮ ਸੁਸਾਇਟੀ ਵਲੋਂ 2 ਦਿਨਾਂ ਸਰਬ ਧਰਮ ਸੰਮੇਲਨ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਬਾਬਾ ਫ਼ਰੀਦ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ 2 ਦਿਨਾਂ ਸਰਵ ਧਰਮ ਸੰਮੇਲਨ ਕਰਵਾਇਆ ਗਿਆ | ਇਸ ਦੋ ਦਿਨਾਂ ਪ੍ਰੋਗਰਾਮ ਦੀ ਪ੍ਰਧਾਨਗੀ ਸੁਸਾਇਟੀ ਦੀ ਚੇਅਰਪਰਸਨ ਬੀਬੀ ਫਾਤਿਮਾ ਨੇ ਕੀਤੀ | ਸੁਸਾਇਟੀ ਦੇ ਸਰਪ੍ਰਸਤ ਬਾਈ ਮਿਹਰ ਦੀਨ ...

ਪੂਰੀ ਖ਼ਬਰ »

ਸੜਕਾਂ 'ਤੇ ਰਿਫ਼ਲੈਕਟਰ ਲਗਾਉਣ ਲਈ ਸੋਸ਼ਲ ਵੈੱਲਫੇਅਰ ਸੰਸਥਾ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਅਹਿਮਦਗੜ੍ਹ, 13 ਨਵੰਬਰ (ਰਣਧੀਰ ਸਿੰਘ ਮਹੋਲੀ)- ਧੁੰਦ ਦੇ ਮੌਸਮ ਕਾਰਨ ਹੋ ਰਹੇ ਸੜਕ ਹਾਦਸਿਆਂ ਤੋਂ ਬਚਾਅ ਲਈ ਸ਼ਹਿਰ ਦੀ ਸਮਾਜ ਸੇਵੀਂ ਸਟੇਟ ਐਵਾਰਡੀ ਸੰਸਥਾ ਸ਼ੋਸਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਐੱਸ. ਡੀ. ਐੱਮ. ਪ੍ਰੀਤੀ ਯਾਦਵ ਨੂੰ ਤਹਿਸੀਲਦਾਰ ਬਾਦਲਦੀਨ ...

ਪੂਰੀ ਖ਼ਬਰ »

ਅਵਤਾਰ ਸਿੰਘ ਸਰਬਸੰਮਤੀ ਨਾਲ ਸਹਿਕਾਰੀ ਸਭਾ ਢਿੱਲਵਾਂ ਦੇ ਪ੍ਰਧਾਨ ਬਣੇ

ਸਮਰਾਲਾ, 13 ਨਵੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਪਿੰਡ ਢਿਲਵਾਂ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਗਰੀਨਵਿਊ ਸਕੂਲ ਬੇਗੋਵਾਲ ਵਿਖੇ ਖੇਡ ਮੁਕਾਬਲੇ ਕਰਵਾਏ

ਦੋਰਾਹਾ, 13 ਨਵੰਬਰ (ਮਨਜੀਤ ਸਿੰਘ ਗਿੱਲ)- ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਵਿਖੇ ਪਿ੍ੰਸੀਪਲ ਮਝੈਲ ਸਿੰਘ ਦੀ ਅਗਵਾਈ ਹੇਠ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੀ ਦੌੜ ਤੋਂ ਇਲਾਵਾ ਡਿਸਕ ਥਰੋ, ਨੇਜਾ ਸੁੱਟਣਾ, ਲੰਬੀ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਕੌ ਾਸਲ ਅਧਿਕਾਰੀਆਂ ਦੜ ਵੱਟੀ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਜ਼ਹਿਰੀਲੀ ਧੁੰਦ ਤੇ ਡੇਂਗੂ ਬੁਖ਼ਾਰ ਦੇ ਨਾਲ ਖਾਂਸ਼ੀ-ਜੁਕਾਮ ਦਾ ਪ੍ਰਕੋਪ ਸ਼ਿਖਰਾਂ 'ਤੇ ਹੈ, ਪਰ ਸਥਾਨਕ ਕਸਬੇ ਅੰਦਰ ਸਿਹਤ ਵਿਭਾਗ ਜਾਂ ਮਿਊਾਸਪਲ ਕੌਾਸਲ ਅਧਿਕਾਰੀ ਡੇਂਗੂ ਨੂੰ ਕਾਬੂ 'ਚ ਰੱਖਣ ਲਈ ਫੌਗਿੰਗ ...

ਪੂਰੀ ਖ਼ਬਰ »

ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦਾ ਇਕ-ਇਕ ਰੁਪਇਆ ਵਾਪਸ ਦਿਵਾਇਆ ਜਾਵੇਗਾ- ਭੈਣੀ, ਕੁਲਾਰ

ਚੌਾਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਕੁਲਾਰ ਵਿਖੇ ਸਰਪੰਚ ਕੁਲਵੰਤ ਸਿੰਘ ਕੁਲਾਰ ਦੇ ਗ੍ਰਹਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਕੁਲਾਰ ਦੀ ਪਿਛਲੇ ਦਿਨੀ ...

ਪੂਰੀ ਖ਼ਬਰ »

ਕੇਵਲ ਸਿੰਘ ਹੀਰਾ ਸਹਾਇਕ ਕਾਰਜਕਾਰੀ ਇੰਜੀਨੀਅਰ ਵਜੋਂ ਪਦ ਉੱਨਤ

ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਰਾਜ ਊਰਜਾ ਨਿਗਮ ਲਿਮਟਿਡ ਅਧੀਨ ਲਲਤੋਂ ਕਲਾਂ ਮੰਡਲ ਦੇ ਐੱਸ.ਡੀ.ਓ. ਕੇਵਲ ਸਿੰਘ ਹੀਰਾ ਨੂੰ ਕਾਰਪੋਰੇਸ਼ਨ 'ਚ ਸ਼ਾਨਦਾਰ ਸੇਵਾਵਾਂ ਬਦਲੇ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ) ਵਜੋਂ ਪਦ ਉੱਨਤ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਗੁਰਬਾਣੀ ਨਾਲ ਜੁੜੇ ਸਰੋਕਾਰਾਂ ਬਾਰੇ ਭਾਸ਼ਣ

ਮਾਛੀਵਾੜਾ ਸਾਹਿਬ, 13 ਨਵੰਬਰ (ਸੁਖਵੰਤ ਸਿੰਘ ਗਿੱਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਕੂਲ ਦੀ ਪ੍ਰਾਰਥਨਾ ਸਭਾ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਗੁਰੂ ਜੀ ਦੀ ਜੀਵਨੀ ਤੇ ਸ਼ਖ਼ਸੀਅਤ ਦੇ ਵੱਖ-ਵੱਖ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਕੁਲਾਰ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਤੇ ਸਲਾਣਾ ਉਪ-ਚੇਅਰਮੈਨ ਬਣੇ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿਛਲੇ 2 ਸਾਲਾਂ ਤੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਲਈ ਚੇਅਰਮੈਨ, ਉਪ ਚੇਅਰਮੈਨ ਦਾ ਖ਼ਾਲੀ ਪਿਆ ਅਹੁਦਾ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਖ਼ਲ ਨਾਲ ਪੁਰਾ ਹੋ ਗਿਆ | ਪਲਾਂਟ ਲਈ ਚੇਅਰਮੈਨ, ਉਪ ...

ਪੂਰੀ ਖ਼ਬਰ »

ਝਾੜ ਸਾਹਿਬ ਕਾਲਜ 'ਚ ਤਾਈਕਵਾਂਡੋ ਬੈਲਟ ਮੁਕਾਬਲੇ ਕਰਵਾਏ

ਮਾਛੀਵਾੜਾ ਸਾਹਿਬ, 13 ਨਵੰਬਰ (ਸੁਖਵੰਤ ਸਿੰਘ ਗਿੱਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਖੇਡ ਵਿਭਾਗ ਦੀ ਮੁਖੀ ਰਵਿਤਾ ਸੈਣੀ ਦੀ ਅਗਵਾਈ ਹੇਠ ਤਾਈਕਵਾਂਡੋ ...

ਪੂਰੀ ਖ਼ਬਰ »

ਭਾਕਿਯੂ ਪੰਜਾਬ ਵਲੋਂ ਡੀਜ਼ਲ 'ਚ ਕੀਤੀ ਕਥਿਤ ਲੁੱਟ ਦੇ ਪੈਸੇ ਦੇ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਭਾਕਿਯੂ ਪੰਜਾਬ ਦੇ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ ਤੇ ਬਿਕਰਮਜੀਤ ਸਿੰਘ ਰੌਣੀ ਸੀਨੀਅਰ ਆਗੂ ਨੇ ਕਿਹਾ ਕਿ 1967 ਵਿਚ ਕਣਕ ਦਾ ...

ਪੂਰੀ ਖ਼ਬਰ »

ਮਦਰ ਟੈਰੇਸਾ ਸਕੂਲ ਨੇ ਰੋਲਰ ਸਕੇਟਿੰਗ ਦੀ ਭਾਰਤੀ ਓਵਰਆਲ ਟਰਾਫ਼ੀ ਜਿੱਤੀ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਆਲ ਇੰਡੀਆ ਇੰਟਰ ਸਕੂਲ ਰੋਲਰ ਸਕੇਟਿੰਗ ਮੁਕਾਬਲਿਆਂ ਵਿਚ ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਸੋਨ ਤਮਗ਼ੇ, 9 ਚਾਂਦੀ ਤੇ 11 ਕਾਂਸੀ ਦੇ ਤਮਗ਼ੇ ਜਿੱਤੇ | ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ, ਰਾਜਸਥਾਨ, ...

ਪੂਰੀ ਖ਼ਬਰ »

ਸਿੱਧੂ ਕਾਲਜ ਆਫ਼ ਨਰਸਿੰਗ ਦੋਰਾਹਾ ਵਿਖੇ ਸਿੱਧਾ ਦਾਖ਼ਲਾ 15 ਤੱਕ

ਦੋਰਾਹਾ, 13 ਨਵੰਬਰ (ਮਨਜੀਤ ਸਿੰਘ ਗਿੱਲ)- ਸਿੱਧੂ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਡਾ: ਹਰਜੋਤ ਕੌਰ ਸਿੱਧੂ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਸਾਇੰਸ ਫ਼ਰੀਦਕੋਟ ਨੇ ਨਰਸ ਬਣਨ ਦੀਆਂ ਚਾਹਵਾਨ ਲੜਕੀਆਂ ਦੀ ਸਹੂਲਤ ਲਈ ਬੇਸਿਕ ਬੀ. ਐੱਸ. ਸੀ., ਪੋਸਟ ਬੇਸਿਕ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਐੱਸ. ਡੀ. ਐੱਮ. ਪਾਇਲ ਨੂੰ ਮੰਗ ਪੱਤਰ

ਪਾਇਲ, 13 ਨਵੰਬਰ (ਰਜਿੰਦਰ ਸਿੰਘ, ਗੁਰਦੀਪ ਸਿੰਘ ਨਿਜ਼ਾਮਪੁਰ)- ਜ਼ਿਮੀਂਦਾਰਾਂ ਦੀਆਂ ਫ਼ਸਲਾਂ ਨੂੰ ਬੇਹੱਦ ਨੁਕਸਾਨ ਪਹੁੰਚਾ ਰਹੇ ਸੈਂਕੜਿਆਂ ਦੀ ਗਿਣਤੀ ਵਿਚ ਫਿਰਦੇ ਰੋਝਾਂ ਦੀਆਂ ਡਾਰਾਂ ਦੀ ਰੋਕਥਾਮ ਕਰਨ ਲਈ ਪਿੰਡ ਬੇਗੋਵਾਲ, ਰਾਮਪੁਰ, ਲੋਪੋ, ਮਹਿਦੂਦਾਂ, ਕਟਾਣਾ ...

ਪੂਰੀ ਖ਼ਬਰ »

ਬਲਰਾਮ ਸ਼ਰਮਾ ਦੇਸ਼ ਭਗਤ ਯੂਨੀਵਰਸਿਟੀ ਵਲੋਂ ਸਨਮਾਨਿਤ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)- ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਲੋਂ ਯੂਥ ਫ਼ੈਸਟੀਵਲ ਡੀ-ਬਜ਼ 2017 ਮੌਕੇ ਨੈਸ਼ਨਲ ਅਵਾਰਡੀ ਅਧਿਆਪਕ ਬਲਰਾਮ ਸ਼ਰਮਾ ਨੂੰ ਯੂਨੀਵਰਸਿਟੀ ਦੇ ਚਾਂਸਲਰ ਜੋਰਾ ਸਿੰਘ ਗਿੱਲ ਪ੍ਰੋ. ਵਾਈਸ ਚਾਂਸਲਰ ਤਜਿੰਦਰ ਕੌਰ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX