ਤਾਜਾ ਖ਼ਬਰਾਂ


ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  3 minutes ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  13 minutes ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  25 minutes ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  44 minutes ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਟਾਂਡਾ ,21 ਨਵੰਬਰ [ ਦੀਪਕ ਬਹਿਲ ]- ਪਿੰਡ ਖੁੱਡਾ 'ਚ ਪਿਤਾ ਪੁੱਤਰ ਦੀ ਸ਼ੱਕੀ ਹਾਲਤ 'ਚ ਮੌਤ ਦੀ ਖ਼ਬਰ ਹੈ। ਇਕ ਲਾਸ਼ ਪੱਖੇ ਲਟਕਦੀ ਅਤੇ ਦੂਜੀ ਲਾਸ਼ ਮੰਜੇ ਤੋਂ ਮਿਲੀ ਹੈ ।
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫ਼ੇਜ਼3 ਬੀ 1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ 'ਚ ਅੱਜ ਸੀਰਤ ਨੂੰ ਅਦਾਲਤ 'ਚ ਪੇਸ਼ ਨਾ ਕਰਨ ਤੇ ਪੁਲਿਸ ਦੀ ਖਿਚਾਈ ਕਰਦਿਆਂ...
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  1 day ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਸੰਪਾਦਕੀ

ਦਮ ਤੋੜ ਰਹੀ ਹੈ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦੀ ਯੋਜਨਾ

ਕੇਂਦਰ ਸਰਕਾਰ ਵਲੋਂ 15 ਅਗਸਤ, 1995 ਵਿਚ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ਮਿੱਡ ਡੇ ਮੀਲ ਦੀ ਯੋਜਨਾ ਵਿੱਦਿਅਕ ਖੇਤਰ ਲਈ ਦੁਨੀਆ ਭਰ 'ਚ ਇਕ ਵੱਡੀ ਯੋਜਨਾ ਮੰਨੀ ਗਈ ਸੀ। ਇਸ ਅਧੀਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਾਇਮਰੀ ਅਤੇ ਮਿਡਲ ਕਲਾਸ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਪੌਸ਼ਟਿਕ ਖਾਣਾ ਦੇਣ ਦੀ ਯੋਜਨਾ ਬਣਾਈ ਗਈ ਸੀ। ਇਸ ਦਾ ਮੰਤਵ ਬੱਚਿਆਂ ਵਿਚ ਸਕੂਲ ਆਉਣ ਦੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਦੇਣਾ ਸੀ। ਇਸ ਯੋਜਨਾ ਤਹਿਤ ਵੱਡੀ ਗਿਣਤੀ ਵਿਚ ਲੱਖਾਂ ਹੀ ਲੋੜਵੰਦ ਔਰਤਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਕਿਉਂਕਿ ਸਕੂਲਾਂ ਵਿਚ ਪੜ੍ਹਦੇ 30 ਬੱਚਿਆਂ ਪਿੱਛੇ ਇਕ ਖਾਣਾ ਬਣਾਉਣ ਵਾਲੀ ਰੱਖੇ ਜਾਣ ਦੀ ਹਦਾਇਤ ਕੀਤੀ ਗਈ ਸੀ।
ਇਸ ਵੱਡੀ ਯੋਜਨਾ ਵਿਚ ਕੇਂਦਰ ਵਲੋਂ 60 ਫ਼ੀਸਦੀ ਅਤੇ ਰਾਜ ਸਰਕਾਰਾਂ ਵਲੋਂ 40 ਫ਼ੀਸਦੀ ਦਾ ਯੋਗਦਾਨ ਪਾਇਆ ਜਾਂਦਾ ਹੈ। ਇਸ ਯੋਜਨਾ ਦਾ ਟੀਚਾ ਦੇਸ਼ ਦੇ 12 ਲੱਖ 65 ਹਜ਼ਾਰ ਦੇ ਕਰੀਬ ਸਕੂਲਾਂ ਦੇ ਲਗਪਗ 12 ਕਰੋੜ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਾਉਣਾ ਹੈ। ਇਸ ਯੋਜਨਾ ਨੂੰ ਕੁਝ ਕੌਮਾਂਤਰੀ ਏਜੰਸੀਆਂ ਵਲੋਂ ਵੀ ਸਹਾਇਤਾ ਦਿੱਤੀ ਜਾਂਦੀ ਹੈ। ਬਿਨਾਂ ਸ਼ੱਕ ਏਨੀ ਵਿਸ਼ਾਲ ਯੋਜਨਾ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨਾ ਬੇਹੱਦ ਕਠਿਨ ਹੈ ਪਰ ਇਸ ਯੋਜਨਾ ਨੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਇਕ ਵੱਡਾ ਉਤਸ਼ਾਹ ਜ਼ਰੂਰ ਪੈਦਾ ਕੀਤਾ ਸੀ। ਭਾਰਤ ਵਰਗਾ ਦੇਸ਼ ਜਿਥੇ ਭੁੱਖ ਦਾ ਰਾਜ ਹੈ, ਜਿਥੇ ਹਾਲੇ ਵੀ 50 ਕਰੋੜ ਲੋਕ ਭੁੱਖੇ ਪੇਟ ਰਾਤਾਂ ਕੱਟਦੇ ਹਨ, ਜਿਥੇ ਵੱਡੀ ਗਿਣਤੀ ਵਿਚ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣ, ਉਥੇ ਅਜਿਹੀ ਯੋਜਨਾ ਨੂੰ ਸਿਰੇ ਚਾੜ੍ਹਨਾ ਇਕ ਵੱਡਾ ਤੇ ਸ਼ਾਨਦਾਰ ਕੰਮ ਮੰਨਿਆ ਜਾ ਸਕਦਾ ਹੈ। ਸਾਲ 2009 ਵਿਚ ਕੌਮਾਂਤਰੀ ਭੁੱਖ ਸਬੰਧੀ ਅੰਕੜਿਆਂ ਮੁਤਾਬਿਕ ਦੁਨੀਆ ਦੇ 84 ਦੇਸ਼ਾਂ ਵਿਚ ਭਾਰਤ ਦਾ 65ਵਾਂ ਸਥਾਨ ਆਉਂਦਾ ਹੈ। ਪਰ ਜਿਵੇਂ ਕਿ ਅਕਸਰ ਦੇਖਿਆ ਗਿਆ ਹੈ ਕਿ ਵੱਡੀਆਂ ਅਤੇ ਵਿਸ਼ਾਲ ਯੋਜਨਾਵਾਂ ਨੂੰ ਭ੍ਰਿਸ਼ਟਾਚਾਰ ਦਾ ਭੂਤ ਚਿੰਬੜ ਜਾਂਦਾ ਹੈ। ਇਸ ਯੋਜਨਾ ਸਬੰਧੀ ਅਕਸਰ ਅਜਿਹੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੇ ਇਸ ਦੇ ਪ੍ਰਭਾਵ ਨੂੰ ਲਗਾਤਾਰ ਘਟਾਇਆ ਹੈ। ਇਸ ਸਬੰਧੀ ਸਮੇਂ-ਸਮੇਂ ਫੜੇ ਗਏ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਦੇ ਨਾਲ-ਨਾਲ ਖਾਣਾ ਬਣਾਉਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣ ਦੀਆਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਗ਼ੈਰ-ਮਿਆਰੀ ਖਾਣਾ ਖਾਣ ਨਾਲ ਬੱਚਿਆਂ ਦੀ ਸਿਹਤ ਵਿਚ ਵਿਗਾੜ ਹੋਣ ਦੀਆਂ ਵੀ ਅਨੇਕਾਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਥਾਵਾਂ 'ਤੇ ਤਾਂ ਮਿਲਾਵਟੀ ਖੁਰਾਕ ਪਰੋਸਣ ਕਰਕੇ ਬੱਚਿਆਂ ਦੇ ਮਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਇਸ ਯੋਜਨਾ ਦੀ ਵਾਜਿਬ ਢੰਗ ਨਾਲ ਨਜ਼ਰਸਾਨੀ ਨਾ ਹੋਣ ਅਤੇ ਇਸ ਸਬੰਧੀ ਅਕਸਰ ਦਿਖਾਈ ਜਾਂਦੀ ਬੇਰੁਖ਼ੀ ਨੇ ਵੀ ਇਸ 'ਤੇ ਅਸਰ ਪਾਇਆ ਹੈ। ਪਰ ਪਿਛਲੇ ਸਾਲ ਦਸੰਬਰ ਤੋਂ ਪੰਜਾਬ ਵਿਚ ਇਸ ਯੋਜਨਾ ਦੇ ਹੋਰ ਵੀ ਵੱਧ ਲੜਖੜਾਉਣ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ। ਇਸ ਦਾ ਵੱਡਾ ਕਾਰਨ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਲਈ ਫੰਡ ਮੁਹੱਈਆ ਨਾ ਕਰਾਉਣਾ ਸੀ। ਕੇਂਦਰ ਸਰਕਾਰ ਵਲੋਂ ਇਸ ਸਬੰਧੀ ਕਈ ਵਾਰ ਰਾਜ ਸਰਕਾਰਾਂ ਨੂੰ ਤਾੜਨਾ ਕੀਤੀ ਗਈ ਸੀ, ਕਿਉਂਕਿ ਇਸ ਯੋਜਨਾ ਅਧੀਨ ਆਉਂਦੇ ਫੰਡਾਂ ਵਿਚੋਂ ਕਾਫੀ ਫੰਡਾਂ ਨੂੰ ਦੂਸਰੀਆਂ ਯੋਜਨਾਵਾਂ ਲਈ ਵਰਤ ਲਿਆ ਜਾਂਦਾ ਸੀ। ਇਸ ਤੋਂ ਬਾਅਦ ਤਾਂ ਅਕਸਰ ਹੀ ਇਸ ਯੋਜਨਾ ਲਈ ਪੰਜਾਬ ਸਰਕਾਰ ਵਲੋਂ ਫੰਡ ਨਾ ਦਿੱਤੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਹੁਣ ਇਨ੍ਹਾਂ ਖ਼ਬਰਾਂ ਵਿਚ ਬੇਤਹਾਸ਼ਾ ਵਾਧਾ ਹੁੰਦਾ ਜਾ ਰਿਹਾ ਹੈ।
ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਪਿਛਲੇ 5 ਮਹੀਨਿਆਂ ਤੋਂ ਰਾਜ ਸਰਕਾਰ ਵਲੋਂ ਕੋਈ ਰਾਸ਼ੀ ਮੁਹੱਈਆ ਨਹੀਂ ਕਰਵਾਈ ਗਈ। ਕੇਂਦਰ ਸਰਕਾਰ ਵਲੋਂ ਇਸ ਲਈ ਰਾਸ਼ੀ ਆ ਰਹੀ ਹੈ ਪਰ ਰਾਜ ਸਰਕਾਰ ਵਲੋਂ ਇਸ ਸਬੰਧੀ ਆਨਾਕਾਨੀ ਕੀਤੀ ਜਾ ਰਹੀ ਹੈ। ਅਕਸਰ ਸਕੂਲਾਂ ਵਲੋਂ ਇਸ ਯੋਜਨਾ ਦੀਆਂ ਖਾਮੀਆਂ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ। ਜੇਕਰ ਰਾਜ ਸਰਕਾਰ ਵਲੋਂ ਅਜਿਹੀ ਢਿਲਮੱਠ ਕੀਤੀ ਗਈ ਤਾਂ ਇਹ ਯੋਜਨਾ ਬੰਦ ਹੋ ਜਾਏਗੀ। ਕਈ ਸਕੂਲਾਂ ਦੇ ਅਧਿਆਪਕਾਂ ਵਲੋਂ ਇਹ ਵੀ ਖ਼ਬਰ ਆਈ ਹੈ ਕਿ ਜੇਕਰ ਫੰਡ ਨਾ ਆਏ ਤਾਂ ਆਪਣੇ ਕੋਲੋਂ ਫੰਡ ਦੇਣੇ ਮੁਸ਼ਕਿਲ ਹੋ ਜਾਣਗੇ। ਪਰ ਇਨ੍ਹਾਂ ਚਿਤਾਵਨੀਆਂ ਕਾਰਨ ਵੀ ਇਸ ਪੱਖ ਤੋਂ ਹਾਲਤ ਨਹੀਂ ਸੁਧਰੀ। ਇਸ ਕਰਕੇ ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ 18 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਇਕ ਸੂਚਨਾ ਅਨੁਸਾਰ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬਹੁਗਿਣਤੀ ਬੱਚੇ ਭੁੱਖੇ ਪੇਟ ਆਉਂਦੇ ਹਨ ਅਤੇ ਦੁਪਹਿਰ ਨੂੰ ਇਸ ਖਾਣੇ ਨਾਲ ਆਪਣੀ ਭੁੱਖ ਮਿਟਾਉਂਦੇ ਹਨ। ਇਸ ਯੋਜਨਾ ਅਧੀਨ ਖਾਣਾ ਬਣਾਉਣ ਵਾਲੀਆਂ ਔਰਤਾਂ ਵਿਚੋਂ ਵੀ ਬਹੁਤੀਆਂ ਨੂੰ ਕਈ-ਕਈ ਮਹੀਨੇ ਤਨਖਾਹ ਨਹੀਂ ਮਿਲੀ। ਜੇਕਰ ਲੜਖੜਾ ਰਹੀ ਇਹ ਯੋਜਨਾ ਦਮ ਤੋੜ ਜਾਂਦੀ ਹੈ ਤਾਂ ਸੂਬਾ ਸਰਕਾਰਾਂ ਲਈ ਇਹ ਬੇਹੱਦ ਨਮੋਸ਼ੀ ਵਾਲੀ ਗੱਲ ਹੋਵੇਗੀ। ਕਾਰਨ ਚਾਹੇ ਕੁਝ ਵੀ ਹੋਣ, ਇਸ ਨੂੰ ਰਾਜ ਸਰਕਾਰਾਂ ਦੀ ਆਪਣੇ ਫ਼ਰਜ਼ਾਂ ਤੋਂ ਵੱਡੀ ਕੁਤਾਹੀ ਮੰਨਿਆ ਜਾਏਗਾ।

-ਬਰਜਿੰਦਰ ਸਿੰਘ ਹਮਦਰਦ

 

ਗੁਜਰਾਤ ਵਿਚ ਭਾਜਪਾ ਨੂੰ ਸਖਤ ਟੱਕਰ ਦੇ ਰਹੀ ਹੈ ਕਾਂਗਰਸ

ਚੋਣ ਸ਼ਾਸਤਰ ਦੇ ਤੌਰ-ਤਰੀਕਿਆਂ ਤੋਂ ਜਾਣਕਾਰ ਲੋਕ ਸਮਝਦੇ ਹਨ ਕਿ ਜਦੋਂ ਮੁੱਖ ਚੋਣਾਵੀ ਟੱਕਰ ਸਿੱਧੀ-ਸਿੱਧੀ ਦੋ ਪਾਰਟੀਆਂ ਵਿਚਕਾਰ ਹੁੰਦੀ ਹੈ ਤਾਂ ਨਤੀਜਿਆਂ ਦੀ ਭਵਿੱਖਬਾਣੀ ਕਰਨਾ ਸੌਖਾ ਹੋ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀ ਰਾਜਨੀਤੀ ਦੋ ਪਾਰਟੀਆਂ ...

ਪੂਰੀ ਖ਼ਬਰ »

ਬਾਲ ਦਿਵਸ 'ਤੇ ਵਿਸ਼ੇਸ਼

ਕਿਉਂ ਗੁਆਚ ਰਿਹਾ ਹੈ ਨਹਿਰੂ ਦੇ ਸੁਪਨਿਆਂ ਦਾ ਬਚਪਨ?

14 ਨਵੰਬਰ ਦਾ ਦਿਨ 'ਬਾਲ ਦਿਵਸ' ਇਸ ਲਈ ਬਣ ਗਿਆ, ਕਿਉਂਕਿ ਇਸ ਦਿਨ ਭਾਰਤ ਦੇ ਉੱਘੇ ਨੇਤਾ ਅਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣਾ ਜਨਮ ਦਿਨ ਬੱਚਿਆਂ ਦੇ ਨਾਂਅ ਕਰ ਦਿੱਤਾ ਸੀ। ਉਹ ਬੱਚਿਆਂ ਦੇ ਚਾਚਾ ਇਸ ਲਈ ਬਣ ਗਏ ਸਨ, ਕਿਉਂਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪਾਕਿਸਤਾਨ ਵਿਚ ਸੰਸਦ ਦੀ ਸਰਬਉੱਚਤਾ ਸਥਾਪਤ ਕਰਨਾ ਅਜੇ ਵੀ ਦੂਰ ਦੀ ਗੱਲ

ਨਵਾਜ਼ ਸ਼ਰੀਫ਼ ਆਪਣੇ ਬਹੁਤੇ ਸਮਰਥਕਾਂ ਲਈ ਵੀ ਅਤੇ ਵਿਰੋਧੀਆਂ ਲਈ ਵੀ ਇਕ ਪਹੇਲੀ ਬਣੇ ਹੋਏ ਹਨ। ਪਾਕਿਸਤਾਨ ਪਰਤਣ ਤੋਂ ਬਾਅਦ ਉਨ੍ਹਾਂ ਆਪਣੇ ਵਲੋਂ ਕਈ ਸਾਲ ਪਹਿਲਾਂ ਤੋਂ ਵਰਤੇ ਜਾ ਰਹੇ ਇਸ ਕਥਨ ਨੂੰ ਮੁੜ ਦੁਹਰਾਇਆ ਹੈ ਕਿ ਉਹ ਕਿਸੇ ਤੋਂ ਹਦਾਇਤਾਂ ਨਹੀਂ ਲੈਣਗੇ। ਪਹਿਲੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX