ਰਤੀਆ, 13 ਨਵੰਬਰ (ਬੇਅੰਤ ਮੰਡੇਰ)-ਖੇਤਰ ਦੇ ਕਈ ਜਾਗਰੂਕ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ 'ਚ ਵਹਾਉਣ ਦਾ ਫੈਸਲਾ ਲੈ ਕੇ ਹਿੰਮਤ ਵਾਲਾ ਕਾਰਜ ਜਿੱਥੇ ਖ਼ੁਦ ਨੂੰ ਖੁਸ਼ੀ ਦੇ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਇਨ੍ਹਾਂ ਕਿਸਾਨਾਂ ਦੀ ਪ੍ਰਸੰਸਾ ਕਰ ਰਿਹਾ ਹੈ | ਖੇਤਰ ਦੇ ਪਿੰਡ ਢਾਣੀ ਮੱਘਾਂ ਵਾਲੀ ਦੇ ਸੂਝਵਾਨ ਕਿਸਾਨ ਰਮੇਸ਼ ਕੁਮਾਰ ਠਾਕੁਰ ਨੇ ਆਪਣੇ ਖੇਤ 'ਚ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਦੀ ਥਾਂ ਖੇਤ 'ਚ ਹੀ ਖਾਦ ਵਜੋਂ ਰੱਖਣ ਕਰਕੇ ਜਿੱਥੇ ਬਹੁਤ ਹੀ ਸ਼ਾਨਦਾਰ ਕਣਕ ਉੱਗੀ ਹੈ ਉਥੇ ਹੀ ਲੋਕਾਂ ਵਲੋਂ ਵਾਤਾਵਰਨ ਦੀ ਸੰਭਾਲ ਕਰਨ ਵਾਲੇ ਕਿਸਾਨਾਂ 'ਚ ਰੁਤਬਾ ਹਾਸਿਲ ਕੀਤਾ ਹੈ | ਕਿਸਾਨ ਰਮੇਸ਼ ਠਾਕੁਰ ਨੇ ਦੱਸਿਆ ਕਿ ਕਿਸਾਨ ਚੈਨਲ ਵਲੋਂ ਕਰਵਾਏ ਪ੍ਰੋਗਰਾਮ ਕਿਸਾਨ ਕੱਪ ਕੁਇਜ ਮੁਕਾਬਲੇ 'ਚ ਉਨ੍ਹਾਂ ਨੂੰ ਕਈ ਵਾਰ ਸ਼ਾਮਿਲ ਹੋ ਕੇ ਕਿਸਾਨ ਕੱਪ ਹਾਸਿਲ ਕਰਨ ਦਾ ਮੌਕਾ ਮਿਲਿਆ ਹੈ | ਡਾ. ਸੰਦੀਪ ਤੇ ਹੋਰ ਡਾਕਟਰ ਟੀਮ ਨਾਲ ਸੰਪਰਕ 'ਚ ਰਹਿਣ ਕਰਕੇ ਤੇ ਪਰਾਲੀ ਦੇ ਧੂਏਾ ਨਾਲ ਲੋਕਾਂ 'ਚ ਫੈਲ ਰਹੀਆਂ ਬਿਮਾਰੀਆਂ ਕਰਕੇ ਉਨ੍ਹਾਂ ਨੂੰ ਬਹੁਤ ਦਰਦ ਮਹਿਸੂਸ ਹੋਇਆ ਜਿਸ ਕਰਕੇ ਮਨ 'ਚ ਧਾਰ ਲਿਆ ਕਿ ਪਰਾਲੀ ਨਹੀਂ ਸਾੜਣੀ, ਸਗੋਂ ਇਕ ਮਿਸਾਲ ਪੇਸ਼ ਕਰਨੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਮਿਸ਼ਨ 'ਚ ਕਾਮਯਾਬ ਹੋਏ ਹਨ | ਇਸੇ ਤਰ੍ਹਾਂ ਹੀ ਕਿਸਾਨ ਅਜਾਇਬ ਸਿੰਘ ਨੇ ਜਹਿਰੀਲੀਆਂ ਦਵਾਈਆਂ ਦੀ ਵਰਤੋਂ ਤੋਂ ਬਚਣ ਲਈ ਜੈਵਿਕ ਖੇਤੀ ਨੂੰ ਅਪਣਾ ਕੇ ਸ਼ੁੱਧ ਦੇਸੀ ਕਣਕ ਤੇ ਹੋਰ ਫਸਲਾਂ ਉਗਾਉਣ ਲਈ ਜਾਗਰੂਕ ਕਿਸਾਨ ਵਜੋਂ ਸਾਹਮਣੇ ਆਏ | ਕਿਸਾਨ ਅਜਾਇਬ ਸਿੰਘ ਨੇ ਕਿਹਾ ਕਿ ਪਰਾਲੀ ਸਾੜਣ ਦੀ ਥਾਂ 'ਤੇ ਪਰਾਲੀ ਤੋਂ ਮੁਨਾਫਾ ਵੀ ਲਿਆ ਜਾ ਸਕਦਾ ਹੈ, ਲੋੜ ਹੈ ਜਾਗਰੂਕ ਹੋਣ ਦੀ |
ਸਮਾਲਖਾ, 13 ਨਵੰਬਰ (ਅਜੀਤ ਬਿਊਰੋ)-ਸੰਘਣੀ ਧੁੰਦ ਕਾਰਨ ਜੀ. ਟੀ. ਰੋਡ 'ਤੇ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ | ਸੋਮਵਾਰ ਸਵੇਰੇ ਜੀ.ਟੀ. ਰੋਡ ਦੀ ਪਾਣੀਪਤ ਲੇਨ 'ਤੇ ਮਨਾਨਾ ਬੀ. ਐੱਡ. ਕਾਲਜ ਤੇ ਪਿੰਡ ਕਰਹੰਸ ਦੇ ਨੇੜੇ ਡਾਈਵਰਟ ਰੋਡ 'ਤੇ 9 ਵਾਹਨ ਟੱਕਰਾ ਗਏ | ਹਾਦਸੇ 'ਚ 2 ਲੋਕ ...
ਕਾਲਾਂਵਾਲੀ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਐਸ.ਡੀ.ਐਮ. ਬਿਜੇਂਦਰ ਸਿੰਘ ਨੇ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਤੇ ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ | ਉਨ੍ਹਾਂ ਵਿਦਿਆਰਥਣਾਂ ਤੋਂ ਵੀ ਪ੍ਰਸ਼ਨ ਪੁੱਛੇ ਤੇ ...
ਕਾਲਾਂਵਾਲੀ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਦਿਨੋਂ ਦਿਨ ਵਧ ਰਹੀ ਧੁੰਦ ਤੇ ਸਮਾਗ ਨੇ ਮੋਟਰ ਗੱਡੀਆਂ ਦੇ ਨਾਲ-ਨਾਲ ਰੇਲ ਗੱਡੀਆਂ ਦੀ ਰਫਤਾਰ ਵੀ ਘੱਟ ਕਰ ਦਿੱਤੀ ਹੈ | ਅੱਜ ਬਠਿੰਡਾ ਤੋਂ ਦਿੱਲੀ ਲਈ ਚੱਲਣ ਵਾਲੀ ਕਿਸਾਨ ਐਕਸਪ੍ਰੇਸ ਗੱਡੀ ਆਪਣੇ ਨਿਰਧਾਰਤ ਸਮੇਂ ਤੋਂ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸੁਨੇਹੜੀ ਨੇ ਜਨ ਸਿਹਤ ਵਿਭਾਗ ਤੇ ਸਿਹਤ ਵਿਭਾਗ ਦੇ ਪ੍ਰਤੀਨਿਧਾਂ ਦੀ ਜ਼ਿਲ੍ਹਾ ਪ੍ਰੀਸ਼ਦ ਦੀ 104ਵੀਂ ਬੈਠਕ 'ਚ ਗ਼ੈਰ ਹਾਜ਼ਰ ਰਹਿਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ...
ਕਾਲਾਂਵਾਲੀ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਬੜਾਗੁੜਾ 'ਚ ਸੰਤ ਬਾਬਾ ਛੋਟਾ ਸਿੰਘ ਯੁਵਾ ਕਲੱਬ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤਾਰਾ ਬਾਬਾ ਚੈਰੀਟੇਬਲ ਟਰੱਸਟ ਤੇ ਨਿਰਮਲ ਸੋਚ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਕੈਂਪ ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ. ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਛੇ ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ ਜਦਕਿ ਉਸ ਦਾ ਸਾਥੀ ਪੁਲਿਸ ਤੋਂ ਬਚ ਕੇ ਭੱਜਣ 'ਚ ਕਾਮਯਾਬ ਹੋ ਗਿਆ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੇ ਜੇ ਕਾਲੋਨੀ ਵਾਸੀ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਸਬੰਧ 'ਚ ਐਤਵਾਰ 19 ਨਵੰਬਰ ਨੂੰ 3 ਵਜੇ ਦ੍ਰੋਣਾਚਾਰੀਆ ਸਟੇਡੀਅਮ 'ਚ ਇੰਟਰਨੈਸ਼ਨਲ ਦੌੜ ਵਰਲਡ ਕਰਵਾਈ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀਆਂ ਬੈਠਕਾਂ ਦੀ ਕਾਰਵਾਈ 'ਚ ਹੁਣ ਨਵੇਂ ਚੁਣੇ ਕੌਾਸਲਰ ਦੇ ਰਿਸ਼ਤੇਦਾਰ ਤੇ ਮਹਿਲਾ ਕੌਾਸਲਰ ਦੇ ਪਤੀ ਹਿੱਸਾ ਨਹੀਂ ਲੈ ਸਕਣਗੇ | ਸੂਬਾਈ ਸਰਕਾਰ ਨੇ ਫਰਮਾਨ ਜਾਰੀ ਕਰਕੇ ਇਨ੍ਹਾਂ ਦੇ ਬੈਠਕ 'ਚ ਹਿੱਸਾ ...
ਨਰਾਇਣਗੜ੍ਹ, 13 ਨਵੰਬਰ (ਪੀ.ਸਿੰਘ)-ਅਰਾਮ ਘਰ 'ਚ ਖੁੱਲ੍ਹਾ ਦਰਬਾਰ ਲਗਾਇਆ ਗਿਆ, ਜਿਸ 'ਚ ਰਾਜ ਮੰਤਰੀ ਨਾਇਬ ਸੈਣੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ 'ਤੇ 230 ਸ਼ਿਕਾਇਤਾਂ ਆਈਆਂ ਜਿਨ੍ਹਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ...
ਟੋਹਾਣਾ, 13 ਨਵੰਬਰ (ਗੁਰਦੀਪ ਭੱਟੀ)-ਬੀਤੀ ਰਾਤ ਜਾਖਲ ਮੰਡੀ 'ਚ ਪੈਂਦੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ ਟੀ ਐਮ ਦੇ ਕਮਰੇ 'ਚ ਹਥਿਆਰਬੰਦ ਚਾਰ ਲੁਟੇਰਿਆਂ ਨੇ ਗਾਰਡ ਦੀ ਕੁੱਟਮਾਰ ਕੀਤੀ ਤੇ ਏ ਟੀ ਐਮ ਮਸ਼ੀਨ ਨੂੰ ਤੋੜਨ ਦਾ ਯਤਨ ਕੀਤਾ | ਅਸਫ਼ਲ ਰਹਿਣ 'ਤੇ ਲੁਟੇਰੇ ਗਾਰਡ ਦਾ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਜੀ.ਟੀ. ਰੋਡ 'ਤੇ ਮਿੰਨੀ ਚਿੜੀਆ ਘਰ ਨੇੜੇ ਸਵੇਰੇ 9 ਵਜੇ 4 ਬਦਮਾਸ਼ਾਂ ਨੇ ਪਿਸਤੌਲ ਦਿਖਾ ਕੇ ਪੰਜਾਬ ਤੋਂ ਦਿੱਲੀ ਜਾ ਰਹੇ ਇਕ ਵਿਅਕਤੀ ਤੋਂ ਕਾਰ ਖੋਹ ਲਈ | ਬਦਮਾਸ਼ ਕਾਰ ਖੋਹ ਕੇ ਕਰਨਾਲ ਵੱਲ ਫ਼ਰਾਰ ਹੋ ਗਏ | ਵਾਰਦਾਤ ਤੋਂ ...
ਨੀਲੋਖੇੜੀ, 13 ਨਵੰਬਰ (ਆਹੂਜਾ)-ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਨੂੰ ਲੈ ਕੇ ਗੋਲ ਮਾਰਕੀਟ ਪਾਰਕ 'ਚ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਰਹੇ | ਵਿਧਾਇਕ ਨੇ ਵੱਖ-ਵੱਖ ਥਾਵਾਂ 'ਤੇ ਸਾਢੇ 3 ...
ਬਾਬੈਨ, 13 ਨਵੰਬਰ (ਡਾ. ਦੀਪਕ ਦੇਵਗਨ)-ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਦੇ ਲਈ ਸੂਬਾ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਚਲਾਈਆਂ ਗਈਆਂ ਹਨ ਤੇ ਕਿਸਾਨਾਂ ਨੂੰ ਲਾਭ ਪਹੰੁਚਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ | ਇਹ ਵਿਚਾਰ ਜ਼ਿਲ੍ਹਾ ਬਾਗਵਾਨੀ ਅਧਿਕਾਰੀ ...
ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)-ਗੁਰਦੁਆਰਾ ਸ੍ਰੀ ਨਾਨਕ ਦਰਬਾਰ ਮਦੀਨਾ ਸਨੱਈਆ ਲਿਬਨਾਨ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਲੇਖਕ ਕਾਲਾ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਸੰਗੀਤ ਸ਼ਬਦ ਦੀ ਸ਼ਕਤੀ ਹੁੰਦੀ ਹੈ | ਸੰਗੀਤ ਰਾਹੀਂ ਨਿਰਜੀਵ ਵੀ ਸਜੀਵ ਹੋ ਉੱਠਦੇ ਹਨ | ਮਨ ਦੇ ਭਾਵ ਪ੍ਰਗਟ ਕਰਨ ਲਈ ਸੰਗੀਤ ਨੂੰ ਬਿਹਤਰ ਜ਼ਰੀਆ ਮੰਨਿਆ ਜਾਂਦਾ ਹੈ | ਜਦ ਸੰਗੀਤ ਕਲਾਕਾਰੀ ਨਾਲ ਜੁੜ ਜਾਂਦਾ ਹੈ, ਤਾਂ ਆਮ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਸਿੱਖਿਆ ਸਮੂਹ ਦੇ ਵਿਦਿਆਰਥੀਆਂ ਦੀ ਤਕਨੀਕੀ ਸਿੱਖਿਆ ਨੂੰ ਬੜਾਵਾ ਦੇਣ ਤੇ ਖ਼ੋਜ 'ਚ ਰੂਚੀ ਜਗਾਉਣ ਲਈ ਵਿਗਿਆਨ ਨੁਮਾਇਸ਼ ਲਗਾਈ ਗਈ | ਇਸ ਨੁਮਾਇਸ਼ 'ਚ ਕੁਰੂਕਸ਼ੇਤਰ ਦੇ ਵੱਖ-ਵੱਖ ...
ਟੋਹਾਣਾ, 13 ਨਵੰਬਰ (ਗੁਰਦੀਪ ਭੱਟੀ)-ਹਰਿਆਣਾ ਖੇਤੀਬਾੜੀ ਵਰਸਿਟੀ ਹਿਸਾਰ ਦੇ ਖੇਤੀਬਾੜੀ ਫ਼ਾਰਮ 'ਚ ਗੜੀ ਫ਼ਸਲ ਲਈ ਬੀਜ਼ ਕਿਸਾਨਾਂ ਲਈ ਜਾਰੀ ਕੀਤੇ ਗਏ ਹਨ | ਵਰਸਿਟੀ ਦੇ ਖੇਤੀ ਫ਼ਾਰਮ ਡਾਇਰੈਕਟਰ ਡਾ: ਜਗਦੇਵ ਸਿੰਘ ਨੇ ਦੱਸਿਆ ਕਿ ਕਣਕ ਦੀਆਂ ਕਿਸਮਾਂ ਦੇ ਬੀਜ਼ ਡਬਲਯੂ. ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਆਯੁਰਵੈਦਿਕ ਅਨੁਭਵੀ ਚਿਕਿਤਸਕ ਸਮਾਜ ਸਮਿਤੀ ਦੇ ਬੈਨਰ ਹੇਠ ਆਯੁਰਵੈਦਿਕ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਊਨ ਪਾਰਕ 'ਚ ਧਰਨਾ ਦਿੱਤਾ ਤੇ ਬਾਅਦ 'ਚ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਸੀ.ਐਮ.ਕੇ. ਨੈਸ਼ਨਲ ਗਰਲਜ਼ ਕਾਲਜ 'ਚ ਰਾਸ਼ਟਰੀ ਅੰਦੋਲਨ 'ਚ ਮਹਾਤਮਾ ਗਾਂਧੀ ਦੀ ਭੂਮਿਕਾ ਵਿਸ਼ੇ 'ਤੇ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਦੀਪਿਕਾ ਨੇ ਪਹਿਲਾ, ਮੋਨਿਕਾ ਨੇ ਦੂਜਾ ਤੇ ਪ੍ਰੀਤੀ ਨੇ ਤੀਜਾ ...
ਨੀਲੋਖੇੜੀ, 13 ਨਵੰਬਰ (ਆਹੂਜਾ)-ਸੀਨੀਅਰ ਯੰਗ ਕ੍ਰਿਕੇਟ ਕਲੱਬ ਵਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ 'ਤੇ ਆਪਣਾ ਸਹਿਯੋਗ ਦੇਣ ਵਾਲੇ ਖਿਡਾਰੀਆਂ ਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਡਾ. ਜੇ.ਐਸ. ਮੈਮੋਰੀਅਲ ਫਾਊਾਡੇਸ਼ਨ ਵਲੋਂ ਯਾਦਵ ਸਮਾਜ ਸਭਾ ਤੇ ਐਾਟੀ ਕਰੱਪਸ਼ਨ ਐਾਡ ਕ੍ਰਾਈਮ ਪ੍ਰੀਵੇਨਸ਼ਨ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਯਾਦਵ ਧਰਮਸ਼ਾਲਾ 'ਚ ਲਗਾਏ ਗਏ ਇਸ ਕੈਂਪ 'ਚ ...
ਜੀਂਦ, 13 ਨਵੰਬਰ (ਅਜੀਤ ਬਿਊਰੋ)-ਸ਼ਹਿਰ ਦੀ ਦੀਵਾਨ ਬਾਲਕ੍ਰਿਸ਼ਨ ਰੰਗਸ਼ਾਲਾ 'ਚ ਪਟਿਆਲਾ ਦੇ ਸਾਰਥਕ ਗਰੁੱਪ ਵਲੋਂ ਉਧਾਰਾ ਪਤੀ ਨਾਟਕ ਪੇਸ਼ ਕੀਤਾ ਗਿਆ | ਜੀਂਦ ਸਹਿਕਾਰੀ ਖੰਡ ਮਿੱਲ ਦੇ ਪ੍ਰਬੰਧਕ ਨਿਰਦੇਸ਼ਕ ਅਸ਼ਵਨੀ ਮਲਿਕ ਨੇ ਸ਼ਮਾਂ ਰੌਸ਼ਨ ਕਰਕੇ ਨਾਟਕ ਦੀ ...
ਥਾਨੇਸਰ, 13 ਨਵੰਬਰ (ਅਜੀਤ ਬਿਊਰੋ)-ਸ੍ਰੀ ਜੈਰਾਮ ਵਿੱਦਿਆਪੀਠ ਕੰਪਲੈਕਸ 'ਚ ਡੀ.ਸੀ. ਸੁਮੇਧਾ ਕਟਾਰੀਆ ਨੇ ਗੀਤਾ ਜੈਅੰਤੀ ਮਹੋਤਸਵ ਦਾ ਦਾ ਸ਼ੁੱਭ ਅਰੰਭ ਕੀਤਾ | ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਭਾਰਤ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਤੇ ਜੈਰਾਮ ਸੰਸਥਾਵਾਂ ਦੇ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਹਮ ਫਾਊਾਡੇਸ਼ਨ ਸਮਾਜਕ ਸੰਸਥਾ ਕਦਮ ਮੁਹਿੰਮ ਤਹਿਤ ਸੰਸਥਾ ਪ੍ਰਧਾਨ ਸੰਜੇ ਚੌਧਰੀ ਦਾ ਜਨਮ ਦਿਨ ਪਿੰਡ ਜਿਰਬੜੀ ਦੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਦੇ ਨਾਲ ਮਨਾਇਆ | ਸੰਸਥਾ ਨੇ ਬੱਚਿਆਂ ...
ਝੱਜਰ, 13 ਨਵੰਬਰ (ਅਜੀਤ ਬਿਊਰੋ)-ਹਰਿਆਣਾ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਪਿੰਡ ਫਤਿਹਪੁਰੀ ਦੀ ਬਜ਼ੁਰਗ ਔਰਤ ਗਿੰਨੀ ਦੇਵੀ ਨੂੰ ਉਸ ਦੀ ਪੌਤਰੀ ਦੇ ਵਿਆਹ ਲਈ 31 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ | ਖੇਤੀ ਮੰਤਰੀ ਝੱਜਰ ਤੋਂ ਢਾਕਲਾ 'ਚ ...
ਝੱਜਰ, 13 ਨਵੰਬਰ (ਅਜੀਤ ਬਿਊਰੋ)-ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀ ਮੁਦਰਾਵਾਂ ਦੇ ਸਿੱਕੇ ਇਕੱਠੇ ਕਰਨ ਵਾਲੇ ਝੱਜਰ ਵਾਸੀ ਨੀਰਜ ਗੋਇਲ ਨੂੰ 8 ਦੇਸ਼ਾਂ ਦੇ ਰਿਕਾਰਡ ਹੋਲਡਰ ਦੇ ਸੰਮੇਲਨ 'ਚ ਸਨਮਾਨਿਤ ਕੀਤਾ ਗਿਆ | ਨਵੀਂ ਦਿੱਲੀ ਦੇ ਸਿਰੀ ਫੋਰਟ ਆਡੀਟੋਰੀਅਮ 'ਚ 12 ਨਵੰਬਰ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੀਆਂ ਮੰਡੀਆਂ 'ਚ ਹੁਣ ਤੱਕ 65.37 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ, ਜਦਕਿ ਬੀਤੇ ਸਾਲ ਇਸ ਸਮੇਂ ਦੌਰਾਨ 59.32 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਸੀ | ਝੋਨੇ ਦੀ ਕੁੱਲ ਆਮਦ 'ਚੋਂ ਸਰਕਾਰੀ ...
ਰਤੀਆ, 13 ਨਵੰਬਰ (ਬੇਅੰਤ ਮੰਡੇਰ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪ੍ਰਭਾਤ ਫੇਰੀ ਸਜਾਉਣ ਲਈ ਪ੍ਰਭਾਤ ਫੇਰੀ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਕੱਤਰ ਹੈਪੀ ਸਿੰਘ ਸੇਠੀ ਦੀ ਪ੍ਰਧਾਨਗੀ ...
ਥਾਨੇਸਰ, 13 ਨਵੰਬਰ (ਅਜੀਤ ਬਿਊਰੋ)-ਪ੍ਰਸਿੱਧ ਦੁੱਖ ਭੰਜਨ ਮੰਦਿਰ 'ਚ ਸੋਮਵਾਰ ਨੂੰ ਭਗਤਾਂ ਨੇ ਪੂਜਾ ਕੀਤੀ ਤੇ ਭੋਲੇਨਾਥ ਨੂੰ ਦੁੱਧ, ਫਲ, ਫੁੱਲ, ਬੇਲ ਪੱਤਰ ਚੜ੍ਹਾਏ ਤੇ ਸ਼ਿਵਿਲੰਗ ਨੂੰ ਰੁਦਰਾਕਸ਼ ਮਾਲਾ ਤੇ ਫੁੱਲਾਂ ਨਾਲ ਸਜਾਇਆ ਗਿਆ | ਪੰਡਿਤ ਉਮਾਕਾਂਤ ਤਿ੍ਪਾਠੀ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਬੇਸ਼ੱਕ ਵਚਨਬੱਧ ਹੈ, ਪਰ ਸਿੱਖਿਆ ਵਿਭਾਗ ਦੇ ਵੱਡੇ-ਵੱਡੇ ਅਧਿਕਾਰੀ ਹੀ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸੁਆਲੀਆ ਚਿੰਨ੍ਹ ਲਗਾ ਰਹੇ ਹਨ | ਤਾਜਾ ਮਾਮਲਾ ...
ਏਲਨਾਬਾਦ, 13 ਨਵੰਬਰ (ਜਗਤਾਰ ਸਮਾਲਸਰ)-ਸੌ ਪ੍ਰਤੀਸ਼ਤ ਰਾਖ਼ਵਾਂਕਰਨ ਦੀ ਮੰਗ ਸਮੇਤ 5 ਮੁੱਦਿਆਂ ਲਈ ਸੰਘਰਸ਼ ਕਰਨਾ ਹੀ ਮੇਰੀ ਰਾਜਨੀਤੀ ਦਾ ਮੁੱਖ ਮਨੋਰਥ ਹੈ | ਇਹ ਸ਼ਬਦ ਅੱਜ ਲੋਕਤੰਤਰ ਸੁਰੱਖਿਆ ਮੰਚ ਏਲਨਾਬਾਦ ਵਲੋਂ ਕਰਵਾਏ ਵਰਕਰ ਸੰਮੇਲਨ 'ਚ ਮੁੱਖ ਮਹਿਮਾਨ ਵਜੋਂ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਅਨੁਸੂਚਿਤ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਪਾਲੀ ਨੇ ਦੱਸਿਆ ਕਿ ਵੱਖ-ਵੱਖ ਮੁੱਦਿਆਂ 'ਤੇ ਚਰਚਾ ਲਈ ਕੁਰੂਕਸ਼ੇਤਰ ਜ਼ਿਲ੍ਹਾ ਕਾਰਜਕਾਰਨੀ ਬੈਠਕ ਕਰਕੇ ਅਹਿਮ ਫੈਸਲੇ ਲਏ ਜਾਣਗੇ | ਪੱਤਰਕਾਰਾਂ ਨਾਲ ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਵਣ ਕਰਮਚਾਰੀ ਸੰਘ ਦੇ ਬੈਨਰ ਹੇਠ ਵਣ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਣ ਦਫ਼ਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ ਹੈ | ਧਰਨੇ 'ਤੇ ਬੈਠੇ ਕਰਮਚਾਰੀਆਂ ਨੇ ਸਰਕਾਰ ਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ...
ਕੁਰੂਕਸ਼ੇਤਰ, 13 ਨਵੰਬਰ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਥਾਨੇਸਰ ਦੇ ਵਾਰਡ 9 ਦੀ ਕੌਾਸਲਰ ਸੁਦੇਸ਼ ਚੌਧਰੀ ਨੇ ਡੇਂਗੂ ਬੁਖ਼ਾਰ ਨਾਲ ਹੋ ਰਹੀਆਂ ਮੌਤਾਂ 'ਤੇ ਸਿਹਤ ਮੰਤਰੀ ਅਨਿਲ ਵਿਜ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ | ਸੈਕਟਰ-2 ਆਪਣੇ ਦਫ਼ਤਰ 'ਤੇ ਪੱਤਰਕਾਰਤਾ ...
ਸ਼ਿਮਲਾ, 13 ਨਵੰਬਰ (ਹਰਮਿੰਦਰ ਸਿੰਘ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਾਲੁਗੰਜ ਸ਼ਿਮਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਾਲੂਗੰਜ, ਚਕਰ, ਟੂਟੂ, ਘੋੜਾ ਚੋਕੀ, ਕੱਚੀ ਘਾਟੀ, ਸਮਰਹਿਲ ਤੇ ਸ਼ਿਮਲਾ ਦੀ ...
ਜਗਾਧਰੀ, 13 ਨਵੰਬਰ (ਜਗਜੀਤ ਸਿੰਘ)-ਰੇਡ ਰੋਜਿਜ ਪਬਲਿਕ ਸਕੂਲ ਮਾਡਲ ਟਾਊਨ 'ਚ ਸਮਾਗਮ ਕਰਵਾਇਆ ਗਿਆ | ਸਕੂਲ ਸੰਸਥਾਪਕ ਸਵ: ਸ੍ਰੀਨਿਵਾਸ ਮਲਿਕ ਦੇ ਜਨਮ ਦਿਨ 'ਤੇ ਚਿੱਤਰਕਲਾ ਤੇ ਸੰਗੀਤ ਨਾਲ ਸਬੰਧਿਤ ਵਰਕਸ਼ਾਪ ਕਰਵਾਈ ਗਈ | ਪਿੰ੍ਰਸੀਪਲ ਉਪਮਾ ਮਲਿਕ ਨੇ ਦੱਸਿਆ ਕਿ ...
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਪ੍ਰਸ਼ਾਸਨ ਵਲੋਂ ਭਾਵੇਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੜਕਾਂ 'ਤੇ ਆਵਾਰਾ ਪਸ਼ੂ ਜਿਥੇ ਸੜਕੀਂ ਹਾਦਸਿਆਂ 'ਚ ਵਾਧਾ ਕਰ ਰਹੇ ਹਨ, ਉਥੇ ਹੀ ਬਣਾਏ ਗਏ ਪਸ਼ੂ ...
ਲੁਧਿਆਣਾ, 13 ਨਵੰਬਰ (ਅਮਰੀਕ ਸਿੰਘ ਬੱਤਰਾ)- ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਸਮਾਰਟ ਸਿਟੀ ਯੋਜਨਾ ਤਹਿਤ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਰਾਜ ਸਰਕਾਰ ਤੋਂ 80 ਕਰੋੜ ਰੁਪਏ ਭੇਜਣ ਦੀ ਮੰਗ ਕੀਤੀ ਗਈ ਹੈ | ਸਮਾਰਟ ਸਿਟੀ ...
ਲੁਧਿਆਣਾ, 13 ਨਵੰਬਰ (ਬੀ.ਐਸ.ਬਰਾੜ)- ਪੰਜਾਬ ਦੇ ਗੰਧਲੇ ਵਾਤਾਵਰਨ ਅਤੇ ਵਿਗੜ ਰਹੇ ਖੇਤੀ ਜਲਵਾਯੂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੀ ਅਗਵਾਈ 'ਚ ਸਟਨ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੀ.ਏ.ਯੂ. ਦੇ ਉਪ ...
ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਦੋ ਵੱਖ-ਵੱਖ ਥਾਵਾਂ ਤੋਂ ਚੋਰ ਮੋਟਰਸਾਈਕਲ ਅਤੇ ਇਕ ਐਕਟਿਵਾ ਚੋਰੀ ਕਰਕੇ ਫਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ਸਥਾਨਕ ਰੱਖ ਬਾਗ ਦੇ ਬਾਹਰੋਂ ਚੋਰ ਅਰਵਿੰਦਰ ਕੁਮਾਰ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਜਦਕਿ ...
ਲੁਧਿਆਣਾ, 13 ਨਵੰਬਰ (ਸਲੇਮਪੁਰੀ)-ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਪ੍ਰਤੀ ਸਿਹਤ ਜਾਗਰੂਕਤਾ ਪੈਦਾ ਕਰਨ ਲਈ ਪੰਚਮ ਹਸਪਤਾਲ ਵਲੋਂ ਜਾਗਰੂਕਤਾ ਰੈਲੀ ਕਰਵਾਈ ਗਈ | ਇਸ ਰੈਲੀ 'ਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ...
ਲੁਧਿਆਣਾ, 13 ਨਵੰਬਰ (ਪਰਮੇਸ਼ਰ ਸਿੰਘ)- ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਵਿਖੇ 40ਵੀਂ ਸਾਲਾਨਾ ਅਥਲੈਟਿਕ ਮੀਟ (ਪ੍ਰਾਇਮਰੀ ਵਿਭਾਗ) ਕਰਵਾਈ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ...
ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਾਟੀਨਾਰਕੋਟਿਕ ਸੈੱਲ ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 5 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਦੋਸ਼ੀ ਦੀ ਸ਼ਨਾਖਤ ਬਹਾਦਰ ਸਿੰਘ ...
ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ ਚੌਕ 'ਚ ਅੱਜ ਸਵੇਰੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਦਿਨੇਸ਼ ਕੁਮਾਰ (41) ਵਾਸੀ ਗੁਰੂ ਅਰਜਨ ਦੇਵ ਨਗਰ ਵਜੋਂ ਕੀਤੀ ਗਈ ਹੈ | ਦਿਨੇਸ਼ ਕੁਮਾਰ ਆਪਣੇ ਭਰਾ ਵਿਵੇਕ ਨਾਲ ...
ਲੁਧਿਆਣਾ, 13 ਨਵੰਬਰ (ਪਰਮੇਸ਼ਰ ਸਿੰਘ)- ਅੰਤਰ ਜ਼ਿਲ੍ਹਾ ਜੂਨੀਅਰ (ਅੰਡਰ-19) ਬੈਡਮਿੰਟਨ ਚੈਂਪੀਅਨਸ਼ਿਪ ਅਤੇ ਪੰਜਾਬ ਸਟੇਟ ਜੂਨੀਅਰ (ਅੰਡਰ-17, 19) ਬੈਡਮਿੰਟਨ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਦੇ ਸ਼ਾਸ਼ਤਰੀ ਇਨਡੋਰ ਹਾਲ 'ਚ ਸ਼ੁਰੂ ਹੋਏ ਜਿਨ੍ਹਾਂ 'ਚ ਅੰਤਰ ਜ਼ਿਲ੍ਹਾ ...
ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰਗੋਬਿੰਦ ਨਗਰ 'ਚ ਸ਼ੱਕੀ ਹਾਲਾਤ ਵਿਚ ਇਕ ਪ੍ਰਵਾਸੀ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਉਮੇਸ਼ (23) ਵਜੋਂ ਕੀਤੀ ਗਈ ਹੈ | ਉਹ ਮੂਲ ਰੂਪ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX