ਤਾਜਾ ਖ਼ਬਰਾਂ


ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  about 1 hour ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  about 1 hour ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  about 3 hours ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  about 3 hours ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 5 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 5 hours ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 5 hours ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 6 hours ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  about 6 hours ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  about 6 hours ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 7 hours ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 7 hours ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ
. . .  about 7 hours ago
ਜ਼ਮੀਨੀ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  about 8 hours ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 8 hours ago
ਕੀ ਸਰਕਾਰ ਇਹ ਮੰਨਣ ਲਈ ਤਿਆਰ ਹੈ ਕਿ ਦੇਸ਼ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ- ਭਗਵੰਤ ਮਾਨ
. . .  about 8 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
. . .  about 8 hours ago
ਸੜਕ ਕਿਨਾਰੇ ਝਾੜੀਆਂ 'ਚੋਂ ਮਿਲਿਆ ਨਵ-ਜੰਮਿਆ ਲੜਕਾ
. . .  about 8 hours ago
ਕੈਨੇਡਾ ਤੋਂ ਵਿਸ਼ੇਸ਼ ਬੱਸ ਰਾਹੀਂ ਆਏ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਪਹੁੰਚਣ 'ਤੇ ਕੀਤਾ ਸਨਮਾਨਿਤ
. . .  about 8 hours ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਮਾਰਚ ਤੋਂ ਪਹਿਲਾਂ ਸੰਸਦ ਦੇ ਨੇੜੇ ਧਾਰਾ 144 ਲਾਗੂ
. . .  about 9 hours ago
ਲੋਕ ਸਭਾ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਰਾਮ ਜੇਠਮਲਾਨੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 9 hours ago
ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਟਰੇਨ ਸੇਵਾ ਬਹਾਲ
. . .  about 9 hours ago
ਜੰਮੂ-ਕਸ਼ਮੀਰ 'ਚ ਅਸਥਿਰਤਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੋਕ ਸਭਾ 'ਚ ਦਿੱਤਾ ਸਥਗਨ ਪ੍ਰਸਤਾਵ ਨੋਟਿਸ
. . .  about 9 hours ago
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਕੋਲ ਕੀਤੀ ਸਕਾਰਾਤਮਕ ਸਹਿਯੋਗ ਦੀ ਅਪੀਲ
. . .  about 9 hours ago
ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ- ਮੋਦੀ
. . .  about 10 hours ago
ਉਮੀਦ ਹੈ ਇਸ ਇਜਲਾਸ 'ਚ ਸਕਾਰਾਤਮਕ ਨਤੀਜੇ ਨਿਕਲਣਗੇ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸਕਾਰਾਤਮਕ ਭੂਮਿਕਾ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ- ਮੋਦੀ
. . .  about 10 hours ago
2019 ਦਾ ਆਖ਼ਰੀ ਅਤੇ ਮਹੱਤਵਪੂਰਨ ਇਜਲਾਸ ਹੈ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਨੂੰ ਕਰ ਰਹੇ ਹਨ ਸੰਬੋਧਿਤ
. . .  about 10 hours ago
ਮਹਾਰਾਸ਼ਟਰ 'ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ - ਸੰਜੇ ਰਾਊਤ
. . .  about 10 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  about 10 hours ago
ਬੱਸ ਅਤੇ ਟਰੱਕ ਦੀ ਟੱਕਰ 'ਚ 10 ਮੌਤਾਂ, 25 ਜ਼ਖਮੀ
. . .  about 11 hours ago
ਸ਼ਰਦ ਪਵਾਰ ਸ਼ਾਮ 4 ਵਜੇ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 11 hours ago
ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈੱਸ ਵਾਰਤਾ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਪਹਿਲਾ ਸਫ਼ਾ

ਮੋਦੀ ਵਲੋਂ ਅੱਤਵਾਦ ਨਾਲ ਨਜਿੱਠਣ ਲਈ ਮਜ਼ਬੂਤ ਖੇਤਰੀ ਸਹਿਯੋਗ ਦਾ ਸੱਦਾ

ਆਸੀਆਨ-ਭਾਰਤ ਸੰਮੇਲਨ ਨੂੰ ਕੀਤਾ ਸੰਬੋਧਨ

ਮਨੀਲਾ, 14 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ-ਭਾਰਤ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਹੋਰ ਮਜਬੂਤ ਖੇਤਰੀ ਸਹਿਯੋਗ ਦਾ ਸੱਦਾ ਦਿੱਤਾ ਅਤੇ ਕੁਦਰਤੀ ਸਰੋਤਾਂ ਭਰਪੂਰ ਖੇਤਰ ਲਈ ਨਿਯਮਾਂ 'ਤੇ ਆਧਾਰਿਤ ਸੁਰੱਖਿਆ ਢਾਂਚਾ ਬਣਾਉਣ ਦੀ ਗੱਲ ਰੱਖੀ ਜਿਸ ਨੂੰ ਭਾਰਤ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵਿਸਥਾਰਵਾਦੀ ਨੀਤੀ ਦੇ ਸੰਦਰਭ 'ਚ ਦੇਖਿਆ ਜਾ ਰਿਹਾ ਹੈ। ਇੱਥੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਤੇ ਕੱਟੜਵਾਦ ਵੱਡੀ ਚੁਣੌਤੀ ਹਨ, ਜਿਸ ਦਾ ਪੂਰਾ ਭਾਰਤ-ਪ੍ਰਸ਼ਾਂਤ ਖੇਤਰ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਖੇਤਰ ਦੇ ਸਾਰੇ ਦੇਸ਼ ਮਿਲ ਕੇ ਇਸ ਚੁਣੌਤੀ ਨਾਲ ਨਜਿੱਠਣ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਤੌਰ 'ਤੇ ਅੱਤਵਾਦ ਤੇ ਕੱਟੜਵਾਦ ਖ਼ਿਲਾਫ਼ ਬਹੁਤ ਸਖ਼ਤ ਲੜਾਈ ਲੜ ਰਹੇ ਹਾਂ ਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਗੰਭੀਰ ਮੁੱਦੇ 'ਤੇ ਸਹਿਯੋਗ ਨੂੰ ਵਧਾ ਕੇ ਸਾਂਝੇ ਤੌਰ 'ਤੇ ਚੁਣੌਤੀ ਦਾ ਸਾਹਮਣਾ ਕਰੀਏ। 10 ਦੇਸ਼ਾਂ ਦਾ ਆਸੀਆਨ ਸੰਗਠਨ (ਐਸੋਸੀਏਸ਼ਅਨ ਆਫ਼ ਸਾਊਥ-ਈਸਟ ਏਸ਼ੀਅਨ ਨੇਸ਼ਨਸ) ਖੇਤਰ 'ਚ ਮਹੱਤਵਪੂਰਨ ਸੰਗਠਨਾਂ 'ਚੋਂ ਇਕ ਹੈ ਅਤੇ ਭਾਰਤ ਤੇ ਅਮਰੀਕਾ, ਚੀਨ, ਜਾਪਾਨ ਤੇ ਆਸਟ੍ਰੇਲੀਆ ਸਮੇਤ ਕਈ ਦੇਸ਼ ਇਸ ਨਾਲ ਜੁੜੇ ਹੋਏ ਹਨ। ਸਪੱਸ਼ਟ ਤੌਰ 'ਤੇ ਦੱਖਣੀ ਚੀਨ ਸਾਗਰ (ਐਸ.ਸੀ.ਐਸ.) ਵਿਵਾਦ ਬਾਰੇ ਗੱਲਬਾਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਖੇਤਰ 'ਚ ਨਿਯਮਾਂ 'ਤੇ ਆਧਾਰਿਤ ਢਾਂਚਾ ਬਣਾਉਣ ਲਈ ਆਸੀਆਨ ਦਾ ਸਮਰਥਨ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ਨੂੰ ਨਿਯਮਾਂ 'ਤੇ ਆਧਾਰਿਤ ਖੇਤਰੀ ਸੁਰੱਖਿਆ ਢਾਂਚਾ ਬਣਾਉਣ ਲਈ ਸਿੱਧੇ ਸਮਰਥਨ ਦਾ ਵਿਸ਼ਵਾਸ ਦਿਵਾਉਂਦਾ ਹੈ ਜੋ ਕਿ ਖੇਤਰ ਦੇ ਹਿੱਤਾਂ ਤੇ ਸ਼ਾਂਤੀਪੂਰਨ ਵਿਕਾਸ ਲਈ ਲਈ ਸਭ ਤੋਂ ਚੰਗਾ ਹੈ। ਆਸੀਆਨ ਸੰਮੇਲਨ ਦੌਰਾਨ ਦੱਖਣੀ ਚੀਨ ਸਾਗਰ ਵਿਚ ਚੀਨ ਦੀਆਂ ਹਮਲਾਵਰ ਫ਼ੌਜੀ ਗਤੀਵਿਧੀਆਂ ਚਰਚਾ ਦੇ ਮੁੱਖ ਵਿਸ਼ਿਆਂ 'ਚੋਂ ਇਕ ਸੀ। ਜ਼ਿਕਰਯੋਗ ਹੈ ਕਿ ਚੀਨ ਐਸ.ਸੀ.ਐਸ. ਜੋ ਕਿ ਹਾਈਡ੍ਰੋਕਾਰਬਨਸ ਦਾ ਵੱਡਾ ਸਰੋਤ ਹੈ ਦੇ ਸਾਰੇ ਸਮੁੰਦਰੀ ਖੇਤਰ 'ਤੇ ਆਪਣੀ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ। ਹਾਲਾਂਕਿ ਵੀਅਤਨਾਮ, ਫਿਲਪਾਈਨ ਤੇ ਬਰੂਨੇਈ ਸਮੇਤ ਕਈ ਆਸੀਆਨ ਮੈਂਬਰ ਦੇਸ਼ ਵੀ ਇਸ ਖੇਤਰ 'ਤੇ ਆਪਣਾ ਦਾਅਵਾ ਕਰਦੇ ਹਨ। ਭਾਰਤ ਦੱਖਣੀ ਸਾਗਰ ਚੀਨ 'ਚ ਆਵਾਜਾਈ ਦੀ ਆਜ਼ਾਦੀ ਅਤੇ 1982 ਦੀ ਸਮੁੰਦਰਾਂ ਬਾਰੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕੰਨਵੈਨਸ਼ਨ ਸਮੇਤ ਅੰਤਰਾਸ਼ਟਰੀ ਕਾਨੂੰਨਾਂ ਤਹਿਤ ਐਸ.ਸੀ.ਐਸ. ਦੇ ਸਰੋਤਾਂ ਤੱਕ ਪਹੁੰਚ ਦਾ ਸਮਰਥਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇੱਥੇ ਭਾਰਤ ਤੇ ਆਸੀਆਨ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਗੱਲ ਕੀਤੀ ਤੇ ਕਿਹਾ ਕਿ ਭਾਰਤ ਦੇ 125 ਕਰੋੜ ਨਾਗਰਿਕ ਅਗਲੇ ਸਾਲ ਜਨਵਰੀ 'ਚ ਗਣਤੰਤਰ ਦਿਵਸ ਵਾਲੇ ਦਿਨ ਆਸੀਆਨ ਦੇ ਆਗੂਆਂ ਦਾ ਸਵਾਗਤ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਸਾਲ 25 ਜਨਵਰੀ ਨੂੰ ਆਸੀਆਨ ਨਾਲ ਇਕ ਯਾਦਗਾਰੀ ਸੰਮੇਲਨ ਕਰ ਰਿਹਾ ਹੈ। ਭਾਰਤ ਤੇ ਆਸੀਆਨ ਵਿਚਾਲੇ ਸਬੰਧ ਵੱਧ ਰਹੇ ਹਨ। ਭਾਰਤ ਸਮੇਤ ਆਸੀਆਨ ਖੇਤਰ ਦੀ ਕੁੱਲ ਆਬਾਦੀ 185 ਕਰੋੜ ਹੈ ਜੋ ਕਿ ਵਿਸ਼ਵ ਦੀ ਆਬਾਦੀ ਦਾ ਚੌਥਾ ਹਿੱਸਾ ਹੈ ਤੇ ਇਨ੍ਹਾਂ ਦੀ ਸਾਂਝੀ ਜੀ.ਡੀ.ਪੀ. ਕਰੀਬ 3.8 ਖ਼ਰਬ ਅਮਰੀਕੀ ਡਾਲਰ ਬਣਦੀ ਹੈ। ਆਸੀਆਨ ਤੋਂ ਭਾਰਤ 'ਚ ਨਿਵੇਸ਼ ਪਿਛਲੇ 17 ਸਾਲਾਂ 'ਚ 70 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਗਿਆ ਹੈ ਜੋ ਭਾਰਤ ਦੇ ਕੁੱਲ ਐਫ.ਡੀ.ਆਈ. ਦਾ 17 ਫ਼ੀਸਦੀ ਤੋਂ ਵੱਧ ਹੈ ਅਤੇ ਇਸੇ ਸਮੇਂ ਦੌਰਾਨ ਭਾਰਤ ਦਾ ਆਸੀਆਨ 'ਚ ਨਿਵੇਸ਼ 40 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪਾਈਨ, ਸਿੰਗਾਪੁਰ, ਮਿਆਂਮਾਰ, ਕੰਬੋਡੀਆ, ਲਾਓਸ ਅਤੇ ਬਰੂਨੇਈ ਆਸੀਆਨ ਸੰਗਠਨ ਦੇ ਮੈਂਬਰ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਆਰ. ਸੀ. ਈ. ਪੀ. (ਰੀਜਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ) ਦੇ ਆਗੂਆਂ ਦੀ ਮੀਟਿੰਗ 'ਚ ਹਿੱਸਾ ਵੀ ਲਿਆ।

ਸੰਘਣੇ ਧੂੰਏਂ ਦੀ ਲਪੇਟ 'ਚ ਪੰਜਾਬ ਦੇਰ ਸ਼ਾਮ ਕਈ ਥਾਈਂ ਮੀਂਹ ਨਾਲ ਰਾਹਤ

ਜਲੰਧਰ, 14 ਨਵੰਬਰ (ਪੱਤਰ ਪ੍ਰੇਰਕਾਂ ਰਾਹੀਂ)-ਦਿੱਲੀ ਤੋਂ ਬਾਅਦ ਧੁਆਂਖੀ ਧੁੰਦ ਤੇ ਜ਼ਹਿਰੀਲੇ ਧੂੰਏਂ ਨੇ ਪੰਜਾਬ ਵਿਚ ਵੀ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਧੁਆਂਖੀ ਧੁੰਦ ਨੇ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ, ਉਸੇ ਤਰ੍ਹਾਂ ਹੁਣ ਅੱਜ ਪੰਜਾਬ ਨੂੰ ਵੀ ਅਚਾਨਕ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ 'ਚ ਲੈ ਲਿਆ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਅੱਜ ਪਈ ਅਚਾਨਕ ਸੰਘਣੀ ਧੁੰਦ ਅਤੇ ਫੈਲੇ ਜ਼ਹਿਰੀਲੇ ਧੂੰਏਂ ਕਾਰਨ ਸ਼ਹਿਰਾਂ ਦੀ ਰਫ਼ਤਾਰ ਮੱਧਮ ਪੈ ਗਈ ਅਤੇ ਸੜਕੀ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ 'ਚ ਹਨੇਰਾ ਹੋ ਗਿਆ ਅਤੇ ਹਰ ਪਾਸੇ ਜ਼ਹਿਰੀਲਾ ਧੂੰਆਂ, ਧੁੰਦ ਫੈਲ ਗਈ। ਇਸ ਜ਼ਹਿਰੀਲੇ ਧੂੰਏਂ ਕਾਰਨ ਕਈ ਲੋਕਾਂ ਨੂੰ ਸਾਹ ਲੈਣ 'ਚ ਕਾਫ਼ੀ ਮੁਸ਼ਕਿਲ ਪੇਸ਼ ਆਉਣ ਲੱਗੀ ਅਤੇ ਇਸ ਦੇ ਨਾਲ ਹੀ ਅੱਖਾਂ 'ਚ ਜਲਨ ਹੋਣ ਲੱਗੀ। ਅੱਖਾਂ 'ਚ ਜਲਨ ਹੋਣ ਕਾਰਨ ਅੱਖਾਂ 'ਚ ਪਾਣੀ ਨਿਕਲਣਾ ਅਤੇ ਦਿਖਾਈ ਨਾ ਦੇਣ ਦੀਆਂ ਕਈ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ।
ਲੁਧਿਆਣਾ ਤੋਂ ਪਰਮਿੰਦਰ ਸਿੰਘ ਆਹੂਜਾ ਅਨੁਸਾਰ ਸਥਾਨਕ ਸ਼ਹਿਰ 'ਚ ਅੱਜ ਸ਼ਾਮ ਪਈ ਸੰਘਣੀ ਧੁੰਦ ਅਤੇ ਫੈਲੇ ਜ਼ਹਿਰੀਲੇ ਧੂੰਏਂ ਕਾਰਨ ਸ਼ਹਿਰ ਦੀ ਰਫ਼ਤਾਰ ਮੱਧਮ ਪੈ ਗਈ। ਇਸ ਦੌਰਾਨ ਰਾਹਗੀਰ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਸੜਕਾਂ 'ਤੇ ਚੱਲ ਰਹੇ ਸਨ। ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਘੱਟ ਗਈ ਅਤੇ ਲੋਕ ਘਰ ਪਹੁੰਚਣ ਦੀ ਕਾਹਲੀ ਕਰਨ ਲੱਗ ਪਏ। ਬਾਜ਼ਾਰਾਂ 'ਚ ਵੀ ਰੌਣਕ ਘੱਟ ਗਈ ਹੈ। ਸੰਘਣੀ ਧੁੰਦ ਅਤੇ ਜ਼ਹਿਰੀਲੇ ਧੂੰਏਂ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਲੁਧਿਆਣਾ ਦੀ ਹਦੂਦ ਅੰਦਰ ਦਾਖ਼ਲ ਹੁੰਦੇ ਹੀ ਰੇਲ ਗੱਡੀਆਂ ਦੀ ਰਫ਼ਤਾਰ ਘੱਟ ਗਈ।
ਬਠਿੰਡਾ ਛਾਉਣੀ ਤੋਂ ਪਰਵਿੰਦਰ ਸਿੰਘ ਜੋੜਾ ਅਨੁਸਾਰ ਪਰਾਲੀ ਦੀ ਅੱਗ ਨਾਲ ਸਮੁੱਚਾ ਮਾਲਵਾ ਖਿੱਤਾ ਜਲ ਉੱਠਿਆ। ਪਰਾਲੀ ਦੀ ਅੱਗ ਨਾਲ ਫੈਲੇ ਧੂੰਏਂ ਨਾਲ ਵਾਤਾਵਰਨ ਐਨਾ ਜ਼ਹਿਰੀਲਾ ਹੋ ਗਿਆ ਕਿ ਸਾਹ ਲੈਣਾ ਵੀ ਔਖਾ ਹੋ ਗਿਆ। ਲੋਕ ਅੱਖਾਂ, ਨੱਕ, ਗਲ ਅਤੇ ਚਮੜੀ 'ਚ ਜਲਨ ਦੀ ਸ਼ਿਕਾਇਤ ਕਰਨ ਲੱਗੇ। ਬਹੁਤੇ ਲੋਕਾਂ ਨੇ ਘਰਾਂ 'ਚੋਂ ਬਾਹਰ ਨਿਕਲਣਾ ਮੁਨਾਸਬ ਨਾ ਸਮਝਿਆ ਅਤੇ ਜੋ ਸਵੇਰ ਵੇਲੇ ਕਿਧਰੇ ਕੰਮ-ਧੰਦੇ ਗਏ ਵੀ ਸਨ, ਉਹ ਜਲਦੀ ਹੀ ਘਰਾਂ ਨੂੰ ਪਰਤ ਗਏ। ਹਰ ਕੋਈ ਕੱਪੜੇ ਜਾਂ ਮਾਸਕ ਨਾਲ ਮੂੰਹ ਢੱਕ ਕੇ ਲੰਘ ਰਿਹਾ ਸੀ। ਲੋਕਾਂ ਨੂੰ ਘਰਾਂ 'ਚ ਵੀ ਰਾਹਤ ਨਹੀਂ ਸੀ। ਘਰਾਂ ਦੇ ਅੰਦਰ ਬੈਠੇ ਲੋਕ ਵੀ ਅੱਖਾਂ ਮਲ ਰਹੇ ਸਨ ਅਤੇ ਖੰਘ ਨਾਲ ਬੁਰਾ ਹਾਲ ਸੀ। ਬਹੁਤੇ ਲੋਕਾਂ ਨੂੰ ਚੱਕਰ ਆ ਰਹੇ ਸਨ, ਘੇਰ ਚੜ ਰਹੀ ਸੀ ਅਤੇ ਸਾਹ ਲੈਣ ਵਿਚ ਔਖਿਆਈ ਮਹਿਸੂਸ ਹੋ ਰਹੀ ਸੀ। ਬੱਚਿਆਂ ਅਤੇ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਚਿੰਤਾਜਨਕ ਸੀ।
ਹੀਰੋਂ ਖ਼ੁਰਦ ਤੋਂ ਗੁਰਵਿੰਦਰ ਸਿੰਘ ਚਹਿਲ ਅਨੁਸਾਰ ਅੱਜ ਬਾਅਦ ਦੁਪਹਿਰ ਸਥਾਨਕ ਕਸਬੇ 'ਚ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਨੇ ਲੋਕਾਂ ਨੂੰ ਫ਼ਿਕਰਾਂ 'ਚ ਪਾ ਦਿੱਤਾ ਹੈ ਤੇ ਜ਼ਹਿਰੀਲੀ ਹਵਾ ਆਸਮਾਨ 'ਚ ਘੁਲ਼ਨ ਕਾਰਨ ਸਾਹ ਲੈਣ ਵਿਚ ਵੀ ਤਕਲੀਫ਼ ਹੋ ਰਹੀ ਹੈ।
ਬੁਢਲਾਡਾ ਤੋਂ ਦਰਸ਼ਨ ਸਿੰਘ ਬਰ੍ਹੇ ਅਨੁਸਾਰ ਇਸ ਖੇਤਰ ਦੇ ਆਸ-ਪਾਸ ਖੇਤਾਂ 'ਚ ਲਗਾਈ ਅੱਗ ਦੇ ਧੂੰਏਂ ਨੇ ਦਿਨ-ਦਿਹਾੜੇ ਹੀ ਰਾਤ ਦਾ ਭੁਲੇਖਾ ਪਾ ਦਿੱਤਾ। ਜਿਸ ਧੂੰਏਂ ਕਾਰਨ ਵਾਪਰ ਰਹੇ ਹਾਦਸਿਆਂ ਨੇ ਸੈਂਕੜੇ ਜਾਨਾਂ ਆਪਣੀ ਲਪੇਟ ਵਿਚ ਲੈ ਲਈਆਂ ਹਨ ਉੱਥੇ ਹੀ ਇਸ ਜ਼ਹਿਰੀਲੇ ਧੂੰਏਂ ਕਾਰਨ ਸਾਹ ਦਮੇ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਵੀ ਅਥਾਹ ਵਾਧਾ ਹੋਣ ਦਾ ਡਰ ਬਣਿਆ ਹੋਇਆ ਹੈ।
ਜਗਰਾਉਂ ਤੋਂ ਜੋਗਿੰਦਰ ਸਿੰਘ ਅਨੁਸਾਰ ਵਾਤਾਵਰਨ 'ਚ ਫੈਲੇ ਅੱਤ ਜ਼ਹਿਰੀਲੇ ਪ੍ਰਦੂਸ਼ਣ ਕਾਰਨ ਲੋਕ ਘੁੱਟਣ ਮਹਿਸੂਸ ਕਰਦੇ ਘਰਾਂ ਦੇ ਅੰਦਰ ਤੇ ਬਾਹਰ ਤੜਫ਼ ਉੱਠੇ ਤੇ ਇਸ ਮੁੱਦੇ 'ਤੇ ਸਰਕਾਰਾਂ ਦੀਆਂ ਘੁੰਮਣ ਨੀਤੀਆਂ ਨੂੰ ਕੋਸਣ ਲੱਗੇ। ਅੱਜ ਪਹਿਲੇ ਦਿਨ ਬਹੁਤ ਸਾਰੇ ਲੋਕਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਹੱਕ 'ਚ ਸੰਘਰਸ਼ ਕਰਨ ਲਈ ਦ੍ਰਿੜ੍ਹਤਾ ਦਿਖਾਉਣ ਪਰ ਸਰਕਾਰ ਪਾਸੋਂ ਇਸ ਨੂੰ ਰੋਕਣ ਲਈ ਕਿਸਾਨਾਂ ਵਾਸਤੇ ਮੁਆਵਜ਼ੇ ਦੀ ਮੰਗ 'ਤੇ ਦ੍ਰਿੜ੍ਹਤਾ ਨਾ ਦਿਖਾ ਸਕਣ 'ਤੇ ਘੇਰਦਿਆਂ ਸੰਘਰਸ਼ਕਾਰੀਆਂ ਨੂੰ ਸਵਾਲ ਵੀ ਕੀਤੇ।
ਇਯਾਲੀ/ਥਰੀਕੇ ਤੋਂ ਮਨਪ੍ਰੀਤ ਸਿੰਘ ਔਲਖ ਅਨੁਸਾਰ ਬੀਤੇ ਕਈ ਦਿਨਾਂ ਤੋਂ ਵਾਤਾਵਰਨ 'ਚ ਹੱਦ ਦਰਜੇ ਦੇ ਪ੍ਰਦੂਸ਼ਣ ਨਾਲ ਫੈਲੇ ਧੂੰਏਂ ਤੇ ਧੁੰਦ ਦੀ ਮਾਰ ਝੱਲ ਰਹੇ ਲੋਕਾਂ ਨੂੰ ਅੱਜ ਹਵਾ ਚੱਲਣ ਅਤੇ ਬੱਦਲਵਾਈ ਕਾਰਨ ਹਲਕੀ ਬਾਰਿਸ਼ ਤੋਂ ਬਾਅਦ ਸਾਫ਼ ਹੋਏ ਮੌਸਮ ਦੇ ਨਾਲ ਹੀ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨਾਲ ਵਾਤਾਵਰਨ ਵਿਚ ਫੈਲੇ ਜ਼ਹਿਰੀਲੇ ਧੂੰਏਂ ਕਾਰਨ ਜਿੱਥੇ ਕਈ ਲੋਕਾਂ ਨੂੰ ਅੱਖਾਂ ਵਿਚ ਜਲਨ ਹੋਣ ਅਤੇ ਦਮੇ ਦੀ ਮਰੀਜ਼ਾਂ ਵੱਲੋਂ ਸਾਹ ਲੈਣ ਵਿਚ ਮੁਸ਼ਕਿਲ ਆਉਣ ਕਾਰਨ ਡਾਕਟਰਾਂ ਦੇ ਕੋਲ ਜਾਣਾ ਪਿਆ, ਕਿਉਂਕਿ ਦੁਪਹਿਰ ਬਾਅਦ ਕਰੀਬ 3 ਵਜੇ ਹੀ ਅਸਮਾਨ ਵਿਚ ਛਾਏ ਜ਼ਹਿਰੀਲੇ ਧੂੰਏਂ ਦੇ ਬੱਦਲਾਂ ਨੇ ਸੜਕਾਂ 'ਤੇ ਜਾ ਰਹੇ ਰਾਹਗੀਰਾਂ ਲਈ ਕਾਫ਼ੀ ਮੁਸ਼ਕਿਲ ਹਾਲਾਤ ਪੈਦਾ ਕਰ ਦਿੱਤੇ ਅਤੇ ਰਾਹਗੀਰ ਆਪਣੇ ਘਰਾਂ ਤੱਕ ਬੜੀ ਮੁਸ਼ਕਿਲ ਨਾਲ ਪਹੁੰਚ ਸਕੇ।
ਮੋਗਾ ਤੋਂ ਸੁਰਿੰਦਰਪਾਲ ਸਿੰਘ ਤੇ ਗੁਰਤੇਜ ਸਿੰਘ ਅਨੁਸਾਰ ਅੱਜ ਇਸ ਇਲਾਕੇ 'ਚ ਮੌਸਮ ਸਾਫ਼ ਹੋਣ ਅਤੇ ਹਵਾ ਚੱਲਣ ਕਾਰਨ ਸੁੱਕੀ ਹੋਈ ਪਰਾਲੀ ਨੂੰ ਕਿਸਾਨਾਂ ਵਲੋਂ ਧੜਾਧੜ ਅੱਗ ਲਗਾਉਣ ਕਾਰਨ ਅੱਜ ਬਾਅਦ ਦੁਪਹਿਰ ਚਾਰੇ ਪਾਸੇ ਧੂੰਆਂ ਹੀ ਧੂੰਆਂ ਛਾ ਗਿਆ ਅਤੇ ਇਹ ਧੂੰਆਂ ਏਨਾ ਜ਼ਿਆਦਾ ਸੀ ਕਿ ਲੋਕਾਂ ਨੂੰ ਕਮਰਿਆਂ ਵਿਚ ਬੈਠਿਆਂ ਵੀ ਸਾਹ ਲੈਣਾ ਔਖਾ ਹੋ ਰਿਹਾ ਸੀ ਜਦੋਂ ਕਿ ਬਾਹਰ ਹਾਲਾਤ ਬਦ ਤੋਂ ਬਦਤਰ ਸਨ।
ਫਿਲੌਰ ਤੇ ਬਿਲਗਾ ਤੋਂ ਇੰਦਰਜੀਤ ਚੰਦੜ੍ਹ ਤੇ ਰਾਜਿੰਦਰ ਸਿੰਘ ਬਿਲਗਾ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 3 ਵਜੇ ਦੇ ਕਰੀਬ ਫਿਲੌਰ, ਬਿਲਗਾ, ਨੂਰਮਹਿਲ, ਫਗਵਾੜਾ ਸਮੇਤ ਸੂਬੇ ਭਰ ਅੰਦਰ ਕਈ ਥਾਵਾਂ ਤੇ ਪਈ ਧੁਆਂਖੀ ਧੁੰਦ ਕਾਰਨ ਜਿੱਥੇ ਘੱਟ ਰੌਸ਼ਨੀ ਹੋਣ ਕਾਰਨ ਆਵਾਜਾਈ ਨੂੰ ਖ਼ਾਸਾ ਪ੍ਰਭਾਵਿਤ ਕੀਤਾ ਉੱਥੇ ਹੀ ਲੋਕਾਂ ਨੂੰ ਸਾਹ ਲੈਣ ਲਈ ਵੀ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਧੁਆਂਖੀ ਧੁੰਦ ਕਾਰਨ ਫਿਲੌਰ ਸਮੇਤ ਸੂਬੇ ਭਰ ਅੰਦਰ ਅਨੇਕਾਂ ਥਾਵਾਂ ਤੇ ਸ਼ਾਮ 4 ਵਜੇ ਦੇ ਕਰੀਬ ਹੀ ਘੁੱਪ ਹਨੇਰੇ ਵਰਗੀ ਸਥਿਤੀ ਪੈਦਾ ਹੋ ਗਈ ਜਿਸ ਕਾਰਨ ਲੋਕਾਂ ਨੂੰ ਸਫ਼ਰ ਦੌਰਾਨ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦਿੱਲੀ 'ਚ ਧੁਆਂਖੀ ਧੁੰਦ ਦਾ ਕਹਿਰ ਜਾਰੀ-10 ਰੇਲ ਗੱਡੀਆਂ ਰੱਦ
ਨਵੀਂ ਦਿੱਲੀ, 14 ਨਵੰਬਰ (ਪੀ. ਟੀ. ਆਈ.)-ਧੁਆਂਖੀ ਧੁੰਦ ਨੇ ਅਜੇ ਵੀ ਰਾਜਧਾਨੀ ਦਿੱਲੀ ਨੂੰ ਆਪਣੀ ਗ੍ਰਿਫ਼ਤ 'ਚ ਜਕੜਿਆ ਹੋਇਆ ਹੈ। ਜਿਸ ਕਾਰਨ ਦਿਖਾਈ ਦੇਣ 'ਚ ਮੁਸ਼ਕਿਲ ਆਉਣ ਕਰਕੇ 10 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਅਨੁਸਾਰ 73 ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ, 34 ਨਵੇਂ ਸਿਰੇ ਤੋਂ ਜਦਕਿ 10 ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਕੱਲ੍ਹ ਦਿੱਲੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਧੁਆਂਖੀ ਧੁੰਦ ਤੋਂ ਰਾਹਤ ਮਿਲ ਸਕਦੀ ਹੈ।

 

ਮੀਂਹ ਨੇ ਬਦਲਿਆ ਵਾਤਾਵਰਨ

ਜਲੰਧਰ, 14 ਨਵੰਬਰ (ਅਜੀਤ ਬਿਊਰੋ)- ਉੱਤਰੀ ਭਾਰਤ ਸਮੇਤ ਪੰਜਾਬ 'ਚ ਦੋ ਮਹੀਨੇ ਮੌਸਮ ਖ਼ੁਸਕ ਰਹਿਣ ਦੇ ਬਾਅਦ 'ਚ ਅੱਜ ਸੂਬੇ 'ਚ ਦੇਰ ਸ਼ਾਮ ਜਲੰਧਰ ਸਮੇਤ ਕਈ ਥਾਵਾਂ 'ਤੇ ਹੋਈ ਬਾਰਿਸ਼ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਕਿਉਂਕਿ ਇਸ ਨਾਲ ਲੋਕਾਂ ਨੂੰ ਵਾਤਾਵਰਨ 'ਚ ਛਾਈ ਧੁਆਂਖੀ ਧੁੰਦ ਤੋਂ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ 15 ਤੇ 16 ਨਵੰਬਰ ਨੂੰ ਪੰਜਾਬ ਵਿਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼, ਛਿੱਟੇ ਪੈਣ ਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਜਲੰਧਰ ਪੁੱਜੀਆਂ ਖ਼ਬਰਾਂ ਅਨੁਸਾਰ ਅੰਮ੍ਰਿਤਸਰ, ਮੋਗਾ, ਫਗਵਾੜਾ, ਬਠਿੰਡਾ, ਮੰਡੀ ਲੱਖੇਵਾਲੀ ਆਦਿ ਸਮੇਤ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋਈ।

ਅਫ਼ਗਾਨਿਸਤਾਨ 'ਚ ਤਾਲਿਬਾਨ ਹਮਲੇ 'ਚ 22 ਪੁਲਿਸ ਕਰਮੀ ਹਲਾਕ

ਕਾਬਲ, 14 ਨਵੰਬਰ (ਏਜੰਸੀਆਂ) -ਬੀਤੀ ਰਾਤ ਅਫ਼ਗਾਨਿਸਤਾਨ ਦੇ ਕੰਧਾਰ ਸੂਬੇ 'ਚ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਤਾਲਿਬਾਨ ਦੇ ਅੱਤਵਾਦੀਆਂ ਨੇ ਕੀਤਾ ਹੈ। ਅੱਤਵਾਦੀਆਂ ਨੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 22 ਪੁਲਿਸ ਕਰਮੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਹਾਲਾਂਕਿ ਇਸ ਹਮਲੇ ਦੌਰਾਨ ਅੱਤਵਾਦੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ 45 ਅੱਤਵਾਦੀਆਂ ਨੂੰ ਵੀ ਮਾਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਮਲਾ ਸੋਮਵਾਰ ਰਾਤ ਕੰਧਾਰ ਦੇ ਮੇਵਾਂਡ ਜ਼ਿਲ੍ਹੇ 'ਚ ਹੋਇਆ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ 'ਚ 15 ਪੁਲਿਸ ਵਾਲੇ ਅਤੇ 35 ਅੱਤਵਾਦੀ ਵੀ ਜ਼ਖ਼ਮੀ ਹੋਏ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਨਿਚਰਵਾਰ ਨੂੰ ਅਫ਼ਗਾਨਿਸਤਾਨ ਦੇ ਹੀ ਹੇਲਮੰਡ ਸੂਬੇ 'ਚ ਇਕ ਸੈਨਿਕ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖ਼ਮੀ ਹੋਏ ਸਨ।

ਪਹਿਲੀ ਵਾਰ ਸੁਖ਼ੋਈ ਤੋਂ ਹੋਵੇਗਾ ਬ੍ਰਹਮੋਸ ਮਿਜ਼ਾਈਲ ਦਾ ਪ੍ਰੀਖਣ

ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਦੁਸ਼ਮਣ ਦੀ ਸੀਮਾ 'ਚ ਦਾਖ਼ਲ ਹੋ ਕੇ ਨਿਸ਼ਾਨਾ ਬਣਾਉਣ ਦੇ ਸਮਰੱਥ ਬ੍ਰਹਮੋਸ ਮਿਜ਼ਾਈਲ ਦਾ ਪ੍ਰੀਖਣ ਹੁਣ ਸੁਖ਼ੋਈ ਲੜਾਕੂ ਜਹਾਜ਼ ਤੋਂ ਕੀਤਾ ਜਾਵੇਗਾ। ਆਵਾਜ਼ ਦੀ ਗਤੀ ਤੋਂ ਕਰੀਬ ਤਿੰਨ ਗੁਣਾ ਵੱਧ ਭਾਵ 2.8 ਮਾਕ ਦੀ ਰਫ਼ਤਾਰ ਨਾਲ ਹਮਲਾ ਕਰਨ 'ਚ ਸਮਰੱਥ ਬ੍ਰਹਮੋਸ ਮਿਜ਼ਾਈਲ ਦਾ ਇਸ ਹਫ਼ਤੇ ਪਹਿਲੀ ਵਾਰ ਸੁਖ਼ੋਈ-30 ਐਮ. ਕੇ. ਆਈ. ਲੜਾਕੂ ਜਹਾਜ਼ ਤੋਂ ਪ੍ਰੀਖਣ ਹੋਵੇਗਾ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਹਫ਼ਤੇ ਬੰਗਾਲ ਦੀ ਖਾੜੀ 'ਚ ਬ੍ਰਹਮੋਸ ਮਿਜ਼ਾਈਲ ਦੇ ਹਲਕੇ ਵਰਜ਼ਨ (2.4 ਟਨ) ਦਾ ਪ੍ਰੀਖ਼ਣ ਦੋ ਇੰਜਣ ਵਾਲੇ ਸੁਖ਼ੋਈ ਲੜਾਕੂ ਜਹਾਜ਼ ਤੋਂ ਕੀਤਾ ਜਾਵੇਗਾ। ਸੂਤਰਾਂ ਦੇ ਮੁਤਾਬਿਕ ਇਹ ਮਿਜ਼ਾਈਲ ਜ਼ਮੀਨ ਅੰਦਰ ਬਣੇ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਦੇ ਉੱਪਰ ਉੱਡ ਰਹੇ ਹਵਾਈ ਜਹਾਜ਼ਾਂ ਨੂੰ ਦੂਰ ਤੋਂ ਨਿਸ਼ਾਨਾ ਬਣਾ ਸਕਦੀ ਹੈ। ਬੀਤੇ ਇਕ ਦਹਾਕੇ 'ਚ ਸੈਨਾ ਨੇ 290 ਕਿਲੋਮੀਟਰ ਦੀ ਰੇਂਜ 'ਚ ਜ਼ਮੀਨ 'ਤੇ ਮਾਰ ਕਰਨ ਵਾਲੀ ਬ੍ਰਹਮੋਸ ਮਿਜ਼ਾਈਲ ਨੂੰ ਪਹਿਲਾਂ ਹੀ ਆਪਣੇ ਦਸਤੇ 'ਚ ਸ਼ਾਮਿਲ ਕਰ ਲਿਆ ਹੈ। ਬ੍ਰਹਮੋਸ ਮਿਜ਼ਾਈਲ ਦੇ ਲਈ 27150 ਕਰੋੜ ਰੁਪਏ ਦੇ ਆਰਡਰ ਦਿੱਤੇ ਗਏ ਹਨ। ਇਸ ਦੇ ਲਈ ਸੈਨਾ, ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੇ ਆਪਣੀ ਰੁਚੀ ਵਿਖਾਈ ਹੈ।

ਕਿਸਾਨ ਆਗੂਆਂ ਤੇ ਅਧਿਕਾਰੀਆਂ 'ਚ ਗੱਲਬਾਤ ਟੁੱਟੀ

ਅੱਜ ਫਗਵਾੜਾ-ਜਲੰਧਰ ਜੀ. ਟੀ. ਰੋਡ ਅਤੇ ਰੇਲਵੇ ਆਵਾਜਾਈ ਹੋਵੇਗੀ ਠੱਪ

ਜਲੰਧਰ, 14 ਨਵੰਬਰ (ਮੇਜਰ ਸਿੰਘ)-ਗੰਨੇ ਦਾ ਭਾਅ 350 ਰੁਪਏ ਕਰਨ ਦੀ ਮੰਗ ਨੂੰ ਲੈ ਕੇ 15 ਨਵੰਬਰ ਨੂੰ ਜਲੰਧਰ-ਫਗਵਾੜਾ ਹਾਈਵੇ ਉਪਰ ਸੜਕੀ ਤੇ ਰੇਲ ਆਵਾਜਾਈ ਠੱਪ ਕਰਨ ਦੇ ਦਿੱਤੇ ਗਏ ਸੱਦੇ ਉਪਰ ਕਰੀਬ ਦੋ ਘੰਟੇ ਚੱਲੀ ਲੰਮੀ ਖਿੱਚੋਤਾਣ ਬਾਅਦ ਆਖ਼ਰ ਗੱਲਬਾਤ ਟੁੱਟ ਗਈ ਤੇ ਕਿਸਾਨ ਆਗੂਆਂ ਨੇ ਅਣਮਿੱਥੇ ਸਮੇਂ ਲਈ ਜਲੰਧਰ-ਫਗਵਾੜਾ ਹਾਈਵੇ ਉਪਰ ਚਹੇੜੂ ਲਾਗੇ ਰੇਲ ਤੇ ਸੜਕੀ ਆਵਾਜਾਈ ਅਣਮਿਥੇ ਸਮੇਂ ਲਈ ਠੱਪ ਕਰਨ ਦਾ ਐਲਾਨ ਕਰ ਦਿੱਤਾ। ਗੱਲਬਾਤ ਟੁੱਟਣ ਬਾਅਦ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਰਾਏ ਤੇ ਦੁਆਬਾ ਦੇ ਪ੍ਰਧਾਨ ਡਾ: ਹਰਸੁਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਗੰਭੀਰ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਸਿਰਫ਼ ਲਾਰੇ-ਲੱਪੇ ਨਾਲ ਹੀ ਅੰਦੋਲਨ ਮੁਲਤਵੀ ਕਰਵਾਉਣ ਦਾ ਯਤਨ ਕਰਦੇ ਰਹੇ ਜਦ ਕਿ ਉਨ੍ਹਾਂ ਦੀ ਸਪੱਸ਼ਟ ਮੰਗ ਸੀ ਕਿ ਸਟੇਟ ਪੱਧਰ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਮੰਗ ਮੰਨਣ ਦਾ ਐਲਾਨ ਕਰ ਦੇਵੇ ਤਾਂ ਅੰਦੋਲਨ ਮੁਲਤਵੀ ਕਰ ਦਿੱਤਾ ਜਾਵੇਗਾ। ਗੱਲਬਾਤ ਸਮੇਂ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਤਾਇਲ ਮੁਹੰਮਦ ਅਤੇ ਐਸ. ਐਸ. ਪੀ. ਸ: ਗੁਰਪ੍ਰੀਤ ਸਿੰਘ ਭੁੱਲਰ ਤੇ ਸੰਦੀਪ ਸ਼ਰਮਾ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਏ. ਡੀ. ਸੀ. ਰਾਹੁਲ ਦਾਬਾ ਹਾਜ਼ਰ ਸਨ। ਗੱਲਬਾਤ ਲਈ ਦਬਾਅ ਪਾ ਰਹੇ ਅਧਿਕਾਰੀਆਂ ਨੂੰ ਇਕ ਵਾਰ ਤਾਂ ਸੰਘਰਸ਼ਸ਼ੀਲ ਆਗੂਆਂ ਨੇ ਇਥੋਂ: ਤੱਕ ਆਖ ਦਿੱਤਾ ਕਿ ਉਹ ਸਪੱਸ਼ਟ ਐਲਾਨ ਬਗੈਰ ਪਿੱਛੇ ਨਹੀਂ ਹਟਣਗੇ, ਅਗਰ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕਰਨਾ ਹੈ ਤਾਂ ਕਦੇ ਵੀ ਕਰ ਲਉ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਧਰਨੇ ਲਈ ਆ ਰਹੇ ਕਿਸਾਨਾਂ ਨੂੰ ਰਸਤਿਆਂ 'ਚ ਰੋਕਣ ਦਾ ਯਤਨ ਕੀਤਾ ਗਿਆ ਤਾਂ ਥਾਂ-ਥਾਂ ਧਰਨੇ ਦੇ ਕੇ ਰਸਤੇ ਜਾਮ ਕੀਤੇ ਜਾਣਗੇ ਅਤੇ ਇਸ ਗੱਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸ: ਮਨਜੀਤ ਸਿੰਘ ਰਾਏ ਤੇ ਹਰਸੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਮਿੱਲਾਂ ਵਾਲੇ ਪ੍ਰਤੀ ਕੁਇੰਟਲ 325 ਰੁਪਏ ਭਾਅ ਦੇਣ ਨੂੰ ਤਿਆਰ ਹਨ ਤੇ 25 ਰੁਪਏ ਸਰਕਾਰ ਆਪਣੇ ਕੋਲੋਂ ਦੇ ਸਕਦੀ ਹੈ, ਪਰ ਸਰਕਾਰ ਕਿਸਾਨਾਂ ਦੀ ਮੁਸ਼ਕਿਲ ਸਮਝਣ ਲਈ ਹੀ ਤਿਆਰ ਨਹੀਂ। ਪੰਜਾਬ 'ਚ ਗੰਨੇ ਦਾ ਮੁੱਲ 290 ਤੋਂ 300 ਰੁਪਏ ਹੈ, ਜਦ ਕਿ ਹਰਿਆਣਾ 'ਚ 330 ਰੁਪਏ ਤੇ ਉੱਤਰ ਪ੍ਰਦੇਸ਼ ਵਿਚ 325 ਰੁਪਏ ਕੁਇੰਟਲ ਹੈ। ਪੰਜਾਬ 'ਚ ਗੰਨੇ ਦੀ ਖੰਡ ਦਾ ਦਰ ਸਭ ਰਾਜਾਂ ਤੋਂ ਉਪਰ ਹੈ।

ਪੰਜਾਬ ਸਰਕਾਰ ਵਲੋਂ ਗੰਨਾ ਉਤਪਾਦਕਾਂ ਦੇ 25 ਕਰੋੜ ਜਾਰੀ

ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਲਈ 25 ਕਰੋੜ ਰੁਪਏ ਦਾ ਬਕਾਇਆ ਜਾਰੀ ਕਰ ਦਿੱਤਾ ਹੈ ਤੇ ਰਹਿੰਦੀ ਬਕਾਇਆ ਰਾਸ਼ੀ ਵੀ ਕਿਸਾਨਾਂ ਨੂੰ ਛੇਤੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿੱਤ ਵਿਭਾਗ ਨੇ 71.16 ਕਰੋੜ ਰੁਪਏ ਦੀ ਕੁੱਲ ਲੰਬਿਤ ਪਈ ਰਾਸ਼ੀ ਵਿਚੋਂ ਇਹ ਰਾਸ਼ੀ ਜਾਰੀ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਸਾਲ 2016-17 ਦੇ ਪਿੜਾਈ ਸੀਜ਼ਨ ਦੌਰਾਨ ਕੁੱਲ 581.91 ਕਰੋੜ ਰੁਪਏ ਦਾ ਭੁਗਤਾਨ ਬਣਦਾ ਸੀ ਜਦਕਿ ਸਹਿਕਾਰੀ ਖੰਡ ਮਿਲਾਂ ਨੇ 466.25 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਆਪਣੇ ਪੱਧਰ 'ਤੇ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਆਪਣੇ ਪੱਧਰ 'ਤੇ ਗੰਨਾ ਉਤਪਾਦਕਾਂ ਨੂੰ 45 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਬੁਲਾਰੇ ਨੇ ਦੱਸਿਆ ਕਿ 71.16 ਕਰੋੜ ਰੁਪਏ ਦੇ ਲੰਬਿਤ ਪਏ ਭੁਗਤਾਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ 25 ਕਰੋੜ ਰੁਪਏ ਦੀ ਰਾਸ਼ੀ ਸਬੰਧਤ ਖੰਡ ਮਿਲਾਂ ਵਲੋਂ ਭਲਕੇ 15 ਨਵੰਬਰ 2017 ਨੂੰ ਗੰਨਾ ਉਤਪਾਦਕਾਂ ਦੇ ਖਾਤਿਆਂ ਵਿਚ ਤਬਦੀਲ ਕਰ ਦਿੱਤੀ ਜਾਵੇਗੀ। ਬੁਲਾਰੇ ਅਨੁਸਾਰ 46.16 ਕਰੋੜ ਰੁਪਏ ਦਾ ਬਕਾਇਆ ਵੀ ਰਾਜ ਸਰਕਾਰ ਵਲੋਂ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।

ਚਹੇੜੂ ਵੇਈਂ ਪੁਲ 'ਤੇ ਧਰਨਾ ਨਾ ਲੱਗਣ ਦਿੱਤਾ ਜਾਵੇ-ਹਾਈਕੋਰਟ

ਚੰਡੀਗੜ੍ਹ, 14 ਨਵੰਬਰ (ਸੁਰਜੀਤ ਸਿੰਘ ਸੱਤੀ)-ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਪੰਜ ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਨੰਬਰ-1 'ਤੇ ਫਗਵਾੜਾ-ਜਲੰਧਰ ਵਿਚਾਲੇ ਚਹੇੜੂ ਪੁਲ 'ਤੇ ਅੱਜ (ਬੁੱਧਵਾਰ) ਤੋਂ ਲੱਗਣ ਵਾਲੇ ਧਰਨੇ ਨਾਲ ਨਜਿੱਠਣ ਲਈ ਪੰਜਾਬ ਤੇ ਹਰਿਆਣਾ ...

ਪੂਰੀ ਖ਼ਬਰ »

ਗੈਂਗਸਟਰ ਸਾਰਜ ਮਿੰਟੂ ਦੇ ਦੋ ਸਾਥੀ ਮੁਹਾਲੀ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ 'ਚ ਲੋੜੀਂਦੇ ਗੈਂਗਸਟਰ ਸਾਰਜ ਮਿੰਟੂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਮੁਹਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਗ੍ਰਿਫਤਾਰ ਕੀਤੇ ਦੋਵੇਂ ...

ਪੂਰੀ ਖ਼ਬਰ »

ਰਾਸ਼ਟਰਪਤੀ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ

ਅੰਮ੍ਰਿਤਸਰ, 14 ਨਵੰਬਰ (ਹਰਮਿੰਦਰ ਸਿੰਘ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਨਵੰਬਰ ਨੂੰ ਅੰਮ੍ਰਿਤਸਰ ਦੇ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣਗੇ ਤੇ ਜਲ੍ਹਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ...

ਪੂਰੀ ਖ਼ਬਰ »

ਕੁਲਗਾਮ ਮੁਕਾਬਲੇ 'ਚ ਜਵਾਨ ਸ਼ਹੀਦ ਇਕ ਹਿਜ਼ਬੁਲ ਅੱਤਵਾਦੀ ਵੀ ਹਲਾਕ

ਸ੍ਰੀਨਗਰ, 14 ਨਵੰਬਰ (ਮਨਜੀਤਸਿੰਘ)- ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਇਲਾਕੇ 'ਚ ਫੌਜ ਵਲੋਂ ਆਪ੍ਰੇਸ਼ਨ 'ਆਲ ਆਊਟ' ਜਾਰੀ ਰੱਖਦਿਆਂ ਹਿਜ਼ਬੁਲ ਦੇ ਇਕ ਅੱਤਵਾਦੀ ਨੂੰ ਹਲਾਕ ਕਰ ਦਿਤਾ ਜਦੋਂਕਿ ਫੌਜ ਦਾ ਇਕ ਜਵਾਨ ਵੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਰੱਖਿਆ ਬੁਲਾਰੇ ...

ਪੂਰੀ ਖ਼ਬਰ »

ਮੁੰਬਈ 'ਚ 11.58 ਕਰੋੜ 'ਚ ਵਿਕੀ ਦਾਊਦ ਦੀ ਜਾਇਦਾਦ

ਮੁੰਬਈ, 14 ਨਵੰਬਰ (ਏਜੰਸੀ)- ਭਗੋੜੇ ਅੰਡਰ-ਵਰਲਡ ਡਾਨ ਦਾਊਦ ਇਬਰਾਹਿਮ ਨਾਲ ਮੁੰਬਈ 'ਚ ਸਬੰਧਿਤ ਤਿੰਨ ਜਾਇਦਾਦਾਂ ਦੀ ਬੋਲੀ 11.58 ਕਰੋੜ ਰੁਪਏ 'ਚ ਲਗਾਈ ਗਈ ਹੈ। ਇਸ ਬਾਰੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੱਖਣੀ ਮੁੰਬਈ 'ਚ ਦਾਊਦ ਇਬਰਾਹਿਮ ਨਾਲ ਸਬੰਧਿਤ ਤਿੰਨ ...

ਪੂਰੀ ਖ਼ਬਰ »

ਐਨ.ਜੀ.ਟੀ. ਵਲੋਂ ਦਿੱਲੀ ਸਰਕਾਰ ਦੀ ਮੁੜ ਖਿਚਾਈ

ਦੋ ਪਹੀਆ ਵਾਹਨ ਅਤੇ ਔਰਤਾਂ ਨੂੰ 'ਔਡ ਈਵਨ' 'ਚ ਛੋਟ ਦੇਣ ਤੋਂ ਇਨਕਾਰ

ਨਵੀਂ ਦਿੱਲੀ, 14 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ ਸਰਕਾਰ ਵਲੋਂ ਧੁਆਂਖੀ ਧੁੰਦ ਨਾਲ ਨਜਿੱਠਣ ਲਈ ਸੁਝਾਈ ਗਈ 'ਔਡ-ਈਵਨ' ਯੋਜਨਾ ਇਕ ਵਾਰ ਫਿਰ ਟਲ ਗਈ ਹੈ। ਔਰਤਾਂ ਅਤੇ ਦੋ ਪਹੀਆ ਵਾਹਨਾਂ ਨੂੰ ਔਡ-ਈਵਨ ਯੋਜਨਾ ਤੋਂ ਛੋਟ ਦੇਣ ਲਈ ਐਨ. ਜੀ. ਟੀ. ਨੇ ਇਨਕਾਰ ਕਰ ਦਿੱਤਾ ਹੈ। ...

ਪੂਰੀ ਖ਼ਬਰ »

ਲੁਟੇਰਿਆਂ ਨੇ ਡੂੰਘੀ ਸੁਰੰਗ ਪੁੱਟ ਕੇ ਬੈਂਕ ਦੇ ਲਾਕਰ 'ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

ਮੁੰਬਈ, 14 ਨਵੰਬਰ (ਏਜੰਸੀ)-ਨਵੀਂ ਮੁੰਬਈ ਦੇ ਬੈਂਕ ਆਫ ਬੜੌਦਾ 'ਚ ਲੁੱਟ ਦੀ ਇਕ ਵਾਰਦਾਤ ਦਾ ਖੁਲਾਸਾ ਹੋਇਆ ਹੈ, ਜਿਥੇ ਚੋਰ ਡੂੰਘੀ ਸੁਰੰਗ ਪੁੱਟ ਕੇ ਬੈਂਕ ਦੇ ਲਾਕਰ 'ਚੋਂ 1 ਕਰੋੜ ਦੀ ਨਕਦੀ ਸਮੇਤ ਕੀਮਤੀ ਸਾਮਾਨ ਦੀ ਚੋਰੀ ਕਰ ਕੇ ਫਰਾਰ ਹੋ ਗਏ ਹਨ। ਬੈਂਕ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾ 'ਖੇਡ ਮਹਿਲ' ਪ੍ਰਾਜੈਕਟ ਸ਼ੁਰੂ

ਆਂਗਣਵਾੜੀ ਕੇਂਦਰਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਸ਼ਾਮਿਲ

ਡਾ: ਕਾਹਲੋਂ ਬਟਾਲਾ, 14 ਨਵੰਬਰ-ਪੰਜਾਬ ਸਰਕਾਰ ਵਲੋਂ ਅੱਜ 'ਖੇਡ ਮਹਿਲ' ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਆਂਗਣਵਾੜੀ ਕੇਂਦਰਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਸ਼ਾਮਿਲ ਕੀਤੇ ਗਏ, ਜਿਸ ਤਹਿਤ ਸੂਬੇ ਭਰ ਦੇ 12500 ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਪ੍ਰਦਯੁਮਨ ਹੱਤਿਆ ਕਾਂਡ

ਸੀ.ਬੀ.ਆਈ. ਨੇ ਕਿਹਾ ਜੁਰਮ ਕਬੂਲ ਕਰੋ ਨਹੀਂ ਤਾਂ ਭਰਾ ਨੂੰ ਮਾਰ ਦਿਆਂਗੇ-ਦੋਸ਼ੀ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਪ੍ਰਦਯੁਮਨ ਹੱਤਿਆਕਾਂਡ 'ਚ ਦੋਸ਼ੀ ਵਿਦਿਆਰਥੀ ਨੇ ਸੀ. ਬੀ. ਆਈ. 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਏਜੰਸੀ ਨੇ ਜ਼ਬਰਦਸਤੀ ਉਸ ਤੋਂ ਜੁਰਮ ਕਬੂਲ ਕਰਵਾਇਆ ਹੈ। ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਪੜਨ ਵਾਲੇ 11ਵੀਂ ਦੇ ਦੋਸ਼ੀ ...

ਪੂਰੀ ਖ਼ਬਰ »

ਭਾਰਤ ਤੇ ਅਮਰੀਕਾ ਕੋਲ ਹੋਣ ਦੁਨੀਆ ਦੀਆਂ ਸਭ ਤੋਂ ਮਹਾਨ ਸੈਨਾਵਾਂ-ਵਾਈਟ ਹਾਊਸ

ਵਾਸ਼ਿੰਗਟਨ/ਮਨੀਲਾ, 14 ਨਵੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਦੋਹਾਂ ਦੇਸ਼ਾਂ ਕੋਲ ਦੁਨੀਆ ਦੀਆਂ ਸਭ ਤੋਂ ਮਹਾਨ ਸੈਨਾਵਾਂ ਹੋਣੀਆਂ ਚਾਹੀਦੀਆਂ ਹਨ। ਵਾਈਟ ਹਾਊਸ ਵਲੋਂ ਜਾਰੀ ਬਿਆਨ 'ਚ ਅੱਜ ...

ਪੂਰੀ ਖ਼ਬਰ »

ਪਾਕਿ ਅਦਾਲਤ ਵਲੋਂ ਵਿੱਤ ਮੰਤਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ, 14 ਨਵੰਬਰ (ਏਜੰਸੀ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਪਨਾਮਾ ਪੇਪਰਜ਼ ਮਾਮਲੇ 'ਚ ਵਿੱਤ ਮੰਤਰੀ ਇਸ਼ਾਕ ਡਾਰ ਦੇ ਲਗਾਤਾਰ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਹੋਣ 'ਚ ਨਾਕਾਮ ਰਹਿਣ 'ਤੇ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਜੱਜਾਂ ਦੇ ਰਿਸ਼ਵਤ ਲੈਣ ਦੇ ਮਾਮਲੇ 'ਚ ਐਸ. ਆਈ. ਟੀ. ਜਾਂਚ ਰੱਦ

ਨਵੀਂ ਦਿੱਲੀ, 14 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੈਡੀਕਲ ਕਾਲਜ ਨੂੰ ਮਾਨਤਾ ਦੇਣ ਲਈ ਜੱਜਾਂ ਨੂੰ ਰਿਸ਼ਵਤ ਦੇਣ ਦੇ ਕੇਸ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਕਮੇਟੀ (ਐਸ. ਆਈ. ਟੀ.) ਦੇ ਗਠਨ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ...

ਪੂਰੀ ਖ਼ਬਰ »

ਨਹਿਰੂ ਜੈਅੰਤੀ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ ਭੇਟ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ 'ਚ 1889 ਨੂੰ ਅੱਜ ਦੇ ਦਿਨ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ 128ਵੀਂ ਜੈਅੰਤੀ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਪ੍ਰਮੁਖ ਨੇਤਾਵਾਂ ਵਲੋਂ ...

ਪੂਰੀ ਖ਼ਬਰ »

ਭਾਰਤ ਨੇ ਹਮੇਸ਼ਾ ਉਦਾਰਵਾਦੀ ਨਿਯਮਾਂ ਆਧਾਰਿਤ ਕੌਮਾਂਤਰੀ ਵਪਾਰ ਨੂੰ ਮਹੱਤਵ ਦਿੱਤਾ-ਕੋਵਿੰਦ

ਅੰਤਰਰਾਸ਼ਟਰੀ ਵਪਾਰ ਮੇਲੇ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 14 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 37ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ 10 ਆਸੀਆਨ ਦੇਸ਼ਾਂ ਦੇ ਨੇਤਾ ਹੋਣਗੇ ਮੁੱਖ ਮਹਿਮਾਨ

ਮਨੀਲਾ, 14 ਨਵੰਬਰ (ਏਜੰਸੀ)- ਭਾਰਤ ਦੇ 69ਵੇਂ ਗਣਤੰਤਰ ਦਿਵਸ ਸਮਾਗਮ 'ਚ ਪਹਿਲੀ ਵਾਰ ਇਕ ਦੀ ਬਜਾਏ 10 ਆਸੀਆਨ ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ਦੇ ਉਦਘਾਟਨ ਮੌਕੇ ਮਨੀਲਾ (ਫਿਲਪਾਈਨ) ...

ਪੂਰੀ ਖ਼ਬਰ »

ਥਾਣੇ 'ਚ ਮਹਿਲਾ ਹੋਮਗਾਰਡ ਤੋਂ ਮਸਾਜ ਕਰਵਾਉਂਦੇ ਏ.ਐਸ.ਆਈ.ਦਾ ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਤੇਲੰਗਾਨਾ ਪੁਲਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਪੁਲਿਸ ਦਾ ਇਕ ਏ.ਐਸ.ਆਈ.ਥਾਣੇ 'ਚ ਮਹਿਲਾ ਹੋਮਗਾਰਡ ਤੋਂ ਮਸਾਜ ਕਰਵਾ ਰਿਹਾ ਹੈ। ਇਹ ਵੀਡੀਓ 4-5 ਮਹੀਨੇ ਪੁਰਾਣਾ ਹੈ ਤੇ ਤੇਲੰਗਾਨਾ ਦੇ ...

ਪੂਰੀ ਖ਼ਬਰ »

ਕੈਲੀਫੋਰਨੀਆ 'ਚ ਸਕੂਲ 'ਚ ਗੋਲੀਬਾਰੀ-3 ਮੌਤਾਂ

ਕੈਲੀਫੋਰਨੀਆ, 14 ਨਵੰਬਰ (ਏਜੰਸੀ)-ਉੱਤਰੀ ਕੈਲੀਫੋਰਨੀਆ 'ਚ ਮੰਗਲਵਾਰ ਸਵੇਰੇ ਇਕ ਐਲੀਮੈਟਰੀ ਸਕੂਲ 'ਚ ਹੋਈ ਗੋਲੀਬਾਰੀ 'ਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਸ਼ੱਕੀ ਹਮਲਾਵਰ ਵੀ ...

ਪੂਰੀ ਖ਼ਬਰ »

ਈਰਾਨ 'ਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 430 ਹੋਈ

ਤਹਿਰਾਨ, 14 ਨਵੰਬਰ (ਏਜੰਸੀ)- ਈਰਾਨ ਨਾਲ ਲਗਦੀ ਇਰਾਕੀ ਸੀਮਾ 'ਤੇ ਆਏ ਸ਼ਕਤੀਸ਼ਾਲੀ ਭੂਚਾਲ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 430 ਦੇ ਕਰੀਬ ਹੋ ਗਈ ਹੈ ਜਦਕਿ ਲੱਖਾਂ ਈਰਾਨੀਆਂ ਨੇ ਦੂਸਰੀ ਰਾਤ ਵੀ ਖੁੱਲ੍ਹੇ ਆਸਮਾਨ ਹੇਠ ਗੁਜ਼ਾਰੀ। ਈਰਾਨ ਦੇ ਪੱਛਮੀ ਸੂਬੇ ਕਰਮਨਸ਼ਾਹ ਦੇ ਪਹਾੜੀ ...

ਪੂਰੀ ਖ਼ਬਰ »

ਹਾਰਦਿਕ ਪਟੇਲ ਦੀ ਔਰਤ ਨਾਲ ਦੂਸਰੀ ਵੀਡੀਓ ਵਾਇਰਲ

ਅਹਿਮਦਾਬਾਦ, 14 ਨਵੰਬਰ (ਏਜੰਸੀ)- ਹਾਰਦਿਕ ਪਟੇਲ ਦੀ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆਉਣ ਦੇ ਇਕ ਦਿਨ ਬਾਅਦ ਅੱਜ ਇਕ ਹੋਰ ਵੀਡੀਓ ਕਲਿਪ ਸਾਹਮਣੇ ਆਇਆ ਹੈ, ਜਿਸ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਆਗੂ ਵਰਗਾ ਇਕ ਆਦਮੀ ਬੈੱਡ 'ਤੇ ਦੋ ਆਦਮੀਆਂ ਤੇ ਇਕ ਔਰਤ ਨਾਲ ਆਰਾਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX