ਤਾਜਾ ਖ਼ਬਰਾਂ


ਪਣਜੀ ਵਿਖੇ ਫਿਲਮ ਫ਼ੈਸਟੀਵਲ ਦੀਆਂ ਤਿਆਰੀਆਂ ਸਿਖ਼ਰਾਂ 'ਤੇ
. . .  7 minutes ago
ਪਣਜੀ, 19 ਨਵੰਬਰ- ਕੱਲ੍ਹ ਤੋਂ ਗੋਆ ਦੇ ਪਣਜੀ 'ਚ ਸ਼ੁਰੂ ਹੋ ਰਹੇ 48ਵੇਂ 'ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦੀਆਂ ਤਿਆਰੀਆਂ ਸਿਖ਼ਰਾਂ...
ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  52 minutes ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਐੱਸ.ਐਲ.ਆਰ., ਇੱਕ ਪਿਸਟਲ ਤੇ ਗ੍ਰਨੇਡ ਬਰਾਮਦ ਹੋਏ ਹਨ। ਪੁਲਿਸ ਹੋਰ...
ਮਾਈਨਿੰਗ ਅਫ਼ਸਰ ਨੇ ਫਾਇਰਿੰਗ ਕਰਕੇ ਭਜਾਏ ਨਜਾਇਜ਼ ਮਾਈਨਿੰਗ ਕਾਰੋਬਾਰੀ
. . .  about 1 hour ago
ਘਨੌਰ, 19 ਨਵੰਬਰ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਪਿੰਡ ਰਾਜਗੜ੍ਹ ਵਿਖੇ ਨਜਾਇਜ਼ ਮਾਈਨਿੰਗ ਕਰ ਰਹੇ ਕਾਰੋਬਾਰੀਆਂ ਨੂੰ ਪਟਿਆਲਾ ਮਾਈਨਿੰਗ ਅਫ਼ਸਰ ਜੀ.ਐੱਮ. ਟਹਿਲ ਸਿੰਘ ਸੇਖੋਂ ਨੇ ਗੋਲੀ ਚਲਾ ਕੇ ਭਜਾ ਦਿੱਤਾ। ਇਸ ਦੌਰਾਨ ਇੱਕ...
ਗੁਜਰਾਤ 'ਚ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਬਣੀ ਸਹਿਮਤੀ
. . .  about 2 hours ago
ਅਹਿਮਦਾਬਾਦ, 19 ਨਵੰਬਰ - ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਪਿਛਲੀ ਮੀਟਿੰਗ ਦੌਰਾਨ...
ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਸੱਤਾਧਾਰੀ ਪਾਰਟੀ ਨੇ ਕੀਤਾ ਬਰਖ਼ਾਸਤ
. . .  about 2 hours ago
ਹਰਾਰੇ, 19 ਨਵੰਬਰ - ਜ਼ਿੰਬਾਬਵੇ ਦੀ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪਾਰਟੀ ਦੀ ਮੀਟਿੰਗ ਦੌਰਾਨ ਰਾਬਰਟ ਮੁਗਾਬੇ...
ਸ੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ
. . .  about 2 hours ago
ਸ੍ਰੀਨਗਰ, 19 ਨਵੰਬਰ - ਜੰਮੂ-ਕਸ਼ਮੀਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ ਹੋਇਆ ਹੈ। ਧਮਾਕੇ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀ...
ਚੇਨਈ : 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ, ਤਿੰਨ ਗ੍ਰਿਫ਼ਤਾਰ
. . .  about 3 hours ago
ਚੇਨਈ, 19 ਨਵੰਬਰ - ਰੈਵੀਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ ਕੀਤੀ ਹੈ ਤੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ...
ਆਵਾਰਾ ਸਾਨ੍ਹ ਦੇ ਹਮਲੇ 'ਚ ਵਿਦੇਸ਼ੀ ਨਾਗਰਿਕ ਦੀ ਮੌਤ
. . .  about 3 hours ago
ਜੈਪੁਰ, 19 ਨਵੰਬਰ - ਰਾਜਸਥਾਨ ਦੇ ਜੈਪੁਰ ਵਿਖੇ ਮਾਨਕ ਚੌਂਕ ਪੁਲਿਸ ਥਾਣੇ ਦੇ ਇਲਾਕੇ 'ਚ ਇੱਕ ਆਵਾਰਾ ਸਾਨ੍ਹ ਵੱਲੋਂ ਕੀਤੇ ਹਮਲੇ 'ਚ ਵਿਦੇਸ਼ ਨਾਗਰਿਕ ਦੀ ਮੌਤ ਹੋ ਗਈ। ਜ਼ਖਮੀ...
ਯੂ.ਪੀ ਨਹੀ ਰਿਲੀਜ਼ ਹੋਣ ਦਿਆਂਗੇ 'ਪਦਮਾਵਤੀ' - ਉਪ ਮੁੱਖ ਮੰਤਰੀ ਮੌਰਿਆ
. . .  about 3 hours ago
ਸ੍ਰੀਲੰਕਾਈ ਅਦਾਲਤ ਨੇ 8 ਭਾਰਤੀ ਮਛੇਰਿਆ ਨੂੰ 30 ਨਵੰਬਰ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
. . .  about 3 hours ago
ਅਮਰੀਕਾ 'ਚ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਦੀ ਅਚਾਨਕ ਮੌਤ
. . .  about 4 hours ago
ਭਾਰਤ-ਸ੍ਰੀਲੰਕਾ ਟੈਸਟ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 171/1
. . .  about 4 hours ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਨੂੰ 5-5 ਦਿਨ ਦਾ ਪੁਲਿਸ ਰਿਮਾਂਡ
. . .  about 4 hours ago
ਭਾਰਤ ਨੂੰ ਪਹਿਲਾ ਝਟਕਾ : ਸ਼ਿਖਰ ਧਵਨ 94 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਬਿਨਾਂ ਵਿਕਟ ਗੁਆਏ 157 ਦੌੜਾਂ ਬਣਾ ਕੇ ਖੇਡ ਰਿਹੈ
. . .  about 5 hours ago
ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇਗਾ ਇੰਦਰਾ ਗਾਂਧੀ ਸ਼ਾਂਤੀ ਅਵਾਰਡ
. . .  about 5 hours ago
ਸੜਕ ਹਾਦਸੇ 'ਚ ਪਤਨੀ ਦੀ ਹੋਈ ਮੌਤ, ਪਤੀ ਗੰਭੀਰ, 15 ਨਵੰਬਰ ਨੂੰ ਹੋਇਆ ਸੀ ਵਿਆਹ
. . .  about 6 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਬਿਨਾਂ ਵਿਕਟ ਗੁਆਏ ਚਾਹ ਦੇ ਸਮੇਂ ਤੱਕ ਬਣਾਈਆਂ 70 ਦੌੜਾਂ
. . .  about 6 hours ago
ਸ਼ਾਦੀ ਸਮਾਗਮ ਦੌਰਾਨ ਮੌਜ-ਮਸਤੀ 'ਚ ਚਲਾਈ ਗੋਲੀ
. . .  about 6 hours ago
ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  about 7 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  about 8 hours ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  about 8 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  about 9 hours ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 9 hours ago
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 10 hours ago
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 10 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 11 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 12 hours ago
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 12 hours ago
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 12 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਿਆ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ
. . .  1 day ago
ਭਾਜਪਾ ਨੇ ਗੁਜਰਾਤ ਵਿਧਾਨ ਸਭਾ ਲਈ 36 ਉਮੀਦਵਾਰਾਂ ਦੀ ਦੂਸਰੀ ਸੂਚੀ ਕੀਤੀ ਜਾਰੀ
. . .  30 minutes ago
ਵਸੂੰਦਰਾ ਰਾਜੇ ਨੇ 'ਪਦਮਾਵਤੀ' ਰਿਲੀਜ਼ ਨਾ ਕਰਨ ਲਈ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ
. . .  42 minutes ago
ਮਿਸ ਇੰਡੀਆ ਮਨੂਸ਼ੀ ਛਿਲਰ ਬਣੀ ਮਿਸ ਵਰਲਡ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਜਗਰਾਓਂ

ਧੂੰਏਾ ਦੇ ਜ਼ਹਿਰੀਲੇ ਪ੍ਰਦੂਸ਼ਣ ਨਾਲ ਤੜਫ਼ ਉੱਠੇ ਪੰਜਾਬ ਦੇ ਲੋਕ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਮੌਸਮ ਵਿਭਾਗ ਵਲੋਂ ਮਿਲੇ ਮੀਂਹ ਦੇ ਸੁਨੇਹੇ ਤੇ ਦੁਪਹਿਰ ਸਮੇਂ ਚਮਕੀ ਧੁੱਪ ਨੂੰ ਦੇਖਦਿਆਂ ਅੱਜ ਇਕਦਮ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾ ਦੇਣ ਕਾਰਨ ਨਿਕਲੇ ਧੂੰਏਾ ਨੇ ਚੁਫ਼ੇਰੇ ਦਿਨੇ ਹੀ ਹਨੇਰਾ ਫੈਲਾ ਦਿੱਤਾ | ਵਾਤਾਵਰਨ 'ਚ ਫੈਲੇ ਅੱਤ ਜ਼ਹਿਰੀਲੇ ਪ੍ਰਦੂਸ਼ਣ ਕਾਰਨ ਲੋਕ ਘੁੱਟਣ ਮਹਿਸੂਸ ਕਰਦੇ ਘਰਾਂ ਦੇ ਅੰਦਰ ਤੇ ਬਾਹਰ ਤੜਫ਼ ਉੱਠੇ ਤੇ ਇਸ ਮੁੱਦੇ 'ਤੇ ਸਰਕਾਰਾਂ ਦੀਆਂ ਘੁੰਮਣ ਨੀਤੀਆਂ ਨੂੰ ਕੋਸਣ ਲੱਗੇ | ਅੱਜ ਪਹਿਲੇ ਦਿਨ ਬਹੁਤ ਸਾਰੇ ਲੋਕਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਹੱਕ 'ਚ ਸੰਘਰਸ਼ ਕਰਨ ਲਈ ਦਿ੍ੜ੍ਹਤਾ ਦਿਖਾਉਣ ਪਰ ਸਰਕਾਰ ਪਾਸੋਂ ਇਸ ਨੂੰ ਰੋਕਣ ਲਈ ਕਿਸਾਨਾਂ ਵਾਸਤੇ ਮੁਆਵਜੇ ਦੀ ਮੰਗ 'ਤੇ ਦਿ੍ੜ੍ਹਤਾ ਨਾ ਦਿਖਾ ਸਕਣ 'ਤੇ ਘੇਰਦਿਆਂ ਸੰਘਰਸ਼ਕਾਰੀਆਂ ਨੂੰ ਸਵਾਲ ਵੀ ਕੀਤੇ | ਵਾਤਾਵਰਣ ਪ੍ਰੇਮੀ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਵਾਤਾਵਰਣ 'ਚ ਪ੍ਰਦੂਸ਼ਣ ਇਸੇ ਤਰ੍ਹਾਂ ਫੈਲਦਾ ਰਿਹਾ ਤਾਂ ਪਹਿਲਾਂ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਪੰਜਾਬ ਹੋਰ ਜ਼ਹਿਰੀਲੀ ਜਕੜ 'ਚ ਆ ਜਾਵੇਗਾ | ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪਰਾਲੀ ਨੂੰ ਅੱਗ ਲੱਗਣ ਨਾਲ ਫੈਲੇ ਧੂੰਏਾ ਦੀ ਮਾਰ ਤੋਂ ਕੀ ਪੰਜਾਬ ਦੇ ਕਿਸਾਨ ਜਾਂ ਉਨ੍ਹਾਂ ਦੇ ਪਰਿਵਾਰ ਬਚ ਸਕਣਗੇ | ਸ. ਸਿੱਧੂ ਨੇ ਕਿਹਾ ਕਿ ਉਹ ਵੀ ਖੁਦ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਪਰ ਕਿਸਾਨਾਂ ਨੂੰ ਵੀ ਇਸ ਮੁੱਦੇ 'ਤੇ ਗੰਭੀਰ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਮੁੱਚੇ ਪੰਜਾਬੀਆਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦੇ ਕੇ ਬਦਲਵੇਂ ਪ੍ਰਬੰਧ ਕੀਤੇ ਜਾਣ | ਇਸੇ ਤਰ੍ਹਾਂ ਪੰਜਾਬ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਉਹ ਵੀ ਪਰਾਲੀ ਨੂੰ ਅੱਗ ਲਗਾਉਣ ਦੇ ਿਖ਼ਲਾਫ਼ ਹਨ, ਪਰ ਸਰਕਾਰ ਨੂੰ ਵੀ ਇਸ ਮੁੱਦੇ 'ਤੇ ਗੰਭੀਰ ਹੋ ਕੇ ਲੋਕਾਂ ਨੂੰ ਭਿਆਨਕ ਮਾਰ ਤੋਂ ਬਚਾਉਣ ਲਈ ਕਿਸਾਨਾਂ ਲਈ ਝੋਨੇ 'ਤੇ ਪ੍ਰਤੀ ਕੁਇੰਟਲ 100 ਰੁਪਏ ਮੁਆਵਜਾ ਦੇਣਾ ਚਹੀਦਾ | ਅੱਜ ਫੈਲੇ ਧੂੰਏਾ ਕਾਰਨ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ 'ਚ ਜਲਣ, ਗਲੇ 'ਚ ਜਲਣ ਦੇ ਨਾਲ-ਨਾਲ ਚਮੜੀ 'ਤੇ ਖਾਰਸ਼ ਵੀ ਹੋ ਰਹੀ ਹੈ ਤੇ ਕਈਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਤਾਂ ਪਰਿਵਾਰ ਦੇ ਸਾਰੇ ਮੈਂਬਰ ਹੀ ਹਸਪਤਾਲਾਂ ਦੇ ਚੱਕਰ ਕੱਟ ਰਹੇ ਹਨ | ਅੱਜ ਚਾਰੇ ਪਾਸਿਉਂ ਇਹ ਆਵਾਜ਼ ਉਠੀ ਕਿ ਇਸ ਭਿਆਨਕ ਮਾਰ ਨੂੰ ਰੋਕਣ ਲਈ ਸਰਕਾਰਾਂ ਜ਼ਰੂਰ ਪ੍ਰਬੰਧ ਕਰਨ |
ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਅੱਗ ਨੇ ਵਾਤਾਵਰਨ ਕੀਤਾ ਹੋਰ ਜ਼ਹਿਰੀਲਾ
ਇਯਾਲੀ/ਥਰੀਕੇ, (ਮਨਪ੍ਰੀਤ ਸਿੰਘ ਔਲਖ)- ਬੀਤੇ ਕਈ ਦਿਨਾਂ ਤੋਂ ਵਾਤਾਵਰਨ ਵਿਚ ਹੱਦ ਦਰਜੇ ਦੇ ਪ੍ਰਦੂਸ਼ਣ ਨਾਲ ਫੈਲੇ ਧੂੰਏਾ ਤੇ ਧੁੰਦ ਦੀ ਮਾਰ ਝੱਲ ਰਹੇ ਲੋਕਾਂ ਨੂੰ ਅੱਜ ਹਵਾ ਚੱਲਣ ਤੇ ਬੱਦਲਵਾਈ ਕਾਰਨ ਹਲਕੀ ਬਾਰਿਸ਼ ਤੋਂ ਬਾਅਦ ਸਾਫ਼ ਹੋਏ ਮੌਸਮ ਦੇ ਨਾਲ ਹੀ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨਾਲ ਵਾਤਾਵਰਨ ਵਿਚ ਫੈਲੇ ਜ਼ਹਿਰੀਲੇ ਧੂੰਏਾ ਕਾਰਨ ਜਿੱਥੇ ਕਈ ਲੋਕਾਂ ਨੂੰ ਅੱਖਾਂ ਵਿਚ ਜਲਣ ਹੋਣ ਤੇ ਦਮੇ ਦੀ ਮਰੀਜ਼ਾਂ ਵਲੋਂ ਸਾਹ ਲੈਣ ਵਿਚ ਮੁਸ਼ਕਿਲ ਆਉਣ ਕਾਰਨ ਡਾਕਟਰਾਂ ਦੇ ਕੋਲ ਜਾਣਾ ਪਿਆ, ਕਿਉਂਕਿ ਦੁਪਹਿਰ ਬਾਅਦ ਕਰੀਬ 3 ਵਜੇ ਹੀ ਅਸਮਾਨ ਵਿਚ ਛਾਏ ਜ਼ਹਿਰੀਲੇ ਧੂੰਏਾ ਦੇ ਬੱਦਲਾਂ ਨੇ ਸੜਕਾਂ 'ਤੇ ਜਾ ਰਹੇ ਰਾਹਗੀਰਾਂ ਲਈ ਕਾਫ਼ੀ ਮੁਸ਼ਕਿਲ ਹਲਾਤ ਪੈਦਾ ਕਰ ਦਿੱਤੇ ਤੇ ਰਾਹਗੀਰ ਆਪਣੇ ਘਰਾਂ ਤੱਕ ਬੜੀ ਮੁਸ਼ਕਿਲ ਨਾਲ ਪਹੁੰਚ ਸਕੇ | ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਜ਼ਹਿਰੀਲੇ ਹੋ ਰਹੇ ਵਾਤਾਵਰਨ ਨੂੰ ਹੋਰ ਜ਼ਹਿਰੀਲਾ ਹੋਣ ਤੋਂ ਰੋਕਣ ਲਈ ਸਖ਼ਤ ਨਿਰਦੇਸ਼ ਦਿੰਦੇ ਹੋਏ ਸਰਕਾਰਾਂ ਨੂੰ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਹੁਕਮ ਦਿੱਤੇ ਸਨ | ਜਿਸ 'ਤੇ ਅਮਲ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੁਝ ਕਿਸਾਨਾਂ ਨੂੰ ਜ਼ੁਰਮਾਨੇ ਵੀ ਕੀਤੇ ਗਏ, ਪਰ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਵਿਰੋਧ ਤੇ ਵੋਟਾਂ ਦੀ ਰਾਜਨੀਤੀ ਤਹਿਤ ਸਿਆਸੀ ਲੋਕਾਂ ਵਲੋਂ ਵੀ ਰਹਿੰਦ-ਖੂੰਹਦ ਨੂੰ ਜਲਾਉਣ ਦੇ ਹੱਕ ਵਿਚ ਦਿੱਤੇ ਬਿਆਨਾਂ ਤੋਂ ਬਾਅਦ ਪੰਜਾਬ ਦੀ ਫਿਜ਼ਾ ਵਿਚ ਪੂਰੀ ਤਰ੍ਹਾਂ ਜ਼ਹਿਰ ਘੋਲ ਦਿੱਤਾ ਹੈ, ਜਿਸ ਕਾਰਨ ਕਈ ਲੋਕ ਹਵਾ ਜ਼ਹਿਰੀਲੀ ਹੋ ਜਾਣ ਕਾਰਨ ਹਸਪਤਾਲਾਂ ਤੱਕ ਪਹੁੰਚ ਗਏ ਹਨ, ਜਦਕਿ ਕਈ ਕੀਮਤੀ ਜਿੰਦੜੀਆਂ ਸੜਕ ਹਾਦਸਿਆਂ ਦੌਰਾਨ ਮੌਤ ਦੇ ਮੂੰਹ ਜਾ ਪਈਆਂ | ਵਾਤਾਵਰਨ ਵਿਚ ਅੱਤ ਦਰਜੇ ਦੇ ਫੈਲੇ ਇਸ ਪ੍ਰਦੂਸ਼ਦ 'ਤੇ ਚਿੰਤਾ ਜਾਹਿਰ ਕਰਦੇ ਹੋਏ ਕਈ ਸ਼ਖ਼ਸੀਅਤਾਂ ਨੇ ਕਿਹਾ ਕਿ ਜੇਕਰ ਵਾਤਾਵਰਨ ਵਿਚ ਜ਼ਹਿਰ ਘੁਲਣਾ ਬੰਦ ਨਾ ਹੋਇਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬੀ ਪੰਜਾਬ ਨੂੰ ਖ਼ਤਮ ਹੁੰਦਾ ਆਪਣੇ ਅੱਖੀਂ ਵੇਖਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੀਆਂ |

ਪੰਜਾਬ 'ਚ ਸਰਕਾਰੀ ਪੱਧਰ 'ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨੇ 800 ਸਕੂਲਾਂ 'ਤੇ ਟੁੱਟਣ ਦੀ ਲਟਕਦੀ ਤਲਵਾਰ ਰੋਕੀ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਪੰਜਾਬ 'ਚ ਸਰਕਾਰੀ ਸਕੂਲਾਂ 'ਚ ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸ਼ੁਰੂ ਹੋਣ ਨਾਲ ਰਾਜ ਦੇ ਸੈਂਕੜੇ ਸਕੂਲਾਂ 'ਤੇ ਟੁੱਟਣ ਦੀ ਲਟਕਦੀ ਤਲਵਾਰ ਇਕ ਵਾਰ ਰੁਕ ਗਈ ਹੈ | ਭਾਵੇਂ ਸਰਕਾਰ ਵੱਲੋਂ ਪੰਜਾਬ ਦੇ 20 ਬੱਚਿਆਂ ਦੀ ਗਿਣਤੀ ਤੋਂ ਘੱਟ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਸਮਾਗਮ ਕੱਲ੍ਹ

ਭੂੰਦੜੀ, 14 ਨਵੰਬਰ (ਕੁਲਦੀਪ ਸਿੰਘ ਮਾਨ)- ਪੇਂਡੂ ਮਜ਼ਦੂਰ (ਮਸਾਲ) ਤੇ ਸ਼ਹੀਦ ਭਗਤ ਸਿੰਘ ਨੌਜਵਾਨ ਵਿਚਾਰ ਮੰਚ ਅਤੇ ਭਾਕਿਯੂ (ਏਕਤਾ) ਦੇ ਆਗੂਆਂ ਡਾ: ਸੁਖਦੇਵ ਸਿੰਘ ਭੂੰਦੜੀ, ਮੇਘ ਸਿੰਘ, ਹਰਮਨ ਸਿੰਘ ਲੀਹਾਂ ਆਦਿ ਨੇ ਦੱਸਿਆ ਕਿ ਮਹਾਨ ਰੂਸੀ ਸਮਾਜਵਾਦੀ ਇਨਕਲਾਬ ਦੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਕਾਬੂ

ਹੰਬੜਾਂ, 14 ਨਵੰਬਰ (ਜਗਦੀਸ਼ ਸਿੰਘ ਗਿੱਲ)- ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਏ.ਡੀ.ਸੀ.ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਏ.ਸੀ.ਪੀ. ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਹੰਬੜਾਂ ਪੁਲਿਸ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਜਗਰਾਉਂ, 14 ਨਵੰਬਰ (ਅਜੀਤ ਸਿੰਘ ਅਖਾੜਾ)- ਵੱਖ-ਵੱਖ ਥਾਵਾਂ ਤੋਂ ਜਗਰਾਉਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਵਿੰਡੀ ਚੌਾਕੀ ਦੇ ...

ਪੂਰੀ ਖ਼ਬਰ »

ਲਿਖਾਰੀ ਸਭਾ ਪਾਇਲ ਦੀ ਮੀਟਿੰਗ 19 ਨੂੰ

ਜੌੜੇਪੁਲ ਜਰਗ, 14 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਪਾਇਲ ਦੀ ਮੀਟਿੰਗ 19 ਨਵੰਬਰ ਨੂੰ ਸਭਾ ਦੇ ਪ੍ਰਧਾਨ ਸੁੱਖਾ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ | ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਬੰਤ ਘੁਡਾਣੀ, ...

ਪੂਰੀ ਖ਼ਬਰ »

ਐੱਸ.ਐੱਸ.ਪੀ ਵਲੋਂ ਦੋ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ

ਜਗਰਾਉਂ, 14 ਨਵੰਬਰ (ਅਜੀਤ ਸਿੰਘ ਅਖਾੜਾ)-ਡੀ. ਜੀ. ਪੀ. ਸੁਰੇਸ਼ ਅਰੋੜਾ ਵਲੋਂ ਪੰਜਾਬ ਅੰਦਰ ਨਸ਼ਿਆਂ ਦੇ ਖ਼ਾਤਮ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿ ਵੱਡੀ ਗਿਣਤੀ ਵਿਚ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ...

ਪੂਰੀ ਖ਼ਬਰ »

ਸੰਤ ਮਿੱਤ ਸਿੰਘ ਤੇ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੀ ਯਾਦ 'ਚ ਸਮਾਗਮ ਸ਼ੁਰੂ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਪ੍ਰਸਿੱਧ ਧਾਰਮਿਕ ਤੇ ਸਮਾਜਿਕ ਖੇਤਰ ਨਾਲ ਜੁੜੀ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਵਿਖੇ ਸੰਤ ਮਿੱਤ ਸਿੰਘ ਜੀ ਤੇ ਸੰਤ ਜੋਰਾ ਸਿੰਘ ਜੀ ਦੀ ਯਾਦ 'ਚ 7 ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ਼ੁਰੂ ਹੋ ਗਏ | ਅੱਜ ਪਹਿਲੇ ਦਿਨ ਮੌਜੂਦਾ ...

ਪੂਰੀ ਖ਼ਬਰ »

ਜ਼ਹਿਰੀਲੀ ਹਵਾ ਕਾਰਨ ਲੋਕ ਕਈ ਭਿਆਨਕ ਬਿਮਾਰੀਆਂ ਦੀ ਲਪੇਟ 'ਚ

ਸਿੱਧਵਾਂ ਬੇਟ, 14 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਪਿਛੇਤੀ ਹੋਣ ਦੇ ਡਰ ਵਜੋਂ ਕਿਸਾਨਾਂ ਵਲੋਂ ਆਪਣੀ ਮਜ਼ਬੂਰੀ ਦੱਸ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ...

ਪੂਰੀ ਖ਼ਬਰ »

ਗੱਤਕਾ ਖੇਡ 'ਚ ਸਟੰਟ ਬਾਜ਼ੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ

ਮਾਛੀਵਾੜਾ ਸਾਹਿਬ, 14 ਨਵੰਬਰ (ਸੁਖਵੰਤ ਸਿੰਘ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਕੀਤੀ ਗਈ ਮੀਟਿੰਗ ਉਪਰੰਤ ਗੱਤਕਾ ਖੇਡਣ ਸਮੇਂ ਜਾਨੀ ਨੁਕਸਾਨ ਵਾਲੇ ਸਟੰਟ ਕਰਨ 'ਤੇ ਪਾਬੰਦੀ ਦੇ ਆਦੇਸ਼ਾਂ ਦਾ ਸਵਾਗਤ ਕਰਦਿਆਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ...

ਪੂਰੀ ਖ਼ਬਰ »

ਇਲਾਕੇ 'ਚ ਨਸ਼ਿਆਂ ਦੇ ਖ਼ਾਤਮੇ ਲਈ ਹਰ ਯਤਨ ਕਰਾਂਗੇ- ਐੱਸ.ਐੱਸ.ਪੀ.

ਜਗਰਾਉਂ, 14 ਨਵੰਬਰ (ਅਜੀਤ ਸਿੰਘ ਅਖਾੜਾ)-ਸੂਬੇ ਅੰਦਰ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਠੱਲ੍ਹ ਪਾਉਂਣ ਲਈ ਜਿੱਥੇ ਪੁਲਿਸ ਵਲੋਂ ਸਖ਼ਤ ਤਰੀਕੇ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਉਥੇ ਪੁਲਿਸ ਪ੍ਰਸ਼ਾਸਨ ਵਲੋਂ ਸੈਮੀਨਾਰਾਂ ਜ਼ਰੀਏ ਨਸ਼ਿਆਂ ਦੇ ਮਾਰੂ ...

ਪੂਰੀ ਖ਼ਬਰ »

ਫੁੱਟਬਾਲ 'ਚ ਰੁੜਕਾ ਦੀ ਜੇਤੂ ਮੁਹਿੰਮ ਜਾਰੀ

ਸਰਾਭਾ/ਸੁਧਾਰ/ਜੋਧਾਂ, 14 ਨਵੰਬਰ (ਕਿਰਨਜੀਤ ਕੌਰ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਗੁੜੇ ਵਿਖੇ ਗਣਿਤ ਮੇਲਾ ਕਰਵਾਇਆ

ਚੌਾਕੀਮਾਨ, 14 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸਰਕਾਰੀ ਹਾਈ ਸਕੂਲ ਗੁੜੇ ਵਿਖੇ ਗਣਿਤ ਮੇਲਾ ਕਰਵਾਇਆ ਗਿਆ | ਇਸ ਮੌਕੇ ਸਰਪੰਚ ਚਰਨ ਸਿੰਘ ਗੁੜੇ, ਪ੍ਰਧਾਨ ਵੀਰਪਾਲ ਸਿੰਘ, ਮੈਂਬਰ ਸਵਰਨ ਸਿੰਘ, ਕੁਲਵੰਤ ਸਿੰਾਘ, ਐੱਸ.ਐੱਮ.ਸੀ. ਕਮੇਟੀ ਦੇ ਚੋੇਅਰਮੈਨ ਬੀਬੀ ਕਮਲਜੀਤ ਕੌਰ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਫੋਰਚੂਨਰ ਦੀ ਮਹਿੰਦਰਾ ਜੀਪ ਨਾਲ ਟੱਕਰ, ਵੱਡਾ ਹਾਦਸਾ ਟਲਿਆ

ਰਾਏਕੋਟ, 14 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਦੀ ਅੱਗੇ ਜਾ ਰਹੇ ਵਾਹਨ ਨਾਲ ਟੱਕਰ ਹੋ ਗਈ | ਇਸ ਦੌਰਾਨ ਵੱਡਾ ਹਾਦਸਾ ਹੋਣੋ ਟਲ ਗਿਆ | ਦੱਸਣਯੋਗ ਹੈ ਕਿ ਰਾਏਕੋਟ ਨੂਰਾ ਮਾਹੀ ਬੱਸ ਸਟੈਂਡ ਨਜਦੀਕ ਤੇਜ਼ ਰਫ਼ਤਾਰ ਆ ਰਹੀ ਫੋਰਚੂਨਰ ਗੱਡੀ ...

ਪੂਰੀ ਖ਼ਬਰ »

ਨੈਸ਼ਨਲ ਗਰੀਨ ਟਿ੍ਬਿਊਨਲ ਦੇ ਹੁਕਮਾਂ ਨੂੰ ਕਿਸਾਨਾਂ ਨੇ ਨਹੀਂ ਮੰਨਿਆ, ਕਿਸਾਨਾਂ ਨੇ ਝੋਨੇ ਦੀ ਪਰਾਲੀ ਸਾੜੀ

ਰਾਏਕੋਟ, 14 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਨੈਸ਼ਨਲ ਗਰੀਨ ਟਿ੍ਬਿਊਨਲ ਤੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਬੇ-ਡਰ ਕਿਸਾਨ ਧੜੱਲੇ ਨਾਲ ਪਰਾਲੀ ਫੂਕ ਕੇ ਵਾਤਾਵਰਨ ਨੂੰ ਗੰਦਾ ਕਰ ਰਹੇ ਹਨ, ਜਿਸ ਕਰਕੇ ਅਨੇਕਾਂ ਸਾਹ, ਦਮੇ ਤੇ ਕੈਂਸਰ ਦੇ ਮਰੀਜ਼ ਤੜਫ ਰਹੇ ਹਨ | ...

ਪੂਰੀ ਖ਼ਬਰ »

ਡਾਇਰੈਕਟਰ ਜੌਹਲ ਕੈਨੇਡਾ ਰਵਾਨਾ

ਸਵੱਦੀ ਕਲਾਂ, 14 ਨਵੰਬਰ (ਗੁਰਪ੍ਰੀਤ ਸਿੰਘ ਤਲਵੰਡੀ)- ਜੌਹਲ ਸਟੂਡੀਓ ਐਾਡ ਇੰਟਰਟੇਨਰਜ਼ ਦੇ ਡਾਇਰੈਕਟਰ ਰੁਪਿੰਦਰ ਸਿੰਘ ਜੌਹਲ ਅੱਜ ਕੈਨੇਡਾ ਰਵਾਨਾਂ ਹੋ ਗਏ ਹਨ | ਮਾਡਲ ਲਾਲੀ ਧੰਮੀ, ਗਾਇਕਾ ਜੋਤੀ ਅਰੋੜਾ, ਗਾਇਕਾ ਸੀਮਾਂ ਅਨਮੋਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਵਿਗਿਆਨ ਮੇਲਾ ਕਰਵਾਇਆ

ਹਲਵਾਰਾ, 14 ਨਵੰਬਰ (ਭਗਵਾਨ ਢਿੱਲੋਂ)- ਸਰਬ ਸਿੱਖਿਆ ਅਭਿਆਨ ਤਹਿਤ ਅੱਪਰ ਪ੍ਰਾਇਮਰੀ ਅਧਿਆਪਕਾਂ ਲਈ ਵਿਗਿਆਨ ਵਿਸ਼ੇ 'ਚ ਗੁਣਵੱਤਾ ਸੁਧਾਰ ਲਈ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਵਲੋਂ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਰਾਜ ਸਿੱਖਿਆ ਅਤੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਹਠੂਰ ਦੀਆਂ ਮੰਡੀਆਂ 'ਚ 9 ਲੱਖ 8 ਹਜ਼ਾਰ 560 ਕੁਇੰਟਲ ਝੋਨਾ ਦੀ ਖ਼ਰੀਦ ਹੋਈ

ਹਠੂਰ, 14 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਅਧੀਨ ਪੈਂਦੀਆਂ 7 ਮੰਡੀਆਂ 'ਚ ਝੋਨੇ ਦੀ ਖ਼ਰੀਦ ਜਾਰੀ ਹੈ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਮਾਰਕੀਟ ਕਮੇਟੀ ਦੇ ਅਧਿਕਾਰੀ ਤਨਦੇਹੀ ਨਾਲ ਲੱਗੇ ਹੋਏ ਹਨ | ਇਨ੍ਹਾਂ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ-ਦਾਖਾ ਵਾਰਡਬੰਦੀ ਦੀ ਨਵੀਂ ਸੂਚੀ ਨਾਲ ਕੌਾਸਲ ਚੋਣ ਲਈ ਵੱਜਿਆ ਬਿਗਲ

ਮੁੱਲਾਂਪੁਰ-ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਅਗਾਮੀ ਨਿਗਮਾਂ ਤੇ ਨਗਰ ਕੌਾਸਲ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਵਿਚ ਬਦਲਾਅ ਦੇ ਨਵੇਂ ਵੇਰਵਿਆਂ ਬਾਰੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮਿਊਾਸੀਪਲ ਕੌਾਸਲ ...

ਪੂਰੀ ਖ਼ਬਰ »

ਮੈਕਰੋ ਗਲੋਬਲ ਜਗਰਾਉਂ ਦਾ ਨਤੀਜਾ ਸ਼ਾਨਦਾਰ ਰਿਹਾ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦਾ ਨਤੀਜਾ ਸ਼ਾਨਦਾਰ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇ: ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਜਸਵਿੰਦਰ ਕੌਰ ਗਰੇਵਾਲ ਸਪੁੱਤਰੀ ਜੰਗ ਸਿੰਘ ਗਰੇਵਾਲ ...

ਪੂਰੀ ਖ਼ਬਰ »

ਅਗਵਾੜ ਲੋਪੋ 'ਚ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ

ਜਗਰਾਉਂ, 14 ਨਵੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਦੇ ਅਗਵਾੜ ਲੋਪੋ ਵਿਖੇ ਮੱੁਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹਾ ਲੁਧਿਆਣਾ ਦੇ ਮੱੁਖ ਖੇਤੀਬਾੜੀ ਅਫ਼ਸਰ ਡਾ. ...

ਪੂਰੀ ਖ਼ਬਰ »

ਪੀ. ਓ. ਸਟਾਫ਼ ਵਲੋਂ ਭਗੌੜਾ ਕਾਬੂ

ਜਗਰਾਉਂ, 14 ਨਵੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਪੀ. ਓ. ਸਟਾਫ਼ ਵਲੋਂ ਇਕ ਭਗੌੜੇ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਇੰਚਾਰਜ ਜਸਪਾਲ ਸਿੰਘ ਚੋਪੜਾ ਨੇ ਦੱਸਿਆ ਕਿ ਐੱਸ.ਐੱਸ.ਪੀ. ਸੁਰਜੀਤ ਸਿੰਘ, ਐੱਸ.ਪੀ. (ਡੀ) ਰੁਪਿੰਦਰ ਭਾਰਦਵਾਜ, ...

ਪੂਰੀ ਖ਼ਬਰ »

ਨਗਰ ਕੌ ਾਸਲ ਚੋਣਾਂ ਦੀਆਂ ਤਿਆਰੀ ਲਈ ਅਕਾਲੀ-ਭਾਜਪਾ ਦੀ ਮੀਟਿੰਗ ਹੋਈ

ਮਾਛੀਵਾੜਾ ਸਾਹਿਬ, 14 ਨਵੰਬਰ (ਸੁਖਵੰਤ ਸਿੰਘ ਗਿੱਲ)- ਇਤਿਹਾਸਿਕ ਸ਼ਹਿਰ ਮਾਛੀਵਾੜਾ ਸਾਹਿਬ ਦੇ ਨਗਰ ਕੌਾਸਲ ਦੀਆਂ15 ਵਾਰਡਾਂ ਲਈ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਅਕਾਲੀ ਦਲ ਦੇ ਸਮਰਾਲਾ ਤੋਂ ਹਲਕਾ ਇੰਚਾਰਜ ਜਥੇ. ਸੰਤਾ ਸਿੰਘ ਉਮੈਦਪੁਰੀ ਤੇ ਸਾਬਕਾ ਵਿਧਾਇਕ ਜਗਜੀਵਨ ...

ਪੂਰੀ ਖ਼ਬਰ »

ਜਰਮਨੀ ਤੋਂ ਕੁਲਾਰ ਹਸਪਤਾਲ ਬੀਜਾ ਦੇ ਡਾਕਟਰ ਗੋਡੇ/ਚੂਲੇ ਦੀ ਨਵੀਂ ਤਕਨੀਕ ਹਾਸਲ ਕਰਕੇ ਪਰਤੇ

ਬੀਜਾ, 14 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)- ਕੁਲਾਰ ਹਸਪਤਾਲ ਬੀਜਾ (ਖੰਨਾ) 'ਚ ਇਕ ਦਹਾਕੇ ਤੋਂ ਵੱਧ ਆਰਥੋ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾ ਨਿਭਾ ਰਹੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰ ਡਾਕਟਰ ਦੀਪਕ ਮਹਿਤਾ ਦਾ ਜਰਮਨੀ ਵਿਚ ਗੋਡੇ/ਚੂਲੇ ਦੇ ਇਲਾਜ ਲਈ ਆਧੁਨਿਕ ਨਵੀਂ ...

ਪੂਰੀ ਖ਼ਬਰ »

ਹਿੰਦ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ 'ਤੇ ਮੁਫ਼ਤ ਚੈੱਕਅਪ ਕੈਂਪ ਲਗਾਇਆ

ਅਹਿਮਦਗੜ੍ਹ, 14 ਨਵੰਬਰ (ਰਣਧੀਰ ਸਿੰਘ ਮਹੋਲੀ)- ਵਿਸ਼ਵ ਸ਼ੂਗਰ ਦਿਵਸ 'ਤੇ ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ ਸੁਨੀਤ ਹਿੰਦ ਨੇ ਦੱਸਿਆ ਕਿ ਪੂਰੇ ਵਿਸ਼ਵ ਵਿਚ 422 ਮਿਲੀਅਨ ਵਿਅਕਤੀ ਸ਼ੂਗਰ ...

ਪੂਰੀ ਖ਼ਬਰ »

ਸਾਹਿਤਿਕ ਸਮਾਗਮ ਦੌਰਾਨ ਹਮਦਰਦਵੀਰ ਨੌਸ਼ਹਿਰਵੀਂ ਦਾ ਸਨਮਾਨ

ਮਾਛੀਵਾੜਾ ਸਾਹਿਬ, 14 ਨਵੰਬਰ (ਸੁਖਵੰਤ ਸਿੰਘ ਗਿੱਲ)-ਪੰਜਾਬੀ ਸਾਹਿਤ ਸਭਾ ਦੇ ਪ੍ਰਸਿੱਧ ਬਜ਼ੁਰਗ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀਂ ਦਾ ਸਾਹਿਤਕ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਸਾਹਿਤ ਸਮਾਗਮ ਦੌਰਾਨ ਜਿੱਥੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ...

ਪੂਰੀ ਖ਼ਬਰ »

ਗਤਕਾ ਖੇਡ 'ਚ ਸਟੰਟ ਬਾਜ਼ੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ- ਗਤਕਾ ਫੈਡਰੇਸ਼ਨ

ਮਾਛੀਵਾੜਾ ਸਾਹਿਬ, 14 ਨਵੰਬਰ (ਸੁਖਵੰਤ ਸਿੰਘ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਕੀਤੀ ਗਈ ਮੀਟਿੰਗ ਉਪਰੰਤ ਗੱਤਕਾ ਖੇਡਣ ਸਮੇਂ ਜਾਨੀ ਨੁਕਸਾਨ ਵਾਲੇ ਸਟੰਟ ਕਰਨ 'ਤੇ ਪਾਬੰਦੀ ਦੇ ਆਦੇਸ਼ਾਂ ਦਾ ਸਵਾਗਤ ਕਰਦਿਆਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਬਾਲ ਦਿਵਸ ਮਨਾਇਆ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਸ਼ਿਵਾਲਿਕ ਸਕੂਲ ਜਗਰਾਉਂ 'ਚ ਬਾਲ ਦਿਵਸ ਮਨਾਇਆ ਗਿਆ | ਇਸ ਦੌਰਾਨ ਸਕੂਲ ਪਿ੍ੰ: ਨੀਲਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX