ਤਾਜਾ ਖ਼ਬਰਾਂ


ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ
. . .  11 minutes ago
ਮਾਨਸਾ, 24 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਨੇੜਲੇ ਪਿੰਡ ਮੂਸਾ 'ਚ ਕਰਜ਼ੇ ਤੋਂ ਪਰੇਸ਼ਾਨ ਇੱਕ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ ਮਿਲੀ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ (28) ਦੇ ਸਿਰ ਬੈਂਕਾਂ ਅਤੇ ਆੜ੍ਹਤੀਆਂ ਦਾ 6 ਲੱਖ ਦੇ...
ਛੁੱਟੀ 'ਤੇ ਭੇਜੇ ਗਏ ਸੀ. ਬੀ. ਆਈ. ਨਿਰਦੇਸ਼ਕ ਅਲੋਕ ਵਰਮਾ ਪਹੁੰਚੇ ਸੁਪਰੀਮ ਕੋਰਟ
. . .  37 minutes ago
ਨਵੀਂ ਦਿੱਲੀ, 24 ਅਕਤੂਬਰ- ਸੀ. ਬੀ. ਆਈ. 'ਚ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਛੁੱਟੀ 'ਤੇ ਭੇਜੇ ਜਾਣ ਕਾਰਨ ਨਾਰਾਜ਼ ਸੀ. ਬੀ. ਆਈ. ਦੇ ਨਿਰਦੇਸ਼ਕ ਅਲੋਕ ਵਰਮਾ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਇੱਕ...
ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  55 minutes ago
ਸ੍ਰੀਨਗਰ, 24 ਅਕਤੂਬਰ- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਸਥਿਤ ਕਮਾਨ ਪੋਸਟ 'ਚ ਫੌਜ ਦੇ ਇੱਕ ਜਵਾਨ ਨੇ ਮੰਗਲਵਾਰ ਨੂੰ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਵਾਨ ਦੀ ਪਹਿਚਾਣ...
ਤਾਮਿਲਨਾਡੂ 'ਚ ਮਠਿਆਈਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਬੈਂਗਲੁਰੂ, 24 ਅਕਤੂਬਰ- ਤਾਮਿਲਨਾਡੂ 'ਚ ਅੱਜ ਸਵੇਰੇ ਮਠਿਆਈਆਂ ਦੇ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ 'ਚ ਗੋਦਾਮ ਦੇ ਨੇੜੇ ਸਥਿਤ ਇੱਕ ਸ਼ੋਅਰੂਮ ਵੀ ਆ ਗਿਆ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵਲੋਂ ਅੱਗ 'ਤੇ ਕਾਬੂ ਪਾ...
ਉਡਾਣ 'ਚ ਹੋਇਆ ਬੱਚੇ ਦਾ ਜਨਮ, ਮੁੰਬਈ ਉਤਾਰਨਾ ਪਿਆ ਜਹਾਜ਼
. . .  about 2 hours ago
ਮੁੰਬਈ, 24 ਅਕਤੂਬਰ - ਅੱਬੂ ਧਾਬੀ ਜਕਾਰਤਾ ਦੀ ਇਤਿਹਾਦ ਏਅਰਵੇਜ਼ ਉਡਾਣ 'ਚ ਇਕ ਔਰਤ ਯਾਤਰੀ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਚਲਦਿਆਂ ਐਮਰਜੈਂਸੀ 'ਚ ਇਹ ਜਹਾਜ਼ ਮੁੰਬਈ ਉਤਾਰਨਾ...
ਮੁੱਠਭੇੜ 'ਚ ਦੋ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 24 ਅਕਤੂਬਰ - ਜੰਮੂ ਕਸ਼ਮੀਰ ਦੇ ਨੌਗਾਮ ਨੇੜੇ ਸੁਥੂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਲਾਸ਼ਾਂ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਈਆਂ ਹਨ। ਤਲਾਸ਼ੀ ਅਭਿਆਨ ਜਾਰੀ...
ਐਮ. ਨਗੇਸ਼ਵਰ ਰਾਓ ਸੀ.ਬੀ.ਆਈ. ਦੇ ਅੰਤਰਿਮ ਡਾਇਰੈਕਟਰ ਬਣੇ
. . .  about 3 hours ago
ਨਵੀਂ ਦਿੱਲੀ, 24 ਅਕਤੂਬਰ - ਸੀ.ਬੀ.ਆਈ. 'ਚ ਮਚੇ ਘਮਸਾਣ ਵਿਚਕਾਰ ਸੀ.ਬੀ.ਆਈ. ਪ੍ਰਮੁੱਖ ਅਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਜਿਸ ਮਗਰੋਂ ਐਮ. ਨਾਗੇਸ਼ਵਰ ਰਾਓ ਨੂੰ ਸੀ.ਬੀ.ਆਈ. ਦਾ ਅੰਤਰਿਮ ਡਾਇਰੈਕਟਰ ਤੁਰੰਤ ਪ੍ਰਭਾਵ ਨਾਲ ਬਣਾਇਆ...
ਨੌਗਾਮ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ
. . .  about 3 hours ago
ਸ੍ਰੀਨਗਰ, 24 ਅਕਤੂਬਰ - ਜੰਮੂ ਕਸ਼ਮੀਰ ਸਥਿਤ ਨੌਗਾਮ ਦੇ ਸੁਥੂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਲਾਕੇ ਵਿਚ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਮੁੱਠਭੇੜ 'ਚ ਤਿੰਨ ਅੱਤਵਾਦੀ ਮਾਰੇ ਗਏ ਸਨ ਤੇ ਇਕ ਬੰਬ ਧਮਾਕੇ 'ਚ ਪੰਜ ਸ਼ਹਿਰੀਆਂ...
ਅੱਜ ਦਾ ਵਿਚਾਰ
. . .  about 3 hours ago
ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  1 day ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  1 day ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  1 day ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  1 day ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  1 day ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  1 day ago
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  1 day ago
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  1 day ago
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  1 day ago
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  1 day ago
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  1 day ago
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  1 day ago
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  1 day ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  1 day ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਮਾਝੇ ਦੇ ਰੁੱਸੇ ਤਿੰਨ ਟਕਸਾਲੀ ਅਕਾਲੀ ਆਗੂ ਅੱਜ ਕਰ ਸਕਦੇ ਹਨ ਵੱਡਾ ਧਮਾਕਾ
. . .  1 day ago
ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਜਰਮਨ ਕੋਲੋਂ ਪੁਲਿਸ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ
. . .  1 day ago
ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  1 day ago
ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  1 day ago
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  1 day ago
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  1 day ago
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  1 day ago
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  1 day ago
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  about 1 hour ago
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  about 1 hour ago
ਅੰਮ੍ਰਿਤਸਰ 'ਚ ਗੈਂਗਸਟਰ ਸੰਨੀ ਕਤਲ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਸੀ ਸ਼ਾਮਲ
. . .  4 minutes ago
ਨਾਗਰਿਕਤਾ ਬਿੱਲ ਨੂੰ ਲੈ ਕੇ 46 ਸੰਗਠਨਾਂ ਨੇ ਕੀਤਾ ਅਸਾਮ ਬੰਦ ਦਾ ਐਲਾਨ
. . .  51 minutes ago
ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿੱਕਰੀ ਨੂੰ ਦਿੱਤੀ ਮਨਜ਼ੂਰੀ
. . .  33 minutes ago
'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ ਐੱਚ. ਡੀ. ਦੇਵਗੌੜਾ
. . .  about 1 hour ago
ਬਠਿੰਡਾ 'ਚ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
. . .  about 1 hour ago
ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਹੋਵੇਗੀ ਗੱਲਬਾਤ
. . .  1 day ago
ਲਗਾਤਾਰ ਛੇਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਹੋਈ ਕਟੌਤੀ
. . .  1 day ago
ਸਕੂਲ ਬੱਸ ਨਾਲ ਹਾਦਸਾ, 2 ਬੱਚਿਆਂ ਦੀ ਮੌਤ, 20 ਜ਼ਖਮੀ
. . .  1 day ago
ਜੱਜ ਦੀ ਪਤਨੀ ਤੋਂ ਬਾਅਦ ਬੇਟੇ ਦੀ ਹੋਈ ਮੌਤ, 10 ਦਿਨ ਪਹਿਲਾ ਗਨਰ ਨੇ ਸ਼ਰੇਆਮ ਮਾਰੀ ਸੀ ਗੋਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ

ਨਵਾਂਸ਼ਹਿਰ, 14 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੱਚਿਆਂ ਦੀ ਘੱਟ ਗਿਣਤੀ ਵਾਲੇ ਸਕੂਲ ਗਰਦਾਨ ਕੇ ਖ਼ਤਮ ਕਰ ਦੇਣ ਦੇ ਫ਼ੈਸਲੇ ਦਾ ਸਿੱਖਿਆ ਸੁਧਾਰ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ | ਸਰਕਾਰ ਨੇ ਸਿੱਖਿਆ ਵਿਭਾਗ ਰਾਹੀਂ ਸਿੱਖਿਆ ਤੰਤਰ ਨੂੰ ਪ੍ਰਯੋਗਸ਼ਾਲਾ ਦੇ ਰੂਪ 'ਚ ਲੈਂਦਿਆਂ ਬੀਮਾਰੀ ਦੀ ਅਸਲ ਜੜ੍ਹ ਫੜਨ ਦੀ ਥਾਂ ਸਤਹੀ ਇਲਾਜ ਕੀਤਾ ਜਾ ਰਿਹਾ ਹੈ | ਜਿਸ ਤਹਿਤ ਪਿੰਡਾਂ ਸ਼ਹਿਰਾਂ ਵਿਚ ਪ੍ਰੀ-ਪ੍ਰਾਇਮਰੀ ਆਂਗਣਵਾੜੀ ਸੈਂਟਰਾਂ ਦੇ ਗਲ 'ਤੇ ਅੰਗੂਠਾ ਰੱਖ ਕੇ ਉਨ੍ਹਾਂ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਅੱਜ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਸਿੱਖਿਆ ਸਕੀਮ ਤਹਿਤ ਛੋਟੀ ਉਮਰ ਦੇ ਇਨ੍ਹਾਂ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਕੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧੇ ਦਾ ਯਤਨ ਕੀਤਾ ਜਾ ਰਿਹਾ ਹੈ | ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੱਠ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ ਨਾਲ ਸਬੰਧਤ ਵੱਖ-ਵੱਖ ਸਕੂਲਾਂ ਵਿਚ ਪਹਿਲੇ ਹੀ ਦਿਨ ਕੁਲ 2612 ਬੱਚਿਆਂ ਦਾ ਦਾਖਲਾ ਕੀਤਾ ਗਿਆ ਹੈ | ਜ਼ਿਲ੍ਹਾ ਸਿੱਖਿਆ ਦਫ਼ਤਰ ਸ਼.ਭ.ਸ. ਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬਲਾਕ ਬਲਾਚੌਰ-1 ਵਿਚ 307, ਬਲਾਚੌਰ-2 ਵਿਚ 313, ਨਵਾਂਸ਼ਹਿਰ-1 ਵਿਚ 313, ਨਵਾਂਸ਼ਹਿਰ-2 ਵਿਚ 401 ਬਲਾਕ ਬੰਗਾ- ਵਿਚ 310, ਮੁਕੰਦਪੁਰ-320, ਔੜ-343 ਅਤੇ ਸਿੱਖਿਆ ਬਲਾਕ ਸੜੋਆ ਵਿਚ ਕੁਲ 305 ਬੱਚਿਆਂ ਦਾ ਦਾਖਲਾ ਕੀਤਾ ਗਿਆ ਹੈ | ਵੱਖ-ਵੱਖ ਪ੍ਰਾਇਮਰੀ ਸਕੂਲਾਂ ਵਿਚ ਛੋਟੇ ਬੱਚਿਆਂ ਨੂੰ ਭਰਮਾਉਣ ਖਿਡਾਉਣ ਲਈ ਝੂਲੇ, ਖਿਡਾਉਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਭਾਗ ਵੱਲੋਂ ਸ: ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਡੀ.ਜੀ.ਐੱਸ.ਈ. ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਦਾਖ਼ਲੇ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ |
ਕਾਠਗੜ੍ਹ, (ਬਲਦੇਵ ਸਿੰਘ ਪਨੇਸਰ, ਸੂਰਾਪੁਰੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ- ਪ੍ਰਾਇਮਰੀ ਜਮਾਤਾਂ 3 ਤੋਂ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਦਾਖਲ ਕਰਨ ਲਈ ਉਤਸ਼ਾਹ ਪਾਇਆ ਗਿਆ | ਅੱਜ ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਡੀ.ਜੀ.ਐੱਸ. ਈ. ਦੀ ਅਗਵਾਈ ਹੇਠ ਧਰਮਿੰਦਰ ਕੁਮਾਰ ਡੀ.ਜੀ.ਐੱਸ. ਈ. ਦਫ਼ਤਰ ਤੇ ਗਿਆਨ ਸਿੰਘ ਕਟਾਰੀਆ ਦੀ ਟੀਮ ਵਲੋਂ ਇਲਾਕੇ ਦੇ ਵੱਖ ਵੱਖ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਜਮਾਤਾਂ ਮੌਕੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਇਸ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ, ਰੱਤੇਵਾਲ ਆਦਿ ਪਿੰਡਾਂ ਵਿਚ ਜਾਂਚ ਦੌਰਾਨ ਸਕੂਲਾਂ ਵਲੋਂ ਕੀਤੇ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨੂੰ ਲੈ ਕੇ ਸਕੂਲਾਂ 'ਚ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਵਲੋਂ ਜੋ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉਹ ਭਵਿੱਖ ਵਿਚ ਪ੍ਰਾਇਮਰੀ ਸਿੱਖਿਆ ਲਈ ਹਾਂ ਪੱਖੀ ਹੁੰਗਾਰਾ ਸਾਬਤ ਹੋਵੇਗਾ | ਇਸੇ ਤਰ੍ਹਾਂ ਅੱਜ ਪ੍ਰਾਇਮਰੀ ਸਕੂਲ ਬਾਲੇਵਾਲ ਵਿਖੇ ਕੁਲਦੀਪ ਕਾਲਾ ਸਾਈਾ ਕਾਠਗੜ੍ਹ ਵਲੋਂ ਬੱਚਿਆਂ ਲਈ ਖਿਡੌਣੇ ਭੇਟ ਕਰਕੇ ਪ੍ਰੀ- ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ | ਇਸ ਮੌਕੇ ਅਧਿਆਪਕ ਹਰਜੀਤ ਸਿੰਘ ਸਹੋਤਾ, ਹਰਜੀਤ ਸਿੰਘ ਗੁਜ਼ਰਪੁਰ, ਸਰਪੰਚ ਜਗਜੀਤ ਸਿੰਘ ਜੱਗਾ ਨੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਕਾਠਗੜ੍ਹ ਸਕੂਲ 'ਚ ਅਧਿਆਪਕਾ ਨੀਤੂ ਪੁਰੀ, ਮਾ. ਰਵਿੰਦਰ ਕਸਾਣਾ, ਤਵਨੀਤ ਕੁਮਾਰ ਸਰਧਾਨਾ ਤੇ ਸਟਾਫ਼ ਵਲੋਂ 11 ਬੱਚਿਆਂ ਦੇ ਦਾਖ਼ਲੇ ਕੀਤੇ ਗਏ |
ਬੰਗਾ, (ਜਸਬੀਰ ਸਿੰਘ ਨੂਰਪੁਰ)- ਬਾਲ ਦਿਵਸ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਹੀਉਂ ਵਿਖੇ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸਿੱਖਿਆ ਮਾਹਰ ਸਰਦਾਰ ਤਰਲੋਕ ਸਿੰਘ ਫਲੋਰਾ ਨੇ ਕੀਤੀ | ਮੈਡਮ ਸਵਿਤਾ ਨੇ ਆਏ ਮਹਿਮਾਨਾਂ, ਮਾਪੇ, ਪਤਵੰਤੇ ਸੱਜਣਾਂ ਤੇ ਨਵੇਂ ਦਾਖਲ ਹੋਏ ਬੱਚਿਆਂ ਨੂੰ ਜੀ ਆਇਆਂ ਆਖਿਆ | ਮੁੱਖ ਮਹਿਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬੱਚੇ ਦੇਸ਼ ਦਾ ਧਨ ਹਨ ਤੇ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ | ਇਸ ਮੌਕੇ ਗੁਰਦੀਪ ਕੌਰ, ਸਵਿਤਾ, ਬਲਜਿੰਦਰ ਕੌਰ, ਹਰਜਿੰਦਰ ਕੌਰ, ਨਰਿੰਦਰ ਕੌਰ, ਮਨਜੀਤ ਰਾਣੀ, ਨੀਲਮ, ਊਸ਼ਾ ਰਾਣੀ, ਸੀਮਾ ਰਾਣੀ, ਸੰਦੀਪ ਕੌਰ, ਗੁਰਦੀਪ ਰਾਮ ਪੰਚ ਹੈਪੀ ਆਦਿ ਹਾਜ਼ਰ ਸਨ |
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਛੋਟੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਦਾਖਲ ਕਰਨ ਦੇ ਕੀਤੇ ਫੈਸਲੇ ਤਹਿਤ ਵੱਖ ਵੱਖ ਪ੍ਰਾਇਮਰੀ ਸਕੂਲਾਂ 'ਚ ਛੋਟੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਮਾਪਿਆਂ 'ਚ ਵਧੀਆ ਰੁਝਾਨ ਵੇਖਣ ਨੂੰ ਮਿਲਿਆ | ਇਸੇ ਤਹਿਤ ਸ.ਪ. ਸਕੂਲ ਮਹਿੰਦਪੁਰ ਵਿਖੇ ਪਾਸਵਕ ਕਮੇਟੀ ਦੇ ਚੇਅਰਮੈਨ ਭਗਤ ਸਿੰਘ, ਮਾ: ਸਰਬਜੀਤ ਸਿੰਘ, ਜਸਪਾਲ ਸਿੰਘ ਅਤੇ ਸੈਂਟਰ ਹੈਡ ਟੀਚਰ ਚਰਨਜੀਤ ਸਿੰਘ ਢੇਸੀ, ਮਾ: ਕਮਲ ਦੇਵ, ਇੰਦੂ ਬਾਲਾ, ਕਮਲਜੀਤ ਕੌਰ ਦੀ ਅਗਵਾਈ ਹੇਠ ਅੱਜ 10 ਨਵੇਂ ਬੱਚਿਆਂ ਨੇ ਦਾਖਲਾ ਲਿਆ | ਸ.ਪ੍ਰ.ਸ. ਮਜਾਰੀ ਵਿਖੇ ਚੇਅਰਪਰਸਨ ਇੰਦਰਜੀਤ ਕੌਰ, ਮੈਂਬਰ ਬਲਵੀਰ ਕੌਰ, ਸੁਰਿੰਦਰ ਕੌਰ, ਹੈੱਡ ਟੀਚਰ ਕਰਨੈਲ ਸਿੰਘ ਸਾਹਦੜ੍ਹਾ, ਬਲਵਿੰਦਰ ਕੁਮਾਰ, ਰਾਜਵਿੰਦਰ ਕੌਰ ਦੀ ਹਾਜ਼ਰੀ 'ਚ 10 ਬੱਚਿਆਂ ਨੇ ਦਾਖਲਾ ਲਿਆ | ਇਸੇ ਤਰ੍ਹਾਂ ਸ.ਪ.ਸ.ਅਟਾਲ ਮਜਾਰਾ ਵਿਖੇ 7 ਬੱਚਿਆਂ ਤੇ ਸ.ਪ.ਸ. ਸਾਹਿਬਾ ਵਿਖੇ ਵੀ 10 ਬੱਚਿਆਂ ਨੇ ਦਾਖਲਾ ਲਿਆ |
ਭੱਦੀ, (ਨਰੇਸ਼ ਧੌਲ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਨਾਲ ਜਿੱਥੇ ਸਰਕਾਰੀ ਸਕੂਲਾਂ ਦਾ ਭਵਿੱਖ ਸੁਨਹਿਰਾ ਹੋਵੇਗਾ ਉੱਥੇ ਘੱਟ ਖ਼ਰਚੇ ਅੰਦਰ ਬੱਚਿਆਂ ਦੀ ਪੜ੍ਹਾਈ ਦਾ ਵੀ ਵੱਡੇ ਪੱਧਰ 'ਤੇ ਪ੍ਰਸਾਰ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਜੀ.ਐੱਸ.ਈ. ਦਫ਼ਤਰ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਸਕੂਲਾਂ ਅੰਦਰ ਨਿਰੀਖਣ ਕਰਨ ਲਈ ਪਹੰੁਚੇ ਡਿਪਟੀ ਡਾਇਰੈਕਟਰ ਕਰਮਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਕਾਰਲਾ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਲਾਕੇ ਦੇ ਸਕੂਲਾਂ ਅੰਦਰ ਸਰਕਾਰੀ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ | ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਸਰਕਾਰੀ ਸਕੂਲ 'ਚ ਵੀ ਆਮ ਜਨਤਾ ਦਾ ਰੁਝਾਨ ਵਧੇਗਾ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਅੱਗੇ ਵਧਣਗੇ | ਅੱਜ ਪ੍ਰੀ ਨਰਸਰੀ ਦੇ ਦਾਖ਼ਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਭਾਟੀਆ, ਬਲਰਾਮ ਕੁਮਾਰ, ਕੁਲਵੰਤ ਸਿੰਘ, ਬਲਵੀਰ ਕਟਾਰੀਆ ਆਦਿ ਨੇ ਦੱਸਿਆ ਕਿ ਟਕਾਰਲਾ ਵਿਖੇ 22 ਬੱਚੇ, ਭਰਥਲਾ ਵਿਖੇ 12, ਰੱਤੇਵਾਲ 11, ਥੋਪੀਆ 16, ਧਕਧਾਣਾ 5, ਆਕਲਿਆਣਾ 9, ਨਾਨੋਵਾਲ 5, ਭੱਦੀ 7, ਰਾਜੂ ਮਾਜਰਾ 17, ਮਝੋਟ 8, ਨਵਾਂ ਪਿੰਡ ਟੱਪਰੀਆਂ 12, ਮੋਜੋਵਾਲ ਮਜਾਰਾ ਵਿਖੇ 18 ਬੱਚਿਆਂ ਦਾ ਦਾਖਲਾ ਹੋਇਆ |ਇਸ ਮੌਕੇ ਸਕੂਲਾਂ ਅੰਦਰ ਬੱਚਿਆਂ ਲਈ ਵੱਖਰੇ ਤੌਰ 'ਤੇ ਕਮਰਿਆਂ ਦੀ ਸਜਾਵਟ ਵੀ ਕੀਤੀ ਗਈ ਸੀ ਤੇ ਨਾਲ ਹੀ ਕੁੱਝ ਸਕੂਲਾਂ ਅੰਦਰ ਰੰਗਾਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਦਫ਼ਤਰ ਚੰਡੀਗੜ੍ਹ ਭਰਤੀ ਸੈੱਲ ਤੋਂ ਧਰਮਿੰਦਰ ਕੁਮਾਰ ਵੀ ਹਾਜ਼ਰ ਸਨ |
ਪੱਲੀ ਝਿੱਕੀ, (ਕੁਲਦੀਪ ਸਿੰਘ ਪਾਬਲਾ) - ਪ੍ਰਾਇਮਰੀ ਸਕੂਲ ਪੱਲੀ ਝਿੱਕੀ ਵਿਖੇ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਸਕੂਲ ਜਮਾਤਾਂ ਸ਼ੁਰੂ ਹੋਈਆਂ | ਜਿਨ੍ਹਾਂ ਦਾ ਉਦਘਾਟਨ ਸਮਾਜ ਸੇਵੀ ਸ: ਬਲਵੀਰ ਸਿੰਘ ਅਕਾਲੀ ਯੂ. ਐਸ. ਏ ਪੱਲੀ ਝਿੱਕੀ ਨੇ ਸਮੂਹ ਅਧਿਆਪਕਾਂ ਤੇ ਸਹਿਯੋਗੀ ਸੱਜਣਾਂ ਨਾਲ ਕੀਤਾ | ਸਕੂਲ ਮੁਖੀ ਰਜਨੀ ਬਾਲਾ ਨੇ ਕਿਹਾ ਕਿ ਸਮਾਜ ਸੇਵੀ ਸ: ਬਲਵੀਰ ਸਿੰਘ ਅਕਾਲੀ ਵਲੋਂ ਸਾਰੇ ਸਕੂਲ ਦੇ ਕਮਰਿਆਂ ਨੂੰ ਰੰਗ ਕਰਵਾਇਆ ਗਿਆ ਤੇ ਉਨ੍ਹਾਂ ਸਕੂਲ ਵਿਖੇ ਸੀਮਿੰਟ ਦੇ ਬੈਂਚ ਰੱਖਵਾਉਣ ਦਾ ਵਾਅਦਾ ਵੀ ਕੀਤਾ | ਇਸ ਮੌਕੇ ਸੁਰਿੰਦਰ ਸਿੰਘ ਪਾਬਲਾ, ਕੁਲਵੀਰ ਸਿੰਘ, ਮਨਜੀਤ ਕੌਰ, ਗੁਰਪ੍ਰੀਤ ਕੌਰ, ਰਾਜ ਰਾਣੀ ਆਦਿ ਹਾਜ਼ਰ ਸਨ |
ਬਹਿਰਾਮ, (ਸਰਬਜੀਤ ਸਿੰਘ ਚੱਕਰਾਮੰੂ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਸਕੂਲ ਚੱਕਰਾਮੰੂ ਵਿਖੇ ਬਾਲ ਦਿਵਸ ਦੇ ਮੌਕੇ 'ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ | ਜਿਸ ਦਾ ਉਦਘਾਟਨ ਐਨ. ਆਰ. ਆਈ ਮਾਸਟਰ ਸੁਰਿੰਦਰ ਸਿੰਘ ਵਲੋਂ ਕੀਤਾ ਗਿਆ | ਮਾਸਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਵੀ ਹੁਣ ਸਾਰੀਆਂ ਸਹੂਲਤਾਂ ਹਨ ਅਤੇ ਕੋਈ ਵੀ ਘਾਟ ਨਹੀਂ ਹੈ | ਇਸ ਲਈ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖ਼ਲ ਕਰਵਾ ਕੇ ਵਧੀਆ ਤਾਲੀਮ ਦਿਵਾਈ ਜਾ ਸਕਦੀ ਹੈ | ਇਸ ਮੌਕੇ ਐਨ.ਆਰ.ਆਈ ਮਾਸਟਰ ਸੁਰਿੰਦਰ ਸਿੰਘ, ਮੁੱਖ ਅਧਿਆਪਕਾ ਨਛੱਤਰ ਕੌਰ, ਮੈਡਮ ਅਨੁਰਾਧਾ, ਚੇਅਰਮੈਨ ਮੋਹਨ ਲਾਲ, ਵਾਇਸ ਚੇਅਰਮੈਨ ਹਰਜਾਪ ਸਿੰਘ, ਨੰਬਰਦਾਰ ਮਨਜੀਤ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਸੰਤੋਖ ਲਾਲ, ਸਪੈਸ਼ਲ ਐਜ਼ੂਕੇਟਰ ਰਾਕੇਸ਼ ਕੁਮਾਰ ਮੁਕੰਦਪੁਰ, ਸੀਮਾ, ਕਮਲੇਸ਼ ਰਾਣੀ, ਰਣਵੀਰ ਬੇਰਾਜ, ਨਿਸ਼ਾ ਰਾਣੀ, ਹਰਦੀਪ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ |
ਬੰਗਾ, (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀਆਂ ਜਾ ਰਹੀਆਂ ਪ੍ਰੀ ਨਰਸਰੀ ਜਮਾਤਾਂ ਦੀ ਬਾਲ ਦਿਵਸ 'ਤੇ ਸ਼ੁਰੂਆਤ ਸਮੇਂ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ 'ਚ ਸਮਾਗਮ ਕੀਤੇ ਅਤੇ ਬੱਚਿਆਂ ਦੇ ਦਾਖ਼ਲੇ ਕੀਤੇ ਗਏ | ਪਿੰਡ ਮਜਾਰੀ, ਨੂਰਪੁਰ, ਲੱਖਪੁਰ, ਦੁਸਾਂਝ ਖੁਰਦ, ਸੋਤਰਾਂ, ਗੋਸਲਾਂ, ਬੰਗਾ ਸ਼ਹਿਰ, ਜੀਂਦੋਵਾਲ, ਹੀਉਂ ਦੇ ਸਕੂਲਾਂ 'ਚ ਪ੍ਰੀ ਨਰਸਰੀ ਜਮਾਤਾਂ ਸ਼ੁਰੂ ਹੋਈਆਂ | ਪਿੰਡ ਜੀਂਦੋਵਾਲ ਵਿਖੇ ਪ੍ਰੀ ਨਰਸਰੀ ਜਮਾਤ ਦਾ ਉਦਘਾਟਨ ਸੇਵਾ ਸਿੰਘ ਜੀਂਦੋਵਾਲ ਸਮਾਜ ਸੇਵਕ ਵਲੋਂ ਕੀਤਾ ਗਿਆ | ਮੁੱਖ ਅਧਿਆਪਕ ਪ੍ਰਤਿਭਾ ਸੁਭਰਾ ਨੇ ਦੱਸਿਆ ਕਿ ਸਮਾਜ ਸੇਵਕ ਸੇਵਾ ਸਿੰਘ ਵਲੋਂ ਦਿੱਤੀ ਵਿੱਤੀ ਸਹਾਇਤਾ ਨਾਲ ਕਮਰਾ ਬਣਾਇਆ | ਨਵੇਂ ਬਣੇ ਕਮਰੇ ਦਾ ਉਦਘਾਟਨ ਵੀ ਸੇਵਾ ਸਿੰਘ ਵਲੋਂ ਕਰਵਾਇਆ ਗਿਆ | ਇਸ ਮੌਕੇ ਹਰਜਿੰਦਰ ਕੁਮਾਰ ਚੇਅਰਮੈਨ, ਕੁਲਵੰਤ ਸਿੰਘ ਮੈਂਬਰ ਬਲਾਕ ਸੰਮਤੀ, ਕਮਲਜੀਤ ਕੌਰ, ਹਰਜਿੰਦਰ ਕੌਰ, ਕਾਂਤਾ ਦੇਵੀ ਆਦਿ ਹਾਜ਼ਰ ਸਨ |

ਫੇਸ ਬੁੱਕ 'ਤੇ ਗ਼ਲਤ ਤਸਵੀਰਾਂ ਬਣਾ ਕੇ ਪਾਉਣ ਵਾਲੇ ਵਿਰੁੱਧ ਮਾਮਲੇ ਦਰਜ

ਨਵਾਂਸ਼ਹਿਰ, 14 ਨਵੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਟੈਂਕਰ ਚਾਲਕ ਅਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਔਰਤਾਂ ਦੀਆਂ ਗ਼ਲਤ ਤਸਵੀਰਾਂ ਬਣਾ ਕੇ ਫੇਸ ਬੁੱਕ 'ਤੇ ਪਾਉਣ ਵਾਲੇ ਵੱਖ-ਵੱਖ ਕਥਿਤ ਦੋਸ਼ੀਆਂ ਵਿਰੁੱਧ ਮਾਮਲੇ ਦਰਜ ...

ਪੂਰੀ ਖ਼ਬਰ »

ਚਾਰਮਾਰਗੀ ਸੜਕ ਲਈ ਜ਼ਮੀਨ ਇਕਵਾਇਰ ਕਰਨ ਦੇ ਕੰਮ 'ਚ ਵੱਡੀਆਂ ਖਾਮੀਆਂ

ਜਾਡਲਾ, 14 ਨਵੰਬਰ (ਬਲਦੇਵ ਸਿੰਘ ਬੱਲੀ)-ਸਰਕਾਰ ਵਲੋਂ ਰੋਪੜ ਤੋਂ ਫਗਵਾੜਾ ਤੱਕ ਬਣਾਈ ਜਾਣ ਵਾਲੀ ਚਾਰਮਾਰਗੀ ਸੜਕ ਲਈ ਸਬ ਡਵੀਜ਼ਨ ਬਲਾਚੌਰ ਦੇ ਪਿੰਡਾਂ 'ਚ ਇਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਪ੍ਰਕਿਰਿਆ ਆਪਣੇ ਮੁੱਢਲੇ ਦੌਰ 'ਚ ਹੀ ਕਈ ਕਿਸਮ ਦੀਆਂ ਖ਼ਾਮੀਆਂ/ਗ਼ਲਤੀਆਂ ...

ਪੂਰੀ ਖ਼ਬਰ »

ਸਾਂਝੇ ਫੋਰਮ ਦੇ ਸੱਦੇ 'ਤੇ ਬਿਜਲੀ ਘਰ ਬਹਿਰਾਮ ਵਿਖੇ ਗੇਟ ਰੈਲੀ

ਬਹਿਰਾਮ, 14 ਨਵੰਬਰ (ਨਛੱਤਰ ਸਿੰਘ) - ਸਥਾਨਕ ਬਿਜਲੀ ਘਰ ਬਹਿਰਾਮ ਵਿਖੇ ਇੰਪਲਾਈਜ਼ ਫੈਡੇਰੇਸ਼ਨ ਪੰਜਾਬ ਰਾਜ ਪਾਵਰਕਾਮ ਲਿਮ:ਸਰਕਲ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਵਿਚ ਮੁਲਾਜ਼ਮਾਂ ਅਤੇ ਖਪਤਕਾਰਾਂ ਨੂੰ ਆ ਰਹੀ ਪਾਣੀ ਦੀ ਸਮਸਿਆ ਸਬੰਧੀ ਗੇਟ ਰੈਲੀ ਕੀਤੀ ਗਈ | ...

ਪੂਰੀ ਖ਼ਬਰ »

ਨਗਰ ਕੌ ਾਸਲ ਬਲਾਚੌਰ ਦੇ 15 ਵਾਰਡਾਂ 'ਚੋਂ 7 ਔਰਤਾਂ ਲਈ ਰਾਖਵੇਂ, ਜਨਰਲ ਵਰਗ ਲਈ ਸਿਰਫ਼ 4

ਬਲਾਚੌਰ, 14 ਨਵੰਬਰ (ਗੁਰਦੇਵ ਸਿੰਘ ਗਹੂੰਣ)-ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਾਸਲਾਂ ਦੀਆਂ ਦਸੰਬਰ ਮਹੀਨੇ ਵਿਚ ਕਰਵਾਈਆਂ ਜਾ ਰਹੀਆਂ ਚੋਣਾਂ ਲਈ ਨਗਰ ਕੌਾਸਲ ਬਲਾਚੌਰ ਦੇ ਕੁੱਲ 15 ਵਾਰਡ ਬਣਾਏ ਗਏ ਹਨ, ਜਿਨ੍ਹਾਂ ਵਿਚ ਔਰਤਾਂ ਦੇ 50 ਫੀ ਸਦੀ ਰਾਖਵੇਂਕਰਨ ਹਿਤ 7 ਵਾਰਡ ...

ਪੂਰੀ ਖ਼ਬਰ »

ਨਾਮ ਸਿਮਰਨ ਤੇ ਸੇਵਾ ਹੀ ਮਨੁੱਖ ਲਈ ਵਡਮੁੱਲੇ ਕਾਰਜ ਹਨ-ਸੰਤ ਨਰੰਜਣ ਦਾਸ

ਮੁਕੰਦਪੁਰ, 14 ਨਵੰਬਰ (ਦੇਸ ਰਾਜ ਬੰਗਾ) - ਨਾਮ ਸਿਮਰਨ ਤੇ ਲੋਕਾਈ ਦੀ ਸੇਵਾ ਹੀ ਮਨੁੱਖ ਵਾਸਤੇ ਵਡਮੁੱਲੇ ਕਾਰਜ ਹਨ | ਜੋ ਇਨਸਾਨ ਆਪਣੇ-ਆਪ ਵਾਸਤੇ ਜੀਵਨ ਜਿਉਂਦਾ ਹੈ ਉਸਦਾ ਜੀਵਨ ਪਸ਼ੂ ਸਮਾਨ ਹੈ | ਇਹ ਸ਼ਬਦ ਸੰਤ ਨਰੰਜਣ ਦਾਸ ਨੇ ਪਿੰਡ ਖਾਨਪੁਰ ਵਿਖੇ ਮਹੰਤ ਇੰਦਰੇਸ਼ ਚਰਨ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਬਾਲ ਦਿਵਸ ਮਨਾਇਆ

ਮੱਲਪੁਰ ਅੜਕਾਂ, 14 ਨਵੰਬਰ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਬਾਲ ਦਿਵਸ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਦੇ ਕਵਿਤਾਵਾਂ, ਭਾਸ਼ਣ ਅਤੇ ਗੀਤ ਗਾਇਨ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚੋਂ ਸਥਾਨ ਪ੍ਰਾਪਤ ਕਰਨ ਵਾਲੇ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੀ. ਡਬਲਿਊ.ਡੀ. ਵਰਕਰਜ਼ ਯੂਨੀਅਨ ਇੰਟਕ ਜਲੰਧਰ ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਪ੍ਰਧਾਨ ਬ੍ਰਾਂਚ ਜਲੰਧਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਂਦਰੀ ਜਲੰਧਰ ਵਿਖੇ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਧਾਰਮਿਕ ਅਸਥਾਨ ਦਾ ਬਿਜਲੀ ਬਿੱਲ ਜ਼ਿਆਦਾ ਆਉਣ ਕਾਰਨ ਸੰਗਤਾਂ ਪ੍ਰੇਸ਼ਾਨ

ਬਹਿਰਾਮ, 14 ਨਵੰਬਰ (ਨਛੱਤਰ ਸਿੰਘ ਬਹਿਰਾਮ) - ਧਾਰਮਿਕ ਅਸਥਾਨ ਰੱਤੂ ਜਠੇਰੇ ਬਾਬਾ ਸੇਲਬਰਾਹ ਝੰਡੇਰਾਂ ਨੂੰ ਬਿਜਲੀ ਸਪਲਾਈ ਬਹਿਰਾਮ ਤੋਂ ਜਾਂਦੀ ਹੈ ਜਿਸਦਾ ਬਿਜਲੀ ਬਿੱਲ ਜ਼ਿਆਦਾ ਆਉਣ ਕਾਰਨ ਸੰਗਤਾਂ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਬੰਗਾ 'ਚ ਕਾਂਗਰਸ ਵਲੋਂ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਜ਼ਿਲ੍ਹਾ ਪੱਧਰੀ ਸਮਾਗਮ

ਬੰਗਾ, 14 ਨਵੰਬਰ (ਜਸਬੀਰ ਸਿੰਘ ਨੂਰਪੁਰ) - ਕਾਂਗਰਸ ਪਾਰਟੀ ਵਲੋਂ ਬੰਗਾ ਵਿਖੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ 'ਚ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਸਮਾਗਮ ਕੀਤਾ ਗਿਆ | ਪੱਲੀ ਝਿੱਕੀ ਨੇ ਆਖਿਆ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਭਾਰਤ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕਿਸਾਨਾਂ ਨੂੰ ਕਣਕ ਦਾ ਬੀਜ ਉਪਦਾਨ 'ਤੇ ਦਿੱਤਾ ਜਾ ਰਿਹਾ-ਵਧੀਕ ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 14 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਖੇਤੀਬਾੜੀ ਪੈਦਾਵਾਰ ਕਮੇਟੀ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਅਧੀਨ ਸਾਲ 2017-18 ਦੌਰਾਨ ਕਣਕ ਦਾ ਬੀਜ ...

ਪੂਰੀ ਖ਼ਬਰ »

ਡੀ. ਸੀ. ਵੱਲੋਂ ਜ਼ਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਵਿਕਾਸ ਤੇ ਭਲਾਈ ਸਕੀਮਾਂ ਦਾ ਜਾਇਜ਼ਾ

ਨਵਾਂਸ਼ਹਿਰ, 14 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵੱਲੋਂ ਅੱਜ ਜ਼ਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਯੋਜਨਾਵਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਇਸ ਮੌਕੇ ਪੇਂਡੂ ਜਲ ...

ਪੂਰੀ ਖ਼ਬਰ »

ਨੌਰਾ ਪਿੰਡ ਦੇ ਚੌਥੀ ਵਾਰ ਬੀਮਾ ਗ੍ਰਾਮ ਬਣਨ 'ਤੇ ਐਲ. ਆਈ. ਸੀ ਵਲੋਂ ਸਮਾਗਮ

ਬੰਗਾ, 14 ਨਵੰਬਰ (ਕਰਮ ਲਧਾਣਾ) - ਭਾਰਤੀ ਜੀਵਨ ਬੀਮਾ ਨਿਗਮ (ਐਲ. ਆਈ. ਸੀ) ਵਲੋਂ ਪਿੰਡ ਨੌਰਾ ਵਿਖੇ ਪਿੰਡ ਨੂੰ ਚੌਥੀ ਵਾਰ 'ਬੀਮਾ ਗ੍ਰਾਮ' ਵਜੋਂ ਮਾਣ ਸਤਿਕਾਰ ਮਿਲਣ 'ਤੇ ਇਕ ਸ਼ਾਨਦਾਰ ਸਮਾਗਮ ਕਰਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਭਾਰਤੀ ਜੀਵਨ ਬੀਮਾ ਨਿਗਮ ਦੇ ਸੀਨੀਅਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੰਗਾ ਵਿਖੇ ਗਣਿਤ ਮੇਲਾ ਲਗਾਇਆ

ਬੰਗਾ, 14 ਨਵੰਬਰ (ਲਾਲੀ ਬੰਗਾ) - ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿਚ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮੁਹਿੰਮ ਤਹਿਤ ਵਿਦਿਆਰਥੀਆਂ ਅੰਦਰ ਗਣਿਤ ਵਿਸ਼ੇ ਵਿਚ ਰੋਚਕਤਾ ਪੈਦਾ ਕਰਨ ਹਿੱਤ ਕਰਵਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨੇ ਸਨਾਵਾ ਵਿਖੇ ਲਗਾਇਆ ਜਾਗਰੂਕਤਾ ਕੈਂਪ

ਨਵਾਂਸ਼ਹਿਰ, 14 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਪੋ੍ਰਜੈਕਟ ਡਾਇਰੈਕਟਰ ਚਮਨ ਸਿੰਘ ਦੀ ਅਗਵਾਈ ਵਿਚ ਪਿੰਡ ਸਨਾਵਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਚਮਨ ਸਿੰਘ ਨੇ ਲੋਕਾਂ ਨੂੰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਕੀਮ ਅਧੀਨ ਔੜ 'ਚ ਟਰੇਨਿੰਗ ਕੈਂਪ ਅੱਜ

ਔੜ, 14 ਨਵੰਬਰ (ਗੁਰਨਾਮ ਸਿੰਘ ਗਿਰਨ)- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਔੜ ਦੇ ਦਫ਼ਤਰ ਵਿਖੇ 15 ਨਵੰਬਰ ਨੂੰ ਸਵੇਰੇ 11 ਵਜੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਕੀਮ ਲਾਗੂ ਕਰਨ ਸਬੰਧੀ ਵਿਸ਼ੇਸ਼ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ...

ਪੂਰੀ ਖ਼ਬਰ »

ਸੜੋਆ ਵਿਖੇ ਚਾਈਲਡ ਹੈਲਥ ਵਰਕਸ਼ਾਪ ਲਗਾਈ

ਸੜੋਆ, 14 ਨਵੰਬਰ (ਪੱਤਰ ਪ੍ਰੇਰਕ)- ਸਿਵਲ ਹਸਪਤਾਲ ਸੜੋਆ ਵਿਖੇ ਡਾ: ਕੁਲਵਿੰਦਰ ਮਾਨ ਕਾਰਜਕਾਰੀ ਐੱਸ.ਐਮ.ਓ.ਸੜੋਆ ਦੀ ਅਗਵਾਈ 'ਚ ਚਾਈਲਡ ਹੈਲਥ ਵਰਕਸ਼ਾਪ ਲਗਾਈ ਗਈ | ਇਸ ਮੌਕੇ ਡਾ: ਸੁਖਵਿੰਦਰ ਸਿੰਘ ਹੀਰਾ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਨੇ ਕਿਹਾ ਕਿ ਗਰਭਵਤੀ ਮਾਵਾਂ ...

ਪੂਰੀ ਖ਼ਬਰ »

ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਕੀਤਾ ਜਾਵੇਗਾ-ਚੌਧਰੀ ਦਰਸ਼ਨ ਲਾਲ ਮੰਗੂਪੁਰ

ਸੜੋਆ, 14 ਨਵੰਬਰ (ਪੱਤਰ ਪ੍ਰੇਰਕ)- ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਕੀਤਾ ਜਾਵੇਗਾ | ਇਹ ਵਿਚਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਹਲਕਾ ਬਲਾਚੌਰ ਨੇ ਸੰਮਤੀ ਦਫ਼ਤਰ ਸੜੋਆ ਵਿਖੇ ਬਲਾਕ ਸੜੋਆ ਦੀਆਂ ਪੰਚਾਇਤਾਂ ਦੀਆਂ ਸ਼ਿਕਾਇਤਾਂ ਸੁਣਨ ਸਮੇਂ ...

ਪੂਰੀ ਖ਼ਬਰ »

ਪਠਲਾਵਾ ਸੰਸਥਾ ਵਲੋਂ ਸਰਟੀਫ਼ੀਕੇਟ ਵੰਡ ਸਮਾਗਮ

ਬੰਗਾ, 14 ਨਵੰਬਰ (ਕਰਮ ਲਧਾਣਾ) - ਉੱਘੀ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਬੀਤ ਇਲਾਕੇ ਦੇ ਪਿੰਡ ਸੇਖੋਂਵਾਲ 'ਚ ਅਰੰਭੇ 174ਵੇਂ ਮੁਫ਼ਤ ਸਿਲਾਈ ਕਢਾਈ ਸਿਖਲਾਈ ਸੈਂਟਰ ਵਿਖੇ ਕੋਰਸ ਦੀ ਸਮਾਪਤੀ 'ਤੇ ਸਿੱਖਿਆਰਥਣਾਂ ਨੂੰ ਸਰਟੀਫ਼ੀਕੇਟ ਵੰਡਣ ...

ਪੂਰੀ ਖ਼ਬਰ »

ਰਿਆਤ ਬਾਹਰਾ ਰੋਪੜ ਕੈਂਪਸ ਵੱਲੋਂ ਫੈਕਲਟੀ ਕਨਵੈੱਨਸ਼ਨ ਕਮ ਨੈਸ਼ਨਲ ਸੈਮੀਨਾਰ

ਰੈਲਮਾਜਰਾ, 14 ਨਵੰਬਰ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)- ਰਿਆਤ ਬਾਹਰਾ ਕੈਂਪਸ ਰੈਲ ਮਾਜਰਾ ਵਲੋਂ 'ਟਰੇਡਜ਼ ਐਾਡ ਇਨੋਵੇਸ਼ਨਜ਼ ਇੰਨ ਮੈਨੇਜਮੈਂਟ, ਇੰਜੀਨੀਅਰਿੰਗ, ਐਜੂਕੇਸ਼ਨ ਐਾਡ ਸਾਇੰਸ' ਲਈ ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ (ਆਈਐਸਟੀਈ) ਸੈਕਸ਼ਨ ਦੀ ...

ਪੂਰੀ ਖ਼ਬਰ »

ਐਨ.ਆਰ.ਆਈ ਹਰਦਿਆਲ ਸਿੰਘ ਨੇ ਪ੍ਰਾਇਮਰੀ ਸਕੂਲ ਨੂੰ ਕੰਪਿਊਟਰ ਤੇ ਖੇਡਾਂ ਦਾ ਸਾਮਾਨ ਦਿੱਤਾ

ਰਾਹੋਂ, 14 ਨਵੰਬਰ (ਬਲਬੀਰ ਸਿੰਘ ਰੂਬੀ)- ਪਿੰਡ ਭਾਰਟਾ ਖ਼ੁਰਦ ਦੇ ਜੰਮਪਲ ਐਨ.ਆਰ.ਆਈ .ਹਰਦਿਆਲ ਸਿੰਘ ਸਾਬਕਾ ਕੌਾਸਲਰ ਡਰਬੀ (ਯੂ.ਕੇ) ਵੱਲੋਂ ਪ੍ਰਾਇਮਰੀ ਸਕੂਲ ਨੂੰ ਕੰਪਿਊਟਰ ਤੇ ਖੇਡਾਂ ਦਾ ਸਾਮਾਨ ਭੇਟ ਕੀਤਾ | ਇਸ ਮੌਕੇ ਉਨ੍ਹਾਂ ਦੇ ਭਰਾ ਜਥੇਦਾਰ ਹਰਬੰਸ ਸਿੰਘ ਤੇਗ਼ ਨੇ ...

ਪੂਰੀ ਖ਼ਬਰ »

ਹਲਕੇ ਦੇ ਸਾਰੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ-ਚੌ: ਦਰਸ਼ਨ ਲਾਲ

ਬਲਾਚੌਰ, 14 ਨਵੰਬਰ (ਦੀਦਾਰ ਸਿੰਘ ਬਲਾਚੌਰੀਆ,ਗੁਰਦੇਵ ਸਿੰਘ ਗਹੂੰਣ)- ਬਲਾਚੌਰ ਹਲਕੇ ਵਿਚ ਪੈਂਦੇ ਸਾਰੇ ਪਿੰਡਾਂ ਨੂੰ ਬਿਨਾਂ ਕਿਸੇ ਮਤਭੇਦ ਗਰਾਂਟਾਂ ਦੇ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ | ਇਹ ਵਿਚਾਰ ਬਲਾਚੌਰ ਦੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ...

ਪੂਰੀ ਖ਼ਬਰ »

ਸਰਹਾਲ ਕਾਜ਼ੀਆਂ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਮੁਕੰਦਪੁਰ, 14 ਨਵੰਬਰ (ਅਮਰੀਕ ਸਿੰਘ ਢੀਂਡਸਾ)- ਪਿੰਡ ਸਰਹਾਲ ਕਾਜੀਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਬੀਬੀ ਰਣਜੀਤ ਕੌਰ ਨੇ ਸੰਗਤਾਂ ਨੂੰ ਗੁਰੂ ਸਾਹਿਬ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਔੜ, 14 ਨਵੰਬਰ (ਗੁਰਨਾਮ ਸਿੰਘ ਗਿਰਨ)- ਹਰ ਵਿਅਕਤੀ ਰੋਜ਼ਾਨਾ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਸਰੀਰਕ ਬਿਮਾਰੀ ਦਾ ਸ਼ਿਕਾਰ ਬਣਿਆ ਹੋਇਆ ਹੈ | ਇਸ ਤਣਾਓ ਭਰੀ ਸਥਿਤੀ ਵਿਚ ਫਸੇ ਮਨੁੱਖ ਨੂੰ ਤੰਦਰੁਸਤ ਸਰੀਰ ਦੀ ਜ਼ਰੂਰਤ ਹੈ | ਮਨੁੱਖ ਫਿਜੀਓਥਰੈਪੀ ਵਿਧੀ ...

ਪੂਰੀ ਖ਼ਬਰ »

ਸੰਧਵਾਂ ਸਕੂਲ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਮਾਗਮ

ਸੰਧਵਾਂ, 14 ਨਵੰਬਰ (ਪ੍ਰੇਮੀ ਸੰਧਵਾਂ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰਸੀ ਹਰਭਜ ਰਾਮ ਭਰੋਮਜਾਰਾ ਦੀ ਅਗਵਾਈ ਹੇਠ ਸਿੱਖ ਕੌਮ ਦੇ ਅਣਖੀਲੇ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਵਲੋਂ ਸਕੂਲ ਨੂੰ 11000 ਦੀ ਰਾਸ਼ੀ ਭੇਟ

ਮੁਕੰਦਪੁਰ, 14 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪਿੰਡ ਤਾਹਰਪੁਰ ਦੇ ਵਸਨੀਕ ਕੈਨੇਡਾ 'ਚ ਵਸਦੇ ਅਮਰਜੀਤ ਸਿੰਘ ਬੀਸਲਾ ਦਾ ਆਪਣੀ ਜਨਮ ਭੋਇਾ ਨਾਲ ਪਿਆਰ ਦਾ ਅੰਦਾਜਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਤੋਂ ਲਗਾਇਆ ਜਾ ਸਕਦਾ ਹੈ | ਸ: ਬੀਸਲਾ ਪਿਛਲੇ ਦੋ ...

ਪੂਰੀ ਖ਼ਬਰ »

ਬਲੱਡ ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕਤਾ ਸੈਮੀਨਾਰ

ਮੁਕੰਦਪੁਰ, 14 ਨਵੰਬਰ (ਹਰਪਾਲ ਸਿੰਘ ਰਹਿਪਾ) - ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਦੇ ਐਸ.ਐਮ.ਓ. ਡਾ: ਮਹਿੰਦਰ ਸਿੰਘ ਦੁੱਗ ਦੀ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਵਿਖੇ ਵਿਸ਼ਵ ਬਲੱਡ ਸ਼ੂਗਰ ਦਿਵਸ 'ਤੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਗੋਬਿੰਦਪੁਰ ਸਕੂਲ ਨੂੰ ਫ਼ਰਨੀਚਰ ਭੇਟ

ਬੰਗਾ, 14 ਨਵੰਬਰ (ਕਰਮ ਲਧਾਣਾ) - ਸਮਾਜ ਸੇਵੀ ਸ਼ਖ਼ਸ਼ੀਅਤ ਤੇ ਅਮਰੀਕਾ 'ਚ ਵਸਦੇ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਾਇਨਜ਼ ਕਲੱਬ ਨਿਸਚੈ ਬੰਗਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਨੂੰ ਲੋੜੀਂਦਾ ਫ਼ਰਨੀਚਰ ਭੇਟ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਾਲ ਦਿਵਸ ਨੂੰ ਆਖਿਆ ਕਾਲਾ ਦਿਵਸ

ਸੜੋਆ, 14 ਨਵੰਬਰ (ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਇਕਾਈ ਸੜੋਆ ਵੱਲੋਂ ਬਾਲ ਦਿਵਸ ਨੂੰ ਕਾਲੇ ਦਿਵਸ ਵੱਜੋ ਮਨਾਉਂਦਿਆਂ ਬੀ.ਪੀ.ਈ.ਓ. ਸੜੋਆ ਅੱਗੇ ਰੋਸ ਧਰਨਾ ਦਿੱਤਾ ਗਿਆ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ...

ਪੂਰੀ ਖ਼ਬਰ »

ਪੱਲੀ ਝਿੱਕੀ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਪੱਲੀ ਝਿੱਕੀ, 14 ਨਵੰਬਰ (ਕੁਲਦੀਪ ਸਿੰਘ ਪਾਬਲਾ, ਮਨਜੀਤ ਸਿੰਘ ਜੱਬੋਵਾਲ) - ਪਿੰਡ ਪੱਲੀ ਝਿੱਕੀ ਵਿਖੇ ਅਜ਼ਾਦੀ ਘੁਲਾਟੀਏ ਬਿੰਦਰਾ ਸਿੰਘ ਦੀ ਯਾਦ ਨੂੰ ਸਮਰਪਿਤ ਬਲਵੀਰ ਸਿੰਘ ਅਕਾਲੀ ਯੂ. ਐਸ. ਏ ਵਲੋਂ ਤੇ ਦਸ਼ਮੇਸ਼ ਮੈਨੇਜਿੰਗ ਕਮੇਟੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਝਿੱਕਾ ਸਕੂਲ 'ਚ ਲੱਗੇ ਹਿਸਾਬ ਮੇਲੇ ਦਾ ਵਿਦਿਆਰਥੀਆਂ ਨੇ ਲਿਆ ਭਰਪੂਰ ਲਾਭ

ਬੰਗਾ, 14 ਨਵੰਬਰ (ਕਰਮ ਲਧਾਣਾ) - ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਉੱਚੀ-ਸੁੱਚੀ ਸੋਚ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਪਿੰ੍ਰਸੀਪਲ ਰਜਨੀਸ਼ ਕੁਮਾਰ ਦੀ ਅਗਵਾਈ ਵਿਚ ਬਲਾਕ ਕੋਆਰਡੀਨੇਟਰ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਾਲ ਦਿਵਸ ਨੂੰ ਆਖਿਆ ਕਾਲਾ ਦਿਵਸ

ਸੜੋਆ, 14 ਨਵੰਬਰ (ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਇਕਾਈ ਸੜੋਆ ਵੱਲੋਂ ਬਾਲ ਦਿਵਸ ਨੂੰ ਕਾਲੇ ਦਿਵਸ ਵੱਜੋ ਮਨਾਉਂਦਿਆਂ ਬੀ.ਪੀ.ਈ.ਓ. ਸੜੋਆ ਅੱਗੇ ਰੋਸ ਧਰਨਾ ਦਿੱਤਾ ਗਿਆ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ...

ਪੂਰੀ ਖ਼ਬਰ »

ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਵਿਸ਼ਵ ਸ਼ੱਕਰ ਰੋਗ ਦਿਵਸ ਮਨਾਇਆ

ਨਵਾਂਸ਼ਹਿਰ, 14 ਨਵੰਬਰ (ਹਰਮਿੰਦਰ ਸਿੰਘ ਪਿੰਟੂ) ਅੱਜ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਬੀ.ਐਸ.ਸੀ ਭਾਗ ਦੂਸਰਾ ਦੀਆ ਵਿਦਿਆਰਥਣਾਂ ਵੱਲੋਂ ਪਿੰਡ ਮੂਸਾਪੁਰ ਵਿਖੇ ਵਿਸ਼ਵ ਸ਼ੱਕਰ ਰੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਪਿੰਡ ਵਾਸੀਆਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX