ਤਾਜਾ ਖ਼ਬਰਾਂ


ਨਾਈਜੀਰੀਆ 'ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ
. . .  7 minutes ago
ਅਬੁਜਾ, 25 ਜੂਨ- ਮੱਧ ਨਾਈਜੀਰੀਆ 'ਚ ਇੱਕ ਪਿੰਡ 'ਚ ਕਿਸਾਨਾਂ ਅਤੇ ਚਰਵਾਹਿਆਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬਾਰੀਕਿਨ ਲਾਦੀ ਇਲਾਕੇ 'ਚ ਇਹ ਹਿੰਸਾ ਹੋਈ। ਹਾਲਾਂਕਿ ਇਸ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਸੀ...
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਹਾਈਕੋਰਟ ਨੇ ਲਗਾਈ ਰੋਕ
. . .  31 minutes ago
ਨਵੀਂ ਦਿੱਲੀ, 25 ਜੂਨ- ਦੱਖਣੀ ਦਿੱਲੀ ਦੀਆਂ 7 ਕਾਲੋਨੀਆਂ 'ਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰਖ਼ਤਾਂ ਕੱਟਣ ਦੀ ਯੋਜਨਾ 'ਤੇ ਹਾਈਕੋਰਟ ਨੇ ਰੋਕ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) 'ਚ ਮਾਮਲੇ ਦੀ...
ਤੇਲੰਗਾਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਦੀ ਮੌਤ
. . .  53 minutes ago
ਹੈਦਰਾਬਾਦ, 25 ਜੂਨ- ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲ੍ਹੇ 'ਚ ਸੋਮਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ...
2019 'ਚ ਨਿਤੀਸ਼ ਕੁਮਾਰ ਤੋਂ ਬਿਨਾਂ ਨਹੀਂ ਜਿੱਤ ਸਕੇਗੀ ਭਾਜਪਾ : ਸੰਜੇ ਸਿੰਘ
. . .  about 1 hour ago
ਪਟਨਾ, 25 ਜੂਨ- ਬਿਹਾਰ 'ਚ 2019 ਲੋਕ ਸਭਾ ਚੋਣਾਂ 'ਚ ਸੀਟਾਂ ਨੂੰ ਲੈ ਕੇ ਜਨਤਾ ਦਲ ਯੂਨਾਈਟਡ ਦੇ ਪੇਸ਼ਕਸ਼ 'ਤੇ ਜਵਾਬ ਆਉਣੇ ਸ਼ੁਰੂ ਹੋ ਗਏ ਹਨ। ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦਾ ਮੰਨਣਾ ਹੈ ਕਿ 2019 'ਚ ਨਿਤੀਸ਼ ਤੋਂ ਬਿਨਾਂ ਭਾਜਪਾ ਦਾ ਜਿੱਤਣਾ ਅਸੰਭਵ ਹੈ ਅਤੇ ਜੇਕਰ...
ਫਿਲੌਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ
. . .  about 1 hour ago
ਲੁਧਿਆਣਾ, 25 ਜੂਨ- ਫਿਲੌਰ ਫਾਟਕ ਦੇ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ, ਜਦੋਂ ਇੱਕ ਟਰਾਲਾ ਰੇਲਵੇ ਫਾਟਕ ਨੂੰ ਤੋੜਦਾ ਹੋਇਆ ਲਾਈਨਾਂ 'ਚ ਜਾ ਵੜਿਆ। ਜਦੋਂ ਇਹ ਇਹ ਹਾਦਸਾ ਵਾਪਰਿਆ, ਉਸ ਦੌਰਾਨ ਰੇਲਵੇ ਲਾਈਨ ਤੋਂ 74646 ਅੰਬਾਲਾ ਯਾਤਰੀ...
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 25 ਜੂਨ- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਹੋਈ। ਰੁਪਿਆ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 67.90 ਪ੍ਰਤੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਿਆ...
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਪਟਨਾ, 25 ਜੂਨ- ਬਿਹਾਰ ਦੇ ਬੇਗੁਸਰਾਏ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ...
ਲਗਾਤਾਰ ਪੰਜਵੇਂ ਦਿਨ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ। ਅੱਜ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ ਕੱਲ੍ਹ ਦੇ...
ਮੁੰਬਈ 'ਚ ਮੀਂਹ ਦੇ ਕਾਰਨ ਡਿੱਗੀ ਇਮਾਰਤ ਦੀ ਕੰਧ, ਨੁਕਸਾਨੀਆਂ ਗਈਆਂ ਕਈ ਕਾਰਾਂ
. . .  about 2 hours ago
ਮੁੰਬਈ, 25 ਜੂਨ- ਮੁੰਬਈ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਅੱਜ ਨਿਰਮਾਣ ਅਧੀਨ ਇੱਕ ਇਮਾਰਤ ਦੀ ਕੰਧ ਡਿੱਗ ਪਈ। ਕੰਧ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਕਾਰਨ ਸੱਤ ਕਾਰਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਡਾਲਾ ਦੇ ਏਂਨਟੋਪ...
ਸੇਸ਼ਲਸ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 25 ਜੂਨ - ਭਾਰਤ ਦੌਰੇ 'ਤੇ ਆਏ ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਨੇ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ...
ਭਾਰੀ ਬਰਸਾਤ ਕਾਰਨ ਗੁਜਰਾਤ 'ਚ ਵੀ ਰੇਲ ਸੇਵਾ ਪ੍ਰਭਾਵਿਤ
. . .  about 3 hours ago
ਅਹਿਮਦਾਬਾਦ, 25 ਜੂਨ - ਭਾਰੀ ਬਰਸਾਤ ਦੇ ਚੱਲਦਿਆਂ ਗੁਜਰਾਤ ਦੇ ਭਿੱਲੜ ਅਤੇ ਸਾਂਜਨ ਵਿਚਕਾਰ ਰੇਲ ਟਰੈਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਕਰਕੇ ਇਸ ਟਰੈਕ 'ਤੇ ਰੇਲ ਆਵਾਜਾਈ ਪ੍ਰਭਾਵਿਤ...
ਸੇਸ਼ਲਸ ਦੇ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  about 3 hours ago
ਨਵੀਂ ਦਿੱਲੀ, 25 ਜੂਨ - ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ।। ਇਸ ਮੌਕੇ ਰਾਸ਼ਟਰਪਤੀ ਰਾਮਾਨਥ ਕੋਵਿੰਦ ਅਤੇ...
ਸ਼ੈਲੇਜਾ ਹੱਤਿਆ ਮਾਮਲੇ 'ਚ ਨਿਖਿਲ ਦੀ ਅਦਾਲਤ ਵਿਚ ਪੇਸ਼ੀ ਅੱਜ
. . .  about 3 hours ago
ਨਵੀਂ ਦਿੱਲੀ, 25 ਜੂਨ - ਬੀਤੇ ਦਿਨੀਂ ਭਾਰਤੀ ਫ਼ੌਜ ਦੇ ਮੇਜਰ ਅਮਿਤ ਦ੍ਰਿਵੇਦੀ ਦੀ ਪਤਨੀ ਸ਼ੈਲੇਜਾ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੇਜਰ ਨਿਖਿਲ ਹਾਂਡਾ...
ਭਾਰੀ ਬਰਸਾਤ ਕਾਰਨ ਰੇਲ ਸੇਵਾ ਪ੍ਰਭਾਵਿਤ
. . .  1 minute ago
ਮੁੰਬਈ, 25 ਜੂਨ - ਭਾਰੀ ਬਰਸਾਤ ਕਾਰਨ ਮੁੰਬਈ ਦੇ ਠਾਣੇ ਅਤੇ ਬੈਕੁਲਾ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੀਆ ਟਰੇਨਾਂ 15-20 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ। ਓਧਰ ਮੈਟਰੋ...
ਪ੍ਰਧਾਨ ਮੰਤਰੀ ਮੋਦੀ ਅੱਜ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
. . .  about 4 hours ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿਖੇ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਹਿੱਸਾ...
ਭਾਜਪਾ ਕੱਲ੍ਹ ਨੂੰ ਮਨਾਏਗੀ ਕਾਲਾ ਦਿਵਸ
. . .  about 4 hours ago
ਸੇਸ਼ਲਸ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
. . .  about 4 hours ago
ਮੁੰਬਈ ਦੇ ਕਈ ਹਿੱਸਿਆ 'ਚ ਭਾਰੀ ਬਰਸਾਤ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  1 day ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  1 day ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  1 day ago
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  1 day ago
ਕੋਠਾਰੀ ਹਾਊਸ ਦੀ ਇਮਾਰਤ 'ਚ ਲੱਗੀ ਅੱਗ
. . .  1 day ago
ਪਾਕਿ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ 'ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੋਂ ਬਾਅਦ ਇੰਗਲੈਂਡ 5-0 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 : ਪਨਾਮਾ ਵਿਰੁੱਧ ਇੰਗਲੈਂਡ 4-0 ਨਾਲ ਅੱਗੇ
. . .  1 day ago
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਲੋਕਾਂ ਦਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਕੁਲਗਾਮ 'ਚ ਮੁਠਭੇੜ ਦੌਰਾਨ ਤੀਜੇ ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  1 day ago
ਮਣੀਪੁਰ-ਮਿਆਂਮਾਰ ਸਰਹੱਦ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹਰਿਦੁਆਰ ਦੇ ਸ਼ਾਂਤੀਕੁੰਜ ਆਸ਼ਰਮ ਪਹੁੰਚੇ ਅਮਿਤ ਸ਼ਾਹ
. . .  1 day ago
ਭਾਜਪਾ ਵੱਲੋਂ ਜੰਮੂ ਅਤੇ ਲਦਾਖ਼ ਇਲਾਕੇ ਦੀ ਅਣਦੇਖੀ ਦੇ ਦੋਸ਼ਾਂ ਨੂੰ ਮਹਿਬੂਬਾ ਨੇ ਨਕਾਰਿਆ
. . .  1 day ago
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
. . .  1 day ago
ਬਿਜਲੀ ਮੁਲਾਜ਼ਮ ਦੇ ਘਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਅੰਮ੍ਰਿਤਸਰ

ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਹੋਈ ਸ਼ੁਰੂਆਤ

ਅਜਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਲਏ ਫ਼ੈਸਲੇ ਅਨੁਸਾਰ ਅੱਜ ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ | ਸ਼ਹਿਰ ਨਾਲ ਲੱਗਦੇ ਪਿੰਡ ਸਰਾਏ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਏ ਬਲਾਕ ਪੱਧਰੀ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪੁੱਜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਜਨਾਲਾ 2 ਸ: ਗੁਰਦੇਵ ਸਿੰਘ ਭੁੱਲਰ ਵਲੋਂ ਪ੍ਰੀ ਨਰਸਰੀ ਕਲਾਸ 'ਚ ਦਾਖ਼ਲ ਹੋਈ ਇੱਕ ਛੋਟੀ ਵਿਦਿਆਰਥਣ ਕੋਲੋਂ ਰੀਬਨ ਕਟਵਾ ਕੇ ਪ੍ਰੀ ਨਰਸਰੀ ਕਲਾਸ ਲਈ ਤਿਆਰ ਕੀਤੇ ਗਏ ਕਮਰੇ ਦਾ ਉਦਘਾਟਨ ਕਰਵਾਇਆ | ਸਕੂਲ ਦੀ ਮੁੱਖ ਅਧਿਆਪਕਾ ਕੰਵਲਦੀਪ ਕੌਰ ਰੋਖੇ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਗੁਰਦੇਵ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਵੱਧ ਤੋਂ ਵੱਧ ਪ੍ਰਾਇਮਰੀ ਸਕੂਲਾਂ 'ਚ ਦਾਖ਼ਲ ਕਰਵਾ ਕੇ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਲਾਭ ਉਠਾਉਣ | ਸਮਾਗਮ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ: ਗੁਰਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਕ ਅਜਨਾਲਾ ਅਧੀਨ ਆਉਂਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ 'ਚ ਹੁਣ ਤੱਕ ਕਰੀਬ 1240 ਨੰਨੇ੍ਹ ਮੁੰਨੇ੍ਹ ਬੱਚਿਆਂ ਨੇ ਪ੍ਰੀ ਨਰਸਰੀ ਕਲਾਸਾਂ 'ਚ ਦਾਖ਼ਲਾ ਲਿਆ ਹੈ | ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਦੇ ਪਿੰਡ ਸਾਰੰਗਦੇਵ ਸਿੰਘ 80, ਬੱਲੜ੍ਹਵਾਲ ਦੇ ਸਕੂਲ 'ਚ 70 ਅਤੇ ਸਰਾਏ ਸਕੂਲ ਵਿੱਚ 45 ਬੱਚਿਆਂ ਨੇ ਪ੍ਰੀ ਨਰਸਰੀ ਕਲਾਸ ਵਿੱਚ ਦਾਖ਼ਲਾ ਲਿਆ ਹੈ | ਇਸ ਮੌਕੇ ਕਰਵਾਏ ਰੰਗਾਰੰਗ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਲੋਕ ਗੀਤ ਤੇ ਸਕਿੱਟਾਂ ਆਦਿ ਪੇਸ਼ ਕਰਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ | ਇਸ ਮੌਕੇ ਸਕੂਲ 'ਚ ਆਪਣੇ ਛੋਟੇ ਬੱਚਿਆਂ ਨੂੰ ਪ੍ਰੀ ਨਰਸਰੀ ਕਲਾਸਾਂ ਵਿੱਚ ਦਾਖ਼ਲ ਕਰਵਾਉਣ ਆਏ ਉਨ੍ਹਾਂ ਦੇ ਮਾਪਿਆਂ ਦਾ ਸਕੂਲ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਨੰਨੇ੍ਹ ਮੁੰਨੇ੍ਹ ਵਿਦਿਆਰਥੀਆਂ ਨੂੰ ਮਠਿਆਈਆਂ, ਟੌਫੀਆਂ ਤੇ ਖਿਡੋਣੇ ਵੰਡੇ ਗਏ | ਇਸ ਮੌਕੇ ਸਰਪੰਚ ਬਲਦੇਵ ਸਿੰਘ ਸਰਾਏ, ਹਰਵਿੰਦਰ ਸਿੰਘ ਸ਼ਾਹ, ਸੀ. ਐਚ. ਟੀ. ਯਾਦਮਨਿੰਦਰ ਸਿੰਘ ਧਾਰੀਵਾਲ, ਚੇਅਰਮੈਨ ਅਨੂਪ ਸਿੰਘ, ਹਰਜਿੰਦਰ ਸਿੰਘ ਸਰਾਂ, ਰਾਜਪਾਲ ਸਿੰਘ ਉੱਪਲ, ਮੈਡਮ ਰਿੰਕੀ ਸ਼ਰਮਾ, ਇੰਦਰਪਾਲ ਸਿੰਘ, ਪ੍ਰਕਾਸ਼ ਕੌਰ, ਬਲਜੀਤ ਕੌਰ, ਸਰਬਜੀਤ ਕੌਰ ਸੰਧੂ ਅਤੇ ਰੌਸ਼ਨ ਸਿੰਘ ਆਦਿ ਹਾਜ਼ਰ ਸਨ | ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਸੂਬਾ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਪਰਮਬੀਰ ਸਿੰਘ ਰੋਖੇ ਤੋਂ ਇਲਾਵਾ ਐਸ. ਟੀ. ਆਰ. ਅਧਿਆਪਕ ਯੂਨੀਅਨ ਦੇ ਆਗੂ ਦੀਪਕ ਕੁਮਾਰ ਗੱਗੋਮਾਹਲ, ਰਾਹੁਲ ਸ਼ਰਮਾ ਅਤੇ ਸੁਨੀਲ ਕੁਮਾਰ ਆਦਿ ਨੇ ਕਿਹਾ ਕਿ ਪ੍ਰੀ ਨਰਸਰੀ ਕਲਾਸਾਂ ਦਾ ਸਮੁੱਚਾ ਪ੍ਰਬੰਧ ਸਕੂਲਾਂ 'ਚ ਕੰਮ ਕਰਦੇ ਐਸ. ਟੀ. ਆਰ. ਅਤੇ ਏ. ਆਈ. ਈ. ਸਿੱਖਿਆ ਕਰਮੀਆਂ ਨੂੰ ਦਿੱਤਾ ਜਾਵੇ ਤਾਂ ਜੋ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਪ੍ਰੋਜੈਕਟ ਨੂੰ ਸਕੂਲਾਂ ਵਿੱਚ ਸੁਚਾਰੂ ਢੰਗ ਨਾਲ ਚਲਾ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ |
ਭਿੰਡੀ ਸੈਦਾਂ, (ਪਿ੍ਤਪਾਲ ਸਿੰਘ ਸੂਫ਼ੀ)-ਕਿ੍ਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਵਲੋਂ ਬਾਲ ਦਿਵਸ ਮੌਕੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਦਾ ਉਦਘਾਟਨ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਸਕੂਲ ਮੁਖੀ ਸ: ਪ੍ਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬਾਲ ਦਿਵਸ ਮੌਕੇ ਸ਼ੁਰੂ ਕੀਤੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਪਹਿਲੇ ਦਿਨ ਮਾਪਿਆਂ ਵਲੋਂ ਦਿਖਾਏ ਉਤਸ਼ਾਹ ਅੱਗੇ ਸਕੂਲ ਵਲੋਂ ਕੀਤੇ ਪ੍ਰਬੰਧ ਨਾਕਾਫੀ ਸਾਬਤ ਹੋਏ ਅਤੇ ਸਕੂਲ ਵਿਚ ਉਮੀਦ ਤੋਂ ਜ਼ਿਆਦਾ 100 ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰੀ-ਪ੍ਰਾਇਮਰੀ ਜਮਾਤ ਵਿਚ ਦਾਖ਼ਲਾ ਲਿਆ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਨੰਨੇ੍ਹ ਮੁੰਨ੍ਹੇ ਬੱਚਿਆਂ ਦਾ ਸਕੂਲ ਵਿਖੇ ਪੁੱਜਣ 'ਤੇ ਸਵਾਗਤ ਕਰਦਿਆਂ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਟਾਫੀਆਂ ਤੇ ਖਿਡਾਉਣੇ ਦੇ ਕੇ ਸਕੂਲ ਦੇ ਵਿਹੜੇ ਪੁੱਜਣ 'ਤੇ ਜੀ ਆਇਆਂ ਨੂੰ ਆਖਿਆ | ਇਸ ਮੌਕੇ ਸਰਪੰਚ ਸੱਤਾ ਸਿੰਘ ਭਿੰਡੀ ਸੈਦਾਂ, ਸਕੂਲ ਮੁਖੀ ਪਰਮਿੰਦਰ ਸਿੰਘ ਸੰਧੂ, ਸ੍ਰੀਮਤੀ ਆਰਤੀ ਕਾਂਤਾ, ਸੁਖਬੀਰ ਸਿੰਘ ਮੰਤਰੀ, ਹਰਪ੍ਰੀਤ ਸਿੰਘ ਅਜਨਾਲਾ, ਸੁਰਜੀਤ ਸਿੰਘ ਪ੍ਰਧਾਨ, ਗਗਨਦੀਪ ਖੁਸੂਪੁਰਾ, ਕਰਮਜੀਤ ਕੌਰ ਫਰੀਦਕੋਟ, ਕੁਲਦੀਪ ਕੌਰ ਟੋਹਾਣਾ, ਸੰਦੀਪ ਕੌਰ ਭਿੰਡੀ ਸੈਦਾਂ, ਬਲਜੀਤ ਸਿੰਘ ਭਿੰਡੀ ਸੈਦਾਂ, ਪਵਨਦੀਪ ਸਿੰਘ, ਗੁਰਵੇਲ ਸਿੰਘ, ਕਾਲਾ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ |
ਮੱਤੇਵਾਲ, (ਗੁਰਪ੍ਰੀਤ ਸਿੰਘ ਮੱਤੇਵਾਲ)-ਅੱਜ ਬਾਲ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਲੜੀ ਤਹਿਤ ਅੱਜ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾ ਵਿਚ ਪ੍ਰੀ-ਪ੍ਰਾਇਮਰੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਅੱਜ ਸਕੂਲ ਵਿਚ ਰੱਖੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਦੀ ਪਤਨੀ ਪ੍ਰਿੰਸੀਪਲ ਸਤਿੰਦਰਪਾਲ ਕੌਰ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਵਲੋਂ ਸੈਂਟਰ ਦਾ ਰੀਬਨ ਕੱਟ ਕੇ ਉਦਘਾਟਨ ਕਰਨ ਉਪਰੰਤ ਬੱਚਿਆਂ ਅਤੇ ਸਟਾਫ ਨਾਲ ਵੀ ਮੁਲਾਕਾਤ ਕੀਤੀ। ਪ੍ਰਿੰ: ਸਤਿੰਦਰਪਾਲ ਕੌਰ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰੀ ਸਕੂਲਾਂ ਅਤੇ ਨਿੱਜੀ ਸਕੂਲਾਂ ਵਿਚਕਾਰ ਸਿੱਖਿਆ ਦੇ ਪੱਧਰ ਦਾ ਜ਼ਮੀਨ-ਅਸਮਾਨ ਦਾ ਫਰਕ ਹੈ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਰਾਜ ਵਿਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਇਤਿਹਾਸਕ ਫ਼ੈਸਲੇ ਲਏ ਹਨ। ਮੈਡਮ ਗਿੱਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਇਨ੍ਹਾਂ ਸੈਂਟਰਾਂ ਵਿਚ ਜਿੱਥੇ ਮੁਫਤ ਵਿੱਦਿਆ, ਮਿਡ ਡੇ ਮੀਲ ਤੇ ਹੋਰ ਸਰਕਾਰੀ ਸਹੂਲਤ ਪ੍ਰਾਪਤ ਹੋਣਗੀਆਂ ਉੱਥੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚਲਾ ਵਿੱਦਿਆ ਦਾ ਪਾੜਾ ਵੀ ਖਤਮ ਕਰਨ ਵਿਚ ਇਤਿਹਾਸਕ ਕਦਮ ਸਾਬਤ ਹੋਵੇਗਾ। ਇਸ ਦੌਰਾਨ ਮੁੱਖ ਮਹਿਮਾਨਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਮੁਫਤ ਵਰਦੀਆਂ ਵੀ ਤਕਸੀਮ ਕੀਤੀਆਂ। ਸਮਾਗਮ ਵਿਚ ਹਰਪਿੰਦਰ ਸਿੰਘ ਸ਼ਾਹ ਮਜੀਠਾ, ਪਸਵਕ ਚੇਅਰਮੈਨ ਸਰਵਣ ਸਿੰਘ ਰਾਮਦੀਵਾਲੀ, ਸਰਪੰਚ ਕ੍ਰਿਪਾਲ ਸਿੰਘ ਰਾਮਦੀਵਾਲੀ, ਬਲਾਕ ਸਿੱਖਿਆ ਅਫਸਰ ਚੰਦਰ ਪ੍ਰਕਾਸ਼ ਸ਼ਰਮਾ, ਬੀ. ਐਮ. ਟੀ. ਰਾਜਬੀਰ ਸਿੰਘ ਵੇਰਕਾ, ਹੈਡ ਟੀਚਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਡਾ: ਅਵਤਾਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਸਰੂਪ ਸਿੰਘ, ਮਾ: ਜਗਜੀਤ ਸਿੰਘ, ਮੈਡਮ ਅਪਾਰਜੀਤ ਕੌਰ, ਸੁਖਪਾਲ ਸਿੰਘ ਚੰਨਣਕੇ, ਪ੍ਰਦੀਪ ਸਿੰਘ, ਸਤਬੀਰ ਸਿੰਘ, ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ।
ਓਠੀਆ, (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਅੱਜ ਤੋਂ ਪ੍ਰੀ-ਨਰਸਰੀ ਦੀ ਕਲਾਸਾਂ ਦੀ ਵੱਖ-ਵੱਖ ਸਕੂਲ 'ਚ ਕੀਤੀ ਗਈ ਸ਼ੁਰੂਆਤ ਤਹਿਤ ਬਲਾਕ ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਬੋਹਲੀਆਂ ਵਿਖੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਭੁੱਲਰ ਅਤੇ ਸਕੂਲ ਦੇ ਮੁਖੀ ਸੈਂਟਰ ਹੈਡ ਟੀਚਰ ਯਾਦਮਨਿੰਦਰ ਸਿੰਘ ਧਾਰੀਵਾਲ ਵਲੋਂ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਸਕੂਲ 'ਚ ਆਪਣੇ ਬੱਚਿਆਂ ਨੂੰ ਪ੍ਰੀ ਨਰਸਰੀ ਦੀਆਂ ਕਲਾਸਾਂ 'ਚ ਦਾਖ਼ਲ ਕਰਵਾਇਆ ਅਤੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜਬੀਰ ਸਿੰਘ ਉੱਪਲ, ਗੁਰਿੰਦਰ ਸਿੰਘ ਘੁੱਕੇ ਵਾਲੀ, ਪਰਮਬੀਰ ਸਿੰਘ ਰੋਖੇ, ਮੈਡਮ ਕਮਲਜੀਤ ਕੌਰ, ਇੰਦਰਪਾਲ ਸਿੰਘ ਔਲਖ, ਦਮਨ ਕੌਰ, ਅਮਰਦੀਪ ਕੌਰ, ਪਵਨਦੀਪ ਕੌਰ, ਰਾਜਨੀਤ ਕੌਰ, ਗੁਰਦੇਵ ਸਿੰਘ, ਸਰਬਜੀਤ ਸਿੰਘ, ਸਰਪੰਚ ਦਿਲਬਾਗ ਸਿੰਘ, ਮੈਂਬਰ ਇੰਦਰਜੀਤ ਸਿੰਘ ਅਤ ਸਰਬਜੀਤ ਸਿੰਘ ਬਲਾਕ ਕੋਆਡੀਨੇਟਰ ਆਦਿ ਹਾਜ਼ਰ ਸਨ।
ਛੇਹਰਟਾ, (ਵਡਾਲੀ)-ਪੂਰੇ ਦੇਸ਼ 'ਚ ਜਿੱਥੇ ਅੱਜ ਬਾਲ ਦਿਵਸ ਮਨਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਛੇਹਰਟਾ ਵਿਖੇ ਹੈਡ ਟੀਚਰ ਮੈਡਮ ਸੁਨੀਤਾ ਰਾਣੀ ਦੀ ਦੇਖ-ਰੇਖ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵਲੋਂ ਰੰਗਾ ਰੰਗ ਪ੍ਰੋਗਰਾਮ ਦੌਰਾਨ ਗਿੱਧਾ, ਭੰਗੜਾ, ਬੋਲੀਆਂ ਅਤੇ ਲੋਕਾਂ ਨੂੰ ਸੇਧ ਦੇਣ ਲਈ ਨਾਟਕ ਵੀ ਖੇਡਿਆ ਗਿਆ, ਜਿਸ ਵਿਚ ਵਿੱਦਿਆ 'ਤੇ ਚਾਨਣਾ ਪਾਇਆ ਗਿਆ। ਇਸ ਬਾਲ ਦਿਵਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਨਵਪ੍ਰੀਤ ਕੌਰ, ਸੁਖਰਾਜ ਕੌਰ, ਜੋਤੀ ਸ਼ਰਮਾ, ਕੁਲਵੰਤ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਜਸਬੀਰ ਕੌਰ, ਕੁਲਦੀਪ ਕੌਰ, ਲਲਿਤਾ, ਬਲਵਿੰਦਰ ਕੌਰ ਆਦਿ ਸਕੂਲ ਸਟਾਫ ਹਾਜ਼ਰ ਸਨ।
ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਸਰਕਾਰੀ ਐਲੀਮੈਂਟਰੀ ਸਕੂਲ ਵਣਚੜੀ 'ਚ ਅੱਜ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਮੁੱਖ ਅਧਿਆਪਕ ਅਮਰਜੀਤ ਕੌਰ ਦੀ ਰਹਿਨੁਮਾਈ ਹੇਠ ਕੀਤੀ ਗਈ, ਜਿਸ ਦਾ ਉਦਘਾਟਨ ਕਸ਼ਮੀਰ ਸਿੰਘ ਮੁਖੀ ਲਾਅ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਪੰਚ ਸੁਖਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਵਣਚੜੀ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ 3 ਤੋਂ 6 ਸਾਲ ਦੇ ਬੱਚਿਆਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ। ਇਸ ਮੌਕੇ ਵੀਰਪਾਲ ਕੌਰ, ਗੁਰਦੇਵ ਸਿੰਘ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਪਵਨਦੀਪ ਕੌਰ, ਸਿਮਰਨਜੀਤ ਕੌਰ, ਗੁਰਿੰਦਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਰਈਆ, (ਸ਼ਰਨਬੀਰ ਸਿੰਘ ਕੰਗ)- ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ 14 ਨਵੰਬਰ ਬਾਲ ਦਿਵਸ 'ਤੇ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਹੋਣ 'ਤੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੱਦ 'ਚ ਪ੍ਰੋਗਰਾਮ ਕਰਵਾਇਆ ਜਿਸ ਦਾ ਉਦਘਾਟਨ ਪ੍ਰਿੰਸੀਪਲ ਮਨਜੀਤ ਕੌਰ ਗਿੱਲ ਹਾਈ ਸਕੂਲ (ਲੜਕੇ) ਨੇ ਕੀਤਾ। ਸਟੇਜ ਦੀ ਕਾਰਵਾਈ ਸਕੂਲ ਮੁਖੀ ਸੀ. ਐਚ. ਟੀ. ਜਸਵਿੰਦਰਪਾਲ ਸਿੰਘ ਨੇ ਨਿਭਾਈ। ਇਸ ਮੌਕੇ ਪਿੰਡ ਦੇ ਪ੍ਰਮੁੱਖ ਵਿਅਕਤੀ ਪ੍ਰਿੰਸੀਪਲ ਜਗਬੀਰ ਸਿੰਘ, ਮੰਗਤ ਰਾਮ, ਜਸਬੀਰ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ, ਹਰਦੇਵ ਸਿੰਘ, ਗੁਰਜਿੰਦਰਜੀਤ ਪਾਲ ਸਿੰਘ, ਗੋਲਡੀ ਅਠੌਲਾ, ਸਕੂਲ ਅਧਿਕਾਰੀ ਸਮਸ਼ੇਰ ਸਿੰਘ, ਹਰਦੀਪ ਕੌਰ, ਤ੍ਰਿਪਤ ਕੌਰ, ਸ਼ਰਨਜੀਤ ਕੌਰ ਤੇ ਮਿਡ ਡੇ ਮੀਲ ਯੂਨੀਅਨ ਦੀ ਸੁਬਾਈ ਆਗੂ ਮਮਤਾ ਸ਼ਰਮਾ, ਪਸਵਕ ਕਮੇਟੀ ਦੇ ਮੈਂਬਰ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।

ਰੋਟਾਵੇਟਰ 'ਚ ਆ ਜਾਣ ਕਾਰਨ ਕਿਸਾਨ ਦੀ ਦਰਦਨਾਕ ਮੌਤ

ਬੱਚੀਵਿੰਡ, 14 ਨਵੰਬਰ (ਬਲਦੇਵ ਸਿੰਘ ਕੰਬੋ)- ਪਿੰਡ ਹੇਤਮਪੁਰਾ ਵਿਖੇ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰ ਰਹੇ ਕਿਸਾਨ ਦੀ ਰੂਟਾਵੇਟਰ ਵਿੱਚ ਫਸ ਜਾਣ ਕਾਰਨ ਹਿਰਦੇਵੇਧਕ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ (55) ਪੁੱਤਰ ਤਰਲੋਕ ਸਿੰਘ ...

ਪੂਰੀ ਖ਼ਬਰ »

ਵੋਟਰ ਸੂਚੀਆਂ 'ਚ ਸਰਸਰੀ ਸੁਧਾਈ ਸਬੰਧੀ ਏ. ਡੀ. ਸੀ. ਨੇ ਕੀਤੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਅੰਮਿ੍ਤਸਰ, 14 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਵੋਟਰ ਸੂਚੀਆਂ 'ਚ ਸਰਸਰੀ ਸੁਧਾਈ ਸਬੰਧੀ 15 ਨਵੰਬਰ ਤੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਕੁਮਾਰ ਨੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ...

ਪੂਰੀ ਖ਼ਬਰ »

ਡੈਮੋਕਰੇਟਿਵ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਰਈਆ, 14 ਨਵੰਬਰ (ਸ਼ਰਨਬੀਰ ਸਿੰਘ ਕੰਗ)-ਡੈਮੋਕਰੇਟਿਵ ਜੰਗਲਾਤ ਮੁਲਾਜ਼ਮ ਯੂਨੀਅਨ ਰੇਂਜ ਦੇ ਜਨਰਲ ਸਕੱਤਰ ਸੁੱਖਾ ਸਿੰਘ ਲੋਹਗੜ੍ਹ ਦੀ ਪ੍ਰਧਾਨਗੀ ਹੇਠ ਪੁੱਲ ਨਹਿਰ ਰਈਆ ਵਿਖੇ, ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਰਕਰ ਮਾਰੂ ਨੀਤੀਆਂ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਮਜੀਠਾ, 14 ਨਵੰਬਰ (ਸਹਿਮੀ)- ਥਾਣਾ ਮਜੀਠਾ ਦੇ ਥਾਣਾ ਮੁਖੀ ਰਮੇਸ਼ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਭੰਗਾਲੀ ਕਲਾਂ ਨਜ਼ਦੀਕ ਸੜਕ 'ਤੇ ਗਸ਼ਤ ਕਰ ਰਹੇ ਸਨ ਤਾਂ ਗਸ਼ਤ ਦੌਰਾਨ ਭੰਗਾਲੀ ਕਲਾਂ ਵਲੋਂ ਆਉਂਦੇ ਇਕ ਨੌਜਵਾਨ ਜੋ ਪੁਲਿਸ ਪਾਰਟੀ ਨੂੰ ਵੇਖਦੇ ਭੱਜਣ ਦੀ ...

ਪੂਰੀ ਖ਼ਬਰ »

ਰੋਟੀ ਬਣਾਉਣ ਮੌਕੇ ਗੈਸ ਸਿਲੰਡਰ ਨੂੰ ਲੱਗੀ ਅੱਗ, ਘਰ ਦਾ ਕਾਫ਼ੀ ਸਾਮਾਨ ਸੜ ਕੇ ਸੁਆਹ

ਗਗੋਮਾਹਲ/ਅਜਨਾਲਾ, 14 ਨਵੰਬਰ (ਬਲਵਿੰਦਰ ਸਿੰਘ ਸੰਧੂ/ਸੁੱਖ ਮਾਹਲ)-ਪਿੰਡ ਸੁਲਤਾਨ ਮਾਹਲ ਵਿਖੇ ਉਸ ਵੇਲੇ ਇਕ ਘਰ ਵਿਚ ਹਫ਼ੜਾ ਦਫ਼ੜੀ ਮਚ ਗਈ ਜਦ ਅਚਾਨਕ ਘਰ ਵਿਚ ਗੈਸ ਸਲੰਡਰ 'ਤੇ ਰੋਟੀ ਬਨਾਉਣ ਦੌਰਾਨ ਭਿਆਨ ਅੱਗ ਲੱਗ ਗਈ | ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਹੀ ...

ਪੂਰੀ ਖ਼ਬਰ »

ਸੈਂਕੜੇ ਆਂਗਣਵਾੜੀ ਵਰਕਰਾਂ ਨੇ ਕਾਲੀਆਂ ਚੁੰਨੀਆਂ ਬੰਨ੍ਹ ਕੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਪਿੱਟ-ਸਿਆਪਾ

ਚੋਗਾਵਾਂ, 14 ਨਵੰਬਰ (ਗੁਰਬਿੰਦਰ ਸਿੰਘ ਬਾਗੀ)¸ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਚੋਗਾਵਾਂ ਵਲੋਂ ਅੱਜ ਬਲਾਕ ਪ੍ਰਧਾਨ ਪਰਮਜੀਤ ਕੌਰ ਦੀ ਅਗਵਾਈ ਹੇਠ ਸੈਂਕੜੇ ਆਂਗਣਵਾੜੀ ਮੁਲਾਜ਼ਮਾਂ ਨੇ ਸਿੱਖਿਆ ਦਫ਼ਤਰ ਚੋਗਾਵਾਂ ਵਿਖੇ ਕਾਲੀਆਂ ਚੂਨੀਆਂ ਬੰਨ੍ਹ ਕੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਸਠਿਆਲਾ 'ਚ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

ਸਠਿਆਲਾ, 14 ਨਵੰਬਰ (ਜਗੀਰ ਸਿੰਘ ਸਫਰੀ)- ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਬਕਾਲਾ ਸਾਹਿਬ ਵਲੋਂ ਗੁ: ਬੁੰਗਾ ਸਾਹਿਬ ਸਠਿਆਲਾ ਵਿਖੇ ਪ੍ਰਧਾਨ ਸਤਨਾਮ ਸਿੰਘ ਮੱਦਰ, ਕਰਮ ਸਿੰਘ ਬੱਲਸਰਾਂ ਤੇ ਦਲਬੀਰ ਸਿੰਘ ਬੇਦਾਦਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਸੂਬਾ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਨਿਗਮ ਮੁਲਾਜ਼ਮਾਂ ਦੂਸਰੇ ਦਿਨ ਵੀ ਦਿੱਤਾ ਧਰਨਾ

ਅੰਮਿ੍ਤਸਰ, 14 ਨਵੰਬਰ (ਹਰਮਿੰਦਰ ਸਿੰਘ)- ਤਨਖ਼ਾਹਾਂ ਮਿਲਣ 'ਚ ਦੇਰੀ ਹੋਣ ਦੇ ਰੋਸ ਵਜੋ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਅੱਜ ਦੂਸਰੇ ਦਿਨ ਵੀ ਧਰਨਾ ਦਿੱਤਾ ਤੇ ਨਿਗਮ ਪ੍ਰਸ਼ਾਸਨ ਿਖ਼ਲਾਫ਼ ਆਪਣਾ ਰੋਸ ਪ੍ਰਗਟ ਕੀਤਾ | ਇਸ ਧਰਨੇ 'ਚ ਸੀਟੂ ਜਥੇਬੰਦੀ ਨੇ ਸ਼ਾਮਿਲ ਹੋ ਕੇ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਮੀਂਹ ਪੈਣ ਨਾਲ ਧੁਆਂਖੀ ਧੁੰਦ ਹੋਈ ਦੂਰ

ਅੰਮਿ੍ਤਸਰ, 14 ਨਵੰਬਰ (ਹਰਮਿੰਦਰ ਸਿੰਘ)-ਅੱਜ ਸ਼ਾਮ ਨੂੰ ਹੋਈ ਬਰਸਾਤ ਕਰਕੇ ਜਿੱਥੇ ਮੌਸਮ ਸੁਹਾਵਣਾ ਹੋਇਆ ਉਥੇ ਇਸ ਮੀਂਹ ਕਾਰਨ ਗੁਰੂ ਨਗਰੀ ਦੇ ਲੋਕਾਂ ਨੇ ਕਈ ਦਿਨਾਂ ਤੋਂ ਪੈ ਰਹੀ ਧੁਆਂਖੀ ਧੁੰਦ ਤੋਂ ਨਿਜਾਤ ਹਾਸਲ ਕੀਤੀ | ਅੱਜ ਸਵੇਰੇ ਤੋਂ ਹੀ ਤੇਜ਼ ਹਵਾਵਾਂ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਮਨਾਇਆ ਗਿਆ 'ਬਾਲ ਦਿਵਸ'

ਅੰਮਿ੍ਤਸਰ, 14 ਨਵੰਬਰ (ਰੇਸ਼ਮ ਸਿੰਘ)¸ ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਅਧੀਨ ਚਲਦੇ ਸਕੂਲਾਂ ਜਿਨ੍ਹਾਂ 'ਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਖ਼ਾਲਸਾ ਕਾਲਜ ਪਬਲਿਕ ਸਕੂਲ, ਖ਼ਾਲਸਾ ਕਾਲਜ ਇੰਟਰਲੈਸ਼ਨਲ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਜਗਦੇਵ ਕਲਾਂ, 14 ਨਵੰਬਰ (ਸ਼ਰਨਜੀਤ ਸਿੰਘ ਗਿੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 13ਵਾਂ ਸਾਲਾਨਾ ਗੁਰਮਤਿ ਸਮਾਗਮ ਪਿੰਡ ਕਾਮਲਪੁਰਾ ਵਿਖੇ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਬਲਾਕ ਕਾਂਗਰਸ ਵੇਰਕਾ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਮਾਰੋਹ

ਵੇਰਕਾ, 14 ਨਵੰਬਰ (ਪਰਮਜੀਤ ਸਿੰਘ ਬੱਗਾ)- ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੋਹ ਕਾਂਗਰਸੀ ਵਰਕਰ ਤੇ ਨੁਮਾਇੰਦਿਆ ਵਲੋਂ ਸੰਤ ਨਗਰ ਵੇਰਕਾ ਵਿਖੇ ਕਰਵਾਇਆ ਗਿਆ | ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ-ਧਰਮਸੋਤ

ਬਟਾਲਾ, 14 ਨਵੰਬਰ (ਕਾਹਲੋਂ)-ਸੂਬੇ ਦੇ ਲੋਕਾਂ ਨਾਲ ਵੱਡੇ ਚੋਣ ਵਾਅਦੇ ਕਰਕੇ ਕਰੀਬ 7 ਮਹੀਨੇ ਪਹਿਲਾਂ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਅਤੇ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ | ਇਹ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਡਾ: ਕੋਟਲਾ ਨੇ ਕੀਤੀ ਅਕਾਲੀ ਵਰਕਰਾਂ ਨਾਲ ਮੀਟਿੰਗ 'ਚ ਸੁਣੀਆਂ ਸ਼ਿਕਾਇਤਾਂ

ਟਾਂਗਰਾ, 14 ਨਵੰਬਰ (ਹਰਜਿੰਦਰ ਸਿੰਘ ਕਲੇਰ)- ਨੇੜਲੇ ਪਿੰਡ ਮੁੱਛਲ ਵਿਖੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਕੋਟਲਾ ਵਲੋਂ ਅਕਾਲੀ ਵਰਕਰਾਂ ਨਾਲ ਕਾਂਗਰਸ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਸਬੰਧ ਵਿਚ ਮੀਟਿੰਗ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਨੇ ਬੱਚਿਆਂ ਨੂੰ ਵਜ਼ੀਫੇ ਵੰਡੇ

ਚੌਕ ਮਹਿਤਾ, 14 ਨਵੰਬਰ (ਧਰਮਿੰਦਰ ਸਿੰਘ ਭੰਮਰਾ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੰੂਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਡਾ: ਰੂਪ ਸਿੰਘ, ਸਕੱਤਰ ਸੁਖਦੇਵ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਯਤਨਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ...

ਪੂਰੀ ਖ਼ਬਰ »

ਅੱਜ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਹੈੱਡਕੁਆਟਰ ਵਿਖੇ ਦਿੱਤੇ ਜਾਣ ਵਾਲਾ ਰੋਸ ਧਰਨਾ ਮੁਲਤਵੀ-ਬਲਜੀਤ ਸਿੰਘ

ਅਜਨਾਲਾ, 14 ਨਵੰਬਰ (ਐਸ. ਪ੍ਰਸ਼ੋਤਮ)- ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਵਲੋਂ ਪਟਿਆਲਾ ਪਾਵਰਕਾਮ ਹੈਡਕੁਆਟਰ ਵਿਖੇ ਬਰਖਾਸਤ ਬਿਜਲੀ ਕਾਮਿਆਂ ਦੀ ਬਹਾਲੀ ਤੇ ਹੋਰ ਭੱਖਦੀਆਂ ਮੰਗਾਂ ਮਨਵਾਉਣ ਲਈ ਦਿੱਤਾ ਜਾਣ ਵਾਲਾ 15 ਨਵੰਬਰ ਦਾ ...

ਪੂਰੀ ਖ਼ਬਰ »

ਰਈਆ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਅਹਿਮ ਮੀਟਿੰਗ

ਰਈਆ, 14 ਨਵੰਬਰ (ਸ਼ਰਨਬੀਰ ਸਿੰਘ ਕੰਗ)¸ਹਲਕਾ ਬਾਬਾ ਬਕਾਲਾ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਜ਼ਰੂਰੀ ਮੀਟਿੰਗ ਜਥੇ: ਬਲਦੇਵ ਸਿੰਘ ਬੋਦੇਵਾਲ ਦੇ ਗ੍ਰਹਿ ਵਿਖੇ ਹੋਈ ਜਿਸ 'ਚ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਿੰਘ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਸੁਖਦਿਆਲ ਸਿੰਘ ਸਨਮਾਨਿਤ

ਚੇਤਨਪੁਰਾ, 14 ਨਵੰਬਰ (ਮਹਾਂਬੀਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਸਰਕਲ ਝੰਡੇਰ ਦੇ ਨਵ ਨਿਯੁਕਤ ਸਰਕਲ ਪ੍ਰਧਾਨ ਕਾਮਰੇਡ ਸੁਖਦਿਆਲ ਸਿੰਘ ਚੇਤਨਪੁਰਾ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਕੌਮੀ ਉਪ ਪ੍ਰਧਾਨ ਸ੍ਰੀ ਕੁਲਦੀਪ ਧਾਲੀਵਾਲ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਲਗਾਇਆ

ਅੰਮਿ੍ਤਸਰ, 14 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ. ਐਸ. ਐਸ. ਯੂਨਿਟ-1 (ਕਾਨੂੰਨ ਵਿਭਾਗ) ਅਤੇ ਐਨ. ਐਸ. ਐਸ. ਯੂਨਿਟ-2 ਵਲੋਂ ਖੂਨਦਾਨ ਕੈਂਪ ਲਾਇਆ ਗਿਆ | ਇਹ ਕੈਂਪ ਗੁਰੂ ਨਾਨਕ ਦੇਵ ਹਸਪਤਾਲ ਦੇ ਮਾਡਲ ਬਲੱਡ ਬੈਂਕ ਦੇ ਸਹਿਯੋਗ ਨਾਲ ਲਾਇਆ ...

ਪੂਰੀ ਖ਼ਬਰ »

ਅੰਮਿ੍ਤਸਰ ਇੰਜੀਨੀਅਰਿੰਗ ਕਾਲਜ 'ਚ ਜਾਗਿ੍ਤੀ ਸੰਸਥਾ ਨੇ ਅੰਤਰ ਸਕੂਲ ਡਰਾਇੰਗ ਮੁਕਾਬਲੇ ਕਰਵਾਏ

ਮਾਨਾਂਵਾਲਾ, 14 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮਿ੍ਤਸਰ ਕਾਲਜ ਆਫ਼ ਇੰਜ਼ੀਨੀਅਰਿੰਗ ਟੈਕਨਾਲੋਜੀ ਦੇ ਵਿਹੜੇ 'ਚ ਕਾਲਜ ਦੀ ਵਿੱਤ ਨਿਰਦੇਸ਼ਕ ਸ੍ਰੀਮਤੀ ਰਾਗਨੀ ਸ਼ਰਮਾ ਦੀ ਅਗਵਾਈ ਵਾਲੀ ਸਮਾਜ ਸੇਵੀ ਸੰਸਥਾ ਜਾਗਿ੍ਤੀ ਵਲੋਂ ਅੰਤਰ ਸਕੂਲ ਡਰਾਇੰਗ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੇ ਸਥਾਪਨਾ ਦਿਵਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਅੰਮਿ੍ਤਸਰ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ...

ਪੂਰੀ ਖ਼ਬਰ »

ਜ਼ਮੀਨੀ ਤਕਰਾਰ ਦੇ ਚੱਲਦਿਆਂ ਹੋਈ ਲੜਾਈ 'ਚ ਇਕ ਧਿਰ ਦੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਭਿੰਡੀ ਸੈਦਾਂ, 14 ਨਵੰਬਰ (ਪੱਤਰ ਪ੍ਰੇਰਕ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਗੁੱਲਗੜ੍ਹ ਵਿਖੇ ਬੀਤੇ ਦਿਨੀਂ ਕੰਡਿਆਲੀ ਤਾਰੋਂ ਪਾਰਲੀ ਜ਼ਮੀਨ ਦੇ ਝਗੜੇ ਦੇ ਚੱਲਦਿਆਂ 2 ਧਿਰਾਂ ਵਿਚਾਲੇ ਹੋਈ ਖੂਨੀ ਝੜੱਪ ਤੋਂ ਬਾਅਦ ਪੁਲਿਸ ਵਲੋਂ ਛਾਣਬੀਣ ਮਗਰੋਂ ਇਕ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਸਠਿਆਲਾ 'ਚ ਦਫ਼ਤਰ ਬਣਾਉਣ ਦਾ ਐਲਾਨ

ਸਠਿਆਲਾ, 14 ਨਵੰਬਰ (ਜਗੀਰ ਸਿੰਘ ਸਫਰੀ)- ਕਸਬਾ ਸਠਿਆਲਾ ਦੇ ਆਸ-ਪਾਸ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਸਠਿਆਲਾ ਵਿਖੇ ਦਫ਼ਤਰ ਬਣਾਉਣ ਦਾ ਐਲਾਨ ਕਰਨ ਬਾਰੇ ਖ਼ਬਰ ਹੈ | ਇਸ ਬਾਰੇ ਵਿਧਾਇਕ ਭਲਾਈਪੁਰ ਲੋਕਾਂ ਦੀਆਂ ...

ਪੂਰੀ ਖ਼ਬਰ »

ਰੇਤ ਦੀ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਦੋਸ਼ 'ਚ 5 ਵਿਰੁੱਧ ਮੁਕੱਦਮਾ ਦਰਜ

ਅਜਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੀਆਂ ਜ਼ਮੀਨਾਂ 'ਚੋਂ ਰੇਤ ਦੀ ਨਾਜਾਇਜ਼ ਮਾਇਨਿੰਗ ਕਰਵਾਉਣ ਵਾਲੇ ਪੰਜ ਵਿਅਕਤੀਆਂ ਿਖ਼ਲਾਫ਼ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ | ਥਾਣਾ ਅਜਨਾਲਾ ਦੇ ਐਸ. ਐਚ. ਓ. ਇੰਸਪੈਕਟਰ ਪਰਮਵੀਰ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਖੇਡਾਂ 'ਚ ਮਾਰੀਆਂ ਮੱਲਾਂ

ਚਵਿੰਡਾ ਦੇਵੀ, 14 ਨਵੰਬਰ (ਸਤਪਾਲ ਸਿੰਘ ਢੱਡੇ)- ਪੰਜਾਬ ਸਕੂਲ ਜ਼ਿਲ੍ਹਾ ਟੂਰਨਾਮੈਂਟ 'ਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਪ੍ਰਤੀਯੋਗਤਾਵਾਂ ਵਿਚ ਮੱਲਾਂ ਮਾਰੀਆਂ ਨੇ ਜਿਨ੍ਹਾਂ 'ਚ ਅੰਦਰ 14 ਲੜਕੀਆਂ ਸ਼ਾਟ ...

ਪੂਰੀ ਖ਼ਬਰ »

ਵੈਟਨਰੀ ਇੰੰਸਪੈਕਟਰਾ ਵਲੋਂ ਜ਼ੋਨਲ ਧਰਨਾ 16 ਨੂੰ -ਸੱਚਰ

ਚਵਿੰਡਾ ਦੇਵੀ, 14 ਨਵੰਬਰ (ਸਤਪਾਲ ਸਿੰਘ ਢੱਡੇ)- ਪੰਜਾਬ ਸਟੇਟ ਇੰਸਪੈਕਟਰਜ ਐਸੋਸੀਏਸ਼ਨ ਦੇ ਸੱਦੇ 'ਤੇ ਪਿਛਲੀ ਸਰਕਾਰ ਸਮੇਂ ਤੋਂ ਮੰਨੀਆਂ ਹੋਈਆਂ ਮੰਗਾਂ ਬਾਰੇ ਨੋਟੀਫ਼ੀਕੇਸ਼ਨ ਅਜੇ ਤੱਕ ਜਾਰੀ ਨਾ ਹੋਣ ਕਰਕੇ ਵੈਟਨਰੀ ਇੰਸਪੈਕਟਰਾਂ ਵਲੋਂ 16 ਨਵੰਬਰ ਨੂੰ ਜ਼ੋਨਲ ...

ਪੂਰੀ ਖ਼ਬਰ »

ਧਾਰਮਿਕ ਯਾਤਰਾ ਕਰ ਕੇ ਬਜ਼ੁਰਗਾਂ ਦਾ ਕਾਫ਼ਲਾ ਵਾਪਸ ਪਰਤਿਆ

ਚਵਿੰਡਾ ਦੇਵੀ, 14 ਨਵੰਬਰ (ਸਤਪਾਲ ਸਿੰਘ ਢੱਡੇ)- ਇਲਾਕੇ 'ਚ ਧਾਰਮਿਕ ਪੱਖੋਂ ਮੋਹਰੀ ਗਿਣੇ ਜਾਂਦੇ ਪਿੰਡ ਢੱਡੇ ਤੋਂ ਪ੍ਰਵਾਸੀ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰਨਾਂ ਨੇੜਲੇ ਗੁਰਧਾਮਾਂ ...

ਪੂਰੀ ਖ਼ਬਰ »

ਧੱਕੇ ਨਾਲ ਪਹੇ ਨੂੰ ਵਾਹ ਕੇ ਜ਼ਮੀਨ ਵਿਚ ਮਿਲਾਇਆ

ਚੋਗਾਵਾਂ, 14 ਨਵੰਬਰ (ਗੁਰਬਿੰਦਰ ਸਿੰਘ ਬਾਗੀ)- ਬੀਤੀ ਰਾਤ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸਿੱਧਵਾਂ ਦੀ 34 ਕਨਾਲਾਂ ਜ਼ਮੀਨ ਜੋ ਕਿ ਦਲਜੀਤ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਮੀਰਾਂ ਕੋਟ ਨੇ 2006 ਵਿਚ ਖਰੀਦੀ ਸੀ, ਉਸ ਜ਼ਮੀਨ ਨੂੰ ਜੋੜਦੇ ਸਰਕਾਰੀ ਪਹੇ ਰਸਤੇ ਨੂੰ ਪਿੰਡ ...

ਪੂਰੀ ਖ਼ਬਰ »

ਜ਼ਮੀਨੀ ਤਕਰਾਰ ਦੇ ਚੱਲਦਿਆਂ ਹੋਈ ਲੜਾਈ 'ਚ ਇਕ ਧਿਰ ਦੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਭਿੰਡੀ ਸੈਦਾਂ, 14 ਨਵੰਬਰ (ਪੱਤਰ ਪ੍ਰੇਰਕ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਗੁੱਲਗੜ੍ਹ ਵਿਖੇ ਬੀਤੇ ਦਿਨੀਂ ਕੰਡਿਆਲੀ ਤਾਰੋਂ ਪਾਰਲੀ ਜ਼ਮੀਨ ਦੇ ਝਗੜੇ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਫ ਤੋਂ ਬਾਅਦ ਪੁਲਿਸ ਵਲੋਂ ਛਾਣਬੀਣ ਮਗਰੋਂ ਇਕ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਦੇ ਬਜ਼ਾਰ 'ਚੋਂ ਨਾਜਾਇਜ਼ ਕਬਜ਼ੇ ਹਟਾਏ

ਜੰਡਿਆਲਾ ਗੁਰੂ, 14 ਨਵੰਬਰ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ 'ਚ ਲਗਾਤਾਰ ਬਾਜ਼ਾਰਾਂ 'ਚ ਹੋ ਰਹੇ ਕਥਿਤ ਨਾਜਾਇਜ਼ ਕਬਜ਼ੇ ਟ੍ਰੈਫ਼ਿਕ ਸਮੱਸਿਆ ਦਾ ਮੁੱਖ ਕਾਰਨ ਬਣਦੇ ਜਾ ਰਹੇ ਹਨ | ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਕ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ...

ਪੂਰੀ ਖ਼ਬਰ »

ਸ਼ੋ੍ਰਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੀ ਸਾਲਾਨਾ ਇਕੱਤਰਤਾ

ਜੰਡਿਆਲਾ ਗੁਰੂ, 14 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)- ਸ਼ੋ੍ਰਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੀ ਸਾਲਾਨਾ ਇਕੱਤਰਤਾ ਜੰਡਿਆਲਾ ਗੁਰੂ ਵਿਖੇ ਸਭਾ ਦੇ ਪ੍ਰਧਾਨ ਡਾ: ਸੁਖਦੇਵ ਸਿੰਘ ਪਾਂਧੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਕੋਲੋਂ ਮਾਂ ਬੋਲੀ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ

ਚੱਬਾ, 14 ਨਵੰਬਰ (ਜੱਸਾ ਅਨਜਾਣ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਜਾਗਿ੍ਤੀ ਮਾਰਚ (ਨਗਰ ਕੀਰਤਨ ਦੇ ਰੂਪ 'ਚ) ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ...

ਪੂਰੀ ਖ਼ਬਰ »

20-21 ਨੂੰ ਪਾਰਲੀਮੈਂਟ ਘਿਰਾਓ ਐਕਸ਼ਨ 'ਚ ਜ਼ਿਲੇ੍ਹ 'ਚੋਂ ਕਿਸਾਨ-ਮਜ਼ਦੂਰ ਵੱਡੀ ਗਿਣਤੀ 'ਚ ਪੁੱਜਣਗੇ-ਖਤਰਾਏ, ਓਡਰ

ਅਜਨਾਲਾ, 14 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਨੇ ਪਿੰਡ ਧਾਰੀਵਾਲ ਕਲੇਰ, ਮੁਕਾਮ, ਡੱਬਰ, ਤੇੜਾ ਆਦਿ ਪਿੰਡਾਂ 'ਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਮੋਦੀ ...

ਪੂਰੀ ਖ਼ਬਰ »

ਸੰਗੀਤ ਸਮਾਗਮ ਕਰਵਾਇਆ

ਲੋਪੋਕੇ, 14 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤ ਨਗਰ ਵਿਖੇ ਅੱਜ ਸੁਰ ਸੰਵਾਦ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸੰਗੀਤ ਰੰਗਾਰੰਗ ਪ੍ਰੋਗਰਾਮ ਸੁਨਿਹਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਸਮਾਗਮ ਵਿਚ ...

ਪੂਰੀ ਖ਼ਬਰ »

ਪ੍ਰੀਖਿਆਵਾਂ ਦੇ ਰੋਲ ਨੰਬਰ ਵੈਬ ਪੋਰਟਲ 'ਤੇ ਉਪਲਬੱਧ

ਅੰਮਿ੍ਤਸਰ, 14 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਸ਼ਨ ਨਵੰਬਰ/ਦਸੰਬਰ 'ਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੇ ਵੈਬ ਪੋਰਟਲ 'ਤੇ ਉਪਲਬਧ ਹਨ | ਸਬੰਧਤ ਵਿਦਿਆਰਥੀ ਆਪਣੇ ਰੋਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX