ਤਾਜਾ ਖ਼ਬਰਾਂ


ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  10 minutes ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  34 minutes ago
ਲੁਧਿਆਣਾ : ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਗ਼ੁਲਾਮ ਗੌਤਮ ਦੇ ਦਫ਼ਤਰ 'ਤੇ ਅੱਜ ਸ਼ਾਮ ਕੁੱਝ ਕਾਂਗਰਸੀ ਵਰਕਰਾਂ ਨੇ ਗੁੰਡਾਗਰਦੀ ਕਰਦਿਆਂ ਦਫ਼ਤਰ ਦੀ ਭੰਨਤੋੜ ਕਰ ਦਿੱਤੀ । ਇਸ ਮੌਕੇ ਉਨ੍ਹਾਂ ਨੇ ਗ਼ੁਲਾਮ ਗੌਤਮ...
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  about 1 hour ago
ਗੁਰਦਾਸਪੁਰ, 24 ਫਰਵਰੀ (ਆਰਿਫ਼)-ਗੁਰਦਾਸਪੁਰ, ਦੀਨਾਨਗਰ, ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਅੱਜ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  about 1 hour ago
ਫ਼ਾਜ਼ਿਲਕਾ, 23 ਫ਼ਰਵਰੀ (ਪ੍ਰਦੀਪ ਕੁਮਾਰ) - ਪਾਕਿ ਨਸ਼ਾ ਤਸਕਰਾਂ ਦੇ ਮਨਸੂਬਿਆ ਨੂ ਫ਼ੇਲ ਕਰਦਿਆ ਬੀ.ਐੱਸ.ਐੱਫ ਦੀ 2 ਬਟਾਲੀਅਨ ਦੇ ਜਵਾਨਾ ਵਲੋ ਫ਼ਾਜ਼ਿਲਕਾ ਸੈਕਟਰ...
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  about 1 hour ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਨ ਆਸ਼ੂ ਉੱਪਰ ਉਨ੍ਹਾਂ ਨੂੰ ਧਮਕੀ ਦੇਣ...
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  about 2 hours ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੇ ਵਾਰਡ ਨੰ. 48 'ਚ ਪੈਂਦੇ ਧੱਕਾ ਕਲੋਨੀ ਇਲਾਕੇ 'ਚ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਕੀਤੇ ਹਮਲੇ 'ਚ ਕਈ ਲੋਕਾਂ...
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  about 1 hour ago
ਚੀਮਾ ਮੰਡੀ (ਸੰਗਰੂਰ), 23 ਫਰਵਰੀ - (ਦਲਜੀਤ ਸਿੰਘ ਮੱਕੜ) - ਬੀਤੇ ਦਿਨ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਦਿੱਲੀ ਜਾਣ ਤੋਂ ਰੋਕੇ ਗਏ ਕਿਸਾਨਾਂ ਨੇ ਅੱਜ ਪੂਰਾ ਦਿਨ ਰੋਸ ਰੈਲੀ ਤੋਂ ਬਾਅਦ...
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  about 2 hours ago
ਕੁੱਲੂ, 23 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਪੈਂਦੇ ਦਗੇਨੀ ਪਿੰਡ ਵਿਖੇ 11 ਘਰਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ...
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  about 2 hours ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  about 3 hours ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  about 3 hours ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 3 hours ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  about 3 hours ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 4 hours ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  about 4 hours ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  about 4 hours ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  about 5 hours ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  about 5 hours ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  about 6 hours ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  about 6 hours ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  about 7 hours ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  about 7 hours ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  about 7 hours ago
ਮੋਦੀ ਤੇ ਟਰੂਡੋ ਦੀ ਹੋਈ ਮੁਲਾਕਾਤ
. . .  about 8 hours ago
ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਬੰਧਨ 'ਚ ਬੱਝੇ
. . .  about 8 hours ago
ਅੱਜ ਸ਼ਾਮ ਰਾਹੁਲ ਨਾਲ ਮੁਲਾਕਾਤ ਕਰਨਗੇ ਟਰੂਡੋ
. . .  about 8 hours ago
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਅਨਾਜ ਮੰਡੀ ਕੀਤਾ ਨਜ਼ਰਬੰਦ
. . .  about 8 hours ago
ਟਰੂਡੋ ਤੇ ਸੁਸ਼ਮਾ ਵਿਚਕਾਰ ਮੁਲਾਕਾਤ
. . .  about 9 hours ago
ਟਰੂਡੋ ਪਰਿਵਾਰ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 9 hours ago
ਅੱਤਵਾਦ 'ਤੇ ਪਾਕਿਸਤਾਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਟਰੰਪ
. . .  about 9 hours ago
ਪਾਕਿਸਤਾਨ ਨੇ ਕਾਰਨਾਹ ਸੈਕਟਰ 'ਚ ਕੀਤੀ ਗੋਲੀਬਾਰੀ
. . .  about 9 hours ago
ਮੋਦੀ ਨੇ ਟਰੂਡੋ ਦਾ ਕੀਤਾ ਸ਼ਾਨਦਾਰ ਸਵਾਗਤ
. . .  about 10 hours ago
ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ
. . .  about 10 hours ago
ਸਕੂਲ ਬਾਹਰ ਵਿਦਿਆਰਥੀ ਦੀ ਬੇਰਹਿਮੀ ਨਾਲ ਹੱਤਿਆ
. . .  about 10 hours ago
ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਮਾਮਲੇ 'ਚ ਐਨ.ਆਈ.ਏ. ਵਲੋਂ ਕੇਸ ਦਰਜ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਲੁਧਿਆਣਾ

ਸੰਘਣੀ ਧੁੰਦ ਤੇ ਜ਼ਹਿਰੀਲੇ ਧੂੰਏਾ ਨੇ ਸ਼ਹਿਰ ਦੀ ਰੋਕੀ ਰਫ਼ਤਾਰ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ ਵਿਚ ਅੱਜ ਸ਼ਾਮ ਪਈ ਸੰਘਣੀ ਧੁੰਦ ਅਤੇ ਫੈਲੇ ਜਹਿਰੀਲੇ ਧੂੰਏਾ ਕਾਰਨ ਸ਼ਹਿਰ ਦੀ ਰਫ਼ਤਾਰ ਮੱਧਮ ਪੈ ਗਈ ਅਤੇ ਸੜਕੀ ਅਤੇ ਰੇਲ ਆਵਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ | ਜਾਣਕਾਰੀ ਅਨੁਸਾਰ ਅੱਜ ਸ਼ਾਮ 4 ਵਜੇ ਸ਼ਹਿਰ ਵਿਚ ਹਨੇਰਾਂ ਹੋ ਗਿਆ ਅਤੇ ਹਰ ਪਾਸੇ ਜ਼ਹਿਰੀਲਾ ਧੂੰਆਂ, ਧੁੰਦ ਫੈਲ ਗਈ | ਲੋਕ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾਕੇ ਸੜਕਾਂ 'ਤੇ ਚੱਲ ਰਹੇ ਸਨ | ਇਨ੍ਹਾਂ ਹਲਾਤਾਂ ਨੇ ਸੜਕੀ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ | ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਘੱਟ ਗਈ ਅਤੇ ਲੋਕ ਘਰ ਪਹੁੰਚਣ ਦੀ ਕਾਹਲੀ ਕਰਨ ਲੱਗ ਪਏ | ਸੰਘਣੀ ਧੁੰਦ ਅਤੇ ਜਹਿਰੀਲੇ ਧੂੰਏਾ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਲੁਧਿਆਣਾ ਦੀ ਹਦੂਦ ਅੰਦਰ ਦਾਖ਼ਲ ਹੁੰਦੇ ਹੀ ਰੇਲ ਗੱਡੀਆਂ ਦੀ ਰਫ਼ਤਾਰ ਘੱਟ ਗਈ | ਰੇਲ ਗੱਡੀਆਂ ਪਿਛਲੇ ਕਾਫ਼ੀ ਦਿਨਾਂ ਤੋਂ ਦੇਰੀ ਨਾਲ ਚੱਲ ਰਹੀਆਂ ਸਨ ਪਰ ਇਨ੍ਹਾਂ ਹਲਾਤਾਂ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਹੋਰ ਘੱਟ ਗਈ | ਅੱਜ ਸਵੇਰੇ ਏ.ਡੀ.ਸੀ.ਪੀ. ਟਰੈਫ਼ਿਕ ਸ. ਸੁਖਪਾਲ ਸਿੰਘ ਬਰਾੜ ਵੱਲੋਂ ਲੁਧਿਆਣਾ ਫਿਰੋਜ਼ਪੁਰ ਸੜਕ ਤੇ ਵੇਰਕਾ ਮਿਲਕ ਪਲਾਂਟ ਨੇੜੇ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ | ਇਸ ਮੌਕੇ ਏ.ਟੀ.ਯੂ. ਜਥੇਬੰਦੀ ਵੱਲੋਂ ਪੁਲਿਸ ਨੂੰ ਸਹਿਯੋਗ ਦਿੱਤਾ ਗਿਆ | ਇਸ ਸਮੇਂ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਧਰੋੜ, ਹਰਨੇਕ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਲਵਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ |
ਪਿੰਡਾਂ 'ਚ ਦਿਨੇ ਇਕ ਵਜੇ ਧੰੂਆਂ ਛਾਇਆ
* ਡਾਕਟਰ ਵੀ ਹੋਏ ਬਿਮਾਰ
ਲੁਧਿਆਣਾ, (ਸਲੇਮਪੁਰੀ)-ਅੱਜ ਲਗਭਗ ਦਿਨ ਵੇਲੇ ਇਕ ਵਜੇ ਹੀ ਪੇਂਡੂ ਖੇਤਰ ਵਿਚ ਜ਼ਹਿਰੀਲਾ ਧੰੂਆਂ ਫੈਲ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਸਰੀਰਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਾਬਕਾ ਡੀ.ਡੀ.ਪੀ.ਓ ਮਹਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਦਿਨ ਵੇਲੇ ਜਦੋਂ ਅਚਾਨਕ ਧੰੂਆਂ ਛਾ ਗਿਆ ਤਾਂ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਅਤੇ ਲੋਕਾਂ ਨੂੰ ਖੰਘ ਆਉਣ ਲੱਗ ਪਈ | ਵੱਖ-ਵੱਖ ਹਸਪਤਾਲਾਂ ਦੇ ਡਾਕਟਰਾਂ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਲੋਕਾਂ ਨੂੰ ਕੀ ਦਸ ਸਕਦੇ ਹਾਂ, ਕਿਉਂਕਿ ਇਸ ਧੰੂਆਂ ਨਾਲ ਆਮ ਲੋਕਾਂ ਦੀ ਤਰ੍ਹਾਂ ਡਾਕਟਰ ਵੀ ਬਿਮਾਰ ਹੋ ਗਏ ਹਨ | ਡਾਕਟਰਾਂ ਨੇ ਦੱਸਿਆ ਕਿ ਫੈਲੇ ਇਸ ਜ਼ਹਿਰੀਲੇ ਧੰੂਏਾ ਕਾਰਨ ਅੱਖਾਂ ਅਤੇ ਗਲੇ ਵਿਚ ਖਾਰਸ਼ ਹੋ ਰਹੀ ਹੈ ਅਤੇ ਆਮ ਲੋਕਾਂ ਖਾਸ ਕਰਕੇ ਸਾਹ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ | ਦਿਲ ਦੇ ਰੋਗਾਂ ਦੇ ਮਾਹਿਰ ਡਾ: ਆਰ.ਪੀ ਸਿੰਘ ਨੇ ਕਿਹਾ ਕਿ ਦਿਲ ਦੇ ਰੋਗਾਂ ਅਤੇ ਸਾਹ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਇਸ ਧੰੂਏਾ ਤੋਂ ਬਚਾਅ ਕਰਨ ਲਈ ਘਰਾਂ ਅੰਦਰ ਹੀ ਰਹਿਣਾ ਠੀਕ ਹੈ |
ਸਾਫ਼ ਹੋਇਆ ਅਸਮਾਨ ਮੁੜ ਜ਼ਹਿਰੀਲੇ ਧੂੰਏ ਦੀ ਪਰਤ 'ਚ ਲੁਕਿਆ
* ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਅੱਗ ਨੇ ਵਾਤਾਵਰਨ ਕੀਤਾ ਹੋਰ ਜ਼ਹਿਰੀਲਾ
ਇਯਾਲੀ/ਥਰੀਕੇ, (ਮਨਪ੍ਰੀਤ ਸਿੰਘ ਔਲਖ)-ਬੀਤੇ ਕਈ ਦਿਨਾਂ ਤੋਂ ਵਾਤਾਵਰਨ ਵਿਚ ਹੱਦ ਦਰਜ਼ੇ ਦੇ ਪ੍ਰਦੂਸ਼ਨ ਨਾਲ ਫੈਲੇ ਧੂੰਏ ਅਤੇ ਧੁੰਦ ਦੀ ਮਾਰ ਝੱਲ ਰਹੇ ਲੋਕਾਂ ਨੂੰ ਅੱਜ ਹਵਾ ਚੱਲਣ ਅਤੇ ਬੱਦਲਬਾਈ ਕਾਰਨ ਹਲਕੀ ਬਾਰਿਸ਼ ਤੋਂ ਬਾਅਦ ਸਾਫ ਹੋਏ ਮੌਸਮ ਦੇ ਨਾਲ ਹੀ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਲਗਾਈ ਗਈ ਅੱਗ ਨਾਲ ਵਾਤਾਵਰਨ ਵਿਚ ਫੈਲੇ ਜ਼ਹਿਰੀਲੇ ਧੂੰਏ ਕਾਰਨ ਜਿਥੇ ਕਈ ਲੋਕ ਅੱਖਾਂ ਵਿਚ ਜਲਣ ਹੋਣ ਅਤੇ ਦਮੇ ਦੀ ਮਰੀਜਾਂ ਵਲੋਂ ਸਾਹ ਲੈਣ ਵਿਚ ਮੁਸ਼ਕਿਲ ਆਉਣ ਕਾਰਨ ਡਾਕਟਰਾਂ ਦੇ ਕੋਲ ਜਾਣਾ ਪਿਆ, ਉਥੇ ਦੁਪਹਿਰ ਬਾਅਦ ਕਰੀਬ 3 ਵਜੇ ਹੀ ਅਸਮਾਨ ਵਿਚ ਛਾਏ ਜਹਿਰੀਲੇ ਧੂੰਏ ਦੇ ਬੱਦਲਾਂ ਨੇ ਸੜਕਾਂ ਤੇ ਜਾ ਰਹੇ ਰਾਹਗੀਰਾਂ ਲਈ ਕਾਫੀ ਮੁਸ਼ਕਿਲ ਹਲਾਤ ਪੈਦਾ ਕਰ ਦਿੱਤੇ ਅਤੇ ਰਾਹਗੀਰ ਆਪਣੇ ਘਰਾਂ ਤੱਕ ਬੜੀ ਮੁਸ਼ਕਿਲ ਨਾਲ ਪਹੁੰਚ ਸਕੇ |ਪ੍ਰਦੂਸ਼ਨ ਤੇ ਚਿੰਤਾ ਜਾਹਿਰ ਕਰਦੇ ਹੋਏ ਕਈ ਸ਼ਖਸੀਅਤਾਂ ਨੇ ਕਿਹਾ ਕਿ ਜੇਕਰ ਵਾਤਾਵਰਨ ਵਿਚ ਜਹਿਰ ਘੁਲਣਾ ਬੰਦ ਨਾ ਹੋਇਆ ਤਾ ਉਹ ਦਿਨ ਦੂਰ ਨਹੀ ਜਦੋ ਪੰਜਾਬੀ ਪੰਜਾਬ ਨੂੰ ਖਤਮ ਹੁੰਦਾ ਆਪਣੇ ਅੱਖੀ ਵੇਖਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੀਆਂ |
ਦੋ ਪਹੀਆ ਵਾਹਨ ਚਾਲਕਾਂ, ਦਮੇ ਦੇ ਮਰੀਜ਼ਾਂ ਤੇ ਬੱਚਿਆਂ ਨੂੰ ਸਾਹ ਲੈਣਾ ਹੋਇਆ ਔਖਾ
ਲੁਧਿਆਣਾ, (ਪੁਨੀਤ ਬਾਵਾ)-ਧੁਆਂਖੀ ਧੁੰਦ ਕਰਕੇ ਮਹਾਂਨਗਰ ਲੁਧਿਆਣਾ ਵਿਚ ਦੁਪਹਿਰ ਸਮੇਂ ਹੀ ਹਨ੍ਹੇਰਾ ਛਾ ਗਿਆ, ਜਿਸ ਕਰਕੇ ਆਮ ਲੋਕਾਂ ਨੂੰ ਸਾਹ ਲੈਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਧੁਆਂਖ ਧੁੰਦ ਕਰਕੇ ਸੜਕੀ ਤੇ ਰੇਲ ਆਵਾਜਾਈ ਵਿਚ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 3 ਵਜੇ ਤੱਕ ਮਹਾਂਨਗਰ ਵਿਚ ਧੁੱਪ ਛਾਈ ਹੋਈ ਸੀ, ਪਰ ਅਚਾਨਕ ਕੁੱਝ ਸਮੇਂ ਬਾਅਦ ਹੀ ਮਹਾਂਨਗਰ ਵਿਚ ਧੁਆਂਖੀ ਧੁੰਦ ਛਾ ਗਈ, ਧੁੰਦ ਵਿਚ ਜ਼ਹਿਰੀਲਾ ਧੂੰਆ ਹੋਣ ਕਰਕੇ ਦੋ ਪਹੀਆ ਵਾਹਨ ਚਾਲਕਾਂ, ਦਮੇ ਤੇ ਹੋਰ ਬੀਮਾਰੀਆਂ ਦੇ ਮਰੀਜ਼ਾਂ, ਬੱਚਿਆਂ ਅਤੇ ਜੀਵ-ਜੰਤੂਆਂ ਨੂੰ ਸਾਹ ਲੈਣ ਵਿਚ ਭਾਰੀ ਮੁਸ਼ਕਿਲ ਆਈ।
ਏਅਰ ਪ੍ਰਦੂਸ਼ਣ ਇੰਨਡੈਕਸ ਅਨੁਸਾਰ ਦਿੱਲੀ ਵਿਚ ਹਵਾ ਪ੍ਰਦੂਸ਼ਣ 393 ਸੂਚਕ ਅੰਕ, ਹਰਿਆਣਾ ਵਿਚ 366 ਸੂਚਕ ਅੰਕ, ਅੰਮ੍ਰਿਤਸਰ 'ਚ 207 ਸੂਚਕ ਅੰਕ ਤੇ ਲੁਧਿਆਣਾ ਵਿਚ 348 ਸੂਚਕ ਅੰਕ ਮਾਪਿਆ ਗਿਆ। ਪਰ ਬਿੱਟ ਸਪਾਈ ਹਵਾ ਪ੍ਰਦੂਸ਼ਣ ਏ.ਪੀ.ਆਈ. ਅਨੁਸਾਰ ਮਹਾਂਨਗਰ ਲੁਧਿਆਣਾ ਵਿਚ ਸ਼ਾਮ ਸਮੇਂ ਹਵਾ ਪ੍ਰਦੁੂਸ਼ਣ 684 ਸੂਚਕ ਅੰਕ, ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਪੀ.ਐਮ. 2.5-200.8 ਰਿਹਾ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਪਿਛਲੇ ਦਿਨਾਂ ਵਿਚ ਪੰਜਾਬ ਅੰਦਰ ਟਾਂਵੇ-ਟਾਂਵੇ ਥਾਂ 'ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ, ਪਰ ਅੱਜ ਮੌਸਮ ਠੀਕ ਹੋਣ ਕਰਕੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਇਕ ਦਮ ਸਾਫ਼ ਮੌਸਮ ਧੂਆਂਖੀ ਧੁੰਦ ਵਿਚ ਬਦਲ ਗਿਆ ਅਤੇ ਲੋਕਾਂ ਦੀਆਂ ਅੱਖਾਂ ਜਲਣ ਵਰਗੀ ਸਮੱਸਿਆ ਆਈ। ਮਹਾਂਨਗਰ ਦੇ ਸਨਅਤਕਾਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਕੋਈ ਕਾਰਖਾਨੇਦਾਰ ਪ੍ਰਦੂਸ਼ਣ ਫੈਲਾਉਂਦਾ ਫੜਿਆ ਜਾਂਦਾ ਹੈ, ਤਾਂ ਉਸ ਦੇ ਕਾਰਖਾਨੇ ਨੂੰ ਸੀਲ ਕਰਕੇ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ, ਪਰ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਫੜ੍ਹੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਜ਼ੁਰਮਾਨਾ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨੂੰ ਤਾਂ ਹੀ ਠੱਲ੍ਹ ਪੈ ਸਕਦੀ ਹੈ, ਜੇਕਰ ਕਿਸਾਨਾਂ ਦੇ ਖਿਲਾਫ਼ ਵੀ ਸਨਅਤਕਾਰਾਂ ਵਾਲੀ ਕਾਰਵਾਈ ਕੀਤੀ ਜਾਵੇ।

ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ

ਪੰਡਿਤ ਨਹਿਰੂ ਜੀ ਦੇ ਜਨਮ ਦਿਨ ਮੌਕੇ ਕੀਤਾ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਲਾਡੋਵਾਲ, 14 ਨਵੰਬਰ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਚੂਹੜਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ (ਬਲਾਕ ਮਾਂਗਟ-1) ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਅਗਾਜ ਕੀਤਾ ਗਿਆ, ਜਿਸ ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਸਤੀ ਜੋਧੇਵਾਲ ਵਿਚ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਲਪੇਟ ਵਿਚ ਲੈ ਲਿਆ | ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਅਮਰਜੀਤ ਕੁਮਾਰ (28) ਵਾਸੀ ਮਾਇਆਪੁਰੀ ਵਜੋਂ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਟਿੱਪਰ ਚਾਲਕ ਦੀ ਮੌਤ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪਿੰਡ ਗਿੱਲ ਵਿਚ ਕਰੰਟ ਲੱਗਣ ਕਾਰਨ ਇਕ ਟਿੱਪਰ ਚਾਲਕ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਬਿਕਰਮਜੀਤ ਸਿੰਘ (35) ਵਾਸੀ ਹੈਬੋਵਾਲ ਵਜੋਂ ਕੀਤੀ ਗਈ ਹੈ | ਬਿਕਰਮਜੀਤ ਸਿੰਘ ਬੀਤੀ ਸ਼ਾਮ ਰੇਤ ਛੱਡਣ ਲਈ ਪਿੰਡ ਗਿੱਲ ਗਿਆ ਸੀ ...

ਪੂਰੀ ਖ਼ਬਰ »

ਡੇਂਗੂ ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 1499 ਹੋਈ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਡੇਂਗੂ ਬੁਖਾਰ ਦਾ ਪ੍ਰਕੋਪ ਜਿਉਂ ਦਾ ਤਿਉਂ ਹੈ, ਜਿਸ ਕਾਰਨ ਇਸ ਬੁਖਾਰ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਡਰ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਹੁਣ ਤੱਕ 1499 ਸ਼ੱਕੀ ...

ਪੂਰੀ ਖ਼ਬਰ »

300 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ 'ਤੇ ਪੁਲਿਸ ਵਲੋਂ ਇਕ ਮਕਾਨ ਵਿਚ ਛਾਪਾਮਾਰੀ ਕਰਕੇ 300 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿਚ ਮਨੋਜ ਉਰਫ਼ ਮੋਜੀ ਵਾਸੀ ਸ਼ਿਮਲਾਪੁਰੀ ਿਖ਼ਲਾਫ਼ ...

ਪੂਰੀ ਖ਼ਬਰ »

ਜੀ.ਆਰ.ਡੀ ਅਕੈਡਮੀ ਦੇ ਵਿਦਿਆਰਥੀਆਂ ਨੇ ਬਾਲ ਦਿਵਸ ਨੂੰ ਟ੍ਰੈਫਿਕ ਸੇਫਟੀ ਮੁਹਿੰਮ ਦੇ ਰੂਪ ਵਜੋਂ ਮਨਾਇਆ

ਲੁਧਿਆਣਾ, 14 ਨਵੰਬਰ (ਅ.ਬ.)-ਜੀ.ਆਰ.ਡੀ ਅਕੈਡਮੀ ਲੁਧਿਆਣਾ ਦੇ ਹੋਣਹਾਰ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਬਾਲ ਦਿਵਸ ਨੂੰ ਟ੍ਰੈਫਿਕ ਸੇਫਟੀ ਮੁਹਿੰਮ ਦੇ ਰੂਪ ਵਜੋਂ ਮਨਾਇਆ | ਇਸ ਸਬੰਧੀ ਅਕੈਡਮੀ ਦੇ ਕੈਂਪਸ ਵਿਖੇ ਹੁੰਡਈ ਮੋਟਰ ਇੰਡੀਆ ਫਾਊਡੇਸ਼ਨ ਦੇ ਨਿੱਘੇ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਇਹ ਨੌਜਵਾਨ ਇਕ ਲੜਕੀ ਪਾਸੋਂ 2 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ ...

ਪੂਰੀ ਖ਼ਬਰ »

ਆਰ. ਟੀ. ਆਈ. ਐਕਟੀਵਿਸਟ 'ਤੇ ਹਮਲਾ ਕਰਨ ਵਾਲਾ ਕਾਬੂ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿੰਦੇ ਆਰ. ਟੀ. ਆਈ. ਐਕਟਵਿਸਟ ਵਿਚ ਸ੍ਰੀ ਅਰਵਿੰਦ ਸ਼ਰਮਾ ਦੇ ਘਰ ਤੇ ਹਮਲਾ ਕਰਕੇ ਭੰਨਤੋੜ ਕਰਨ ਵਾਲੇ ਉਨ੍ਹਾਂ ਦੇ ਗੁਅੰਢੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 15 ਮਹੀਨੇ ਦੀ ਬੱਚੀ ਦੀ ਮੌਤ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਰਣਧੀਰ ਸਿੰਘ ਨਗਰ ਦੇ ਐਲ-ਬਲਾਕ ਵਿਚ ਹੋਏ ਇਕ ਸੜਕ ਹਾਦਸੇ ਵਿਚ 15 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਹੈ | ਮਿ੍ਤਕ ਬੱਚੀ ਦੀ ਸ਼ਨਾਖ਼ਤ ਪੀਹੂ ਪੁੱਤਰ ਵਿਨੇ ਕੁਮਾਰ ਵਜੋਂ ਕੀਤੀ ਗਈ ਹੈ | ਵਿਨੇ ਕੁਮਾਰ ਸਬਜੀ ਵੇਚਣ ...

ਪੂਰੀ ਖ਼ਬਰ »

ਦੇਹ ਵਪਾਰ ਦੇ ਅੱਡੇ 'ਤੇ ਬੰਦੀ ਬਣਾਈ ਲੜਕੀ ਨੂੰ ਪੁਲਿਸ ਨੇ ਛੁਡਵਾਇਆ- ਸੰਚਾਲਿਕਾ ਫਰਾਰ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੁੰਡੀਆਂ ਦੀ 33 ਫੁੱਟਾ ਸੜਕ 'ਤੇ ਦੇਹ ਵਪਾਰ ਦੇ ਅੱਡੇ 'ਤੇ ਬੰਦੀ ਬਣਾ ਕੇ ਰੱਖੀ ਲੜਕੀ ਨੂੰ ਮੁਹੱਲੇ ਵਾਲਿਆਂ ਦੀ ਮਦਦ ਨਾਲ ਪੁਲਿਸ ਵਲੋਂ ਛੁਡਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਮੂਲ ਰੂਪ ਵਿਚ ਬਿਹਾਰ ਦੀ ਰਹਿਣ ...

ਪੂਰੀ ਖ਼ਬਰ »

ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕਿਸਾਨਾਂ ਨੂੰ ਪਾਣੀ ਦਾ ਛਿੜਕਾਅ ਕਰਨ ਦੀ ਅਪੀਲ

ਲੁਧਿਆਣਾ, 14 ਨਵੰਬਰ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਜੀ.ਐਸ. ਗਿੱਲ ਨੇ ਅੱਜ ਆਸਮਾਨ ਵਿਚ ਛਾਈ ਧੁਆਂਖੀ ਧੁੰਦ ਨੂੰ ਆਮ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ...

ਪੂਰੀ ਖ਼ਬਰ »

ਹਥਿਆਰਬੰਦ ਲੁਟੇਰੇ ਡਰਾਈਵਰ ਨੂੰ ਗੋਲੀ ਮਾਰ ਕੇ ਕਾਰ ਖੋਹ ਕੇ ਫਰਾਰ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਪੌਸ਼ ਇਲਾਕੇ ਰਾਜਗੁਰੂ ਨਗਰ ਵਿਚ ਅੱਜ ਦਿਨ ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਵਪਾਰੀ ਦੇ ਡਰਾਈਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਫਾਰਚੂਨਰ ਕਾਰ ਖੋਹ ਕੇ ਫਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ਼ੱਕੀ ਹਾਲਾਤਾਂ 'ਚ ਕਾਰ ਨੂੰ ਲੱਗੀ ਅੱਗ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਵਪੁਰੀ ਵਿਚ ਅੱਜ ਰਾਤ ਸ਼ੱਕੀ ਹਾਲਾਤਾਂ ਵਿਚ ਇਕ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਜੋਤੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਖਾਲੀ ਪਲਾਟ ਵਿਚ ਖੜ੍ਹੀ ਸੀ | ...

ਪੂਰੀ ਖ਼ਬਰ »

ਖ਼ਤਰਨਾਕ ਚੋਰ ਗਿਰੋਹ ਦੇ ਤਿੰਨ ਮੈਂਬਰ ਪੁਲਿਸ ਵਲੋਂ ਗਿ੍ਫ਼ਤਾਰ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ 16 ਮੋਬਾਈਲ ਦੋ ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਧੂੰਏਾ ਨੂੰ ਮੁੱਖ ਰੱਖ ਕੇ ਵੱਖ-ਵੱਖ ਥਾਵਾਂ 'ਤੇ ਐਬੂਲੈਂਸ ਗੱਡੀਆਂ ਖੜ੍ਹਾਉਣ ਦਾ ਐਲਾਨ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਲੁਧਿਆਣਾ ਵਿਚ ਜ਼ਹਿਰੀਲੇ ਧੂੰਏਾ ਨੇ ਜ਼ਿਆਦਾ ਪਸਾਰਾ ਕੀਤਾ ਹੋਇਆ ਹੈ | ਧੂੰਏਾ ਕਾਰਨ ਹੋਣ ਵਾਲੀਆਂ ਸੰਭਾਵੀ ਦੁਰਘਟਨਾਵਾਂ/ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਲੁਧਿਆਣਾ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਦਾਖ਼ਲਿਆਂ ਲਈ ਲੁਧਿਆਣਾ ਦੇ ਸਕੂਲਾਂ ਨੂੰ ਮੱਠਾ ਹੁੰਗਾਰਾ

ਲੁਧਿਆਣਾ, 14 ਨਵੰਬਰ (ਪਰਮੇਸ਼ਰ ਸਿੰਘ)- ਪੰਜਾਬ ਸਰਕਾਰ ਵਲੋਂ ਸਿੱਖਿਆ ਸੁਧਾਰਾਂ ਤਹਿਤ ਸ਼ੁਰੂ ਕੀਤੀਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਦਾਖ਼ਲਿਆਂ ਲਈ ਲੋਕਾਂ ਵਲੋਂ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਗਿਆ | ਪਿਛਲੇ ਕਰੀਬ ਇਕ ਮਹੀਨੇ ਤੋਂ ਅਧਿਆਪਕਾਂ ...

ਪੂਰੀ ਖ਼ਬਰ »

ਪੰਜਾਬ 'ਚ ਵਾਲਮੀਕਿ ਸਮਾਜ ਦੇ ਆਗੂ ਨੂੰ ਬਣਾਇਆ ਜਾਵੇ ਡਿਪਟੀ ਸੀ. ਐਮ -ਰਾਮੂਵਾਲੀਆ

ਲੁਧਿਆਣਾ, 14 ਨਵੰਬਰ (ਕਵਿਤਾ ਖੁੱਲਰ)-ਪੰਜਾਬ 'ਚ ਕਾਂਗਰਸ ਪਾਰਟੀ ਸਰਕਾਰ ਬਣਾਉਣ 'ਚ ਦਲਿਤ ਸਮਾਜ ਖਾਸ ਕਰਕੇ ਵਾਲਮੀਕਿ ਸਮਾਜ ਦਾ ਅਹਿਮ ਯੋਗਦਾਨ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕਿਸੇ ਵਾਲਮੀਕਿ ਸਮਾਜ ਦੇ ਆਗੂ ਨੂੰ ਡਿਪਟੀ ਮੁੱਖ ...

ਪੂਰੀ ਖ਼ਬਰ »

ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਪਾਵਰਕਾਮ ਦੇ ਵੱਖ-ਵੱਖ ਦਫ਼ਤਰਾਂ ਮੂਹਰੇ ਗੇਟ ਰੈਲੀਆਂ

ਲੁਧਿਆਣਾ, 14 ਨਵੰਬਰ (ਪਰਮੇਸ਼ਰ ਸਿੰਘ)- ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ (ਪਾਵਰਕਾਮ ਅਤੇ ਟਰਾਂਸਕੋ) ਨੇ ਪਾਵਰ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰ ਦੇ ਕੇਡਰ ਨਾਲ ਸਬੰਧਿਤ ਮੰਗਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਨੂੰ ਮੁੱਖ ਰਖਦਿਆਂ ਪਾਵਕਾਮ ਦੇ ਵੱਖ-ਵੱਖ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੇ ਮਨਾਇਆ ਬਾਲ ਦਿਵਸ

ਲੁਧਿਆਣਾ, 14 ਨਵੰਬਰ (ਬੀ.ਐਸ.ਬਰਾੜ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਦੇ ਸਾਇਕਾਲੋਜੀ ਵਿਭਾਗ ਨੇ ਬਾਲ ਦਿਵਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ | ਵਿਭਾਗ ਮੁਖੀ ਡਾ. ਪਰਮਜੀਤ ਕੌਰ ਤੇ ਪ੍ਰੋ. ਮਨਜੋਤ ਕੌਰ ਦੀ ਅਗਵਾਈ ਵਿਚ ਵਿਭਾਗੀ ਵਿਦਿਆਰਥੀਆਂ ਨੇ 'ਏਕ ਨਈ ...

ਪੂਰੀ ਖ਼ਬਰ »

ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦਾ ਅਨੁਮਾਨ

ਲੁਧਿਆਣਾ, 14 ਨਵੰਬਰ (ਬੀ.ਐਸ.ਬਰਾੜ)-ਆਉਣ ਵਾਲੀ 15 ਤੇ 16 ਨਵੰਬਰ ਨੂੰ ਪੰਜਾਬ ਵਿਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼, ਛਿੱਟੇ ਪੈਣ ਦਾ ਅਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ | ਅਗਲੇ 2 ਦਿਨਾਂ 'ਚ ਮੌਸਮ, ਆਉਣ ਵਾਲੇ ਇਕ ਦਿਨ ਸਵੇਰ ਅਤੇ ਸ਼ਾਮ ਵੇਲੇ ਹਲਕੀ ਤੋਂ ...

ਪੂਰੀ ਖ਼ਬਰ »

ਪੀ.ਏ.ਯੂ ਨੇ ਕੀਤਾ ਸਮਝੌਤਾ ਸਹੀਬੱਧ

ਲੁਧਿਆਣਾ, 14 ਨਵੰਬਰ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੀ.ਏ.ਯੂ ਸੁਪਰ ਐਸ. ਐਮ.ਐਸ ਤਕਨਾਲੋਜੀ ਦੇ ਵਪਾਰੀਕਰਨ ਲਈ ਕਰਤਾਰ ਐਗਰੋ ਇੰਡਸਟ੍ਰੀਜ਼ (ਪ੍ਰਾਈਵੇਟ) ਲਿਮਟਿਡ ਪਟਿਆਲਾ ਨਾਲ ਇਕ ਸਮਝੌਤਾ ਸਹੀਬੱਧ ਕੀਤਾ | ਸਮਝੌਤੇ ਉਤੇ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 14 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ...

ਪੂਰੀ ਖ਼ਬਰ »

ਐਡੀਸ਼ਨਲ ਕਮਿਸ਼ਨਰ ਨੇ ਜਨਤਕ ਪਾਖਾਨਿਆਂ ਦਾ ਕੀਤਾ ਨਿਰੀਖਣ

ਲੁਧਿਆਣਾ, 14 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ ਬਣੇ ਕਰੀਬ 3 ਦਰਜਨ ਜਨਤਕ ਪਾਖਾਨਿਆਂ ਦੀ ਹਾਲਤ ਖਸਤਾ ਹੋਣ ਦੀ ਸ਼ਿਕਾਇਤ ਮਿਲਣ 'ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਜਨਤਕ ਪਾਖਾਨਿਆਂ ਦੀਆਂ ਕਮੀਆਂ ਦੂਰ ਕਰਨ ਦਾ ਫੈਸਲਾ ਕੀਤਾ ਹੈ | ਐਡੀਸ਼ਨਲ ...

ਪੂਰੀ ਖ਼ਬਰ »

ਬੈਟਰਥਿੰਕ ਦੇ ਵਿਦਿਆਰਥੀਆਂ ਨੇ ਆਇਲੈਟਸ ਦੀ ਪ੍ਰੀਖਿਆ 'ਚ ਫਿਰ ਬਾਜ਼ੀ ਮਾਰੀ

ਲੁਧਿਆਣਾ, 14 ਨਵੰਬਰ (ਅ. ਬ.)-ਆਇਲੈਟਸ ਦਾ ਪੇਪਰ ਜੋ ਕਿ ਹਰ ਵਾਰ ਵਿਦਿਆਰਥੀਆਂ ਨੂੰ ਅਚੰਭੇ ਵਿਚ ਪਾ ਦਿੰਦਾ ਹੈ | ਬੈਟਰਥਿੰਕ ਜੋ ਕਿ ਭਾਰਤ ਦੀ ਮੰਨੀ ਪ੍ਰਮੰਨੀ ਸੰਸਥਾ ਹੈ, ਇਹ 1999 ਤੋਂ ਲੈ ਕੇ ਹੁਣ ਤੱਕ ਆਇਲੈਟਸ ਦੇ ਚਾਰੋ ਸੈਕਸ਼ਨ ਰੀਡਿੰਗ, ਰਾਈਟਿੰਗ, ਲਿਸਨਿੰਗ ਅਤੇ ...

ਪੂਰੀ ਖ਼ਬਰ »

ਲੁਟੇਰਾ ਗਿਰੋਹ ਦੇ ਦੋ ਮੈਂਬਰ ਮੋਬਾਈਲ ਸਮੇਤ ਕਾਬੂ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਸੰਨੀ ...

ਪੂਰੀ ਖ਼ਬਰ »

5.5 ਬੈਂਡ 'ਤੇ ਲਗਵਾਇਆ ਕੈਨੇਡਾ ਸਟੱਡੀ ਵੀਜ਼ਾ-ਕੈਨੇਡੀਅਨ ਅਕੈਡਮੀ

ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਇਕ ਹੋਰ ਵਿਦਿਆਰਥੀ ਰਮਨਦੀਪ ਸਿੰਘ ਢਿੱਲੋਂ ਪੁੱਤਰ ਹਰਜਿੰਦਰ ਸਿੰਘ ਵਾਸੀ ਬਾਜਾਖਾਨਾ ਫ਼ਰੀਦਕੋਟ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ਼ 5.5 ਬੈਂਡ 'ਤੇ ਲਗਵਾਇਆ | ਇਸ ਖ਼ੁਸ਼ੀ ਦੇ ਮੌਕੇ 'ਤੇ ...

ਪੂਰੀ ਖ਼ਬਰ »

ਐਡੀਸ਼ਨਲ ਕਮਿਸ਼ਨਰ ਨੇ ਜਨਤਕ ਪਾਖਾਨਿਆਂ ਦਾ ਕੀਤਾ ਨਿਰੀਖਣ

ਲੁਧਿਆਣਾ, 14 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ ਬਣੇ ਕਰੀਬ 3 ਦਰਜਨ ਜਨਤਕ ਪਾਖਾਨਿਆਂ ਦੀ ਹਾਲਤ ਖਸਤਾ ਹੋਣ ਦੀ ਸ਼ਿਕਾਇਤ ਮਿਲਣ 'ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਜਨਤਕ ਪਾਖਾਨਿਆਂ ਦੀਆਂ ਕਮੀਆਂ ਦੂਰ ਕਰਨ ਦਾ ਫੈਸਲਾ ਕੀਤਾ ਹੈ | ਐਡੀਸ਼ਨਲ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਵਿਚ ਚੋਰ ਸੰਜੇ ਕੁਮਾਰ ਪੁੱਤਰ ਜਗਾਧਰੀ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਸੰਜੇ ਕੁਮਾਰ ਨੇ ਮੋਟਰਸਾਈਕਲ ਗਿਆਸਪੁਰਾ ਦੀ ਮੱਕੜ ਕਾਲੋਨੀ ਵਿਚ ਖੜ੍ਹਾ ਕੀਤਾ ਸੀ | ਪੁਲਿਸ ਨੇ ਧਾਰਾ 379 ਅਧੀਨ ਕੇਸ ਦਰਜ ...

ਪੂਰੀ ਖ਼ਬਰ »

ਸੱਟੇਬਾਜ਼ ਨਕਦੀ ਸਮੇਤ ਕਾਬੂ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 1170 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਵਿਵੇਕ ਕੁਮਾਰ ਵਾਸੀ ਨਿਊਾ ਮਾਡਲ ...

ਪੂਰੀ ਖ਼ਬਰ »

ਸ਼ਾਂਤੀ ਤੇ ਭਾਈਚਾਰਕ ਦੇ ਸੁਨੇਹੇ ਨਾਲ ਲੁਧਿਆਣਾ 'ਚ ਸਰਬ ਧਰਮ ਸੰਸਦ ਸੰਪੰਨ

ਲੁਧਿਆਣਾ, 14 ਨਵੰਬਰ (ਕਵਿਤਾ ਖੁੱਲਰ)- ਸ੍ਰੀ ਗਿਆਨ ਸਥਲ ਮੰਦਿਰ ਵਿਖੇ ਕਰਵਾਏ ਭਾਰਤੀ ਸਰਬ ਧਰਮ ਸੰਸਦ 'ਚ ਵੱਖ ਵੱਖ ਧਰਮਾਂ ਪ੍ਰਚਾਰਕਾਂ, ਵਿਦਵਾਨਾਂ ਅਤੇ ਪ੍ਰਮੁੱਖਾਂ ਵੱਲੋਂ ਮਨੁੱਖਤਾ ਦੀ ਰਾਖੀ ਦਾ ਸੱਦਾ ਦਿੰਦੇ ਹੋਏ ਪੰਜਾਬੀ ਦੀ ਅਮਨ, ਸ਼ਾਤੀ, ਆਪਸੀ ਸਦਭਾਵਨਾ, ...

ਪੂਰੀ ਖ਼ਬਰ »

ਸ਼ੂਗਰ ਦਿਵਸ ਮੌਕੇ ਵੱਖ-ਵੱਖ ਹਸਪਤਾਲਾਂ 'ਚ ਸਮਾਗਮ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਸੰਸਾਰ ਸ਼ੂਗਰ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਜਾਗਰੂਕਤਾ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਡਾਕਟਰਾਂ ਨੇ ਸ਼ੂਗਰ ਰੋਗ ਸਬੰਧੀ ਆਪਣੇ ਵਿਚਾਰ ਰੱਖੇ | ਇਸ ਮੌਕੇ ਡਾ: ਪ੍ਰੀਯਾ ਬੱਸੀ ਨੇ ਡਾ: ਜੇ.ਐਲ.ਬੱਸੀ ਹਸਪਤਾਲ ਅਤੇ ...

ਪੂਰੀ ਖ਼ਬਰ »

ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਇਲਾਜ ਪਿੱਛੋਂ ਬੱਚਿਆਂ ਨੇ ਡਾਕਟਰਾਂ ਨਾਲ ਜਸ਼ਨ ਮਨਾਏ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਸੀ.ਐਮ.ਸੀ ਹਸਪਤਾਲ ਲੁਧਿਆਣਾ ਵਲੋਂ ਅੱਜ ਦਿਵਸ ਮੌਕੇ ਉਨ੍ਹਾਂ ਬੱਚਿਆਂ ਨਾਲ ਮਿਲਕੇ ਸਮਾਗਮ ਕੀਤਾ, ਜਿਹੜੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਅਤੇ ਹੁਣ ਇਲਾਜ ਪਿੱਛੋਂ ਸਿਹਤਮੰਦ ਹੋ ਗਏ ਹਨ | ਸੀ.ਐਮ.ਸੀ ਹਸਪਤਾਲ ਵਲੋਂ ਹੈਵ ਹਾਰਟ ...

ਪੂਰੀ ਖ਼ਬਰ »

ਪੰਜਾਬ ਸਟੇਟ ਮਨਿਸਟੀਰੀਅਲ ਅਤੇ ਅਲਾਈਡ ਸਰਵਿਸਿਜ਼ ਪੈਨਸ਼ਨਰ ਯੂਨੀਅਨ ਦੀ ਮੀਟਿੰਗ

ਲੁਧਿਆਣਾ, 14 ਨਵੰਬਰ (ਸਲੇਮਪੁਰੀ)- ਪੰਜਾਬ ਸਟੇਟ ਮਨਿਸਟੀਰੀਅਲ ਅਤੇ ਅਲਾਈਡ ਸਰਵਿਸ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਹਰਵੰਤ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ | ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਆਰੰਭ, 14 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ

ਲੁਧਿਆਣਾ, 14 ਨਵੰਬਰ (ਪੁਨੀਤ ਬਾਵਾ)-ਰਾਜ ਚੋਣ ਕਮਿਸ਼ਨ ਵਲੋਂ 1 ਜਨਵਰੀ 2018 ਨੂੰ ਅਧਾਰ ਮੰਨ ਕੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਆਰੰਭ ਕੀਤਾ ਜਾਵੇਗਾ | ਜਿਸ ਵਿਚ ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ | ਇਹ ਪ੍ਰਗਟਾਵਾ ਕਾਰਜਕਾਰੀ ਮੈਜਿਸਟ੍ਰੇਟ ...

ਪੂਰੀ ਖ਼ਬਰ »

ਸਨਅਤਕਾਰ ਡੀਕੋ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਕਰਕੇ ਹਰਸਿਮਰਨਜੀਤ ਸਿੰਘ ਲੈਟਸ ਦੇ ਸੈਕਟਰੀ ਬਣੇ

ਲੁਧਿਆਣਾ, 14 ਨਵੰਬਰ (ਪੁਨੀਤ ਬਾਵਾ)-ਲੁਧਿਆਣਾ ਇਨਫ਼ੂਲੈਟਸ ਟ੍ਰੀਟਮੈਂਟ ਸੁਸਾਇਟੀ (ਲੈਟਸ) ਦੀ ਚੋਣ ਲਈ ਸਨਅਤਕਾਰ ਦਲਜੀਤ ਸਿੰਘ ਡੀਕੋ ਵਲੋਂ ਸੈਕਟਰੀ ਤੇ ਨਿਰਦੇਸ਼ਕ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ ਸਨ, ਪਰ ਉਨ੍ਹਾਂ ਵਲੋਂ ਸੈਕਟਰੀ ਵਜੋਂ ਕਾਗਜ਼ ...

ਪੂਰੀ ਖ਼ਬਰ »

'ਮਾਮਲਾ ਸ਼ਹਿਰ ਦੇ ਰੁਕੇ ਵਿਕਾਸ ਕਾਰਜ ਸ਼ੁਰੂ ਕਰਾਉਣ ਦਾ'

ਲੁਧਿਆਣਾ, 14 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਵਿਕਾਸਕਾਰਜਾਂ ਲਈ ਰਾਜ ਸਰਕਾਰ ਵਲੋਂ ਕਰੀਬ ਢਾਈ ਮਹੀਨੇ ਪਹਿਲਾਂ 137 ਕਰੋੜ ਦੀ ਗਰਾਂਟ ਭੇਜਣ ਦੇ ਕੀਤੇ ਐਲਾਨ ਮੁਤਾਬਿਕ ਗਰਾਂਟ ਨਾ ਭੇਜਣ ਕਾਰਨ ਸ਼ਹਿਰ ਦੇ ਠੱਪ ਪਏ ਵਿਕਾਸਕਾਰਜ ਸ਼ੁਰੂ ਨਹੀਂ ਹੋ ਰਹੇ ਜਿਸ ਦਾ ...

ਪੂਰੀ ਖ਼ਬਰ »

ਰੇਹੜੀ ਚਾਲਕਾਂ 'ਤੇ ਅਧਿਕਾਰੀਆਂ ਨੇ ਕੀਤੀ ਕਾਰਵਾਈ-ਸਾਮਾਨ ਕਬਜ਼ੇ 'ਚ ਲਿਆ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਦੁਪਹਿਰ ਅਧਿਕਾਰੀਆਂ ਵਲੋਂ ਨਾਜਾਇਜ਼ ਢੰਗ ਨਾਲ ਸਾਮਾਨ ਵੇਚ ਰਹੇ ਰੇਹੜੀ ਚਾਲਕਾਂ 'ਤੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਟੇਸ਼ਨ ਤੋਂ ਬਾਹਰ ਕੱਢ ਦਿੱਤਾ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

'ਮਾਮਲਾ ਸ਼ਹਿਰ ਦੇ ਰੁਕੇ ਵਿਕਾਸ ਕਾਰਜ ਸ਼ੁਰੂ ਕਰਾਉਣ ਦਾ'

ਲੁਧਿਆਣਾ, 14 ਨਵੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਵਿਕਾਸਕਾਰਜਾਂ ਲਈ ਰਾਜ ਸਰਕਾਰ ਵਲੋਂ ਕਰੀਬ ਢਾਈ ਮਹੀਨੇ ਪਹਿਲਾਂ 137 ਕਰੋੜ ਦੀ ਗਰਾਂਟ ਭੇਜਣ ਦੇ ਕੀਤੇ ਐਲਾਨ ਮੁਤਾਬਿਕ ਗਰਾਂਟ ਨਾ ਭੇਜਣ ਕਾਰਨ ਸ਼ਹਿਰ ਦੇ ਠੱਪ ਪਏ ਵਿਕਾਸਕਾਰਜ ਸ਼ੁਰੂ ਨਹੀਂ ਹੋ ਰਹੇ ਜਿਸ ਦਾ ...

ਪੂਰੀ ਖ਼ਬਰ »

ਇਲੈਕਟ੍ਰਾਨਿਕ ਫਿਊਲ ਸਰਵਿਸ ਸਟੇਸ਼ਨ ਸਥਾਪਿਤ ਕਰਨ ਲਈ ਨਿੱਜੀ ਕੰਪਨੀ ਕਰੇਗੀ ਸ਼ਹਿਰ ਦਾ ਸਰਵੇ

ਲੁਧਿਆਣਾ, 14 ਨਵੰਬਰ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਯੋਜਨਾ ਤਹਿਤ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਈ ਰਿਕਸ਼ਾ ਦੀਆਂ ਬੈਟਰੀਆਂ ਚਾਰਜ ਲਈ ਕਰਨ ਲਈ ਗੁੜਗਾਉਂ (ਗੁਰੂ ਗ੍ਰਾਮ) ਦੀ ਇਕ ਕੰਪਨੀ ਨੇ ਇਲੈਕਟਰਿਕ ਫਿਊਲ ਸਰਵਿਸ ਸਟੇਸ਼ਨ ਬਣਾਉਣ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਲਈ ਚੰਗੇ ਬੈਂਡ ਹੋਣਾ ਲਾਜ਼ਮੀ- ਡੱਲਾ

ਮੁੱਲਾਂਪੁਰ-ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਆਂਸਲ ਪਲਾਜ਼ਾ ਲੁਧਿਆਣਾ ਵਿਖੇ ਵਿਦਿਆਰਥੀਆਂ ਦੁਆਰਾ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਸਬੰਧੀ ਗੱਲਬਾਤ ਕਰਦਿਆਂ ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ਸਿੰਘ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਲਈ ਚੰਗੇ ਬੈਂਡ ਹੋਣਾ ਲਾਜ਼ਮੀ- ਡੱਲਾ

ਮੁੱਲਾਂਪੁਰ-ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਆਂਸਲ ਪਲਾਜ਼ਾ ਲੁਧਿਆਣਾ ਵਿਖੇ ਵਿਦਿਆਰਥੀਆਂ ਦੁਆਰਾ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਸਬੰਧੀ ਗੱਲਬਾਤ ਕਰਦਿਆਂ ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ਸਿੰਘ ...

ਪੂਰੀ ਖ਼ਬਰ »

ਜੀ.ਐਸ.ਟੀ. ਦੀਆਂ ਕੀਮਤਾਂ 28 ਫ਼ੀਸਦੀ ਤੋਂ 18 ਫ਼ੀਸਦੀ ਕਰਨ ਨਾਲ ਦੇਸ਼ ਵਾਸੀਆਂ ਨੂੰ ਰਾਹਤ ਮਿਲੀ:ਸਰੀਨ

ਲੁਧਿਆਣਾ, 12 ਨਵੰਬਰ (ਪੁਨੀਤ ਬਾਵਾ)- ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ ਨੇ ਕਿਹਾ ਕਿ ਜੀ.ਐਸ.ਟੀ. ਕੌਾਸਲ ਵਲੋਂ ਜੋ ਜੀ.ਐਸ.ਟੀ. ਦੀਆਂ ਕੀਮਤਾਂ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ | ਉਸ ਨਾਲ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX