ਤਾਜਾ ਖ਼ਬਰਾਂ


ਨਾਈਜੀਰੀਆ 'ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ
. . .  3 minutes ago
ਅਬੁਜਾ, 25 ਜੂਨ- ਮੱਧ ਨਾਈਜੀਰੀਆ 'ਚ ਇੱਕ ਪਿੰਡ 'ਚ ਕਿਸਾਨਾਂ ਅਤੇ ਚਰਵਾਹਿਆਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬਾਰੀਕਿਨ ਲਾਦੀ ਇਲਾਕੇ 'ਚ ਇਹ ਹਿੰਸਾ ਹੋਈ। ਹਾਲਾਂਕਿ ਇਸ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਸੀ...
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਹਾਈਕੋਰਟ ਨੇ ਲਗਾਈ ਰੋਕ
. . .  27 minutes ago
ਨਵੀਂ ਦਿੱਲੀ, 25 ਜੂਨ- ਦੱਖਣੀ ਦਿੱਲੀ ਦੀਆਂ 7 ਕਾਲੋਨੀਆਂ 'ਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰਖ਼ਤਾਂ ਕੱਟਣ ਦੀ ਯੋਜਨਾ 'ਤੇ ਹਾਈਕੋਰਟ ਨੇ ਰੋਕ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) 'ਚ ਮਾਮਲੇ ਦੀ...
ਤੇਲੰਗਾਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਦੀ ਮੌਤ
. . .  49 minutes ago
ਹੈਦਰਾਬਾਦ, 25 ਜੂਨ- ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲ੍ਹੇ 'ਚ ਸੋਮਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ...
2019 'ਚ ਨਿਤੀਸ਼ ਕੁਮਾਰ ਤੋਂ ਬਿਨਾਂ ਨਹੀਂ ਜਿੱਤ ਸਕੇਗੀ ਭਾਜਪਾ : ਸੰਜੇ ਸਿੰਘ
. . .  about 1 hour ago
ਪਟਨਾ, 25 ਜੂਨ- ਬਿਹਾਰ 'ਚ 2019 ਲੋਕ ਸਭਾ ਚੋਣਾਂ 'ਚ ਸੀਟਾਂ ਨੂੰ ਲੈ ਕੇ ਜਨਤਾ ਦਲ ਯੂਨਾਈਟਡ ਦੇ ਪੇਸ਼ਕਸ਼ 'ਤੇ ਜਵਾਬ ਆਉਣੇ ਸ਼ੁਰੂ ਹੋ ਗਏ ਹਨ। ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦਾ ਮੰਨਣਾ ਹੈ ਕਿ 2019 'ਚ ਨਿਤੀਸ਼ ਤੋਂ ਬਿਨਾਂ ਭਾਜਪਾ ਦਾ ਜਿੱਤਣਾ ਅਸੰਭਵ ਹੈ ਅਤੇ ਜੇਕਰ...
ਫਿਲੌਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ
. . .  about 1 hour ago
ਲੁਧਿਆਣਾ, 25 ਜੂਨ- ਫਿਲੌਰ ਫਾਟਕ ਦੇ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ, ਜਦੋਂ ਇੱਕ ਟਰਾਲਾ ਰੇਲਵੇ ਫਾਟਕ ਨੂੰ ਤੋੜਦਾ ਹੋਇਆ ਲਾਈਨਾਂ 'ਚ ਜਾ ਵੜਿਆ। ਜਦੋਂ ਇਹ ਇਹ ਹਾਦਸਾ ਵਾਪਰਿਆ, ਉਸ ਦੌਰਾਨ ਰੇਲਵੇ ਲਾਈਨ ਤੋਂ 74646 ਅੰਬਾਲਾ ਯਾਤਰੀ...
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 25 ਜੂਨ- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਹੋਈ। ਰੁਪਿਆ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 67.90 ਪ੍ਰਤੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਿਆ...
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਪਟਨਾ, 25 ਜੂਨ- ਬਿਹਾਰ ਦੇ ਬੇਗੁਸਰਾਏ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ...
ਲਗਾਤਾਰ ਪੰਜਵੇਂ ਦਿਨ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ। ਅੱਜ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ ਕੱਲ੍ਹ ਦੇ...
ਮੁੰਬਈ 'ਚ ਮੀਂਹ ਦੇ ਕਾਰਨ ਡਿੱਗੀ ਇਮਾਰਤ ਦੀ ਕੰਧ, ਨੁਕਸਾਨੀਆਂ ਗਈਆਂ ਕਈ ਕਾਰਾਂ
. . .  about 2 hours ago
ਮੁੰਬਈ, 25 ਜੂਨ- ਮੁੰਬਈ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਅੱਜ ਨਿਰਮਾਣ ਅਧੀਨ ਇੱਕ ਇਮਾਰਤ ਦੀ ਕੰਧ ਡਿੱਗ ਪਈ। ਕੰਧ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਕਾਰਨ ਸੱਤ ਕਾਰਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਡਾਲਾ ਦੇ ਏਂਨਟੋਪ...
ਸੇਸ਼ਲਸ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 25 ਜੂਨ - ਭਾਰਤ ਦੌਰੇ 'ਤੇ ਆਏ ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਨੇ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ...
ਭਾਰੀ ਬਰਸਾਤ ਕਾਰਨ ਗੁਜਰਾਤ 'ਚ ਵੀ ਰੇਲ ਸੇਵਾ ਪ੍ਰਭਾਵਿਤ
. . .  about 3 hours ago
ਅਹਿਮਦਾਬਾਦ, 25 ਜੂਨ - ਭਾਰੀ ਬਰਸਾਤ ਦੇ ਚੱਲਦਿਆਂ ਗੁਜਰਾਤ ਦੇ ਭਿੱਲੜ ਅਤੇ ਸਾਂਜਨ ਵਿਚਕਾਰ ਰੇਲ ਟਰੈਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਕਰਕੇ ਇਸ ਟਰੈਕ 'ਤੇ ਰੇਲ ਆਵਾਜਾਈ ਪ੍ਰਭਾਵਿਤ...
ਸੇਸ਼ਲਸ ਦੇ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  about 3 hours ago
ਨਵੀਂ ਦਿੱਲੀ, 25 ਜੂਨ - ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ।। ਇਸ ਮੌਕੇ ਰਾਸ਼ਟਰਪਤੀ ਰਾਮਾਨਥ ਕੋਵਿੰਦ ਅਤੇ...
ਸ਼ੈਲੇਜਾ ਹੱਤਿਆ ਮਾਮਲੇ 'ਚ ਨਿਖਿਲ ਦੀ ਅਦਾਲਤ ਵਿਚ ਪੇਸ਼ੀ ਅੱਜ
. . .  about 3 hours ago
ਨਵੀਂ ਦਿੱਲੀ, 25 ਜੂਨ - ਬੀਤੇ ਦਿਨੀਂ ਭਾਰਤੀ ਫ਼ੌਜ ਦੇ ਮੇਜਰ ਅਮਿਤ ਦ੍ਰਿਵੇਦੀ ਦੀ ਪਤਨੀ ਸ਼ੈਲੇਜਾ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੇਜਰ ਨਿਖਿਲ ਹਾਂਡਾ...
ਭਾਰੀ ਬਰਸਾਤ ਕਾਰਨ ਰੇਲ ਸੇਵਾ ਪ੍ਰਭਾਵਿਤ
. . .  about 3 hours ago
ਮੁੰਬਈ, 25 ਜੂਨ - ਭਾਰੀ ਬਰਸਾਤ ਕਾਰਨ ਮੁੰਬਈ ਦੇ ਠਾਣੇ ਅਤੇ ਬੈਕੁਲਾ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੀਆ ਟਰੇਨਾਂ 15-20 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ। ਓਧਰ ਮੈਟਰੋ...
ਪ੍ਰਧਾਨ ਮੰਤਰੀ ਮੋਦੀ ਅੱਜ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
. . .  about 4 hours ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿਖੇ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਹਿੱਸਾ...
ਭਾਜਪਾ ਕੱਲ੍ਹ ਨੂੰ ਮਨਾਏਗੀ ਕਾਲਾ ਦਿਵਸ
. . .  about 4 hours ago
ਸੇਸ਼ਲਸ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
. . .  about 4 hours ago
ਮੁੰਬਈ ਦੇ ਕਈ ਹਿੱਸਿਆ 'ਚ ਭਾਰੀ ਬਰਸਾਤ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  1 day ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  1 day ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  1 day ago
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  1 day ago
ਕੋਠਾਰੀ ਹਾਊਸ ਦੀ ਇਮਾਰਤ 'ਚ ਲੱਗੀ ਅੱਗ
. . .  1 day ago
ਪਾਕਿ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ 'ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੋਂ ਬਾਅਦ ਇੰਗਲੈਂਡ 5-0 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 : ਪਨਾਮਾ ਵਿਰੁੱਧ ਇੰਗਲੈਂਡ 4-0 ਨਾਲ ਅੱਗੇ
. . .  1 day ago
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਲੋਕਾਂ ਦਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਕੁਲਗਾਮ 'ਚ ਮੁਠਭੇੜ ਦੌਰਾਨ ਤੀਜੇ ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  1 day ago
ਮਣੀਪੁਰ-ਮਿਆਂਮਾਰ ਸਰਹੱਦ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹਰਿਦੁਆਰ ਦੇ ਸ਼ਾਂਤੀਕੁੰਜ ਆਸ਼ਰਮ ਪਹੁੰਚੇ ਅਮਿਤ ਸ਼ਾਹ
. . .  1 day ago
ਭਾਜਪਾ ਵੱਲੋਂ ਜੰਮੂ ਅਤੇ ਲਦਾਖ਼ ਇਲਾਕੇ ਦੀ ਅਣਦੇਖੀ ਦੇ ਦੋਸ਼ਾਂ ਨੂੰ ਮਹਿਬੂਬਾ ਨੇ ਨਕਾਰਿਆ
. . .  1 day ago
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
. . .  1 day ago
ਬਿਜਲੀ ਮੁਲਾਜ਼ਮ ਦੇ ਘਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ

ਫ਼ਿਰੋਜ਼ਪੁਰ, 14 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖਿਆ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਦਿੱਤੇ ਹੁਕਮਾਂ ਨੂੰ ਅੱਜ ਬਾਲ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਪੂਰੇ ਉਤਸ਼ਾਹ ਨਾਲ ਨੇਪਰੇ ਚਾੜਿ੍ਹਆ ਗਿਆ | ਦਾਖ਼ਲਿਆਂ ਦਾ ਉਦਘਾਟਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਕਰਨ ਸਮੇਂ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੇਨੂ ਮਹਿਤਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭਾਈ 'ਚ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੀ ਨਾਲ ਸਨ | ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਪਿੰਡ ਜੁਆਏ ਵਾਲਾ ਅੰਦਰ ਸਥਿਤੀ ਪ੍ਰਾਇਮਰੀ ਸਕੂਲਾਂ 'ਚ ਪ੍ਰਦੀਪ ਸ਼ਰਮਾ ਵਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕਰਵਾਈ ਗਈ | ਅਧਿਆਪਕ ਖ਼ਾਸ ਕਰ ਸਿੱਖਿਆ ਪੋ੍ਰਵਾਈਡਰਾਂ ਵਲੋਂ ਦਾਖ਼ਲਿਆਂ ਪ੍ਰਤੀ ਭਾਰੀ ਰੁਚੀ ਦਿਖਾਈ ਗਈ ਅਤੇ ਬੱਚਿਆਂ ਦੇ ਮਨ-ਮੋਹਨ ਲਈ ਗ਼ੁਬਾਰੇ, ਰੰਗ-ਬਰੰਗੀਆਂ ਝੜੀਆਂ, ਸੰੁਦਰ ਤਸਵੀਰਾਂ ਵਾਲੇ ਚਾਟ, ਸੋਹਣੇ ਖਿਡਾਉਣੇ ਆਦਿ ਦਾ ਜਿੱਥੇ ਪ੍ਰਬੰਧ ਕੀਤਾ ਗਿਆ ਸੀ, ਉੱਥੇ ਬੱਚਿਆਂ ਨੂੰ ਬਿਸਕੁਟ, ਚਾਕਲੇਟ ਆਦਿ ਵੀ ਵੰਡੇ ਗਏ | ਸਹਾਇਕ ਡਾਇਰੈਕਟਰ ਐਲੀਮੈਂਟਰੀ ਪੰਜਾਬ ਸ੍ਰੀਮਤੀ ਰੇਨੂ ਮਹਿਤਾ ਨੇ ਸਕੂਲ 'ਚ ਬੱਚੇ ਛੱਡਣ ਆਏ ਮਾਪਿਆਂ ਦਾ ਧੰਨਵਾਦ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪ੍ਰਦੀਪ ਸ਼ਰਮਾ ਨੇ ਵੀ ਆਪਣੇ ਸੰਬੋਧਨ 'ਚ 3 ਸਾਲ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਛੋਟੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਭੇਜਣ | ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 616 ਪ੍ਰਾਇਮਰੀ ਸਕੂਲਾਂ ਅੰਦਰ ਅੱਜ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਕਲਾਸ ਦੇ ਸ਼ੁਰੂ ਕੀਤੇ ਗਏ ਦਾਖ਼ਲੇ ਸਮੇਂ 7988 ਬੱਚਿਆਂ ਦੇ ਦਾਖ਼ਲੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ |
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ)- ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਸ਼ੁਰੂ ਕੀਤੇ ਜਾ ਰਹੇ ਦਾਖ਼ਲੇ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੁਆਏ ਸਿੰਘ ਵਾਲਾ ਵਿਖੇ 55 ਬੱਚਿਆਂ ਦਾ ਦਾਖ਼ਲਾ ਸ਼ੁਰੂ ਕੀਤਾ ਤੇ ਇਸ ਦਾਖ਼ਲੇ ਦੀ ਪ੍ਰਕਿਰਿਆ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪ੍ਰਦੀਪ ਸ਼ਰਮਾ ਨੇ ਕੀਤਾ | ਇਸ ਮੌਕੇ 'ਤੇ ਉਨ੍ਹਾਂ ਨਾਲ ਮਦਨ ਮੋਹਨ ਕੰਧਾਰੀ ਬੀ. ਪੀ. ਓ., ਹੁਸ਼ਿਆਰ ਸਿੰਘ ਸਰਪੰਚ ਤੇ ਸਿੱਖਿਆ ਵਿਭਾਗ ਦੇ ਕਈ ਹੋਰ ਅਫ਼ਸਰ ਹਾਜ਼ਰ ਸਨ | ਇਸ ਮੌਕੇ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਟਾਫ਼ੀਆਂ, ਚਾਕਲੇਟ, ਜੁਮੈਟਰੀ ਸਮੇਤ ਹੋਰ ਸਟੇਸ਼ਨਰੀ ਦਾ ਸਮਾਨ ਦਾਖ਼ਲ ਕੀਤੇ ਬੱਚਿਆਂ ਨੂੰ ਵੰਡਿਆ | ਇਸ ਮੌਕੇ 'ਤੇ ਬੀ. ਡੀ. ਪੀ. ਓ. ਮਦਨ ਮੋਹਨ, ਰਮਨ ਬੱਬਰ, ਸੰਪੂਰਨ ਵਿਰਕ ਨੇ ਸਰਕਾਰੀ ਸਕੂਲਾਂ 'ਚ ਪੜ੍ਹਦਿਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਅਧਿਆਪਕਾਂ ਦੇ ਨਾਲ-ਨਾਲ ਬੱਚਿਆਂ ਨੂੰ ਘਰਾਂ ਵਿਚ ਪੜ੍ਹਾਈ ਦਾ ਧਿਆਨ ਦਿਵਾਉਣ | ਇਸ ਮੌਕੇ ਸਕੂਲ ਦੇ ਅਧਿਆਪਕ ਗੁਰਵਿੰਦਰ ਸਿੰਘ ਸੋਢੀ ਦੇ ਮਿਹਨਤ ਸਦਕਾ ਸਕੂਲ ਵਿਚ ਨਵੇਂ ਦਾਖ਼ਲ ਕੀਤੇ 55 ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਸਕੂਲ ਕਮੇਟੀ ਚੇਅਰਮੈਨ ਦਲੀਪ ਸਿੰਘ, ਕਲੱਬ ਪ੍ਰਧਾਨ ਤਲਵਿੰਦਰ ਸਿੰਘ, ਆਂਗਣਵਾੜੀ ਵਰਕਰ ਪਰਮਜੀਤ ਕੌਰ, ਬੀ.ਐੱਮ.ਟੀ. ਸੁਰਿੰਦਰ ਕੌਰ, ਐੱਚ.ਟੀ. ਸੰਜੀਵ ਮੋਂਗਾ, ਮੈਡਮ ਸੋਨਮ ਕੰਬੋਜ, ਸੰਤੋਸ਼ ਰਾਣੀ, ਪੂਨਮ ਰਾਣੀ, ਮੈਡਮ ਡਿੰਪਲ ਤੇ ਰਮਨ ਸੇਠੀ ਆਦਿ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮਨਾਇਆ ਕਾਲਾ ਦਿਵਸ

ਗੁਰੂਹਰਸਹਾਏ, 14 ਨਵੰਬਰ (ਹਰਚਰਨ ਸਿੰਘ ਸੰਧੂ, ਅਮਰਜੀਤ ਸਿੰਘ ਬਹਿਲ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਗੁਰੂਹਰਸਹਾਏ ਵਲੋਂ ਯੂਨੀਅਨ ਦੀ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ...

ਪੂਰੀ ਖ਼ਬਰ »

ਫਾਜ਼ਿਲਕਾ ਜ਼ਿਲ੍ਹੇ ਦੇ 8 ਸਿੱਖਿਆ ਬਲਾਕਾਂ 'ਚ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ

ਫ਼ਾਜ਼ਿਲਕਾ, 14 ਨਵੰਬਰ(ਦਵਿੰਦਰ ਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਲਏ ਗਏ ਫੈਸਲੇ ਦੇ ਮੁਤਾਬਿਕ ਅੱਜ ਬਾਲ ਦਿਵਸ ਮੌਕੇ ਪੂਰੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਨਾਲ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 3 ਤੋਂ 6 ਸਾਲ ਤੱਕ ...

ਪੂਰੀ ਖ਼ਬਰ »

ਚੋਰ ਗਰੋਹ ਦਾ ਮੈਂਬਰ ਮੋਟਰਸਾਈਕਲ ਸਮੇਤ ਕਾਬੂ

ਫ਼ਿਰੋਜ਼ਪੁਰ, 14 ਨਵੰਬਰ (ਤਪਿੰਦਰ ਸਿੰਘ)- ਇਲਾਕੇ ਵਿਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਅਤੇ ਇਕ ਮੈਂਬਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਫ਼ਿਰੋਜ਼ਪੁਰ ਪੁਲਿਸ ਨੇ ਦੋਸ਼ੀਆਂ ਬੌਬੀ ਉਰਫ਼ ਭੁੱਲਰੀ ਪੁੱਤਰ ਰੰਗਾ ਸਿੰਘ ...

ਪੂਰੀ ਖ਼ਬਰ »

ਚਿਮਨੇਵਾਲਾ ਸਕੂਲ 'ਚ ਮਨਾਇਆ ਬਾਲ ਦਿਵਸ

ਫ਼ਾਜ਼ਿਲਕਾ, 14 ਨਵੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇਵਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ | ਜਿਸ ਦੀ ਅਗਵਾਈ ਪਿ੍ੰਸੀਪਲ ਸ੍ਰੀਮਤੀ ਰੇਣੂ ਬਾਲਾ ਨੇ ਕੀਤੀ | ਸਮਾਗਮ ਦੀ ਰੂਪ ਰੇਖਾ ਰਣਜੀਤ ਕੁਮਾਰ ਪੰਜਾਬੀ ਅਧਿਆਪਕ ਵਲੋਂ ਤਿਆਰ ਕੀਤੀ ਗਈ | ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਬੀ. ਪੀ. ਈ. ਓ ਦਫ਼ਤਰ ਮੂਹਰੇ ਧਰਨਾ ਲਗਾਇਆ

ਅਬੋਹਰ, 14 ਨਵੰਬਰ (ਸੁਖਜੀਤ ਸਿੰਘ ਬਰਾੜ)-ਆਂਗਣਵਾੜੀ ਤੇ ਹੈਲਪਰ ਵਰਕਰ ਯੂਨੀਅਨ ਬਲਾਕ ਇੱਕ ਵਲੋਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ | ਇਸ ਦੌਰਾਨ ਵਰਕਰਾਂ ਵੱਲੋਂ ਕਾਲੀਆ ਚੁੰਨੀਆਂ ਲੈ ਕੇ ਕਾਲੀਆਂ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਅੱਜ ਤੋਂ ਬੀ. ਐੱਲ. ਓ. 19 ਅਤੇ 26 ਨਵੰਬਰ ਨੂੰ ਪੋਲਿੰਗ ਬੂਥਾਂ 'ਤੇ ਲੈਣਗੇ ਕਲੇਮ-ਵਿਨੀਤ ਕੁਮਾਰ

ਫ਼ਿਰੋਜ਼ਪੁਰ, 14 ਨਵੰਬਰ (ਜਸਵਿੰਦਰ ਸਿੰਘ ਸੰਧੂ)- ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ 1 ਜਨਵਰੀ 2018 ਦੇ ਆਧਾਰ 'ਤੇ ਵੋਟਰ ਸੂਚੀ ਦੀ ਸੁਧਾਈ ਦਾ ਕੰਮ 15 ਨਵੰਬਰ ਤੋਂ ਸ਼ੁਰੂ ਹੋ ਕੇ 14 ਦਸੰਬਰ ਤੱਕ ਚੱਲੇਗਾ | ਭਾਰਤ ਦੇ ਚੋਣ ਕਮਿਸ਼ਨ ਦੇ ਪ੍ਰੋਗਰਾਮ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ-ਵਿਨੀਤ ਕੁਮਾਰ

ਫ਼ਿਰੋਜ਼ਪੁਰ, 14 ਨਵੰਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ | ਵਧੀਕ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ...

ਪੂਰੀ ਖ਼ਬਰ »

ਵਿਅਕਤੀ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਅਬੋਹਰ, 14 ਨਵੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਦੋ ਦੀ ਪੁਲਿਸ ਵੱਲੋਂ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਪੜਤਾਲ ਉਪਰੰਤ ਜਸਵਿੰਦਰ ਸਿੰਘ ਸੇਖੋਂ ਪੁੱਤਰ ਅਜੀਤ ਸਿੰਘ ਵਾਸੀ ਢਾਣੀ ਵਿਸ਼ੇਸ਼ਰਨਾਥ ਦੇ ਬਿਆਨਾਂ 'ਤੇ ਉਸ ਨੂੰ ਨਵਾਂ ਸਵਰਾਜ ਟਰੈਕਟਰ ਘੱਟ ਕੀਮਤ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌਾਸਲ ਜ਼ੀਰਾ ਦੀ ਇਕਾਈ ਦਾ ਗਠਨ

ਜ਼ੀਰਾ, 14 ਨਵੰਬਰ (ਜਗਤਾਰ ਸਿੰਘ ਮਨੇਸ)- ਸੀਨੀਅਰ ਸਿਟੀਜ਼ਨ ਕੌਾਸਲ ਜ਼ੀਰਾ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ, ਜਿਸ ਵਿਚ ਸ਼ਹਿਰ ਦੇ ਸੀਨੀਅਰ ਸਿਟੀਜ਼ਨਜ਼ ਨੇ ਭਾਗ ਗਿਆ | ਇਸ ਦੌਰਾਨ ਸਰਬਸੰਮਤੀ ਨਾਲ ਚੋਣ ਕੀਤੀ ਗਈ ਅਤੇ ਸਾਬਕਾ ਐੱਸ. ਪੀ. ...

ਪੂਰੀ ਖ਼ਬਰ »

ਐਮ.ਸੀ. ਕਾਲੋਨੀ ਵੈਲਫੇਅਰ ਸੁਸਾਇਟੀ ਦਾ ਗਠਨ, ਸੇਖੋਂ ਪ੍ਰਧਾਨ ਬਣੇ

ਫ਼ਾਜ਼ਿਲਕਾ, 14 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਐਮ.ਸੀ ਕਾਲੋਨੀ ਦੇ ਨਿਵਾਸੀਆਂ ਦੀ ਇਕ ਬੈਠਕ ਹੋਈ | ਜਿਸ ਵਿਚ 22 ਮੈਂਬਰਾਂ ਨੇ ਭਾਗ ਲਿਆ ਅਤੇ ਕਾਲੋਨੀ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਐਮ.ਸੀ. ਕਾਲੋਨੀ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ...

ਪੂਰੀ ਖ਼ਬਰ »

ਖੇਤੀਬਾੜੀ ਨਾਲ ਸਬੰਧਿਤ ਯੋਜਨਾਵਾਂ ਬਾਰੇ ਸੈਮੀਨਾਰ 17 ਨੂੰ

ਫ਼ਾਜ਼ਿਲਕਾ, 14 ਨਵੰਬਰ (ਦਵਿੰਦਰ ਪਾਲ ਸਿੰਘ)-ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੀ ਖੇਤਰੀ ਪ੍ਰਚਾਰ ਇਕਾਈ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਿਸਾਨਾਂ ਦੀ ਭਲਾਈ ਲਈ ਉਲੀਕੀਆਂ ਗਈਆਂ ਵੱਖ-ਵੱਖ ਸਕੀਮਾਂ ਨੂੰ ਕਿਸਾਨਾਂ ਤੱਕ ਸਫਲਤਾਪੂਰਵਕ ਤਰੀਕੇ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਗੁਰਸੇਵਕ ਮਾਨ ਅਤੇ ਵਰਦੇਵ ਮਾਨ ਸਮੇਤ ਚਾਰ ਨੂੰ 19 ਫ਼ਰਵਰੀ ਵਾਸਤੇ ਨੋਟਿਸ ਜਾਰੀ

ਗੁਰੂਹਰਸਹਾਏ, 14 ਨਵੰਬਰ (ਹਰਚਰਨ ਸਿੰਘ ਸੰਧੂ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਧਾਨ ਸਭਾ ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਕੱਤਰ ਨਸੀਬ ਸਿੰਘ ਸੰਧੂ ਦੀ ਪਟੀਸ਼ਨ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਮਰਹੂਮ ਮੈਂਬਰ ...

ਪੂਰੀ ਖ਼ਬਰ »

ਵਿਸ਼ਵ ਡਾਈਬਟੀਜ਼ (ਸ਼ੂਗਰ) ਦਿਵਸ ਸੈਮੀਨਾਰ

ਮਮਦੋਟ, 14 ਨਵੰਬਰ (ਜਸਬੀਰ ਸਿੰਘ ਕੰਬੋਜ)- ਵਿਸ਼ਵ ਡਾਈਬਟੀਜ ਦਿਵਸ ਮੌਕੇ ਅੱਜ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਸੈਮੀਨਾਰ ਲਗਾ ਕੇ ਹਸਪਤਾਲ ਵਿਚ ਆਏ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੂੰ ਸ਼ੂਗਰ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਸਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਗੁਰੂਹਰਸਹਾਏ, 14 ਨਵੰਬਰ (ਹਰਚਰਨ ਸਿੰਘ ਸੰਧੂ)- ਸਥਾਨਕ ਸ਼ਹਿਰ ਦੇ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਇਲੈੱਕਸ਼ਨ ਸੈੱਲ ਵਲੋਂ ਵੋਟਰ ਜਾਗਰੂਕਤਾ ਵਿਸ਼ੇ 'ਤੇ ਆਧਾਰਿਤ ਇਕ ਮੰਡਲ ਪੱਧਰੀ ਪ੍ਰਸ਼ਨ ਉੱਤਰ ਮੁਕਾਬਲਾ ਕਰਵਾਇਆ ਗਿਆ | ਇਮ ਮੌਕੇ ਮੁੱਖ ...

ਪੂਰੀ ਖ਼ਬਰ »

ਗੁਰਦੁਆਰਾ ਡੇਰਾ ਹਰਿਨਾਮਸਰ ਨਾਨਕਸਰ 'ਚ ਗੁਰਮਤਿ ਸਮਾਗਮ ਸਮਾਪਤ

ਜ਼ੀਰਾ, 14 ਨਵੰਬਰ (ਜਗਤਾਰ ਸਿੰਘ ਮਨੇਸ)- ਬਾਬਾ ਹਰਿਨਾਮ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਮੁੱਖ ਸੇਵਾਦਾਰ ਬਾਬਾ ਹਰੀ ਸਿੰਘ ਜ਼ੀਰਾ ਦੀ ਦੇਖ-ਰੇਖ ਹੇਠ ਗੁਰਦੁਆਰਾ ਡੇਰਾ ਹਰਿਨਾਮਸਰ ਨਾਨਕਸਰ ਜ਼ੀਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਪੀਰੇ ਕੇ ਉਤਾੜ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ

ਜਲਾਲਾਬਾਦ, 14 ਨਵੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਪੀਰੇ ਕੇ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ | ਸਕੂਲ ਅਧਿਆਪਕ ਸਟੇਟ ਅਵਾਰਡੀ ਵਿਨੇ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ 3 ਤੋਂ 6 ਸਾਲ ...

ਪੂਰੀ ਖ਼ਬਰ »

ਮਮਦੋਟ ਬਲਾਕ ਵਿਚ 730 ਬੱਚਿਆਂ ਨੇ ਪ੍ਰੀ-ਨਰਸਰੀ ਵਿਚ ਲਿਆ ਦਾਖਲਾ

ਮਮਦੋਟ, 14 ਨਵੰਬਰ (ਸੁਖਦੇਵ ਸਿੰਘ ਸੰਗਮ)-ਅੱਜ ਬਾਲ ਦਿਵਸ ਮੌਕੇ ਬਲਾਕ ਫ਼ਿਰੋਜ਼ਪੁਰ-4 ਐਟ ਮਮਦੋਟ ਅਧੀਨ ਆਉਂਦੇ ਸਕੂਲਾਂ ਵਿਚ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ | ਇਸ ਸਬੰਧੀ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਸਕੂਲ ਮੁਖੀ ਗੁਰਬਚਨ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸਵਾਇਆ ਰਾਏ ਉਤਾੜ ਵਿਖੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ

ਜਲਾਲਾਬਾਦ, 14 ਨਵੰਬਰ (ਜਤਿੰਦਰ ਪਾਲ ਸਿੰਘ)- ਅੱਜ ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਸਵਾਇਆ ਰਾਏ ਉਤਾੜ ਵਿਖੇ ਪ੍ਰੀ ਨਰਸਰੀ ਜਮਾਤਾਂ ਲਈ ਬੱਚਿਆਂ ਦੇ ਦਾਖ਼ਲੇ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ

ਮੰਡੀ ਅਰਨੀਵਾਲਾ, 14 ਨਵੰਬਰ (ਨਿਸ਼ਾਨ ਸਿੰਘ ਸੰਧੂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਿਚ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਆਰੰਭ ਕੀਤਾ ਗਿਆ | ਇਸ ਦੀ ਸ਼ੁਰੂਆਤ ਬਾਬਾ ਪ੍ਰੇਮ ਸਿੰਘ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਐੱਫ਼.ਆਈ.ਆਰ. ਰੱਦ ਕਰਨ ਨੂੰ ਹਾਈਕੋਰਟ 'ਚ ਚੁਣੌਤੀ ਦੇਣ ਵਾਲੇ ਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ

ਫ਼ਿਰੋਜ਼ਪੁਰ, 14 ਨਵੰਬਰ (ਕਾਨੂੰਨੀ ਪ੍ਰਤੀਨਿਧ)- ਫ਼ਿਰੋਜ਼ਪੁਰ ਸ਼ਹਿਰ ਸਥਿਤ ਸੈਂਟਰਲ ਗੌਰਮਿੰਟ (ਕੇਂਦਰੀ ਸਰਕਾਰ) ਦੀ ਮਾਲਕੀ ਵਾਲੀ 100 ਕਰੋੜ ਰੁਪਏ ਤੋਂ ਵੱਧ ਮੱੁਲ ਦੀ 120 ਕਨਾਲ 9 ਮਰਲੇ ਸਰਕਾਰੀ ਜ਼ਮੀਨ ਨੂੰ ਮਾਲ ਰਿਕਾਰਡ ਵਿਚ ਛੇੜਛਾੜ ਕਰਕੇ ਫ਼ਰਜ਼ੀ ਦਸਤਾਵੇਜ਼ਾਂ ...

ਪੂਰੀ ਖ਼ਬਰ »

ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਲੋਕਾਂ ਦੀ ਸਿਹਤ ਦਾ ਧਿਆਨ ਵੀ ਰੱਖਿਆ ਜਾ ਰਿਹਾ-ਮਹਿੰਦਰ ਮਦਾਨ

ਮਖੂ, 14 ਨਵੰਬਰ (ਵਰਿੰਦਰ ਮਨਚੰਦਾ)- ਪੰਜਾਬ ਵਿਚ ਜਿਸ ਤਰ੍ਹਾਂ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਕਈ ਲੋਕ ਡੇਂਗੂ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਇਸ ਲਈ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਾਂਗਰਸ ਕਮੇਟੀ ਬਲਾਕ ਮਖੂ ਪ੍ਰਧਾਨ ਮਹਿੰਦਰ ਮਦਾਨ ਵਲੋਂ ...

ਪੂਰੀ ਖ਼ਬਰ »

ਗਣਿਤ ਮੇਲੇ ਮੌਕੇ ਸਹਾਇਕ ਨਿਰਦੇਸ਼ਕ ਸਿੱਖਿਆ ਰੇਨੂੰ ਮਹਿਤਾ ਨੇ ਲਿਆ ਜਾਇਜ਼ਾ

ਤਲਵੰਡੀ ਭਾਈ, 14 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਸਰਕਾਰੀ ਹਾਈ ਸਕੂਲ ਸੇਖਵਾਂ ਵਿਖੇ ਪਹਿਲੇ ਫ਼ੇਜ਼ ਦਾ ਗਣਿਤ ਮੇਲਾ ਲਗਾਇਆ ਗਿਆ, ਜਿਸ ਵਿਚ ਬੱਚਿਆਂ ਨੇ 40 ਐਕਟੀਵਿਟੀ ਮਾਡਲ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ | ਇਸ ਮੌਕੇ ਜਾਣਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX