ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸੰਸਦ ਨੂੰ ਕੀਤਾ ਗੁਮਰਾਹ - ਕਾਂਗਰਸ ਨੇਤਾ
. . .  15 minutes ago
ਨਵੀਂ ਦਿੱਲੀ, 23 ਜੁਲਾਈ - ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨਾਲ ਜੁੜੇ ਮੁੱਦੇ 'ਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਰੱਖਿਆ ਮੰਤਰੀ (ਨਿਰਮਲਾ ਸੀਤਾ ਰਮਨ) ਨੇ ਸੰਸਦ ਨੂੰ ਗੁਮਰਾਹ ਕੀਤਾ...
ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  42 minutes ago
ਨਵੀਂ ਦਿੱਲੀ, 23 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਵਾਂਡਾ, ਯੁਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਜਿਸ 'ਚ ਕੌਮਾਂਤਰੀ...
ਹੁਸ਼ਿਆਰਪੁਰ 'ਚ ਡਾਇਰੀਏ ਦੀ ਲਪੇਟ 'ਚ ਆਏ 150 ਮਰੀਜ਼, ਇਕ ਔਰਤ ਦੀ ਮੌਤ
. . .  55 minutes ago
ਹੁਸ਼ਿਆਰਪੁਰ, 23 ਜੁਲਾਈ (ਬਲਜਿੰਦਰਪਾਲ ਸਿੰਘ)-ਪਿਛਲੇ 3 ਦਿਨਾਂ ਤੋਂ ਹੁਸ਼ਿਆਰਪੁਰ ਸ਼ਹਿਰ 'ਚ ਡਾਇਰੀਏ ਨੇ ਦਸਤਕ ਦਿੰਦਿਆਂ ਕਰੀਬ 150 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਡਾਇਰੀਏ ਦੀ ਲਪੇਟ 'ਚ ਆਉਣ ਨਾਲ ਟੀਨਾ ਪਤਨੀ ਸੁਰੇਸ਼ ਵਾਸੀ
ਗਊ ਕਤਲੇਆਮ ਦੇ ਵਿਰੁੱਧ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਅਲਵਰ ਭੀੜਤੰਤਰ ਮਾਮਲੇ 'ਚ ਜਾਰੀ ਹੋਏ ਆਪਣੇ ਵੀਡੀਓ 'ਤੇ ਭਾਜਪਾ ਦੇ ਵਿਧਾਇਕ ਟੀ. ਰਾਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵੀਡੀਓ 'ਚ ਕੁੱਝ ਵੀ ਗਲਤ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਭੀੜਤੰਤਰ ਦੇ ਮਾਮਲੇ ਉਦੋਂ ਤੱਕ...
ਸਾਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ - ਆਪ ਵਿਧਾਇਕ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ। ਕੈਨੇਡਾ ਦੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਉਲਝੇ ਹੋਏ ਸਨ ਕਿ ਇਹ ਉਨ੍ਹਾਂ ਦੀ ਨਿੱਜੀ ਯਾਤਰਾ...
ਮੋਟਰਸਾਈਕਲ ਨਾਲ ਆਵਾਰਾ ਗਾਂ ਦੇ ਟਕਰਾਉਣ ਕਾਰਨ ਹੋਈ ਨੌਜਵਾਨ ਦੀ ਮੌਤ
. . .  about 1 hour ago
ਮੰਡੀ ਲਾਧੂਕਾ 23 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਬੀਤੀ ਰਾਤ ਫਾਜਿਲਕਾ-ਫਿਰੋਜਪੁਰ ਮੁੱਖ ਮਾਰਗ 'ਤੇ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਇੱਕ ਮੋਟਰਸਾਈਕਲ ਸਵਾਰ ਦੇ ਅੱਗੇ ਅਵਾਰਾ ਗਾਂ ਆ ਜਾਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ....
100 ਸਾਲ ਪੁਰਾਣੀ ਇਮਾਰਤ ਦੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 2 hours ago
ਕੋਲਕਾਤਾ, 23 ਜੁਲਾਈ - ਪੱਛਮੀ ਬੰਗਾਲ ਦੇ ਸਿਆਲਦਾਹ 'ਚ 100 ਸਾਲ ਪੁਰਾਣੀ ਇਮਾਰਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਇਮਾਰਤ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੁਰੱਖਿਆ ਕਰਮੀਆਂ ਵੱਲੋਂ ਬਚਾਅ ਕਾਰਜ ਜਾਰੀ...
ਏਅਰਸੈਲ-ਮੈਕਸਿਸ ਮਾਮਲਾ : ਪੀ ਚਿਦੰਬਰਮ ਨੇ ਪਟਿਆਲਾ ਹਾਊਸ ਅਦਾਲਤ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 23 ਜੁਲਾਈ - ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਏਅਰਸੈਲ-ਮੈਕਸਿਸ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ...
ਸੁਨਿਆਰੇ 'ਤੇ ਹਮਲਾ ਕਰ ਕੇ ਲੁਟੇਰੇ 10 ਲੱਖ ਦਾ ਸੋਨਾ ਅਤੇ ਸਕੂਟਰੀ ਲੁੱਟ ਕੇ ਫ਼ਰਾਰ
. . .  about 2 hours ago
ਟਾਂਡਾ ਉੜਮੁੜ, 23 ਜੁਲਾਈ (ਦੀਪਕ ਬਹਿਲ)- ਟਾਂਡਾ ਨਜ਼ਦੀਕ ਇੱਕ ਸੁਨਿਆਰੇ 'ਤੇ ਲੁਟੇਰਿਆਂ ਨੇ ਹਮਲਾ ਕਰ ਕੇ ਅਤੇ ਉਸ ਕੋਲੋਂ 10 ਲੱਖ ਰੁਪਏ ਦਾ ਸੋਨਾ, ਨਕਦੀ ਅਤੇ ਸਕੂਟਰੀ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਸੁਨਿਆਰੇ ਦੀ ਪਹਿਚਾਣ ਅਸ਼ਵਨੀ ਵਰਮਾ ਦੇ ਰੂਪ....
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਜ਼ਖ਼ਮੀਆਂ ਦੀ ਗਿਣਤੀ ਵੱਧ ਕੇ ਹੋਈ 14
. . .  about 2 hours ago
ਟੋਰਾਂਟੋ, 23 ਜੁਲਾਈ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਡੈੱਨਫੋਰਥ ਅਤੇ ਲੋਗਾਨ ਐਵਨਿਊ 'ਚ ਐਤਵਾਰ ਸ਼ਾਮੀਂ (ਸਥਾਨਕ ਸਮੇਂ ਮੁਤਾਬਿਕ) ਹੋਈ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਹੁਣ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੱਧ ਕੇ 14 ਹੋ ਗਈ....
ਮੈਡੀਕਲ ਸਟੋਰ ਤੋਂ ਚੋਰਾਂ ਨੇ ਲੁੱਟੇ ਪੌਣੇ ਦੋ ਲੱਖ ਰੁਪਏ
. . .  about 3 hours ago
ਪਟਿਆਲਾ, 23 ਜੁਲਾਈ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ 'ਚੋਂ ਚੋਰ ਪੌਣੇ ਦੋ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ...
ਦਿੱਲੀ ਦੇ ਜੰਤਰ-ਮੰਤਰ 'ਤੇ ਫਿਰ ਹੋ ਸਕਣਗੇ ਵਿਰੋਧ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ 'ਤੇ ਲੱਗੀ ਰੋਕ ਨੂੰ ਹਟਾਉਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਬੋਟ ਕਲੱਬ 'ਤੇ ਵੀ ਪ੍ਰਦਰਸ਼ਨ ਹੋ ਸਕਣਗੇ। ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਚ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਜਾਂਚ ਏਜੰਸੀਆਂ 'ਤੇ ਆਨੰਦ ਸ਼ਰਮਾ ਦੀ ਟਿੱਪਣੀ ਕਾਰਨ ਪੈਦਾ ਹੋਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ...
ਕਾਂਗਰਸ ਨੇਤਾਵਾਂ ਨੇ ਕੀਤਾ ਸੰਸਦ ਭਵਨ ਸਾਹਮਣੇ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 23 ਜੁਲਾਈ- ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ, ਜਿਨ੍ਹਾਂ 'ਚ ਸੁਨੀਲ ਜਾਖੜ ਵੀ ਸ਼ਾਮਲ ਸੀ, ਵਲੋਂ ਇਹ ਪ੍ਰਦਰਸ਼ਨ ਬੇਰੁਜ਼ਗਾਰੀ ਦੇ ਵਿਰੋਧ 'ਚ...
ਕਪੂਰਥਲਾ 'ਚ ਪੁਲਿਸ ਨੇ ਬਰਾਮਦ ਕੀਤਾ ਸ਼ਰਾਬ ਦਾ ਵੱਡਾ ਜ਼ਖ਼ੀਰਾ
. . .  about 4 hours ago
ਸੁਭਾਨਪੁਰ, 23 (ਕੰਵਰ ਬਰਜਿੰਦਰ ਸਿੰਘ ਜੱਜ)- ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੂਟ 'ਚ ਪੁਲਿਸ ਵਲੋਂ ਸ਼ਰਾਬ ਦਾ ਇੱਕ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ 1500 ਨਾਜਾਇਜ਼ ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ...
ਦਿੱਲੀ : ਦਵਾਰਕਾ 'ਚ ਡਿੱਗੀ ਘਰ ਦੀ ਛੱਤ, ਦੋ ਦੀ ਮੌਤ
. . .  about 2 hours ago
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਇੱਕ ਦੀ ਮੌਤ, 13 ਜ਼ਖ਼ਮੀ
. . .  about 4 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
ਟੋਰੰਟੋ 'ਚ ਗੋਲੀਬਾਰੀ, ਕਈ ਮੌਤਾਂ ਦਾ ਖਦਸ਼ਾ
. . .  about 6 hours ago
ਹਿਮਾਚਲ ਪ੍ਰਦੇਸ਼ 'ਚ ਅਗਨੀਕਾਂਡ, ਪੰਜ ਮੌਤਾਂ
. . .  about 6 hours ago
ਕਾਬੁਲ ਦੇ ਹਵਾਈ ਅੱਡੇ ਕੋਲ ਆਤਮਘਾਤੀ ਧਮਾਕਾ
. . .  about 6 hours ago
ਤਿੰਨ ਅਫ਼ਰੀਕੀ ਦੇਸ਼ਾਂ ਦੇ ਦੌਰੇ 'ਤੇ ਅੱਜ ਰਵਾਨਾ ਹੋਣਗੇ ਮੋਦੀ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਬੁਖਾਰੇਸਟ ਡਾਇਵਰਟ ਕੀਤੀ ਗਈ ਜੈੱਟ ਏਅਰਵੇਜ਼ ਦੀ ਉਡਾਣ
. . .  1 day ago
ਅਮਿਤ ਸ਼ਾਹ ਨੇ ਲਤਾ ਮੰਗੇਸ਼ਕਰ ਨਾਲ ਕੀਤੀ ਮੁਲਾਕਾਤ
. . .  1 day ago
ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲਿਆ
. . .  1 day ago
ਡੀ.ਆਰ.ਆਈ. ਨੇ ਇਕ ਯਾਤਰੀ ਨੂੰ ਗੋਲਡ ਪੇਸਟ ਦੇ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਅਫ਼ਗ਼ਾਨਿਸਤਾਨ : ਆਤਮਘਾਤੀ ਬੰਮ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
550 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਵੈੱਬਸਾਈਟ ਲਾਂਚ
. . .  1 day ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਗ਼ਲਤ ਬਿਆਨ ਦੇਣ ਵਾਲਿਆਂ 'ਤੇ ਕਾਰਵਾਈ 'ਚ ਨਹੀਂ ਕਰਾਂਗਾ ਸੰਕੋਚ- ਰਾਹੁਲ
. . .  1 day ago
ਜੂਨੀਅਰ ਏਸ਼ੀਅਨ ਚੈਂਪਿਅਨਸ਼ਿਪ 'ਚ ਭਾਰਤੀ ਪਹਿਲਵਾਨ ਸਚਿਨ ਰਾਠੀ ਜਿੱਤਿਆ ਸੋਨ ਤਮਗਾ
. . .  1 day ago
ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ ਮਰੀਅਮ, ਪ੍ਰਸ਼ਾਸਨ ਨੇ ਕੀਤਾ ਇਨਕਾਰ
. . .  1 day ago
ਦੱਖਣੀ ਅਫਰੀਕਾ 'ਚ ਬੰਦੂਕਧਾਰੀਆਂ ਨੇ 11 ਟੈਕਸੀ ਚਾਲਕਾਂ ਦੀ ਕੀਤੀ ਹੱਤਿਆ
. . .  1 day ago
ਨਿਰਮਲ ਕੁਟੀਆ ਵਿਖੇ ਮਨਾਈ ਜਾ ਰਹੀ ਹੈ ਕਾਲੀ ਵੇਈਂ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਕੈਨੇਡਾ 'ਚ 'ਮਿਸ ਵਰਲਡ ਪੰਜਾਬਣ ਸੁੰਦਰਤਾ' ਮੁਕਾਬਲਾ

ਟੋਰਾਂਟੋਂ, 14 ਨਵੰਬਰ (ਹਰਜੀਤ ਸਿੰਘ ਬਾਜਵਾ)- ਵਤਨੋ ਦੂਰ ਟੀ. ਵੀ./ਰੇਡੀਓ ਦੇ ਸੰਚਾਲਕ ਸੁੱਖੀ ਨਿੱਝਰ, ਤਲਵਿੰਦਰ ਕੌਰ ਨਿੱਝਰ ਵਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਨਿਰਦੇਸ਼ਕ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾਂ ਹੇਠ ਸਲਾਨਾ 'ਮਿਸ ਵਰਲਡ ਪੰਜਾਬਣ' ਸੁੰਦਰਤਾ ਮੁਕਾਬਲਾ ਬੀਤੇ ਦਿਨੀਂ ਮਿਸੀਸਾਗਾ ਦੇ ਲੀਵਿੰਗ ਆਰਟ ਸੈਂਟਰ ਵਿਖੇ ਕਰਵਾਇਆ ਗਿਆ | ਸਮਾਗਮ 'ਚ ਜਿੱਥੇ ਮਹਿਮਾਨਾਂ ਵਿਚ ਸਿਆਸੀ ਤੇ ਗ਼ੈਰ-ਸਿਆਸੀ ਲੋਕ ਪਹੁੰਚੇ ਉੱਥੇ ਹੀ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਵਿਸ਼ੇਸ਼ ਤੌਰ 'ਤੇ ਪੁੱਜੇ ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਤੇ ਪਾਕਿਸਤਾਨੀ ਗਾਇਕਾ ਫ਼ਰਵਾ ਖ਼ਾਨ ਨਾਲ ਮਿਲ ਕੇ ਜੱਜਾਂ ਦੀ ਜ਼ਿੰਮੇਵਾਰੀ ਵੀ ਨਿਭਾਈ | ਸਮਾਗਮ ਦੌਰਾਨ ਮੰਡੇਰ ਭਰਾਵਾਂ ਤੇ ਗਾਇਕ ਦਿਲਜਾਨ ਨੇ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ | ਸਟੇਜ ਸੰਚਾਲਕ ਦੀ ਭੂਮਿਕਾ 'ਚ ਪ੍ਰਸਿੱਧ ਰੰਗਕਰਮੀ ਤੇ ਸ਼ਬਦਾਂ ਦਾ ਜਾਦੂਗਰ ਨਿਰਮਲ ਜੌੜਾ ਛਾਏ ਰਹੇ | ਸਮਾਗਮ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਹਰਿਆਣਾ ਸੂਬੇ ਦੀ ਉੱਚੀ-ਲੰਮੀ ਮੁਟਿਆਰ ਗੁਰਪ੍ਰੀਤ ਕੌਰ ਨੇ ਆਪਣੀ ਦਿਲਕਸ਼ ਅਦਾਕਾਰੀ ਨਾਲ ਚੌਦਵਾਂ 'ਮਿਸ ਵਰਲਡ ਪੰਜਾਬਣ 2017' ਦਾ ਿਖ਼ਤਾਬ ਜਿੱਤਿਆ | ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ 'ਚੋਂ ਪ੍ਰਭਦੀਪ ਵਿੰਨੀਪੈਗ ਨੂੰ ਖੂਬਸੂਰਤ ਚਿਹਰਾ, ਟੋਰਾਂਟੋਂ ਦੀ ਹਰਪ੍ਰੀਤ ਕੌਰ ਨੂੰ ਖੂਬਸੂਰਤ ਮੁਸਕਾਨ, ਮਿਸੀਸਾਗਾ ਦੀ ਰਾਬੀਆ ਰੰਧਾਵਾ ਨੂੰ ਮਿ੍ਗ ਨੈਣੀ, ਅਮਰੀਕਾ ਦੀ ਗੁਰਲੀਨ ਨੂੰ 'ਲੰਮ-ਸਲੰਮੀ ਗੁੱਤ, ਬਰੈਂਪਟਨ ਦੀ ਜਸਪ੍ਰੀਤ ਮਾਂਗਟ ਨੂੰ ਸੁੰਦਰ ਤਵੱਚਾ, ਓਟਵਾ ਦੀ ਰਜਿੰਦਰ ਖੁਹਰਾ ਨੂੰ ਗੁਣਵੰਤੀ ਪੰਜਾਬਣ, ਜਰਮਨ ਦੀ ਏਕਲਪ੍ਰੀਤ ਨੂੰ ਸੁੰਦਰ ਲਾੜੀ, ਆਸਟ੍ਰੇਲੀਆ ਦੀ ਖਾਹਸ਼ ਕਾਹਲੋਂ ਨੂੰ ਨਿਪੁੰਨ ਪੰਜਾਬਣ, ਵੈਨਕੂਵਰ ਦੀ ਸੁਖਪਿੰਦਰ ਮਾਨ ਨੂੰ ਗਿੱਧਿਆਂ ਦੀ ਰਾਣੀ ਤੇ ਬੰਗਲੌਰ ਦੀ ਹਰਨੀਤ ਕੌਰ ਨੂੰ ਖੂਬਸੂਰਤ ਡਾਂਸ ਦਾ ਖਿਤਾਬ ਦਿੱਤਾ ਗਿਆ | ਇਸ ਮੌਕੇ ਅਮਰ ਨੂਰੀ ਨੇ ਆਖਿਆ ਕਿ ਇਹ ਸੁੰਦਰਤਾ ਮੁਕਾਬਲੇ ਇਕੱਲੇ ਚਿਹਰਿਆਂ ਦੀ ਸੁੰਦਰਤਾ ਨੂੰ ਹੀ ਨਹੀਂ, ਸਗੋਂ ਲਿਆਕਤ, ਸੁਚੱਜਤਾ, ਬੋਲ-ਚਾਲ, ਮਿਲਣਸਾਰਤਾ, ਮਿੱਠ-ਬੋਲੜਾ ਹੋਣਾ ਤੇ ਸਾਉੂ-ਨਿਮਰ ਸੁਭਾਅ ਦੀ ਵੀ ਪਰਖ ਕਰਦੇ ਹਨ | ਇਸ ਮੌਕੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵਲੋਂ ਪ੍ਰਬੰਧਕਾਂ ਨੂੰ ਪ੍ਰਸੰਸਾ-ਪੱਤਰ ਵੀ ਭੇਟ ਕੀਤਾ ਗਿਆ |

ਜਗਤਾਰ ਸਿੰਘ ਜੌਹਲ ਦੇ ਹੱਕ 'ਚ ਆਏ ਐਮ. ਪੀ. ਤਨਮਨਜੀਤ ਸਿੰਘ ਢੇਸੀ

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਕਾਟਲੈਂਡ ਦੇ 30 ਸਾਲਾ ਜਗਤਾਰ ਸਿੰਘ ਜੌਹਲ ਦੀ ਪੰਜਾਬ ਵਿਚ ਹਿੰਦੂ ਨੇਤਾਵਾਂ ਦੀ ਹੋਈ ਹੱ ਤਿਆ ਮਾਮਲੇ ਵਿਚ ਗਿ੍ਫ਼ਤਾਰੀ ਨੂੰ ਲੈ ਕੇ ਯੂ. ਕੇ. ਸਰਕਾਰ 'ਤੇ ਦਬਾਅ ਵਧਦਾ ਜਾ ਰਿਹਾ ਹੈ | ਹੁਣ ਸਿੱਖ ਐਮ. ਪੀ. ਤਨਮਨਜੀਤ ਸਿੰਘ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਘਰੇਲੂ ਹਿੰਸਾ ਦੇ ਦੋਸ਼ੀ ਨਹੀਂ ਕਰ ਸਕਣਗੇ ਸਪਾਂਸਰ

ਬਿ੍ਸਬੇਨ, 14 ਨਵੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਇਸ ਸਮੇਂ ਆਸਟ੍ਰੇਲੀਆ ਦੀ ਸੈਨਟ 'ਚ ਮਾਈਗ੍ਰੇਸ਼ਨ ਬਿੱਲ 2016 ਵਿਚ ਪਰਿਵਾਰਕ ਹਿੰਸਾ ਨੂੰ ਲੈ ਕੇ ਸੋਧ ਸਬੰਧੀ ਬਿੱਲ ਪੇਸ਼ ਕੀਤਾ ਗਿਆ ਅਤੇ ਇਸ ਦੀ ਬਹਿਸ ਜਾਰੀ ਹੈ | ਇਹ ਸੋਧ ਹੇਠਲੇ ਸਦਨ ਵਿਚ ਪਾਸ ਹੋ ਗਈ ਹੈ | ਇਸ ਸੋਧ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਬਰੇਸ਼ੀਆ (ਇਟਲੀ), 14 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)- ਬਰੇਸ਼ੀਆ ਦੇ ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ (ਬਰੇਸ਼ੀਆ) ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ...

ਪੂਰੀ ਖ਼ਬਰ »

ਮਸ਼ਹੂਰ ਅਦਾਕਾਰਾ ਸ਼ਿਆਮਾ ਦਾ ਦਿਹਾਂਤ

ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਫ਼ਿਲਮ 'ਆਰ ਪਾਰ' (1954) ਦੀ ਅਦਾਕਾਰਾ ਸ਼ਿਆਮਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ 82 ਸਾਲਾਂ ਦੇ ਸਨ ਤੇ ਆਪਣੇ ਸਮੇਂ 'ਚ ਇਕ ਖ਼ੂਬਸੂਰਤ ਅਦਾਕਾਰਾਂ 'ਚ ਸ਼ਾਮਿਲ ਸਨ | ਇਹ ਜਾਣਕਾਰੀ ਅਦਾਕਾਰ ਜਾਨੀ ਵਾਕਰ ਦੇ ਪੁੱਤਰ ਨਾਸਿਰ ਖ਼ਾਨ ਵਲੋਂ ...

ਪੂਰੀ ਖ਼ਬਰ »

ਗਲੋਬਲ ਸਕਿਲ ਨੇ ਦਿੱਤਾ ਧੋਖਾ, ਪੰਜਾਬੀਆਂ ਦੇ ਡੁੱਬੇ ਹਜ਼ਾਰਾਂ ਡਾਲਰ

ਬਿ੍ਸਬੇਨ, 14 ਨਵੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਗਲੋਬਲ ਸਕਿਲ ਐਾਡ ਬਿਜ਼ਨੈੱਸ ਸਰਵਿਸ ਵਲੋਂ ਜ਼ਰੂਰੀ ਕਾਗਜ਼ ਨਾ ਦੇਣ 'ਤੇ ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ ਦਾ ਵੀਜ਼ਾ ਰੱਦ ਹੋ ਗਿਆ | ਇਹ ਕੰਪਨੀ ਰੀਜਨਲ ਇਲਾਕੇ 'ਚ ਸਪਾਂਸਰਸ਼ਿਪ ਲੈ ਕੇ ਦੇਣ ਦਾ ਪ੍ਰਬੰਧ ਕਰਦੀ ਸੀ | ...

ਪੂਰੀ ਖ਼ਬਰ »

ਅਮਰੀਕਾ 'ਚ ਸਿੱਖ ਟਰੱਕ ਡਰਾਈਵਰਾਂ ਵਲੋਂ ਈ.ਐਲ.ਡੀ. ਲਗਾਉਣ ਸਬੰਧੀ ਆਖ਼ਰੀ ਤਰੀਕ ਵਧਾਉਣ ਦੀ ਅਪੀਲ

ਵਾਸ਼ਿੰਗਟਨ, 14 ਨਵੰਬਰ (ਏਜੰਸੀ)-ਭਾਰਤੀ-ਅਮਰੀਕੀ ਪ੍ਰਤੀਨਿਧੀਮੰਡਲ ਨੇ ਅਮਰੀਕੀ ਸਿੱਖਾਂ ਦੇ ਟਰੱਕ ਉਦਯੋਗ ਦੀ ਪ੍ਰਤੀਨਿਧਤਾ ਕਰਦਿਆਂ ਇੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਟਰੱਕਾਂ 'ਚ ਇਕ ਮਹਿੰਗੇ ਉਪਕਰਨ ਲਗਾਉਣ ਲਈ ਇਕ ਸਾਲ ਤੱਕ ਦਾ ਹੋਰ ...

ਪੂਰੀ ਖ਼ਬਰ »

ਦਸਤਾਰਾਂ ਸਿਖਾਉਣ ਲਈ ਪੰਜਾਬੀ ਟੀ. ਵੀ. ਚੈਨਲ ਨੇ ਆਰੰਭੀ ਮੁਹਿੰਮ

ਲੈਸਟਰ (ਇੰਗਲੈਂਡ), 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇਥੋਂ ਦੇ ਇਕ ਪੰਜਾਬੀ ਟੀ. ਵੀ. ਚੈਨਲ 'ਸਿੱਖ ਚੈਨਲ' ਵਲੋਂ ਸਿੱਖੀ ਪ੍ਰਚਾਰ ਲਈ ਆਰੰਭੀ ਗਈ ਇਕ ਮੁਹਿੰਮ ਤਹਿਤ ਲੈਸਟਰ ਦੇ ਫਾਲਕਿਨ ਪ੍ਰਾਇਮਰੀ ਸਕੂਲ 'ਚ ਕਰਵਾਏ ਗਏ ਇਕ ਧਾਰਮਿਕ ਸਮਾਗਮ ਦੌਰਾਨ ਸਿੱਖ ਬੱਚਿਆਂ ਦੇ ਸਿਰ ...

ਪੂਰੀ ਖ਼ਬਰ »

ਹਾਂਗਕਾਂਗ 'ਚ ਚਾਕੂ ਨਾਲ ਹਮਲਾ-ਇਕ ਦੀ ਮੌਤ, ਦੋ ਜ਼ਖ਼ਮੀ

ਹਾਂਗਕਾਂਗ, 14 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਬੱਚਿਆਂ ਵਾਲੀ ਪਾਰਕ ਵਿਚ ਚਾਕੂ ਹਮਲੇ 'ਚ ਇਕ 25 ਸਾਲਾ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਪਾਕਿਸਤਾਨੀ ਮੂਲ ਦੇ 26 ਤੇ 39 ਸਾਲ ਦੇ ਦੋ ...

ਪੂਰੀ ਖ਼ਬਰ »

ਕੋਲਕਾਤਾ ਵਿਖੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਜਾਰੀ

ਕੋਲਕਾਤਾ, 14 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਨੋਟਬੰਦੀ, ਸੈਂਸ਼ਰਸ਼ਿਪ ਤੇ ਖੇਤਰੀ ਸਿਨੇਮਾ ਨੂੰ ਲੈ ਕੇ 23ਵਾਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਰਗਰਮ ਹੈ | ਇਸ ਸਾਲ ਸਮਾਗਮ ਦਾ ਖ਼ਾਸ ਧਿਆਨ 'ਕੰਟੇਮਪਰੀ ਮੋਰੱਕੋ' ਸਿਨੇਮਾ 'ਤੇ ਹੈ | ਇਸ ਸ਼੍ਰੈਣੀ 'ਚ 'ਫਾਰਗਾਟੇਨ' ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਜੀ ਦਾ ਗੁਰਪੁਰਬ ਮਨਾਇਆ

ਫਰੈਂਕਫਰਟ, 14 ਨਵੰਬਰ (ਸੰਦੀਪ ਕੌਰ ਮਿਆਣੀ)-ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਬੱਚਿਆਂ ਨੇ ਕੀਰਤਨ ...

ਪੂਰੀ ਖ਼ਬਰ »

ਦੋ ਫਿਲਮਾਂ 'ਤੇ ਵਿਵਾਦ ਕਾਰਨ ਸੁਜਾਏ ਘੋਸ਼ ਵਲੋਂ ਆਈ. ਐਫ. ਐਫ. ਆਈ. ਦੇ ਜਿਊਰੀ ਮੁਖੀ ਦੇ ਅਹੁਦੇ ਤੋਂ ਅਸਤੀਫਾ

ਮੁੰਬਈ, 14 ਨਵੰਬਰ (ਏਜੰਸੀ)- ਫਿਲਮਕਾਰ ਸੁਜਾਏ ਘੋਸ਼ ਜੋ ਭਾਰਤੀ ਅੰਤਰਰਾਸ਼ਟਰੀ ਫਿਲਮ ਮਹਾਂਉਤਸਵ (ਆਈ.ਐਫ.ਐਫ.ਆਈ) ਦੇ ਭਾਰਤੀ ਪੈਨੋਰਮਾ ਡਿਵੀਜ਼ਨ ਦੇ ਮੁਖੀ ਹਨ, ਉਨ੍ਹਾਂ ਆਪਣੇ ਵਲੋਂ ਤਿਆਰ ਅੰਤਿਮ ਸੂਚੀ 'ਚੋਂ 2 ਫਿਲਮਾਂ ਨੂੰ ਹਟਾਉਣ ਦੇ ਵਿਰੋਧ 'ਚ ਆਪਣੇ ਅਹੁਦੇ ਤੋਂ ...

ਪੂਰੀ ਖ਼ਬਰ »

ਅਮਰੀਕਾ 'ਚ ਪਿਛਲੇ ਸਾਲ 6 ਹਜ਼ਾਰ ਤੋਂ ਵੱਧ ਨਫ਼ਰਤੀ ਅਪਰਾਧ ਦਰਜ ਕੀਤੇ-ਐਫ.ਬੀ.ਆਈ.

ਵਾਸ਼ਿੰਗਟਨ, 14 ਨਵੰਬਰ (ਏਜੰਸੀ)- ਅਮਰੀਕਾ 'ਚ ਪਿਛਲੇ ਸਾਲ ਹਿੰਦੂਆਂ ਤੇ ਸਿੱਖਾਂ ਿਖ਼ਲਾਫ਼ ਅਪਰਾਧਾਂ ਸਣੇ 6 ਹਜ਼ਾਰ ਤੋਂ ਜ਼ਿਆਦਾ ਨਫ਼ਰਤੀ ਅਪਰਾਧ ਦਰਜ ਕੀਤੇ ਗਏ | ਇਹ ਜਾਣਕਾਰੀ ਐਫ. ਬੀ. ਆਈ. ਦੇ ਅੰਕੜਿਆਂ 'ਚ ਦਿੱਤੀ ਗਏ ਹੈ, ਜਿਸ ਅਨੁਸਾਰ ਇਸ ਪ੍ਰਕਾਰ ਦੀਆਂ ਘਟਨਾਵਾਂ 'ਚ ...

ਪੂਰੀ ਖ਼ਬਰ »

ਬਿਹਾਰ ਦੇ ਸੈਰ-ਸਪਾਟਾ ਮੰਤਰੀ ਪ੍ਰਮੋਦ ਕੁਮਾਰ ਦਾ ਸਾਊਥਾਲ ਗੁਰੂ ਘਰ 'ਚ ਸਨਮਾਨ

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿਹਾਰ ਦੇ ਸੈਰ-ਸਪਾਟਾ ਮੰਤਰੀ ਪ੍ਰਮੋਦ ਕੁਮਾਰ ਦਾ ਯੂ. ਕੇ. ਪਹੁੰਚਣ 'ਤੇ ਜਿਥੇ ਭਾਰਤੀ ਹਾਈਕਮਿਸ਼ਨ ਲੰਡਨ ਵਿਖੇ ਵਿਸ਼ੇਸ਼ ਸਵਾਗਤ ਕੀਤਾ ਗਿਆ | ਉੱਥੇ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਗੁਰਦੁਆਰਾ ...

ਪੂਰੀ ਖ਼ਬਰ »

'ਤੀਰ ਗਰੁੱਪ' ਵਲੋਂ ਫਾਲਕਿਨ ਪ੍ਰਾਇਮਰੀ ਸਕੂਲ ਦੀ ਮਾਲੀ ਮਦਦ

ਲੈਸਟਰ (ਇੰਗਲੈਂਡ), 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਲੈਸਟਰ 'ਚ ਗੁਰੂ ਘਰ ਦੀਆਂ ਚੋਣਾਂ 'ਚ ਭਾਗ ਲੈਣ ਲਈ ਬਣਾਏ ਗਏ 'ਤੀਰ ਗਰੁੱਪ' ਦੇ ਆਗੂਆਂ ਅਤੇ ਅਹੁਦੇਦਾਰਾਂ ਦੀ ਇਕ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿਚ 'ਤੀਰ ਗਰੁੱਪ' ਦੇ ਆਗੂ ਰਾਜਾ ਸਿੰਘ ਕੰਗ ਸਮੇਤ ਹੋਰ ਬਹੁਤ ਸਾਰੇ ...

ਪੂਰੀ ਖ਼ਬਰ »

ਬਲੋਚਿਸਤਾਨੀਆਂ 'ਪੋਸਟਰ ਮੁਹਿੰਮ' ਤਹਿਤ ਉਭਾਰਿਆ ਆਜ਼ਾਦੀ ਦਾ ਮੁੱਦਾ

ਲੈਸਟਰ (ਇੰਗਲੈਂਡ), 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਵਿਸ਼ਵ ਬਲੋਚ ਸੰਗਠਨ ਵਲੋਂ ਬਲੋਚਿਸਤਾਨ ਦੀ ਆਜ਼ਾਦੀ ਅਤੇ ਬਲੋਚਿਸਤਾਨੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਉਭਾਰਨ ਲਈ ਲੰਡਨ ਦੀਆਂ ਵੱਖ-ਵੱਖ 100 ਦੇ ਕਰੀਬ ਬੱਸਾਂ ਉੱਪਰ ਆਪਣੀ ਆਜ਼ਾਦੀ ਦੀ ਮੰਗ ਨੂੰ ...

ਪੂਰੀ ਖ਼ਬਰ »

ਖਾਲਸਾ ਕਾਲਜ ਅੰਮਿ੍ਤਸਰ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਸਬੰਧੀ ਯੋਜਨਾ

ਸਿਆਟਲ, 14 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਅੰਮਿ੍ਤਸਰ ਦੇ ਖਾਲਸਾ ਕਾਲਜ ਤੋਂ ਕਈ ਨਾਮਵਰ ਸ਼ਖ਼ਸੀਅਤਾਂ, ਖਿਡਾਰੀ, ਲਿਖਾਰੀ ਤੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟ ਚੁੱਕੇ ਨਾਰਥ ਅਮਰੀਕਾ ਵਿਚ ਵਸ ਰਹੇ ਹਨ, ਜਿਨ੍ਹਾਂ ਵਿਚਕਾਰ ਸਾਲਾਨਾ ਸਮਾਗਮ ਕਰਕੇ ਆਪਸੀ ਮੇਲ-ਜੋਲ ਕਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX