ਜਲੰਧਰ, 14 ਨਵੰਬਰ (ਸ਼ਿਵ ਸ਼ਰਮਾ)-ਕਈ ਦਿਨਾਂ ਤੋਂ ਜਾਰੀ ਸੰਘਣੀ ਧੁੰਦ ਕਰਕੇ ਤਾਂ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਸ਼ਹਿਰ ਨੂੰ ਅੱਜ ਧੁਆਂਖੀ ਧੁੰਦ ਨੇ ਘੇਰ ਲਿਆ ਜਿਸ ਕਰਕੇ ਸ਼ਹਿਰਵਾਸੀਆਂ ਦਾ ਸਾਹ ਲੈਣਾ ਔਖਾ ਹੋ ਗਿਆ ਸੀ ਜਿਸ ਨਾਲ ਨਾ ਸਿਰਫ਼ ਦੋ ਪਹੀਆ ਵਾਹਨ ਚਾਲਕ ਸਗੋਂ ਚਾਰ ਪਹੀਆ ਵਾਹਨਾਂ ਵਿਚ ਬੈਠੇ ਵੀ ਲੋਕ ਅੱਖਾਂ ਮਲਦੇ ਆਮ ਦੇਖੇ ਜਾ ਸਕਦੇ ਸਨ | ਸ਼ਹਿਰ ਦੇ ਬਾਹਰਲੇ ਪਾਸੇ ਮੀਂਹ ਪੈਣ ਕਰਕੇ ਸਾਰੀ ਧੁੰਦ ਅੰਦਰਲੇ ਪਾਸੇ ਇਕੱਠੀ ਹੋ ਗਈ | ਦੁਪਹਿਰ ਬਾਅਦ ਸ਼ਹਿਰ ਵਿਚ ਇਕ ਦਮ ਧੰੂਆਂਖੀ ਧੁੰਦ ਦਾ ਅਸਰ ਐਨਾ ਵਧ ਗਿਆ ਕਿ ਕਈਆਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਤੇ ਕਈਆਂ ਦੇ ਗਲੇ ਵਿਚ ਜਲਨ ਹੋ ਰਹੀ ਸੀ | ਕਈ ਲੋਕਾਂ ਨੇ ਕਿਹਾ ਕਿ ਹਵਾ ਚੱਲਣ ਤੋਂ ਬਾਅਦ ਪਰਾਲੀ ਦੇ ਲੱਗੇ ਧੰੂਏਾ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਹੋਈ ਸਗੋਂ ਇਸ ਧੁੰਦ ਵਿਚ ਸਨਅਤੀ ਯੂਨਿਟਾਂ ਅਤੇ ਵਾਹਨਾਂ ਦੇ ਧੰੂਏਾ ਵੀ ਵਾਤਾਵਰਨ ਵਿਚ ਘੁਲ ਗਏ ਸਨ ਜਿਨ੍ਹਾਂ ਨੇ ਲੋਕਾਂ ਪ੍ਰੇਸ਼ਾਨ ਕਰਕੇ ਰੱਖਿਆ | ਸਾਰੇ ਸ਼ਹਿਰ ਵਿਚ ਧੂੰਆਂਖੀ ਧੁੰਦ ਦਾ ਅਸਰ ਦੇਖਿਆ ਜਾ ਸਕਦਾ ਸੀ | ਕਈ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਨੇ ਸ਼ਿਕਾਇਤ ਕੀਤੀ ਕਿ ਉਨਾਂ ਦੀਆਂ ਅੱਖਾਂ ਵਿਚ ਜਲਨ ਹੋ ਰਹੀ ਸੀ ਜਿਸ ਕਰਕੇ ਉਹ ਅੱਖਾਂ ਨੂੰ ਮਲਦੇ ਰਹੇ ਸਨ | ਅੱਖਾਂ ਵਿਚ ਜਲਨ ਤੋਂ ਬਚਣ ਲਈ ਕਈ ਲੋਕ ਰਾਹਤ ਪਾਉਣ ਲਈ ਰਾਹਤ ਪਾਉਣ ਲਈ ਅੱਖਾਂ 'ਚ ਪਾਣੀ ਦੇ ਛਿੱਟੇ ਮਾਰਦੇ ਦੇਖੇ ਗਏ ਸੀ | ਧੰੂਏਾ ਵਾਲੀ ਧੁੰਦ ਦਾ ਅਸਰ ਜ਼ਿਆਦਾਤਰ ਬਜ਼ੁਰਗਾਂ, ਬੱਚਿਆਂ 'ਤੇ ਵੀ ਹੋਇਆ ਜਿਨ੍ਹਾਂ ਵਿਚ ਕਈ ਬਜ਼ੁਰਗ ਖਾਂਸੀ ਕਰਦੇ ਦੇਖੇ ਜਾ ਸਕਦੇ ਸਨ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਕੱਲੀ ਧੰੁਦ ਹੋਵੇ ਤਾਂ ਅੱਖਾਂ ਵਿਚ ਜਲਨ ਮਹਿਸੂਸ ਨਹੀਂ ਹੁੰਦੀ ਪਰ ਗੱਡੀਆਂ ਚਲਾਉਣ ਵਾਲਿਆਂ 'ਤੇ ਇਸ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਸੀ | ਦੁਪਹਿਰ ਵੇਲੇ ਹੀ ਜਦੋਂ ਧੂੰਆਂਖੀ ਧੁੰਦ ਦਾ ਅਸਰ ਲੋਕਾਂ ਦੀਆਂ ਅੱਖਾਂ 'ਤੇ ਪਿਆ ਨਜ਼ਰ ਆਇਆ ਤਾਂ ਕਈ ਜਗਾ ਬਾਜ਼ਾਰਾਂ ਵਿਚ ਹੀ ਰੌਣਕਾਂ ਘੱਟ ਗਈਆਂ | ਬਾਜ਼ਾਰਾਂ ਵਿਚ ਕਈ ਲੋਕਾਂ ਨੇ ਆਪਣੇ ਮੰੂਹ 'ਤੇ ਰੁਮਾਲ ਰੱਖੇ ਹੋਏ ਸਨ ਤਾਂ ਜੋ ਉਨਾਂ ਨੂੰ ਖ਼ਰਾਬ ਹੋਏ ਵਾਤਾਵਰਨ ਨਾਲ ਨੁਕਸਾਨ ਨਾ ਹੋ ਸਕੇ | ਧੂੰਆਂਖੀ ਧੁੰਦ ਇਸ ਕਰਕੇ ਵੀ ਖ਼ਤਰਨਾਕ ਹੋ ਗਈ ਜਦੋਂ ਸ਼ਹਿਰ ਵਿਚ ਕਈ ਜਗਾ ਲੱਗੇ ਕੂੜੇ ਦੇ ਢੇਰਾਂ ਨੂੰ ਅੱਗ ਨਾਲ ਧੰੂਆਂ ਵੀ ਇਸ ਧੁੰਦ ਵਿਚ ਮਿਲ ਗਿਆ | ਬਰਲਟਨ ਪਾਰਕ ਵਿਚ ਕੂੜੇ ਦੇ ਵੱਡੇ ਢੇਰਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਤੇ ਹਵਾ ਚੱਲਣ ਤੋਂ ਬਾਅਦ ਧੰੂਏਾ ਨੇ ਕਾਫ਼ੀ ਇਲਾਕਾ ਘੇਰ ਲਿਆ ਜਿਸ ਨੇ ਲੋਕਾਂ ਦੀ ਪ੍ਰੇਸ਼ਾਨੀ ਵਿਚ ਹੋਰ ਵੀ ਵਾਧਾ ਕੀਤਾ | ਚਾਹੇ ਸ਼ਹਿਰ ਵਾਸੀ ਧੰੂਏਾ ਵਾਲੀ ਧੁੰਦ ਤੋਂ ਕਾਫ਼ੀ ਪੇ੍ਰਸ਼ਾਨ ਰਹੇ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਸ਼ਹਿਰ ਵਿਚ ਲੋਕਾਂ ਨੂੰ ਮੰਗਲਵਾਰ ਹੋਈ ਪ੍ਰੇਸ਼ਾਨੀ ਲਈ ਬੋਰਡ ਨੇ ਕਿ ਕਦਮ ਉਠਾਏ ਹਨ |
ਧੰੂਏਾ ਵਾਲੀ ਧੁੰਦ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਪ੍ਰਸਿੱਧ ਟੀ. ਵੀ. ਮਾਹਿਰ ਡਾ: ਨਰੇਸ਼ ਬਾਠਲਾ ਨੇ ਕਿਹਾ ਕਿ ਸ਼ਹਿਰ ਵਿਚ ਅੱਜ ਧੰੂਏਾ ਵਾਲੀ ਧੁੰਦ ਦਾ ਦੁਪਹਿਰ ਬਾਅਦ ਅਸਰ ਦੇਖਣ ਨੂੰ ਮਿਲਿਆ ਜਿਸ ਨਾਲ ਸਾਹ ਦੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ ਤੇ ਉਨਾਂ ਨੇ ਇਸ ਤਰਾਂ ਦੇ ਮਰੀਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਦੇ ਵਾਤਾਵਰਨ ਵਿਚ ਉਨਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ | ਜੇਕਰ ਕਈ ਮਰੀਜ਼ ਸਾਹ ਲੈਣ ਵਾਲੇ ਪੰਪ ਦੀ ਵਰਤੋਂ ਬੰਦ ਕਰ ਚੁੱਕੇ ਹਨ ਤਾਂ ਉਨਾਂ ਨੂੰ ਉਸੇ ਵੇਲੇ ਆਰਾਮ ਦੇਣ ਵੇਲੇ ਪੰਪ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਉਨਾਂ ਨੂੰ ਰਾਹਤ ਮਿਲਦੀ ਹੈ | ਜੇਕਰ ਇਸ ਤਰਾਂ ਦਾ ਵਾਤਾਵਰਨ ਬਣਿਆ ਹੋਵੇ, ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ | ਘਰ ਵਿਚ ਰਹਿ ਕੇ ਸਟੀਮਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਘਰ ਦੇ ਅੰਦਰ ਖ਼ੁਸ਼ਕ ਹੋਏ ਵਾਤਾਵਰਨ ਤੋਂ ਰਾਹਤ ਮਿਲਦੀ ਹੈ | ਡਾ: ਬਾਠਲਾ ਨੇ ਕਿਹਾ ਕਿ ਉਨਾਂ ਕੋਲ ਸਾਹ ਦੇ ਮਰੀਜ਼ ਅਤੇ ਹੋਰ ਖੰਘ ਕਰਨ ਵਾਲੇ ਮਰੀਜ਼ ਆਉਂਦੇ ਰਹਿੰਦੇ ਹਨ ਪਹਿਲੀ ਵਾਰ ਹੈ ਕਿ ਜ਼ਿੰਦਗੀ ਵਿਚ ਕਿਸੇ ਨੂੰ ਖਾਂਸੀ ਨਹੀਂ ਹੋਈ, ਉਨਾਂ ਨੂੰ ਵੀ ਧੰੂਏਾ ਵਾਲੀ ਧੁੰਦ ਨਾਲ ਖਾਂਸੀ ਹੋਣੀ ਸ਼ੁਰੂ ਹੋ ਗਈ ਹੈ |
ਜਲੰਧਰ, (ਸ਼ਿਵ)-ਲੋਕਾਂ ਨੂੰ ਧੰੂਏਾ ਵਾਲੀ ਧੁੰਦ ਕਰਕੇ ਕਾਫ਼ੀ ਸਮੇਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਦੇਰ ਸ਼ਾਮ ਨੂੰ ਜਲੰਧਰ ਵਿਚ ਵੀ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ | ਜਲੰਧਰ ਵਿਚ ਪੌਣੇ ਨੌਾ ਵਜੇ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ | ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਮੌਸਮ ਦਾ ਪਹਿਲਾ ਪਿਆ ਮੀਂਹ ਦੱਸਿਆ ਜਾ ਰਿਹਾ ਹੈ | ਇਸ ਮੀਂਹ ਨਾਲ ਲੋਕਾਂ ਨੂੰ ਇਸ ਕਰਕੇ ਵੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿ ਲੰਬੇ ਸਮੇਂ ਤੋਂ ਪਰਾਲੀ ਸਾੜਨ ਜਾਂ ਹੋਰ ਤਰਾਂ ਦੇ ਪ੍ਰਦੂਸ਼ਿਤ ਧੰੂਆਂ ਲੋਕਾਂ ਦੀ ਸਿਹਤ ਨੂੰ ਖ਼ਰਾਬ ਕਰ ਰਿਹਾ ਹੈ ਪਰ ਮੀਂਹ ਪੈਣ ਨਾਲ ਪ੍ਰਦੂਸ਼ਿਤ ਕਣ ਬੈਠ ਜਾਣਗੇ ਤੇ ਧੰੂਏਾ ਵਾਲੀ ਧੁੰਦ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਤੋਂ ਰਾਹਤ ਮਿਲੇਗੀ | ਖੰਘ ਸਮੇਤ ਹੋਰ ਚੱਲ ਰਹੇ ਵਾਇਰਲ ਬੁਖ਼ਾਰ ਤੋਂ ਵੀ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਮਾਹਰ ਨੇ ਇਸ ਮੀਂਹ ਨੂੰ ਕਾਫੀ ਫ਼ਾਇਦੇਮੰਦ ਦੱਸਿਆ ਹੈ |
ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਅੱਡਾ ਫੀਸ ਦੀ ਪਰਚੀ ਕਟਾਉਣ ਨੂੰ ਲੈ ਕੇ ਅੱਜ ਬੱਸ ਅੱਡੇ 'ਤੇ ਸਥਿਤੀ ਉਸ ਵਾਲੇ ਤਨਾਅ ਪੂਰਨ ਹੋ ਗਈ ਜਦੋਂ ਰੋਡਵੇਜ਼ ਕਰਮਚਾਰੀਆਂ ਨੇ ਪਰਚੀ ਫੀਸ ਉਗਰਾਹੁਣ ਲਈ ਬੱਸ ਸਟੈਡ ਦਾ ਗੇਟ ਬੰਦ ਕਰ ਦਿੱਤਾ | ਜਿਸ ਨੂੰ ਲੈ ਕੇ ਬੱਸ ...
ਜਲੰਧਰ, 14 ਨਵੰਬਰ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਵਿਅਕਤੀ ਤੋਂ .32 ਬੋਰ ਦਾ ਵਿਦੇਸ਼ੀ ਰਿਵਾਲਵਰ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ...
ਜਲੰਧਰ, 14 ਨਵੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਬਾਲ ਦਿਵਸ ਮੌਕੇ ਸਮੂਹ ਪੰਜਾਬ 'ਚ ਪ੍ਰੀ ਪ੍ਰਾਇਮਰੀ ਕਲਾਸਾਂ (ਖੇਡ ਮਹਿਲ ਪ੍ਰੋਜੈਕਟ) ਸ਼ੁਰੂ ਕੀਤੀਆਂ ਗਈਆਂ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਮ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ...
ਜਲੰਧਰ, 14 ਨਵੰਬਰ (ਸ਼ਿਵ)-ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਗਿਰੀਸ਼ ਦਿਆਲਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਆਪਣੀ ਮੁਹਿੰਮ ਤੀਜੇ ਦਿਨ ਵੀ ਜਾਰੀ ਰੱਖੀ ਹੈ | ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਕਈ ਨਾਜਾਇਜ਼ ਉਸਾਰੀਆਂ ਦਾ ਕੰਮ ...
ਜਲੰਧਰ, 14 ਨਵੰਬਰ (ਮੇਜਰ ਸਿੰਘ)ਬਰਤਾਨੀਆ ਦੀ ਰਾਜਧਾਨੀ ਲੰਦਨ ਦੇ ਨਾਲ ਪੈਂਦੇ ਸ਼ਹਿਰ ਵੈਟਫੋਰਡ ਦੀ ਬੋਰੋ ਕੌ ਾਸ਼ਲ ਦੇ ਚੇਅਰਮੈਨ ਸ: ਜਗਤਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਬਰਤਾਨੀਆ ਵਿਚ ਇਸ ਸਮੇਂ ਸਿੱਖਾਂ ਦਾ ਵਿਸ਼ੇਸ਼ ਆਦਰ ਤੇ ਸਤਿਕਾਰ ਹੈ | ਉਨ੍ਹਾਂ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 14 ਨਵੰਬਰ (ਕੇ. ਐੱਸ. ਰਾਣਾ)- ਪੰਜਾਬ 'ਚ ਸਹਿਕਾਰੀ ਦੁੱਧ ਸਭਾਵਾਂ ਦਾ ਸੂਬੇ ਦੀ ਆਰਥਿਕਤਾ 'ਚ ਅਹਿਮ ਰੋਲ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਪੰਜਾਬ ਵਿਚ ਵੇਰਕਾ ਮਿਲਕ ਪਲਾਂਟ ਤੋਂ 64ਵੇਂ ਸਰਬ ...
ਮਕਸੂਦਾਂ, 14 ਨਵੰਬਰ (ਵੇਹਗਲ)-ਖੇਤਰ ਅਮਾਨਤਪੁਰ 'ਚ ਤਿੰਨ ਮਹੀਨੇ ਪਹਿਲਾਂ ਗੁਰਦੁਆਰੇ 'ਚ ਨਿਯੁਕਤ ਹੋਏ ਗ੍ਰੰਥੀ ਦੇ ਰੂਪ 'ਚ ਠੱਗ ਨੇ ਅਨੋਖਾ ਕਾਰਨਾਮਾ ਕੀਤਾ ਹੈ | ਉਸ ਵਲੋਂ ਪ੍ਰਬੰਧਕ ਕਮੇਟੀ ਨੰੂ ਸਬੂਤ ਵਜੋਂ ਦਿੱਤਾ ਆਧਾਰ ਕਾਰਡ ਵੀ ਜਾਅਲੀ ਪਾਇਆ ਗਿਆ | ਬਲੈਰੋ ਕਾਰ ਤੇ ...
ਲਾਂਬੜਾ, 14 ਨਵੰਬਰ (ਕੁਲਜੀਤ ਸਿੰਘ ਸੰਧੂ)- ਇੱਥੋਂ ਦੇ ਨਜ਼ਦੀਕੀ ਪਿੰਡ ਲੁਹਾਰਾ 'ਚ ਅੱਜ ਪਿੰਡ ਦੇ ਨਜ਼ਦੀਕ ਪਰਾਲੀ ਨੂੰ ਲਗਾਈ ਗਈ ਅੱਗ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸੁਪਰੀਮ ਕੋਰਟ ਵਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਅੱਜ ...
ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਦੂਰਦਰਸ਼ਨ ਦੇ ਕੈਜੂਅਲ/ ਰਿਸੋਰਸ/ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਰਦਰਸ਼ਨ ਦੇ ਬਾਹਰ ਸ਼ਾਤੀ ਪੂਰਬਕ ਧਰਨਾ ਦਿੱਤਾ ਗਿਆ ਅਤੇ ਭੁੱਖ ਹੜਤਾਲ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਨੀਰਜ਼ ਨੇ ...
ਮੱਲ੍ਹੀਆ ਕਲਾਂ, 14 ਨਵੰਬਰ (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਗੁਰਦੁਆਰਾ ਬਾਬਾ ਕੋਹਰ ਸਿੰਘ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀਆਂ, ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ 29ਵਾਂ ਸਾਲਾਨਾ ਕਬੱਡੀ ਪੇਂਡੂ ਖੇਡ ਮੇਲਾ 27, 28 ਅਤੇ 29 ਨਵੰਬਰ ਨੂੰ ...
ਮਕਸੂਦਾਂ, 14 ਨਵੰਬਰ (ਵੇਹਗਲ)-ਬੀਤੀ ਦੇਰ ਰਾਤ ਜਲੰਧਰ-ਅੰਮਿ੍ਤਸਰ ਮਾਰਗ 'ਤੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਡਬਲਯੂ. ਜੇ. ਰਿਜੋਰਟਸ ਦੇ ਸਾਹਮਣੇ ਮੌਤ ਰੂਪੀ ਕਾਲ ਬਣ ਕੇ ਆਇਆ ਅਵਾਰਾ ਪਸ਼ੂ ਨਾਲ ਟਕਰਾਉਣ ਦੌਰਾਨ ਚਾਚੇ-ਤਾਏ ਦੇ ਪੁੱਤ ਭਰਾਵਾਂ ਨੂੰ ਮੌਤ ਨੇ ਆਪਣੀ ਗਲਵੱਕੜੀ ...
ਜਲੰਧਰ, 14 ਨਵੰਬਰ (ਸ਼ਿਵ)-ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਗਿਰੀਸ਼ ਦਿਆਲਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਆਪਣੀ ਮੁਹਿੰਮ ਤੀਜੇ ਦਿਨ ਵੀ ਜਾਰੀ ਰੱਖੀ ਹੈ | ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਕਈ ਨਾਜਾਇਜ਼ ਉਸਾਰੀਆਂ ਦਾ ਕੰਮ ...
ਜਲੰਧਰ, 14 ਨਵੰਬਰ (ਫੁੱਲ)-ਕਾਮਰੇਡ ਚੂਹੜ ਸਿੰਘ ਬੱਜੋਂ ਦੇ ਅਚਨਚੇਤੀ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਇਸ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰੀ ਕਮੇਟੀ ...
ਜਲੰਧਰ, 14 ਨਵੰਬਰ (ਫੁੱਲ)-ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਪ੍ਰਵਾਸੀ ਲੇਖਕ ਅਤੇ ਲੋਕ ਆਗੂ ਅਵਤਾਰ ਸਾਦਿਕ ਨਾਲ ਸਾਹਿਤਕ ਮਿਲਣੀ 17 ਅਕਤੂਬਰ ਬਾਅਦ ਦੁਪਹਿਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ...
ਜਲੰਧਰ, 14 ਨਵੰਬਰ (ਐੱਮ.ਐੱਸ. ਲੋਹੀਆ)ਸਿਵਲ ਹਸਪਤਾਲ ਦੇ ਸਾਹਮਣੇ ਚੱਲ ਰਹੇ ਟੀ.ਟੀ.ਐੱਸ., ਕਪੜਿਆਂ ਦੇ ਸ਼ੋਅ ਰੂਮ 'ਚੋਂ ਬੀਤੀ ਰਾਤ ਕਿਸੇ ਨੇ ਚਾਂਦੀ ਦੇ ਬਰਤਨ ਅਤੇ ਕੀਮਤੀ ਕਪੜਿਆਂ ਦੇ ਥਾਨ ਚੋਰੀ ਕਰ ਲਏ | ਦੁਕਾਨ ਮਾਲਕ ਗੁਰਦਰਸ਼ਨ ਲਾਲ ਵਾਸੀ ਨਵਾਂ ਸੁਰਾਜਗੰਜ ਨੇ ...
ਮਕਸੂਦਾਂ, 14 ਨਵੰਬਰ (ਲਖਵਿੰਦਰ ਪਾਠਕ)-ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਬਿਨਾਂ ਨੰਬਰੀ ਬੁਲੇਟ ਤੇ ਘੁੰਮ ਰਹੇ ਤਿੰਨ ਨੌਜਵਾਨਾਂ ਨੂੰ ਥਾਣਾ ਰਾਮਾਮੰਡੀ ਦੀ ਦਕੋਹਾ ਚੋਕੀ ਵੱਲੋਂ 10 ਜਿੰਦਾ ਕਾਰਤੂਸ, ਮਿਰਚੀ ਸਪਰੇਅ, ਫਰਜ਼ੀ ਪੁਲਿਸ ਅਡੈਂਟੀ ਕਾਰਡ ...
ਮਕਸੂਦਾਂ, 14 ਨਵੰਬਰ (ਵੇਹਗਲ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਨੰਨ੍ਹੇ-ਮੁੰਨੇ ਬੱਚਿਆਂ ਲਈ ਚਾਚਾ ਨਹਿਰੂ ਵਜੋਂ ਜਾਣੇ ਜਾਂਦੇ ਹਨ | ਉਹ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ | ਉਨ੍ਹਾਂ ਦੇ ਜਨਮ ਦਿਵਸ 'ਤੇ ਹਰ ਵਰ੍ਹੇ ...
ਜਲੰਧਰ, 14 ਨਵੰਬਰ (ਮਦਨ ਭਾਰਦਵਾਜ)-ਪਿਛਲੇ ਮਹੀਨੇ 30 ਅਤੇ 31 ਅਕਤੂਬਰ ਦੀ ਰਾਤ ਨੂੰ ਜਲੰਧਰ-ਅੰਮਿ੍ਤਸਰ ਰੇਲਵੇ ਲਾਈਨ ਤੋਂ ਦੋ ਦੋਸਤਾਂ ਭਰਤ ਵਰਮਾ ਅਤੇ ਜਸਕਰਨ ਦੀਆਂ ਭੇਦਭਰੀ ਹਾਲਤ 'ਚ ਮਿਲੀਆਂ ਕੱਟੀਆਂ ਹੋਈਆਂ ਲਾਸ਼ਾਂ ਦੀ ਜਾਂਚ ਤਦ ਤਕ ਪੂਰਨ ਨਹੀਂ ਹੋਵੇਗੀ ਜਦੋਂਕਿ ਤਕ ...
ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੀ. ਡਬਲਿਊ.ਡੀ. ਵਰਕਰਜ਼ ਯੂਨੀਅਨ ਇੰਟਕ ਜਲੰਧਰ ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਪ੍ਰਧਾਨ ਬ੍ਰਾਂਚ ਜਲੰਧਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਂਦਰੀ ਜਲੰਧਰ ਵਿਖੇ ਹੋਈ | ਜਿਸ ਵਿਚ ...
ਮਕਸੂਦਾਂ, 14 ਨਵੰਬਰ (ਲਖਵਿੰਦਰ ਪਾਠਕ)- ਥਾਣਾ 8 ਦੀ ਪੁਲਿਸ ਵਲੋਂ ਵੱਖ-ਵੱਖ ਨਾਕਾਬੰਦੀ ਦੌਰਾਨ ਦੋ ਦੋਸ਼ੀਆਂ ਨੂੰ 40 ਪੇਟੀਆਂ ਸ਼ਰਾਬ ਅਤੇ ਇਕ ਦੋਸ਼ੀ ਨੂੰ 20 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਗਿਆ ਹੈ | ਸ਼ਰਾਬ ਦੇ ਨਾਲ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਉਰਫ਼ ...
ਜਲੰਧਰ, 14 ਨਵੰਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਤੇ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਨੇ ਸਾਂਝੇ ਰੂਪ 'ਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਬੋਝ ਮੁਕਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲਿ੍ਹਆ | ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ...
ਚੁਗਿੱਟੀ/ ਜੰਡੂਸਿੰਘਾ, 14 ਨਵੰਬਰ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰਪਿੰਡ ਜਲੰਧਰ ਵਿਖੇ ਪੜੋ੍ਹ ਪੰਜਾਬ ਤੇ ਪੜਾ੍ਹਓ ਪੰਜਾਬ ਪ੍ਰੋਗਰਾਮ ਦੇ ਤਹਿਤ ਗਣਿਤ ਮੇਲਾ ਪਿ੍ੰਸੀਪਲ ਲਵਲੀਨ ਕੌਰ ਦੀ ਦੇਖ ਹੇਠ ਲਗਾਇਆ ਗਿਆ | ਇਸ ਮੌਕੇ 6ਵੀਂ ਤੋਂ 8ਵੀਂ ਕਲਾਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX