ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ)- ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਗਏ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ....
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ....
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  1 day ago
ਚੰਡੀਗੜ੍ਹ, 20 ਨਵੰਬਰ(ਅਜਾਇਬ ਔਜਲਾ)- ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ....
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  1 day ago
ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ) - ਕਾਦੀਆਂ ਹਲਕੇ ਦੇ ਉੱਘੇ ਆਗੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਜਿਲ੍ਹਾ ਪ੍ਰਧਾਨ, ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਦੇ ਯਤਨਾਂ...
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਦਿੱਲੀ ਸਕੱਤਰੇਤ 'ਚ ਅਰਵਿੰਦ ਕੇਜਰੀਵਾਲ 'ਤੇ ਅਣਪਛਾਤੇ ਵਿਅਕਤੀ ਵੱਲੋਂ ਮਿਰਚ ਪਾਊਡਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮੁੱਖ ਮੰਤਰੀ 'ਤੇ ਮਿਰਚ ਪਾਊਡਰ ਸੁੱਟਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ...
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  1 day ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  1 day ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  1 day ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
. . .  1 day ago
ਟਰੰਪ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਤੋਂ ਨਹੀ ਕਰ ਸਕਦੀ ਇਨਕਾਰ- ਅਦਾਲਤ
. . .  1 day ago
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ : ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪਾਈ ਵੋਟ
. . .  1 day ago
ਬੱਸ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਮੁੱਠਭੇੜ 'ਚ ਢੇਰ ਹੋਏ 4 ਅੱਤਵਾਦੀ ਸੁਰੱਖਿਆ ਬਲਾਂ ਲਈ ਹੈ ਵੱਡੀ ਸਫਲਤਾ- ਐਸ.ਐਸ.ਪੀ.
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ 'ਸਿੱਟ' ਨੂੰ ਅਪੀਲ
. . .  1 day ago
ਲਖਨਊ ਤੋਂ ਕਰਾਚੀ ਜਾ ਰਹੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
. . .  1 day ago
ਸ੍ਰੀਨਗਰ 'ਚ ਹੁਰੀਅਤ ਆਗੂ ਹਾਫਿਜ਼ੁੱਲਾ ਮੀਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਤੀ ਨੇ ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਬੈਂਗਲੁਰੂ 'ਚ ਰਿਸੈਪਸ਼ਨ ਲਈ ਰਵਾਨਾ ਹੋਏ ਦੀਪਿਕਾ ਰਣਵੀਰ
. . .  1 day ago
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਟੇਕਿਆ ਮੱਥਾ
. . .  1 day ago
ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਦੱਸਿਆ 'ਮੂਰਖ'
. . .  1 day ago
ਉਸਤਾਦ ਮੌਸਮੀ ਢੋਲੀ ਹੋਏ ਫ਼ਾਨੀ ਸੰਸਾਰ ਤੋਂ ਵਿਦਾ
. . .  1 day ago
ਅਲੋਕ ਵਰਮਾ ਦਾ ਜਵਾਬ ਲੀਕ ਹੋਣ 'ਤੇ ਸਖ਼ਤ ਨਾਰਾਜ਼ ਹੋਏ ਸੀ.ਜੇ.ਆਈ, 29 ਤੱਕ ਟਾਲੀ ਸੁਣਵਾਈ
. . .  1 day ago
ਡਾਲਰ ਮੁਕਾਬਲੇ ਰੁਪਏ 29 ਪੈਸੇ ਹੋਇਆ ਮਜ਼ਬੂਤ
. . .  1 day ago
ਫ਼ੌਜ ਡੀਪੂ 'ਚ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਮੁੱਠਭੇੜ 'ਚ 4 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
. . .  1 day ago
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਛੱਤੀਸਗੜ੍ਹ 'ਚ ਦੂਸਰੇ ਪੜਾਅ ਦੀਆਂ 72 ਸੀਟਾਂ ਲਈ ਵੋਟਿੰਗ ਸ਼ੁਰੂ
. . .  1 day ago
ਅੱਜ ਦਾ ਵਿਚਾਰ
. . .  1 day ago
ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  2 days ago
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  2 days ago
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  2 days ago
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  2 days ago
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  2 days ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  2 days ago
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  2 days ago
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  2 days ago
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸੰਸਥਾਵਾਂ ਦੀ ਭਰੋਸੇਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ

ਪਹਿਲਾ ਸਫ਼ਾ

ਹੁਣ ਸਵਿਸ ਬੈਂਕਾਂ 'ਚ ਜਮ੍ਹਾਂ ਰਕਮ ਬਾਰੇ ਭਾਰਤ ਨੂੰ ਮਿਲੇਗੀ ਹਰ ਜਾਣਕਾਰੀ

ਸਵਿਸ ਸੰਸਦੀ ਕਮੇਟੀ ਨੇ ਦਿੱਤੀ ਸੰਧੀ ਨੂੰ ਪ੍ਰਵਾਨਗੀ-ਭਾਰਤ ਸਮੇਤ 40 ਦੇਸ਼ਾਂ ਨਾਲ ਸਾਂਝੀ ਹੋਵੇਗੀ ਸੂਚਨਾ
ਬਰਨ/ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਸਵਿਟਜ਼ਰਲੈਂਡ ਤੋਂ ਕਾਲਾ ਧਨ ਵਾਪਸ ਲਿਆਉਣ ਦੇ ਮਾਮਲੇ ਵਿਚ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ | ਸਵਿਟਜ਼ਰਲੈਂਡ ਦੀ ਸੰਸਦੀ ਕਮੇਟੀ ਨੇ ਉਸ ਸੰਧੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚ ਉਥੋਂ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋਣ ਵਾਲੇ ਕਾਲੇ ਧਨ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਤੁਰੰਤ (ਰੀਅਲ ਟਾਈਮ ਬੇਸਿਸ) ਮਿਲੇਗੀ | ਇਸ ਨੂੰ ਸਵੈਚਾਲਤ ਸੂਚਨਾ ਵਟਾਂਦਰਾ ਸੰਧੀ ਕਿਹਾ ਗਿਆ ਹੈ | ਹੁਣ ਇਸ ਤਜਵੀਜ਼ ਨੂੰ ਮਨਜ਼ੂਰੀ ਲਈ ਸਰਦ ਰੁੱਤ ਇਜਲਾਸ ਵਿਚ ਸੰਸਦ ਦੇ ਉਪਰਲੇ ਸਦਨ ਵਿਚ ਭੇਜਿਆ ਜਾਵੇਗਾ ਜਿਹੜਾ 27 ਨਵੰਬਰ ਨੂੰ ਸ਼ੁਰੂ ਹੋ ਰਿਹਾ ਹੈ | ਸਮਝਿਆ ਜਾ ਰਿਹਾ ਹੈ ਕਿ ਇਸ ਸੰਧੀ ਦੀ ਮਦਦ ਨਾਲ ਕਾਲੇ ਧਨ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ | ਆਰਥਿਕ ਮਾਮਲੇ ਅਤੇ ਸੂਬਿਆਂ ਦੀ ਟੈਕਸ ਕੌਾਸਲ ਦੇ ਕਮਿਸ਼ਨ ਨੇ ਅੱਜ ਇਸ ਸੰਧੀ ਨੂੰ ਮਨਜ਼ੂਰੀ ਦਿੱਤੀ ਹੈ | ਇਹ ਕਮੇਟੀ ਸਵਿਟਜ਼ਰਲੈਂਡ ਦੀ ਸੰਸਦ ਦੇ ਉਪਰਲੇ ਸਦਨ ਦੀ ਵਿਸ਼ੇਸ਼ ਕਮੇਟੀ ਹੈ | ਇਹ ਸੰਧੀ ਭਾਰਤ ਤੋਂ ਇਲਾਵਾ 40 ਹੋਰ ਦੇਸ਼ਾਂ ਨਾਲ ਵੀ ਕੀਤੀ ਗਈ ਹੈ | ਦੋ ਨਵੰਬਰ ਨੂੰ ਹੋਈ ਇਸ ਦੀ ਆਖਰੀ ਮੀਟਿੰਗ ਦੇ ਵੇਰਵਿਆਂ ਮੁਤਾਬਕ ਇਸ ਨੇ ਸਵਿਟਜ਼ਰਲੈਂਡ ਸਰਕਾਰ ਨੂੰ ਕਿਹਾ ਕਿ ਉਹ ਮਜ਼ਬੂਤ ਵਿਅਕਤੀਗਤ ਕਾਨੂੰਨੀ ਸਰੁੱਖਿਆ ਅਤੇ ਇਹ ਯਕੀਨੀ ਬਣਾਉਣ ਲਈ ਸੰਸਦ ਵਿਚ ਸੋਧ ਪੇਸ਼ ਕਰੇ ਕਿ ਵਿਅਕਤੀਗਤ ਮਾਮਲਿਆਂ ਵਿਚ ਕੋਈ ਸੂਚਨਾ ਵਟਾਂਦਰਾ ਨਾ ਹੋ ਸਕੇ ਜਿਥੇ ਕਾਨੂੰਨੀ ਦਾਅਵਿਆਂ ਦੀ ਉਲੰਘਣਾ ਦੀ ਸੰਭਾਵਨਾ ਹੋਵੇ | ਇਹ ਸੰਧੀ ਗੁਪਤ ਸਵਿਸ ਬੈਂਕਾਂ ਵਿਚ ਕਥਿਤ ਕਾਲੇ ਧਨ ਦੇ ਖਾਤਾਧਾਰਕਾਂ ਬਾਰੇ ਲਗਤਾਰ ਵੇਰਵੇ ਮੁਹੱਈਆ ਕਰਨ ਵਿਚ ਮਦਦ ਕਰੇਗੀ | ਇਸ ਢਾਂਚੇ ਤਹਿਤ ਖਾਤਾ ਨੰਬਰ, ਨਾਂਅ, ਪਤਾ, ਜਨਮ ਤਾਰੀਕ, ਕਰ ਪਛਾਣ ਨੰਬਰ, ਵਿਆਜ, ਲਾਭਅੰਸ਼, ਬੀਮਾ ਪਾਲਿਸੀਆਂ ਦੀਆਂ ਰਸੀਦਾਂ, ਖਾਤਿਆਂ ਵਿਚ ਕਰੈਡਿਟ ਬਕਾਇਆ ਅਤੇ ਵਿੱਤੀ ਜਾਇਦਾਦ ਦੀ ਵਿਕਰੀ ਤੋਂ ਕਮਾਈ ਬਾਰੇ ਜਾਣਕਾਰੀ ਮਿਲ ਸਕੇਗੀ | ਇਸ ਸੰਧੀ ਤਹਿਤ ਸੂਚਨਾ ਵਟਾਂਦਰਾ ਇਸ ਤਰ੍ਹਾਂ ਹੋਵੇਗਾ ਕਿ ਜੇਕਰ ਕਿਸੇ ਭਾਰਤੀ ਦਾ ਸਵਿਸ ਬੈਂਕ ਵਿਚ ਖਾਤਾ ਹੋਵੇਗਾ ਤਾਂ ਸਬੰਧਤ ਬੈਂਕ ਉਥੋਂ ਦੇ ਅਧਿਕਾਰੀਆਂ ਨਾਲ ਵਿੱਤੀ ਖਾਤੇ ਦੇ ਅੰਕੜਿਆਂ ਬਾਰੇ ਜਾਣਕਾਰੀ ਸਾਂਝੀ ਕਰੇਗੀ | ਸਵਿਸ ਅਧਿਕਾਰੀ ਸਵੈਚਾਲਕ ਤਰੀਕੇ ਨਾਲ ਇਹ ਜਾਣਕਾਰੀ ਭਾਰਤ ਨੂੰ ਭੇਜ ਦੇਣਗੇ ਅਤੇ ਤਦ ਭਾਰਤੀ ਅਧਿਕਾਰੀ ਉਸ ਵਿਅਕਤੀ ਦੇ ਵੇਰਵਿਆਂ ਦੀ ਪੜਤਾਲ ਕਰ ਸਕਣਗੇ | ਇਹ ਸੰਧੀ ਜਿਸ ਨੂੰ ਸੰਸਦ ਦੇ ਹੇਠਲੇ ਸਦਨ ਨੇ ਸਤੰਬਰ ਵਿਚ ਪ੍ਰਵਾਨਗੀ ਦੇ ਦਿੱਤੀ ਸੀ ਅਗਲੇ ਸਾਲ 2018 ਵਿਚ ਲਾਗੂ ਹੋਵੇਗੀ ਅਤੇ ਪਹਿਲਾ ਸੂਚਨਾ ਵਟਾਂਦਰਾ 2019 ਵਿਚ ਹੋਵੇਗਾ | ਸੱਜੇ ਪੱਖੀ ਵੱਡੀ ਰਾਜਸੀ ਪਾਰਟੀ ਨੇ ਭਿ੍ਸ਼ਟਾਚਾਰ ਤੇ ਦੂਸਰੇ ਖ਼ਤਰਿਆਂ ਦਾ ਹਵਾਲਾ ਦਿੰਦਿਆਂ ਭਾਰਤ ਤੇ ਦੂਸਰੇ ਦੇਸ਼ਾਂ ਨਾਲ ਸੰਧੀ 'ਤੇ ਇਤਰਾਜ਼ ਉਠਾਇਆ ਸੀ ਪਰ ਸੰਸਦ ਦੇ ਹੇਠਲੇ ਸਦਨ ਨੇ ਬਹੁਮਤ ਨਾਲ ਉਨ੍ਹਾਂ ਦੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਸੀ |

ਕਸ਼ਮੀਰ 'ਚ ਲਸ਼ਕਰ ਅੱਤਵਾਦੀਆਂ ਦਾ ਤਕਰੀਬਨ ਸਫ਼ਾਇਆ ਹੋ ਗਿਆ-ਡੀ.ਜੀ.ਪੀ.

ਇਸ ਸਾਲ ਦੌਰਾਨ 190 ਅੱਤਵਾਦੀ ਮਾਰੇ ਗਏ-ਫ਼ੌਜ
ਸ੍ਰੀਨਗਰ, 19 ਨਵੰਬਰ (ਮਨਜੀਤ ਸਿੰਘ)-ਕਸ਼ਮੀਰ ਨੂੰ ਹਿੰਸਾ ਅਤੇ ਅੱਤਵਾਦ ਮੁਕਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਅਸੀਂ ਸਾਰੇ ਪੂਰੇ ਯਤਨ ਕਰਨ 'ਚ ਲੱਗੇ ਹੋਏ ਹਾਂ | ਇਸ ਗੱਲ ਦਾ ਪ੍ਰਗਟਾਵਾ ਸ੍ਰੀਨਗਰ ਸਥਿਤ ਬਦਾਮੀ ਬਾਗ਼ ਛਾਉਣੀ ਵਿਖੇ ਐੱਸ.ਪੀ. ਵੈਦ ਡੀ.ਜੀ.ਪੀ. ਜੰਮੂ ਕਸ਼ਮੀਰ ਪੁਲਿਸ, ਫ਼ੌਜ ਦੇ 16 ਕੋਰ ਦੇ ਜੇ. ਓ. ਸੀ. ਲੈਫ. ਜਰਨਲ ਜੇ.ਐੱਸ. ਸੰਧੂ ਆਈ.ਜੀ.ਪੀ ਪੁਲਿਸ ਅਤੇ ਸੀ.ਆਰ.ਪੀ ਦੇ ਉੱਚ ਅਧਿਕਾਰੀਆਂ ਨੇ ਇਕ ਸਾਂਝੀ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਇਸ ਮੌਕੇ ਜੇ.ਓ.ਸੀ. ਸੰਧੂ ਨੇ ਪੁਲਿਸ, ਫ਼ੌਜ ਅਤੇ ਸੀ.ਆਰ.ਪੀ. ਵਲੋਂ ਸਾਂਝੇ ਤੌਰ 'ਤੇ ਚਲਾਏ ਜਾ ਰਹੇ ਅੱਤਵਾਦੀ ਵਿਰੋਧੀ ਆਪ੍ਰੇਸ਼ਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਚੱਲਦੇ ਸਾਲ ਦੌਰਾਨ ਇਸ ਵੇਲੇ ਤਕ 190 ਅੱਤਵਾਦੀਆਂ ਨੂੰ ਹਲਾਕ ਕੀਤਾ ਗਿਆ ਤੇ ਇਨ੍ਹਾਂ 'ਚੋਂ 80
ਸਥਾਨਕ ਅਤੇ 110 ਵਿਦੇਸ਼ੀ ਸਨ | ਇਨ੍ਹਾਂ 110 'ਚੋਂ 66 ਅਜਿਹੇ ਹਨ ਜਿਹੜੇ ਘੁਸਪੈਠ ਦੌਰਾਨ ਕੰਟਰੋਲ ਰੇਖਾ 'ਤੇ ਮਾਰੇ ਗਏ | ਸੰਧੂ ਨੇ ਦੱਸਿਆ ਕਿ ਫ਼ੌਜ ਵਲੋਂ ਸਤੰਬਰ ਮਹੀਨੇ 'ਤੋਂ ਤਲਾਸ਼ੀ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ, ਜੋ ਰੋਜ਼ਾਨਾ ਜਾਰੀ ਹਨ ਤੇ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਵਿਸ਼ੇਸ਼ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ | ਡੀ.ਜੀ.ਪੀ. ਵੈਦ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਹਾਜਿਨ ਇਲਾਕੇ 'ਚ ਲਸ਼ਕਰ ਦੇ 6 ਵਿਦੇਸ਼ੀ ਅੱਤਵਾਦੀਆਂ ਦੇ ਮਾਰੇ ਜਾਣ ਦੇ ਨਾਲ ਜਿੱਥੇ ਲਸ਼ਕਰ ਲੀਡਰਸ਼ਿਪ ਦਾ ਸਫ਼ਾਇਆ ਹੋ ਗਿਆ ਹੈ ਉੱਥੇ ਕਸ਼ਮੀਰ 'ਚ ਹੁਣ ਅੱਤਵਾਦੀ ਸਰਗਰਮੀਆਂ 'ਚ ਕਮੀ ਆਉਣ ਦੀ ਸੰਭਾਵਨਾ ਹੈ, ਕਿਉਂਕਿ ਉਕਤ ਮਾਰਿਆ ਗਿਆ ਅੱਤਵਾਦੀ ਗਰੁੱਪ ਦੱਖਣੀ ਕਸ਼ਮੀਰ 'ਚ ਵੀ ਲਸ਼ਕਰ ਦੇ ਆਪੇ੍ਰਸ਼ਨ ਤੇ ਨਵੇਂ ਲੜਕੇ ਭਰਤੀ ਕਰਨ ਦਾ ਕੰਮ ਵੀ ਕਰਦਾ ਸੀ | ਇਸ ਮੌਕੇ ਚਿਨਾਰ ਕੋਰ ਦੇ ਮੁਖੀ ਨੇ ਕਿਹਾ ਸਥਾਨਕ ਅੱਤਵਾਦੀਆਂ ਦੀਆਂ ਮਾਤਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਿੰਸਾ ਛੱਡ ਕੇ ਆਤਮ ਸਮਰਪਣ ਕਰਨ ਦੀ ਮੁੜ ਅਪੀਲ ਕਰਨ | ਕਸ਼ਮੀਰ ਰੇਂਜ ਦੇ ਆਈ.ਜੀ. ਮੁਨੀਰ ਅਹਿੰਦ ਖ਼ਾਨ ਰੇਂਜ ਨੇ ਕਸ਼ਮੀਰ 'ਚ ਆਈ.ਐੱਸ. (ਇਸਲਾਮਿਕ ਸਟੇਟ) ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਦੱਸਿਆ ਕਿ ਉਕਤ ਸੰਗਠਨ ਦੀ ਮੌਜੂਦਗੀ ਬਾਰੇ ਪੁਲਿਸ ਜਾਂਚ ਕਰ ਰਹੀ ਹੈ | ਬੀਤੇ ਦਿਨ ਸ੍ਰੀਨਗਰ ਵਿਖੇ ਮਾਰੇ ਗਏ ਅੱਤਵਾਦੀ ਮੰਗੀਜ਼ ਅਹਿੰਦ ਦੇ ਜਨਾਜ਼ੇ ਦੌਰਾਨ ਆਈ.ਐੱਸ. ਦੇ ਝੰਡੇ ਲਹਿਰਾਏ ਗਏ ਸਨ ਤੇ ਅੱਤਵਾਦੀ ਦੀ ਲਾਸ਼ ਨੂੰ ਆਈ.ਐੱਸ. ਦੇ ਝੰਡੇ 'ਚ ਲਪੇਟ ਕੇ ਦਫ਼ਨ ਕੀਤਾ ਗਿਆ ਸੀ | ਡੀ.ਜੀ.ਪੀ. ਵੈਦ ਨੇ ਕਿਹਾ ਕਿ ਉਹ ਅਜੇ ਵੀ ਪਾਕਿਸਤਾਨ ਨੂੰ ਆਪਣੇ ਨਾਗਰਿਕਾਂ ਦੀਆਂ ਲਾਸ਼ਾਂ ਲਿਜਾਣ ਲਈ ਕਹਿ ਰਹੇ ਹਨ ਤੇ ਮਾਰੇ ਗਏ ਅੱਤਵਾਦੀਆਂ ਦੇ ਡੀ.ਐੱਨ.ਏ. ਨਮੂਨੇ ਵੀ ਇਕ ਮਹੀਨੇ ਤਕ ਸਾਂਭ ਕੇ ਰੱਖੇ ਜਾਣਗੇ ਜਿਸ ਦੇ ਲਈ ਗ੍ਰਹਿ ਅਤੇ ਵਿਦੇਸ਼ੀ ਮੰਤਰਾਲੇ ਨਾਲ ਸੂਬਾ ਪੁਲਿਸ ਸੰਪਰਕ 'ਚ ਹੈ |
ਘਰ ਪਰਤਣ ਦੀ ਅਪੀਲ
ਅੱਤਵਾਦ ਦੀ ਰਾਹ ਪਏ ਕੁਝ ਭਟਕੇ ਹੋਏ ਨੌਜਵਾਨਾਂ ਵਲੋਂ ਮੁੜ ਮੁੱਖ ਧਾਰਾ 'ਚ ਪਰਤਣ ਲਈ ਕੀਤੇ ਆਤਮ ਸਮਰਪਣ ਮਗਰੋਂ ਹੁਣ ਕਸ਼ਮੀਰ ਦੇ ਦੋ ਅੱਤਵਾਦੀਆਂ ਦੇ ਪਰਿਵਾਰਾਂ ਨੇ ਆਪਣੇ ਪੁੱਤਰਾਂ ਨੂੰ ਵਾਪਸ ਪਰਤਣ ਲਈ ਅਪੀਲ ਕੀਤੀ ਹੈ | ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਲਸ਼ਕਰ ਦੇ ਅੱਤਵਾਦੀ ਆਸ਼ਿਕ ਹੁਸੈਨ ਦੀ ਮਾਂ ਅਤੇ ਪਤਨੀ ਤੋਂ ਇਲਾਵਾ ਪੁਲਵਾਮਾ 'ਚੋਂ ਹਿਜ਼ਬੁਲ ਮੁਜ਼ਾਹਦੀਨ ਦੇ ਇਕ 20 ਸਾਲਾਂ ਦੇ ਅੱਤਵਾਦੀ ਮਨਜ਼ੂਰ ਦੀ ਮਾਂ ਅਤੇ ਭੈਣ ਨੇ ਉਨ੍ਹਾਂ ਨੂੰ ਅੱਤਵਾਦ ਤੇ ਹਿੰਸਾ ਤਿਆਗ ਕੇ ਆਤਮ ਸਮਰਪਣ ਕਰਦਿਆਂ ਵਾਪਸ ਪਰਤਣ ਦੀ ਅਪੀਲ ਕੀਤੀ ਹੈ |
ਇਸਲਾਮਿਕ ਸਟੇਟ ਸਬੰਧੀ ਸਰਕਾਰ ਚੇਤੰਨ
ਜੰਮੂ-ਕਸ਼ਮੀਰ ਦੇ ਜ਼ਕੂਰਾ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਖ਼ਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਵਲੋਂ ਲਏ ਜਾਣ ਮਗਰੋਂ ਸਰਕਾਰ ਵੀ ਚੌਕੰਨੀ ਹੋ ਗਈ ਹੈ | ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਲਦੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ | ਪ੍ਰਧਾਨ ਮੰਤਰੀ ਦਫ਼ਤਰ 'ਚ ਕੇਂਦਰੀ ਮੰਤਰੀ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਇਸ ਪਾਸੇ ਢੁਕਵੀਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਛੋਟ ਦਿੱਤੇ ਜਾਣ ਕਾਰਨ ਅੱਤਵਾਦੀਆਂ ਵਿਰੁੱਧ ਲਗਾਤਾਰ ਸਫਲਤਾ ਮਿਲ ਰਹੀ ਹੈ |
ਦੱਖਣੀ ਤੇ ਉੱਤਰੀ ਕਸ਼ਮੀਰ ਸਮੇਤ  ਕਈ ਇਲਾਕਿਆਂ 'ਚ ਰਿਹਾ ਬੰਦ
ਸ੍ਰੀਨਗਰ, 19 ਨਵੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਹਾਜਿਨ ਇਲਾਕੇ 'ਚ ਲਸ਼ਕਰ -ਏ-ਤਾਇਬਾ ਦੇ 6 ਵਿਦੇਸ਼ੀ ਤੇ ਵਾਦੀ ਦੇ ਬਾਕੀ ਇਲਾਕਿਆਂ 'ਚ ਮਾਰੇ ਗਏ ਅੱਤਵਾਦੀਆਂ ਦੇ ਰੋਸ ਵਜੋਂ ਦੱਖਣੀ ਅਤੇ ਉੱਤਰੀ ਕਸ਼ਮੀਰ ਦੇ ਇਲਾਕਿਆਂ 'ਚ ਸਾਂਝੀ ਵੱਖਵਾਦੀ ਆਗੂਆਂ ਦੇ ਸੱਦੇ 'ਤੇ ਮੁਕੰਮਲ ਬੰਦ ਰਿਹਾ | ਇਸ ਦੌਰਾਨ ਹਾਜਿਨ ਇਲਾਕੇ 'ਚ ਅੱਤਵਾਦੀਆਂ ਦੀ ਗਾਇਬਾਨਾ ਨਮਾਜ਼ ਜਨਾਜ਼ੇ ਪੜ੍ਹੇ ਗਏ ਜਿਸ ਮਗਰੋਂ ਭਾਰੀ ਪ੍ਰਦਰਸ਼ਨ ਦੇ ਦੌਰਾਨ ਹਿੰਸਾ ਭੜਕ ਉੱਠੀ ਜਿਸ 'ਚ ਔਰਤਾਂ ਦੀ ਬਹੁਗਿਣਤੀ ਨੇ ਭਾਰਤ ਵਿਰੋਧੀ ਤੇ ਆਜ਼ਾਦੀ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ |

ਜੈਸ਼ ਦੇ ਤਿੰਨ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 19 ਨਵੰਬਰ (ਪੀ. ਟੀ. ਆਈ.)-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਤਿੰਨ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵੱਡੀ ਸਫਲਤਾ 'ਚ ਤਿੰਨ ਅੱਤਵਾਦੀਆਂ ਨੂੰ ਇਕ ਐਸ. ਐਲ. ਆਰ. ਰਾਈਫ਼ਲ, ਇਕ ਪਿਸਤੌਲ ਤੇ ਕੁਝ ਹੱਥ ਗੋਲਿਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਹਨ | ਉਨ੍ਹਾਂ ਹੋਰ ਵੇਰਵੇ ਦੱਸਣ ਤੋਂ ਇਨਕਾਰ ਕਰ ਦਿੱਤਾ |
ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟਿਆ
ਅੱਜ ਅੱਤਵਾਦੀਆਂ ਨੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪਾਰਿਮਪੋਰਾ ਇਲਾਕੇ 'ਚੋਂ ਬਾਹਰ ਆ ਰਹੇ ਸੁਰੱਖਿਆ ਬਲਾਂ ਦੀ ਟੀਮ 'ਤੇ ਅੱਤਵਾਦੀਆਂ ਨੇ ਹੱਥ ਗੋਲਾ ਸੁੱਟਿਆ ਪਰ ਇਸ ਹਮਲੇ ਵਿਚ ਕਿਸੇ ਦੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ | ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ |

ਚੋਟੀ ਦੇ ਨੌਕਰਸ਼ਾਹਾਂ ਨਾਲੋਂ ਵੀ ਘੱਟ ਤਨਖ਼ਾਹ ਹੈ ਰਾਸ਼ਟਰਪਤੀ ਦੀ

ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਦੇਸ਼ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਚੋਟੀ ਦੇ ਨੌਕਰਸ਼ਾਹਾਂ ਅਤੇ ਤਿੰਨੇ ਸੈਨਾਵਾਂ ਦੇ ਮੁਖੀਆਂ ਤੋਂ ਲਗਾਤਾਰ ਘੱਟ ਤਨਖ਼ਾਹ ਮਿਲ ਰਹੀ ਹੈ ਕਿਉਂਕਿ ਲਗਪਗ ਦੋ ਸਾਲ ਪਹਿਲਾਂ 7ਵੇਂ ਤਨਖਾਹ ਕਮਿਸਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨਾਲ ਤਨਖ਼ਾਹ ਵਿਚ ਪੈਦਾ ਹੋਏ ਫਰਕ ਨੂੰ ਦੂਰ ਕਰਨ ਲਈ ਕਾਨੂੰਨਾਂ ਵਿਚ ਅਜੇ ਸੋਧ ਕੀਤੀ ਜਾਣੀ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਤਨਖ਼ਾਹਾਂ ਵਧਾਉਣ ਲਈ ਤਜਵੀਜ਼ ਕੇਂਦਰੀ ਗ੍ਰਹਿ ਮੰਤਰਾਲੇ ਨੇ ਤਿਆਰ ਕੀਤੀ ਸੀ ਅਤੇ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਇਕ ਸਾਲ ਪਹਿਲਾਂ ਕੈਬਨਿਟ ਸਕੱਤਰੇਤ ਨੂੰ ਭੇਜ ਦਿੱਤੀ ਸੀ | ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ | ਮੌਜੂਦਾ ਸਮੇਂ ਰਾਸ਼ਟਰਪਤੀ 1.50 ਲੱਖ, ਉਪ ਰਾਸ਼ਟਰਪਤੀ 1.25 ਲੱਖ ਅਤੇ ਇਕ ਰਾਜਪਾਲ 1.10 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਿਹਾ ਹੈ | ਇਕ ਜਨਵਰੀ 2016 ਨੂੰ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਪਿੱਛੋਂ ਕੈਬਨਿਟ ਸਕੱਤਰ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਨੌਕਰਸ਼ਾਹ ਹੈ ਪ੍ਰਤੀ ਮਹੀਨਾ ਤਨਖ਼ਾਹ 2.50 ਲੱਖ ਰੁਪਏ ਅਤੇ ਕੇਂਦਰ ਸਰਕਾਰ ਦਾ ਇਕ ਸਕੱਤਰ 2.25 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਿਹਾ ਹੈ | ਰਾਸ਼ਟਰਪਤੀ ਤਿੰਨੇ ਹਥਿਆਰਬੰਦ ਸੈਨਾਵਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦਾ ਸੁਪਰੀਮ ਕਮਾਂਡਰ ਵੀ ਹੈ | ਮੌਜੂਦਾ ਸਮੇਂ ਰਾਸ਼ਟਰਪਤੀ ਦੀ ਤਨਖ਼ਾਹ ਹਥਿਆਰਬੰਦ ਸੈਨਾਵਾਂ ਦੇ ਤਿੰਨੇ ਮੁਖੀਆਂ ਤੋਂ ਵੀ ਘੱਟ ਹੈ ਜਿਹੜੇ ਕੈਬਨਿਟ ਸਕੱਤਰ ਦੀ ਤਨਖ਼ਾਹ ਬਰਾਬਰ ਭਾਵ 2.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ | ਤਿਆਰ ਕੀਤੀ ਤਜਵੀਜ਼ ਮੁਤਾਬਕ ਰਾਸ਼ਟਰਪਤੀ ਦੀ ਤਨਖਾਹ 5 ਲੱਖ ਰੁਪਏ, ਉਪ ਰਾਸ਼ਟਰਪਤੀ 3.5 ਲੱਖ ਰੁਪਏ ਅਤੇ ਇਕ ਰਾਜਪਾਲ ਦੀ ਤਨਖਾਹ ਪ੍ਰਤੀ ਮਹੀਨਾ 3 ਲੱਖ ਰੁਪਏ ਹੋ ਸਕਦੀ ਹੈ |

210 ਸਰਕਾਰੀ ਵੈੱਬਸਾਈਟਾਂ ਨੇ ਜਨਤਕ ਕੀਤੀ ਆਧਾਰ ਕਾਰਡ ਧਾਰਕਾਂ ਦੀ ਨਿੱਜੀ ਜਾਣਕਾਰੀ

ਨਵੀਂ ਦਿੱਲੀ, 19 ਨਵੰਬਰ (ਏਜੰਸੀ)- ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਹੀ 200 ਤੋਂ ਵੱਧ ਵੈੱਬਸਾਈਟਾਂ ਨੇ ਕੁਝ ਆਧਾਰ ਕਾਰਡ ਲਾਭਪਾਤਰੀਆਂ ਦੇ ਨਾਂਅ ਅਤੇ ਪਤੇ ਵਰਗੀਆਂ ਜਾਣਕਾਰੀਆਂ ਜਨਤਕ ਕਰ ਦਿੱਤੀਆਂ | ਇਹ ਖ਼ੁਲਾਸਾ ਸੂਚਨਾ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤਹਿਤ ਮੰਗੀ ਜਾਣਕਾਰੀ 'ਚ ਹੋਇਆ ਹੈ ਕਿ ਸਰਕਾਰੀ ਵਿਭਾਗਾਂ ਨੇ ਹੀ ਆਧਾਰ ਕਾਰਡ ਧਾਰਕਾਂ ਦੀ ਜਾਣਕਾਰੀ ਜਨਤਕ ਕਰ ਦਿੱਤੀ | ਇਹ ਜਾਣਕਾਰੀ ਖ਼ੁਦ ਯੂ.ਆਈ.ਡੀ.ਏ.ਆਈ. ਨੇ ਦਿੱਤੀ ਹੈ | ਯੂ.ਆਈ.ਡੀ.ਏ.ਆਈ. ਨੇ ਕਿਹਾ ਕਿ ਇਹ ਪਾਇਆ ਗਿਆ ਕਿ ਕੁਝ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਕੇਂਦਰ ਅਤੇ ਸੂਬਾ ਸਰਕਾਰ ਦੀਆਂ 200 ਤੋਂ ਵੱਧ ਵੈੱਬਸਾਈਟਾਂ 'ਤੇ ਕੁਝ ਆਧਾਰ ਕਾਰਡ ਧਾਰਕਾਂ, ਜੋ ਕਿਸੇ ਯੋਜਨਾ ਦੇ ਲਾਭਪਾਤਰੀ ਸਨ, ਦੀ ਜਾਣਕਾਰੀ ਲੀਕ ਕਰ ਦਿੱਤੀ ਗਈ | ਲੀਕ ਕੀਤੀ ਗਈ ਜਾਣਕਾਰੀ 'ਚ ਨਾਂਅ ਅਤੇ ਪਤੇ (ਐਡਰੈੱਸ) ਸ਼ਾਮਿਲ ਹੈ | ਆਰ.ਟੀ.ਆਈ. ਦੇ ਜਵਾਬ 'ਚ ਇਹ ਵੀ ਕਿਹਾ ਗਿਆ ਹੈ ਕਿ ਯੂ. ਆਈ. ਡੀ. ਏ. ਆਈ. ਨੇ ਇਸ ਦਾ ਨੋਟਿਸ ਲੈਂਦਿਆਂ ਇਨ੍ਹਾਂ ਵੈੱਬਸਾਈਟਾਂ ਤੋਂ ਆਧਾਰ ਕਾਰਡ ਦਾ ਬਿਉਰਾ ਹਟਵਾ ਦਿੱਤਾ ਹੈ | ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਜਾਣਕਾਰੀ ਕਦੋਂ ਲੀਕ ਕੀਤੀ ਗਈ ਹੈ | ਯੂ.ਆਈ.ਡੀ.ਏ.ਆਈ. ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਦਾ ਡਾਟਾ ਲੀਕ ਨਹੀਂ ਕੀਤਾ | ਆਰ.ਟੀ.ਆਈ. ਦੇ ਜਵਾਬ 'ਚ ਇਹ ਵੀ ਕਿਹਾ ਗਿਆ ਕਿ ਯੂ.ਆਈ.ਡੀ.ਏ.ਆਈ. ਬਹੁਤ ਵਿਵਸਥਿਤ ਪ੍ਰਣਾਲੀ ਹੈ ਅਤੇ ਉਹ ਉੱਚ ਪੱਧਰੀ ਡਾਟਾ ਸੁਰੱਖਿਆ ਬਣਾਈ ਰੱਖਣ ਲਈ ਲਗਾਤਾਰ ਆਪਣੀ ਪ੍ਰਣਾਲੀ ਨੂੰ ਵਿਕਸਿਤ ਕਰ ਰਿਹਾ ਹੈ |

ਭਾਰੀ ਵਿਰੋਧ ਕਾਰਨ 'ਪਦਮਾਵਤੀ' ਦੀ ਰਿਲੀਜ਼ ਟਾਲੀ

ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਫ਼ਿਲਮ 'ਪਦਮਾਵਤੀ' ਨੂੰ ਬਣਾਉਣ ਵਾਲੇ ਨਿਰਮਾਤਾਵਾਂ ਨੇ ਰਿਲੀਜ਼ ਤਰੀਕ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ | ਸੰਜੇ ਲੀਲ੍ਹਾ ਭੰਸਾਲੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਲੰਮੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ | ਖ਼ਬਰਾਂ ਦੀ ਏਜੰਸੀ ਮੁਤਾਬਿਕ ਇਸ ਦੀ ਪੁਸ਼ਟੀ ਕੀਤੀ ਗਈ ਹੈ | ਦੱਸਣਯੋਗ ਹੈ ਫ਼ਿਲਮ ਦੀ ਰਿਲੀਜ਼ ਲਈ ਦਿੱਤੀ ਗਈ ਅਰਜ਼ੀ ਨੂੰ ਸੈਂਸਰ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ ਨੇ ਬੀਤੇ ਦਿਨ ਵਾਪਸ ਕਰ ਦਿੱਤਾ ਹੈ | ਇਸ ਫ਼ਿਲਮ ਨੂੰ ਲੈ ਕੇ ਕਰਨੀ ਸੈਨਾ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ 'ਚ ਵਿਰੋਧ ਪ੍ਰਦਰਸ਼ਨ ਕੀਤਾ ਹੈ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ 'ਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ | ਹੁਣ ਨਿਰਮਾਤਾਵਾਂ ਨੇ ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ | ਦਿੱਲੀ ਤੇ ਮੁੰਬਈ 'ਚ ਫ਼ਿਲਮ ਦੀ ਰਿਲੀਜ਼ ਨੂੰ ਰੋਕੇ ਜਾਣ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਸੀ | ਕਿਹਾ ਇਹ ਵੀ ਜਾ ਰਿਹਾ ਹੈ ਕਿ ਫ਼ਿਲਮ ਦਸੰਬਰ ਦੀ ਬਜਾਏ ਅਗਲੇ ਸਾਲ ਜਨਵਰੀ 'ਚ ਰਿਲੀਜ਼ ਕੀਤੀ ਜਾਵੇਗੀ, ਹਾਲਾਂਕਿ ਇਸ 'ਤੇ ਅਜੇ ਤੱਕ ਭੰਸਾਲੀ ਵਲੋਂ ਕੋਈ ਬਿਆਨ ਨਹੀਂ ਆਇਆ ਹੈ |

ਭਾਜਪਾ ਆਗੂ ਵਲੋਂ ਦੀਪਿਕਾ ਤੇ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਦਾ ਐਲਾਨ

ਚੰਡੀਗੜ੍ਹ, 19 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਭਾਜਪਾ ਦੇ ਮੁੱਖ ਮੀਡੀਆ ਕੋਆਰਡੀਨੇਟਰ ਸੂਰਜ ਪਾਲ ਅਮੂ ਨੇ ਐਤਵਾਰ ਨੂੰ ਕਿਹਾ ਕਿ ਉਹ ਮੇਰਠ ਦੇ ਉਸ ਨੌਜਵਾਨ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਸ ਨੇ ਦੀਪਿਕਾ ਪਾਦੂਕੋਣ ਅਤੇ ਸੰਜੇ ਲੀਲਾ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਨੂੰ 5 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ | ਸੂਰਜ ਨੇ ਕਿਹਾ ਕਿ ਅਸੀਂ ਦੀਪਿਕਾ ਤੇ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਨੂੰ ਇਨਾਮ ਦੇਵਾਂਗੇ, ਉਹ ਵੀ 10 ਕਰੋੜ ਰੁਪਏ ਅਤੇ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਵੀ ਰੱਖਾਂਗੇ | ਸੂਰਜ ਨੇ ਫ਼ਿਲਮ 'ਚ ਅਲਾਓਦੀਨ ਖਿਲਜ਼ੀ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਨੇ ਆਪਣੇ ਸ਼ਬਦ ਵਾਪਸ ਨਹੀਂ ਲਏ ਤਾਂ ਉਸ ਦੀਆਂ ਲੱਤਾਂ ਤੋੜ ਕੇ ਉਸ ਦੇ ਹੱਥ 'ਚ ਦੇ ਦੇਣਗੇ | ਭਾਜਪਾ ਨੇਤਾ ਨੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ | ਉਧਰ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਅਸੀਂ ਉੱਤਰ ਪ੍ਰਦੇਸ਼ 'ਚ 'ਪਦਮਾਵਤੀ' ਨੂੰ ਉਦੋਂ ਤੱਕ ਰਿਲੀਜ਼ ਨਹੀਂ ਹੋਣ ਦਿਆਂਗੇ ਜਦ ਤੱਕ ਵਿਵਾਦਤ ਦਿ੍ਸ਼ ਨਹੀਂ ਹਟਾਏ ਜਾਂਦੇ |

ਆਧਾਰ ਦੇ ਬਿਨਾਂ ਵੀ 31 ਦਸੰਬਰ ਤੱਕ ਮਿਲੇਗਾ ਰਾਸ਼ਨ

ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਆਧਾਰ ਤਹਿਤ ਰਾਸ਼ਨ ਨਾ ਮਿਲਣ ਦੀਆਂ ਖ਼ਬਰਾਂ 'ਤੇ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਕਿ 31 ਦਸੰਬਰ ਤੱਕ ਆਧਾਰ ਿਲੰਕ ਨਾ ਹੋਣ ਦੇ ਬਾਵਜੂਦ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲਦਾ ਰਹੇਗਾ | ਖੁਰਾਕ ਮੰਤਰਾਲੇ ਨੇ ਸਨਿਚਰਵਾਰ ਨੂੰ ਇਸ ਬਾਰੇ ਇਕ ...

ਪੂਰੀ ਖ਼ਬਰ »

ਡਾ: ਮਨਮੋਹਨ ਸਿੰਘ ਨੂੰ ਮਿਲੇਗਾ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ

ਨਵੀਂ ਦਿੱਲੀ, 19 ਨਵੰਬਰ (ਏਜੰਸੀ)-2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਨੂੰ ਉਨ੍ਹਾਂ ਵਲੋਂ ਵਿਸ਼ਵ 'ਚ ਭਾਰਤ ਦਾ ਨਾਂਅ ਉੱਚਾ ਕਰਨ, ਨਿਸ਼ਸਤਰੀਕਰਨ ਤੇ ਦੇਸ਼ ਦੇ ਵਿਕਾਸ ਦੇ ਖੇਤਰ 'ਚ ਪਾਏ ਅਹਿਮ ਯੋਗਦਾਨ ਲਈ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਨਾਲ ...

ਪੂਰੀ ਖ਼ਬਰ »

ਇੰਦਰਾ ਗਾਂਧੀ ਨੂੰ ਜਨਮ ਦਿਵਸ ਮੌਕੇ ਸ਼ਰਧਾਂਜਲੀਆਂ

ਇੰਦਰਾ ਲਈ ਧਰਮ-ਨਿਰਪੱਖਤਾ ਇਕਲੌਤਾ ਧਰਮ ਸੀ-ਸੋਨੀਆ ਨਵੀਂ ਦਿੱਲੀ, 19 ਨਵੰਬਰ (ਏਜੰਸੀ)- 19 ਨਵੰਬਰ 1917 ਨੂੰ ਇਲਾਹਾਬਾਦ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਘਰ ਜਨਮੀ, ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਨਮ ਸ਼ਤਾਬਦੀ 'ਤੇ ...

ਪੂਰੀ ਖ਼ਬਰ »

ਜਨਤਕ ਥਾਂ 'ਤੇ ਕਿਸੇ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤਣਾ ਅਪਰਾਧ-ਸੁਪਰੀਮ ਕੋਰਟ

ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਸੂਚੀਦਰਜ ਕਬੀਲਿਆਂ ਦੇ ਵਰਗ ਿਖ਼ਲਾਫ਼ ਜਨਤਕ ਥਾਂ 'ਤੇ ਟੈਲੀਫੋਨ 'ਤੇ ਜਾਤੀ ਸੂਚਕ ਟਿੱਪਣੀਆਂ ਕਰਨਾ ਅਪਰਾਧ ਹੈ ਅਤੇ ਇਸ ਲਈ ਵੱਧ ਤੋਂ ਵੱਧ 5 ਸਾਲ ਕੈਦ ਦੀ ...

ਪੂਰੀ ਖ਼ਬਰ »

ਕਾਂਗਰਸ ਵਲੋਂ ਗੁਜਰਾਤ ਚੋਣਾਂ ਲਈ 77 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਅਹਿਮਦਾਬਾਦ, 19 ਨਵੰਬਰ (ਪੀ. ਟੀ. ਆਈ.)-ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ 77 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ਸੂਚੀ ਅਨੁਸਾਰ ਮੌਜੂਦਾ ਵਿਧਾਇਕ ਇੰਦਰਾਨੀਲ ਰਾਜਿਆਗੁਰੂ ਮੁੱਖ ਮੰਤਰੀ ਵਿਜੇ ਰੁਪਾਨੀ ਿਖ਼ਲਾਫ਼ ਚੋਣ ਲੜਨਗੇ | ਕਾਂਗਰਸ ਵਲੋਂ ...

ਪੂਰੀ ਖ਼ਬਰ »

ਦੀਪਿਕਾ ਨੂੰ ਜਿਊਾਦੀ ਸਾੜਨ 'ਤੇ ਇਕ ਕਰੋੜ ਦਾ ਇਨਾਮ ਐਲਾਨਿਆ

ਬਰੇਲੀ, 19 ਨਵੰਬਰ (ਏਜੰਸੀ)-ਸੰਜੈ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' 'ਤੇ ਜਾਰੀ ਵਿਵਾਦ ਦੌਰਾਨ ਅੱਜ ਇਕ ਕੱਟੜਵਾਦੀ ਧੜੇ ਨੇ ਐਲਾਨ ਕੀਤਾ ਹੈ ਕਿ ਉਹ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਜਿਊਾਦੀ ਸਾੜਨ ਵਾਲੇ ਨੂੰ ਇਕ ਕਰੋੜ ਦਾ ਇਨਾਮ ਦੇਣਗੇ | ਅਖਿਲ ਭਾਰਤੀ ਕਸ਼ੱਤਰੀਆ ...

ਪੂਰੀ ਖ਼ਬਰ »

ਖੁੰਢ-ਚਰਚਾ

10 ਦੇ ਸਿੱਕੇ ਦੀ ਬੇਕਦਰੀ ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੇ 10 ਰੁਪਏ ਦੇ ਸਿੱਕਿਆਂ ਦੀ ਪਿਛਲੇ ਕੁਝ ਮਹੀਨਿਆਂ ਤੋਂ ਬੇਕਦਰੀ ਹੋ ਰਹੀ ਹੈ | ਬਾਜ਼ਾਰ 'ਚ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵੇਲੇ ਜਿਉਂ ਹੀ ਗਾਹਕ ਆਪਣੀ ਜੇਬ 'ਚੋਂ 10 ਰੁਪਏ ਦਾ ਸਿੱਕਾ ਕੱਢਦਾ ਹੈ ਤਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX