ਮੁੰਬਈ, 19 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ, ਬਾਲੀਵੁੱਡ ਮਹਾਨਾਇਕ ਤੇ ਹਰਿਆਣਾ ਨਾਲ ਸੰਬੰਧ ਰੱਖਣ ਵਾਲੀਆਂ ਕਈ ਹਸਤੀਆਂ ਨੇ ਭਾਰਤ ਦੀ ਮਾਨੂਸ਼ੀ ਛਿੱਲਰ ਨੂੰ ਵਿਸ਼ਵ ਸੁੰਦਰੀ 2017 ਦਾ ਿਖ਼ਤਾਬ ਜਿੱਤਣ 'ਤੇ ਵਧਾਈ ਦਿੱਤੀ | ਮੋਦੀ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਮਾਨੂਸ਼ੀ ਛਿੱਲਰ-ਭਾਰਤ ਨੂੰ ਤੁਹਾਡੀ ਪ੍ਰਾਪਤੀ 'ਤੇ ਮਾਨ ਹੈ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵਿਸ਼ਵ ਸੁੰਦਰੀ ਦਾ ਤਾਜ ਜਿੱਤਣ ਦੀ ਅੱਜ ਵਧਾਈ ਦਿੱਤੀ | ਅਮਿਤਾਭ ਬਚਨ ਨੇ ਲਿਖਿਆ ਕਿ ਸਾਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਵਿਸ਼ਵ ਦੇ ਨਕਸ਼ੇ 'ਤੇ ਭਾਰਤ ਦੇ ਝੰਡੇ ਨੂੰ ਬੁਲੰਦ ਕੀਤਾ ਹੈ | ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸਾਨੂੰ ਤੁਹਾਡੇ 'ਤੇ ਮਾਨ ਹੈ | ਰਣਦੀਪ ਹੁੱਡਾ ਨੇ ਹਰਿਆਣਵੀ ਭਾਸ਼ਾ 'ਚ ਲਿਖਿਆ ਕਿ 'ਮਹਾਰੀ ਛੋਰੀ ਛੋਰੋਂ ਤੇ ਕਮ ਕਤੀ ਭੀ ਨਾ ਹੈਾ |' ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਵਿੱਤ ਮੰਤਰੀ ਕੈਪਟਨ ਅਭਿਮਨਯੂ, ਆਵਾਜਾਈ ਮੰਤਰੀ ਕ੍ਰਿਸ਼ਨ ਲਾਲ ਪਵਾਰ, ਰੁਜ਼ਗਾਰ ਮੰਤਰੀ ਨਾਇਬ ਸਿੰਘ ਸੈਣੀ ਤੇ ਮਾਨੂਸ਼ੀ ਦੇ ਪਿੰਡ ਵਾਸੀਆਂ ਨੇ ਹਰਿਆਣਾ ਦੀ ਬੇਟੀ ਮਾਨੂਸ਼ੀ ਛਿੱਲਰ ਨੂੰ ਵਿਸ਼ਵ ਸੁੰਦਰੀ ਦਾ ਿਖ਼ਤਾਬ ਜਿੱਤਣ 'ਤੇ ਬਹੁਤ-ਬਹੁਤ ਵਧਾਈ | ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮਾਨੂਸ਼ੀ ਛਿੱਲਰ ਨੂੰ ਵਧਾਈ ਦਿੱਤੀ | ਸਾਬਕਾ ਵਿਸ਼ਵ ਸੁੰਦਰੀ ਪਿ੍ਅੰਕਾ ਚੋਪੜਾ ਤੇ ਸਾਬਕਾ ਮਿਸ ਬ੍ਰਹਿਮੰਡ ਸੁਸ਼ਮਿਤਾ ਸੇਨ ਸਮੇਤ ਹੋਰਾਂ ਬਾਲੀਵੁੱਡ ਅਭਿਨੇਤਰੀਆਂ ਨੇ ਮਾਨੂਸ਼ੀ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ ਹੈ |
ਕਰੀਬ 17 ਸਾਲ ਬਾਅਦ ਭਾਰਤ ਦੀ ਮਾਨੂਸ਼ੀ ਛਿੱਲਰ ਨੇ ਵਿਸ਼ਵ ਸੁੰਦਰੀ ਦਾ ਿਖ਼ਤਾਬ ਜਿੱਤਿਆ, ਜਿਸ ਦੇ ਨਾਲ ਭਾਰਤ ਦੇ ਨਾਂਅ ਇਕ ਇਤਿਹਾਸਕ ਉਪਲਬਧੀ ਵੀ ਲੱਗ ਗਈ | ਇਸ ਜਿੱਤ ਨਾਲ ਭਾਰਤ ਵਿਸ਼ਵ ਸੁੰਦਰੀ 'ਚ ਸਭ ਤੋਂ ਜ਼ਿਆਦਾ ਵਾਰ ਿਖ਼ਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ...
ਮਾਨੂਸ਼ੀ ਦੇ ਪਿਤਾ ਦਿੱਲੀ ਵਿਖੇ ਆਈ. ਐਨ. ਐਮ. ਏ. ਐਸ. 'ਚ ਐਂਡੋਕਰੀਨੋਲੋਜਿਸਟ ਹਨ ਤੇ ਉਸ ਦੀ ਮਾਤਾ ਆਈ. ਐਚ. ਬੀ. ਏ. ਐਸ., ਦਿੱਲੀ ਵਿਖੇ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਦੱਸਣਯੋਗ ਹੈ ਮਾਨੂਸ਼ੀ ਦੂਜੀ ਜਮਾਤ ਤੋਂ ਲੈ ਕੇ 12ਵੀਂ ਤੱਕ ਆਪਣੇ ਸਕੂਲ ਦੀ ਟਾਪਰ ਰਹੀ ਹੈ ਤੇ ...
ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਬਾਲੀਵੁੱਡ ਅਭਿਨੇਤਰੀ ਜ਼ਰੀਨ ਖ਼ਾਨ ਨਾਲ ਦਿੱਲੀ 'ਚ ਛੇੜਛਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦਰਅਸਲ ਜ਼ਰੀਨ ਖ਼ਾਨ ਆਪਣੀ ਫ਼ਿਲਮ ਅਕਸਰ-2 ਦੇ ਪ੍ਰਚਾਰ ਲਈ ਦਿੱਲੀ ਆਈ ਹੋਈ ਸੀ | ਇਸੇ ਸਿਲਸਿਲੇ 'ਚ ਉਹ ਇਕ ਸਮਾਗਮ 'ਚ ਪਹੁੰਚੀ, ਪਰ ਉੱਥੇ ...
ਵੀਨਸ (ਇਟਲੀ), 19 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਚੋ ਵੱਸਦੇ ਭਾਰਤੀਆ ਦੀਆ ਜ਼ਰੂਰਤਾਂ ਨੂੰ ਧਿਆਨ ਚੋ ਰੱਖਦੇ ਹੋਏ ਰੋਮ ਅੰਬੈਸੀ ਵੱਲੋਂ ਵਿਸ਼ੇਸ਼ ਤੇ ਉਸਾਰੋ ਸੋਚ ਵਾਲੇ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਤਹਿਤ ਇੱਥੋਂ ਦੇ ਸ਼ਹਿਰ ਤੈਰਾਚੀਨਾ ਨੇੜੇ ਪੈਂਦੇ ਕਸਬਾ ...
ਬਿ੍ਸਬੇਨ, 19 ਨਵੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਦੇ ਸੰਨ੍ਹੀ ਬੈਂਕ ਆਰ.ਐੱਸ.ਐੱਲ. ਦੀ ਸਬ-ਬ੍ਰਾਂਚ ਦੇ ਬਗੀਚੇ ਵਿਚ ਭਾਰਤੀ ਮੂਲ ਦੇ ਆਸਟ੍ਰੇਲੀਅਨ ਫੌਜੀਆਂ ਦੀ ਪਹਿਲੇ ਤੇ ਦੂਜੇ ਸੰਸਾਰ ਯੁੱਧ ਵਿਚ ਕੀਤੀਆਂ ਕੁਰਬਾਨੀਆਂ ਨੂੰ ...
ਵੀਨਸ (ਇਟਲੀ), 19 ਨਵੰਬਰ (ਹਰਦੀਪ ਸਿੰਘ ਕੰਗ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸਿਧਾਂਤਾਂ ਨੂੰ ਅਪਣਾਉਣ ਵਾਲਿਆਂ ਨੂੰ ਦੀਨ ਦੁਨੀਆ ਦੇ ਸੱਭੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਮਹਾਨ ਪ੍ਰਚਾਰਕ ...
ਵੀਨਸ (ਇਟਲੀ), 19 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ (ਵਿਚੈਂਸਾ) ਵਿਖੇ ਕਰਵਾਏ ਗਏ ਅੰਮਿ੍ਤ ਸੰਚਾਰ ਦੌਰਾਨ 27 ਪ੍ਰਾਣੀ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਸਿਆਟਲ, 19 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਰਹੇ ਲਾਲ ਸਿੰਘ ਔਜਲਾ ਦੇ ਪੋਤੇ ਅਤੇ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ: ਕੁਲਜੀਤ ਸਿੰਘ ਔਜਲਾ ਦੇ ਸਪੁੁੱਤਰ ਜਸਜੀਤ ਸਿੰਘ ਔਜਲਾ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ...
ਹਾਂਗਕਾਂਗ, 19 ਨਵੰਬਰ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ (ਹਾਂਗਕਾਂਗ ਇਕਾਈ) ਵਲੋਂ ਉੱਚ ਵਿੱਦਿਆ ਪ੍ਰਾਪਤ ਕਰਨ ਜਾ ਰਹੇ ਕਰੀਬ 20 ਵਿਦਿਆਰਥੀਆਂ ਨੂੰ 10,000 ਹਾਂਗਕਾਂਗ ਡਾਲਰ (ਹਰੇਕ) ਦੀ ਉਤਸ਼ਾਹਿਤ ਰਾਸ਼ੀ ਗੁਰਦੁਆਰਾ ਖ਼ਾਲਸਾ ਦੀਵਾਨ ...
ਕੈਲਗਰੀ, 19 ਨਵੰਬਰ (ਜਸਜੀਤ ਸਿੰਘ ਧਾਮੀ)-ਐਨ.ਡੀ.ਪੀ. ਪਾਰਟੀ ਦੇ ਕੌਮੀ ਪ੍ਰਧਾਨ ਚੁਣੇ ਜਾਣ ਉਪਰੰਤ ਦੇਸ਼ ਦੇ ਦੌਰੇ ਤਹਿਤ ਕੈਲਗਰੀ ਪੁੱਜੇ ਜਗਮੀਤ ਸਿੰਘ ਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਜੈਸਨ ਕੈਨੀ ਉੱਪਰ ਫੁੱਟ ਪਾਊ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ ...
ਕੈਲਗਰੀ, 19 ਨਵੰਬਰ (ਜਸਜੀਤ ਸਿੰਘ ਧਾਮੀ)-ਵਿਰਾਸਤ ਵੈੱਲਫੇਅਰ ਸੁਸਾਇਟੀ ਕੈਲਗਰੀ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬੀ ਦੇ ਉੱਘੇ ਰੰਗਕਰਮੀ ਅਤੇ ਟੀ.ਵੀ. ਕਲਾਕਾਰ ਪ੍ਰੋ. ਨਿਰਮਲ ਸਿੰਘ ਜੌੜਾ ਨੂੰ ਗੁਰਚਰਨ ਵਿਰਕ ਕਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX