ਤਾਜਾ ਖ਼ਬਰਾਂ


ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  about 1 hour ago
ਅਬੋਹਰ, 16 ਅਕਤੂਬਰ (ਪ੍ਰਦੀਪ ਕੁਮਾਰ) - ਜੰਮੂ ਕਸ਼ਮੀਰ ਇਲਾਕੇ ਵਿਚ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੰਤਕਵਾਦੀਆਂ ਵੱਲੋਂ ਗੋਲੀ ਮਾਰ ਦਿਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ...
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  about 2 hours ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  about 5 hours ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 5 hours ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 5 hours ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 5 hours ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 5 hours ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 6 hours ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  about 6 hours ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 7 hours ago
ਜਲਾਲਾਬਾਦ, 16 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ, ਜਤਿੰਦਰ ਪਾਲ ਸਿੰਘ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਕਾਂਗਰਸੀ ਉਮੀਦਵਾਰ...
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 5 hours ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  about 7 hours ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  about 7 hours ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  about 7 hours ago
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 7 hours ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 8 hours ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 8 hours ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 9 hours ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 9 hours ago
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  about 9 hours ago
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  about 9 hours ago
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  about 10 hours ago
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 10 hours ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 10 hours ago
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 11 hours ago
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  about 11 hours ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 11 hours ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 10 hours ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  1 minute ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  about 12 hours ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 12 hours ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  about 12 hours ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 12 hours ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 13 hours ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 13 hours ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  about 14 hours ago
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  about 14 hours ago
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  about 14 hours ago
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  about 14 hours ago
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  about 14 hours ago
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  about 14 hours ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 minute ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549

ਪਹਿਲਾ ਸਫ਼ਾ

ਫ਼ੈਕਟਰੀ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 13 ਹੋਈ

ਮਾਲਕ ਿਖ਼ਲਾਫ਼ ਪੁਲਿਸ ਸਖ਼ਤ ਕਾਰਵਾਈ ਕਰਨ ਦੇ ਰੌ ਾਅ ਵਿਚ
ਪਰਮਿੰਦਰ ਸਿੰਘ ਆਹੂਜਾ

ਲੁਧਿਆਣਾ, 21 ਨਵੰਬਰ-ਸਥਾਨਕ ਇੰਡਸਟਰੀ ਏਰੀਆ-ਏ 'ਚ ਬੀਤੇ ਦਿਨ ਫ਼ੈਕਟਰੀ ਨੂੰ ਲੱਗੀ ਅੱਗ ਬੁਝਾਉਂਦੇ ਸਮੇਂ ਡਿੱਗੀ ਇਮਾਰਤ ਦੇ ਮਲਬੇ 'ਚੋਂ ਅੱਜ 6 ਹੋਰ ਲਾਸ਼ਾਂ ਬਾਹਰ ਕੱਢੀਆਂ ਗਈਆਂ, ਜਿਸ ਨਾਲ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ | ਸਥਾਨਕ ਇੰਡਸਟਰੀ ਏਰੀਆ-ਏ ਸਥਿਤ ਅਮਰਸਨ ਪੋਲੀ ਫ਼ੈਕਟਰੀ 'ਚ ਬੀਤੇ ਦਿਨ ਅੱਗ ਲੱਗ ਗਈ ਸੀ ਅਤੇ ਅੱਗ ਬੁਝਾਉਣ ਸਮੇਂ ਫ਼ੈਕਟਰੀ ਦੀ 5 ਮੰਜ਼ਿਲਾ ਇਮਾਰਤ ਡਿੱਗਣ ਸਮੇਂ 20 ਦੇ ਕਰੀਬ ਵਿਅਕਤੀ ਮਲਬੇ 'ਚ ਦੱਬੇ ਗਏ ਸਨ | ਸੋਮਵਾਰ ਦੀ ਦੁਪਹਿਰ 12 ਵਜੇ ਮਲਬਾ ਚੁੱਕਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ ਅੱਜ ਵੀ ਜਾਰੀ ਸੀ | ਰਾਹਤ ਕੰਮਾਂ 'ਚ ਲੱਗੀਆਂ ਵੱਖ-ਵੱਖ ਟੀਮਾਂ ਵਲੋਂ ਪੂਰੀ ਤਰ੍ਹਾਂ ਮਲਬਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ | ਦੇਰ ਸ਼ਾਮ ਤੱਕ 13 ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਜਾ ਸਕਿਆ ਸੀ ਜਦਕਿ ਫ਼ਾਇਰ ਅਧਿਕਾਰੀ ਸ੍ਰੀ ਰਜਿੰਦਰ ਸ਼ਰਮਾ ਦਾ ਦੇਰ ਸ਼ਾਮ ਤੱਕ ਸਿਰਫ਼ ਧੜ ਹੀ ਮਲਬੇ 'ਚੋਂ ਮਿਲਿਆ ਸੀ | ਰਾਹਤ ਕੰਮਾਂ 'ਚ ਲੱਗੇ ਮੁਲਾਜ਼ਮਾਂ ਵਲੋਂ ਸ੍ਰੀ ਸ਼ਰਮਾ ਦੇ ਸਰੀਰ ਦਾ ਬਾਕੀ ਹਿੱਸਾ ਵੀ ਮਲਬੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਹਾਦਸੇ 'ਚ ਮਾਰੇ ਗਏ ਵਿਅਕਤੀਆਂ 'ਚ ਸੁਰਮੋਹਣ ਸਿੰਘ ਗਿੱਲ, ਪੂਰਨ ਸਿੰਘ, ਰਾਜਨ ਸਿੰਘ, ਵਿਸ਼ਾਲ ਕੁਮਾਰ, ਰਾਜ ਕੁਮਾਰ, ਰਜਿੰਦਰ ਸ਼ਰਮਾ (ਸਾਰੇ ਫ਼ਾਇਰ ਮੁਲਾਜ਼ਮ), ਲਛਮਣ ਦ੍ਰਾਵਿੜ ਸੈਨਟਰੀ ਇੰਸਪੈਕਟਰ, ਇੰਦਰਪਾਲ ਸਿੰਘ ਪਾਲ ਪ੍ਰਧਾਨ ਟੈਕਸੀ ਯੂਨੀਅਨ, ਧੰਨ ਬਹਾਦਰ ਸਿੰਘ, ਅਮਰਜੋਤ ਸਿੰਘ, ਘਨੱਈਆ, ਸੰਦੀਪ, ਬਲਦੇਵ ਰਾਜ ਵਰਕਰ ਸ਼ਾਮਿਲ ਹਨ | ਕੌਮੀ ਆਫ਼ਤ ਪ੍ਰਬੰਧਨ ਬਲ (ਐਨ. ਡੀ. ਆਰ. ਐਫ਼.), ਫ਼ੌਜ ਅਤੇ ਐਸ.ਡੀ.ਆਰ. ਐਫ਼. ਦੀਆਂ ਟੀਮਾਂ ਪੂਰੀ ਤਰ੍ਹਾਂ ਮਲਬਾ ਹਟਾਉਣ ਦਾ ਕੰਮ ਕਰਦੀਆਂ ਰਹੀਆਂ ਜੋ ਕਿ ਦੇਰ ਰਾਤ ਤੱਕ ਚੱਲਿਆ | ਰਾਤ ਸਮੇਂ ਵੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਤੇ ਪੁਲਿਸ ਕਮਿਸ਼ਨਰ ਇਨ੍ਹਾਂ ਰਾਹਤ ਕਾਰਜਾਂ ਦਾ ਨਿਰੀਖ਼ਣ ਕਰਦੇ ਰਹੇ | ਮਲਬਾ ਚੁੱਕਣ ਸਮੇਂ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਕਈ ਵਾਰ ਮਲਬੇ ਹੇਠਾਂ ਤੋਂ ਅੱਗ ਲੱਗ ਜਾਂਦੀ ਸੀ | ਮੌਕੇ 'ਤੇ ਮੌਜੂਦ ਫ਼ਾਇਰ ਬਿ੍ਗੇਡ ਦਾ ਅਮਲਾ ਅੱਗ ਬੁਝਾਉਂਦਾ ਸੀ ਅਤੇ ਉਸ ਤੋਂ ਬਾਅਦ ਹੀ ਰਾਹਤ ਕੰਮ ਸ਼ੁਰੂ ਹੁੰਦੇ ਸਨ | ਅਜਿਹਾ ਕਈ ਵਾਰ ਹੋਇਆ | ਇਸ ਦੌਰਾਨ ਜਿਹੜੇ ਵਿਅਕਤੀ ਮਲਬੇ 'ਚ ਦੱਬੇ ਹੋਏ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ 'ਤੇ ਬੈਠੇ ਰਹੇ ਅਤੇ ਉਨ੍ਹਾਂ ਦੀ ਜ਼ਿੰਦਗੀ ਲਈ ਅਰਦਾਸ ਕਰਦੇ ਰਹੇ | ਬੀਤੀ ਰਾਤ 2 ਵਜੇ ਲਛਮਣ ਦ੍ਰਾਵਿੜ ਤੇ ਵਰਕਰ ਬਲਦੇਵ ਰਾਜ ਉਰਫ਼ ਟੀਟੂ ਦੀ ਲਾਸ਼ ਮਲਬੇ 'ਚੋਂ ਕੱਢੀ ਜਾ ਸਕੀ ਸੀ | ਇਸ ਤੋਂ ਬਾਅਦ ਜਿਉਂ-ਜਿਉਂ ਮੁਲਾਜ਼ਮ ਮਲਬਾ ਹਟਾਉਂਦੇ ਰਹੇ ਲਾਸ਼ਾਂ ਨਿਕਲਣ ਦਾ ਸਿਲਸਿਲਾ ਜਾਰੀ ਰਿਹਾ | ਮਿ੍ਤਕਾਂ ਦੀਆਂ ਲਾਸ਼ਾਂ ਦਾ ਅੱਜ ਸਵੇਰੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਦਿੱਤਾ ਗਿਆ | ਬੀਤੀ ਰਾਤ ਲਛਮਣ ਦ੍ਰਾਵਿੜ ਦੀ ਮੌਤ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਉਥੇ ਪਹੁੰਚਣੇ ਸ਼ੁਰੂ ਹੋ ਗਏ | ਪੁਲਿਸ ਵਲੋਂ ਇਸ ਮੌਕੇ ਸੁਰੱਿਖ਼ਆ ਦੇ ਸਖ਼ਤ ਪ੍ਰਬੰਧ ਕੀਤੇ ਗਏ | ਸਿਵਲ ਹਸਪਤਾਲ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਗਿਆ ਸੀ ਅਤੇ ਇਨ੍ਹਾਂ ਸਾਰਿਆਂ ਸੁਰੱਿਖ਼ਆ ਪ੍ਰਬੰਧਾਂ ਦੀ ਨਿਗਰਾਨੀ ਡੀ.ਸੀ.ਪੀ. ਸ੍ਰੀ ਧੁਰਮਨ ਨਿੰਬਲੇ ਕਰ ਰਹੇ ਸਨ | ਮੁਹੱਲਾ ਵਾਸੀਆਂ ਤੇ ਖ਼ਾਲਸਾ ਏਡ ਦੇ ਮੈਂਬਰਾਂ ਨੇ ਹਾਦਸੇ ਵਾਲੀ ਥਾਂ 'ਤੇ ਲੰਗਰ ਲਗਾਇਆ ਸੀ | ਢਹਿ ਢੇਰੀ ਹੋਈ ਫ਼ੈਕਟਰੀ ਦੇ ਨਾਲ ਲਗਦੀਆਂ ਕੁਝ ਇਮਾਰਤਾਂ ਨੂੰ ਭਾਵੇਂ ਭਾਰੀ ਨੁਕਸਾਨ ਪੁੱਜਾ ਸੀ ਪਰ ਮੁਹੱਲੇ ਦੇ ਲੋਕ ਪੂਰੀ ਤਰ੍ਹਾਂ ਰਾਹਤ ਕੰਮਾਂ 'ਚ ਲੱਗੇ ਅਮਲੇ ਦੀ ਮਦਦ ਕਰਦੇ ਰਹੇ ਤੇ ਇਨ੍ਹਾਂ ਨੂੰ ਲੰਗਰ ਖ਼ਵਾਉਂਦੇ ਰਹੇ |
ਪੁਲਿਸ ਸਖ਼ਤੀ ਦੇ ਰੌਾਅ ਵਿਚ
ਪੁਲਿਸ ਵਲੋਂ ਭਾਵੇਂ ਬੀਤੀ ਰਾਤ ਫ਼ੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਿਖ਼ਲਾਫ਼ ਮਾਮੂਲੀ ਧਾਰਾ 304-ਏ ਅਧੀਨ ਕੇਸ ਦਰਜ ਕਰ ਲਿਆ ਸੀ ਪਰ ਪੁਲਿਸ ਹੁਣ ਇਸ ਮਾਮਲੇ 'ਚ ਸਖ਼ਤੀ ਕਰਨ ਦੇ ਰੌਾਅ 'ਚ ਹੈ | ਪੁਲਿਸ ਵਲੋਂ ਇਹ ਕਾਰਵਾਈ ਫ਼ਾਇਰ ਬਿ੍ਗੇਡ ਦੇ ਮੁਲਾਜ਼ਮ ਸੁਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਸੀ | ਪੁਲਿਸ ਪਾਸ ਲਿਖ਼ਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਫ਼ੈਕਟਰੀ ਮਾਲਕ ਵਲੋਂ ਇਮਾਰਤ 'ਚ ਬਚਾਓ ਉਪਕਰਨ ਨਹੀਂ ਲਗਾਏ ਗਏ ਸਨ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਘਟਨਾ ਸਮੇਂ ਫ਼ੈਕਟਰੀ 'ਚ ਭਾਰੀ ਮਾਤਰਾ 'ਚ ਕੈਮੀਕਲ ਪਦਾਰਥ ਪਏ ਸਨ ਜਿਸ ਨਾਲ ਅੱਗ ਭੜਕੀ ਤੇ ਬਾਅਦ 'ਚ ਧਮਾਕਾ ਹੋ ਗਿਆ ਤੇ ਇਮਾਰਤ ਡਿੱਗ ਪਈ | ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ.ਢੋਕੇ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ 304-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ ਉਸ ਆਧਾਰ 'ਤੇ ਧਾਰਾਵਾਂ 'ਚ ਵਾਧਾ ਕਰ ਦਿੱਤਾ ਜਾਵੇਗਾ | ਪੁਲਿਸ ਵਲੋਂ ਇਸ ਮਾਮਲੇ 'ਚ ਦੇਰ ਸ਼ਾਮ ਤੱਕ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ | ਜਦਕਿ ਫ਼ੈਕਟਰੀ ਮਾਲਕ ਸ. ਗੋਲਾ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਸੂਚਨਾ ਹੈ |

ਇਮਾਰਤਾਂ ਦੀ ਸੁਰੱਿਖ਼ਆ ਯਕੀਨੀ ਬਣਾਉਣ ਲਈ ਨਵਾਂ ਕਾਨੂੰਨ ਜਲਦ ਲਾਗੂ ਹੋਵੇਗਾ-ਕੈਪਟਨ

ਪਰਮੇਸ਼ਰ ਸਿੰਘ
ਲੁਧਿਆਣਾ, 21 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਇਮਾਰਤਾਂ ਦੀ ਸੁਰੱਿਖ਼ਆ ਸਬੰਧੀ ਨਵਾਂ ਕਾਨੂੰਨ ਜਲਦੀ ਲਾਗੂ ਕੀਤਾ ਜਾਵੇਗਾ ਤਾਂ ਜੋ ਲੁਧਿਆਣੇ ਵਰਗੇ ਜਾਨਲੇਵਾ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਕੀਮਤੀ ਮਨੁੱਖ਼ੀ ਜਾਨਾਂ ਬੇਵਕਤ ਅਜਾਈਾ ਨਾ ਜਾਣ¢ ਉਨ੍ਹਾਂ ਕਿਹਾ ਕਿ ਪੁਰਾਣੀਆਂ ਬਣੀਆਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਨਵੇਂ ਸੁਰੱਿਖ਼ਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ ਨਹੀਂ ਤਾਂ ਅਜਿਹੀਆਂ ਇਮਾਰਤਾਂ ਨੂੰ ਸੀਲ ਕੀਤਾ ਜਾਵੇਗਾ |
ਕੈਪਟਨ ਅੱਜ ਇਥੇ ਪਲਾਸਟਿਕ ਫ਼ੈਕਟਰੀ ਨੂੰ ਲੱਗੀ ਅੱਗ ਨਾਲ ਹੋਏ ਭਿਆਨਕ ਹਾਦਸੇ ਦਾ ਜਾਇਜ਼ਾ ਲੈਣ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ | ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਦੀ ਉਚ ਪੱਧਰੀ ਜਾਂਚ ਤੋਂ ਇਲਾਵਾ ਸਾਰੇ ਪੰਜਾਬ 'ਚ ਅਣਸੁਰੱਿਖ਼ਅਤ ਇਮਾਰਤਾਂ ਦੀ ਨਿਸ਼ਾਨਦੇਹੀ ਲਈ ਵਿਸ਼ੇਸ਼ ਸਰਵੇਖ਼ਣ ਸ਼ੁਰੂ ਕੀਤੇ ਜਾਣਗੇ¢ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ¢ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਨੇ ਅੱਗ ਬੁਝਾਊ ਵਿਭਾਗ ਦੇ ਮਿ੍ਤਕ ਮੁਲਾਜ਼ਮਾਂ ਨੂੰ ਸਰਕਾਰ ਵਲੋਂ 10-10 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ | ਇਸ ਰਕਮ 'ਚੋਂ 5-5 ਲੱਖ ਰੁਪਏ ਪੰਜਾਬ ਸਰਕਾਰ ਤੇ 5-5 ਲੱਖ ਰੁਪਏ ਸਥਾਨਕ ਸਰਕਾਰਾਂ ਵਿਭਾਗ ਵਲੋਂ ਅਦਾ ਕੀਤੇ ਜਾਣਗੇ | ਘਟਨਾ 'ਚ ਮਾਰੇ ਗਏ ਹੋਰ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਅੱਗ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ 'ਚ ਸੀਨੀਅਰ ਆਈ. ਪੀ. ਐਸ. ਅਧਿਕਾਰੀ ਦੀ ਅਗਵਾਈ ਹੇਠ ਅੱਗ ਬੁਝਾਊ ਮਹਿਕਮੇ ਦਾ ਵੱਖ਼ਰਾ ਡਾਇਰੈਕਟੋਰੇਟ ਸਥਾਪਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਇਸ ਮਾਮਲੇ 'ਚ ਕੰਮ ਕਰ ਰਹੇ ਹਨ | ਨਵਾਂ ਅੱਗ ਸੁਰੱਿਖ਼ਆ ਤੇ ਸੇਵਾਵਾਂ ਕਾਨੂੰਨ ਦਸੰਬਰ ਮਹੀਨੇ ਤੋਂ ਲਾਗੂ ਹੋ ਜਾਵੇਗਾ |
ਪ੍ਰਸ਼ਾਸਨ ਤੇ ਚਾਪਲੂਸ ਆਗੂਆਂ ਦੀ ਨਾਲਾਇਕੀ ਤੋਂ ਦੁਖੀ ਹੋਏ ਪੀੜਤ ਪਰਿਵਾਰ
ਮੁੱਖ ਮੰਤਰੀ ਦੇ ਦੌਰੇ ਦੌਰਾਨ ਪੀੜਤ ਪਰਿਵਾਰਾਂ ਦੇ ਮੈਂਬਰ ਖ਼ਾਸਕਰ ਔਰਤਾਂ ਉਸ ਵੇਲੇ ਬੇਹੱਦ ਦੁਖੀ ਤੇ ਬੇਬਸ ਨਜ਼ਰ ਆਈਆਂ ਜਦੋਂ ਪ੍ਰਸ਼ਾਸਨ ਦੀ ਅਣਗਹਿਲੀ ਤੇ ਚਾਪਲੂਸ ਆਗੂਆਂ ਦੀ ਨਾਲਾਇਕੀ ਕਾਰਨ ਮੁੱਖ ਮੰਤਰੀ ਇਨ੍ਹਾਂ ਪੀੜਤ ਔਰਤਾਂ ਨਾਲ ਚੰਗੀ ਤਰ੍ਹਾਂ ਹਮਦਰਦੀ ਦਾ ਪ੍ਰਗਟਾਵਾ ਵੀ ਨਾ ਕਰ ਸਕੇ | ਸੁਰੱਿਖ਼ਆ ਅਮਲੇ ਦੇ ਤੰਗ ਘੇਰੇ ਤੇ ਚਾਪਲੂਸ ਆਗੂਆਂ ਵਲੋਂ ਇਕ-ਦੂਜੇ ਤੋਂ ਮੂਹਰੇ ਹੋ ਕੇ ਕੈਪਟਨ ਨਾਲ ਤਸਵੀਰਾਂ ਿਖ਼ਚਵਾਉਣ ਦੀ ਲਲਕ ਦੌਰਾਨ ਮੁੱਖ ਮੰਤਰੀ ਕੇਵਲ ਮਿ੍ਤਕ ਫ਼ਾਇਰ ਅਫ਼ਸਰ ਰਾਜ ਕੁਮਾਰ ਦੀ ਪਤਨੀ ਮਨਜੀਤ ਕੌਰ ਨੂੰ ਧੱਕਾ-ਮੁੱਕੀ ਦੇ ਮਾਹੌਲ ਦੌਰਾਨ ਸਿਰਫ਼ ਅੱਧਾ ਮਿੰਟ ਲਈ ਮਿਲ ਸਕੇ | ਆਪਣੇ ਛੋਟੇ ਭਰਾ ਰਾਜ ਕੁਮਾਰ ਦੇ ਮਲਬੇ 'ਚੋਂ ਜਿਊਾਦੇ ਨਿਕਲਣ ਆਉਣ ਦੀ ਆਸ 'ਚ ਵੱਡੇ ਤੜਕੇ ਤੋਂ ਹੀ ਘਟਨਾ ਸਥਾਨ 'ਤੇ ਬੈਠੀਆਂ ਉਸ ਦੀਆਂ ਦੋ ਵਿਧਵਾ ਭੈਣਾਂ ਹਰਭਜਨ ਕੌਰ ਤੇ ਕੁਲਦੀਪ ਕੌਰ ਮੁੱਖ ਮੰਤਰੀ ਦੇ ਹਮਦਰਦੀ ਦੇ ਦੋ ਬੋਲ ਵੀ ਨਾ ਸੁਣ ਸਕੀਆਂ ਕਿਉਂਕਿ ਕਿਸੇ ਆਗੂ ਜਾਂ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਨਾਲ ਮਿਲਾਉਣਾ ਜ਼ਰੂਰੀ ਹੀ ਨਹੀਂ ਸਮਝਿਆ |

ਡਵੀਜ਼ਨਲ ਮੈਜਿਸਟ੍ਰੇਟ ਪਟਿਆਲਾ ਕਰਨਗੇ ਜਾਂਚ

ਪੁਨੀਤ ਬਾਵਾ
ਲੁਧਿਆਣਾ, 21 ਨਵੰਬਰ-ਸਥਾਨਕ ਸਨਅਤੀ ਇਲਾਕੇ ਵਿਖੇ ਸਥਿਤ ਇਕ ਪਲਾਸਟਿਕ ਦੀ ਫ਼ੈਕਟਰੀ ਦੇ ਬੀਤੀ ਸਵੇਰ ਅੱਗ ਲੱਗਣ ਉਪਰੰਤ ਡਿੱਗਣ ਅਤੇ ਆਸ-ਪਾਸ ਦੇ ਘਰਾਂ ਨੂੰ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਵਲੋਂ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀ ਅਗਵਾਈ ਵਾਲੀ ਟੀਮ ਜਾਂਚ ਕਰੇਗੀ | ਜਾਂਚ ਉਪਰੰਤ ਸਰਕਾਰ ਵਲੋਂ ਹਾਦਸੇ ਸਬੰਧੀ ਜ਼ਿੰਮੇਵਾਰੀ ਮਿੱਥੀ ਜਾਵੇਗੀ | ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਵੇਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਘਟਨਾ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਪਹਿਲਾਂ ਤਾਂ ਸਾਰਾ ਧਿਆਨ ਢਹਿ-ਢੇਰੀ ਹੋਈ ਇਮਾਰਤ ਦਾ ਮਲਬਾ ਚੁੱਕ ਕੇ ਬਚਾਅ ਕਾਰਜ ਜੰਗੀ ਪੱਧਰ 'ਤੇ ਨੇਪਰੇ ਚਾੜ੍ਹਨਾ ਹੈ | ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਤੇ ਹੋਰ ਪੱਖ਼ਾਂ ਤੋਂ ਬਾਰੀਕੀ ਨਾਲ ਜਾਂਚ ਕਰਕੇ ਸਰਕਾਰ ਨੂੰ ਰਿਪੋਰਟ ਸੌਾਪੀ ਜਾਵੇਗੀ | ਉਨ੍ਹਾਂ ਕਿਹਾ ਕਿ ਫ਼ੈਕਟਰੀ ਦੀ ਇਮਾਰਤ ਢਹਿਣ ਕਰਕੇ ਜੋ ਆਸ-ਪਾਸ ਦੇ ਘਰਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਵੀ ਰਿਪੋਰਟ ਤਿਆਰ ਕਰਕੇ ਪੀੜਤਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ 'ਚ 3 ਐਨ. ਡੀ. ਆਰ. ਐਫ਼., ਇਕ ਐਸ.ਡੀ.ਆਰ.ਐਫ਼., ਇਕ ਸੈਨਾ ਦੀ ਬਿ੍ਗੇਡ, ਨਗਰ ਨਿਗਮ ਦਾ ਅਮਲਾ, ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਹੈਲੀਪੈਡ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਆਰ.ਐਨ. ਢੋਕੇ ਦੇ ਨਾਲ ਅਹਿਮ ਮੀਟਿੰਗ ਕਰਕੇ ਉਨ੍ਹਾਂ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਹਦਾਇਤ ਕੀਤੀ | ਉਨ੍ਹਾਂ ਫ਼ੈਕਟਰੀ 'ਚ ਪਏ ਕੈਮੀਕਲ, ਇਮਾਰਤ ਦੇ ਨਿਰਮਾਣ ਦੇ ਨਿਯਮਾਂ ਤੇ ਹੋਰ ਪੱਖ਼ਾਂ ਤੋਂ ਜਾਂਚ ਕਰਨ ਲਈ ਵੀ ਆਿਖ਼ਆ |
ਦੂਸਰੇ ਪਾਸੇ ਫ਼ੈਕਟਰੀ ਦੇ ਨਾਲ ਲੱਗਦੇ ਢਹਿ-ਢੇਰੀ ਹੋਏ ਘਰਾਂ ਦੇ ਮਾਲਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਢਹਿ ਗਏ ਹਨ ਅਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉਸ ਦਾ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਉਹ ਗਰੀਬ ਹਨ ਇਸ ਲਈ ਜੇਕਰ ਉਨ੍ਹਾਂ ਨੂੰ ਕੋਈ ਸਹਾਇਤਾ ਨਾ ਮਿਲੀ, ਤਾਂ ਉਹ ਉਜੜ ਜਾਣਗੇ |
ਕੈਪਟਨ ਵਲੋਂ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਹਦਾਇਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਸੀ.ਐਮ.ਸੀ. ਹਸਪਤਾਲ 'ਚ ਜੇਰੇ ਇਲਾਜ ਜ਼ਖ਼ਮੀਆਂ ਸੁਨੀਲ ਕੁਮਾਰ ਤੇ ਰੋਹਿਤ ਕੁਮਾਰ ਦਾ ਇਲਾਜ ਮੁਫ਼ਤ 'ਚ ਕਰਵਾਉਣ ਦਾ ਫ਼ੈਸਲਾ ਕੀਤਾ, ਜਿਸ ਸਬੰਧੀ ਉਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਨਾਲ ਮੀਟਿੰਗ ਵੀ ਕੀਤੀ |

ਸਰਦ ਰੁੱਤ ਇਜਲਾਸ ਲਈ ਜਲਦ ਹੋਵੇਗੀ ਕੈਬਨਿਟ ਬੈਠਕ-ਅਨੰਤ ਕੁਮਾਰ

ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸੀਤ ਰੁੱਤ ਦੇ ਇਜਲਾਸ 'ਚ ਹੋ ਰਹੀ ਦੇਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਕੇਂਦਰ ਸਰਕਾਰ ਵਲੋਂ ਅੱਜ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਇਜਲਾਸ ਹੋਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਛੇਤੀ ਹੀ ਇਸ ਬਾਰੇ ਬੈਠਕ ਕੀਤੀ ਜਾਵੇਗੀ | ਅਨੰਤ ਕੁਮਾਰ ਨੇ ਕਿਹਾ ਕਿ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਪ੍ਰਤੀ ਸਰਕਾਰ ਵਚਨਬੱਧ ਹੈ ਅਤੇ ਅਗਲੇ ਕੁਝ ਦਿਨਾਂ 'ਚ ਕੈਬਨਿਟ ਕਮੇਟੀ ਦੀ ਬੈਠਕ 'ਚ ਇਜਲਾਸ ਦੀਆਂ ਤਰੀਕਾਂ ਨਿਸਚਿਤ ਕੀਤੀਆਂ ਜਾਣਗੀਆਂ | ਇਥੇ ਜ਼ਿਕਰਯੋਗ ਹੈ ਕਿ ਸੰਸਦ ਦਾ ਕੋਈ ਵੀ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਵਿਰੋਧੀ ਧਿਰਾਂ ਨੂੰ ਦੋ ਹਫ਼ਤੇ ਦਾ ਨੋਟਿਸ ਦੇਣਾ ਪੈਂਦਾ ਹੈ ਤਾਂ ਜੋ ਉਹ ਆਪਣੇ ਲਿਖਤੀ ਸਵਾਲ ਪੁੱਛ ਸਕਣ | ਆਮ ਤੌਰ 'ਤੇ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਨਵੰਬਰ ਦੇ ਤੀਜੇ ਹਫ਼ਤੇ 'ਚ ਸ਼ੁਰੂ ਹੋ ਕੇ ਦਸੰਬਰ ਦੇ ਤੀਜੇ ਹਫ਼ਤੇ 'ਚ ਖਤਮ ਹੁੰਦਾ ਹੈ | ਵਿਰੋਧੀ ਧਿਰ ਦਾ ਦੋਸ਼ ਹੈ ਕਿ ਗੁਜਰਾਤ ਚੋਣਾਂ 'ਚ ਪ੍ਰਚਾਰ ਕਰਨ ਕਾਰਨ ਮੋਦੀ ਸਰਕਾਰ ਇਜਲਾਸ ਦੇ ਐਲਾਨ 'ਚ ਦੇਰ ਕਰ ਰਹੀ ਹੈ |
ਭਾਜਪਾ ਦੇ 'ਬ੍ਰਹਮਾ' ਮੋਦੀ ਨੂੰ ਹੀ ਪਤਾ ਇਜਲਾਸ ਕਦੋਂ ਹੋਵੇਗਾ-ਕਾਂਗਰਸ
ਸੰਸਦ ਦੇ ਸਰਦੀਆਂ ਦੇ ਰੁੱਤ ਦੇ ਇਜਲਾਸ 'ਚ ਹੋ ਰਹੀ ਦੇਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਨੇ ਕਿਹਾ ਕਿ ਮੋਦੀ ਭਾਜਪਾ ਦੇ 'ਬ੍ਰਹਮਾ' ਹਨ, ਕਿਉਂਕਿ ਵਿਸ਼ਵ ਦੀ ਰਚਨਾ ਕਰਨ ਵਾਲੇ ਬ੍ਰਹਮਾ ਵਾਂਗ ਸਿਰਫ਼ ਪ੍ਰਧਾਨ ਮੰਤਰੀ ਨੂੰ ਹੀ ਪਤਾ ਹੈ ਕਿ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਕਦੋਂ ਹੋਵੇਗਾ | ਰਾਜ ਸਭਾ 'ਚ ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਉਪ ਨੇਤਾ ਆਨੰਦ ਸ਼ਰਮਾ ਅਤੇ ਲੋਕ ਸਭਾ 'ਚ ਕਾਂਗਰਸ ਆਗੂ ਮਲਿਕ ਅਰਜਨ ਖੜਗੇ ਨੇ ਅੱਜ ਕਾਂਗਰਸ ਦੇ ਸਦਰ ਮੁਕਾਮ ਵਿਖੇ ਪ੍ਰੈੱਸ ਕਾਨਫ਼ਰੰਸ 'ਚ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਉਹ ਸਰਦ ਰੁੱਤ ਦਾ ਇਜਲਾਸ ਕਰਨ ਤੋਂ ਬਚ ਰਹੀ ਹੈ, ਨਹੀਂ ਤਾਂ ਉਸ ਦੀ ਪੋਲ ਖੁੱਲ੍ਹ ਜਾਵੇਗੀ |

ਕਸ਼ਮੀਰ 'ਚ 2 ਜਵਾਨ ਸ਼ਹੀਦ 3 ਲਸ਼ਕਰ ਅੱਤਵਾਦੀ ਹਲਾਕ

ਸ੍ਰੀਨਗਰ, 21 ਨਵੰਬਰ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਸੁਰੱਖਿਆ ਬਲਾਂ ਵਲੋਂ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਆਪੇ੍ਰਸ਼ਨ 'ਆਲ ਆਊਟ' ਤਹਿਤ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ 'ਚ ਸਰਗਰਮ ਅੱਤਵਾਦੀਆਂ ਵਿਰੁੱਧ ਜਾਰੀ ਕਾਰਵਾਈ ਦੌਰਾਨ ਅੱਜ ਹੋਏ ਦੋ ਮੁਕਾਬਲਿਆਂ 'ਚ ਦੋ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਲਸ਼ਕਰ-ਏ-ਤਾਇਬਾ ਦੇ 3 ਪਾਕਿਸਤਾਨੀ ਅੱਤਵਾਦੀ ਮਾਰੇ ਗਏ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਮੁਨੀਰ ਖ਼ਾਨ ਨੇ ਦੱਸਿਆ ਕਿ ਅੱਤਵਾਦੀ ਹੋਣ ਦੀ ਸੂਚਨਾ ਮਿਲਣ 'ਤੇ ਤ੍ਰੇਹਗਾਮਾ ਇਲਾਕੇ ਦੇ ਜ਼ਿਰਹਾਮਾ 'ਚ 21 ਆਰ. ਆਰ., ਸੀ. ਆਰ. ਪੀ. ਐਫ. ਦੀ 98ਵੀਂ ਬਟਾਲੀਅਨ ਤੇ ਵਿਸ਼ੇਸ਼ ਆਪੇ੍ਰਸ਼ਨ ਗਰੁੱਪ (ਐਸ. ਓ. ਜੀ.) ਵਲੋਂ
ਸ਼ੁਰੂ ਕੀਤੀ ਮੁਹਿੰਮ ਦੌਰਾਨ ਉੱਥੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਸਵੈ-ਚਲਿਤ ਹਥਿਆਰਾਂ ਨਾਲ ਗੋਲੀਬਾਰੀ ਕਰ ਦਿੱਤੀ, ਜਿਸ ਦਾ ਜਵਾਨਾਂ ਵਲੋਂ ਢੁੱਕਵਾਂ ਜਵਾਬ ਦਿੱਤਾ ਗਿਆ | ਇਸ ਦੌਰਾਨ ਹੋਏ ਮੁਕਾਬਲੇ 'ਚ ਦੋ ਜਵਾਨ ਸ਼ਹੀਦ ਹੋ ਗਏ | ਇਸੇ ਤਰ੍ਹਾਂ ਹੰਦਵਾੜਾ ਦੇ ਮਾਗਮ ਇਲਾਕੇ ਦੇ ਖ਼ਾਰ ਮੁਹੱਲੇ 'ਚ ਫ਼ੌਜ, ਪੁਲਿਸ ਆਪੇ੍ਰਸ਼ਨ ਗਰੁੱਪ ਤੇ ਸੀ. ਆਰ. ਪੀ. ਐਫ਼. ਨੇ ਲਸ਼ਕਰ ਅੱਤਵਾਦੀਆਂ ਦੇ ਇਲਾਕੇ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਮੰਗਲਵਾਰ ਸਵੇਰੇ ਆਪੇ੍ਰਸ਼ਨ ਛੇੜਿਆ | ਉੱਥੇ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਦੇਖ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ | ਤਕਰੀਬਨ ਇਕ ਘੰਟੇ ਚੱਲੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਉਸ ਮਕਾਨ ਨੂੰ ਬਾਰੂਦ ਨਾਲ ਉਡਾ ਦਿੱਤਾ, ਜਿੱਥੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ | ਪੁਲਿਸ ਨੇ ਗੋਲੀਬਾਰੀ ਰੁਕਣ ਤੋਂ ਬਾਅਦ ਤਲਾਸ਼ੀ ਦੌਰਾਨ 3 ਪਾਕਿਸਤਾਨੀ ਅੱਤਵਾਦੀਆਂ ਦੀਆਂ ਲਾਸ਼ਾਂ ਤੇ ਭਾਰੀ ਅਸਲ੍ਹਾ ਬਰਾਮਦ ਕਰ ਲਿਆ ਹੈ | ਉੱਧਰ ਬਾਂਦੀਪੁਰਾ ਦੇ ਸਦਰ ਕੋਰਟ ਬਾਲਾ ਤੇ ਚੰਦਰਗੀਰ ਇਲਾਕੇ 'ਚ ਸ਼ਰਾਰਤੀ ਅਨਸਰਾਂ ਵਲੋਂ ਫ਼ੌਜ ਦੀ ਇਕ ਗਸ਼ਤੀ ਪਾਰਟੀ ਅਤੇ ਗੱਡੀ 'ਤੇ ਪਥਰਾਅ ਤੋਂ ਬਾਅਦ ਫ਼ੌਜ ਨੇ ਹਵਾ 'ਚ ਗੋਲੀਆਂ ਚਲਾਈਆਂ ਪਰ ਪੁਲਿਸ ਬੁਲਾਰੇ ਨੇ ਫ਼ੌਜ ਵਲੋਂ ਹਵਾ 'ਚ ਗੋਲੀ ਚਲਾਉਣ ਦੀ ਖ਼ਬਰ ਦਾ ਖੰਡਨ ਕੀਤਾ ਹੈ |

ਭਾਰਤ ਦੇ ਦਲਬੀਰ ਭੰਡਾਰੀ ਕੌਮਾਂਤਰੀ ਅਦਾਲਤ ਦੇ ਮੁੜ ਜੱਜ ਬਣੇ

ਸੰਯੁਕਤ ਰਾਸ਼ਟਰ, 21 ਨਵੰਬਰ (ਏਜੰਸੀ)-ਭਾਰਤ ਨੇ ਉਸ ਵੇਲੇ ਇਕ ਵੱਡੀ ਕੂਟਨੀਤਕ ਸਫਲਤਾ ਹਾਸਲ ਕੀਤੀ ਜਦੋਂ ਉਸ ਦੇ ਉਮੀਦਵਾਰ ਦਲਬੀਰ ਭੰਡਾਰੀ ਸੋਮਵਾਰ ਨੂੰ ਕੌਮਾਂਤਰੀ ਨਿਆਂ ਅਦਾਲਤ ਦੇ ਇਕ ਵਾਰ ਫਿਰ ਜੱਜ ਚੁਣ ਲਏ ਗਏ | ਕੌਮਾਂਤਰੀ ਨਿਆਂ ਅਦਾਲਤ ਦੇ ਆਖਰੀ 5ਵੇਂ ਜੱਜ ਦੀ ਚੋਣ 'ਚ ਕਾਂਟੇ ਦੀ ਟੱਕਰ ਤੋਂ ਬਾਅਦ ਇੰਗਲੈਂਡ ਦੇ ਮੁਕਾਬਲੇ 'ਚੋਂ ਪਿੱਛੇ ਹਟਣ ਨਾਲ ਭਾਰਤ ਦੇ ਦਲਬੀਰ ਭੰਡਾਰੀ ਦੀ ਜਿੱਤ 'ਤੇ ਮੋਹਰ ਲੱਗ ਗਈ | ਸੰਯੁਕਤ ਰਾਸ਼ਟਰ ਮਹਾਂਸਭਾ ਵਲੋਂ ਭੰਡਾਰੀ ਦੇ ਹੱਕ 'ਚ ਦੋ ਤਿਹਾਈ ਬਹੁਮਤ ਦੇਣ ਤੇ ਇੰਗਲੈਂਡ ਨੂੰ ਮੁਕਾਬਲੇ 'ਚੋਂ ਪਿੱਛੇ ਹਟ ਜਾਣ ਲਈ ਦਬਾਅ ਪਾਉਣ ਤੋਂ ਬਾਅਦ ਭੰਡਾਰੀ 9 ਸਾਲ ਲਈ ਦੁਬਾਰਾ ਜੱਜ ਚੁਣੇ ਗਏ | ਦਲਬੀਰ ਭੰਡਾਰੀ ਤੇ ਇੰਗਲੈਂਡ ਦੇ ਕ੍ਰਿਸਟੋਫਰ ਗਰੀਨਵੁੱਡ ਦੀ ਚੋਣ 'ਚ ਸਖ਼ਤ ਮੁਕਾਬਲਾ ਸੀ ਤੇ ਕੌਮਾਂਤਰੀ ਨਿਆਂ ਅਦਾਲਤ ਵਾਸਤੇ 5 'ਚੋਂ 4 ਜੱਜਾਂ ਨੂੰ ਚੁਣਨ ਤੋਂ ਬਾਅਦ ਸੰਯੁਕਤ ਰਾਸ਼ਟਰ ਲਈ ਇਨ੍ਹਾਂ ਦੋਵਾਂ 'ਚੋਂ ਕਿਸੇ ਇਕ ਨੂੰ 5ਵੇਂ ਜੱਜ ਵਜੋਂ ਚੁਣਨਾ ਕਾਫੀ ਮੁਸ਼ਕਿਲ ਹੋ ਗਿਆ ਸੀ | 70 ਸਾਲਾ ਭੰਡਾਰੀ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 193 'ਚੋਂ 183 ਵੋਟਾਂ ਮਿਲੀਆਂ ਜਦਕਿ ਕੌਮਾਂਤਰੀ ਅਦਾਲਤ ਦੇ ਆਖਰੀ ਪੰਜਵੇਂ ਜੱਜ ਦੀ ਖਾਲੀ ਜਗ੍ਹਾ ਭਰਨ ਲਈ ਉਹ ਸੁਰੱਖਿਆ ਪ੍ਰੀਸ਼ਦ ਦੀਆਂ ਵੱਖਰੇ ਤੌਰ 'ਤੇ 15 ਵੋਟਾਂ ਪ੍ਰਾਪਤ ਕਰਨ 'ਚ ਵੀ ਕਾਮਯਾਬ ਰਹੇ, ਜਿਸ ਲਈ ਵੋਟਾਂ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ 'ਚ ਇਕੋ ਸਮੇਂ ਪਈਆਂ | ਵੋਟਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੂੰ ਮਹਾਸਭਾ 'ਚ ਹੋਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵਧਾਈ ਦਿੱਤੀ | ਭੰਡਾਰੀ ਦੀ ਜਿੱਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ 'ਵੰਦੇ ਮਾਤਰਮ, ਭਾਰਤ ਕੌਮਾਂਤਰੀ ਨਿਆਂ ਅਦਾਲਤ ਦੀ ਚੋਣ ਜਿੱਤ ਗਿਆ ਹੈ, ਜੈ ਹਿੰਦ | ਭੰਡਾਰੀ ਦੀ ਚੋਣ 'ਚ ਇੰਗਲੈਂਡ ਦੇ ਉਮੀਦਵਾਰ ਕ੍ਰਿਸਟੋਫਰ ਗੀਰਨਵੁੱਡ ਦੇ ਪਿੱਛੇ ਹਟ ਜਾਣ ਨਾਲ 71 ਸਾਲ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਕੌਮਾਂਤਰੀ ਅਦਾਲਤ 'ਚ ਇੰਗਲੈਂਡ ਦਾ ਕੋਈ ਜੱਜ ਨਹੀਂ ਹੋਵੇਗਾ |
ਮੋਦੀ ਵਲੋਂ ਭੰਡਾਰੀ ਦੀ ਜਿੱਤ ਦਾ ਸਿਹਰਾ ਸੁਸ਼ਮਾ ਸਿਰ
ਨਵੀਂ ਦਿੱਲੀ-ਦਲਬੀਰ ਭੰਡਾਰੀ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਅਦਾਲਤ 'ਚ ਭਾਰਤ ਦੇ ਦਲਬੀਰ ਭੰਡਾਰੀ ਦੇ ਦੁਬਾਰਾ ਜੱਜ ਚੁਣੇ ਜਾਣ ਦਾ ਸਿਹਰਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਦਿੱਤਾ ਹੈ |

ਪਿਓ ਵਲੋਂ ਤਿੰਨ ਮਾਸੂਮ ਬੱਚਿਆਂ ਦੀ ਹੱਤਿਆ

• ਪੰਚਕੂਲਾ ਨੇੜੇ ਮੋਰਨੀ ਤੋਂ ਮਿਲੀਆਂ ਲਾਸ਼ਾਂ • ਪਿਤਾ ਤੇ ਚਾਚਾ ਗਿ੍ਫ਼ਤਾਰ
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜ਼ਿਲ੍ਹਾ ਪਿਹੋਵਾ ਦੇ ਪਿੰਡ ਸਾਰਸਾ ਤੋਂ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਮੋਰਨੀ ਹਿਲਜ਼ ਤੋਂ ਮਿਲੀਆਂ ਹਨ | ਤਿੰਨੋਂ ਬੱਚਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ | ਪੁਲਿਸ ਨੇ ਤਿੰਨੋਂ ਬੱਚਿਆਂ ਦੀ ਹੱਤਿਆ ਦੇ ਦੋਸ਼ 'ਚ ਬੱਚਿਆਂ ਦੇ ਪਿਤਾ ਸੋਨੂੰ ਅਤੇ ਚਾਚਾ ਜਗਦੀਪ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਸਿਆ ਜਾਂਦਾ ਹੈ ਕਿ ਸੋਨੂੰ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਨੇ ਜਗਦੀਪ ਨਾਲ ਮਿਲ ਕੇ ਤਿੰਨੋਂ ਬੱਚਿਆਂ ਦੀ ਹੱਤਿਆ ਕਰ ਦਿੱਤੀ | ਦੱਸਣਯੋਗ ਹੈ ਕਿ ਪਿੰਡ ਸਾਰਸਾ ਤੋਂ ਐਤਵਾਰ ਨੂੰ 3 ਸਕੇ ਭੈਣ-ਭਰਾ ਬੱਚੇ ਸਮੀਰ (11), ਬੇਟੀ ਸਿਮਰਨ (7) ਅਤੇ ਸਮਰ (4) ਸ਼ੱਕੀ ਹਾਲਾਤ 'ਚ ਪਿੰਡ ਤੋਂ ਲਾਪਤਾ ਹੋ ਗਏ ਸਨ | ਬੱਚਿਆਂ ਦੇ ਲਾਪਤਾ ਹੋਣ ਨਾਲ ਪਿੰਡ 'ਚ ਹੜਕੰਪ ਮਚਿਆ ਹੋਇਆ ਸੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ | ਸੂਚਨਾ ਮਿਲਣ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਪਤਾ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਤਿੰਨੋਂ ਬੱਚੇ ਕੁਰੂਕਸ਼ੇਤਰ ਦੇ ਧੰਨਾ ਭਗਤ ਸਕੂਲ 'ਚ ਪੜ੍ਹਦੇ ਸਨ | ਸਮੀਰ 6ਵੀਂ ਜਮਾਤ, ਸਿਮਰਨ ਤੀਜੀ ਅਤੇ ਸਮਰ ਕੇ.ਜੀ. ਜਮਾਤ 'ਚ ਪੜ੍ਹਦਾ ਸੀ |
ਐਤਵਾਰ ਨੂੰ ਛੁੱਟੀ ਹੋਣ ਕਾਰਨ ਤਿੰਨੋਂ ਬੱਚੇ ਘਰ 'ਚ ਹੀ ਸਨ | ਸਵੇਰ ਕਰੀਬ 11 ਵਜੇ ਬੱਚੇ ਖੇਡਣ ਲਈ ਘਰ ਤੋਂ ਬਾਹਰ ਗਏ ਸਨ, ਪਰ ਦੇਰ ਸ਼ਾਮ ਤਕ ਜਦ ਬੱਚੇ ਘਰ ਨਹੀਂ ਆਏ ਤਾਂ ਪਰਿਵਾਰ ਦੀ ਚਿੰਤਾ ਵਧਣ ਲੱਗੀ | ਪਰਿਵਾਰ ਨੇ ਆਂਢ-ਗੁਆਂਢ 'ਚ ਬੱਚਿਆਂ ਦੀ ਭਾਲ ਕੀਤੀ ਪਰ ਬੱਚਿਆਂ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ | ਐਸ.ਪੀ. ਅਭਿਸ਼ੇਕ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨੋਂ ਬੱਚਿਆਂ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਹੈ ਅਤੇ ਸ਼ੱਕ ਹੈ ਕਿ ਇਹ ਹੱਤਿਆਵਾਂ ਬੱਚਿਆਂ ਦੇ ਚਾਚਾ ਨੇ ਕੀਤੀਆਂ ਹਨ, ਜਦਕਿ ਬੱਚਿਆਂ ਦੇ ਪਿਤਾ ਦੀ ਵੀ ਇਸ ਪੂਰੇ ਹੱਤਿਆਕਾਂਡ 'ਚ ਕਿਤੇ ਨਾ ਕਿਤੇ ਕੋਈ ਭੂਮਿਕਾ ਜ਼ਰੂਰ ਰਹੀ ਹੈ | ਉਨ੍ਹਾਂ ਦੱਸਿਆ ਕਿ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਦੋਵੇਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਜਾਰੀ ਹੈ |
ਮੋਰਨੀ 'ਚੋਂ ਮਿਲੀਆਂ ਤਿੰਨ ਮਾਸੂਮ ਬੱਚਿਆਂ ਦੀਆਂ ਲਾਸ਼ਾਂ
ਪੰਚਕੂਲਾ (ਕਪਿਲ)-ਪੰਚਕੂਲਾ ਦੇ ਮੋਰਨੀ ਪਹਾੜੀ ਖੇਤਰ ਦੇ ਪਿੰਡ ਬਾਂਸਵਾਲਾ ਦੇ ਕੋਲ ਤਿੰਨੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ | ਇਹ ਤਿੰਨੋ ਬੱਚੇ ਕੁਝ ਦਿਨ ਪਹਿਲਾਂ ਪਿਹੋਵਾ ਦੇ ਸਾਰਸਾ ਪਿੰਡ ਤੋਂ ਲਾਪਤਾ ਹੋਏ ਸਨ, ਜਿਨ੍ਹਾਂ ਦੇ ਨਾਂਅ ਸਮੀਰ, ਸਿਮਰਨ ਅਤੇ ਸਮਰ ਸੀ | ਇਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਕੁਝ ਦਿਨ ਪਹਿਲਾਂ ਪੁਲਿਸ ਨੂੰ ਦਿੱਤੀ ਗਈ ਸੀ | ਅੱਜ ਸਵੇਰੇ ਪੰਚਕੂਲਾ ਪੁਲਿਸ ਨੂੰ ਮੋਰਨੀ ਖੇਤਰ ਤੋਂ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਅਤੇ ਪੁਲਿਸ ਵਲੋਂ ਪਿਹੋਵਾ ਪੁਲਿਸ ਨੂੰ ਸੂਚਿਤ ਕਰ ਕੇ ਮੌਕੇ 'ਤੇ ਬੁਲਾਇਆ ਗਿਆ | ਤੀਹਰੇ ਹੱਤਿਆ ਕਾਂਡ ਪਿੱਛੇ ਬੱਚਿਆਂ ਦੇ ਪਿਤਾ ਦਾ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦੇ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਤਿੰਨੋਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਇਸ ਮਾਮਲੇ 'ਚ ਮੁੱਖ ਮੁਲਜ਼ਮ ਮਿ੍ਤਕ ਬੱਚਿਆਂ ਦੇ ਚਾਚਾ ਨੂੰ ਵੀ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਘਟਨਾ ਵਾਲੀ ਥਾਂ 'ਤੇ ਲੈ ਕੇ ਆਈ ਅਤੇ ਮੁਲਜ਼ਮ ਚਾਚਾ ਵਲੋਂ ਸਾਰੀ ਘਟਨਾ ਦਾ ਖ਼ੁਲਾਸਾ ਕੀਤਾ ਗਿਆ ਅਤੇ ਵਾਰਦਾਤ ਦੀ ਥਾਂ ਦੀ ਪਹਿਚਾਣ ਵੀ ਕਰਵਾਈ ਗਈ | ਇਸ ਮਾਮਲੇ 'ਚ ਐਸ. ਐਚ. ਓ. ਪ੍ਰਤੀਕ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਤੇ ਅੱਜ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਮੋਰਨੀ 'ਚ ਮਿਲੀਆਂ ਹਨ | ਪੁਲਿਸ ਨੇ ਦੱਸਿਆ ਮੁਲਜ਼ਮ ਪਿਤਾ ਸੋਨੰੂ ਅਤੇ ਉਸ ਦੇ ਭਰਾ ਵਲੋਂ ਬੱਚਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਪੰਚਕੂਲਾ ਪੁਲਿਸ ਅਧਿਕਾਰੀ ਨੂਪੁਰ ਬਿਸ਼ਨੋਈ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਚਕੂਲਾ ਅਤੇ ਪਿਹੋਵਾ ਦੋਵੇਂ ਜ਼ਿਲਿ੍ਹਆਂ ਦੀ ਪੁਲਿਸ ਜਾਂਚ ਵਿਚ ਜੁਟੀਆਂ ਹੋਈਆਂ ਹਨ | ਬੱਚਿਆਂ ਦੇ ਦਾਦਾ ਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਦੇ ਚਲਦੇ ਬੱਚਿਆਂ ਦੇ ਪਿਤਾ ਨੇ ਆਪਣੇ ਭਰਾ ਨਾਲ ਮਿਲ ਕੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ |

ਮੰਤਰੀ ਮੰਡਲ ਦੀ ਬੈਠਕ ਅੱਜ

ਚੰਡੀਗੜ੍ਹ, 21 ਨਵੰਬਰ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਫ਼ਤੇ ਮੰਤਰੀ ਮੰਡਲ ਦੀ ਬੈਠਕ ਰੱਖੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਕੱਲ੍ਹ ਬੁੱਧਵਾਰ ਸ਼ਾਮ 3 ਵਜੇ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਲਈ ਮੁੱਖ ਮੰਤਰੀ ...

ਪੂਰੀ ਖ਼ਬਰ »

ਦਿੱਲੀ 'ਚ ਮੁਕਾਬਲੇ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ 5 ਗੈਂਗਸਟਰ ਅਸਲੇ੍ਹ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਸੀ. ਆਈ. ਏ. ਸਟਾਫ਼ ਅਤੇ ਦਿੱਲੀ ਪੁਲਿਸ ਨੇ ਦੁਆਰਕਾ ਖੇਤਰ 'ਚ ਹੋਏ ਮੁਕਾਬਲੇ ਤੋਂ ਬਾਅਦ ਕਤਲ ਅਤੇ ਡਕੈਤੀ ਦੇ ਮਾਮਲਿਆਂ 'ਚ ਨਾਮਜ਼ਦ 5 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਉਕਤ ...

ਪੂਰੀ ਖ਼ਬਰ »

ਡੰਪਰ ਤੇ ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ ਚਾਰ ਮੌਤਾਂ

ਜਗਾਧਰੀ, 21 ਨਵੰਬਰ (ਜਗਜੀਤ ਸਿੰਘ)-ਬਿਲਾਸਪੁਰ-ਜਗਾਧਰੀ ਮਾਰਗ 'ਤੇ ਪਿੰਡ ਹਰਨੌਲੀ ਬੱਸ ਸਟੈਂਡ ਨੇੜੇ ਦੇਰ ਰਾਤ ਡੰਪਰ ਦੀ ਟੱਕਰ ਲੱਗਣ ਨਾਲ ਬੇਕਾਬੂ ਹੋ ਕੇ ਪਲਟੀ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਜ਼ਖ਼ਮੀ ਹੋ ...

ਪੂਰੀ ਖ਼ਬਰ »

ਫ਼ਾਰੂਕ ਅਬਦੁੱਲਾ ਦੀ ਜੀਭ ਕੱਟਣ ਵਾਲੇ ਨੂੰ 21 ਲੱਖ ਦਾ ਇਨਾਮ ਦਿੱਤਾ ਜਾਵੇਗਾ-ਸ਼ਾਂਡਿਲਿਆ

ਪੰਚਕੂਲਾ, 21 ਨਵੰਬਰ (ਕਪਿਲ)-ਐਾਟੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਆਰ. ਐਸ. ਐਸ. ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਪਾਰਟੀ, ਪੀ. ਓ. ਕੇ. (ਮਕਬੂਜ਼ਾ ਕਸ਼ਮੀਰ) ਨੂੰ ...

ਪੂਰੀ ਖ਼ਬਰ »

ਸੋਮਾਲੀਆ 'ਚ ਅਮਰੀਕੀ ਹਵਾਈ ਹਮਲਾ ਅਲ ਸ਼ਬਾਬ ਦੇ 100 ਤੋਂ ਵੱਧ ਅੱਤਵਾਦੀ ਹਲਾਕ

ਵਾਸ਼ਿੰਗਟਨ, 21 ਨਵੰਬਰ (ਏਜੰਸੀ)-ਅਮਰੀਕੀ ਸੈਨਿਕਾਂ ਵੱਲੋਂ ਸੋਮਾਲੀਆ 'ਚ ਅੱਜ ਅਲ ਕਾਇਦਾ ਨਾਲ ਸਬੰਧਿਤ ਅਲ-ਸ਼ਬਾਬ ਦੇ ਅੱਤਵਾਦੀਆਂ ਖਿਲਾਫ਼ ਕੀਤੇ ਹਵਾਈ ਹਮਲੇ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ | ਅਮਰੀਕਾ-ਅਫ਼ਰੀਕਾ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਸੋਮਾਲੀਆ ਦੀ ਸੰਘੀ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਸੀਰੀਆ 'ਚ ਰੂਸੀ ਫ਼ੌਜ ਰਹੇਗੀ

ਮਾਸਕੋ, 21 ਨਵੰਬਰ (ਯੂ. ਐਨ. ਆਈ.)-ਰੂਸ ਨੇ ਕਿਹਾ ਕਿ ਸੀਰੀਆ 'ਚ ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਦੇ ਬਾਅਦ ਵੀ ਸਾਡੇ ਸੈਨਿਕ ਅੱਡੇ ਉੱਥੇ ਮੌਜੂਦ ਰਹਿਣਗੇ, ਭਾਵੇਂ ਕਿ ਜ਼ਮੀਨੀ ਅਤੇ ਐਰੋਸਪੇਸ ਬਲਾਂ ਦੀਆਂ ਟੁਕੜੀਆਂ ਨੂੰ ਘਟਾਇਆ ਜਾਣਾ ਹੈ | ਉੱਪਰਲੇ ਸਦਨ ਦੀ ...

ਪੂਰੀ ਖ਼ਬਰ »

ਤਿ੍ਪੁਰਾ 'ਚ ਕਾਂਸਟੇਬਲ ਵਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

ਅਗਰਤਲਾ, 21 ਨਵੰਬਰ (ਏਜੰਸੀ)- ਅੱਜ ਬੰਗਾਲੀ ਅਖਬਾਰ ਦੇ ਇਕ ਪੱਤਰਕਾਰ ਦੀ ਤਿ੍ਪੁਰਾ ਸਟੇਟ ਰਾਈਫਲਜ਼ ਦੇ ਇਕ ਕਾਂਸਟੇਬਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਸਬੰਧੀ ਪੁਲਿਸ ਦੇ ਐਸ.ਪੀ. ਅਭਿਜੀਤ ਸਪਤਰਸ਼ੀ ਨੇ ਦੱਸਿਆ ਕਿ ਪੱਤਰਕਾਰ ਸੁਦੀਪ ਦੱਤਾ ਭੌਮਿਕ ਨੂੰ ਆਰ.ਕੇ. ...

ਪੂਰੀ ਖ਼ਬਰ »

ਲਾਲੂ 10ਵੀਂ ਵਾਰ ਬਣੇ ਰਾਜਦ ਦੇ ਪ੍ਰਧਾਨ

ਪਟਨਾ, 21 ਨਵੰਬਰ (ਏਜੰਸੀਆਂ)- ਲਾਲੂ ਪ੍ਰਸਾਦ ਯਾਦਵ ਨੂੰ ਅੱਜ 10ਵੀਂ ਵਾਰ ਰਾਸ਼ਟਰੀ ਜਨਤਾ ਦਲ (ਰਾਜਦ) ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਦੀ ਵਿਧੀਵਤ ਰੂਪ 'ਚ ਤਾਜਪੋਸ਼ੀ ਕੀਤੀ ਗਈ | ਪਟਨਾ ਦੇ ਸ੍ਰੀ ਕਿ੍ਸ਼ਨਾ ਮੈਮੋਰੀਅਲ ਹਾਲ 'ਚ ਪ੍ਰਸਤਾਵਿਤ ਰਾਜਦ ਦੀ ਰਾਸ਼ਟਰੀ ...

ਪੂਰੀ ਖ਼ਬਰ »

ਯੋਗੀ ਆਦਿੱਤਿਆ ਨਾਥ 'ਪਦਮਾਵਤੀ' ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹੇ

ਕਿਹਾ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਭੰਸਾਲੀ ਦੀ ਆਦਤ ਗੋਰਖਪੁਰ, 21 ਨਵੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ 'ਪਦਮਾਵਤੀ' ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹਦਿਆਂ ਕਿਹਾ ਕਿ ਸੰਜੇ ਲੀਲਾ ਭੰਸਾਲੀ ਫਿਲਮ ਦੇ ...

ਪੂਰੀ ਖ਼ਬਰ »

ਨਾਈਜੀਰੀਆ ਦੀ ਮਸਜਿਦ 'ਚ ਆਤਮਘਾਤੀ ਬੰਬ ਧਮਾਕਾ-50 ਮੌਤਾਂ

ਕਾਨੋ (ਨਾਈਜੀਰੀਆ), 21 ਨਵੰਬਰ (ਏਜੰਸੀ)- ਉੱਤਰ-ਪੂਰਬੀ ਨਾਈਜੀਰੀਆ ਦੀ ਮਸਜਿਦ 'ਚ ਅੱਜ ਇਕ ਆਤਮਘਾਤੀ ਬੰਬ ਧਮਾਕੇ 'ਚ ਕਰੀਬ 50 ਲੋਕ ਮਾਰੇ ਗਏ | ਪੁਲਿਸ ਨੇ ਦੱਸਿਆ ਕਿ ਮਸਜਿਦ 'ਚ ਇਕ ਆਤਮਘਾਤੀ ਬੰਬਾਰ ਨੇ ਆਪਣੇ ਆਪ ਨੂੰ ਉਡਾ ਲਿਆ | ਪੁਲਿਸ ਨੇ ਦੱਸਿਆ ਕਿ ਆਤਮਘਾਤੀ ਬੰਬਾਰ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਦੀ ਰਿਹਾਈ ਨਾਲ ਪਾਕਿ ਨੂੰ ਕੌਮਾਂਤਰੀ ਪਾਬੰਦੀਆਂ ਦਾ ਡਰ

ਮੁੰਬਈ ਹਮਲੇ ਦੇ ਸਾਜਿਸ਼ਕਾਰ ਦੀ ਨਜ਼ਰਬੰਦੀ ਵਧਾਉਣ ਦੀ ਕੀਤੀ ਮੰਗ ਲਾਹੌਰ, 21 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਸਰਕਾਰ ਨੇ ਅੱਜ ਇਕ ਨਿਆਇਕ ਸਮੀਿਖ਼ਆ ਬੋਰਡ ਨੂੰ ਦੱਸਿਆ ਕਿ ਜੇਕਰ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ...

ਪੂਰੀ ਖ਼ਬਰ »

ਐਨ.ਆਈ.ਟੀ. ਪਟਨਾ ਦੀ ਵਿਦਿਆਰਥਣ ਨੂੰ ਸਾਲਾਨਾ 40 ਲੱਖ ਦਾ ਪੈਕੇਜ

ਪਟਨਾ, 21 ਨਵੰਬਰ (ਏਜੰਸੀ)-ਐਨ. ਆਈ. ਟੀ. ਪਟਨਾ ਦੀ ਇਕ ਵਿਦਿਆਰਥਣ ਮੇਧਾ ਕੁਮਾਰੀ ਨੂੰ ਸਾਲਾਨਾ 40 ਲੱਖ ਰੁਪਏ ਦੇ ਪੈਕੇਜ਼ 'ਤੇ ਨੌਕਰੀ ਮਿਲੀ ਹੈ | ਮੇਧਾ ਕੁਮਾਰੀ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਪਟਨਾ 'ਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ | ਨੋਇਡਾ ਸਥਿਤ ...

ਪੂਰੀ ਖ਼ਬਰ »

ਭਾਰਤ ਤੇ ਰੂਸ ਵਿਚਾਲੇ ਕਰੂ ਮੈਂਬਰਾਂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਭਾਰਤ ਤੇ ਰੂਸ ਨੇ ਮੁਫ਼ਤ ਵੀਜ਼ਾ ਪ੍ਰਵੇਸ਼ ਨੂੰ ਲੈ ਕੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਦੋਵੇਂ ਦੇਸ਼ਾਂ ਵਿਚਕਾਰ ਚਲਾਈਆਂ ਜਾਣ ਵਾਲੀਆਂ ਚਾਰਟਡ ਤੇ ਆਮ ਉਡਾਣਾਂ ਦੇ ਕਰੂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅੱਤਵਾਦੀ ਸੰਗਠਨ ਦੀ ਵੀਡੀਓ

ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਹਥਿਆਰਬੰਦ ਨਕਾਬਪੋਸ਼ ਨੌਜਵਾਨ ਆਪਣੇ-ਆਪ ਨੂੰ ਹਿਜ਼ਬੁਲ ਮੁਜਾਹਦੀਨ ਦੇ ਲੜਾਕੂ ਦੱਸ ਰਹੇ ਹਨ | ਉਹ ਕਿਸੇ ਹੋਰ ਨੂੰ ਨਹੀਂ, ਸਗੋਂ ਪਾਕਿਸਤਾਨੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX