ਤਾਜਾ ਖ਼ਬਰਾਂ


ਭਾਈ ਨਰਿੰਦਰ ਸਿੰਘ ਦਾ ਦਿਹਾਂਤ
. . .  45 minutes ago
ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਐੱਮ.ਪੀ. ਮਰਹੂਮ ਭਾਈ ਸ਼ਮਿੰਦਰ ਸਿੰਘ ਤੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਵੱਡੇ ਭਰਾ ਭਾਈ ਨਰਿੰਦਰ ਸਿੰਘ ਸਾਬਕਾ ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ...
ਗੁਜਰਾਤ ਚੋਣਾਂ : ਵੋਟਿੰਗ ਮਸ਼ੀਨਾਂ ਕੀਤੀਆਂ ਗਈਆਂ ਸੀਲ
. . .  about 2 hours ago
ਅਹਿਮਦਾਬਾਦ, 14 ਦਸੰਬਰ - ਗੁਜਰਾਤ ਵਿਖੇ ਦੂਸਰੇ ਗੇੜ ਤਹਿਤ ਅੱਜ ਹੋਈ ਵੋਟਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਸੀਲ ਕਰ ਦਿੱਤੀਆਂ ਗਈਆਂ ਹਨ। ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਘੋਸ਼ਿਤ...
ਗੁਜਰਾਤ ਵਿਧਾਨ ਸਭਾ ਚੋਣਾਂ : ਦੂਸਰੇ ਗੇੜ ਤਹਿਤ ਹੋਈ 68.70 ਫੀਸਦੀ ਵੋਟਿੰਗ
. . .  about 3 hours ago
ਨਰਿੰਦਰ ਬਤਰਾ ਬਣੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 12 ਦਸੰਬਰ - ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਚੁਣੇ ਗਏ...
ਲਾਪਤਾ 2 ਸਾਲਾਂ ਬੱਚੇ ਦੀ ਲਾਸ਼ ਛੱਪੜ 'ਚੋਂ ਮਿਲੀ
. . .  1 minute ago
ਨਕੋਦਰ, 14 ਦਸੰਬਰ - ਨੇੜਲੇ ਪਿੰਡ ਆਲੋਵਾਲ ਵਿਖੇ ਲਾਪਤਾ ਹੋਏ ਬੱਚੇ ਦੀ ਲਾਸ਼ ਪਿੰਡ ਦੇ ਛੱਪੜ 'ਚੋਂ ਮਿਲੀ ਹੈ। ਮ੍ਰਿਤਕ ਬੱਚੇ ਦੀ ਪਛਾਣ ਰੌਨਿਕ ਪੁੱਤਰ ਰੂਪ ਲਾਲ ਵਜੋਂ ਹੋਈ ਹੈ। ਇਸ ਸਬੰਧੀ...
ਗੁਜਰਾਤ ਵਿਧਾਨ ਸਭਾ ਚੋਣਾਂ : ਸ਼ਾਮ 4 ਵਜੇ ਤੱਕ 62.24 ਫੀਸਦੀ ਵੋਟਿੰਗ
. . .  about 4 hours ago
ਅਕਾਲੀ ਦਲ ਵੱਲੋਂ ਚੋਣਾਂ ਦੀ ਤਿਆਰੀ ਸਬੰਧੀ ਵਿਉਂਤਬੰਦੀ
. . .  about 4 hours ago
ਜਲੰਧਰ, 14 ਦਸੰਬਰ - ਕਾਂਗਰਸ ਵੱਲੋਂ ਦਿਨ ਬ ਦਿਨ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਦੇਖਦੇ ਹੋਏ ਨਗਰ ਨਿਗਮ ਚੋਣਾਂ 'ਚ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਵੀ.ਡੀ.ਐੱਸ ਸਕੀਮ ਤਹਿਤ ਕਿਸਾਨ 15 ਮਾਰਚ ਤੱਕ ਵਧਾ ਸਕਦੇ ਹਨ ਆਪਣੇ ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ
. . .  about 4 hours ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਟਿਊਬਵੈੱਲਾਂ ਦੀ ਸਮਰਥਾ (ਲੋਡ) ਵਧਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ: ਵੱਲੋਂ ਸ਼ੁਰੂ ਕੀਤੀ ਵੀ.ਡੀ.ਐੱਸ ਸਕੀਮ...
ਗੁਜਰਾਤ ਵਿਧਾਨ ਸਭਾ ਚੋਣਾਂ : ਦੂਸਰੇ ਗੇੜ ਤਹਿਤ ਵੋਟਿੰਗ ਦਾ ਕੰਮ ਸਮਾਪਤ
. . .  about 4 hours ago
ਕਾਮਨਵੈਲਥ ਸਕੱਤਰ ਨੇ ਕੀਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ
. . .  1 minute ago
ਵਿਰੋਧੀ ਧਿਰ ਦੇ ਆਗੂਆਂ ਦੀ ਹੋਈ ਮੀਟਿੰਗ
. . .  about 5 hours ago
ਆਧਾਰ ਮਾਮਲੇ 'ਚ ਸੁਪਰੀਮ ਕੋਰਟ ਦਾ ਫ਼ੈਸਲਾ ਕੱਲ੍ਹ
. . .  about 5 hours ago
ਨਿਊਜ਼ੀਲੈਂਡ 'ਚ ਪੰਜਾਬ ਨੌਜਵਾਨ ਦੀ ਟਰੱਕ ਹੇਠ ਆਉਣ ਕਾਰਨ ਮੌਤ
. . .  about 5 hours ago
ਕੈਪਟਨ ਨੇ 1500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਫੂਡ ਪਲਾਂਟ ਦਾ ਕੀਤਾ ਉਦਘਾਟਨ
. . .  about 6 hours ago
ਤੁਫਾਨ ਪ੍ਰਭਾਵਿਤ ਮਛੇਰੇਆਂ ਦੇ ਪਰਿਵਾਰ ਵਾਲਿਆਂ ਨਾਲ ਰਾਹੁਲ ਨੇ ਕੀਤੀ ਮੁਲਾਕਾਤ
. . .  about 7 hours ago
ਕਿਸਾਨ ਨੇ ਗੋਲੀ ਮਾਰ ਕੇ ਕੀਤੀ ਖੁਦਕਸ਼ੀ
. . .  about 7 hours ago
ਜਗੀਰ ਕੌਰ ਅਕਾਲੀ ਦਲ ਦੀ ਹਨੀਪ੍ਰੀਤ, ਕੈਪਟਨ ਹਾਰਿਆ ਰਜਵਾੜਾ - ਸੁਖਪਾਲ ਖਹਿਰਾ
. . .  about 8 hours ago
ਗੁਜਰਾਤ ਚੋਣਾਂ : ਸੀਨੀਅਰ ਭਾਜਪਾ ਲੀਡਰ ਤੇ ਸੰਸਦ ਮੈਂਬਰ ਐਲ.ਕੇ.ਅਡਵਾਨੀ ਨੇ ਜਾਮਾਲਪੁਰ ਖਾਦੀਆ 'ਚ ਪਾਈ ਵੋਟ
. . .  about 8 hours ago
ਲੱਗਦੈ ਚੋਣ ਕਮਿਸ਼ਨ ਮੋਦੀ ਦੇ ਦਬਾਅ ਹੇਠ ਕੰਮ ਕਰ ਰਿਹੈ - ਕਾਂਗਰਸ
. . .  about 8 hours ago
ਗੁਜਰਾਤ ਚੋਣਾਂ : 12 ਵਜੇ ਤੱਕ 39 ਫੀਸਦੀ ਵੋਟਿੰਗ
. . .  about 9 hours ago
ਨਕਲੀ ਨੰਬਰ ਲੱਗੇ ਟਰੱਕ ਤੋਂ ਕਾਬੂ ਕੀਤੇ ਵਿਅਕਤੀ ਤੋਂ ਹੈਰੋਇਨ ਤੇ ਹਥਿਆਰ ਬਰਾਮਦ
. . .  about 9 hours ago
ਗੁਜਰਾਤ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 9 hours ago
ਗੁਜਰਾਤ ਵਿਧਾਨ ਸਭਾ ਚੋਣਾਂ : 11 ਵਜੇ ਤੱਕ 19 ਫੀਸਦੀ ਵੋਟਿੰਗ
. . .  about 10 hours ago
ਸੂਬੇ 'ਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਜਾਵੇ - ਪ੍ਰਭਾਤ ਝਾਅ, ਭਾਜਪਾ ਇੰਚਾਰਜ ਪੰਜਾਬ
. . .  about 10 hours ago
ਨਕਸਲੀਆਂ ਦੇ ਇਕ ਗਰੁੱਪ ਦੇ ਅੱਠ ਮੈਂਬਰ ਮੁੱਠਭੇੜ 'ਚ ਢੇਰ
. . .  about 11 hours ago
ਵਿਤ ਮੰਤਰੀ ਨੇ ਪਾਈ ਵੋਟ
. . .  about 11 hours ago
ਮੈਚ ਫਿਕਸਰਾਂ ਦਾ ਪਤਾ ਲਗਾਉਣ ਦਾ ਮਸ਼ਹੂਰ ਅਖ਼ਬਾਰ ਨੇ ਕੀਤਾ ਦਾਅਵਾ
. . .  about 11 hours ago
ਸ਼੍ਰੋਮਣੀ ਅਕਾਲੀ ਦਲ ਅੱਜ ਮਨਾ ਰਿਹੈ 97ਵਾਂ ਸਥਾਪਨਾ ਦਿਵਸ
. . .  about 10 hours ago
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ
. . .  about 12 hours ago
ਆਈ.ਐਨ.ਐਸ. ਕਲਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕੀਤਾ ਸਮਰਪਿਤ
. . .  about 12 hours ago
ਗੁਜਰਾਤ ਚੋਣਾਂ : ਮੋਦੀ ਦੀ ਮਾਤਾ ਨੇ ਪਾਈ ਵੋਟ
. . .  about 13 hours ago
ਉੱਘੇ ਅਦਾਕਾਰ ਨੀਰਜ ਵੋਹਰਾ ਦਾ ਹੋਇਆ ਦਿਹਾਂਤ
. . .  about 13 hours ago
ਸ਼ਾਹਿਦ ਕਪੂਰ ਬਣੇ ਸਭ ਤੋਂ 'ਆਕਰਸ਼ਿਕ ਏਸ਼ੀਆਈ ਸ਼ਖ਼ਸ'
. . .  about 13 hours ago
ਗੁਜਰਾਤ ਵਿਧਾਨ ਸਭਾ ਚੋਣਾਂ : 93 ਸੀਟਾਂ ਲਈ ਦੂਸਰੇ ਗੇੜ ਤਹਿਤ ਵੋਟਿੰਗ ਸ਼ੁਰੂ
. . .  about 14 hours ago
ਭਾਰਤ ਸ੍ਰੀਲੰਕਾ ਦੂਸਰਾ ਇਕ ਦਿਨਾਂ ਮੈਚ : ਸ੍ਰੀਲੰਕਾ 'ਤੇ ਭਾਰਤ ਦੀ ਸ਼ਾਨਦਾਰ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਫ਼ਤਹਿਗੜ੍ਹ ਸਾਹਿਬ

ਅੰਬੇ ਮਾਜਰਾ ਜੀ.ਟੀ. ਰੋਡ 'ਤੇ ਲਾਂਘੇ ਨੂੰ ਲੈ ਕੇ ਲੱਗਿਆ ਵਿਸ਼ਾਲ ਧਰਨਾ

ਮੰਡੀ ਗੋਬਿੰਦਗੜ੍ਹ, 21 ਨਵੰਬਰ (ਮੁਕੇਸ਼ ਘਈ, ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਜੀ.ਟੀ. ਰੋਡ ਦੇ ਆਲੇ-ਦੁਆਲੇ ਪਿੰਡ ਅੰਬੇ ਮਾਜਰਾ ਦੇ ਨਜ਼ਦੀਕ ਵਸੇ ਪਿੰਡਾਂ ਦੇ ਲੋਕ ਜੀ.ਟੀ. ਰੋਡ 'ਤੇ ਆਰ-ਪਾਰ ਰਸਤਾ ਤੇ ਅੰਡਰ ਬਿ੍ੱਜ ਨਾ ਹੋਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਨੂੰ ਲੈ ਕੇ ਅੰਬੇ ਮਾਜਰਾ ਸੰਘਰਸ਼ ਕਮੇਟੀ ਵਲੋਂ ਪਿਛਲੇ ਸਮੇਂ ਵਿਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੀ.ਟੀ. ਰੋਡ ਉੱਪਰੋਂ ਦੀ ਲਾਂਘਾ ਲੈਣ ਲਈ ਨੈਸ਼ਨਲ ਹਾਈਵੇ ਅਥਾਰਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਸ.ਡੀ.ਐੱਮ. ਅਮਲੋਹ ਿਖ਼ਲਾਫ਼ ਧਰਨਾ ਦਿੱਤਾ ਗਿਆ ਸੀ ਉਸ ਸਮੇਂ ਪ੍ਰਸ਼ਾਸਨ ਵਲੋਂ ਜਲਦ ਅੰਡਰ ਬਿ੍ੱਜ ਬਣਾਉਣ ਦਾ ਭਰੋਸਾ ਦੇ ਕੇ ਇਹ ਧਰਨਾ ਚਕਵਾ ਦਿੱਤਾ ਗਿਆ ਸੀ ਪਰ ਸਨ 2015 ਵਿਚ ਪ੍ਰਸ਼ਾਸਨ ਵਲੋਂ ਕੀਤੀ ਗਈ ਵਾਅਦਾ ਿਖ਼ਲਾਫ਼ ਨੂੰ ਲੈ ਕੇ ਅੱਜ ਪਿੰਡ ਅੰਬੇ ਮਾਜਰਾ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਵਿਸ਼ਾਲ ਧਰਨਾ ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨ ਿਖ਼ਲਾਫ਼ ਦਿੱਤਾ ਗਿਆ | ਇਸ ਧਰਨੇ ਵਿਚ ਹਲਕਾ ਅਮਲੋਹ ਦੀ ਰਸਤੇ ਨੂੰ ਲੈ ਕੇ ਬਣੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਇਸ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਆਪਣੇ ਸਾਥੀਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਪੱੁਜੇ, ਜਿਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਦਾ ਇਹ ਧਰਨਾ ਭਾਵੇਂ ਲੋਕਾਂ ਦੀ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਦਿੱਤਾ ਗਿਆ ਹੈ ਪਰ ਜੇਕਰ 21 ਦਸੰਬਰ ਤੋਂ ਪਹਿਲਾਂ-ਪਹਿਲਾਂ ਜੀ.ਟੀ. ਰੋਡ 'ਤੇ ਹਲਕਾ ਵਾਸੀਆਂ ਨੂੰ ਲੰਘਣ ਲਈ ਕੋਈ ਰਸਤਾ ਜਾਂ ਅੰਡਰ ਬਿ੍ੱਜ ਦੀ ਕੋਈ ਸ਼ੁਰੂਆਤ ਨਾ ਕੀਤੀ ਗਈ ਤਾਂ ਹਲਕੇ ਦੇ ਵਾਸੀ ਵੱਡੀ ਗਿਣਤੀ ਵਿਚ ਇਕੱਤਰ ਹੋਕੇ ਗੋਬਿੰਦਗੜ੍ਹ ਸਰਹਿੰਦ ਜੀ.ਟੀ. ਰੋਡ ਉੱਪਰ ਬੈਠ ਕੇ ਧਰਨਾ ਦੇਣਗੇ | ਇਸ ਧਰਨੇ ਨੂੰ ਸੰਘਰਸ਼ ਕਮੇਟੀ ਦੇ ਆਗੂ ਬਾਬਾ ਮਹਿੰਦਰ ਸਿੰਘ, ਸਮਾਜ ਸੇਵਕ ਡਾ. ਹਰਬੰਸ ਲਾਲ, ਯੂਥ ਆਗੂ ਵਿੱਕੀ ਚਾਹਲ, ਜ਼ਿਲ੍ਹਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀ. ਆਗੂ ਜਤਿੰਦਰ ਸਿੰਘ ਧਾਲੀਵਾਲ, ਨਗਰ ਕੌਾਸਲ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ, ਚੇਅਰਮੈਨ ਦਰਸ਼ਨ ਸਿੰਘ ਬੱਬੀ ਨੇ ਵੀ ਸੰਬੋਧਨ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਰਨੇ ਦੇ ਰੋਹ ਨੂੰ ਦੇਖਦੇ ਹੋਏ ਐੱਸ.ਡੀ.ਐੱਮ. ਅਮਲੋਹ ਜਸਪ੍ਰੀਤ ਸਿੰਘ ਤੇ ਡੀ.ਐੱਸ.ਪੀ. ਅਮਲੋਹ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਜਾਇਜ਼ ਮੰਗ ਨੂੰ ਉੱਚ ਅਧਿਕਾਰੀਆਂ ਅੱਗੇ ਰੱਖ ਕੇ ਇਕ ਹਫ਼ਤੇ ਦੇ ਅੰਦਰ-ਅੰਦਰ ਸੰਘਰਸ਼ ਕਮੇਟੀ ਨੂੰ ਪੂਰਨ ਜਾਣਕਾਰੀ ਦੇਣਗੇ | ਅੱਜ ਦੇ ਇਸ ਧਰਨੇ ਵਿਚ ਜਥੇਦਾਰ ਮਹਿੰਦਰ ਸਿੰਘ ਅੰਬੇ ਮਾਜਰਾ, ਸਰਪੰਚ ਹਰਤੇਜ ਸਿੰਘ, ਨੰਬਰਦਾਰ ਅਮਰਿੰਦਰ ਸਿੰਘ, ਯੂਥ ਆਗੂ ਗੁਰਤੇਜ ਸਿੰਘ, ਰਣਜੀਤ ਸਿੰਘ ਭੰਗੂ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਚਤਰਪੁਰਾ, ਹਰਦਿਆਲ ਸਿੰਘ ਅੰਬੇ ਮਾਜਰਾ, ਸਿਕੰਦਰ ਸਿੰਘ, ਜੂਨੀਅਰ ਸਹਾਇਕ ਬਲਜੀਤ ਸਿੰਘ ਧਮੋਟ, ਪਰਗਟ ਸਿੰਘ ਸਾਬਕਾ ਸਰਪੰਚ, ਸਤਵਿੰਦਰ ਸਿੰਘ ਮਾਵੀ, ਸਤਿੰਦਰ ਸਿੰਘ ਮਾਵੀ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |

ਬੱਸ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਪਟਿਆਲਾ-ਸਰਹਿੰਦ ਮੁੱਖ ਮਾਰਗ 'ਤੇ ਇਕ ਬੱਸ ਦੀ ਲਪੇਟ ਦਾ ਸ਼ਿਕਾਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਵਰਿੰਦਰ ਕੁਮਾਰ ਪੁੱਤਰ ਹਰਕੇਸ਼ ਕੁਮਾਰ ਵਾਸੀ ਚਣੋ ਦੇ ਬਿਆਨਾਂ ਦੇ ...

ਪੂਰੀ ਖ਼ਬਰ »

ਸਕੂਲ ਤੇ ਆਂਗਣਵਾੜੀ ਕੇਂਦਰ ਰੈਗੂਲਰ ਸਮੇਂ 'ਤੇ ਖੋਲ੍ਹਣ ਤੇ ਬੰਦ ਕਰਨ ਦੇ ਆਦੇਸ਼

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਵਲੋਂ 13-11-17 ਰਾਹੀਂ ਜਾਰੀ ਕੀਤੇ ਗਏ ਹੁਕਮ ਜਿਨ੍ਹਾਂ ਅਧੀਨ ਸਵੇਰੇ ਦੇ ਸਮੇਂ ਜ਼ਿਆਦਾ ਧੁੰਦ ਹੋਣ ਕਾਰਨ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ, ਏਡਿਡ, ...

ਪੂਰੀ ਖ਼ਬਰ »

ਸਕੂਲ ਦੇ 22ਵੇਂ ਸਥਾਪਨਾ ਦਿਵਸ ਮੌਕੇ 101 ਬੱਚਿਆਂ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ

ਮੰਡੀ ਗੋਬਿੰਦਗੜ੍ਹ, 21 ਨਵੰਬਰ (ਮੁਕੇਸ਼ ਘਈ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ, ਮੰਡੀ ਗੋਬਿੰਦਗੜ੍ਹ ਵਲੋਂ ਅੱਜ ਸਕੂਲ ਦਾ 22ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ 101 ਬੱਚਿਆਂ ਵਲੋਂ ਜਪੁਜੀ ...

ਪੂਰੀ ਖ਼ਬਰ »

ਪੀ.ਐੱਮ.ਆਈ.ਡੀ.ਸੀ. ਟੀਮ ਵਲੋਂ ਕੌਾਸਲ ਪ੍ਰਬੰਧਕਾਂ ਨਾਲ ਮੀਟਿੰਗ

ਨੌਗਾਵਾਂ, 21 ਨਵੰਬਰ (ਰਵਿੰਦਰ ਮੌਦਗਿਲ)-ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ 'ਚ ਜੁਟੀ ਪੰਜਾਬ ਮਿਊਾਸੀਪਲ ਇੰਫਰਾਸਟਰਕਚਰ ਡਿਵੈਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਚੰਡੀਗੜ੍ਹ ਤੋਂ ਪ੍ਰੋਗਰਾਮ ਕੋਆਰਡੀਨੇਟਰ ਹਰਪ੍ਰੀਤ ਸਿੰਘ ਤੇ ਜਸਵਿੰਦਰ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਜੀ.ਪੀ.ਸੀ. ਵਿਚ ਪੀ.ਯੂ. ਅੰਤਰ ਕਾਲਜ ਬੈੱਸਟ ਫਿਜ਼ਿਕ ਟੂਰਨਾਮੈਂਟ 2017-18 ਸਮਾਪਤ

ਮੰਡੀ ਗੋਬਿੰਦਗੜ੍ਹ, 21 ਨਵੰਬਰ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਸੇਠ ਘਨੱਈਆ ਲਾਲ ਬਰਦੇਜਾ ਲਾਇਨਜ਼ ਭਵਨ ਵਿਖੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਬੈੱਸਟ ਫਿਜਿਕ (ਪੁਰਸ਼) ਟੂਰਨਾਮੈਂਟ 2017-18 ਕਰਵਾਇਆ ਗਿਆ, ਜਿਸਦਾ ਉਦਘਾਟਨ ਗੋਬਿੰਦਗੜ੍ਹ ਐਜੂਕੇਸ਼ਨਲ ਐਾਡ ...

ਪੂਰੀ ਖ਼ਬਰ »

ਚਨਾਰਥਲ ਦੀ ਨਿਯੁਕਤੀ ਨਾਲ ਅਕਾਲੀ ਵਰਕਰਾਂ 'ਚ ਉਤਸ਼ਾਹ

ਬਸੀ ਪਠਾਣਾ, 21 ਨਵੰਬਰ (ਗ.ਸ. ਰੁਪਾਲ, ਐੱਚ.ਐੱਸ. ਗੌਤਮ)-ਅਕਾਲੀ ਘੁਲਾਟੀਏ ਜਥੇਦਾਰ ਸਵਰਨ ਸਿੰਘ ਚਨਾਰਥਲ ਨੂੰ ਅਕਾਲੀ ਦਲ ਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਦਾ ਟਕਸਾਲੀ ਅਕਾਲੀ ਹਲਕਿਆਂ ਵਲੋਂ ਭਰਵਾਂ ਸਵਾਗਤ ਹੋਇਆ ਹੈ ਅਤੇ ਵਰਕਰਾਂ ਵਿਚ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਨਾਰਾਇਣੀ ਆਰਥੋ ਕਿੱਟ ਵਰਦਾਨ-ਸਿੱਧੂ

ਮਰੀਜ਼ਾਂ ਦੀ ਜਾਂਚ ਕੱਲ੍ਹ ਜਲੰਧਰ, 21 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਨਾਰਾਇਣੀ ਆਰਥੋ ਕਿੱਟ ਵਰਦਾਨ-ਸਿੱਧੂ

ਜਲੰਧਰ, 21 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ...

ਪੂਰੀ ਖ਼ਬਰ »

ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਚਲਾਈਆਂ ਗਈਆਂ ਸ਼ਿਸ਼ੂ, ਕਿਸ਼ੋਰ ਤੇ ਤਰੁਨ ਸਕੀਮਾਂ ਵਿਚ ਵੱਧ ਤੋਂ ਵੱਧ ਕੇਸਾਂ ਦੇ ਕਰਜ਼ੇ ਦੇਣੇ ਯਕੀਨੀ ਬਣਾਏ ਜਾਣ ਤਾਂ ਜੋ ਲੋੜਵੰਦ ਵਿਅਕਤੀ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਪਣੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵਿਚ 132 ਮਰੀਜ਼ਾਂ ਦੀ ਹੋਈ ਜਾਂਚ

ਮੰਡੀ ਗੋਬਿੰਦਗੜ੍ਹ, 21 ਨਵੰਬਰ (ਬਲਜਿੰਦਰ ਸਿੰਘ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ-ਡਵੀਜ਼ਨਲ ਸਰਕਾਰੀ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਭਜਨ ਰਾਮ ਦੀ ਅਗਵਾਈ ਹੇਠ ਮੁਹੱਲਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਅਮਲੋਹ ਵਿਖੇ ਪਰਿਵਾਰ ਨਿਯੋਜਨ ਪੰਦ੍ਹਰਵਾੜਾ ਸ਼ੁਰੂ

ਅਮਲੋਹ, 21 ਨਵੰਬਰ (ਸੂਦ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਹਰਮਿੰਦਰ ਕੌਰ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਅਮਲੋਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਮਲਾ ਚਾਲੀਆ ਦੀ ਅਗਵਾਈ ਵਿਚ 21 ਨਵੰਬਰ ਤੋਂ 4 ਦਸੰਬਰ ਤੱਕ ਪਰਿਵਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਹੀ ਮਨਾਇਆ ਜਾਵੇਗਾ-ਜਸਵਿੰਦਰ ਸਿੰਘ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਸਿੱਖ ਯੂਨਾਈਟਿਡ ਪਾਰਟੀ ਵਲੋਂ ਪਿੰਡ ਦਾਦੂਮਾਜਰਾ ਵਿਖੇ ਸੀਨੀਅਰ ਆਗੂ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਯੂਥ ਕਲੱਬ ਵਲੋਂ ਖ਼ੂਨਦਾਨ ਕੈਂਪ 25 ਨੂੰ

ਜਖ਼ਵਾਲੀ, 21 ਨਵੰਬਰ (ਨਿਰਭੈ ਸਿੰਘ)-ਭਾਈ ਸੰਗਤ ਸਿੰਘ ਯੂਥ ਕਲੱਬ ਚਨਾਰਥਲ ਕਲਾਂ ਦੀ ਇਕ ਮੀਟਿੰਗ ਕਲੱਬ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੌਕੇ ਸਮਾਜ ਸੇਵੀ ਜਸਵੀਰ ਸਿੰਘ ਚੱਢਾ ਤੇ ਸਰਬ ਧਰਮ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ ਰਾਠੌਰ ਵਿਸ਼ੇਸ਼ ...

ਪੂਰੀ ਖ਼ਬਰ »

ਪੀ.ਆਈ.ਐੱਮ.ਟੀ. ਵਿਚ ਜਾਗਰੂਕਤਾ ਸੈਮੀਨਾਰ

ਮੰਡੀ ਗੋਬਿੰਦਗੜ੍ਹ, 21 ਨਵੰਬਰ (ਮੁਕੇਸ਼ ਘਈ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ (ਪੀ.ਆਈ.ਐੱਮ.ਟੀ.) ਵਿਚ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ 321 ਐਫ ਵਲੋਂ ਸ਼ੂਗਰ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਦੌਰਾਨ ਦੱਸਿਆ ਕਿ ਇਹ ...

ਪੂਰੀ ਖ਼ਬਰ »

ਸ਼ਹੀਦੀ ਸਭਾ 'ਤੇ ਸਾਦੇ ਲੰਗਰ ਲਗਾਏ ਜਾਣ-ਭੜੀ

ਭੜੀ, 21 ਨਵੰਬਰ (ਭਰਪੂਰ ਸਿੰਘ ਹਵਾਰਾ)-ਸ਼ਹੀਦੀ ਸਭਾ ਫ਼ਤਹਿਗੜ੍ਹ ਸਾਹਿਬ ਜੋ ਅਗਲੇ ਮਹੀਨੇ ਵਿਚ ਹੋਣ ਜਾ ਰਹੀ ਹੈ, ਉਸ ਵਿਚ ਸਾਦੇ ਲੰਗਰ ਲਗਾਏ ਜਾਣ ਤਾਂ ਜੋ ਅਸੀਂ ਸ਼ਹੀਦੀ ਸਭਾ ਨੂੰ ਮੇਲੇ ਦੀ ਸ਼ਕਲ ਅਖ਼ਤਿਆਰ ਨਾ ਕਰਨ ਦੇਈਏ, ਉਸਨੰੂ ਸ਼ਹੀਦੀ ਸਭਾ ਤੇ ਸਾਹਿਬਜ਼ਾਦਿਆਂ ਦੀ ...

ਪੂਰੀ ਖ਼ਬਰ »

ਰਿਮਟ 'ਚ ਵਿਸ਼ਵ ਟੈਲੀਵਿਜ਼ਨ ਦਿਹਾੜੇ 'ਤੇ ਗੋਸ਼ਟੀ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਵਿਸ਼ਵ ਟੈਲੀਵਿਜ਼ਨ ਦਿਹਾੜੇ 'ਤੇ ਅੱਜ ਰਿਮਟ ਯੂਨੀਵਰਸਿਟੀ ਦੇ ਪੱਤਰਕਾਰੀ, ਜਨ ਸੰਚਾਰ ਤੇ ਫ਼ਿਲਮ ਸਟੱਡੀਜ਼ ਸਕੂਲ ਵਲੋਂ ਕਰਵਾਈ ਗਈ ਗੋਸ਼ਟੀ ਦੇ ਮੌਕੇ 'ਤੇ ਆਪਣੇ ਸੁਨੇਹੇ ਵਿਚ ਯੂਨੀਵਰਸਿਟੀ ਦੇ ਕੁਲਪਤੀ ਡਾ. ਹੁਕਮ ਚੰਦ ...

ਪੂਰੀ ਖ਼ਬਰ »

ਖੈਹਰਾ 'ਪ੍ਰੈਪਰੇਸ਼ਨ ਪ੍ਰੋਵਾਈਡਰ ਵਰਕਸ਼ਾਪ' ਮੈਲਬਾਰਨ ਵਿਚ ਭਾਗ ਲਵੇਗੀ

ਖਮਾਣੋਂ, 21 ਨਵੰਬਰ (ਜੋਗਿੰਦਰ ਪਾਲ)-ਓ.ਈ.ਟੀ. (ਆਕੂਪੇਸ਼ਨਲ ਇੰਗਲਿਸ਼ ਟੈੱਸਟ) ਪ੍ਰੈਕਟਿਸ ਸਮਗਰੀ ਲਈ ਕਿਤਾਬ ਲਿਖਣ ਵਾਲੀ ਪਹਿਲੀ ਭਾਰਤੀ ਲੇਖਕਾ ਅਤੇ ਸਿੱਖਿਆ ਦੇ ਖੇਤਰ ਵਿਚ ਚਾਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਗੁਰਲੀਨ ਖੈਹਰਾ ਦੀਆਂ ਇਸ ਖੇਤਰ ਵਿਚ ਕੀਤੀਆਂ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਦੀ ਮੀਟਿੰਗ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੰਚ ਸੰਚਾਲਨ ਜਨਰਲ ਸਕੱਤਰ ਧਰਮਪਾਲ ਆਜ਼ਾਦ ਨੇ ਕੀਤਾ | ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

ਸੜਕ 'ਤੇ ਪਏ ਟੋਇਆਂ ਨੂੰ ਭਰਨ ਦਾ ਝਾਂਮਪੁਰ ਦੇ ਨਾਇਬ ਸਿੰਘ ਨੇ ਉਠਾਇਆ ਕਾਰਜ

ਫ਼ਤਹਿਗੜ੍ਹ ਸਾਹਿਬ/ਚੁੰਨ੍ਹੀ, 21 ਨਵੰਬਰ (ਭੂਸ਼ਨ ਸੂਦ, ਗੁਰਪ੍ਰੀਤ ਸਿੰਘ ਬਿਿਲੰਗ)-ਪੰਜਾਬ ਸਰਕਾਰ ਵਲੋਂ ਸੜਕ ਦੀ ਮੁਰੰਮਤ ਨਾ ਕਰਨ ਕਰਕੇ ਰੋਜ਼ਾਨਾ ਹੋ ਰਹੇ ਹਾਦਸਿਆਾ ਨੂੰ ਰੋਕਣ ਲਈ ਅੱਜ ਪਿੰਡ ਝਾਂਮਪੁਰ ਦੇ ਨਾਇਬ ਸਿੰਘ ਨਾਇਬਾ ਨੇ ਸੜਕ 'ਤੇ ਪਏ ਟੋਇਆਂ ਨੂੰ ਭਰਨ ਦਾ ...

ਪੂਰੀ ਖ਼ਬਰ »

ਫੀਡਰਾਂ 'ਤੇ ਕੰਮ ਚੱਲਣ ਕਾਰਨ ਅਮਲੋਹ ਸ਼ਹਿਰ ਦੀ ਬਿਜਲੀ ਕੁੱਝ ਦਿਨ ਪ੍ਰਭਾਵਿਤ ਰਹੇਗੀ-ਗੁਰਮ

ਅਮਲੋਹ, 21 ਨਵੰਬਰ (ਕੁਲਦੀਪ ਸ਼ਾਰਦਾ)-ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਲਿਮਟਿਡ ਅਮਲੋਹ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਨ ਮੰਡਲ ਅਮਲੋਹ ਜੀ.ਐਸ. ਗੁਰਮ ਨੇ ਅੱਜ ਇੱਥੇ ਦੱਸਿਆ ਕਿ 11 ਕੇ.ਵੀ. ਸੀ.ਟੀ.-1 ਫੀਡਰ ਦਾ ਪੁਰਾਣਾ ਕੰਡਕਟਰ ਬਦਲਣ ਲਈ ਤੇ ਅਮਲੋਹ ...

ਪੂਰੀ ਖ਼ਬਰ »

ਰਿਮਟ ਵਿਚ ਯੂਨੀਵਰਸਲ 'ਚਿਲਡਰਨ ਡੇਅ' ਨੂੰ ਸਮਰਪਿਤ ਸੈਮੀਨਾਰ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਰਿਮਟ ਯੂਨੀਵਰਸਿਟੀ ਵਿਚ ਪੱਤਰਕਾਰੀ, ਜਨ ਸੰਚਾਰ ਅਤੇ ਫ਼ਿਲਮ ਸਟੱਡੀਜ਼ ਸਕੂਲ ਦੁਆਰਾ ਯੂਨੀਵਰਸਲ ਚਿਲਡਰਨ ਡੇਅ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਚ ਯੂਨੀਵਰਸਿਟੀ ਦੇ ਕੁੱਲਪਤੀ ਡਾ. ਹੁਕਮ ਚੰਦ ਬਾਂਸਲ ਨੇ ...

ਪੂਰੀ ਖ਼ਬਰ »

ਅਗਾਂਹਵਧੂ ਕਿਸਾਨਾਂ ਨੇ 'ਹੈਪੀ ਸੀਡਰ' ਨਾਲ ਕੀਤੀ ਕਣਕ ਦੀ ਬਿਜਾਈ

ਖਮਾਣੋਂ, 21 ਨਵੰਬਰ (ਜੋਗਿੰਦਰ ਪਾਲ)-ਫਰੈਂਡਜ਼ ਫਾਰਮਰ ਵੈੱਲਫੇਅਰ ਕਲੱਬ ਨਾਨੋਵਾਲ ਦੇ ਕਿਸਾਨਾਂ ਵਲੋਂ ਲਿਆਂਦੇ ਗਏ ਹੈਪੀ ਸੀਡਰ ਨਾਲ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਸੋਹੀ ਨਾਨੋਵਾਲ ਅਤੇ ਸਤਵਿੰਦਰ ਸਿੰਘ ਦੇ ਖੇਤਾਂ ਵਿਚ ਕਣਕ ਦੀ ਬਿਜਾਈ ਕੀਤੀ ਗਈ ਅਤੇ ਹੋਰਨਾਂ ...

ਪੂਰੀ ਖ਼ਬਰ »

ਦੰਦ ਸੰਭਾਲ ਪੰਦ੍ਹਰਵਾੜਾ-ਬਾਲ ਭਾਰਤੀ ਸਕੂਲ ਪਹੰੁਚੀ ਸਿਹਤ ਵਿਭਾਗ ਦੀ ਟੀਮ

ਨੌਗਾਵਾਂ, 21 ਨਵੰਬਰ (ਰਵਿੰਦਰ ਮੌਦਗਿਲ)-ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਦੰਦ ਸੰਭਾਲ ਪੰਦ੍ਹਰਵਾੜੇ ਦੌਰਾਨ ਅੱਜ ਡਾ. ਨੀਰੂ ਗਿੱਲ ਦੀ ਅਗਵਾਈ ਹੇਠ ਇਕ ਟੀਮ ਬਾਲ ਭਾਰਤੀ ਸਕੂਲ ਪਹੰੁਚੀ, ਜਿਸ ਦੌਰਾਨ ਡਾ. ਗਿੱਲ ਨੇ 150 ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ...

ਪੂਰੀ ਖ਼ਬਰ »

ਰਾਜਗੜ੍ਹ ਛੰਨਾ ਦੇ ਛਿੰਝ ਮੇਲੇ ਦੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਜਿੱਤੀ

ਅਮਲੋਹ, 21 ਨਵੰਬਰ (ਰਾਮ ਸ਼ਰਨ ਸੂਦ)-ਪਿੰਡ ਰਾਜਗੜ੍ਹ ਛੰਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਯੂਥ ਵੈੱਲਫੇਅਰ ਕਲੱਬ (ਰਜਿ:), ਛਿੰਝ ਕਮੇਟੀ, ਪ੍ਰਵਾਸੀ ਵੀਰਾਂ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਕੁਸ਼ਤੀ ਦੰਗਲ ...

ਪੂਰੀ ਖ਼ਬਰ »

ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਪੜ੍ਹਾਈ ਅਤੇ ਖੇਡਾਂ ਜ਼ਰੂਰੀ-ਜੋਸਫ ਇਮਾਉਨਲ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)-ਜੀਸਸ ਸੇਵੀਅਰ ਸਕੂਲ ਸਰਹਿੰਦ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੀ.ਬੀ.ਐੱਸ.ਸੀ. ਦੇ ਰੀਜਨਲ ਮੈਨੇਜਰ ਪੰਚਕੂਲਾ ਜੋਸਫ ਇਮਾਉਨਲ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ | ਇਸ ਮੌਕੇ ਜੋਸਫ ਇਮਾਉਨਲ ਨੇ ਕਿਹਾ ਕਿ ...

ਪੂਰੀ ਖ਼ਬਰ »

ਨਗਰ ਨਿਗਮ ਤੇ ਕੌਾਸਲ ਚੋਣਾਂ 'ਚ ਇਸਤਰੀ ਅਕਾਲੀ ਦਲ ਅਹਿਮ ਭੂਮਿਕਾ ਨਿਭਾਵੇਗਾ-ਬੀਬੀ ਜਗੀਰ ਕੌਰ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਅਕਾਲੀ ਦਲ ਇਸਤਰੀ ਵਿੰਗ ਸੂਬੇ ਦੀ ਨਵਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਆਗਾਮੀ ਨਗਰ ਨਿਗਮ ਤੇ ਨਗਰ ਕੌਾਸਲ ਚੋਣਾਂ ਵਿਚ ਅਹਿਮ ਰੋਲ ਅਦਾ ਕਰਕੇ ਸੂਬੇ ਅੰਦਰ ਮੁੜ ਅਕਾਲੀ ਦਲ ਦਾ ਝੰਡਾ ਲਹਿਰਾਏਗਾ | ਇਹ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਭਲਕੇ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਪਿੰਡ ਭਗੜਾਣਾ ਦੇ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਜਿਸਦਾ ਆਰੰਭ ਗੁਰਦੁਆਰਾ ਨੌਵੀਂ ਪਾਤਸ਼ਾਹੀ ਭਗੜਾਣਾ ਤੋਂ ਕੀਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ-ਗਿੱਲ, ਬੱਬੀ

ਅਮਲੋਹ, 21 ਨਵੰਬਰ (ਸੂਦ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਜੋ ਸੂਬੇ ਦੀ ਭੋਲੀ ਭਾਲੀ ਜਨਤਾ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਕਾਂਗਰਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਤੋਂ ਪੰਜਾਬ ਵਾਸੀ ਵੀ ਭਲੀਭਾਂਤ ਜਾਣੂ ਹਨ | ਇਹ ਪ੍ਰਗਟਾਵਾ ਯੂਥ ਅਕਾਲੀ ...

ਪੂਰੀ ਖ਼ਬਰ »

ਬੁੱਗਾ ਬੱਸ ਸਟੈਂਡ ਅਮਲੋਹ ਦੁਕਾਨ 'ਤੇ ਹੋਈ ਚੋਰੀ ਸਬੰਧੀ ਮੁਕੱਦਮਾ ਦਰਜ-ਪੁਲਿਸ ਵਲੋਂ ਜਾਂਚ ਸ਼ੁਰੂ

ਅਮਲੋਹ, 21 ਨਵੰਬਰ (ਸੂਦ)-ਬੱਸ ਸਟੈਂਡ ਪਿੰਡ ਬੁੱਗਾ ਕਲਾਂ 'ਤੇ ਸਥਿਤ ਕਨਫੈਕਸ਼ਨਰੀ ਫੂਡ ਕਾਰਨਰ ਦੀ ਦੁਕਾਨ 'ਤੇ ਚੋਰੀ ਹੋ ਗਈ, ਇਸ ਸਬੰਧ ਵਿਚ ਪੁਲਿਸ ਨੇ 20 ਨਵੰਬਰ ਨੂੰ ਧਾਰਾ 457, 380 ਆਈ.ਪੀ.ਸੀ. ਅਧੀਨ ਮੁਕੱਦਮਾ ਨੰਬਰ 109 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਹਥਿਆਰਾਂ, ਨਸ਼ਿਆਂ ਤੇ ਲੱਚਰ ਗਾਇਕੀ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕ ਮੁਆਫ਼ੀ ਮੰਗਣ-ਪੰਡਿਤ ਰਾਓ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਲੱਚਰ ਪੰਜਾਬੀ ਗਾਇਕੀ, ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ 15 ਦਸੰਬਰ ਤੱਕ ਇਸ ਦੀ ਮੁਆਫ਼ੀ ਮੰਗਣ ਨਹੀਂ ਤਾਂ ਉਨ੍ਹਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ...

ਪੂਰੀ ਖ਼ਬਰ »

ਕੈਪਟਨ ਵਲੋਂ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਇਸ਼ਤਿਹਾਰ ਦੇ ਕੇ ਸਿੱਖਾਂ ਦੇ ਮਨ ਛੱਲਣੀ ਕੀਤੇ-ਮਾਨ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਸਮੱੁਚੀ ਦੁਨੀਆਂ ਦੇ ਮੁਲਕਾਂ, ਹੁਕਮਰਾਨ ਉੱਥੇ ਵੱਸਣ ਵਾਲੀਆਂ ਕੌਮਾਂ ਅਤੇ ਧਰਮਾਂ ਦੇ ਨਿਵਾਸੀਆਂ ਨੂੰ ਇਹ ਜਾਣਕਾਰੀ ਹੈ ਕਿ ਮਰਹੂਮ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ 4 ਲੱਖ 70 ਹਜ਼ਾਰ 731 ਮੀਟਰਿਕ ਟਨ ਝੋਨੇ ਦੀ ਹੋਈ ਆਮਦ-ਜੈਨ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ 20 ਨਵੰਬਰ ਤੱਕ 4 ਲੱਖ 70 ਹਜ਼ਾਰ 731 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਦੀ ਕਿ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 100 ਫ਼ੀਸਦੀ ਖ਼ਰੀਦ ਕੀਤੀ ਗਈ ਹੈ | ਇਸ ਤੋਂ ਇਲਾਵਾ ਮੰਡੀਆਂ ਵਿਚੋਂ 4 ਲੱਖ 70 ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ ਵਲੋਂ ਸ਼ੂਗਰ ਰੋਗ ਤੋਂ ਬਚਾਅ ਸਬੰਧੀ ਜਾਗਰੂਕਤਾ ਮੁਹਿੰਮ

ਅਮਲੋਹ, 21 ਨਵੰਬਰ (ਸੂਦ)-ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਨਰਸਿੰਗ ਅਤੇ ਫੈਕਲਟੀ ਆਫ਼ ਆਯੁਰਵੇਦਾ ਅਤੇ ਰਿਸਰਚ ਵਲੋਂ ਸਾਂਝੇ ਤੌਰ 'ਤੇ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕਤਾ ਮੁਹਿੰਮ ਹੋਈ | ਵਿਸ਼ਵ ਸ਼ੂਗਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਇਸ ...

ਪੂਰੀ ਖ਼ਬਰ »

ਮਨਚਲੇ ਤੇ ਅਣਸਿਖੀਏ ਟੈ੍ਰਫ਼ਿਕ ਨੂੰ ਕਰਦੇ ਨੇ ਅਣਦੇਖਿਆ-ਹਮੀਰ ਸਿੰਘ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)-ਜ਼ਿਲ੍ਹਾ ਟੈ੍ਰਫ਼ਿਕ ਪੁਲਿਸ ਵਲੋਂ ਟੈ੍ਰਫ਼ਿਕ ਨੂੰ ਕਾਬੂ ਕਰਨ ਲਈ ਭਾਵੇਂ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਜਾਂ ਨਾਕੇ ਲਾ ਕੇ ਕਾਬੂ ਕਰਨ ਦਾ ਯਤਨ ਕੀਤਾ ਜਾਂਦਾ ਹੈ ਪਰ ਕੁਝ ਮਨਚਲੇ ਜਾਂ ਅਣਸਿੱਖਿਆਂ ਨੌਜਵਾਨਾਂ ...

ਪੂਰੀ ਖ਼ਬਰ »

ਮਿਸਿਜ਼ ਨਾਰਥ ਇੰਡੀਆ ਬਣੀ ਪੰਜਾਬ ਪੁਲਿਸ ਦੀ ਹੌਲਦਾਰ ਰਮਨਪ੍ਰੀਤ ਕੌਰ ਟਿਵਾਣਾ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)-ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਚ ਸੀ.ਆਰ.ਪੀ.ਸੀ. ਬਰਾਂਚ ਵਿਚ ਪੁਲਿਸ ਸੇਵਾਵਾਂ ਪ੍ਰਦਾਨ ਕਰ ਰਹੀ ਪਿੰਡ ਚਨਾਰਥਲ ਵਿਖੇ ਵਿਆਹੁਤਾ ਕਾਂਸਟੇਬਲ ਰਮਨਪ੍ਰੀਤ ਕੌਰ ਨੇ ਮਿਸਿਜ਼ ਨਾਰਥ ਇੰਡੀਆ-2017 ਦਾ ਿਖ਼ਤਾਬ ਹਾਸਲ ਕਰਕੇ ...

ਪੂਰੀ ਖ਼ਬਰ »

ਬੀਬੀ ਨਾਗਰਾ ਨੇ ਪੱਕੇ ਮਕਾਨਾਂ ਦੇ ਲਾਭਪਾਤਰੀਆਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)-ਪੰਜਾਬ ਸਰਕਾਰ ਵਲੋਂ ਕੱਚੇ ਮਕਾਨਾਂ ਵਿਚ ਰਹਿਣ ਵਾਲੇ ਗ਼ਰੀਬ ਤਬਕਿਆਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀ ਜੋ ਯੋਜਨਾ ਸ਼ੁਰੂ ਕੀਤੀ ਗਈ ਹੈ, ਉਸੇ ਤਹਿਤ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਵਲੋਂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਵਿਖੇ ਏਕਤਾ ਹਫ਼ਤਾ ਮਨਾਇਆ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਭੂਸ਼ਨ ਸੂਦ)-ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵਲੋਂ ਨਿਊ ਦਸਮੇਸ਼ ਸਪੋਰਟਸ ਕਲੱਬ ਨੰਦਪੁਰ ਦੇ ਸਹਿਯੋਗ ਨਾਲ 19 ਨਵੰਬਰ ਤੋਂ 25 ਨਵੰਬਰ ਤੱਕ ਮਨਾਏ ਜਾ ਰਹੇ ਕੌਮੀ ਏਕਤਾ ਸਪਤਾਹ ਦੌਰਾਨ ਨੈਸ਼ਨਲ ਯੂਥ ਵਲੰਟੀਅਰ ਕਮਲਜੀਤ ਕੌਰ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸਾਲਾਨਾ ਸਮਾਗਮ ਅੱਜ ਤੋਂ ਆਰੰਭ

ਨਾਭਾ, 21 ਨਵੰਬਰ (ਅਮਨਦੀਪ ਸਿੰਘ ਲਵਲੀ)-ਇਤਿਹਾਸਕ ਨਗਰੀ ਨਾਭਾ ਦੇ ਗੁ. ਟਿੱਬੀ ਸਾਹਿਬ ਬਾਬਾ ਜੱਸਾ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 22, 23 ਅਤੇ 24 ਨਵੰਬਰ ਨੂੰ ਕਰਵਾਇਆ ਜਾ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅੰਮਿ੍ਤ ਸੰਚਾਰ ਕਰਵਾਇਆ

ਦੇਵੀਗੜ੍ਹ, 21 ਨਵੰਬਰ (ਰਾਜਿੰਦਰ ਸਿੰਘ ਮੌਜੀ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਬੁੱਧਮੋਰ ਨੇੜੇ ਦੇਵੀਗੜ੍ਹ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 23 ਨਵੰਬਰ ਦਿਨ ਵੀਰਵਾਰ ਨੂੰ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ...

ਪੂਰੀ ਖ਼ਬਰ »

27 ਦੀ ਲੁਧਿਆਣਾ ਰੈਲੀ ਮੋਦੀ ਦੇ ਰਾਜ ਨੂੰ ਖ਼ਤਮ ਲਈ ਮੁੱਢ ਬੰਨ੍ਹੇਗੀ-ਗਦਾਈਆ

ਨਾਭਾ ਹਲਕੇ ਵਿਚੋਂ ਸੈਂਕੜੇ ਵਰਕਰਾਂ ਕਾਫ਼ਲੇ ਦੇ ਰੂਪ ਵਿਚ ਲੁਧਿਆਣਾ ਰੈਲੀ 'ਚ ਸ਼ਾਮਿਲ ਹੋਣਗੇ-ਕਾਮਰੇਡ ਬਲਦੇਵ ਸਿੰਘ ਨਾਭਾ, 21 ਨਵੰਬਰ (ਕਰਮਜੀਤ ਸਿੰਘ)-ਫ਼ਿਰਕਾਪ੍ਰਸਤੀ, ਭਿ੍ਸ਼ਟਾਚਾਰ ਦੇ ਵਿਰੁੱਧ ਵਿੱਢੇ ਘੋਲ ਦੀ ਕੜੀ ਵਜੋਂ 27 ਨਵੰਬਰ ਗਿੱਲ ਰੋਡ ਦਾਣਾ ਮੰਡੀ ...

ਪੂਰੀ ਖ਼ਬਰ »

ਬਸੀ ਪਠਾਣਾ 'ਚ ਪੀਰ ਜਮਾਲ ਸ਼ਾਹ ਦਾ 21ਵਾਂ ਸਾਲਾਨਾ ਉਰਸ ਮਨਾਇਆ

ਬਸੀ ਪਠਾਣਾ, 21 ਨਵੰਬਰ (ਗੁਰਬਚਨ ਸਿੰਘ ਰੁਪਾਲ, ਐੱਚ.ਐੱਸ. ਗੌਤਮ)-ਸਿਟੀ ਪੁਲਿਸ ਚੌਕੀ ਪ੍ਰੀਤ ਨਗਰ ਵਿਖੇ ਸਥਿਤ ਪੀਰ ਬਾਬਾ ਜਮਾਲ ਸ਼ਾਹ ਦਾ 21ਵਾਂ ਸਾਲਾਨਾ ਉਰਸ ਸਬ-ਇੰਸਪੈਕਟਰ ਰਾਜਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਸਟਾਫ਼ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

7 ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ

ਅਮਲੋਹ, 21 ਨਵੰਬਰ (ਕੁਲਦੀਪ ਸ਼ਾਰਦਾ)-ਥਾਣਾ ਅਮਲੋਹ ਦੀ ਪੁਲਿਸ ਨੇ ਪਿੰਡ ਬੈਣਾ ਬੁਲੰਦ ਵਿਚ 7 ਸਾਲ 7 ਮਹੀਨੇ ਦੇ ਇਕ ਨਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX