ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਚੌਥਾ ਝਟਕਾ, ਕਪਤਾਨ ਰੋਹਿਤ ਸ਼ਰਮਾ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਤੀਸਰਾ ਝਟਕਾ, ਸੂਰੀਆ ਕੁਮਾਰ ਆਊਟ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 135/2
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਦੂਸਰਾ ਝਟਕਾ, ਇਸ਼ਾਨ ਕਿਸ਼ਨ 58 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਇਸ਼ਾਨ ਕਿਸ਼ਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਸੂਰੀਆ ਕੁਮਾਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 93/1
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 35/1
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ, ਲੁਇਸ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 6ਵਾਂ ਝਟਕਾ, ਯੂਸਫ ਪਠਾਨ 45 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਕਪਤਾਨ ਵਿਲੀਅਮਸਨ ਆਊਟ
. . .  1 day ago
ਭੌਂ ਰੱਖਿਆ ਵਿਭਾਗ ਦੇ 347 ਸਰਵੇਅਰਾਂ ਦੀ ਨਿਯੁਕਤੀ ਹਾਈਕੋਰਟ ਵਲੋਂ ਰੱਦ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/4
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 71/3
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 28/3
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਦੀਪਕ ਹੁੱਡਾ ਇੱਕ ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਮਨੀਸ਼ ਪਾਂਡੇ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਮਿਲਿਆ 183 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਸੁਰੇਸ਼ ਰੈਨਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰਕਿੰਗਜ਼ ਨੂੰ ਤੀਸਰਾ ਝਟਕਾ, ਅੰਬਾਤੀ ਰਾਇਡੂ 79 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਰੂਪਨਗਰ

ਰੂਪਨਗਰ ਦੇ ਦਾਖ਼ਲੇ ਨੂੰ ਸੁੰਦਰ ਬਣਾਉਣ ਤੋਂ ਪਹਿਲਾਂ ਮਿੰਨੀ ਸਕੱਤਰੇਤ ਨੇੜਲੇ ਖੇਤਰਾਂ ਦੀ ਸਫ਼ਾਈ ਤਾਂ ਕਰਾ ਲਓ...!

ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਨੂੰ ਸੁੰਦਰ ਤੇ ਸੁਥਰਾ ਬਣਾਉਣ ਦੇ ਹਰ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਅਜਿਹੀ ਕਵਾਇਦ 'ਅੱਗਾ ਦੌੜ, ਪਿੱਛਾ ਚੌੜ' ਹੀ ਨਾ ਬਣ ਕੇ ਰਹਿ ਜਾਵੇ ਇਸ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ | ਪਹਿਲਾਂ ਵੀ ਰੂਪਨਗਰ ਸ਼ਹਿਰ ਨੂੰ ਸੰੁਦਰ ਬਣਾਉਣ ਦੇ ਉਪਰਾਲੇ ਹੁੰਦੇ ਆਏ ਹਨ ਪਰ ਇਨ੍ਹਾਂ 'ਚੋਂ ਸਾਰਥਿਕਤਾ ਗ਼ਾਇਬ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਹਿੰਦ ਨਹਿਰ ਦੇ ਕੰਢਿਆਂ ਨੂੰ ਸੁੰਦਰ ਬਣਾਉਣ ਲਈ ਸ਼ਹਿਰ ਦੀਆਂ ਕੁਝ ਸਵੈਸੇਵੀ ਸੰਸਥਾਵਾਂ ਰਾਹੀਂ ਉਪਰਾਲੇ ਆਰੰਭ ਹੋਏ ਹਨ | ਬਿਨਾਂ ਸ਼ੱਕ ਇਨ੍ਹਾਂ ਉਪਰਾਲਿਆਂ ਨਾਲ ਇਹ ਕੰਢੇ ਸਾਫ਼ ਵੀ ਹੋ ਜਾਣਗੇ, ਇੱਥੇ ਫੁੱਲ ਬੂਟੇ ਵੀ ਲੱਗ ਜਾਣਗੇ ਪਰ ਇਸ ਵਿਚ ਨਿਰੰਤਰਤਾ ਬਣਾਉਣੀ ਸਰਕਾਰੀ ਮਸ਼ੀਨਰੀ ਦੇ ਹੱਥ 'ਚ ਹੈ ਜੋ ਅੱਜ ਤੱਕ ਕਾਰਜਸ਼ੀਲ ਹੀ ਨਹੀਂ ਹੈ | ਕੁਝ ਸਮਾਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਬਾਗ਼ ਨੇੜੇ ਸਤਲੁਜ ਦਰਿਆ ਕੰਢੇ ਮਾਰਗ 'ਤੇ ਟਾਈਲਾਂ ਲਗਾਈਆਂ ਗਈਆਂ ਜਿੱਥੇ ਰੋਟਰੀ ਕਲੱਬ ਤੇ ਹੋਰ ਸੰਸਥਾਵਾਂ ਨੇ ਸਫ਼ਾਈ ਮੁਹਿੰਮਾਂ ਵੀ ਚਲਾਈਆਂ ਪਰ ਹੁਣ ਇੱਥੇ ਲਗਾਏ ਕੂੜਾ ਦਾਨਾਂ 'ਚੋਂ ਕਈ-ਕਈ ਮਹੀਨੇ ਕੂੜਾ ਹੀ ਨਹੀਂ ਕੱਢਿਆ ਜਾਂਦਾ ਜੇ ਇਹ ਭਰ ਜਾਣ ਤਾਂ ਨੇੜੇ ਹੀ ਢੇਰੀ ਲਗਾ ਦਿੱਤੀ ਜਾਂਦੀ ਹੈ ਜੋ ਇਸ ਸੁੰਦਰ ਸਥਾਨ 'ਤੇ ਗੰਦਗੀ ਦਾ ਨਜ਼ਾਰਾ ਤਾਂ ਪੇਸ਼ ਕਰਦੀ ਹੈ | ਇਸ ਲਈ ਹੈਰਾਨੀ ਸਰਕਾਰੀ ਮਸ਼ੀਨਰੀ 'ਤੇ ਆਉਂਦੀ ਹੈ ਜਿਸ ਦੀ ਗ਼ੈਰ ਸੰਜੀਦਗੀ ਕਾਰਨ ਇੱਥੇ ਸਥਾਪਿਤ 'ਵੇਰਕਾ ਮਿਲਕ ਬਾਰ' ਦੀ ਦੁਕਾਨ ਤੋਂ ਸਾਮਾਨ ਵੇਚਿਆ ਤਾਂ ਜਾਂਦਾ ਹੈ ਪਰ ਮੁਨਾਫ਼ਾ ਕਮਾਉਣ ਵਾਲੇ ਇਸ ਅਦਾਰੇ ਨੂੰ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪਾਬੰਦ ਕਿਉਂ ਨਹੀਂ ਕੀਤਾ ਗਿਆ? ਇਸੇ ਤਰ੍ਹਾਂ ਸ਼ਹਿਰ ਦਾ ਇਕੋ-ਇਕ ਖੇਤਰ ਹੈੱਡਵਰਕਸ ਹੈ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਘੁੰਮਣ ਜਾਂਦੇ ਹਨ ਪਰ ਇੱਥੇ ਕੁਝ ਨੌਜਵਾਨਾਂ ਨੇ ਇਕ ਕਲੱਬ ਬਣਾ ਕੇ ਇਸ ਖੇਤਰ ਨੂੰ ਸੁੰਦਰ ਬਣਾਉਣ ਦੀ ਵਾਹ ਲਾ ਲਈ ਪਰ ਅੱਜ ਤੱਕ ਉਨ੍ਹਾਂ ਨੂੰ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਨਾ ਹੀ ਸਬੰਧਿਤ ਮਹਿਕਮੇ ਨੇ ਕੋਈ ਮਦਦ ਦੀ ਪੇਸ਼ਕਸ਼ ਕੀਤੀ | ਜਿਸ ਕਰਕੇ ਇਹ ਕਵਾਇਦ ਵੀ ਦਮ ਤੋੜ ਗਈ | ਹੈਰਾਨੀ ਇਹ ਵੀ ਹੈ ਕਿ ਹੈੱਡਵਰਕਸ ਦਾ ਜ਼ਿੰਮਾ ਸਿੰਚਾਈ ਮਹਿਕਮੇ ਦੇ ਸਪੁਰਦ ਹੈ ਪਰ ਇਸ ਦੇ ਮੁਲਾਜ਼ਮ ਫਾਟਕ ਖੋਲ੍ਹਣ ਤੇ ਬੰਦ ਕਰਨ ਤੋਂ ਸਿਵਾਏ ਡੱਕਾ ਨੀ ਤੋੜਦੇ ਸਫ਼ਾਈ ਰੱਖਣੀ ਤਾਂ ਬਹੁਤ ਦੂਰ ਦੀ ਗੱਲ ਹੈ | ਇੱਥੇ ਹੀ ਬੱਸ ਨਹੀਂ ਫੁਹਾਰਾ ਚੌਕ ਤੋਂ ਲੈ ਕੇ ਬੱਚਤ ਚੌਕ ਤੱਕ ਅਫ਼ਸਰਾਂ ਤੇ ਜੱਜ ਸਾਹਿਬਾਨਾਂ ਦੀਆਂ ਕੋਠੀਆਂ ਵੀ ਹਨ ਤੇ ਫੁਹਾਰਾ ਚੌਕ ਨੇੜੇ ਏ. ਡੀ. ਸੀ. (ਵਿਕਾਸ) ਤੇ ਜ਼ਿਲ੍ਹਾ ਪ੍ਰੀਸ਼ਦ ਦਾ ਦਫ਼ਤਰ ਹੈ ਜਿੱਥੇ ਸਵਛ ਭਾਰਤ ਦਾ ਬੋਰਡ ਵੀ ਲੱਗਾ ਹੈ ਪਰ ਦਫ਼ਤਰ ਦੇ ਮੁੱਖ ਦੁਆਰ ਮੂਹਰੇ ਦਫ਼ਤਰ ਦਾ ਕਚਰਾ ਚੁੱਕਣ ਦੀ ਕਈ-ਕਈ ਦਿਨ ਕੋਈ ਕੋਸ਼ਿਸ਼ ਹੀ ਨਹੀਂ ਕਰਦਾ | ਇਸੇ ਤਰ੍ਹਾਂ ਵਣ ਵਿਭਾਗ, ਨਗਰ ਸੁਧਾਰ ਟਰਸਟ ਵੀ ਆਪਣੇ ਆਲੇ-ਦੁਆਲੇ ਦੀ ਸੁੰਦਰਤਾ ਅਤੇ ਸਫ਼ਾਈ ਤੋਂ ਅਵੇਸਲੇ ਜਾਪਦੇ ਹਨ | ਜੇ ਖ਼ੁਦ ਸਰਕਾਰੀ ਵਿਭਾਗਾਂ ਦਾ ਇਹ ਹਾਲ ਹੈ ਤਾਂ ਫੇਰ ਸਰਹਿੰਦ ਨਹਿਰ ਦੇ ਕੰਢੇ ਸਾਫ਼ ਕਰਨ ਦੀ ਕਵਾਇਦ ਕਿੰਨੀ ਕੁ ਸਾਰਥਿਕ ਸਿੱਧ ਹੋ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਡਿਪਟੀ ਕਮਿਸ਼ਨਰ ਸਾਹਿਬਾ ਨੂੰ ਸਰਕਾਰੀ ਅਧਿਕਾਰੀਆਂ ਨੂੰ ਸਟੇਸ਼ਨ 'ਤੇ ਹਾਜ਼ਰ ਰੱਖਣਾ, ਉਨ੍ਹਾਂ 'ਚ ਆਪਣੇ ਦਫ਼ਤਰਾਂ ਦੇ ਚੌਗਿਰਦੇ ਦੀ ਸਫ਼ਾਈ ਤੇ ਸੁੰਦਰਤਾ ਬਣਾਉਣ ਦੀ ਨੈਤਿਕਤਾ ਪੈਦਾ ਕਰਨ ਦੀ ਕਵਾਇਦ ਵੀ ਆਰੰਭ ਕਰਨੀ ਪਵੇਗੀ |

ਮੋਟਰਸਾਈਕਲ ਤੋਂ ਡਿੱਗ ਕੇ ਬਜ਼ੁਰਗ ਮਹਿਲਾ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ 'ਤੇ ਪੰਜ ਪਿਆਰਾ ਪਾਰਕ ਦੇ ਨਜ਼ਦੀਕ ਮਟੋਰ ਟੀ-ਪੁਆਇੰਟ 'ਤੇ ਅੱਜ ਇਕ ਬਜ਼ੁਰਗ ਮਹਿਲਾ ਦੀ ਮੋਟਰਸਾਈਕਲ ਤੋਂ ਡਿੱਗ ਕੇ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ...

ਪੂਰੀ ਖ਼ਬਰ »

ਇਲਾਜ 'ਚ ਦੇਰੀ ਹੋਣ ਕਾਰਨ ਬੱਚੇ ਦੀ ਮੌਤ

ਮੋਰਿੰਡਾ, 21 ਨਵੰਬਰ (ਕੰਗ)-ਐਾਬੂਲੈਂਸ 108 ਦੀ ਸੇਵਾ ਨੂੰ ਲੈ ਕੇ ਅੱਜ-ਕੱਲ੍ਹ ਕਾਫੀ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਜਿਨ੍ਹਾਂ 'ਚ ਕਿ ਕਈ ਲੋਕਾਂ ਦੀ ਸ਼ਿਕਾਇਤ ਅਨੁਸਾਰ ਐਾਬੂਲੈਂਸ 'ਚ ਆਕਸੀਜਨ ਨਹੀਂ ਹੁੰਦੀ, ਗੱਡੀਆਂ ਪੁਰਾਣੀਆਂ ਹੋ ਚੁੱਕੀਆਂ ਹਨ, ਕਦੇ ਕਿਸੇ ਗੱਡੀ 'ਚ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ 26 ਨੂੰ ਹੋਣ ਵਾਲੀ ਰੈਲੀ ਸਬੰਧੀ ਤਿਆਰੀਆਂ

ਨੂਰਪੁਰ ਬੇਦੀ, 21 ਨਵੰਬਰ (ਵਿੰਦਰਪਾਲ ਝਾਂਡੀਆਂ)-ਆਰ. ਐਮ. ਪੀ. ਆਈ. ਦੀ ਪਹਿਲੀ ਕਾਨਫ਼ਰੰਸ ਜੋ ਚੰਡੀਗੜ੍ਹ ਵਿਖੇ 23 ਤੋਂ 26 ਨਵੰਬਰ ਤੱਕ ਹੋ ਰਹੀ ਹੈ ਜਿਸ 'ਚ ਦੇਸ਼ ਭਰ ਤੋਂ ਵੱਡੀ ਗਿਣਤੀ Ýਚ ਡੈਲੀਗੇਟ ਪਹੁੰਚ ਕੇ ਵਿਚਾਰਾਂ ਕਰਨਗੇ ਤੇ ਮਿਹਨਤਕਸ਼ ਲੋਕਾਂ ਦੀ ਬੰਦ ਖ਼ਲਾਸੀ ਲਈ ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਡਰਾਈਵਰ ਯੂਨੀਅਨ ਵਲੋਂ ਡੀ. ਸੀ. ਤੋਂ ਇਨਸਾਫ਼ ਦੀ ਮੰਗ

ਰੂਪਨਗਰ/ਰੈਲਮਾਜਰਾ, 21 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ, ਸੁਭਾਸ਼, ਰੋਮੀ)-ਸਵਰਾਜ ਮਾਜ਼ਦਾ ਇਸ਼ੁਜੂ ਡਰਾਈਵਰ ਕਰਮਚਾਰੀ ਯੂਨੀਅਨ ਆਸਰੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਰਾਈਵਰਾਂ ਦੀ ਮੀਟਿੰਗ ਵਿਚ ਦੱਸਿਆ ਗਿਆ ਕਿ ਉਨ੍ਹਾਂ ਦੇ ਵਿਰੋਧੀ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਗੁਰਦੁਆਰਾ ਟਿੱਬੀ ਸਾਹਿਬ ਰੂਪਨਗਰ ਵਿਖੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਵ: ਮਹਿੰਦਰ ਸਿੰਘ ਸੈਣੀ ਦੇ ...

ਪੂਰੀ ਖ਼ਬਰ »

ਪਿਆਰੇ ਭਾਈ ਸਾਹਿਬ ਸਿੰਘ ਦਾ 342ਵਾਂ ਜਨਮ ਦਿਹਾੜਾ ਮਨਾਇਆ

ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁ: ਸ਼ਹੀਦੀ ਅਸਥਾਨ ਪਿਆਰੇ ਭਾਈ ਸਾਹਿਬ ਸਿੰਘ ਜੀ (ਪੰਜ ਪਿਆਰਿਆਂ 'ਚੋਂ ਇਕ) ਵਿਖੇ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ 342ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਵਲੋਂ ਮਨਰੇਗਾ ਸਮੇਤ ਹੋਰ ਕੰਮਾਂ ਦਾ ਨਿਰੀਖਣ

ਬੇਲਾ, 21 ਨਵੰਬਰ (ਮਨਜੀਤ ਸਿੰਘ ਸੈਣੀ)-ਭਾਰਤ ਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੀ ਗਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ...

ਪੂਰੀ ਖ਼ਬਰ »

ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਿੱਤਲ ਨੂੰ ਸਦਮਾ, ਪੋਤਰੀ ਅਦਿੱਤੀ ਮਿੱਤਲ ਸਵਰਗਵਾਸ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀ ਪੋਤਰੀ ਅਤੇ ਵਿਵੇਕ ਮਿੱਤਲ ਦੀ ਪੁੱਤਰੀ ਅਦਿੱਤੀ ਮਿੱਤਲ (21) ਅੱਜ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਨੇ ਅੱਜ ਪੀ. ਜੀ. ਆਈ. ...

ਪੂਰੀ ਖ਼ਬਰ »

ਟੈ੍ਰਫ਼ਿਕ ਪੁਲਿਸ ਨੇ ਟੈ੍ਰਫ਼ਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਪੁਲਿਸ ਕਪਤਾਨ ਰੂਪਨਗਰ ਰਾਜ ਬਚਨ ਸਿੰਘ ਸੰਧੂ ਤੇ ਐੱਸ. ਪੀ. ਟੈ੍ਰਫ਼ਿਕ ਮੈਡਮ ਸੁਰਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੱਕ ਯੂਨੀਅਨ ਨੰਗਲ ਵਿਖੇ ਪਹੰੁਚ ਕੇ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਦੀ ਛਤਰ ਛਾਇਆ ਹੇਠ ਅੱਜ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ...

ਪੂਰੀ ਖ਼ਬਰ »

ਨਵਾਂ ਨੰਗਲ ਪੁਲਿਸ ਵਲੋਂ ਭਗੌੜਾ ਕਾਬੂ

ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਉਪ ਪੁਲਿਸ ਕਪਤਾਨ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਚੌਕੀ ਨਵਾਂ ਨੰਗਲ ਵਲੋਂ ਲਗਾਏ ਨਾਕੇ ਦੌਰਾਨ ਇਕ ਭਗੌੜਾ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ...

ਪੂਰੀ ਖ਼ਬਰ »

ਮੋਠਾਪੁਰ ਵਾਸੀਆਂ ਵਲੋਂ ਪੀ.ਜੀ.ਆਈ. ਮੁਫ਼ਤ ਬੱਸ ਸੇਵਾਵਾਂ ਲਈ ਸਹਾਇਤਾ ਰਾਸ਼ੀ ਭੇਟ

ਨੂਰਪੁਰ ਬੇਦੀ, 21 ਨਵੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਨੇੜਲੇ ਪਿੰਡ ਮੋਠਾਪੁਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਇਕੱਤਰ ਕਰਕੇ ਆਰਥਿਕ ਸਹਾਇਤਾ ਵਜੋਂ ਯੋਗਦਾਨ ਪਾਉਂਦਿਆਂ ਸ੍ਰੀ ਰਾਮ ਦਾਸ ਸਮਾਜ ਸੇਵਾ ਕਲਚਰਲ ਸੁਸਾਇਟੀ ਨੂਰਪੁਰ ਬੇਦੀ ਵੱਲੋਂ ਪੀ.ਜੀ.ਆਈ. ...

ਪੂਰੀ ਖ਼ਬਰ »

ਭਾਈ ਬਚਿੱਤਰ ਸਿੰਘ ਸਕੂਲ ਕੋਟਲਾ ਨਿਹੰਗ 'ਚ ਸਮਾਗਮ ਕਰਵਾਇਆ

ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਸ਼ਹੀਦ ਭਾਈ ਬਚਿੱਤਰ ਸਿੰਘ ਸਕੂਲ ਕੋਟਲਾ ਨਿਹੰਗ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਕਰਕੇ ਦਰਸ਼ਕਾਂ ਦਾ ਮਨ ਮੋਹਿਆ | ਬੱਚਿਆਂ ਨੇ ਭਰੂਣ ਹੱਤਿਆ ...

ਪੂਰੀ ਖ਼ਬਰ »

ਜਥੇ: ਬਾਠ ਨੂੰ ਸ਼ੋ੍ਰਮਣੀ ਅਕਾਲੀ ਦਲ 'ਚ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਢੇਰ, 21 ਨਵੰਬਰ (ਸ਼ਿਵ ਕੁਮਾਰ ਕਾਲੀਆ)-ਆਰ. ਐਸ. ਐਸ. ਦੀ ਸਿੱਖ ਧਰਮ 'ਚ ਵੱਧ ਰਹੀ ਦਖਲ ਅੰਦਾਜ਼ੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਪਹਿਰਾ ਦਿੰਦੇ ਹੋਏ ਭਾਜਪਾ ਛੱਡ ਸ਼ੋ੍ਰਮਣੀ ਅਕਾਲੀ 'ਚ ਸ਼ਾਮਿਲ ਹੋਏ ਜਥੇ: ਕੁਲਵੰਤ ਸਿੰਘ ਬਾਠ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ...

ਪੂਰੀ ਖ਼ਬਰ »

ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਕੀਰਤਪੁਰ ਸਾਹਿਬ, 21 ਨਵੰਬਰ (ਵਿਜੈਪਾਲ ਸਿੰਘ ਢਿੱਲੋਂ)-ਇੱਥੋਂ ਦੇ ਗੁਰਦੁਆਰਾ ਬਿਬਾਣਗੜ੍ਹ ਤੋਂ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਨਵੰਬਰ ਨੂੰ ਸਜਾਏ ਜਾਣ ...

ਪੂਰੀ ਖ਼ਬਰ »

ਪੰਦਰਵਾੜੇ ਅਧੀਨ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

ਕੀਰਤਪੁਰ ਸਾਹਿਬ, 21 ਨਵੰਬਰ (ਵਿਜੈਪਾਲ ਸਿੰਘ ਢਿੱਲੋਂ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਪਵਨ ਕੁਮਾਰ ਦੀ ਅਗਵਾਈ ਹੇਠ ਪੀ. ਐਚ. ਸੀ. ਕੀਰਤਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਡੈਂਟਲ ਪੰਦਰਵਾੜੇ ਤਹਿਤ ਅੱਜ ਡੈਂਟਲ ...

ਪੂਰੀ ਖ਼ਬਰ »

ਮਹਿਲਾ ਮੰਡਲ ਦੀ ਮੀਟਿੰਗ

ਘਨੌਲੀ, 21 ਨਵੰਬਰ (ਜਸਵੀਰ ਸਿੰਘ ਸੈਣੀ)-ਇਲਾਕੇ 'ਚ ਚੱਲ ਰਹੇ ਵੱਖ-ਵੱਖ ਮਹਿਲਾ ਮੰਡਲ ਦੀ ਬਲਾਕ ਪੱਧਰ ਦੀ ਅਹਿਮ ਮੀਟਿੰਗ ਪਿੰਡ ਸਿੰਘਪੁਰਾ ਵਿਖੇ ਹੋਈ | ਇਸ ਮੀਟਿੰਗ ਦੌਰਾਨ ਔਰਤਾਂ ਵਲੋਂ ਪਿੰਡਾਂ 'ਚ ਸ਼ੁਰੂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਪ੍ਰਤੀ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਘਰ-ਘਰ ਜਾ ਕੇ ਲੋਕਾਂ ਨੂੰ ਦਿੱਤੀ ਜਾਣਕਾਰੀ

ਪੁਰਖਾਲੀ, 21 ਨਵੰਬਰ (ਬੰਟੀ)-ਡੇਂਗੂ ਦੇ ਪ੍ਰਕੋਪ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵਲੋਂ ਇਲਾਕੇ ਦੇ ਪਿੰਡ ਖੇੜੀ ਵਿਖੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਚੌਕਸ ਕੀਤਾ | ਇਸ ਮੌਕੇ ਇੰਸਪੈਕਟਰ ਜਗਦੀਸ਼ ਸਿੰਘ ਤੇ ਹੈਲਥ ਵਰਕਰ ਜਸਪਾਲ ਸਿੰਘ ਨੇ ਘਰ-ਘਰ ਜਾ ਕੇ ਡੇਂਗੂ ...

ਪੂਰੀ ਖ਼ਬਰ »

ਸੰਨੀ ਖੰਨਾ ਨੇ ਥਾਣਾ ਮੁਖੀ ਕੀਰਤਪੁਰ ਸਾਹਿਬ ਵਜੋਂ ਅਹੁਦਾ ਸੰਭਾਲਿਆ

ਕੀਰਤਪੁਰ ਸਾਹਿਬ, 21 ਨਵੰਬਰ (ਵਿਜੈਪਾਲ ਸਿੰਘ ਢਿੱਲੋਂ, ਬੀਰਅੰਮਿ੍ਤਪਾਲ ਸਿੰਘ ਸੰਨੀ)-ਥਾਣਾ ਕੀਰਤਪੁਰ ਸਾਹਿਬ ਦੇ ਨਵ ਨਿਯੁਕਤ ਹੋਏ ਸਬ ਇੰਸਪੈਕਟਰ ਸੰਨੀ ਖੰਨਾ ਵਲੋਂ ਥਾਣਾ ਮੁਖੀ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਚੰਡੀਗੜ੍ਹ• ਰੋਡ 'ਤੇ ਆਰ. ਯੂ. ਬੀ. ਬਣਾਉਣ ਲਈ ਕਾਰਵਾਈ ਸ਼ੁਰੂ-ਚੰਨੀ

ਮੋਰਿੰਡਾ, 21 ਨਵੰਬਰ (ਕੰਗ)-ਇਲਾਕਾ ਵਾਸੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਮੋਰਿੰਡਾ-ਚੰਡੀਗੜ੍ਹ• ਮਾਰਗ 'ਤੇ ਮੋਰਿੰਡਾ ਬੱਸ ਅੱਡੇ ਦੇ ਨੇੜਲੇ ਰੇਲਵੇ ਫਾਟਕ ਦੀ ਸਮੱਸਿਆ ਦੇ ਹੱਲ ਲਈ ਇੱਥੇ ਰੇਲਵੇ ਅੰਡਰ ਬਿ੍ਜ ਬਣਾਉਣ ਲਈ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਫਿਰ ਤੋਂ ...

ਪੂਰੀ ਖ਼ਬਰ »

ਈ. ਟੀ. ਟੀ. ਤੋਂ ਪਦ ਉੱਨਤ ਹੋਏ ਸਾਇੰਸ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ

ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਵਿਗਿਆਨ ਪ੍ਰੋਜੈਕਟ ਤਹਿਤ ਡਾਈਟ ਰੂਪਨਗਰ ਵਿਖੇ ਈ. ਟੀ. ਟੀ. ਤੋਂ ਪਦ ਉੱਨਤ ਹੋਏ ਸਾਇੰਸ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਆਈ. ਏ. ਐਸ. ਅਤੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਸਮਾਗਮ ਦੌਰਾਨ ਗ਼ਰੀਬਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ

ਨੂਰਪੁਰ ਬੇਦੀ, 21 ਨਵੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ, ਹਰਦੀਪ ਸਿੰਘ ਢੀਂਡਸਾ)-ਲਾਇਨਜ਼ ਕਲੱਬ ਨੂਰਪੁਰ ਬੇਦੀ ਵੱਲੋਂ ਨਵ ਨਿਯੁਕਤ ਪ੍ਰਧਾਨ ਡਾ: ਮੁਕੇਸ਼ ਚੌਧਰੀ ਆਜਮਪੁਰ ਦੀ ਤਾਜਪੋਸ਼ੀ ਲਈ ਜੀ.ਐਸ. ਹੋਟਲ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਪੰਜਾਬ 'ਚੋਂ ਟਾਪਰ ਵਿਦਿਆਰਥਣ ਸ਼ਰੂਤੀ ਵੋਹਰਾ ਦਾ ਸਿੱਖਿਆ ਬੋਰਡ ਵਲੋਂ ਸਨਮਾਨ

* 1 ਲੱਖ ਦਾ ਚੈੱਕ ਭੇਟ ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ 'ਚ ਮੈਟਿ੍ਕ ਪ੍ਰੀਖਿਆ ਮਾਰਚ 2017 'ਚ ਪੰਜਾਬ ਵਿਚੋਂ ਪਹਿਲੇ ਸਥਾਨ 'ਤੇ ਰਹੀ ਡੀ. ਏ. ਵੀ. ਸਕੂਲ ਰੂਪਨਗਰ ਦੀ ਵਿਦਿਆਰਥਣ ਸ਼ਰੂਤੀ ਵੋਹਰਾ ਨੂੰ ...

ਪੂਰੀ ਖ਼ਬਰ »

ਪਿੰਡ ਭਲਾਣ ਵਿਖੇ ਛਿੰਝ ਮੇਲਾ ਕਰਵਾਇਆ

ਸੁਖਸਾਲ, 21 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਭਲਾਣ ਵਿਖੇ ਪੰਚਾਇਤ, ਛਿੰਝ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਕਰੀਬ 200 ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜੁੱਸਿਆਂ ...

ਪੂਰੀ ਖ਼ਬਰ »

ਸਾਹਿਤਕ ਟਰੱਸਟ ਵਲੋਂ 'ਵੇਖ ਕੇ ਸਵੇਰੇ ਜੀਜਾ' ਪੁਸਤਕ ਦਾ ਲੋਕ ਅਰਪਣ

ਰੂਪਨਗਰ, 21 ਨਵੰਬਰ (ਮਨਜਿੰਦਰ ਸਿੰਘ ਚੱਕਲ)-ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਵਲੋਂ ਲਾਭ ਸਿੰਘ ਚਤਾਮਲੀ ਦੀ ਰਿਕਾਰਡ ਗੀਤਾਂ ਦੀ ਪੁਸਤਕ 'ਵੇਖ ਕੇ ਸਵੇਰੇ ਜੀਜਾ' ਦਾ ਲੋਕ ਅਰਪਣ ਸਮਾਗਮ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਕਰਵਾਇਆ ਗਿਆ | ...

ਪੂਰੀ ਖ਼ਬਰ »

ਢਾਹੇ ਪਿੰਡ ਵਲੋਂ ਪੀ. ਜੀ. ਆਈ. ਲਈ ਲੰਗਰ ਭੇਜਿਆ

ਢੇਰ, 21 ਨਵੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਢਾਹੇ ਵਾਸੀਆਂ ਵਲੋਂ ਅੱਜ ਪੀ. ਜੀ. ਆਈ. ਦੇ ਮਰੀਜ਼ਾਂ ਲਈ ਲੰਗਰ ਭੇਜਿਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵਲੋਂ ਅੱਗੇ ਤੋਂ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ | ...

ਪੂਰੀ ਖ਼ਬਰ »

ਬਾਜ਼ੀ ਦੀ ਖੇਡ ਕਰਵਾਈ

ਢੇਰ, 21 ਨਵੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਥਲੂਹ ਵਾਸੀਆਂ ਵਲੋਂ ਅਜੋਕੀ ਨੌਜਵਾਨ ਪੀੜੀ ਨੂੰ ਆਪਣੀ ਪ੍ਰਾਚੀਨ ਬਾਜ਼ੀ ਖੇਡ ਨਾਲ ਜੋੜਦੇ ਹੋਏ ਪਿੰਡ 'ਚ ਬਾਜ਼ੀ ਦੀ ਖੇਡ ਕਰਵਾਈ ਗਈ | ਇਸ ਖੇਡ ਦਾ ਪਿੰਡ ਵਾਸੀਆਂ ਤੇ ਖਾਸ ਤੌਰ 'ਤੇ ਬੱਚਿਆਂ ਵਲੋਂ ਖੂਬ ਅਨੰਦ ਮਾਣਿਆ ਗਿਆ | ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ, ਲੋਕ ਪ੍ਰੇਸ਼ਾਨ

ਢੇਰ, 21 ਨਵੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੇ ਇੱਥੋਂ ਦੀ ਉਪਜਾਊ ਧਰਤੀ ਨੂੰ ਬੰਜਰ ਬਣਾ ਕੇ ਰੱਖ ਦਿੱਤਾ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇਹ ਧੰਦਾ ਦਿਨ ਪ੍ਰਤੀ ਦਿਨ ਵਧਦਾ ਫੁਲਦਾ ਹੀ ਜਾ ਰਿਹਾ ਹੈ | ਜਿਸ ਦੇ ਬੰਦ ਹੋਣ ...

ਪੂਰੀ ਖ਼ਬਰ »

ਰੇਲਵੇ ਅੰਡਰ ਬਿ੍ਜ ਤੇ ਸੜਕਾਂ ਨੂੰ ਲੈ ਕੇ ਚੰਨੀ ਤੇ ਚੰਦੂਮਾਜਰਾ ਆਹਮਣੇ ਸਾਹਮਣੇ

ਮੋਰਿੰਡਾ, 21 ਨਵੰਬਰ (ਪਿ੍ਤਪਾਲ ਸਿੰਘ)-ਮੋਰਿੰਡਾ ਰੇਲਵੇ ਅੰਡਰ ਬਿ੍ਜ ਬਣਾਉਣ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਸਿਆਸਤ ਚੱਲਦੀ ਆਈ ਹੈ ਜਿਸ ਦੇ ਚੱਲਦਿਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਸਮੇਂ ਵੀ ਇਹ ਮੁੱਦਾ ਗਰਮਾਇਆ ਰਿਹਾ, ਹੁਣ ਫਿਰ ਤੋਂ ਰੇਲਵੇ ਅੰਡਰ ...

ਪੂਰੀ ਖ਼ਬਰ »

ਲੁਟੇਰੇ ਘਰ ਅੱਗੇ ਖੜ੍ਹੀ ਪਿੰ੍ਰਸੀਪਲ ਦੀ ਚੇਨ ਤੇ ਮੰਗਲ ਸੂਤਰ ਝਪਟ ਕੇ ਫ਼ਰਾਰ

ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਝਪਟਮਾਰ ਨੌਜਵਾਨਾਂ ਵਲੋਂ ਅੱਜ ਦਿਨ ਦਿਹਾੜੇ ਹੀ ਸ਼ਹਿਰ ਦੇ ਵਾਰਡ ਨੰਗਲ ਇਕ 'ਚ ਐਸ. ਐਸ. ਡੀ. ਗਰਲਜ਼ ਕਾਲਜ ਨੰਗਲ ਦੇ ਪਿ੍ੰਸੀਪਲ ਮੈਡਮ ਰੇਨੂੰ ਮਲਹੋਤਰਾ ਦੇ ਘਰ ਮੂਹਰੇ ਹੀ ਗਲ 'ਚ ਪਾਈ ਸੋਨੇ ਦੀ ਚੇਨ ਸਮੇਤ ਮੰਗਲ ਸੂਤਰ ਖੋਹ ਕੇ ...

ਪੂਰੀ ਖ਼ਬਰ »

ਰਾਮ ਲਾਲ ਲੱਖਾ ਪੈ੍ਰੱਸ ਕਲੱਬ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਬਣੇ

ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੈ੍ਰੱਸ ਕਲੱਬ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸੀਨੀਅਰ ਪੱਤਰਕਾਰ ਸੰਜੀਵ ਬੱਬੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਾਮ ਲਾਲ ਲੱਖਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਚੁਣੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਖੇਡ ਮੁਕਾਬਲੇ ਕਰਵਾਏ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਐਸ. ਜੀ. ਐਸ. ਖ਼ਾਲਸਾ ਸੀ: ਸੈਕੰ: ਸਕੂਲ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਾਇਮਰੀ ਵਿੰਗ 'ਚ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਖੇ ਲਗਾਇਆ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਇੱਥੋਂ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਚਲਾਈ ਮੁਹਿੰਮ ਤਹਿਤ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ ਲਗਾਇਆ ਗਿਆ ਜਿਸ ਵਿਚ ਐਡਵੋਕੇਟ ਅਸ਼ੀਸ਼ ਕੁਮਾਰ, ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹੈਾਡਬਾਲ ਮੁਕਾਬਲਿਆਂ 'ਚ ਖ਼ਾਲਸਾ ਸਕੂਲ ਦੇ ਮੁੰਡੇ ਕੁੜੀਆਂ ਦੀ ਝੰਡੀ

ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਖੇਡ ਸਟੇਡੀਅਮ 'ਚ ਜ਼ਿਲ੍ਹਾ ਪੱਧਰ ਦੇ 19 ਸਾਲ ਉਮਰ ਵਰਗ ਦੇ ਲੜਕੀਆਂ ਤੇ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਗਏ | ਇਹ ਖੇਡ ਮੁਕਾਬਲੇ ਲੀਗ ਪ੍ਰਣਾਲੀ ਹੇਠ ਕਰਵਾਏ ਗਏ | ਲੜਕੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ 'ਚ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਅੱਵਲ

ਮੋਰਿੰਡਾ, 21 ਨਵੰਬਰ (ਕੰਗ)-ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਏ ਗਏ ਗਤਕਾ ਮੁਕਾਬਲਿਆਂ ਵਿਚ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਦੇ ਵਿਦਿਆਰਥੀਆਂ ਦਾ ਚੰਗਾ ਪ੍ਰਦਰਸ਼ਨ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਸਤਵਿੰਦਰ ਸਿੰਘ ...

ਪੂਰੀ ਖ਼ਬਰ »

ਮਹਿੰਦਰ ਸਿੰਘ ਢੰਗਰਾਲੀ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਆਖ, ਕਾਂਗਰਸ 'ਚ ਹੋਏ ਸ਼ਾਮਿਲ

ਮੋਰਿੰਡਾ, 21 ਨਵੰਬਰ (ਕੰਗ)-ਸਾਬਕਾ ਪੰਚਾਇਤ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਮੈਂਬਰ ਮਹਿੰਦਰ ਸਿੰਘ ਢੰਗਰਾਲੀ ਅੱਜ ਸੀਨੀਅਰ ਕਾਂਗਰਸੀ ਆਗੂ ਖ਼ੁਸ਼ਹਾਲ ਸਿੰਘ ਦਾਤਾਰਪੁਰ ਅਤੇ ਮਨਜੀਤ ਸਿੰਘ ਬੰਗੀਆਂ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ...

ਪੂਰੀ ਖ਼ਬਰ »

ਸਵ: ਦਿਆਲ ਸਿੰਘ ਸੰਘਾ ਯਾਦਗਾਰੀ 15ਵਾਂ ਕਬੱਡੀ ਕੱਪ 25 ਤੇ 26 ਨੂੰ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)-ਭਾਈ ਬਚਿੱਤਰ ਸਿੰਘ ਯੂਥ ਕਲੱਬ ਲੋਦੀਪੁਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ: ਦਿਆਲ ਸਿੰਘ ਸੰਘਾ ਯਾਦਗਾਰੀ 15ਵਾਂ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ | ਇਸ ...

ਪੂਰੀ ਖ਼ਬਰ »

66 ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਭਾਗ ਲਿਆ

ਸੰਤੋਖਗੜ੍ਹ, 21 ਨਵੰਬਰ (ਮਲਕੀਅਤ ਸਿੰਘ)-ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ (ਊਨਾ) ਦੀ ਪਿੰ੍ਰਸੀਪਲ ਦਲਵਿੰਦਰ ਕੌਰ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਸ੍ਰੀ ਅੰਮਿ੍ਤਸਰ ਦੀ ਧਰਮ ਪ੍ਰਚਾਰ ਲੜੀ ਅਧੀਨ ਸਕੂਲ ਦੇ66 ਵਿਦਿਆਰਥੀਆਂ ਨੇ ਦੋ ਦਿਨਾਂ 'ਚ ਕਰਵਾਈ ਗਈ ਧਾਰਮਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਤੇ ਗੁਰਮਤਿ ਸਮਾਗਮ ਅੱਜ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਤੇ ਗੁਰਮਤਿ ਸਮਾਗਮ ਸਥਾਨਕ ਗੁ: ਸੀਸ ਗੰਜ ਸਾਹਿਬ ਵਿਖੇ ਇਸਤਰੀ ਸਤਿਸੰਗ ਸਭਾ ਵਲੋਂ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਨੂੰ ਬੀ. ਐਲ. ਓ. ਲਾਉਣ ਦਾ ਵਿਰੋਧ

ਰੂਪਨਗਰ, 21 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਨੇ ਵੱਡੇ ਪੱਧਰ 'ਤੇ ਅਧਿਆਪਕਾਂ ਨੂੰ ਬੀ. ਐਲ. ਓ. ਲਾਉਣ ਦਾ ਵਿਰੋਧ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਸਕੌਰ, ਦਵਿੰਦਰ ਚਨੌਲੀ, ਕਿਰਪਾਲ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਸੁੱਖੇ ਮਾਜਰਾ ਦੀ ਕੈਟਲ ਪੋਂਡ ਦੀਆਂ ਗਊਆਂ ਦੀ ਸਾਰ ਲਵੇ

ਨੂਰਪੁਰ ਬੇਦੀ, 21 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸੁੱਖੇਮਾਜਰਾ ਵਿਖੇ ਸਥਾਪਿਤ ਕੀਤੇ ਗਏ ਕੈਟਲ ਪੋਂਡ (ਗਊਸ਼ਾਲਾ) ਦੀ ਮਾੜੀ ਹਾਲਤ ਅਤੇ ਵਿਵਸਥਾ ਸਬੰਧੀ ਨਿਰਮਲ ਅਖਾੜਾ ਦੇ ਮਹੰਤ ...

ਪੂਰੀ ਖ਼ਬਰ »

ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਉਪਰਾਲਾ

ਕੀਰਤਪੁਰ ਸਾਹਿਬ, 21 ਨਵੰਬਰ (ਵਿਜੈਪਾਲ ਸਿੰਘ ਢਿੱਲੋਂ)- ਰੂਪਨਗਰ ਦੇ ਐਸ. ਐਸ. ਪੀ. ਰਾਜ ਬਚਨ ਸਿੰਘ ਸੰਧੂ ਦੇ ਹੁਕਮਾਂ 'ਤੇ ਟਰੈਫ਼ਿਕ ਪੁਲਿਸ ਕੀਰਤਪੁਰ ਸਾਹਿਬ ਵਲੋਂ ਥਾਣਾ ਮੁਖੀ ਕੀਰਤਪੁਰ ਸਾਹਿਬ ਦੇ ਐਸ. ਐਚ. ਓ. ਗੁਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਸੜਕ ਸੁਰੱਖਿਆ ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਸਬੰਧੀ ਪਿੰਡ ਢੋਲਣਮਾਰਾ ਵਿਖੇ ਮੈਗਾ ਕੈਂਪ

ਮੋਰਿੰਡਾ, 21 ਨਵੰਬਰ (ਪਿ੍ਤਪਾਲ ਸਿੰਘ)- ਭਾਰਤ ਸਰਕਾਰ ਦੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਨਜ਼ਦੀਕੀ ਪਿੰਡ ਢੋਲਣਮਾਜਰਾ ਵਿਖੇ ਮੈਗਾ ਕੈਂਪ ਲਗਾਇਆ ਗਿਆ ਜਿਸ ਵਿਚ ਪੰਜਾਬ ਸਰਕਾਰ ਦੇ 14 ...

ਪੂਰੀ ਖ਼ਬਰ »

ਬਾਬਾ ਗਾਜੀਦਾਸ ਕਲੱਬ ਸੋਤਲ ਬਾਬਾ ਵਲੋਂ ਕਰਵਾਏ ਕਬੱਡੀ ਕੱਪ 'ਚ ਧਨੌਰੀ ਦੀ ਟੀਮ ਜੇਤੂ

ਮੋਰਿੰਡਾ, 21 ਨਵੰਬਰ (ਕੰਗ)-ਬਾਬਾ ਗਾਜੀਦਾਸ ਕਲੱਬ ਅਤੇ ਗਰਾਮ ਪੰਚਾਇਤ ਪਿੰਡ ਸੋਤਲ ਬਾਬਾ ਵਲੋਂ ਕਬੱਡੀ ਖਿਡਾਰੀ ਕਰਨ ਗਿੱਲ ਦੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜਿੰਮੀ ਰਾਣਾ ਤੇ ਜਤਿੰਦਰ ਚੱਕਲ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਲੈ: ਜਨ ਬਿਕਰਮ ਸਿੰਘ ਦੇ ਸ਼ਹੀਦੀ ਦਿਨ 'ਤੇ ਕੀਤਾ ਜਾਵੇਗਾ ਯਾਦ

ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਲਾਦਾਖ ਦੇ ਹੀਰੋ ਵਜੋਂ ਸਤਿਕਾਰੇ ਜਾਂਦੇ ਅਮਰ ਸ਼ਹੀਦ ਲੈਫਟੀਨੇਟ ਜਨਰਲ ਬਿਕਰਮ ਸਿੰਘ (ਸਿਆਣੇ ਵਾਲੇ) ਦੇ ਸ਼ਹੀਦੀ ਦਿਨ 'ਤੇ ਲੈਫਟੀਨੇਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਵਿਖੇ 22 ...

ਪੂਰੀ ਖ਼ਬਰ »

ਡੂਮਛੇੜੀ ਵਿਖੇ ਧਾਰਮਿਕ ਸਮਾਗਮ ਕਰਵਾਇਆ

ਮੋਰਿੰਡਾ, 21 ਨਵੰਬਰ (ਪਿ੍ਤਪਾਲ ਸਿੰਘ)- ਨਜ਼ਦੀਕੀ ਪਿੰਡ ਡੂਮਛੇੜੀ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਬਾਬਾ ਗੁਰਵਿੰਦਰ ਸਿੰਘ ਡੂਮਛੇੜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਭਗਤ ਰਾਮ ਡੂਮਛੇੜੀ ਵਾਲੇ, ਬਾਬਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX