ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸੰਸਦ ਨੂੰ ਕੀਤਾ ਗੁਮਰਾਹ - ਕਾਂਗਰਸ ਨੇਤਾ
. . .  18 minutes ago
ਨਵੀਂ ਦਿੱਲੀ, 23 ਜੁਲਾਈ - ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨਾਲ ਜੁੜੇ ਮੁੱਦੇ 'ਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਰੱਖਿਆ ਮੰਤਰੀ (ਨਿਰਮਲਾ ਸੀਤਾ ਰਮਨ) ਨੇ ਸੰਸਦ ਨੂੰ ਗੁਮਰਾਹ ਕੀਤਾ...
ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  45 minutes ago
ਨਵੀਂ ਦਿੱਲੀ, 23 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਵਾਂਡਾ, ਯੁਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਜਿਸ 'ਚ ਕੌਮਾਂਤਰੀ...
ਹੁਸ਼ਿਆਰਪੁਰ 'ਚ ਡਾਇਰੀਏ ਦੀ ਲਪੇਟ 'ਚ ਆਏ 150 ਮਰੀਜ਼, ਇਕ ਔਰਤ ਦੀ ਮੌਤ
. . .  58 minutes ago
ਹੁਸ਼ਿਆਰਪੁਰ, 23 ਜੁਲਾਈ (ਬਲਜਿੰਦਰਪਾਲ ਸਿੰਘ)-ਪਿਛਲੇ 3 ਦਿਨਾਂ ਤੋਂ ਹੁਸ਼ਿਆਰਪੁਰ ਸ਼ਹਿਰ 'ਚ ਡਾਇਰੀਏ ਨੇ ਦਸਤਕ ਦਿੰਦਿਆਂ ਕਰੀਬ 150 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਡਾਇਰੀਏ ਦੀ ਲਪੇਟ 'ਚ ਆਉਣ ਨਾਲ ਟੀਨਾ ਪਤਨੀ ਸੁਰੇਸ਼ ਵਾਸੀ
ਗਊ ਕਤਲੇਆਮ ਦੇ ਵਿਰੁੱਧ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਅਲਵਰ ਭੀੜਤੰਤਰ ਮਾਮਲੇ 'ਚ ਜਾਰੀ ਹੋਏ ਆਪਣੇ ਵੀਡੀਓ 'ਤੇ ਭਾਜਪਾ ਦੇ ਵਿਧਾਇਕ ਟੀ. ਰਾਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵੀਡੀਓ 'ਚ ਕੁੱਝ ਵੀ ਗਲਤ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਭੀੜਤੰਤਰ ਦੇ ਮਾਮਲੇ ਉਦੋਂ ਤੱਕ...
ਸਾਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ - ਆਪ ਵਿਧਾਇਕ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ। ਕੈਨੇਡਾ ਦੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਉਲਝੇ ਹੋਏ ਸਨ ਕਿ ਇਹ ਉਨ੍ਹਾਂ ਦੀ ਨਿੱਜੀ ਯਾਤਰਾ...
ਮੋਟਰਸਾਈਕਲ ਨਾਲ ਆਵਾਰਾ ਗਾਂ ਦੇ ਟਕਰਾਉਣ ਕਾਰਨ ਹੋਈ ਨੌਜਵਾਨ ਦੀ ਮੌਤ
. . .  about 1 hour ago
ਮੰਡੀ ਲਾਧੂਕਾ 23 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਬੀਤੀ ਰਾਤ ਫਾਜਿਲਕਾ-ਫਿਰੋਜਪੁਰ ਮੁੱਖ ਮਾਰਗ 'ਤੇ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਇੱਕ ਮੋਟਰਸਾਈਕਲ ਸਵਾਰ ਦੇ ਅੱਗੇ ਅਵਾਰਾ ਗਾਂ ਆ ਜਾਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ....
100 ਸਾਲ ਪੁਰਾਣੀ ਇਮਾਰਤ ਦੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 2 hours ago
ਕੋਲਕਾਤਾ, 23 ਜੁਲਾਈ - ਪੱਛਮੀ ਬੰਗਾਲ ਦੇ ਸਿਆਲਦਾਹ 'ਚ 100 ਸਾਲ ਪੁਰਾਣੀ ਇਮਾਰਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਇਮਾਰਤ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੁਰੱਖਿਆ ਕਰਮੀਆਂ ਵੱਲੋਂ ਬਚਾਅ ਕਾਰਜ ਜਾਰੀ...
ਏਅਰਸੈਲ-ਮੈਕਸਿਸ ਮਾਮਲਾ : ਪੀ ਚਿਦੰਬਰਮ ਨੇ ਪਟਿਆਲਾ ਹਾਊਸ ਅਦਾਲਤ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 23 ਜੁਲਾਈ - ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਏਅਰਸੈਲ-ਮੈਕਸਿਸ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ...
ਸੁਨਿਆਰੇ 'ਤੇ ਹਮਲਾ ਕਰ ਕੇ ਲੁਟੇਰੇ 10 ਲੱਖ ਦਾ ਸੋਨਾ ਅਤੇ ਸਕੂਟਰੀ ਲੁੱਟ ਕੇ ਫ਼ਰਾਰ
. . .  about 2 hours ago
ਟਾਂਡਾ ਉੜਮੁੜ, 23 ਜੁਲਾਈ (ਦੀਪਕ ਬਹਿਲ)- ਟਾਂਡਾ ਨਜ਼ਦੀਕ ਇੱਕ ਸੁਨਿਆਰੇ 'ਤੇ ਲੁਟੇਰਿਆਂ ਨੇ ਹਮਲਾ ਕਰ ਕੇ ਅਤੇ ਉਸ ਕੋਲੋਂ 10 ਲੱਖ ਰੁਪਏ ਦਾ ਸੋਨਾ, ਨਕਦੀ ਅਤੇ ਸਕੂਟਰੀ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਸੁਨਿਆਰੇ ਦੀ ਪਹਿਚਾਣ ਅਸ਼ਵਨੀ ਵਰਮਾ ਦੇ ਰੂਪ....
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਜ਼ਖ਼ਮੀਆਂ ਦੀ ਗਿਣਤੀ ਵੱਧ ਕੇ ਹੋਈ 14
. . .  about 3 hours ago
ਟੋਰਾਂਟੋ, 23 ਜੁਲਾਈ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਡੈੱਨਫੋਰਥ ਅਤੇ ਲੋਗਾਨ ਐਵਨਿਊ 'ਚ ਐਤਵਾਰ ਸ਼ਾਮੀਂ (ਸਥਾਨਕ ਸਮੇਂ ਮੁਤਾਬਿਕ) ਹੋਈ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਹੁਣ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੱਧ ਕੇ 14 ਹੋ ਗਈ....
ਮੈਡੀਕਲ ਸਟੋਰ ਤੋਂ ਚੋਰਾਂ ਨੇ ਲੁੱਟੇ ਪੌਣੇ ਦੋ ਲੱਖ ਰੁਪਏ
. . .  about 3 hours ago
ਪਟਿਆਲਾ, 23 ਜੁਲਾਈ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ 'ਚੋਂ ਚੋਰ ਪੌਣੇ ਦੋ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ...
ਦਿੱਲੀ ਦੇ ਜੰਤਰ-ਮੰਤਰ 'ਤੇ ਫਿਰ ਹੋ ਸਕਣਗੇ ਵਿਰੋਧ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ 'ਤੇ ਲੱਗੀ ਰੋਕ ਨੂੰ ਹਟਾਉਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਬੋਟ ਕਲੱਬ 'ਤੇ ਵੀ ਪ੍ਰਦਰਸ਼ਨ ਹੋ ਸਕਣਗੇ। ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਚ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਜਾਂਚ ਏਜੰਸੀਆਂ 'ਤੇ ਆਨੰਦ ਸ਼ਰਮਾ ਦੀ ਟਿੱਪਣੀ ਕਾਰਨ ਪੈਦਾ ਹੋਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ...
ਕਾਂਗਰਸ ਨੇਤਾਵਾਂ ਨੇ ਕੀਤਾ ਸੰਸਦ ਭਵਨ ਸਾਹਮਣੇ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 23 ਜੁਲਾਈ- ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ, ਜਿਨ੍ਹਾਂ 'ਚ ਸੁਨੀਲ ਜਾਖੜ ਵੀ ਸ਼ਾਮਲ ਸੀ, ਵਲੋਂ ਇਹ ਪ੍ਰਦਰਸ਼ਨ ਬੇਰੁਜ਼ਗਾਰੀ ਦੇ ਵਿਰੋਧ 'ਚ...
ਕਪੂਰਥਲਾ 'ਚ ਪੁਲਿਸ ਨੇ ਬਰਾਮਦ ਕੀਤਾ ਸ਼ਰਾਬ ਦਾ ਵੱਡਾ ਜ਼ਖ਼ੀਰਾ
. . .  about 4 hours ago
ਸੁਭਾਨਪੁਰ, 23 (ਕੰਵਰ ਬਰਜਿੰਦਰ ਸਿੰਘ ਜੱਜ)- ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੂਟ 'ਚ ਪੁਲਿਸ ਵਲੋਂ ਸ਼ਰਾਬ ਦਾ ਇੱਕ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ 1500 ਨਾਜਾਇਜ਼ ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ...
ਦਿੱਲੀ : ਦਵਾਰਕਾ 'ਚ ਡਿੱਗੀ ਘਰ ਦੀ ਛੱਤ, ਦੋ ਦੀ ਮੌਤ
. . .  about 2 hours ago
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਇੱਕ ਦੀ ਮੌਤ, 13 ਜ਼ਖ਼ਮੀ
. . .  about 4 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
ਟੋਰੰਟੋ 'ਚ ਗੋਲੀਬਾਰੀ, ਕਈ ਮੌਤਾਂ ਦਾ ਖਦਸ਼ਾ
. . .  about 6 hours ago
ਹਿਮਾਚਲ ਪ੍ਰਦੇਸ਼ 'ਚ ਅਗਨੀਕਾਂਡ, ਪੰਜ ਮੌਤਾਂ
. . .  about 6 hours ago
ਕਾਬੁਲ ਦੇ ਹਵਾਈ ਅੱਡੇ ਕੋਲ ਆਤਮਘਾਤੀ ਧਮਾਕਾ
. . .  about 7 hours ago
ਤਿੰਨ ਅਫ਼ਰੀਕੀ ਦੇਸ਼ਾਂ ਦੇ ਦੌਰੇ 'ਤੇ ਅੱਜ ਰਵਾਨਾ ਹੋਣਗੇ ਮੋਦੀ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਬੁਖਾਰੇਸਟ ਡਾਇਵਰਟ ਕੀਤੀ ਗਈ ਜੈੱਟ ਏਅਰਵੇਜ਼ ਦੀ ਉਡਾਣ
. . .  1 day ago
ਅਮਿਤ ਸ਼ਾਹ ਨੇ ਲਤਾ ਮੰਗੇਸ਼ਕਰ ਨਾਲ ਕੀਤੀ ਮੁਲਾਕਾਤ
. . .  1 day ago
ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲਿਆ
. . .  1 day ago
ਡੀ.ਆਰ.ਆਈ. ਨੇ ਇਕ ਯਾਤਰੀ ਨੂੰ ਗੋਲਡ ਪੇਸਟ ਦੇ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਅਫ਼ਗ਼ਾਨਿਸਤਾਨ : ਆਤਮਘਾਤੀ ਬੰਮ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
550 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਵੈੱਬਸਾਈਟ ਲਾਂਚ
. . .  1 day ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਗ਼ਲਤ ਬਿਆਨ ਦੇਣ ਵਾਲਿਆਂ 'ਤੇ ਕਾਰਵਾਈ 'ਚ ਨਹੀਂ ਕਰਾਂਗਾ ਸੰਕੋਚ- ਰਾਹੁਲ
. . .  1 day ago
ਜੂਨੀਅਰ ਏਸ਼ੀਅਨ ਚੈਂਪਿਅਨਸ਼ਿਪ 'ਚ ਭਾਰਤੀ ਪਹਿਲਵਾਨ ਸਚਿਨ ਰਾਠੀ ਜਿੱਤਿਆ ਸੋਨ ਤਮਗਾ
. . .  1 day ago
ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ ਮਰੀਅਮ, ਪ੍ਰਸ਼ਾਸਨ ਨੇ ਕੀਤਾ ਇਨਕਾਰ
. . .  1 day ago
ਦੱਖਣੀ ਅਫਰੀਕਾ 'ਚ ਬੰਦੂਕਧਾਰੀਆਂ ਨੇ 11 ਟੈਕਸੀ ਚਾਲਕਾਂ ਦੀ ਕੀਤੀ ਹੱਤਿਆ
. . .  1 day ago
ਨਿਰਮਲ ਕੁਟੀਆ ਵਿਖੇ ਮਨਾਈ ਜਾ ਰਹੀ ਹੈ ਕਾਲੀ ਵੇਈਂ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਸੰਪਾਦਕੀ

ਹੋਰ ਵਧ ਸਕਦੀਆਂ ਹਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ

ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਕਰੀਬ ਤਿੰਨ ਮਹੀਨਿਆਂ ਤੋਂ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਹੁਣ ਕਈ ਹੋਰ ਮਾਮਲਿਆਂ ਵਿਚ ਵੀ ਉਹ ਲਗਾਤਾਰ ਘਿਰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਡੇਰਾ ਮੁਖੀ ਦੇ ਖਿਲਾਫ਼ ਸੀ.ਬੀ.ਆਈ. ਅਦਾਲਤ ਵਿਚ ਡੇਰਾ ਪ੍ਰਬੰਧਕ ਰਹੇ ਰਣਜੀਤ ਸਿੰਘ ਅਤੇ ਸੰਪਾਦਕ ਛਤਰਪਤੀ ਦੇ ਕਤਲਾਂ ਦੇ ਮਾਮਲਿਆਂ ਵਿਚ ਨਿਯਮਤ ਰੂਪ ਨਾਲ ਸੁਣਵਾਈ ਚੱਲ ਰਹੀ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਅੰਤਿਮ ਪੜਾਅ 'ਤੇ ਹੈ। ਕਿਸੇ ਵੀ ਸਮੇਂ ਇਸ ਮਾਮਲੇ ਦਾ ਫ਼ੈਸਲਾ ਆ ਸਕਦਾ ਹੈ। ਉਥੇ ਹੀ ਦੂਜੇ ਪਾਸੇ ਅਦਾਲਤ ਦੇ ਆਦੇਸ਼ 'ਤੇ ਡੇਰੇ ਦੀ ਸੰਪਤੀ ਅਤੇ ਲੈਣ-ਦੇਣ ਅਤੇ ਕੰਮ-ਕਾਜ ਦੀ ਆਮਦਨ ਕਰ ਵਿਭਾਗ ਅਤੇ ਈ.ਡੀ. ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਧਰ, 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਡੇਰਾ ਮੁਖੀ ਦੇ ਖਿਲਾਫ਼ ਦਰਜ ਐਫ.ਆਈ.ਆਰ. ਦੇ ਮਾਮਲੇ ਵਿਚ ਵੀ ਪੁਲਿਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿਚ ਵੀ ਡੇਰਾ ਮੁਖੀ 'ਤੇ ਕਿਸੇ ਵੀ ਸਮੇਂ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਸ ਮਾਮਲੇ ਵਿਚ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ 'ਤੇ ਪੰਚਕੂਲਾ ਪੁਲਿਸ ਥਾਣੇ ਵਿਚ ਪਹਿਲਾਂ ਹੀ ਐਫ.ਆਈ.ਆਰ. ਦਰਜ ਹੋ ਚੁੱਕੀ ਹੈ, ਜਿਸ ਵਿਚ ਡੇਰਾ ਮੁਖੀ ਨੂੰ ਇਨ੍ਹਾਂ ਹਿੰਸਕ ਘਟਨਾਵਾਂ ਦੀ ਸਾਜਿਸ਼ ਰਚਣ ਦਾ ਦੋਸ਼ੀ ਬਣਾਇਆ ਗਿਆ ਹੈ। ਇਸ ਸਭ ਦੌਰਾਨ ਡੇਰੇ ਦੇ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਪਿਛਲੇ ਮਹੀਨੇ ਸੀ.ਬੀ.ਆਈ. ਨੇ ਜ਼ਿਲ੍ਹਾ ਮੈਜਿਸਟਰੇਟ ਦੀ ਇਜਾਜ਼ਤ ਨਾਲ ਸੁਨਾਰੀਆ ਜੇਲ੍ਹ ਵਿਚ ਆ ਕੇ ਡੇਰਾ ਮੁਖੀ ਤੋਂ ਪੁੱਛਗਿਛ ਕੀਤੀ ਹੈ, ਕਿਉਂਕਿ ਪੰਚਕੂਲਾ ਹਿੰਸਾ ਵਿਚ ਫੜੇ ਗਏ ਕੁਝ ਲੋਕਾਂ ਦੀ ਡਾਕਟਰੀ ਜਾਂਚ ਕਰਵਾਏ ਜਾਣ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਵੀ ਨਿਪੁੰਸਕ ਬਣਾਇਆ ਗਿਆ ਸੀ। ਉਸ ਮਾਮਲੇ ਵਿਚ ਵੀ ਸੀ.ਬੀ.ਆਈ. ਨੇ ਹੌਲੀ-ਹੌਲੀ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਏਨਾ ਹੀ ਨਹੀਂ, ਪਿਛਲੇ ਹਫ਼ਤੇ ਉਨ੍ਹਾਂ ਤੋਂ ਰਾਜਸਥਾਨ ਪੁਲਿਸ ਨੇ ਵੀ ਅਦਾਲਤ ਦੀ ਇਜਾਜ਼ਤ ਨਾਲ ਇਕ ਔਰਤ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਪੁੱਛਗਿਛ ਕੀਤੀ ਸੀ। ਅਦਾਲਤ ਨੇ ਰਾਮ ਰਹੀਮ ਸਮੇਤ ਤਿੰਨ ਲੋਕਾਂ 'ਤੇ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਆਏ ਦਿਨ ਨਿੱਤ ਨਵੇਂ ਮਾਮਲੇ ਸਾਹਮਣੇ ਆਉਣ ਅਤੇ ਅਚਾਨਕ ਸਾਲਾਂ ਤੋਂ ਪਏ ਮਾਮਲਿਆਂ ਦੀ ਜਾਂਚ ਵਿਚ ਤੇਜ਼ੀ ਆਉਣ ਨਾਲ ਨਿਸਚਿਤ ਤੌਰ 'ਤੇ ਡੇਰਾ ਮੁਖੀ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ ਹਨ।
ਮਿਸ ਵਰਲਡ ਦਾ ਤਾਜ
ਮਿਸ ਵਰਲਡ ਮੁਕਾਬਲੇ ਦਾ ਖਿਤਾਬ ਜਿੱਤ ਕੇ ਹਰਿਆਣਾ ਦੀ ਇਕ ਧੀ ਮਾਨੁਸ਼ੀ ਛਿੱਲਰ ਨੇ ਭਾਰਤ ਵਾਸੀਆਂ ਦਾ ਸਿਰ ਉੱਚਾ ਕਰਨ ਦਾ ਕੰਮ ਕੀਤਾ ਹੈ। ਖੇਡਾਂ ਵਿਚ ਫੌਗਾਟ ਭੈਣਾਂ ਅਤੇ ਸਾਕਸ਼ੀ ਮਲਿਕ ਸਹਿਤ ਅਨੇਕ ਖਿਡਾਰੀਆਂ ਖ਼ਾਸ ਤੌਰ 'ਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਸਿਰਫ ਦੇਸ਼ ਨੂੰ ਮੈਡਲ ਦਿਵਾਏ ਸਗੋਂ ਦੇਸ਼ਵਾਸੀਆਂ ਨੂੰ ਉਨ੍ਹਾਂ 'ਤੇ ਮਾਣ ਵੀ ਹੈ। ਐਮ.ਬੀ.ਬੀ.ਐਸ. ਦੀ ਵਿਦਿਆਰਥਣ ਮਾਨੁਸ਼ੀ ਛਿੱਲਰ ਦਾ ਪਰਿਵਾਰ ਪੁਰਾਣੇ ਰੋਹਤਕ ਜ਼ਿਲ੍ਹੇ ਭਾਵ ਮੌਜੂਦਾ ਝੱਜਰ ਜ਼ਿਲ੍ਹੇ ਵਿਚ ਬਹਾਦੁਰਗੜ੍ਹ ਨਾਲ ਲਗਦੇ ਪਿੰਡ ਬਾਮਨੌਲੀ ਦਾ ਰਹਿਣ ਵਾਲਾ ਹੈ। ਮਾਨੁਸ਼ੀ ਦੇ ਮਾਤਾ-ਪਿਤਾ ਕਰੀਬ 17 ਸਾਲ ਪਹਿਲਾਂ ਇੱਥੋਂ ਦਿੱਲੀ ਜਾ ਕੇ ਰਹਿਣ ਲੱਗੇ ਸਨ, ਪਰ ਬਾਕੀ ਪੂਰਾ ਪਰਿਵਾਰ ਅਜੇ ਵੀ ਇੱਥੇ ਰਹਿੰਦਾ ਹੈ।
ਹਰਿਆਣਾ ਦੀ ਧੀ ਮਾਨੁਸ਼ੀ ਛਿੱਲਰ ਨੇ 17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਦਿਵਾ ਕੇ ਦੇਸ਼ ਦਾ ਸੁਪਨਾ ਸਾਕਾਰ ਕੀਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਮਾਨੁਸ਼ੀ ਤੋਂ ਪ੍ਰੇਰਨਾ ਲੈ ਕੇ ਸੂਬੇ ਦੀਆਂ ਹੋਰ ਬੇਟੀਆਂ ਵੀ ਹੁਣ ਅੱਗੇ ਆਉਣਗੀਆਂ। ਮਾਨੁਸ਼ੀ ਦੀ ਇਸ ਪ੍ਰਾਪਤੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਪ੍ਰਦੇਸ਼ ਵਿਚ ਲਿੰਗ ਅਨੁਪਾਤ ਵਿਚ ਹੋਰ ਵੀ ਜ਼ਿਆਦਾ ਸੁਧਾਰ ਹੋਣ ਦੇ ਨਾਲ-ਨਾਲ ਸੰਭਵ ਹੈ ਕਿ ਬੇਟੀਆਂ ਨੂੰ ਜ਼ਿਆਦਾ ਮਾਣ-ਸਨਮਾਨ ਮਿਲਣ ਲੱਗੇ ਅਤੇ ਭਰੂਣ ਹਤਿਆਵਾਂ ਵਿਚ ਵੀ ਕਮੀ ਆਵੇ।
ਵਧਣ ਲੱਗਾ ਪਦਮਾਵਤੀ ਫ਼ਿਲਮ ਦਾ ਵਿਰੋਧ
ਹਰਿਆਣਾ ਵਿਚ ਫ਼ਿਲਮ ਪਦਮਾਵਤੀ ਦਾ ਵਿਰੋਧ ਹੁਣ ਕਾਫ਼ੀ ਜ਼ਿਆਦਾ ਵਧਣ ਲੱਗਾ ਹੈ। ਇਸ ਫ਼ਿਲਮ ਨੂੰ ਲੈ ਕੇ ਸਮਾਜ ਦੇ ਇਕ ਵਰਗ ਦੇ ਲੋਕਾਂ ਦੇ ਨਾਲ-ਨਾਲ ਹਰਿਆਣਾ ਭਾਜਪਾ ਸਮੇਤ ਵੱਖ-ਵੱਖ ਦਲਾਂ ਦੇ ਨੇਤਾ ਵੀ ਖੁੱਲ੍ਹ ਕੇ ਵਿਰੋਧ ਵਿਚ ਆ ਗਏ ਹਨ। ਭਾਜਪਾ ਦੇ ਦੋ ਮੰਤਰੀਆਂ ਸਿਹਤ ਮੰਤਰੀ ਅਨਿਲ ਵਿੱਜ ਅਤੇ ਵਿਪੁਲ ਗੋਇਲ ਨੇ ਫ਼ਿਲਮ 'ਤੇ ਵਿਰੋਧ ਜਤਾਉਂਦਿਆਂ ਇਸ ਵਿਚ ਸੋਧ ਤੋਂ ਬਾਅਦ ਹੀ ਇਸ ਨੂੰ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਅਭੈ ਸਿੰਘ ਚੌਟਾਲਾ ਨੇ ਵੀ ਇਸ ਫ਼ਿਲਮ ਨੂੰ ਲੈ ਕੇ ਕਿਹਾ ਹੈ ਕਿ ਕਿਸੇ ਵੀ ਫ਼ਿਲਮ ਨਿਰਮਾਤਾ ਨੂੰ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਆਪਣੇ ਆਰਥਿਕ ਮੁਨਾਫ਼ੇ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੇ ਅਤੇ ਸਮਾਜਿਕ ਸਰੋਕਾਰ ਹਮੇਸ਼ਾ ਆਰਥਿਕ ਹਿਤਾਂ ਤੋਂ ਵੱਡੇ ਹੁੰਦੇ ਹਨ।
ਇਧਰ, ਫ਼ਿਲਮ ਪਦਮਾਵਤੀ ਦੇ ਵਿਵਾਦ 'ਤੇ ਹੁਣ ਭਾਜਪਾ ਦੇ ਸੂਬਾਈ ਬੁਲਾਰੇ ਅਤੇ ਭਾਜਪਾ ਦੇ ਮੁੱਖ ਮੀਡੀਆ ਕੋ-ਆਰਡੀਨੇਟਰ ਸੂਰਜ ਪਾਲ ਅਮੂ ਨੇ ਤਾਂ ਵਿਰੋਧ ਦੀਆਂ ਸਭ ਹੱਦਾਂ ਟੱਪ ਦਿੱਤੀਆਂ। ਉਨ੍ਹਾਂ ਨੇ ਫ਼ਿਲਮ ਦੇ ਨਾਇਕ ਰਣਵੀਰ ਸਿੰਘ ਨੂੰ ਧਮਕੀ ਦਿੱਤੀ ਹੈ ਕਿ ਉਹ ਫ਼ਿਲਮ ਦੇ ਪੱਖ ਵਿਚ ਕਹੇ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਲੱਤਾਂ ਤੋੜ ਦਿਆਂਗੇ। ਏਨਾ ਹੀ ਨਹੀਂ, ਸੂਰਜ ਪਾਲ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਇਸ ਫ਼ਿਲਮ ਨੂੰ ਕਦੇ ਵੀ ਪ੍ਰਦਰਸ਼ਿਤ ਨਹੀਂ ਹੋਣ ਦੇਣਗੇ। ਸੂਰਜ ਪਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਸ਼ੇਸ਼ ਅਧਿਕਾਰ ਦਾ ਪ੍ਰਯੋਗ ਕਰਦਿਆਂ ਇਸ ਫ਼ਿਲਮ ਨੂੰ ਕੂੜੇਦਾਨ ਵਿਚ ਪਾ ਦੇਣਾ। ਦਰਅਸਲ, ਰਣਵੀਰ ਸਿੰਘ ਨੇ ਫ਼ਿਲਮ ਪਦਮਾਵਤੀ ਨੂੰ ਲੈ ਕੇ ਦਿੱਤੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਫ਼ਿਲਮ ਦੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੇ ਨਾਲ ਹਨ। ਇਸ ਬਿਆਨ 'ਤੇ ਪਲਟਵਾਰ ਕਰਦਿਆਂ ਸੂਰਜ ਪਾਲ ਨੇ ਰਣਵੀਰ ਨੂੰ ਧਮਕੀ ਦਿੱਤੀ ਸੀ। ਸੂਰਜਪਾਲ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਫ਼ਿਲਮ ਨਾਇਕਾ ਦੀਪਿਕਾ ਪਾਦੁਕੋਣ ਅਤੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦਾ ਸਿਰ ਕਲਮ ਕਰਨ ਲਈ 5 ਕਰੋੜ ਦਾ ਇਨਾਮ ਰੱਖਣ ਵਾਲੇ ਮੇਰਠ ਦੇ ਨੌਜਵਾਨ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਸੀਂ 5 ਨਹੀਂ ਸਗੋਂ 10 ਕਰੋੜ ਰੁਪਏ ਦਿਆਂਗੇ ਜੇਕਰ ਕੋਈ ਅਜਿਹਾ ਕਰਦਾ ਹੈ। ਸੂਰਜ ਪਾਲ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਾਜਪਾ ਤੋਂ ਅਸਤੀਫ਼ਾ ਦੇਣਾ ਪਵੇ ਤਾਂ ਉਹ ਇਸ ਲਈ ਤਿਆਰ ਹਨ। ਉਨ੍ਹਾਂ ਨੇ ਰਾਜਪੂਤ ਸਭਾ ਦੇ ਸਮਾਗਮ ਵਿਚ ਕਿਹਾ ਕਿ ਫ਼ਿਲਮ ਪਦਮਾਵਤੀ ਭਾਰਤੀ ਸੰਸਕ੍ਰਿਤੀ ਅਤੇ ਨਾਰੀ ਸ਼ਕਤੀ ਦੀ ਬੇਇੱਜ਼ਤੀ ਹੈ ਅਤੇ ਇਸ ਨੂੰ ਕਿਸੇ ਹਾਲਤ ਵਿਚ ਵੀ ਸਹਿਣ ਨਹੀਂ ਕੀਤਾ ਜਾਵੇਗਾ। ਰਾਜਪੂਤ ਰਾਜਿਆਂ ਅਤੇ ਵੀਰਾਂਗਣਾ ਦੀਆਂ ਕੁਰਬਾਨੀਆਂ ਦੀ ਇਸ ਫ਼ਿਲਮ ਵਿਚ ਬੇਇੱਜ਼ਤੀ ਕੀਤੀ ਗਈ ਹੈ।
ਅਮੁ ਨੇ ਕਿਹਾ ਕਿ ਰਾਜਪੂਤਾਂ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਇਸ ਫ਼ਿਲਮ ਨਾਲ ਇਸ 'ਤੇ ਚੋਟ ਕੀਤੀ ਗਈ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਮੁ ਨੇ ਕਿਹਾ ਕਿ ਫ਼ਿਲਮ ਦੇ ਕੁਝ ਹਿੱਸੇ ਕੱਟਣ ਤੋਂ ਕੰਮ ਨਹੀਂ ਚੱਲੇਗਾ। ਪੂਰੀ ਫ਼ਿਲਮ ਨੂੰ ਹੀ ਕੂੜੇਦਾਨ ਵਿਚ ਪਾਉਣਾ ਪਏਗਾ। ਉਨ੍ਹਾਂ ਨੇ ਕਿਹਾ, ਅਸੀਂ ਇਸ ਫ਼ਿਲਮ ਨੂੰ ਕਿਸੇ ਹਾਲਤ ਵਿਚ ਵੀ ਚੱਲਣ ਨਹੀਂ ਦਿਆਂਗੇ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣੇ ਦੇ ਕਈ ਨੇਤਾ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ। ਸੂਰਜ ਪਾਲ ਅਮੁ ਹਰਿਆਣਾ ਭਾਜਪਾ ਦਾ ਪ੍ਰਮੁੱਖ ਚਿਹਰਾ ਹੈ ਅਤੇ ਉਨ੍ਹਾਂ ਦੇ ਬਿਆਨ ਨੇ ਸੂਬਾਈ ਭਾਜਪਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।


-ਵਿਸ਼ੇਸ਼ ਪ੍ਰਤੀਨਿਧੀ, ਅਜੀਤ ਸਮਾਚਾਰ
ਮੋ: 98554-65946

 

ਜਨਮ ਦਿਵਸ 'ਤੇ ਵਿਸ਼ੇਸ਼

ਬਹੁਪੱਖੀ ਸ਼ਖ਼ਸੀਅਤ ਦੇ ਧਾਰਨੀ ਸਨ ਡਾ: ਇੰਦਰਜੀਤ ਸਿੰਘ

ਜਿਹੜਾ ਮਨੁੱਖ ਉਨ੍ਹਾਂ ਦੇ ਨਾਲ ਕੁਝ ਸਮਾਂ ਬਤੀਤ ਕਰ ਲੈਂਦਾ ਸੀ, ਉਹ ਉਨ੍ਹਾਂ ਦਾ ਹੀ ਹੋ ਜਾਂਦਾ ਸੀ। ਉਨ੍ਹਾਂ ਦੇ ਮਿੱਠੇ ਬੋਲ ਮਿਲਣ ਵਾਲੇ ਨੂੰ ਏਨਾ ਪ੍ਰਭਾਵਿਤ ਕਰਦੇ ਸਨ ਕਿ ਉਹ ਮਨੁੱਖ ਸੋਚਣ ਲਈ ਮਜਬੂਰ ਹੋ ਜਾਂਦਾ ਕਿ, ਕੀ ਇਹ ਸ਼ਾਂਤ ਚਿਤ ਸ਼ਖ਼ਸੀਅਤ ਸਰਦਾਰ ਇੰਦਰਜੀਤ ...

ਪੂਰੀ ਖ਼ਬਰ »

ਫ਼ਿਲਮ ਨਿਰਮਾਤਾਵਾਂ ਨੂੰ ਮਿਲ ਰਹੀਆਂ ਧਮਕੀਆਂ 'ਤੇ ਖਾਮੋਸ਼ੀ ਕਿਉਂ ?

ਕੁਝ ਸੰਘਰਸ਼ਾਂ ਤੋਂ ਬਾਅਦ ਮੀਡੀਆ ਆਪਣੀ ਆਜ਼ਾਦੀ ਨੂੰ ਮਜ਼ਬੂਤ ਬਣਾ ਸਕਿਆ ਹੈ ਅਤੇ ਅੱਜ ਇਹ ਕਾਫੀ ਹੱਦ ਤੱਕ ਸਰਕਾਰੀ ਦਬਾਅ ਤੋਂ ਮੁਕਤ ਹੈ। ਫਿਰ ਵੀ ਕੁਝ ਅਜਿਹੀਆਂ ਸ਼ਕਤੀਆਂ ਹਨ, ਜਿਹੜੀਆਂ ਇਸ ਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੀਆਂ। ਪਰ ਦੁਨੀਆ ਦੇ ...

ਪੂਰੀ ਖ਼ਬਰ »

ਇਕ ਹੋਰ ਦਰਦਨਾਕ ਹਾਦਸਾ

ਲੁਧਿਆਣਾ ਵਿਚ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ਹੈ, ਜਿਸ ਵਿਚ ਅਨੇਕਾਂ ਜਾਨਾਂ ਚਲੇ ਗਈਆਂ ਹਨ। ਇਹ ਵੀ ਖਦਸ਼ਾ ਹੈ ਕਿ ਅੱਗ ਲੱਗਣ ਤੋਂ ਬਾਅਦ ਫੈਕਟਰੀ ਦੀ ਜੋ ਪੰਜ ਮੰਜ਼ਲਾ ਇਮਾਰਤ ਡਿੱਗੀ ਹੈ, ਉਸ ਹੇਠ ਹੋਰ ਵੀ ਵਿਅਕਤੀ ਦੱਬ ਗਏ ਹੋਣਗੇ। ਪਿਛਲੇ ਦਿਨੀਂ ਮੰਡੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX