ਤਾਜਾ ਖ਼ਬਰਾਂ


ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 6 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਨਵੀਂ ਦਿੱਲੀ, 15 ਦਸੰਬਰ-ਕਾਂਗਰਸੀ ਆਗੂ ਸਿੰਘਵੀ ਨੇ ਕਿਹਾ ਕਿ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਇਸ ਦਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 15 ਦਸੰਬਰ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ...
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਮੁੰਬਈ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 2 ਮਜ਼ਦੂਰ ਲਾਪਤਾ
. . .  1 day ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਤਿੰਨ ਤਲਾਕ ਸੰਬੰਧੀ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਕਪੂਰਥਲਾ / ਫਗਵਾੜਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਕਪੂਰਥਲਾ, 21 ਨਵੰਬਰ (ਸਡਾਨਾ)-ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸਾਹਿਬ ਬਾਵਿਆਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਬਾਵਿਆਂ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਸਕੂਲੀ ਬੱਚੇ ਤੇ ਬੈਂਡ ਪਾਰਟੀਆਂ ਸ਼ਾਮਲ ਸਨ ਤੇ ਗਤਕਾ ਅਖਾੜਾ ਦੇ ਨੌਜਵਾਨ ਸੰਗਤਾਂ ਨੂੰ ਬੀਰ ਰਸ ਦੇ ਕਰਤੱਵ ਦਿਖਾ ਰਹੇ ਸਨ | ਨਗਰ ਕੀਰਤਨ ਮੌਕੇ ਪ੍ਰਬੰਧਕਾਂ ਵਲੋਂ ਸਹਿਯੋਗੀ ਜਥੇਬੰਦੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਟ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ 'ਤੇ ਨਗਰ ਕੀਰਤਨ ਦਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੋਡੇ, ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਰਛਪਾਲ ਸਿੰਘ ਤੇ ਹੋਰ ਆਗੂਆਂ ਨੇ ਨਿੱਘਾ ਸਵਾਗਤ ਕੀਤਾ ਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਸਕੱਤਰ ਮਨਜੀਤ ਬਹਾਦਰ ਸਿੰਘ ਬਾਵਾ, ਉੱਜਲ ਸਿੰਘ, ਦਵਿੰਦਰਪਾਲ ਕੌਰ ਬਾਵਾ, ਅਰਵਿੰਦਰਜੀਤ ਸਿੰਘ ਸੂਰੀ, ਮਾਸਟਰ ਸੁਖਦੇਵ ਸਿੰਘ, ਗੁਰਦੀਪ ਸਿੰਘ, ਗੁਰਪਾਲ ਸਿੰਘ ਇੰਡੀਅਨ, ਰਣਜੀਤ ਕੌਰ, ਬਲਦੇਵ ਸਿੰਘ ਮਠਾਰੂ, ਵਰਿਆਮ ਸਿੰਘ ਕਪੂਰ, ਦਵਿੰਦਰ ਸਿੰਘ ਦੇਵ, ਜਸਵਿੰਦਰ ਸਿੰਘ ਬੱਤਰਾ, ਪ੍ਰੀਤਪਾਲ ਸਿੰਘ ਸੋਨੂੰ, ਹਰਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਥਿੰਦ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਮੋਹਿਤ ਸਿੰਘ, ਜਸਪਾਲ ਸਿੰਘ ਖੁਰਾਣਾ, ਬਾਬਾ ਜਸਵਿੰਦਰ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਗਰੋਵਰ, ਜਸਪਾਲ ਸਿੰਘ ਬੇਦੀ, ਬਲਜਿੰਦਰ ਕੌਰ ਧੰਜਲ, ਸੁਰਜੀਤ ਸਿੰਘ ਸਡਾਨਾ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਤੋਂ ਨਗਰ ਕੀਰਤਨ ਸਜਾਇਆ ਗਿਆ
ਫਗਵਾੜਾ,(ਅਸ਼ੋਕ ਕੁਮਾਰ ਵਾਲੀਆ)-ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਤੋਂ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਚੌੜਾ ਖੂਹ ਤੋਂ ਆਰੰਭ ਹੋ ਕੇ ਮੇਹਲੀ ਗੇਟ, ਗੁਰਦੁਆਰਾ ਜੱਟਾ, ਪਲਾਹੀ ਗੇਟ, ਗੁਰਦੁਆਰਾ ਟੂਟੀਆ, ਡੱਡਰ ਮੁਹੱਲਾ, ਗੁਰਦੁਆਰਾ ਨਿੰਮਾਵਾਲਾ ਚੋਕ, ਰਾਮਗੜ੍ਹੀਆ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਗੁੜਮੰਡੀ, ਗੁਰਦੁਆਰਾ ਬੰਗਾ ਰੋਡ ਅਕਾਲੀਆ, ਬਾਂਸਾਂ ਵਾਲਾ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ | ਇਸ ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ ਅਤੇ ਬੈਂਡ ਪਾਰਟੀਆਂ ਨੇ ਵੀ ਆਪਣੀਆਂ ਧੁੰਨਾ ਰਾਹੀ ਹਾਜ਼ਰੀ ਲਗਵਾਈ | ਇਸ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ 'ਤੇ ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਲਗਾਏ ਗਏ | ਇਸ ਮੌਕੇ 'ਤੇ ਪੰਜਾਬ ਪੁਲਿਸ ਵੱਲੋਂ ਵੀ ਸਲਾਮੀ ਵੀ ਦਿੱਤੀ ਗਈ | ਇਸ ਮੌਕੇ 'ਤੇ ਮੈਨੇਜਰ ਗੁਰਬਖ਼ਸ਼ ਸਿੰਘ ਬੱਚੀਵਿੰਡ, ਭਾਈ ਮਨਜੀਤ ਸਿੰਘ, ਪ੍ਰਧਾਨ ਏਕਮ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ ਰਾਵਲਪਿੰਡੀ, ਜਸਵੀਰ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ ਜੀਤਾ, ਸਰਬਜੀਤ ਸਿੰਘ, ਤਜਿੰਦਰ ਸਿੰਘ ਬਾਵਾ, ਦਵਿੰਦਰ ਸਿੰਘ, ਤਜਿੰਦਰ ਸਿੰਘ, ਆਦਿ ਹਾਜ਼ਰ ਸਨ | ਨਗਰ ਕੀਰਤਨ ਵਿਚ ਸਹਿਯੋਗੀਆਂ ਨੂੰ ਭਾਈ ਮਨਜੀਤ ਸਿੰਘ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ |

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਾਈਬਰ ਕੈਫਿਆਂ ਅਤੇ ਹੋਟਲਾਂ ਲਈ ਵੱਖ-ਵੱਖ ਹੁਕਮ ਜਾਰੀ

ਕਪੂਰਥਲਾ, 21 ਨਵੰਬਰ (ਅ.ਬ.)-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਸਮੂਹ ਸਾਈਬਰ ਕੈਫੇ, ਐਸ.ਟੀ.ਡੀ, ਪੀ.ਸੀ.ਓ., ਹੋਟਲ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਦਾ ਸਾਲਾਨਾ ਖੇਡ ਸਮਾਗਮ ਸੰਪਨ

ਨਡਾਲਾ, 21 ਨਵੰਬਰ (ਮਾਨ)-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਖੇਡ ਸਮਾਗਮ ਵਿਚ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਵਿਚ ਬੱਚਿਆਂ ਨੇ ...

ਪੂਰੀ ਖ਼ਬਰ »

ਮੇਹਲੀਆਣਾ - ਸੰਗਤਪੁਰ ਸੜਕ ਬਣਾਉਣ ਦੀ ਮੰਗ

ਖਲਵਾੜਾ, 21 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਮੇਹਲੀਆਣਾ ਤੋਂ ਸੰਗਤਪੁਰ ਨੂੰ ਜਾਣ ਵਾਲੀ ਸੜਕ ਤੇ ਡੂੰਘੇ ਖੱਡੇ ਪਏ ਹੋਏ ਹਨ ਜਿਸ ਕਾਰਨ ਇਹ ਡੂੰਘੇ ਖੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ | ਇਸ ਸੜਕ ਬਣੀ ਨੂੰ ਕਾਫ਼ੀ ਦੇਰ ਹੋ ਗਈ ਹੈ | ਫਗਵਾੜਾ ਤੋਂ ਘੰੁਮਣਾ ਤੱਕ ਅਤੇ ...

ਪੂਰੀ ਖ਼ਬਰ »

ਲੁਟੇਰੇ ਕਿਸਾਨ ਦੀਆਂ 4 ਮੱਝਾਂ, ਇਕ ਝੋਟਾ ਤੇ ਬੱਕਰੀ ਲੱਦ ਕੇ ਹੋਏ ਫ਼ਰਾਰ

ਸਿਧਵਾਂ ਦੋਨਾ, 21 ਨਵੰਬਰ (ਅਵਿਨਾਸ਼ ਸ਼ਰਮਾ)-ਇਲਾਕਾ ਸਿਧਵਾਂ ਦੋਨਾ ਅੰਦਰ ਰੋਜ਼ਾਨਾ ਚੋਰੀਆਂ ਦੇ ਵੱਧ ਰਹੇ ਰੁਝਾਨ ਨੂੰ ਦੇਖਦਿਆਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਨੇੜਲੇ ਪਿੰਡ ਭੰਡਾਲ ਦੋਨਾ ਦੇ ਕਿਸਾਨ ਅਜੀਤ ...

ਪੂਰੀ ਖ਼ਬਰ »

ਨਿਰਮਲ ਕੁਟੀਆ ਡੁਮੇਲੀ ਵਿਖੇ ਸੰਤ ਬਾਬਾ ਮਸਤ ਦੀ ਬਰਸੀ ਮਨਾਈ

ਫਗਵਾੜਾ/ਰਿਹਾਣਾ ਜੱਟਾਂ, 21 ਨਵੰਬਰ (ਅਸ਼ੋਕ ਕੁਮਾਰ ਵਾਲੀਆ, ਹਰਜੀਤ ਸਿੰਘ ਜੁਨੇਜਾ)-ਗੁਰਦੁਆਰਾ ਸੰਤ ਬਾਬਾ ਦਲੀਪ ਸਿੰਘ ਨਿਰਮਲ ਕੁਟੀਆ ਡੁਮੇਲੀ ਵਿਖੇ ਸੰਤ ਬਾਬਾ ਗਿਆਨ ਚੰਦ ਮਸਤ ਦੀ ਬਰਸੀ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਦੀ ਦੇਖ ਰੇਖ ਸ਼ਰਧਾ ਪੂਰਵਕ ਮਨਾਈ ਗਈ | ...

ਪੂਰੀ ਖ਼ਬਰ »

ਬਾਬਾ ਦੇਵ ਨਾਥ ਨਹੀਂ ਰਹੇ

ਖਲਵਾੜਾ, 21 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਖੇੜੀ ਦੇ ਗੱਦੀ ਨਸ਼ੀਨ ਬਾਬਾ ਦੇਵ ਨਾਥ ਆਈ ਪੰਥੀ ਦਾ ਇੰਗਲੈਂਡ ਵਿਚ ਦੇਹਾਂਤ ਹੋ ਗਿਆ | ਬਾਬਾ ਦੇਵ ਨਾਥ ਨੂੰ ਵਿਦੇਸ਼ ਗਿਆਂ 20 ਕੁ ਦਿਨ ਹੋਏ ਸਨ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਭਾਰਤ ਲਿਆਂਦਾ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ 'ਰਾਸ਼ਟਰੀ ਪੁਸਤਕਾਲਾ ਹਫ਼ਤੇ' ਨੂੰ ਸਮਰਪਿਤ ਲੈਕਚਰ ਕਰਵਾਇਆ

ਫਗਵਾੜਾ, 21 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ 'ਰਾਸ਼ਟਰੀ ਪੁਸਤਕਾਲਾ ਹਫ਼ਤੇ' ਨੂੰ ਸਮਰਪਿਤ ਕਾਲਜ ਟੀਚਿੰਗ ਸਟਾਫ਼ ਮੈਂਬਰਾਂ ਲਈ ਇਕ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦਾ ਵਿਸ਼ਾ -ਇੰਟਰਨੈੱਟ ਦੇ ਦੌਰ 'ਚ ਵੱਖ-ਵੱਖ ...

ਪੂਰੀ ਖ਼ਬਰ »

276 ਨਸ਼ੀਲੀਆਂ ਗੋਲੀਆਂ ਅਤੇ 7 ਗਾ੍ਰਮ ਹੈਰੋਇਨ ਸਮੇਤ ਦੋ ਕਾਬੂ

ਢਿਲਵਾਂ, 21 ਨਵੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)–ਢਿਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ 276 ਨਸ਼ੀਲੀਆਂ ਗੋਲੀਆਂ ਅਤੇ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਮੂਹਰੇ ਧਰਨਾ

ਕਪੂਰਥਲਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲੇ 'ਚ ਫਗਵਾੜਾ ਦੀ ਲੜਕੀਆਂ ਦੀ ਟੀਮ ਪਹਿਲੇ ਸਥਾਨ 'ਤੇ ਰਹੀ

ਕਪੂਰਥਲਾ, 21 ਨਵੰਬਰ (ਵਿ.ਪ੍ਰ.)-ਵਿਦਿਆਰਥੀਆਂ ਨੂੰ ਜਨਸੰਖਿਆ ਸਿੱਖਿਆ ਪ੍ਰੋਜੈਕਟ ਤਹਿਤ ਜਾਗਰੂਕ ਕਰਨ ਦੇ ਮਨੋਰਥ ਨਾਲ ਸਰਕਾਰੀ ਹਾਈ ਸਕੂਲ ਧਾਲੀਵਾਲ ਦੋਨਾ ਵਿਚ ਸਕੂਲ ਦੀ ਮੁੱਖ ਅਧਿਆਪਕਾ ਅਵਿਨਾਸ਼ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਲੋਕ ਨਾਚ ਦੇ ਮੁਕਾਬਲੇ ...

ਪੂਰੀ ਖ਼ਬਰ »

ਜੀ.ਟੀ. ਰੋਡ ਨੂੰ ਛੱਡ ਸ਼ਹਿਰ ਦੇ ਹੋਰ ਇਲਾਕਿਆਂ 'ਚ ਨਹੀ ਹੋਈ ਨਾਜ਼ਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਫਗਵਾੜਾ, 21 ਨਵੰਬਰ (ਹਰੀਪਾਲ ਸਿੰਘ)-ਨਗਰ ਨਿਗਮ ਫਗਵਾੜਾ ਵੱਲੋਂ ਪਿਛਲੇ ਦਿਨੀ ਜੀ.ਟੀ. ਰੋਡ 'ਤੇ ਰੇਲਵੇ ਰੋਡ ਚੌਾਕ ਤੋਂ ਸ਼ੂਗਰ ਮਿੱਲ ਚੌਾਕ ਇਲਾਕੇ ਦੇ ਵਿੱਚ ਨਾਜ਼ਾਇਜ਼ ਕਬਜ਼ੇ ਹਟਾਉਣ ਲਈ ਆਰੰਭੀ ਮੁਹਿੰਮ ਤਹਿਤ ਜਿੱਥੇ ਦੁਕਾਨਦਾਰਾਂ ਦੇ ਸ਼ੈਡ ਤੱਕ ਤੋੜ ਦਿੱਤੇ ਉਥੇ ...

ਪੂਰੀ ਖ਼ਬਰ »

45ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ

ਕਪੂਰਥਲਾ, 21 ਨਵੰਬਰ (ਅਮਰਜੀਤ ਕੋਮਲ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਪੂਰਥਲਾ 'ਚ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਿਯੋਗ ਨਾਲ 45ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਾਲਜ ਦੇ ਪ੍ਰਤੀਨਿਧ ਤਰੁਣ ਭੱਲਾ ਤੇ ...

ਪੂਰੀ ਖ਼ਬਰ »

ਹੋਟਲਾਂ, ਰੈਸਟੋਰੈਂਟਾਂ ਤੇ ਹੁੱਕਾ ਬਾਰਾਂ 'ਚ ਤੰਬਾਕੂ ਤੇ ਨਿਕੋਟੀਨ ਤੋਂ ਬਣੀਆਂ ਵਸਤੂਆਂ 'ਤੇ ਪਾਬੰਦੀ ਦੇ ਹੁਕਮ

ਕਪੂਰਥਲਾ, 21 ਨਵੰਬਰ (ਅ. ਬ.)-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਵਿਚ ਹੋਟਲ/ਰੈਸਟੋਰੈਂਟ ਅਤੇ ਹੁੱਕਾ ਬਾਰਾਂ ਆਦਿ ਵਿਚ ਤੰਬਾਕੂ ਅਤੇ ਨਿਕੋਟੀਨ ਵਰਗੇ ਨਸ਼ੀਲੇ ...

ਪੂਰੀ ਖ਼ਬਰ »

ਮੇਹਟਾਂ ਸਕੂਲ 'ਚ ਗਣਿਤ ਮੇਲਾ ਲਗਾਇਆ

ਫਗਵਾੜਾ, 21 ਨਵੰਬਰ (ਕਿੰਨੜਾ)-ਸਿੱਖਿਆ ਵਿਭਾਗ ਪੰਜਾਬ ਦੁਆਰਾ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ”' ਸਕੀਮ ਤਹਿਤ ਸਰਕਾਰੀ ਹਾਈ ਸਕੂਲ ਮੇਹਟਾਂ (ਜ਼ਿਲ੍ਹਾ ਕਪੂਰਥਲਾ) ...

ਪੂਰੀ ਖ਼ਬਰ »

ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 24, 25 ਨੂੰ

ਡਡਵਿੰਡੀ, 21 ਨਵੰਬਰ (ਸੰਧਾ)-ਨਵਾਂ ਪਿੰਡ ਦੋਨੇਵਾਲ ਦਾ ਰਿਵਾਇਤੀ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 24 ਤੇ 25 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜਵੰਤ ਸਿੰਘ ਚੰਦੀ, ਜਸਪਾਲ ਸਿੰਘ ਚਤਰਥ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ੴ ਕੀਰਤਨ ਸੁਸਾਇਟੀ ਵਲੋਂ ਸਾਲਾਨਾ 17ਵਾਂ ਕੀਰਤਨ ਦਰਬਾਰ ਕਰਵਾਇਆ

ਭੁਲੱਥ, 21 ਨਵੰਬਰ (ਮੁਲਤਾਨੀ)-ਭੁਲੱਥ ਇਲਾਕੇ ਦੀ ਸਿਰਮੌਰ ੴ ਕੀਰਤਨ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ 17ਵਾਂ ਕੀਰਤਨ ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਸਿੰਘ ਸਭਾ ਭੁਲੱਥ ਗਰਬੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਧਰਤੀ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਓ-ਨੰ. ਹਰਪਾਲ ਧਾਲੀਵਾਲ

ਢਿਲਵਾਂ, 21 ਨਵੰਬਰ (ਪ. ਪ. ਰਾਹੀਂ)-'ਅੱਜਕੱਲ੍ਹ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਵੱਧ ਗਈ ਹੈ | ਪ੍ਰਦੂਸ਼ਣ ਕਾਰਨ ਕਈ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਿਸਦਾ ਮੁੱਖ ਕਾਰਨ ਰੁੱਖਾਂ ਦੀ ਕਟਾਈ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਮਾਜ ਸੇਵਕ ਅਤੇ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਸੁਲਤਾਨਪੁਰ ਲੋਧੀ, 21 ਨਵੰਬਰ (ਨਰੇਸ਼ ਹੈਪੀ, ਥਿੰਦ)-ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗਾਜੀਪੁਰ (ਜਲੰਧਰ) ਦੇ ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਬੈਗ ਤੇ ਹੋਰ ਸਮਾਨ ਦਿੱਤਾ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ...

ਪੂਰੀ ਖ਼ਬਰ »

ਅਕਾਲ ਗਰੁੱਪ ਆਫ਼ ਇੰਸਟੀਚਿਊਟ ਵਿਚ ਬਾਲ ਵਿਕਾਸ ਮੌਕੇ ਵਿਸ਼ੇਸ਼ ਸਮਾਗਮ

ਸੁਲਤਾਨਪੁਰ ਲੋਧੀ, 21 ਨਵੰਬਰ (ਥਿੰਦ, ਹੈਪੀ, ਸੋਨੀਆ)-ਅਕਾਲ ਗਰੁੱਪ ਆਫ਼ ਇੰਸਟੀਚਿਊਟ ਵਿਚ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਬੱਚਿਆਂ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ...

ਪੂਰੀ ਖ਼ਬਰ »

ਪ੍ਰੀਤਾ ਲੀ ਲੈਸਨ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਦੋ ਰੋਜ਼ਾ ਖੇਡ ਸਮਾਗਮ ਸਮਾਪਤ

ਕਪੂਰਥਲਾ, 21 ਨਵੰਬਰ (ਅਮਰਜੀਤ ਕੋਮਲ)-ਸਥਾਨਕ ਪ੍ਰੀਤਾ ਲੀ ਲੈਸਨ ਸੀਨੀਅਰ ਸੈਕੰਡਰੀ ਸਕੂਲ ਦਾ 50ਵਾਂ ਸਾਲਾਨਾ ਦੋ ਰੋਜ਼ਾ ਖੇਡ ਸਮਾਗਮ ਕਰਵਾਇਆ ਗਿਆ | ਜਿਸ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪ੍ਰਨੀਤਬੀਰ ਕੌਰ ਤੇ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਮੁੱਖ ...

ਪੂਰੀ ਖ਼ਬਰ »

ਜੀ. ਟੀ. ਬੀ. ਇੰਟਰਨੈਸ਼ਨਲ ਸਕੂਲ 'ਚ ਲਗਾਇਆ ਬਾਲ ਮੇਲਾ

ਕਪੂਰਥਲਾ, 21 ਨਵੰਬਰ (ਵਿ.ਪ੍ਰ.)-ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਸਕੂਲ ਦੀ ਪਿ੍ੰਸੀਪਲ ਊਸ਼ਾ ਰਾਤਰਾ ਦੀ ਅਗਵਾਈ ਵਿਚ ਬਾਲ ਮੇਲਾ ਲਗਾਇਆ ਗਿਆ ਜਿਸ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਗੁਰਮਿੰਦਰ ਸਿੰਘ ਝੀਤਾ ਤੇ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਮਿੱਠੜਾ ਨੇ ਕੀਤਾ ਵਾਤਾਵਰਨ ਨੂੰ ਸਾਫ਼ ਰੱਖਣ ਲਈ ਮੁਹਿਮ ਦਾ ਆਗਾਜ਼

ਕਪੂਰਥਲਾ, 21 ਨਵੰਬਰ (ਵਿ. ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਐਨ.ਸੀ.ਸੀ. ਯੂਨਿਟ ਵਲੋਂ ਵਾਤਾਵਰਨ ਨੂੰ ਸਾਫ਼ ਰੱਖਣ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿਮ ਦਾ ਆਗਾਜ਼ ਕੀਤਾ ਗਿਆ | ਜਿਸ ਦੌਰਾਨ ਐਨ.ਸੀ.ਸੀ. ਕੈਡਿਟ ਆਪਣੇ ਪਿੰਡਾਂ ਵਿਚ ...

ਪੂਰੀ ਖ਼ਬਰ »

ਐਮ.ਜੀ.ਐਨ. ਪਬਲਿਕ ਸਕੂਲ ਦੀ ਆਥਲੈਟਿਕ ਮੀਟ ਸਮਾਪਤ

ਕਪੂਰਥਲਾ, 21 ਨਵੰਬਰ (ਵਿ.ਪ੍ਰ.)-ਐਮ.ਜੀ.ਐਨ ਪਬਲਿਕ ਸਕੂਲ ਕਪੂਰਥਲਾ ਦੀ 2 ਰੋਜ਼ਾ ਐਥਲੈਟਿਕ ਮੀਟ ਦੇ ਅੱਜ ਆਖ਼ਰੀ ਦਿਨ 14 ਸਾਲ ਉਮਰ ਵਰਗ ਦੇ ਲੜਕਿਆਂ ਵਿਚੋਂ ਅੰਮਿ੍ਤ ਸਿੰਘ ਤੇ ਲੜਕੀਆਂ ਵਿਚੋਂ ਦੀਪ ਜੋਤ ਕੌਰ ਬੈਸਟ ਐਥਲੀਟ ਐਲਾਨੇ ਗਏ | ਇਸੇ ਤਰ੍ਹਾਂ 16 ਸਾਲ ਦੀ ਉਮਰ ਵਰਗ ਦੇ ...

ਪੂਰੀ ਖ਼ਬਰ »

ਹੱਡਾ ਰੋੜੀ ਤੇ ਹੱਡਾ ਰੋੜੀ ਨੂੰ ਜਾਂਦੇ ਰਸਤੇ ਦੀ ਤੁਰੰਤ ਨਿਸ਼ਾਨਦੇਹੀ ਕਰਵਾਈ ਜਾਵੇ-ਪਰਮਜੀਤ ਸਿੰਘ

ਨਡਾਲਾ, 21 ਨਵੰਬਰ (ਮਾਨ)-ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੇ ਸਾਬਕਾ ਮੈਂਬਰ ਪਰਮਜੀਤ ਸਿੰਘ ਨਡਾਲਾ ਪੁੱਤਰ ਅਰਜੁਨ ਸਿੰਘ ਵਾਸੀ ਵਾਰਡ ਨੰਬਰ 10 ਨਡਾਲਾ ਨੇ ਕਿਹਾ ਕਿ ਨਡਾਲਾ- ਬੇਗੋਵਾਲ ਸੜਕ 'ਤੇ ਖਾਤਾ ਨੰਬਰ 489/665 ਖ਼ਸਰਾ ਨੰਬਰ 234/1-4 ਹੱਡਾ ਰੋੜੀ 'ਤੇ ਕੱੁਝ ਲੋਕਾਂ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਮਾਸਟਰ ਗੁਰਦੇਵ ਸਿੰਘ ਵਲੋਂ ਭਵਾਨੀਪੁਰ ਡਿਸਪੈਂਸਰੀ ਦਾ ਦੌਰਾ

ਕਪੂਰਥਲਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਮਾਸਟਰ ਗੁਰਦੇਵ ਸਿੰਘ ਨੇ ਪੇਂਡੂ ਡਿਸਪੈਂਸਰੀ ਭਵਾਨੀਪੁਰ ਦਾ ਦੌਰਾ ਕੀਤਾ, ਸਰਕਾਰ ਵਲੋਂ ਦਿੱਤੀ 2 ਲੱਖ ਰੁਪਏ ਦੀ ਗਰਾਂਟ ਨਾਲ ਬਣੇ ਫਾਰਮਾਸਿਸਟ ਦੇ ਕਮਰੇ ਦਾ ਨਿਰੀਖਣ ਕੀਤਾ | ਇਸ ...

ਪੂਰੀ ਖ਼ਬਰ »

ਸਰਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰੇ-ਕੋਂਡਲ

ਕਪੂਰਥਲਾ, 21 ਨਵੰਬਰ (ਸਡਾਨਾ)-ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਸੰਜੀਵ ਕੋਂਡਲ ਦੀ ਅਗਵਾਈ ਹੇਠ ਜਲੰਧਰ ਤੇ ਕਪੂਰਥਲਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੇ ਏਜੰਡੇ 'ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਬਲੇਰਖਾਨਪੁਰ ਦੇ ਛੱਪੜ ਦਾ ਨਿਰੀਖਣ

ਕਪੂਰਥਲਾ, 21 ਨਵੰਬਰ (ਅ.ਬ.)-ਸਿਹਤ ਵਿਭਾਗ ਦੀ ਟੀਮ ਨੇ ਅੱਜ ਬਲੇਰਖਾਨਪੁਰ ਦੇ ਛੱਪੜ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਛੱਪੜ ਸਾਫ਼ ਸੁਥਰਾ ਪਾਇਆ ਗਿਆ | ਨਿਰੀਖਣ ਟੀਮ ਦੇ ਮੈਂਬਰ ਹੈਲਥ ਸੁਪਰਵਾਈਜ਼ਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਟਾਹਲੀ ਸਾਹਿਬ ...

ਪੂਰੀ ਖ਼ਬਰ »

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ 24 ਦਾ ਸਫ਼ਰ-ਏ-ਸ਼ਹਾਦਤ ਸਮਾਗਮ-ਬੱਤਰਾ

ਕਪੂਰਥਲਾ, 21 ਨਵੰਬਰ (ਸਡਾਨਾ)-ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਤੇ ਬੇਅੰਤ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 24 ਨਵੰਬਰ ਰਾਤ 7 ਤੋਂ 12 ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਕਿਸਾਨਾਂ ਦੀਆਂ ਮੰਗਾਂ ਸਬੰਧੀ ਡੀ. ਸੀ. ਨੂੰ ਪੱਤਰ

ਕਪੂਰਥਲਾ, 21 ਨਵੰਬਰ (ਅ.ਬ.)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਕਪੂਰਥਲਾ ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਢਿਲਵਾਂ ...

ਪੂਰੀ ਖ਼ਬਰ »

ਪ੍ਰਵਾਨਾ ਯਾਦਗਾਰੀ ਮੇਲਾ 26 ਨੂੰ -ਤਿਆਰੀਆਂ ਜ਼ੋਰਾਂ 'ਤੇ

ਕਾਲਾ ਸੰਘਿਆਂ, 21 ਨਵੰਬਰ (ਸੰਘਾ)-ਮਰਹੂਮ ਸੂਫ਼ੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ਵਿਚ 26ਵਾਂ ਸਾਲਾਨਾ ਸੱਭਿਆਚਾਰਕ ਮੇਲਾ 26 ਨਵੰਬਰ ਦਿਨ ਐਤਵਾਰ ਨੂੰ ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਅਠੌਲਾ ਵੱਲੋਂ ਕਰਵਾਇਆ ਜਾ ਰਿਹਾ ਹੈ | ਮੇਲੇ ਦੀ ਪ੍ਰਬੰਧਕ ਕਮੇਟੀ ਵੱਲੋਂ ...

ਪੂਰੀ ਖ਼ਬਰ »

ਪੰਜਾਬ ਕਾਰਨੀਵਾਲ ਮੇਲੇ ਦੀਆਂ ਰੌਣਕਾਂ ਜਾਰੀ

ਕਪੂਰਥਲਾ, 21 ਨਵੰਬਰ (ਸਡਾਨਾ)- ਇਤਿਹਾਸਕ ਸ਼ਹਿਰ ਦੇ ਪੁਰਾਤਨ ਸ਼ਾਲੀਮਾਰ ਬਾਗ਼ ਵਿਚ ਫਿਰ ਤੋਂ ਪੰਜਾਬ ਕਾਰਨੀਵਾਲ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆ ਹਨ ਅਤੇ ਸ਼ਹਿਰ ਤੇ ਪਿੰਡਾਂ ਦੇ ਲੋਕ ਇੱਥੇ ਪੁੱਜ ਕੇ ਮੇਲੇ ਦਾ ਆਨੰਦ ਮਾਣ ਰਹੇ ਹਨ | 10 ਨਵੰਬਰ ਤੋਂ 26 ਨਵੰਬਰ ਤੱਕ ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਦੇ ਵਿਦਿਆਰਥੀ ਪਿ੍ੰਸੀਪਲ ਸਮੇਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ

ਫਗਵਾੜਾ, 21 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਵਿਦਿਆਰਥੀ ਅਤੇ ਪਿ੍ੰਸੀਪਲ ਜ਼ੋਰਾਵਰ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਮਿਲਣ ਦਾ ਮੌਕਾ ਮਿਲਿਆ | ਬੀਤੇ ਦਿਨੀਂ ਰਾਸ਼ਟਰਪਤੀ ਭਵਨ ਵਿਚ ਬਾਲ ਦਿਵਸ ...

ਪੂਰੀ ਖ਼ਬਰ »

ਨਾਰਥ ਇੰਡੀਆ ਤੇ ਜੂਨੀਅਰ ਪੰਜਾਬ ਪਾਵਰਲਿਫਟਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ

ਨਡਾਲਾ, 21 ਨਵੰਬਰ (ਮਨਜਿੰਦਰ ਸਿੰਘ ਮਾਨ)-ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਵਲੋਂ ਪਿੰਡ ਡਾਲਾ ਵਿਖੇ ਨਾਰਥ ਇੰਡੀਆ ਤੇ ਜੂਨੀਅਰ ਪੰਜਾਬ ਪਾਵਰਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ, ਉਦਘਾਟਨ ਅਰਜਨਾ ਐਵਾਰਡੀ ਸੁਬਰੋਤੋ ਦੱਤਾ ਨੇ ਕੀਤਾ | ਇਸ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਬਸਪਾ ਅੰਬੇਡਕਰ ਕਾਂਗਰਸ ਦੀ ਵਾਅਦਾ ਖਿਲਾਫ਼ੀ ਵਿਰੁੱਧ ਜਲੰਧਰ 'ਚ ਰੋਸ ਵਿਖਾਵਾ ਕਰੇਗੀ-ਨਾਹਰ

ਕਪੂਰਥਲਾ, 21 ਨਵੰਬਰ (ਵਿ.ਪ੍ਰ.)-ਬਸਪਾ ਅੰਬੇਡਕਰ ਦੇ ਆਗੂ ਤੇ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਤੇ ਵਾਲਮੀਕ ਮਜ਼੍ਹਬੀ ਸਿੱਖ ਸਮਾਜ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਜਾਣੂ ਕਰਵਾਉਣ | ਇਹ ਸ਼ਬਦ ਦੇਵੀ ਦਾਸ ਨਾਹਰ ਕੌਮੀ ...

ਪੂਰੀ ਖ਼ਬਰ »

ਸ਼ੁੱਭ ਕਰਮਨ ਵਲੋਂ ਲਗਾਏ ਮੁਫ਼ਤ ਅੱਖਾਂ ਦੇ ਕੈਂਪ 'ਚ 600 ਮਰੀਜ਼ਾਂ ਦੀ ਜਾਂਚ

ਨਡਾਲਾ, 21 ਨਵੰਬਰ (ਮਾਨ)-ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੀ ਸਹਿਯੋਗੀ ਸੰਸਥਾ ਸ਼ੁੱਭ ਕਰਮਨ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਥਿੰਦ ਆਈ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿਚ ਲੋੜਵੰਦਾਂ ...

ਪੂਰੀ ਖ਼ਬਰ »

ਫਾਲਕਨ ਇੰਟਰਨੈਸ਼ਨਲ ਸਕੂਲ 'ਚ ਕਵਿਤਾ ਮੁਕਾਬਲੇ ਕਰਵਾਏ

ਸੁਲਤਾਨਪੁਰ ਲੋਧੀ, 21 ਨਵੰਬਰ (ਥਿੰਦ, ਹੈਪੀ, ਸੋਨੀਆ)-ਫਾਲਕਨ ਇੰਟਰਨੈਸ਼ਨਲ ਸਕੂਲ ਵਿਚ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਅਤੇ ਕਰਨਲ ਅਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਡੇਜ਼ੀ ਸੇਠੀ ਦੀ ਅਗਵਾਈ ਹੇਠ ਛੋਟੇ ਬੱਚਿਆਂ ਦੇ ਕਵਿਤਾ ...

ਪੂਰੀ ਖ਼ਬਰ »

ਸ਼੍ਰੋਮਣੀ ਕਵੀਸ਼ਰ ਜੋਗਾ ਸਿੰਘ ਜੋਗੀ ਨਮਿਤ ਸ਼ਰਧਾਂਜਲੀ ਸਮਾਗਮ

ਬਾਬਾ ਬਕਾਲਾ ਸਾਹਿਬ, 21 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਵੀਸ਼ਰੀ ਜਗਤ ਦੇ ਬਾਬਾ ਬੋਹੜ, ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਜੀਪ ਖੋਹ ਕੇ ਫਰਾਰ, ਕੇਸ ਦਰਜ

ਫਗਵਾੜਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਫਗਵਾੜਾ-ਜਲੰਧਰ ਜੀ.ਟੀ. ਰੋਡ 'ਤੇ ਚਹੇੜੂ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਕ ਵਿਅਕਤੀ ਦੀ ਜੀਪ ਖੋਹ ਕੇ ਫਰਾਰ ਹੋ ਗਏ | ਪੁਲਿਸ ਨੇ ਇਸ ਘਟਨਾ ਸੰਬੰਧੀ ਕੇਸ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਨਸੀਮ ...

ਪੂਰੀ ਖ਼ਬਰ »

'ਆਪ' ਆਗੂ ਜੋਗਿੰਦਰ ਸਿੰਘ ਸਾਬਕਾ ਕੌਾਸਲਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਬੇਗੋਵਾਲ, 21 ਨਵੰਬਰ (ਸੁਖਜਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਸੀਨੀਅਰ ਆਗੂ ਤੇ ਟਿਕਟ ਦੇ ਮੁੱਖ ਦਾਅਵੇਦਾਰ ਰਹੇ ਜੋਗਿੰਦਰ ਸਿੰਘ ਸਾਬਕਾ ਕੌਾਸਲਰ ਅੱਜ ਆਪਣੇ ਸਾਥੀਆਂ ਸਮੇਤ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ...

ਪੂਰੀ ਖ਼ਬਰ »

ਸੰਗਤਾਂ ਨੇ ਆਰੰਭ ਕੀਤੇ ਸ੍ਰੀ ਸਹਿਜ ਪਾਠ ਸਾਹਿਬ

ਕਪੂਰਥਲਾ, 21 ਨਵੰਬਰ (ਸਡਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਆਰੰਭੀ ਗਈ ਸਹਿਜ ਪਾਠਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਸਾਧ ਸੰਗਤ ਸਾਹਿਬ ਮੁਹੱਲਾ ਕਿਲ੍ਹੇਵਾਲਾ ਵਿਖੇ ਹੋਏ ਧਾਰਮਿਕ ਸਮਾਗਮ ...

ਪੂਰੀ ਖ਼ਬਰ »

2 ਕਿਸਾਨਾਂ ਦੇ 8 ਕੀਮਤੀ ਪਸ਼ੂ ਚੋਰੀ

ਕਾਲਾ ਸੰਘਿਆਂ, 21 ਨਵੰਬਰ (ਸੰਘਾ)-ਦੋ ਦਿਨ ਪਹਿਲਾਂ ਪਿੰਡ ਅਠੋਲਾ ਦੇ ਕਿਸਾਨ ਬਲਦੇਵ ਸਿੰਘ ਦੀਆਂ 2 ਦੁਧਾਰੂ ਮੱਝਾਂ ਕਟੜੂਆਂ ਸਮੇਤ ਚੋਰੀ ਹੋਣ ਉਪਰੰਤ ਬੀਤੀ ਰਾਤ ਪਿੰਡ ਨਰੰਗਪੁਰ ਦੇ ਜਸਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਦੀਆਂ 4 ਮੱਝਾਂ ਅਤੇ ਇੱਕ ਝੋਟਾ ਅਤੇ ਤਰਸੇਮ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਵੱਖ-ਵੱਖ ਕੇਸਾਂ 'ਚ ਦੋ ਬਰੀ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਵੰਤ ਸਿੰਘ ਵਾਸੀ ਪਚਰੰਗਾ ਨੂੰ ਬਰੀ ਕੀਤੇ ਜਾਣ ਦਾ ਹੁਕਮ ...

ਪੂਰੀ ਖ਼ਬਰ »

ਪੰਜਾਬ ਸਰਕਾਰ ਚੌਕੀਦਾਰਾਂ ਦੀ ਤਨਖ਼ਾਹ ਗੁਆਂਢੀ ਰਾਜਾਂ ਦੇ ਬਰਾਬਰ ਕਰੇ-ਮਦਨ ਲਾਲ

ਰਿਹਾਣਾ ਜੱਟਾਂ, 21 ਨਵੰਬਰ (ਹਰਜੀਤ ਸਿੰਘ ਜੁਨੇਜਾ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ (ਨੀਟੂ) ਫਗਵਾੜਾ ਬਲਾਕ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਚੌਕੀਦਾਰ ਦੀ ਤਨਖ਼ਾਹ ਸਰਕਾਰ ਘੱਟੋ-ਘੱਟ ਆਪਣੇ ਗੁਆਂਢੀ ਰਾਜਾਂ ਦੇ ਬਰਾਬਰ ਚੌਕੀਦਾਰਾਂ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਗਣਿਤ ਮੇਲਾ ਕਰਵਾਇਆ

ਭੁਲੱਥ, 21 ਨਵੰਬਰ (ਮੁਲਤਾਨੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਕਮਰਾਏ ਵਿਖੇ ਗਣਿਤ ਮੇਲਾ ਲਗਾਇਆ ਗਿਆ | ਇਸ ਮੌਕੇ ਮਨਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX