ਤਾਜਾ ਖ਼ਬਰਾਂ


ਅੰਮ੍ਰਿਤਸਰ ਰੇਲ ਹਾਦਸਾ : ਇਸ ਹਾਦਸੇ ਦੀ ਹੋਵੇਗੀ ਮੈਜਿਸਟਰੇਟ ਜਾਂਚ - ਕੈਪਟਨ
. . .  9 minutes ago
ਵਧੇਰੇ ਲਾਸ਼ਾਂ ਦੀ ਪਹਿਚਾਣ ਹੋ ਗਈ ਹੈ- ਕੈਪਟਨ
. . .  11 minutes ago
ਅੰਮ੍ਰਿਤਸਰ ਰੇਲ ਹਾਦਸਾ : 4 ਹਫ਼ਤਿਆਂ 'ਚ ਦਿੱਤੀ ਜਾਵੇ ਇਸ ਹਾਦਸੇ ਦੀ ਰਿਪੋਰਟ - ਕੈਪਟਨ
. . .  12 minutes ago
ਮੈਂ ਕੱਲ੍ਹ ਇਜ਼ਰਾਈਲ ਜਾ ਰਿਹਾ ਸਾਂ। ਹਵਾਈ ਅੱਡੇ 'ਤੇ ਮਿਲੀ ਹਾਦਸੇ ਦੀ ਸੂਚਨਾ- ਕੈਪਟਨ
. . .  12 minutes ago
ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਬਹੁਤ ਵੱਡਾ ਹੈ - ਕੈਪਟਨ
. . .  13 minutes ago
ਪੂਰੇ ਹਿੰਦੁਸਤਾਨ ਦੀ ਹਮਦਰਦੀ ਪੀੜਤਾਂ ਦੇ ਨਾਲ- ਕੈਪਟਨ
. . .  17 minutes ago
ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  20 minutes ago
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਕੈਪਟਨ
. . .  18 minutes ago
ਅੰਮ੍ਰਿਤਸਰ, 20 ਅਕਤੂਬਰ (ਰੇਸ਼ਮ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਨਾਨਕ ਦੇਵ ਹਸਪਤਾਲ 'ਚ ਪਹੁੰਚੇ ਹਨ। ਇੱਥੇ ਨੇ ਕੱਲ੍ਹ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਿਆ....
ਅੰਮ੍ਰਿਤਸਰ ਰੇਲ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ - ਲੁਹਾਨੀ
. . .  25 minutes ago
ਅੰਮ੍ਰਿਤਸਰ, 20 ਅਕਤੂਬਰ (ਸ਼ੈਲੀ) - ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੁਹਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ ਹੈ। ਇਸ ਲਈ ...
ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਕੈਪਟਨ
. . .  28 minutes ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕੱਲ੍ਹ ਦੁਸਹਿਰੇ ਮੌਕੇ ਵਾਪਰੇ ਰੂਹ ਕੰਬਾਊ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਿਆ। ਉੱਥੇ ਹੀ...
ਜੌੜਾ ਫਾਟਕ 'ਤੇ ਪਹੁੰਚੇ ਏ. ਆਈ. ਜੀ. ਕ੍ਰਾਈਮ ਵਿਜੈ ਪ੍ਰਤਾਪ
. . .  45 minutes ago
ਅੰਮ੍ਰਿਤਸਰ, 20 ਅਕਤੂਬਰ- ਅੰਮ੍ਰਿਤਸਰ 'ਚ ਕੱਲ੍ਹ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਜਾਂਚ ਦੇ ਸੰਬੰਧ 'ਚ ਏ. ਆਈ. ਜੀ. ਕ੍ਰਾਈਮ ਕੁੰਵਰ ਵਿਜੈ ਪ੍ਰਤਾਪ ਸਿੰਘ ਅੱਜ ਜੌੜਾ ਫਾਟਕ 'ਤੇ ਪਹੁੰਚੇ...
ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਪਹੁੰਚੇ ਕੈਪਟਨ
. . .  53 minutes ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ...
ਰੇਲ ਹਾਦਸੇ 'ਤੇ ਅੰਮ੍ਰਿਤਸਰ 'ਚ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ
. . .  59 minutes ago
ਅੰਮ੍ਰਿਤਸਰ, 20 ਅਕਤੂਬਰ (ਅਮਨ)- ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਅੱਜ ਲੋਕ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵਲੋਂ ਲਾਠੀਚਾਰਜ ਕੀਤੇ ਜਾਣ ਦੀਆਂ ਖ਼ਬਰਾਂ ਵੀ...
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਐੱਸ. ਜੀ. ਪੀ. ਸੀ. ਵਲੋਂ ਭੇਜਿਆ ਜਾ ਰਿਹਾ ਹੈ ਲੰਗਰ
. . .  about 1 hour ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਬੀਤੇ ਦਿਨ ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੂਹ ਕੰਬਾਊ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਲੰਗਰ ਭੇਜਿਆ ਜਾ...
ਅੰਮ੍ਰਿਤਸਰ ਰੇਲ ਹਾਦਸਾ : ਹਿਰਾਸਤ 'ਚ ਲਿਆ ਗਿਆ ਟਰੇਨ ਚਾਲਕ
. . .  about 1 hour ago
ਅੰਮ੍ਰਿਤਸਰ, 20 ਅਕਤੂਬਰ (ਸ਼ੈਲੀ)- ਅੰਮ੍ਰਿਤਸਰ 'ਚ ਕੱਲ੍ਹ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਆਰ. ਐੱਫ. ਪੀ. (ਰੇਲਵੇ ਪ੍ਰੋਟੈਕਸ਼ਨ ਫੋਰਸ) ਨੇ ਡੀ. ਐੱਮ. ਯੂ. (ਡੀਜ਼ਲ ਮਲਟੀਪਲ ਯੂਨਿਟ) ਦੇ ਚਾਲਕ ਨੂੰ ਹਿਰਾਸਤ 'ਚ ਲਿਆ ਗਿਆ ਹੈ। ਆਰ. ਐੱਫ. ਪੀ. ਨੇ ਚਾਲਕ...
ਅੰਮ੍ਰਿਤਸਰ ਰੇਲ ਹਾਦਸਾ : ਚਾਰ ਲੋਕਾਂ ਵਿਰੁੱਧ ਦਰਜ ਹੋਈ ਐੱਫ. ਆਈ. ਆਰ.
. . .  about 1 hour ago
ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  about 1 hour ago
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਦੋ ਦਿਨਾਂ ਕੌਮੀ ਬੈਠਕ ਅੱਜ ਤੋਂ
. . .  about 2 hours ago
ਅੰਮ੍ਰਿਤਸਰ ਪਹੁੰਚਣ ਲਈ ਏ. ਟੀ. ਐੱਸ. ਦੀ ਅਨੁਮਤੀ ਦਾ ਇੰਤਜ਼ਾਰ ਕਰ ਰਹੇ ਹਨ ਕੈਪਟਨ
. . .  about 2 hours ago
20 ਲਾਸ਼ਾਂ ਦੀ ਅਜੇ ਤੱਕ ਨਹੀਂ ਹੋਈ ਪਹਿਚਾਣ
. . .  about 3 hours ago
ਅੰਮ੍ਰਿਤਸਰ ਰੇਲ ਹਾਦਸਾ : 8 ਟਰੇਨਾਂ ਕੀਤੀਆਂ ਗਈਆਂ ਰੱਦ
. . .  about 3 hours ago
ਅੱਜ ਅੰਮ੍ਰਿਤਸਰ ਪੁੱਜਣਗੇ ਕੈਪਟਨ
. . .  about 4 hours ago
ਰੇਲਵੇ ਟਰੈਕ 'ਤੇ ਅਧਿਕਾਰੀਆਂ ਦਾ ਲਗਾਤਾਰ ਆਉਣ ਜਾਰੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
. . .  about 12 hours ago
ਅੰਮ੍ਰਿਤਸਰ ਪ੍ਰਸ਼ਾਸਨ ਦਾ ਹੈਲਪ ਲਾਈਨ ਨੰਬਰ : 0183- 2421050
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੇ ਹੈਲਪ ਲਾਈਨ ਨੰਬਰ-0183-22223171 , 0183-2564485
. . .  1 day ago
ਸ਼ੋਕ ਵਜੋਂ ਕੱਲ੍ਹ ਨੂੰ ਸਮੂਹਿਕ ਅਦਾਰੇ ਬੰਦ
. . .  1 day ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਛੁੱਟੀ ਦਾ ਐਲਾਨ
. . .  1 day ago
ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  1 day ago
ਬੀ.ਐਸ.ਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ
. . .  1 day ago
ਮੁੱਖ ਮੰਤਰੀ ਨੇ ਰੇਲ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  1 day ago
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  1 day ago
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  1 day ago
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  1 day ago
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  1 day ago
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  1 day ago
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  1 day ago
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  1 day ago
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  1 day ago
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  1 day ago
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  1 day ago
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  1 day ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  1 day ago
ਤਾਮਿਲਨਾਡੂ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਪਹਿਲਾ ਸਫ਼ਾ

ਸਾਈਬਰ ਖ਼ਤਰੇ ਦੇ ਮੁਕਾਬਲੇ ਲਈ ਜਾਣਕਾਰੀ ਸਾਂਝੀ ਕਰਨ ਦੇਸ਼-ਮੋਦੀ

ਸਾਈਬਰ ਸਪੇਸ 'ਤੇ ਵਿਸ਼ਵ ਕਾਨਫਰੰਸ
ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ, ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਕਨੀਕ ਰੁਕਾਵਟਾਂ ਦੂਰ ਕਰਦੀ ਹੈ ਪਰ ਲੋਕਤੰਤਰਿਕ ਵਿਸ਼ਵ ਨੂੰ ਸਾਈਬਰ ਹਮਲੇ ਦਾ ਇਕ ਵੱਡਾ ਖ਼ਤਰਾ ਹੈ ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ | ਇਸ ਲਈ ਸਾਰੇ ਦੇਸ਼ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਡਿਜੀਟਲ ਸਪੇਸ ਅੱਤਵਾਦ ਅਤੇ ਕੱਟੜਵਾਦ ਲਈ ਖੇਡ ਦਾ ਮੈਦਾਨ ਨਾ ਬਣੇ | ਪ੍ਰਧਾਨ ਮੰਤਰੀ ਨੇ ਡਿਜੀਟਲ ਸਪੇਸ ਅੱਤਵਾਦ ਅਤੇ ਕੱਟੜਵਾਦ ਲਈ ਖੇਡ ਦਾ ਮੈਦਾਨ ਬਣਨ ਦੇ ਖਤਰੇ ਿਖ਼ਲਾਫ਼ ਦੇਸ਼ਾਂ ਵਿਚਕਾਰ ਜਾਣਕਾਰੀ ਸਾਂਝੀ ਕੀਤੇ ਜਾਣ ਅਤੇ ਤਾਲਮੇਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿੱਜਤਾ ਅਤੇ ਕੌਮੀ ਸੁਰੱਖਿਆ ਵਿਚਕਾਰ ਵਧੀਆ ਸੰਤੁਲਨ ਰੱਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਖੁੱਲ੍ਹੇ ਤੇ ਪਹੁੰਚਯੋਗ ਇੰਟਰਨੈੱਟ ਦੀ ਤਲਾਸ਼ ਵਿਚ ਅਕਸਰ ਸਾਈਬਰ ਹਮਲਿਆਂ ਵਰਗੇ ਹਮਲੇ ਹੁੰਦੇ ਹਨ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਮਾਹਿਰ ਪੇਸ਼ੇਵਰਾਂ ਦੀ ਸਿੱਖਲਾਈ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਆਯੋਜਿਤ ਸਾਈਬਰ ਸਪੇਸ 'ਤੇ ਗਲੋਬਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਤਕਨੀਕ ਨਾਲ ਜੁੜ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਗੀਦ ਕੀਤੀ |
ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ 'ਚ ਸਾਈਬਰ ਖੇਤਰ 'ਚ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫ਼ੋਨ ਤੋਂ ਮੋਬਾਈਲ ਫ਼ੋਨ ਅਤੇ ਹੋਣ ਸੋਸ਼ਲ ਮੀਡੀਆ ਨੇ ਸੂਚਨਾ ਤਕਨੀਕ ਦੇ ਖੇਤਰ 'ਚ ਕਈ ਬਦਲਾਅ ਲਿਆਂਦੇ ਹਨ ਅਤੇ ਇਕ ਨੇ ਪੂਰੀ ਦੁਨੀਆ ਨੂੰ 'ਵਸੂਧੈਵਮ ਕਟੁਬੰਮਕ' ਦੀ ਭਾਰਤੀ ਧਾਰਨਾ ਵਾਂਗ ਇਕ ਬਣਾ ਦਿੱਤਾ ਹੈ | ਪਰ ਨਾਲ ਹੀ ਹੈਕਿੰਗ ਅਤੇ ਸਾਈਬਰ ਹਮਲਿਆਂ ਦੇ ਵੱਧ ਰਹੇ ਖ਼ਤਰੇ ਵੱਲ ਧਿਆਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਹਾਲਤਾਂ 'ਚ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਮਾਜ ਦਾ ਸੰਵੇਦਨਸ਼ੀਲ ਵਰਗ ਸਾਈਬਰ ਮੁਜ਼ਰਮਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਏ | ਇਥੇ ਜ਼ਿਕਰਯੋਗ ਹੈ ਕਿ ਇਸ ਸਾਲ ਮਈ ਅਤੇ ਜੂਨ 'ਚ ਆਲਮੀ ਪੱਧਰ 'ਤੇ ਸਾਈਬਰ ਹਮਲੇ ਕਾਰਨ 3 ਲੱਖ ਕੰਪਿਊਟਰ ਪ੍ਰਭਾਵਿਤ ਹੋਏ ਸਨ, ਜਿਸ ਕਾਰਨ ਬੈਂਕਾਂ ਸਮੇਤ ਕਈ ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਸੀ | ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱ ਖਿਆ ਦੇ ਅਹਿਮ ਮੁੱਦੇ ਨੂੰ ਰੁਜ਼ਗਾਰ ਮੁਖੀ ਬਣਾਉਣ ਦਾ ਸੁਝਾਅ ਦਿੰ ਦਿਆਂ ਕਿਹਾ ਕਿ ਇਸ ਨੂੰ ਨੌਜਵਾਨਾਂ ਲਈ ਇਕ ਆਕਰਸ਼ਕ ਪੇਸੇ ਵਜੋਂ ਉਭਾਰਿਆ ਜਾ ਸਕਦਾ ਹੈ | ਸਾਈਬਰ ਪੇਸ਼ੇਵਰਾਂ ਨੂੰ 'ਸਾਈਬਰ ਸੂਰਬੀਰਾਂ' ਦਾ ਨਾਂਅ ਦਿੰ ਦਿਆਂ ਮੋਦੀ ਨੇ ਕਿਹਾ ਕਿ ਪਾਰਦਰਸ਼ਤਾ, ਨਿੱਜਤਾ, ਵਿਸ਼ਵਾਸ ਅਤੇ ਸੁਰੱ ਖਿਆ ਦੇ ਮੁੱ ਦਿਆਂ 'ਤੇ ਧਿਆਨ ਦੇਣ ਦੀ ਲੋੜ ਹੈ | ਤਕਨੀਕ ਮੁਖੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਸਰਕਾਰ ਵਲੋਂ ਸ਼ੁਰੂ ਕੀਤੀਆਂ ਡਿਜ਼ੀਟਲ ਪਹਿਲਕਦਮੀ ਦਾ ਵੀ ਖੂਬ ਜ਼ਿਕਰ ਕੀਤਾ | ਮਾਈ ਗਰੋਵ ਪੋਰਟਲ, ਨਰਿੰਦਰ ਮੋਦੀ ਮੋਬਾਈਲ ਐਪ, 'ਪ੍ਰਗਤੀ' ਪਲੇਟਫਾਰਮ, 'ਉਮੰਗ' ਐਪ ਦੀ ਮਿਸਾਲ ਦਿੰ ਦਿਆਂ ਮੋਦੀ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਨਾ ਸਿਰਫ਼ ਕੌਮ ਨੂੰ ਗਤੀ ਮਿਲੀ ਸਗੋਂ ਲੋਕਾਂ ਦੀਆਂ ਸੁਵਿਧਾਵਾਂ 'ਚ ਵੀ ਖਾਸਾ ਇਜ਼ਾਫ਼ਾ ਹੋਇਆ ਹੈ | ਹਾਲੀਆ ਸਮੇਂ 'ਚ ਵਿਵਾਦਿਤ ਸੁਰਖੀਆਂ 'ਚ ਆਏ ਆਧਾਰ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਿਆਂ, ਆਧਾਰ ਅਤੇ ਮੋਬਾਈਲ ਨੇ ਭਿ੍ਸ਼ਟਾਚਾਰ ਨੂੰ ਘਟਾਉਣ ਅਤੇ ਪਾਰਦਰਸ਼ਤਾ ਲਿਆਉਣ 'ਚ ਮਦਦ ਕੀਤੀ ਹੈ | ਉਨ੍ਹਾਂ ਆਧਾਰ ਰਾਹੀਂ ਸਬਸਿਡੀ ਸਿੱਧਾ ਖਾਤਿਆਂ ਤੱਕ ਪਹੁੰਚਣ ਨੂੰ ਇਕ ਅਹਿਮ ਸਫ਼ਲਤਾ ਕਰਾਰ ਦਿੰ ਦਿਆਂ ਕਿਹਾ ਕਿ ਇਸ ਨਾਲ ਦਸ ਅਰਬ ਡਾਲਰ ਦੀ ਰਕਮ ਬਚਾਉਣ 'ਚ ਮਦਦ ਮਿਲੀ ਹੈ |

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ 'ਚ ਸ਼ਰਧਾ ਨਾਲ ਮਨਾਇਆ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)-ਅੱਜ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ਹੀਦੀ ਦਿਹਾੜੇ ਮੌਕੇ ਵੱਖ-ਵੱਖ ਥਾਈਾ ਸ਼ਰਧਾ ਸਹਿਤ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਕਈ ਥਾਈਾ ਨਗਰ ਕੀਰਤਨ ਵੀ ਸਜਾਏ ਗਏ | ਇਸ ਸਬੰਧੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਚਾਂਦਨੀ ਚੌਾਕ, ਨਵੀਂ ਸੜਕ, ਚਾਵੜੀ ਬਾਜ਼ਾਰ, ਹੌਜ ਕਾਜੀ, ਅਰਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪੰਚਕੂਈਆਂ ਰੋਡ, ਗੁਰਦੁਆਰਾ ਬੰਗਲਾ ਸਾਹਿਬ ਰੋਡ, ਗੋਲ ਡਾਕਖ਼ਾਨਾ, ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਿਤ ਪੰਤ ਮਾਰਗ ਤੋਂ ਹੁੰਦਾ ਹੋਇਆ ਦੇਰ ਸ਼ਾਮ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਜੈਕਾਰਿਆਂ ਦੀ ਗੰੂਜ 'ਚ ਸੰਪੂਰਨ ਹੋਇਆ | ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਪਣੇ ਸੰਦੇਸ਼ 'ਚ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਅਜੋਕੇ ਸਮੇਂ 'ਚ ਸਾਡੇ ਲਈ ਮਾਰਗ ਦਰਸ਼ਕ ਹਨ ਅਤੇ ਦੂਜਿਆਂ ਦੀ ਰੱਖਿਆ ਲਈ ਆਪਾ ਨਿਛਾਵਰ ਕਰਨ ਦਾ ਸੰਦੇਸ਼ ਦਿੰਦੀਆਂ ਹਨ |

ਪਹਿਲੀ ਤੋਂ ਬਿਜਲੀ ਬਿੱਲਾਂ 'ਚ ਵਸੂਲਿਆ ਜਾਵੇਗਾ 2 ਫ਼ੀਸਦੀ ਮਿਊਾਸਪਲ ਕਰ

ਜਲੰਧਰ, 23 ਨਵੰਬਰ (ਸ਼ਿਵ ਸ਼ਰਮਾ)-ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਸਾਲ 2017-18 ਦੀ ਬਿਜਲੀ ਮਹਿੰਗੀ ਹੋਣ ਤੋਂ ਬਾਅਦ ਵੀ ਬਿਜਲੀ ਮਹਿੰਗੀ ਹੋਣ ਦਾ ਕੰਮ ਜਾਰੀ ਹੈ, ਕਿਉਂਕਿ ਪਾਵਰਕਾਮ ਦੀ ਨਵੀਂ ਹਦਾਇਤ ਮੁਤਾਬਿਕ ਨਿਗਮਾਂ ਕਮੇਟੀਆਂ ਦੀ ਹੱਦ 'ਚ ਬਿਜਲੀ ਦੇ ਬਿੱਲਾਂ ਦੀ ਬਣਦੀ ਰਕਮ 'ਚ 2 ਫ਼ੀਸਦੀ ਮਿਊਾਸਪਲ ਟੈਕਸ 1 ਨਵੰਬਰ ਤੋਂ ਹੀ ਵਸੂਲ ਕੀਤਾ ਜਾਵੇਗਾ, ਜਿਸ ਤਰ੍ਹਾਂ ਪਾਵਰਕਾਮ ਨੇ ਵਿੱਤੀ ਵਰੇ੍ਹ ਦੀਆਂ ਵਧੀਆਂ 9.33 ਫ਼ੀਸਦੀ ਦੇ ਕਰੀਬ ਦਰਾਂ ਦੀ ਪਿਛਲੀ ਰਕਮ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਕਿਸ਼ਤਾਂ 'ਚ ਵਸੂਲਣ ਦਾ ਫ਼ੈਸਲਾ ਕੀਤਾ ਹੈ, ਉਸੇ ਤਰ੍ਹਾਂ ਬਿਜਲੀ ਦੇ ਬਿੱਲਾਂ ਦੀ ਰਕਮ 'ਚ 2 ਫ਼ੀਸਦੀ ਮਿਉਂਸਪਲ ਕਰ ਪਿਛਲੀ ਤਰੀਕ 1 ਨਵੰਬਰ ਤੋਂ ਲਾਗੂ ਹੋਇਆ ਸਮਝਿਆ ਜਾਵੇਗਾ ਜਦਕਿ ਇਸ ਬਾਰੇ ਪਾਵਰਕਾਮ ਨੇ ਆਪਣਾ ਸਰਕੁਲਰ 22 ਨਵੰਬਰ ਨੂੰ ਜਾਰੀ ਕੀਤਾ ਹੈ | ਨਵੀਂ ਜਾਰੀ ਹਦਾਇਤ ਮੁਤਾਬਿਕ 2 ਫ਼ੀਸਦੀ ਮਿਉਂਸਪਲ ਟੈਕਸ ਬਿਜਲੀ ਦੇ ਬਿੱਲਾਂ ਦੀ ਰਕਮ 'ਤੇ ਵਸੂਲ ਕੀਤਾ ਜਾਵੇਗਾ ਜਿਹੜਾ ਕਿ ਮਿਉਂਸਪਲ ਕਮੇਟੀਆਂ, ਨਿਗਮਾਂ, ਕਮੇਟੀਆਂ, ਮਿਉਂਸਪਲ ਕੌਾਸਲਾਂ ਤੇ ਨਗਰ ਪੰਚਾਇਤਾਂ ਦੀ ਹੱਦ 'ਚ ਸਾਰੇ ਤਰ੍ਹਾਂ ਦੇ ਖ਼ਪਤਕਾਰਾਂ ਤੋਂ ਵਸੂਲ ਕੀਤਾ ਜਾਵੇਗਾ | ਮਿਉਂਸਪਲ ਟੈਕਸ ਨਵੰਬਰ ਮਹੀਨੇ ਤੋਂ ਲਾਗੂ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ 30 ਜੂਨ ਤੱਕ ਬਿਜਲੀ ਦੇ ਬਿੱਲਾਂ 'ਚ 2 ਫ਼ੀਸਦੀ ਚੁੰਗੀ ਵਸੂਲ ਕੀਤੀ ਜਾਂਦੀ ਸੀ | ਸਾਲ ਦੇ ਆਖ਼ਰੀ ਮਹੀਨਿਆਂ 'ਚ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਮੌਜੂਦਾ ਵਿੱਤੀ ਵਰੇ੍ਹ ਦੀ ਬਿਜਲੀ ਮਹਿੰਗੀ ਕਰਨ ਤੋਂ ਬਾਅਦ ਬਿਜਲੀ ਦੇ ਮਾਮਲੇ 'ਚ ਖ਼ਪਤਕਾਰਾਂ ਨੂੰ ਲਗਾਤਾਰ ਝਟਕਾ ਮਿਲ ਰਿਹਾ ਹੈ | ਕਮਿਸ਼ਨ ਨੇ ਬਿਜਲੀ ਦੇ ਬਿੱਲਾਂ ਦਾ ਬਕਾਇਆ ਅਪ੍ਰੈਲ ਤੋਂ ਵਸੂਲਣ ਦਾ ਫ਼ੈਸਲਾ ਕੀਤਾ ਹੈ | ਨਾਲ ਹੀ ਫਿਕਸ ਚਾਰਜਿਜ਼ (ਨਿਰਧਾਰਤ ਦਰਾਂ) ਲਾਗੂ ਕਰ ਦਿੱਤੀਆਂ ਸਨ | ਨਿਰਧਾਰਤ ਦਰਾਂ ਲਾਗੂ ਹੋਣ ਤੋਂ ਬਾਅਦ ਸਾਰੇ ਖ਼ਪਤਕਾਰਾਂ ਨੂੰ ਝਟਕਾ ਲੱਗਾ ਸੀ ਅਤੇ ਖ਼ਾਸ ਕਰਕੇ ਸਨਅਤੀ ਯੂਨਿਟਾਂ ਨੂੰ ਕਰੋੜਾਂ ਰੁਪਏ ਫਿਕਸ ਚਾਰਜਿਜ਼ ਦੇ ਦੇਣੇ ਪੈਣੇ ਸਨ ਪਰ ਜਦੋਂ ਸਨਅਤੀ ਵਰਗ 'ਚ ਇਸ ਦਾ ਤਿੱਖਾ ਵਿਰੋਧ ਹੋਇਆ ਤਾਂ ਪਾਵਰਕਾਮ ਨੇ ਫਿਕਸ ਚਾਰਜਿਜ਼ 1 ਅਪ੍ਰੈਲ 2017 ਤੋਂ ਲਾਗੂ ਕਰਨ ਦੀ ਜਗ੍ਹਾ ਇਸ ਨੂੰ 1 ਜਨਵਰੀ 2018 ਤੋਂ ਵਸੂਲਣ ਦਾ ਫ਼ੈਸਲਾ ਕਰ ਲਿਆ ਸੀ | 1 ਜਨਵਰੀ ਨੂੰ ਫਿਕਸ ਚਾਰਜਿਜ਼ ਲਾਗੂ ਹੋਣ ਤੋਂ ਬਾਅਦ ਘੱਟੋ-ਘੱਟ ਚਾਰਜਿਜ਼ ਖ਼ਤਮ ਹੋ ਜਾਣਗੇ | ਸਨਅਤੀ ਵਰਗ ਲਈ ਚਾਹੇ 5 ਰੁਪਏ 'ਚ ਬਿਜਲੀ ਦੇਣ ਦਾ ਫ਼ੈਸਲਾ 1 ਜਨਵਰੀ ਤੋਂ ਲਾਗੂ ਕੀਤਾ ਜਾ ਸਕਦਾ ਹੈ ਪਰ ਅਜੇ ਤੱਕ ਵੱਡੀਆਂ ਭੱਠੀਆਂ ਵਾਲਿਆਂ ਨੂੰ ਕਰੀਬ 8.50 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਖ਼ਰਚਾ ਪੈ ਰਿਹਾ ਹੈ | ਇਸ 'ਚ 6.59 ਰੁਪਏ ਊਰਜਾ ਚਾਰਜਿਜ਼, 18 ਫ਼ੀਸਦੀ ਐਕਸਾਈਜ਼ ਡਿਊਟੀ, 5 ਫ਼ੀਸਦੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ, ਕਰੀਬ 1 ਜਾਂ 2 ਫ਼ੀਸਦੀ ਗਊ ਸੈੱਸ, ਬਿਜਲੀ ਮੀਟਰ ਦੇ ਕਿਰਾਏ ਸਮੇਤ ਵਸੂਲ ਕਰਕੇ ਸਨਅਤੀ ਯੂਨਿਟਾਂ ਨੂੰ 8.50 ਰੁਪਏ ਪ੍ਰਤੀ ਯੂਨਿਟ ਹਿਸਾਬ ਨਾਲ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਪੈਂਦੀ ਹੈ | ਉਂਜ ਪਾਵਰਕਾਮ ਨੇ ਇਸ ਸਾਲ ਦੀ ਜਿਹੜੀ ਬਿਜਲੀ ਮਹਿੰਗੀ ਕੀਤੀ ਹੈ ਉਸ ਮੁਤਾਬਿਕ ਲੋਕਾਂ ਦੇ ਨਵੇਂ ਭਾਅ ਦੇ ਬਿਜਲੀ ਦੇ ਬਿੱਲ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਆਉਣੇ ਸ਼ੁਰੂ ਹੋ ਜਾਣਗੇ | ਪਹਿਲੀ ਵਾਰ ਪਿਛਲੇ ਬਕਾਇਆ ਰਕਮ ਦੀਆਂ ਕਿਸ਼ਤਾਂ ਸਮੇਤ ਆਉਣ ਵਾਲੇ ਬਿਜਲੀ ਦੀਆਂ ਵਧੀਆਂ ਰਕਮਾਂ ਨਾਲ ਜ਼ਰੂਰ ਖ਼ਪਤਕਾਰ ਪ੍ਰੇਸ਼ਾਨ ਹੋ ਸਕਦੇ ਹਨ, ਜਦਕਿ ਬਿਜਲੀ ਮਾਮਲਿਆਂ ਦੇ ਮਾਹਰ ਤੇ ਲਘੂ ਉਦਯੋਗ ਭਾਰਤੀ ਦੇ ਕੌਮੀ ਆਗੂ ਵਿਜੇ ਤਲਵਾਰ ਨੇ ਪਾਵਰਕਾਮ ਤੋਂ ਸਨਅਤੀ ਯੂਨਿਟਾਂ ਲਈ 5 ਰੁਪਏ ਬਿਜਲੀ 1 ਨਵੰਬਰ ਤੋਂ ਲਾਗੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਨਅਤੀ ਵਰਗ ਦਾ ਨੁਕਸਾਨ ਘੱਟ ਹੋ ਸਕੇ |

ਪਲਾਸਟਿਕ ਫੈਕਟਰੀ ਦਾ ਮਾਲਕ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ

ਮਲਬਾ ਚੁੱਕਣ ਦਾ ਕੰਮ ਚੌਥੇ ਦਿਨ ਵੀ ਜਾਰੀ
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਨਅਤੀ ਖ਼ੇਤਰ-ਏ 'ਚ ਸੋਮਵਾਰ ਨੂੰ ਬਹੁਮੰਜ਼ਲੀ ਇਮਾਰਤ 'ਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ ਇਮਾਰਤ ਡਿਗਣ ਦੇ ਕਾਰਨ ਹੋਈ 13 ਵਿਅਕਤੀਆਂ ਦੀ ਮੌਤ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮਾਲਕ ਨੂੰ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਪੁਲਿਸ ਵਲੋਂ ਬੀਤੀ ਰਾਤ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਉਸ ਦੀ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਰਿਹਾਇਸ਼ ਤੋਂ ਗਿ੍ਫ਼ਤਾਰ ਕੀਤਾ ਸੀ | ਪਹਿਲਾਂ ਪੁਲਿਸ ਨੇ ਗੋਲਾ ਿਖ਼ਲਾਫ਼ 304-ਏ ਅਧੀਨ ਕੇਸ ਦਰਜ ਕੀਤਾ ਸੀ ਪਰ ਬੀਤੇ ਦਿਨ ਪੁਲਿਸ ਵਲੋਂ ਇਸ ਕੇਸ 'ਚ ਧਾਰਾ 304/ 337/ 338/ 427/ 285 ਦਾ ਵਾਧਾ ਕਰ ਦਿੱਤਾ ਸੀ | ਧਾਰਾ 304 ਗੈਰ-ਜ਼ਮਾਨਤੀ ਹੈ | ਬੀਤੀ ਰਾਤ ਪੁਲਿਸ ਵਲੋਂ ਗੋਲਾ ਦਾ ਸਿਵਲ ਹਸਪਤਾਲ 'ਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਸੀ |ਅੱਜ ਥਾਣਾ ਡਵੀਜ਼ਨ ਨੰਬਰ-2 ਦੇ ਐਸ.ਐਚ.ਓ. ਸ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਗੋਲਾ ਨੂੰ ਡਿਊਟੀ ਮੈਜਿਸਟੇ੍ਰਟ ਸ. ਸਰਵੇਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿਥੇ ਗੋਲਾ ਵਲੋਂ 6 ਦੇ ਕਰੀਬ ਵਕੀਲ ਪੇਸ਼ ਹੋਏ, ਜਦਕਿ ਸਰਕਾਰੀ ਪੱਖ ਵਲੋਂ ਜਾਂਚ ਅਧਿਕਾਰੀ ਐਸ.ਐਚ.ਓ. ਸ. ਗੁਰਵਿੰਦਰ ਸਿੰਘ ਨੇ ਵੀ ਬਹਿਸ ਕੀਤੀ | ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਘਟਨਾ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਅਜੇ ਵੀ ਮਲਬੇ ਹੇਠ ਹਨ | ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਮਾਲਕ ਗੋਲਾ ਦੀ ਅਣਗਹਿਲੀ ਕਾਰਨ ਹੋਇਆ ਹੈ ਅਤੇ ਉਹ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਹੈ | ਸਰਕਾਰੀ ਪੱਖ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤੇ ਅਜੇ 24 ਘੰਟੇ ਤੋਂ ਘੱਟ ਦਾ ਸਮਾਂ ਹੋਇਆ ਹੈ | ਘਟਨਾ ਅਤੇ ਇਮਾਰਤ ਸਬੰਧੀ ਉਸ ਤੋਂ ਪੁੱਛ ਪੜਤਾਲ ਕਰਨੀ ਹੈ ਅਤੇ ਦਸਤਾਵੇਜ਼ ਬਰਾਮਦ ਕਰਨੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਇਮਾਰਤ ਦੀ ਉਸਾਰੀ ਕਾਨੂੰਨੀ ਹੈ ਜਾਂ ਗ਼ੈਰਕਾਨੰੂਨੀ ਹੈ ਇਸ ਬਾਰੇ ਵੀ ਅਜੇ ਜਾਂਚ ਕਰਨੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋਸ਼ੀ ਨੇ ਵੱਖ-ਵੱਖ ਵਿਭਾਗਾਂ ਪਾਸੋਂ ਫ਼ੈਕਟਰੀ ਚਲਾਉਣ ਲਈ ਲਾਈਸੈਂਸ ਲਿਆ ਹੈ ਕਿ ਨਹੀਂ ਇਸ ਬਾਰੇ ਵੀ ਪਤਾ ਲਗਾਉਣਾ ਹੈ | ਇਸ ਲਈ ਗੋਲਾ ਦੇ 7 ਦਿਨ ਦੇ ਪੁਲਿਸ ਰਿਮਾਂਡ ਦੀ ਜ਼ਰੂਰਤ ਹੈ | ਸਫ਼ਾਈ ਪੱਖ ਦੇ ਵਕੀਲਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਹੈ ਕਿ ਫ਼ੈਕਟਰੀ 'ਚ ਹੋਇਆ ਹਾਦਸਾ ਮੰਦਭਾਗਾ ਸੀ ਅਤੇ ਇਸ ਲਈ ਗੋਲਾ ਨੂੰ ਦੁੱਖ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮਨਜ਼ੂਰੀਆਂ ਸਬੰਧੀ ਦਸਤਾਵੇਜ਼ ਵੱਖ-ਵੱਖ ਵਿਭਾਗਾਂ ਪਾਸ ਮਨਜ਼ੂਰ ਹੈ | ਸਰਕਾਰੀ ਪੱਖ ਅਤੇ ਸਫ਼ਾਈ ਪੱਖ ਵਿਚਾਲੇ ਜ਼ੋਰਦਾਰ ਬਹਿਸ ਹੋਈ | ਬਹਿਸ ਸੁਣਨ ਉਪਰੰਤ ਜੱਜ ਨੇ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਭਲਕੇ ਮੁੜ ਇਲਾਕਾ ਮੈਜਿਸਟੇ੍ਰਟ ਦੇ ਪੇਸ਼ ਕਰਨ ਦੇ ਹੁਕਮ ਦਿੱਤੇ | ਅੱਜ ਅਦਾਲਤ ਵਿਚ ਗੋਲਾ ਦੇ ਚਿਹਰੇ ਤੇ ਪ੍ਰੇਸ਼ਾਨੀ ਦਿਖਾਈ ਦੇ ਰਹੀ ਸੀ ਅਤੇ ਉਹ ਅਦਾਲਤ ਵਿਚ ਹੱਥ ਜੋੜ ਕੇ ਖੜ੍ਹਾ ਰਿਹਾ | ਦੂਜੇ ਪਾਸੇ ਅੱਜ ਹਾਦਸੇ ਵਾਲੀ ਥਾਂ 'ਤੇ ਮਲਬਾ ਚੁੱਕਣ ਦਾ ਕੰਮ ਚੌਥੇ ਦਿਨ ਵੀ ਜਾਰੀ ਰਿਹਾ | ਹੁਣ ਤੱਕ 60 ਪ੍ਰਤੀਸ਼ਤ ਦੇ ਕਰੀਬ ਮਲਬਾ ਚੁਕਿਆ ਗਿਆ ਹੈ, ਜਦਕਿ 40 ਪ੍ਰਤੀਸ਼ਤ ਮਲਬਾ ਅਜੇ ਵੀ ਹਾਦਸੇ ਵਾਲੀ ਥਾਂ 'ਤੇ ਪਿਆ ਹੈ | ਅੱਜ ਵੀ ਰਾਹਤ ਕੰਮਾਂ ਵਿਚ ਲੱਗਿਆ ਅਮਲਾ ਲੈਂਟਰ ਦਾ ਸਰੀਆ ਕੱਟਣ ਦੇ ਕੰਮ ਵਿਚ ਲੱਗਿਆ ਰਿਹਾ | ਅਜੇ ਵੀ ਮਲਬੇ 'ਚ ਤਿੰਨ ਫਾਇਰ ਬਿ੍ਗੇਡ ਮੁਲਾਜ਼ਮਾਂ ਦੀਆਂ ਲਾਸ਼ਾਂ ਦੱਬੀਆਂ ਹੋਈਆਂ ਹਨ | ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਕੋਈ ਵੀ ਲਾਸ਼ ਬਾਹਰ ਨਹੀਂ ਕੱਢੀ ਜਾ ਸਕੀ ਜਦਕਿ ਅੱਜ ਚੌਥੇ ਦਿਨ ਵੀ ਫਾਇਰ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਉਥੇ ਬੈਠ ਕੇ ਲਾਸ਼ ਮਿਲਣ ਦੀ ਉਡੀਕ ਕਰਦੇ ਰਹੇ |

ਸਈਦ ਦੀ ਰਿਹਾਈ ਪਾਕਿ ਦਾ ਅੱਤਵਾਦੀਆਂ ਨੂੰ ਸਹੀ ਠਹਿਰਾਉਣ ਦਾ ਯਤਨ-ਭਾਰਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਦੀ ਨਜ਼ਰਬੰਦੀ ਤੋਂ ਅਟੱਲ ਰਿਹਾਈ 'ਤੇ ਹੈਰਾਨਗੀ ਜ਼ਾਹਰ ਕਰਦਿਆਂ ਇਸ ਨੂੰ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ਵਲੋਂ ਮਨੋਨੀਤ ਅੱਤਵਾਦੀਆਂ ਨੂੰ ਸਹੀ ਠਹਿਰਾਉਣ ਦਾ ਯਤਨ ਦੱਸਿਆ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਪਾਕਿਸਤਾਨ ਦੀ ਅੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਪ੍ਰਤੀ ਗੰਭੀਰਤਾ ਦੀ ਘਾਟ ਅਤੇ ਉਸ ਦੇ ਗੈਰਮੁਲਕੀ ਤੱਤਾਂ ਨੂੰ ਢਾਲ ਤੇ ਸਮਰਥਨ ਦੇ ਭੈੜੇ ਮਨਸੂਬਿਆਂ ਦੀ ਪੁਸ਼ਟੀ ਹੁੰਦੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਥੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਭਾਰਤ ਅਤੇ ਸਮੁੱਚਾ ਭਾਈਚਾਰਾ ਗੁੱਸੇ ਵਿਚ ਹੈ ਕਿ ਸਈਦ ਦੇ ਅੱਤਵਾਦੀ ਹੋਣ ਦਾ ਇਕਬਾਲ ਕਰਕੇ ਅਤੇ ਸੰਯੁਕਤ ਰਾਸ਼ਟਰ ਵਲੋਂ ਮਨੋਨੀਤ ਅੱਤਵਾਦੀ ਨੂੰ ਆਪਣਾ ਮਾੜਾ ਏਜੰਡਾ ਜਾਰੀ ਰੱਖਣ ਲਈ ਰਿਹਾਅ ਕੀਤਾ ਜਾ ਰਿਹਾ ਹੈ |

ਪਾਕਿਸਤਾਨ ਜਾਧਵ ਦੀ ਮਾਂ ਤੇ ਪਤਨੀ ਦੀ ਸੁਰੱਿਖ਼ਆ ਦੀ ਗਾਰੰਟੀ ਦੇਵੇ-ਭਾਰਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਕਿ ਜੇਕਰ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨੂੰ ਪਾਕਿਸਤਾਨ ਦੌਰੇ 'ਤੇ ਜਾਣ ਦੀ ਇਜਾਜ਼ਤ ਮਿਲਦੀ ਹੈ ਤਾਂ ਪਾਕਿਸਤਾਨ ਸਾਨੂੰ ਉਨ੍ਹਾਂ ਦੋਵਾਂ ਦੀ ਸੁਰੱਿਖ਼ਆ ਦੀ ਸੁਤੰਤਰ ਗਾਰੰਟੀ ਦੇਵੇ | ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਾਧਵ ਦੀ ਮਾਂ ਤੇ ਪਤਨੀ ਦੇ ਪਾਕਿਸਤਾਨ ਦੌਰੇ ਦੌਰਾਨ ਅਤੇ ਉਨ੍ਹਾਂ ਦੇ ਉਥੇ ਠਹਿਰਨ ਮੌਕੇ ਉਨ੍ਹਾਂ ਕੋਲੋ ਕਿਸੇ ਵੀ ਤਰ੍ਹਾਂ ਦੀ
ਪੁੱਛਗਿੱਛ ਨਾ ਕਰਨ, ਉਨ੍ਹਾਂ ਨੂੰ ਪੇ੍ਰਸ਼ਾਨ ਨਾ ਕਰਨ ਵੀ ਬਾਰੇ ਪਾਕਿਸਤਾਨ ਨੂੰ ਕਿਹਾ ਗਿਆ ਹੈ | ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਕਤ ਦੋਵਾਂ ਔਰਤਾਂ ਦੇ ਪਾਕਿ ਦੌਰੇ ਦੌਰਾਨ ਉਥੇ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਕੂਟਨੀਤਕ ਅਧਿਕਾਰੀ ਨੂੰ ਉਨ੍ਹਾਂ ਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਥੋਂ ਤੱਕ ਕਿ ਜਾਧਵ ਨਾਲ ਮੁਲਾਕਤ ਦੌਰਾਨ ਵੀ ਉਹ ਉਨ੍ਹਾਂ ਦੇ ਨਾਲ ਹੋਵੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੁਲਾਕਾਤ ਦੀ ਪੇਸ਼ਕਸ਼ ਕਰਕੇ ਪਾਕਿਸਤਾਨ ਵਿਆਨਾ ਸਮਝੌਤੇ ਦੀਆਂ ਉਲੰਘਣਾ ਤੋਂ ਦੋਸ਼ਮੁਕਤ ਨਹੀਂ ਹੋ ਸਕਦਾ | ਉਨ੍ਹਾਂ ਦੱਸਿਆ ਕਿ ਅਸੀਂ ਪਾਕਿ ਦੀ ਪੇਸ਼ਕਸ਼ ਦਾ ਜਵਾਬ ਉਨ੍ਹਾਂ ਨੂੰ ਦੇ ਦਿੱਤਾ ਹੈ ਅਤੇ ਹੁਣ ਇਸਲਾਮਾਬਾਦ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਕਤ ਦੋਵੇਂ ਔਰਤਾਂ ਦੇ ਪਾਕਿ ਦੌਰੇ ਦੌਰਾਨ ਸਥਾਨਕ ਸਰਕਾਰ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕਰੇਗੀ | ਦੱਸਣਯੋਗ ਹੈ ਕਿ ਬੀਤੀ 10 ਨਵੰਬਰ ਨੂੰ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਜਾਧਵ ਨੂੰ ਉਸ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇਵੇਗਾ ਅਤੇ ਪਿਛਲੇ ਹਫ਼ਤੇ ਪਾਕਿਸਤਾਨ ਨੇ ਕਿਹਾ ਸੀ ਕਿ ਜਾਧਵ ਦੀ ਮਾਂ ਨਾਲ ਮੁਲਾਕਾਤ ਸਬੰਧੀ ਭਾਰਤ ਦੀ ਅਰਜ਼ੀ 'ਤੇ ਵੀ ਉਹ ਵਿਚਾਰ ਕਰ ਰਿਹਾ ਹੈ |

ਸਈਦ ਨਜ਼ਰਬੰਦੀ ਤੋਂ ਰਿਹਾਅ ਭਾਰਤ ਖਿਲਾਫ਼ ਉਗਲਿਆ ਜ਼ਹਿਰ

ਇਸਾਲਾਮਾਬਾਦ, 23 ਨਵੰਬਰ (ਪੀ. ਟੀ. ਆਈ.)-ਪਾਕਿ ਸਰਕਾਰ ਵੱਲੋਂ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਈਦ ਨੂੰ ਹੋਰ ਕਿਸੇ ਮਾਮਲੇ 'ਚ ਨਜ਼ਰਬੰਦ ਨਾ ਕਰਨ ਦੇ ਫ਼ੈਸਲੇ ਤੋਂ ਬਾਅਦ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ | ਆਪਣੇ ਘਰ ਵਿਚ ਨਜ਼ਰਬੰਦੀ ਤੋਂ ਰਿਹਾਈ ਪਿੱਛੋਂ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਭਾਰਤ ਖਿਲਾਫ਼ ਜ਼ਹਿਰ ਉਗਲਦਿਆ ਕਸ਼ਮੀਰ ਦੀ ਅਖੌਤੀ ਆਜ਼ਾਦੀ ਲਈ ਕੰਮ ਕਰਨ ਦਾ ਪ੍ਰਣ ਕੀਤਾ | ਦੇਰ ਰਾਤ ਉਸ ਦੀ ਰਿਹਾਈ ਸਮੇਂ ਜਮਾਤ ਉਦ-ਦਾਵਾ ਦੇ ਵੱਡੀ ਗਿਣਤੀ ਵਿਚ ਕਾਰਕੁਨ ਲਾਹੌਰ ਦੇ ਜੌਹਰ ਟਾਊਨ ਵਿਚ ਉਸ ਦੀ ਰਿਹਾਇਸ਼ ਸਾਹਮਣੇ ਇਕੱਤਰ ਹੋ ਗਏ | ਜਮਾਤ-ਉਦ-ਦਾਵਾ ਦੇ ਬੁਲਾਰੇ ਅਹਿਮਦ ਨਾਦੀਮ ਨੇ ਦੱਸਿਆ ਕਿ ਸਰਕਾਰ ਨੇ ਸਈਦ ਨੂੰ ਕਿਸੇ ਹੋਰ ਮਾਮਲੇ 'ਚ ਗਿ੍ਫ਼ਤਾਰ ਨਹੀਂ ਕੀਤਾ ਇਸ ਲਈ ਉਸ ਨੂੰ ਰਿਹਾਅ ਕਰ ਦਿੱਤਾ ਗਿਆ | ਅਸੀਂ ਆਪਣੇ ਆਗੂ ਦੀ ਰਿਹਾਈ ਤੋਂ ਬਹੁਤ ਖੁਸ਼ ਹਾਂ | ਇਸ ਮੌਕੇ ਹਾਫਿਜ਼ ਸਈਦ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ | ਉੱਚ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਈਦ ਨੂੰ ਹੋਰ ਕਿਸੇ ਮਾਮਲੇ 'ਚ ਨਜ਼ਰਬੰਦ ਨਾ ਕਰਨ ਦਾ ਫ਼ੈਸਲਾ ਕੀਤਾ ਹੈ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਈਦ ਦਾ ਰਿਹਾਈ ਦਾ ਭਾਰਤ ਅਤੇ ਅਮਰੀਕਾ ਵੱਲੋਂ ਸਖ਼ਤ ਪ੍ਰਤੀਕਰਮ ਮਿਲੇਗਾ | ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਕਈ ਸਾਲ ਸ਼ਰੇਆਮ ਘੁੰਮਣ ਫਿਰਨ ਦੀ ਇਜਾਜ਼ਤ ਦੇਣ ਪਿੱਛੋਂ ਸਈਦ ਨੂੰ ਇਸ ਸਾਲ ਜਨਵਰੀ ਮਹੀਨੇ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ | ਉਸ ਨੇ ਮੁੰਬਈ ਹਮਲਿਆਂ ਵਿਚ ਆਪਣੀ ਭੂਮਿਕਾ ਦਾ ਵਾਰ-ਵਾਰ ਖੰਡਨ ਕੀਤਾ ਹੈ | ਇਸ ਹਮਲੇ ਵਿਚ 166 ਵਿਅਕਤੀ ਮਾਰੇ ਗਏ ਸਨ | ਇਕ ਵੀਡੀਓ ਸੰਦੇਸ਼ ਵਿਚ ਉਸ ਨੇ ਕਿਹਾ ਕਿ ਉਹ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਿਹਾ ਹੈ | ਉਹ ਕਸ਼ਮੀਰ ਦੀ ਆਜ਼ਾਦੀ ਲਈ ਰੱਬ ਅੱਗੇ ਦੁਆ ਕਰਦਾ ਹੈ |

ਲੈਫ਼: ਕਰਨਲ ਦੀ ਬੇਟੀ ਨਾਲ ਜਬਰ ਜਨਾਹ ਕਰਨ ਵਾਲੇ ਕਰਨਲ ਦਾ ਤਿੰਨ ਦਿਨਾ ਪੁਲਿਸ ਰਿਮਾਂਡ

ਸ਼ਿਮਲਾ, 23 ਨਵੰਬਰ (ਏਜੰਸੀਆਂ)-ਥਲ ਸੈਨਾ ਦੇ ਸਿਖਲਾਈ ਕਮਾਨ (ਏ. ਆਰ. ਟੀ. ਆਰ. ਏ. ਸੀ.) 'ਚ ਇਥੇ ਤਾਇਨਾਤ ਇਕ ਲੈਫ਼ਟੀਨੈਂਟ ਕਰਨਲ ਦੀ ਬੇਟੀ ਨੂੰ ਮਾਡਿਲੰਗ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ 'ਚ ਬੁੱਧਵਾਰ ਸ਼ਾਮ ਨੂੰ ਗਿ੍ਫ਼ਤਾਰ ਕੀਤੇ 56 ਸਾਲਾ ਦੇ ਕਰਨਲ ਨੂੰ ਅੱਜ ...

ਪੂਰੀ ਖ਼ਬਰ »

ਰਾਜਸੀ ਠਾਠ-ਬਾਠ ਨਾਲ ਰਹਿੰਦਾ ਸੀ ਰਾਮ ਰਹੀਮ

ਸਾਧਵੀ ਹੋਸਟਲ ਵੱਲ ਖੁੱਲ੍ਹਦੀ ਖਿੜਕੀ ਮਿਲੀ ਰਾਮ ਸਿੰਘ ਬਰਾੜ ਚੰਡੀਗੜ੍ਹ, 23 ਨਵੰਬਰ-ਡੇਰਾ ਸੱਚਾ ਸੌਦਾ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੀ ਰਿਪੋਰਟ 'ਚ ਕਈ ਅਹਿਮ ਖ਼ੁਲਾਸੇ ਹੋਏ ਹਨ | ਕੋਰਟ ਕਮਿਸ਼ਨਰ ਏ.ਕੇ. ਪੰਵਾਰ ਨੇ ਹਾਈ ਕੋਰਟ ਨੂੰ ਇਹ ਤਲਾਸ਼ੀ ਰਿਪੋਰਟ ਸੌਾਪੀ ਸੀ ...

ਪੂਰੀ ਖ਼ਬਰ »

ਚੈੱਕ ਬੁਕ ਸਹੂਲਤ ਬੰਦ ਕਰਨ ਦੀ ਕੋਈ ਯੋਜਨਾ ਨਹੀਂ-ਵਿੱਤ ਮੰਤਰਾਲਾ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਵਿੱਤ ਮੰਤਰਾਲੇ ਨੇ ਮੀਡੀਆ 'ਚ ਚੈੱਕ ਬੁਕ ਸਹੂਲਤ ਬੰਦ ਹੋ ਜਾਣ ਦੀਆਂ ਆ ਰਹੀਆਂ ਅਫਵਾਹਾਂ ਦੌਰਾਨ ਸਪੱਸ਼ਟ ਕੀਤਾ ਹੈ ਕਿ ਭਾਵੇਂ ਸਰਕਾਰ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਪਰ ਇਸ ਲਈ ਚੈੱਕ ਬੁਕ ਸਹੂਲਤ ਬੰਦ ਕਰਨ ...

ਪੂਰੀ ਖ਼ਬਰ »

ਅਨੁਕੂਲ ਬਾਹਰੀ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਦੋਵੇਂ ਦੇਸ਼ਾਂ ਦੀ ਜ਼ਰੂਰਤ-ਚੀਨ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਇਹ ਮੰਨਦਿਆਂ ਕਿ ਭਾਰਤ ਵਰਗੀ ਅਰਥ ਵਿਵਸਥਾ ਨੂੰ ਵਿਕਸਤ ਕਰਨਾ ਇਕ ਸਾਂਝਾ ਕੰਮ ਹੈ, ਚੀਨ ਨੇ ਕਿਹਾ ਕਿ ਅਨੁਕੂਲ ਬਾਹਰੀ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਦੋਵੇਂ ਦੇਸ਼ਾਂ ਦੀ ਜ਼ਰੂਰਤ ਹੈ | ਇਥੇ ਸਥਿਤ ਚੀਨੀ ਦੂਤਾਵਾਸ ਦੀ ਬੁਲਾਰਨ ਦਾ ਇਹ ...

ਪੂਰੀ ਖ਼ਬਰ »

ਡੋਕਲਾਮ ਵਿਵਾਦ ਦੇ ਬਾਅਦ ਚੀਨ ਦੀ ਨਵੀਂ ਚਾਲ-ਵਿਵਾਦਿਤ ਥਾਂ ਨੇੜੇ ਬਣਾਈ ਕੰਧ-ਬੰਕਰ ਤੇ ਸੁਰੰਗਾਂ ਵੀ ਬਣਾਈਆਂ

ਨਵੀਂ ਦਿੱਲੀ, 23 ਨਵੰਬਰ (ਇੰਟ.)-ਭਾਰਤ ਤੇ ਚੀਨ ਵਿਚਾਲੇ ਡੋਕਲਾਮ ਦੇ ਮੁੱਦੇ 'ਤੇ 73 ਦਿਨ ਤੱਕ ਚੱਲੇ ਤਣਾਅ ਤੋਂ ਬਾਅਦ ਹੁਣ ਚੀਨ ਦੀ ਇਕ ਨਵੀਂ ਸਾਜਿਸ਼ ਸਾਹਮਣੇ ਆਈ ਹੈ | ਡੋਕਲਾਮ ਤੋਂ ਪਿੱਛੇ ਹਟੇ ਚੀਨੀ ਸੈਨਿਕਾਂ ਨੇ 400 ਮੀਟਰ ਦੂਰ ਝੰਡਾ ਲਗਾਇਆ ਹੋਇਆ ਹੈ ਅਤੇ ਚੀਨ ਨੇ ...

ਪੂਰੀ ਖ਼ਬਰ »

ਸ਼ਸ਼ੀਕਲਾ ਨੂੰ ਝਟਕਾ : ਪਲਾਨੀਸਵਾਮੀ-ਪਨੀਰਸੇਲਵਮ ਨੂੰ ਮਿਲਿਆ 'ਦੋ ਪੱਤੀਆਂ' ਚੋਣ ਨਿਸ਼ਾਨ

ਚੇਨਈ, 23 ਨਵੰਬਰ (ਏਜੰਸੀਆਂ)- ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਨੇ 'ਦੋ ਪੱਤੀਆਂ' ਵਾਲਾ ਚੋਣ ਨਿਸ਼ਾਨ ਉਨ੍ਹਾਂ ਨੂੰ ਅਤੇ ਉਪ-ਮੁਖ ਮੰਤਰੀ ਓ.ਪਨੀਰਸੇਲਵਮ ਦੀ ਅਗਵਾਈ ਵਾਲੀ ਏ.ਆਈ.ਏ.ਡੀ.ਐਮ.ਕੇ. ਨੂੰ ਦੇ ਦਿੱਤਾ ਹੈ | ਹਾਲਾਂਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਐਾਬੀ ਵੈਲੀ ਦੀ ਨਿਲਾਮੀ ਨੂੰ ਹਰੀ ਝੰਡੀ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਐਾਬੀ ਵੈਲੀ ਦੀ ਨਿਲਾਮੀ ਕੀਤੇ ਜਾਣ ਦੇ ਫ਼ੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ | ਸੁਪਰੀਮ ਕੋਰਟ ਨੇ ਸਹਾਰਾ ਦੀ ਐਾਬੀ ਵੈਲੀ ਜਾਇਦਾਦ ਲਈ ਇਕ ਰਿਸੀਵਰ ਵੀ ਨਿਯੁਕਤ ਕਰ ਦਿੱਤਾ ਹੈ | ਜਦ ਤੱਕ ਨਿਲਾਮੀ ...

ਪੂਰੀ ਖ਼ਬਰ »

'ਪਦਮਾਵਤੀ' ਨੂੰ ਵਿਦੇਸ਼ 'ਚ ਰਿਲੀਜ਼ ਹੋਣ ਤੋਂ ਰੋਕਣ ਲਈ ਹੋਵੇਗੀ ਸੁਣਵਾਈ

ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਸੰਜੇ ਲੀਲਾ ਭੰਸਾਲੀ ਦੇ ਦਿਸ਼ਾ-ਨਿਰਦੇਸ਼ 'ਚ ਬਣੀ ਫ਼ਿਲਮ 'ਪਦਮਾਵਤੀ' ਨੂੰ ਦੇਸ਼ ਤੋਂ ਬਾਹਰ ਰਿਲੀਜ਼ ਹੋਣ ਤੋਂ ਰੋਕਣ ਸਬੰਧੀ ਪਟੀਸ਼ਨ 'ਤੇ ਸੁਣਵਾਈ 28 ਨਵੰਬਰ ਨੂੰ ਕਰੇਗਾ | ਚੀਫ਼ ਜਸਟਿਸ ...

ਪੂਰੀ ਖ਼ਬਰ »

ਅਜੇ ਰਾਜਨੀਤੀ 'ਚ ਨਹੀਂ ਆ ਰਿਹਾ ਹਾਂ-ਰਜਨੀਕਾਂਤ

ਚੇਨਈ, 23 ਨਵੰਬਰ (ਪੀ. ਟੀ. ਆਈ.)-ਪ੍ਰਸਿੱਧ ਅਦਾਕਾਰ ਰਜਨੀਕਾਂਤ ਨੇ ਕਿਹਾ ਹੈ ਕਿ ਉਹ ਅਜੇ ਰਾਜਨੀਤੀ 'ਚ ਕਦਮ ਨਹੀਂ ਰੱਖਣ ਜਾ ਰਹੇ ਹਨ | ਚੇਨਈ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਉਨ੍ਹਾਂ ਲਈ ਅਜੇ ਰਾਜਨੀਤੀ 'ਚ ਕਦਮ ਰੱਖਣ ਦੀ ਕੋਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਪਾਰ ਮੇਲੇ 'ਚ ਪੰਜਾਬ ਦੇ ਉਤਪਾਦਾਂ ਦੀ ਮੰਗ ਜ਼ੋਰਾਂ 'ਤੇ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਵਪਾਰ ਮੇਲਾ ਪੂਰੀ ਤਰ੍ਹਾਂ ਜੋਬਨ 'ਤੇ ਹੈ ਅਤੇ ਲੋਕ ਵੱਖ-ਵੱਖ ਰਾਜਾਂ ਦੇ ਸਟਾਲਾਂ ਤੋਂ ਖ਼ੂਬ ਖ਼ਰੀਦਦਾਰੀ ਕਰ ਰਹੇ ਹਨ | ਛੁੱਟੀ ਵਾਲੇ ਦਿਨ ਮੇਲੇ ਵਿਚ ਪੈਰ ਧਰਨ ਨੂੰ ਵੀ ...

ਪੂਰੀ ਖ਼ਬਰ »

ਵਿਵਾਦਾਂ 'ਚ ਘਿਰੇ ਪਾਕਿ ਵਿੱਤ ਮੰਤਰੀ ਡਾਰ ਤਿੰਨ ਮਹੀਨੇ ਦੀ ਛੁੱਟੀ 'ਤੇ

ਇਸਲਾਮਾਬਾਦ/ਲੰਡਨ, 23 ਨਵੰਬਰ (ਏਜੰਸੀ)-ਵਿਵਾਦਾਂ ਵਿਚ ਘਿਰੇ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੂੰ ਅੱਜ ਤਿੰਨ ਮਹੀਨੇ ਦੀ ਛੁੱਟੀ ਦੇ ਦਿੱਤੀ ਗਈ | ਜ਼ਿਕਰਯੋਗ ਹੈ ਕਿ ਇਸ ਬਿਮਾਰ ਆਗੂ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਨਾਂਅ ਆਉਣ ਕਾਰਨ ਅਦਾਲਤ ਵਲੋਂ ਭਗੌੜਾ ...

ਪੂਰੀ ਖ਼ਬਰ »

ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਬੋਲੀ ਨਹੀਂ ਲਗਾ ਸਕਣਗੇ

ਦੀਵਾਲੀਏਪੁਣੇ ਬਾਰੇ ਕੋਡ 'ਚ ਤਰਮੀਮ ਲਈ ਆਰਡੀਨੈਂਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੀਵਾਲੀਏਪੁਣੇ ਬਾਰੇ ਕੋਡ 'ਚ ਤਰਮੀਮ ਲਈ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਭਾਰਤੀ ਜਲ ਸੈਨਾ ਨੂੰ ਮਿਲੀ ਪਹਿਲੀ ਮਹਿਲਾ ਪਾਇਲਟ ਅਤੇ ਤਿੰਨ ਮਹਿਲਾ ਐਨ.ਏ.ਆਈ. ਅਧਿਕਾਰੀ

ਕੰਨੂਰ, 23 ਨਵੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੀ ਸ਼ੁਭਾਂਗੀ ਸਵਰੂਪ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ | ਉਹ ਜਲਦ ਹੀ ਜਲ ਸੈਨਾ ਦੇ ਸਮੰੁਦਰੀ ਟੋਹੀ ਜਹਾਜ਼ ਨੂੰ ਉਡਾਉਂਦੀ ਨਜ਼ਰ ਆਵੇਗੀ | ਇਸ ਤੋਂ ਇਲਾਵਾ ਨਵੀਂ ਦਿੱਲੀ ਦੀ ਆਸਥਾ ਸੇਗਲ, ਪੁਡੂਚੇਰੀ ਦੀ ...

ਪੂਰੀ ਖ਼ਬਰ »

ਮੋਦੀ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਮੁਲਾਕਾਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਦੁਵੱਲੇ ਸਬੰਧਾਂ ਨੂੰ ਲੈ ਕੇ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ | ਜਿਸ 'ਚ ਗੁਆਂਢੀਆਂ ਵਿਚਾਲੇ ਪਹਿਲਾਂ ਦੇ ਬਣੇ ਸਹਿਯੋਗ ਨੂੰ ਹੋਰ ...

ਪੂਰੀ ਖ਼ਬਰ »

ਚੀਨ ਤੋਂ ਆਜ਼ਾਦੀ ਨਹੀਂ, ਵਿਕਾਸ ਚਾਹੁੰਦਾ ਹੈ ਤਿੱਬਤ-ਦਲਾਈਲਾਮਾ

ਕੋਲਕਾਤਾ, 23 ਨਵੰਬਰ (ਏਜੰਸੀਆਂ)- ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਨੇ ਅੱਜ ਕਿਹਾ ਕਿ ਤਿੱਬਤ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦਾ, ਬਲਕਿ ਜ਼ਿਆਦਾ ਵਿਕਾਸ ਚਾਹੁੰਦਾ ਹੈ | ਦਲਾਈਲਾਮਾ ਨੇ ਕਿਹਾ ਕਿ ਚੀਨ ਅਤੇ ਤਿੱਬਤ ਵਿਚਕਾਰ ਕਰੀਬੀ ਸਬੰਧ ਰਹੇ ਹਨ | ਹਾਲਾਂਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX