ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  1 day ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  1 day ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  1 day ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  1 day ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  1 day ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  1 day ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  1 day ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  1 day ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  1 day ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  1 day ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  1 day ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  1 day ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  1 day ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  1 day ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  1 day ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  1 day ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  1 day ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  1 day ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  1 day ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  1 day ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  1 day ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  1 day ago
ਅੱਜ ਦਾ ਵਿਚਾਰ
. . .  1 day ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  2 days ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  2 days ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549

ਬਠਿੰਡਾ /ਮਾਨਸਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਨੇ ਸ਼ਰਧਾ ਨਾਲ ਮਨਾਇਆ

ਬਠਿੰਡਾ, 23 ਨਵੰਬਰ (ਭਰਪੂਰ ਸਿੰਘ)-ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਨੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧੀ ਵਿਚ ਸਵ: ਮਹਿੰਦਰ ਸਿੰਘ ਕੋਹਲੀ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਸਵੇਰੇ 9 ਵਜੇ ਭੋਗ ਪੈਣ ਉਪਰੰਤ ਭਾਈ ਗੁਰਪ੍ਰੀਤ ਸਿੰਘ ਬਠਿੰਡਾ ਦੇ ਹੈੱਡ ਰਾਗੀ ਤੇ ਭਾਈ ਮਲਕੀਤ ਸਿੰਘ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ | ਇਸ ਦੌਰਾਨ ਉਚੇਚੇ ਤੌਰ 'ਤੇ ਪੁੱਜੇ ਪ੍ਰਸਿੱਧ ਕਥਾ ਵਾਚਕ ਭਾਈ ਗੁਰਦੀਪ ਸਿੰਘ ਕਪੂਰਥਲਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਮੁੱਚੇ ਜੀਵਨ ਤੇ ਉਨ੍ਹਾਂ ਵਲੋਂ ਉਚਾਰੀ ਗੁਰਬਾਣੀ ਬਾਰੇ ਸੰਗਤਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਦੱਸਿਆ | ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸ਼ਹਾਦਤ ਬਾਰੇ ਭਾਈ ਸਾਹਿਬ ਨੇ ਬੋਲਦਿਆਂ ਕਿਹਾ ਕਿ ਔਰੰਗਜ਼ੇਬ ਨੇ ਜਿਸ ਵਖਤ ਪੂਰੇ ਹਿੰਦੁਸਤਾਨ 'ਚ ਹਿੰਦੂਆਂ ਦੇ ਜਬਰੀ ਧਰਮ ਤਬਦੀਲ ਕਰਨ ਅਤੇ ਮੁਸਲਮਾਨ ਧਰਮ ਅਖ਼ਤਿਆਰ ਕਰਨ ਲਈ ਜਬਰ ਅਤੇ ਜ਼ੁਲਮ ਦੀਆਂ ਹੱਦਾਂ ਬੰਨ੍ਹੇ ਪਾਰ ਕਰ ਦਿੱਤੇ ਸਨ | ਉਸ ਸਮੇਂ ਕਿਰਪਾ ਰਾਮ ਪੰਡਤ ਦੀ ਸਰਪ੍ਰਸਤੀ ਹੇਠ ਕਸ਼ਮੀਰੀ ਪੰਡਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਫ਼ਰਿਆਦ ਕੀਤੀ, ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਪੰਡਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ | ਔਰੰਗਜ਼ੇਬ ਦੇ ਜ਼ੁਲਮਾਂ ਦਾ ਟਾਕਰਾ ਅਸੀਂ ਸ਼ਾਂਤਮਈ ਢੰਗ ਨਾਲ ਕਰਾਂਗੇ | ਗੁਰੂ ਜੀ ਨੇ ਆਪਣੇ ਸਾਥੀ ਸਿੰਘਾਂ ਸਮੇਤ ਦਿੱਲੀ ਵਿਖੇ ਜਾ ਕੇ ਔਰੰਗਜ਼ੇਬ ਨੂੰ ਸਮਝਾਇਆ, ਪਰ ਉਹ ਜ਼ੁਲਮ ਕਰਨ ਉੱਪਰ ਬਾਜਿੱਦ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਾਡੀ ਸੀਸ ਹਾਜ਼ਰ ਹੈ, ਅਸੀਂ ਹਿੰਦੂ ਧਰਮ ਦੀ ਰਾਖੀ ਕਰਾਂਗੇ | ਇਸ ਸਮੇਂ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਪਹਿਲਾ ਗੁਰੂ ਜੀ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ, ਉਪਰੰਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਵਿਖੇ ਧੜ ਨਾਲੋਂ ਵੱਖ ਕੀਤਾ | ਸਾਰੇ ਮੁਲਕ 'ਚ ਹਾਹਾਕਾਰ ਮਚ ਗਈ | ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਗੱਦੀ 'ਤੇ ਬਿਰਾਜਮਾਨ ਹੋਏ | ਔਰੰਗਜ਼ੇਬ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ | ਇਸ ਸ਼ਹੀਦੀ ਗੁਰਪੁਰਬ ਸਮੇਂ ਸੇਵਕ ਦਲ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਤੇ ਸ਼ਹਿਰ ਦੀ ਸਮੁੱਚੀ ਸੰਗਤ ਸਮੇਤ ਧਾਰਮਿਕ ਜਥੇਬੰਦੀਆਂ ਸ਼ਾਮਿਲ ਹੋਈਆਂ | ਇਸੇ ਤਰ੍ਹਾਂ ਸ਼ਹੀਦੀ ਗੁਰਪੁਰਬ ਸ਼ਹਿਰ ਦੇ ਸਾਰੇ ਗੁਰੂਘਰਾਂ 'ਚ ਮਨਾਏ ਗਏ | ਗੁਰਦੁਆਰਾ ਸਿਵਲ ਸਟੇਸ਼ਨ, ਗੁਰਦੁਆਰਾ ਮਾਡਲ ਟਾਊਨ, ਗੁਰਦੁਆਰਾ ਹਾਜੀ ਰਤਨ ਸਾਹਿਬ ਤੇ ਕਿਲ੍ਹਾ ਮੁਬਾਰਕ ਵਿਖੇ ਵੀ ਸੰਗਤਾਂ ਵੱਡੀ ਤਾਦਾਦ ਵਿਚ ਸ਼ਾਮਿਲ ਹੋਈਆਂ | ਸਾਰੇ ਗੁਰੂ ਘਰਾਂ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਹੈੱਡ ਗ੍ਰੰਥੀ ਭਾਈ ਗੁਰਇੰਦਰਪਾਲ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ |
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ
ਭਾਗੀਵਾਂਦਰ, (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੇ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਪਾਤਸ਼ਾਹੀ ਦਸਵੀਂ, ਗੁਰਦੁਆਰਾ ਸ਼ਹੀਦ ਸਿੰਘਾਂ ਵਾਲੀ ਢਾਬ ਪਾਤਸ਼ਾਹੀ ਛੇਵੀਂ ਤੇ ਗੁਰਦੁਆਰਾ ਸ੍ਰੀ ਫਲਾਹਸਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਵਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਮੂਹ ਸੰਗਤਾਂ ਬੜੀ ਸ਼ਰਧਾ-ਭਾਵਨਾ ਨਾਲ ਸਵੇਰ ਵੇਲੇ ਤੋਂ ਹੀ ਗੁਰੂ ਘਰਾਂ 'ਚ ਨਤਮਸਤਕ ਹੋਕੇ ਰਸਭਿੰਨੀ ਅਨੰਦਮਈ ਅੰਮਿ੍ਤ ਬਾਣੀ ਦਾ ਅਨੰਦ ਮਾਣ ਰਹੀਆਂ ਸਨ |
ਬੱਲ੍ਹੋ ਕਾਲਜ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਚਾਉਕੇ, (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਬੱਲ੍ਹੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਾਇਆ ਹੇਠ ਭਾਈ ਗੁਰਲਾਲ ਸਿੰਘ ਬੱਲ੍ਹੋ ਦੇ ਕੀਰਤਨੀ ਜਥੇ ਵਲੋਂ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਦੱਸਿਆ | ਉਨ੍ਹਾਂ ਹਾਜ਼ਰੀਨ ਨੂੰ ਆਪਸੀ ਵੈਰ-ਭਾਵਨਾ, ਈਰਖਾ ਤੇ ਹਊਮੈ ਛੱਡ ਕੇ ਗੁਰੂ ਜੀ ਦੇ ਦਿੱਤੇ ਬਲੀਦਾਨ ਤੋਂ ਸੇਧ ਲੈਣ ਲਈ ਪ੍ਰੇਰਿਆ | ਪਿ੍ੰਸੀਪਲ ਬਲਜੀਤ ਸਿੰਘ ਅਕਲੀਆ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਕਿਹਾ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੋਂ ਸੇਧ ਲੈ ਕੇ ਹੱਕ-ਸੱਚ 'ਤੇ ਪਹਿਰਾ ਦੇਣ ਤੇ ਜ਼ਬਰ-ਜ਼ੁਲਮ ਿਖ਼ਲਾਫ਼ ਅਵਾਜ਼ ਬੁਲੰਦ ਕਰਨਾ ਹੀ ਹੈ | ਉਪਰੰਤ ਸਮੂਹ ਪ੍ਰਬੰਧਕਾਂ ਵਲੋਂ ਡਰਾਈਵਰਾਂ, ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ: ਮੁਕੇਸ਼ ਸਿੰਗਲਾ, ਈ. ਡੀ. ਐੱਮ. ਐੱਲ. ਸਿੰਗਲਾ, ਉੱਪ-ਪਿ੍ੰਸੀਪਲ ਜਸਪ੍ਰੀਤ ਕੌਰ ਰੱਲਾ, ਪੀ. ਆਰ. ਓ. ਜਸਪਾਲ ਸਿੰਘ ਸਿੱਧੂ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸੀ |
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਮੰਜੀ ਸਾਹਿਬ (ਪਾ:9ਵੀਂ) ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅਰਦਾਸ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਵਲੋਂ ਕੀਤੀ ਗਈ | ਮਸਤੂਆਣਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਕਥਾ ਵਿਚਾਰ ਰਾਹੀਂ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਸਮਾਗਮ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਸੇਵਕ ਜਥੇ ਵਲੋਂ ਲੰਗਰ ਲਗਾਇਆ ਗਿਆ | ਮਸਤੂਆਣਾ ਪ੍ਰਬੰਧਕ ਕਮੇਟੀ ਦੇ ਸੰਤ ਸਿੰਘ ਪਟਵਾਰੀ, ਬਾਬਾ ਨਰਾਈਨ ਸਿੰਘ, ਹੈਡ ਗ੍ਰੰਥੀ ਤੇਜਾ ਸਿੰਘ, ਗ੍ਰੰਥੀ ਮਹਿੰਦਰ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਰਾਜ ਸਿੰਘ ਘੁੰਮਣ, ਬਾਬਾ ਇਕਬਾਲ ਸਿੰਘ, ਭਾਈ ਬੰਤ ਸਿੰਘ, ਭਾਈ ਹਰਦੇਵ ਸਿੰਘ, ਭਾਈ ਦਲਜੀਤ ਸਿੰਘ, ਅਕਾਲੀ ਆਗੂ ਬਾਬੂ ਸਿੰਘ ਮਾਨ ਵੀ ਮੌਜੂਦ ਸਨ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸ਼ਰਧਾਲੂਆਂ ਦੇ ਵਿਸ਼ੇਸ਼ ਸਹਿਯੋਗ ਦੁਆਰਾ ਇਕ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ | ਚੇਤਨਾ ਮਾਰਚ 'ਚ ਬ੍ਰਹਮ ਬੁੰਗਾਂ ਮਸਤੂਆਣਾ ਦਮਦਮਾ ਸਾਹਿਬ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਚੇਤਨਾ ਮਾਰਚ ਗੁੁਰੂਦੁਆਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਖੂਹ ਵਾਲਾ ਚੌਾਕ, ਮੇਨ ਬਜ਼ਾਰ, ਗਾਂਧੀ ਚੌਕ, ਰੇਲਵੇ ਚੌਕ ਹੁੰਦਾ ਹੋਇਆ ਵਾਪਸ ਗੁਰੂਦੁਆਰਾ ਸਿੰਘ ਸਭਾ ਜਾ ਕੇ ਸਮਾਪਤ ਹੋਇਆ | ਚੇਤਨਾ ਮਾਰਚ ਦੌਰਾਨ ਬਾਬਾ ਕਾਕਾ ਸਿੰਘ ਗੁਰੂ ਜੀ ਦੀ ਸ਼ਹੀਦੀ ਦਾ ਇਤਿਹਾਸ ਸੁਣਾ ਕੇ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਦੀਦਾਰ ਸਿੰਘ ਮੱਕੜ, ਸੈਕਟਰੀ ਅਮਰੀਕ ਸਿੰਘ ਘੁਲਿਆਣੀ, ਅਜੈਬ ਸਿੰਘ ਲਹਿਰੀ, ਬਿੱਟੂ ਮੱਕੜ, ਮਨਜੀਤ ਸਿੰਘ ਘੁਲਿਆਣੀ, ਕਰਮਜੀਤ ਸਿੰਘ ਮੁੱਖ ਗ੍ਰੰਥੀ, ਅਮਰਜੀਤ ਸਿੰਘ ਸਰਾਂਫ, ਇੰਦਰ ਸਿੰਘ ਡੰਗ, ਕਾਕਾ ਸਿੰਘ ਮਿਸਤਰੀ, ਬਲਜੀਤ ਸਿੰਘ ਬਰਾੜ, ਮਿੰਕੂ ਅਸੀਜ਼ਾ, ਅਜੀਤ ਸਿੰਘ ਪੁਨਿਹਾਨੀ, ਦਰਸਨ ਸਿੰਘ ਬਰਾੜ ਆਦਿ ਸ਼ਰਧਾਲੂ ਭਾਰੀ ਗਿਣਤੀ 'ਚ ਵਿਸ਼ੇਸ਼ ਰੂਪ ਵਿਚ ਮੌਜੂਦ ਸਨ |

...ਤੇ ਜਦੋਂ ਜੇਲ੍ਹ ਭੇਜਣ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ ਨੌਜਵਾਨ ਪੁਲਿਸ ਕੋਲੋਂ ਹੋਇਆ ਫੁਰਰ

ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਪੁਲਿਸ ਪਾਰਟੀ ਦੇ ਅੱਜ ਉਸ ਸਮੇਂ ਹੋਸ਼ ਫਾਖਤਾ ਹੋ ਗਏ ਜਦੋਂ ਲੜਾਈ ਝਗੜੇ ਦੇ ਇਕ ਮਸਲੇ 'ਚ ਰਾਮਾਂ ਮੰਡੀ ਪੁਲਿਸ ਵਲੋਂ ਫੜੇ ਇਕ ਨੌਜਵਾਨ ਨੂੰ ਬਠਿੰਡਾ ਜੇਲ੍ਹ 'ਚ ਭੇਜਣ ਤੋਂ ਪਹਿਲਾਂ ਸਥਾਨਕ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਵਲੋਂ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੱਦੇ 'ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੀਆਂ ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੀਆਂ ਆਂਗਣਵਾੜੀ ...

ਪੂਰੀ ਖ਼ਬਰ »

ਟਰਾਲਾ ਬਿਜਲੀ ਟਰਾਂਸਫ਼ਾਰਮ ਨਾਲ ਟਕਰਾਇਆ, ਵੱਡਾ ਹਾਦਸਾ ਹੋਣੋਂ ਬਚਿਆ

ਭੁੱਚੋ ਮੰਡੀ, 23 ਨਵੰਬਰ (ਬਲਵਿੰਦਰ ਸਿੰਘ ਸੇਠੀ)-ਭੁੱਚੋ ਮੰਡੀ ਸਥਿਤ ਕਾਲੀ ਮਾਤਾ ਮੰਦਰ ਦੇ ਨਜ਼ਦੀਕ ਅੱਜ ਬਾਅਦ ਦੁਪਹਿਰ ਨੂੰ ਇਕ ਟਰਾਲਾ ਬੇਕਾਬੂ ਹੋ ਕੇ ਬਿਜਲੀ ਬੋਰਡ ਦੇ ਟਰਾਂਸਫ਼ਾਰਮ ਨਾਲ ਜਾ ਟਕਰਾਇਆ | ਸੜਕ ਦੇ ਨੇੜੇ ਕੋਈ ਵੀ ਆਦਮੀ ਨਾ ਹੋਣ ਕਰਕੇ ਵੱਡੀ ਦੁਰਘਟਨਾ ...

ਪੂਰੀ ਖ਼ਬਰ »

ਕੈਂਸਰ ਕਾਰਨ ਪਿੰਡ ਗੋਲੇਵਾਲਾ ਦੇ ਬਜ਼ੁਰਗ ਦੀ ਮੌਤ

ਸੀਂਗੋ ਮੰਡੀ, 23 ਨਵੰਬਰ (ਪਿ੍ੰਸ ਸੌਰਭ ਗਰਗ)-ਪਿੰਡ ਗੋਲੇਵਾਲਾ ਦੇ ਇਕ ਬਜ਼ੁਰਗ ਦੀ ਵੀ ਕੈਂਸਰ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਸਰਪੰਚ ਜੱਗਾ ਸਿੰਘ ਤੇ ਮੈਂਬਰ ਰਾਜਾ ਸਿੰਘ ਦੇ ਦੱਸਣ ਮੁਤਾਬਿਕ ਗੁਰਜੰਟ ਸਿੰਘ (67) ਪੁੱਤਰ ਸੂਰਜ ਭਾਨ ਸਿੰਘ ...

ਪੂਰੀ ਖ਼ਬਰ »

ਪ੍ਰੀ-ਨਰਸਰੀ ਲਈ ਬਠਿੰਡਾ ਜ਼ਿਲ੍ਹੇ ਦੇ ਸਕੂਲਾਂ 'ਚ 5400 ਤੋਂ ਵੱਧ ਵਿਦਿਆਰਥੀਆਂ ਦੀ ਹੋਈ ਰਜਿਸਟ੍ਰੇਸ਼ਨ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪ੍ਰੀ ਨਰਸਰੀ ਬੱਚਿਆਂ ਦੀਆਂ ਕਲਾਸਾਂ ਤਾਂ ਸਰਕਾਰੀ ਹੁਕਮਾਂ ਅਨੁਸਾਰ ਭਾਵੇਂ ਐਲੀਮੈਂਟਰੀ ਸਕੂਲਾਂ 'ਚ ਤਬਦੀਲ ਹੋ ਚੁੱਕੀਆਂ ਹਨ ਤੇ ਇਸ ਪ੍ਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਉਤਸ਼ਾਹ ਵੀ ਹੈ ਪਰ ਬਾਵਜੂਦ ਇਸ ...

ਪੂਰੀ ਖ਼ਬਰ »

36 ਘੰਟਿਆਂ ਦੀ ਜੱਦੋ-ਜਹਿਦ ਬਾਅਦ ਕਿਸਾਨ ਨੇ ਕੱਸੀ 'ਚ ਪਏ ਪਾੜ ਨੂੰ ਕੀਤਾ ਬੰਦ

ਸੰਗਤ ਮੰਡੀ, 23 ਨਵੰਬਰ (ਸ਼ਾਮ ਸੁੰਦਰ ਜੋਸ਼ੀ)-ਪਿੰਡ ਪੱਕਾ ਕਲਾਂ ਵਿਖੇ ਪੱਕਾ ਰਜਵਾਹੇ 'ਚੋਂ ਨਿਕਲਦੀ ਕੱਸੀ ਨੰਬਰ ਇਕ 'ਚ ਪਏ 30 ਫੁੱਟ ਲੰਬੇ ਪਾੜ ਨੂੰ ਅੱਜ ਦੇਰ ਸ਼ਾਮ ਆਸ-ਪਾਸ ਦੇ ਖੇਤਾਂ ਦੇ ਕਿਸਾਨਾਂ ਨੇ 36 ਘੰਟਿਆਂ ਬਾਅਦ ਬੰਦ ਕਰ ਦਿੱਤਾ | ਕੱਸੀ 'ਚ ਪਏ ਪਾੜ ਨੂੰ ਬੰਦ ਕਰ ...

ਪੂਰੀ ਖ਼ਬਰ »

ਨਰਮੇ ਦੀਆਂ ਛਟੀਆਂ ਦੀ ਭਰੀ ਟਰਾਲੀ ਪਲਟਣ ਨਾਲ ਸੜਕ 'ਤੇ ਲੱਗਾ ਜਾਮ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੀ ਦੇਸੂ ਰੋਡ ਦੀ ਹਾਲਤ ਜ਼ਿਆਦਾ ਖਸਤਾ ਹੋਣ ਕਾਰਨ ਬੀਤੀ ਇਸ ਸੜਕ 'ਤੇ ਜਨਤਾ ਹਸਪਤਾਲ ਦੇ ਕੋਲ ਛਟੀਆਂ ਨਾਲ ਭਰੀ ਟਰਾਲੀ ਪਲਟ ਗਈ ਜਦ ਕਿ ਟਰੈਕਟਰ ਡਰਾਈਵਰ ਬਾਲ-ਬਾਲ ਬੱਚ ਗਿਆ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਦੁੱਲੇਵਾਲਾ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਨਾ ਹੋਣ 'ਤੇ ਮਜ਼ਦੂਰਾਂ ਨੇ ਲਾਇਆ ਜਾਮ

ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਦੁੱਲੇਵਾਲਾ ਦੀ ਅਨਾਜ ਮੰਡੀ 'ਚ ਕੁੱਝ ਦਿਨਾ ਤੋਂ ਬੋਰੀਆਂ 'ਚ ਬੰਦ ਪਏ ਝੋਨੇ ਦੀ ਲਿਫ਼ਟਿੰਗ ਨਾ ਹੋਣ ਤੋਂ ਅੱਕੇ ਮਜ਼ਦੂਰਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਲਾਬਤਪੁਰਾ-ਭਾਈਰੂਪਾ ਸੜਕ 'ਤੇ ਜਾਮ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਨੂੰ ਸਦਮਾ-ਮਾਤਾ ਸਵਰਗਵਾਸ

ਕੋਟਫੱਤਾ, 23 ਨਵੰਬਰ (ਰਣਜੀਤ ਸਿੰਘ ਬੁੱਟਰ)-ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਧਰਮ-ਪਤਨੀ ਸਵ. ਕਰਨੈਲ ਸਿੰਘ ਨੰਬਰਦਾਰ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ...

ਪੂਰੀ ਖ਼ਬਰ »

ਕੈਂਸਰ ਕਾਰਨ ਪਿੰਡ ਗੋਲੇਵਾਲਾ ਦੇ ਬਜ਼ੁਰਗ ਦੀ ਮੌਤ

ਸੀਂਗੋ ਮੰਡੀ, 23 ਨਵੰਬਰ (ਪਿ੍ੰਸ ਸੌਰਭ ਗਰਗ)-ਪਿੰਡ ਗੋਲੇਵਾਲਾ ਦੇ ਇਕ ਬਜ਼ੁਰਗ ਦੀ ਵੀ ਕੈਂਸਰ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਸਰਪੰਚ ਜੱਗਾ ਸਿੰਘ ਤੇ ਮੈਂਬਰ ਰਾਜਾ ਸਿੰਘ ਦੇ ਦੱਸਣ ਮੁਤਾਬਿਕ ਗੁਰਜੰਟ ਸਿੰਘ (67) ਪੁੱਤਰ ਸੂਰਜ ਭਾਨ ਸਿੰਘ ...

ਪੂਰੀ ਖ਼ਬਰ »

ਨਿੱਕੜੀਆਂ ਨੂੰ ਲਾਏ ਬੱਚੇਦਾਨੀ ਨੂੰ ਕੈਂਸਰ ਤੋਂ ਬਚਾਉਣ ਦੇ ਟੀਕੇ

ਰਾਮਪੁਰਾ ਫੂਲ, 23 ਨਵੰਬਰ (ਗੁਰਮੇਲ ਸਿੰਘ ਵਿਰਦੀ)-ਟੀਕਾਕਰਨ ਮੁਹਿੰਮ ਤਹਿਤ ਸਥਾਨਕ ਸਿਵਲ ਹਸਪਤਾਲ ਅਧੀਨ ਆਉਂਦੇ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਟੀਕੇ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ | ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਰੀਕ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਜੱਸੀ ਬਾਗਵਾਲੀ ਸਹਿਕਾਰੀ ਸਭਾ 'ਤੇ ਕਾਂਗਰਸ ਕਾਬਜ਼ ਸਰਬਸੰਮਤੀ ਨਾਲ ਹੋਈ ਚੋਣ 'ਚ ਕਾਂਗਰਸ ਦੇ 8 ਤੇ ਅਕਾਲੀ ਦਲ ਦੇ 3 ਮੈਂਬਰ ਚੁਣੇ

ਸੰਗਤ ਮੰਡੀ, 23 ਨਵੰਬਰ (ਅੰਮਿ੍ਤਪਾਲ ਸ਼ਰਮਾ)-ਪਿੰਡ ਜੱਸੀ ਬਾਗਵਾਲੀ ਵਿਖੇ ਦੋ ਪਿੰਡਾਂ ਦੀ ਸਾਂਝੀ 'ਦੀ ਜੱਸੀ ਬਾਗਵਾਲੀ ਕੋਆਪਰੇਟਿਵ ਐਗਰੀਕਲਚਰ ਸੋਸਾਇਟੀ ਲਿਮਟਿਡ' ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਕਾਂਗਰਸੀ ਧੜੇ ਨੇ ਬਾਜ਼ੀ ਮਾਰ ਲਈ ਜਦੋਂ ਕਿ ਸੋਸਾਇਟੀ ਦੇ ਕੁੱਲ 11 ...

ਪੂਰੀ ਖ਼ਬਰ »

ਭਿਅੰਕਰ ਬਿਮਾਰੀ ਨਾਲ ਬੱਕਰੀਆਂ ਮਰਨ ਲੱਗੀਆਂ

ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਗ਼ਰੀਬੀ ਤੇ ਆਰਥਿਕ ਤੰਗੀ 'ਚੋਂ ਗੁਜ਼ਰ ਰਿਹੇ ਬੱਕਰੀ ਪਾਲਕਾਂ ਵਿਚ ਪਿਛਲੇ 20-22 ਦਿਨਾਂ ਤੋਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਚੁੱਘੇ ਖੁਰਦ ਦੇ ਬੱਕਰੀ ਪਾਲਕ ਮੱਖਣ ਸਿੰਘ ਨੇ ਦੱਸਿਆ ਕਿ ਪਿਛਲੇ 20-22 ਦਿਨਾਂ ਤੋਂ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕੱਤਰਤਾ

ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਮਾਲਵਾ ਖੇਤਰ ਦੇ ਜ਼ਿਲਿ੍ਹਆਂ ਦੇ ਪ੍ਰਧਾਨਾਂ, ਬਲਾਕ ਪ੍ਰਧਾਨਾਂ ਤੇ ਹੋਰ ਆਗੂਆਂ ਦੀ ਇਕੱਤਰਤਾ ਸਥਾਨਕ ਟੀਚਰਜ਼ ਹੋਮ ਵਿਖੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ...

ਪੂਰੀ ਖ਼ਬਰ »

ਬੱਚਿਆਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਤੇ ਰੰਗਾਰੰਗ ਪ੍ਰੋਗਰਾਮ ਪੇਸ਼

ਮਹਿਮਾ ਸਰਜਾ, 23 ਨਵੰਬਰ (ਰਾਮਜੀਤ ਸ਼ਰਮਾ)-ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਤੇ ਸੇਵ ਦਾ ਚਿਲਡਰਨ ਵਲੋਂ ਪਿੰਡ ਮਹਿਮਾ ਸਰਕਾਰੀ ਵਿਖੇ ਬਾਲ ਗ੍ਰਾਮ ਸਭਾ ਕਰਵਾਈ ਗਈ | ਜਿਸ 'ਚ ਕਲੱਸਟਰ ਕੋਆਡੀਨੇਟਰ ਆਸ਼ਾ ਰਾਣੀ ਨੇ ਬੱਚਿਆਂ ਦੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ | ਵੀ. ਐੱਸ. ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਬੱਚੀਆਂ ਦਾ ਟੀਕਾਕਰਨ

ਤਲਵੰਡੀ ਸਾਬੋ, 23 ਨਵੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੀਆਂ 6ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ 271 ਬੱਚੀਆਂ ਦਾ ਮੁਫ਼ਤ ਟੀਕਾਕਰਨ ਕੀਤਾ ...

ਪੂਰੀ ਖ਼ਬਰ »

ਭਾਰਤੀ ਚੋਣ ਕਮਿਸ਼ਨ ਕੌਮੀ ਕੁਇਜ਼ ਮੁਕਾਬਲੇ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਚੋਣ ਕਮਿਸ਼ਨ ਭਾਰਤ ਸਰਕਾਰ ਦੁਆਰਾ 14 ਤੋਂ 17 ਸਾਲ ਦੇ ਨੌਜਵਾਨ ਵਿਦਿਆਰਥੀਆਂ, ਜਿਹੜੇ ਕਿ ਭਾਵੀ ਵੋਟਰ ਹਨ, ਨੂੰ ਸ਼ਾਮਲ ਕਰਨ ਲਈ ਰਾਸ਼ਟਰੀ ਕੌਮੀ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ ਹਾਸਲ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਵੱਖ-ਵੱਖ ਕੋਰਸਾਂ ਦੇ ਨਤੀਜਿਆਂ 'ਚ ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕ ਸੰਸਥਾ ਦਾ ਨਾਂਅ ਚਮਕਾਇਆ ਹੈ | ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤਾ ਨਸ਼ਾ-ਮੁਕਤੀ ਕੇਂਦਰ ਦਾ ਨਿਰੀਖਣ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਮੁੱਖ ਮੰਤਰੀ ਦੀ ਸੁਸ਼ਾਸਨ ਸਹਾਇਕਾ ਪਿ੍ਅੰਕਾ ਸਿਨਹਾ ਤੇ ਕਾਲਾਂਵਾਲੀ ਦੇ ਐਸ. ਡੀ. ਐਮ. ਬਿਜੇਂਦਰ ਸਿੰਘ ਹੁੱਡਾ ਨੇ ਅੱਜ ਸ਼ਾਮ ਨੂੰ ਔਢਾਂ ਰੋਡ 'ਤੇ ਚਲਾਏ ਜਾ ਰਹੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਦਾ ਨਿਰੀਖਣ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਮਨਜੀਤ ਸਿੰਘ ਖੋਖਰ

ਬਠਿੰਡਾ-ਸ: ਮਨਜੀਤ ਸਿੰਘ ਖੋਖਰ ਦਾ ਜਨਮ 1954 'ਚ ਪਿਤਾ ਸਵ: ਭਾਈ ਹਰਬੰਸ ਸਿੰਘ ਦੇ ਘਰ ਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਪਿੰਡ ਸਿਰੀਏਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ | ਆਪ ਨੇ ਬੀ. ਏ. ਦੀ ਪੜ੍ਹਾਈ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਪ੍ਰਾਪਤ ਕੀਤੀ | ਆਪ ਆਪਣੇ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ 'ਤੇ ਗੁ: ਸਿੰਘ ਸਭਾ 'ਚ ਭਾਈ ਗਰੀਬ ਸਿੰਘ ਫ਼ਿਰੋਜ਼ਪੁਰ ਵਾਲਿਆਂ ਦੇ ਰਾਤਰੀ ਦੇ ਦੀਵਾਨ ਸਜਾਏ

ਰਾਮਾਂ ਮੰਡੀ, 23 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰੂਦੁਆਰਾ ਸਿੰਘ ਸਭਾ ਵਿਖੇ ਨੌਜਵਾਨ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੰਥ ਪ੍ਰਸਿੱਧ ਰਾਗੀ ਭਾਈ ਗਰੀਬ ਸਿੰਘ ਫ਼ਿਰੋਜ਼ਪੁਰ ਵਾਲਿਆਂ ਦੇ ਰਾਤਰੀ ਦੇ ...

ਪੂਰੀ ਖ਼ਬਰ »

ਆਈ. ਸੀ. ਐਸ. ਈ. ਬੋਰਡ ਦੀ ਇਤਿਹਾਸ ਦੀ ਪੁਸਤਕ 'ਚ ਸਿੱਖ ਧਰਮ ਬਾਰੇ ਪ੍ਰਕਾਸ਼ਿਤ ਗ਼ਲਤ ਜਾਣਕਾਰੀ ਦਰੁਸਤ ਕਰਨ ਦੀ ਮੰਗ

ਰਾਮਾਂ ਮੰਡੀ, 23 ਨਵੰਬਰ (ਗੁਰਪ੍ਰੀਤ ਅਰੋੜਾ)-ਆਈ. ਸੀ. ਐਸ. ਈ. ਬੋਰਡ ਦੀ 7ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚ ਸਿੱਖ ਧਰਮ ਬਾਰੇ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਹੋਣ ਦੀ ਖ਼ਬਰ ਮਿਲੀ ਹੈ | ਨਿਊ ਡਿਸਕਵਰ ਹਿਸਟਰੀ-7 ਨਾਂਅ ਦੀ ਕੇ. ਸੀ. ਖੰਨਾ ਵਲੋਂ ਲਿਖੀ ਤੇ ਓਰੀਐਾਟ ਬਲੈਕਸਵੈਨ ...

ਪੂਰੀ ਖ਼ਬਰ »

ਪ੍ਰਦੀਪ ਮਿੱਤਲ ਬਣੇ 'ਆਪ' ਦੇ ਜ਼ਿਲ੍ਹਾ ਸ਼ਹਿਰੀ ਜਨਰਲ ਸਕੱਤਰ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਸਮਾਜ ਸੇਵੀ ਤੇ ਆਰਕੀਟੈਕਟ ਪ੍ਰਦੀਪ ਮਿੱਤਲ ਨੂੰ ਆਮ ਆਦਮੀ ਪਾਰਟੀ ਵਲੋਂ ਬਠਿੰਡਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਸ੍ਰੀ ਮਿੱਤਲ ਲੰਬੇ ਸਮੇਂ ਤੋਂ ਪਾਰਟੀ 'ਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਆ ...

ਪੂਰੀ ਖ਼ਬਰ »

ਡਾ: ਸ਼ਿਵ ਓ. ਪਰਾਸ਼ਰ ਵਲੋਂ ਗੁਰੂ ਕਾਸ਼ੀ 'ਵਰਸਿਟੀ ਦੇ ਵਿਗਿਆਨੀਆਂ ਨਾਲ ਕੈਂਸਰ ਸਬੰਧੀ ਵਿਚਾਰਾਂ

ਤਲਵੰਡੀ ਸਾਬੋ, 23 ਨਵੰਬਰ (ਰਵਜੋਤ ਸਿੰਘ ਰਾਹੀ)-ਕੈਨੇਡਾ ਦੀ ਪ੍ਰਸਿੱਧ ਮੈਕਗਿਲ ਯੂਨੀਵਰਸਿਟੀ ਦੇ ਵਿਗਿਆਨੀ ਡਾ: ਪ੍ਰਾਸ਼ਰ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਪੰਜਾਬ ਦੇ ਦੱਖਣ-ਪੱਛਮੀ ਖੇਤਰ 'ਚ ਖ਼ਤਰਨਾਕ ਰੋਗ ਕੈਂਸਰ ਦੇ ਕਾਰਨਾਂ 'ਤੇ ਖੋਜ ਸ਼ੁਰੂ ਕਰਨ ...

ਪੂਰੀ ਖ਼ਬਰ »

ਦਿਓਣ ਸਕੂਲ 'ਚ ਗਣਿਤ ਮੇਲਾ 70 ਮਾਡਲਾਂ ਦੀ ਲਾਈ ਪ੍ਰਦਰਸ਼ਨੀ

ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਪਿ੍ੰਸੀਪਲ ਜੋਗਿੰਦਰ ਸਿੰਘ ਬੱਲਮਗੜ੍ਹ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਓਣ ਵਿਖੇ ਗਣਿਤ ਮੇਲਾ ਲਗਾਇਆ ਗਿਆ | ਗਣਿਤ ਅਧਿਆਪਕ ਨੇ ਦੱਸਿਆ ਕਿ ਗਣਿਤ ਮੇਲੇ 'ਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰੀ-ਜਨਮੇਜਾ ਸਿੰਘ ਸੇਖੋਂ

ਮੌੜ ਮੰਡੀ, 23 ਨਵੰਬਰ (ਗੁਰਜੀਤ ਸਿੰਘ ਕਮਾਲੂ)-ਕਾਂਗਰਸ ਪਾਰਟੀ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਸੱਤਾ 'ਚ ਆਈ ਹੈ ਉਨ੍ਹਾਂ ਵਾਅਦਿਆਂ 'ਚੋਂ ਉਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਸੂਬੇ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ 26 ਨੂੰ

ਬਠਿੰਡਾ, 23 ਨਵੰਬਰ (ਵਲ੍ਹਾਣ)-ਟੂਰਨਾਮੈਂਟ ਪ੍ਰਬੰਧ ਕਮੇਟੀ ਪਿੰਡ ਪਿੱਥੋ (ਬਠਿੰਡਾ) ਵਲੋਂ ਸਵ: ਗੱਗੂ ਕਬੱਡੀ ਖਿਡਾਰੀ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਟੂਰਨਾਮੈਂਟ 26 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਕਮੇਟੀ ਮੈਂਬਰ ਮਨੀ ਗਿੱਲ, ਗੁਰਲਾਭ ਭੁੱਲਰ, ...

ਪੂਰੀ ਖ਼ਬਰ »

ਯਾਦਵਿੰਦਰਾ ਇੰਜੀਨੀਅਰਿੰਗ ਕਾਲਜ 'ਚ ਪਹਿਲੀ ਐਲੂਮਨੀ ਮੀਟ ਦਾ ਆਯੋਜਨ

ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬੀ ਯੁੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਤਲਵੰਡੀ ਸਾਬੋ ਵਿਖੇ ਕਾਲਜ 'ਚੋਂ ਸਮੇਂ-ਸਮੇਂ 'ਤੇ ਪੜ੍ਹਾਈ ਪੁੂਰੀ ਕਰਕੇ ਜਾ ਚੁੱਕੇ ...

ਪੂਰੀ ਖ਼ਬਰ »

ਇਕ ਰੋਜ਼ਾ ਗਣਿਤ ਮੇਲਾ ਕਰਵਾਇਆ

ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਸਰਕਾਰੀ ਸੀਨੀਅਰ ਸਕੰਡਰੀ ਸਕੂਲ ਚੁੱਘੇ ਕਲਾਂ 'ਚ ਸਕੂਲ ਦੇ ਪਿ੍ੰਸੀਪਲ ਮੈਡਮ ਮੰਜੂ ਬਾਲਾ ਦੀ ਅਗਵਾਈ ਵਿਚ ਗਣਿਤ ਅਧਿਆਪਕਾਂ ਸਵਿਤਾ ਸ਼ਰਮਾ ਦੀ ਦੇਖ-ਰੇਖ 'ਚ ਇਕ ਰੋਜ਼ਾ ਗਣਿਤ ਮੇਲਾ ਕਰਵਾਇਆ ਗਿਆ | ਮੇਲੇ 'ਚ ਵਿਦਿਆਰਥੀਆਂ ਦੁਆਰਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਮਨਜਿੰਦਰ ਸਿੰਘ ਬਣਾਂਵਾਲੀ

ਮਾਨਸਾ-ਮਨਜਿੰਦਰ ਸਿੰਘ ਦਾ ਜਨਮ 25 ਅਪ੍ਰੈਲ 1995 ਨੂੰ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਗੁਰਮੇਲ ਸਿੰਘ ਦੇ ਘਰ ਮਾਤਾ ਕਰਮਜੀਤ ਕੌਰ ਦੀ ਕੱਖੋਂ ਹੋਇਆ | ਪੰਜਵੀਂ ਦੀ ਪੜ੍ਹਾਈ ਪਿੰਡ ਦੇ ਸਕੂਲ ਤੇ ਅੱਠਵੀਂ ਤੱਕ ਸਰਕਾਰੀ ਹਾਈ ਸਕੂਲ ਚਹਿਲਾਂਵਾਲਾ ਤੋਂ ਹਾਸਲ ਕੀਤੀ | ...

ਪੂਰੀ ਖ਼ਬਰ »

ਲੋੜੀਂਦੀ ਦੀ ਮੁਰੰਮਤ ਲਈ ਬਿਜਲੀ ਬੰਦ ਰਹੇਗੀ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਲੋੜੀਂਦੀ ਬਿਜਲੀ ਸਿਸਟਮ ਦੇ ਸੁਧਾਰ ਲਈ ਵੱਖ-ਵੱਖ ਥਾਵਾਂ ਦੀ ਬਿਜਲੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਸੀਨੀਅਰ ਕਾਰਜਕਾਰੀ ਇੰਜ: ਵੰਡ ਮੰਡਲ ਬਠਿੰਡਾ ...

ਪੂਰੀ ਖ਼ਬਰ »

ਭੁੱਚੋ ਮੰਡੀ ਤੋਂ 'ਅਜੀਤ' ਦੇ ਪੱਤਰਕਾਰ ਬਿੱਕਰ ਸਿੰਘ ਸਿੱਧੂ ਦੇ ਪਿਤਾ ਦਾ ਦਿਹਾਂਤ

ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਭੁੱਚੋ ਮੰਡੀ ਤੋਂ 'ਅਜੀਤ' ਦੇ ਪੱਤਰਕਾਰ ਬਿੱਕਰ ਸਿੰਘ ਸਿੱਧੂ ਦੇ ਪਿਤਾ ਸ: ਜੰਗੀਰ ਸਿੰਘ ਸਿੱਧੂ (85) ਦਾ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਇਕ ਧੀ ਛੱਡ ਗਏ ਹਨ | ਸ: ਜੰਗੀਰ ਸਿੰਘ ਸਿੱਧੂ ਦਾ ਅੰਤਿਮ ...

ਪੂਰੀ ਖ਼ਬਰ »

ਮੌੜ-ਰਾਮਪੁਰਾ ਸੜਕ 'ਤੇ ਜਾਮ ਤੇ ਧਰਨਾ ਜਾਰੀ ਤੀਜੇ ਦਿਨ ਵੀ ਨਾ ਹੋਇਆ ਅੰਤਿਮ ਸੰਸਕਾਰ

ਬਾਲਿਆਂਵਾਲੀ, 23 ਨਵੰਬਰ (ਕੁਲਦੀਪ ਮਤਵਾਲਾ)-ਮੰਡੀ ਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ 'ਚ ਨਗਰ ਵਾਸੀਆਂ ਵਲੋਂ ਮੌੜ-ਰਾਮਪੁਰਾ ਰੋਡ 'ਤੇ ਧਰਨਾ ਤੇ ਸੜਕੀ ਜਾਮ ਦੂਜੇ ਦਿਨ ਵੀ ਜਾਰੀ ਰਿਹਾ ਤੇ ਤੀਜੇ ਦਿਨ ਵੀ ਮਿ੍ਤਕ ਦਾ ਅੰਤਿਮ ਸੰਸਕਾਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਮੋਬਾਈਲ ਤੇ ਦੋ ਸਿਮ ਬਰਾਮਦ

ਬਠਿੰਡਾ ਛਾਉਣੀ, 23 ਨਵੰਬਰ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਸਥਿਤ ਕੇਂਦਰੀ ਜੇਲ੍ਹ ਬਠਿੰਡਾ 'ਚੋਂ ਕੈਦੀ ਕੋਲੋਂ ਮੋਬਾਈਲ ਫ਼ੋਨ ਤੇ ਦੋ ਸਿਮ ਕਾਰਡ ਬਰਾਮਦ ਹੋਏ ਹਨ | ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਨਥਾਣਾ ਦੀ ਪੁਲਿਸ ਨੇ ਮੁਲਜ਼ਮ ਿਖ਼ਲਾਫ਼ ਮੁਕੱਦਮਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵੀ ਆਈਆਂ ਪੀੜਤ ਪਰਿਵਾਰ ਦੇ ਹੱਕ 'ਚ, ਥਾਣੇ ਅੱਗੇ ਦਿੱਤਾ ਧਰਨਾ

ਬਾਲਿਆਂਵਾਲੀ, 23 ਨਵੰਬਰ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਜਥੇਬੰਦੀਆਂ ਭਾਕਿਯੂ ਉਗਰਾਹਾਂ ਤੇ ਭਾਕਿਯੂ ਸਿੱਧੂਪੁਰ ਵੀ ਮੰਡੀ ਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਪੀੜਤ ਪਰਿਵਾਰ ਦੇ ਹੱਕ ਵਿਚ ਨਿੱਤਰ ਆਈਆਂ ਹਨ | ਜਿਥੇ ਭਾਕਿਯੂ ...

ਪੂਰੀ ਖ਼ਬਰ »

ਮੰਡੀਆਂ 'ਚੋਂ ਮਾਲ ਚੋਰੀ ਕਰਕੇ ਵੇਚਣ ਵਾਲੇ 3 ਮੁਲਜ਼ਮਾਂ ਿਖ਼ਲਾਫ਼ ਪਰਚਾ ਦਰਜ, ਇਕ ਗਿ੍ਫ਼ਤਾਰ

ਰਾਮਪੁਰਾ ਫੂਲ, 23 ਨਵੰਬਰ (ਧਾਲੀਵਾਲ)-ਰਾਮਪੁਰਾ ਸ਼ਹਿਰੀ ਪੁਲਿਸ ਨੇ ਮੰਡੀਆਂ 'ਚੋਂ ਮਾਲ ਚੋਰੀ ਕਰਕੇ ਵੇਚਣ ਵਾਲੇ 3 ਮੁਲਜ਼ਮਾਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਇਕ ਨੂੰ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰੀ ਦੇ ...

ਪੂਰੀ ਖ਼ਬਰ »

ਨਹਿਰ 'ਚ ਡੁੱਬੇ ਵਿਅਕਤੀ ਦੀ ਭਾਲ ਜਾਰੀ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਅਸੀਰ ਦੇ ਕੋਲ ਭਾਖੜਾ ਨਹਿਰ 'ਚ ਅੱਜ ਇਕ ਵਿਅਕਤੀ ਡਿੱਗ ਕੇ ਡੁੱਬ ਗਿਆ | ਜਾਣਕਾਰੀ ਅਨੁਸਾਰ ਪਿੰਡ ਹੱਸੂ ਦਾ ਵਾਸੀ ਗੁਰਪ੍ਰੀਤ ਸਿੰਘ ਮੋਟਰਸਾਈਕਲ 'ਤੇ ਕਿਤੇ ਗਿਆ ਸੀ | ਪਿੰਡ ਹੱਸੂ ਦੇ ਲੋਕਾਂ ਨੇ ਜਦੋਂ ਉਸ ...

ਪੂਰੀ ਖ਼ਬਰ »

6 ਕਿੱਲੋ ਭੁੱਕੀ ਸਮੇਤ ਇਕ ਕਾਬੂ

ਸੰਗਤ ਮੰਡੀ, 23 ਨਵੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਪਥਰਾਲਾ ਤੋਂ ਡੰੂਮਵਾਲੀ ਵਿਚਕਾਰ ਰੇਲ ਪਟੜੀ ਤੋਂ ਇਕ ਵਿਅਕਤੀ ਨੂੰ 6 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਮਿਰਜੇਆਣਾ 'ਚ ਸਰਕੜੇ ਨੂੰ ਲੱਗੀ ਅੱਗ, ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ

ਸੀਂਗੋ ਮੰਡੀ, 23 ਨਵੰਬਰ (ਲੱਕਵਿੰਦਰ ਸ਼ਰਮਾ)-ਪਿੰਡ ਮਿਰਜੇਆਣਾ 'ਚ ਉਸ ਸਮੇਂ ਹਫ਼ੜਾ-ਦਫੜੀ ਮੱਚ ਗਈ ਜਦੋਂ ਰਿਹਾਇਸ਼ੀ ਇਲਾਕੇ ਲਾਗੇ ਖੜ੍ਹੇ ਸਰਕੜੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਦਾ ਪਤਾ ਲੱਗਣ ਨਾਲ ਪਿੰਡ ਵਾਸੀਆਂ ਨੇ ਅੱਗ ਤੇ ਕਰੀਬ ਦੋ ਘੰਟਿਆਂ ਦੀ ਜੱਦੋ ਜਹਿਦ ਨਾਲ ...

ਪੂਰੀ ਖ਼ਬਰ »

ਯਾਦਵਿੰਦਰਾ ਇੰਜੀਨੀਅਰਿੰਗ ਕਾਲਜ 'ਚ ਪਹਿਲੀ ਐਲੂਮਨੀ ਮੀਟ ਦਾ ਆਯੋਜਨ

ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)-ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਤਲਵੰਡੀ ਸਾਬੋ ਵਿਖੇ ਕਾਲਜ 'ਚੋਂ ਸਮੇਂ-ਸਮੇਂ 'ਤੇ ਪੜ੍ਹਾਈ ਪੂਰੀ ਕਰਕੇ ਜਾ ਚੁੱਕੇ ਵਿਦਿਆਰਥੀਆਂ ਦੀ ਪਹਿਲੀ ਐਲੂਮਨੀ ਮੀਟ ਕਰਵਾਈ ਗਈ | ਉਕਤ ਐਲੂਮਨੀ ਮੀਟ 'ਚ 200 ਦੇ ਕਰੀਬ ਪੁਰਾਣੇ ...

ਪੂਰੀ ਖ਼ਬਰ »

ਏਡਜ਼ ਸਬੰਧੀ ਜਾਗਰੂਕ ਕਰਨ ਲਈ ਵੈਨ ਰਵਾਨਾ

ਨਥਾਣਾ, 23 ਨਵੰਬਰ (ਗੁਰਦਰਸ਼ਨ ਲੁੱਧੜ) ਬਲਾਕ ਨਥਾਣਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰਾਕੇਸ਼ ਗੋਇਲ ਵਲੋਂ ਹਰੀ ਝੰਡੀ ਦੇ ਕੇ ਏਡਜ਼ ਜਾਗਰੂਕਤਾ ਵੈਨ ਚਲਾਈ ਗਈ, ਜਿਸ ਨੇ ਗੋਬਿੰਦਪੁਰਾ, ਸੇਮਾ ਕਲਾਂ, ਪੂਹਲਾ, ਨਥਾਣਾ ਤੇ ਮਹਿਰਾਜ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ...

ਪੂਰੀ ਖ਼ਬਰ »

ਸਿੱਖ ਪ੍ਰਚਾਰਕ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਪੁੱਜੇ ਬੁੰਗਾ ਮਸਤੂਆਣਾ

ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)-ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸਵੇਰੇ ਬੁੰਗਾ ਮਸਤੂਆਣਾ ਸਾਹਿਬ ਧਾਰਮਿਕ ਵਿਦਿਆਲਾ ਪੁੱਜੇ ਤੇ ਸਭ ਤੋਂ ਪਹਿਲਾਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ ਗਏ | ਤਖ਼ਤ ਸਾਹਿਬ ਨਤਮਸਤਕ ਹੋਣ ਉਪਰੰਤ ਉਨ੍ਹਾਂ ...

ਪੂਰੀ ਖ਼ਬਰ »

ਹਾਦਸਿਆਂ ਨੂੰ ਰੋਕਣ ਲਈ ਬਠਿੰਡਾ ਦੇ ਟੈ੍ਰਫਿਕ ਪੁਲਿਸ ਵਲੋਂ ਜਾਗਰੂਕਤਾ ਸੈਮੀਨਾਰ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਪੁਲਿਸ ਦੇ ਟੈ੍ਰਫਿਕ ਸੈੱਲ ਵਲੋਂ ਰਾਤ ਸਮੇਂ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਟੈ੍ਰਫਿਕ ਪੁਲਿਸ ਬਠਿੰਡਾ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ 'ਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਮਾਨਸਾ-ਖ਼ੁਰਦ ਗਰਾਮ ਪੰਚਾਇਤ ਦਾ ਇਜਲਾਸ ਕਰਵਾਇਆ

ਬਾਲਿਆਂਵਾਲੀ, 23 ਨਵੰਬਰ (ਕੁਲਦੀਪ ਮਤਵਾਲਾ)-ਬਲਾਕ ਰਾਮਪੁਰਾ ਅਧੀਨ ਪੈਂਦੇ ਪਿੰਡ ਮਾਨਸਾ ਖ਼ੁਰਦ ਵਿਖੇ ਡਾਇਰੈਕਟੋਰੇਟ ਆਫ਼ ਸੋਸ਼ਲ ਆਡਿਟ ਮੋਹਾਲੀ ਵਲੋਂ ਜਨਤਕ ਇਜਲਾਸ ਕਰਵਾਇਆ ਗਿਆ | ਇਹ ਟੀਮ ਡਾ: ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਕੋਆਰਡੀਨੇਟਰ ਰਾਮਪੁਰਾ ਸੰਜੀਵ ...

ਪੂਰੀ ਖ਼ਬਰ »

ਬੇਟੀ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਬੈਗ ਵੰਡੇ

ਚਾਉਕੇ, 23 ਨਵੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਕਰਾੜਵਾਲਾ ਦੇ ਥਾਣੇਦਾਰ ਹਰਬੰਸ ਸਿੰਘ ਦੇ ਸਪੁੱਤਰ ਪੁਲਿਸ ਕਰਮਚਾਰੀ ਮਨਮੀਤ ਸਿੰਘ ਢਿੱਲੋਂ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਪੁੱਤਰੀ ਜੈਸਲੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ 'ਚ ਸਰਕਰੀ ਐਲੀਮੈਂਟਰੀ ਸਕੂਲ ਕਰਾੜਵਾਲਾ ਦੇ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਖਾਤਮਾ ਸਪਤਾਹ ਤਹਿਤ ਰਾਮਪੁਰਾ, ਮੌੜ ਤੇ ਬਠਿੰਡਾ ਸ਼ਹਿਰ ਵਿਖੇ ਚੈਕਿੰਗ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਾਲ ਮਜ਼ਦੂਰੀ ਹਫ਼ਤੇ ਤਹਿਤ ਕਿਰਤ ਵਿਭਾਗ ਬਠਿੰਡਾ ਦੁਆਰਾ ਰਾਮਪੁਰਾ, ਮੌੜ ਤੇ ਬਠਿੰਡਾ ਸ਼ਹਿਰ ਵਿਖੇ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਰਾਮਪੁਰਾ ਵਿਖੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਕੋਰਟ ਰੋਡ, ਮੌੜ ਬਜ਼ਾਰ ਦੀਆਂ ...

ਪੂਰੀ ਖ਼ਬਰ »

ਸੱਭਿਆਚਾਰਕ ਮੁਕਾਬਲਾ ਕਰਵਾਇਆ

ਮੌੜ ਮੰਡੀ, 23 ਨਵੰਬਰ (ਲਖਵਿੰਦਰ ਸਿੰਘ ਮੌੜ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਮੌੜ ਦੇ ਕਲੱਸਟਰ ਪੱਧਰ ਦਾ ਸਭਿਆਚਾਰਕ ਮੁਕਾਬਲੇ ਕਰਵਾਇਆ ਗਿਆ | ਇਸ ਦੌਰਾਨ ਕਵਿਤਾ ...

ਪੂਰੀ ਖ਼ਬਰ »

ਅਹਿਮਦੀਆ ਮਸਜਿਦ ਰਾਮਾਂ ਨੇ ਸੈਮੀਨਾਰ ਲਗਾਇਆ

ਰਾਮਾਂ ਮੰਡੀ, 23 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਪੀਰਖ਼ਾਨਾ ਰੋਡ 'ਤੇ ਸਥਿਤ ਅਹਿਮਦੀਆ ਮਸਜਿਦ ਰਾਮਾਂ ਨੇ ਮੌਲਵੀ ਤੇ ਅਹਿਮਦੀਆ ਜਮਾਤ ਦੇ ਜ਼ਿਲ੍ਹਾ ਇੰਚਾਰਜ ਸ਼ੋਕਤ ਅਲੀ ਵਲੋਂ ਅਹਿਮਦੀਆ ਜਮਾਤ ਕਾਦੀਆ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ...

ਪੂਰੀ ਖ਼ਬਰ »

ਸੁਪਰ ਕਲੱਸਟਰ ਪੱਧਰੀ ਸਭਿਆਚਾਰਕ ਮੁਕਾਬਲੇ ਕਰਵਾਏ

ਭਾਗੀਵਾਂਦਰ, 23 ਨਵੰਬਰ (ਮਹਿੰਦਰ ਸਿੰਘ ਰੂਪ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਕੂਲ ਪਿ੍ੰਸੀਪਲ ਮੈਡਮ ਨੀਲਮ ਗੁਪਤਾ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਰ ਕਲੱਸਟਰ ਪੱਧਰੀ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਨੇ ਕਿਸਾਨਾਂ ਸਿਰ ਕਰਜ਼ਿਆਂ ਤੇ ਕਿਰਸਾਨੀ ਹਾਲਾਤਾਂ ਬਾਰੇ ਸਰਵੇਖਣ ਕਰਾਉਣ ਦੀ ਤਿਆਰੀ ਖਿੱਚੀ ਪਹਿਲੇ ਪੜਾਅ ਤਹਿਤ ਹੋਵੇਗਾ ਮਾਲਵੇ ਦੇ 5 ਜ਼ਿਲਿ੍ਹਆਂ ਦੇ 10 ਪਿੰਡਾਂ ਦਾ ਸੰਪੂਰਨ ਸਰਵੇਖਣ

ਬਠਿੰਡਾ ਛਾਉਣੀ, 23 ਨਵੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਿਆਂ ਦੀ ਸਹੀ ਪਹਿਚਾਣ ਤੇ ਮੌਜੂਦਾ ਕਿਰਸਾਨੀ ਹਾਲਾਤਾਂ ਬਾਰੇ ਸਰਵੇਖਣ ਕਰਾਉਣ ਦੀ ਤਿਆਰੀ ਖਿੱਚ ਲਈ ਹੈ | ਸਰਵੇਖਣ ਟੀਮਾਂ ਨੂੰ ਮੁੱਢਲੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਮੌੜ ਮੰਡੀ, 23 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਵਿਖੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਕੂਲ ਪਿ੍ੰਸੀਪਲ ਮੱਖਣ ...

ਪੂਰੀ ਖ਼ਬਰ »

ਸੁਪਰ ਕਲੱਸਟਰ ਪੱਧਰੀ ਸੱਭਿਆਚਾਰਕ ਮੁਕਾਬਲੇ ਕਰਵਾਏ

ਭਾਗੀਵਾਂਦਰ, 23 ਨਵੰਬਰ (ਮਹਿੰਦਰ ਸਿੰਘ ਰੂਪ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਕੂਲ ਪਿ੍ੰਸੀਪਲ ਮੈਡਮ ਨੀਲਮ ਗੁਪਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸੁਪਰ ਕਲੱਸਟਰ ਪੱਧਰੀ ਸਭਿਆਚਾਰਕ ਮੁਕਾਬਲੇ ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਕਿਸਾਨਾਂ ਦੀ ਬੇਲੋੜੀ ਨਿੰਦਿਆ ਕਰਨ ਵਾਲਿਆਂ ਦੀ ਆਲੋਚਨਾ

ਮੌੜ ਮੰਡੀ, 23 ਨਵੰਬਰ (ਲਖਵਿੰਦਰ ਸਿੰਘ ਮੌੜ)- ਭਾਰਤੀ ਕਿਸਾਨ ਯੂਨੀਅਨ ਨੇ ਪ੍ਰੈੱਸ ਵਿਚ ਛਪੀ ਉਸ ਖ਼ਬਰ ਦੀ ਜ਼ੋਰਦਾਰ ਅਲੋਚਨਾ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਨੇ ਮੌਸਮ ਸੁਧਰਦਿਆਂ ਅਤੇ ਧੱੁਪ ਨਿਕਲਦਿਆਂ ਹੀ ਦੁਬਾਰਾ ਫਿਰ ਪਰਾਲੀ ਸਾੜ ਕੇ ਵਾਤਾਵਰਨ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਐੱਚ. ਪੀ. ਵੀ. ਦੇ ਟੀਕੇ ਲਾਏ

ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)-ਸਿਵਲ ਸਰਜਨ ਡਾ.ਹਰੀ ਨਰਾਇਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਐਸ. ਐਮ. ਓ. ਡਾ. ਮਨਿੰਦਰਪਾਲ ਦੀ ਅਗਵਾਈ ਹੇਠ ਡਾ.ਜਗਰੂਪ ਸਿੰਘ ਅਤੇ ਡਾ.ਸੁਮੀਤ ਬਾਂਸਲ ਵਲੋਂ ਸਕੂਲੀ ਵਿਦਿਆਰਥਣਾਂ ...

ਪੂਰੀ ਖ਼ਬਰ »

ਬੱਲੂਆਣਾ ਵਿਖੇ ਬਾਲ ਗਰਾਮ ਸਭਾ ਦਾ ਪ੍ਰੋਗਰਾਮ ਕਰਵਾਇਆ

ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਪਿੰਡ ਬੱਲੂਆਣਾ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ 'ਚ ਬਾਲ ਸੁਰੱਖਿਆ ਕਮੇਟੀ, ਸਮੂਹ ਗਰਾਮ ਪੰਚਾਇਤ ਤੇ ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਵਲੋਂ ਸਾਂਝੇ ਰੂਪ ਵਿਚ ਬਾਲ ਗਰਾਮ ਸਭਾ ਦਾ ਪ੍ਰੋਗਰਾਮ ਕਰਵਾਇਆ, ਜਿਸ ਵਿਚ ਮੁੱਖ ...

ਪੂਰੀ ਖ਼ਬਰ »

ਡਾ: ਸ਼ਿਵ ਪ੍ਰਾਸ਼ਰ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਕੈਂਸਰ ਸਬੰਧੀ ਵਿਚਾਰਾਂ

ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)- ਕੈਨੇਡਾ ਦੀ ਪ੍ਰਸਿੱਧ ਮੈਕਗਿਲ ਯੂਨੀਵਰਸਿਟੀ ਦੇ ਵਿਗਿਆਨੀ ਡਾ: ਪ੍ਰਾਸ਼ਰ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿਚ ਖ਼ਤਰਨਾਕ ਰੋਗ ਕੈਂਸਰ ਦੇ ਕਾਰਨਾਂ ਤੇ ਖੋਜ ਸ਼ੁਰੂ ...

ਪੂਰੀ ਖ਼ਬਰ »

ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਨੇ ਨੌਜਵਾਨਾਂ ਨੂੰ ਦਿੱਤੀ ਕਿੱਤਾ ਮੁਖੀ ਸਿਖਲਾਈ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਚਲਾਈ ਜਾ ਰਹੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਵਲੋਂ ਹੁਣ ਤੱਕ 2774 ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦਿੱਤੀ ਗਈ ਹੈ, ਜਿਸ ਵਿਚੋਂ 1686 ਨੌਜਵਾਨਾਂ ਨੇ ਆਪਣਾ ਕੰਮ ਸ਼ੁਰੂ ਕਰ ਕੇ ...

ਪੂਰੀ ਖ਼ਬਰ »

ਭਿੰਦਰ ਸਿੰਘ ਭਾਈਰੂਪਾ ਨੇ 63 ਵੀਆਂ ਸਕੂਲ ਬਾਕਸਿੰਗ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ

ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)- ਬਾਬਾ ਭਾਈਰੂਪ ਚੰਦ ਬਾਕਸਿੰਗ ਸੈਂਟਰ ਭਾਈਰੂਪਾ ਦੇ ਹੋਣਹਾਰ ਵਿਦਿਆਰਥੀ ਭਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਹੋਈਆਂ 63 ਵੀਆਂ ਸਕੂਲ ਸਟੇਟ ਬਾਕਸਿੰਗ (ਅੰਡਰ 17 ਲੜਕੇ ) 54 ਕਿੱਲੋ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ | ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਸਬੰਧੀ ਮੰਗਾਂ ਨੂੰ ਲੈ ਕੇ ਐਸ. ਡੀ. ਐਮ. ਨੂੰ ਦਿੱਤਾ ਮੰਗ-ਪੱਤਰ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪੰਜਾਬੀ ਸੰਘਰਸ਼ ਸਮਿਤੀ ਕਾਲਾਂਵਾਲੀ ਵਲੋਂ ਸੂਬੇ ਦੀਆਂ ਸਾਰੀਆਂ ਸੜਕਾਂ 'ਤੇ ਲੱਗੇ ਮੀਲ ਪੱਥਰਾਂ ਤੇ ਸਾਈਨ ਬੋਰਡਾਂ 'ਤੇ ਹਿੰਦੀ ਦੇ ਨਾਲ-ਨਾਲ ਪੰਜਾਬੀ ਲਿਖਣ ਤੇ ਪੰਜਾਬੀ ਭਾਸ਼ਾ ਸਬੰਧੀ ਹੋਰਨਾਂ ਮੰਗਾਂ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਕੀਤਾ ਰੈਣ ਬਸੇਰਾ ਦਾ ਨਿਰੀਖਣ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਐਸ. ਡੀ. ਐਮ. ਬਿਜੇਂਦਰ ਸਿੰਘ ਨੇ ਨਗਰ ਪਾਲਿਕਾ 'ਚ ਸ਼ੁਰੂ ਕੀਤੇ ਰੈਣ ਬਸੇਰਾ 'ਚ ਪ੍ਰਬੰਧਾਂ ਨੂੰ ਲੈ ਕੇ ਨਗਰ ਪਾਲਿਕਾ ਦਾ ਨਿਰੀਖਣ ਕੀਤਾ ਤੇ ਰੈਣ ਬਸੇਰਾ ਦਾ ਜਾਇਜ਼ਾ ਲਿਆ | ਉਨ੍ਹਾਂ ਨਗਰ ਪਾਲਿਕਾ ਸਕੱਤਰ ਨੂੰ ਨਿਰਦੇਸ਼ ...

ਪੂਰੀ ਖ਼ਬਰ »

ਡਾ: ਜਿੰਮੀ ਜਿੰਦਲ ਮਾਮਲੇ 'ਚ ਇਨਸਾਫ਼ ਲਈ ਅਗਰਵਾਲ ਸਮਾਜ ਇਕਜੁੱਟਤਾ ਨਾਲ ਸਾਹਮਣੇ ਆਇਆ

ਡੱਬਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਨਾਲ ਸਬੰਧਿਤ ਡਾ: ਜਿੰਮੀ ਜਿੰਦਲ ਦੇ ਫ਼ਤਿਹਾਬਾਦ ਵਿਖੇ ਮਾਮਲੇ 'ਚ ਇਨਸਾਫ਼ ਲਈ ਅਗਰਵਾਲ ਸਮਾਜ ਇਕਜੁੱਟਤਾ ਨਾਲ ਡਟ ਗਿਆ ਹੈ | ਅਗਰਵਾਲ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਸਥਾਨਕ ਅਗਰਵਾਲ ਧਰਮਸ਼ਾਲਾ 'ਚ ਇਕੱਠੇ ਤੇ ...

ਪੂਰੀ ਖ਼ਬਰ »

ਸੜਕ ਹਾਦਸੇ ਰੋਕਣ ਲਈ ਖ਼ਤਰਨਾਕ ਮੌੜਾਂ 'ਤੇ ਰੇਡੀਅਮ ਬੋਰਡ ਲਾਉਣ ਦੀ ਸ਼ੁਰੂਆਤ

ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)-ਧੁੰਦ, ਸੜਕਾਂ 'ਤੇ ਪਏ ਖੱਡੇ ਅਤੇ ਖ਼ਤਰਨਾਕ ਮੌੜਾਂ ਕਾਰਨ ਲੰਬੇ ਸਮੇਂ ਤੋਂ ਵਾਪਰ ਰਹੇ ਸੜਕ ਹਾਦਸੇ ਰੋਕਣ ਲਈ ਲੋਕ ਭਲਾਈ ਸੇਵਾ ਸੰਮਤੀ ਨੇ ਪਹਿਲ ਕਰਦਿਆਂ ਖ਼ਤਰਨਾਕ ਮੌੜਾਂ 'ਤੇ ਰੇਡੀਅਮ ਬੋਰਡ ਲਾਉਣ ਦੀ ਸ਼ੁਰੂਆਤ ਰਾਮਸਰਾ ...

ਪੂਰੀ ਖ਼ਬਰ »

18 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਦੀ ਵੋਟ ਬਣਾਉਣ ਦੀ ਅਪੀਲ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ, ਪਿੰ੍ਰਸੀਪਲਾਂ, ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਕੂਲਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX