ਤਾਜਾ ਖ਼ਬਰਾਂ


ਭਾਜਪਾ ਸੰਸਦੀ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਿੱਲੀ ਦੇ ਪਾਰਟੀ ਦਫ਼ਤਰ ਪਹੁੰਚੇ
. . .  1 minute ago
ਪੰਜਾਬੀ ਨੌਜਵਾਨ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣਿਆ
. . .  5 minutes ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ) -ਬਠਿੰਡਾ ਇਲਾਕੇ ਦੇ ਕੁਲਦੀਪ ਸਿੰਘ ਸੰਘਾ ਦਾ ਹੋਣਹਾਰ ਬੇਟਾ ਤੇ ਹਰਫ਼ਨ-ਮੌਲਾ ਕ੍ਰਿਕਟ ਖਿਡਾਰੀ ਜਸਕੀਰਤ ਸਿੰਘ ਉਰਫ਼ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣ ਗਿਆ ਹੈ। ਆਸਟ੍ਰੇਲੀਆ...
ਗੁਜਰਾਤ 'ਚ 99 ਸੀਟਾਂ ਨਾਲ ਭਾਜਪਾ ਨੂੰ ਬਹੁਮਤ
. . .  16 minutes ago
ਅਹਿਮਦਾਬਾਦ, 18 ਦਸੰਬਰ- ਗੁਜਰਾਤ 'ਚ ਭਾਜਪਾ ਨੂੰ 99 ਸੀਟਾਂ ਨਾਲ ਬਹੁਮਤ ਪ੍ਰਾਪਤ ਹੋ ਗਿਆ ਹੈ। ਭਾਵੇਂ ਚੋਣ ਸਰਵੇਖਣਾਂ ਅਨੁਸਾਰ ਭਾਜਪਾ ਦੀ ਜਿੱਤ ਨਹੀਂ ਹੋਈ ਪਰ ਫਿਰ ਵੀ ਪਾਰਟੀ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
. . .  30 minutes ago
ਵਿਜੇ ਮਾਲੀਆ ਨੂੰ ਵਾਪਸ ਲਿਆਉਣ ਲਈ ਕੀਤੀ ਜਾ ਰਹੀ ਹੈ ਹਰ ਕੋਸ਼ਿਸ਼- ਈ.ਡੀ.
. . .  52 minutes ago
ਨਵੀਂ ਦਿੱਲੀ, 18 ਦਸੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਵਿਜੇ ਮਾਲੀਆ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਢੁਕਵੀਂ ਕੋਸ਼ਿਸ਼ ਕੀਤੀ...
ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਨਤਾ ਸਿਰ ਬੰਨਿਆਂ ਜਿੱਤ ਦਾ ਸਿਹਰਾ
. . .  59 minutes ago
ਅਹਿਮਦਾਬਾਦ, 18 ਦਸੰਬਰ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਦਾ ਸਿਹਰਾ ਸੂਬੇ ਦੀ ਜਨਤਾ ਦੇ ਸਿਰ ਬੰਨਿਆਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਲੋਕਾਂ...
ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਨਵੀਂ ਦਿੱਲੀ, 18 ਦਸੰਬਰ- ਸਪੈਸ਼ਲ ਪੀ.ਐਮ.ਐਲ.ਏ. ਕੋਰਟ ਨੇ ਐਨ.ਸੀ.ਪੀ.ਨੇਤਾ ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ...
ਹਿਮਾਚਲ : ਮੁੱਖ ਮੰਤਰੀ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ
. . .  about 1 hour ago
ਰਾਹੁਲ ਨੇ ਲੋਕਾਂ ਦੇ ਫ਼ਤਵੇ ਦਾ ਕੀਤਾ ਸਵਾਗਤ
. . .  about 1 hour ago
ਕਾਂਗਰਸ ਦੀ ਹੋਈ ਨੈਤਿਕ ਜਿੱਤ- ਗਹਿਲੋਤ
. . .  about 1 hour ago
ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  about 2 hours ago
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  about 2 hours ago
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  about 2 hours ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  about 2 hours ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  about 2 hours ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 3 hours ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 3 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 3 hours ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 3 hours ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 3 hours ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 3 hours ago
ਗੁਜਰਾਤ : ਭਾਜਪਾ ਨੇ 88 ਜਿੱਤੀਆਂ, 13 'ਤੇ ਅੱਗੇ - ਕਾਂਗਰਸ ਨੇ 62 ਸੀਟਾਂ ਜਿੱਤੀਆਂ ,17 'ਤੇ ਅੱਗੇ
. . .  about 4 hours ago
ਨਿਤੀਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਸਬੰਧੀ ਸੰਤ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲਾ ਸਾਹਿਬ ਪਟਨਾ ਵਿਖੇ ਲਗਾਏ ਗਏ ਵਿਸ਼ਾਲ ਲੰਗਰਾਂ ਦੀ ਕੀਤੀ ਸ਼ੁਰੂਆਤ
. . .  about 4 hours ago
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ ਤੋਂ ਭਾਜਪਾ ਦੇ ਕਿਸ਼ਨ ਕਪੂਰ ਜਿੱਤੇ
. . .  about 4 hours ago
ਹਿਮਾਚਲ ਪ੍ਰਦੇਸ਼ ਦੀ ਦੂਨ ਸੀਟ ਤੋਂ ਭਾਜਪਾ ਦੇ ਸਿੱਖ ਉਮੀਦਵਾਰ ਜੇਤੂ
. . .  about 4 hours ago
ਬੇਅਦਬੀ ਸੰਬੰਧੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਪਹੁੰਚੇ ਪਿੰਡ ਕਕਰਾਲਾ
. . .  about 4 hours ago
ਪਟਿਆਲਾ ਦੇ ਵਾਰਡ ਨੰਬਰ 37 ਦੇ ਬੂਥ ਨੰਬਰ 3 ਦੀ ਮੁੜ ਚੋਣ 19 ਨੂੰ
. . .  about 5 hours ago
ਹਿਮਾਚਲ ਪ੍ਰਦੇਸ਼ : ਪ੍ਰੇਮ ਕੁਮਾਰ ਧੂਮਲ ਪਿੱਛੇ
. . .  about 5 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਰੁਝਾਨਾਂ 'ਚ ਮਿਲ ਰਹੀ ਜਿੱਤ 'ਤੇ ਸਮਰਥਕਾਂ ਵੱਲੋਂ ਦਿੱਲੀ 'ਚ ਜਸ਼ਨ
. . .  about 5 hours ago
ਹਿਮਾਚਲ ਪ੍ਰਦੇਸ਼ : ਧਰਮਪੁਰ 'ਚ ਭਾਜਪਾ ਦੇ ਮਹਿੰਦਰ ਸਿੰਘ ਨੂੰ 8915 ਵੋਟਾਂ ਦੀ ਬੜ੍ਹਤ
. . .  about 5 hours ago
ਗੁਜਰਾਤ : ਭਾਜਪਾ 108, ਕਾਂਗਰਸ 72 ਸੀਟਾਂ 'ਤੇ ਅੱਗੇ
. . .  about 5 hours ago
ਭਾਜਪਾ ਗੁਜਰਾਤ ਤੇ ਹਿਮਾਚਲ 'ਚ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ - ਰਾਜਨਾਥ
. . .  about 6 hours ago
ਹਿਮਾਚਲ ਪ੍ਰਦੇਸ਼ : ਪੰਜਵੇਂ ਰਾਊਂਡ ਤੱਕ ਊਨਾ ਦੀਆਂ ਪੰਜ ਵਿਧਾਨ ਸਭਾ ਸੀਟਾਂ 'ਚ ਭਾਜਪਾ ਤਿੰਨ ਤੇ ਕਾਂਗਰਸ ਦੋ 'ਤੇ ਅੱਗੇ
. . .  about 6 hours ago
ਹਿਮਾਚਲ ਪ੍ਰਦੇਸ਼ ਚੋਣ ਨਤੀਜੇ : ਠਿਯੋਗ ਤੋਂ ਸੀ.ਪੀ.ਆਈ. (ਐਮ), ਆਨੀ ਤੋਂ ਭਾਜਪਾ, ਕਸੂੰਪਟੀ ਤੋਂ ਕਾਂਗਰਸ, ਬਲਹ ਤੋਂ ਭਾਜਪਾ ਨੂੰ ਮਿਲੀ ਜਿੱਤ
. . .  about 6 hours ago
ਗੁਜਰਾਤ : ਭਾਜਪਾ 105 ਤੇ ਕਾਂਗਰਸ 74 ਸੀਟਾਂ 'ਤੇ ਅੱਗੇ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਨਾਰੀ ਸੰਸਾਰ

25 ਨਵੰਬਰ ਨੂੰ ਔਰਤਾਂ ਵਿਰੁੱਧ ਹੁੰਦੀ ਹਿੰਸਾ ਰੋਕਣ ਲਈ ਅੰਤਰਰਾਸ਼ਟਰੀ ਦਿਹਾੜੇ 'ਤੇ ਵਿਸ਼ੇਸ਼

ਕਦੋਂ ਰੁਕੇਗੀ ਮਹਿਲਾਵਾਂ ਵਿਰੁੱਧ ਹਿੰਸਾ

ਅੱਜ ਮਹਿਲਾਵਾਂ ਵਿਰੁੱਧ ਹਿੰਸਾ ਸਿਰ ਚੜ੍ਹ ਕੇ ਬੋਲ ਰਹੀ ਹੈ। ਅਖ਼ਬਾਰ ਪੜ੍ਹਦਿਆਂ ਜਾਂ ਖ਼ਬਰਾਂ ਸੁਣਦਿਆਂ ਜੋ ਮਾਮਲੇ ਮਹਿਲਾਵਾਂ ਦੇ ਨਾਲ ਹਿੰਸਾ ਅਤੇ ਉਤਪੀੜਨ ਦੇ ਸੁਣਨ ਅਤੇ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਮਾਨਵਤਾ ਤੋਂ ਵਿਸ਼ਵਾਸ ਉਠ ਰਿਹਾ ਹੈ, ਜਦੋਂ ਇਹ ਪਤਾ ਲਗਦਾ ਹੈ ਕਿ ਸਕੂਲ ਤੋਂ ਜਾ ਰਹੀ ਬੱਚੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਹੈ, ਦੂਜੇ ਪਾਸੇ 10 ਸਾਲ ਦੀ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਕਿਤੇ ਬਾਬੇ ਨੇ ਹੀ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿਚ ਆਪਣੀ ਛੇਵੀਂ ਜਮਾਤ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਦਿਨ-ਬ-ਦਿਨ ਤੇਜ਼ਾਬੀ ਹਮਲੇ ਵਧਦੇ ਜਾ ਰਹੇ ਹਨ, ਜੋ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਕਰ ਰਹੇ ਹਨ। ਦਹੇਜ ਅਤੇ ਘਰੇਲੂ ਹਿੰਸਾ ਦੇ ਕਾਰਨ ਔਰਤ ਅੱਤਿਆਚਾਰ ਸਹਿਣ ਲਈ ਮਜਬੂਰ ਹੋ ਰਹੀ ਹੈ ਅਤੇ ਕਿਤੇ ਧੀ ਦੀ ਮਾਂ ਬਣਨ ਕਰਕੇ ਉਸ ਉੱਤੇ ਜ਼ੁਲਮ ਢਾਹੇ ਜਾਂਦੇ ਹਨ। ਅਪਰਾਧ ਕਰਨ ਵਾਲਿਆਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਨਾ ਤਾਂ ਉਨ੍ਹਾਂ ਨੂੰ ਆਪਣੀ ਧੀ ਸਮਾਨ ਲੜਕੀ ਨਾਲ ਜ਼ੁਲਮ ਕਰਨ ਤੋਂ ਡਰ ਲਗਦਾ ਹੈ ਅਤੇ ਨਾ ਹੀ ਆਪਣੀ ਮਾਂ ਵਰਗੀ ਔਰਤ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਹੋਇਆਂ ਉਨ੍ਹਾਂ ਦੀ ਰੂਹ ਕੰਬਦੀ ਹੈ। ਇਸ ਤੋਂ ਵੀ ਵੱਧ ਹੈਰਾਨਗੀ ਉਸ ਸਮੇਂ ਹੁੰਦੀ ਹੈ ਜਦੋਂ ਆਪਣੇ ਹੀ ਰਿਸ਼ਤੇਦਾਰ, ਡੇਰਿਆਂ ਵਿਚ ਬਣੇ ਹੋਏ ਧਾਰਮਿਕ ਗੁਰੂ, ਸਕੂਲਾਂ ਵਿਚ ਅਧਿਆਪਕ ਅਤੇ ਹਸਪਤਾਲ ਵਿਚ ਡਾਕਟਰ ਵੀ ਇਕੱਲੀ ਔਰਤ ਨੂੰ ਦੇਖ ਕੇ ਉਸ 'ਤੇ ਕਹਿਰ ਢਾਹੁਣ ਤੋਂ ਨਹੀਂ ਡਰਦੇ। ਇਸ ਤਰ੍ਹਾਂ ਦੇ ਹਾਲਾਤ ਵਿਚ ਔਰਤ ਨੂੰ ਸੁਰੱਖਿਅਤ ਕਿੱਥੇ ਸਮਝਿਆ ਜਾਵੇ? ਕਿਉਂਕਿ ਉਹ ਤਾਂ ਮਾਂ ਦੇ ਗਰਭ ਵਿਚ ਵੀ ਸੁਰੱਖਿਅਤ ਨਹੀਂ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਮਹਿਲਾਵਾਂ ਦੇ ਵਿਰੁੱਧ ਹਿੰਸਾ ਅਤੇ ਜ਼ੁਲਮ ਵਧਦੇ ਜਾਣਗੇ। ਇਨ੍ਹਾਂ 'ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ, ਲੋਕ ਜਾਗਰੂਕ ਹੋ ਰਹੇ ਹਨ, ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਹਨ ਅਤੇ ਨਿਆਂ ਪ੍ਰਣਾਲੀ ਵੀ ਨਿਆਂ ਦੇ ਕੇ ਔਰਤਾਂ ਦੇ ਹੌਸਲੇ ਨੂੰ ਬੁਲੰਦ ਕਰ ਰਹੀ ਹੈ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਸਮਾਜ ਨੂੰ ਜਾਗਣ ਦੀ, ਔਰਤ ਪ੍ਰਤੀ ਸੋਚ ਬਦਲਣ ਦੀ, ਜਿਸ ਦੀ ਸ਼ੁਰੂਆਤ ਸਾਡੇ ਘਰਾਂ ਤੋਂ ਹੋਵੇਗੀ। ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤਰ ਵਿਚ ਫਰਕ ਨਹੀਂ ਕਰਨਾ ਚਾਹੀਦਾ, ਬਲਕਿ ਬਚਪਨ ਤੋਂ ਹੀ ਪੁੱਤਰਾਂ ਨੂੰ ਔਰਤ ਜਾਤ ਦਾ ਮਾਣ-ਸਨਮਾਨ ਕਰਨਾ ਸਿਖਾਉਣਾ ਚਾਹੀਦਾ ਅਤੇ ਦੋਵਾਂ ਨੂੰ ਸਮਾਜ ਵਿਚ ਵਿਚਰਨ ਦੇ ਬਰਾਬਰ ਅਵਸਰ ਮਿਲਣੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ ਤੋਹਫ਼ੇ ਅਤੇ ਸਹੂਲਤਾਂ ਹੀ ਨਹੀਂ, ਬਲਕਿ ਕੁਆਲਟੀ, ਸਮਾਂ ਅਤੇ ਸੰਸਕਾਰ ਵੀ ਜ਼ਰੂਰ ਦਿਓ, ਕਿਉਂਕਿ ਸੋਸ਼ਲ ਮੀਡੀਆ ਦੇ ਦੁਰਉਪਯੋਗ ਕਾਰਨ ਵੀ ਔਰਤਾਂ ਪ੍ਰਤੀ ਹਿੰਸਾ ਅਤੇ ਉਤਪੀੜਨ ਵਿਚ ਅੱਗੇ ਨਾਲੋਂ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਸਾਈਟਸ 'ਤੇ ਕੁਝ ਇਸ ਤਰ੍ਹਾਂ ਦੀ ਉਤੇਜਿਤ ਸਮੱਗਰੀ ਪਰੋਸੀ ਜਾਂਦੀ ਹੈ, ਜਿਹੜੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਣ ਵਾਲੇ ਜਵਾਨਾਂ ਨੂੰ ਕਈ ਤਰ੍ਹਾਂ ਦੇ ਨਸ਼ਿਆਂ ਦਾ ਆਦੀ ਬਣਾ ਰਹੀਆਂ ਹਨ। ਅਪਰਾਧ ਅਤੇ ਹਨੇਰ ਦੀ ਦੁਨੀਆ ਵੱਲ ਵਧਦੇ ਹੋਏ ਇਹ ਲੋਕ ਆਏ ਦਿਨ ਬੱਚੀਆਂ ਅਤੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ, ਹਰ ਰੋਜ਼ ਔਰਤ ਟੁੱਟ ਰਹੀ ਹੈ। ਨਿਊਜ਼ ਚੈਨਲਾਂ 'ਤੇ ਔਰਤ ਜਾਤ ਨੂੰ ਕਮਜ਼ੋਰ ਕਰਨ ਵਾਲੀਆਂ ਐਡਸ ਵੀ ਬੰਦ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਔਰਤ ਪਰੋਸਣ ਦੀ ਵਸਤੂ ਨਹੀਂ, ਬਲਕਿ ਜੱਗ ਜਣਨੀ ਹੈ।
ਆਪਣੇ ਉੱਪਰ ਹੋ ਰਹੇ ਜੁਰਮਾਂ ਨੂੰ ਖ਼ਤਮ ਕਰਨ ਲਈ ਹਰ ਔਰਤ ਨੂੰ ਆਪਣੇ ਲਈ ਖੜ੍ਹਾ ਹੋਣਾ ਪਵੇਗਾ। ਹਿੰਸਾ, ਉਤਪੀੜਨ ਅਤੇ ਅੱਤਿਆਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਪਰਾਧੀ ਬਿਨਾਂ ਡਰ ਤੋਂ ਘੁੰਮ ਰਿਹਾ ਹੈ ਅਤੇ ਪੀੜਤਾ ਆਪਣੇ-ਆਪ ਵਿਚ ਘੁੱਟ ਕੇ ਮਰ ਰਹੀ ਹੈ, ਕਿਤੇ-ਕਿਤੇ ਮੌਤ ਨੂੰ ਵੀ ਗਲੇ ਲਗਾ ਲੈਂਦੀਆਂ ਹਨ। ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ। ਲੜਕੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਲੈਣੀ ਪਵੇਗੀ, ਜੂਡੋ-ਕਰਾਟੇ ਅਤੇ ਆਤਮ-ਸੁਰੱਖਿਆ ਦੇ ਗੁਰ ਸਿੱਖਣੇ ਪੈਣਗੇ, ਡਰ ਕੇ ਨਹੀਂ, ਡਟ ਕੇ ਮੁਕਾਬਲਾ ਕਰਨਾ ਪਵੇਗਾ। ਹੁਣ ਔਰਤ ਵਿਚ ਬਹੁਤ ਬਦਲਾਅ ਆ ਰਿਹਾ ਹੈ, ਜਿਸ ਦੀ ਇਕ ਉਦਾਹਰਨ ਹੈ ਕਿ ਇਕ ਲੜਕੀ ਨੇ ਆਪਣੇ-ਆਪ ਨੂੰ ਰੇਪ ਵਿਕਟਮ ਕਹਾਉਣ ਦੀ ਬਜਾਏ ਰੇਪ ਸਰਵਾਈਵਰ ਬਣ ਕੇ ਆਪਣੇ ਵਰਗੀਆਂ ਕਈ ਪੀੜਤਾਂ ਨੂੰ ਸਕੂਲ ਦਾ ਰਸਤਾ ਦਿਖਾ ਕੇ ਜੁਰਮ ਨਾਲ ਲੜਨਾ ਸਿਖਾਇਆ। ਹਰ ਔਰਤ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ, ਤਾਂ ਹੀ ਉਹ ਆਪਣੇ ਪ੍ਰਤੀ ਵਧ ਰਹੇ ਅੱਤਿਆਚਾਰ ਨੂੰ ਨੱਥ ਪਾ ਸਕਦੀ ਹੈ।
ਮਹਿਲਾਵਾਂ ਪ੍ਰਤੀ ਵਧ ਰਹੀ ਹਿੰਸਾ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਸਮਾਜ, ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਨੇ ਕਈ ਤਰ੍ਹਾਂ ਦੇ ਐਕਟ ਪਾਸ ਕੀਤੇ ਹਨ, ਜੋ ਬਹੁਤ ਮਦਦਗਾਰ ਸਾਬਤ ਹੋ ਰਹੇ ਹਨ। ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਕਈ ਤਰ੍ਹਾਂ ਦੀਆਂ ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ, ਵੂਮੈਨ ਹੈਲਪ ਲਾਈਨਜ਼ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਔਰਤਾਂ ਮੁਸੀਬਤ ਸਮੇਂ ਇਨ੍ਹਾਂ ਦਾ ਲਾਭ ਉਠਾ ਸਕਣ। ਨਿਆਂ ਪ੍ਰਣਾਲੀ ਵੀ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਔਰਤਾਂ ਨੂੰ ਵੀ ਫਾਸਟ ਟਰੈਕ ਰਾਹੀਂ ਨਿਆਂ ਦੇ ਕੇ ਹਿੰਸਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਔਰਤ ਵੀ ਜਾਗ ਚੁੱਕੀ ਹੈ। ਉਹ ਡਰ ਕੇ ਨਹੀਂ, ਡਟ ਕੇ ਅਤੇ ਬਿਨਾਂ ਝਿਜਕ ਤੋਂ ਹਿੰਸਾ ਅਤੇ ਉਤਪੀੜਨ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਰੱਖਦੀ ਹੈ ਅਤੇ ਸਮੁੱਚੀ ਮਾਨਵਤਾ ਉਸ ਦੇ ਨਾਲ ਖੜ੍ਹੀ ਹੈ। ਉਸ ਦੀ ਬੁਲੰਦ ਆਵਾਜ਼ ਅਤੇ ਹੌਸਲਾ ਹੀ ਉਸ ਨੂੰ ਇਨ੍ਹਾਂ ਅਪਰਾਧਾਂ ਤੋਂ ਛੁਟਕਾਰਾ ਦੁਆ ਸਕਦਾ ਹੈ।

-ਮੋਬਾ: 98782-49944

ਜੇ ਅਸੀਂ ਥੋੜ੍ਹਾ ਜਿਹਾ ਆਪਣੇ-ਆਪ ਨੂੰ ਬਦਲ ਲਈਏ...

ਮਨੁੱਖਾ ਜੀਵਨ ਅਨਮੋਲ ਹੈ। ਪਰਮਾਤਮਾ ਦੀ ਬੇਮਿਸਾਲ ਰਚਨਾ। ਸਮੇਂ ਦੇ ਨਾਲ ਮਨੁੱਖੀ ਜੀਵਨ ਵਿਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਜ਼ਿੰਦਗੀ ਜਿਉਂਦਿਆਂ ਕਈ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰਨਾ ਪੈਂਦਾ ਹੈ। ਚੰਗੇ-ਮਾੜੇ ਸਮੇਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਜਨਮ ...

ਪੂਰੀ ਖ਼ਬਰ »

ਬਰਕਰਾਰ ਰੱਖੋ ਗਹਿਣਿਆਂ ਦੀ ਚਮਕ ਨੂੰ

* ਪਰਲ ਅਤੇ ਸਟੋਂਸ ਵਾਲੇ ਗਹਿਣਿਆਂ ਨੂੰ ਵੱਖਰੇ ਡੱਬਿਆਂ ਵਿਚ ਰੂੰ ਦੀ ਪੈਡਿੰਗ ਬਣਾ ਕੇ ਰੱਖੋ ਤਾਂ ਕਿ ਦੂਜੇ ਗਹਿਣਿਆਂ ਦੇ ਨਾਲ ਮਿਲ ਕੇ ਸਟੋਂਸ ਨਿਕਲ ਨਾ ਜਾਣ ਅਤੇ ਪਰਲ ਦੀ ਚਮਕ ਵੀ ਖਰਾਬ ਨਾ ਹੋ ਜਾਵੇ। ਪਰਲਸ ਨੂੰ ਕਦੇ ਵੀ ਪਲਾਸਟਿਕ ਦੇ ਬੈਗ ਵਿਚ ਨਾ ਰੱਖੋ। ਇਸ ਦੇ ...

ਪੂਰੀ ਖ਼ਬਰ »

ਆਪਣੇ ਸੈਰ-ਸਪਾਟੇ ਦੇ ਬਜਟ ਨੂੰ ਲੈ ਕੇ ਤੁਸੀਂ ਕਿੰਨੇ ਚੁਸਤ ਸੈਲਾਨੀ ਹੋ?

ਘੁੰਮਣਾ-ਫਿਰਨਾ ਆਖਰ ਕਿਸ ਨੂੰ ਨਹੀਂ ਪਸੰਦ? ਹਰ ਕੋਈ ਮੌਕਾ ਮਿਲਦੇ ਹੀ ਸੈਰ-ਸਪਾਟੇ ਲਈ ਨਿਕਲ ਪੈਂਦਾ ਹੈ। ਪਰ ਘੁਮੱਕੜੀ ਦੇ ਸ਼ੌਕੀਨ ਜ਼ਿਆਦਾਤਰ ਲੋਕ ਘਰ ਆਉਣ ਤੋਂ ਬਾਅਦ ਆਪਣਾ ਬਜਟ ਵਿਗੜ ਜਾਣ ਦੀ ਕਹਾਣੀ ਸੁਣਾਉਂਦੇ ਰਹਿੰਦੇ ਹਨ। ਪਰ ਕੁਝ ਸਜਗ ਵੀ ਹੁੰਦੇ ਹਨ। ਸਵਾਲ ਹੈ ...

ਪੂਰੀ ਖ਼ਬਰ »

ਸਰਦੀਆਂ ਦਾ ਵਿਸ਼ੇਸ਼ ਪਕਵਾਨ

ਸਟਫ ਮਸ਼ਰੂਮ ਬਹਾਰ

ਸਮੱਗਰੀ : ਮਸ਼ਰੂਮ 100 ਗ੍ਰਾਮ, ਪਨੀਰ 200 ਗ੍ਰਾਮ, ਇਕ ਆਲੂ, ਕਾਰਨ ਫਲੋਰ ਦੋ ਵੱਡੇ ਚਮਚ, ਮਲਾਈ ਦੋ ਵੱਡੇ ਚਮਚ, ਕਾਲੀ ਮਿਰਚ ਇਕ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਦੋ ਵੱਡੇ ਪਿਆਜ਼, ਲਸਣ ਦਸ ਕਲੀਆਂ, ਅਦਰਕ ਇਕ ਟੁਕੜਾ, ਟਮਾਟਰ ਪਿਊਰੀ ਇਕ ਕੱਪ, ਲਾਲ ਮਿਰਚ ਇਕ ਛੋਟਾ ਚਮਚ, ਧਨੀਆ ਇਕ ...

ਪੂਰੀ ਖ਼ਬਰ »

ਬਚਪਨ ਤੋਂ ਹੀ ਦੱਸੋ ਰਿਸ਼ਤਿਆਂ ਦੀ ਅਹਿਮੀਅਤ

ਬੱਚੇ ਦਾ ਮੁਢਲਾ ਸਕੂਲ ਉਸ ਦੀ ਮਾਂ ਹੈ ਅਤੇ ਬੱਚੇ ਦੇ ਮੂੰਹੋਂ ਵੀ ਪਹਿਲਾ ਸ਼ਬਦ ਮਾਂ ਦਾ ਉਚਾਰਨ ਹੁੰਦਾ ਹੈ। ਬੱਚੇ ਨੂੰ ਅਸੀਂ ਜਿਸ ਤਰ੍ਹਾਂ ਦਾ ਚਾਹੀਏ, ਢਾਲ ਸਕਦੇ ਹਾਂ। ਇਸ ਲਈ ਰਿਸ਼ਤਿਆਂ ਸਬੰਧੀ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੱਤੀ ਜਾਵੇ ਕਿ ਇਹ ਤੇਰੀ ਮਾਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX