ਤਾਜਾ ਖ਼ਬਰਾਂ


ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਇਯਾਲੀ ਨੂੰ ਨੋਟਿਸ ਜਾਰੀ
. . .  1 minute ago
ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)- ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਨੋਟਿਸ ਜਾਰੀ ਹੋਇਆ...
ਮਨਪ੍ਰੀਤ ਸਿੰਘ ਇਯਾਲੀ ਨੇ ਪਰਿਵਾਰ ਸਮੇਤ ਪਾਈ ਵੋਟ
. . .  10 minutes ago
ਜਗਰਾਉਂ, 21 ਅਕਤੂਬਰ (ਜੋਗਿੰਦਰ ਸਿੰਘ, ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਪਰਿਵਾਰ ਸਮੇਤ...
ਸਵੇਰੇ 11 ਵਜੇ ਤੱਕ ਮੁਕੇਰੀਆਂ 'ਚ 23.50 ਫ਼ੀਸਦੀ ਵੋਟਿੰਗ
. . .  21 minutes ago
ਡਿੱਬੀਪੁਰਾ ਨੇ ਕਾਂਗਰਸ 'ਤੇ ਸ਼ਰਾਬ ਅਤੇ ਪੈਸੇ ਵੰਡਣ ਦੇ ਲਾਏ ਦੋਸ਼
. . .  24 minutes ago
ਜਲਾਲਾਬਾਦ, 21 ਅਕਤੂਬਰ (ਦਵਿੰਦਰ ਪਾਲ ਸਿੰਘ, ਕਰਨ ਚੁਚਰਾ)- ਜਲਾਲਾਬਾਦ ਤੋਂ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਪਾਰਟੀ 'ਤੇ ਪੈਸੇ ਅਤੇ...
ਦਾਖਾ 'ਚ ਸਵੇਰੇ 11 ਵਜੇ ਤੱਕ 23.76 ਫ਼ੀਸਦੀ ਵੋਟਿੰਗ
. . .  28 minutes ago
ਹਰਿਆਣਾ ਵਿਧਾਨ ਸਭਾ ਚੋਣਾਂ : ਭਾਜਪਾ ਉਮੀਦਵਾਰ ਅਸੀਮ ਗੋਇਲ ਨੇ ਪਾਈ ਵੋਟ
. . .  28 minutes ago
ਸਨੌਰ, 21 ਅਕਤੂਬਰ- ਸਨੌਰ ਨੇੜੇ ਹਰਿਆਣਾ ਦੇ ਕਸਬੇ ਨਨਿਉਲਾ ਵਿਖੇ ਵਿਧਾਨ ਸਭਾ ਹਲਕਾ ਅੰਬਾਲਾ ਤੋਂ ਭਾਜਪਾ ਦੇ ਉਮੀਦਵਾਰ ਅਸੀਮ ਗੋਇਲ ਨੇ ਆਪਣੇ ਜੱਦੀ...
ਮਾਧੁਰੀ ਦੀਕਸ਼ਿਤ ਨੇ ਪਾਈ ਵੋਟ
. . .  38 minutes ago
ਮੁੰਬਈ, 21 ਅਕਤੂਬਰ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਬਾਂਦਰਾ (ਪੱਛਮੀ) ਦੇ ਇੱਕ ਪੋਲਿੰਗ ਬੂਥ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ...
ਜਲਾਲਾਬਾਦ 'ਚ ਸਵੇਰੇ 11 ਵਜੇ ਤੱਕ 29 ਫ਼ੀਸਦੀ ਵੋਟਿੰਗ
. . .  39 minutes ago
ਫਗਵਾੜਾ 'ਚ ਸਵੇਰੇ 11 ਵਜੇ ਤੱਕ 22 ਫ਼ੀਸਦੀ ਵੋਟਿੰਗ
. . .  42 minutes ago
ਅਪਾਹਜਾਂ ਲਈ ਪੋਲਿੰਗ ਬੂਥਾਂ 'ਤੇ ਨਹੀਂ ਪੁੱਜੀਆਂ ਵੀਲ੍ਹ ਚੇਅਰਾਂ
. . .  48 minutes ago
ਮੰਡੀ ਅਰਨੀਵਾਲਾ, 21 ਅਕਤੂਬਰ (ਨਿਸ਼ਾਨ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਹੋ ਰਹੀ ਜ਼ਿਮਨੀ ਚੋਣ ਲਈ ਅਰਨੀਵਾਲਾ ਖੇਤਰ 'ਚ ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦੀ ਵਰਤੋਂ ਕਰਨ...
ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੇ ਪਿੰਡ ਘੁਬਾਇਆ 'ਚ ਪਾਈ ਵੋਟ
. . .  55 minutes ago
ਜਲਾਲਾਬਾਦ/ਮੰਡੀ ਘੁਬਾਇਆ, 21 ਅਕਤੂਬਰ (ਅਮਨ ਬਵੇਜਾ, ਹਰਪ੍ਰੀਤ ਸਿੰਘ ਪਰੂਥੀ)- ਅੱਜ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ 'ਚ ਗੁਆਂਢੀ ਹਲਕੇ ਫ਼ਾਜ਼ਿਲਕਾ...
ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਨੋਟਿਸ ਜਾਰੀ
. . .  59 minutes ago
ਚੰਡੀਗੜ੍ਹ, 21 ਅਕਤੂਬਰ- ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਲੰਘੇ ਦਿਨ ਦਾਖਾ 'ਚ ਵਾਪਰੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ...
ਮਹੇਸ਼ ਭੂਪਤੀ ਅਤੇ ਲਾਰਾ ਦੱਤਾ ਨੇ ਪਾਈ ਵੋਟ
. . .  about 1 hour ago
ਮੁੰਬਈ, 21 ਅਕਤੂਬਰ- ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ਵਿਚਾਲੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਅਤੇ ਬਾਲੀਵੁੱਡ ਅਦਾਕਾਰਾ...
ਆਮਿਰ ਖ਼ਾਨ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
. . .  about 1 hour ago
ਮੁੰਬਈ, 21 ਅਕਤੂਬਰ- ਅੱਜ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਹੋ ਰਹੀ ਵੋਟਿੰਗ ਵਿਚਾਲੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਬਾਂਦਰਾ ਦੇ ਇੱਕ...
ਸਾਈਕਲ 'ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ
. . .  about 1 hour ago
ਚੰਡੀਗੜ੍ਹ, 21 ਅਕਤੂਬਰ- ਅੱਜ ਹਰਿਆਣਾ 'ਚ ਪੈ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਾਈਕਲ...
ਫਗਵਾੜਾ 'ਚ ਸਵੇਰੇ 10 ਵਜੇ ਤੱਕ 17 ਫ਼ੀਸਦੀ ਵੋਟਿੰਗ
. . .  about 1 hour ago
ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਪਾਈ ਵੋਟ
. . .  about 1 hour ago
ਸਵੇਰੇ 9 ਤੱਕ ਹਰਿਆਣਾ 'ਚ 8.73 ਫ਼ੀਸਦੀ ਅਤੇ ਮਹਾਰਾਸ਼ਟਰ 'ਚ 5.46 ਫ਼ੀਸਦੀ ਵੋਟਿੰਗ
. . .  about 1 hour ago
ਨਿਤਿਨ ਗਡਕਰੀ ਅਤੇ ਉਨ੍ਹਾਂ ਦੀ ਪਤਨੀ ਨੇ ਪਾਈ ਵੋਟ
. . .  about 1 hour ago
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਾਈ ਵੋਟ
. . .  about 1 hour ago
ਜਲਾਲਾਬਾਦ ਦੇ ਸਰਹੱਦੀ ਪਿੰਡਾਂ 'ਚ ਸਵੇਰੇ 9.30 ਵਜੇ ਤੱਕ 20 ਫ਼ੀਸਦੀ ਵੋਟਿੰਗ
. . .  about 2 hours ago
ਫਗਵਾੜਾ 'ਚ ਸਵੇਰੇ 9 ਵਜੇ ਤੱਕ 10 ਫ਼ੀਸਦੀ ਵੋਟਿੰੰਗ
. . .  about 2 hours ago
ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਨੇ ਪਾਈ ਵੋਟ
. . .  about 2 hours ago
ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਨੇ ਪਾਈ ਵੋਟ
. . .  about 2 hours ago
ਜਲਾਲਾਬਾਦ 'ਚ ਸਵੇਰੇ 9 ਵਜੇ ਤੱਕ 14 ਫ਼ੀਸਦੀ ਵੋਟਿੰਗ
. . .  about 2 hours ago
ਜਲਾਲਾਬਾਦ ਦੇ ਮੰਡੀ ਅਰਨੀਵਾਲਾ 'ਚ ਸਵੇਰੇ 9 ਵਜੇ ਤੱਕ 10 ਫ਼ੀਸਦੀ ਵੋਟਿੰਗ
. . .  about 2 hours ago
ਦਾਖਾ 'ਚ ਸਵੇਰੇ 9ਵਜੇ ਤੱਕ 6.54 ਫ਼ੀਸਦੀ ਵੋਟਿੰਗ
. . .  about 2 hours ago
ਸ਼ੇਰ ਸਿੰਘ ਘੁਬਾਇਆ ਨੇ ਪਾਈ ਵੋਟ
. . .  about 2 hours ago
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੇ ਪਾਈ ਵੋਟ
. . .  about 3 hours ago
ਫਗਵਾੜਾ : ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਈ ਵੋਟ
. . .  about 3 hours ago
ਮਸ਼ੀਨ ਖ਼ਰਾਬ ਹੋਣ ਕਰ ਕੇ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਰਹੇ ਨੇ ਗੋਲਡੀ ਕੰਬੋਜ
. . .  about 3 hours ago
ਜਲਾਲਾਬਾਦ : ਬੂਥ ਨੰਬਰ 11 'ਚ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  about 4 hours ago
ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ
. . .  about 4 hours ago
ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ
. . .  about 4 hours ago
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549

ਸੰਪਾਦਕੀ

ਕੇਂਦਰ ਉੱਤਰੀ ਰਾਜਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਖੱਟਰ-ਕੇਜਰੀਵਾਲ ਉਪਰਾਲਾ ਅੱਗੇ ਵਧਾਏ

ਅੱਜ ਸਥਾਨਕ, ਇਲਾਕਾਈ, ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਵਾਤਾਵਰਨ ਵਿਚ ਮਾਰੂ ਤਬਦੀਲੀ, ਗਲੋਬਲ ਵਾਰਮਿੰਗ ਅਤੇ ਮਾਰੂ ਪ੍ਰਦੂਸ਼ਣ ਬਹੁਤ ਹੀ ਚਿੰਤਾਜਨਕ ਚੁਣੌਤੀ ਬਣ ਚੁੱਕੀ ਹੈ। ਇਸ ਚੁਣੌਤੀ ਨੂੰ ਰਾਸ਼ਟਰੀ ਜਾਂ ਇਲਾਕਾਈ ਸਰਹੱਦਾਂ ਵਿਚ ਸਮੇਟਿਆ ਨਹੀਂ ਜਾ ਸਕਦਾ। ਪੈਰਿਸ ਐਲਾਨਨਾਮਾ-2015 ਇਸ ਮਾਰੂ ਚੁਣੌਤੀ 'ਤੇ ਮੋਹਰ ਲਗਾਉਂਦਾ ਹੈ।
ਇਸ ਚੁਣੌਤੀ ਨੂੰ ਕੰਟਰੋਲ ਕਰਨ ਲਈ ਸਾਨੂੰ ਹਰ ਪੱਧਰ 'ਤੇ ਆਪਣੇ ਪੈਦਾਵਾਰੀ ਢੰਗਾਂ, ਕਾਰੋਬਾਰੀ, ਸਨਅਤੀਕਰਨ, ਆਵਾਜਾਈ, ਖਾਣ-ਪੀਣ, ਪਹਿਨਣ ਸਬੰਧੀ ਤੌਰ-ਤਰੀਕਿਆਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਹੈ।
ਸਾਡੇ ਵਾਤਾਵਰਨ ਸਬੰਧੀ ਮੰਦੇ ਹਾਲ ਲਈ ਨਿਰਸੰਦੇਹ ਸਾਡੇ ਰਾਜਨੀਤਕ ਆਗੂ ਜ਼ਿੰਮੇਵਾਰ ਹਨ। ਉਨ੍ਹਾਂ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਯੋਗ ਅਤੇ ਨਿਪੁੰਨ ਢੰਗ ਨਾਲ ਨਾ ਨਿਭਾਏ ਜਾਣ ਦਾ ਖਮਿਆਜ਼ਾ ਅੱਜ ਪੂਰਾ ਵਿਸ਼ਵ ਅਤੇ ਇਸ 'ਤੇ ਵਸਦੇ ਲੋਕ, ਜੀਵ ਜੰਤੂ, ਬਨਸਪਤੀ, ਹਵਾ ਅਤੇ ਪਾਣੀ ਆਦਿ ਭੁਗਤ ਰਹੇ ਹਨ। ਮੂਲ ਢਾਂਚੇ ਦੀ ਉਸਾਰੀ ਲਈ ਅੰਨ੍ਹੇਵਾਹ 'ਗਰੀਨ ਮਿੱਤਰ' ਨੀਤੀਆਂ ਤਾਕ 'ਤੇ ਰੱਖ ਕੇ ਕੀਤੇ ਜਾਣ ਵਾਲੇ ਕਾਰਜ ਅੱਜ ਸਾਡੇ ਵਾਤਾਵਰਨ ਨੂੰ ਲਾਂਬੂ ਲਗਾ ਰਹੇ ਹਨ।
ਭਾਰਤ ਅੰਦਰ ਉੱਤਰੀ ਖੇਤਰ ਪਿਛਲੇ ਦਿਨੀਂ ਬਾਰਿਸ਼ ਨਾ ਪੈਣ, ਉਸਾਰੀ ਕਾਰਜਾਂ ਦੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਪ੍ਰਬੰਧ ਨਾ ਹੋਣ, ਝੋਨੇ ਦੀ ਫ਼ਸਲ ਦੀ ਰਹਿੰਦ-ਖੂਹੰਦ ਜਲਾਏ ਜਾਣ, ਸ਼ਹਿਰਾਂ ਅਤੇ ਕਸਬਿਆਂ ਦਾ ਕੂੜਾ-ਕਰਕਟ ਜਲਾਉਣ, ਸੀਵਰੇਜ ਸਿਸਟਮ ਦੀ ਨਾਕਾਮੀ ਕਰਕੇ ਮਾਰੂ ਗੈਸਾਂ ਦੇ ਵਾਤਾਵਰਨ ਵਿਚ ਫੈਲਣ, ਮੌਸਮ ਵਿਚ ਤਬਦੀਲੀ, ਦੀਵਾਲੀ ਦੇ ਪੁਰਬ 'ਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਅਵੱਗਿਆ ਕਰਦੇ ਲੋਕਾਂ ਵਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਚਲਾਉਣ ਆਦਿ ਕਰਕੇ ਬੁਰੀ ਤਰ੍ਹਾਂ ਧੁਆਂਖੀ ਧੁੰਦ ਦਾ ਸ਼ਿਕਾਰ ਹੋ ਗਿਆ। ਇਸ ਦਾ ਸਭ ਤੋਂ ਮਾੜਾ ਅਸਰ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ 'ਤੇ ਪਿਆ। ਆਵਾਜਾਈ ਵਿਚ ਵੱਡੀਆਂ ਦੁਰਘਟਨਾਵਾਂ, ਸਾਹ, ਅੱਖਾਂ, ਅਲਰਜੀ ਨਾਲ ਸਬੰਧਿਤ ਬਿਮਾਰੀਆਂ ਅਤੇ ਕੰਮ-ਕਾਜ ਕਾਰੋਬਾਰ ਵਿਚ ਖੜੋਤ ਦੀ ਭਰਮਾਰ ਵੇਖਣ ਨੂੰ ਮਿਲੀ।
ਇਸ ਮਾਰੂ ਪ੍ਰਦੂਸ਼ਣ ਦਾ ਰਾਸ਼ਟਰੀ ਗਰੀਨ ਟ੍ਰਿਬਿਊਨਲ ਅਤੇ ਮਾਣਯੋਗ ਸੁਪਰੀਮ ਕੋਰਟ ਨੇ ਕਰੜਾ ਨੋਟਿਸ ਲਿਆ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਸਿਰ ਦੋਸ਼ ਮੜ੍ਹਨਾ ਸ਼ੁਰੂ ਕਰ ਦਿੱਤਾ ਕਿ ਦਿੱਲੀ ਵਿਚ ਫੈਲੀ ਮਾਰੂ ਧੁਆਂਖੀ ਧੁੰਦ ਲਈ ਉਨ੍ਹਾਂ ਵਲੋਂ ਝੋਨੇ ਦੀ ਫ਼ਸਲ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅਗਨ-ਭੇਟ ਕਰਨਾ ਮੁੱਖ ਕਾਰਨ ਹੈ।
ਦਰਅਸਲ ਪਰਾਲੀ ਅਤੇ ਰਹਿੰਦ-ਖੂੰਹਦ ਸੰਭਾਲਣ ਲਈ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਸਬੰਧਿਤ ਸਰਕਾਰਾਂ ਨੂੰ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬਧ ਕਰਾਉਣ ਲਈ ਕਿਹਾ ਸੀ ਜੋ ਕਿਸੇ ਵੀ ਰਾਜ ਸਰਕਾਰ ਨੇ ਉਪਲਬਧ ਨਹੀਂ ਕਰਵਾਈ। ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ 15-20 ਦਿਨਾਂ ਦਾ ਸਮਾਂ ਹੋਣ ਕਰਕੇ ਕਿਸਾਨੀ ਪਾਸ ਇਸ ਨੂੰ ਅੱਗ ਲਗਾਉਣ ਤੋਂ ਬਗੈਰ ਕੋਈ ਚਾਰਾ ਹੀ ਨਹੀਂ ਰਹਿੰਦਾ। ਉਨ੍ਹਾਂ ਦੀ ਆਰਥਿਕ ਹਾਲਤ ਅਤਿ ਮਾੜੀ ਹੋਣ ਕਰਕੇ ਉਹ ਇਸ ਦੀ ਸਾਂਭ-ਸੰਭਾਲ ਲਈ ਸਮਰੱਥਾ ਨਹੀਂ ਰੱਖਦੀ। ਰਾਜਾਂ ਦੀਆਂ ਸਰਕਾਰਾਂ ਖ਼ੁਦ ਕਰਵਾਈ ਅਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਕਰਕੇ ਕਿਸਾਨੀ ਨੂੰ ਧੇਲਾ ਦੇਣ ਦੇ ਸਮਰੱਥ ਨਹੀਂ। ਇਹ ਤਾਂ ਹੀ ਸੰਭਵ ਹੈ ਕਿ ਜੇ ਕੇਂਦਰ ਸਰਕਾਰ ਬਾਂਹ ਫੜੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਤਵ ਲਈ ਕੇਂਦਰ ਸਰਕਾਰ ਨੂੰ ਦੋ ਵਾਰ ਪੱਤਰ ਵੀ ਲਿਖਿਆ ਪਰ ਕੇਂਦਰ ਸਰਕਾਰ ਨੇ ਚੁੱਪੀ ਵੱਟ ਰੱਖੀ। ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ 'ਤੇ ਦੋਸ਼ਾਂ ਦੀ ਝੜੀ ਦਰਮਿਆਨ ਮਾਰੂ ਧੁਆਂਖੀ ਧੁੰਦ ਦੇ ਹੱਲ ਲਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮਿਲ ਬੈਠਣ ਦਾ ਸਮਾਂ ਮੰਗਿਆ। ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਨਾਂਹ ਕਰ ਦਿੱਤੀ ਕਿਉਂਕਿ ਕੇਂਦਰ ਸਰਕਾਰ ਦੀ ਸ਼ਮੂਲੀਅਤ ਬਗੈਰ ਕਿਸੇ ਹੱਲ ਦੀ ਆਸ ਨਹੀਂ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਭਾਵੇਂ ਸ੍ਰੀ ਕੇਜਰੀਵਾਲ ਦੇ ਦੋਸ਼ਾਂ ਨੂੰ ਨਕਾਰਿਆ ਅਤੇ ਉਲਟਾ ਦਿੱਲੀ ਦੀ ਕਿਸਾਨੀ ਵਲੋਂ ਪਰਾਲੀ ਸਾੜਨ ਨੂੰ ਨਾ ਰੋਕੇ ਜਾਣ ਦਾ ਦੋਸ਼ ਮੜ੍ਹਿਆ ਪਰ ਫਿਰ ਵੀ ਕਿਸੇ ਉਸਾਰੂ ਹੱਲ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਸਹਿਮਤੀ ਦੇ ਦਿੱਤੀ।
15 ਨਵੰਬਰ, 2017 ਨੂੰ ਦੋਵਾਂ ਮੁੱਖ ਮੰਤਰੀਆਂ ਦਰਮਿਆਨ ਚੰਡੀਗੜ੍ਹ ਵਿਖੇ ਮੁਲਾਕਾਤ ਬਹੁਤ ਉਸਾਰੂ ਢੰਗ ਨਾਲ ਉਤਸ਼ਾਹ ਪੂਰਵਕ ਹੋਈ। ਮੀਟਿੰਗ ਵਿਚ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੁੰਦੇ ਤਾਂ ਇਹ ਹੋਰ ਵੀ ਚੰਗਾ ਹੁੰਦਾ। ਵਾਤਾਵਰਨ ਸੰਭਾਲ ਅਤੇ ਪ੍ਰਦੂਸ਼ਣ 'ਤੇ ਰੋਕ ਦੇ ਉਪਰਾਲੇ ਕਿਸੇ ਰਾਜ, ਇਲਾਕੇ ਜਾਂ ਰਾਸ਼ਟਰੀ ਸਰਹੱਦਾਂ ਤਕ ਸਮੇਟੇ ਨਹੀਂ ਜਾ ਸਕਦੇ। ਕੈਪਟਨ ਵੀ ਇਸ ਪਵਿੱਤਰ ਅਤੇ ਮਾਨਵ ਅਤੇ ਗਲੋਬਲ ਹੋਂਦ ਦੇ ਕਾਜ਼ ਤੋਂ ਭੱਜ ਨਹੀਂ ਸਕਦੇ।
ਖ਼ੈਰ! ਮੀਟਿੰਗ ਦੇ ਸ਼ੁਰੂ ਵਿਚ ਸ੍ਰੀ ਕੇਜਰੀਵਾਲ ਨੇ ਹਰਿਆਣਾ ਰਾਜ ਨੂੰ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਉਣਾ ਚਾਹਿਆ ਪਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅਤੇ ਉਨ੍ਹਾਂ ਦੀ ਟੀਮ ਪਹਿਲਾਂ ਹੀ ਪੂਰੀ ਤਰ੍ਹਾਂ ਮੁਸਤੈਦ ਸੀ। ਉਨ੍ਹਾਂ ਨਾਸਾ ਦੀਆਂ ਤਸਵੀਰਾਂ ਰਾਹੀਂ ਸ੍ਰੀ ਕੇਜਰੀਵਾਲ ਨੂੰ ਸ਼ੀਸ਼ਾ ਵਿਖਾਉਂਦੇ ਹੋਏ ਹਰਿਆਣਾ ਵਿਚ ਦਿੱਲੀ ਦੇ ਗੰਦੇ ਪਾਣੀ ਅਤੇ ਉਸਾਰੀਆਂ ਨੂੰ ਪ੍ਰਦੂਸ਼ਣ ਫੈਲਾਉਂਦੇ ਦਰਸਾਇਆ। ਪਰਾਲੀ ਨੂੰ ਅੱਗ ਦੇ ਦ੍ਰਿਸ਼ ਹਰਿਆਣਾ ਦੀ ਥਾਂ ਪੰਜਾਬ ਵਿਚ ਦਰਸਾਏ ਤਾਂ ਉਹ ਬੁਰੀ ਤਰ੍ਹਾਂ ਛਿੱਥੇ ਪੈਂਦੇ ਸ਼ਰਮ ਮਹਿਸੂਸ ਕਰਨ ਲੱਗੇ।
ਮੁੱਖ ਮੰਤਰੀ ਕੇਜਰੀਵਾਲ ਨੇ ਡੇਢ-ਦੋ ਘੰਟੇ ਦੀ ਮੀਟਿੰਗ ਬਾਅਦ ਸ੍ਰੀ ਖੱਟਰ ਨਾਲ ਮਿਲ ਕੇ ਸੰਨ 2018 ਵਿਚ ਧੁਆਂਖੀ ਧੁੰਦ ਤੋਂ ਨਿਜ਼ਾਤ ਪਾਉਣ ਦਾ ਠੋਸ ਹੱਲ ਕੱਢਣ ਦਾ ਨਿਰਣਾ ਲਿਆ। ਦੋਵਾਂ ਮੁੱਖ ਮੰਤਰੀਆਂ ਨੇ ਪ੍ਰਮੁੱਖ ਤੌਰ 'ਤੇ (ੳ) ਪਰਾਲੀ ਨੂੰ ਸਾੜਨ ਸਬੰਧੀ ਕਿਸਾਨੀ ਨੂੰ ਜਾਗਰੂਕ ਕਰਨ (ਅ) ਪਰਾਲੀ ਦੀ ਸਾਂਭ-ਸੰਭਾਲ ਲਈ ਆਧੁਨਿਕ ਖੇਤੀ ਮਸ਼ੀਨਰੀ 'ਤੇ ਵੱਧ ਸਬਸਿਡੀ ਦੇਣ (ੲ) ਕੁੰਡਲੀ ਪਾਨੇਸਰ ਪਲਵਲ ਐਕਸ-ਪ੍ਰੈਸ ਦਾ ਨਿਰਮਾਣ 31 ਮਾਰਚ, 2018 ਤੱਕ ਸਮੇਟਣ (ਸ) ਨਿਰਮਾਣ ਕਾਰਜਾਂ ਕਰਕੇ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦਾ ਪ੍ਰਬੰਧ ਕਰਨ (ਹ) ਵਾਹਨਾਂ ਨੂੰ ਸੀ.ਐੱਨ.ਜੀ. ਰਾਹੀਂ ਚਲਾਉਣ ਅਤੇ ਪੁਰਾਣੇ ਵਾਹਨ ਰਜਿਸਟਰ ਨਾ ਕਰਨ ਸਬੰਧੀ ਅਹਿਮ ਫੈਸਲੇ ਲਏ। ਇਸ ਨਾਲ ਹੀ ਅਗਲੀ ਮੀਟਿੰਗ ਕਰਨ ਲਈ ਸ੍ਰੀ ਕੇਜਰੀਵਾਲ ਨੇ ਸ੍ਰੀ ਖੱਟਰ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਜੋ ਉਨ੍ਹਾਂ ਕਬੂਲ ਕਰ ਲਿਆ।
ਦਿੱਲੀ ਦੇ ਮੁੱਖ ਮੰਤਰੀ ਰਾਜ ਅੰਦਰ ਨਰਕੀ ਪ੍ਰਦੂਸ਼ਣ ਲਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਲੇਖਕ ਕਿਸੇ ਨਿੱਜੀ ਕੰਮ ਸੰਨ 1988 ਵਿਚ ਪਹਿਲੀ ਵਾਰ ਦਿੱਲੀ ਗਿਆ ਸੀ। ਉਥੋਂ ਦੇ ਪੰਜਾਬ ਮੁਕਾਬਲੇ ਨਰਕੀ ਪ੍ਰਦੂਸ਼ਣ ਤੋਂ ਤੰਗ ਹੋਣ ਕਰਕੇ ਵਾਪਸ ਪਰਤਣ ਵੇਲੇ ਰੇਲਵੇ ਟਰੈਕ ਵਿਚੋਂ ਪੱਥਰ ਦਾ ਟੁੱਕੜਾ ਲੈ ਕੇ ਉਸ ਨੇ ਰੇਲਵੇ ਸਟੇਸ਼ਨ ਦਿੱਲੀ ਦੀ ਕੰਧ 'ਤੇ ਉਕਰਦਿਆਂ ਲਿਖਿਆ, 'ਦਿੱਲੀ ਇਕ ਕੁੰਭੀ ਨਰਕ ਹੈ।' ਇਹ ਸੱਚ ਅੱਜ ਮਹਾਂ ਕੁੰਭੀ ਨਰਕ ਵਜੋਂ ਸਥਾਪਿਤ ਹੋ ਚੁੱਕਾ ਹੈ।
ਆਰ.ਟੀ.ਆਈ. ਦੇ ਇਕ ਖੁਲਾਸੇ ਨੇ ਦਿੱਲੀ ਸਰਕਾਰ ਵਲੋਂ ਪ੍ਰਦੂਸ਼ਣ ਨਾਲ ਲੜਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਅਕਤੂਬਰ, 2015 ਵਿਚ ਸੁਪਰੀਮ ਕੋਰਟ ਨੇ ਦਿੱਲੀ ਵਿਚ ਦਾਖਲ ਹੋਣ ਵਾਲੇ ਟਰੱਕਾਂ 'ਤੇ ਇਨਵੈਸਟਮੈਂਟ ਕੰਪਨਸੇਸ਼ਨ ਚਾਰਜ ਲਗਾਉਣ ਦੇ ਆਦੇਸ਼ ਦਿੱਤੇ ਸਨ। ਦਿੱਲੀ ਨਗਰ ਨਿਗਮ ਵਲੋਂ 1300 ਰੁਪਏ ਵੱਡੇ ਅਤੇ 700 ਰੁਪਏ ਛੋਟੇ ਟਰੱਕਾਂ ਤੋਂ ਪ੍ਰਤੀ ਟਰੱਕ ਵਸੂਲ ਕੇ ਦਿੱਲੀ ਟ੍ਰਾਂਸਪੋਰਟ ਵਿਭਾਗ ਨੂੰ ਦੇਣੇ ਸਨ। ਇਹ ਰਾਸ਼ੀ ਹੁਣ ਤੱਕ 1003 ਕਰੋੜ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਪਿਛਲੇ ਦੋ ਸਾਲ ਵਿਚ ਰੇਡੀਓ ਫ੍ਰੀਕੁਐਂਸੀ ਪਹਿਚਾਣ ਲਈ ਸਿਰਫ 0.0011 ਪ੍ਰਤੀਸ਼ਤ ਹੀ ਖਰਚੇ ਹਨ ਅਤੇ ਕੁਝ ਲੱਖ ਸਟਿੱਕਰਾਂ 'ਤੇ। ਬਾਕੀ ਧਨ ਦਿੱਲੀ ਸਰਕਾਰ ਦੱਬੀ ਬੈਠੀ ਹੈ ਜੋ ਰਾਜ ਨੂੰ ਪ੍ਰਦੂਸ਼ਣ-ਮੁਕਤ ਕਰਨ ਅਤੇ ਨੰਬਰ ਇਕ ਪਬਲਿਕ ਟ੍ਰਾਂਸਪੋਰਟ ਮੂਲ ਢਾਂਚਾ ਦੇਣ 'ਤੇ ਖਰਚਣਾ ਚਾਹੀਦਾ ਸੀ।
ਐਸੀ ਗੰਭੀਰ ਕੁਤਾਹੀ ਕਰਨ ਵਾਲੇ ਰਾਜ ਅਤੇ ਉਸ ਦੇ ਮੁੱਖ ਮੰਤਰੀ ਨੂੰ ਦੂਸਰੇ ਰਾਜਾਂ ਦੇ ਕਿਸਾਨਾਂ ਜਾਂ ਹੋਰ ਵਰਗਾਂ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਹੱਕ ਨਹੀਂ। ਇਸੇ ਕਰਕੇ ਉਨ੍ਹਾਂ ਦੀ ਚੰਗੀਗੜ੍ਹ ਆਮਦ 'ਤੇ ਯੂਥ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਨੇ ਉਨ੍ਹਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ।
ਇਸੇ ਦੌਰਾਨ ਪੰਜਾਬ ਸਰਕਾਰ ਨੇ ਚੇਨਈ (ਤਾਮਿਲਨਾਡੂ) ਸਥਿਤ ਕੰਪਨੀ ਨਾਲ ਇਕ ਐੱਮ. ਓ. ਯੂ. ਰਾਹੀਂ ਭਵਿੱਖ 'ਚ ਝੋਨੇ ਦੀ ਪਰਾਲੀ ਤੋਂ ਬਾਇਓ ਐਨਰਜੀ ਪੈਦਾ ਕਰਨ ਲਈ 400 ਪ੍ਰਾਸੈਸਿੰਗ ਪਲਾਂਟ ਲਗਾਉਣ ਦਾ ਸਮਝੌਤਾ ਕੀਤਾ ਹੈ, ਜਿਸ ਕਰਕੇ ਅਗਲੇ ਸਾਲ ਸ਼ਾਇਦ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਨੌਬਤ ਨਹੀਂ ਆਵੇਗੀ। ਫਿਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਅਨੁਸਾਰ ਕੇਂਦਰ ਸਰਕਾਰ ਨੂੰ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਰਾਜਾਂ ਦੀ ਮੀਟਿੰਗ ਬੁਲਾ ਕੇ ਉੱਤਰੀ ਭਾਰਤ ਦੇ ਇਸ ਖਿੱਤੇ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਖੱਟਰ-ਕੇਜਰੀਵਾਲ ਉਪਰਾਲੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

-ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਮੋ: 94170-94034

48ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼

ਸਿੱਖਿਆ 'ਚ ਅਹਿਮ ਯੋਗਦਾਨ ਪਾ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਅਤੇ ਸੰਕਲਪਾਂ ਨੂੰ ਸਮਰਪਿਤ ਸਥਾਪਿਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਪਗ ਅੱਧੀ ਸਦੀ ਦਾ ਦਮਦਾਰ ਇਤਿਹਾਸ ਸਿਰਜਦੀ ਹੋਈ ਆਧੁਨਿਕ ਪ੍ਰਸੰਗ ਵਿਚ ਆਪਣਾ 48ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਵੇਂ ਯੂਨੀਵਰਸਿਟੀ ...

ਪੂਰੀ ਖ਼ਬਰ »

ਗੱਲ ਸਹੇ ਦੀ ਨਹੀਂ ਪਹੇ ਦੀ ਹੈ

ਉਚਿਤ ਨਹੀਂ ਹੈ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣਾ

ਗੱਲ ਸਿਰਫ ਨਾਂਅ ਦੀ ਹੀ ਨਹੀਂ ਤੇ ਨਾ ਹੀ ਗੱਲ ਸਿਰਫ ਸਹੇ ਦੀ ਹੈ। ਗੱਲ ਤਾਂ ਖੇਤ ਵਿਚੋਂ ਸਹੇ ਦੇ ਲੰਘ ਜਾਣ ਤੋਂ ਬਾਅਦ ਬਣਨ ਵਾਲੇ ਪਹੇ (ਰਾਹ) ਦੀ ਹੈ। ਦੂਸਰੀ ਸੰਸਾਰ ਜੰਗ ਦੇ ਸਭ ਤੋਂ ਵੱਧ ਜ਼ਿੰਮੇਵਾਰ ਸਮਝੇ ਜਾਂਦੇ ਤਾਨਾਸ਼ਾਹ ਅਡੋਲਫ਼ ਹਿਟਲਰ ਦਾ ਵਿਰੋਧ ਕਰਨ ਵਾਲੇ ਪਾਦਰੀ ...

ਪੂਰੀ ਖ਼ਬਰ »

ਕੌਮੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੀਆਂ ਗੁਜਰਾਤ ਚੋਣਾਂ

 ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਕਰਕੇ ਸਿਆਸੀ ਹਲਚਲ ਵਧਦੀ ਜਾ ਰਹੀ ਹੈ। 9 ਅਤੇ 14 ਦਸੰਬਰ ਨੂੰ ਦੋ ਗੇੜਾਂ ਵਿਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਪਿਛਲੇ ਦਿਨੀਂ ਹੋਈਆਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜੇ ਵੀ ਸਾਹਮਣੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX