ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਜ਼ਹਿਰੀਲਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਮੌਤ
. . .  1 day ago
ਸੰਗਰੂਰ, 20 ਅਗਸਤ- ਧੂਰੀ ਦੇ ਨੇੜਲੇ ਪਿੰਡ ਟਿੱਬਾ 'ਚ ਜ਼ਹਿਰੀਲਾ ਚਾਰ ਖਾਣ ਨਾਲ ਅਚਾਨਕ ਕਈ ਪਸ਼ੂਆਂ ਦੇ ਮਰਨ ਅਤੇ ਕਈਆਂ ਪਸ਼ੂਆਂ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਥਿਤੀ ਨੂੰ ਦੇਖਦੇ ਹੋਇਆ ਪਿੰਡ 'ਚ ਡਾਕਟਰਾਂ ਦੀ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ...
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  1 day ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  1 day ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  1 day ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  1 day ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  1 day ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  1 day ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 day ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  1 day ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  1 day ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  1 day ago
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਮਾਨਸਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਮਾਨਸਾ, 23 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਜ਼ਿਲ੍ਹੇ ਭਰ 'ਚ ਸ਼ਰਧਾ ਨਾਲ ਮਨਾਇਆ ਗਿਆ | ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ | ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਮੱਖਣ ਸਿੰਘ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ | ਢਾਡੀ ਭਾਈ ਤਰਸੇਮ ਸਿੰਘ ਖੇਡਲਾ ਨੇ ਢਾਡੀ ਵਾਰਾਂ ਰਾਹੀਂ ਗੁਰੂ ਸਾਹਿਬਾਨ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ | ਹੈੱਡ ਗ੍ਰੰਥੀ ਭਾਈ ਟੇਕ ਸਿੰਘ ਬਰ੍ਹੇ ਤੇ ਗ੍ਰੰਥੀ ਭਾਈ ਮੇਹਰ ਸਿੰਘ ਅਕਲੀਆ ਨੇ ਕਥਾ ਰਾਹੀਂ ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਲਈ ਕਿਹਾ | ਲੋਕਲ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੀਪ, ਮੀਤ ਪ੍ਰਧਾਨ ਰਘਵੀਰ ਸਿੰਘ, ਮੈਂਬਰ ਬਲਵੀਰ ਸਿੰਘ ਔਲਖ, ਭੁਪਿੰਦਰ ਸਿੰਘ ਨੇ ਪ੍ਰਚਾਰਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੋਗਾ ਸਿੰਘ, ਹਰਜੀਤ ਸਿੰਘ ਖਾਲਸਾ, ਭਾਈ ਬੀਰਬਲ ਸਿੰਘ, ਬਲਜੀਤ ਸਿੰਘ ਸੇਠੀ, ਉਜਾਗਰ ਸਿੰਘ, ਡਾ: ਤਰਲੋਚਨ ਸਿੰਘ ਨਰੂਲਾ, ਮੈਨੇਜਰ ਚਰਨਜੀਤ ਸਿੰਘ ਆਦਿ ਹਾਜ਼ਰ ਸਨ |
ਸ਼ਹੀਦੀ ਪੁਰਬ ਮੌਕੇ 25 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ-ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਬੱਸ ਅੱਡਾ ਬੁਢਲਾਡਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਜਾਰੀ ਸਮਾਗਮਾਂ ਦੇ ਆਖ਼ਰੀ ਦਿਨ ਗਿਆਨੀ ਨਿਰਮਲ ਸਿੰਘ ਰੱਤਾ ਖੇੜਾ ਦੀ ਅਗਵਾਈ ਹੇਠ ਦਮਦਮੀ ਟਕਸਾਲ (ਜਥਾ ਭਿੰਡਰਾਂ) ਦੇ 5 ਪਿਆਰਿਆਂ ਵਲੋਂ ਕਰਵਾਏ ਅੰਮਿ੍ਤ ਪਾਨ ਰਾਹੀਂ 25 ਪ੍ਰਾਣੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਕਥਾ ਤੇ ਕੀਰਤਨ ਦਰਬਾਰ 'ਚ ਕੀਰਤਨੀ ਜਥਾ ਭਾਈ ਗੁਰਜੰਟ ਸਿੰਘ ਮੰਡਵੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਬਿਰਤਾਂਤ ਰਾਹੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਪ੍ਰਸਿੱਧ ਕਥਾ ਵਾਚਕ ਗਿਆਨੀ ਨਿਰਮਲ ਸਿੰਘ, ਕੀਰਤਨੀ ਜਥੇ ਭਾਈ ਗੁਰਤੇਜ ਸਿੰਘ ਗਿੱਦੜਿਆਣੀ ਵਾਲੇ, ਭਾਈ ਹਰਦੇਵ ਸਿੰਘ, ਨਿਧਾਨ ਸਿੰਘ ਨੇ ਸੰਗਤਾਂ ਨੂੰ ਗੁਰ ਸ਼ਬਦ ਸੁਣਾ ਕੇ ਨਿਹਾਲ ਕੀਤਾ ਤੇ ਕਵੀਸ਼ਰੀ ਜਥਾ ਵਰਿਆਮ ਸਿੰਘ ਸਭਰਾਂਵਾਂ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਜੁਸ਼ੀਲੀਆਂ ਵਾਰਾਂ ਸੁਣਾਈਆਂ | ਗੁਰੂ ਘਰ ਕਮੇਟੀ ਦੇ ਪ੍ਰਬੰਧਕ ਬਾਬਾ ਬਾਬਾ ਅਮਰੀਕ ਸਿੰਘ ਤਿ੍ਲੋਕ ਸਿੰਘ, ਭਾਈ ਦਰਸ਼ਨ ਸਿੰਘ ਕਾਰ ਸੇਵਾ ਪਟਿਆਲਾ ਵਾਲਿਆਂ ਨੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ | ਜਥੇਦਾਰ ਗਿਆਨ ਸਿੰਘ, ਮਾ: ਕੁਲਵੰਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਪਰਮਜੀਤ ਸਿੰਘ ਅਨੇਜਾ, ਪ੍ਰੇਮ ਸਿੰਘ ਦੋਦੜਾ, ਮਿਸਤਰੀ ਮਿੱਠੂ ਸਿੰਘ, ਪਾਲ ਸਿੰਘ ਨੰਬਰਦਾਰ, ਹਰਭਜਨ ਸਿੰਘ ਬਜਾਜ, ਬਲਵਿੰਦਰ ਸਿੰਘ ਮੰਡੇਰ, ਕੁਲਦੀਪ ਸਿੰਘ ਅਨੇਜਾ, ਪ੍ਰੇਮ ਸਿੰਘ ਦੋਦੜਾ, ਬਲਵੀਰ ਕੌਰ, ਪਰਮਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ |
ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਵਿਦਿਆਰਥੀਆਂ ਲਈ ਮੈਟ ਭੇਟ
ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਥਾਨਕ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ 300 ਫੁੱਟ ਮੈਟ ਭੇਟ ਕੀਤੇ ਗਏ | ਸੰਬੋਧਨ ਕਰਦਿਆਂ ਮਾ: ਕੁਲਵੰਤ ਸਿੰਘ ਨੇ ਗੁਰੂ ਜੀ ਦੇ ਜੀਵਨ ਤੇ ਕੁਰਬਾਨੀ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਜੀ ਦੀ ਕੁਰਬਾਨੀ ਸਦਕਾ ਹੀ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ | ਉਨ੍ਹਾਂ ਬੱਚਿਆ ਨੂੰ ਆਪਣੇ ਜੀਵਨ 'ਚ ਉੱਚ ਪਦਵੀ ਪਾਉਣ ਲਈ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਣ ਤੇ ਮਾਤਾ-ਪਿਤਾ ਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਪੇ੍ਰਰਨਾ ਦਿੱਤੀ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਗਿਆਨ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਇਸ ਤੋਂ ਪਹਿਲਾਂ ਵੀ ਭਲਾਈ ਕੇਂਦਰ ਵਲੋਂ ਸਕੂਲ ਦੇ ਹਰ ਕਾਰਜ 'ਚ ਸਹਿਯੋਗ ਕੀਤਾ ਜਾਂਦਾ ਹੈ | ਸਕੂਲ ਪਿੰ੍ਰਸੀਪਲ ਸੁਨੀਤਾ ਵਰਮਾ, ਪਰਮਜੀਤ ਕੌਰ, ਕਮੇਟੀ ਮੈਂਬਰ ਪਾਲਾ ਸਿੰਘ, ਸੁਭਾਸ਼ ਨਾਗਪਾਲ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਅਨੇਜਾ, ਬਲਵੀਰ ਸਿੰਘ ਕੈਂਥ, ਡਾ: ਗਿਆਨ ਚੰਦ ਮਦਾਨ, ਬਲਵੀਰ ਸਿੰਘ ਬੱਤਰਾ ਆਦਿ ਹਾਜ਼ਰ ਸੀ |
ਹੀਰੋਂ ਖੁਰਦ ਤੋਂ ਗੁਰਵਿੰਦਰ ਸਿੰਘ ਚਹਿਲ ਅਨੁਸਾਰ-ਸਥਾਨਕ ਸੈਕੰਡਰੀ ਸਕੂਲ ਵਿਖੇ ਅਧਿਆਪਕ ਚਮਕੌਰ ਸਿੰਘ ਹੀਰੋਂ ਕਲਾਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਜਦੋਂ ਔਰੰਗਜ਼ੇਬ ਦੂਸਰੇ ਧਰਮਾਂ ਦੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਗੁਰੂ ਜੀ ਨੂੰ ਕਸ਼ਮੀਰ ਦੇ ਪੰਡਿਤਾਂ ਦੀ ਬੇਨਤੀ 'ਤੇ ਉਨ੍ਹਾਂ ਦੀ ਮਦਦ ਕੀਤੀ ਸੀ ਤੇ ਗੁਰੂ ਜੀ ਤੇ ਉਨ੍ਹਾਂ ਦੇ ਕਈ ਸਾਥੀ ਸਿੱਖਾਂ ਨੂੰ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦੇਣਾ ਪਿਆ ਸੀ, ਜਿਸ ਕਰਕੇ ਗੁਰੂ ਤੇਗ਼ ਬਹਾਦਰ ਜੀ ਨੂੰ 'ਹਿੰਦ ਦੀ ਚਾਦਰ' ਵੀ ਕਿਹਾ ਜਾਂਦਾ ਹੈ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਅਜਿਹੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ | ਅਧਿਆਪਕਾ ਸੰਦੀਪ ਕੌਰ, ਰਮਨਦੀਪ ਸਿੰਘ ਖੀਵਾ, ਬਿੱਕਰਜੀਤ ਸਿੰਘ, ਮਨੂੰ ਰਿਸ਼ੀ, ਹਰਲੀਨ ਕੌਰ, ਬੱਗਾ ਸਿੰਘ ਆਦਿ ਹਾਜ਼ਰ ਸਨ |
ਸਮਰ ਫ਼ੀਲਡ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ
ਮਾਨਸਾ, (ਵਿ. ਪ.)-ਸਥਾਨਕ ਸਮਰ ਫ਼ੀਲਡ ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ | ਸਕੂਲ ਐਮ. ਡੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਸ਼ਾਮ ਸੁੰਦਰ, ਅਮਨਦੀਪ ਕੌਰ, ਸੁਰਿੰਦਰ ਸਿੰਘ ਆਦਿ ਨੇ ਸਿੱਖ ਇਤਿਹਾਸ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਗੁਰੂ ਵਲੋਂ ਦਰਸਾਏ ਮਾਰਗ ਅਨੁਸਾਰ ਜੀਵਨੀ ਜਿਊਣ |

ਮਾਖਾ ਤੇ ਮਾਨਸਾ ਖ਼ੁਰਦ ਸਕੂਲ 'ਚ ਵਿਗਿਆਨ ਦੇ ਮਾਡਲ ਬਣਾਏ

ਮਾਨਸਾ, 23 ਨਵੰਬਰ (ਧਾਲੀਵਾਲ)-ਸਰਕਾਰੀ ਹਾਈ ਸਕੂਲ ਮਾਖਾ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ | ਸਾਇੰਸ ਅਧਿਆਪਕਾ ਸੁਖਜੀਤ ਕੌਰ ਤੇ ਹਰਦੀਪ ਕੌਰ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਵੱਖ-ਵੱਖ ਕਿਰਿਆਵਾਂ ਰਾਹੀ ਵਿਗਿਆਨ ਨੂੰ ਸਮਝਣ ਤੇ ਸਮਝਾਉਣ ਲਈ ਵਿਸ਼ੇਸ਼ ਉਪਰਾਲੇ ...

ਪੂਰੀ ਖ਼ਬਰ »

ਸੜਕ 'ਤੇ ਝੁਕੀਆਂ ਕਿੱਕਰਾਂ ਬਣ ਸਕਦੀਆਂ ਨੇ ਹਾਦਸੇ ਦਾ ਕਾਰਨ

ਸਰਦੂਲਗੜ੍ਹ, 23 ਨਵੰਬਰ ( ਪ. ਪ.)-ਸਥਾਨਕ ਸ਼ਹਿਰ ਦੇ ਸਿਰਸਾ-ਮਾਨਸਾ ਮੁੱਖ ਮਾਰਗ ਉਪਰ ਸੜਕ 'ਤੇ ਝੁਕੀਆਂ ਪਹਾੜੀ ਕਿੱਕਰਾਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਸਰਦੂਲਗੜ੍ਹ ਰਿਲਾਇੰਸ ਪੰਪ ਤੋਂ ਥੋੜ੍ਹਾ ਅੱਗੇ ਸਰਦੂਲੇਵਾਲਾ ਕੈਂਚੀਆਂ ਵਾਲੇ ਪਾਸੇ ਸੜਕ ਦੇ ਕਿਨਾਰੇ 'ਤੇ ...

ਪੂਰੀ ਖ਼ਬਰ »

2 ਨਸ਼ਾ ਤਸਕਰਾਂ ਨੂੰ 10-10 ਸਾਲ ਕੈਦ

ਮਾਨਸਾ, 23 ਨਵੰਬਰ (ਫੱਤੇਵਾਲੀਆ) -ਵਧੀਕ ਸੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 2 ਵਿਅਕਤੀਆਂ ਨੂੰ 10 ਸਾਲ ਦੀ ਸਜ਼ਾ ਤੇ 1-1 ਲੱਖ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ਝੁਨੀਰ ਦੀ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡ ਭੰਮੇ ਖ਼ੁਰਦ ਵਿਖੇ ਨੁੱਕੜ ਰੈਲੀ

ਝੁਨੀਰ, 23 ਨਵੰਬਰ (ਰਮਨਦੀਪ ਸਿੰਘ ਸੰਧੂ)-ਪਿੰਡ ਭੰਮੇ ਖ਼ੁਰਦ ਵਿਖੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨੁੱਕੜ ਰੈਲੀ ਕੀਤੀ ਗਈ | ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਮੀਤ ਸਿੰਘ ਨੰਦਗੜ੍ਹ ਨੂੰ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਮਾਏਦਾਰ ਪਾਰਟੀਆਂ ਨੇ ...

ਪੂਰੀ ਖ਼ਬਰ »

ਬੈਂਕ ਅੱਗੇ ਧਰਨਾ 5 ਨੂੰ

ਮਾਨਸਾ, 23 ਨਵੰਬਰ (ਵਿ. ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵਲੋਂ ਪਿੰਡ ਮਾਖਾ ਦੇ ਕਿਸਾਨ ਗਾਂਧੀ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਟਰੈਕਟਰ ਸੋਨਾਲੀਕਾ ਕੁਝ ਕਿਸ਼ਤਾਂ ਨਾ ਭਰਨ ਕਰ ਕੇ ਬੈਂਕ ਦੇ ਕਰਮਚਾਰੀਆਂ ਵਲੋਂ ਜਬਰਦਸਤੀ ਲਿਜਾਣ ਤੇ ਕਿਸਾਨ ਦੀ ਘਰਵਾਲੀ ਨੂੰ ...

ਪੂਰੀ ਖ਼ਬਰ »

ਬਾਕਸਿੰਗ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ

ਮਾਨਸਾ, 23 ਨਵੰਬਰ (ਸਟਾਫ਼ ਰਿਪੋਰਟਰ)-ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਬਾਕਸਿੰਗ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀ ਲਵਪ੍ਰੀਤ ਸਿੰਘ ਨੇ ਪੰਜਾਬ 'ਚੋਂ ਦੂਜਾ, ਜਸਪ੍ਰੀਤ ...

ਪੂਰੀ ਖ਼ਬਰ »

ਰਾਸ਼ਟਰੀ ਲੇਖ ਮੁਕਾਬਲਾ ਜੇਤੂ ਲੜਕੀ ਦਾ ਸਨਮਾਨ

ਬੁਢਲਾਡਾ, 23 ਨਵੰਬਰ (ਰਾਹੀ)-ਸਥਾਨਕ ਰੈਸ਼ੀ ਪਬਲਿਕ ਸਕੂਲ ਵਿਖੇ ਸਮਾਗਮ ਦੌਰਾਨ ਰਾਸ਼ਟਰੀ ਲੇਖ ਮੁਕਾਬਲਿਆਂ ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਨੇੜਲੇ ਪਿੰਡ ਚੱਕ-ਭਾਈਕੇ ਦੀ ਲੜਕੀ ਰਮਨਦੀਪ ਕੌਰ ਪੁੱਤਰੀ ਸੁਖਪਾਲ ਸਿੰਘ ਦਾ ਸਨਮਾਨ ਕੀਤਾ | ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਵਿਗਿਆਨ ਮੇਲਾ ਲਗਾਇਆ

ਸਰਦੂਲਗੜ੍ਹ, 23 ਨਵੰਬਰ (ਪ. ਪ.)-ਸਰਕਾਰੀ ਹਾਈ ਸਕੂਲ ਭਗਵਾਨਪੁਰ ਹੀਂਗਣਾ ਵਿਖੇ ਬੱਚਿਆਂ ਅੰਦਰ ਵਿਗਿਆਨਕ ਰੁਚੀ ਪੈਦਾ ਕਰਨ ਲਈ ਵਿਗਿਆਨ ਮੇਲਾ ਲਾਇਆ ਗਿਆ | ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਿਸ਼ਾ ਅਧਿਆਪਕ ਹਰਜੀਤ ਸਿੰਘ ਦੀ ਨਿਰਦੇਸ਼ਨਾਂ 'ਚ ...

ਪੂਰੀ ਖ਼ਬਰ »

ਵੱਡੀ ਰਕਮ ਖ਼ਰਚਣ ਦੇ ਬਾਵਜੂਦ ਭੀਖੀ ਦੇ ਵਾਰਡ ਨੰ: 1 'ਚ ਵਿਕਾਸ ਨਜ਼ਰੀਂ ਨਹੀਂ ਪੈਂਦਾ

w ਗੁਰਿੰਦਰ ਸਿੰਘ ਔਲਖ ਭੀਖੀ, 23 ਨਵੰਬਰ-ਸਥਾਨਕ ਕਸਬਾ ਹੌਲੀ-ਹੌਲੀ ਵਿਕਾਸ ਕਰਦਾ ਸ਼ਹਿਰ ਵੱਲ ਨੂੰ ਵਧ ਰਿਹਾ ਹੈ | ਜਿਥੇ ਇਸ ਕਸਬੇ ਨੇ ਕੁਝ ਖੇਤਰਾਂ 'ਚ ਤਰੱਕੀ ਕੀਤੀ ਹੈ ਉਥੇ ਇਸ ਕਸਬੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਹਨ | 26 ਜੂਨ 2017 ਨੂੰ ਚੁਣੀ ਨਗਰ ਪੰਚਾਇਤ ਭੰਗ ...

ਪੂਰੀ ਖ਼ਬਰ »

ਪ੍ਰੀ-ਨਰਸਰੀ ਲਈ ਬਠਿੰਡਾ ਜ਼ਿਲ੍ਹੇ ਦੇ ਸਕੂਲਾਂ 'ਚ 5400 ਤੋਂ ਵੱਧ ਵਿਦਿਆਰਥੀਆਂ ਦੀ ਹੋਈ ਰਜਿਸਟ੍ਰੇਸ਼ਨ

ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਪ੍ਰੀ ਨਰਸਰੀ ਬੱਚਿਆਂ ਦੀਆਂ ਕਲਾਸਾਂ ਤਾਂ ਸਰਕਾਰੀ ਹੁਕਮਾਂ ਅਨੁਸਾਰ ਭਾਵੇਂ ਐਲੀਮੈਂਟਰੀ ਸਕੂਲਾਂ 'ਚ ਤਬਦੀਲ ਹੋ ਚੁੱਕੀਆਂ ਹਨ ਤੇ ਇਸ ਪ੍ਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਉਤਸ਼ਾਹ ਵੀ ਹੈ ਪਰ ਬਾਵਜੂਦ ਇਸ ...

ਪੂਰੀ ਖ਼ਬਰ »

ਨਰਮੇ ਦੀਆਂ ਛਟੀਆਂ ਦੀ ਭਰੀ ਟਰਾਲੀ ਪਲਟਣ ਨਾਲ ਸੜਕ 'ਤੇ ਲੱਗਾ ਜਾਮ

ਕਾਲਾਂਵਾਲੀ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੀ ਦੇਸੂ ਰੋਡ ਦੀ ਹਾਲਤ ਜ਼ਿਆਦਾ ਖਸਤਾ ਹੋਣ ਕਾਰਨ ਬੀਤੀ ਇਸ ਸੜਕ 'ਤੇ ਜਨਤਾ ਹਸਪਤਾਲ ਦੇ ਕੋਲ ਛਟੀਆਂ ਨਾਲ ਭਰੀ ਟਰਾਲੀ ਪਲਟ ਗਈ ਜਦ ਕਿ ਟਰੈਕਟਰ ਡਰਾਈਵਰ ਬਾਲ-ਬਾਲ ਬੱਚ ਗਿਆ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਨੂੰ ਸਦਮਾ-ਮਾਤਾ ਸਵਰਗਵਾਸ

ਕੋਟਫੱਤਾ, 23 ਨਵੰਬਰ (ਰਣਜੀਤ ਸਿੰਘ ਬੁੱਟਰ)-ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਧਰਮ-ਪਤਨੀ ਸਵ. ਕਰਨੈਲ ਸਿੰਘ ਨੰਬਰਦਾਰ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ...

ਪੂਰੀ ਖ਼ਬਰ »

ਦੁੱਲੇਵਾਲਾ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਨਾ ਹੋਣ 'ਤੇ ਮਜ਼ਦੂਰਾਂ ਨੇ ਲਾਇਆ ਜਾਮ

ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਦੁੱਲੇਵਾਲਾ ਦੀ ਅਨਾਜ ਮੰਡੀ 'ਚ ਕੁੱਝ ਦਿਨਾ ਤੋਂ ਬੋਰੀਆਂ 'ਚ ਬੰਦ ਪਏ ਝੋਨੇ ਦੀ ਲਿਫ਼ਟਿੰਗ ਨਾ ਹੋਣ ਤੋਂ ਅੱਕੇ ਮਜ਼ਦੂਰਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਲਾਬਤਪੁਰਾ-ਭਾਈਰੂਪਾ ਸੜਕ 'ਤੇ ਜਾਮ ...

ਪੂਰੀ ਖ਼ਬਰ »

ਕੈਂਸਰ ਕਾਰਨ ਪਿੰਡ ਗੋਲੇਵਾਲਾ ਦੇ ਬਜ਼ੁਰਗ ਦੀ ਮੌਤ

ਸੀਂਗੋ ਮੰਡੀ, 23 ਨਵੰਬਰ (ਪਿ੍ੰਸ ਸੌਰਭ ਗਰਗ)-ਪਿੰਡ ਗੋਲੇਵਾਲਾ ਦੇ ਇਕ ਬਜ਼ੁਰਗ ਦੀ ਵੀ ਕੈਂਸਰ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਸਰਪੰਚ ਜੱਗਾ ਸਿੰਘ ਤੇ ਮੈਂਬਰ ਰਾਜਾ ਸਿੰਘ ਦੇ ਦੱਸਣ ਮੁਤਾਬਿਕ ਗੁਰਜੰਟ ਸਿੰਘ (67) ਪੁੱਤਰ ਸੂਰਜ ਭਾਨ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX