ਤਾਜਾ ਖ਼ਬਰਾਂ


ਬੀ.ਸੀ.ਸੀ.ਆਈ.ਨੇ ਤੁਫ਼ਾਨ ਘੋਸ਼ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਚੀਫ਼ ਅਫ਼ਸਰ ਕੀਤਾ ਨਿਯੁਕਤ
. . .  1 day ago
ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ ਸਮੇਤ 3 ਨੂੰ ਉਮਰ ਕੈਦ
. . .  1 day ago
ਗੁਰਦਾਸਪੁਰ, 12 ਦਸੰਬਰ (ਆਰਿਫ਼)-ਬੀਤੇ ਸਾਲ ਥਾਣਾ ਧਾਰੀਵਾਲ ਵਿਖੇ ਦਰਜ ਇਕ ਮਾਮਲੇ ਵਿਚ ਅੱਜ ਮਾਨਯੋਗ ਅਦਾਲਤ ਗੁਰਦਾਸਪੁਰ ਨੇ ਫ਼ੈਸਲਾ ਸੁਣਾਉਂਦੇ ਹੋਏ ਆਪਣੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ, ਉਸ ਦੇ ਪ੍ਰੇਮੀ ਸਮੇਤ 3 ਨੂੰ ਉਮਰ ਕੈਦ...
ਅਸੀਂ ਕਿਸੇ ਨਾਲ ਗਠਬੰਧਨ ਨਹੀਂ ਕਰਾਂਗੇ- ਫ਼ਾਰੂਕ ਅਬਦੁੱਲਾ
. . .  1 day ago
ਸ੍ਰੀਨਗਰ, 12 ਦਸੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਗਠਬੰਧਨ ਨਹੀਂ ਕਰਨਗੇ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ-ਮਕੌੜਾ ਪੱਤਣ 'ਤੇ ਪਲਟੂਨ ਪੁਲ ਰੁੜ੍ਹਿਆ
. . .  1 day ago
ਬਹਿਰਾਮਪੁਰ, 12 ਦਸੰਬਰ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਹਾੜਾਂ ਵਿਚ ਹੋਈ ਬਰਸਾਤ ਕਰਕੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪੱਤਣ ਮਕੌੜਾ 'ਤੇ ਬਣਿਆ ਪਲਟੂਨ ਪੁਲ ਰੁੜ੍ਹ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ...
ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦੀ ਕੀਤੀ ਹੱਤਿਆ
. . .  1 day ago
ਪਠਾਨਕੋਟ,12 ਦਸੰਬਰ (ਆਰ. ਸਿੰਘ/ਸੰਧੂ)-ਪਿੰਡ ਕੰਡਰਾਂ ਵਿਖੇ ਆਪਸੀ ਰੰਜਸ਼ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਮ੍ਰਿਤਕ ਪੋਲਟਰੀ ਫਾਰਮ 'ਤੇ ਕੰਮ ਕਰਦਾ ਸੀ ਅਤੇ ਆਪਣੀ...
ਮੋਟਰ ਸਾਈਕਲਾਂ ਦੀ ਭਿਆਨਕ ਟੱਕਰ 'ਚ 2 ਹਲਾਕ-2 ਜ਼ਖ਼ਮੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭਲਾਈਆਣਾ ਵਿਖੇ 2 ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਤੇ 2...
ਜੈਤੋ ਰੇਲਵੇ ਸਟੇਸ਼ਨ 'ਤੇ ਖੜੀ ਮਾਲ ਗੱਡੀ 'ਚੋਂ ਕਣਕ ਦੇ ਗੱਟੇ ਚੋਰੀ
. . .  1 day ago
ਜੈਤੋ, 12 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੋਡਿੰਗ ਲਈ ਖੜੀ ਮਾਲ ਗੱਡੀ ਦੀ ਬੋਗੀ ਵਿਚੋਂ ਅਣਗਿਣਤ ਕਣਕ ਦੇ ਗੱਟੇ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਲੋਕਾਂ ਦੇ ਮੁਤਾਬਿਕ ਚੋਰ ਬੋਗੀ...
ਚੰਡੀਗੜ੍ਹ 'ਚ ਲਾਂਚ ਹੋਵੇਗਾ ਪਹਿਲਾ 'ਸਮਾਰਟ ਸਿਟੀ ਕਾਰਡ'
. . .  1 day ago
ਚੰਡੀਗੜ੍ਹ, 12 ਦਸੰਬਰ- ਚੰਡੀਗੜ੍ਹ ਵਿਖੇ ਦੇਸ਼ ਦਾ ਪਹਿਲਾ 'ਸਮਾਰਟ ਸਿਟੀ ਕਾਰਡ' ਲਾਂਚ ਹੋਣ ਜਾ ਰਿਹਾ ਹੈ। ਇਸ ਨਾਲ ਡਿਜੀਟਲ ਪੇਮੈਂਟ ਕੀਤੀ ਜਾ ਸਕੇਗੀ ਤੇ ਸ਼ਹਿਰਵਾਸੀ ਇਸ ਦਾ ਇਸਤੇਮਾਲ ਵੀ ਆਸਾਨੀ ਨਾਲ ਕਰ ਸਕਣਗੇ। ਚੰਡੀਗੜ੍ਹ ਦੇਸ਼ ਦਾ...
ਪ੍ਰਿਅੰਕਾ ਚੋਪੜਾ ਨੂੰ ਮਦਰ ਟਰੇਸਾ ਮੈਮੋਰੀਅਲ ਐਵਾਰਡ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਮਨਾਇਆ ਜਾਵੇਗਾ ਲੌਂਗੋਵਾਲ
. . .  1 day ago
ਜਮਨੋਤਰੀ ਹਾਈਵੇਅ ਹੋਇਆ ਬੰਦ
. . .  1 day ago
ਰਜਨੀਕਾਂਤ ਦੇ ਸਮਰਥਕਾਂ ਨੇ ਉਨ੍ਹਾਂ ਦਾ 67ਵਾਂ ਜਨਮ ਦਿਨ ਮਨਾਇਆ
. . .  1 day ago
ਮਹਿੰਗਾਈ ਦਰ 'ਚ ਵਾਧਾ
. . .  1 day ago
ਸਪੁਰਦਗੀ ਮਾਮਲੇ 'ਚ ਮਾਲੀਆ ਪਹੁੰਚੇ ਅਦਾਲਤ
. . .  1 day ago
ਗੁਦਾਮ ਵਿਚ ਲੱਗੀ ਭਿਆਨਕ ਅੱਗ
. . .  1 day ago
ਰਾਜ ਸਭਾ ਮੈਂਬਰੀ ਰੱਦ ਹੋਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੇ ਸ਼ਰਦ ਯਾਦਵ
. . .  1 day ago
13 ਤੇ 14 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਜੀ.ਐਨ.ਡੀ.ਯੂ.ਵੱਲੋਂ ਰੱਦ
. . .  1 day ago
ਗੁਜਰਾਤ ਚੋਣਾਂ : ਸ਼ਾਮ ਪੰਜ ਵਜੇ ਤੋਂ ਚੋਣ ਪ੍ਰਚਾਰ ਬੰਦ
. . .  1 day ago
ਤਾਮਿਲਨਾਡੂ : ਅਣਖ ਖ਼ਾਤਰ ਕਤਲ ਮਾਮਲੇ 'ਚ 6 ਨੂੰ ਫਾਂਸੀ
. . .  1 day ago
ਜੰਮੂ ਦੇ ਡੋਡਾ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ
. . .  1 day ago
ਸੁਪਰੀਮ ਕੋਰਟ ਨੇ ਨਿਰਭੈਆ ਕੇਸ ਦੀ ਸੁਣਵਾਈ ਜਨਵਰੀ ਤੱਕ ਟਾਲੀ
. . .  1 day ago
ਹੁਣ ਟਰੈਕਟਰ ਇੱਕ ਗੈਰ-ਵਪਾਰਕ ਵਾਹਨ ਰਹੇਗਾ
. . .  1 day ago
ਵਿਦੇਸ਼ੀ ਸੈਲਾਨੀਆਂ ਦੀ ਭਾਰਤ ਦੇ ਸੈਰ ਸਪਾਟੇ 'ਚ ਰੁਚੀ ਵਧੀ- ਸੈਰ ਸਪਾਟਾ ਮੰਤਰਾਲਾ
. . .  1 day ago
ਸੱਜਣ ਨੂੰ ਅਗਾਊਂ ਜ਼ਮਾਨਤ ਦੇ ਵਿਰੋਧ ਵਾਲੀ ਪਟੀਸ਼ਨ 'ਚ ਕੋਰਟ ਵੱਲੋਂ ਫ਼ੈਸਲਾ ਰਾਖਵਾਂ
. . .  1 day ago
ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਹਲਫ਼ਨਾਮਾ
. . .  1 day ago
33 ਲੱਖ ਦੀ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫ਼ਤਾਰ
. . .  1 day ago
ਗੁਜਰਾਤ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ
. . .  1 day ago
ਈਰਾਨ 'ਚ ਆਇਆ ਭੂਚਾਲ
. . .  1 day ago
ਐੱਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
. . .  1 day ago
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  1 day ago
ਸਿੱਖਿਆ ਬੋਰਡ ਵੱਲੋਂ ਰਿਕਾਰਡ ਦੇ ਆਧਾਰ ਤੇ 10ਵੀਂ ਤੇ 12 ਵੀਂ ਦੇ ਵੇਰਵਿਆਂ 'ਚ ਸੋਧ 20 ਤੱਕ ਕੀਤੀ ਜਾਵੇਗੀ
. . .  1 day ago
ਮੋਦੀ ਜੀ ਦਾ ਮਨਮੋਹਨ ਸਿੰਘ ਪ੍ਰਤੀ ਬਿਆਨ ਬਰਦਾਸ਼ਤ ਨਹੀ - ਰਾਹੁਲ ਗਾਂਧੀ
. . .  1 day ago
ਸਿਆਸੀ ਬਿਆਨਬਾਜ਼ੀ ਦਾ ਪੱਧਰ ਬਹੁਤ ਡਿਗ ਗਿਆ ਹੈ - ਰਾਹੁਲ ਗਾਂਧੀ
. . .  1 day ago
ਨੌਗਾਮ ਸੈਕਟਰ 'ਚ 2 ਜਵਾਨ ਢਲਾਨ ਤੋਂ ਡਿੱਗੇ
. . .  1 day ago
22 ਸਾਲ ਭਾਜਪਾ ਨੇ ਗੁਜਰਾਤ 'ਚ ਕੀ ਕੀਤਾ, ਕੁੱਝ ਸਮਝ ਨਹੀ ਆਇਆ - ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਜਗਰਾਓਂ

ਮੁੱਲਾਂਪੁਰ-ਦਾਖਾ ਕੌ ਾਸਲ ਚੋਣ ਲਈ ਵੱਖ-ਵੱਖ ਪਾਰਟੀਆਂ ਦੇ 51 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮਿਊਾਸੀਪਲ ਕੌਾਸਲ ਮੁੱਲਾਂਪੁਰ-ਦਾਖਾ 13 ਵਾਰਡਾਂ ਅੰਦਰ 13586 ਵੋਟਾਂ ਵਾਲੀ ਚੋਣ ਲਈ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-068 ਦਾਖਾ ਕਮ ਉਪ ਮੰਡਲ ਮੈਜਿਸਟ੍ਰੇਟ (ਪੱਛਮੀ) ਦਮਨਜੀਤ ਸਿੰਘ ਮਾਨ, ਨਾਇਬ ਤਹਿਸੀਲਦਾਰ-ਕਮ ਹਲਕਾ ਮੈਜਿਸਟ੍ਰੇਟ ਪ੍ਰਦੀਪ ਭਾਰਦਵਾਜ਼, ਨੋਡਲ ਅਫ਼ਸਰ ਸੁਦਾਗਰ ਸਿੰਘ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵਾਲੇ ਸੱਤ੍ਹਾਧਾਰੀ ਪਾਰਟੀ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ-ਭਾਜਪਾ ਗਠਜੋੜ ਉਮੀਦਵਾਰਾਂ ਦੇ ਨਾਲ ਆਜ਼ਾਦ ਨਾਮਜ਼ਦਗੀ ਜ਼ਮ੍ਹਾਂ ਕਰਵਾਉਣ ਵਾਲਿਆਂ ਦਾ ਜਮਾਂਦੜਾ ਲੱਗਾ ਰਿਹਾ | ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਜਗਪਾਲ ਸਿੰਘ ਖੰਗੂੜਾ, ਅਨੰਦ ਸਰੂਪ ਸਿੰਘ ਮੋਹੀ, ਡਾ: ਕਰਨ ਵੜਿੰਗ, ਕਿ੍ਸ਼ਨ ਕੁਮਾਰ ਬਾਵਾ, ਮਨਜੀਤ ਸਿੰਘ ਭਰੋਵਾਲ, ਸੁਖਪਾਲ ਸਿੰਘ ਸੈਂਪੀ ਭੱਠਲ ਦੀ ਅਗਵਾਈ ਹੇਠ ਕਾਂਗਰਸ ਵਲੋਂ ਔਰਤਾਂ ਲਈ ਜਨਰਲ ਵਾਰਡ ਨੰਬਰ-1 ਲਈ ਹਰਨੀਤ ਕੌਰ ਮੱਕੜ, ਅਨੁਸੂਚਿਤ ਜਾਤੀ ਮਰਦਾਂ ਲਈ ਵਾਰਡ ਨੰਬਰ-2 ਸੁਭਾਸ਼ ਮੁਨੀਮ, ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਵਾਰਡ ਨੰਬਰ-3 ਲਈ ਰੇਖਾ ਰਾਣੀ, ਅਨੁਸੂਚਿਤ ਜਾਤੀ ਰਾਖਵਾਂ ਵਾਰਡ ਨੰਬਰ-4 ਵਿਚ ਮਹਿੰਦਰਪਾਲ ਸਿੰਘ ਲਾਲੀ, ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਵਾਰਡ ਨੰਬਰ-5 ਲਈ ਸਾਬਕਾ ਕੌਾਸਲਰ ਤਰਸੇਮ ਕੌਰ, ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡ ਨੰਬਰ-6 ਵਿਚ ਜਸਵਿੰਦਰ ਸਿੰਘ, ਔਰਤਾਂ ਲਈ ਜਨਰਲ ਵਾਰਡ ਨੰਬਰ-7 ਲਈ ਸੰਕੁਤਲਾ ਦੇਵੀ, ਜਨਰਲ ਵਾਰਡ ਨੰਬਰ-8 ਲਈ ਬਲਵਿੰਦਰ ਸਿੰਘ ਸੇਖੋਂ, ਜਨਰਲ ਔਰਤਾਂ ਲਈ ਰਾਖਵੇਂ ਵਾਰਡ ਨੰਬਰ-9 ਸੁਦੇਸ਼ ਰਾਣੀ ਗੋਇਲ, ਜਨਰਲ ਵਾਰਡ ਨੰਬਰ-10 ਲਈ ਪ੍ਰਧਾਨ ਤੇਲੂ ਰਾਮ ਬਾਂਸਲ, ਔਰਤਾਂ ਲਈ ਰਾਖਵੇਂ ਵਾਰਡ ਨੰਬਰ-11 ਵਿਚ ਰੁਪਾਲੀ ਜੈਨ, ਪਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਵਾਰਡ ਨੰਬਰ-12 ਵਿਚ ਬਲਬੀਰ ਚੰਦ ਰਿਟਾ: ਐੱਫ.ਸੀ.ਆਈ ਅਧਿਕਾਰੀ, ਜਨਰਲ ਵਾਰਡ ਨੰਬਰ-13 ਲਈ ਕਰਨਵੀਰ ਸਿੰਘ ਸੇਖੋਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਕਾਂਗਰਸ ਦੇ ਨਾਲ ਹੀ ਅਕਾਲੀ ਦਲ-ਭਾਜਪਾ ਗਠਜੋੜ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜ਼ਮ੍ਹਾਂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਚਾਹਲ, ਨਵਦੀਪ ਸਿੰਘ ਗਰੇਵਾਲ ਮੌਜੂਦ ਰਹੇ | ਅਕਾਲੀ ਦਲ ਵਲੋਂ ਵਾਰਡ ਨੰਬਰ-1 ਲਈ ਉਮੀਦਵਾਰ ਮਨਪ੍ਰੀਤ ਕੌਰ ਚੀਮਾ, ਵਾਰਡ ਨੰਬਰ-2 ਬਲਜੀਤ ਕੁਮਾਰ, ਵਾਰਡ ਨੰਬਰ-3 ਮਨਪ੍ਰੀਤ ਕੌਰ, ਵਾਰਡ ਨੰਬਰ-4 ਤਰਲੋਕ ਸਿੰਘ, ਵਾਰਡ ਨੰਬਰ-5 ਸੁਖਰਾਜ ਕੌਰ, ਵਾਰਡ ਨੰਬਰ-6 ਬਲਬੀਰ ਚੰਦ ਬੀਰਾ, ਵਾਰਡ ਨੰਬਰ-7 ਪੂਨਮ ਮੱਟੂ, ਵਾਰਡ ਨੰਬਰ-8 ਜਗਜੀਤ ਸੇਠੀ, ਵਾਰਡ ਨੰਬਰ-9 ਜਸਵਿੰਦਰ ਕੌਰ, ਵਾਰਡ ਨੰਬਰ-10 ਜੈ ਕਿਸ਼ਨ ਭੂਸ਼ਣ, ਵਾਰਡ ਨੰਬਰ-11 ਤੋਂ ਮੋਨਿਕਾ ਬਾਂਸਲ, ਵਾਰਡ ਨੰਬਰ-12 ਪ੍ਰਸ਼ੋਤਮ ਸਿੰਘ ਭੋਲਾ, ਵਾਰਡ ਨੰਬਰ-13 ਅਮਰਜੀਤ ਸਿੰਘ ਮੁੱਲਾਂਪੁਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ |
ਕੌਾਸਲ ਚੋਣ ਮੁੱਲਾਂਪੁਰ-ਦਾਖਾ ਲਈ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਵਿਧਾਇਕ ਜਗਤਾਰ ਸਿੰਘ ਜੱਗਾ, ਦਗੰਬਰ ਸਿੰਘ ਦੀ ਅਗਵਾਈ ਹੇਠ ਵਾਰਡ ਨੰਬਰ-1 ਲਈ 'ਆਪ' ਉਮੀਦਵਾਰ ਗੁਰਪ੍ਰੀਤ ਕੌਰ, ਵਾਰਡ ਨੰਬਰ-2 ਰੂਪ ਲਾਲ, ਵਾਰਡ ਨੰਬਰ-3 ਕਿ੍ਸ਼ਨਾ ਰਾਣੀ, ਵਾਰਡ ਨੰਬਰ-4 ਸੁਰਿੰਦਰਜੀਤ ਸਿੰਘ, ਵਾਰਡ ਨੰਬਰ-6 ਸੁਦੇਸ਼ ਕੁਮਾਰ, ਵਾਰਡ ਨੰਬਰ-7 ਸੁਖਵਿੰਦਰ ਕੌਰ, ਵਾਰਡ ਨੰਬਰ-8 ਸੁਖਬੀਰ ਸਿੰਘ, ਵਾਰਡ ਨੰਬਰ-10 ਮੈਡਮ ਮਨੀਸ਼ਾ ਸਿੰਘ, ਵਾਰਡ ਨੰਬਰ-11 ਰਛਪਾਲ ਕੌਰ, ਵਾਰਡ ਨੰਬਰ-12 ਬਲਵਿੰਦਰ ਸਿੰਘ ਬੱਸਣ, ਵਾਰਡ ਨੰਬਰ-13 ਸੁਖਦੇਵ ਸਿੰਘ ਧਾਲੀਵਾਲ ਵਲੋਂ ਆਪਣੇ ਨਾਮਜ਼ਦਗੀ ਪੱਤਰ ਜ਼ਮ੍ਹਾਂ ਕਰਵਾਏ ਗਏ, ਵਾਰਡ ਨੰਬਰ-9 ਵਿਚ ਮਹਿਲਾ ਅਜ਼ਾਦ ਉਮੀਦਵਾਰ ਦੀ ਮੱਦਦ ਲਈ 'ਆਪ' ਵਲੋਂ ਇਸ ਵਾਰਡ ਵਿਚ ਆਪਣਾ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ ਗਿਆ | ਜ਼ਮ੍ਹਾਂ ਹੋਈਆਂ ਨਾਮਜ਼ਦਗੀਆਂ ਦੀ ਪੂਰੀ ਸੂਚੀ ਵਿਚ ਕਾਂਗਰਸ-13, ਆਮ ਆਦਮੀ ਪਾਰਟੀ-11, ਸ਼੍ਰੋਮਣੀ ਅਕਾਲੀ ਦਲ-10, ਭਾਜਪਾ-3 ਉਮੀਦਵਾਰਾਂ ਦੇ ਨਾਲ ਮੈਡਮ ਪ੍ਰੇਮ ਲਤਾ ਗੁਪਤਾ ਨੇ ਵਾਰਡ ਨੰਬਰ-9 ਲਈ ਅਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ | ਪ੍ਰੇਮ ਲਤਾ ਦੇ ਨਾਲ ਕਾਂਗਰਸ ਤੋਂ ਬਾਗ਼ੀ ਸਾਬਕਾ ਕੌਾਸਲਰ ਸੁਰਿੰਦਰ ਸਿੰਘ ਕੇ. ਡੀ., ਤਰਸੇਮ ਸੇਮੀ, ਸੁਖਦੇਵ ਸਿੰਘ ਹੈਪੀ, ਕਿ੍ਸ਼ਨ ਕੁਮਾਰ, ਲੱਛਮੀ ਲੱਛੀ, ਭਰਤ ਰਾਮ, ਕੁਲਵੰਤ ਸਿੰਘ, ਬਲਜੀਤ ਸਿੰਘ, ਸੁਰਿੰਦਰਪਾਲ ਕੌਰ, ਹਰਿੰਦਰ ਕੌਰ, ਗੋਲਡੀ, ਰਮਨਜੀਤ ਕੌਰ, ਜਸਵਿੰਦਰ ਸਿੰਘ ਨੇ ਅਜ਼ਾਦ ਉਮੀਦਵਾਰਾਂ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ, ਜਿਸ ਨਾਲ ਆਜ਼ਾਦ ਉਮੀਦਵਾਰਾਂ ਦੀ ਗਿਣਤੀ 14 ਹੋ ਗਈ |

ਡਾ: ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਪੱਖੋਵਾਲ/ਸਰਾਭਾ, 6 ਦਸੰਬਰ (ਕਿਰਨਜੀਤ ਕੌਰ ਗਰੇਵਾਲ)- ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਤੇ ਬੇਗਮਪੁਰ ਟਾਈਗਰ ਫੋਰਸ ਵਲੋਂ ਅੱਜ ਸਰਾਭਾ 'ਚ ਭਾਰਤੀ ਸਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਇਸ ਮੌਕੇ ਮੰਚ ...

ਪੂਰੀ ਖ਼ਬਰ »

ਦਾਖਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਖੋਲਿ੍ਹਆ ਦਫ਼ਤਰ

ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਲੋਂ ਅੱਜ ਇਥੇ ਆਪਣਾ ਦਫ਼ਤਰ ਖੋਲਿ੍ਹਆ ਗਿਆ, ਜਿਥੇ ਬੈਠ ਕੇ ਉਹ ਹਰ ਰੋਜ਼ ਪਾਰਟੀ ਵਰਕਰਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਇਸ ਮੌਕੇ ਸ੍ਰੀ 'ਸੁਖਮਨੀ ਸਾਹਿਬ' ਜੀ ਦੇ ਪਾਠ ਦੇ ਭੋਗ ਪਾਏ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਜਗਰਾਉਂ, 6 ਦਸੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ-ਲੁਧਿਆਣਾ ਮੱੁਖ ਮਾਰਗ 'ਤੇ ਰਾਜਾ ਢਾਬਾ ਨਜ਼ਦੀਕ ਰਾਤ ਸਮੇਂ ਰੋਡਵੇਜ਼ ਦੀ ਬੱਸ 'ਚ ਛੋਟਾ ਹਾਥੀ ਵੱਜਣ ਨਾਲ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੁਲਿਸ ਪਾਸੋਂ ਪ੍ਰਾਪਤ ਜਾਣਕਾਰੀ ਹਰਪ੍ਰੀਤ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਨਗਰ ਕੀਰਤਨ 11 ਨੂੰ

ਜਗਰਾਉਂ, 6 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)- ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਬਾਗ ਖੇਤਾ ਰਾਮ ਜਗਰਾਉਂ ਤੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਨਗਰ ਕੀਰਤਨ 11 ਦਸੰਬਰ ਨੂੰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਜਗਰਾਉਂ, 6 ਦਸੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਸੀ. ਆਈ. ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਮਹਿੰਦਰਪਾਲ ਸਿੰਘ ਵੱਲੋਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਤੇ ਪਾਊਡਰ ਬਰਾਮਦ

ਜਗਰਾਉਂ, 6 ਦਸੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਾਊਡਰ ਬਰਾਮਦ ਕਰਕੇ ਦੋਸ਼ੀਆਂ ਿਖ਼ਲਾਫ਼ ਮਾਮਲੇ ਦਰਜ ਕਰ ਦਿੱਤੇ ਗਏ ਹਨ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਐਾਟੀਨਾਰਕੋਟਿਕ ...

ਪੂਰੀ ਖ਼ਬਰ »

ਕਿਰਨ ਗਿੱਲ ਦਾ ਸਿੰਗਲ ਟਰੈਕ 'ਕਮੈਂਟ' ਰਿਲੀਜ਼

ਭੰੂਦੜੀ, 6 ਦਸੰਬਰ (ਕੁਲਦੀਪ ਸਿੰਘ ਮਾਨ)- ਪ੍ਰਸਿਧ ਗਾਇਕਾ ਕਿਰਨ ਗਿੱਲ ਦਾ ਸਿੰਗਲ ਟਰੈਕ 'ਕਮਾੈਟ' ਮਾਰਕੀਟ 'ਚ ਉਤਾਰਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਸੰਗੀਤਕਾਰ ਰਾਜੇਸ਼ ਰਾਜਾ, ਪ੍ਰਸਿੱਧ ਗੀਤਕਾਰ ਸੇਮਾ ਤਲਵੰਡੀ ਵਾਲਾ ਆਦਿ ਵਲੋਂ ਰਿਲੀਜ਼ ...

ਪੂਰੀ ਖ਼ਬਰ »

ਪਿੰਡ ਨੱਥੋਵਾਲ ਦੇ ਹਾਕੀ ਟੂਰਨਾਮੈਂਟ 'ਚ ਪਿੰਡ ਬਾਰਦੇਕੇ ਦੀ ਟੀਮ ਚੈਂਪੀਅਨ ਬਣੀ

ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ ਕੁਮਾਰ)- ਸ਼ਹੀਦਾਂ ਤੇ ਫੌਜੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਨੱਥੋਵਾਲ ਵਿਖੇ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਵਿਚ ਪਿੰਡ ਬਾਰਦੇਕੇ ਦੀ ਟੀਮ ਨੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ | ਫਾਈਨਲ ਮੁਕਾਬਲੇ ...

ਪੂਰੀ ਖ਼ਬਰ »

ਬੱਦੋਵਾਲ ਛੱਪੜਾਂ 'ਤੇ ਨਾਜਾਇਜ਼ ਕਬਜ਼ਾ ਚੁੱਕਣ ਲਈ ਬੀ. ਡੀ. ਪੀ. ਓ. ਸੁਧਾਰ ਨੂੰ 15 ਦਿਨ ਦਾ ਸਮਾਂ ਮਿਲਿਆ

ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਬੱਦੋਵਾਲ (ਲੁਧਿ:) ਵਿਖੇ ਛੱਪੜ 'ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਰੀਬ 4 ਸਾਲ ਤੋਂ ਜ਼ੱਦੋ-ਜ਼ਹਿਦ ਕਰ ਰਹੇ ਨਵਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਬੱਦੋਵਾਲ ਨੂੰ ਛੱਪੜ ਤੋਂ ਨਾਜਾਇਜ਼ ਕਬਜ਼ਾ ਚੁੱਕੇ ...

ਪੂਰੀ ਖ਼ਬਰ »

ਗੁਰਸ਼ਰਨ ਕਲਾ ਭਵਨ ਮੁੱਲਾਂਪਰ ਵਿਖੇ ਨਾਟਕ ਉਤਸਵ ਕੱਲ੍ਹ ਤੋਂ

ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਗ਼ਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਤਿੰਨ ਰੋਜ਼ਾ ਨਾਟਕ ਉਤਸਵ 8-9 ਤੇ 10 ਦਸੰਬਰ ਨੂੰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਕਰਵਾਇਆ ...

ਪੂਰੀ ਖ਼ਬਰ »

ਗਲੋਬਲ ਐਜੂਕੇਸ਼ਨ ਰਾਏਕੋਟ ਨੌਜਵਾਨਾਂ ਲਈ ਬਣੀ ਆਸ ਦੀ ਕਿਰਨ

ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਇਲਾਕੇ ਦੀ ਸਿਰਮੌਰ ਸੰਸਥਾ ਗਲੋਬਲ ਐਜੂਕੇਸ਼ਨ ਐਾਡ ਸਟੱਡੀ ਅਬਰੌਡ ਸਵਾਮੀ ਕੰਪਲੈਕਸ਼ ਰਾਏਕੋਟ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ, ਜਿਸ ਵਲੋਂ ਸਿੰਘਾਪੁਰ ਦਾ ਵੀਜ਼ਾ ਸਿਰਫ 10 ਦਿਨਾਂ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਸਮਾਗਮ 10 ਨੂੰ

ਭੂੰਦੜੀ, 6 ਦਸੰਬਰ (ਕੁਲਦੀਪ ਸਿੰਘ ਮਾਨ)- ਪੇਂਡੂ ਮਜ਼ਦੂਰ (ਮਸ਼ਾਲ) ਤੇ ਸ਼ਹੀਦ ਭਗਤ ਸਿੰਘ ਨੌਜਵਾਨ ਵਿਚਾਰ ਮੰਚ ਅਤੇ ਬੀ.ਕੇ.ਯੂ. (ਏਕਤਾ) ਦੇ ਆਗੂਆਂ ਡਾ: ਸੁਖਦੇਵ ਸਿੰਘ ਭੂੰਦੜੀ, ਮੇਘ ਸਿੰਘ, ਹਰਮਨ ਸਿੰਘ ਲੀਹਾਂ ਆਦਿ ਨੇ ਦੱਸਿਆ ਕਿ ਮਹਾਨ ਰੂਸੀ ਸਮਾਜਵਾਦੀ ਇਨਕਲਾਬ ਦੀ ...

ਪੂਰੀ ਖ਼ਬਰ »

ਸਰਾਭਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਪੈਦਲ ਯਾਤਰਾ ਰਵਾਨਾ

ਜੋਧਾਂ/ਸਰਾਭਾ, 6 ਦਸੰਬਰ (ਗੁਰਵਿੰਦਰ ਸਿੰਘ ਹੈਪੀ, ਕਿਰਨਜੀਤ ਕੌਰ ਗਰੇਵਾਲ)- ਹਲਕਾ ਦਾਖਾ ਦੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਹਸਨਪੁਰ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਬਣਨ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਹਿਲਾਂ ਤੋਂ ਹੀ ਉਲੀਕੀਆਂ ...

ਪੂਰੀ ਖ਼ਬਰ »

ਪਿੰਡ ਗੋਂਦਵਾਲ ਵਿਖੇ 4 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ

ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਰਹਿਮਤ ਪੀਰਾਂ ਦੀ ਸੇਵਾ ਕਮੇਟੀ ਤੇ ਪਿੰਡ ਗੋਂਦਵਾਲ ਦੀ ਗ੍ਰਾਮ ਪੰਚਾਇਤ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ | ਇਸ ਵਿਆਹ ਸਮਾਗਮ ਦੌਰਾਨ ਵਿਆਹੁਤਾ ...

ਪੂਰੀ ਖ਼ਬਰ »

ਜੀ. ਐੱਚ. ਜੀ. ਕਾਲਜ 'ਚ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਸੈਮੀਨਾਰ ਕਰਵਾਇਆ

ਰਾਏਕੋਟ, 6 ਦਸੰਬਰ (ਸੁਸ਼ੀਲ)- ਜੀ. ਐੱਚ. ਜੀ. ਕਾਲਜ ਆਫ਼ ਟੀਚਰ ਟ੍ਰੇਨਿੰਗ ਵਿਚ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਇਕ ਸੈਮੀਨਾਰ ਕਰਵਾ ਕੇ ਸਿਖਿਆਰਥੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ | ਇਸ ਸੈਮੀਨਾਰ ਦੌਰਾਨ ਸੁਖਦੇਵ ਸਿੰਘ (ਬੀ.ਐੱਮ.ਟੀ), ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਗਾਇਕ ਹੰਸ ਰਾਜਨ ਦਾ ਸਿੰਗਲ ਟਰੈੱਕ ਗੀਤ 'ਸਰਦਾਰੀ' ਰਿਲੀਜ਼

ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)- ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਸੂਫੀ ਜੱਟ ਰਿਕਾਡਜ਼ ਕੰਪਨੀ ਵਲੋਂ ਗਾਇਕ 'ਹੰਸ ਰਾਜਨ' ਦਾ ਰਿਕਾਰਡ ਕੀਤਾ ਸਿੰਗਲ ਟਰੈਕ ਗੀਤ 'ਸਰਦਾਰੀ' ਰਿਲੀਜ਼ ਕਰਦੇ ਹੋਏ ਜਿੱਥੇ ਸੂਫੀ ਜੱਟ ਕੰਪਨੀ ਤੇ ਉਸ ਦੀ ਪੂਰੀ ਟੀਮ ...

ਪੂਰੀ ਖ਼ਬਰ »

ਸੇਵਾਮੁਕਤ ਬਿਜਲੀ ਕਾਮਿਆਂ ਵਲੋਂ ਲਗਾਤਾਰ ਤੀਜੇ ਦਿਨ ਰੋਸ ਪ੍ਰਦਰਸ਼ਨ

ਜਗਰਾਉਂ, 6 ਦਸੰਬਰ (ਗੁਰਦੀਪ ਸਿੰਘ ਮਲਕ)- ਪੈਨਸ਼ਨਰ ਐਸੋਸੀਏਸ਼ਨ ਮੰਡਲ ਜਗਰਾਉਂ ਦੀ ਅਗਵਾਈ 'ਚ ਪਾਵਰਕਾਮ ਕਾਮਿਆਂ ਵੱਲੋਂ ਐਕਸੀਅਨ ਦਫ਼ਤਰ ਦਾ ਕੀਤਾ ਜਾ ਰਿਹਾ ਘਿਰਾਉ ਅੱਜ ਤੀਜੇ ਦਿਨ ਵੀ ਜਾਰੀ ਰਿਹਾ ਤੇ ਸੇਵਾਮੁਕਤ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ...

ਪੂਰੀ ਖ਼ਬਰ »

ਮਾਣੂੰਕੇ ਦੀ ਕੋਆਪ੍ਰੇਟਿਵ ਬੈਂਕ ਦਾ ਮਸਲਾ ਮੈਨੇਜਰ ਖ਼ਾਤਾ ਖੋਲ੍ਹਣ ਲੱਗਾ, ਕਲਰਕ ਨੇ ਦਿੱਤਾ ਜਵਾਬ

ਹਠੂਰ, 6 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਮਾਣੂੰਕੇ ਵਿਖੇ ਖੁੱਲੀ 'ਦੀ ਲੁਧਿਆਣਾ ਸੈਂਟਰਲ ਕੋਆਪੇ੍ਰਟਿਵ ਬੈਂਕ ਬ੍ਰਾਂਚ ਮਾਣੂੰਕੇ ਵਿਖੇ ਕਰਨੈਲ ਸਿੰਘ ਪਿੰਡ ਦੇਹੜਕਾ ਨੇ ਆਪਣਾ ਖ਼ਾਤਾ ਖੁੱਲਵਾਉਣ ਲਈ ਜਦੋਂ ਆਪਣੇ ਆਧਾਰ ਕਾਰਡ, ਵੋਟ ਕਾਰਡ ਦਿੱਤੇ ਤਾਂ ਬੈਂਕ ਦੇ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਚਚਰਾੜੀ ਹੋਏ ਸੇਵਾਮੁਕਤ

ਚੌਾਕੀਮਾਨ, 6 ਦਸੰਬਰ (ਤੇਜਿੰਦਰ ਸਿੰਘ ਚੱਢਾ)- ਜਲ ਸਪਲਾਈ ਵਿਭਾਗ ਵਿਚ ਬਤੌਰ ਟੈਕਨੀਸੀਅਨ ਸੇਵਾ ਨਿਭਾਅ ਕੇ ਮੁਲਾਜ਼ਮ ਆਗੂ ਹਰਮਿੰਦਰ ਸਿੰਘ ਚਚਰਾੜੀ ਅੱਜ ਸੇਵਾਮੁਕਤ ਹੋ ਗਏ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਚਚਰਾੜੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉੱਪ ਮੰਡਲ ...

ਪੂਰੀ ਖ਼ਬਰ »

ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਚੌ ਾਕੀਦਾਰ ਕਾਬੂ

ਰਾਏਕੋਟ, 5 ਦਸੰਬਰ (ਸੁਸ਼ੀਲ)- ਥਾਣਾ ਸਿਟੀ ਰਾਏਕੋਟ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਇਥੇ ਇਹ ਵਰਨਣਯੋਗ ਹੈ ਕਿ ਚੋਰੀ ਦੇ ਮੋਟਰਸਾਈਕਲ ਨਾਲ ਫੜਿਆ ਗਿਆ ਵਿਅਕਤੀ ਸ਼ਹਿਰ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦਾ ਵਫ਼ਦ ਐੱਸ. ਐੱਸ. ਪੀ. ਨੂੰ ਮਿਲਿਆ

ਜਗਰਾਉਂ, 6 ਦਸੰਬਰ (ਗੁਰਦੀਪ ਸਿੰਘ ਮਲਕ)- ਪਿੰਡ ਮਲਸੀਹਾਂ ਬਾਜਣ ਦੇ ਕਿਸਾਨ ਬਲਜਿੰਦਰ ਸਿੰਘ ਦਾ ਝੋਨਾ ਲੋਧੀਵਾਲਾ ਅਨਾਜ ਮੰਡੀ 'ਚੋਂ ਧੱਕੇ ਨਾਲ ਆੜਤੀਏ ਵਲੋਂ ਚੁੱਕੇ ਜਾਣ ਦੀ ਘਟਨਾ ਿਖ਼ਲਾਫ਼ ਇਲਾਕੇ ਦੇ ਕਿਸਾਨਾਂ ਦਾ ਇਕ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ...

ਪੂਰੀ ਖ਼ਬਰ »

ਐੱਸ. ਐੱਸ. ਪੀ. ਵਲੋਂ ਮੈਰਿਜ ਪੈਲਿਸਾਂ ਦੇ ਨੁਮਾਇੰਦਿਆਂ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਮੀਟਿੰਗ

ਜਗਰਾਉਂ, 6 ਦਸੰਬਰ (ਅਜੀਤ ਸਿੰਘ ਅਖਾੜਾ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਪੈਂਦੇ ਮੈਰਿਜ਼ ਪੈਲਿਸਾਂ ਦੀ ਸੁਰੱਖਿਆ ਤੇ ਅਣਸੁਖਾਵੀਆਂ ਘਟਨਾਵਾਂ ਦੇ ਬਚਾਅ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ. ਸੁਰਜੀਤ ਸਿੰਘ ਵਲੋਂ ਜਗਰਾਉਂ 'ਚ ...

ਪੂਰੀ ਖ਼ਬਰ »

ਪਤੀ ਦੇ ਮੂੰਹ ਤੇ ਗਲ 'ਤੇ ਟੇਪ ਲਪੇਟ ਕੇ ਪਤਨੀ ਕੋਲੋਂ 5 ਤੋਲੇ ਗਹਿਣੇ ਝਪਟੇ

ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਲਾਗਲੇ ਪਿੰਡ ਬੰਗਸੀਪੁਰਾ ਦੇ ਇਕ ਘਰ ਵਿਚ ਦਾਖ਼ਲ ਹੋ ਕੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਘਰ ਵਿਚ ਮੌਜੂਦ ਪਤੀ ਦੇ ਮੂੰਹ ਤੇ ਗਲ 'ਤੇ ਕਰੀਬ ਤਿੰਨ ਇੰਚ ਚੌੜੀ ਟੇਪ ਲਪੇਟ ਕੇ ਉਸ ਦੀ ...

ਪੂਰੀ ਖ਼ਬਰ »

ਸਪਰਿੰਗ ਡਿਊ ਦੇ ਵਿਦਿਆਰਥੀਆਂ ਦੀ ਦੋਹਰੀ ਸਫ਼ਲਤਾ

ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਦੇ ਅਧੀਨ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸਪਰਿੰਗ ਡਿਊ ਦੇ ਵਿਦਿਆਰਥੀਆਂ ਨੇ ਇਕ ਵਾਰੀ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਪਿ੍ੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੀ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਸ਼ਾਨਦਾਰ ਪ੍ਰਾਪਤੀ

ਰਾਏਕੋਟ, 6 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਵਿਦਿਆਰਥੀਆਂ ਨੇ ਦੋ ਰੋਜ਼ਾ 46ਵੀਂ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਭਾਗ ਲਿਆ, ਜੋ ਸ਼ਹੀਦ ਗੁਰਿੰਦਰ ਸਿੰਘ ਸ: ਸ: ਸ: ਸਕੂਲ ਬੱਸੀਆਂ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਤੇ ਅਬਾਦਕਾਰ ਕਮੇਟੀ ਵਲੋਂ ਧਰਨਾ

ਜਗਰਾਉਂ, 6 ਦਸੰਬਰ (ਜੋਗਿੰਦਰ ਸਿੰਘ)- ਕੁਲ ਹਿੰਦ ਕਿਸਾਨ ਸਭਾ ਤੇ ਅਬਾਦਕਾਰ ਸੰਘਰਸ਼ ਕਮੇਟੀ ਵਲੋਂ ਸੂਬੇ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੇ ਮੁਖਤਿਆਰ ਸਿੰਘ ਜਲਾਲਦੀਵਾਲ ਦੀ ਅਗਵਾਈ ਵਿਚ ਜਗਰਾਉਂ ਵਿਖੇ ਧਰਨਾ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਮਾਣੂੰਕੇ 'ਚ ਬਣਦੀ ਸੜਕ 'ਤੇ ਸੀਵਰੇਜ ਦੇ ਨਾਲੇ ਦਾ ਕੰਮ ਪੂਰਾ ਕਰਨ ਦੀ ਮੰਗ

ਹਠੂਰ, 6 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੀ ਫਿਰਨੀ ਦੀ ਸੜਕ ਜੋ ਜਗਰਾਉਂ ਰੋਡ ਤੋਂ ਦੇਹੜਕਾ ਪਿੰਡ ਵੱਲ ਜਾਂਦੀ ਹੈ, ਨੂੰ ਬਣਾਉਣ ਦਾ ਕੰਮ ਪਿਛਲੇ ਚਾਰ ਮਹੀਨਿਆਂ ਤੋਂ ਸ਼ੁਰੂ ਤਾਂ ਕੀਤਾ ਸੀ ਪਰ ਮੁਕੰਮਲ ਨਾ ਹੋ ਸਕਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX